13.09.21        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤ੍ਤਵਾਂ ਸਹਿਤ ਸਾਰੇ ਮਨੁੱਖ ਮਾਤਰ ਨੂੰ ਬਦਲਣ ਵਾਲੀ ਯੂਨੀਵਰਸਿਟੀ ਸਿਰ੍ਫ ਇੱਕ ਹੀ ਹੈ, ਇਥੋਂ ਹੀ ਸਭ ਦੀ ਸਦਗਤੀ ਹੁੰਦੀ ਹੈ

ਪ੍ਰਸ਼ਨ:-
ਬਾਪ ਵਿੱਚ ਨਿਸ਼ਚੇ ਹੁੰਦੇ ਹੀ ਕਿਹੜੀ ਰਾਏ ਫੌਰਨ ਅਮਲ ਵਿੱਚ ਲਿਆਉਣੀ ਚਾਹੀਦੀ ਹੈ?

ਉੱਤਰ:-
1- ਜੱਦ ਨਿਸ਼ਚੇ ਹੋਇਆ ਕਿ ਬਾਪ ਆਇਆ ਹੈ ਬਾਪ ਦੀ ਪਹਿਲੀ - ਪਹਿਲੀ ਰਾਏ ਇਹ ਹੈ ਕਿ ਇਨ੍ਹਾਂ ਅੱਖਾਂ ਤੋਂ ਜੋ ਕੁਝ ਵੇਖਦੇ ਹੋ ਉਸ ਨੂੰ ਭੁੱਲ ਜਾਵੋ। ਇੱਕ ਮੇਰੀ ਮਤ ਤੇ ਚੱਲੋ। ਇਸ ਰਾਏ ਨੂੰ ਫੌਰਨ ਅਮਲ ਵਿੱਚ ਲਿਆਉਣਾ ਚਾਹੀਦਾ ਹੈ। 2- ਜੱਦ ਤੁਸੀਂ ਬੇਹੱਦ ਦੇ ਬਾਪ ਦੇ ਬਣੇ ਹੋ ਤਾਂ ਪਤਿਤਾਂ ਦੇ ਨਾਲ ਤੁਹਾਡੀ ਲੈਣ - ਦੇਣ ਨਹੀਂ ਹੋਣੀ ਚਾਹੀਦੀ। ਨਿਸ਼ਚੇ ਬੁੱਧੀ ਬੱਚਿਆਂ ਨੂੰ ਕਦੀ ਕਿਸੇ ਗੱਲ ਵਿੱਚ ਸੰਸ਼ੇ ਨਹੀਂ ਹੋ ਸਕਦਾ।

ਓਮ ਸ਼ਾਂਤੀ
ਇਹ ਘਰ ਦਾ ਘਰ ਵੀ ਹੈ ਅਤੇ ਯੂਨੀਵਰਸਿਟੀ ਵੀ ਹੈ। ਇਸ ਨੂੰ ਹੀ ਗੌਡ ਫਾਦਰਲੀ ਵਰਲਡ ਯੂਨੀਵਰਸਿਟੀ ਕਿਹਾ ਜਾਂਦਾ ਹੈ ਕਿਓਂਕਿ ਸਾਰੀ ਦੁਨੀਆਂ ਦੇ ਮਨੁੱਖ ਮਾਤਰ ਦੀ ਸਦਗਤੀ ਹੁੰਦੀ ਹੈ। ਰੀਯਲ ਵਰਲਡ ਯੂਨੀਵਰਸਿਟੀ ਇਹ ਹੈ। ਘਰ ਦਾ ਘਰ ਵੀ ਹੈ। ਮਾਤਾ - ਪਿਤਾ ਦੇ ਸਨਮੁੱਖ ਬੈਠ ਹਨ ਫਿਰ ਯੂਨੀਵਰਸਿਟੀ ਵੀ ਹੈ। ਸਪ੍ਰਿਚੂਅਲ ਫਾਦਰ ਬੈਠਾ ਹੋਇਆ ਹੈ। ਇਹ ਰੂਹਾਨੀ ਨਾਲੇਜ ਹੈ ਜੋ ਰੂਹਾਨੀ ਬਾਪ ਦਵਾਰਾ ਮਿਲਦੀ ਹੈ। ਸਪ੍ਰਿਚੂਅਲ ਨਾਲੇਜ ਸਿਵਾਏ ਸਪ੍ਰਿਚੂਅਲ ਫਾਦਰ ਦੇ ਹੋਰ ਕੋਈ ਮਨੁੱਖ ਦੇ ਨਹੀਂ ਸਕਦੇ। ਉਨ੍ਹਾਂ ਨੂੰ ਹੀ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ ਅਤੇ ਗਿਆਨ ਨਾਲ ਹੀ ਸਦਗਤੀ ਹੁੰਦੀ ਹੈ ਇਸਲਈ ਗਿਆਨ ਸਾਗਰ, ਸਰਵ ਦਾ ਸਦਗਤੀ ਦਾਤਾ ਇੱਕ ਬਾਪ ਹੀ ਹੈ। ਬਾਪ ਦਵਾਰਾ ਸਰਵ ਯੂਨੀਵਰਸ ਦੇ ਮਨੁੱਖ ਤਾਂ ਕੀ ਪਰ ਹਰ ਚੀਜ਼ 5 ਤੱਤਵ ਵੀ ਸਤੋਪ੍ਰਧਾਨ ਬਣ ਜਾਂਦੇ ਹਨ। ਸਭ ਦੀ ਸਦਗਤੀ ਹੁੰਦੀ ਹੈ। ਇਹ ਗੱਲਾਂ ਬੜੀਆਂ ਸਮਝਣ ਦੀਆਂ ਹਨ। ਹੁਣ ਸਭ ਦੀ ਸਦਗਤੀ ਹੋਣੀ ਹੈ। ਪੁਰਾਣੀ ਦੁਨੀਆਂ ਅਤੇ ਦੁਨੀਆਂ ਵਿੱਚ ਰਹਿਣ ਵਾਲੇ ਸਭ ਚੇਂਜ ਹੋ ਜਾਣਗੇ। ਜੋ ਕੁਝ ਇੱਥੇ ਵੇਖਦੇ ਹੋ ਉਹ ਸਭ ਬਦਲਕੇ ਨਵਾਂ ਹੋਣ ਦਾ ਹੈ। ਗਾਇਆ ਵੀ ਜਾਂਦਾ ਹੈ - ਇੱਥੇ ਹੈ ਝੂਠੀ ਮਾਇਆ, ਝੂਠੀ ਕਾਇਆ ਇਹ ਝੂਠ ਖੰਡ ਬਣ ਜਾਂਦਾ ਹੈ। ਭਾਰਤ ਸੱਚਖੰਡ ਸੀ, ਹੁਣ ਝੂਠ ਖੰਡ ਹੈ। ਰਚਤਾ ਅਤੇ ਰਚਨਾ ਦੇ ਬਾਰੇ ਵਿੱਚ ਜੋ ਮਨੁੱਖ ਕਹਿਣਗੇ ਉਹ ਝੂਠ। ਹੁਣ ਤੁਸੀਂ ਬਾਪ ਦਵਾਰਾ ਜਾਣਦੇ ਹੋ - ਭਗਵਾਨੁਵਾਚ। ਭਗਵਾਨ ਇੱਕ ਬਾਪ ਹੈ ਨਾ। ਉਹ ਹੈ ਨਿਰਾਕਾਰ, ਅਸਲ ਵਿੱਚ ਤਾਂ ਸਭ ਆਤਮਾਵਾਂ ਨਿਰਾਕਾਰ ਹਨ ਫਿਰ ਇੱਥੇ ਸਾਕਾਰ ਰੂਪ ਲੈਂਦੀਆਂ ਹਨ। ਉੱਥੇ ਆਕਾਰ ਨਹੀਂ ਹਨ। ਆਤਮਾਵਾਂ ਮੂਲਵਤਨ ਅਤੇ ਬ੍ਰਹਮ ਮਹਾਤਤ੍ਵ ਵਿੱਚ ਨਿਵਾਸ ਕਰਦੀਆਂ ਹਨ। ਉਹ ਹੈ ਸਾਡਾ ਆਤਮਾਵਾਂ ਦਾ ਘਰ, ਬ੍ਰਹਮ ਮਹਾਤਤ੍ਵ। ਇਹ ਅਕਾਸ਼ ਤਤ੍ਵ ਹੈ, ਜਿੱਥੇ ਸਾਕਾਰੀ ਪਾਰ੍ਟ ਚਲਦਾ ਹੈ। ਵਰਲਡ ਦੀ ਹਿਸਟਰੀ - ਜਾਗਰਫ਼ੀ ਰਿਪੀਟ ਹੁੰਦੀ ਹੈ। ਇਸ ਦਾ ਅਰਥ ਵੀ ਸਮਝਦੇ ਨਹੀਂ, ਕਹਿੰਦੇ ਹਨ ਰਿਪੀਟ ਹੁੰਦੀ ਹੈ। ਗੋਲਡਨ ਏਜ਼, ਸਿਲਵਰ ਫਿਰ ਕੀ? ਫਿਰ ਗੋਲਡਨ ਏਜ਼ ਜਰੂਰ ਆਵੇਗੀ। ਸੰਗਮਯੁਗ ਇੱਕ ਹੀ ਹੁੰਦਾ ਹੈ। ਸਤਿਯੁਗ, ਤ੍ਰੇਤਾ ਅਤੇ ਤ੍ਰੇਤਾ ਤੇ ਦਵਾਪਰ ਦਾ ਸੰਗਮ ਨਹੀਂ ਕਿਹਾ ਜਾਂਦਾ, ਉਹ ਰਾਂਗ ਹੋ ਜਾਂਦਾ ਹੈ। ਬਾਪ ਕਹਿੰਦੇ ਹਨ - ਮੈਂ ਕਲਪ - ਕਲਪ, ਕਲਪ ਦੇ ਸੰਗਮਯੁਗੇ ਆਉਂਦਾ ਹਾਂ। ਮੈਨੂੰ ਬੁਲਾਉਂਦੇ ਹੀ ਉਦੋਂ ਹਨ ਜੱਦ ਪਤਿਤ ਬਣਦੇ ਹਨ। ਕਹਿੰਦੇ ਹਨ ਤੁਸੀਂ ਪਾਵਨ ਬਣਾਉਣ ਆਓ। ਪਾਵਨ ਹੁੰਦੇ ਹੀ ਹਨ ਸਤਿਯੁਗ ਵਿੱਚ। ਹੁਣ ਹੈ ਸੰਗਮ, ਇਨ੍ਹਾਂ ਨੂੰ ਕਲਿਆਣਕਾਰੀ ਸੰਗਮਯੁਗ ਕਿਹਾ ਜਾਂਦਾ ਹੈ। ਆਤਮਾ ਅਤੇ ਪਰਮਾਤਮਾ ਦੇ ਮਿਲਨ ਦਾ ਸੰਗਮ, ਇਨ੍ਹਾਂ ਨੂੰ ਕੁੰਭ ਵੀ ਕਿਹਾ ਜਾਂਦਾ ਹੈ। ਉਹ ਫਿਰ ਵਿਖਾਉਂਦੇ ਹਨ ਨਦੀਆਂ ਦਾ ਮੇਲਾ। ਦੋ ਨਦੀਆਂ ਤਾਂ ਹਨ, ਤੀਜੀ ਫਿਰ ਗੁਪਤ ਨਦੀ ਕਹਿੰਦੇ ਹਨ। ਇਹ ਵੀ ਝੂਠ ਹੈ। ਗੁਪਤ ਨਦੀ ਕੋਈ ਹੋ ਸਕਦੀ ਹੈ ਕੀ? ਸਾਇੰਸ ਵਾਲੇ ਵੀ ਨਹੀਂ ਮੰਨਣਗੇ ਕਿ ਕੋਈ ਗੁਪਤ ਨਦੀ ਹੋ ਸਕਦੀ ਹੈ। ਤੀਰ ਮਾਰਿਆ ਗੰਗਾ ਨਿਕਲ ਆਈ, ਇਹ ਸਭ ਹੈ ਝੂਠ। ਗਾਇਆ ਹੋਇਆ ਹੈ ਗਿਆਨ, ਭਗਤੀ, ਵੈਰਾਗ। ਇਹ ਅੱਖਰ ਫੜ ਲਿੱਤਾ ਹੈ ਪਰ ਅਰਥ ਨਹੀਂ ਸਮਝਦੇ ਹਨ। ਪਹਿਲੇ - ਪਹਿਲੇ ਹੈ ਗਿਆਨ - ਦਿਨ ਸੁੱਖ, ਫਿਰ ਹੈ ਭਗਤੀ - ਰਾਤ ਦੁੱਖ। ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ। ਹੁਣ ਇੱਕ ਦੀ ਤਾਂ ਹੋ ਨਾ ਸਕੇ, ਬਹੁਤ ਹੋਣਗੇ ਨਾ। ਦਿਨ ਹੁੰਦਾ ਹੈ ਅੱਧਾਕਲਪ ਦਾ, ਫਿਰ ਰਾਤ ਵੀ ਹੁੰਦੀ ਹੈ ਅੱਧਾਕਲਪ ਦੀ। ਫਿਰ ਹੁੰਦਾ ਹੈ ਸਾਰੀ ਪੁਰਾਣੀ ਦੁਨੀਆਂ ਤੋਂ ਵੈਰਾਗ।

ਬਾਪ ਕਹਿੰਦੇ ਹਨ - ਦੇਹ ਸਹਿਤ ਜੋ ਕੁਝ ਵੀ ਤੁਸੀਂ ਇਨ੍ਹਾਂ ਅੱਖਾਂ ਤੋਂ ਵੇਖਦੇ ਹੋ ਉਨ੍ਹਾਂ ਨੂੰ ਗਿਆਨ ਨਾਲ ਭੁੱਲਣਾ ਹੈ। ਧੰਧਾ ਆਦਿ ਸਭ ਕਰਨਾ ਹੈ। ਬੱਚਿਆਂ ਨੂੰ ਸੰਭਾਲਣਾ ਹੈ। ਪਰ ਬੁੱਧੀ ਦਾ ਯੋਗ ਇੱਕ ਨਾਲ ਲਗਾਉਣਾ ਹੈ। ਅੱਧਾਕਲਪ ਤੁਸੀਂ ਰਾਵਣ ਦੀ ਮਤ ਤੇ ਚਲਦੇ ਹੋ। ਹੁਣ ਬਾਪ ਦਾ ਬਣੇ ਹੋ ਤਾਂ ਜੋ ਕੁਝ ਕਰੋ ਸੋ ਬਾਪ ਦੀ ਰਾਏ ਨਾਲ ਕਰੋ। ਤੁਹਾਡਾ ਲੈਣ - ਦੇਣ ਇੰਨਾ ਸਮੇਂ ਪਤਿਤਾਂ ਨਾਲ ਚੱਲਿਆ ਆਇਆ ਹੈ, ਉਸ ਦਾ ਨਤੀਜਾ ਕੀ ਹੋਇਆ ਹੈ। ਦਿਨ - ਪ੍ਰਤੀਦਿਨ ਪਤਿਤ ਹੀ ਬਣਦੇ ਆਏ ਹੋ ਕਿਓਂਕਿ ਭਗਤੀ - ਮਾਰਗ ਹੈ ਹੀ ਉਤਰਦੀ ਕਲਾ ਦਾ ਮਾਰਗ। ਸਤੋਪ੍ਰਧਾਨ, ਸਤੋ, ਰਜੋ, ਤਮੋ ਵਿੱਚ ਆਉਣਾ ਹੁੰਦਾ ਹੈ। ਉਤਰਨਾ ਹੀ ਹੈ ਜਰੂਰ। ਇਸ ਤੋਂ ਕੋਈ ਛੁਡਾ ਨਾ ਸਕੇ। ਲਕਸ਼ਮੀ - ਨਾਰਾਇਣ ਦੇ ਵੀ 84 ਜਨਮ ਦੱਸੇ ਹਨ ਨਾ। ਅੰਗਰੇਜ਼ੀ ਦੇ ਅੱਖਰ ਬੜੇ ਚੰਗੇ ਹਨ। ਗੋਲਡਨ ਏਜ਼, ਸਿਲਵਰ ਏਜ਼...ਇਵੇਂ ਖਾਦ ਪੈਂਦੀ ਜਾਂਦੀ ਹੈ। ਇਸ ਸਮੇਂ ਆਕੇ ਆਇਰਨ ਏਜ਼ਡ ਬਣੇ ਹਨ। ਗੋਲਡਨ ਏਜ਼ ਵਿੱਚ ਨਵੀਂ ਦੁਨੀਆਂ ਸੀ, ਨਵਾਂ ਭਾਰਤ ਸੀ। ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਕਲ ਦੀ ਗੱਲ ਹੈ। ਸ਼ਾਸਤਰਾਂ ਵਿੱਚ ਲਿੱਖ ਦਿੱਤਾ ਹੈ ਲੱਖਾਂ ਵਰ੍ਹੇ। ਹੁਣ ਬਾਪ ਕਹਿੰਦੇ ਹਨ ਤੁਹਾਡੇ ਸ਼ਾਸਤਰ ਰਾਈਟ ਹਨ ਜਾਂ ਮੈਂ ਰਾਈਟ ਹਾਂ? ਬਾਪ ਨੂੰ ਕਿਹਾ ਜਾਂਦਾ ਹੈ - ਵਰਲਡ ਆਲਮਾਇਟੀ ਅਥਾਰਿਟੀ। ਜੋ ਵੇਦ - ਸ਼ਾਸਤਰ ਬਹੁਤ ਪੜ੍ਹਦੇ ਹਨ ਉਨ੍ਹਾਂ ਨੂੰ ਅਥਾਰਿਟੀ ਕਿਹਾ ਜਾਂਦਾ ਹੈ। ਬਾਪ ਕਹਿੰਦੇ ਹਨ - ਇਹ ਸਭ ਭਗਤੀ ਮਾਰਗ ਦੀ ਅਥਾਰਿਟੀ ਹੈ। ਗਿਆਨ ਦੇ ਲਈ ਤਾਂ ਮੇਰਾ ਗਾਇਨ ਕਰਦੇ ਹਨ - ਤੁਸੀਂ ਗਿਆਨ ਦੇ ਸਾਗਰ ਹੋ, ਅਸੀਂ ਨਹੀਂ ਹਾਂ। ਮਨੁੱਖ ਸਭ ਭਗਤੀ ਦੇ ਸਾਗਰ ਵਿੱਚ ਡੁੱਬੇ ਹੋਏ ਹਨ। ਸਤਿਯੁਗ ਵਿੱਚ ਕੋਈ ਵਿਕਾਰ ਵਿੱਚ ਜਾਂਦੇ ਨਹੀਂ। ਕਲਯੁਗ ਵਿੱਚ ਤਾਂ ਮਨੁੱਖ ਆਦਿ - ਮੱਧ - ਅੰਤ ਦੁਖੀ ਹੁੰਦੇ ਰਹਿੰਦੇ ਹਨ। ਬਾਪ ਨੇ ਕਲਪ ਪਹਿਲੇ ਵੀ ਇਵੇਂ ਸਮਝਾਇਆ ਸੀ, ਹੁਣ ਫਿਰ ਸਮਝਾ ਰਹੇ ਹਨ। ਬੱਚੇ ਸਮਝਦੇ ਹਨ ਕਲਪ ਪਹਿਲੇ ਵੀ ਬੇਹੱਦ ਦੇ ਬਾਪ ਤੋਂ ਵਰਸਾ ਲਿੱਤਾ ਸੀ ਹੁਣ ਫਿਰ ਪੜ੍ਹਕੇ ਪਾ ਰਹੇ ਹਨ। ਸਮੇਂ ਬਹੁਤ ਥੋੜਾ ਹੈ । ਇਹ ਤਾਂ ਵਿਨਾਸ਼ ਹੋ ਜਾਣਗੇ ਇਸਲਈ ਬੇਹੱਦ ਦੇ ਬਾਪ ਤੋਂ ਪੂਰਾ ਵਰਸਾ ਲੈਣਾ ਚਾਹੀਦਾ ਹੈ। ਉਹ ਬਾਪ, ਟੀਚਰ, ਗੁਰੂ ਵੀ ਹੈ। ਸੁਪ੍ਰੀਮ ਫਾਦਰ, ਸੁਪਰੀਮ ਟੀਚਰ ਵੀ ਹੈ। ਵਰਲਡ ਦੀ ਹਿਸਟਰੀ - ਜਾਗਰਫ਼ੀ ਕਿਵੇਂ ਰਿਪੀਟ ਹੁੰਦੀ ਹੈ, ਸਾਰੀ ਨਾਲੇਜ ਦਿੰਦੇ ਹਨ। ਇਹ ਹੋਰ ਕੋਈ ਸਮਝਾ ਨਾ ਸਕੇ। ਹੁਣ ਬੱਚੇ ਸਮਝਦੇ ਹਨ 5 ਹਜਾਰ ਵਰ੍ਹੇ ਪਹਿਲੇ ਮੁਆਫਿਕ, ਇਹ ਉਹ ਹੀ ਗੀਤਾ ਦਾ ਭਗਵਾਨ ਹੈ, ਸ਼੍ਰੀਕ੍ਰਿਸ਼ਨ ਨਹੀਂ ਹੈ। ਮਨੁੱਖ ਨੂੰ ਭਗਵਾਨ ਨਹੀਂ ਕਿਹਾ ਜਾਂਦਾ ਹੈ। ਭਗਵਾਨ ਤਾਂ ਹੈ ਹੀ ਪੁਨਰਜਨਮ ਰਹਿਤ। ਇਨ੍ਹਾਂ ਨੂੰ ਦਿਵਯ ਜਨਮ ਕਹਿੰਦੇ ਹਨ। ਨਹੀਂ ਤਾਂ ਮੈਂ ਨਿਰਾਕਾਰ ਬੋਲਾਂ ਕਿਵੇਂ। ਮੈਨੂੰ ਤਾਂ ਜਰੂਰ ਆਕੇ ਪਾਵਨ ਬਨਾਉਣਾ ਹੈ ਤਾਂ ਯੁਕਤੀ ਦੱਸਣੀ ਪਵੇ। ਤੁਸੀਂ ਜਾਣਦੇ ਹੋ ਅਸੀਂ ਆਤਮਾ ਅਮਰ ਹਾਂ। ਰਾਵਣ ਰਾਜ ਵਿੱਚ ਤੁਸੀਂ ਸਭ ਦੇਹ - ਅਭਿਮਾਨੀ ਬਣ ਪਏ ਹੋ। ਸਤਿਯੁਗ ਵਿੱਚ ਦੇਹੀ - ਅਭਿਮਾਨੀ ਹੁੰਦੇ ਹਨ। ਬਾਕੀ ਪਰਮਾਤਮਾ ਰਚਤਾ ਅਤੇ ਉਨ੍ਹਾਂ ਦੀ ਰਚਨਾ ਨੂੰ ਉੱਥੇ ਵੀ ਕੋਈ ਨਹੀਂ ਜਾਣਦੇ। ਜੇਕਰ ਉੱਥੇ ਵੀ ਪਤਾ ਹੋਵੇ ਕਿ ਸਾਨੂੰ ਫਿਰ ਇਵੇਂ ਡਿੱਗਣਾ ਹੈ ਤਾਂ ਰਜਾਈ ਦੀ ਖੁਸ਼ੀ ਹੀ ਨਾ ਰਹੇ ਇਸਲਈ ਬਾਪ ਕਹਿੰਦੇ ਹਨ - ਇਹ ਨਾਲੇਜ ਉੱਥੇ ਪਰਾਏ ਲੋਪ ਹੋ ਜਾਂਦੀ ਹੈ, ਜੱਦਕਿ ਤੁਹਾਡੀ ਸਦਗਤੀ ਹੋ ਜਾਂਦੀ ਹੈ ਫਿਰ ਗਿਆਨ ਦੀ ਲੋੜ ਹੀ ਨਹੀਂ। ਗਿਆਨ ਦੀ ਜਰੂਰਤ ਹੀ ਦੁਰਗਤੀ ਵਿੱਚ ਹੁੰਦੀ ਹੈ। ਇਸ ਸਮੇਂ ਸਭ ਦੁਰਗਤੀ ਵਿੱਚ ਹਨ, ਸਭ ਕਾਮ - ਚਿਤਾ ਤੇ ਬੈਠ ਸੜ੍ਹ ਮਰੇ ਹਨ। ਬਾਪ ਕਹਿੰਦੇ ਹਨ - ਮੇਰੇ ਬੱਚੇ, ਆਤਮਾਵਾਂ ਜੋ ਸ਼ਰੀਰ ਦਵਾਰਾ ਆਕੇ ਪਾਰ੍ਟ ਵਜਾਉਂਦੀਆਂ ਹਨ, ਉਹ ਕਾਮ - ਚਿਤਾ ਤੇ ਬੈਠ ਤਮੋਪ੍ਰਧਾਨ ਬਣ ਪਈਆਂ ਹਨ। ਬੁਲਾਉਂਦੇ ਵੀ ਹਨ ਕਿ ਅਸੀਂ ਪਤਿਤ ਬਣ ਪਏ ਹਾਂ। ਪਤਿਤ ਬਣਦੇ ਹੀ ਹਨ ਕਾਮ - ਚਿਤਾ ਨਾਲ। ਕ੍ਰੋਧ ਅਤੇ ਲੋਭ ਨਾਲ ਪਤਿਤ ਨਹੀਂ ਬਣਦੇ ਹਨ। ਸਾਧੂ - ਸੰਤ ਆਦਿ ਪਾਵਨ ਹਨ, ਦੇਵਤਾ ਪਾਵਨ ਹਨ ਤਾਂ ਪਤਿਤ ਮਨੁੱਖ ਜਾਕੇ ਮੱਥਾ ਟੇਕਦੇ ਹਨ। ਗਾਉਂਦੇ ਵੀ ਹਨ ਤੁਸੀਂ ਨਿਰਵਿਕਾਰੀ, ਅਸੀਂ ਵਿਕਾਰੀ। ਵਾਈਸਲੈਸ ਵਰਲਡ, ਵਿਸ਼ਸ਼ ਵਰਲਡ ਗਾਇਆ ਵੀ ਜਾਂਦਾ ਹੈ ਨਾ। ਭਾਰਤ ਹੀ ਵਾਈਸਲੈਸ ਵਰਲਡ ਸੀ। ਹੁਣ ਵਿਸ਼ਸ਼ ਹੈ। ਭਾਰਤ ਦੇ ਨਾਲ ਸਾਰਾ ਵਰਲਡ ਹੀ ਵਿਸ਼ਸ਼ ਹੈ। ਵਾਈਸਲੈਸ ਵਰਲਡ ਵਿੱਚ ਅੱਜ ਤੋਂ 5 ਹਜਾਰ ਵਰ੍ਹੇ ਪਹਿਲੇ ਇੱਕ ਹੀ ਧਰਮ ਸੀ, ਪਵਿੱਤਰਤਾ ਸੀ ਤਾਂ ਪੀਸ, ਪ੍ਰਾਸਪਾਰਟੀ ਤਿੰਨੋ ਹੀ ਸਨ। ਪਿਓਰਿਟੀ ਹੈ ਫ਼ਸਟ। ਹੁਣ ਪਿਓਰਿਟੀ ਨਹੀਂ ਤਾਂ ਪੀਸ ਪ੍ਰਾਸਪਰਟੀ ਵੀ ਨਹੀਂ ਹੈ।

ਗਿਆਨ ਦਾ ਸਾਗਰ, ਸੁੱਖ ਦਾ ਸਾਗਰ, ਪਿਆਰ ਦਾ ਸਾਗਰ ਇੱਕ ਹੀ ਬਾਪ ਹੈ। ਤੁਹਾਨੂੰ ਵੀ ਇਵੇਂ ਪਿਆਰਾ ਬਣਾਉਂਦੇ ਹਨ। ਇਨ੍ਹਾਂ ਲਕਸ਼ਮੀ - ਨਾਰਾਇਣ ਦੀ ਰਾਜਧਾਨੀ ਵਿੱਚ ਸਭ ਪਿਆਰੇ ਹਨ। ਮਨੁੱਖ ਮਾਤਰ ਜਾਨਵਰ ਆਦਿ ਸਭ ਪਿਆਰੇ ਹਨ। ਸ਼ੇਰ ਬੱਕਰੀ ਇਕੱਠੇ ਪਾਣੀ ਪੀਂਦੇ ਹਨ। ਇਹ ਇੱਕ ਦ੍ਰਿਸ਼ਟਾਂਤ ਹੈ। ਉੱਥੇ ਅਜਿਹੀ ਚੀਜ਼ ਗੰਦ ਕਰਨ ਵਾਲੀ ਹੁੰਦੀ ਨਹੀਂ। ਇੱਥੇ ਬਿਮਾਰੀਆਂ, ਮੱਛਰ ਆਦਿ ਬਹੁਤ ਹਨ। ਉੱਥੇ ਅਜਿਹੀ ਚੀਜ਼ ਹੁੰਦੀ ਨਹੀਂ। ਸਾਹੂਕਾਰ ਆਦਮੀਆਂ ਦੇ ਕੋਲ ਫਰਨੀਚਰ ਵੀ ਫ਼ਸਟ ਕਲਾਸ ਹੁੰਦਾ ਹੈ। ਗਰੀਬਾਂ ਦਾ ਫਰਨੀਚਰ ਵੀ ਸਾਧਾਰਨ। ਭਾਰਤ ਹੁਣ ਗਰੀਬ ਹੈ, ਕਿੰਨਾ ਕਿਚੜਾ ਲੱਗਿਆ ਹੋਇਆ ਹੈ। ਸਤਿਯੁਗ ਵਿੱਚ ਕਿੰਨੀ ਸਫਾਈ ਰਹਿੰਦੀ ਹੈ। ਸੋਨੇ ਦੇ ਮਹਿਲ ਆਦਿ ਕਿੰਨੇ ਫ਼ਸਟਕਲਾਸ ਹੋਣਗੇ। ਬੈਕੁੰਠ ਦੀ ਗਾਂ ਵੀ ਵੇਖੋ ਕਿੰਨੀ ਫਸਟਕਲਾਸ ਹੁੰਦੀਆਂ ਹਨ। ਕ੍ਰਿਸ਼ਨ ਨੂੰ ਕਿੰਨੀਆਂ ਚੰਗੀਆਂ ਗਾਂਵਾਂ ਵਿਖਾਉਂਦੇ ਹਨ। ਕ੍ਰਿਸ਼ਨਪੁਰੀ ਵਿੱਚ ਗਾਂਵਾਂ ਤਾਂ ਹੋਣਗੀਆਂ ਨਾ। ਉੱਥੇ ਚੀਜ਼ਾਂ ਕਿੰਨੀਆਂ ਫਸਟਕਲਾਸ ਹੁੰਦੀਆਂ ਹਨ। ਹੈਵਿਨ ਤਾਂ ਫਿਰ ਕੀ! ਇਸ ਪੁਰਾਣੀ ਛੀ - ਛੀ ਦੁਨੀਆਂ ਵਿੱਚ ਤਾਂ ਬਹੁਤ ਕਿਚੜਾ ਹੈ। ਇਹ ਸਭ ਇਸ ਗਿਆਨ ਯਗ ਵਿੱਚ ਸਵਾਹਾ ਹੋ ਜਾਵੇਗਾ। ਕਿਵੇਂ - ਕਿਵੇਂ ਦੇ ਬੰਬ ਬਣਾਉਂਦੇ ਰਹਿੰਦੇ ਹਨ। ਬੰਬ ਸੁੱਟਣ ਤਾਂ ਅੱਗ ਲੱਗ ਜਾਵੇ। ਅੱਜਕਲ ਤਾਂ ਅਜਿਹੇ ਜੀਵਾਣੂ ਵੀ ਪਾਉਂਦੇ ਹਨ, ਅਜਿਹਾ ਵਿਨਾਸ਼ ਕਰਦੇ ਹਨ ਜੋ ਬੇਹੱਦ ਵਿੱਚ ਖਤਮ ਹੋ ਜਾਣ। ਹਸਪਤਾਲ ਆਦਿ ਤਾਂ ਰਹਿਣਗੇ ਨਹੀਂ, ਜੋ ਦਵਾਈ ਆਦਿ ਕਰ ਸਕਣ। ਬਾਪ ਕਹਿੰਦੇ ਹਨ - ਬੱਚਿਆਂ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਇਸਲਈ ਗਾਇਆ ਹੋਇਆ ਹੈ ਨੈਚੁਰਲ ਕਲੈਮਿਟੀਜ਼, ਮੂਸਲਾਧਾਰ ਬਰਸਾਤ। ਬੱਚਿਆਂ ਨੇ ਵਿਨਾਸ਼ ਦਾ ਸਾਕਸ਼ਾਤਕਾਰ ਵੀ ਕੀਤਾ ਹੈ। ਬੁੱਧੀ ਵੀ ਕਹਿੰਦੀ ਹੈ ਵਿਨਾਸ਼ ਤਾਂ ਜਰੂਰ ਹੋਣਾ ਹੈ। ਕੋਈ ਕਹੇ ਵਿਨਾਸ਼ ਦਾ ਸਾਕਸ਼ਾਤਕਾਰ ਹੋਵੇ ਤਾਂ ਮਨੀਏ, ਚੰਗਾ ਨਹੀਂ ਮੰਨੋ, ਤੁਹਾਡੀ ਮਰਜੀ। ਕੋਈ ਕਹੇ ਅਸੀਂ ਆਤਮਾ ਦਾ ਸਾਕਸ਼ਾਤਕਾਰ ਕਰੀਏ ਤਾਂ ਅਸੀਂ ਮੰਨੀਏ। ਅੱਛਾ ਆਤਮਾ ਤਾਂ ਬਿੰਦੀ ਹੈ। ਵੇਖ ਲਿੱਤਾ ਤਾਂ ਕੀ ਹੋਇਆ! ਕੀ ਇਸ ਨਾਲ ਸਦਗਤੀ ਹੋਵੇਗੀ? ਕਹਿੰਦੇ ਹਨ - ਪਰਮਾਤਮਾ ਅਖੰਡ ਜਯੋਤੀ ਸਵਰੂਪ ਹਜਾਰਾਂ ਸੂਰਜ ਤੋਂ ਤੇਜੋਮਯ ਹੈ। ਪਰ ਇਵੇਂ ਹੈ ਨਹੀਂ। ਗੀਤਾ ਵਿੱਚ ਲਿਖਿਆ ਹੈ - ਅਰਜੁਨ ਨੇ ਕਿਹਾ ਬਸ ਕਰੋ, ਅਸੀਂ ਸਹਿਣ ਨਹੀਂ ਕਰ ਸਕਦਾ ਹਾਂ। ਅਜਿਹੀ ਗੱਲ ਨਹੀਂ ਹੈ। ਬਾਪ ਨੂੰ ਬੱਚੇ ਵੇਖਣ ਅਤੇ ਕਹਿਣ ਅਸੀਂ ਸਹਿਣ ਨਹੀਂ ਕਰ ਸਕਦੇ, ਇਵੇਂ ਕੁਝ ਵੀ ਹੈ ਨਹੀਂ। ਜਿਵੇਂ ਆਤਮਾ ਹੈ ਉਵੇਂ ਪਰਮਪਿਤਾ ਪਰਮਾਤਮਾ ਬਾਪ ਹੈ। ਸਿਰਫ ਉਹ ਗਿਆਨ ਦਾ ਸਾਗਰ ਹੈ। ਤੁਹਾਡੇ ਵਿੱਚ ਵੀ ਗਿਆਨ ਹੈ। ਬਾਪ ਹੀ ਆਕੇ ਪੜ੍ਹਾਉਂਦੇ ਹਨ ਹੋਰ ਕੋਈ ਗੱਲ ਹੀ ਨਹੀਂ, ਜੋ - ਜੋ ਜਿਸ ਭਾਵਨਾ ਤੋਂ ਯਾਦ ਕਰਦੇ ਹਨ, ਉਹ ਭਾਵਨਾ ਪੂਰੀ ਕਰ ਦਿੰਦਾ ਹਾਂ। ਉਹ ਵੀ ਡਰਾਮਾ ਵਿੱਚ ਨੂੰਧ ਹੈ। ਬਾਕੀ ਭਗਵਾਨ ਕਿਸੇ ਨੂੰ ਮਿਲ ਨਹੀਂ ਸਕਦਾ। ਮੀਰਾ ਸਾਕਸ਼ਾਤਕਾਰ ਵਿੱਚ ਕਿੰਨਾ ਖੁਸ਼ ਹੁੰਦੀ ਸੀ। ਦੂਜੇ ਜਨਮ ਵਿੱਚ ਵੀ ਭਗਤਨ ਬਣੀ ਹੋਵੇਗੀ। ਬੈਕੁੰਠ ਵਿੱਚ ਤਾਂ ਜਾ ਨਹੀਂ ਸਕਦੀ। ਹੁਣ ਤੁਸੀਂ ਬੱਚੇ ਬੈਕੁੰਠ ਵਿੱਚ ਜਾਨ ਦੀ ਤਿਆਰੀ ਕਰ ਰਹੇ ਹੋ। ਜਾਣਦੇ ਹੋ ਅਸੀਂ ਬੈਕੁੰਠ, ਕ੍ਰਿਸ਼ਨਪੁਰੀ ਦੇ ਮਾਲਿਕ ਬਣ ਰਹੇ ਹਾਂ। ਇੱਥੇ ਤਾਂ ਸਭ ਨਰਕ ਦੇ ਮਾਲਿਕ ਹਨ। ਹਿਸਟਰੀ - ਜਾਗਰਫ਼ੀ ਰਿਪੀਟ ਹੋਵੇਗੀ ਨਾ। ਬੱਚੇ ਜਾਣਦੇ ਹਨ ਅਸੀਂ ਆਪਣਾ ਰਾਜ - ਭਾਗ ਫਿਰ ਤੋਂ ਲੈ ਰਹੇ ਹਾਂ। ਇਹ ਹੈ ਰਾਜਯੋਗ ਬਲ। ਬਾਹੂਬਲ ਦੀਆਂ ਲੜਾਈਆਂ ਤਾਂ ਕਈ ਵਾਰ, ਕਈ ਜਨਮ ਚਲੀਆਂ ਹਨ। ਯੋਗਬਲ ਨਾਲ ਤੁਹਾਡੀ ਚੜ੍ਹਦੀ ਕਲਾ ਹੈ। ਜਾਣਦੇ ਹੋ ਬਰੋਬਰ ਸ੍ਵਰਗ ਦੀ ਰਾਜਧਾਨੀ ਸਥਾਪਨ ਹੋ ਰਹੀ ਹੈ। ਜਿਨ੍ਹਾਂ ਨੇ ਕਲਪ ਪਹਿਲੇ ਪੁਰਸ਼ਾਰਥ ਕੀਤਾ ਹੋਵੇਗਾ ਉਵੇਂ ਹੀ ਕਰਨਗੇ। ਤੁਹਾਡਾ ਹਾਰਟਫੇਲ ਨਹੀਂ ਹੋਣਾ ਚਾਹੀਦਾ। ਜੋ ਪੱਕੇ ਨਿਸ਼ਚੇਬੁੱਧੀ ਹਨ, ਉਨ੍ਹਾਂ ਨੂੰ ਕਦੀ ਸੰਸ਼ੇ ਨਹੀ ਆ ਸਕਦਾ। ਸੰਸ਼ੇਬੁੱਧੀ ਵੀ ਹੁੰਦੇ ਜਰੂਰ ਹਨ। ਬਾਬਾ ਨੇ ਕਿਹਾ ਹੈ ਅਸ਼ਚਰਿਆਵਤ ਸੁੰਨਤੀ, ਕਥੰਤੀ, ਭਗੰਤੀ ਅਹੋ ਮਾਇਆ ਤੁਸੀਂ ਇਨ੍ਹਾਂ ਤੇ ਜਿੱਤ ਪਾ ਲੈਂਦੀ ਹੋ। ਮਾਇਆ ਬਹੁਤ ਬਲਵਾਨ ਹੈ। ਚੰਗੇ - ਚੰਗੇ ਫਸਟਕਲਾਸ ਸਰਵਿਸ ਕਰਨ ਵਾਲੇ, ਸੈਂਟਰ ਚਲਾਉਣ ਵਾਲੇ ਨੂੰ ਵੀ ਮਾਇਆ ਥੱਪੜ ਮਾਰ ਦਿੰਦੀ ਹੈ। ਲਿਖਦੇ ਹਨ ਬਾਬਾ ਸ਼ਾਦੀ ਕਰ ਮੂੰਹ ਕਾਲਾ ਕਰ ਦਿੱਤਾ। ਕਾਮ - ਕਟਾਰੀ ਤੋਂ ਅਸੀਂ ਹਾਰ ਖਾ ਲਿੱਤੀ। ਹੁਣ ਤਾਂ ਬਾਬਾ ਤੁਹਾਡੇ ਸਾਹਮਣੇ ਆਉਣ ਲਾਇਕ ਨਹੀਂ ਰਹੇ ਹਾਂ। ਫਿਰ ਲਿਖਦੇ ਹਨ ਬਾਬਾ ਸਨਮੁੱਖ ਆਈਏ। ਬਾਬਾ ਲਿਖਦੇ ਹਨ ਕਾਲਾ ਮੂੰਹ ਕੀਤਾ ਹੁਣ ਇੱਥੇ ਨਹੀਂ ਆ ਸਕਦੇ ਹੋ। ਇੱਥੇ ਆਕੇ ਕੀ ਕਰੋਗੇ। ਫਿਰ ਵੀ ਉੱਥੇ ਰਹਿਕੇ ਪੁਰਸ਼ਾਰਥ ਕਰੋ। ਇੱਕ ਵਾਰ ਡਿੱਗਿਆ ਸੋ ਡਿੱਗਿਆ। ਇਵੇਂ ਨਹੀਂ ਰਜਾਈ ਪਦਵੀ ਪਾ ਸਕੋਗੇ। ਕਿਹਾ ਜਾਂਦਾ ਹੈ ਨਾ - ਚੜ੍ਹੇ ਤਾਂ ਚਾਖੇ ਬੈਕੁੰਠ ਰਸ, ਡਿੱਗੇ ਤਾਂ ਇੱਕਦਮ ਚੰਡਾਲ... ਹੱਡ ਗੋਡੇ ਟੁੱਟ ਪੈਂਦੇ ਹਨ। 5 ਮੰਜ਼ਿਲ ਤੋਂ ਡਿੱਗਦੇ ਹਾਂ ਫਿਰ ਕੋਈ - ਕੋਈ ਸੱਚ ਲਿਖਦੇ ਹਨ। ਕੋਈ ਤਾਂ ਸੁਣਾਉਂਦੇ ਹੀ ਨਹੀਂ ਹਨ। ਇੰਦ੍ਰਪ੍ਰਸਥਾ ਦੀਆਂ ਪਰੀਆਂ ਦਾ ਵੀ ਮਿਸਾਲ ਹੈ ਨਾ। ਇਹ ਹੈ ਸਾਰੇ ਗਿਆਨ ਦੀ ਗੱਲ। ਇਸ ਸਭਾ ਵਿੱਚ ਕੋਈ ਪਤਿਤ ਨੂੰ ਬੈਠਣਾ, ਹੁਕਮ ਨਹੀਂ ਹੈ। ਪਰ ਕਿਸੇ ਹਾਲਤ ਵਿੱਚ ਬਿਠਾਉਣਾ ਹੁੰਦਾ ਹੈ। ਪਤਿਤ ਹੀ ਤਾਂ ਆਉਣਗੇ ਨਾ। ਹੁਣ ਤਾਂ ਵੇਖੋ ਕਿੰਨੀ ਦ੍ਰੋਪਦੀਆਂ ਪੁਕਾਰਦੀਆਂ ਹਨ, ਕਹਿੰਦੀਆਂ ਹਨ ਬਾਬਾ ਸਾਨੂੰ ਨਗਨ ਕਰਨ ਤੋਂ ਬਚਾਓ। ਬੰਦਹੇਲੀਆਂ ਦਾ ਵੀ ਪਾਰ੍ਟ ਚਲਦਾ ਹੈ। ਕਾਮੇਸ਼ੁ, ਕਰੋਧੇਸ਼ੁ ਹੁੰਦੇ ਹਨ ਨਾ। ਬੜੀ ਖਿਟਪਿਟ ਹੁੰਦੀ ਹੈ। ਬਾਬਾ ਦੇ ਕੋਲ ਸਮਾਚਾਰ ਆਉਂਦੇ ਹਨ। ਬੇਹੱਦ ਦਾ ਬਾਪ ਕਹਿੰਦੇ ਹਨ ਬੱਚੇ ਇਨ੍ਹਾਂ ਤੇ ਜਿੱਤ ਪਾਓ। ਹੁਣ ਪਵਿੱਤਰ ਰਹੋ ਮੈਨੂੰ ਯਾਦ ਕਰੋ ਤਾਂ ਗਾਰੰਟੀ ਹੈ ਵਿਸ਼ਵ ਦੇ ਮਾਲਿਕ ਬਣੋਗੇ। ਅਖਬਾਰਾਂ ਵਿੱਚ ਵੀ ਤੁਸੀਂ ਪਾਉਂਦੇ ਹੋ ਕਿ ਕੋਈ ਪ੍ਰੇਰਕ ਹੈ ਜੋ ਸਾਡੇ ਤੋਂ ਇਹ ਬੰਬਸ ਆਦਿ ਬਣਵਾਉਂਦੇ ਹਨ, ਇਸ ਨਾਲ ਆਪਣੇ ਹੀ ਕੁਲ ਦਾ ਨਾਸ਼ ਹੋਵਗਾ। ਪਰ ਕੀ ਕਰੀਏ ਡਰਾਮਾ ਵਿੱਚ ਨੂੰਧ ਹੈ, ਦਿਨ - ਪ੍ਰਤੀਦਿਨ ਬਣਾਉਂਦੇ ਜਾਂਦੇ ਹਨ। ਟਾਈਮ ਬਹੁਤ ਤਾਂ ਨਹੀਂ ਹੈ ਨਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਤਿਯੁਗੀ ਪਿਆਰ ਦੀ ਰਾਜਧਾਨੀ ਵਿੱਚ ਚਲਣ ਦੇ ਲਈ ਬਹੁਤ - ਬਹੁਤ ਪਿਆਰਾ ਬਣਨਾ ਹੈ। ਰਜਾਈ ਪਦਵੀ ਦੇ ਲਈ ਪਾਵਨ ਜਰੂਰ ਬਣਨਾ ਹੈ। ਪਵਿੱਤਰਤਾ ਫ਼ਸਟ ਹੈ ਇਸਲਈ ਕਾਮ ਮਹਾਸ਼ਤ੍ਰੁ ਤੇ ਵਿਜੈ ਪਾਉਣੀ ਹੈ।

2. ਇਸ ਪੁਰਾਣੀ ਦੁਨੀਆਂ ਤੋਂ ਬੇਹੱਦ ਦਾ ਵੈਰਾਗੀ ਬਣਨ ਦੇ ਲਈ ਇਨ੍ਹਾਂ ਅੱਖਾਂ ਨਾਲ ਦੇਹ ਸਹਿਤ ਜੋ ਕੁਝ ਵਿਖਾਈ ਦਿੰਦਾ ਹੈ, ਉਸ ਨੂੰ ਵੇਖਦੇ ਵੀ ਨਹੀਂ ਵੇਖਣਾ ਹੈ। ਹਰ ਕਦਮ ਤੇ ਬਾਪ ਤੋਂ ਰਾਏ ਲੈਕੇ ਚਲਣਾ ਹੈ।

ਵਰਦਾਨ:-
ਸਮੱਸਿਆਵਾਂ ਨੂੰ ਚੜ੍ਹਦੀ ਕਲਾ ਦਾ ਸਾਧਨ ਅਨੁਭਵ ਕਰ ਹਮੇਸ਼ਾ ਸੰਤੁਸ਼ੱਟ ਰਹਿਣ ਵਾਲੇ ਸ਼ਕਤੀਸ਼ਾਲੀ ਭਵ:

ਜੋ ਸ਼ਕਤੀਸ਼ਾਲੀ ਆਤਮਾਵਾਂ ਹਨ ਉਹ ਸੱਮਸਿਆਵਾਂ ਨੂੰ ਇਵੇਂ ਪਾਰ ਕਰ ਲੈਂਦੀਆਂ ਹਨ ਜਿਵੇਂ ਕੋਈ ਸਿੱਧਾ ਰਸਤਾ ਸਹਿਜ ਹੀ ਪਾਰ ਕਰ ਲੈਂਦੇ ਹਨ। ਸੱਮਸਿਆਵਾਂ ਉਨ੍ਹਾਂ ਦੇ ਲਈ ਚੜ੍ਹਦੀ ਕਲਾ ਦਾ ਸਾਧਨ ਬਣ ਜਾਂਦੀਆਂ ਹਨ। ਹਰ ਸੱਮਸਿਆ ਜਾਣੀ ਪਹਿਚਾਣੀ ਅਨੁਭਵ ਹੁੰਦੀ ਹੈ। ਉਹ ਕਦੀ ਵੀ ਅਸ਼ਚਰਿਆਵਤ ਨਹੀਂ ਹੁੰਦੇ ਬਲਕਿ ਹਮੇਸ਼ਾ ਸੰਤੁਸ਼ਟ ਰਹਿੰਦੇ ਹਨ। ਮੂੰਹ ਤੋਂ ਕਦੀ ਕਾਰਨ ਸ਼ਬਦ ਨਹੀਂ ਨਿਕਲਦਾ ਪਰ ਉਸੀ ਸਮੇਂ ਕਾਰਨ ਨੂੰ ਨਿਵਾਰਨ ਵਿੱਚ ਬਦਲ ਦਿੰਦੇ ਹਨ।

ਸਲੋਗਨ:-
ਸਵ - ਸਥਿਤੀ ਵਿੱਚ ਸਥਿਤ ਰਹਿਕੇ ਸਰਵ ਪ੍ਰਸਥਿਤੀਆਂ ਨੂੰ ਪਾਰ ਕਰਨਾ ਹੀ ਸ਼੍ਰੇਸ਼ਠਤਾ ਹੈ।