13.06.22 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਇਹ
ਪਾਠਸ਼ਾਲਾ ਹੈ ਨਰ ਤੋਂ ਨਾਰਾਇਣ ਬਣਨ ਦੀ, ਪੜ੍ਹਾਉਣ ਵਾਲਾ ਸਤ ਬਾਪ, ਸਤ ਸਿੱਖਿਅਕ ਅਤੇ ਸਤਿਗੁਰੂ ਹਨ,
ਤੁਹਾਨੁੰ ਇਸੀ ਨਿਸ਼ਚੇ ਵਿੱਚ ਪੱਕਾ ਰਹਿਣਾ ਹੈ"
ਪ੍ਰਸ਼ਨ:-
ਤੁਸੀਂ ਬੱਚਿਆਂ
ਨੂੰ ਕਿਸ ਗੱਲ ਦਾ ਜ਼ਰਾ ਵੀ ਫਿਕਰ ਨਹੀਂ ਹੋਣਾ ਚਾਹੀਦਾ ਹੈ, ਕਿਉਂ?
ਉੱਤਰ:-
ਜੇਕਰ ਕੋਈ ਚਲਦੇ -ਚਲਦੇ ਹਾਰਟਫੇਲ੍ਹ ਹੋ ਜਾਂਦਾ, ਸ਼ਰੀਰ ਛੱਡ ਦਿੰਦਾ ਤਾਂ ਤੁਹਾਨੂੰ ਫ਼ਿਕਰ ਨਹੀਂ ਹੋਣੀ
ਚਾਹੀਦੀ ਕਿਉਂਕਿ ਤੁਸੀਂ ਜਾਣਦੇ ਹੋ ਹਰੇਕ ਨੂੰ ਆਪਣੀ ਐਕਟ ਕਰਨੀ ਹੈ। ਤੁਹਾਨੂੰ ਖੁਸ਼ ਹੋਣਾ ਚਾਹੀਦਾ
ਕਿ ਆਤਮਾ, ਗਿਆਨ ਅਤੇ ਯੋਗ ਦੇ ਸੰਸਕਾਰ ਲੈਕੇ ਗਈ ਤਾਂ ਹੋਰ ਹੀ ਭਾਰਤ ਦੀ ਸੇਵਾ ਕਰੇਗੀ। ਫਿਕਰ ਦੀ
ਗੱਲ ਨਹੀਂ। ਇਹ ਤੇ ਡਰਾਮੇ ਦੀ ਭਾਵੀ ਹੈ।
ਗੀਤ:-
ਤੁਮਹੀ ਹੋ ਮਾਤਾ...
ਓਮ ਸ਼ਾਂਤੀ
ਬਾਪ ਬੱਚਿਆਂ ਨੂੰ ਸਮਝਾਉਂਦੇ ਹਨ, ਬੱਚੇ ਜਾਣਦੇ ਹਨ ਬਾਬਾ ਵੀ ਬੱਚੇ ਕਹਿ ਬੁਲਾਉਂਦੇ ਹਨ ਅਤੇ ਇਹ
ਬਾਪਦਾਦਾ ਦੋਨੋਂ ਕੰਮਬਾਈਂਡ ਹਨ। ਪਹਿਲੇ ਬਾਪਦਾਦਾ ਫਿਰ ਬੱਚੇ ਹਨ, ਇਹ ਨਵੀਂ ਰਚਨਾ ਹੋਈ ਨਾ ਅਤੇ
ਬਾਪ ਰਾਜਯੋਗ ਸਿੱਖਲਾ ਰਹੇ ਹਨ। ਹੂਬਹੂ 5 ਹਜ਼ਾਰ ਵਰ੍ਹੇ ਪਹਿਲੇ ਮੁਆਫਿਕ ਫਿਰ ਤੋਂ ਸਾਨੂੰ ਰਾਜਯੋਗ
ਸਿੱਖਲਾ ਰਹੇ ਹਨ। ਭਗਤੀ ਮਾਰਗ ਵਿੱਚ ਫਿਰ ਉਹਨਾਂ ਦੇ ਕਿਤਾਬ ਬਣਾਏ ਉਸਨੂੰ ਗੀਤਾ ਕਹਿ ਦਿੱਤਾ ਹੈ।
ਪਰ ਇਸ ਸਮੇਂ ਗੀਤਾ ਦੀ ਕੋਈ ਗੱਲ ਨਹੀਂ। ਇਹ ਪਿਛੋਂ ਸ਼ਾਸ਼ਤਰ ਬਣਾਏ ਉਸਨੂੰ ਕਹਿ ਦਿੱਤਾ ਹੈ
ਸ਼੍ਰੀਮਤਭਗਵਤ ਗੀਤਾ, ਸਹਿਜ ਰਾਜਯੋਗ ਦੀ ਪੁਸਤਕ। ਭਗਤੀ ਮਾਰਗ ਵਿੱਚ ਪੁਸਤਕ ਪੜ੍ਹਣ ਨਾਲ ਫ਼ਾਇਦਾ ਨਹੀਂ
ਹੋਵੇਗਾ। ਇਵੇਂ ਹੀ ਸਿਰਫ਼ ਸ਼ਿਵ ਨੂੰ ਯਾਦ ਕਰਨ ਨਾਲ ਵਰਸਾ ਮਿਲ ਨਹੀਂ ਸਕਦਾ। ਵਰਸਾ ਸਿਰਫ਼ ਹੁਣ ਸੰਗਮ
ਤੇ ਹੀ ਮਿਲ ਸਕਦਾ ਹੈ। ਬਾਪ ਹੀ ਹੈ ਬੇਹੱਦ ਦਾ ਵਰਸਾ ਦੇਣ ਵਾਲਾ ਅਤੇ ਵਰਸਾ ਵੀ ਦੇਣਗੇ ਸੰਗਮ ਤੇ।
ਬਾਪ ਰਾਜਯੋਗ ਸਿਖਲਾਉਦੇ ਹਨ । ਦੂਸਰੇ ਵੀ ਜੋ ਸੰਨਿਆਸੀ ਆਦਿ ਸਿਖਾਉਦੇ ਹਨ ਉਹਨਾਂ ਦੇ ਸਿਖਾਉਣ ਅਤੇ
ਇਹਨਾਂ ਦੇ ਵਿੱਚ ਰਾਤ ਦਿਨ ਦਾ ਫ਼ਰਕ ਹੈ। ਉਹਨਾਂ ਦੀ ਬੁੱਧੀ ਵਿੱਚ ਗੀਤਾ ਰਹਿੰਦੀ ਹੈ ਅਤੇ ਸਮਝਦੇ ਹਨ
ਕ੍ਰਿਸ਼ਨ ਨੇ ਗੀਤਾ ਸੁਣਾਈ। ਵਿਆਸ ਨੇ ਲਿੱਖੀ। ਪਰ ਗੀਤਾ ਤਾਂ ਨਾ ਕ੍ਰਿਸ਼ਨ ਨੇ ਸੁਣਾਈ ਸੀ, ਨਾ ਉਸ ਸਮੇਂ
ਸੀ। ਨਾ ਕ੍ਰਿਸ਼ਨ ਦਾ ਰੂਪ ਹੋ ਸਕਦਾ ਹੈ। ਬਾਪ ਸਭ ਗੱਲਾਂ ਕਲੀਅਰ ਕਰ ਸਮਝਾਉਂਦੇ ਹਨ ਅਤੇ ਕਹਿੰਦੇ ਹਨ
ਹੁਣ ਜੱਜ ਕਰੋ। ਉਹਨਾਂ ਦਾ ਨਾਮ ਵੀ ਬਾਲਾ ਹੈ। ਸਤ ਦੱਸਣ ਵਾਲਾ ਹੀ ਨਰ ਤੋਂ ਨਾਰਾਇਣ ਬਣਾ ਸਕਦੇ ਹਨ।
ਤੁਸੀਂ ਬੱਚੇ ਜਾਣਦੇ ਹੋ ਅਸੀਂ ਨਰ ਤੋਂ ਨਾਰਾਇਣ ਬਣਨ ਦੇ ਲਈ ਇਸ ਪਾਠਸ਼ਾਲਾ ਜਾਂ ਰੂਦ੍ਰ ਗਿਆਨ ਯੱਗ
ਵਿੱਚ ਬੈਠੇ ਹਾਂ। ਸ਼ਿਵਬਾਬਾ ਅੱਖਰ ਚੰਗਾ ਲੱਗਦਾ ਹੈ। ਬਰੋਬਰ ਬਾਪ ਅਤੇ ਦਾਦਾ ਜਰੂਰ ਹਨ। ਇਸ ਨਿਸ਼ਚੇ
ਨਾਲ ਤੁਸੀਂ ਆਏ ਹੋ। ਬਾਪ ਬ੍ਰਹਮਾ ਦਵਾਰਾ ਸਾਰੇ ਵੇਦਾਂ ਸ਼ਾਸ਼ਤਰਾਂ ਦਾ ਸਾਰ ਸਮਝਾਉਂਦੇ ਹਨ ਅਤੇ ਸਮਝਾ
ਰਹੇ ਹਨ ਅਸੀਂ ਤੁਹਾਨੂੰ ਤ੍ਰਿਕਾਲਦਰਸ਼ੀ ਬਣਾ ਰਹੇ ਹਾਂ। ਅਜਿਹਾ ਨਹੀਂ ਕਿ ਤੁਸੀਂ ਤ੍ਰਿਲੋਕੀਨਾਥ ਬਣਦੇ
ਹੋ। ਨਹੀਂ, ਤੁਸੀਂ ਨਾਥ ਤੇ ਬਣਦੇ ਹੋ ਸਿਰਫ ਇੱਕ ਸ਼ਿਵਪੂਰੀ ਦੇ। ਉਹਨਾਂ ਨੂੰ ਲੋਕ ਨਹੀਂ ਕਹਾਂਗੇ।
ਲੋਕ ਮਨੁੱਖ ਸ਼੍ਰਿਸ਼ਟੀ ਨੂੰ ਕਿਹਾ ਜਾਂਦਾ ਹੈ। ਮਨੁੱਖ ਲੋਕ ਚੇਤੰਨ ਲੋਕ। ਤੁਹਾਨੂੰ ਸਿਰਫ ਤ੍ਰਿਲੋਕੀ
ਦੀ ਨਾਲੇਜ ਸੁਣਾਉਂਦੇ ਹਨ, ਤ੍ਰਿਲੋਕੀ ਦਾ ਨਾਥ ਨਹੀਂ ਬਣਾਉਂਦੇ। ਤਿੰਨਾਂ ਲੋਕਾਂ ਦਾ ਗਿਆਨ ਮਿਲਿਆ
ਹੈ ਇਸਲਈ ਤ੍ਰਿਲੋਕਦਰਸ਼ੀ ਕਿਹਾ ਜਾਂਦਾ ਹੈ। ਲਕਸ਼ਮੀ - ਨਾਰਾਇਣ ਨੂੰ ਵੀ ਤ੍ਰਿਲੋਕੀਨਾਥ ਨਹੀਂ ਕਹਾਂਗੇ।
ਵਿਸ਼ਨੂੰ ਨੂੰ ਵੀ ਤ੍ਰਿਲੋਕੀਨਾਥ ਨਹੀਂ ਕਹਾਂਗੇ। ਉਹਨਾਂ ਨੂੰ ਤੇ ਤਿੰਨਾਂ ਲੋਕਾਂ ਦਾ ਗਿਆਨ ਹੀ ਨਹੀਂ
ਹੈ। ਲਕਸ਼ਮੀ - ਨਰਾਇਣ ਜੋ ਬਚਪਨ ਵਿੱਚ ਰਾਧੇ - ਕ੍ਰਿਸ਼ਨ ਹਨ, ਉਹਨਾਂ ਨੂੰ ਤ੍ਰਿਲੋਕੀ ਦਾ ਗਿਆਨ ਨਹੀਂ
ਹੈ। ਤੁਹਾਨੂੰ ਤ੍ਰਿਕਾਲਦਰਸ਼ੀ ਬਣਨਾ ਹੈ। ਨਾਲੇਜ ਲੈਣਾ ਹੈ। ਬਾਕੀ ਕ੍ਰਿਸ਼ਨ ਦੇ ਲਈ ਕਹਿੰਦੇ ਹਨ-
ਤ੍ਰਿਲੋਕੀਨਾਥ ਸੀ, ਪਰ ਨਹੀਂ। ਤਿੰਨਾਂ ਲੋਕਾਂ ਦਾ ਨਾਥ ਤਾਂ ਉਹਨਾਂ ਨੂੰ ਕਹਾਂਗੇ ਜੋ ਰਾਜ ਕਰੇ। ਉਹ
ਤੇ ਸਿਰਫ਼ ਬੈਕੁੰਠਨਾਥ ਬਣਦੇ ਹਨ, ਸਤਿਯੁਗ ਨੂੰ ਬੈਕੁੰਠ ਕਿਹਾ ਜਾਂਦਾ ਹੈ। ਤ੍ਰੇਤਾ ਨੂੰ ਬੈਕੁੰਠ ਨਹੀਂ
ਕਹਾਂਗੇ। ਇਸ ਲੋਕ ਦੇ ਵੀ ਅਸੀਂ ਨਾਥ ਨਹੀਂ ਬਣ ਸਕਦੇ। ਬਾਬਾ ਵੀ ਸਿਰਫ ਬ੍ਰਹਮ ਮਹਾਤੱਤਵ ਦਾ ਨਾਥ
ਹੈ। ਬ੍ਰਾਹਮੰਡ, ਜਿਸ ਵਿਚ ਅਸੀਂ ਆਤਮਾਵਾਂ ਅੰਡੇ ਮਿਸਲ ਰਹਿੰਦੇ ਹਾਂ, ਉਹਨਾਂ ਦਾ ਹੀ ਮਾਲਿਕ ਹੈ।
ਬ੍ਰਹਮਾ, ਵਿਸ਼ਨੂੰ ਅਤੇ ਸ਼ੰਕਰ ਸੂਖਸ਼ਮਵਤਨ ਵਿੱਚ ਰਹਿਣ ਵਾਲੇ ਹਨ ਤਾਂ ਉਹ ਉਥੋਂ ਦੇ ਨਾਥ ਕਹਾਂਗੇ।
ਤੁਸੀਂ ਬਣਦੇ ਹੋ ਬੈਕੁੰਠ ਨਾਥ। ਉਹ ਸੂਕ੍ਸ਼੍ਮਵਤਮ ਦੀ ਗੱਲ, ਉਹ ਮੁਲਵਤਨ ਦੀ ਗੱਲ। ਸਿਰਫ਼ ਤੁਸੀਂ ਹੀ
ਤ੍ਰਿਕਾਲਦਰਸ਼ੀ ਬਣ ਸਕਦੇ ਹੋ। ਤੁਹਾਡਾ ਤੀਸਰਾ ਨੇਤਰ ਖੁਲਿਆ ਹੈ। ਦਿਖਾਉਂਦੇ ਵੀ ਹਨ ਭ੍ਰਿਕੁਟੀ ਵਿੱਚ
ਤੀਸਰਾ ਨੇਤਰ ਹੈ, ਇਸਲਈ ਤ੍ਰਿਨੇਤ੍ਰੀ ਕਹਿੰਦੇ ਹਨ। ਪਰ ਇਹ ਨਿਸ਼ਾਨੀ ਦੇਵਤਾਵਾਂ ਨੂੰ ਦਿੰਦੇ ਹਨ
ਕਿਉਂਕਿ ਤੁਹਾਡੀ ਜਦੋਂ ਕਰਮਾਤੀਤ ਅਵਸਥਾ ਹੋ ਜਾਂਦੀ ਹੈ ਉਦੋਂ ਤੁਸੀਂ ਤ੍ਰਿਨੇਤ੍ਰੀ ਬਣਦੇ ਹੋ, ਉਹ
ਤੇ ਇਸ ਸਮੇਂ ਦੀ ਗੱਲ ਹੈ। ਬਾਕੀ ਉਹ ਤਾਂ ਗਿਆਨ ਦਾ ਸ਼ੰਖ ਨਹੀਂ ਵਜਾਉਂਦੇ। ਉਹਨਾਂ ਨੇ ਫਿਰ ਉਹ ਸਥੂਲ
ਸੰਖ ਲਿੱਖ ਦਿੱਤਾ ਹੈ। ਇਹ ਮੁੱਖ ਗੱਲ ਹੈ। ਇਸਨਾਲ ਤੁਸੀਂ ਗਿਆਨ ਸ਼ੰਖ ਵਜਾਉਂਦੇ ਹੋ। ਨਾਲੇਜ਼ ਪੜ੍ਹ
ਰਹੇ ਹੋ। ਜਿਵੇਂ ਵੱਡੀ ਯੂਨੀਵਰਸਿਟੀ ਵਿੱਚ ਨਾਲੇਜ਼ ਪੜ੍ਹਦੇ ਹਨ। ਇਹ ਹੈ ਪਤਿਤ -ਪਾਵਨ ਗੌਡ ਫਾਰਦਲੀ
ਯੂਨੀਵਰਸਿਟੀ। ਕਿੰਨੀ ਵੱਡੀ ਯੂਨੀਵਰਿਸਟੀ ਦੇ ਤੁਸੀਂ ਸਟੂਡੈਂਟ ਹੋ। ਨਾਲ - ਨਾਲ ਤੁਸੀਂ ਇਹ ਵੀ
ਜਾਣਦੇ ਹੋ ਕਿ ਸਾਡਾ ਬਾਬਾ, ਬਾਬਾ ਹੈ, ਟੀਚਰ ਹੈ, ਸਤਿਗੁਰੂ ਹੈ। ਸਭ ਕੁਝ ਹੈ। ਇਹ ਮਾਤ -ਪਿਤਾ ਹਰ
ਹਾਲਤ ਵਿੱਚ ਸੁੱਖ ਦੇਣ ਵਾਲੇ ਹਨ ਇਸਲਈ ਕਹਿੰਦੇ ਹਨ ਮਾਤ ਪਿਤਾ…। ਇਹ ਹੈ ਸੈਕਰੀਨ, ਬਹੁਤ ਮਿੱਠਾ
ਹੈ। ਦੇਵਤਾਵਾਂ ਵਰਗੇ ਮਿੱਠੇ ਕਦੀ ਕੋਈ ਹੋ ਨਾ ਸਕਣ। ਬੱਚੇ ਜਾਣਦੇ ਹਨ ਭਾਰਤ ਸੁਖੀ, ਏਵਰਹੈਲਥੀ,
ਏਵਰਵੇਲਦੀ ਸੀ। ਬਿਲਕੁਲ ਪਵਿੱਤਰ ਸੀ। ਕਿਹਾ ਹੀ ਜਾਂਦਾ ਹੈ ਵਾਇਸਲੈਸ ਭਾਰਤ। ਹੁਣ ਤਾਂ ਨਹੀਂ ਕਹਾਂਗੇ।
ਹੁਣ ਤੇ ਵਿਸ਼ਸ਼ ਪਤਿਤ ਕਹਾਂਗੇ। ਬਾਪ ਕਿੰਨਾ ਸਹਿਜ ਕਰ ਸਮਝਾ ਰਹੇ ਹਨ। ਬਾਪ ਅਤੇ ਵਰਸੇ ਨੂੰ ਜਾਣ
ਜਾਂਦੇ ਹਨ। ਬਾਬਾ ਕਿੰਨਾ ਮਿੱਠਾ ਬਣਾਉਂਦੇ ਹਨ। ਤੁਸੀਂ ਵੀ ਫ਼ੀਲ ਕਰਦੇ ਹੋ ਸਾਨੂੰ ਸ਼੍ਰੀਮਤ ਤੇ
ਪੜ੍ਹਣਾ ਅਤੇ ਪੜ੍ਹਾਉਣਾ ਹੈ। ਇਹ ਹੀ ਧੰਦਾ ਹੈ। ਬਾਕੀ ਕਰਮਭੋਗ ਤਾਂ ਜਨਮ - ਜਨਮਾਂਨਤਰ ਦਾ ਬਹੁਤ ਹੈ
ਨਾ। ਸਮਝੋਂ ਕੋਈ ਬਿਮਾਰ ਪੈਂਦੇ ਹਨ, ਕਲ ਹਾਰਟਫੇਲ੍ਹ ਹੋ ਜਾਂਦਾ ਹੈ ਤਾਂ ਸਮਝਾਇਆ ਜਾਂਦਾ ਹੈ ਭਾਵੀ
ਡਰਾਮੇ ਦੀ। ਉਹਨਾਂ ਨੂੰ ਸ਼ਾਇਦ ਹੋਰ ਪਾਰ੍ਟ ਵਜਾਉਣਾ ਹੋਵੇਗਾ, ਇਸਲਈ ਦੁੱਖ ਦੀ ਗੱਲ ਨਹੀਂ ਰਹਿੰਦੀ।
ਡਰਾਮਾ ਅਟਲ ਹੈ। ਉਹਨਾਂ ਨੂੰ ਦੂਸਰਾ ਪਾਰ੍ਟ ਵਜਾਉਣਾ ਹੈ, ਫ਼ਿਕਰ ਦੀ ਕੀ ਗੱਲ ਹੈ। ਹੋਰ ਹੀ ਭਾਰਤ ਦੀ
ਚੰਗੀ ਸੇਵਾ ਕਰਨਗੇ ਕਿਉਂਕਿ ਸੰਸਕਾਰ ਹੀ ਇਵੇਂ ਦੇ ਲੈ ਜਾਂਦੇ ਹਨ, ਕਿਸੇ ਦੇ ਕਲਿਆਣ ਅਰਥ। ਤਾਂ ਖੁਸ਼
ਹੋਣਾ ਚਾਹੀਦਾ ਹੈ ਨਾ। ਸਮਝਾਉਂਦੇ ਰਹਿੰਦੇ ਹਨ ਅਮਾਂ ਮਰੇ ਤਾਂ ਹਲੂਆ ਖਾਣਾ… ਇਸ ਵਿੱਚ ਸਮਝ ਚਾਹੀਦੀ
ਹੈ। ਤੁਸੀਂ ਜਾਣਦੇ ਹੋ ਅਸੀਂ ਐਕਟਰਸ ਹਾਂ। ਹਰੇਕ ਨੂੰ ਆਪਣਾ ਐਕਟ ਕਰਨਾ ਹੈ। ਡਰਾਮੇ ਵਿੱਚ ਨੂੰਧ
ਹੈ। ਇੱਕ ਸ਼ਰੀਰ ਛੱਡ ਦੂਸਰਾ ਪਾਰ੍ਟ ਵਜਾਉਣਾ ਹੈ। ਇਥੋਂ ਤੋਂ ਜਿਨ੍ਹਾਂ ਸੰਸਕਾਰਾਂ ਨਾਲ ਜਾਵਾਂਗੇ
ਉੱਥੇ ਗੁਪਤ ਵੀ ਸਰਵਿਸ ਹੀ ਕਰਾਂਗੇ। ਆਤਮਾ ਵਿੱਚ ਸੰਸਕਾਰ ਤੇ ਰਹਿੰਦੇ ਹਨ ਨਾ। ਜੋ ਸਰਵਿਸਏਬਲ ਬੱਚੇ
ਹਨ ਮੁਖ, ਮਾਨ ਵੀ ਉਹਨਾਂ ਦਾ ਹੈ। ਸਰਵਿਸ ਕਰਨ ਵਾਲੇ, ਭਾਰਤ ਦਾ ਕਲਿਆਣ ਕਰਨ ਵਾਲੇ ਸਿਰਫ਼ ਤੁਸੀਂ
ਬੱਚੇ ਹੋ। ਬਾਕੀ ਹੋਰ ਸਭ ਅਕਲਿਆਣ ਹੀ ਕਰਦੇ ਹਨ। ਪਤਿਤ ਬਨਾਉਂਦੇ ਹਨ। ਸਮਝੋ ਕੋਈ ਫਸਟਕਲਾਸ ਸੰਨਿਆਸੀ
ਮਰਦਾ ਹੈ, ਉਹ ਇਵੇਂ ਬੈਠ ਜਾਂਦੇ ਹਨ, ਅਸੀਂ ਸ਼ਰੀਰ ਛੱਡ ਬ੍ਰਹਮ ਵਿੱਚ ਜਾਕੇ ਲੀਨ ਹੋ ਜਾਵਾਂਗੇ। ਤਾਂ
ਉਹ ਜਾਕੇ ਕਿਸੇ ਦਾ ਕਲਿਆਣ ਕਰ ਨਹੀਂ ਸਕਦੇ ਕਿਉਂਕਿ ਉਹ ਕੋਈ ਕਲਿਆਣਕਾਰੀ ਬਾਪ ਦੀ ਸੰਤਾਨ ਥੋੜੀ ਹੀ
ਹਨ। ਤੁਸੀਂ ਕਲਿਆਣਕਾਰੀ ਦੀ ਸੰਤਾਨ ਹੋ। ਤੁਸੀਂ ਕਿਸੇ ਦਾ ਅਕਲਿਆਣ ਕਰ ਨਹੀਂ ਸਕਦੇ। ਤੁਸੀਂ ਤੇ
ਜਾਓਗੇ ਕਲਿਆਣ ਅਰਥ। ਇਹ ਹੈ ਪਤਿਤ ਦੁਨੀਆਂ। ਬਾਪ ਦਾ ਆਰਡੀਨੈਂਸ ਨਿਕਲਿਆ ਹੈ ਕਿ ਹੁਣ ਭੋਗਬਲ ਦੀ
ਰਚਨਾ ਨਹੀਂ ਚਾਹੀਦੀ। ਇਹ ਤਮੋਪ੍ਰਧਾਨ ਹਨ। ਅੱਧਾਕਲਪ ਤੋਂ ਤੁਸੀਂ ਇੱਕ ਦੋ ਨੂੰ ਕਾਮ ਕਟਾਰੀ ਨਾਲ
ਦੁੱਖ ਦਿੰਦੇ ਆਏ ਹੋ। ਇਹ ਰਾਵਣ ਦੇ 5 ਭੂਤ ਹਨ ਜੋ ਤੁਹਾਨੂੰ ਦੁੱਖ ਦਿੰਦੇ ਹਨ। ਇਹ ਤੁਹਾਡੇ ਵੱਡੇ
ਦੁਸ਼ਮਣ ਹਨ। ਬਾਕੀ ਕੋਈ ਸੋਨੇ ਦੀ ਲੰਕਾਂ ਆਦਿ ਸੀ ਨਹੀਂ। ਇਹ ਸਭ ਗੱਲਾਂ ਬੈਠ ਬਣਾਈਆਂ ਹਨ। ਬਾਪ
ਕਹਿੰਦੇ ਹਨ ਇਹ ਤਾਂ ਬੇਹੱਦ ਦੀ ਗੱਲ ਹੈ। ਸਾਰੀ ਮਨੁੱਖ ਸ਼੍ਰਿਸ਼ਟੀ ਇਸ ਸਮੇਂ ਰਾਵਣ ਦੀਆਂ ਜੰਜੀਰਾਂ
ਵਿੱਚ ਬੰਧੀ ਹੋਈ ਹੈ। ਮੈਗਜ਼ੀਨ ਵਿੱਚ ਵੀ ਚਿੱਤਰ ਚੰਗਾ ਨਿਕਲਿਆ ਹੈ - ਸਭ ਰਾਵਣ ਦੇ ਪਿੰਜੜੇ ਵਿੱਚ
ਪਏ ਹਨ, ਸਭ ਸ਼ੋਕ ਵਾਟਿਕਾ ਵਿੱਚ ਹਨ। ਅਸ਼ੋਕ ਵਾਟਿਕਾ ਨਹੀਂ ਹੈ। ਅਸ਼ੋਕਾ ਹੋਟਲ ਨਹੀਂ। ਇਹ ਤਾਂ ਸਭ
ਸ਼ੋਕ ਦੇ ਹੋਟਲ ਹਨ, ਬਹੁਤ ਗੰਦ ਕਰਦੇ ਹਨ। ਤੁਸੀ ਬੱਚੇ ਜਾਣਦੇ ਹੋ ਸਵੱਛ ਕੌਣ ਹਨ, ਗੰਦੇ ਕੌਣ ਹਨ?
ਹੁਣ ਤੁਸੀਂ ਫੁੱਲ ਬਣ ਰਹੇ ਹੋ।
ਤੁਸੀਂ ਬੱਚੇ ਸਮਝਦੇ ਹੋ
ਆਤਮਾ ਦੇ ਰਿਕਾਰਡ ਵਿੱਚ ਕਿੰਨਾ ਵੱਡਾ ਪਾਰ੍ਟ ਨੂੰਧਿਆ ਹੋਇਆ ਹੈ। ਇਹ ਬੜੀ ਵੰਡਰਫੁੱਲ ਗੱਲਾਂ ਹਨ।
ਇਸ ਛੋਟੀ ਆਤਮਾ ਵਿੱਚ ਅਵਿਨਾਸ਼ੀ ਪਾਰ੍ਟ 84 ਜਨਮਾਂ ਦਾ ਭਰਿਆ ਹੋਇਆ ਹੈ। ਕਹਿੰਦੇ ਵੀ ਹਨ ਹਮ ਪਤਿਤ
ਤਮੋਪ੍ਰਧਾਨ ਹਾਂ। ਹੁਣ ਹੈ ਏੰਡ। ਖ਼ੂਨੇ ਨਾਹੇਕ ਖੇਲ੍ਹ ਹੈ ਨਾ। ਇੱਕ ਬੋਮਬ ਨਾਲ ਕਿੰਨੇ ਮਰ ਪੈਂਦੇ
ਹਨ। ਤੁਸੀਂ ਜਾਣਦੇ ਹੋ, ਹੁਣ ਪੁਰਾਣੀ ਦੁਨੀਆਂ ਰਹਿਣੀ ਨਹੀਂ ਹੈ। ਇਹ ਪੁਰਾਣਾ ਸ਼ਰੀਰ, ਪੁਰਾਣੀ
ਦੁਨੀਆਂ ਹੈ। ਸਾਨੂੰ ਨਵੀਂ ਦੁਨੀਆਂ ਵਿੱਚ ਨਵਾਂ ਸ਼ਰੀਰ ਮਿਲਨਾ ਹੈ, ਇਸਲਈ ਪੁਰਸ਼ਾਰਥ ਕਰ ਰਹੇ ਹਾਂ
ਸ਼੍ਰੀਮਤ ਤੇ। ਜਰੂਰ ਇਹ ਸਭ ਬੱਚੇ ਉਹਨਾਂ ਦੇ ਮਦਦਗਾਰ ਹਨ। ਸ਼੍ਰੀ ਸ਼੍ਰੀ ਦੀ ਸ਼੍ਰੀਮਤ ਤੇ ਅਸੀਂ ਸ਼੍ਰੀ
ਲਕਸ਼ਮੀ, ਸ਼੍ਰੀ ਨਾਰਾਇਣ ਬਣਦੇ ਹਾਂ। ਵਾਈਸਪ੍ਰੈਜ਼ੀਡੈਂਟ ਨੂੰ ਪ੍ਰੈਜ਼ੀਡੈਂਟ ਥੋੜੀ ਹੀ ਕਹਾਂਗੇ। ਇਹ
ਤਾਂ ਹੋ ਹੀ ਨਹੀਂ ਸਕਦਾ। ਪੱਥਰ - ਭਿਤਰ ਵਿੱਚ ਭਗਵਾਨ ਅਵਤਾਰ ਕਿਵੇਂ ਲੈਣਗੇ। ਉਹਨਾਂ ਦੇ ਲਈ ਗਾਉਂਦੇ
ਹਨ ਯਦਾ ਯਦਾਹੀ …ਜਦੋਂ ਜਦੋਂ ਬਿਲਕੁਲ ਪਤਿਤ ਬਣ ਜਾਂਦੇ ਹਨ, ਕਲਿਯੁਗ ਦਾ ਅੰਤ ਸਮੀਪ ਆ ਜਾਂਦਾ ਹੈ
ਉਦੋਂ ਮੈਨੂੰ ਆਉਣਾ ਪੈਂਦਾ ਹੈ। ਹੁਣ ਤੁਸੀਂ ਬੱਚੇ ਮੈਨੂੰ ਬਾਪ ਨੂੰ ਯਾਦ ਕਰੋ। ਬਾਬਾ ਪੁੱਛਦੇ ਹਨ -
ਬਾਬਾ ਦੀ ਯਾਦ ਰਹਿੰਦੀ ਹੈ? ਕਹਿੰਦੇ ਹਨ ਬਾਬਾ ਘੜੀ - ਘੜੀ ਭੁੱਲ ਜਾਂਦੇ ਹਾਂ। ਕਿਉਂ? ਲੌਕਿਕ ਬਾਪ
ਨੂੰ ਤੇ ਕਦੀ ਭੁੱਲਦੇ ਨਹੀਂ। ਇਹ ਗੱਲ ਬਿਲਕੁਲ ਨਵੀਂ ਹੈ। ਬਾਪ ਨਿਰਾਕਾਰ ਇੱਕ ਬਿੰਦੀ ਹੈ। ਇਹ
ਪ੍ਰੈਕਟਿਸ ਨਹੀਂ ਹੈ। ਕਹਿੰਦੇ ਹਨ ਨਾ - ਅਸੀਂ ਨਾ ਤਾਂ ਕਦੀ ਇਵੇਂ ਸੁਣਿਆ, ਨਾ ਉਹਨਾਂ ਨੂੰ ਇਵੇਂ
ਯਾਦ ਕੀਤਾ। ਦੇਵਤਾਵਾਂ ਨੂੰ ਵੀ ਇਹ ਗਿਆਨ ਨਹੀਂ ਰਹਿੰਦਾ। ਇਹ ਗਿਆਨ ਪ੍ਰਾਯ ਲੋਪ ਹੋ ਜਾਂਦਾ ਹੈ।
ਉਹਨਾਂ ਨੂੰ ਸਵਦਰਸ਼ਨ ਚੱਕਰਧਾਰੀ ਵੀ ਨਹੀਂ ਕਹਾਂਗੇ। ਭਾਵੇਂ ਕਹਿੰਦੇ ਹਨ ਵਿਸ਼ਨੂੰ ਦੇ ਦੋ ਰੂਪ ਲਕਸ਼ਮੀ
-ਨਾਰਾਇਣ ਬਣਦੇ ਹਨ। ਪ੍ਰਵ੍ਰਿਤੀ ਮਾਰਗ ਦੇ ਲਈ ਦੋ ਰੂਪ ਦਿਖਾਉਂਦੇ ਹਨ। ਬ੍ਰਹਮਾ ਸਰਸਵਤੀ, ਸ਼ੰਕਰ
ਪਾਰਵਤੀ, ਲਕਸ਼ਮੀ ਨਾਰਾਇਣ। ਉੱਚੇ ਤੇ ਉੱਚਾ ਹੈ ਇੱਕ, ਫਿਰ ਹੈ ਸੈਕਿੰਡ, ਥਰਡ… ਹੁਣ ਬਾਪ ਕਹਿੰਦੇ ਹਨ
ਬੱਚੇ ਦੇਹ ਸਹਿਤ ਦੇਹ ਦੇ ਸਭ ਧਰਮਾਂ ਨੂੰ ਛੱਡੋ, ਆਪਣੇ ਨੂੰ ਆਤਮਾ ਸਮਝੋਂ। ਮੈਂ ਆਤਮਾ ਬਾਪ ਦਾ ਬੱਚਾ
ਹਾਂ। ਮੈਂ ਆਤਮਾ ਬਾਪ ਦਾ ਬੱਚਾ ਹਾਂ। ਮੈਂ ਸੰਨਿਆਸੀ ਨਹੀਂ ਹਾਂ। ਬਾਪ ਨੂੰ ਯਾਦ ਕਰੋ। ਇਸ ਦੇਹ ਦੇ
ਧਰਮ ਨੂੰ ਭੁੱਲ ਜਾਓ। ਬੜਾ ਸਹਿਜ ਹੈ। ਹੁਣ ਬਾਪ ਦੇ ਨਾਲ ਬੈਠੇ ਹੋ। ਬਾਬਾ ਬ੍ਰਹਮਾ ਦਵਾਰਾ ਬੈਠ
ਸਮਝਾਉਂਦੇ ਹਨ। ਬਾਪਦਾਦਾ ਦੋਵੇਂ ਕੰਮਬਾਈਂਡ ਹਨ। ਜਿਵੇਂ ਦੋ ਬੱਚੇ ਇਕੱਠੇ ਪੈਦਾ ਹੁੰਦੇ ਹਨ ਨਾ, ਇਹ
ਵੀ ਦੋ ਦਾ ਪਾਰ੍ਟ ਇਕੱਠਾ ਚੱਲ ਰਿਹਾ ਹੈ। ਬੱਚਿਆਂ ਨੂੰ ਸਮਝਾਇਆ ਹੈ ਅੰਤ ਮਤਿ ਸੋ ਗਤੀ। ਜਦੋਂ ਸ਼ਰੀਰ
ਛੱਡਦੇ ਹਨ, ਉਸ ਸਮੇਂ ਬੁੱਧੀ ਜਿੱਥੇ ਚਲੀ ਗਈ ਤਾਂ ਉੱਥੇ ਜਾਕੇ ਜਨਮ ਲੈਣਾ ਪਵੇਗਾ। ਅੰਤਕਾਲ ਪਤੀ ਦਾ
ਮੂੰਹ ਦੇਖਦੀ ਹੈ ਤਾਂ ਬੁੱਧੀ ਉੱਥੇ ਚੱਲੀ ਜਾਂਦੀ ਹੈ। ਅੰਤਕਾਲ ਜੋ ਜਿਵੇਂ ਸਮ੍ਰਿਤੀ ਵਿੱਚ ਰਹਿੰਦਾ
ਹੈ, ਉਸੀ ਸਮੇਂ ਦਾ ਬੜਾ ਅਸਰ ਰਹਿੰਦਾ ਹੈ। ਜੇਕਰ ਉਸ ਸਮੇਂ ਦੀ ਸਮ੍ਰਿਤੀ ਰਹੇ ਕਿ ਕ੍ਰਿਸ਼ਨ ਵਰਗਾ
ਬੱਚਾ ਬਣਾ, ਤਾਂ ਗੱਲ ਨਾ ਪੁੱਛੋ। ਬਹੁਤ ਸੁੰਦਰ ਬੱਚਾ ਬਣ ਜਨਮ ਲੈਂਦੇ ਹਨ। ਹੁਣ ਤੇ ਅੰਤ ਮਤੀ ਸੋ
ਇੱਕ ਹੀ ਲਗਨ ਰੱਖਣੀ ਹੈ ਨਾ। ਇਸ ਸਮੇਂ ਤੁਸੀਂ ਕੀ ਕਰ ਰਹੇ ਹੋ! ਜਾਣਦੇ ਹੋ ਸ਼ਿਵਬਾਬਾ ਨੂੰ ਯਾਦ ਕਰਦੇ
ਹਨ। ਸਭਨੂੰ ਸਾਕਸ਼ਾਤਕਾਰ ਤੇ ਹੁੰਦਾ ਹੀ ਹੈ। ਮੁਕਟਧਾਰੀ ਤੇ ਕ੍ਰਿਸ਼ਨ ਵੀ ਹੈ, ਰਾਧੇ ਵੀ ਹੈ। ਪ੍ਰਿੰਸ
-ਪ੍ਰਿੰਸੇਸ ਤਾਂ ਹੋਣਗੇ ਪਰ ਕਦੋਂ? ਸਤਿਯੁਗ ਵਿੱਚ ਜਾਂ ਤ੍ਰੇਤਾ ਵਿੱਚ? ਉਹ ਫਿਰ ਪੁਰਸ਼ਾਰਥ ਤੇ ਹੈ।
ਜਿਨਾਂ ਪੁਰਸ਼ਾਰਥ ਕਰਨਗੇ ਓਨੀ ਉੱਚੀ ਪਦਵੀ ਪਾਉਣਗੇ। ਤੁਸੀਂ ਕਹਿੰਦੇ ਹੋ ਅਸੀਂ ਤਾਂ 21 ਜਨਮਾਂ ਲਈ
ਰਜਾਈ ਲਵਾਂਗੇ। ਮੰਮਾ ਬਾਬਾ ਲੈਂਦੇ ਹਨ ਤਾਂ ਕਿਉਂ ਨਾ ਅਸੀਂ ਫਾਲੋ ਕਰੀਏ। ਨਾਲੇਜ਼ ਨੂੰ ਧਾਰਣ ਕਰ
ਫਿਰ ਕਰਾਉਣਾ ਹੈ, ਇੰਨੀ ਸਰਵਿਸ ਕਰਨੀ ਹੈ ਤਾਂ 21 ਜਨਮਾਂ ਦੇ ਲਈ ਪ੍ਰਾਲਬੱਧ ਮਿਲੇਗੀ। ਸਕੂਲ ਵਿੱਚ
ਜੋ ਚੰਗੀ ਤਰ੍ਹਾਂ ਪੁਰਸ਼ਾਰਥ ਨਹੀਂ ਕਰਦੇ ਹਨ ਜਾਂ ਘੱਟ ਮਾਰਕਸ ਲੈਂਦੇ ਹਨ। ਤੁਸੀਂ ਹੁਣ 5 ਵਿਕਾਰਾਂ
ਰੂਪੀ ਮਾਇਆ ਰਾਵਣ ਤੇ ਵਿਜੇ ਪਾਉਂਦੇ ਹੋ। ਤੁਹਾਡੀ ਹੈ ਅਹਿੰਸਕ ਯੁੱਧ। ਜੇਕਰ ਰਾਮ ਦੀ ਨਿਸ਼ਾਨੀ ਨਾ
ਦੇਣ ਤਾਂ ਸੂਰਜਵੰਸ਼ੀ, ਚੰਦਰਵੰਸ਼ੀ ਕਿਵੇਂ ਕਿਹਾ ਜਾਏ। ਤਾਂ ਬਾਪ ਕਹਿੰਦੇ ਹਨ ਤੁਸੀਂ ਜਿਨਾਂ ਪੁਰਸ਼ਾਰਥ
ਕਰੋਗੇ ਤਾਂ ਅੰਤ ਮਤਿ ਸੋ ਗਤੀ ਹੋਵੇਗੀ। ਦੇਹ ਦਾ ਵੀ ਖਿਆਲ ਨਾ ਹੋਵੇ, ਸਭਨੂੰ ਭੁੱਲਣਾ ਹੈ। ਬਾਪ
ਕਹਿੰਦੇ ਹਨ ਤੁਸੀਂ ਨੰਗੇ (ਅਸ਼ਰੀਰੀ) ਆਏ ਸੀ ਫਿਰ ਨੰਗੇ ਜਾਣਾ ਹੈ। ਤੁਸੀਂ ਇੰਨੀ ਛੋਟੀ ਬਿੰਦੀ ਇਹਨਾਂ
ਕੰਨਾਂ ਨਾਲ ਸੁਣਦੇ ਹੋ, ਮੂੰਹ ਦਵਾਰਾ ਬੋਲਦੀ ਹੋ। ਅਸੀਂ ਆਤਮਾ ਇੱਕ ਸ਼ਰੀਰ ਛੱਡ ਫਿਰ ਦੂਸਰੇ ਵਿੱਚ
ਜਾਂਦੇ ਹਾਂ। ਹੁਣ ਅਸੀਂ ਆਤਮਾਵਾਂ ਘਰ ਜਾ ਰਹੀਆਂ ਹਾਂ। ਬਾਬਾ ਬੜਾ ਸ਼ਿੰਗਾਰ ਕਰਦੇ ਹਨ, ਜਿਸ ਨਾਲ
ਮਨੁੱਖ ਤੋਂ ਦੇਵਤਾ ਬਣ ਜਾਂਦੇ ਹਾਂ। ਤੁਸੀਂ ਜਾਣਦੇ ਹੋ ਸ਼ਿਵਬਾਬਾ ਨੂੰ ਯਾਦ ਕਰਨ ਨਾਲ ਅਸੀਂ ਅਜਿਹਾ
ਬਣਦੇ ਹਾਂ। ਗੀਤਾ ਵਿੱਚ ਵੀ ਹੈ ਮੈਨੂੰ ਯਾਦ ਕਰੋ ਅਤੇ ਵਰਸੇ ਨੂੰ ਯਾਦ ਕਰੋ ਤਾਂ ਤੁਸੀਂ ਸਵਰਗ ਦੇ
ਮਾਲਿਕ ਬਣੋਗੇ। ਬਿਲਕੁਲ ਸਹਿਜ ਹੈ। ਸਮਝਦੇ ਵੀ ਹਨ - ਬਰੋਬਰ ਕਲਪ - ਕਲਪ ਤੁਹਾਡੇ ਕੋਲੋਂ ਬ੍ਰਹਮਾ
ਦਵਾਰਾ ਵਰਸਾ ਪਾਉਂਦੇ ਹਾਂ। ਗਾਉਂਦੇ ਵੀ ਹਨ ਨਾ - ਬ੍ਰਹਮਾ ਦਵਾਰਾ ਸਥਾਪਨਾ ਦੇਵਤਾ ਧਰਮ ਦੀ। ਨਾਪਾਸ
ਹੋਣ ਨਾਲ ਫਿਰ ਤ੍ਰੇਤਾ ਦੇ ਸ਼ਤ੍ਰੀ ਧਰਮ ਵਿੱਚ ਚਲੇ ਜਾਂਦੇ ਹਨ। ਬ੍ਰਹਮਾ ਦਵਾਰਾ ਬ੍ਰਾਹਮਣ, ਦੇਵਤਾ,
ਸ਼ਤ੍ਰੀ ਧਰਮਾਂ ਦੀ ਸਥਾਪਨਾ ਹੁੰਦੀ ਹੈ। ਸਤਿਯੁਗ ਵਿੱਚ ਹੋਰ ਕੋਈ ਧਰਮ ਹੁੰਦਾ ਨਹੀਂ ਹੈ, ਹੋਰ ਸਭ
ਬਾਦ ਵਿੱਚ ਆਉਂਦੇ ਹਨ। ਉਸ ਨਾਲ ਸਾਡਾ ਕੋਈ ਕੁਨੈਕਸ਼ਨ ਨਹੀ। ਭਾਰਤਵਾਸੀ ਭੁੱਲ ਗਏ ਹਨ ਕਿ ਅਸੀਂ ਆਦਿ
ਸਨਾਤਨ ਦੇਵੀ -ਦੇਵਤਾ ਧਰਮ ਦੇ ਹਾਂ। ਇਹ ਵੀ ਡਰਾਮੇ ਵਿੱਚ ਪਾਰ੍ਟ ਅਜਿਹਾ ਬਣਿਆ ਹੋਇਆ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸ਼੍ਰੀਮਤ ਤੇ
ਪੜ੍ਹਣ ਪੜ੍ਹਾਉਣ ਦਾ ਧੰਦਾ ਕਰਨਾ ਹੈ। ਡਰਾਮੇ ਦੀ ਭਾਵੀ ਤੇ ਅਟਲ ਰਹਿਣਾ ਹੈ। ਕਿਸੇ ਵੀ ਗੱਲ ਦਾ
ਫਿਕਰ ਨਹੀਂ ਕਰਨਾ ਹੈ।
2. ਅੰਤਕਾਲ ਵਿੱਚ ਇੱਕ
ਬਾਪ ਦੇ ਸਿਵਾਏ ਹੋਰ ਕੋਈ ਵੀ ਯਾਦ ਨਾ ਆਏ, ਇਸਲਈ ਇਸ ਦੇਹ ਨੂੰ ਵੀ ਭੁਲਣ ਦਾ ਅਭਿਆਸ ਕਰਨਾ ਹੈ।
ਅਸ਼ਰੀਰੀ ਬਣਨਾ ਹੈ।
ਵਰਦਾਨ:-
ਮਨ ਬੁੱਧੀ ਨਾਲ ਕਿਸੇ ਵੀ ਬੁਰਾਈ ਨੂੰ ਟੱਚ ਨਾ ਕਰਨ ਵਾਲੇ ਸੰਪੂਰਨ ਵੈਸ਼ਨਵ ਅਤੇ ਸਫ਼ਲ ਤੱਪਸਵੀ ਭਵ
ਪਵਿੱਤਰਤਾ ਦੀ ਪਰਸਨੈਲਿਟੀ
ਅਤੇ ਰਾਇਲਟੀ ਵਾਲੇ ਮਨ - ਬੁੱਧੀ ਨਾਲ ਕਿਸੇ ਵੀ ਬੁਰਾਈ ਨੂੰ ਟੱਚ ਨਹੀਂ ਕਰ ਸਕਦੇ। ਜਿਵੇਂ ਬ੍ਰਾਹਮਣ
ਜੀਵਨ ਵਿੱਚ ਸ਼ਰੀਰਿਕ ਆਕਰਸ਼ਣ ਅਤੇ ਸ਼ਰੀਰਿਕ ਟਚਿੰਗ ਅਪਵਿੱਤਰਤਾ ਹੈ, ਇਵੇਂ ਮਨ - ਬੁੱਧੀ ਵਿੱਚ ਕਿਸੇ
ਵਿਕਾਰ ਦੇ ਸੰਕਲਪ ਮਾਤਰ ਦੀ ਆਕਰਸ਼ਣ ਅਤੇ ਟਚਿੰਗ ਅਪਵਿੱਤਰਤਾ ਹੈ। ਤਾਂ ਕਿਸੇ ਵੀ ਬੁਰਾਈ ਨੂੰ ਸੰਕਲਪ
ਵਿੱਚ ਵੀ ਟੱਚ ਨਾ ਕਰਨਾ - ਇਹ ਹੀ ਸੰਪੂਰਨ ਵੈਸ਼ਨਵ ਅਤੇ ਸਫਲ ਤੱਪਸਵੀ ਦੀ ਨਿਸ਼ਾਨੀ ਹੈ।
ਸਲੋਗਨ:-
ਮਨ ਦੀਆਂ ਉਲਝਣਾਂ
ਨੂੰ ਸਮਾਪਤ ਕਰ ਵਰਤਮਾਨ ਅਤੇ ਭਵਿੱਖ ਨੂੰ ਉੱਜਵਲ ਬਣਾਓ।