13.01.21 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਹਾਡੇ
ਮੁੱਖ ਤੋਂ ਹਮੇਸ਼ਾ ਗਿਆਨ ਰਤਨ ਨਿਕਲਣੇ ਚਾਹੀਦੇ ਹਨ, ਤੁਹਾਡਾ ਮੁਖੜਾ ਹਮੇਸ਼ਾ ਹਰਸ਼ਿਤ ਰਹਿਣਾ ਚਾਹੀਦਾ
ਹੈ"
ਪ੍ਰਸ਼ਨ:-
ਜਿਨ੍ਹਾਂ ਬੱਚਿਆਂ
ਨੇ ਬ੍ਰਾਹਮਣ ਜੀਵਨ ਵਿੱਚ ਗਿਆਨ ਦੀ ਧਾਰਨਾ ਕੀਤੀ ਹੈ ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?
ਉੱਤਰ:-
1. ਉਨ੍ਹਾਂ ਦੀ ਚਲਨ ਦੇਵਤਾ ਮਿਸਲ ਹੋਵੇਗੀ, ਉਨ੍ਹਾਂ ਵਿੱਚ ਦੈਵੀਗੁਣਾਂ ਦੀ ਧਾਰਨਾ ਹੋਵੇਗੀ। 2.
ਉਨ੍ਹਾਂ ਨੂੰ ਗਿਆਨ ਵਿਚਾਰ ਸਾਗਰ ਮੰਥਨ ਕਰਨ ਦਾ ਅਭਿਆਸ ਹੋਵੇਗਾ। ਉਹ ਕਦੇ ਆਸੁਰੀ ਗੱਲਾਂ ਦਾ ਮਤਲਬ
ਕਿਚੜੇ ਦਾ ਮੰਥਨ ਨਹੀਂ ਕਰਣਗੇ। 3. ਉਨ੍ਹਾਂ ਦੇ ਜੀਵਨ ਵਿੱਚ ਗਾਲੀ ਦੇਣਾ ਅਤੇ ਗਲਾਨੀ ਕਰਨਾ ਬੰਦ ਹੋ
ਜਾਂਦਾ ਹੈ। 4. ਉਨ੍ਹਾਂ ਦਾ ਮੁਖੜਾ ਹਮੇਸ਼ਾ ਹਰਸ਼ਿਤ ਰਹਿੰਦਾ ਹੈ।
ਓਮ ਸ਼ਾਂਤੀ
ਬਾਪ
ਬੈਠ ਸਮਝਾਉਂਦੇ ਹਨ ਗਿਆਨ ਅਤੇ ਭਗਤੀ ਦੇ ਉੱਪਰ। ਇਹ ਤਾਂ ਬੱਚੇ ਸਮਝ ਗਏ ਹਨ ਭਗਤੀ ਤੋਂ ਸਦਗਤੀ ਨਹੀਂ
ਹੁੰਦੀ ਹੈ ਅਤੇ ਸਤਿਯੁਗ ਵਿੱਚ ਭਗਤੀ ਹੁੰਦੀ ਨਹੀਂ। ਗਿਆਨ ਵੀ ਸਤਿਯੁਗ ਵਿੱਚ ਨਹੀਂ ਮਿਲਦਾ। ਕ੍ਰਿਸ਼ਨ
ਨਾ ਭਗਤੀ ਕਰਦੇ ਹਨ, ਨਾ ਗਿਆਨ ਦੀ ਮੁਰਲੀ ਵਜਾਉਂਦੇ ਹਨ। ਮੁਰਲੀ ਮਾਨਾ ਹੀ ਗਿਆਨ ਦੇਣਾ। ਗਾਇਨ ਵੀ
ਹੈ ਨਾ ਮੁਰਲੀ ਵਿੱਚ ਜਾਦੂ। ਤਾਂ ਜਰੂਰ ਕੋਈ ਜਾਦੂ ਹੋਵੇਗਾ ਨਾ! ਸਿਰਫ ਮੁਰਲੀ ਵਜਾਉਣਾ, ਉਹ ਤਾਂ
ਕਾਮਨ ਫਕੀਰ ਲੋਕੀ ਵੀ ਵਜਾਉਂਦੇ ਰਹਿੰਦੇ ਹਨ। ਇਸ ਮੁਰਲੀ ਵਿੱਚ ਗਿਆਨ ਦਾ ਜਾਦੂ ਹੈ। ਅਗਿਆਨ ਨੂੰ
ਜਾਦੂ ਤਾਂ ਨਹੀਂ ਕਹਾਂਗੇ। ਮੁਰਲੀ ਨੂੰ ਜਾਦੂ ਕਹਿੰਦੇ ਹਨ। ਮਨੁੱਖ ਤੋਂ ਦੇਵਤਾ ਬਣਦੇ ਹਨ ਗਿਆਨ ਨਾਲ।
ਜਦੋਂ ਸਤਿਯੁਗ ਹੈ ਤਾਂ ਇਸ ਗਿਆਨ ਦਾ ਵਰਸਾ ਹੈ। ਉੱਥੇ ਭਗਤੀ ਹੁੰਦੀ ਨਹੀਂ। ਭਗਤੀ ਹੁੰਦੀ ਹੈ ਦਵਾਪਰ
ਤੋਂ, ਜਦੋਂਕਿ ਦੇਵਤਾ ਤੋਂ ਮਨੁੱਖ ਬਣ ਜਾਂਦੇ ਹਨ। ਮਨੁੱਖਾਂ ਨੂੰ ਵਿਕਾਰੀ, ਦੇਵਤਾਵਾਂ ਨੂੰ
ਨਿਰਵਿਕਾਰੀ ਕਿਹਾ ਜਾਂਦਾ ਹੈ। ਦੇਵਤਾਵਾਂ ਦੀ ਸ੍ਰਿਸ਼ਟੀ ਨੂੰ ਪਵਿੱਤਰ ਦੁਨੀਆਂ ਕਿਹਾ ਜਾਂਦਾ ਹੈ।
ਹੁਣ ਤੁਸੀਂ ਦੇਵਤਾ ਬਣ ਰਹੇ ਹੋ। ਗਿਆਨ ਕਿਸ ਨੂੰ ਕਿਹਾ ਜਾਂਦਾ ਹੈ? ਇੱਕ ਤਾਂ ਆਪਣੀ ਅਤੇ ਬਾਪ ਦੀ
ਪਹਿਚਾਣ ਅਤੇ ਸ੍ਰਿਸ਼ਟੀ ਦੇ ਆਦਿ- ਮੱਧ - ਅੰਤ ਦੀ ਨਾਲੇਜ ਨੂੰ ਗਿਆਨ ਕਿਹਾ ਜਾਂਦਾ ਹੈ। ਗਿਆਨ ਨਾਲ
ਹੁੰਦੀ ਹੈ ਸਦਗਤੀ। ਫਿਰ ਭਗਤੀ ਸ਼ੁਰੂ ਹੁੰਦੀ ਹੈ ਤਾਂ ਉਤਰਦੀ ਕਲਾ ਕਿਹਾ ਜਾਂਦਾ ਹੈ ਕਿਓਂਕਿ ਭਗਤੀ
ਨੂੰ ਰਾਤ, ਗਿਆਨ ਨੂੰ ਦਿਨ ਕਿਹਾ ਜਾਂਦਾ ਹੈ। ਇਹ ਤਾਂ ਕਿਸੇ ਦੀ ਵੀ ਬੁੱਧੀ ਵਿੱਚ ਬੈਠ ਸਕਦਾ ਹੈ ਪਰ
ਦੈਵੀਗੁਣ ਧਾਰਨ ਨਹੀਂ ਕਰਦੇ ਹਨ। ਦੈਵੀਗੁਣ ਹੋਣ ਤਾਂ ਸਮਝਿਆ ਜਾਏ ਗਿਆਨ ਦੀ ਧਾਰਨਾ ਹੈ। ਗਿਆਨ ਦੀ
ਧਾਰਨਾ ਵਾਲਿਆਂ ਦੀ ਚਲਨ ਦੇਵਤਾ ਮਿਸਲ ਹੁੰਦੀ ਹੈ। ਘੱਟ ਧਾਰਨਾ ਵਾਲੇ ਦੀ ਚਲਨ ਮਿਕਸ ਰਹਿੰਦੀ ਹੈ।
ਧਾਰਨਾ ਨਹੀਂ ਤਾਂ ਗੋਇਆ ਉਹ ਬੱਚੇ ਹੀ ਨਹੀਂ। ਮਨੁੱਖ ਬਾਪ ਦੀ ਕਿੰਨੀ ਗਲਾਨੀ ਕਰਦੇ ਹਨ। ਬ੍ਰਾਹਮਣ
ਕੁਲ ਵਿੱਚ ਆਉਂਦੇ ਹਨ ਤਾਂ ਗਾਲੀ ਦੇਣਾ, ਗਲਾਨੀ ਕਰਨਾ ਬੰਦ ਹੋ ਜਾਂਦਾ ਹੈ। ਤੁਹਾਨੂੰ ਗਿਆਨ ਮਿਲਦਾ
ਹੈ, ਉਸ ਤੇ ਆਪਣਾ ਵਿਚਾਰ ਸਾਗਰ ਮੰਥਨ ਕਰਨ ਨਾਲ ਅੰਮ੍ਰਿਤ ਮਿਲੇਗਾ। ਵਿਚਾਰ ਸਾਗਰ ਮੰਥਨ ਹੀ ਨਹੀਂ
ਕਰਦੇ ਤਾਂ ਬਾਕੀ ਕੀ ਮੰਥਨ ਹੋਵੇਗਾ? ਆਸੁਰੀ ਵਿਚਾਰ। ਉਨ੍ਹਾਂ ਤੋਂ ਕਿਚੜ੍ਹਾ ਹੀ ਨਿਕਲੇਗਾ। ਹੁਣ
ਤੁਸੀਂ ਈਸ਼ਵਰੀ ਸਟੂਡੈਂਟ ਹੋ। ਜਾਣਦੇ ਹੋ ਮਨੁੱਖ ਤੋਂ ਦੇਵਤਾ ਬਣਨ ਦੀ ਪੜ੍ਹਾਈ ਪੜ੍ਹ ਰਹੇ ਹਾਂ।
ਦੇਵਤੇ ਇਹ ਪੜ੍ਹਾਈ ਨਹੀਂ ਪੜ੍ਹਣਗੇ। ਦੇਵਤਾਵਾਂ ਨੂੰ ਕਦੀ ਗਿਆਨ ਦਾ ਸਾਗਰ ਨਹੀਂ ਕਿਹਾ ਜਾਂਦਾ ਹੈ।
ਗਿਆਨ ਦਾ ਸਾਗਰ ਤਾਂ ਇੱਕ ਨੂੰ ਹੀ ਕਿਹਾ ਜਾਂਦਾ ਹੈ। ਦੈਵੀਗੁਣ ਵੀ ਗਿਆਨ ਨਾਲ ਧਾਰਨ ਹੁੰਦੇ ਹਨ। ਇਹ
ਗਿਆਨ ਜੋ ਤੁਸੀਂ ਬੱਚਿਆਂ ਨੂੰ ਹੁਣ ਮਿਲਦਾ ਹੈ, ਇਹ ਸਤਿਯੁਗ ਵਿੱਚ ਨਹੀਂ ਹੁੰਦਾ। ਇਨ੍ਹਾਂ ਦੇਵਤਾਵਾਂ
ਵਿੱਚ ਦੈਵੀਗੁਣ ਹਨ। ਤੁਸੀਂ ਮਹਿਮਾ ਵੀ ਕਰਦੇ ਹੋ ਸਰਵਗੁਣ ਸੰਪੰਨ… ਤਾਂ ਹੁਣ ਤੁਹਾਨੂੰ ਅਜਿਹਾ ਬਣਨਾ
ਹੈ। ਆਪਣੇ ਤੋਂ ਪੁੱਛਣਾ ਚਾਹੀਦਾ ਹੈ ਸਾਡੇ ਵਿੱਚ ਸਭ ਦੈਵੀਗੁਣ ਹਨ ਜਾਂ ਕੋਈ ਆਸੁਰੀ ਅਵਗੁਣ ਹਨ? ਜੇ
ਆਸੁਰੀ ਅਵਗੁਣ ਹਨ ਤਾਂ ਉਨ੍ਹਾਂ ਨੂੰ ਨਿਕਾਲ ਦੇਣਾ ਚਾਹੀਦਾ ਹੈ ਤਾਂ ਹੀ ਦੇਵਤਾ ਕਹਾਂਗੇ। ਨਹੀਂ ਤਾਂ
ਘੱਟ ਦਰਜਾ ਪਾ ਲਵੋਗੇ।
ਹੁਣ ਤੁਸੀਂ ਬੱਚੇ ਦੈਵੀਗੁਣ ਧਾਰਨ ਕਰਦੇ ਹੋ। ਬਹੁਤ - ਚੰਗੀਆਂ - ਚੰਗੀਆਂ ਗੱਲਾਂ ਸੁਣਾਉਂਦੇ ਹੋ।
ਇਨ੍ਹਾਂ ਨੂੰ ਹੀ ਕਿਹਾ ਜਾਂਦਾ ਹੈ ਪੁਰਸ਼ੋਤਮ ਸੰਗਮਯੁਗ ਜਦਕਿ ਤੁਸੀਂ ਪੁਰਸ਼ੋਤਮ ਬਣ ਰਹੇ ਹੋ, ਤਾਂ
ਵਾਤਾਵਰਨ ਵੀ ਬਹੁਤ ਚੰਗਾ ਹੋਣਾ ਚਾਹੀਦਾ ਹੈ। ਮੂੰਹ ਤੋਂ ਕੋਈ ਵੀ ਛੀ - ਛੀ ਗੱਲ ਨਾ ਕੱਢੋ, ਨਹੀਂ
ਤਾਂ ਕਿਹਾ ਜਾਏਗਾ ਇਹ ਘੱਟ ਦਰਜੇ ਦਾ ਹੈ। ਬੋਲਚਾਲ ਅਤੇ ਵਾਤਾਵਰਨ ਤੋਂ ਝੱਟ ਪਤਾ ਪੈ ਜਾਂਦਾ ਹੈ।
ਤੁਹਾਡਾ ਮੁੱਖੜ੍ਹਾ ਹਮੇਸ਼ਾ ਹਰਸ਼ਿਤ ਹੋਣਾ ਚਾਹੀਦਾ ਹੈ। ਨਹੀਂ ਤਾਂ ਉਨ੍ਹਾਂ ਵਿੱਚ ਗਿਆਨ ਨਹੀਂ ਕਿਹਾ
ਜਾਏਗਾ। ਮੂੰਹ ਤੋਂ ਹਮੇਸ਼ਾ ਰਤਨ ਕੱਢੋ। ਇਹ ਲਕਸ਼ਮੀ - ਨਾਰਾਇਣ ਵੇਖੋ ਕਿੰਨੇ ਹਰਸ਼ਿਤਮੁੱਖ ਹਨ। ਇਨ੍ਹਾਂ
ਦੀ ਆਤਮਾ ਨੇ ਗਿਆਨ ਰਤਨ ਧਾਰਨ ਕੀਤੇ ਸੀ। ਮੂੰਹ ਤੋਂ ਹਮੇਸ਼ਾ ਗਿਆਨ ਰਤਨ ਨਿਕਲਦੇ ਹਨ। ਰਤਨ ਹੀ ਸੁਣਦੇ
- ਸੁਣਾਉਂਦੇ ਕਿੰਨੀ ਖੁਸ਼ੀ ਰਹਿੰਦੀ ਹੈ। ਗਿਆਨ ਰਤਨ ਜੋ ਹੁਣ ਤੁਸੀਂ ਲੈਂਦੇ ਹੋ, ਫਿਰ ਇਹ ਸਾਰੇ ਹੀਰੇ
- ਜਵਾਹਰਾਤ ਬਣ ਜਾਂਦੇ ਹਨ। 9 ਰਤਨਾਂ ਦੀ ਮਾਲਾ ਕੋਈ ਹੀਰਿਆਂ - ਜਵਾਹਰਾਤਾਂ ਦੀ ਨਹੀਂ ਹੈ। ਇਨ੍ਹਾਂ
ਗਿਆਨ ਰਤਨਾਂ ਦੀ ਮਾਲਾ ਹੈ। ਮਨੁੱਖ ਲੋਕ ਫਿਰ ਇਹ ਰਤਨ ਸਮਝ ਅੰਗੂਠੀਆਂ ਆਦਿ ਪਾ ਲੈਂਦੇ ਹਨ। ਇਨ੍ਹਾਂ
ਗਿਆਨ ਰਤਨਾਂ ਦੀ ਮਾਲਾ ਪੁਰਸ਼ੋਤਮ ਸੰਗਮਯੁਗ ਤੇ ਪੈਂਦੀ ਹੈ। ਇਹ ਰਤਨ ਹੀ ਤੁਹਾਨੂੰ ਭਵਿੱਖ 21 ਜਨਮਾਂ
ਦੇ ਲਈ ਮਾਲਾਮਾਲ ਬਣਾਉਂਦੇ ਹਨ। ਇਨ੍ਹਾਂ ਨੂੰ ਕੋਈ ਲੁੱਟ ਨਾ ਸਕੇ। ਇੱਥੇ ਤੁਸੀਂ ਇਹ ਹੀਰੇ ਜਵਾਹਰਾਤ
ਪਾਵੋ ਤਾਂ ਝੱਟ ਕੋਈ ਲੁੱਟ ਲੈ ਜਾਵੇ। ਤਾਂ ਆਪਣੇ ਨੂੰ ਬਹੁਤ - ਬਹੁਤ ਸਮਝਦਾਰ ਬਣਾਉਣਾ ਹੈ। ਆਸੁਰੀ
ਅਵਗੁਣਾਂ ਨੂੰ ਕੱਢਣਾ ਹੈ। ਆਸੁਰੀ ਅਵਗੁਣਾਂ ਨਾਲ ਸ਼ਕਲ ਹੀ ਅਜਿਹੀ ਹੋ ਜਾਂਦੀ ਹੈ। ਗੁੱਸੇ ਵਿੱਚ ਲਾਲ
- ਲਾਲ ਤਾਂਬੇ ਵਰਗੀ ਸ਼ਕਲ ਹੋ ਜਾਂਦੀ ਹੈ। ਕਾਮ ਵਿਕਾਰ ਵਾਲੇ ਤਾਂ ਕਾਲੇ ਬਣ ਜਾਂਦੇ ਹਨ। ਤਾਂ ਬੱਚਿਆਂ
ਨੂੰ ਹਰ ਗੱਲ ਵਿੱਚ ਵਿਚਾਰ ਸਾਗਰ ਮੰਥਨ ਕਰਨਾ ਚਾਹੀਦਾ ਹੈ। ਇਹ ਪੜ੍ਹਾਈ ਹੈ ਹੀ ਬਹੁਤ ਧਨ ਪਾਉਣ ਦੀ।
ਉਹ ਪੜ੍ਹਾਈ ਕੋਈ ਰਤਨ ਥੋੜੀ ਹੀ ਹੈ। ਹਾਂ ਨਾਲੇਜ ਪੜ੍ਹਕੇ ਵੱਡੀ ਪੋਜ਼ੀਸ਼ਨ ਪਾ ਲੈਂਦੇ ਹਨ। ਤਾਂ
ਪੜ੍ਹਾਈ ਕੰਮ ਆਈ, ਨਾ ਕਿ ਪੈਸਾ। ਪੜ੍ਹਾਈ ਹੀ ਧਨ ਹੈ। ਉਹ ਹੈ ਹੱਦ ਦਾ ਧਨ, ਫਿਰ ਇਹ ਹੈ ਬੇਹੱਦ ਦਾ
ਧਨ। ਹੈ ਦੋਨੋਂ ਪੜ੍ਹਾਈ। ਹੁਣ ਤੁਸੀਂ ਸਮਝਦੇ ਹੋ ਬਾਪ ਸਾਨੂੰ ਪੜ੍ਹਾਕੇ ਵਿਸ਼ਵ ਦਾ ਮਾਲਿਕ ਬਣਾ ਦਿੰਦੇ
ਹਨ। ਉਹ ਅਲਪਕਾਲ ਸ਼ਣਭੰਗੁਰ ਦੀ ਪੜ੍ਹਾਈ ਹੈ ਇੱਕ ਜਨਮ ਦੇ ਲਈ। ਫਿਰ ਦੂਜੇ ਜਨਮ ਵਿੱਚ ਨਵੇਂ ਸਿਰੇ
ਪੜ੍ਹਨਾ ਪਵੇ। ਉੱਥੇ ਧਨ ਦੇ ਲਈ ਪੜ੍ਹਾਈ ਦੀ ਜਰੂਰਤ ਨਹੀਂ। ਉੱਥੇ ਤਾਂ ਹੁਣ ਦੇ ਪੁਰਸ਼ਾਰਥ ਨਾਲ
ਅਕੀਚਾਰ (ਅਥਾਹ) ਧਨ ਮਿਲ ਜਾਂਦਾ ਹੈ। ਧਨ ਅਵਿਨਾਸ਼ੀ ਬਣ ਜਾਂਦਾ ਹੈ। ਦੇਵਤਾਵਾਂ ਦੇ ਕੋਲ ਧਨ ਬਹੁਤ
ਸੀ ਫਿਰ ਜਦ ਭਗਤੀ ਮਾਰਗ ਮਤਲਬ ਰਾਵਣਰਾਜ ਵਿੱਚ ਆਏ ਤਾਂ ਕਿੰਨਾ ਸੀ, ਕਿੰਨੇ ਮੰਦਿਰ ਬਣਾਏ ਹੋਏ ਹਨ।
ਫਿਰ ਆਕੇ ਮੁਸਲਮਾਨਾਂ ਆਦਿ ਨੇ ਧਨ ਲੁੱਟਿਆ। ਕਿੰਨੇ ਧਨਵਾਨ ਸੀ! ਅੱਜ ਦੀ ਪੜ੍ਹਾਈ ਨਾਲ ਇੰਨਾ ਧਨਵਾਨ
ਕੋਈ ਬਣ ਨਹੀਂ ਸਕਣਗੇ। ਤੁਸੀਂ ਹੁਣ ਜਾਣਦੇ ਹੋ ਅਸੀਂ ਇੰਨੀ ਉੱਚੀ ਪੜ੍ਹਾਈ ਪੜ੍ਹਦੇ ਹਾਂ ਜਿਸ ਨਾਲ
ਇਹ (ਦੇਵੀ - ਦੇਵਤਾ) ਬਣਦੇ ਹਨ। ਤਾਂ ਪੜ੍ਹਾਈ ਤੋਂ ਵੇਖੋ ਮਨੁੱਖ ਕਿ ਬਣ ਜਾਂਦੇ ਹਨ! ਗਰੀਬਾਂ ਤੋਂ
ਸਾਹੂਕਾਰ। ਹੁਣ ਭਾਰਤ ਵੀ ਕਿੰਨਾ ਗਰੀਬ ਹੈ। ਸ਼ਾਹੂਕਾਰਾਂ ਨੂੰ ਤਾਂ ਫੁਰਸਤ ਹੀ ਨਹੀਂ ਹੈ। ਆਪਣਾ
ਹੰਕਾਰ ਰਹਿੰਦਾ ਹੈ - ਮੈਂ ਫਲਾਣਾ ਹਾਂ। ਇਸ ਵਿੱਚ ਹੰਕਾਰ ਆਦਿ ਮਿੱਟ ਜਾਣਾ ਚਾਹੀਦਾ ਹੈ। ਅਸੀਂ ਆਤਮਾ
ਹਾਂ, ਆਤਮਾ ਦੇ ਕੋਲ ਤਾਂ ਧਨ - ਦੌਲਤ, ਹੀਰੇ - ਜਵਾਹਰਾਤ ਆਦਿ ਕੁਝ ਵੀ ਨਹੀਂ ਹੈ। ਬਾਪ ਵੀ ਕਹਿੰਦੇ
ਹਨ ਦੇਹ ਸਹਿਤ ਸਭ ਸੰਬੰਧ ਛੱਡੋ। ਆਤਮਾ ਛੱਡਦੀ ਹੈ ਤਾਂ ਸ਼ਾਹੂਕਾਰੀ ਆਦਿ ਸਭ ਖਤਮ ਹੋ ਜਾਂਦੀ ਹੈ।
ਜੱਦ ਨਵੇਂ ਸਿਰ ਪੜ੍ਹ ਕੇ ਫਿਰ ਧਨ ਕਮਾਉਣ ਜਾਂ ਤਾਂ ਦਾਨ ਪੁੰਨ ਚੰਗਾ ਕੀਤਾ ਹੋਵੇ ਤਾਂ ਸਾਹੂਕਾਰ ਦੇ
ਘਰ ਜਨਮ ਲੈਣਗੇ। ਕਹਿੰਦੇ ਹੈ ਨਾ ਪਾਸਟ ਦੇ ਕਰਮਾਂ ਦਾ ਫਲ ਹੈ। ਨਾਲੇਜ ਦਾ ਦਾਨ ਕੀਤਾ ਹੋਵੇਗਾ ਜਾਂ
ਕਾਲੇਜ - ਧਰਮਸ਼ਾਲਾ ਆਦਿ ਬਣਾਈ ਹੈ ਤਾਂ ਉਸਦਾ ਫਲ ਮਿਲਦਾ ਹੈ ਪਰ ਅਲਪਕਾਲ ਦੇ ਲਈ। ਇਹ ਦਾਨ - ਪੁੰਨ
ਵੀ ਇੱਥੇ ਕੀਤਾ ਜਾਂਦਾ ਹੈ। ਸਤਿਯੁਗ ਵਿੱਚ ਨਹੀਂ ਕੀਤਾ ਜਾਂਦਾ ਹੈ। ਸਤਿਯੁਗ ਵਿੱਚ ਚੰਗੇ ਹੀ ਕਰਮ
ਹੁੰਦੇ ਹਨ ਕਿਓਂਕਿ ਹੁਣ ਦਾ ਵਰਸਾ ਮਿਲਿਆ ਹੋਇਆ ਹੈ। ਉੱਥੇ ਕਿਸੇ ਦਾ ਵੀ ਵਿਕਰਮ ਹੁੰਦਾ ਨਹੀਂ
ਕਿਓਂਕਿ ਰਾਵਣ ਹੀ ਨਹੀਂ ਹੈ। ਗਰੀਬਾਂ ਦਾ ਵੀ ਵਿਕਰਮ ਨਹੀਂ ਬਣੇਗਾ। ਇੱਥੇ ਤਾਂ ਸ਼ਾਹੂਕਾਰਾਂ ਦੇ ਵੀ
ਵਿਕਰਮ ਬਣਦੇ ਹਨ। ਉਦੋਂ ਤਾਂ ਇਹ ਬਿਮਾਰੀਆਂ ਆਦਿ ਦੁੱਖ ਹੁੰਦੇ ਹਨ। ਉੱਥੇ ਵਿਕਾਰ ਵਿੱਚ ਜਾਂਦੇ ਹੀ
ਨਹੀਂ ਤਾਂ ਵਿਕਰਮ ਕਿਵੇਂ ਬਣਨਗੇ? ਸਾਰਾ ਮਦਾਰ ਹੈ ਕਰਮਾਂ ਦਾ। ਇਹ ਮਾਇਆ ਰਾਵਣ ਦਾ ਰਾਜ ਹੈ, ਜੋ
ਮਨੁੱਖ ਵਿਕਾਰੀ ਬਣ ਜਾਂਦੇ ਹਨ। ਬਾਪ ਆਕੇ ਪੜ੍ਹਾਉਂਦੇ ਹਨ ਨਿਰਵਿਕਾਰੀ ਬਣਾਉਣ ਦੇ ਲਈ। ਬਾਪ
ਨਿਰਵਿਕਾਰੀ ਬਣਾਉਂਦੇ ਹਨ, ਮਾਇਆ ਫਿਰ ਵਿਕਾਰੀ ਬਣਾ ਦਿੰਦੀ ਹੈ। ਰਾਮਵੰਸ਼ੀ ਅਤੇ ਰਾਵਣਵੰਸ਼ੀ ਦੀ ਯੁੱਧ
ਚਲਦੀ ਹੈ। ਤੁਸੀਂ ਬਾਪ ਦੇ ਬੱਚੇ ਹੋ, ਉਹ ਰਾਵਣ ਦੇ ਬੱਚੇ ਹਨ। ਕਿੰਨੇ ਚੰਗੇ - ਚੰਗੇ ਬੱਚੇ ਮਾਇਆ
ਤੋਂ ਹਾਰ ਖਾ ਲੈਦੇ ਹਨ। ਮਾਇਆ ਬਹੁਤ ਪ੍ਰਬਲ ਹੈ। ਫਿਰ ਵੀ ਉਮੀਦ ਰੱਖਦੇ ਹਨ। ਅਧਮ ਤੋਂ ਅਧਮ ਦਾ ਵੀ
ਉੱਧਾਰ ਕਰਨਾ ਹੁੰਦਾ ਹੈ ਨਾ। ਬਾਪ ਨੂੰ ਤਾਂ ਸਾਰੇ ਵਿਸ਼ਵ ਦਾ ਉਧਾਰ ਕਰਨਾ ਹੁੰਦਾ ਹੈ। ਬਹੁਤ ਡਿੱਗਦੇ
ਹਨ। ਇੱਕਦਮ ਚੱਟ ਖਾਤੇ ਵਿੱਚ ਅਧਮ ਤੋਂ ਅਧਮ ਬਣ ਜਾਂਦੇ ਹਨ। ਅਜਿਹੇ ਦਾ ਵੀ ਬਾਪ ਉੱਧਾਰ ਕਰਦੇ ਹਨ।
ਅਧਮ ਤਾਂ ਸਭ ਹਨ ਰਾਵਣ ਰਾਜ ਵਿੱਚ, ਪਰ ਬਾਪ ਬਚਾਉਂਦੇ ਹਨ। ਫਿਰ ਵੀ ਡਿੱਗਦੇ ਰਹਿੰਦੇ ਹਨ, ਤਾਂ
ਬਹੁਤ ਅਧਮ ਬਣ ਜਾਂਦੇ ਹਨ। ਉਨ੍ਹਾਂ ਦਾ ਫਿਰ ਇਨ੍ਹਾਂ ਚੜ੍ਹਨਾ ਨਹੀਂ ਹੁੰਦਾ ਹੈ। ਉਹ ਅਧਮਪਣਾ ਅੰਦਰ
ਖਾਂਦਾ ਰਹਿੰਦਾ ਹੈ। ਜਿਵੇਂ ਤੁਸੀਂ ਕਹਿੰਦੇ ਹੋ ਅੰਤਕਾਲ ਜੋ… ਉਨ੍ਹਾਂ ਦੀ ਬੁੱਧੀ ਵਿੱਚ ਉਹ ਅਧਮਪਣਾ
ਹੀ ਆਉਂਦਾ ਰਹੇਗਾ। ਕਲਪ - ਕਲਪ ਤੁਸੀਂ ਹੀ ਦੇਵਤਾ ਬਣਦੇ ਹੋ। ਤਾਂ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ
ਹਨ। ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ ਵੀ ਨੱਕ ਕੰਨ ਆਦਿ ਹਨ, ਮਨੁੱਖ ਹੈ ਨਾ! ਪਰ ਦੈਵੀ ਗੁਣਾਂ ਵਾਲੇ
ਇਸਲਈ ਇਨ੍ਹਾਂ ਨੂੰ ਦੇਵਤਾ ਕਿਹਾ ਜਾਂਦਾ ਹੈ। ਇਹ ਅਜਿਹੇ ਸੁੰਦਰ ਦੇਵਤਾ ਕਿਵੇਂ ਬਣਦੇ ਹਨ, ਫਿਰ ਕਿਵੇਂ
ਡਿੱਗਦੇ ਹਨ, ਇਸ ਚੱਕਰ ਦਾ ਤੁਹਾਨੂੰ ਪਤਾ ਪੈ ਗਿਆ ਹੈ। ਜੋ ਵਿਚਾਰ ਸਾਗਰ ਮੰਥਨ ਕਰਦੇ ਹੋਣਗੇ ਉਨ੍ਹਾਂ
ਨੂੰ ਧਾਰਨਾ ਵੀ ਚੰਗੀ ਹੋਵੇਗੀ। ਵਿਚਾਰ ਸਾਗਰ ਮੰਥਨ ਹੀ ਨਹੀਂ ਕਰਦੇ ਤਾਂ ਬੁੱਧੂ ਬਣ ਪੈਂਦੇ, ਮੁਰਲੀ
ਚਲਾਉਣ ਵਾਲੇ ਦਾ ਵਿਚਾਰ ਸਾਗਰ ਮੰਥਨ ਚਲਦਾ ਰਹੇਗਾ। ਇਸ ਟਾਪਿਕ ਤੇ ਇਹ - ਇਹ ਸਮਝਾਉਣਾ ਹੈ।
ਆਟੋਮੈਟਿਕਲੀ ਵਿਚਾਰ ਸਾਗਰ ਮੰਥਨ ਚਲਦਾ ਹੈ। ਫਲਾਣੇ ਆਉਣ ਵਾਲੇ ਹਨ ਉਨ੍ਹਾਂ ਨੂੰ ਵੀ ਹੁਲਾਸ ਨਾਲ
ਸਮਝਾਉਣਗੇ। ਹੋ ਸਕਦਾ ਹੈ ਕੁਝ ਸਮਝ ਜਾਵੇ। ਕਿਸਮਤ ਤੇ ਹੈ। ਕੋਈ ਝੱਟ ਨਿਸ਼ਚਾ ਕਰਣਗੇ, ਕੋਈ ਨਹੀਂ
ਕਰਨਗੇ। ਉਮੀਦ ਰੱਖੀ ਜਾਂਦੀ ਹੈ। ਹੁਣ ਨਹੀਂ ਤਾਂ ਅੱਗੇ ਚਲਕੇ ਸਮਝਣਗੇ ਜਰੂਰ। ਉਮੀਦ ਰੱਖਣੀ ਚਾਹੀਦੀ
ਹੈ ਨਾ! ਉਮੀਦ ਰੱਖਣਾ ਮਾਨਾ ਸਰਵਿਸ ਦਾ ਸ਼ੋਂਕ ਹੈ। ਥੱਕਣਾ ਨਹੀਂ ਹੈ। ਭਾਵੇਂ ਕੋਈ ਪੜ੍ਹ ਕੇ ਫਿਰ
ਅਧਮ ਬਣਿਆ ਹੈ, ਆਉਂਦਾ ਹੈ ਤਾਂ ਜਰੂਰ ਉਨ੍ਹਾਂ ਨੂੰ ਵਿਜ਼ਿਟਿੰਗ ਰੂਮ ਵਿੱਚ ਬਿਠਾਉਂਣਗੇ। ਜਾਂ ਕਹਿਣਗੇ
ਚਲੇ ਜਾਓ? ਜਰੂਰ ਪੁੱਛਣਗੇ ਇੰਨੇ ਦਿਨ ਕਿਓਂ ਨਹੀਂ ਆਏ? ਕਹਿਣਗੇ ਮਾਇਆ ਤੋਂ ਹਾਰ ਖਾ ਲਈ ਹੈ। ਇਵੇਂ
ਢੇਰ ਆਉਂਦੇ ਹਨ। ਸਮਝਦੇ ਹਨ ਗਿਆਨ ਬਹੁਤ ਚੰਗਾ ਸੀ ਪਰ ਮਾਇਆ ਨੇ ਹਰਾ ਦਿੱਤਾ। ਸਮ੍ਰਿਤੀ ਤਾਂ ਰਹਿੰਦੀ
ਹੈ ਨਾ। ਭਗਤੀ ਵਿੱਚ ਤਾਂ ਹਾਰਨ ਅਤੇ ਜਿੱਤਣ ਦੀ ਗੱਲ ਹੀ ਨਹੀਂ ਰਹਿੰਦੀ। ਇਹ ਨਾਲੇਜ ਧਾਰਨ ਕਰਨ ਦੀ
ਹੈ। ਹੁਣ ਤੁਸੀਂ ਬਾਪ ਦੁਆਰਾ ਸੱਚੀ ਗੀਤਾ ਸੁਣਦੇ ਹੋ ਜਿਸ ਤੋਂ ਦੇਵਤਾ ਬਣ ਜਾਂਦੇ ਹਨ। ਬਗੈਰ
ਬ੍ਰਾਹਮਣ ਬਣੇ ਦੇਵਤਾ ਬਣ ਨਹੀਂ ਸਕਦੇ। ਕ੍ਰਿਸ਼ਚਨ, ਪਾਰਸੀ, ਮੁਸਲਮਾਨਾਂ ਵਿੱਚ ਬ੍ਰਾਹਮਣ ਹੁੰਦੇ ਹੀ
ਨਹੀਂ। ਇਹ ਸਭ ਗੱਲਾਂ ਹੁਣ ਤੁਸੀਂ ਸਮਝਦੇ ਹੋ।
ਤੁਸੀਂ ਜਾਣਦੇ ਹੋ ਅਲਫ਼ ਨੂੰ ਯਾਦ ਕਰਨਾ ਹੈ। ਅਲਫ਼ ਨੂੰ ਯਾਦ ਕਰਨ ਨਾਲ ਹੀ ਬਾਦਸ਼ਾਹੀ ਮਿਲਦੀ ਹੈ। ਜਦ
ਵੀ ਤੁਹਾਨੂੰ ਕੋਈ ਮਿਲੇ ਬੋਲੋ ਅਲਫ਼ ਅਲਾਹ ਨੂੰ ਯਾਦ ਕਰੋ। ਅਲਫ਼ ਨੂੰ ਹੀ ਉੱਚ ਕਿਹਾ ਜਾਂਦਾ ਹੈ।
ਉਂਗਲੀ ਨਾਲ ਅਲਫ਼ ਦਾ ਇਸ਼ਾਰਾ ਕਰਦੇ ਹੈ ਨਾ! ਅਲਫ਼ ਨੂੰ ਇੱਕ ਵੀ ਕਿਹਾ ਜਾਂਦਾ ਹੈ। ਇੱਕ ਹੀ ਭਗਵਾਨ
ਹੈ। ਬਾਕੀ ਤਾਂ ਸਭ ਹਨ ਬੱਚੇ। ਬਾਪ ਤਾਂ ਹਮੇਸ਼ਾ ਅਲਫ਼ ਹੀ ਰਹਿੰਦੇ ਹਨ। ਬਾਦਸ਼ਾਹੀ ਕਰਦੇ ਨਹੀਂ। ਗਿਆਨ
ਵੀ ਦਿੰਦੇ ਹਨ, ਆਪਣਾ ਬੱਚਾ ਵੀ ਬਣਾਉਂਦੇ ਹਨ ਤਾਂ ਬੱਚਿਆਂ ਨੂੰ ਕਿੰਨੀ ਖੁਸ਼ੀ ਵਿੱਚ ਰਹਿਣਾ ਚਾਹੀਦਾ
ਹੈ। ਬਾਬਾ ਸਾਡੀ ਕਿੰਨੀ ਸੇਵਾ ਕਰਦੇ ਹਨ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਫਿਰ ਆਪ ਉਸ ਨਵੀਂ
ਪਵਿੱਤਰ ਦੁਨੀਆਂ ਵਿੱਚ ਆਉਂਦੇ ਹੀ ਨਹੀਂ। ਪਾਵਨ ਦੁਨੀਆਂ ਵਿੱਚ ਉਨ੍ਹਾਂ ਨੂੰ ਕੋਈ ਬੁਲਾਉਂਦੇ ਹੀ ਨਹੀਂ।
ਪਤਿਤ ਹੀ ਬੁਲਾਉਂਦੇ ਹਨ। ਪਾਵਨ ਦੁਨੀਆਂ ਵਿੱਚ ਕੀ ਆਕੇ ਕਰਣਗੇ। ਉਨ੍ਹਾਂ ਦਾ ਨਾਮ ਹੀ ਹੈ ਪਤਿਤ -
ਪਾਵਨ, ਤਾਂ ਪੁਰਾਣੀ ਦੁਨੀਆਂ ਨੂੰ ਨਵਾਂ ਬਣਾਉਣ ਦੀ ਉਨ੍ਹਾਂ ਦੀ ਡਿਊਟੀ ਹੈ। ਬਾਪ ਦਾ ਨਾਮ ਹੈ ਸ਼ਿਵ,
ਅਤੇ ਸਾਲੀਗ੍ਰਾਮ ਬੱਚਿਆਂ ਨੂੰ ਕਿਹਾ ਜਾਂਦਾ ਹੈ। ਉਨ੍ਹਾਂ ਦੀ ਪੂਜਾ ਹੁੰਦੀ ਹੈ। ਸ਼ਿਵਬਾਬਾ ਕਹਿ ਸਭ
ਯਾਦ ਕਰਦੇ ਹਨ। ਦੂਜਾ ਬ੍ਰਹਮਾ ਨੂੰ ਵੀ ਬਾਬਾ ਕਹਿੰਦੇ ਹਨ। ਪ੍ਰਜਾਪਿਤਾ ਬ੍ਰਹਮਾ ਕਹਿੰਦੇ ਤਾਂ ਬਹੁਤ
ਹਨ ਪਰ ਉਨ੍ਹਾਂ ਨੂੰ ਅਸਲ ਤਰ੍ਹਾਂ ਜਾਣਦੇ ਨਹੀਂ ਹਨ। ਬ੍ਰਹਮਾ ਕਿਸ ਦਾ ਬੱਚਾ ਹੈ? ਤੁਸੀਂ ਕਹੋਗੇ
ਪਰਮਪਿਤਾ ਪਰਮਾਤਮਾ ਸ਼ਿਵ ਨੇ ਉਨ੍ਹਾਂ ਨੂੰ ਏਡਾਪਟ ਕੀਤਾ ਹੈ। ਇਹ ਤਾਂ ਸ਼ਰੀਰਧਾਰੀ ਹੈ ਨਾ! ਈਸ਼ਵਰ ਦੀ
ਔਲਾਦ ਸਭ ਆਤਮਾਵਾਂ ਹਨ। ਸਭ ਆਤਮਾਵਾਂ ਨੂੰ ਆਪਣਾ - ਆਪਣਾ ਸ਼ਰੀਰ ਹੈ। ਆਪਣਾ - ਆਪਣਾ ਪਾਰ੍ਟ ਮਿਲਿਆ
ਹੈ, ਜੋ ਵਜਾਉਣਾ ਹੀ ਹੈ। ਇਹ ਪਰੰਪਰਾ ਤੋਂ ਚਲਿਆ ਆਉਂਦਾ ਹੈ। ਅਨਾਦਿ ਅਰਥਾਤ ਉਨ੍ਹਾਂ ਦਾ ਆਦਿ -
ਮੱਧ - ਅੰਤ ਨਹੀਂ। ਮਨੁੱਖ ਸੁਣਦੇ ਹਨ, ਐਂਡ ਹੁੰਦੀ ਹੈ, ਤਾਂ ਫਿਰ ਮੁੰਝਦੇ ਹਨ ਕਿ ਫਿਰ ਬਣਨਗੇ ਕਿਵੇਂ?
ਬਾਪ ਸਮਝਾਉਂਦੇ ਹਨ ਇਹ ਅਨਾਦਿ ਹੈ। ਕਦ ਬਣੇ ਹਨ, ਇਹ ਪੁੱਛਣ ਦਾ ਨਹੀਂ ਰਹਿੰਦਾ। ਪ੍ਰਲ੍ਯ ਹੁੰਦੀ ਹੀ
ਨਹੀਂ। ਇਹ ਵੀ ਗਪੌੜਾ ਲਗਾ ਦਿੱਤਾ ਹੈ। ਥੋੜੇ ਮਨੁੱਖ ਹੋ ਜਾਂਦੇ ਹਨ ਇਸਲਈ ਕਿਹਾ ਜਾਂਦਾ ਹੈ ਜਿਵੇਂ
ਪ੍ਰਲ੍ਯ ਹੋ ਗਈ। ਬਾਬਾ ਵਿੱਚ ਜੋ ਗਿਆਨ ਹੈ ਉਹ ਹੁਣ ਹੀ ਇਮਰਜ ਹੁੰਦਾ ਹੈ। ਇਨ੍ਹਾਂ ਦੇ ਲਈ ਹੀ
ਕਹਿੰਦੇ ਹਨ - ਸਾਰਾ ਸਾਗਰ ਸਿਆਹੀ (ਮਸ) ਬਣਾਓ… ਤਾਂ ਵੀ ਪੂਰਾ ਨਹੀਂ ਹੋਵੇਗਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣੇ
ਹਰਸ਼ਿਤਮੁੱਖ ਮੁਖੜੇ ਤੋਂ ਬਾਪ ਦਾ ਨਾਮ ਬਾਲਾ ਕਰਨਾ ਹੈ। ਗਿਆਨ ਰਤਨ ਹੀ ਸੁਣਨੇ ਅਤੇ ਸੁਣਾਉਣੇ ਹਨ।
ਗਲੇ ਵਿੱਚ ਗਿਆਨ ਰਤਨਾਂ ਦੀ ਮਾਲਾ ਪਈ ਰਹੇ। ਆਸੁਰੀ ਅਵਗੁਣਾਂ ਨੂੰ ਕੱਢ ਦੇਣਾ ਹੈ।
2. ਸਰਵਿਸ ਵਿੱਚ ਕਦੀ ਥੱਕਣਾ ਨਹੀਂ ਹੈ। ਉਮੀਦ ਰੱਖ ਸ਼ੌਂਕ ਨਾਲ ਸਰਵਿਸ ਕਰਨੀ ਹੈ। ਵਿਚਾਰ ਸਾਗਰ
ਮੰਥਨ ਕਰ ਉਲਾਸ ਵਿੱਚ ਰਹਿਣਾ ਹੈ।
ਵਰਦਾਨ:-
ਸਨੇਹ
ਦੇ ਰਿਟਰਨ ਵਿੱਚ ਸਮਾਨਤਾ ਦਾ ਅਨੁਭਵ ਕਰਨ ਵਾਲੇ ਸ੍ਰਵਸ਼ਕਤੀ ਸੰਪੰਨ ਭਵ:
ਜੋ ਬੱਚੇ ਬਾਪ ਦੇ ਸਨੇਹ
ਵਿੱਚ ਹਮੇਸ਼ਾ ਸਮਾਏ ਹੋਏ ਰਹਿੰਦੇ ਹਨ ਉਨ੍ਹਾਂਨੂੰ ਸਨੇਹ ਦੇ ਰਿਸਪਾਂਸ ਵਿੱਚ ਬਾਪ ਸਮਾਨ ਬਣਨ ਦਾ
ਵਰਦਾਨ ਪ੍ਰਾਪਤ ਹੋ ਜਾਂਦਾ ਹੈ। ਜੋ ਹਮੇਸ਼ਾ ਸਨੇਹਯੁਕਤ ਅਤੇ ਯੋਗਯੁਕਤ ਹਨ ਉਹ ਸਰਵ ਸ਼ਕਤੀਆਂ ਨਾਲ
ਸੰਪੰਨ ਆਪੇ ਹੀ ਬਣ ਜਾਂਦੇ ਹਨ। ਸਰਵ ਸ਼ਕਤੀਆਂ ਹਮੇਸ਼ਾ ਨਾਲ ਹਨ ਤਾਂ ਵਿਜੈ ਹੋਈ ਪਈ ਹੈ। ਜਿਨ੍ਹਾਂਨੂੰ
ਸਮ੍ਰਿਤੀ ਰਹਿੰਦੀ ਕਿ ਸ੍ਰਵਸ਼ਕਤੀਮਾਨ ਬਾਪ ਸਾਡਾ ਸਾਥੀ ਹੈ, ਉਹ ਕਦੀ ਕਿਸੇ ਵੀ ਗੱਲ ਤੋਂ ਵਿਚਲਿਤ ਨਹੀਂ
ਹੋ ਸਕਦੇ।
ਸਲੋਗਨ:-
ਪੁਰਸ਼ਾਰਥੀ ਜੀਵਨ
ਵਿੱਚ ਜੋ ਹਮੇਸ਼ਾ ਸੰਤੁਸ਼ਟ ਅਤੇ ਖੁਸ਼ ਰਹਿਣ ਵਾਲੇ ਹਨ ਉਹ ਹੀ ਖੁਸ਼ਨਸੀਬ ਹਨ।