13.05.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ :- ਅੰਮ੍ਰਿਤਵੇਲੇ ਆਪਣੇ ਦੂਜੇ ਸਭ ਸੰਕਲਪਾਂ ਨੂੰ ਲਾਕਪ (ਬੰਦ) ਕਰ ਇੱਕ ਬਾਪ ਨੂੰ ਪਿਆਰ ਨਾਲ ਯਾਦ ਕਰੋ, ਬਾਪ ਨਾਲ ਮਿੱਠੀ - ਮਿੱਠੀ ਰੂਹਰਿਹਾਨ ਕਰੋ।"

ਪ੍ਰਸ਼ਨ:-
ਤੁਸੀਂ ਬੱਚਿਆਂ ਦੀ ਹਰ ਗੱਲ ਵਿੱਚ ਅਰਥ ਹੈ, ਅਰਥ ਸਹਿਤ ਸ਼ਬਦ ਕੌਣ ਬੋਲ ਸਕਦਾ ਹੈ?

ਉੱਤਰ:-
ਜੋ ਦੇਹੀ - ਅਭਿਮਾਨੀ ਹੈ, ਉਹ ਹੀ ਹਰ ਬੋਲ ਅਰਥ ਸਹਿਤ ਬੋਲ ਸਕਦਾ ਹੈ। ਬਾਪ ਤੁਹਾਨੂੰ ਸੰਗਮ ਤੇ ਜੋ ਵੀ ਸਿਖਾਉਂਦੇ ਹਨ, ਉਹ ਅਰਥ ਸਹਿਤ ਹੈ। ਦੇਹ - ਅਭਿਮਾਨ ਵਿੱਚ ਆਕੇ ਮਨੁੱਖ ਜੋ ਕੁਝ ਬੋਲਦੇ ਹਨ ਉਹ ਸਭ ਅਰਥ ਦੇ ਬਿਨਾ ਅਨਰਥ ਹੈ। ਉਸ ਨਾਲ ਕੋਈ ਫਲ ਨਹੀਂ ਨਿਕਲਦਾ, ਫਾਇਦਾ ਨਹੀਂ ਹੁੰਦਾ।

ਗੀਤ:-
ਨੈਣ ਹੀਣ ਨੂੰ ਰਾਹ ਦਿਖਾਓ ਪ੍ਰਭੂ..........

ਓਮ ਸ਼ਾਂਤੀ
ਇਹ ਸਭ ਗੀਤ ਆਦਿ ਹਨ ਭਗਤੀ ਮਾਰਗ ਦੇ। ਤੁਹਾਡੇ ਲਈ ਗੀਤਾਂ ਦੀ ਦਰਕਾਰ ਨਹੀਂ ਹੈ। ਕੋਈ ਤਕਲੀਫ ਦੀ ਗੱਲ ਨਹੀਂ। ਭਗਤੀ ਮਾਰਗ ਵਿੱਚ ਤਾਂ ਤਕਲੀਫ ਬਹੁਤ ਹੈ। ਕਿੰਨੀ ਰਸਮ - ਰਿਵਾਜ਼ ਚੱਲਦੀ ਹੈ - ਬ੍ਰਾਹਮਣ ਖਿਲਾਉਣਾ, ਇਹ ਕਰਨਾ, ਤੀਰਥਾਂ ਆਦਿ ਤੇ ਬਹੁਤ ਕੁਝ ਕਰਨਾ ਹੁੰਦਾ ਹੈ। ਇੱਥੇ ਆਕੇ ਸਭ ਤਕਲੀਫ਼ਾਂ ਤੋਂ ਛੁੱਡਾ ਦਿੰਦੇ ਹਨ। ਇਸ ਵਿੱਚ ਕੁਝ ਵੀ ਕਰਨਾ ਨਹੀਂ ਹੈ। ਮੁੱਖ ਤੋਂ ਸ਼ਿਵ - ਸ਼ਿਵ ਨਹੀਂ ਬੋਲਣਾ ਹੈ। ਇਹ ਕਾਇਦੇਮੁਜੀਬ ਨਹੀਂ, ਇਨ੍ਹਾਂ ਨਾਲ ਕੋਈ ਫਲ ਨਹੀਂ ਮਿਲੇਗਾ। ਬਾਪ ਕਹਿੰਦੇ ਹਨ - ਇਹ ਅੰਦਰ ਵਿੱਚ ਸਮਝਣਾ ਹੈ ਮੈ ਆਤਮਾ ਹਾਂ। ਬਾਪ ਨੇ ਕਿਹਾ ਹੈ ਸਾਨੂੰ ਯਾਦ ਕਰੋ, ਅੰਤਰਮੁਖੀ ਹੋ ਬਾਪ ਨੂੰ ਹੀ ਯਾਦ ਕਰਨਾ ਹੈ , ਤਾਂ ਬਾਪ ਪ੍ਰਤਿਗਿਆ ਕਰਦੇ ਹਨ ਤੁਹਾਡੇ ਪਾਪ ਭਸਮ ਹੋ ਜਾਣਗੇ। ਇਹ ਹੈ ਯੋਗ ਅਗਨੀ, ਜਿਸ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣਗੇ ਫਿਰ ਤੁਸੀਂ ਵਾਪਿਸ ਚਲੇ ਜਾਓਗੇ। ਹਿਸਟਰੀ ਰਿਪੀਟ ਹੁੰਦੀ ਹੈ। ਇਹ ਸਭ ਆਪਣੇ ਨਾਲ ਗੱਲਾਂ ਕਰਨ ਦੀਆਂ ਯੁਕਤੀਆਂ ਹਨ। ਆਪਣੇ ਨਾਲ ਰੂਹਰਿਹਾਨ ਕਰਦੇ ਰਹੋ। ਬਾਪ ਕਹਿੰਦੇ ਹਨ - ਮੈ ਕਲਪ - ਕਲਪ ਤੁਹਾਨੂੰ ਇਹ ਯੁਕਤੀ ਦੱਸਦਾ ਹਾਂ। ਇਹ ਵੀ ਜਾਣਦੇ ਹਨ ਹੋਲੀ - ਹੋਲੀ ਇਹ ਝਾੜ ਵ੍ਰਿਧੀ ਨੂੰ ਪਾਏਗਾ। ਮਾਇਆ ਦਾ ਤੂਫ਼ਾਨ ਵੀ ਇਸ ਸਮੇਂ ਹੈ ਜਦ ਕਿ ਮੈ ਆਕੇ ਤੁਹਾਨੂੰ ਬੱਚਿਆਂ ਨੂੰ ਮਾਇਆ ਦੇ ਬੰਧਨ ਤੋਂ ਛੁਡਾਉਂਦਾ ਹਾਂ। ਸਤਯੁਗ ਵਿੱਚ ਕੋਈ ਬੰਧਨ ਹੁੰਦਾ ਨਹੀਂ। ਇਹ ਪੁਰਸ਼ੋਤਮ ਯੁਗ ਵੀ ਹੁਣ ਤੁਹਾਨੂੰ ਅਰਥ ਸਹਿਤ ਬੁੱਧੀ ਵਿੱਚ ਹੈ। ਇੱਥੇ ਹਰ ਗੱਲ ਅਰਥ ਸਹਿਤ ਹੀ ਹੈ। ਦੇਹ - ਅਭਿਮਾਨੀ ਜੋ ਗੱਲ ਕਰਣਗੇ ਸੋ ਅਨਰਥ। ਦੇਹੀ - ਅਭਿਮਾਨੀ ਜੋ ਗੱਲ ਕਰਣਗੇ ਅਰਥ ਸਹਿਤ। ਉਨ੍ਹਾਂ ਤੋਂ ਫਲ ਨਿਕਲੇਗਾ। ਹੁਣ ਭਗਤੀ ਮਾਰਗ ਵਿੱਚ ਕਿੰਨੀ ਡਿਫੀਕਲਟੀ ਹੁੰਦੀ ਹੈ। ਸਮਝਦੇ ਹਨ ਤੀਰਥ ਯਾਤਰਾ ਕਰਨਾ, ਇਹ ਕਰਨਾ - ਇਹ ਸਭ ਰੱਬ ਦੇ ਕੋਲ ਪਹੁੰਚਣ ਦੇ ਰਸਤੇ ਹਨ। ਪਰ ਬੱਚਿਆਂ ਨੇ ਹੁਣ ਸਮਝਿਆ ਹੈ ਵਾਪਿਸ ਕੋਈ ਇੱਕ ਵੀ ਜਾ ਨਹੀਂ ਸਕਦਾ। ਪਹਿਲੇ ਨੰਬਰ ਵਿੱਚ ਜੋ ਵਿਸ਼ਵ ਦੇ ਮਾਲਿਕ ਲਕਸ਼ਮੀ - ਨਾਰਾਇਣ ਸੀ, ਉਨ੍ਹਾਂ ਦੇ ਹੀ 84 ਜਨਮ ਦੱਸ ਦਿੰਦੇ ਹਨ। ਤਾਂ ਫਿਰ ਹੋਰ ਕੋਈ ਛੁੱਟ ਕਿਵੇਂ ਸਕਦਾ। ਸਭ ਚੱਕਰ ਵਿੱਚ ਆਉਂਦੇ ਹਨ ਤਾਂ ਕ੍ਰਿਸ਼ਨ ਦੇ ਲਈ ਕਿਵੇਂ ਕਹਿਣਗੇ ਕਿ ਉਹ ਹਮੇਸ਼ਾ ਕਾਇਮ ਹੈ ਹੀ ਹੈ। ਹਾਂ, ਕ੍ਰਿਸ਼ਨ ਦਾ ਨਾਮ - ਰੂਪ ਤਾਂ ਚਲਾ ਗਿਆ, ਬਾਕੀ ਆਤਮਾ ਤਾਂ ਹੈ ਹੀ ਕਿਸ ਨਾ ਕਿਸ ਰੂਪ ਵਿੱਚ। ਇਹ ਸਭ ਗੱਲਾਂ ਬੱਚਿਆਂ ਨੂੰ ਬਾਪ ਨੇ ਆਕੇ ਸਮਝਾਈਆਂ ਹਨ। ਇਹ ਪੜ੍ਹਾਈ ਹੈ। ਸਟੂਡੈਂਟ ਲਾਈਫ ਵਿਚ ਧਿਆਨ ਦੇਣਾ ਹੈ। ਰੋਜਾਨਾ ਟਾਈਮ ਮੁਕਰਰ ਕਰ ਦੋ ਆਪਣਾ ਚਾਰਟ ਲਿਖਣ ਦਾ। ਵਪਾਰੀ ਲੋਕਾਂ ਨੂੰ ਬਹੁਤ ਬੰਧਨ ਰਹਿੰਦਾ ਹੈ। ਨੌਕਰੀ ਕਰਨ ਵਾਲਿਆਂ ਤੇ ਬੰਧਨ ਨਹੀਂ ਰਹਿੰਦਾ। ਉਹ ਤਾ ਆਪਣਾ ਕੰਮ ਪੂਰਾ ਕੀਤਾ ਖਤਮ। ਵਪਾਰੀਆਂ ਦੇ ਕੋਲ ਤਾਂ ਕਦੀ ਗ੍ਰਾਹਕ ਆਏ ਤਾਂ ਸਪਲਾਈ ਕਰਨਾ ਪਵੇ। ਬੁੱਧੀਯੋਗ ਬਾਹਰ ਚਲਾ ਜਾਂਦਾ ਹੈ। ਤਾਂ ਕੋਸ਼ਿਸ਼ ਕਰ ਸਮੇਂ ਕੱਢਣਾ ਚਾਹੀਦਾ ਹੈ। ਅੰਮ੍ਰਿਤਵੇਲੇ ਦਾ ਸਮੇਂ ਚੰਗਾ ਹੈ। ਉਸ ਸਮੇਂ ਬਾਹਰ ਦੇ ਵਿਚਾਰਾਂ ਨੂੰ ਲਾਕਪ ਕਰ ਦੇਣਾ ਚਾਹੀਦਾ ਹੈ, ਕੋਈ ਵੀ ਖਿਆਲ ਨਾ ਆਏ। ਬਾਪ ਦੀ ਯਾਦ ਰਹੇ। ਬਾਪ ਦੀ ਮਹਿਮਾ ਵਿਚ ਲਿਖ ਦੇਣਾ ਚਾਹੀਦਾ ਹੈ - ਬਾਬਾ ਗਿਆਨ ਦਾ ਸਾਗਰ, ਪਤਿਤ - ਪਾਵਨ ਹੈ। ਬਾਬਾ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਉਨ੍ਹਾਂ ਦੀ ਸ਼੍ਰੀਮਤ ਤੇ ਚੱਲਣਾ ਹੈ। ਸਭ ਤੋਂ ਚੰਗੀ ਮਤ ਮਿਲਦੀ ਹੈ ਮਨਮਨਾਭਵ। ਦੂਜਾ ਕੋਈ ਬੋਲ ਨਾ ਸਕੇ। ਕਲਪ - ਕਲਪ ਇਹ ਮਤ ਮਿਲਦੀ ਹੈ - ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਦੀ। ਬਾਪ ਸਿਰਫ ਕਹਿੰਦੇ ਹਨ ਮਾਮੇਕਮ ਯਾਦ ਕਰੋ। ਇਸ ਨੂੰ ਕਿਹਾ ਜਾਂਦਾ ਹੈ - ਵਸ਼ੀਕਰਣ ਮੰਤਰ, ਅਰਥ ਸਹਿਤ ਯਾਦ ਕਰਨ ਨਾਲ ਹੀ ਖੁਸ਼ੀ ਹੋਵੇਗੀ।

ਬਾਪ ਕਹਿੰਦੇ ਹਨ ਅਵਿਭਚਾਰੀ ਯਾਦ ਚਾਹੀਦੀ ਹੈ। ਜਿਵੇਂ ਭਗਤੀ ਵਿੱਚ ਇੱਕ ਸ਼ਿਵ ਦੀ ਪੂਜਾ ਅਵਿਭਚਾਰੀ ਹੋਣ ਨਾਲ ਕਈਆਂ ਦੀ ਭਗਤੀ ਕਰਦੇ ਹਨ। ਪਹਿਲੇ ਸੀ ਅਦ੍ਵੈਤ ਭਗਤੀ, ਇੱਕ ਦੀ ਭਗਤੀ ਕਰਦੇ ਸੀ। ਗਿਆਨ ਵੀ ਉਸ ਇਕ ਦਾ ਹੀ ਸੁਣਨਾ ਹੈ। ਤੁਸੀਂ ਬੱਚੇ ਜਿਸਦੀ ਭਗਤੀ ਕਰਦੇ ਸੀ, ਉਹ ਆਪ ਤੁਹਾਨੂੰ ਸਮਝਾ ਰਹੇ ਹਨ - ਮਿੱਠੇ - ਮਿੱਠੇ ਬੱਚੇ ਹੁਣ ਮੈਂ ਆਇਆ ਹਾਂ, ਇਹ ਭਗਤੀ ਕਲਟ ਹੁਣ ਪੂਰਾ ਹੋਇਆ। ਤੁਹਾਨੂੰ ਹੀ ਪਹਿਲੇ - ਪਹਿਲੇ ਇਕ ਸ਼ਿਵਬਾਬਾ ਦਾ ਮੰਦਿਰ ਬਣਾਉਣਾ ਹੈ। ਉਸ ਸਮੇਂ ਤੁਸੀਂ ਅਵਿਭਚਾਰੀ ਭਗਤ ਸੀ, ਇਸਲਈ ਬਹੁਤ ਸੁਖੀ ਸੀ ਫਿਰ ਵਿਭਿਚਾਰੀ ਭਗਤ ਬਣਨ ਨਾਲ ਦਵੈਤ ਵਿੱਚ ਆ ਗਏ ਤੱਦ ਥੋੜਾ ਦੁੱਖ ਹੁੰਦਾ ਹੈ। ਇੱਕ ਬਾਪ ਤਾਂ ਸਭ ਨੂੰ ਸੁੱਖ ਦੇਣ ਵਾਲਾ ਹੈ ਨਾ। ਬਾਪ ਕਹਿੰਦੇ ਹਨ ਮੈਂ ਆਕੇ ਤੁਸੀਂ ਬੱਚਿਆਂ ਨੂੰ ਮੰਤਰ ਦਿੰਦਾ ਹਾਂ। ਮੰਤਰ ਵੀ ਇੱਕ ਦਾ ਹੀ ਸੁਣੋ, ਇੱਥੇ ਦੇਹਧਾਰੀ ਕੋਈ ਵੀ ਨਹੀਂ। ਇੱਥੇ ਤੁਸੀਂ ਆਉਂਦੇ ਹੀ ਹੋ ਬਾਪਦਾਦਾ ਦੇ ਕੋਲ। ਸ਼ਿਵਬਾਬਾ ਤੇ ਉੱਚ ਕੋਈ ਹੈ ਨਹੀਂ। ਯਾਦ ਵੀ ਸਭ ਉਸ ਨੂੰ ਕਰਦੇ ਹਨ। ਭਾਰਤ ਹੀ ਸ੍ਵਰਗ ਸੀ, ਲਕਸ਼ਮੀ - ਨਾਰਾਇਣ ਦਾ ਰਾਜ ਸੀ। ਉਨ੍ਹਾਂ ਨੂੰ ਇਵੇਂ ਕਿਸ ਨੇ ਬਣਾਇਆ? ਜਿਸ ਦੀ ਤੁਸੀਂ ਫਿਰ ਪੂਜਾ ਕਰਦੇ ਹੋ। ਕਿਸ ਨੂੰ ਪਤਾ ਨਹੀਂ ਮਹਾਲਕਸ਼ਮੀ ਕੌਣ ਹੈ! ਮਹਾਲਕਸ਼ਮੀ ਦਾ ਅੱਗੇ ਜਨਮ ਕਿਹੜਾ ਸੀ? ਤੁਸੀਂ ਬੱਚੇ ਜਾਣਦੇ ਹੋ ਉਹ ਹੈ ਜਗਤ ਅੰਬਾ। ਤੁਸੀਂ ਸਭ ਮਾਤਾਵਾਂ ਹੋ, ਵੰਦੇ ਮਾਤਰਮ। ਸਾਰੇ ਜਗਤ ਤੇ ਹੀ ਤੁਸੀਂ ਆਪਣਾ ਦਾਵ ਜਮਾਉੰਦੀ ਹੋ। ਭਾਰਤ ਮਾਤਾ ਕੋਈ ਇੱਕ ਨਾਮ ਨਹੀਂ। ਤੁਸੀਂ ਸਭ ਸ਼ਿਵ ਤੋਂ ਸ਼ਕਤੀ ਲੈਂਦੇ ਹੋ ਯੋਗ ਬਲ ਦੀ। ਸ਼ਕਤੀ ਲੈਣ ਵਿਚ ਮਾਇਆ ਇੰਟਰਫ਼ਿਯਰ ਕਰਦੀ ਹੈ। ਯੁੱਧ ਵਿੱਚ ਕੋਈ ਅੰਗੂਰੀ ਲਗਾਉਂਦੇ ਹਨ ਤਾਂ ਬਹਾਦੁਰ ਹੋ ਲੜਨਾ ਚਾਹੀਦਾ ਹੈ। ਇਵੇਂ ਨਹੀਂ ਕੋਈ ਨੇ ਅੰਗੂਰੀ ਲਗਾਈ ਅਤੇ ਤੁਸੀਂ ਫਸ ਪਓ, ਇਹ ਹੈ ਹੀ ਮਾਇਆ ਦੀ ਯੁੱਧ। ਬਾਕੀ ਕੋਈ ਕੌਰਵ ਅਤੇ ਪਾਂਡਵਾਂ ਦੀ ਯੁੱਧ ਹੈ ਨਹੀਂ, ਉਨ੍ਹਾਂ ਦੀ ਤਾਂ ਆਪਸ ਵਿੱਚ ਯੁੱਧ ਹੈ, ਮਨੁੱਖ ਜੱਦ ਲੜਦੇ ਹਨ, ਤਾਂ ਇਕ - ਦੋ ਗਜ ਜਮੀਨ ਦੇ ਲਈ ਗਲਾ ਕੱਟ ਦਿੰਦੇ ਹਨ। ਬਾਪ ਆਕੇ ਸਮਝਾਉਂਦੇ ਹਨ - ਇਹ ਸਭ ਡਰਾਮਾ ਬਣਿਆ ਹੋਇਆ ਹੈ। ਰਾਮ ਰਾਜ, ਰਾਵਣ ਰਾਜ, ਹੁਣ ਤੁਸੀਂ ਬੱਚਿਆਂ ਨੂੰ ਇਹ ਗਿਆਨ ਹੈ ਕਿ ਅਸੀਂ ਰਾਮ ਰਾਜ ਵਿੱਚ ਜਾਵਾਂਗੇ, ਉਥੇ ਅਥਾਹ ਸੁੱਖ ਹੈ। ਨਾਮ ਹੀ ਹੈ ਸੁਖਧਾਮ, ਉੱਥੇ ਦੁੱਖ ਦਾ ਨਾਮ - ਨਿਸ਼ਾਨ ਨਹੀਂ ਹੁੰਦਾ। ਹੁਣ ਜਦ ਕਿ ਬਾਪ ਆਏ ਹਨ, ਇਵੇਂ ਰਜਾਈ ਦੇਣ ਤਾਂ ਬੱਚਿਆਂ ਨੂੰ ਕਿੰਨਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਘੜੀ - ਘੜੀ ਕਹਿੰਦਾ ਹਾਂ ਬੱਚੇ ਥੱਕੋ ਨਾ। ਸ਼ਿਵਬਾਬਾ ਨੂੰ ਯਾਦ ਕਰਦੇ ਰਹੋ। ਉਹ ਵੀ ਬਿੰਦੀ ਹੈ, ਅਸੀਂ ਆਤਮਾ ਵੀ ਬਿੰਦੀ ਹਾਂ, ਇੱਥੇ ਪਾਰ੍ਟ ਵਜਾਉਣ ਆਉਂਦੇ ਹਾਂ, ਹੁਣ ਪਾਰ੍ਟ ਪੂਰਾ ਹੋਇਆ ਹੈ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਵਿਕਰਮ ਆਤਮਾ ਤੇ ਹੀ ਚੜ੍ਹਦੇ ਹਨ ਨਾ। ਸ਼ਰੀਰ ਤਾਂ ਇੱਥੇ ਖਤਮ ਹੋ ਜਾਣਗੇ। ਕੋਈ ਮਨੁੱਖ ਕੋਈ ਪਾਪ ਕਰਮ ਕਰਦੇ ਹਨ ਤਾਂ ਆਪਣੇ ਸ਼ਰੀਰ ਨੂੰ ਹੀ ਖਤਮ ਕਰ ਦਿੰਦੇ ਹਨ। ਪਰ ਉਸ ਨਾਲ ਕੋਈ ਪਾਪ ਉਤਰਦਾ ਨਹੀਂ ਹੈ। ਪਾਪ ਆਤਮਾ ਕਿਹਾ ਜਾਂਦਾ ਹੈ। ਸਾਧੂ - ਸੰਤ ਆਦਿ ਤਾਂ ਕਹਿ ਦਿੰਦੇ ਆਤਮਾ ਨਿਰਲੇਪ ਹੈ, ਆਤਮਾ ਸੋ ਪਰਮਾਤਮਾ, ਅਨੇਕ ਮੱਤਾਂ ਹਨ। ਹੁਣ ਤੁਹਾਨੂੰ ਇੱਕ ਸ਼੍ਰੀ ਮਤ ਮਿਲਦੀ ਹੈ। ਬਾਪ ਨੇ ਤੁਹਾਨੂੰ ਗਿਆਨ ਦਾ ਤੀਜਾ ਨੇਤਰ ਦਿੱਤਾ ਹੈ। ਆਤਮਾ ਹੀ ਸਭ ਕੁਝ ਜਾਣਦੀ ਹੈ। ਅੱਗੇ ਈਸ਼ਵਰ ਦੇ ਬਾਰੇ ਵਿੱਚ ਕੁਝ ਨਹੀਂ ਜਾਣਦੇ ਸੀ। ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ, ਆਤਮਾ ਕਿੰਨੀ ਛੋਟੀ ਹੈ, ਪਹਿਲੇ - ਪਹਿਲੇ ਆਤਮਾ ਦਾ ਰਿਅਲਾਈਜ਼ੇਸ਼ਨ ਕਰਾਉਂਦੇ ਹਨ। ਆਤਮਾ ਬਹੁਤ ਸੂਕ੍ਸ਼੍ਮ ਹੈ, ਉਨ੍ਹਾਂ ਦਾ ਸਾਕ੍ਸ਼ਾਤ੍ਕਰ ਹੁੰਦਾ ਹੈ, ਉਹ ਸਭ ਹੈ ਭਗਤੀ ਮਾਰਗ ਦੀਆਂ ਗੱਲਾਂ। ਗਿਆਨ ਦੀਆਂ ਗੱਲਾਂ ਬਾਪ ਹੀ ਸਮਝਾਉਂਦੇ ਹਨ। ਉਹ ਵੀ ਭ੍ਰਿਕੁਟੀ ਦੇ ਵਿੱਚ ਆਕੇ ਬੈਠਦੇ ਹਨ ਬਾਜੂ ਵਿੱਚ। ਇਹ ਵੀ ਝੱਟ ਸਮਝ ਲੈਂਦੇ ਹਨ। ਇਹ ਸਭ ਹੈ ਨਵੀਂਆਂ ਗੱਲਾਂ ਜੋ ਬਾਪ ਹੀ ਬੈਠਕੇ ਸਮਝਾਉਂਦੇ ਹਨ। ਇਹ ਪੱਕਾ ਯਾਦ ਕਰ ਲੋ, ਭੁੱਲੋ ਨਹੀਂ। ਬਾਪ ਨੂੰ ਜਿੰਨਾ ਯਾਦ ਕਰਣਗੇ ਉਨ੍ਹਾਂ ਵਿਕਰਮ ਵਿਨਾਸ਼ ਹੋਣਗੇ। ਵਿਕਰਮ ਵਿਨਾਸ਼ ਹੋਣ ਤੇ ਹੀ ਆਧਾਰ ਹੈ ਤੁਹਾਡੇ ਭਵਿੱਖ ਦਾ। ਤੁਸੀਂ ਬੱਚਿਆਂ ਦੇ ਨਾਲ - ਨਾਲ ਭਾਰਤ ਖੰਡ ਵੀ ਸਭ ਤੋਂ ਸੋਭਾਗਿਆਸ਼ਾਲੀ ਹੈ, ਇਨ੍ਹਾਂ ਵਰਗਾ ਸੋਭਾਗਿਆਸ਼ਾਲੀ ਦੂਜਾ ਕੋਈ ਖੰਡ ਨਹੀਂ ਹੈ। ਇੱਥੇ ਬਾਪ ਆਉਂਦੇ ਹਨ। ਭਾਰਤ ਹੀ ਹੈਵਿਨ ਸੀ, ਜਿਸ ਨੂੰ ਗਾਰਡਨ ਆਫ ਅਲਾਹ ਕਹਿੰਦੇ ਹਨ। ਤੁਸੀਂ ਜਾਣਦੇ ਹੋ ਬਾਪ ਫਿਰ ਤੋਂ ਭਾਰਤ ਨੂੰ ਫੁੱਲਾਂ ਦਾ ਬਗੀਚਾ ਬਣਾ ਰਹੇ ਹਨ, ਅਸੀਂ ਪੜ੍ਹਦੇ ਹੀ ਹਾਂ ਉੱਥੇ ਜਾਣ ਦੇ ਲਈ। ਸਾਕ੍ਸ਼ਾਤ੍ਕਰ ਵੀ ਕਰਦੇ ਹਨ, ਇਹ ਵੀ ਜਾਣਦੇ ਹਨ ਕਿ ਇਹ ਉਹ ਹੀ ਮਹਾਭਾਰਤ ਲੜਾਈ ਹੈ, ਫਿਰ ਇਵੇਂ ਦੀ ਲੜਾਈ ਕਦੀ ਲੱਗਦੀ ਨਹੀਂ ਹੈ। ਤੁਸੀਂ ਬੱਚਿਆਂ ਦੇ ਲਈ ਨਵੀਂ ਦੁਨੀਆਂ ਵੀ ਜਰੂਰ ਚਾਹੀਦੀ ਹੈ। ਨਵੀਂ ਦੁਨੀਆਂ ਸੀ ਨਾ, ਭਾਰਤ ਸ੍ਵਰਗ ਸੀ। 5 ਹਜ਼ਾਰ ਵਰ੍ਹੇ ਹੋਏ, ਲੱਖਾਂ ਵਰ੍ਹੇ ਦੀ ਤਾਂ ਗੱਲ ਹੀ ਨਹੀਂ। ਲੱਖਾਂ ਵਰ੍ਹੇ ਹੁੰਦੇ ਤਾਂ ਮਨੁੱਖ ਅਣਗਿਣਤ ਹੋ ਜਾਣ। ਇਹ ਵੀ ਕੋਈ ਦੀ ਬੁੱਧੀ ਵਿੱਚ ਨਹੀਂ ਬੈਠਦਾ ਕਿ ਇੰਨਾ ਹੋ ਕਿਵੇਂ ਸਕਦਾ ਜੱਦ ਕਿ ਇੰਨੀ ਆਦਮਸ਼ੁਮਾਰੀ ਨਹੀਂ ਹੈ।

ਹੁਣ ਤੁਸੀਂ ਸਮਝਦੇ ਹੋ - ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਅਸੀਂ ਵਿਸ਼ਵ ਤੇ ਰਾਜ ਕਰਦੇ ਸੀ, ਹੋਰ ਖੰਡ ਨਹੀਂ ਸੀ, ਉਹ ਹੁੰਦੇ ਹਨ ਬਾਦ ਵਿੱਚ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਇਹ ਸਭ ਗੱਲਾਂ ਹਨ, ਹੋਰ ਕਿਸੇ ਦੀ ਬੁੱਧੀ ਵਿੱਚ ਬਿਲਕੁਲ ਨਹੀਂ ਹੈ। ਥੋੜਾ ਵੀ ਇਸ਼ਾਰਾ ਦੋ ਤਾਂ ਸਮਝ ਜਾਣ। ਗੱਲ ਤਾਂ ਬਰੋਬਰ ਹੈ, ਸਾਡੇ ਤੋਂ ਪਹਿਲੇ ਜਰੂਰ ਕੋਈ ਧਰਮ ਸੀ। ਹੁਣ ਤੁਸੀਂ ਸਮਝ ਸਕਦੇ ਹੋ ਕਿ ਇੱਕ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ, ਉਹ ਪਰਾਏ ਲੋਪ ਹੋ ਗਿਆ ਹੈ। ਕੋਈ ਆਪਣੇ ਨੂੰ ਦੇਵਤਾ ਧਰਮ ਦੇ ਕਹਿ ਨਹੀਂ ਸਕਦੇ। ਸਮਝਦੇ ਹੀ ਨਹੀਂ ਕਿ ਅਸੀਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ ਸੀ ਫਿਰ ਉਹ ਧਰਮ ਕਿੱਥੇ ਗਿਆ? ਹਿੰਦੂ ਧਰਮ ਕਿੱਥੋਂ ਆਇਆ? ਕੋਈ ਦਾ ਵੀ ਇਨ੍ਹਾਂ ਗੱਲਾਂ ਵਿੱਚ ਚਿੰਤਨ ਨਹੀਂ ਚੱਲਦਾ ਹੈ। ਤੁਸੀਂ ਬੱਚੇ ਸਮਝ ਸਕਦੇ ਹੋ - ਬਾਪ ਤਾਂ ਹੈ ਗਿਆਨ ਦਾ ਸਾਗਰ, ਗਿਆਨ ਦੀ ਅਥਾਰਿਟੀ। ਤਾਂ ਜਰੂਰ ਆਕੇ ਗਿਆਨ ਸੁਣਾਇਆ ਹੋਵੇਗਾ। ਗਿਆਨ ਨਾਲ ਹੀ ਸਦਗਤੀ ਹੁੰਦੀ ਹੈ, ਇਸ ਵਿੱਚ ਪ੍ਰੇਰਨਾ ਦੀ ਗੱਲ ਨਹੀਂ। ਬਾਪ ਕਹਿੰਦੇ ਹਨ ਜਿਵੇਂ ਹੁਣ ਆਇਆ ਹਾਂ, ਵੈਸੇ ਕਲਪ - ਕਲਪ ਆਉਂਦਾ ਹਾਂ। ਕਲਪ ਬਾਦ ਵੀ ਆਕੇ ਫਿਰ ਸਭ ਬੱਚਿਆਂ ਨੂੰ ਮਿਲਣਗੇ। ਤੁਸੀਂ ਵੀ ਇਵੇਂ ਚੱਕਰ ਲਗਾਉਂਦੇ ਹੋ। ਰਾਜ ਲੈਂਦੇ ਹੋ ਫਿਰ ਗਵਾਉਂਦੇ ਹੋ। ਇਹ ਬੇਹੱਦ ਦਾ ਨਾਟਕ ਹੈ, ਤੁਸੀਂ ਸਾਰੇ ਐਕਟਰਸ ਹੋ। ਆਤਮਾ ਐਕਟਰ ਹੋਕੇ ਕਰਿਏਟਰ, ਡਾਇਰੈਕਟਰ, ਮੁਖ ਐਕਟਰ ਨੂੰ ਨਾ ਜਾਣੇ ਤਾਂ ਉਹ ਕੀ ਕੰਮ ਦੀ। ਤੁਸੀਂ ਬੱਚੇ ਜਾਣਦੇ ਹੋ ਕਿਵੇਂ ਆਤਮਾ ਸ਼ਰੀਰ ਧਾਰਨ ਕਰਦੀ ਹੈ ਅਤੇ ਪਾਰ੍ਟ ਵਜਾਉਂਦੀ ਹੈ। ਹੁਣ ਫਿਰ ਵਾਪਸ ਜਾਣਾ ਹੈ। ਹੁਣ ਇਸ ਪੁਰਾਣੀ ਦੁਨੀਆਂ ਦਾ ਅੰਤ ਹੈ। ਕਿੰਨੀ ਸਹਿਜ ਗੱਲ ਹੈ। ਤੁਸੀਂ ਬੱਚੇ ਹੀ ਜਾਣਦੇ ਹੋ - ਬਾਪ ਕਿਵੇਂ ਗੁਪਤ ਬੈਠੇ ਹਨ। ਗੋਦਰੀ ਵਿੱਚ ਕਰਤਾਰ ਵੇਖਿਆ। ਹੁਣ ਵੇਖਿਆ ਕਹੀਏ ਜਾਂ ਜਾਣਾ ਕਹੀਏ - ਗੱਲ ਇੱਕ ਹੀ ਹੈ। ਆਤਮਾ ਨੂੰ ਵੇਖ ਸਕਦੇ ਹਨ, ਪਰ ਉਸ ਤੋਂ ਕੋਈ ਫਾਇਦਾ ਨਹੀਂ ਹੈ। ਕਿਸੇ ਨੂੰ ਸਮਝ ਵਿੱਚ ਆ ਨਾ ਸਕੇ। ਨੌਂਧਾ ਭਗਤੀ ਵਿੱਚ ਬਹੁਤ ਸਾਕ੍ਸ਼ਾਤ੍ਕਰ ਕਰਦੇ ਹਨ, ਅੱਗੇ ਤੁਸੀਂ ਬੱਚੇ ਵੀ ਕਿੰਨੇ ਸਾਕ੍ਸ਼ਾਤ੍ਕਰ ਕਰਦੇ ਸੀ, ਬਹੁਤ ਪ੍ਰੋਗਰਾਮ ਆਉਂਦੇ ਸੀ ਫਿਰ ਪਿੱਛਾੜੀ ਵਿੱਚ ਇਹ ਖੇਲਪਾਲ ਤੁਸੀਂ ਵੇਖੋਗੇ। ਹੁਣ ਤਾਂ ਬਾਪ ਕਹਿੰਦੇ ਹਨ ਪੜ੍ਹ ਕੇ ਹੁਸ਼ਿਆਰ ਹੋ ਜਾਓ। ਅੱਗੇ ਨਹੀਂ ਪੜ੍ਹੋਗੇ ਤਾਂ ਫਿਰ ਜੱਦ ਰਿਜ਼ਲਟ ਨਿਕਲੇਗੀ ਤਾਂ ਮੂੰਹ ਥੱਲੇ ਹੋ ਜਾਏਗਾ, ਫਿਰ ਸਮਝਣਗੇ ਕਿੰਨਾ ਸਮੇਂ ਵੇਸਟ ਕੀਤਾ। ਜਿੰਨਾ - ਜਿੰਨਾ ਬਾਪ ਦੀ ਯਾਦ ਵਿੱਚ ਰਹਿਣਗੇ, ਯਾਦ ਦੇ ਬਲ ਨਾਲ ਪਾਪ ਮਿਟ ਜਾਣਗੇ। ਜਿੰਨਾ ਬਾਪ ਦੀ ਯਾਦ ਵਿੱਚ ਰਹਿਣਗੇ ਉੰਨਾ ਖੁਸ਼ੀ ਦਾ ਪਾਰਾ ਚੜ੍ਹੇਗਾ।

ਮਨੁੱਖਾਂ ਨੂੰ ਇਹ ਪਤਾ ਨਹੀਂ ਹੈ ਕਿ ਰੱਬ ਨੂੰ ਕਿਓਂ ਯਾਦ ਕੀਤਾ ਜਾਂਦਾ ਹੈ! ਕਹਿੰਦੇ ਵੀ ਹਨ ਤੁਸੀਂ ਮਾਤਾ - ਪਿਤਾ......... ਅਰਥ ਨਹੀਂ ਜਾਣਦੇ। ਹੁਣ ਤੁਸੀਂ ਜਾਣਦੇ ਹੋ, ਸ਼ਿਵ ਦੇ ਚਿੱਤਰ ਤੇ ਸਮਝਾ ਸਕਦੇ ਹੋ - ਇਹ ਗਿਆਨ ਦਾ ਸਾਗਰ, ਪਤਿਤ - ਪਾਵਨ ਹੈ, ਉਨ੍ਹਾਂ ਨੂੰ ਯਾਦ ਕਰਨਾ ਹੈ। ਬੱਚੇ ਜਾਣਦੇ ਹਨ ਉਹ ਹੀ ਬਾਪ ਆਇਆ ਹੈ ਸੁੱਖ ਘਨੇਰੇ ਦਾ ਰਸਤਾ ਦੱਸਦੇ ਹਨ। ਇਹ ਪੜ੍ਹਾਈ ਹੈ। ਇਸ ਵਿੱਚ ਜੋ ਜਿੰਨਾ ਪੁਰਸ਼ਾਰਥ ਕਰੇਗਾ ਉਨ੍ਹਾਂ ਉੱਚ ਪਦ ਪਾਏਗਾ। ਇਹ ਕੋਈ ਸਾਧੂ - ਸੰਤ ਆਦਿ ਨਹੀਂ, ਜਿਸਦੀ ਗੱਦੀ ਆਈ ਹੋਵੇ। ਇਹ ਤਾਂ ਸ਼ਿਵਬਾਬਾ ਦੀ ਗੱਦੀ ਹੈ। ਇਵੇਂ ਨਹੀਂ ਇਹ ਜਾਣਗੇ ਤਾਂ ਦੂਜਾ ਕੋਈ ਗੱਦੀ ਤੇ ਬੈਠੇਗਾ। ਬਾਪ ਤਾਂ ਸਾਰਿਆਂ ਨੂੰ ਨਾਲ ਲੈ ਜਾਣਗੇ। ਕਈ ਬੱਚੇ ਵਿਅਰਥ ਖਿਆਲਾਂ ਵਿੱਚ ਆਪਣਾ ਸਮੇਂ ਵੇਸਟ ਕਰਦੇ ਹਨ। ਸੋਚਦੇ ਹਨ ਖੂਬ ਧਨ ਇਕੱਠਾ ਕਰੀਏ, ਪੁੱਤਰ ਪੋਤਰੇ ਖਾਣਗੇ, ਬਾਦ ਵਿੱਚ ਕੰਮ ਆਏਗਾ, ਬੈਂਕ ਲਾਕਰ ਵਿੱਚ ਜਮ੍ਹਾਂ ਕਰੀਏ, ਬਾਲ ਬੱਚੇ ਖਾਂਦੇ ਰਹਿਣਗੇ। ਪਰ ਕਿਸੇ ਨੂੰ ਵੀ ਗਰਵਮੈਂਟ ਛੱਡੇਗੀ ਨਹੀਂ ਇਸਲਈ ਉਸਦਾ ਜਾਸਤੀ ਖਿਆਲ ਨਾ ਕਰ ਆਪਣੀ ਭਵਿੱਖ ਕਮਾਈ ਵਿੱਚ ਲੱਗ ਜਾਣਾ ਚਾਹੀਦਾ ਹੈ। ਹੁਣ ਬੱਚਿਆਂ ਨੂੰ ਪੁਰਸ਼ਾਰਥ ਕਰਨਾ ਹੈ। ਇਵੇਂ ਨਹੀਂ ਕਿ ਡਰਾਮਾ ਵਿੱਚ ਹੋਵੇਗਾ ਤਾਂ ਕਰਣਗੇ। ਪੁਰਸ਼ਾਰਥ ਬਗੈਰ ਖਾਣਾ ਵੀ ਨਹੀਂ ਮਿਲਦਾ ਪਰ ਕਿਸ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਫਿਰ ਇਵੇਂ - ਇਵੇਂ ਖਿਆਲ ਆ ਜਾਂਦੇ ਹਨ। ਤਕਦੀਰ ਵਿੱਚ ਹੀ ਨਹੀਂ ਹੈ ਤਾਂ ਫਿਰ ਈਸ਼ਵਰੀ ਤਦਬੀਰ ਵੀ ਕੀ ਕਰਣਗੇ। ਜਿਨ੍ਹਾਂ ਦੀ ਤਕਦੀਰ ਵਿੱਚ ਹੈ, ਉਹ ਚੰਗੀ ਰੀਤੀ ਧਾਰਨ ਕਰਦੇ ਅਤੇ ਕਰਾਉਂਦੇ ਹਨ। ਬਾਪ ਤੁਹਾਡਾ ਟੀਚਰ ਵੀ ਹੈ, ਗੁਰੂ ਵੀ ਹੈ ਤਾਂ ਉਨ੍ਹਾਂ ਨੂੰ ਯਾਦ ਕਰਨਾ ਚਾਹੀਦਾ ਹੈ। ਸਭਤੋਂ ਪਿਆਰਾ ਬਾਪ, ਟੀਚਰ ਅਤੇ ਗੁਰੂ ਹੀ ਹੁੰਦੇ ਹਨ। ਉਨ੍ਹਾਂਨੂੰ ਯਾਦ ਤੇ ਕਰਨਾ ਚਾਹੀਦਾ ਹੈ। ਬਾਬਾ ਯੁਕਤੀਆਂ ਤੇ ਬਹੁਤ ਦਸੱਦੇ ਹਨ। ਤੁਸੀਂ ਸਾਧੂ - ਸੰਤ ਆਦਿ ਨੂੰ ਵੀ ਨਿਮੰਤਰਣ ਦੇ ਸਕਦੇ ਹੋ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਪੁਰਸ਼ਾਰਥ ਕਰ ਆਪਣੀ ਭਵਿੱਖ ਕਮਾਈ ਵਿੱਚ ਲੱਗ ਜਾਣਾ ਹੈ, ਡਰਾਮਾ ਵਿੱਚ ਹੋਵੇਗਾ ਤਾਂ ਕਰ ਲਵਾਂਗੇ, ਇਹ ਕਹਿ ਕੇ ਪੁਰਸ਼ਾਰਥ ਹੀਣ ਨਹੀਂ ਬਣਨਾ ਹੈ।

2. ਸਾਰੇ ਦਿਨ ਵਿੱਚ ਜੋ ਵੀ ਪਾਪ ਹੁੰਦੇ ਹਨ ਜਾਂ ਕਿਸੇ ਨੂੰ ਦੁੱਖ ਦਿੰਦੇ ਹਨ ਤਾਂ ਨੋਟ ਕਰਨਾ ਹੈ। ਸੱਚਾਈ ਨਾਲ ਬਾਪ ਨੂੰ ਸੁਣਾਉਣਾ ਹੈ, ਸਾਫ ਦਿਲ ਬਣ ਇੱਕ ਬਾਪ ਦੀ ਯਾਦ ਨਾਲ ਸਭ ਹਿਸਾਬ ਚੁਕਤੁ ਕਰਨੇ ਹੈ।

ਵਰਦਾਨ:-
ਹਰ ਸੰਕਲਪ ਜਾਂ ਕਰਮ ਨੂੰ ਸ਼੍ਰੇਸ਼ਠ ਅਤੇ ਸਫਲ ਬਣਾਉਣ ਵਾਲੇ ਗਿਆਨ ਸਵਰੂਪ ਸਮਝਦਾਰ ਭਵ:

ਜੋ ਗਿਆਨ ਸਵਰੂਪ, ਸਮਝਦਾਰ ਬਣਕੇ ਕੋਈ ਵੀ ਸੰਕਲਪ ਜਾਂ ਕਰਮ ਕਰਦੇ ਹਨ, ਉਹ ਸਫਲਤਾ ਮੂਰਤ ਬਣਦੇ ਹਨ। ਇਸੀ ਦਾ ਯਾਦਗਾਰ ਭਗਤੀ ਮਾਰਗ ਵਿੱਚ ਕੰਮ ਸ਼ੁਰੂ ਕਰਦੇ ਸਮੇਂ ਸਵਾਸਤਿਕਾ ਨਿਕਾਲਦੇ ਹਨ ਜਾਂ ਗਣੇਸ਼ ਨੂੰ ਨਮਨ ਕਰਦੇ ਹਨ। ਇਹ ਸਵਾਸਤਿਕਾ, ਸਵ ਸਥਿਤੀ ਵਿੱਚ ਸਥਿਤ ਹੋਣ ਅਤੇ ਗਣੇਸ਼ ਨਾਲੇਜਫੁਲ ਸਥਿਤੀ ਦਾ ਸੂਚਕ ਹੈ। ਆਪ ਬੱਚੇ ਜੱਦ ਨਾਲੇਜਫੁਲ ਬਣ ਹਰ ਸੰਕਲਪ ਅਤੇ ਕਰਮ ਕਰਦੇ ਹੋ ਤਾਂ ਸਹਿਜ ਸਫਲਤਾ ਦਾ ਅਨੁਭਵ ਹੁੰਦਾ ਹੈ।

ਸਲੋਗਨ:-
ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ ਹੈ ਖੁਸ਼ੀ, ਇਸਲਈ ਖੁਸ਼ੀ ਦਾ ਦਾਨ ਕਰਦੇ ਚੱਲੋ।