13.09.20     Avyakt Bapdada     Punjabi Murli     22.03.86    Om Shanti     Madhuban
 


"ਸੁਖ ਸ਼ਾਂਤੀ ਅਤੇ ਖੁਸ਼ੀ ਦਾ ਆਧਾਰ - ਪਵਿਤ੍ਰਤਾ"


ਅੱਜ ਬਾਪਦਾਦਾ ਆਪਣੇ ਚਾਰੋ ਪਾਸਿਆਂ ਦੇ ਸ੍ਰਵ ਹੋਲੀਨੈਸ ਅਤੇ ਹੈਪੀਨੈਸ ਬੱਚਿਆਂ ਨੂੰ ਵੇਖ ਰਹੇ ਹਨ। ਇੰਨੇ ਵੱਡੇ ਸੰਗਠਿਤ ਰੂਪ ਵਿੱਚ ਅਜਿਹੇ ਹੋਲੀ ਅਤੇ ਹੈਪੀ ਦੋਵੇਂ ਵਿਸ਼ੇਸ਼ਤਾ ਵਾਲੇ, ਇਸ ਸਾਰੇ ਡਰਾਮੇ ਦੇ ਅੰਦਰ ਹੋਰ ਕੋਈ ਇੰਨੀ ਵੱਡੀ ਸਭਾ ਜਾਂ ਇੰਨੀ ਵੱਡੀ ਗਿਣਤੀ ਹੋ ਹੀ ਨਹੀਂ ਸਕਦੀ। ਅੱਜਕਲ ਕਿਸੇ ਨੂੰ ਭਾਵੇਂ ਹਾਈਨੈਸ ਜਾਂ ਹੋਲੀਨੈਸ ਦਾ ਟਾਈਟਲ ਦਿੰਦੇ ਵੀ ਹਨ ਲੇਕਿਨ ਪ੍ਰਤੱਖ ਪ੍ਰਮਾਣ ਰੂਪ ਵਿੱਚ ਵੇਖੋ ਤਾਂ ਉਹ ਪਵਿਤ੍ਰਤਾ, ਮਹਾਨਤਾ ਵਿਖਾਈ ਨਹੀਂ ਦੇਵੇਗੀ। ਬਾਪਦਾਦਾ ਵੇਖ ਰਹੇ ਸਨ ਇੰਨੀਆਂ ਮਹਾਨ ਪਵਿੱਤਰ ਆਤਮਾਵਾਂ ਦਾ ਸੰਗਠਨ ਕਿੱਥੇ ਹੋ ਸਕਦਾ ਹੈ। ਹਰ ਇੱਕ ਬੱਚੇ ਦੇ ਅੰਦਰ ਇਹ ਦ੍ਰਿੜ੍ਹ ਸੰਕਲਪ ਹੈ ਕਿ ਨਾ ਸਿਰ੍ਫ ਕਰਮ ਨਾਲ ਪਰ ਮਨ , ਵਾਣੀ, ਕਰਮ ਤਿੰਨਾਂ ਨਾਲ ਪਵਿੱਤਰ ਬਣਨਾ ਹੀ ਹੈ। ਤਾਂ ਇਹ ਪਵਿੱਤਰ ਬਣਨ ਦਾ ਸ੍ਰੇਸ਼ਠ ਦ੍ਰਿੜ੍ਹ ਸੰਕਲਪ ਹੋਰ ਕਿਧਰੇ ਵੀ ਰਹਿ ਨਹੀਂ ਸਕਦਾ। ਅਵਿਨਾਸ਼ੀ ਹੋ ਨਹੀਂ ਸਕਦਾ, ਸਹਿਜ ਹੋ ਨਹੀਂ ਸਕਦਾ। ਅਤੇ ਤੁਸੀਂ ਸਾਰੇ ਪਵਿਤ੍ਰਤਾ ਨੂੰ ਧਾਰਨ ਕਰਨਾ ਕਿੰਨਾ ਸਹਿਜ ਸਮਝਦੇ ਹੋ ਕਿਉਂਕਿ ਬਾਪਦਾਦਾ ਦਵਾਰਾ ਨਾਲੇਜ਼ ਮਿਲੀ ਅਤੇ ਨਾਲੇਜ਼ ਦੀ ਸ਼ਕਤੀ ਨਾਲ ਜਾਣ ਲਿਆ ਕਿ ਮੇਰਾ ਆਤਮਾ ਦਾ ਅਨਾਦਿ ਅਤੇ ਆਦਿ ਸਵਰੂਪ ਹੈ ਹੀ ਪਵਿੱਤਰ। ਜਦੋਂ ਆਦਿ ਅਨਾਦਿ ਸਵਰੂਪ ਦੀ ਸਮ੍ਰਿਤੀ ਆ ਗਈ ਤਾਂ ਇਹ ਸਮ੍ਰਿਤੀ ਸਮਰੱਥ ਬਣਾ ਸਹਿਜ ਅਨੁਭਵ ਕਰਵਾ ਰਹੀ ਹੈ। ਜਾਣ ਲਿਆ ਕਿ ਸਾਡਾ ਅਸਲ ਸਵਰੂਪ ਪਵਿੱਤਰ ਹੈ। ਇਹ ਸੰਗ - ਦੋਸ਼ ਦਾ ਸਵਰੂਪ ਅਪਵਿੱਤਰ ਹੈ। ਤਾਂ ਅਸਲ ਨੂੰ ਅਪਣਾਉਣਾ ਸੌਖਾ ਹੋ ਗਿਆ ਨਾ।

ਸਵਧਰਮ, ਸਵਦੇਸ਼, ਸਵ ਦਾ ਪਿਤਾ ਅਤੇ ਸਵ ਸਵਰੂਪ, ਸਵ ਕਰਮ ਸਭ ਦੀ ਨਾਲੇਜ਼ ਮਿਲੀ ਹੈ। ਤਾਂ ਨਾਲੇਜ਼ ਦੀ ਸ਼ਕਤੀ ਨਾਲ ਮੁਸ਼ਕਿਲ ਅਤਿ ਸਹਿਜ ਹੋ ਗਿਆ। ਜਿਸ ਗੱਲ ਨੂੰ ਅੱਜਕਲ ਦੀ ਮਹਾਨ ਆਤਮਾ ਕਹਾਉਣ ਵਾਲੇ ਵੀ ਅਸੰਭਵ ਸਮਝਦੇ ਹਨ, ਅਣਨੈਚੁਰਲ ਸਮਝਦੇ ਹਨ ਪਰ ਤੁਸੀਂ ਪਵਿੱਤਰ ਆਤਮਾਵਾਂ ਨੇ ਉਸ ਅਸੰਭਵ ਨੂੰ ਕਿੰਨਾ ਸੌਖਾ ਅਨੁਭਵ ਕਰ ਲਿਆ। ਪਵਿਤ੍ਰਤਾ ਨੂੰ ਅਪਨਾਉਣਾ ਸਹਿਜ ਹੈ ਜਾਂ ਮੁਸ਼ਕਿਲ ਹੈ? ਸਾਰੇ ਵਿਸ਼ਵ ਦੇ ਅੱਗੇ ਚੈਲੇਂਜ ਨਾਲ ਕਹਿ ਸਕਦੇ ਹੋ ਕਿ ਪਵਿਤ੍ਰਤਾ ਤੇ ਸਾਡਾ ਸਵ ਸਵਰੂਪ ਹੈ। ਪਵਿਤ੍ਰਤਾ ਦੀ ਸ਼ਕਤੀ ਦੇ ਕਾਰਨ ਜਿੱਥੇ ਪਵਿਤ੍ਰਤਾ ਹੈ ਉੱਥੇ ਸੁਖ ਅਤੇ ਸ਼ਾਂਤੀ ਆਪੇ ਹੀ ਹੈ। ਪਵਿਤ੍ਰਤਾ ਦਾ ਫਾਊਂਡੇਸ਼ਨ ਹੈ। ਪਵਿਤ੍ਰਤਾ ਨੂੰ ਮਾਤਾ ਕਹਿੰਦੇ ਹਨ। ਅਤੇ ਸੁਖ ਸ਼ਾਂਤੀ ਉਨ੍ਹਾਂ ਦੇ ਬੱਚੇ ਹਨ। ਤਾਂ ਜਿੱਥੇ ਪਵਿਤ੍ਰਤਾ ਹੈ ਉੱਥੇ ਸੁਖ ਸ਼ਾਂਤੀ ਆਪੇ ਹੀ ਹੈ ਇਸਲਈ ਹੈਪੀ ਵੀ ਹੋ। ਕਦੇ ਉਦਾਸ ਹੋ ਨਹੀਂ ਸਕਦੇ। ਸਦਾ ਖੁਸ਼ ਰਹਿਣ ਵਾਲੇ। ਜਿੱਥੇ ਹੋਲੀ ਹੈ ਤਾਂ ਹੈਪੀ ਵੀ ਜ਼ਰੂਰ ਹੈ। ਪਵਿੱਤਰ ਆਤਮਾਵਾਂ ਦੀ ਨਿਸ਼ਾਨੀ ਸਦਾ ਖੁਸ਼ੀ ਹੈ। ਤਾਂ ਬਾਪਦਾਦਾ ਵੇਖ ਰਹੇ ਹਨ ਕਿ ਕਿੰਨੀਆਂ ਨਿਸ਼ਚੇ ਬੁੱਧੀ ਪਾਵਨ ਆਤਮਾਵਾਂ ਬੈਠੀਆਂ ਹਨ। ਦੁਨੀਆਂ ਵਾਲੇ ਸੁਖ ਸ਼ਾਂਤੀ ਦੇ ਲਈ ਭੱਜ- ਦੌੜ ਕਰਦੇ ਹਨ। ਲੇਕਿਨ ਸੁਖ ਸ਼ਾਂਤੀ ਦਾ ਫਾਊਂਡੇਸ਼ਨ ਹੀ ਪਵਿਤ੍ਰਤਾ ਹੈ। ਉਸ ਫਾਊਂਡੇਸ਼ਨ ਨੂੰ ਨਹੀਂ ਜਾਣਦੇ ਹਨ ਇਸਲਈ ਪਵਿਤ੍ਰਤਾ ਦਾ ਫਾਊਂਡੇਸ਼ਨ ਮਜ਼ਬੂਤ ਨਾ ਹੋਣ ਦੇ ਕਾਰਨ ਅਲਪਕਾਲ ਦੇ ਲਈ ਸੁਖ ਜਾਂ ਸ਼ਾਂਤੀ ਪ੍ਰਾਪਤ ਹੁੰਦੀ ਵੀ ਹੈ ਲੇਕਿਨ ਹੁਣੇ - ਹੁਣੇ ਹੈ, ਹੁਣੇ - ਹੁਣੇ ਨਹੀਂ ਹੈ। ਸਦਾਕਾਲ ਦੀ ਸੁਖ ਸ਼ਾਂਤੀ ਦੀ ਪ੍ਰਾਪਤੀ ਸਿਵਾਏ ਪਵਿਤ੍ਰਤਾ ਦੇ ਅਸੰਭਵ ਹੈ। ਤੁਸੀਂ ਲੋਕਾਂ ਨੇ ਫਾਊਂਡੇਸ਼ਨ ਨੂੰ ਅਪਣਾ ਲਿਆ ਹੈ ਇਸਲਈ ਸੁਖ ਸ਼ਾਂਤੀ ਦੇ ਲਈ ਭੱਜ ਦੌੜ ਨਹੀਂ ਕਰਨੀ ਪੈਂਦੀ ਹੈ। ਸੁਖ ਸ਼ਾਂਤੀ, ਪਵਿੱਤਰ ਆਤਮਾਵਾਂ ਦੇ ਕੋਲ ਆਪਣੇ ਆਪ ਹੀ ਆਉਂਦੀ ਹੈ। ਜਿਵੇਂ ਬੱਚੇ ਮਾਂ ਦੇ ਕੋਲ ਆਪੇ ਹੀ ਜਾਂਦੇ ਹਨ ਨਾ। ਕਿੰਨਾ ਵੀ ਵੱਖ ਕਰੋ ਫਿਰ ਵੀ ਮਾਂ ਦੇ ਕੋਲ ਜਰੂਰ ਜਾਣਗੇ। ਤਾਂ ਸੁਖ ਸ਼ਾਂਤੀ ਦੀ ਮਾਤਾ ਹੈ ਪਵਿੱਤਰਤਾ। ਜਿੱਥੇ ਪਵਿੱਤਰਤਾ ਹੈ ਉੱਥੇ ਸੁਖ ਸ਼ਾਂਤੀ ਖੁਸ਼ੀ ਆਪੇ ਹੀ ਆ ਜਾਂਦੀ ਹੈ। ਤਾਂ ਕੀ ਬਣ ਗਏ? ਬੇਗਮਪੁਰ ਦੇ ਬਾਦਸ਼ਾਹ। ਇਸ ਪੁਰਾਣੀ ਦੁਨੀਆਂ ਦੇ ਬਾਦਸ਼ਾਹ ਨਹੀਂ, ਲੇਕਿਨ ਬੇਗਮਪੁਰ ਦੇ ਬਾਦਸ਼ਾਹ। ਇਹ ਬ੍ਰਾਹਮਣ ਪਰਿਵਾਰ ਬੇਗਮਪੁਰ ਮਤਲਬ ਸੁਖ ਦਾ ਸਾਗਰ ਹੈ। ਤਾਂ ਇਸ ਸੁਖ ਦੇ ਸੰਸਾਰ ਬੇਗਮਪੁਰ ਦੇ ਬਾਦਸ਼ਾਹ ਬਣ ਗਏ। ਹਿਜ਼ ਹੋਲੀਨੇਸ ਵੀ ਹੋ ਨਾ। ਤਾਜ ਵੀ ਹੈ, ਤਖ਼ਤ ਵੀ ਹੈ। ਬਾਕੀ ਕੀ ਕਮੀ ਹੈ! ਕਿੰਨਾ ਵਧੀਆ ਤਾਜ ਹੈ! ਲਾਈਟ ਦਾ ਤਾਜ ਪਵਿੱਤਰਤਾ ਦੀ ਨਿਸ਼ਾਨੀ ਹੈ। ਅਤੇ ਬਾਪਦਾਦਾ ਦੇ ਦਿਲਤਖਤਨਸ਼ੀਨ ਹੋ। ਤਾਂ ਬੇਗਮਪੁਰ ਦੇ ਬਾਦਸ਼ਾਹਾਂ ਦਾ ਤਾਜ ਵੀ ਨਿਆਰਾ ਅਤੇ ਤਖ਼ਤ ਵੀ ਨਿਆਰਾ ਹੈ। ਬਾਦਸ਼ਾਹੀ ਵੀ ਨਿਆਰੀ ਤਾਂ ਬਾਦਸ਼ਾਹ ਵੀ ਨਿਆਰੇ ਹੋ।

ਅੱਜਕਲ ਦੀਆਂ ਮਨੁੱਖ ਆਤਮਾਵਾਂ ਨੂੰ ਇੰਨੀ ਭੱਜਦੌੜ ਕਰਦੇ ਹੋਏ ਵੇਖ ਬਾਪਦਾਦਾ ਨੂੰ ਵੀ ਬੱਚਿਆਂ ਤੇ ਤਰਸ ਪੈਂਦਾ ਹੈ। ਕਿੰਨੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਕੋਸ਼ਿਸ਼ ਮਤਲਬ ਭੱਜ ਦੌੜ, ਮਿਹਨਤ ਵੀ ਜਿਆਦਾ ਕਰਦੇ ਲੇਕਿਨ ਪ੍ਰਾਪਤੀ ਕੀ? ਸੁਖ ਵੀ ਹੋਵੇਗਾ ਤਾਂ ਸੁਖ ਦੇ ਨਾਲ ਕੋਈ ਨਾ ਕੋਈ ਦੁੱਖ ਵੀ ਮਿਲਿਆ ਹੋਇਆ ਹੋਵੇਗਾ। ਹੋਰ ਕੁਝ ਨਹੀਂ ਤੇ ਅਲਪਕਾਲ ਦੇ ਸੁੱਖ ਦੇ ਨਾਲ ਚਿੰਤਾ ਅਤੇ ਡਰ ਇਹ ਦੋ ਚੀਜਾਂ ਤਾਂ ਹਨ ਹੀ। ਤਾਂ ਜਿੱਥੇ ਚਿੰਤਾ ਹੈ ਉੱਥੇ ਚੈਨ ਨਹੀਂ ਹੋ ਸਕਦਾ। ਜਿੱਥੇ ਡਰ ਹੈ ਉੱਥੇ ਸ਼ਾਂਤੀ ਨਹੀਂ ਹੋ ਸਕਦੀ। ਤਾਂ ਸੁਖ ਦੇ ਨਾਲ ਇਹ ਦੁਖ ਅਸ਼ਾਂਤੀ ਦੇ 2 ਕਾਰਨ ਤਾਂ ਹਨ ਹੀ ਅਤੇ ਤੁਹਾਡੇ ਸਭ ਦੇ ਦੁੱਖ ਦਾ ਕਾਰਨ ਅਤੇ ਨਿਵਾਰਨ ਮਿਲ ਗਿਆ। ਹੁਣ ਤੁਸੀਂ ਸਮੱਸਿਆਵਾਂ ਦਾ ਸਮਾਧਾਨ ਕਰਨ ਵਾਲੇ ਸਮਾਧਾਨ ਸਵਰੂਪ ਬਣ ਗਏ ਹੋ ਨਾ। ਸਮੱਸਿਆਵਾਂ ਤੁਸੀਂ ਲੋਕਾਂ ਨਾਲ ਖੇਡਣ ਦੇ ਲਈ ਖਿਡੌਣੇ ਬਣਕੇ ਆਉਂਦੀਆਂ ਹਨ। ਖੇਡ ਕਰਨ ਦੇ ਲਈ ਆਉਂਦੀਆਂ ਹਨ ਨਾ ਕਿ ਡਰਾਉਣ ਦੇ ਲਈ। ਘਬਰਾਉਣ ਵਾਲੇ ਤਾਂ ਨਹੀਂ ਹੋ ਨਾ। ਜਿੱਥੇ ਸਭ ਸ਼ਕਤੀਆਂ ਦਾ ਖਜ਼ਾਨਾ ਜਨਮ ਸਿੱਧ ਅਧਿਕਾਰ ਹੋ ਗਿਆ ਤਾਂ ਬਾਕੀ ਕਮੀ ਕੀ ਰਹੀ, ਭਰਪੂਰ ਹੋ ਨਾ। ਮਾਸਟਰ ਸ੍ਰਵਸ਼ਕਤੀਮਾਨ ਦੇ ਅੱਗੇ ਸਮੱਸਿਆ ਕੋਈ ਨਹੀਂ। ਹਾਥੀ ਦੇ ਪੈਰ ਥੱਲੇ ਜੇਕਰ ਕੀੜੀ ਆ ਜਾਵੇ ਤਾਂ ਵਿਖਾਈ ਦੇਵੇਗੀ? ਤਾਂ ਇਹ ਸਮੱਸਿਆਵਾਂ ਵੀ ਤੁਸੀਂ ਮਹਾਰਥੀਆਂ ਦੇ ਅੱਗੇ ਕੀੜੀ ਵਾਂਗੂੰ ਹਨ। ਖੇਡ ਸਮਝਣ ਨਾਲ ਖੁਸ਼ੀ ਰਹਿੰਦੀ ਹੈ, ਕਿੰਨੀ ਵੀ ਵੱਡੀ ਗੱਲ ਛੋਟੀ ਹੋ ਜਾਂਦੀ ਹੈ। ਜਿਵੇਂ ਅੱਜਕਲ ਬੱਚਿਆਂ ਨੂੰ ਕਿਹੜਾ ਖੇਡ ਕਰਵਾਉਂਦੇ ਹਨ, ਬੁੱਧੀ ਦੀ। ਉਵੇਂ ਬੱਚਿਆਂ ਨੂੰ ਹਿਸਾਬ ਕਰਨ ਦੇਵੋ ਤਾਂ ਤੰਗ ਹੋ ਜਾਣਗੇ। ਲੇਕਿਨ ਖੇਡ ਦੇ ਤਰੀਕੇ ਨਾਲ ਹਿਸਾਬ ਖੁਸ਼ੀ - ਖੁਸ਼ੀ ਕਰਣਗੇ। ਤਾਂ ਤੁਸੀਂ ਸਭ ਦੇ ਲਈ ਸਮੱਸਿਆ ਕੀੜੀ ਵਾਂਗੂੰ ਹੈ ਨਾ। ਜਿੱਥੇ ਪਵਿਤ੍ਰਤਾ ਸੁਖ ਸ਼ਾਂਤੀ ਦੀ ਸ਼ਕਤੀ ਹੈ ਉਥੇ ਸੁਪਨੇ ਵਿੱਚ ਵੀ ਦੁਖ ਅਸ਼ਾਂਤੀ ਦੀ ਲਹਿਰ ਆ ਨਹੀਂ ਸਕਦੀ। ਸ਼ਕਤੀਸ਼ਾਲੀ ਆਤਮਾਵਾਂ ਦੇ ਅੱਗੇ ਇਹ ਦੁਖ ਅਤੇ ਅਸ਼ਾਂਤੀ ਹਿਮੰਤ ਨਹੀਂ ਰੱਖ ਸਕਦੀ ਅੱਗੇ ਆਉਣ ਦੀ। ਪਵਿੱਤਰ ਆਤਮਾਵਾਂ ਸਦਾ ਖੁਸ਼ ਰਹਿਣ ਵਾਲੀਆਂ ਆਤਮਾਵਾਂ ਹਨ, ਇਹ ਸਦਾ ਯਾਦ ਰੱਖੋ। ਕਈ ਤਰ੍ਹਾਂ ਦੀਆਂ ਉਲਝਣਾਂ ਵਿੱਚ ਭਟਕਣ ਨਾਲੋਂ ਦੁਖ ਅਸ਼ਾਂਤੀ ਦੇ ਜਾਲ਼ ਤੋਂ ਨਿਕਲ ਆਏ ਕਿਉਂਕਿ ਸਿਰ੍ਫ ਇੱਕ ਦੁਖ ਨਹੀਂ ਆਉਂਦਾ ਹੈ। ਲੇਕਿਨ ਇੱਕ ਦੁਖ ਵੀ ਵੰਸ਼ਾਵਲੀ ਦੇ ਨਾਲ ਆਉਂਦਾ ਹੈ। ਤਾਂ ਉਸ ਜਾਲ਼ ਵਿਚੋਂ ਨਿਕਲ ਆਏ। ਅਜਿਹੇ ਆਪਣੇ ਨੂੰ ਭਾਗਵਾਨ ਸਮਝਦੇ ਹੋ ਨਾ!

ਅੱਜ ਅਸਟ੍ਰੇਲੀਆ ਵਾਲੇ ਬੈਠੇ ਹਨ ਨਾ। ਆਸਟ੍ਰੇਲੀਆ ਵਾਲਿਆਂ ਦੀ ਬਾਪਦਾਦਾ ਸਦਾ ਹੀ ਤੱਪਸਿਆ ਅਤੇ ਮਹਾਦਾਨੀ-ਪਨ ਦੀ ਵਿਸ਼ੇਸ਼ਤਾ ਵਰਨਣ ਕਰਦੇ ਹਨ। ਸਦਾ ਸੇਵਾ ਦੇ ਲਗਨ ਦੀ ਤੱਪਸਿਆ ਅਨੇਕ ਆਤਮਾਵਾਂ ਨੂੰ ਅਤੇ ਤੁਸੀਂ ਤਪੱਸਵੀ ਆਤਮਾਵਾਂ ਨੂੰ ਫਲ ਦੇ ਰਹੀ ਹੈ। ਧਰਨੀ ਦੇ ਪ੍ਰਮਾਣ ਵਿਧੀ ਅਤੇ ਵ੍ਰਿਧੀ ਦੋਵਾਂ ਨੂੰ ਵੇਖ ਬਾਪਦਾਦਾ ਐਕਸਟ੍ਰਾ ਖੁਸ਼ ਹਨ। ਆਸਟ੍ਰੇਲੀਆ ਹੈ ਹੀ ਐਕਸਟ੍ਰਾ ਆਰਡਨਰੀ। ਤਿਆਗ ਦੀ ਭਾਵਨਾ, ਸੇਵਾ ਦੇ ਲਈ ਸਾਰਿਆਂ ਨੂੰ ਬਹੁਤ ਜਲਦੀ ਆਉਂਦੀ ਹੈ ਇਸਲਈ ਤਾਂ ਇਤਨੇ ਸੈਂਟਰ ਖੋਲ੍ਹੇ ਹਨ। ਜਿਵੇਂ ਸਾਨੂੰ ਭਾਗ ਮਿਲਿਆ ਹੈ ਇਵੇਂ ਦੂਜਿਆਂ ਦਾ ਵੀ ਭਾਗ ਬਣਾਉਣਾ ਹੈ। ਦ੍ਰਿੜ੍ਹ ਸੰਕਲਪ ਕਰਨਾ ਇਹ ਤੱਪਸਿਆ ਹੈ। ਤਾਂ ਤਿਆਗ ਅਤੇ ਤੱਪਸਿਆ ਦੀ ਵਿਧੀ ਨਾਲ ਵ੍ਰਿਧੀ ਨੂੰ ਪ੍ਰਾਪਤ ਕਰ ਰਹੇ ਹੋ। ਸੇਵਾ - ਭਾਵ ਕਈ ਹੱਦ ਦੇ ਭਾਵ ਖ਼ਤਮ ਕਰ ਦਿੰਦਾ ਹੈ। ਇਹ ਹੀ ਤਿਆਗ ਅਤੇ ਤੱਪਸਿਆ ਸਫਲਤਾ ਦਾ ਆਧਾਰ ਬਣਿਆ ਹੈ, ਸਮਝਾ। ਸੰਗਠਨ ਕੀ ਸ਼ਕਤੀ ਹੈ। ਇੱਕ ਨੇ ਕਿਹਾ ਅਤੇ ਦੂਜੇ ਨੇ ਕੀਤਾ। ਇਵੇਂ ਨਹੀਂ ਇੱਕ ਨੇ ਕਿਹਾ ਅਤੇ ਦੂਜਾ ਕਹੇ ਇਹ ਤਾਂ ਹੋ ਨਹੀਂ ਸਕਦਾ। ਇਸ ਵਿੱਚ ਸੰਗਠਨ ਟੁੱਟਦਾ ਹੈ। ਇੱਕ ਨੇ ਕਿਹਾ ਦੂਜੇ ਨੇ ਉਮੰਗ ਨਾਲ ਸਹਿਯੋਗੀ ਬਣ ਪ੍ਰੈਕਟੀਕਲ ਵਿੱਚ ਲਿਆਂਦਾ, ਇਹ ਹੈ ਸੰਗਠਨ ਦੀ ਸ਼ਕਤੀ। ਪਾਂਡਵਾਂ ਦਾ ਵੀ ਸੰਗਠਨ ਹੈ, ਕਦੇ ਤੂੰ ਮੈਂ ਨਹੀਂ। ਬਸ ਬਾਬਾ - ਬਾਬਾ ਕਹਿਆ ਤਾਂ ਸਭ ਗੱਲਾਂ ਖ਼ਤਮ ਹੋ ਜਾਂਦੀਆਂ ਹਨ। ਖਿਟਖਿਟ ਹੁੰਦੀ ਹੀ ਹੈ ਤੂੰ ਮੈਂ, ਮੇਰਾ ਤੇਰਾ ਵਿੱਚ। ਬਾਪ ਨੂੰ ਸਾਮ੍ਹਣੇ ਰੱਖੋਗੇ ਤਾਂ ਕੋਈ ਸਮੱਸਿਆ ਆ ਨਹੀਂ ਸਕਦੀ। ਅਤੇ ਸਦਾ ਨਿਰਵਿਘਨ ਆਤਮਾਵਾਂ ਤਿਵਰ ਪੁਰਸ਼ਾਰਥ ਨਾਲ ਉੱਡਦੀ ਕਲਾ ਦਾ ਅਨੁਭਵ ਕਰਦੀਆਂ ਹਨ। ਬਹੁਤ ਕਾਲ ਦੀ ਨਿਰਵਿਘਨ ਆਤਮਾਵਾਂ ਫਾਊਂਡੇਸ਼ਨ ਪੱਕਾ ਹੋਣ ਦੇ ਕਾਰਨ ਖੁਦ ਵੀ ਸ਼ਕਤੀਸ਼ਾਲੀ ਦੂਸਰਿਆਂ ਨੂੰ ਵੀ ਸ਼ਕਤੀਸ਼ਾਲੀ ਬਣਾਉਂਦੀਆਂ ਹਨ। ਕੋਈ ਵੀ ਚੀਜ਼ ਟੁੱਟੀ ਹੋਈ ਨੂੰ ਜੋੜਨ ਨਾਲ ਉਹ ਕਮਜ਼ੋਰ ਹੋ ਜਾਂਦੀ ਹੈ। ਬਹੁਤਕਾਲ ਦੀ ਸ਼ਕਤੀਸ਼ਾਲੀ ਆਤਮਾ, ਨਿਰਵਿਘਨ ਆਤਮਾ ਅੰਤ ਵਿੱਚ ਨਿਰਵਿਘਨ ਬਣ ਪਾਸ ਵਿਦ ਆਨਰ ਬਣ ਜਾਂਦੀ ਹੈ ਜਾਂ ਫ਼ਸਟ ਡਵੀਜਨ ਵਿੱਚ ਆ ਜਾਂਦੀ ਹੈ। ਤਾਂ ਸਦਾ ਇਹ ਹੀ ਲਕਸ਼ ਰੱਖੋ ਕਿ ਬਹੁਤ ਕਾਲ ਦੀ ਨਿਰਵਿਘਨ ਸਥਿਤੀ ਦਾ ਅਨੁਭਵ ਜਰੂਰ ਕਰਨਾ ਹੈ। ਇਵੇਂ ਨਹੀਂ ਸਮਝੋ ਵਿਘਨ ਆਇਆ, ਮਿਟ ਤਾਂ ਗਿਆ ਨਾ। ਕੋਈ ਹਰਜ਼ਾ ਨਹੀਂ। ਲੇਕਿਨ ਬਾਰ - ਬਾਰ ਵਿਘਨ ਆਉਣਾ ਅਤੇ ਮਿਟਾਉਣਾ ਇਸ ਵਿੱਚ ਟਾਈਮ ਵੇਸਟ ਜਾਂਦਾ ਹੈ। ਐਨਰਜੀ ਵੇਸਟ ਜਾਂਦੀ ਹੈ। ਉਹ ਸਮਾਂ ਅਤੇ ਐਨਰਜੀ ਸੇਵਾ ਵਿੱਚ ਲਗਾਵੋ ਤਾਂ ਇੱਕ ਦਾ ਪਦਮ ਜਮਾਂ ਹੋ ਜਾਵੇਗਾ। ਇਸਲਈ ਬਹੁਤ ਕਾਲ ਦੀਆਂ ਨਿਰਵਿਘਨ ਆਤਮਾਵਾਂ ਵਿਘਨ - ਵਿਨਾਸ਼ਕ ਰੂਪ ਵਿੱਚ ਪੂਜੀਆਂ ਜਾਂਦੀਆਂ ਹਨ। ਵਿਘਨ - ਵਿਨਾਸ਼ਕ ਟਾਈਟਲ ਪੁਜਯ ਆਤਮਾਵਾਂ ਦਾ ਹੈ। ਮੈਂ ਵਿਘਨ - ਵਿਨਾਸ਼ਕ ਪੁਜਯ ਆਤਮਾ ਹਾਂ ਇਸ ਸਮ੍ਰਿਤੀ ਨਾਲ ਸਦਾ ਨਿਰਵਿਘਨ ਬਣ ਉੱਡਦੀ ਕਲਾ ਦਵਾਰਾ ਉੱਡਦੇ ਚੱਲੋ ਅਤੇ ਉਡਾਉਂਦੇ ਚੱਲੋ। ਸਮਝਾ। ਆਪਣੇ ਵਿਘਨ ਵਿਨਾਸ਼ ਤਾਂ ਕੀਤੇ ਪਰ ਦੂਸਰਿਆਂ ਦੇ ਲਈ ਵਿਘਨ ਵਿਨਾਸ਼ਕ ਬਣਨਾ ਹੈ। ਦੇਖੋ, ਤੁਸੀਂ ਲੋਕਾਂ ਨੂੰ ਨਿਮਿਤ ਆਤਮਾ ਵੀ ਅਜਿਹੀ ਮਿਲੀ ਹੈ ( ਨਿਰਮਲਾ ਡਾਕਟਰ ) ਜੋ ਸ਼ੁਰੂ ਤੋਂ ਲੈਕੇ ਕਿਸੇ ਵੀ ਵਿਘਨ ਵਿੱਚ ਨਹੀਂ ਆਈ। ਸਦਾ ਨਿਆਰੀ ਅਤੇ ਪਿਆਰੀ ਰਹੀ ਹੈ। ਥੋੜ੍ਹਾ ਜਿਹਾ ਸਟ੍ਰਿਕਟ ਰਹਿੰਦੀ। ਇਹ ਵੀ ਜਰੂਰੀ ਹੈ। ਜੇਕਰ ਅਜਿਹੀ ਸਟ੍ਰਿਕਟ ਟੀਚਰ ਨਹੀਂ ਮਿਲਦੀ ਤਾਂ ਇਤਨੀ ਵ੍ਰਿਧੀ ਨਹੀਂ ਹੁੰਦੀ। ਇਹ ਜਰੂਰੀ ਵੀ ਹੁੰਦਾ ਹੈ। ਜਿਵੇਂ ਕੜਵੀ ਦਵਾਈ ਬਿਮਾਰੀ ਦੇ ਲਈ ਜਰੂਰੀ ਹੁੰਦੀ ਹੈ ਨਾ। ਤਾਂ ਡਰਾਮਾ ਅਨੁਸਾਰ ਨਿਮਿਤ ਆਤਮਾਵਾਂ ਦਾ ਵੀ ਸੰਗ ਤਾਂ ਲਗਦਾ ਹੀ ਹੈ ਨਾ ਅਤੇ ਜਿਵੇਂ ਆਪਣੇ ਆਉਣ ਨਾਲ ਹੀ ਸੇਵਾ ਦੇ ਨਿਮਿਤ ਬਣ ਗਈ ਤਾਂ ਅਸਟ੍ਰੇਲੀਆ ਵਿੱਚ ਵੀ ਆਉਣ ਨਾਲ ਹੀ ਸੈਂਟਰ ਖੋਲਣ ਦੀ ਸੇਵਾ ਵਿੱਚ ਲੱਗ ਜਾਂਦੇ ਹਨ। ਇਸ ਤਿਆਗ ਦੀ ਭਾਵਨਾ ਦਾ ਵਾਇਬ੍ਰੇਸ਼ਨ ਸਾਰੀ ਆਸਟ੍ਰੇਲੀਆ ਅਤੇ ਜੋ ਵੀ ਸੰਪਰਕ ਵਾਲੀਆਂ ਜਗ੍ਹਾ ਹਨ ਉਨ੍ਹਾਂ ਵਿੱਚ ਉਸੇ ਰੂਪ ਨਾਲ ਵ੍ਰਿਧੀ ਹੋ ਰਹੀ ਹੈ। ਤੱਪਸਿਆ ਅਤੇ ਤਿਆਗ ਜਿਸ ਵਿੱਚ ਹੈ, ਉਹ ਹੀ ਸ਼੍ਰੇਸ਼ਠ ਆਤਮਾ ਹੈ। ਤਿਵਰ ਪੁਰਸ਼ਾਰਥੀ ਤਾਂ ਸਾਰੀਆਂ ਆਤਮਾਵਾਂ ਹਨ ਲੇਕਿਨ ਪੁਰਸ਼ਾਰਥੀ ਹੁੰਦੇ ਹੋਏ ਵੀ ਵਿਸ਼ੇਸ਼ਤਾਵਾਂ ਆਪਣਾ ਅਸਰ ਜਰੂਰ ਕਰਦੀਆਂ ਹਨ। ਸੰਪੰਨ ਤਾਂ ਸਾਰੇ ਬਣ ਰਹੇ ਹਨ ਨਾ। ਸੰਪੰਨ ਬਣ ਗਏ, ਇਹ ਸਰਟੀਫਿਕੇਟ ਕਿਸੇ ਨੂੰ ਵੀ ਮਿਲਿਆ ਨਹੀਂ ਹੈ। ਲੇਕਿਨ ਸੰਪੰਨਤਾ ਦੇ ਨੇੜੇ ਪਹੁੰਚ ਗਏ ਹਨ, ਇਸ ਵਿੱਚ ਨੰਬਰਵਾਰ ਹੋ। ਕਈ ਬਹੁਤ ਨੇੜ੍ਹੇ ਪਹੁੰਚੇ ਹਨ, ਕੋਈ ਨੰਬਰਵਾਰ ਅੱਗੇ ਪਿੱਛੇ ਹਨ। ਆਸਟ੍ਰੇਲੀਆ ਵਾਲੇ ਲੱਕੀ ਹਨ। ਤਿਆਗ ਦਾ ਬੀਜ ਭਾਗਿਆ ਪ੍ਰਾਪਤ ਕਰਵਾ ਰਿਹਾ ਹੈ। ਸ਼ਕਤੀ ਸੈਨਾ ਵੀ ਬਾਪਦਾਦਾ ਨੂੰ ਅਤਿ ਪਿਆਰੀ ਹੈ ਕਿਉਂਕਿ ਹਿਮੰਤ - ਵਾਲੀ ਹੈ। ਜਿੱਥੇ ਹਿਮੰਤ ਹੈ ਉੱਥੇ ਬਾਪਦਾਦਾ ਦੀ ਮਦਦ ਸਦਾ ਹੀ ਨਾਲ ਹੈ। ਸਦਾ ਸੰਤੁਸ਼ੱਟ ਰਹਿਣ ਵਾਲੇ ਹੋ ਨਾ। ਸੰਤੁਸ਼ੱਟਤਾ, ਸਫ਼ਲਤਾ ਦਾ ਆਧਾਰ ਹੈ। ਤੁਸੀਂ ਸਭ ਸੰਤੁਸ਼ੱਟ ਆਤਮਾਵਾਂ ਹੋ ਤਾਂ ਤੁਹਾਡੀ ਸਫਲਤਾ ਤੁਹਾਡਾ ਜਨਮ ਸਿੱਧ ਅਧਿਕਾਰ ਹੈ। ਸਮਝਾ। ਤਾਂ ਆਸਟ੍ਰੇਲੀਆ ਵਾਲੇ ਨਿਅਰੇਸਟ ਅਤੇ ਡੀਅਰੇਸਟ ਹਨ ਇਸਲਈ ਐਕਸਟ੍ਰਾ ਹੁੱਜਤ ਹੈ। ਅੱਛਾ।

"ਅਵਿਅਕਤ ਮੁਰਲੀਆਂ ਵਿਚੋਂ ਚੁਣੇ ਹੋਏ ਮਹਾਵਾਕਿਆ" (ਪ੍ਰਸ਼ਨ - ਉੱਤਰ )

ਪ੍ਰਸ਼ਨ:- ਸ਼ਕਤੀ ਸੈਨਾ ਦਾ ਨਾਮ ਸਾਰੇ ਵਿਸ਼ਵ ਦੇ ਵਿੱਚ ਕੱਦ ਬਾਲਾ ਹੋਵੇਗਾ?

ਉੱਤਰ:- ਜੱਦ ਸੰਗਠਿਤ ਰੂਪ ਵਿਚ ਇੱਕਰਸ ਸਥਿਤੀ ਜਾਂ ਇੱਕ ਸ਼ੁੱਧ ਸੰਕਲਪ ਵਿੱਚ ਸਥਿਤ ਹੋਣ ਦਾ ਅਭਿਆਸ ਹੋਵੇਗਾ। ਸੰਗਠਨ ਵਿੱਚ ਕਿਸੀ ਇੱਕ ਦਾ ਵੀ ਦੂਜਾ ਕੋਈ ਸੰਕਲਪ ਨਾ ਹੋਵੇ। ਸਭ ਇੱਕ ਹੀ ਲੱਗਣ, ਇੱਕ ਹੀ ਅਸ਼ਰੀਰੀ ਬਣਨ ਦੇ ਸ਼ੁੱਧ ਸੰਕਲਪ ਵਿਚ ਸਥਿਤ ਹੋਣ ਦੇ ਅਭਿਆਸੀ ਬਣਨ ਤੱਦ ਸਾਰੇ ਵਿਸ਼ਵ ਦੇ ਅੰਦਰ ਸ਼ਕਤੀ ਸੈਨਾ ਦਾ ਨਾਮ ਬਾਲਾ ਹੋਵੇਗਾ।

ਪ੍ਰਸ਼ਨ:- ਸਥੂਲ ਸੈਨਿਕ ਯੁੱਧ ਦੇ ਮੈਦਾਨ ਵਿਚ ਵਿਜਯੀ ਕਿਸ ਅਧਾਰ ਤੇ ਹੁੰਦੇ ਹਨ? ਤੁਹਾਡੇ ਲਈ ਵਿਜਯ ਦਾ ਨਗਾੜ੍ਹਾ ਕੱਦ ਵੱਜੇਗਾ?

ਉੱਤਰ:- ਸਥੂਲ ਸੈਨਿਕ ਜੱਦ ਯੁੱਧ ਦੇ ਮੈਦਾਨ ਵਿੱਚ ਜਾਂਦੇ ਹਨ ਤਾਂ ਇੱਕ ਹੀ ਆਰਡਰ ਤੋਂ ਚਾਰੋਂ ਪਾਸੇ ਆਪਣੀ ਗੋਲੀ ਚਲਾਉਣਾ ਸ਼ੁਰੂ ਕਰ ਦਿੰਦੇ ਹਨ। ਇੱਕ ਹੀ ਸਮੇਂ, ਇੱਕ ਹੀ ਆਰਡਰ ਨਾਲ ਚਾਰੋਂ ਪਾਸੇ ਘੇਰਾਵ ਪਾ ਲੈਂਦੇ ਹਨ ਤੱਦ ਵਿਜਯੀ ਬਣਦੇ ਹਨ। ਇਵੇਂ ਹੀ ਰੂਹਾਨੀ ਸੈਨਾ ਸੰਗਠਿਤ ਰੂਪ ਵਿੱਚ, ਇੱਕ ਹੀ ਇਸ਼ਾਰੇ ਨਾਲ ਅਤੇ ਇੱਕ ਹੀ ਸੇਕਿੰਡ ਵਿਚ, ਸਾਰੇ ਇੱਕ - ਰਸ ਸਥਿਤ ਹੋ ਜਾਣਗੇ, ਤੱਦ ਹੀ ਵਿਜਯ ਦਾ ਨਗਾੜ੍ਹਾ ਵੱਜੇਗਾ।

ਪ੍ਰਸ਼ਨ:- ਬਾਪ ਦੇ ਕਿਸ ਆਰਡਰ ਨੂੰ ਪ੍ਰੈਕਟੀਕਲ ਵਿਚ ਲਿਆਉਣ ਦੇ ਲਈ ਐਵੱਰਰੈਡੀ ਬਣੋ ਤਾਂ ਇਹ ਕਲਯੁਗੀ ਪਰਵਤ ਉੱਠ ਜਾਵੇਗਾ?

ਉੱਤਰ:- ਬਾਪ ਇਹ ਹੀ ਆਰਡਰ ਕਰਨਗੇ ਕਿ ਇੱਕ ਸੇਕਿੰਡ ਵਿਚ ਸਾਰੇ ਇਕਰਸ ਸਥਿਤੀ ਵਿੱਚ ਸਥਿਤ ਹੋ ਜਾਓ। ਜੱਦ ਸਾਰਿਆਂ ਦੇ ਸਰਵ - ਸੰਕਲਪ ਇੱਕ ਸੰਕਲਪ ਵਿੱਚ ਸਮਾਂ ਜਾਣਗੇ ਤੱਦ ਇਹ ਕਲਯੁਗੀ ਪ੍ਰਵਤ ਉਠੇਗਾ। ਉਹ ਇੱਕ ਸੇਕਿੰਡ ਸਦਾਕਾਲ ਦਾ ਸੇਕਿੰਡ ਹੁੰਦਾ ਹੈ। ਇਵੇਂ ਨਹੀਂ ਕਿ ਇੱਕ ਸੇਕਿੰਡ ਸਥਿਤ ਹੋ ਫਿਰ ਹੇਠਾਂ ਆ ਜਾਓ।

ਪ੍ਰਸ਼ਨ:- ਹਰ ਇੱਕ ਬ੍ਰਾਹਮਣ ਬੱਚੇ ਦੀ ਜਵਾਬਦਾਰੀ ਕਿਹੜੀ ਹੈ?

ਉੱਤਰ:- ਸਾਰੇ ਸੰਗਠਨ ਨੂੰ ਇੱਕਰਸ ਸਥਿਤੀ ਵਿੱਚ ਸਥਿਤ ਕਰਾਉਣ ਦੇ ਲਈ ਸਹਿਯੋਗੀ ਬਣਨਾ - ਇਹ ਹਰ ਇੱਕ ਬ੍ਰਾਹਮਣ ਦੀ ਜਵਾਬਦਾਰੀ ਹੈ। ਜਿਵੇਂ ਅਗਿਆਨੀ ਆਤਮਾਵਾਂ ਨੂੰ ਗਿਆਨ ਦੀ ਰੋਸ਼ਨੀ ਦੇਣ ਦੇ ਲਈ ਹਮੇਸ਼ਾ ਸ਼ੁਭ ਭਾਵਨਾ ਜਾਂ ਕਲਿਆਣ ਦੀ ਭਾਵਨਾ ਰੱਖਦੇ ਹੋਏ ਕੋਸ਼ਿਸ਼ ਕਰਦੇ ਰਹਿੰਦੇ ਹੋ। ਇਵੇਂ ਹੀ ਆਪਣੇ ਇਸ ਦੈਵੀ ਸੰਗਠਨ ਨੂੰ ਵੀ ਇੱਕਰਸ ਸਥਿਤੀ ਵਿਚ ਸਥਿਤ ਕਰਾਉਣ ਜਾਂ ਸੰਗਠਨ ਦੀ ਸ਼ਕਤੀ ਨੂੰ ਵਧਾਉਣ ਦੇ ਲਈ ਇੱਕ - ਦੂਜੇ ਦੇ ਪ੍ਰਤੀ ਵੱਖ - ਵੱਖ ਰੂਪ ਨਾਲ ਕੋਸ਼ਿਸ਼ ਕਰੋ। ਇਸ ਦੇ ਪਲਾਨ ਬਣਾਓ। ਇਵੇਂ ਨਹੀਂ ਖੁਸ਼ ਹੋ ਜਾਣਾ ਕਿ ਮੈਂ ਆਪਣੇ ਰੂਪ ਤੋਂ ਠੀਕ ਹੀ ਹਾਂ।

ਪ੍ਰਸ਼ਨ:- ਪਰਮਾਤਮਾ ਗਿਆਨ ਦੀ ਵਿਸ਼ੇਸ਼ਤਾ ਕੀ ਹੈ?

ਉੱਤਰ:- ਸੰਗਠਨ ਦੀ ਸ਼ਕਤੀ ਹੀ ਇਸ ਪਰਮਾਤਮ ਗਿਆਨ ਦੀ ਵਿਸ਼ੇਸ਼ਤਾ ਹੈ। ਇਸ ਬ੍ਰਾਹਮਣ ਸੰਗਠਨ ਦੀ ਵਿਸ਼ੇਸ਼ਤਾ ਦੇਵਤਾ ਰੂਪ ਵਿੱਚ ਪ੍ਰੈਕਟੀਕਲ ਇੱਕਧਰਮ , ਇੱਕ ਰਾਜ, ਇੱਕ ਮਤ ਦੇ ਰੂਪ ਵਿੱਚ ਚਲਦੀ ਹੈ।

ਪ੍ਰਸ਼ਨ:- ਕਿਸ ਇੱਕ ਗੱਲ ਦਾ ਸੰਪੂਰਨ ਪਰਿਵਰਤਨ ਹੀ ਸੰਪੂਰਨਤਾ ਨੂੰ ਸਮੀਪ ਲਿਆਏਗਾ?

ਉੱਤਰ:- ਹਰ ਇੱਕ ਵਿੱਚ ਜੋ ਦੇਹ ਅਭਿਮਾਨ ਮੂਲ ਸੰਸਕਾਰ ਹੈ, ਜਿਸ ਨੂੰ ਤੁਸੀਂ ਲੋਕ ਨੇਚਰ ਕਹਿੰਦੇ ਹੋ, ਉਹ ਸੰਸਕਾਰ ਅੰਸ਼ - ਮਾਤਰ ਵਿੱਚ ਵੀ ਨਾ ਰਹੇ। ਆਪਣੇ ਇਨ੍ਹਾਂ ਸੰਸਕਾਰਾਂ ਨੂੰ ਪਰਿਵਰਤਨ ਕਰ ਬਾਪਦਾਦਾ ਦੇ ਸੰਸਕਾਰਾਂ ਦੀ ਧਾਰਨ ਕਰਨਾ - ਇਹ ਹੀ ਲਾਸ੍ਟ ਪੁਰਸ਼ਾਰਥ ਹੈ।

ਪ੍ਰਸ਼ਨ:- ਬਾਬਦਾਦਾ ਦੀ ਪਰਤੱਖਤਾ ਕਿਸ ਅਧਾਰ ਤੇ ਹੋਵੇਗੀ?

ਉੱਤਰ:- ਜੱਦ ਇੱਕ - ਇੱਕ ਵਿਚ ਬਾਪਦਾਦਾ ਦੇ ਸੰਸਕਾਰ ਵਿਖਾਈ ਦੇਣਗੇ। ਬਾਪਦਾਦਾ ਦੇ ਸੰਸਕਾਰਾਂ ਨੂੰ ਕਾਪੀ ਕਰ, ਉਨ੍ਹਾਂ ਦੇ ਸਮਾਨ ਬਣੋ ਤਾਂ ਸਮੇਂ ਅਤੇ ਸ਼ਕਤੀਆਂ ਬਚ ਜਾਣਗੀਆਂ ਅਤੇ ਸਾਰੇ ਵਿਸ਼ਵ ਵਿੱਚ ਬਾਪਦਾਦਾ ਨੂੰ ਸਹਿਜ ਪ੍ਰਤਿਅਕਸ਼ ਕਰ ਸਕੋਗੇ। ਭਗਤੀ ਮਾਰਗ ਵਿਚ ਤਾਂ ਸਿਰਫ ਕਹਾਵਤ ਹੈ ਜਿਸ ਪਾਸੇ ਵੇਖਦੇ ਹਾਂ ਉਸ ਪਾਸੇ ਤੂੰ ਹੀ ਤੂੰ ਪਰ ਇੱਥੇ ਪ੍ਰੈਕਟੀਕਲ ਵਿਚ ਜਿੱਥੇ ਦੇਖੋ, ਜਿਸ ਨੂੰ ਵੇਖੋ ਉੱਥੇ ਬਾਪਦਾਦਾ ਦੇ ਸੰਸਕਾਰ ਹੀ ਵਿਖਾਈ ਦੇਣ।

ਵਰਦਾਨ:-
ਰੌਬ ਦੇ ਅੰਸ਼ ਦਾ ਵੀ ਤਿਆਗ ਕਰਨ ਵਾਲੇ ਸ੍ਵਮਾਨਧਾਰੀ ਪੁੰਨਯ ਆਤਮਾ ਭਵ

ਸ੍ਵਮਾਨਧਾਰੀ ਬੱਚੇ ਸਾਰਿਆਂ ਨੂੰ ਮਾਨ ਦੇਣ ਵਾਲੇ ਦਾਤਾ ਹੁੰਦੇ ਹਨ। ਦਾਤਾ ਮਤਲਬ ਰਹਿਮਦਿਲ। ਉਨ੍ਹਾਂ ਵਿੱਚ ਕਦੀ ਕਿਸੀ ਵੀ ਆਤਮਾ ਦੇ ਪ੍ਰਤੀ ਸੰਕਲਪ ਮਾਤਰ ਵੀ ਰੌਬ ਨਹੀਂ ਰਹਿੰਦਾ। ਇਹ ਇਵੇਂ ਕਿਓਂ? ਇਵੇਂ ਨਹੀਂ ਕਰਨਾ ਚਾਹੀਦਾ ਹੈ, ਹੋਣਾ ਨਹੀਂ ਚਾਹੀਦਾ, ਗਿਆਨ ਇਹ ਕਹਿੰਦਾ ਹੈ ਕੀ...ਇਹ ਵੀ ਸੂਕ੍ਸ਼੍ਮ ਰੌਬ ਦਾ ਅੰਸ਼ ਹੈ। ਪਰ ਸ੍ਵਮਾਨਧਾਰੀ ਪੁੰਨਯ ਆਤਮਾ ਡਿੱਗੇ ਹੋਏ ਨੂੰ ਉਠਾਉਣਗੀਆਂ, ਸਹਿਯੋਗੀ ਬਣਾਉਣਗੀਆਂ ਉਹ ਕਦੀ ਸੰਕਲਪ ਵੀ ਨਹੀਂ ਕਰ ਸਕਦੀ ਕਿ ਇਹ ਤਾਂ ਆਪਣੇ ਕਰਮਾਂ ਦਾ ਫਲ ਭੋਗ ਰਹੇ ਹਨ, ਕਰਨਗੇ ਤਾਂ ਜਰੂਰ ਪਾਉਣਗੇ ਇਨ੍ਹਾਂਨੂੰ ਡਿੱਗਣਾ ਹੀ ਚਾਹੀਦਾ...। ਇਵੇਂ ਦੇ ਸੰਕਲਪ ਤੁਸੀਂ ਬੱਚਿਆਂ ਦੇ ਨਹੀਂ ਹੋ ਸਕਦੇ। ।

ਸਲੋਗਨ:-
ਸੰਤੁਸ਼ਟਤਾ ਅਤੇ ਪ੍ਰਸੰਨਤਾ ਦੀ ਵਿਸ਼ੇਸ਼ਤਾ ਹੀ ਉਡਦੀ ਕਲਾ ਦਾ ਅਨੁਭਵ ਕਰਾਉਂਦੀ ਹੈ।