13.02.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸ਼ਾਂਤੀ ਚਾਹੀਦੀ ਤਾਂ ਅਸ਼ਰੀਰੀ ਬਣੋ, ਇਸ ਦੇਹ - ਭਾਨ ਵਿੱਚ ਆਉਣ ਨਾਲ ਹੀ ਅਸ਼ਾਂਤੀ ਹੁੰਦੀ ਹੈ, ਇਸਲਈ ਆਪਣੇ ਸਵਧਰ੍ਮ ਵਿੱਚ ਸਥਿਤ ਰਹੋ"

ਪ੍ਰਸ਼ਨ:-
ਯਥਾਰਤ ਯਾਦ ਕੀ ਹੈ? ਯਾਦ ਦੇ ਵਕ਼ਤ ਕਿਸ ਗੱਲ ਦਾ ਵਿਸ਼ੇਸ਼ ਧਿਆਨ ਚਾਹੀਦਾ?

ਉੱਤਰ:-
ਆਪਣੇ ਨੂੰ ਇਸ ਦੇਹ ਤੋਂ ਨਿਆਰੀ ਆਤਮਾ ਸਮਝਕੇ ਬਾਪ ਨੂੰ ਯਾਦ ਕਰਨਾ - ਇਹੀ ਯਥਾਰਤ ਯਾਦ ਹੈ। ਕੋਈ ਵੀ ਦੇਹ ਯਾਦ ਨਾ ਆਏ, ਇਹ ਧਿਆਨ ਰੱਖਣਾ ਜ਼ਰੂਰੀ ਹੈ। ਯਾਦ ਵਿੱਚ ਰਹਿਣ ਦੇ ਲਈ ਗਿਆਨ ਦਾ ਨਸ਼ਾ ਚੜ੍ਹਿਆ ਹੋਇਆ ਹੋਵੇ, ਬੁੱਧੀ ਵਿੱਚ ਰਹੇ ਬਾਬਾ ਸਾਨੂੰ ਸਾਰੇ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਅਸੀਂ ਸਾਰੇ ਸਮੁੰਦਰ, ਸਾਰੀ ਧਰਨੀ ਦੇ ਮਾਲਿਕ ਬਣਦੇ ਹਨ।

ਗੀਤ:-
ਤੁਮੇਂ ਪਾਕੇ ਹਮਨੇ.................

ਓਮ ਸ਼ਾਂਤੀ
ਓਮ ਸ਼ਾਂਤੀ ਦਾ ਅਰ੍ਥ ਹੀ ਹੈ ਅਹਿਮ, ਮੈਂ ਆਤਮਾ। ਮਨੁੱਖ ਫ਼ੇਰ ਸਮਝਦੇ ਓਮ ਮਤਲਬ ਭਗਵਾਨ, ਪਰ ਇਵੇਂ ਹੈ ਨਹੀਂ। ਓਮ ਮਤਲਬ ਮੈਂ ਆਤਮਾ, ਮੇਰਾ ਇਹ ਸ਼ਰੀਰ ਹੈ। ਕਹਿੰਦੇ ਹੈ ਨਾ - ਓਮ ਸ਼ਾਂਤੀ। ਅਹਿਮ ਆਤਮਾ ਦਾ ਸਵਧਰ੍ਮ ਹੈ ਸ਼ਾਂਤ। ਆਤਮਾ ਆਪਣਾ ਪਰਿਚੈ ਦਿੰਦੀ ਹੈ। ਮਨੁੱਖ ਭਾਵੇਂ ਓਮ ਸ਼ਾਂਤੀ ਕਹਿੰਦੇ ਹਨ ਪਰ ਓਮ ਦਾ ਅਰ੍ਥ ਕੋਈ ਵੀ ਨਹੀਂ ਸਮਝਦੇ ਹਨ। ਓਮ ਸ਼ਾਂਤੀ ਅੱਖਰ ਚੰਗਾ ਹੈ। ਅਸੀਂ ਆਤਮਾ ਹਾਂ, ਸਾਡਾ ਸਵਧਰ੍ਮ ਸ਼ਾਂਤ ਹੈ। ਅਸੀਂ ਆਤਮਾ ਸ਼ਾਂਤੀਧਾਮ ਦੀ ਰਹਿਣ ਵਾਲੀਆਂ ਹਾਂ। ਕਿੰਨਾ ਸਿੰਪਲ ਅਰ੍ਥ ਹੈ। ਲੰਬਾ - ਚੋੜਾ ਕੋਈ ਗਪੌੜਾਂ ਨਹੀਂ ਹੈ। ਇਸ ਵਕ਼ਤ ਦੇ ਮਨੁੱਖ ਮਾਤਰ ਤਾਂ ਇਹ ਵੀ ਨਹੀਂ ਜਾਣਦੇ ਕਿ ਹੁਣ ਨਵੀਂ ਦੁਨੀਆਂ ਹੈ ਜਾਂ ਪੁਰਾਣੀ ਦੁਨੀਆਂ ਹੈ। ਨਵੀਂ ਦੁਨੀਆਂ ਫ਼ੇਰ ਪੁਰਾਣੀ ਕਦੋ ਹੁੰਦੀ ਹੈ, ਪੁਰਾਣੀ ਤੋਂ ਫ਼ੇਰ ਨਵੀ ਦੁਨੀਆਂ ਕਦੋ ਹੁੰਦੀ ਹੈ - ਇਹ ਕੋਈ ਵੀ ਨਹੀਂ ਜਾਣਦੇ। ਕਿਸੇ ਨੂੰ ਵੀ ਪੁੱਛਿਆ ਜਾਵੇ ਦੁਨੀਆਂ ਨਵੀਂ ਕਦੋ ਹੁੰਦੀ ਹੈ ਅਤੇ ਪੁਰਾਣੀ ਕਿਵੇਂ ਹੁੰਦੀ ਹੈ? ਤਾਂ ਕੋਈ ਵੀ ਦੱਸ ਨਹੀਂ ਸੱਕਣਗੇ। ਹੁਣ ਤਾਂ ਕਲਯੁੱਗ ਪੁਰਾਣੀ ਦੁਨੀਆਂ ਹੈ। ਨਵੀਂ ਦੁਨੀਆਂ ਸਤਿਯੁਗ ਨੂੰ ਕਿਹਾ ਜਾਂਦਾ ਹੈ। ਅੱਛਾ, ਨਵੀਂ ਨੂੰ ਫ਼ੇਰ ਪੁਰਾਣਾ ਹੋਣ ਵਿੱਚ ਕਿੰਨੇ ਵਰ੍ਹੇ ਲੱਗਦੇ ਹਨ? ਇਹ ਵੀ ਕੋਈ ਨਹੀਂ ਜਾਣਦੇ। ਮਨੁੱਖ ਹੋਕੇ ਇਹ ਨਹੀਂ ਜਾਣਦੇ ਇਸਲਈ ਇਨ੍ਹਾਂ ਨੂੰ ਕਿਹਾ ਜਾਂਦਾ ਹੈ ਜਾਨਵਰ ਤੋਂ ਵੀ ਬਦਤਰ। ਜਾਨਵਰ ਤਾਂ ਆਪਣੇ ਨੂੰ ਕੁਝ ਕਹਿੰਦੇ ਨਹੀਂ, ਮਨੁੱਖ ਕਹਿੰਦੇ ਹਨ ਅਸੀਂ ਪਤਿਤ ਹਾਂ, ਹੇ ਪਤਿਤ ਪਾਵਨ ਆਓ। ਪਰ ਉਨ੍ਹਾਂ ਨੂੰ ਜਾਣਦੇ ਬਿਲਕੁਲ ਹੀ ਨਹੀਂ। ਪਾਵਨ ਅੱਖਰ ਕਿੰਨਾ ਚੰਗਾ ਹੈ। ਪਾਵਨ ਦੁਨੀਆਂ ਸਵਰਗ ਨਵੀਂ ਦੁਨੀਆਂ ਹੀ ਹੋਵੇਗੀ। ਚਿੱਤਰ ਵੀ ਦੇਵਤਾਵਾਂ ਦੇ ਹਨ ਪਰ ਕੋਈ ਵੀ ਸਮਝਦੇ ਨਹੀਂ, ਇਹ ਲਕਸ਼ਮੀ - ਨਾਰਾਇਣ ਨਵੀਂ ਪਾਵਨ ਦੁਨੀਆਂ ਦੇ ਮਾਲਿਕ ਹਨ। ਇਹ ਸਭ ਗੱਲਾਂ ਬੇਹੱਦ ਦਾ ਬਾਪ ਹੀ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਨਵੀਂ ਦੁਨੀਆਂ ਸਵਰਗ ਨੂੰ ਕਿਹਾ ਜਾਂਦਾ ਹੈ। ਦੇਵਤਾਵਾਂ ਨੂੰ ਕਹਾਂਗੇ ਸਵਰਗਵਾਸੀ। ਹੁਣ ਤਾਂ ਹੈ ਪੁਰਾਣੀ ਦੁਨੀਆਂ ਨਰਕ। ਇੱਥੇ ਮਨੁੱਖ ਹੈ ਨਰਕਵਾਸੀ। ਕੋਈ ਮਰਦਾ ਹੈ ਤਾਂ ਵੀ ਕਹਿੰਦੇ ਹਨ ਸਵਰਗਵਾਸੀ ਹੋਇਆ ਤਾਂ ਗੋਇਆ ਇੱਥੇ ਨਰਕਵਾਸੀ ਹੈ ਨਾ। ਹਿਸਾਬ ਨਾਲ ਕਹਿ ਵੀ ਦੇਣਗੇ। ਬਰੋਬਰ ਇਹ ਨਰਕ ਠਹਿਰਿਆ ਪਰ ਬੋਲੋ ਤੁਸੀਂ ਨਰਕਵਾਸੀ ਹੋਵੇ ਤਾਂ ਵਿਗੜ ਪੈਣਗੇ। ਬਾਪ ਸਮਝਾਉਂਦੇ ਹਨ ਵੇਖਣ ਵਿੱਚ ਤਾਂ ਭਾਵੇਂ ਮਨੁੱਖ ਹਨ, ਸੂਰਤ ਮਨੁੱਖ ਦੀ ਹੈ ਪਰ ਸੀਰਤ ਬੰਦਰ ਜਿਹੀ ਹੈ। ਇਹ ਵੀ ਗਾਇਆ ਹੋਇਆ ਹੈ ਨਾ। ਖ਼ੁਦ ਵੀ ਮੰਦਿਰਾਂ ਵਿੱਚ ਜਾਕੇ ਦੇਵਤਾਵਾਂ ਦੇ ਅੱਗੇ ਗਾਉਂਦੇ ਹਨ - ਤੁਸੀਂ ਸ੍ਰਵਗੁਣ ਸੰਪੰਨ.ਆਪਣੇ ਲਈ ਕੀ ਕਹਿਣਗੇ? ਅਸੀਂ ਪਾਪੀ ਨੀਚ ਹਾਂ। ਪਰ ਸਿੱਧਾ ਕਹੋ ਕਿ ਤੁਸੀਂ ਵਿਕਾਰੀ ਹੋ ਤਾਂ ਵਿਗੜ ਪੈਣਗੇ ਇਸਲਈ ਬਾਪ ਸਿਰਫ਼ ਬੱਚਿਆਂ ਨਾਲ ਹੀ ਗੱਲ ਕਰਦੇ ਹਨ, ਸਮਝਾਉਂਦੇ ਹਨ। ਬਾਹਰ ਵਾਲਿਆਂ ਨਾਲ ਗੱਲ ਨਹੀਂ ਕਰਦੇ ਕਿਉਂਕਿ ਕਲਯੁਗੀ ਮਨੁੱਖ ਹਨ ਨਰਕਵਾਸੀ। ਹੁਣ ਤੁਸੀਂ ਹੋ ਸੰਗਮਯੁਗ ਵਾਸੀ। ਤੁਸੀਂ ਪਵਿੱਤਰ ਬਣ ਰਹੇ ਹੋ। ਜਾਣਦੇ ਹੋ ਅਸੀਂ ਬ੍ਰਾਹਮਣਾਂ ਨੂੰ ਸ਼ਿਵਬਾਬਾ ਪੜ੍ਹਾਉਂਦੇ ਹਨ। ਉਹ ਪਤਿਤ - ਪਾਵਨ ਹਨ। ਸਾਨੂੰ ਸਭ ਆਤਮਾਵਾਂ ਨੂੰ ਲੈ ਜਾਣ ਦੇ ਲਈ ਬਾਪ ਆਏ ਹਨ। ਕਿੰਨੀਆਂ ਸਿੰਪਲ ਗੱਲਾਂ ਹਨ। ਬਾਪ ਕਹਿੰਦੇ ਹਨ - ਬੱਚੇ, ਤੁਸੀਂ ਆਤਮਾਵਾਂ ਸ਼ਾਂਤੀਧਾਮ ਤੋਂ ਆਉਂਦੀਆਂ ਹੋ ਪਾਰ੍ਟ ਵਜਾਉਣ। ਇਸ ਦੁੱਖਧਾਮ ਵਿੱਚ ਸਭ ਦੁੱਖੀ ਹਨ ਇਸਲਈ ਕਹਿੰਦੇ ਹਨ ਮਨ ਨੂੰ ਸ਼ਾਂਤੀ ਕਿਵੇਂ ਹੋਵੇ? ਇਵੇਂ ਨਹੀਂ ਕਹਿੰਦੇ - ਆਤਮਾ ਨੂੰ ਸ਼ਾਂਤੀ ਕਿਵੇਂ ਹੋਵੇ? ਅਰੇ ਤੁਸੀਂ ਕਹਿੰਦੇ ਹੋ ਨਾ ਓਮ ਸ਼ਾਂਤੀ। ਮੇਰਾ ਸਵਧਰ੍ਮ ਹੈ ਸ਼ਾਂਤੀ। ਫ਼ੇਰ ਸ਼ਾਂਤੀ ਮੰਗਦੇ ਕਿਉਂ ਹੋ? ਆਪਣੇ ਨੂੰ ਆਤਮਾ ਭੁੱਲ ਦੇਹ - ਅਭਿਮਾਨ ਵਿੱਚ ਆ ਜਾਂਦੇ ਹੋ। ਆਤਮਾਵਾਂ ਤਾਂ ਸ਼ਾਂਤੀਧਾਮ ਦੀਆਂ ਰਹਿਣ ਵਾਲੀਆਂ ਹਨ। ਇੱਥੇ ਫ਼ੇਰ ਸ਼ਾਂਤੀ ਕਿੱਥੇ ਮਿਲੇਗੀ? ਅਸ਼ਰੀਰੀ ਹੋਣ ਨਾਲ ਹੀ ਸ਼ਾਂਤੀ ਹੋਵੇਗੀ। ਸ਼ਰੀਰ ਦੇ ਨਾਲ ਆਤਮਾ ਹੈ, ਤਾਂ ਉਨ੍ਹਾਂ ਨੂੰ ਬੋਲਣਾ ਚੱਲਣਾ ਤਾਂ ਜ਼ਰੂਰ ਪੈਂਦਾ ਹੈ। ਅਸੀਂ ਆਤਮਾ ਸ਼ਾਂਤੀਧਾਮ ਤੋਂ ਇੱਥੇ ਪਾਰ੍ਟ ਵਜਾਉਣ ਆਈ ਹਾਂ। ਇਹ ਵੀ ਕੋਈ ਨਹੀਂ ਸਮਝਦੇ ਕਿ ਰਾਵਣ ਹੀ ਸਾਡਾ ਦੁਸ਼ਮਣ ਹੈ। ਕਦੋ ਤੋਂ ਇਹ ਰਾਵਣ ਦੁਸ਼ਮਣ ਬਣਿਆ ਹੈ? ਇਹ ਵੀ ਕੋਈ ਨਹੀਂ ਜਾਣਦੇ। ਵੱਡੇ - ਵੱਡੇ ਵਿਦਵਾਨ, ਪੰਡਿਤ ਆਦਿ ਇੱਕ ਵੀ ਨਹੀਂ ਜਾਣਦੇ ਕਿ ਰਾਵਣ ਹੈ ਕੌਣ, ਜਿਸ ਦੀ ਅਸੀਂ ਐਫੀਜ਼ੀ ਬਣਾਕੇ ਜਲਾਉਂਦੇ ਹਾਂ। ਜਨਮ - ਜਨਮਾਂਤ੍ਰ ਜਲਾਉਂਦੇ ਆਏ ਹਾਂ, ਕੁਝ ਵੀ ਪਤਾ ਨਹੀਂ। ਕਿਸੇ ਨੂੰ ਵੀ ਪੁਛੋ - ਰਾਵਣ ਕੌਣ ਹੈ? ਕਹਿ ਦੇਣਗੇ ਇਹ ਸਭ ਤਾਂ ਕਲਪਨਾ ਹੈ। ਜਾਣਦੇ ਹੀ ਨਹੀਂ ਤਾਂ ਹੋਰ ਕੀ ਰਿਸਪਾਂਡ ਦੇਣਗੇ। ਸ਼ਾਸਤ੍ਰਾਂ ਵਿੱਚ ਵੀ ਹੈ ਨਾ - ਹੇ ਰਾਮ ਜੀ ਸੰਸਾਰ ਬਣਿਆ ਹੀ ਨਹੀਂ ਹੈ। ਇਹ ਸਭ ਕਲਪਨਾ ਹੈ। ਇਵੇਂ ਬਹੁਤ ਕਹਿੰਦੇ ਹਨ। ਹੁਣ ਕਲਪਨਾ ਦਾ ਅਰ੍ਥ ਕੀ ਹੈ? ਕਹਿੰਦੇ ਹਨ ਇਹ ਸੰਕਲਪਾਂ ਦੀ ਦੁਨੀਆਂ ਹੈ। ਜੋ ਜਿਹੋ ਜਿਹਾ ਸੰਕਲਪ ਕਰਦਾ ਹੈ ਉਹ ਹੋ ਜਾਂਦਾ ਹੈ, ਅਰ੍ਥ ਨਹੀਂ ਸਮਝਦੇ। ਬਾਪ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ। ਕੋਈ ਤਾਂ ਚੰਗੀ ਤਰ੍ਹਾਂ ਸਮਝ ਜਾਂਦੇ ਹਨ, ਕੋਈ ਸਮਝਦੇ ਹੀ ਨਹੀਂ ਹਨ। ਜੋ ਚੰਗੀ ਤਰ੍ਹਾਂ ਸਮਝਦੇ ਹਨ ਉਨ੍ਹਾਂ ਨੂੰ ਸਗੇ ਕਹਾਂਗੇ ਅਤੇ ਜੋ ਨਹੀਂ ਸਮਝਦੇ ਹਨ ਉਹ ਲਗੇ ਅਰਥਾਤ ਸੌਤੇਲੇ ਹੋਏ। ਹੁਣ ਸੌਤੇਲੇ ਵਾਰਿਸ ਥੋੜ੍ਹੇਹੀ ਬਣਨਗੇ। ਬਾਬਾ ਦੇ ਕੋਲ਼ ਮਾਤੇਲੇ ਵੀ ਹਨ ਤਾਂ ਸੌਤੇਲੇ ਵੀ ਹਨ। ਮਾਤੇਲੇ ਬੱਚੇ ਤਾਂ ਬਾਪ ਦੀ ਸ਼੍ਰੀਮਤ ਤੇ ਪੂਰਾ ਚੱਲਦੇ ਹਨ। ਸੌਤੇਲੇ ਨਹੀਂ ਚੱਲਣਗੇ। ਬਾਪ ਕਹਿ ਦਿੰਦੇ ਹਨ ਇਹ ਮੇਰੀ ਮਤ ਤੇ ਨਹੀਂ ਚੱਲਦੇ ਹਨ, ਰਾਵਣ ਦੀ ਮਤ ਤੇ ਹਨ। ਰਾਮ ਅਤੇ ਰਾਵਣ ਦੋ ਅੱਖਰ ਹਨ। ਰਾਮ ਰਾਜ ਅਤੇ ਰਾਵਣ ਰਾਜ। ਹੁਣ ਹੈ ਸੰਗਮ। ਬਾਪ ਸਮਝਾਉਂਦੇ ਹਨ - ਇਹ ਸਭ ਬ੍ਰਹਮਾਕੁਮਾਰ - ਬ੍ਰਹਮਾਕੁਮਾਰੀਆਂ ਸ਼ਿਵਬਾਬਾ ਤੋਂ ਵਰਸਾ ਲੈ ਰਹੇ ਹਨ, ਤੁਸੀਂ ਲਵੋਗੇ? ਸ਼੍ਰੀਮਤ ਤੇ ਚਲੋਗੇ? ਤਾਂ ਕਹਿੰਦੇ ਹਨ ਕਿਹੜੀ ਮਤ? ਬਾਪ ਸ਼੍ਰੀਮਤ ਦਿੰਦੇ ਹਨ ਕਿ ਪਵਿੱਤਰ ਬਣੋ। ਕਹਿੰਦੇ ਹਨ ਅਸੀਂ ਪਵਿੱਤਰ ਰਹੀਏ ਫ਼ੇਰ ਪਤੀ ਨਾ ਮੰਨੇ ਤਾਂ ਮੈਂ ਕਿਸਦੀ ਮੰਨਾਂ? ਉਹ ਤਾਂ ਸਾਡਾ ਪਤੀ ਪ੍ਰਮੇਸ਼ਵਰ ਹੈ ਕਿਉਂਕਿ ਭਾਰਤ ਵਿੱਚ ਇਹ ਸਿਖਾਇਆ ਜਾਂਦਾ ਹੈ ਕਿ ਪਤੀ ਤੁਹਾਡਾ ਗੁਰੂ, ਈਸ਼ਵਰ ਆਦਿ ਸਭ ਕੁਝ ਹੈ। ਪਰ ਇਵੇਂ ਕੋਈ ਸਮਝਦੇ ਨਹੀਂ ਹਨ। ਉਸ ਵਕ਼ਤ ਹਾਂ ਕਰ ਦਿੰਦੇ ਹਨ, ਮੰਨਦੇ ਕੁਝ ਵੀ ਨਹੀਂ ਹਨ। ਫ਼ੇਰ ਵੀ ਗੁਰੂਆਂ ਦੇ ਕੋਲ਼ ਮੰਦਿਰਾਂ ਵਿੱਚ ਜਾਂਦੇ ਰਹਿੰਦੇ ਹਨ। ਪਤੀ ਕਹਿੰਦੇ ਹਨ ਤੁਸੀਂ ਬਾਹਰ ਨਾ ਜਾਓ, ਅਸੀਂ ਰਾਮ ਦੀ ਮੂਰਤੀ ਤੁਹਾਨੂੰ ਘਰ ਵਿੱਚ ਰੱਖਕੇ ਦਿੰਦੇ ਹਾਂ ਫ਼ੇਰ ਤੁਸੀਂ ਅਯੋਧਿਆ ਆਦਿ ਵਿੱਚ ਕਿਉਂ ਭਟਕਦੀਆਂ ਹੋ? ਤਾਂ ਮੰਨਦੀਆਂ ਨਹੀਂ। ਇਹ ਹਨ ਭਗਤੀ ਮਾਰ੍ਗ ਦੇ ਧੱਕੇ। ਉਹ ਜ਼ਰੂਰ ਖਾਣਗੇ, ਕਦੀ ਮੰਨਣਗੇ ਨਹੀਂ। ਸਮਝਦੇ ਹਨ ਉਹ ਤਾਂ ਉਨ੍ਹਾਂ ਦਾ ਮੰਦਿਰ ਹੈ। ਅਰੇ ਤੁਹਾਨੂੰ ਯਾਦ ਰਾਮ ਨੂੰ ਕਰਨਾ ਹੈ ਕਿ ਮੰਦਿਰ ਨੂੰ? ਪਰ ਸਮਝਦੇ ਨਹੀਂ। ਤਾਂ ਬਾਪ ਸਮਝਾਉਂਦੇ ਹਨ ਭਗਤੀ ਮਾਰ੍ਗ ਵਿੱਚ ਕਹਿੰਦੇ ਵੀ ਹੋ ਭਗਵਾਨ ਆਕੇ ਸਾਡੀ ਸਦਗਤੀ ਕਰੋ ਕਿਉਂਕਿ ਉਹ ਇੱਕ ਹੀ ਸ੍ਰਵ ਦਾ ਸਦਗਤੀ ਦਾਤਾ ਹੈ। ਅੱਛਾ ਉਹ ਕਦੋ ਆਉਂਦੇ ਹਨ - ਇਹ ਵੀ ਕੋਈ ਨਹੀਂ ਜਾਣਦੇ।

ਬਾਪ ਸਮਝਾਉਂਦੇ ਹਨ ਰਾਵਣ ਹੀ ਤੁਹਾਡਾ ਦੁਸ਼ਮਣ ਹੈ। ਰਾਵਣ ਦਾ ਤਾਂ ਵੰਡਰ ਹੈ, ਜੋ ਜਲਾਉਂਦੇ ਹੀ ਆਉਂਦੇ ਹਨ ਪਰ ਮਰਦਾ ਹੀ ਨਹੀਂ ਹੈ। ਰਾਵਣ ਕੀ ਚੀਜ਼ ਹੈ, ਇਹ ਕੋਈ ਵੀ ਨਹੀਂ ਜਾਣਦੇ। ਹੁਣ ਤੁਸੀਂ ਬੱਚੇ ਜਾਣਦੇ ਹੋ ਸਾਨੂੰ ਬੇਹੱਦ ਦੇ ਬਾਪ ਤੋਂ ਵਰਸਾ ਮਿਲਦਾ ਹੈ। ਸ਼ਿਵ ਜਯੰਤੀ ਵੀ ਮਨਾਉਂਦੇ ਹਨ ਪਰ ਸ਼ਿਵ ਨੂੰ ਕੋਈ ਵੀ ਜਾਣਦੇ ਨਹੀਂ ਹਨ। ਗੋਵਰਮੇੰਟ ਨੂੰ ਵੀ ਤੁਸੀਂ ਸਮਝਾਉਂਦੇ ਹੋ। ਸ਼ਿਵ ਤਾਂ ਭਗਵਾਨ ਹੈ ਉਹੀ ਕਲਪ - ਕਲਪ ਆਕੇ ਭਾਰਤ ਨੂੰ ਨਰਕਵਾਸੀ ਤੋਂ ਸਵਰਗਵਾਸੀ, ਬੇਗਰ ਤੂੰ ਪ੍ਰਿੰਸ ਬਣਾਉਂਦੇ ਹਨ। ਪਤਿਤ ਨੂੰ ਪਾਵਨ ਬਣਾਉਂਦੇ ਹਨ। ਉਹੀ ਸ੍ਰਵ ਦੇ ਸਦਗਤੀ ਦਾਤਾ ਹਨ। ਇਸ ਵਕ਼ਤ ਸਭ ਮਨੁੱਖ ਮਾਤਰ ਇੱਥੇ ਹਨ। ਕ੍ਰਾਇਸਟ ਦੀ ਆਤਮਾ ਵੀ ਕਿਸੇ ਨਾ ਕਿਸੇ ਜਨਮ ਵਿੱਚ ਇੱਥੇ ਹੈ। ਵਾਪਿਸ ਕੋਈ ਵੀ ਜਾ ਨਹੀਂ ਸਕਦੇ। ਇਨ੍ਹਾਂ ਸਭ ਦੀ ਸਦਗਤੀ ਕਰਨ ਵਾਲਾ ਇੱਕ ਹੀ ਵੱਡਾ ਬਾਪ ਹੈ। ਉਹ ਆਉਂਦੇ ਵੀ ਭਾਰਤ ਵਿੱਚ ਹਨ। ਅਸਲ ਵਿੱਚ ਭਗਤੀ ਵੀ ਉਨ੍ਹਾਂ ਦੀ ਕਰਨੀ ਚਾਹੀਦੀ ਜੋ ਸਦਗਤੀ ਦਿੰਦੇ ਹਨ। ਉਹ ਨਿਰਾਕਾਰ ਬਾਪ ਇੱਥੇ ਤਾਂ ਹੈ ਨਹੀਂ। ਉਨ੍ਹਾਂ ਨੂੰ ਹਮੇਸ਼ਾ ਉਪਰ ਸਮਝਕੇ ਯਾਦ ਕਰਦੇ ਹਨ। ਕ੍ਰਿਸ਼ਨ ਨੂੰ ਉਪਰ ਨਹੀਂ ਸਮਝਣਗੇ। ਹੋਰ ਸਭਨੂੰ ਇੱਥੇ ਥੱਲੇ ਯਾਦ ਕਰਣਗੇ। ਕ੍ਰਿਸ਼ਨ ਨੂੰ ਵੀ ਇੱਥੇ ਯਾਦ ਕਰਣਗੇ। ਤੁਸੀਂ ਬੱਚਿਆਂ ਦੀ ਹੈ ਯਥਾਰਤ ਯਾਦ। ਤੁਸੀਂ ਆਪਣੇ ਨੂੰ ਇਸ ਦੇਹ ਤੋਂ ਨਿਆਰਾ, ਆਤਮਾ ਸਮਝਕੇ ਬਾਪ ਨੂੰ ਯਾਦ ਕਰਦੇ ਹੋ। ਬਾਪ ਕਹਿੰਦੇ ਹਨ ਤੁਹਾਨੂੰ ਕੋਈ ਵੀ ਦੇਹ ਯਾਦ ਨਹੀਂ ਆਉਣੀ ਚਾਹੀਦੀ। ਇਹ ਧਿਆਨ ਜ਼ਰੂਰੀ ਹੈ। ਤੁਸੀਂ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਬਾਬਾ ਸਾਨੂੰ ਸਾਰੇ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਸਾਰਾ ਸਮੁੰਦਰ, ਸਾਰੀ ਧਰਨੀ, ਸਾਰੇ ਆਕਾਸ਼ ਦਾ ਮਾਲਿਕ ਬਣਾਉਂਦੇ ਹਨ। ਹੁਣ ਤਾਂ ਕਿੰਨੇ ਟੁੱਕੜੇ - ਟੁੱਕੜੇ ਹਨ। ਇੱਕ - ਦੋ ਦੀ ਹੱਦ ਵਿੱਚ ਆਉਣ ਨਹੀਂ ਦਿੰਦੇ। ਉੱਥੇ ਇਹ ਗੱਲਾਂ ਹੁੰਦੀਆਂ ਨਹੀਂ। ਭਗਵਾਨ ਤਾਂ ਇੱਕ ਬਾਪ ਹੀ ਹੈ। ਇਵੇਂ ਨਹੀਂ ਕਿ ਸਭ ਬਾਪ ਹੀ ਬਾਪ ਹੈ। ਕਹਿੰਦੇ ਵੀ ਹਨ ਹਿੰਦੂ - ਚੀਨੀ ਭਰਾ - ਭਰਾ, ਹਿੰਦੂ - ਮੁਸਲਮਾਨ ਭਰਾ - ਭਰਾ ਪਰ ਅਰ੍ਥ ਨਹੀਂ ਸਮਝਦੇ ਹਨ। ਇਵੇਂ ਕਦੀ ਨਹੀਂ ਕਹਿਣਗੇ ਹਿੰਦੂ - ਮੁਸਲਿਮ ਭੈਣ - ਭਰਾ। ਨਹੀਂ, ਆਤਮਾਵਾਂ ਆਪਸ ਵਿੱਚ ਸਭ ਭਰਾ - ਭਰਾ ਹੈ। ਪਰ ਇਸ ਗੱਲ ਨੂੰ ਜਾਣਦੇ ਨਹੀਂ ਹਨ। ਸ਼ਾਸਤ੍ਰ ਆਦਿ ਸੁਣਦੇ ਸਤ - ਸਤ ਕਰਦੇ ਰਹਿੰਦੇ ਹਨ, ਅਰ੍ਥ ਕੁਝ ਨਹੀਂ। ਅਸਲ ਵਿੱਚ ਹੈ ਅਸਤ, ਝੂਠ। ਸੱਚਖੰਡ ਵਿੱਚ ਸੱਚ ਹੀ ਸੱਚ ਬੋਲਦੇ ਹਨ। ਇੱਥੇ ਝੂਠ ਹੀ ਝੂਠ ਹੈ। ਕਿਸੇ ਨੂੰ ਬੋਲੋ ਕਿ ਤੂੰ ਝੂਠ ਬੋਲਿਆ ਤਾਂ ਵਿਗੜ ਪੈਣਗੇ। ਤੁਸੀਂ ਸੱਚ ਦੱਸਦੇ ਹੋ ਤਾਂ ਵੀ ਕੋਈ ਤਾਂ ਗਾਲਾਂ ਦੇਣ ਲੱਗ ਪੈਣਗੇ। ਹੁਣ ਬਾਪ ਨੂੰ ਤਾਂ ਤੁਸੀਂ ਬ੍ਰਾਹਮਣ ਹੀ ਜਾਣਦੇ ਹੋ। ਤੁਸੀਂ ਬੱਚੇ ਹੁਣ ਦੈਵੀਗੁਣ ਧਾਰਨ ਕਰਦੇ ਹੋ। ਤੁਸੀਂ ਜਾਣਦੇ ਹੋ ਹੁਣ 5 ਤੱਤਵ ਵੀ ਤਮੋਪ੍ਰਧਾਨ ਹਨ। ਅੱਜਕਲ ਮਨੁੱਖ ਭੂਤਾਂ ਦੀ ਪੂਜਾ ਵੀ ਕਰਦੇ ਹਨ। ਭੂਤਾਂ ਦੀ ਹੀ ਯਾਦ ਰਹਿੰਦੀ ਹੈ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਮਾਮੇਕਮ ਯਾਦ ਕਰੋ। ਭੂਤਾਂ ਨੂੰ ਨਾ ਯਾਦ ਕਰੋ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਹੋਏ ਬੁੱਧੀ ਦਾ ਯੋਗ ਬਾਪ ਦੇ ਨਾਲ ਲਗਾਓ। ਹੁਣ ਦੇਹੀ - ਅਭਿਮਾਨੀ ਬਣਨਾ ਹੈ। ਜਿਨ੍ਹਾਂ ਬਾਪ ਨੂੰ ਯਾਦ ਕਰਣਗੇ ਤਾਂ ਵਿਕਰਮ ਵਿਨਾਸ਼ ਹੋਣਗੇ। ਗਿਆਨ ਦਾ ਤੀਸਰਾ ਨੇਤ੍ਰ ਤੁਹਾਨੂੰ ਮਿਲਦਾ ਹੈ।

ਹੁਣ ਤੁਹਾਨੂੰ ਵਿਕਰਮਾਜੀਤ ਬਣਨਾ ਹੈ। ਉਹ ਹੈ ਵਿਕਰਮਾਜੀਤ ਸੰਵਤ। ਇਹ ਹੈ ਵਿਕ੍ਰਮੀ ਸੰਵਤ। ਤੁਸੀਂ ਯੋਗਬਲ ਨਾਲ ਵਿਕ੍ਰਮਾਂ ਤੇ ਜਿੱਤ ਪਾਉਂਦੇ ਹੋ। ਭਾਰਤ ਦਾ ਯੋਗ ਤਾਂ ਮਸ਼ਹੂਰ ਹੈ। ਮਨੁੱਖ ਜਾਣਦੇ ਨਹੀਂ ਹਨ। ਸੰਨਿਆਸੀ ਲੋਕੀ ਬਾਹਰ ਵਿੱਚ ਜਾਕੇ ਕਹਿੰਦੇ ਹਨ ਕਿ ਅਸੀਂ ਭਾਰਤ ਦਾ ਯੋਗ ਸਿਖਾਉਣ ਆਏ ਹਾਂ, ਉਨ੍ਹਾਂ ਨੂੰ ਤਾਂ ਪਤਾ ਨਹੀਂ ਇਹ ਤਾਂ ਹਠਯੋਗੀ ਹਨ। ਉਹ ਰਾਜਯੋਗ ਸਿਖਾ ਨਾ ਸੱਕਣ। ਤੁਸੀਂ ਰਾਜਰਿਸ਼ੀ ਹੋ। ਉਹ ਹੈ ਹੱਦ ਦੇ ਸੰਨਿਆਸੀ, ਤੁਸੀਂ ਹੋ ਬੇਹੱਦ ਦੇ ਸੰਨਿਆਸੀ। ਰਾਤ - ਦਿਨ ਦਾ ਫ਼ਰਕ ਹਨ। ਤੁਸੀਂ ਬ੍ਰਾਹਮਣਾਂ ਦੇ ਸਿਵਾਏ ਹੋਰ ਕੋਈ ਵੀ ਰਾਜਯੋਗ ਸਿਖਾ ਨਾ ਸੱਕਣ। ਇਹ ਹਨ ਨਵੀਆਂ ਗੱਲਾਂ। ਨਵਾਂ ਕੋਈ ਸਮਝ ਨਾ ਸਕੇ। ਇਸਲਈ ਨਵੇਂ ਨੂੰ ਕਦੀ ਅਲਾਓ ਨਹੀਂ ਕੀਤਾ ਜਾਂਦਾ ਹੈ। ਇਹ ਇੰਦ੍ਰੁਸਭਾ ਹੈ ਨਾ। ਇਸ ਵਕ਼ਤ ਹੈ ਸਭ ਪੱਥਰ ਬੁੱਧੀ। ਸਤਿਯੁਗ ਵਿੱਚ ਤੁਸੀਂ ਬਣਦੇ ਹੋ ਪਾਰਸ ਬੁੱਧੀ। ਹੁਣ ਹੈ ਸੰਗਮ। ਪੱਥਰ ਤੋਂ ਪਾਰਸ ਸਿਵਾਏ ਬਾਪ ਦੇ ਕੋਈ ਬਣਾ ਨਾ ਸਕੇ। ਤੁਸੀਂ ਇੱਥੇ ਆਏ ਹੋ ਪਾਰਸਬੁੱਧੀ ਬਣਨ ਦੇ ਲਈ। ਬਰੋਬਰ ਭਾਰਤ ਸੋਨੇ ਦੀ ਚਿੜੀਆਂ ਸੀ ਨਾ। ਇਹ ਲਕਸ਼ਮੀ - ਨਾਰਾਇਣ ਵਿਸ਼ਵ ਦੇ ਮਾਲਿਕ ਸੀ ਨਾ। ਇਹ ਕਦੀ ਰਾਜ ਕਰਦੇ ਸੀ, ਇਹ ਵੀ ਕਿਸੇ ਨੂੰ ਪਤਾ ਥੋੜ੍ਹੇਹੀ ਹੈ। ਅੱਜ ਤੋਂ 5 ਹਜਾਰ ਵਰ੍ਹੇ ਪਹਿਲੇ ਇਨ੍ਹਾਂ ਦਾ ਰਾਜ ਸੀ। ਫ਼ੇਰ ਇਹ ਕਿੱਥੇ ਗਏ। ਤੁਸੀਂ ਦਸ ਸਕਦੇ ਹੋ 84 ਜਨਮ ਭੋਗੇ। ਹੁਣ ਤਮੋਪ੍ਰਧਾਨ ਹਨ ਫੇਰ ਬਾਪ ਦੁਆਰਾ ਸਤੋਪ੍ਰਧਾਨ ਬਣ ਰਹੇ ਹਨ, ਤਤਵਮ। ਇਹ ਨਾਲੇਜ਼ ਸਿਵਾਏ ਬਾਪ ਦੇ ਸਾਧੂ - ਸੰਤ ਆਦਿ ਕੋਈ ਵੀ ਦੇ ਨਹੀਂ ਸੱਕਣ। ਉਹ ਹੈ ਭਗਤੀ ਮਾਰ੍ਗ, ਇਹ ਹੈ ਗਿਆਨ ਮਾਰ੍ਗ। ਤੁਸੀਂ ਬੱਚਿਆਂ ਦੇ ਕੋਲ ਜੋ ਚੰਗੇ - ਚੰਗੇ ਗੀਤ ਹਨ ਉਨ੍ਹਾਂ ਨੂੰ ਸੁਣੋ ਤਾਂ ਤੁਹਾਡੇ ਰੋਮਾਂਚ ਖੜੇ ਹੋ ਜਾਣਗੇ। ਖੁਸ਼ੀ ਦਾ ਪਾਰਾ ਇਕਦਮ ਚੜ੍ਹ ਜਾਵੇਗਾ। ਫ਼ੇਰ ਉਹ ਨਸ਼ਾ ਸਥਾਈ ਵੀ ਰਹਿਣਾ ਚਾਹੀਦਾ। ਇਹ ਹੈ ਗਿਆਨ ਅੰਮ੍ਰਿਤ। ਉਹ ਸ਼ਰਾਬ ਪੀਂਦੇ ਹਨ ਤਾਂ ਨਸ਼ਾ ਚੜ੍ਹ ਜਾਂਦਾ ਹੈ। ਇੱਥੇ ਇਹ ਤਾਂ ਹੈ ਗਿਆਨ ਅੰਮ੍ਰਿਤ। ਤੁਹਾਡਾ ਨਸ਼ਾ ਉਤਰਨਾ ਨਹੀਂ ਚਾਹੀਦਾ, ਸਦੈਵ ਚੜ੍ਹਿਆ ਰਹਿਣਾ ਚਾਹੀਦਾ। ਤੁਸੀਂ ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ ਵੇਖ ਕਿੰਨੇ ਖੁਸ਼ ਹੁੰਦੇ ਹੋ। ਜਾਣਦੇ ਹੋ ਅਸੀਂ ਸ਼੍ਰੀਮਤ ਨਾਲ ਫੇਰ ਸ੍ਰੇਸ਼ਠਾਚਾਰੀ ਬਣ ਰਹੇ ਹਾਂ। ਇੱਥੇ ਵੇਖਦੇ ਹੋਏ ਵੀ ਬੁੱਧੀਯੋਗ ਬਾਪ ਅਤੇ ਵਰਸੇ ਵਿੱਚ ਲੱਗਾ ਰਹੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
 

ਧਾਰਨਾ ਲਈ ਮੁੱਖ ਸਾਰ:-
1. ਵਿਕ੍ਰਮਾਜੀਤ ਬਣਨ ਦੇ ਲਈ ਯੋਗਬਲ ਨਾਲ ਵਿਕ੍ਰਮਾਂ ਤੇ ਜਿੱਤ ਪ੍ਰਾਪਤ ਕਰਨੀ ਹੈ। ਇੱਥੇ ਵੇਖਦੇ ਹੋਏ ਬੁੱਧੀਯੋਗ ਬਾਪ ਅਤੇ ਵਰਸੇ ਵਿੱਚ ਲੱਗਾ ਰਹੇ।

2. ਬਾਪ ਦੇ ਵਰਸੇ ਦਾ ਪੂਰਾ ਅਧਿਕਾਰ ਪ੍ਰਾਪਤ ਕਰਨ ਦੇ ਲਈ ਮਾਤੇਲਾ ਬਣਨਾ ਹੈ। ਇੱਕ ਬਾਪ ਦੀ ਹੀ ਸ਼੍ਰੀਮਤ ਤੇ ਚਲਣਾ ਹੈ। ਬਾਪ ਜੋ ਸਮਝਾਉਂਦੇ ਹਨ ਉਹ ਸਮਝਕੇ ਦੂਜਿਆਂ ਨੂੰ ਸਮਝਾਉਂਣਾ ਹੈ।

ਵਰਦਾਨ:-
ਸੰਪੂਰਨਤਾ ਦੀ ਰੋਸ਼ਨੀ ਦੁਆਰਾ ਅਗਿਆਨ ਦਾ ਪਰਦਾ ਹਟਾਉਣ ਵਾਲੇ ਸਰਚ ਲਾਇਟ ਭਵ:

ਹੁਣ ਪ੍ਰਤੱਖਤਾ ਦਾ ਵਕ਼ਤ ਸਮੀਪ ਆ ਰਿਹਾ ਹੈ ਇਸਲਈ ਅੰਤਰਮੁੱਖੀ ਬਣ ਗਹਿਰੇ ਅਨੁਭਵਾਂ ਦੇ ਰਤਨਾਂ ਨਾਲ ਸਵੈ ਨੂੰ ਭਰਪੂਰ ਬਣਾਓ, ਇਵੇਂ ਸਰੱਚ ਲਾਇਟ ਬਣੋ ਜੋ ਤੁਹਾਡੀ ਸੰਪੂਰਨਤਾ ਦੀ ਰੋਸ਼ਨੀ ਨਾਲ ਅਗਿਆਨ ਦਾ ਪਰਦਾ ਹੱਟ ਜਾਵੇ। ਕਿਉਂਕਿ ਤੁਸੀਂ ਧਰਤੀ ਦੇ ਸਿਤਾਰੇ ਇਸ ਵਿਸ਼ਵ ਨੂੰ ਹਲਚਲ ਤੋਂ ਬਚਾਏ ਸੁੱਖੀ ਸੰਸਾਰ, ਸਵਰਨਿਮ ਸੰਸਾਰ ਬਣਾਉਣ ਵਾਲੇ ਹੋ। ਤੁਸੀਂ ਪੁਰਸ਼ੋਤਮ ਆਤਮਾਵਾਂ ਵਿਸ਼ਵ ਨੂੰ ਸੁੱਖ - ਸ਼ਾਂਤੀ ਦੀ ਸਵਾਸ ਦੇਣ ਦੇ ਨਿਮਿਤ ਹੋ।

ਸਲੋਗਨ:-
ਮਾਇਆ ਅਤੇ ਪ੍ਰਕ੍ਰਿਤੀ ਦੀ ਆਕਰਸ਼ਣ ਤੋਂ ਦੂਰ ਰਹੋ ਤਾਂ ਸਦਾ ਹਰਸ਼ਿਤ ਰਹੋਗੇ।