13.02.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਬੱਚੇ ਬਾਪ ਦੇ ਕੋਲ ਆਏ ਹੋ ਸੁੱਤੀ ਹੋਈ ਤਕਦੀਰ ਜਗਾਉਣ, ਤਕਦੀਰ ਜਗਾਉਣ ਮਾਨਾ ਵਿਸ਼ਵ ਦਾ ਮਾਲਿਕ ਬਣਨਾ"

ਪ੍ਰਸ਼ਨ:-
ਕਿਹੜੀ ਖੁਰਾਕ ਤੁਸੀਂ ਬੱਚਿਆਂ ਨੂੰ ਬਾਪ ਸਮਾਨ ਬੁੱਧੀਵਾਨ ਬਣਾ ਦਿੰਦੀ ਹੈ?

ਉੱਤਰ:-
ਇਹ ਪੜ੍ਹਾਈ ਹੈ ਤੁਸੀਂ ਬੱਚਿਆਂ ਦੀ ਬੁੱਧੀ ਦੀ ਖੁਰਾਕ ਜੋ ਰੋਜ ਪੜ੍ਹਾਈ ਪੜ੍ਹਦੇ ਹਨ ਮਤਲਬ ਇਸ ਖੁਰਾਕ ਨੂੰ ਲੈਂਦੇ ਹਨ ਉਨ੍ਹਾਂ ਦੀ ਬੁੱਧੀ ਪਾਰਸ ਬਣ ਜਾਂਦੀ ਹੈ। ਪਾਰਸਨਾਥ ਬਾਪ ਜੋ ਬੁੱਧੀਮਾਨਾਂ ਦੀ ਬੁੱਧੀ ਹੈ ਉਹ ਤੁਹਾਨੂੰ ਆਪਣੇ ਵਾਂਗੂੰ ਪਾਰਸਬੁੱਧੀ ਬਣਾਉਂਦੇ ਹਨ।

ਗੀਤ:-
ਤਕਦੀਰ ਜਗਾਕੇ ਆਈ ਹੂੰ...

ਓਮ ਸ਼ਾਂਤੀ
ਗੀਤ ਦੀ ਲਾਈਨ ਸੁਣਕੇ ਵੀ ਮਿੱਠੇ - ਮਿੱਠੇ ਬੱਚਿਆਂ ਦੇ ਰੋਮਾਂਚ ਖੜ੍ਹੇ ਹੋ ਜਾਣੇ ਚਾਹੀਦੇ ਹਨ। ਹੈ ਤਾਂ ਕਾਮਨ ਗੀਤ ਪਰੰਤੂ ਇਸ ਦਾ ਸਾਰ ਹੋਰ ਕੋਈ ਨਹੀਂ ਜਾਣਦੇ। ਬਾਪ ਹੀ ਆਕੇ ਗੀਤ, ਸ਼ਾਸਤਰ ਆਦਿ ਦਾ ਅਰਥ ਸਮਝਾਉਂਦੇ ਹਨ। ਮਿੱਠੇ - ਮਿੱਠੇ ਬੱਚੇ ਇਹ ਵੀ ਜਾਣਦੇ ਹਨ ਕਿ ਕਲਯੁਗ ਵਿੱਚ ਸਭ ਦੀ ਤਕਦੀਰ ਸੁੱਤੀ ਹੋਈ ਹੈ। ਸਤਿਯੁਗ ਵਿੱਚ ਸਭ ਦੀ ਤਕਦੀਰ ਜਗੀ ਹੋਈ ਹੈ। ਸੁੱਤੀ ਹੋਈ ਤਕਦੀਰ ਨੂੰ ਜਗਾਉਣ ਵਾਲਾ ਅਤੇ ਸ਼੍ਰੀਮਤ ਦੇਣ ਵਾਲਾ ਅਤੇ ਤਦਬੀਰ ਬਨਾਉਣ ਵਾਲਾ ਇੱਕ ਹੀ ਬਾਪ ਹੈ। ਉਹ ਹੀ ਬੈਠ ਬੱਚਿਆਂ ਦੀ ਤਕਦੀਰ ਜਗਾਉਂਦੇ ਹਨ। ਜਿਵੇਂ ਬੱਚੇ ਪੈਦਾ ਹੁੰਦੇ ਹਨ ਅਤੇ ਤਕਦੀਰ ਜਗ ਜਾਂਦੀ ਹੈ। ਬੱਚਾ ਜੰਮਿਆਂ ਅਤੇ ਉਨ੍ਹਾਂ ਨੂੰ ਇਹ ਪਤਾ ਚਲ ਜਾਂਦਾ ਹੈ ਕਿ ਅਸੀਂ ਵਾਰਿਸ ਹਾਂ। ਹੂਬਹੂ ਇਹ ਫਿਰ ਬੇਹੱਦ ਦੀ ਗੱਲ ਹੈ। ਬੱਚੇ ਜਾਣਦੇ ਹਨ - ਕਲਪ - ਕਲਪ ਸਾਡੀ ਤਕਦੀਰ ਜਗਦੀ ਹੈ ਫਿਰ ਸੋ ਜਾਂਦੀ ਹੈ। ਪਾਵਨ ਬਣਦੇ ਹਨ ਤਾਂ ਤਕਦੀਰ ਜਗਦੀ ਹੈ। ਪਾਵਨ ਗ੍ਰਹਿਸਥ ਆਸ਼ਰਮ ਕਿਹਾ ਜਾਂਦਾ ਹੈ। ਆਸ਼ਰਮ ਅਕਸਰ ਪਵਿੱਤਰ ਹੁੰਦਾ ਹੈ। ਪਵਿੱਤਰ ਗ੍ਰਹਿਸਥ ਆਸ਼ਰਮ ਇਸਦੇ ਅਗੇਂਸਟ ਫਿਰ ਹੈ ਅਪਵਿਤ੍ਰ ਪਤਿਤ ਗ੍ਰਹਿਸਥ ਆਸ਼ਰਮ। ਆਸ਼ਰਮ ਨਹੀਂ ਕਹਾਂਗੇ। ਗ੍ਰਹਿਸਥ ਧਰਮ ਤਾਂ ਸਭ ਦਾ ਹੈ ਹੀ। ਜਾਨਵਰਾਂ ਵਿੱਚ ਵੀ ਹੈ। ਬੱਚੇ ਤਾਂ ਸਭ ਪੈਦਾ ਕਰਦੇ ਹੀ ਹਨ। ਜਾਨਵਰਾਂ ਨੂੰ ਵੀ ਕਹਾਂਗੇ ਗ੍ਰਹਿਸਥ ਧਰਮ ਵਿੱਚ ਹਨ। ਹੁਣ ਬੱਚੇ ਜਾਣਦੇ ਹਨ - ਅਸੀਂ ਸਵਰਗ ਵਿੱਚ ਪਵਿੱਤਰ ਗ੍ਰਹਿਸਥ ਆਸ਼ਰਮ ਵਿੱਚ ਸੀ, ਦੇਵੀ - ਦੇਵਤਾ ਸੀ। ਉਨ੍ਹਾਂ ਦੀ ਮਹਿਮਾ ਵੀ ਗਾਉਂਦੇ ਹਨ ਸ੍ਰਵਗੁਣ ਸੰਪੰਨ, 16 ਕਲਾਂ ਸੰਪੂਰਨ ਤੁਸੀਂ ਆਪ ਵੀ ਗਾਉਂਦੇ ਸੀ। ਹੁਣ ਸਮਝਦੇ ਹੋ ਅਸੀਂ ਮਨੁੱਖ ਤੋਂ ਦੇਵਤਾ ਫਿਰ ਤੋਂ ਬਣ ਰਹੇ ਹਾਂ। ਗਾਇਨ ਵੀ ਹੈ ਮਨੁੱਖ ਤੋਂ ਦੇਵਤਾ ਬ੍ਰਹਮਾ- ਵਿਸ਼ਨੂੰ - ਸ਼ੰਕਰ ਨੂੰ ਵੀ ਦੇਵਤਾ ਕਹਿੰਦੇ ਹਨ। ਬ੍ਰਹਮਾ ਦੇਵਤਾਏ ਨਮਾ ਫਿਰ ਕਹਿੰਦੇ ਹਨ ਸ਼ਿਵ ਪ੍ਰਮਾਤਮਾਏ ਨਮਾ। ਹੁਣ ਉਸ ਦਾ ਅਰਥ ਵੀ ਤੁਸੀਂ ਜਾਣਦੇ ਹੋ। ਉਹ ਤਾਂ ਅੰਧਸ਼ਰਧਾ ਨਾਲ ਕਹਿ ਦਿੰਦੇ ਹਨ। ਹੁਣ ਸ਼ੰਕਰ ਦੇਵਤਾਏ ਨਮਾ ਕਹਿਣਗੇ। ਸ਼ਿਵ ਦੇ ਲਈ ਕਹਾਂਗੇ ਸ਼ਿਵ ਪ੍ਰਮਾਤਮਾਏ ਨਮਾ ਤਾਂ ਫਰਕ ਹੋਇਆ ਨਾ। ਉਹ ਦੇਵਤਾ ਹੋ ਗਿਆ, ਉਹ ਪਰਮਾਤਮਾ ਹੋ ਗਿਆ। ਸ਼ਿਵ ਅਤੇ ਸ਼ੰਕਰ ਨੂੰ ਇੱਕ ਨਹੀਂ ਕਹਿ ਸਕਦੇ। ਤੁਸੀਂ ਜਾਣਦੇ ਹੋ ਅਸੀਂ ਬਰੋਬਰ ਪੱਥਰਬੁੱਧੀ ਸੀ, ਹੁਣ ਪਾਰਸਬੁੱਧੀ ਬਣ ਰਹੇ ਹਾਂ। ਦੇਵਤਾਵਾਂ ਨੂੰ ਤਾਂ ਪੱਥਰਬੁੱਧੀ ਨਹੀਂ ਕਹਾਂਗੇ। ਫਿਰ ਡਰਾਮਾ ਅਨੁਸਾਰ ਰਾਵਣ ਰਾਜ ਵਿੱਚ ਸੀੜੀ ਉਤਰਨੀ ਹੈ। ਪਾਰਸਬੁੱਧੀ ਤੋਂ ਪੱਥਰਬੁੱਧੀ ਬਣਨਾ ਹੈ। ਸਭ ਤੋਂ ਬੁੱਧੀਵਾਨ ਤਾਂ ਇੱਕ ਬਾਪ ਹੀ ਹੈ। ਹੁਣ ਤੁਹਾਡੀ ਬੁੱਧੀ ਵਿੱਚ ਦਮ ਨਹੀਂ ਰਿਹਾ। ਬਾਪ ਉਨ੍ਹਾਂ ਨੂੰ ਬੈਠ ਪਾਰਸਬੁੱਧੀ ਬਣਾਉਂਦੇ ਹਨ। ਤੁਸੀਂ ਇੱਥੇ ਆਉਂਦੇ ਹੋ ਪਾਰਸਬੁੱਧੀ ਬਣਨ। ਪਾਰਸਨਾਥ ਦੇ ਮੰਦਿਰ ਵੀ ਹਨ। ਉੱਥੇ ਮੇਲੇ ਲਗਦੇ ਹਨ। ਪ੍ਰੰਤੂ ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਪਾਰਸਨਾਥ ਕੌਣ ਹੈ। ਅਸਲ ਵਿੱਚ ਪਾਰਸ ਬਨਾਉਣ ਵਾਲਾ ਤਾਂ ਬਾਪ ਹੀ ਹੈ। ਉਹ ਹੈ ਬੁੱਧੀਵਾਨਾਂ ਦੀ ਬੁੱਧੀ। ਇਹ ਗਿਆਨ ਹੈ ਤੁਸੀਂ ਬੱਚਿਆਂ ਦੀ ਬੁੱਧੀ ਦੇ ਲਈ ਖ਼ੁਰਾਕ, ਇਸ ਨਾਲ ਬੁੱਧੀ ਕਿੰਨੀ ਪਲਟਦੀ ਹੈ। ਇਹ ਦੁਨੀਆਂ ਹੈ ਕੰਡਿਆਂ ਦਾ ਜੰਗਲ। ਕਿੰਨਾਂ ਇੱਕ - ਦੂਜੇ ਨੂੰ ਦੁੱਖ ਦਿੰਦੇ ਹਨ। ਹੁਣ ਹੈ ਹੀ ਤਮੋਪ੍ਰਧਾਨ ਰੋਰਵ ਨਰਕ। ਗਰੁੜ ਪੁਰਾਣ ਵਿੱਚ ਵੀ ਤਾਂ ਬਹੁਤ ਰੋਚਕ ਗੱਲਾਂ ਲਿਖ ਦਿੱਤੀਆਂ ਹਨ।

ਹੁਣ ਤੁਹਾਨੂੰ ਬੱਚਿਆਂ ਦੀ ਬੁੱਧੀ ਨੂੰ ਖ਼ੁਰਾਕ ਮਿਲ ਰਹੀ ਹੈ। ਬੇਹੱਦ ਦਾ ਬਾਪ ਖ਼ੁਰਾਕ ਦੇ ਰਹੇ ਹਨ। ਇਹ ਹੈ ਪੜ੍ਹਾਈ। ਇਸਨੂੰ ਗਿਆਨ ਅੰਮ੍ਰਿਤ ਵੀ ਕਹਿ ਦਿੰਦੇ ਹਨ। ਕੋਈ ਜਲ ਆਦਿ ਹੈ ਨਹੀਂ। ਅੱਜਕਲ ਸਭ ਚੀਜ਼ਾਂ ਨੂੰ ਅੰਮ੍ਰਿਤ ਕਹਿ ਦਿੰਦੇ ਹਨ। ਗੰਗਾਜਲ ਨੂੰ ਵੀ ਅੰਮ੍ਰਿਤ ਕਹਿੰਦੇ ਹਨ। ਦੇਵਤਾਵਾਂ ਦੇ ਪੈਰ ਧੋਕੇ ਪਾਣੀ ਰੱਖਦੇ ਹਨ, ਉਸਨੂੰ ਅੰਮ੍ਰਿਤ ਕਹਿ ਦਿੰਦੇ ਹਨ। ਹੁਣ ਇਹ ਵੀ ਬੁੱਧੀ ਨਾਲ ਸਮਝਣ ਦੀ ਗੱਲ ਹੈ ਨਾ। ਇਹ ਅੰਚਲੀ ਅੰਮ੍ਰਿਤ ਹੈ ਜਾਂ ਪਤਿਤ - ਪਾਵਨੀ ਗੰਗਾ ਦਾ ਜਲ ਅੰਮ੍ਰਿਤ ਹੈ? ਅੰਚਲੀ ਜੋ ਦਿੰਦੇ ਹਨ ਉਹ ਇਵੇਂ ਨਹੀਂ ਕਹਿੰਦੇ ਇਹ ਪਤਿਤਾਂ ਨੂੰ ਪਾਵਨ ਬਨਾਉਣ ਵਾਲਾ ਹੈ, ਗੰਗਾਜਲ ਲਈ ਕਹਿੰਦੇ ਹਨ ਪਤਿਤ - ਪਾਵਨੀ। ਕਹਿੰਦੇ ਵੀ ਹਨ ਮਨੁੱਖ ਮਰੇ ਤਾਂ ਗੰਗਾਜਲ ਮੁੱਖ ਵਿੱਚ ਹੋਵੇ। ਵਿਖਾਉਂਦੇ ਹਨ ਅਰਜੁਨ ਨੇ ਬਾਣ ਮਾਰਿਆ ਫਿਰ ਅੰਮ੍ਰਿਤ ਜਲ ਪਿਲਾਇਆ। ਤੁਸੀਂ ਬੱਚਿਆਂ ਨੇ ਕੋਈ ਬਾਣ ਆਦਿ ਨਹੀਂ ਚਲਾਏ ਹਨ। ਇੱਕ ਪਿੰਡ ਹੈ ਜਿੱਥੇ ਬਾਣਾਂ ਦੇ ਨਾਲ ਲੜਦੇ ਹਨ। ਉੱਥੇ ਦੇ ਰਾਜੇ ਨੂੰ ਈਸ਼ਵਰ ਦਾ ਅਵਤਾਰ ਕਹਿੰਦੇ ਹਨ। ਹੁਣ ਈਸ਼ਵਰ ਦਾ ਅਵਤਾਰ ਤਾਂ ਕੋਈ ਹੋ ਨਹੀਂ ਸਕਦਾ। ਅਸਲ ਵਿੱਚ ਸੱਚਾ - ਸੱਚਾ ਸਤਿਗੁਰੂ ਤਾਂ ਇੱਕ ਹੀ ਹੈ, ਜੋ ਸ੍ਰਵ ਦਾ ਸਦਗਤੀ ਦਾਤਾ ਹੈ। ਜੋ ਸਾਰੀਆਂ ਆਤਮਾਵਾਂ ਨੂੰ ਨਾਲ ਲੈ ਜਾਂਦੇ ਹਨ। ਬਾਪ ਦੇ ਸਿਵਾਏ ਵਾਪਿਸ ਕੋਈ ਲੈ ਨਹੀਂ ਜਾ ਸਕਦਾ। ਬ੍ਰਹਮ ਵਿੱਚ ਲੀਨ ਹੋ ਜਾਣ ਦੀ ਵੀ ਗੱਲ ਨਹੀਂ ਹੈ। ਇਹ ਨਾਟਕ ਬਣਿਆ ਹੋਇਆ ਹੈ। ਸ੍ਰਿਸ਼ਟੀ ਦਾ ਚੱਕਰ ਅਨਾਦਿ ਫਿਰਦਾ ਹੀ ਰਹਿੰਦਾ ਹੈ। ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਕਿਵੇਂ ਰਪੀਟ ਹੁੰਦੀ ਹੈ, ਇਹ ਹੁਣ ਤੁਸੀਂ ਜਾਣਦੇ ਹੋ ਹੋਰ ਕੋਈ ਨਹੀਂ ਜਾਣਦਾ। ਮਨੁੱਖ ਮਤਲਬ ਆਤਮਾਵਾਂ ਆਪਣੇ ਬਾਪ ਰਚਤਾ ਨੂੰ ਵੀ ਨਹੀਂ ਜਾਣਦੀ ਹੈ, ਜਿਸਨੂੰ ਯਾਦ ਵੀ ਕਰਦੇ ਹਨ ਓ ਗੌਡ ਫਾਦਰ। ਹੱਦ ਦੇ ਬਾਪ ਨੂੰ ਕਦੇ ਗੌਡ ਫਾਦਰ ਨਹੀਂ ਕਹਾਂਗੇ। ਗੌਡ ਫਾਦਰ ਅੱਖਰ ਬਹੁਤ ਰਿਸਪੈਕਟ ਨਾਲ ਕਹਿੰਦੇ ਹਨ। ਉਨ੍ਹਾਂ ਦੇ ਲਈ ਹੀ ਕਹਿੰਦੇ ਹਨ ਪਤਿਤ - ਪਾਵਨ, ਦੁਖ ਹਰਤਾ ਸੁਖ ਕਰਤਾ ਹੈ। ਇੱਕ ਪਾਸੇ ਕਹਿੰਦੇ ਹਨ ਉਹ ਦੁਖ ਹਰਤਾ ਸੁਖ ਕਰਤਾ ਹੈ ਅਤੇ ਜਦੋਂ ਕੋਈ ਦੁੱਖ ਹੁੰਦਾ ਹੈ ਜਾਂ ਬੱਚਾ ਆਦਿ ਮਰ ਜਾਂਦਾ ਹੈ ਤਾਂ ਕਹਿ ਦਿੰਦੇ ਹਨ ਈਸ਼ਵਰ ਹੀ ਦੁਖ - ਸੁਖ ਦਿੰਦਾ ਹੈ। ਈਸ਼ਵਰ ਨੇ ਸਾਡਾ ਬੱਚਾ ਲੈ ਲਿਆ ਹੈ। ਇਹ ਕੀ ਕੀਤਾ? ਹੁਣ ਮਹਿਮਾ ਇੱਕ ਦੀ ਗਾਉਂਦੇ ਹਨ ਤਾਂ ਫਿਰ ਕੁਝ ਹੁੰਦਾ ਹੈ ਤਾਂ ਈਸ਼ਵਰ ਨੂੰ ਗਾਲ੍ਹਾਂ ਦਿੰਦੇ ਹਨ। ਕਹਿੰਦੇ ਵੀ ਹਨ ਈਸ਼ਵਰ ਨੇ ਬੱਚਾ ਦਿੱਤਾ ਹੈ, ਫਿਰ ਜੇਕਰ ਉਸਨੇ ਵਾਪਿਸ ਲੈ ਲਿਆ ਤਾਂ ਤੁਸੀਂ ਰੌਂਦੇ ਕਿਉਂ ਹੋ? ਈਸ਼ਵਰ ਦੇ ਕੋਲ ਗਿਆ ਨਾ। ਸਤਿਯੁਗ ਵਿੱਚ ਕਦੇ ਕੋਈ ਰੋਂਦੇ ਨਹੀਂ। ਬਾਪ ਸਮਝਾਉਂਦੇ ਹਨ ਰੋਣ ਦੀ ਤਾਂ ਕੋਈ ਲੋੜ ਨਹੀਂ। ਆਤਮਾ ਨੂੰ ਆਪਣੇ ਹਿਸਾਬ - ਕਿਤਾਬ ਅਨੁਸਾਰ ਜਾ ਦੂਸਰਾ ਪਾਰ੍ਟ ਵਜਾਉਣਾ ਹੈ। ਗਿਆਨ ਨਾ ਹੋਣ ਦੇ ਕਾਰਨ ਮਨੁੱਖ ਕਿੰਨਾ ਰੋਂਦੇ ਹਨ, ਜਿਵੇਂ ਪਾਗਲ ਹੋ ਜਾਂਦੇ ਹਨ। ਇੱਥੇ ਤਾਂ ਬਾਪ ਸਮਝਾਉਂਦੇ ਹਨ - ਅੰਮਾ ਮਰੇ ਤਾਂ ਵੀ ਹਲਵਾ ਖਾਣਾ ਨਸਟੋਮੋਹਾ ਹੋਣਾ ਹੈ। ਸਾਡਾ ਤਾਂ ਇੱਕ ਹੀ ਬੇਹੱਦ ਦਾ ਬਾਪ ਹੈ, ਦੂਸਰਾ ਨਾ ਕੋਈ। ਅਜਿਹੀ ਅਵਸਥਾ ਬੱਚਿਆਂ ਦੀ ਹੋਣੀ ਚਾਹੀਦੀ ਹੈ। ਮੋਹਜੀਤ ਰਾਜਾ ਦੀ ਕਥਾ ਵੀ ਸੁਣੀ ਹੈ ਨਾ। ਇਹ ਸਭ ਹਨ ਦੰਤ ਕਥਾਵਾਂ। ਸਤਿਯੁਗ ਵਿੱਚ ਕਦੇ ਦੁਖ ਦੀ ਗੱਲ ਨਹੀਂ ਹੁੰਦੀ। ਨਾ ਕਦੇ ਅਕਾਲੇ ਮ੍ਰਿਤੂ ਹੁੰਦੀ ਹੈ। ਬੱਚੇ ਜਾਣਦੇ ਹਨ ਅਸੀਂ ਕਾਲ ਤੇ ਜਿੱਤ ਪਾਉਂਦੇ ਹਾਂ, ਬਾਪ ਨੂੰ ਮਹਾਕਾਲ ਵੀ ਕਹਿੰਦੇ ਹਨ। ਕਾਲਾਂ ਦਾ ਕਾਲ ਤੁਹਾਨੂੰ ਕਾਲ਼ ਤੇ ਜਿੱਤ ਪਵਾਉਂਦੇ ਹਨ ਮਤਲਬ ਕਾਲ ਕਦੇ ਖਾਂਦਾ ਨਹੀਂ। ਕਾਲ ਆਤਮਾ ਨੂੰ ਤਾਂ ਨਹੀਂ ਖਾ ਸਕਦਾ। ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ, ਉਸਨੂੰ ਕਹਿੰਦੇ ਹਨ ਕਾਲ ਖਾ ਗਿਆ। ਬਾਕੀ ਕਾਲ ਕੋਈ ਚੀਜ਼ ਨਹੀਂ ਹੈ। ਮਨੁੱਖ ਮਹਿਮਾ ਗਾਉਂਦੇ ਰਹਿੰਦੇ ਹਨ, ਸਮਝਦੇ ਕੁਝ ਵੀ ਨਹੀਂ। ਗਾਉਂਦੇ ਹਨ ਅਚਤਮ ਕੇਸ਼ਵਮ ਅਰਥ ਕੁਝ ਵੀ ਨਹੀਂ ਸਮਝਦੇ। ਬਿਲਕੁਲ ਹੀ ਮਨੁੱਖ ਸਮਝ ਤੋਂ ਬਾਹਰ ਹੋ ਗਏ ਹਨ। ਬਾਪ ਸਮਝਾਉਂਦੇ ਹਨ ਇਹ 5 ਵਿਕਾਰ ਤੁਹਾਡੀ ਬੁੱਧੀ ਨੂੰ ਕਿੰਨਾ ਖ਼ਰਾਬ ਕਰ ਦਿੰਦੇ ਹਨ। ਕਿੰਨੇਂ ਮਨੁੱਖ ਬਦਰੀਨਾਥ ਆਦਿ ਤੇ ਜਾਂਦੇ ਹਨ। ਅੱਜ ਦੋ ਲੱਖ ਗਏ, 4 ਲੱਖ ਗਏ ਵੱਡੇ - ਵੱਡੇ ਆਫ਼ਿਸਰਜ ਵੀ ਜਾਂਦੇ ਹਨ ਤੀਰਥ ਕਰਨ। ਤੁਸੀਂ ਤਾਂ ਜਾਂਦੇ ਨਹੀਂ ਤਾਂ ਉਹ ਕਹਿਣਗੇ ਇਹ ਬੀ. ਕੇ. ਤਾਂ ਨਾਸਤਿਕ ਹਨ ਕਿਉਂਕਿ ਭਗਤੀ ਨਹੀਂ ਕਰਦੇ। ਤੁਸੀਂ ਫਿਰ ਕਹਿੰਦੇ ਹੋ ਜੋ ਭਗਵਾਨ ਨੂੰ ਨਹੀਂ ਜਾਣਦੇ ਉਹ ਨਾਸਤਿਕ ਹਨ। ਬਾਪ ਨੂੰ ਤੇ ਕੋਈ ਨਹੀਂ ਜਾਣਦੇ ਇਸਲਈ ਇਸਨੂੰ ਆਰਫ਼ਨ ਦੀ ਦੁਨੀਆਂ ਕਿਹਾ ਜਾਂਦਾ ਹੈ। ਕਿੰਨਾ ਆਪਸ ਵਿੱਚ ਲੜਦੇ - ਝਗੜਦੇ ਰਹਿੰਦੇ ਹਨ। ਹੁਣ ਸਾਰੀ ਦੁਨੀਆਂ ਬਾਬਾ ਦਾ ਘਰ ਹੈ ਨਾ। ਬਾਪ ਸਾਰੀ ਦੁਨੀਆਂ ਦੇ ਬੱਚਿਆਂ ਨੂੰ ਪਤਿਤ ਤੋਂ ਪਾਵਨ ਬਨਾਉਣ ਆਉਂਦੇ ਹਨ। ਅਧਾਕਲਪ ਬਰੋਬਰ ਪਾਵਨ ਦੁਨੀਆਂ ਸੀ ਨਾ। ਗਾਉਂਦੇ ਵੀ ਹਨ ਰਾਮ ਰਾਜਾ, ਰਾਮ ਪ੍ਰਜਾ, ਰਾਮ ਸ਼ਾਹੂਕਾਰ ਹੈ ਉੱਥੇ ਫਿਰ ਅਧਰਮ ਦੀ ਗੱਲ ਕਿਵੇਂ ਹੋ ਸਕਦੀ। ਕਹਿੰਦੇ ਵੀ ਹਨ ਉੱਥੇ ਸ਼ੇਰ ਬੱਕਰੀ ਇਕੱਠੇ ਪਾਣੀ ਪੀਂਦੇ ਹਨ ਫਿਰ ਉੱਥੇ ਰਾਵਣ ਆਦਿ ਕਿੱਥੋਂ ਆਏ? ਸਮਝਦੇ ਨਹੀਂ। ਬਾਹਰ ਵਾਲੇ ਤਾਂ ਅਜਿਹੀਆਂ ਗੱਲਾਂ ਸੁਣਕੇ ਹੱਸਦੇ ਹਨ।

ਤੁਸੀਂ ਬੱਚੇ ਜਾਣਦੇ ਹੋ ਹੁਣ ਗਿਆਨ ਦਾ ਸਾਗਰ ਬਾਪ ਆਕੇ ਸਾਨੂੰ ਗਿਆਨ ਦਿੰਦੇ ਹਨ। ਇਹ ਪਤਿਤ ਦੁਨੀਆਂ ਹੈ। ਹੁਣ ਪ੍ਰੇਰਣਾ ਨਾਲ ਪਤਿਤ ਤੋਂ ਪਾਵਨ ਬਨਾਉਣਗੇ ਕੀ? ਬੁਲਾਉਂਦੇ ਵੀ ਹਨ ਹੇ ਪਤਿਤ - ਪਾਵਨ ਆਓ, ਆਕੇ ਸਾਨੂੰ ਪਾਵਨ ਬਣਾਓ ਤਾਂ ਜਰੂਰ ਭਾਰਤ ਵਿੱਚ ਹੀ ਆਇਆ ਸੀ। ਹੁਣ ਵੀ ਕਹਿੰਦੇ ਹਨ ਮੈਂ ਗਿਆਨ ਦਾ ਸਾਗਰ ਆਇਆ ਹਾਂ। ਤੁਸੀਂ ਬੱਚੇ ਜਾਣਦੇ ਹੋ ਸ਼ਿਵਬਾਬਾ ਵਿੱਚ ਹੀ ਸਾਰਾ ਗਿਆਨ ਹੈ, ਉਹ ਹੀ ਬਾਪ ਬੈਠ ਬੱਚਿਆਂ ਨੂੰ ਇਹ ਸਾਰੀਆਂ ਗੱਲਾਂ ਸਮਝਾਉਂਦੇ ਹਨ। ਸ਼ਾਸਤਰਾਂ ਵਿੱਚ ਹਨ ਸਭ ਦੰਤ ਕਥਾਵਾਂ। ਨਾਮ ਰੱਖ ਦਿੱਤਾ ਹੈ - ਵਿਆਸ ਭਗਵਾਨ ਨੇ ਸ਼ਾਸਤਰ ਬਣਾਏ। ਹੁਣ ਉਹ ਵਿਆਸ ਸੀ ਭਗਤੀਮਾਰਗ ਦਾ। ਇਹ ਹੈ ਵਿਆਸ ਦੇਵ, ਉਨ੍ਹਾਂ ਦੇ ਬੱਚੇ ਤੁਸੀਂ ਸੁਖ ਦੇਵ ਹੋ। ਹੁਣ ਤੁਸੀਂ ਸੁਖ ਦੇ ਦੇਵਤਾ ਬਣਦੇ ਹੋ। ਸੁਖ ਦਾ ਵਰਸਾ ਲੈ ਰਹੇ ਹੋ ਵਿਆਸ ਤੋਂ, ਸ਼ਿਵਚਾਰਿਆ ਤੋਂ। ਵਿਆਸ ਦੇ ਬੱਚੇ ਤੁਸੀਂ ਹੋ। ਪਰੰਤੂ ਮਨੁੱਖ ਮੁੰਝ ਨਾ ਜਾਣ ਇਸਲਈ ਕਿਹਾ ਜਾਂਦਾ ਹੈ ਸ਼ਿਵ ਦੇ ਬੱਚੇ। ਉਨ੍ਹਾਂ ਦਾ ਅਸਲ ਨਾਮ ਹੈ ਹੀ ਸ਼ਿਵ। ਤਾਂ ਹੁਣ ਬਾਪ ਕਹਿੰਦੇ ਹਨ ਕਿਸੇ ਦੇਹਧਾਰੀ ਨੂੰ ਨਾ ਵੇਖੋ। ਜਦਕਿ ਸ਼ਿਵਬਾਬਾ ਸਾਹਮਣੇ ਬੈਠੇ ਹਨ। ਆਤਮਾ ਨੂੰ ਜਾਣਿਆ ਜਾਂਦਾ ਹੈ, ਪਰਮਾਤਮਾ ਨੂੰ ਵੀ ਜਾਣਿਆ ਜਾਂਦਾ ਹੈ। ਉਹ ਪਰਮਪਿਤਾ ਪਰਮਾਤਮਾ ਸ਼ਿਵ। ਉਹ ਹੀ ਆਕੇ ਪਤਿਤ ਤੋਂ ਪਾਵਨ ਬਣਨ ਦਾ ਰਾਹ ਦੱਸਦੇ ਹਨ। ਕਹਿੰਦੇ ਹਨ ਮੈਂ ਤੁਸੀਂ ਆਤਮਾਵਾਂ ਦਾ ਬਾਪ ਹਾਂ। ਆਤਮਾ ਨੂੰ ਰਿਅਲਾਇਜ਼ ਕੀਤਾ ਜਾਂਦਾ ਹੈ, ਵੇਖਿਆ ਨਹੀਂ ਜਾਂਦਾ ਹੈ। ਬਾਪ ਪੁੱਛਦੇ ਹਨ ਹੁਣ ਤੁਸੀਂ ਆਪਣੀ ਆਤਮਾ ਨੂੰ ਰਿਅਲਾਇਜ਼ ਕੀਤਾ? ਇੰਨੀ ਛੋਟੀ ਜਿਹੀ ਆਤਮਾ ਵਿੱਚ ਅਵਿਨਾਸ਼ੀ ਪਾਰ੍ਟ ਨੂੰਧਿਆ ਹੋਇਆ ਹੈ। ਜਿਵੇਂ ਇੱਕ ਰਿਕਾਰਡ ਹੈ।

ਤੁਸੀਂ ਜਾਣਦੇ ਹੋ ਅਸੀਂ ਆਤਮਾ ਹੀ ਸ਼ਰੀਰ ਧਾਰਨ ਕਰਦੀ ਹਾਂ। ਪਹਿਲਾਂ ਤੁਸੀਂ ਦੇਹ - ਅਭਿਮਾਨੀ ਸੀ, ਹੁਣ ਦੇਹੀ - ਅਭਿਮਾਨੀ ਹੋ। ਤੁਸੀਂ ਜਾਣਦੇ ਹੋ ਅਸੀਂ ਆਤਮਾ 84 ਜਨਮ ਲੈਂਦੀ ਹਾਂ। ਉਸ ਦਾ ਏੰਡ (ਅੰਤ) ਨਹੀਂ ਹੁੰਦਾ। ਕੋਈ - ਕੋਈ ਪੁੱਛਦੇ ਹਨ ਇਹ ਡਰਾਮਾ ਕਦੋਂ ਤੋਂ ਸ਼ੁਰੂ ਹੋਇਆ? ਪਰੰਤੂ ਇਹ ਤਾਂ ਅਨਾਦਿ ਹੈ, ਕਦੇ ਵਿਨਾਸ਼ ਨਹੀਂ ਹੁੰਦਾ। ਇਸਨੂੰ ਕਿਹਾ ਜਾਂਦਾ ਹੈ ਬਣਿਆ - ਬਣਾਇਆ ਅਵਿਨਾਸ਼ੀ ਵਰਲਡ ਡਰਾਮਾ। ਤਾਂ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਜਿਵੇਂ ਅਨਪੜ੍ਹ ਬੱਚਿਆਂ ਨੂੰ ਪੜ੍ਹਾਈ ਦਿੱਤੀ ਜਾਂਦੀ ਹੈ। ਆਤਮਾ ਹੀ ਸ਼ਰੀਰ ਵਿੱਚ ਰਹਿੰਦੀ ਹੈ। ਇਹ ਹੈ ਪਥਰਬੁੱਧੀ ਦੇ ਲਈ ਫ਼ੂਡ( ਭੋਜਨ), ਬੁੱਧੀ ਨੂੰ ਸਮਝ ਮਿਲਦੀ ਹੈ। ਤੁਸੀਂ ਬੱਚਿਆਂ ਦੇ ਲਈ ਬਾਬਾ ਨੇ ਚਿੱਤਰ ਬਣਵਾਏ ਹਨ। ਬਹੁਤ ਸਹਿਜ ਹੈ। ਇਹ ਹੈ ਤ੍ਰਿਮੂਰਤੀ ਬ੍ਰਹਮਾ- ਵਿਸ਼ਨੂੰ - ਸ਼ੰਕਰ। ਹੁਣ ਬ੍ਰਹਮਾ ਨੂੰ ਵੀ ਤ੍ਰਿਮੂਰਤੀ ਕਈ ਕਹਿੰਦੇ ਹਨ? ਦੇਵ - ਦੇਵ ਮਹਾਦੇਵ। ਇੱਕ - ਦੂਜੇ ਦੇ ਉੱਪਰ ਰੱਖਦੇ ਹਨ, ਅਰਥ ਕੁਝ ਵੀ ਨਹੀਂ ਜਾਣਦੇ। ਹੁਣ ਬ੍ਰਹਮਾ ਦੇਵਤਾ ਕਿਵੇਂ ਹੋ ਸਕਦਾ ਹੈ। ਪ੍ਰਜਾਪਿਤਾ ਬ੍ਰਹਮਾ ਤੇ ਇੱਥੇ ਹੋਣਾ ਚਾਹੀਦਾ ਹੈ। ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਬਾਪ ਕਹਿੰਦੇ ਹਨ ਮੈਂ ਇਸ ਸ਼ਰੀਰ ਵਿੱਚ ਪ੍ਰਵੇਸ਼ ਕਰ ਇਨ੍ਹਾਂ ਦਵਾਰਾ ਤੁਹਾਨੂੰ ਸਮਝਾਉਂਦਾ ਹਾਂ। ਇਨ੍ਹਾਂਨੂੰ ਆਪਣਾ ਬਨਾਉਂਦਾ ਹਾਂ। ਇਨ੍ਹਾ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਆਉਂਦਾ ਹਾਂ। ਇਹ ਵੀ 5 ਵਿਕਾਰਾਂ ਦਾ ਸੰਨਿਯਾਸ ਕਰਦੇ ਹਨ। ਸੰਨਿਯਾਸ ਕਰਨ ਵਾਲੇ ਨੂੰ ਯੋਗੀ, ਰਿਸ਼ੀ ਕਿਹਾ ਜਾਂਦਾ ਹੈ। ਹੁਣ ਤੁਸੀਂ ਰਾਜਰਿਸ਼ੀ ਬਣੇ ਹੋ। 5 ਵਿਕਾਰਾਂ ਦਾ ਸੰਨਿਆਸ ਤੁਸੀਂ ਕੀਤਾ ਹੈ ਤਾਂ ਨਾਮ ਬਦਲਦਾ ਹੈ। ਤੁਸੀਂ ਤਾਂ ਰਾਜਯੋਗੀ ਬਣਦੇ ਹੋ। ਤੁਸੀਂ ਪ੍ਰਤਿਗਿਆ ਕਰਦੇ ਹੋ। ਉਹ ਸੰਨਿਆਸੀ ਤਾਂ ਘਰ - ਬਾਰ ਛੱਡ ਚਲੇ ਜਾਂਦੇ ਹਨ। ਇੱਥੇ ਤਾਂ ਇਸਤਰੀ - ਪੁਰਸ਼ ਇਕੱਠੇ ਰਹਿੰਦੇ ਹਨ। ਪ੍ਰਤਿਗਿਆ ਕਰਦੇ ਹਨ ਅਸੀਂ ਵਿਕਾਰ ਵਿੱਚ ਕਦੇ ਨਹੀਂ ਜਾਵਾਂਗੇ। ਮੂਲ ਗੱਲ ਹੈ ਹੀ ਵਿਕਾਰ ਦੀ।

ਤੁਸੀਂ ਬੱਚੇ ਜਾਣਦੇ ਹੋ ਬਾਪ ਰਚਤਾ ਹੈ। ਉਹ ਨਵੀਂ ਰਚਨਾ ਰਚਦੇ ਹਨ। ਉਹ ਬੀਜ ਰੂਪ, ਸੱਤਚਿਤ ਆਨੰਦ ਦਾ ਸਾਗਰ, ਗਿਆਨ ਦਾ ਸਾਗਰ ਹੈ। ਸਥਾਪਨਾ, ਵਿਨਾਸ਼, ਪਾਲਨਾ ਕਿਵੇਂ ਕਰਦੇ ਹਨ- ਇਹ ਬਾਪ ਜਾਣਦੇ ਹਨ, ਮਨੁੱਖ ਨਹੀਂ ਜਾਣਦੇ। ਫ਼ਟ ਨਾਲ ਕਹਿ ਦਿੰਦੇ ਤੁਸੀਂ ਬੀ. ਕੇ. ਤਾਂ ਦੁਨੀਆਂ ਦਾ ਵਿਨਾਸ਼ ਕਰੋਗੀ। ਅੱਛਾ, ਤੁਹਾਡੇ ਮੁੱਖ ਵਿੱਚ ਗੁਲਾਬ। ਕਹਿੰਦੇ ਹਨ ਇਹ ਤਾਂ ਵਿਨਾਸ਼ ਦੇ ਲਈ ਨਿਮਿਤ ਬਣੀਆਂ ਹਨ। ਨਾ ਸ਼ਾਸਤਰਾਂ ਨੂੰ, ਨਾ ਭਗਤੀ ਨੂੰ, ਨਾ ਗੁਰੂਆਂ ਨੂੰ ਮੰਨਦੀਆਂ ਹਨ, ਸਿਰ੍ਫ ਆਪਣੇ ਦਾਦਾ ਨੂੰ ਮੰਨਦੀਆਂ ਹਨ। ਲੇਕਿਨ ਦਾਦਾ ਤੇ ਖੁਦ ਕਹਿੰਦੇ ਹਨ ਇਹ ਪਤਿਤ ਸ਼ਰੀਰ ਹੈ, ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕੀਤਾ ਹੈ। ਪਤਿਤ ਦੁਨੀਆਂ ਵਿੱਚ ਤਾਂ ਕੋਈ ਪਾਵਨ ਹੁੰਦਾ ਨਹੀਂ। ਮਨੁੱਖ ਤਾਂ ਜੋ ਸੁਣੀਆਂ - ਸੁਣਾਈਆਂ ਗੱਲਾਂ ਸੁਣਦੇ ਹਨ ਉਹ ਬੋਲ ਦਿੰਦੇ ਹਨ। ਅਜਿਹੀਆਂ ਸੁਣੀਆਂ - ਸੁਣਾਈਆਂ ਗੱਲਾਂ ਨਾਲ ਤੇ ਭਾਰਤ ਦੁਰਗਤੀ ਨੂੰ ਪਾਇਆ ਹੈ, ਤਾਂ ਬਾਪ ਆਕੇ ਸੱਚ ਸੁਣਾਏ ਸਭ ਦੀ ਸਦਗਤੀ ਕਰਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਤੋਂ ਸੁਖ ਦਾ ਵਰਸਾ ਲੈਕੇ ਸੁਖ ਦਾ ਦੇਵਤਾ ਬਣਨਾ ਹੈ। ਸਭਨੂੰ ਸੁਖ ਦੇਣਾ ਹੈ। ਰਾਜਰਿਸ਼ੀ ਬਣਨ ਦੇ ਲਈ ਸ੍ਰਵ ਵਿਕਾਰਾਂ ਦਾ ਵਿਨਾਸ਼ ਕਰਨਾ ਹੈ।

2. ਪੜ੍ਹਾਈ ਹੀ ਸੱਚੀ ਖ਼ੁਰਾਕ ਹੈ। ਸਦਗਤੀ ਦੇ ਲਈ ਸੁਣੀਆਂ - ਸੁਣਾਈਆਂ ਗੱਲਾਂ ਨੂੰ ਛੱਡ ਸ਼੍ਰੀਮਤ ਤੇ ਚੱਲਣਾ ਹੈ। ਇੱਕ ਬਾਪ ਤੋਂ ਹੀ ਸੁਣਨਾ ਹੈ। ਮੋਹਜੀਤ ਬਣਨਾ ਹੈ।

ਵਰਦਾਨ:-
ਸਦਾ ਸਵਮਾਨ ਵਿੱਚ ਸਥਿਤ ਰਹਿ ਨਿਰਮਾਣ ਸਥਿਤੀ ਦਵਾਰਾ ਸ੍ਰਵ ਨੂੰ ਸੰਮਾਨ ਦੇਣ ਵਾਲੇ ਮਾਨਣੀਏ, ਪੂਜਨੀਏ ਭਵ:

ਜੋ ਬਾਪ ਦੀ ਮਹਿਮਾ ਹੈ ਉਹ ਹੀ ਤੁਹਾਡਾ ਸਵਮਾਨ ਹੈ, ਸਵਮਾਨ ਵਿੱਚ ਸਥਿਤ ਰਹੋ ਤਾਂ ਨਿਰਮਾਣ ਬਣ ਜਾਵੋਗੇ, ਫਿਰ ਸ੍ਰਵ ਦਵਾਰਾ ਆਪੇ ਹੀ ਮਾਨ ਮਿਲਦਾ ਰਹੇਗਾ। ਮਾਨ ਮੰਗਣ ਤੇ ਨਹੀਂ ਮਿਲਦਾ ਲੇਕਿਨ ਸੰਮਾਨ ਦੇਣ ਨਾਲ, ਸਵਮਾਨ ਵਿੱਚ ਸਥਿਤ ਹੋਣ ਨਾਲ, ਮਾਨ ਦਾ ਤਿਆਗ ਕਰਨ ਨਾਲ ਸ੍ਰਵ ਦੇ ਮਾਨਣੀਏ ਅਤੇ ਪੂਜਨੀਏ ਬਣਨ ਦਾ ਭਾਗਿਆ ਪ੍ਰਾਪਤ ਹੋ ਜਾਂਦਾ ਹੈ ਕਿਉਂਕਿ ਸੰਮਾਨ ਦੇਣਾ, ਦੇਣਾ ਨਹੀਂ ਲੈਣਾ ਹੈ।

ਸਲੋਗਨ:-
ਜਾਨਨਹਾਰ ਦੇ ਨਾਲ ਕਰਨਹਾਰ ਬਣ ਅਸਮਰੱਥ ਆਤਮਾਵਾਂ ਨੂੰ ਅਨੁਭੂਤੀ ਦਾ ਪ੍ਰਸ਼ਾਦ ਵੰਡਦੇ ਚੱਲੋ ।