13.03.19        Punjabi Morning Murli        Om Shanti         BapDada         Madhuban


ਮਿੱਠੇਬੱਚੇ :- ਜਿੰਨਾਸਮਾਂਮਿਲੇਅੰਤਰਮੁੱਖੀਰਹਿਣਦਾਪੁਰਸ਼ਾਰਥਕਰੋ, ਬਾਹਰਮੁੱਖਤਾਵਿੱਚਨਾਂਆਓ, ਤਾਂਹੀਪਾਪਕੱਟੇਜਾਣਗੇ

ਪ੍ਰਸ਼ਨ:-
ਚੜ੍ਹਦੀ ਕਲਾ ਦਾ ਪੁਰਸ਼ਾਰਥ ਕੀ ਹੈ ਜੋ ਬਾਪ ਹਰ ਬੱਚੇ ਨੂੰ ਸਿਖਾਉਂਦੇ ਹਨ?

ਉੱਤਰ:-
1. ਬੱਚੇ ਚੜ੍ਹਦੀ ਕਲਾ ਵਿੱਚ ਜਾਣਾ ਹੈ ਤਾਂ ਬੁੱਧੀਯੋਗ ਇੱਕ ਬਾਪ ਨਾਲ ਲਗਾਓ। ਫਲਾਣਾ ਇਵੇਂ ਦਾ ਹੈ, ਇਹ ਇੱਦਾਂ ਕਰਦਾ ਹੈ, ਇਸ ਵਿੱਚ ਇਹ ਅਵਗੁਣ ਹੈ - ਇਨ੍ਹਾਂ ਗੱਲਾਂ ਵਿੱਚ ਜਾਣ ਦੀ ਲੋੜ ਨਹੀਂ। ਅਵਗੁਣ ਵੇਖਣ ਤੋਂ ਮੂੰਹ ਮੋੜ ਲਓ। 2. ਕਦੇ ਵੀ ਪੜ੍ਹਾਈ ਨਾਲ ਰੁੱਸਣਾ ਨਹੀਂ। ਮੁਰਲੀ ਵਿੱਚ ਜੋ ਚੰਗੇ-ਚੰਗੇ ਪੁਆਇੰਟਸ ਹਨ, ਉਨ੍ਹਾਂ ਨੂੰ ਧਾਰਨ ਕਰਦੇ ਰਹੋ, ਤਾਂ ਹੀ ਚੜ੍ਹਦੀ ਕਲਾ ਹੋ ਸਕਦੀ ਹੈ।

ਓਮ ਸ਼ਾਂਤੀ
ਹੁਣ ਇਹ ਹੈ ਗਿਆਨ ਦੀ ਕਲਾਸ ਅਤੇ ਸਵੇਰੇ ਹੈ ਯੋਗ ਦੀ ਕਲਾਸ। ਯੋਗ ਕਿਹੜਾ? ਇਹ ਬਹੁਤ ਚੰਗੀ ਤਰ੍ਹਾਂ ਸਮਝਾਉਣਾ ਹੈ ਕਿਉਂਕਿ ਬਹੁਤ ਮਨੁੱਖ ਹਠਯੋਗ ਵਿੱਚ ਫ਼ਸੇ ਹੋਏ ਹਨ। ਉਹ ਹਠਯੋਗ ਜੋ ਮਨੁੱਖ ਸਿਖਾਉਂਦੇ ਹਨ। ਇਹ ਹੈ ਰਾਜਯੋਗ, ਜੋ ਪਰਮਾਤਮਾ ਸਿਖਾਉਂਦੇ ਹਨ ਕਿਉਂਕਿ ਰਾਜਾ ਤਾਂ ਕੋਈ ਹੈ ਨਹੀਂ ਜੋ ਰਾਜਯੋਗ ਸਿਖਾਵੇ। ਇਹ ਲਕਸ਼ਮੀ ਨਰਾਇਣ ਭਗਵਤੀ - ਭਗਵਾਨ ਹਨ, ਰਾਜਯੋਗ ਸਿੱਖੇ ਤਾਂ ਹੀ ਤੇ ਭਵਿੱਖ ਵਿੱਚ ਭਗਵਤੀ - ਭਗਵਾਨ ਬਣੇ। ਇਹ ਹੈ ਹੀ ਪੁਰਸ਼ੋਤਮ ਸੰਗਮਯੁੱਗ ਦੀ ਸਮਝਾਉਣੀ। ਇਸ ਨੂੰ ਕਿਹਾ ਜਾਂਦਾ ਹੈ ਪੁਰਸ਼ੋਤਮ। ਪੁਰਾਣੀ ਅਤੇ ਨਵੀਂ ਦੁਨੀਆ ਦੇ ਵਿੱਚ। ਪੁਰਾਣੇ ਮਨੁੱਖ ਅਤੇ ਨਵੇਂ ਦੇਵਤੇ। ਇਸ ਵਕ਼ਤ ਸਭ ਮਨੁੱਖ ਪੁਰਾਣੇ ਹਨ। ਨਵੀਂ ਦੁਨੀਆਂ ਵਿੱਚ ਨਵੀਆਂ ਆਤਮਾਵਾਂ, ਦੇਵਤੇ ਹੁੰਦੇ ਹਨ। ਉੱਥੇ ਮਨੁੱਖ ਨਹੀਂ ਕਹਾਂਗੇ। ਚਾਹੇ ਮਨੁੱਖ ਹਨ ਪਰ ਦੈਵੀਗੁਣ ਵਾਲੇ ਹਨ, ਇਸ ਲਈ ਦੇਵੀ - ਦੇਵਤਾ ਕਿਹਾ ਜਾਂਦਾ ਹੈ। ਪਵਿੱਤਰ ਵੀ ਰਹਿੰਦੇ ਹਨ। ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਕਾਮ ਮਹਾਂਸ਼ਤਰੂ ਹੈ। ਇਹ ਰਾਵਣ ਦਾ ਪਹਿਲਾ-ਪਹਿਲਾ ਭੂਤ ਹੈ। ਕੋਈ ਬਹੁਤ ਕ੍ਰੋਧ ਕਰਦੇ ਹਨ ਤਾਂ ਕਿਹਾ ਜਾਂਦਾ ਹੈ - ਭੌਂ-ਭੌਂ ਕਿਉਂ ਕਰਦੇ ਹੋ? ਇਹ ਦੋ ਵਿਕਾਰ ਬੜੇ ਸ਼ਤਰੂ ਹਨ। ਲੋਭ ਮੋਹ ਦੇ ਲਈ ਭੌਂ-ਭੌਂ ਨਹੀਂ ਕਹਾਂਗੇ। ਮਨੁੱਖਾਂ ਵਿੱਚ ਸਾਇੰਸ ਦੇ ਘਮੰਡ ਦੇ ਕਾਰਨ ਕ੍ਰੋਧ ਕਿੰਨਾ ਹੈ - ਇਹ ਵੀ ਬਹੁਤ ਨੁਕਸਾਨ ਦਾਇਕ ਹੈ। ਕਾਮ ਦਾ ਭੂਤ ਆਦਿ, ਮੱਧ, ਅੰਤ ਦੁੱਖ ਦੇਣ ਵਾਲਾ ਹੈ। ਇਕ - ਦੂਜੇ ਤੇ ਕਾਮ ਕਟਾਰੀ ਚਲਾਂਉਂਦੇ ਹਨ। ਇਹ ਸਾਰੀਆਂ ਗੱਲਾਂ ਸਮਝ ਕੇ ਫ਼ਿਰ ਦੂਜਿਆਂ ਨੂੰ ਸਮਝਾਉਣੀਆਂ ਹਨ। ਤੁਹਾਡੇ ਸਿਵਾਏ ਬਾਪ ਤੋਂ ਵਰਸਾ ਲੈਣ ਦਾ ਸੱਚਾ ਰਾਹ ਤਾਂ ਕੋਈ ਦੱਸ ਨਹੀਂ ਸਕਦਾ। ਤੁਸੀਂ ਬੱਚੇ ਹੀ ਦੱਸ ਸਕਦੇ ਹੋ। ਬੇਹੱਦ ਦੇ ਬਾਪ ਤੋਂ ਇਨਾਂ ਵੱਡਾ ਵਰਸਾ ਕਿਵ਼ੇਂ ਮਿਲਦਾ ਹੈ! ਜੇ ਕਿਸੇ ਨੂੰ ਸਮਝਾ ਨਹੀਂ ਸਕਦੇ ਤਾਂ ਜ਼ਰੂਰ ਪੜ੍ਹਾਈ ਤੇ ਧਿਆਨ ਨਹੀਂ ਹੈ। ਬੁੱਧੀ ਯੋਗ ਕਿਤੇ ਭਟਕਦਾ ਹੈ? ਯੁੱਧ ਦਾ ਮੈਦਾਨ ਹੈ ਨਾ। ਇਵੇਂ ਕੋਈ ਨਾਂ ਸਮਝੇ ਕਿ ਸਹਿਜ਼ ਗੱਲ ਹੈ। ਮਨ ਦੇ ਤੁਫ਼ਾਨ ਜਾਂ ਵਿਕਲਪ ਢੇਰ ਦੇ ਢੇਰ ਨਾਂ ਚਾਉਂਦੇ ਹੋਏ ਵੀ ਆਉਣਗੇ, ਇਸ ਵਿੱਚ ਮੂੰਝਨਾ ਨਹੀਂ ਹੈ। ਯੋਗਬਲ ਨਾਲ ਹੀ ਮਾਇਆ ਭੱਜੇਗੀ, ਇਸ ਵਿੱਚ ਪੁਰਸ਼ਾਰਥ ਬਹੁਤ ਹੈ। ਕੰਮ-ਕਾਰ ਵਿੱਚ ਕਿੰਨਾ ਥੱਕ ਜਾਂਦੇ ਹਨ ਕਿਉਂਕਿ ਦੇਹ - ਅਭਿਮਾਨ ਵਿੱਚ ਰਹਿੰਦੇ ਹਨ। ਦੇਹ - ਅਭਿਮਾਨ ਦੇ ਕਾਰਨ ਬਹੁਤ ਗੱਲ - ਬਾਤ ਕਰਨੀ ਪੈਂਦੀ ਹੈ। ਬਾਪ ਕਹਿੰਦੇ ਹਨ ਦੇਹੀ - ਅਭਿਮਾਨੀ ਬਣੋ। ਦੇਹੀ - ਅਭਿਮਾਨੀ ਬਣਨ ਨਾਲ ਜੋ ਬਾਪ ਸਮਝਾਉਂਦੇ ਹਨ ਉਹ ਹੀ ਹੋਰਨਾਂ ਨੂੰ ਸਮਝਾਉਣਗੇ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਬਾਪ ਹੀ ਸਿੱਖਿਆ ਦੇਣਗੇ ਕਿ ਬੱਚੇ ਬਾਹਰਮੁੱਖੀ ਨਹੀਂ ਹੋਣਾ ਚਾਹੀਦਾ। ਅੰਤਰਮੁੱਖੀ ਹੋਣਾ ਹੈ। ਚਾਹੇ ਕਿਧਰੇ ਬਾਹਰਮੁੱਖੀ ਹੋਣਾ ਵੀ ਪਵੇ, ਫ਼ਿਰ ਵੀ ਜਿੰਨੀ ਫੁਰਸਤ ਮਿਲੇ ਕੋਸ਼ਿਸ਼ ਕਰ ਅੰਤਰਮੁੱਖੀ ਹੋਣਾ ਚਾਹੀਦਾ ਹੈ, ਤਾਂ ਹੀ ਪਾਪ ਕੱਟੇ ਜਾਣਗੇ। ਨਹੀਂ ਤਾਂ ਨਾਂ ਪਾਪ ਕੱਟੇ ਜਾਣਗੇ, ਨਾਂ ਉੱਚ ਪਦਵੀ ਪਾਵਾਂਗੇ। ਜਨਮਾਂ-ਜਨਮਾਂ ਦੇ ਪਾਪ ਸਿਰ ਤੇ ਹਨ। ਸਭ ਤੋਂ ਜ਼ਿਆਦਾ ਪਾਪ ਤਾਂ ਬ੍ਰਾਹਮਣਾਂ ਦੇ ਹਨ, ਉਨ੍ਹਾਂ ਵਿੱਚ ਵੀ ਨੰਬਰਵਾਰ ਹਨ। ਜੋ ਬਹੁਤ ਉੱਚੇ ਬਣਦੇ ਹਨ, ਉਹ ਹੀ ਬਿਲਕੁਲ ਨੀਚ ਵੀ ਬਣਦੇ ਹਨ। ਜੋ ਪਹਿਲਾਂ ਪ੍ਰਿੰਸ ਬਣਦੇ ਹਨ ਉਨ੍ਹਾਂ ਨੇ ਹੀ ਫ਼ਿਰ ਬੈਗ਼ਰ ਵੀ ਬਣਨਾ ਹੈ। ਡਰਾਮੇ ਨੂੰ ਚੰਗੀ ਤਰ੍ਹਾਂ ਸਮਝਣਾ ਹੈ, ਜੋ ਪਹਿਲੇ ਆਏ ਹਨ ਉਹ ਪਿਛਾੜੀ ਵਿੱਚ ਆਉਣਗੇ।

ਜੋ ਪਹਿਲੇ ਪਾਵਨ ਬਣਦੇ ਹਨ ਉਹ ਹੀ ਪਹਿਲੇ ਪਤਿਤ ਬਣਦੇ ਹਨ। ਬਾਪ ਕਹਿੰਦੇ ਹਨ ਮੈਂ ਵੀ ਆਉਂਦਾ ਹੀ ਹਾਂ ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਵਿੱਚ, ਉਹ ਵੀ ਜਦੋਂ ਵਾਨਪ੍ਰਸਥ ਅਵਸਥਾ ਹੈ। ਇਸ ਸਮੇਂ ਛੋਟੇ ਵੱਡੇ ਸਭ ਦੀ ਵਾਣਪ੍ਰਸਥ ਅਵਸਥਾ ਹੈ। ਬਾਪ ਦੇ ਲਈ ਗਾਇਨ ਵੀ ਹੈ ਸਭ ਦੀ ਸਦਗਤੀ ਕਰਨ ਵਾਲਾ। ਉਹ ਹੁੰਦੀ ਹੀ ਹੈ ਪੁਰਸ਼ੋਤਮ ਸੰਗਮਯੁੱਗ ਤੇ। ਇਹ ਪੁਰਸ਼ੋਤਮ ਸੰਗਮਯੁੱਗ ਵੀ ਯਾਦ ਰੱਖਣਾ ਚਾਹੀਦਾ ਹੈ। ਜਿਵੇਂ ਮਨੁੱਖਾਂ ਨੂੰ ਕਲਯੁੱਗ ਯਾਦ ਹੈ, ਸੰਗਮਯੁੱਗ ਸਿਰਫ਼ ਤੁਹਾਨੂੰ ਯਾਦ ਹੈ। ਤੁਹਾਡੇ ਵਿੱਚ ਵੀ ਨੰਬਰਵਾਰ ਹਨ। ਬਹੁਤਿਆਂ ਨੂੰ ਤਾਂ ਆਪਣਾ ਗੋਰਖ ਧੰਦਾ ਹੀ ਯਾਦ ਰਹਿੰਦਾ ਹੈ। ਬਾਹਰ ਤੋਂ ਮੂੰਹ ਹੱਟਿਆ ਹੋਇਆ ਹੋਵੇ ਤਾਂ ਧਾਰਨਾ ਵੀ ਹੋ ਜਾਵੇ। ਇਕ ਕਹਾਵਤ ਹੈ - ਅੰਤਕਾਲ ਜੋ ਇਸਤਰੀ ਸਿਮਰੇ.ਜੋ ਗੀਤ ਜਾਂ ਸ਼ਲੋਕ ਚੰਗੇ-ਚੰਗੇ ਹਨ, ਜਿੰਨਾ ਦਾ ਸਾਡੇ ਗਿਆਨ ਨਾਲ ਕੁਨੈਕਸ਼ਨ ਹੈ, ਉਹ ਰੱਖਣੇ ਚਾਹੀਦੇ ਹਨ। ਜਿਵੇਂ ਛੀ-ਛੀ ਦੁਨੀਆਂ ਤੋਂ ਜਾਣਾ ਹੀ ਪਵੇਗਾ ਦੂਸਰਾ ਨੈਨ ਹੀਣ ਨੂੰ ਰਾਹ ਦਿਖਾਓ ਇਵੇਂ-ਇਵੇਂ ਦੇ ਗੀਤ ਆਪਣੇ ਕੋਲ ਰੱਖਣੇ ਚਾਹੀਦੇ ਹਨ। ਇਹ ਬਣਾਏ ਤਾਂ ਮਨੁੱਖਾਂ ਨੇ ਹਨ, ਜਿਨ੍ਹਾਂ ਨੂੰ ਇਸ ਸੰਗਮ ਦਾ ਪਤਾ ਹੀ ਨਹੀਂ ਹੈ। ਇਸ ਸਮੇਂ ਸਭ ਗਿਆਨ ਨੈਨਹੀਣ ਅੰਨ੍ਹੇ ਹਨ। ਜਦੋਂ ਪਰਮਾਤਮਾ ਆਵੇ ਉਦੋਂ ਆਕੇ ਰਾਹ ਵਿਖਾਵੇ। ਇਕੱਲੇ ਨੂੰ ਤਾਂ ਨਹੀਂ ਵਿਖਾਉਣਗੇ। ਇਹ ਹੈ ਉਨ੍ਹਾਂ ਦੀ ਸ਼ਿਵਸ਼ਕਤੀ ਸੈਨਾ। ਇਹ ਸ਼ਕਤੀ ਸੈਨਾ ਕੀ ਕਰਦੀ ਹੈ? ਸ਼੍ਰੀਮਤ ਤੇ ਨਵੀਂ ਦੁਨੀਆਂ ਦੀ ਸਥਾਪਨਾ। ਤੁਸੀਂ ਵੀ ਰਾਜਯੋਗ ਸਿੱਖਦੇ ਹੋ ਜੋ ਭਗਵਾਨ ਤੋਂ ਸਿਵਾਏ ਕੋਈ ਸਿਖਾ ਨਹੀਂ ਸਕਦਾ। ਭਗਵਾਨ ਤਾਂ ਨਿਰਾਕਾਰ ਹੈ, ਉਨ੍ਹਾਂ ਦਾ ਆਪਣਾ ਸ਼ਰੀਰ ਤਾਂ ਹੈ ਨਹੀਂ, ਬਾਕੀ ਜੋ ਵੀ ਹਨ ਸਭ ਸ਼ਰੀਰਧਾਰੀ ਹਨ। ਉੱਚ ਤੋਂ ਉੱਚ ਤਾਂ ਇੱਕ ਬਾਪ ਹੀ ਹੈ, ਜੋ ਤੁਹਾਨੂੰ ਪੜ੍ਹਾਉਂਦੇ ਹਨ। ਇਹ ਤਾਂ ਤੁਸੀਂ ਹੀ ਜਾਣਦੇ ਹੋ। ਤੁਹਾਡੇ ਵਿੱਚ ਵੀ ਨੰਬਰਵਾਰ ਹਨ ਤਾਂ ਤੁਹਾਨੂੰ ਵਾਰਨਿੰਗ ਦੇਣੀ ਚਾਹੀਦੀ ਹੈ। ਵੱਡੇ-ਵੱਡੇ ਅਖਬਾਰ ਵਿੱਚ ਪਾਉਣਾ ਚਾਹੀਦਾ ਹੈ। ਮਨੁੱਖ ਜੋ ਯੋਗ ਸਿਖਾਉਂਦੇ ਹਨ, ਉਹ ਹੈ ਹਠਯੋਗ। ਰਾਜਯੋਗ ਇਕ ਪਰਮਪਿਤਾ ਪਰਮਾਤਮਾ ਬਾਪ ਹੀ ਸਿਖਾਉਂਦੇ ਹਨ। ਜਿਸ ਨਾਲ ਮੁਕਤੀ ਜੀਵਨਮੁਕਤੀ ਮਿਲਦੀ ਹੈ। ਹੱਠਯੋਗ ਨਾਲ ਦੋਵੇਂ ਨਹੀਂ ਮਿਲਦੇ। ਉਹ ਹੈ ਹੱਠਯੋਗ ਜੋ ਕਿ ਪਰੰਪਰਾ ਤੋਂ ਚੱਲਿਆ ਆਉਂਦਾ ਹੈ, ਪੁਰਾਣਾ ਹੈ। ਇਹ ਰਾਜਯੋਗ ਸਿਰਫ਼ ਸੰਗਮਯੁੱਗ ਤੇ ਬਾਪ ਸਿਖਾਉਂਦੇ ਹਨ। ਬਾਬਾ ਨੇ ਸਮਝਾਇਆ ਹੈ ਜਦੋਂ ਭਾਸ਼ਣ ਕਰਦੇ ਹੋ ਤਾਂ ਟਾਪਿਕਸ ਕੱਢਣੇ ਚਾਹੀਦੇ ਹਨ। ਪਰ ਇਵੇਂ ਕਰਦੇ ਨਹੀਂ ਹਨ। ਸ਼੍ਰੀਮਤ ਤੇ ਚੱਲਣ ਵਾਲੇ ਬਹੁਤ ਥੋੜ੍ਹੇ ਹਨ। ਪਹਿਲੇ ਭਾਸ਼ਣ ਲਿਖੋ ਫ਼ਿਰ ਪੱਕਾ ਕਰੋ ਤਾਂ ਯਾਦ ਆਵੇਗਾ। ਤੁਸੀਂ ਓਰਲੀ(ਜ਼ੁਬਾਨੀ) ਭਾਸ਼ਣ ਕਰਨਾ ਹੈ। ਤੁਸੀਂ ਪੜ੍ਹ ਕੇ ਤਾਂ ਸੁਣਾਉਣਾ ਨਹੀਂ ਹੈ। ਵਿਚਾਰ ਸਾਗਰ ਮੰਥਨ ਕਰ ਭਾਸ਼ਨ ਕਰਨ ਦੀ ਤਾਕਤ ਉਸ ਵਿੱਚ ਰਹੇਗੀ ਜੋ ਆਪਣੇ ਨੂੰ ਆਤਮਾ ਸਮਝ ਕੇ ਬੋਲਦੇ ਹਨ। ਅਸੀਂ ਭਰਾਵਾਂ ਨੂੰ ਸੁਣਾਉਂਦੇ ਹਾਂ, ਇਸ ਤਰ੍ਹਾਂ ਸਮਝਣ ਨਾਲ ਤਾਕਤ ਰਹੇਗੀ। ਇਹ ਬੜੀ ਉੱਚੀ ਮੰਜ਼ਿਲ ਹੈ ਨਾ। ਪਾਨ ਦਾ ਬੀੜਾ ਉਠਾਉਣਾ ਕੋਈ ਮਾਸੀ ਦਾ ਘਰ ਨਹੀਂ ਹੈ। ਜਿਨ੍ਹਾਂ ਤੁਸੀਂ ਰੁਸਤਮ ਬਣੋਗੇ ਉਨਾਂ ਹੀ ਮਾਇਆ ਦਾ ਵਾਰ ਹੋਵੇਗਾ। ਅੰਗਦ ਅਤੇ ਮਹਾਂਵੀਰ ਵੀ ਰੁਸਤਮ ਸਨ, ਤਾਂ ਕਿਹਾ ਰਾਵਣ ਵੀ ਸਾਨੂੰ ਹਿਲਾ ਕੇ ਵਿਖਾਏ। ਇਹ ਸਥੂਲ ਗੱਲਾਂ ਨਹੀਂ। ਸ਼ਾਸਤਰਾਂ ਵਿੱਚ ਇਹ ਦੰਤ ਕਥਾਵਾਂ ਹਨ। ਇਹ ਕੰਨ ਜੋ ਪਰਮਾਤਮਾ ਬਾਪ ਦਾ ਸੁਨਹਿਰੀ ਗਿਆਨ ਸੁਣਨ ਵਾਲੇ ਸਨ ਉਹ ਦੰਤ ਕਥਾਵਾਂ ਸੁਣ-ਸੁਣ ਕੇ ਇੱਕਦਮ ਪੱਥਰ ਬਣ ਗਏ ਹਨ। ਭਗਤੀ ਮਾਰਗ ਵਿੱਚ ਮੱਥਾ ਵੀ ਘਸਾਇਆ ਅਤੇ ਪੈਸਾ ਵੀ ਗਵਾਇਆ। ਪੌੜੀ ਥੱਲੇ ਹੀ ਉਤਰਦੇ ਆਏ। 84 ਜਨਮਾਂ ਦੀ ਵੀ ਕਹਾਣੀ ਹੈ। ਜੋ ਵੀ ਭਗਤੀ ਕੀਤੀ ਹੈ, ਹੇਠਾਂ ਹੀ ਉਤਰੇ ਹਾਂ।

ਹੁਣ ਬਾਪ ਉੱਪਰ ਚੜ੍ਹਨਾ ਸਿਖਾਉਂਦੇ ਹਨ। ਹੁਣ ਤੁਹਾਡੀ ਚੜ੍ਹਦੀ ਕਲਾ ਹੈ। ਜੇਕਰ ਬੁੱਧੀਯੋਗ ਬਾਪ ਦੇ ਨਾਲ ਨਹੀਂ ਲਾਵਾਂਗੇ ਤਾਂ ਹੇਠਾਂ ਹੀ ਡਿਗਾਂਗੇ। ਬਾਪ ਨੂੰ ਯਾਦ ਕਰਦੇ ਹੋ ਤਾਂ ਉਪਰ ਚੜ੍ਹਦੇ ਹੋ। ਮਿਹਨਤ ਬਹੁਤ ਹੈ ਪਰ ਬੱਚੇ ਗਫ਼ਲਤ ਕਰਦੇ ਹਨ। ਧੰਦੇ ਵਿੱਚ ਬਾਪ ਨੂੰ ਅਤੇ ਨੋਲਜ਼ ਨੂੰ ਭੁੱਲ ਜਾਂਦੇ ਹਨ। ਮਾਇਆ ਤੂਫ਼ਾਨ ਵਿੱਚ ਲਿਆਉਂਦੀ ਹੈ - ਫਲਾਣਾ ਇਸ ਤਰ੍ਹਾਂ ਦਾ ਹੈ, ਇਹ ਕਰਦਾ ਹੈ, ਬ੍ਰਾਹਮਣੀ ਐਸੀ ਹੈ, ਇਸ ਵਿੱਚ ਇਹ ਅਵਗੁਣ ਹਨ। ਅਰੇ, ਇਸ ਵਿੱਚ ਤੁਹਾਡਾ ਕੀ ਜਾਂਦਾ ਹੈ! ਸਰਵਗੁਣ ਸੰਪੰਨ ਤਾਂ ਕੋਈ ਬਣਿਆ ਨਹੀਂ ਹੈ। ਕਿਸੇ ਦਾ ਅਵਗੁਣ ਨਾਂ ਦੇਖ ਗੁਣ ਗ੍ਰਹਿਣ ਕਰਨਾ ਹੈ। ਅਵਗੁਣ ਦੇਖੋ ਤਾਂ ਮੂੰਹ ਮੋੜ ਲਉ। ਮੁਰਲੀ ਤਾਂ ਮਿਲਦੀ ਹੈ ਨਾ ਉਸ ਨੂੰ ਸੁਣਦੇ ਧਾਰਨ ਕਰਦੇ ਰਹੋ। ਬੁੱਧੀ ਨਾਲ ਸਮਝਣਾ ਹੈ ਇਹ ਬਾਬਾ ਦੀ ਗੱਲ ਬਿਲਕੁਲ ਠੀਕ ਹੈ। ਜੋ ਗੱਲ ਠੀਕ ਨਾਂ ਲੱਗੇ ਛੱਡ ਦੇਣੀ ਚਾਹੀਦੀ ਹੈ। ਪੜ੍ਹਾਈ ਨਾਲ ਕਦੇ ਰੁੱਸਣਾ ਨਹੀਂ ਚਾਹੀਦਾ। ਬ੍ਰਾਹਮਣੀ ਨਾਲ ਜਾਂ ਪੜ੍ਹਾਈ ਨਾਲ ਰੁੱਸਣਾ ਮਤਲਬ ਬਾਪ ਨਾਲ ਰੁੱਸਣਾ। ਇੱਦਾਂ ਦੇ ਬੜੇ ਬੱਚੇ ਹਨ ਜੋ ਫ਼ਿਰ ਸੈਂਟਰ ਤੇ ਨਹੀਂ ਆਉਂਦੇ ਹਨ। ਚਾਹੇ ਕੋਈ ਕਿਵੇਂ ਦਾ ਵੀ ਹੈ ਤੁਹਾਡਾ ਕੰਮ ਮੁਰਲੀ ਨਾਲ ਹੈ ਮੁਰਲੀ ਜੋ ਸੁਣਾਏ ਉਨ੍ਹਾਂ ਵਿਚੋਂ ਚੰਗੀਆਂ-ਚੰਗੀਆਂ ਗੱਲਾਂ ਧਾਰਨ ਕਰਨੀਆਂ ਹਨ। ਕਿਸੇ ਨਾਲ ਗੱਲ ਕਰਨ ਵਿੱਚ ਮਜ਼ਾ ਨਹੀਂ ਆਉਂਦਾ ਤਾਂ ਸ਼ਾਂਤ ਰਹਿ ਕੇ ਮੁਰਲੀ ਸੁਣ ਕੇ ਚਲੇ ਜਾਣਾ ਚਾਹੀਦਾ ਹੈ। ਰੁੱਸਣਾ ਨਹੀਂ ਚਾਹੀਦਾ ਕਿ ਅਸੀਂ ਇੱਥੇ ਨਹੀਂ ਆਵਾਂਗੇ। ਨੰਬਰਵਾਰ ਤਾਂ ਹਨ। ਇਹ ਵੀ ਚੰਗਾ ਹੈ ਜੋ ਸਵੇਰੇ ਤੁਸੀਂ ਯਾਦ ਵਿੱਚ ਬੈਠਦੇ ਹੋ। ਬਾਬਾ ਆਕੇ ਸਰਚ ਲਾਈਟ ਦਿੰਦੇ ਹਨ। ਬਾਬਾ ਅਨੁਭਵ ਸੁਣਾਉਂਦੇ ਹਨ ਜਦੋਂ ਬੈਠਦੇ ਹਾਂ ਤਾਂ ਜੋ ਵਿਲੱਖਣ ਬੱਚੇ ਹਨ ਉਹ ਪਹਿਲੇ ਯਾਦ ਆਉਂਦੇ ਹਨ। ਚਾਹੇ ਵਲਾਇਤ ਵਿੱਚ ਹਨ, ਕਲਕੱਤੇ ਵਿੱਚ ਹਨ, ਤਾਂ ਪਹਿਲੇ ਵਿਲੱਖਣ ਨੂੰ ਯਾਦ ਕਰ ਸਰਚ ਲਾਈਟ ਦਿੰਦੇ ਹਨ। ਬੱਚੇ ਤਾਂ ਭਾਵੇਂ ਇੱਥੇ ਵੀ ਬੈਠੇ ਹਨ ਪਰ ਬਾਬਾ ਯਾਦ ਉਨ੍ਹਾਂ ਨੂੰ ਕਰਦੇ ਹਨ ਜੋ ਸਰਵਿਸ ਕਰਦੇ ਹਨ। ਜਿਵੇਂ ਚੰਗੇ ਬੱਚੇ ਸ਼ਰੀਰ ਛੱਡ ਜਾਂਦੇ ਹਨ ਤਾਂ ਉਨ੍ਹਾਂ ਦੀ ਆਤਮਾ ਨੂੰ ਵੀ ਯਾਦ ਕਰਦੇ ਹਨ। ਉਨ੍ਹਾਂ ਨੂੰ ਵੀ ਬਾਬਾ ਯਾਦ ਕਰ ਸਰਚ ਲਾਈਟ ਦਿੰਦੇ ਹਨ। ਹੈ ਤਾਂ ਸਭ ਬਾਬਾ ਦੇ ਬੱਚੇ। ਪਰ ਕਿਹੜੇ-ਕਿਹੜੇ ਚੰਗੀ ਸਰਵਿਸ ਕਰਦੇ ਹਨ, ਇਹ ਤਾਂ ਸਭ ਜਾਣਦੇ ਹਨ। ਬਾਬਾ ਨੇ ਕਿਹਾ - ਇੱਥੇ ਸਰਚ ਲਾਈਟ ਦੇਵੋ, ਤਾਂ ਦਿੰਦੇ ਹਨ। ਦੋ ਇੰਜਣ ਹਨ ਨਾ। ਇਹ ਵੀ ਏਨਾ ਉੱਚ ਪਦ ਪਾਉਂਦੇ ਹਨ ਤਾਂ ਜ਼ਰੂਰ ਤਾਕਤ ਹੋਵੇਗੀ। ਭਾਵੇਂ ਬਾਬਾ ਕਹਿੰਦੇ ਹਨ ਸਦਾ ਇਹ ਹੀ ਸਮਝੋ ਕਿ ਸ਼ਿਵਬਾਬਾ ਪੜ੍ਹਾਉਂਦੇ ਹਨ ਤਾਂ ਉਨ੍ਹਾਂ ਦੀ ਯਾਦ ਰਹਿਣੀ ਚਾਹੀਦੀ ਹੈ। ਬਾਕੀ ਇਹ ਤਾਂ ਸਮਝਦੇ ਹੋ ਇੱਥੇ ਦੋ ਬੱਤੀਆਂ ਹਨ। ਹੋਰ ਤਾਂ ਕਿਸੇ ਵਿੱਚ ਦੋ ਬੱਤੀਆਂ ਨਹੀਂ ਹਨ। ਇਸ ਲਈ ਇੱਥੇ ਦੋ ਬੱਤੀਆਂ ਦੇ ਸਨਮੁੱਖ ਆਉਂਦੇ ਹਨ ਤਾਂ ਚੰਗੀ ਤਰ੍ਹਾਂ ਨਾਲ ਰਿਫਰੈਸ਼ ਹੁੰਦੇ ਹਨ। ਸਮਾਂ ਵੀ ਸਵੇਰੇ ਦਾ ਚੰਗਾ ਹੁੰਦਾ ਹੈ। ਇਸ਼ਨਾਨ ਕਰ ਛੱਤ ਤੇ ਇਕੱਲੇ ਚਲੇ ਜਾਣਾ ਚਾਹੀਦਾ ਹੈ। ਬਾਬਾ ਨੇ ਇਸ ਲਈ ਵੱਡੀਆਂ-ਵੱਡੀਆਂ ਛੱਤਾਂ ਬਣਵਾਈਆਂ ਹਨ। ਪਾਦਰੀ ਲੋਕ ਵੀ ਇਕਦਮ ਸਾਈਲੈਂਸ ਵਿੱਚ ਜਾਂਦੇ ਹਨ, ਜ਼ਰੂਰ ਕ੍ਰਾਇਸਟ ਨੂੰ ਯਾਦ ਕਰਦੇ ਹੋਣਗੇ। ਗੌਡ ਨੂੰ ਜਾਣਦੇ ਨਹੀਂ। ਜੇਕਰ ਗੌਡ ਨੂੰ ਯਾਦ ਕਰਦੇ ਹੋਣਗੇ ਤਾਂ ਸ਼ਿਵਲਿੰਗ ਹੀ ਬੁੱਧੀ ਵਿੱਚ ਆਉਂਦਾ ਹੈ। ਆਪਣੀ ਮਸਤੀ ਵਿੱਚ ਜਾਂਦੇ ਹਨ ਤਾਂ ਉਨਾਂ ਤੋਂ ਗੁਣ ਲੈਣੇ ਹਨ। ਦੱਤਾਤ੍ਰੇ ਦੇ ਲਈ ਵੀ ਕਹਿੰਦੇ ਹਨ ਉਹ ਸਭ ਤੋਂ ਗੁਣ ਉਠਾਉਂਦੇ ਸਨ। ਤੁਸੀਂ ਬੱਚੇ ਵੀ ਨੰਬਰਵਾਰ ਦੱਤਾਤ੍ਰੇ ਹੋ। ਇੱਥੇ ਇਕਾਂਤ ਬਹੁਤ ਚੰਗਾ ਹੈ। ਜਿੰਨੀ ਚਾਹੋ ਕਮਾਈ ਕਰ ਸਕਦੇ ਹੋ। ਬਾਹਰ ਤਾਂ ਗੋਰਖ ਧੰਦਾ ਯਾਦ ਆਵੇਗਾ। 4 ਵਜੇ ਦਾ ਸਮਾਂ ਬਹੁਤ ਵਧੀਆ ਹੈ। ਬਾਹਰ ਕਿਧਰੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ। ਘਰ ਵਿੱਚ ਬੈਠੇ ਹੋ, ਪਹਿਰਾ ਵੀ ਹੈ। ਯੱਗ ਵਿੱਚ ਪਹਿਰਾ ਵੀ ਰੱਖਣਾ ਪੈਂਦਾ ਹੈ। ਯੱਗ ਦੀ ਹਰ ਚੀਜ਼ ਦੀ ਸੰਭਾਲ ਕਰਨੀ ਪੈਂਦੀ ਹੈ ਕਿਉਂਕਿ ਯੱਗ ਦੀ ਇੱਕ-ਇੱਕ ਚੀਜ਼ ਬਹੁਤ-ਬਹੁਤ ਵੈਲਯੂਏਬਲ ਹੈ, ਇਸ ਲਈ ਸੇਫਟੀ ਫ਼ਸਟ। ਇੱਥੇ ਕੋਈ ਆਉਣਗੇ ਨਹੀਂ। ਸਮਝਦੇ ਹਨ ਇੱਥੇ ਜ਼ੇਵਰ ਆਦਿ ਕੁਝ ਹੈ ਨਹੀਂ। ਇਹ ਮੰਦਰ ਵੀ ਨਹੀਂ ਹੈ। ਅੱਜਕਲ ਚੋਰੀ ਸਭ ਜਗ੍ਹਾ ਹੁੰਦੀ ਹੈ। ਵਿਲਾਇਤ ਵਿੱਚ ਵੀ ਪੁਰਾਣੀਆਂ ਚੀਜ਼ਾਂ ਚੋਰੀ ਕਰਕੇ ਲੈ ਜਾਂਦੇ ਹਨ। ਜ਼ਮਾਨਾ ਬਹੁਤ ਡਰਟੀ ਹੈ, ਕਾਮ ਮਹਾਸ਼ਤਰੂ ਹੈ। ਉਹ ਸਭ ਕੁਝ ਭੁਲਾ ਦਿੰਦਾ ਹੈ। ਤਾਂ ਤੁਹਾਡਾ ਸਵੇਰੇ ਇੱਕ ਕਲਾਸ ਹੁੰਦਾ ਹੈ ਏਵਰ ਹੇਲਦੀ ਬਣਨ ਦਾ ਅਤੇ ਫਿਰ ਇਹ ਹੈ ਏਵਰ ਵੇਲਦੀ ਬਣਨ ਦਾ। ਬਾਪ ਨੂੰ ਯਾਦ ਵੀ ਕਰਨਾ ਹੈ ਅਤੇ ਵਿਚਾਰ ਸਾਗਰ ਮੰਥਨ ਵੀ ਕਰਨਾ ਹੈ। ਬਾਪ ਨੂੰ ਯਾਦ ਕਰਾਂਗੇ ਤਾਂ ਵਰਸਾ ਵੀ ਯਾਦ ਆਵੇਗਾ। ਇਹ ਯੁਕਤੀ ਬਹੁਤ ਸਹਿਜ਼ ਹੈ। ਜਿਵੇਂ ਬਾਪ ਬੀਜ਼ਰੂਪ ਹਨ। ਝਾੜ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹਨ। ਤੁਹਾਡਾ ਵੀ ਧੰਦਾ ਇਹ ਹੈ।

ਬੀਜ਼ ਨੂੰ ਯਾਦ ਕਰਨ ਨਾਲ ਪਵਿੱਤਰ ਬਣਾਂਗੇ। ਚੱਕਰ ਨੂੰ ਯਾਦ ਕਰਾਂਗੇ ਤਾਂ ਚੱਕਰਵਰਤੀ ਰਾਜਾ ਬਣਾਂਗੇ ਅਰਥਾਤ ਧਨ ਮਿਲੇਗਾ। ਰਾਜਾ ਵਿਕਰਮ ਅਤੇ ਰਾਜਾ ਵਿਕਰਮਾਜੀਤ ਦੋ ਸੰਵੰਤ ਮਿਕਸ ਕਰ ਦਿੱਤੇ ਹਨ। ਰਾਵਣ ਆਇਆ ਤਾਂ ਵਿਕਰਮ ਸੰਵੰਤ ਸ਼ੁਰੂ ਹੋਇਆ, ਡੇਟ ਬਦਲ ਗਈ। ਉਹ ਚਲਦਾ ਹੈ ਇਕ ਤੋਂ 2500 ਸਾਲ, ਫ਼ਿਰ ਚਲਦਾ ਹੈ 2500 ਤੋਂ 5000 ਸਾਲ ਤੱਕ। ਹਿੰਦੂਆਂ ਨੂੰ ਤਾਂ ਆਪਣੇ ਧਰਮ ਦਾ ਪਤਾ ਨਹੀਂ। ਇਹ ਇੱਕ ਹੀ ਧਰਮ ਅਸਲੀ ਹੈ। ਬਾਕੀ ਆਪਣੇ ਧਰਮ ਨੂੰ ਭੁੱਲ ਅਧਰਮੀ ਬਣੇ ਹਨ। ਧਰਮ ਸਥਾਪਕ ਨੂੰ ਵੀ ਭੁੱਲੇ ਹਨ। ਤੁਸੀਂ ਸਮਝਾ ਸਕਦੇ ਹੋ ਕਿ ਆਰਿਆ ਸਮਾਜ ਕਦੋਂ ਸ਼ੁਰੂ ਹੋਇਆ। ਆਰਿਆ(ਸੁਧਰੇ ਹੋਏ) ਸਤਯੁੱਗ ਵਿੱਚ ਸਨ। ਅਨਆਰਿਆ ਹੁਣ ਹਨ। ਹੁਣ ਬਾਪ ਆਕੇ ਤੁਹਾਨੂੰ ਸੁਧਾਰਦੇ ਹਨ। ਤੁਹਾਡੀ ਬੁੱਧੀ ਵਿੱਚ ਸਾਰਾ ਚੱਕਰ ਹੈ। ਜੋ ਚੰਗੇ ਪੁਰਸ਼ਾਰਥੀ ਹਨ ਉਹ ਖੁੱਦ ਵੀ ਜਾਣਦੇ ਹਨ, ਹੋਰਾਂ ਨੂੰ ਵੀ ਪੁਰਸ਼ਾਰਥ ਕਰਵਾਉਂਦੇ ਹਨ। ਬਾਪ ਹੈ ਗ਼ਰੀਬ ਨਵਾਜ਼। ਪਿੰਡ ਵਾਲਿਆਂ ਨੂੰ ਸੰਦੇਸ਼ ਦੇਣਾ ਹੈ। 6 ਚਿੱਤਰ ਕਾਫ਼ੀ ਹਨ। 84 ਦੇ ਚੱਕਰ ਦਾ ਚਿੱਤਰ ਬਹੁਤ ਵਧੀਆ ਹੈ। ਉਸ ਤੇ ਚੰਗੀ ਤਰ੍ਹਾਂ ਸਮਝਾਓ। ਪਰ ਮਾਇਆ ਇੰਨੀ ਪ੍ਰਬਲ ਹੈ ਜੋ ਸਭ ਕੁਝ ਭੁਲਾ ਦਿੰਦੀ ਹੈ। ਇੱਥੇ ਤਾਂ ਦੋਵੇਂ ਲਾਈਟਸ ਇਕੱਠੀਆਂ ਹਨ। ਇੱਕ ਬਾਪ ਦੀ, ਇੱਕ ਇਨ੍ਹਾਂ ਦੀ - ਦੋਵੇਂ ਜ਼ਬਰਦਸਤ ਹਨ। ਪਰ ਇਹ ਕਹਿੰਦੇ ਹਨ ਤੁਸੀਂ ਇਕ ਹੀ ਜ਼ਬਰਦਸਤ ਲਾਈਟ ਨੂੰ ਫੜੋ। ਸਾਰੇ ਬੱਚੇ ਇੱਥੇ ਭੱਜਦੇ ਹਨ। ਸਮਝਦੇ ਹਨ ਡਬਲ ਲਾਈਟ ਹੈ। ਬਾਪ ਸਾਹਮਣੇ ਸੁਣਾਉਂਦੇ ਹਨ। ਗਾਇਨ ਹੈ ਤੁਮਹੀ ਸੇ ਸੁਣੁ, ਤੁਮਹੀ ਸੇ ਬੋਲੂਂ. ਪਰ ਇਵੇਂ ਨਹੀਂ, ਇੱਥੇ ਬੈਠ ਜਾਣਾ ਹੈ। 8 ਦਿਨ ਕਾਫ਼ੀ ਹਨ। ਜੇਕਰ ਬਿਠਾ ਦੇਈਏ ਤਾਂ ਢੇਰ ਹੋ ਜਾਣ।

ਡਰਾਮਾ ਅਨੁਸਾਰ ਸਭ ਕੁਝ ਚੱਲਦਾ ਰਹਿੰਦਾ ਹੈ। ਪਰ ਤੁਹਾਨੂੰ ਅੰਦਰੂਨੀ ਖੁਸ਼ੀ ਬਹੁਤ ਹੋਣੀ ਚਾਹੀਦੀ ਹੈ। ਉਹ ਖੁਸ਼ੀ ਉਨ੍ਹਾਂ ਨੂੰ ਹੁੰਦੀ ਜੋ ਆਪ ਸਮਾਨ ਬਣਾਉਂਦੇ ਹਨ। ਪ੍ਰਜਾ ਬਣਾਉਣ ਤਾਂ ਹੀ ਰਾਜਾ ਬਣਨ। ਪਾਸਪੋਰਟ ਵੀ ਚਾਹੀਦਾ ਹੈ। ਬਾਬਾ ਤੋਂ ਕੋਈ ਪੁੱਛੇ ਤਾਂ ਬਾਬਾ ਝੱਟ ਕਹਿੰਦੇ ਹਨ ਆਪਣੇ ਨੂੰ ਦੇਖੋ - ਮੇਰੇ ਵਿੱਚ ਕੀ ਅਵਗੁਣ ਹੈ? ਉਸਤਤ - ਨਿੰਦਾ ਸਭ ਸਹਿਣ ਕਰਨੀ ਪੈਂਦੀ ਹੈ। ਜੋ ਯੱਗ ਵਿਚੋਂ ਮਿਲੇ, ਉਸ ਵਿੱਚ ਖੁਸ਼ ਰਹਿਣਾ ਹੈ। ਯੱਗ ਦੇ ਭੋਜਨ ਨਾਲ ਤਾਂ ਬੜਾ ਪਿਆਰ ਚਾਹੀਦਾ ਹੈ। ਸੰਨਿਆਸੀ ਥਾਲੀ ਧੋਕੇ ਪੀਂਦੇ ਹਨ ਕਿਉਂਕਿ ਉਨ੍ਹਾਂ ਨੂੰ ਭੋਜਨ ਦਾ ਮਹੱਤਵ ਹੈ। ਸਮਾਂ ਇਸ ਤਰ੍ਹਾਂ ਦਾ ਆਉਣਾ ਹੈ ਜੋ ਅਨਾਜ਼ ਵੀ ਨਾ ਮਿਲੇ। ਸਭ ਕੁਝ ਸਹਿਣ ਕਰਨਾ ਪੈਂਦਾ ਹੈ, ਤਾਂ ਹੀ ਪਾਸ ਹੋ ਸਕੋਗੇ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਿਸੇ ਵਿੱਚ ਵੀ ਕੋਈ ਅਵਗੁਣ ਦਿਖੇ ਤਾਂ ਆਪਣਾ ਮੂੰਹ ਮੋੜ ਲੈਣਾ ਹੈ। ਪੜ੍ਹਾਈ ਨਾਲ ਕਦੇ ਵੀ ਰੁੱਸਣਾ ਨਹੀਂ ਹੈ। ਦੱਤਾਤ੍ਰੇ ਵਾਂਗੂੰ ਸਭ ਤੋਂ ਗੁਣ ਉਠਾਣੇ ਹਨ।

2. ਬਾਹਰੋਂ ਬੁੱਧੀ ਕੱਢ ਕੇ ਅੰਤਰਮੁੱਖੀ ਰਹਿਣ ਦਾ ਅਭਿਆਸ ਕਰਨਾ ਹੈ। ਧੰਦਾਧੋਰੀ ਵਿੱਚ ਰਹਿੰਦੇ ਦੇਹੀ - ਅਭਿਮਾਨੀ ਰਹਿਣਾ ਹੈ। ਜ਼ਿਆਦਾ ਗੱਲਬਾਤ ਵਿੱਚ ਨਹੀਂ ਆਉਣਾ ਹੈ।


ਵਰਦਾਨ:-
ਸੁੱਖ ਸਰੂਪ ਬਣ ਹਰ ਆਤਮਾ ਨੂੰ ਸੁੱਖ ਦੇਣ ਵਾਲੇ ਮਾਸਟਰ ਸੁਖਦਾਤਾ ਭਵ:

ਜੋ ਬੱਚੇ ਸਦਾ ਅਸਲ ਕੰਮ ਕਰਦੇ ਹਨ ਉਨ੍ਹਾਂ ਨੂੰ ਉਸ ਕਰਮ ਦਾ ਪ੍ਰਤੱਖ ਫ਼ਲ ਖੁਸ਼ੀ ਅਤੇ ਸ਼ਕਤੀ ਮਿਲਦੀ ਹੈ। ਉਨ੍ਹਾਂ ਦਾ ਦਿਲ ਸਦਾ ਖੁਸ਼ ਰਹਿੰਦਾ ਹੈ, ਉਨ੍ਹਾਂ ਨੂੰ ਸੰਕਲਪ ਮਾਤਰ ਵੀ ਦੁੱਖ ਦੀ ਲਹਿਰ ਨਹੀਂ ਆ ਸਕਦੀ। ਸੰਗਮਯੁਗੀ ਬ੍ਰਾਹਮਣ ਮਤਲਬ ਦੁੱਖ ਦਾ ਨਾਮ ਨਿਸ਼ਾਨ ਨਹੀਂ ਕਿਉਂਕਿ ਸੁੱਖਦਾਤਾ ਦੇ ਬੱਚੇ ਹਨ। ਇਵੇਂ ਦੇ ਸੁੱਖਦਾਤਾ ਦੇ ਬੱਚੇ ਆਪ ਵੀ ਮਾਸਟਰ ਸੁੱਖਦਾਤਾ ਹੋਣਗੇ। ਉਹ ਹਰ ਆਤਮਾ ਨੂੰ ਸਦਾ ਸੁੱਖ ਦੇਣਗੇ। ਉਹ ਕਦੇ ਨਾਂ ਦੁੱਖ ਦੇਣਗੇ ਅਤੇ ਨਾਂ ਦੁੱਖ ਲੈਣਗੇ।

ਸਲੋਗਨ:-
ਮਾਸਟਰ ਦਾਤਾ ਬਣ ਸਹਿਯੋਗ, ਸਨੇਹ ਅਤੇ ਹਮਦਰਦੀ ਦੇਣਾ - ਇਹ ਹੀ ਰਹਿਮਦਿਲ ਆਤਮਾ ਦੀ ਨਿਸ਼ਾਨੀ ਹੈ।