13.01.23 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਇੱਥੇ
ਤੁਹਾਨੂੰ ਸੁਖ -ਦੁੱਖ, ਮਾਨ - ਅਪਮਾਨ ਸਹਿਣ ਕਰਨਾ ਹੈ, ਪੁਰਾਣੀ ਦੁਨੀਆਂ ਦੇ ਸੁੱਖਾ ਤੋਂ ਬੁੱਧੀ ਹਟਾ
ਦੇਣੀ ਹੈ, ਆਪਣੀ ਮਤ ਤੇ ਨਹੀਂ ਚੱਲਣਾ ਹੈ"
ਪ੍ਰਸ਼ਨ:-
ਦੇਵਤਾਈ ਜਨਮ
ਤੋਂ ਵੀ ਇਹ ਜਨਮ ਬਹੁਤ ਵਧੀਆ ਹੈ, ਕਿਵੇਂ?
ਉੱਤਰ:-
ਇਸ ਜਨਮ ਵਿੱਚ ਤੁਸੀਂ ਬੱਚੇ ਸ਼ਿਵਬਾਬਾ ਦੇ ਭੰਡਾਰੇ ਤੋਂ ਖਾਂਦੇ ਹੋ। ਇੱਥੇ ਤੁਸੀਂ ਅਥਾਹ ਕਮਾਈ ਕਰਦੇ
ਹੋ, ਤੁਸੀਂ ਬਾਪ ਦੀ ਸ਼ਰਨ ਲੀਤੀ ਹੈ। ਇਸ ਜਨਮ ਵਿੱਚ ਹੀ ਤੁਸੀਂ ਆਪਣੇ ਲੋਕ - ਪਰਲੋਕ ਸੁਹੇਲਾ (ਸੁਖੀ))
ਕਰਦੇ ਹੋ। ਸੁਦਾਮਾ ਮਿਸਲ ਦੋ ਮੁੱਠੀ ਦੇ 21 ਜਨਮ ਦੀ ਬਾਦਸ਼ਾਹੀ ਲੈਂਦੇ ਹੋ।
ਗੀਤ:-
ਚਾਹੇ ਪਾਸ ਹੋ
ਚਾਹੇ ਦੂਰ ਹੋ...
ਓਮ ਸ਼ਾਂਤੀ
ਗੀਤ ਦਾ ਕਿੰਨਾ ਵਧੀਆ ਅਰਥ ਹੈ। ਬਾਪ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ - ਭਾਵੇਂ ਅਸੀਂ ਤਨ ਤੋਂ
ਨਜਦੀਕ ਹਾਂ ਜਾਂ ਦੂਰ ਹਾਂ ਕਿਉਂਕਿ ਸਮੁਖ ਯੋਗ ਦੀ ਸਿੱਖਿਆ ਦੇ ਰਹੇ ਹਨ। ਪ੍ਰੇਰਣਾ ਨਾਲ ਤਾਂ ਨਹੀਂ
ਦੇਣਗੇ ਨਾ। ਭਾਵੇਂ ਮੈਂ ਨਜ਼ਦੀਕ ਹਾਂ, ਭਾਵੇਂ ਦੂਰ ਹਾਂ - ਯਾਦ ਤਾਂ ਮੈਨੂੰ ਹੀ ਕਰਨਾ ਹੈ। ਭਗਵਾਨ
ਦੇ ਕੋਲ ਜਾਣ ਦੇ ਦਿਲ ਲਈ ਹੀ ਤਾਂ ਭਗਤੀ ਕਰਦੇ ਹਨ। ਬਾਪ ਬੈਠ ਸਮਝਾਉਂਦੇ ਹਨ ਹੇ ਜੀਵ ਦੀ ਆਤਮਵਾਓ,
ਇਸ ਸ਼ਰੀਰ ਵਿੱਚ ਨਿਵਾਸ ਕਰਨ ਵਾਲੀ ਆਤਮਾਏਂ, ਆਤਮਾਵਾਂ ਨਾਲ ਪਰਮਪਿਤਾ ਬੈਠ ਗੱਲ ਕਰਦੇ ਹਨ। ਪਰਮਾਤਮਾ
ਨੂੰ ਆਤਮਾਵਾਂ ਨਾਲ ਮਿਲਣਾ ਹੈ ਜਰੂਰ, ਇਸਲਈ ਜੀਵ ਆਤਮਾਵਾਂ ਭਗਵਾਨ ਨੂੰ ਯਾਦ ਕਰਦੀਆਂ ਹਨ ਕਿਉਂਕਿ
ਦੁਖੀ ਹਨ। ਸਤਿਯੁਗ ਵਿੱਚ ਤੇ ਕੋਈ ਯਾਦ ਨਹੀਂ ਕਰਦੇ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਬਹੁਤ
ਪੁਰਾਣੇ ਭਗਤ ਹਾਂ। ਜਦੋਂ ਤੋਂ ਸਾਨੂੰ ਮਾਇਆ ਨੇ ਫੜ੍ਹਿਆ ਹੈ, ਉਦੋਂ ਤੋਂ ਭਗਵਾਨ ਦੀ, ਸ਼ਿਵ ਦੀ ਯਾਦ
ਸ਼ੁਰੂ ਹੋਈ ਹੈ ਕਿਉਂਕਿ ਸ਼ਿਵਬਾਬਾ ਨੇ ਸਾਨੂੰ ਸਵਰਗ ਦਾ ਮਾਲਿਕ ਬਣਾਇਆ ਸੀ, ਤਾਂ ਉਹਨਾਂ ਦਾ ਯਾਦਗਾਰ
ਬਣਾਕੇ ਭਗਤੀ ਕਰਦੇ ਹਨ। ਹੁਣ ਤੁਸੀਂ ਜਾਣਦੇ ਹੋ ਬਾਪ ਸਮੁੱਖ ਆਏ ਹਨ ਲੈਣ ਦੇ ਲਈ, ਕਿਉਂਕਿ ਹੁਣ ਬਾਪ
ਦੇ ਕੋਲ ਜਾਣਾ ਹੈ। ਜਦੋਂ ਤੱਕ ਇੱਥੇ ਹਾਂ ਉਦੋਂ ਤੱਕ ਪੁਰਾਣੇ ਸ਼ਰੀਰ ਨੂੰ, ਪੁਰਾਣੀ ਦੁਨੀਆਂ ਨੂੰ
ਬੁੱਧੀ ਤੋਂ ਭੁਲਣਾ ਹੈ ਅਤੇ ਯੋਗ ਵਿੱਚ ਰਹਿਣਾ ਹੈ। ਤਾਂ ਇਸ ਯੋਗ ਅਗਨੀ ਨਾਲ ਪਾਪ ਭਸਮ ਹੋਣਗੇ। ਇਸ
ਵਿੱਚ ਮਿਹਨਤ ਲੱਗਦੀ ਹੈ। ਪਦਵੀ ਵੀ ਤਾਂ ਜਬਰਦਸਤ ਹੈ। ਵਿਸ਼ਵ ਦਾ ਮਾਲਿਕ ਮਨੁੱਖ ਹੀ ਬਣਦੇ ਹਨ। ਬਾਪ
ਬੈਠ ਬੱਚਿਆਂ ਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਕਹਿੰਦੇ ਹਨ ਤੁਸੀਂ ਹੀ ਵਿਸ਼ਵ ਦੇ ਮਾਲਿਕ ਸੀ,
ਫਿਰ 84 ਜਨਮ ਲੈਂਦੇ - ਲੈਂਦੇ ਹੁਣ ਕੌਡੀ ਦੇ ਮਾਲਿਕ ਵੀ ਨਹੀਂ ਰਹੇ ਹੋ। ਪਹਿਲਾ ਨੰਬਰ ਜਨਮ ਅਤੇ
ਹੁਣ ਦਾ ਅੰਤਿਮ ਜਨਮ ਦੇਖੋ ਕਿੰਨਾ ਰਾਤ ਦਿਨ ਦਾ ਫ਼ਰਕ ਹੈ। ਕਿਸੇ ਨੂੰ ਵੀ ਯਾਦ ਨਹੀਂ ਆ ਸਕਦਾ, ਜਦੋਂ
ਤੱਕ ਬਾਪ ਆਕੇ ਸਾਕਸ਼ਾਤਕਾਰ ਨਾ ਕਰਾਏ। ਗਿਆਨ ਬੁੱਧੀ ਤੋਂ ਵੀ ਸਾਕਸ਼ਾਤਕਾਰ ਹੁੰਦਾ ਹੈ। ਜੋ ਸਿਆਣੇ
ਬੱਚੇ ਹਨ, ਨਿਤ ਬਾਪ ਨੂੰ ਯਾਦ ਕਰਦੇ ਹਨ, ਉਹਨਾਂ ਨੂੰ ਬਹੁਤ ਮਜ਼ਾ ਆਏਗਾ। ਇੱਥੇ ਤੁਸੀਂ ਸਭ ਨਵੀਂਆ
ਗੱਲਾਂ ਸੁਣਦੇ ਹੋ। ਮਨੁੱਖ ਤੇ ਕੁਝ ਨਹੀਂ ਜਾਣਦੇ ਹਨ। ਉਹ ਤੇ ਗਪੌੜੇ ਲਗਾਉਂਦੇ ਰਹਿੰਦੇ ਹਨ ਅਤੇ ਦਰ
- ਦਰ ਦੇ ਧੱਕੇ ਖਾਂਦੇ ਰਹਿੰਦੇ ਹਨ। ਤੁਹਾਨੂੰ ਤੇ ਭਟਕਣ ਤੋਂ ਛੁਡਾਇਆ ਜਾਂਦਾ ਹੈ। ਬਾਪ ਕਹਿੰਦੇ ਹਨ
ਤੁਸੀਂ ਆਤਮਾ ਹੋ, ਮੈਨੂੰ ਬਾਪ ਨੂੰ ਯਾਦ ਕਰਦੇ ਰਹੋ। ਬੁੱਧੀ ਵਿੱਚ ਇਹ ਹੀ ਵਿਚਾਰ ਰਹੇ ਸਾਨੂੰ
ਆਤਮਾਵਾਂ ਨੂੰ ਬਾਬਾ ਦੇ ਕੋਲ ਜਾਣਾ ਹੈ, ਇਹ ਸ਼੍ਰਿਸਟੀ ਜਿਵੇਂ ਸਾਡੇ ਲਈ ਹੈ ਨਹੀਂ। ਇਹ ਪੁਰਾਣੀ
ਸ਼੍ਰਿਸ਼ਟੀ ਖ਼ਤਮ ਹੋ ਜਾਏਗੀ। ਫਿਰ ਅਸੀਂ ਸਵਰਗ ਵਿੱਚ ਆਕੇ ਨਵੇ ਮਹਿਲ ਬਣਾਵਾਂਗੇ। ਦਿਨ - ਰਾਤ ਬੁੱਧੀ
ਵਿੱਚ ਇਹ ਚਲਣਾ ਚਾਹੀਦਾ ਹੈ। ਬਾਪ ਆਪਣਾ ਅਨੁਭਵ ਸੁਣਾਉਂਦੇ ਹਨ। ਰਾਤ ਨੂੰ ਸੌਂਦਾ ਹਾਂ, ਤਾਂ ਇਹ ਹੀ
ਖਿਆਲਾਤ ਚਲਦਾ ਹੈ। ਇਹ ਨਾਟਕ ਹੁਣ ਪੂਰਾ ਹੁੰਦਾ ਹੈ, ਇਹ ਪੁਰਾਣਾ ਚੋਲਾ ਛੱਡਣਾ ਹੈ। ਹਾਂ ਵਿਕ੍ਰਮਾਂ
ਦਾ ਬੋਝਾ ਬਹੁਤ ਹੈ, ਇਸਲਈ ਨਿਰੰਤਰ ਬਾਬਾ ਨੂੰ ਯਾਦ ਕਰਨਾ ਹੈ। ਆਪਣੀ ਅਵਸਥਾ ਨੂੰ ਦਰਪਣ ਵਿੱਚ ਦੇਖਣਾ
ਹੈ - ਸਾਡੀ ਬੁੱਧੀ ਸਭ ਪਾਸੇ ਤੋਂ ਹਟੀ ਹੋਈ ਹੈ? ਧੰਦੇ ਆਦਿ ਵਿੱਚ ਰਹਿੰਦੇ ਹੋਏ ਵੀ ਬੁੱਧੀ ਨਾਲ
ਕੰਮ ਲੈ ਸਕਦਾ ਹੋ। ਬਾਬਾ ਦੇ ਉੱਪਰ ਕਿੰਨਾ ਓਨਾ ਹੈ। ਕਿੰਨੇ ਢੇਰ ਬੱਚੇ ਹਨ। ਉਹਨਾਂ ਦਾ ਖਿਆਲ ਰੱਖਣਾ
ਪੈਂਦਾ ਹੈ। ਬੱਚਿਆਂ ਨੂੰ ਪਨਾਹ (ਸ਼ਰਨ) ਦੇਣੀ ਹੈ। ਦੁਖੀ ਤੇ ਬਹੁਤ ਹਨ ਨਾ! ਹੰਗਾਮੇ ਵਿੱਚ ਕਿੰਨੇ
ਦੁਖੀ ਹੋ ਮਰਦੇ ਹਨ। ਇਹ ਸਮਾਂ ਬਹੁਤ ਖਰਾਬ ਹੈ। ਤਾਂ ਬੱਚਿਆਂ ਨੂੰ ਸ਼ਰਨ ਦੇਣ ਲਈ ਇਹ ਮਕਾਨ ਬਣ ਰਹੇ
ਹਨ। ਇੱਥੇ ਤੇ ਸਭ ਆਪਣੇ ਬੱਚੇ ਹੀ ਰਹਿੰਦੇ ਹਨ। ਕੋਈ ਡਰ ਨਹੀਂ ਫਿਰ ਯੋਗਬਲ ਵੀ ਰਹਿੰਦਾ ਹੈ। ਬੱਚਿਆਂ
ਨੇ ਸਾਕਸ਼ਾਤਕਾਰ ਵੀ ਕੀਤਾ ਹੈ, ਜੋ ਬਾਪ ਨੂੰ ਚੰਗੀ ਤਰ੍ਹਾਂ ਯਾਦ ਕਰਦੇ ਹਨ ਤਾਂ ਬਾਪ ਉਹਨਾਂ ਦੀ
ਰਖਵਾਲੀ ਵੀ ਕਰਦਾ ਹੈ। ਦੁਸ਼ਮਣ ਨੂੰ ਭਿਅੰਕਰ ਰੂਪ ਦਿਖਾਕੇ ਭਜਾ ਦਿੰਦੇ ਹਨ। ਤੁਹਾਨੂੰ ਜਦੋਂ ਤੱਕ
ਸ਼ਰੀਰ ਹੈ, ਉਦੋ ਤੱਕ ਯੋਗ ਵਿੱਚ ਰਹਿਣਾ ਹੈ। ਨਹੀਂ ਤਾਂ ਸਜਾਵਾਂ ਖਾਣੀਆਂ ਪੈਣਗੀਆਂ। ਵੱਡੇ ਆਦਮੀ ਦਾ
ਬੱਚਾ ਸਜਾ ਖਾਂਦਾ ਹੈ ਤਾਂ ਉਨ੍ਹਾਂ ਦਾ ਕਾਂਧ ਹੇਠਾਂ ਕਰਨਾ ਪਵੇਗਾ। ਬੱਚਿਆਂ ਦੇ ਲਈ ਤਾਂ ਹੋਰ ਕਠਿਨ
ਸਜਾਵਾਂ ਹਨ। ਕਈ ਅਜਿਹੇ ਵੀ ਹਨ ਜੋ ਕਹਿੰਦੇ ਹਾਲੇ ਤਾਂ ਮਾਇਆ ਦਾ ਸੁਖ ਲੈ ਲਈਏ, ਜੋ ਹੋਵੇਗਾ ਸੋ
ਵੇਖਿਆ ਜਾਵੇਗਾ। ਬਹੁਤਿਆਂ ਨੂੰ ਇਸ ਪੁਰਾਣੀ ਦੁਨੀਆ ਦੇ ਸੁਖ ਮਿੱਠੇ ਲਗਦੇ ਹਨ। ਇੱਥੇ ਤਾਂ ਸੁਖ -
ਦੁੱਖ, ਮਾਨ - ਅਪਮਾਨ… ਸਭ ਸਹਿਣ ਕਰਨਾ ਪੇਂਦਾ ਹੈ। ਉੱਚ ਪ੍ਰਾਪਤੀ ਜੇਕਰ ਚਾਉਂਦੇ ਹੋ ਤਾਂ ਫਾਲੋ
ਕਰਨਾ ਚਾਹੀਦਾ ਹੈ, ਮਾਂ - ਬਾਪ ਦੇ ਫ਼ਰਮਾਨ ਤੇ ਚਲਣਾ ਚਾਹੀਦਾ ਹੈ। ਆਪਣੀ ਮਤ ਮਾਨਾ ਰਾਵਣ ਦੀ ਮਤ।
ਸੋ ਤਾਂ ਤਕਦੀਰ ਨੂੰ ਲਕੀਰ ਲਗਾਉਣ ਦੀ ਹੀ ਨਿਕਲੇਗੀ। ਬਾਬਾ ਤੋਂ ਪੁੱਛਣਗੇ ਤਾਂ ਬਾਬਾ ਝੱਟ ਕਹਿਣਗੇ
- ਇਹ ਆਸੁਰੀ ਮਤ ਹੈ। ਸ਼੍ਰੀਮਤ ਨਹੀਂ ਹੈ। ਕਦਮ - ਕਦਮ ਤੇ ਸ਼੍ਰੀਮਤ ਚਾਹੀਦੀ ਹੈ। ਵੇਖਣਾ ਹੈ ਕਿਤੇ
ਉਲਟਾ ਕੰਮ ਕਰ ਬਾਪ ਦੀ ਨਿੰਦਾ ਤਾਂ ਨਹੀਂ ਕਰਾਉਂਦੇ? ਦੇਵੀ - ਦੇਵਤਾ ਤਾਂ ਬਣੋਗੇ ਜਦ ਇਸ ਤਰ੍ਹਾਂ
ਦੇ ਲੱਛਣ ਹੋਣਗੇ। ਇਵੇਂ ਨਹੀਂ ਉੱਥੇ ਆਟੋਮੈਟਿਕਲੀ ਲੱਛਣ ਆ ਜਾਣਗੇ। ਇੱਥੇ ਬਹੁਤ ਮਿੱਠੀ ਚਲਣ ਚਾਹੀਦੀ
ਹੈ। ਜੇਕਰ ਸਮਝੋ ਸ਼ਿਵਬਾਬਾ ਨੇ ਨਹੀਂ, ਬ੍ਰਹਮਾ ਬਾਬਾ ਨੇ ਕਿਹਾ ਤਾਂ ਵੀ ਰਿਸਪੰਸੇਬਲ ਇਹ ਰਹੇਗਾ
ਨਾ! ਜੇਕਰ ਕੁਝ ਨੁਕਸਾਨ ਵੀ ਹੋਇਆ ਤਾਂ ਹਰਜਾ ਨਹੀਂ। ਇਹ ਡਰਾਮੇ ਵਿੱਚ ਸੀ ਤਾਂ ਤੁਹਾਡੇ ਤੇ ਕੋਈ
ਦੋਸ਼ ਨਹੀਂ। ਅਵਸਥਾ ਬਹੁਤ ਚੰਗੀ ਚਾਹੀਦੀ ਹੈ। ਭਾਵੇਂ ਤੁਸੀਂ ਇੱਥੇ ਬੈਠੇ ਹੋ, ਬੁੱਧੀ ਵਿੱਚ ਇਹ ਹੀ
ਰਹੇ ਕਿ ਅਸੀਂ ਬ੍ਰਹਮੰਡ ਦੇ ਮਾਲਿਕ ਉੱਥੇ ਦੇ ਰਹਿਣ ਵਾਲੇ ਹਾਂ। ਇਸ ਤਰ੍ਹਾਂ ਘਰ ਵਿਚ ਰਹਿੰਦੇ, ਧੰਧਾ
ਕਰਦੇ, ਉਪਰਾਮ ਹੁੰਦੇ ਜਾਵੋਗੇ। ਜਿਵੇਂ ਸੰਨਿਆਸੀ ਗ੍ਰਹਿਸਥ ਤੋਂ ਉਪਰਾਮ ਹੋ ਜਾਂਦੇ ਹਨ। ਤੁਸੀਂ ਤਾਂ
ਸਾਰੀ ਪੁਰਾਣੀ ਦੁਨੀਆ ਤੋਂ ਉਪਰਾਮ ਹੁੰਦੇ ਹੋ। ਉਸ ਹਠਯੋਗ ਸੰਨਿਆਸ ਅਤੇ ਇਸ ਸੰਨਿਆਸ ਵਿੱਚ ਰਾਤ ਦਿਨ
ਦਾ ਫਰਕ ਹੈ। ਇਹ ਰਾਜਯੋਗ ਬਾਪ ਸਿਖਾਉਂਦੇ ਹਨ। ਸੰਨਿਆਸੀ ਸਿਖਲਾ ਨਹੀਂ ਸਕਦੇ ਕਿਉਂਕਿ ਮੁਕਤੀ -
ਜੀਵਨਮੁਕਤੀ ਦਾਤਾ ਹੈ ਹੀ ਇੱਕ। ਸਭ ਦੀ ਮੁਕਤੀ ਹੁਣ ਹੋਣੀ ਹੈ ਕਿਉਂਕਿ ਸਭ ਵਾਪਿਸ ਜਾਣੇ ਹਨ। ਸਾਧੂ
ਲੋਕ ਸਾਧਨਾ ਕਰਦੇ ਹਨ ਕਿ ਅਸੀਂ ਵਾਪਿਸ ਜਾਈਏ। ਇੱਥੇ ਦੁਖੀ ਹਨ। ਕੋਈ ਫਿਰ ਕਹਿੰਦੇ ਹਨ ਅਸੀਂ ਜੋਤੀ
ਜੋਤ ਵਿੱਚ ਸਮਾਈਏ। ਅਨੇਕ ਮੱਤਾਂ ਹਨ।
ਬਾਬਾ ਨੇ ਸਮਝਾਇਆ ਹੈ ਕਿ
ਕੋਈ - ਕੋਈ ਬੱਚੇ ਹਨ ਜਿਨ੍ਹਾਂ ਨੂੰ ਪੁਰਾਣੇ ਸੰਬੰਧੀ ਵੀ ਯਾਦ ਆਉਂਦੇ ਹਨ। ਇਸ ਦੁਨੀਆਂ ਦੇ ਸੁੱਖਾਂ
ਦੀ ਆਸ ਹੋਈ ਅਤੇ ਇਹ ਮਰਿਆ। ਫਿਰ ਉਸ ਦਾ ਪੈਰ ਇੱਥੇ ਠਹਿਰ ਨਾ ਸਕੇ। ਮਾਇਆ ਬਹੁਤ ਲਾਲਚ ਦਿੰਦੀ ਹੈ।
ਇੱਕ ਕਹਾਵਤ ਹੈ "ਭਾਗਵਾਨ ਨੂੰ ਯਾਦ ਕਰੋ ਨਹੀਂ ਤਾਂ ਬਾਜ ਆ ਜਾਵੇਗਾ" ਇਹ ਮਾਇਆ ਵੀ ਬਾਜ ਤਰ੍ਹਾਂ
ਵਾਰ ਕਰਦੀ ਹੈ। ਹੁਣ ਜਦਕਿ ਬਾਪ ਆਏ ਹਨ ਤਾਂ ਹੁਣ ਵੀ ਪੁਰਸ਼ਾਰਥ ਕਰ ਉੱਚ ਪਦਵੀ ਨਹੀਂ ਪਾਈ ਤਾਂ ਕਲਪ
- ਕਲਪੰਤਰ ਵੀ ਨਹੀਂ ਪਾਓਗੇ। ਇੱਥੇ ਬਾਪ ਦੇ ਕੋਲ ਤਾਂ ਤੁਹਾਨੂੰ ਕੋਈ ਦੁੱਖ ਨਹੀਂ ਹੈ, ਤਾਂ ਪੁਰਾਣੀ
ਦੁੱਖ ਦੀ ਦੁਨੀਆ ਨੂੰ ਭੁੱਲਣਾ ਚਾਹੀਦਾ ਹੈ ਨਾ। ਸਾਰੇ ਦਿਨ ਦਾ ਪੋਤਾਮੇਲ ਵੇਖਣਾ ਚਾਹੀਦਾ ਹੈ। ਕਿਨਾਂ
ਸਮਾਂ ਬਾਪ ਨੂੰ ਯਾਦ ਕੀਤਾ? ਕਿਸ ਨੂੰ ਜੀਆਦਾਨ ਦਿੱਤਾ? ਬਾਪ ਨੇ ਤੁਹਾਨੂੰ ਵੀ ਜੀਆਦਾਨ ਦਿੱਤਾ ਹੈ
ਨਾ। ਸਤਿਯੁਗ ਤ੍ਰੇਤਾ ਤੱਕ ਤੁਸੀਂ ਅਮਰ ਰਹਿੰਦੇ ਹੋ। ਇੱਥੇ ਕੋਈ ਮਰਦਾ ਹੈ ਤਾਂ ਕਿਨਾਂ ਰੋਂਦੇ
ਪਿੱਟਦੇ ਹਨ। ਸਵਰਗ ਵਿਚ ਦੁੱਖ ਦਾ ਨਾਮ ਹੀ ਨਹੀਂ। ਸਮਝਣਗੇ ਪੁਰਾਣੀ ਖੱਲ ਛੱਡ ਨਵੀਂ ਲੈਂਦੇ ਹਾਂ।
ਇਹ ਮਿਸਾਲ ਵੀ ਤੁਹਾਨੂੰ ਲਗਦਾ ਹੈ ਹੋਰ ਕੋਈ ਇਹ ਮਿਸਾਲ ਦੇ ਨਹੀਂ ਸਕਦੇ। ਉਹ ਥੋੜ੍ਹੀ ਨਾ ਪੁਰਾਣੀ
ਖੱਲ ਨੂੰ ਭੁੱਲਦੇ ਹਨ। ਉਹ ਤਾਂ ਪੈਸੇ ਇੱਕਠੇ ਕਰਦੇ ਰਹਿੰਦੇ। ਇੱਥੇ ਤੁਸੀਂ ਜੋ ਬਾਪ ਨੂੰ ਦਿੰਦੇ ਹੋ
ਤਾਂ ਬਾਪ ਖੁਦ ਥੋੜ੍ਹੀ ਨਾ ਖਾਂਦੇ ਹਨ ਜਾਂ ਆਪਣੇ ਕੋਲ ਰੱਖਦੇ ਹਨ। ਉਨ੍ਹਾਂ ਨਾਲ ਬੱਚਿਆਂ ਦੀ ਹੀ
ਪਰਵਰਿਸ਼ ਕਰਦੇ ਹਨ ਇਸਲਈ ਇਹ ਸੱਚਾ - ਸੱਚਾ ਸ਼ਿਵਬਾਬਾ ਦਾ ਭੰਡਾਰਾ ਹੈ, ਇਸ ਭੰਡਾਰੇ ਤੋਂ ਖਾਣ ਵਾਲੇ
ਇੱਥੇ ਵੀ ਸੁਖੀ ਅਤੇ ਜਨਮ - ਜਨਮੰਤਰ ਸੁਖੀ ਰਹਿੰਦੇ ਹਨ।
ਤੁਹਾਡਾ ਇਹ ਜਨਮ ਬਹੁਤ
ਦੁਰਲਭ ਹੈ। ਦੇਵਤਾਈ ਜਨਮ ਤੋਂ ਵੀ ਤੁਸੀਂ ਇੱਥੇ ਸੁਖੀ ਹੋ ਕਿਉਂਕਿ ਬਾਪ ਦੀ ਸ਼ਰਨ ਵਿੱਚ ਹੋ। ਇੱਥੇ
ਤੋਂ ਹੀ ਤੁਸੀਂ ਅਥਾਹ ਕਮਾਈ ਕਰਦੇ ਹੋ ਜੋ ਫਿਰ ਜਨਮ - ਜਨਮੰਤਰ ਭੋਗੋਂਗੇ। ਸੁਦਾਮੇ ਨੂੰ ਵੀ ਦੋ
ਮੁੱਠੀ ਦੇ ਬਦਲੇ 21 ਜਨਮਾਂ ਦੇ ਲਈ ਮਹਿਲ ਮਿਲ ਗਏ। ਇਹ ਲੋਕ ਵੀ ਸੁਹੇਲਾ ( ਸੁੱਖੀ) ਤਾਂ ਪਰਲੋਕ ਵੀ
ਸੁਹੇਲਾ, ਜਨਮ - ਜਨਮੰਤਰ ਦੇ ਲਈ ਇਸਲਈ ਇਹ ਜਨਮ ਬਹੁਤ ਚੰਗਾ ਹੈ। ਕੋਈ ਕਹਿੰਦੇ ਜਲਦੀ ਵਿਨਾਸ਼ ਹੋਵੇ
ਤਾਂ ਅਸੀਂ ਸਵਰਗ ਵਿਚ ਚੱਲੀਏ। ਪ੍ਰੰਤੂ ਹਾਲੇ ਤਾਂ ਬਹੁਤ ਖਜਾਨਾ ਬਾਪ ਤੋਂ ਲੈਣਾ ਹੈ। ਹਾਲੇ ਰਾਜਧਾਨੀ
ਕਿੱਥੇ ਬਣੀ ਹੈ। ਫਿਰ ਜਲਦੀ ਵਿਨਾਸ਼ ਕਿਵੇਂ ਕਰਾਉਣਗੇ! ਬੱਚੇ ਹਾਲੇ ਲਾਇਕ ਕਿੱਥੇ ਬਣੇ ਹਨ! ਹਾਲੇ
ਤਾਂ ਬਾਪ ਪੜਾਉਣ ਦੇ ਲਈ ਆਉਂਦੇ ਰਹਿੰਦੇ ਹਨ। ਬਾਬਾ ਦੀ ਸਰਵਿਸ ਤੇ ਅਪਰੰਪਾਰ ਹੈ। ਬਾਪ ਦੀ ਮਹਿਮਾ
ਵੀ ਅਪਰੰਪਾਰ ਹੈ। ਜਿਨਾਂ ਉੱਚ ਹਾਂ, ਸਰਵਿਸ ਵੀ ਉਤਨੀ ਉੱਚ ਕਰਦਾ ਹਾਂ, ਤਾਂ ਤੇ ਮੇਰੀ ਯਾਦਗਰ ਹੈ।
ਉੱਚ ਤੋਂ ਉੱਚ ਬਾਬਾ ਦੀ ਗੱਦੀ ਹੈ ਜੋ ਜਿਨਾਂ ਪੁਰਸ਼ਾਰਥ ਕਰਦੇ ਹਨ, ਉਹ ਆਪਣਾ ਭਾਗ ਬਣਾਉਂਦੇ ਹਨ।
ਇਹ ਹੈ ਅਵਿਨਾਸ਼ੀ ਗਿਆਨ ਰਤਨਾ ਦੀ ਕਮਾਈ, ਜੋ ਉੱਥੇ ਅਥਾਹ ਧਨ ਬਣ ਜਾਂਦਾ ਹੈ। ਤਾਂ ਬੱਚਿਆਂ ਨੂੰ
ਪੁਰਸ਼ਾਰਥ ਬਹੁਤ ਵਧੀਆ ਕਰਨਾ ਹੈ। ਬਾਪ ਨੂੰ ਇੱਥੇ ਵੀ ਯਾਦ ਕਰੋ ਅਤੇ ਉੱਥੇ ਵੀ ਯਾਦ ਕਰੋ। ਸੀੜੀ ਤੇ
ਹੈ ਨਾ। ਦਿਲ ਦਰਪਣ ਵਿਚ ਵੇਖਣਾ ਹੈ ਮੈਂ ਕਿਨਾਂ ਬਾਪ ਦਾ ਸਪੂਤ ਬੱਚਾ ਹਾਂ। ਅਨਿਆਂ ਨੂੰ ਰਾਹ ਦੱਸਦਾ
ਹਾਂ। ਆਪਣੇ ਨਾਲ ਗੱਲ ਕਰਨ ਤੇ ਖੁਸ਼ੀ ਹੁੰਦੀ ਹੈ। ਜਿਵੇਂ ਬਾਬਾ ਅਨੁਭਵ ਦੱਸਦੇ ਹਨ - ਸੌਂਦਾ ਹਾਂ
ਤਾਂ ਵੀ ਗੱਲਾਂ ਕਰਦਾ ਹਾਂ। ਬਾਬਾ ਤੁਹਾਡੀ ਤੇ ਕਮਾਲ ਹੈ। ਭਗਤੀ ਮਾਰਗ ਵਿੱਚ ਫਿਰ ਅਸੀ ਤੁਹਾਨੂੰ
ਭੁੱਲ ਹੀ ਜਾਵਾਂਗੇ। ਇਤਨਾ ਵਰਸਾ ਤੁਹਾਡੇ ਤੋਂ ਪਾਉਂਦੇ ਹਾਂ ਫਿਰ ਸਤਿਯੁਗ ਵਿੱਚ ਇਹ ਭੁੱਲ ਜਾਵਾਂਗੇ।
ਫਿਰ ਭਗਤੀ ਮਾਰਗ ਵਿੱਚ ਤੁਹਾਡਾ ਯਾਦਗਰ ਬਣਾਵਾਂਗੇ। ਪ੍ਰੰਤੂ ਤੁਹਾਡਾ ਆਕੂਪੇਸ਼ਨ ਬਿਲਕੁਲ ਭੁੱਲ
ਜਾਂਦੇ ਹਾਂ। ਜਿਵੇਂ ਬੁਧੂ, ਅਗਿਆਨੀ ਬਣ ਜਾਂਦੇ ਹਾਂ। ਹੁਣ ਬਾਪ ਨੇ ਕਿਨਾਂ ਗਿਆਨੀ ਬਣਾਇਆ ਹੈ। ਰਾਤ
- ਦਿਨ ਦਾ ਫਰਕ ਹੈ। ਈਸ਼ਵਰ ਸਰਵਵਿਆਪੀ ਹੈ, ਇਹ ਕੋਈ ਗਿਆਨ ਥੋੜ੍ਹੀ ਨਾ ਹੈ। ਗਿਆਨ ਤਾਂ ਸ੍ਰਿਸ਼ਟੀ
ਚਕ੍ਰ ਦਾ ਚਾਹੀਦਾ ਹੇ। ਹੁਣ ਅਸੀ 84 ਦਾ ਚਕ੍ਰ ਪੂਰਾ ਕਰ ਵਾਪਿਸ ਜਾਂਦੇ ਹਾਂ ਫਿਰ ਸਾਨੂੰ ਜੀਵਨਮੁਕਤੀ
ਵਿੱਚ ਆਉਣਾ ਹੈ। ਡਰਾਮੇ ਤੋਂ ਬਾਹਰ ਥੋੜ੍ਹੀ ਨਾ ਨਿਕਲ ਸਕਦੇ ਹਾਂ। ਅਸੀਂ ਹਾਂ ਹੀ ਜੀਵਨ ਮੁਕਤੀ ਦੇ
ਰਾਹੀ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਰਾਤ੍ਰੀ ਕਲਾਸ -
16-12-68
ਕਿਸੇ ਨੂੰ ਬਾਬਾ ਬੱਚੀ
ਕਹਿੰਦੇ ਹਨ ਕਿਸੇ ਨੂੰ ਮਾਤਾ ਕਹਿੰਦੇ ਹਨ; ਜਰੂਰ ਕੁੱਝ ਫਰਕ ਹੈ। ਕਿਸੇ ਦੀ ਸਰਵਿਸ ਤੋਂ ਖੁਸ਼ਬੂ
ਆਉਂਦੀ ਹੈ। ਕਈ ਤਾਂ ਜਿਵੇਂ ਅੱਕ ਦੇ ਫੁੱਲ ਹਨ। ਇਹ ਤਾਂ ਬਾਪ ਨੇ ਸਮਝਾਇਆ ਹੈ ਤੁਸੀਂ ਜਿਵੇਂ ਸਾਡੇ
ਨਾਲ ਆਏ ਹੋ। ਉੱਪਰ ਤੋਂ ਬਾਪ ਵੀ ਆਏ ਹਨ ਵਿਸ਼ਵ ਨੂੰ ਪਾਵਨ ਬਨਾਉਣ। ਤੁਹਾਡਾ ਵੀ ਇਹ ਕਰਤਵਿਆ ਹੈ।
ਉੱਥੇ ਤੋਂ ਜੋ ਪਹਿਲਾਂ ਆਉਂਦੇ ਹਨ ਉਹ ਹਨ ਪਵਿਤ੍ਰ। ਨਵੇਂ ਆਉਂਦੇ ਉਹ ਜਰੂਰ ਖੂਸ਼ਬੂ ਦਿੰਦੇ ਹੋਣਗੇ।
ਬਗੀਚੇ ਨਾਲ ਵੀ ਤੁਲਨਾ ਕਰਦੇ ਹਨ। ਜਿਵੇਂ ਦੀ ਸਰਵਿਸ ਉਵੇਂ ਦਾ ਖੁਸ਼ਬੂਦਾਰ ਫੁੱਲ। ਵਿਵੇਕ ਕਹਿੰਦਾ
ਹੈ ਸ਼ਿਵਬਾਬਾ ਦਾ ਬੱਚਾ ਕਹਿਲਾਇਆ ਅਤੇ ਹੱਕਦਾਰ ਬਣਿਆ। ਤਾਂ ਉਹ ਖੁਸ਼ਬੂ ਆਉਣੀ ਚਾਹੀਦੀ ਹੈ।
ਹੱਕਦਾਰ ਹਨ ਤਾਂ ਹੀ ਤੇ ਸਭ ਨੂੰ ਨਮਸਤੇ ਕਰਦੇ ਹਨ। ਤੁਸੀਂ ਵਿਸ਼ਵ ਦੇ ਮਾਲਿਕ ਬੇਸ਼ਕ ਰਹਿੰਦੇ ਹੋ,
ਪ੍ਰੰਤੂ ਪੜਾਈ ਵਿਚ ਫਰਕ ਤਾਂ ਬਹੁਤ ਰਹਿੰਦਾ ਹੈ। ਇਹ ਹੋਣਾ ਵੀ ਹੈ ਜਰੂਰ। ਬੱਚਿਆਂ ਨੂੰ ਨਿਸ਼ਚੇ ਹੋ
ਜਾਂਦਾ ਹੈ ਇਹ ਬਾਬਾ ਹੈ, ਅਤੇ ਚਕ੍ਰ ਵੀ ਬੁੱਧੀ ਵਿੱਚ ਹੈ। ਤਾਂ ਬਾਪ ਕਹਿੰਦੇ ਹਨ ਹੋਰ ਜਿਆਦਾ ਕਿਓਂ
ਦੱਸਾਂ। ਬਾਪ ਬਿਨਾਂ ਸਵਦਰਸ਼ਨ ਚਕ੍ਰਧਾਰੀ ਕੋਈ ਬਣਾ ਨਹੀ ਸਕਦਾ। ਬਣਦੇ ਹਨ ਇਸ਼ਾਰੇ ਨਾਲ। ਜੋ ਕਲਪ
ਪਹਿਲਾਂ ਬਣੇ ਹਨ ਉਹ ਹੀ ਬਣਦੇ ਹਨ। ਢੇਰ ਦੇ ਢੇਰ ਬੱਚੇ ਆਉਂਦੇ ਹਨ। ਪਵਿਤ੍ਰਤਾ ਦੇ ਉੱਪਰ ਕਿੰਨੇ
ਅਤਿਆਚਾਰ ਹੁੰਦੇ ਹਨ! ਜਿਸ ਦਵਾਰਾ ਬਾਪ ਗੀਤਾ ਸੁਣਾਉਂਦੇ ਹਨ ਉਨ੍ਹਾਂ ਨੂੰ ਕਿੰਨੀਆਂ ਗਾਲੀਆਂ ਦਿੰਦੇ
ਹਨ। ਸ਼ਿਵਬਾਬਾ ਨੂੰ ਵੀ ਗਾਲੀ ਦਿੰਦੇ ਹਨ। ਕੱਛ, ਮੱਛ ਅਵਤਾਰ ਕਹਿਣਾ ਵੀ ਤੇ ਗਾਲੀ ਹੈ ਨਾ! ਨਾ
ਜਾਨਣ ਦੇ ਕਾਰਣ ਬਾਪ ਤੇ ਅਤੇ ਤੁਹਾਡੇ ਤੇ ਕਿੰਨੇ ਕਲੰਕ ਲਗਾਉਂਦੇ ਹਨ! ਬੱਚੇ ਕਿਨਾਂ ਮੱਥਾ ਮਾਰਦੇ
ਹਨ। ਪੜਾਈ ਨਾਲ ਕਈ ਤਾਂ ਬਹੁਤ ਸਾਹੂਕਾਰ ਹੋ ਜਾਂਦੇ ਹਨ, ਕਿੰਨਾਂ ਕਮਾਉਂਦੇ ਹਨ! ਇੱਕ - ਇੱਕ
ਅਪਰੇਸ਼ਨ ਦੋ ਹਜਾਰ, ਚਾਰ ਹਜਾਰ ਮਿਲ ਜਾਂਦੇ ਹਨ। ਕਈ ਤਾਂ ਕਟੁੰਬ ਦੀ ਪਾਲਣਾ ਵੀ ਨਹੀਂ ਕਰ ਸਕਦੇ।
ਫ਼ਿਕਰ ਹੈ ਨਾ। ਕੋਈ ਜਨਮ - ਜਨਮੰਤਰ ਬਾਦਸ਼ਾਹੀ ਲੈਂਦੇ ਹਨ। ਕਈ ਜਨਮ - ਜਨਮੰਤਰ ਦੇ ਲਈ ਗਰੀਬ ਬਣਦੇ
ਹਨ। ਬਾਪ ਕਹਿੰਦੇ ਹਨ ਤੁਹਾਨੂੰ ਸਮਝਦਾਰ ਬਣਾਉਂਦਾ ਹਾਂ। ਹੁਣ ਤੁਸੀਂ ਸਭ ਗੱਲਾਂ ਵਿਚ ਕਹੋਗੇ ਡਰਾਮਾ
ਹੈ। ਸਭ ਦਾ ਪਾਰਟ ਹੈ। ਜੋ ਪਾਸਟ ਹੋਇਆ ਸੋ ਡਰਾਮਾ। ਹੁੰਦਾ ਉਹ ਹੈ ਜੋ ਡਰਾਮੇ ਵਿੱਚ ਹੈ। ਡਰਾਮੇ
ਅਨੁਸਾਰ ਜੋ ਕੁਝ ਹੁੰਦਾ ਹੈ ਉਹ ਠੀਕ ਹੈ। ਤੁਸੀਂ ਕਿੰਨਾਂ ਵੀ ਸਮਝਾਓ, ਸਮਝਦੇ ਹੀ ਨਹੀਂ ਹਨ। ਇਸ
ਵਿੱਚ ਮੈੱਨਰਜ ਵੀ ਚੰਗੇ ਚਾਹੀਦੇ ਹਨ। ਹਰ ਇਕ ਆਪਣੇ ਅੰਦਰ ਵਿੱਚ ਵੇਖੇ ਕੋਈ ਖ਼ਾਮੀ ਤੇ ਨਹੀਂ ਹੈ?
ਮਾਇਆ ਬਹੁਤ ਕੜੀ ਹੈ। ਉਸਨੂੰ ਕਿਵੇਂ ਵੀ ਕੱਢਣਾ ਹੈ। ਸਾਰੀਆਂ ਖ਼ਾਮੀਆਂ ਕੱਢਣੀਆਂ ਹਨ। ਬਾਪ ਖੁਦ
ਕਹਿੰਦੇ ਹਨ ਬੰਧੇਲੀਆਂ ਸਭ ਤੋਂ ਜਿਆਦਾ ਯਾਦ ਵਿੱਚ ਰਹਿੰਦੀਆਂ ਹਨ। ਉਹ ਹੀ ਚੰਗੀ ਪਦਵੀ ਪਾਉਂਦੀਆਂ
ਹਨ। ਜਿੰਨਾਂ ਜਿਆਦਾ ਮਾਰ ਖਾਂਦੀਆਂ ਹਨ ਉਨਾਂ ਜ਼ਿਆਦਾ ਯਾਦ ਵਿੱਚ ਰਹਿੰਦਿਆਂ ਹਨ। ਹਾਏ ਸ਼ਿਵਬਾਬਾ
ਨੂੰ ਨਿਕਲੇਗਾ। ਗਿਆਨ ਨਾਲ ਸ਼ਿਵਬਾਬਾ ਨੂੰ ਯਾਦ ਕਰਦੇ ਹਨ। ਉਨ੍ਹਾਂ ਦਾ ਚਾਰਟ ਚੰਗਾ ਰਹਿੰਦਾ ਹੈ।
ਇਵੇਂ ਜੋ ਮਾਰ ਖਾਕੇ ਆਉਂਦੇ ਹਨ ਉਹ ਸਰਵਿਸ ਵਿੱਚ ਵੀ ਚੰਗੇ ਲੱਗ ਜਾਂਦੇ ਹਨ। ਆਪਣਾ ਜੀਵਨ ਉੱਚ
ਬਨਾਉਣ ਦੇ ਲਈ ਸਰਵਿਸ ਕਰਦੇ ਹਨ। ਸਰਵਿਸ ਨਾ ਕਰਨ ਤਾਂ ਦਿਲ ਖਾਂਦੀ ਹੈ। ਦਿਲ ਟਪਕਦੀ ਹੈ ਅਸੀਂ ਜਾਈਏ
ਸਰਵਿਸ ਤੇ। ਭਾਵੇਂ ਸਮਝਦੇ ਹਨ ਸੈਂਟਰ ਛੱਡ ਕੇ ਜਾਣਾ ਪੈਂਦਾ ਹੈ, ਲੇਕਿਨ ਪ੍ਰਦਰਸ਼ਨੀ ਵਿਚ ਸਰਵਿਸ
ਬਹੁਤ ਹੈ ਤਾਂ ਸੈਂਟਰ ਦੀ ਵੀ ਪ੍ਰਵਾਹ ਨਾ ਕਰ ਇਹ ਭੱਜਣਾ ਚਾਹੀਦਾ ਹੈ। ਜਿੰਨਾਂ ਅਸੀਂ ਦਾਨ ਕਰਾਂਗੇ
ਉਨਾਂ ਬਲ ਵੀ ਭਰਦਾ ਰਹੇਗਾ। ਦਾਨ ਵੀ ਜਰੂਰ ਕਰਨਾ ਹੈ ਨਾ। ਇਹ ਹਨ ਅਵਿਨਾਸ਼ੀ ਗਿਆਨ ਰਤਨ, ਜਿਸ ਦੇ
ਕੋਲ ਹੋਣਗੇ ਉਹ ਦਾਨ ਕਰਨਗੇ। ਬੱਚਿਆਂ ਨੂੰ ਹੁਣ ਸਾਰੀ ਸ੍ਰਿਸ਼ਟੀ ਦੇ ਆਦਿ - ਮਧ - ਅੰਤ ਦਾ ਗਿਆਨ
ਯਾਦ ਆ ਜਾਣਾ ਚਾਹੀਦਾ ਹੈ। ਸਾਰਾ ਚਕ੍ਰ ਫਿਰਨਾ ਚਾਹੀਦਾ ਹੈ। ਬਾਪ ਵੀ ਇਸ ਸ੍ਰਿਸ਼ਟੀ ਦੇ ਆਦਿ, ਮਧ,
ਅੰਤ ਨੂੰ ਜਾਨਣ ਵਾਲਾ ਹੈ। ਜਰੂਰ ਗਿਆਨ ਦਾ ਸਾਗਰ ਹੈ। ਸ੍ਰਿਸ਼ਟੀ ਦੇ ਚਕ੍ਰ ਨੂੰ ਜਾਨਣ ਵਾਲਾ ਹੈ।
ਇਹ ਦੁਨੀਆ ਦੇ ਲਈ ਬਿਲਕੁਲ ਨਵਾਂ ਗਿਆਨ ਹੈ, ਜੋ ਕਦੇ ਪੁਰਾਣਾ ਬਣਦਾ ਹੀ ਨਹੀਂ ਹੈ। ਵੰਡਰਫੁੱਲ
ਨਾਲੇਜ ਹੈ ਨਾ ਜੋ ਬਾਪ ਹੀ ਦੱਸਦੇ ਹਨ। ਕੋਈ ਕਿੰਨਾਂ ਵੀ ਸਾਧੂ ਮਹਾਤਮਾ ਹੋਵੇ ਸੀੜੀ ਚੜ ਕੇ ਉੱਪਰ
ਤਾਂ ਜਾਂਦਾ ਹੀ ਨਹੀਂ। ਸਿਵਾਏ ਬਾਪ ਦੇ ਮਨੁੱਖ ਗਤੀ - ਸਦਗਤੀ ਦੇ ਨਾ ਸਕਣ। ਨਾ ਮਨੁੱਖ, ਨਾ ਦੇਵਤਾ
ਦੇ ਸਕਦੇ ਹਨ। ਸਿਰਫ ਇੱਕ ਬਾਪ ਹੀ ਦੇ ਸਕਦੇ ਹਨ। ਦਿਨ - ਪ੍ਰਤੀਦਿਨ ਵ੍ਰਿਧੀ ਹੋਣੀ ਹੀ ਹੈ। ਬਾਬਾ
ਨੇ ਕਿਹਾ ਸੀ ਪ੍ਰਭਾਤ - ਫੇਰੀ ਵਿੱਚ ਇਨ੍ਹਾਂ ਲਕਸ਼ਮੀ - ਨਰਾਇਣ ਦਾ ਚਿਤ੍ਰ, ਸੀੜੀ ਟਰਾਂਸਲਾਈਟ ਦਾ
ਵੀ ਹੋਣਾ ਚਾਹੀਦਾ ਹੈ। ਬਿਜਲੀ ਦੀ ਅਜਿਹੀ ਕੋਈ ਚੀਜ ਹੋਵੇ ਜਿਸ ਨਾਲ ਚਮਕ ਆਉਂਦੀ ਰਹੇ। ਸਲੋਗਨ ਵੀ
ਬੋਲਦੇ ਜਾਵੋ। ਰਾਜਯੋਗ ਪਰਮਪਿਤਾ ਪਰਮਾਤਮਾ ਹੀ ਸਿਖਾ ਰਹੇ ਹਨ ਭਾਗੀਰਥ ਦਵਾਰਾ। ਹੋਰ ਕੋਈ ਵੀ ਇਹ
ਰਾਜਯੋਗ ਸਿਖਲਾ ਨਹੀਂ ਸਕਦੇ, ਅਜਿਹੀ ਆਵਾਜ ਬਹੁਤ ਸੁਣਨਗੇ। ਅੱਛਾ! ਮਿੱਠੇ - ਮਿੱਠੇ ਬੱਚਿਆਂ ਨੂੰ
ਗੁੱਡਨਾਇਟ।
ਧਾਰਨਾ ਲਈ ਮੁੱਖ
ਸਾਰ:-
1. ਇਹ ਨਾਟਕ
ਹੁਣ ਪੂਰਾ ਹੋ ਰਿਹਾ ਹੈ ਇਸਲਈ ਇਸ ਪੁਰਾਣੀ ਦੁਨੀਆ ਤੋਂ ਉਪਰਾਮ ਰਹਿਣਾ ਹੈ। ਸ਼੍ਰੀਮਤ ਤੇ ਆਪਣੀ
ਤਕਦੀਰ ਉੱਚ ਬਨਾਉਣੀ ਹੈ। ਕਦੇ ਕੋਈ ਉਲਟਾ ਕਰਮ ਨਹੀਂ ਕਰਨਾ ਹੈ।
2. ਅਵਿਨਾਸ਼ੀ ਗਿਆਨ ਰਤਨਾ
ਦੀ ਕਮਾਈ ਕਰਨੀ ਅਤੇ ਕਰਾਉਣੀ ਹੈ। ਇੱਕ ਬਾਪ ਦੀ ਯਾਦ ਵਿੱਚ ਰਹਿ ਸਪੂਤ ਬੱਚਾ ਬਣ ਅਨੇਕਾਂ ਨੂੰ ਰਾਹ
ਦੱਸਣਾ ਹੈ।
ਵਰਦਾਨ:-
ਤਿਆਗ ਅਤੇ ਤੱਪਸਿਆ ਦੇ ਵਾਤਾਵਰਣ ਦਵਾਰਾ ਵਿਘਨ ਵਿਨਾਸ਼ਕ ਬਣਨ ਵਾਲੇ ਸੱਚੇ ਸੇਵਾਧਾਰੀ ਭਵ।
ਜਿਵੇਂ ਬਾਪ ਦਾ ਸਭ ਤੋਂ
ਵੱਡੇ ਤੋਂ ਵੱਡਾ ਟਾਇਟਲ ਹੈ ਵਰਲਡ ਸਰਵੇਂਟ ਮਾਨਾ ਸੇਵਾਧਾਰੀ ਹਨ। ਸੇਵਾਧਾਰੀ ਮਤਲਬ ਤਿਆਗੀ ਅਤੇ
ਤਪੱਸਵੀ। ਜਿੱਥੇ ਤਿਆਗ ਅਤੇ ਤਪੱਸਿਆ ਹੈ ਉੱਥੇ ਭਾਗ ਤਾਂ ਉਨ੍ਹਾਂ ਦੇ ਅੱਗੇ ਦਾਸੀ ਦੀ ਤਰ੍ਹਾਂ ਆਉਂਦਾ
ਹੀ ਹੈ। ਸੇਵਾਧਾਰੀ ਦੇਣ ਵਾਲੇ ਹੁੰਦੇ ਹਨ, ਲੈਣ ਵਾਲੇ ਨਹੀਂ ਇਸਲਈ ਸਦਾ ਨਿਰਵਿਘਨ ਰਹਿੰਦੇ ਹਨ। ਤਾਂ
ਸੇਵਾਧਾਰੀ ਸਮਝ ਕੇ ਤਿਆਗ ਅਤੇ ਤਪੱਸਿਆ ਦਾ ਵਾਤਾਵਰਣ ਬਨਾਉਣ ਨਾਲ ਸਦਾ ਵਿਘਨ ਵਿਨਾਸ਼ਕ ਰਹਿਣਗੇ।
ਸਲੋਗਨ:-
ਕਿਸੇ ਵੀ
ਪ੍ਰਸਥਿਤੀ ਦਾ ਸਾਮ੍ਹਣਾ ਕਰਨ ਦਾ ਸਾਧਨ ਹੈ - ਸਵ ਸਥਿਤੀ ਦੀ ਸ਼ਕਤੀ।