13.10.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਲੱਡ ਕਨੈਕਸ਼ਨ ਵਿੱਚ ਹੀ ਦੁਖ ਹੈ, ਤੁਹਾਨੂੰ ਉਸ ਦਾ ਤਿਆਗ ਕਰ ਆਪਸ ਵਿੱਚ ਆਤਮਿਕ ਲਵ ਰੱਖਣਾ ਹੈ, ਇਹ ਹੀ ਸੁਖ ਅਤੇ ਆਨੰਦ ਦਾ ਆਧਾਰ ਹੈ"

ਪ੍ਰਸ਼ਨ:-
ਵਿਜੇ ਮਾਲਾ ਵਿੱਚ ਆਉਣ ਦੇ ਲਈ ਵਿਸ਼ੇਸ਼ ਕਿਹੜਾ ਪੁਰਸ਼ਾਰਥ ਕਰਨਾ ਚਾਹੀਦਾ ਹੈ?

ਉੱਤਰ:-
ਵਿਜੇ ਮਾਲਾ ਵਿੱਚ ਆਉਣਾ ਹੈ ਤਾਂ ਵਿਸ਼ੇਸ਼ ਹੋਲੀ ( ਪਵਿੱਤਰ) ਬਣਨ ਦਾ ਪੁਰਸ਼ਾਰਥ ਕਰੋ। ਜਦੋਂ ਪੱਕੇ ਸੰਨਿਯਾਸੀ ਮਤਲਬ ਨਿਰਵਿਕਾਰੀ ਬਣੋਗੇ ਤਾਂ ਵਿਜੇ ਮਾਲਾ ਦਾ ਦਾਨਾ ਬਣੋਗੇ। ਕਿਸੇ ਵੀ ਕਰਮਬੰਧਨ ਦਾ ਹਿਸਾਬ - ਕਿਤਾਬ ਹੈ, ਤਾਂ ਵਾਰਿਸ ਨਹੀਂ ਬਣ ਸਕਦੇ, ਪ੍ਰਜਾ ਵਿੱਚ ਚਲੇ ਜਾਵੋਗੇ।

ਗੀਤ:-
ਮਹਿਫ਼ਿਲ ਮੇਂ ਜਲ ਉਠੀ ਸ਼ਮਾਂ ਪਰਵਾਣੋ ਕੇ ਲੀਏ...

ਓਮ ਸ਼ਾਂਤੀ
ਦੇਖੋ ਅਸੀਂ ਮਹਿਮਾ ਹੀ ਕਰਦੇ ਹਾਂ ਆਪਣੇ ਬਾਪ ਦੀ। ਅਹਮ ਆਤਮਾ ਜਰੂਰ ਆਪਣੇ ਬਾਪ ਦਾ ਸ਼ੋ ਕਰਾਂਗੇ ਨਾ। ਸਨ ਸ਼ੋਜ ਫਾਦਰ। ਤਾਂ ਅਹਮ ਆਤਮਾ, ਤੁਸੀ ਵੀ ਕਹੋਗੇ ਅਸੀਂ ਆਤਮਾਵਾਂ, ਸਾਡਾ ਸਭ ਦਾ ਫਾਦਰ ਇੱਕ ਪਰਮਾਤਮਾ ਹੈ ਜੋ ਸਭਦਾ ਪਿਤਾ ਹੈ। ਇਹ ਤਾਂ ਸਾਰੇ ਮੰਨਣਗੇ। ਇਵੇਂ ਨਹੀਂ ਕਹਾਂਗੇ ਕਿ ਸਾਡਾ ਆਤਮਾਵਾਂ ਦਾ ਫਾਦਰ ਕੋਈ ਵੱਖ - ਵੱਖ ਹੈ। ਫਾਦਰ ਸਭ ਇੱਕ ਹੈ। ਹੁਣ ਅਸੀਂ ਉਨ੍ਹਾਂ ਦੇ ਬੱਚੇ ਹੋਣ ਦੇ ਕਾਰਨ ਉਨ੍ਹਾਂ ਦੇ ਆਕਉਪੇਸ਼ਨ ਨੂੰ ਜਾਣਦੇ ਹਾਂ। ਅਸੀਂ ਇਵੇਂ ਨਹੀਂ ਕਹਿ ਸਕਦੇ ਕਿ ਪਰਮਾਤਮਾ ਸ੍ਰਵਵਿਆਪੀ ਹੈ। ਫਿਰ ਤਾਂ ਸਭ ਵਿੱਚ ਪਰਮਾਤਮਾ ਹੋ ਜਾਵੇ। ਫਾਦਰ ਨੂੰ ਯਾਦ ਕਰ ਬੱਚੇ ਖੁਸ਼ ਹੁੰਦੇ ਹਨ ਕਿਉਂਕਿ ਜੋ ਕੁਝ ਫਾਦਰ ਦੇ ਕੋਲ ਹੁੰਦਾ ਹੈ ਤਾਂ ਉਨ੍ਹਾਂ ਦਾ ਵਰਸਾ ਬੱਚੇ ਨੂੰ ਮਿਲਦਾ ਹੈ। ਹੁਣ ਅਸੀਂ ਹਾਂ ਪ੍ਰਮਾਤਮਾ ਦੇ ਵਾਰਿਸ, ਉਨ੍ਹਾਂ ਦੇ ਕੋਲ ਕੀ ਹੈ? ਉਹ ਆਨੰਦ ਦਾ ਸਾਗਰ ਹੈ, ਗਿਆਨ ਦਾ ਸਾਗਰ, ਪ੍ਰੇਮ ਦਾ ਸਾਗਰ ਹੈ। ਸਾਨੂੰ ਪਤਾ ਹੈ ਤਾਂ ਅਸੀਂ ਉਨ੍ਹਾਂ ਦੀ ਮਹਿਮਾ ਕਰਦੇ ਹਾਂ। ਦੂਜੇ ਇਹ ਨਹੀਂ ਕਹਿਣਗੇ। ਕਰਕੇ ਕੋਈ ਕਹਿੰਦੇ ਵੀ ਹਨ ਪਰ ਉਹ ਕਿਵੇਂ ਹੈ, ਇਹ ਤਾਂ ਪਤਾ ਹੀ ਨਹੀਂ। ਬਾਕੀ ਤਾਂ ਸਭ ਕਹਿ ਦਿੰਦੇ ਪਰਮਾਤਮਾ ਸ੍ਰਵਵਿਆਪੀ ਹੈ। ਲੇਕਿਨ ਅਸੀਂ ਉਨ੍ਹਾਂ ਦੇ ਬੱਚੇ ਹਾਂ ਤਾਂ ਆਪਣੇ ਨਿਰਾਕਾਰ ਇਮਾਰਟਲ ਬਾਪ ਦੀ ਮਹਿਮਾ ਵਰਨਣ ਕਰਦੇ ਹਾਂ ਕਿ ਉਹ ਆਨੰਦ ਦਾ ਸਾਗਰ, ਗਿਆਨ ਦਾ ਸਾਗਰ, ਪ੍ਰੇਮ ਦਾ ਭੰਡਾਰ ਹੈ। ਲੇਕਿਨ ਕੋਈ ਪ੍ਰਸ਼ਨ ਉਠਾਏਗਾ ਕਿ ਤੁਸੀਂ ਕਹਿੰਦੇ ਹੋ ਕਿ ਉੱਥੇ ਇੰਕਾਰਪੋਰੀਅਲ ਵਰਲਡ ਵਿੱਚ ਤਾਂ ਦੁਖ ਸੁਖ ਤੋੰ ਨਿਆਰੀ ਅਵਸਥਾ ਰਹਿੰਦੀ ਹੈ। ਉੱਥੇ ਸੁਖ ਅਤੇ ਆਨੰਦ ਅਤੇ ਪ੍ਰੇਮ ਕਿਥੋਂ ਆਇਆ? ਹੁਣ ਇਹ ਸਮਝਣ ਦੀਆਂ ਗੱਲਾਂ ਹਨ। ਇਹ ਜੋ ਆਨੰਦ, ਸੁਖ ਅਤੇ ਪ੍ਰੇਮ ਕਹਿੰਦੇ ਹਨ, ਇਹ ਤਾਂ ਹੋਈ ਸੁਖ ਦੀ ਅਵਸਥਾ ਪਰ ਉੱਥੇ ਸ਼ਾਂਤੀ ਦੇਸ਼ ਵਿੱਚ ਆਨੰਦ, ਪ੍ਰੇਮ ਅਤੇ ਗਿਆਨ ਕਿਥੋਂ ਆਇਆ? ਉਹ ਸੁਖ ਦਾ ਸਾਗਰ ਜਦੋਂ ਇਸ ਸਾਕਾਰ ਸ੍ਰਿਸ਼ਟੀ ਵਿੱਚ ਆਉਂਦੇ ਹਨ ਤਾਂ ਆਕੇ ਸੁਖ ਦਿੰਦੇ ਹਨ। ਉੱਥੇ ਤਾਂ ਸੁਖ ਦੁਖ ਤੋਂ ਨਿਆਰੀ ਅਵਸਥਾ ਵਿੱਚ ਰਹਿੰਦੇ ਹਨ ਕਿਉਂਕਿ ਤੁਹਾਨੂੰ ਸਮਝਾਇਆ ਹੈ ਕਿ ਇੱਕ ਹੈ ਸੁਖ ਦੁਖ ਤੋਂ ਨਿਆਰੀ ਦੁਨੀਆਂ, ਜਿਸਨੂੰ ਇਨਕਾਰਪੋਰੀਅਲ ਵਰਲਡ ਕਹਿੰਦੇ ਹਨ। ਦੂਸਰੀ ਫਿਰ ਅਹੋ ਸੁਖ ਦੀ ਦੁਨੀਆਂ, ਜਿੱਥੇ ਸਦਾ ਸੁਖ, ਆਨੰਦ ਰਹਿੰਦਾ ਹੈ, ਜਿਸਨੂੰ ਸਵਰਗ ਕਹਿੰਦੇ ਹਨ ਅਤੇ ਇਹ ਹੈ ਦੁਖ ਦੀ ਦੁਨੀਆਂ ਜਿਸਨੂੰ ਨਰਕ ਮਤਲਬ ਆਇਰਨ ਏਜ਼ਡ ਵਰਲਡ ਕਹਿੰਦੇ ਹਨ। ਹੁਣ ਇਸ ਆਇਰਨ ਏਜ਼ਡ ਵਰਲਡ ਨੂੰ ਪਰਮਪਿਤਾ ਪਰਮਾਤਮਾ ਜੋ ਸੁਖ ਦਾ ਸਾਗਰ ਹੈ, ਉਹ ਆਕੇ ਇਸਨੂੰ ਬਦਲਕੇ ਆਨੰਦ, ਸੁਖ ਦਾ, ਪ੍ਰੇਮ ਦਾ ਭੰਡਾਰ ਬਨਾਉਂਦੇ ਹਨ। ਜਿੱਥੇ ਸੁਖ ਹੀ ਸੁਖ ਹੈ। ਪ੍ਰੇਮ ਹੀ ਪ੍ਰੇਮ ਹੈ। ਉੱਥੇ ਜਾਨਵਰਾਂ ਵਿੱਚ ਵੀ ਬਹੁਤ ਪ੍ਰੇਮ ਰਹਿੰਦਾ ਹੈ। ਸ਼ੇਰ ਗਾਂ ਵੀ ਇਕੱਠੇ ਪਾਣੀ ਪੀਂਦੇ ਹਨ, ਇਨਾਂ ਉਨ੍ਹਾਂ ਵਿੱਚ ਪ੍ਰੇਮ ਰਹਿੰਦਾ ਹੈ। ਤਾਂ ਪ੍ਰਮਾਤਮਾ ਆਕੇ ਜੋ ਆਪਣੀ ਰਾਜਧਾਨੀ ਸਥਾਪਨ ਕਰਦੇ ਹਨ, ਉਸ ਵਿੱਚ ਸੁਖ ਅਤੇ ਆਨੰਦ ਹੈ। ਬਾਕੀ ਇੰਨਕਾਰਪੋਰੀਅਲ ਦੁਨੀਆਂ ਵਿੱਚ ਤਾਂ ਸੁਖ ਆਨੰਦ ਦੀਆਂ ਗੱਲਾਂ ਹੀ ਨਹੀਂ, ਪ੍ਰੇਮ ਦੀ ਗੱਲ ਹੀ ਨਹੀਂ ਹੈ। ਉਹ ਤੇ ਹੈ ਇੰਕਾਰਪੋਰੀਅਲ ਆਤਮਾਵਾਂ ਦਾ ਨਿਵਾਸ ਸਥਾਨ। ਉਹ ਹੈ ਸਭ ਦੀ ਰਿਟਾਇਰ ਲਾਈਫ ਅਤੇ ਨਿਰਵਾਣ ਅਵਸਥਾ। ਜਿੱਥੇ ਦੁਖ ਸੁਖ ਦੀ ਕੋਈ ਫੀਲਿੰਗ ਨਹੀਂ ਰਹਿੰਦੀ। ਉਹ ਦੁਖ ਸੁਖ ਦਾ ਪਾਰਟ ਤਾਂ ਇਸ ਕਾਰਪੋਰੀਅਲ ਵਰਲਡ ਵਿੱਚ ਚਲਦਾ ਹੈ। ਇਸ ਹੀ ਸ੍ਰਿਸ਼ਟੀ ਤੇ ਜਦ ਸਵਰਗ ਹੈ ਤਾਂ ਇੰਟਰਨਲ ਆਤਮਿਕ ਲਵ ਰਹਿੰਦਾ ਹੈ ਕਿਉਂਕਿ ਦੁਖ ਹੈ ਬਲੱਡ ਕੁਨੈਕਸ਼ਨ ਵਿੱਚ। ਸੰਨਿਆਸੀਆਂ ਵਿੱਚ ਵੀ ਬਲੱਡ ਕਨੈਕਸ਼ਨ ਨਹੀਂ ਰਹਿੰਦਾ ਇਸਲਈ ਉਨ੍ਹਾਂ ਵਿੱਚ ਵੀ ਦੁਖ ਦੀ ਕੋਈ ਗੱਲ ਨਹੀਂ ਰਹਿੰਦੀ ਹੈ। ਉਹ ਤਾਂ ਕਹਿੰਦੇ ਮੈਂ ਸੱਤ ਚਿੱਤ ਆਨੰਦ ਸ੍ਵਰੂਪ ਹਾਂ ਕਿਉਂਕਿ ਬਲੱਡ ਕਨੈਕਸ਼ਨ ਨੂੰ ਤਿਆਗ ਦਿੰਦੇ ਹਾਂ। ਉਵੇਂ ਇੱਥੇ ਵੀ ਤੁਹਾਡਾ ਕੋਈ ਬਲੱਡ ਕਨੈਕਸ਼ਨ ਨਹੀਂ ਹੈ। ਇੱਥੇ ਸਾਡਾ ਸਭ ਦਾ ਆਤਮਿਕ ਲਵ ਹੈ, ਜੋ ਪਰਮਾਤਮਾ ਸਿਖਾਉਂਦੇ ਹਨ।

ਬਾਪ ਕਹਿੰਦੇ ਹਨ ਯੂ ਆਰ ਮਾਈ ਬਿਲਵਡ ਸੰਨਜ਼। ਸਾਡਾ ਆਨੰਦ, ਪ੍ਰੇਮ, ਸੁਖ ਤੁਹਾਡਾ ਹੈ ਕਿਉਂਕਿ ਤੁਸੀਂ ਉਹ ਦੁਨੀਆਂ ਛੱਡਕੇ ਸਾਡੀ ਆਕੇ ਗੋਦ ਲਈ ਹੈ। ਇਹ ਵੀ ਤੁਸੀਂ ਪ੍ਰੈਕਟੀਕਲ ਲਾਈਫ ਵਿੱਚ ਆਕੇ ਗੋਦ ਵਿੱਚ ਬੈਠੇ ਹੋ। ਇਵੇਂ ਨਹੀਂ ਜਿਵੇੰ ਉਹ ਗੁਰੂ ਦੀ ਗੋਦ ਲੈ ਚਲੇ ਜਾਂਦੇ ਹਨ ਘਰ ਵਿੱਚ। ਉਨ੍ਹਾਂ ਨੂੰ ਬਿਲਵਡ ਸੰਨਜ਼ ਨਹੀਂ ਕਹਾਂਗੇ। ਉਨ੍ਹਾਂ ਦੀ ਵੀ ਉਹ ਜਿਵੇੰ ਪ੍ਰਜਾ ਹੈ। ਬਾਕੀ ਜੋ ਸੰਨਿਯਾਸ ਕਰ ਉਨ੍ਹਾਂ ਦੀ ਗੋਦ ਲੈਂਦੇ ਹਨ ਉਹ ਹੀ ਬਿਲਵਡ ਸੰਨਜ਼ ਬਣਦੇ ਹਨ ਕਿਉਂਕਿ ਉਹ ਹੀ ਗੁਰੂ ਦੇ ਪਿੱਛੇ ਗੱਦੀ ਤੇ ਬੈਠਦੇ ਹਨ। ਬੱਚੇ ਅਤੇ ਪ੍ਰਜਾ ਵਿੱਚ ਰਾਤ ਦਿਨ ਦਾ ਫਰਕ ਰਹਿੰਦਾ ਹੈ। ਉਹ ਵਾਰਿਸ ਬਣ ਵਰਸਾ ਲੈਂਦੇ ਹਨ। ਜਿਵੇੰ ਤੁਸੀਂ ਉਨ੍ਹਾਂ ਤੋਂ ਬਲੱਡ ਕੁਨੈਕਸ਼ਨ ਤੋੜ ਇਸ ਨਿਰਾਕਾਰ ਅਤੇ ਸਾਕਾਰ ਦੀ ਗੋਦ ਲਈ ਹੈ ਤਾਂ ਵਾਰਿਸ ਬਣ ਗਏ ਹੋ। ਇਸ ਵਿੱਚ ਵੀ ਫਿਰ ਜਿੰਨਾਂ ਗਿਆਨ ਲਵੋਗੇ ਉਹ ਹੈ ਬਲਿਸ। ਐਜੂਕੇਸ਼ਨ ਨੂੰ ਬਲਿਸ ਕਿਹਾ ਜਾਂਦਾ ਹੈ। ਤਾਂ ਜਿਨਾਂ ਉਹ ਉਠਾਉਣਗੇ, ਉਤਨਾ ਉਸ ਰਾਜਧਾਨੀ ਵਿੱਚ ਪ੍ਰਜਾ ਵਿੱਚ ਸੁਖ ਲੈਣਗੇ। ਇਹ ਗੌਡਲੀ ਐਜੂਕੇਸ਼ਨ ਬਲਿਸ ਹੈ ਨਾ, ਜਿਸ ਨਾਲ ਸੁਪ੍ਰੀਮ ਪੀਸ ਐਂਡ ਹੈਪੀਨੇਸ ਮਿਲਦੀ ਹੈ। ਇਹ ਅਟੱਲ ਅਖੰਡ ਸੁਖ ਸ਼ਾਂਤੀਮਯ ਸਵਰਾਜ ਗੌਡ ਦੀ ਪ੍ਰਾਪਰਟੀ, ਜੋ ਬੱਚਿਆਂ ਨੂੰ ਮਿਲਦੀ ਹੈ। ਫਿਰ ਜਿਨਾਂ - ਜਿਨਾਂ ਜੋ ਗਿਆਨ ਉਠਾਉਣਗੇ, ਉਤਨਾ ਬਾਪ ਦਾ ਵਰਸਾ ਮਿਲ ਜਾਵੇਗਾ। ਜਿਵੇੰ ਤੁਹਾਡੇ ਕੋਲ ਇਤਨੇ ਜਿਗਿਆਸੂ ਆਉਂਦੇ ਹਨ ਉਹ ਹੈ, ਤੁਹਾਡੀ ਬਿਲਵਡ ਪ੍ਰਜਾ। ਬੱਚੇ ਨਹੀਂ ਕਿਉਂਕਿ ਆਉਂਦੇ ਜਾਂਦੇ ਰਹਿੰਦੇ ਹਨ, ਬੱਚੇ ਵੀ ਹੋ ਸਕਦੇ ਹਨ ਕਿਉਂਕਿ ਪ੍ਰਜਾ ਨਾਲ ਕੋਈ ਵਾਰਿਸ ਵੀ ਤਾਂ ਬਣ ਸਕਦੇ ਹਨ। ਜਦੋਂ ਗਿਆਨ ਲੈਂਦੇ - ਲੈਂਦੇ ਵੇਖਦੇ ਹਨ ਇੱਥੇ ਤਾਂ ਅਥਾਹ ਸੁਖ ਅਤੇ ਸ਼ਾਂਤੀ ਹੈ, ਉਸ ਦੁਨੀਆਂ ਵਿੱਚ ਤੇ ਦੁੱਖ ਹੈ ਤਾਂ ਆਕੇ ਗੋਦ ਲੈ ਲੈਂਦੇ ਹਨ। ਫੌਰਨ ਤਾਂ ਕੋਈ ਬੱਚਾ ਨਹੀਂ ਬਣ ਜਾਂਦਾ। ਤੁਸੀਂ ਵੀ ਪਹਿਲਾਂ ਆਉਂਦੇ ਜਾਂਦੇ ਸੀ ਫਿਰ ਸੁਣਦੇ - ਸੁਣਦੇ ਬੈਠ ਗਏ, ਤਾਂ ਵਾਰਿਸ ਬਣ ਗਏ। ਸੰਨਿਆਸੀਆਂ ਦੇ ਕੋਲ ਵੀ ਇਵੇਂ ਹੁੰਦਾ ਹੈ। ਸੁਣਦੇ - ਸੁਣਦੇ ਜਦੋਂ ਸਮਝਦੇ ਹਨ ਸੰਨਿਆਸ ਵਿੱਚ ਤਾਂ ਸ਼ਾਂਤੀ ਸੁਖ ਹੈ ਤਾਂ ਸੰਨਿਆਸ ਕਰ ਲੈਂਦੇ ਹਨ। ਇੱਥੇ ਵੀ ਜਦੋਂ ਟੇਸਟ ਆ ਜਾਂਦੀ ਹੈ ਤਾਂ ਬਿਲਵਡ ਸੰਨ ਬਣ ਜਾਂਦੇ ਹਨ ਤਾਂ ਜਨਮ ਜਨਮਾਂਤ੍ਰ ਦੇ ਲਈ ਵਰਸਾ ਮਿਲ ਜਾਂਦਾ ਹੈ। ਉਹ ਫਿਰ ਦੈਵੀ ਸਿਜਰੇ ਵਿੱਚ ਆਉਂਦੇ ਰਹਿੰਦੇ ਹਨ। ਪ੍ਰਜਾ ਤੇ ਨਾਲ ਨਹੀਂ ਰਹਿੰਦੀ ਉਹ ਕਿੱਥੇ - ਕਿੱਥੇ ਕਰਮਬੰਧਨ ਵਿੱਚ ਚਲੇ ਜਾਂਦੇ ਹਨ।

ਜਿਵੇੰ ਗੀਤ ਵਿੱਚ ਕਹਿੰਦੇ ਹਨ ਮਹਿਫ਼ਿਲ ਮੇਂ ਜਲ ਉਠੀ ਸ਼ਮਾਂ ਪਰਵਾਣੋ ਕੇ ਲੀਏ। ਤਾਂ ਪਰਵਾਨੇ ਵੀ ਸ਼ਮਾਂ ਤੇ ਡਾਂਸ ਕਰਦੇ ਕਰਦੇ ਮਰ ਜਾਂਦੇ ਹਨ। ਕੋਈ ਚੱਕਰ ਲਗਾ ਚਲੇ ਜਾਂਦੇ ਹਨ। ਇਹ ਤਨ ਵੀ ਇੱਕ ਸ਼ਮਾਂ ਹੈ ਜਿਸ ਵਿੱਚ ਆਲਮਾਇਟੀ ਬਾਬਾ ਦਾ ਪ੍ਰਵੇਸ਼ ਹੈ। ਤੁਸੀਂ ਪਰਵਾਨੇ ਬਣ ਆਏ, ਆਉਂਦੇ ਜਾਂਦੇ ਆਖਿਰ ਜਦੋਂ ਰਾਜ਼ ਸਮਝ ਲਿਆ ਤਾਂ ਬੈਠ ਗਏ। ਆਉਂਦੇ ਤੇ ਹਜਾਰਾਂ ਲੱਖਾਂ ਹਨ, ਤੁਹਾਡੇ ਦਵਾਰਾ ਵੀ ਸੁਣਦੇ ਰਹਿੰਦੇ ਹਨ। ਉਹ ਤਾਂ ਜਿਨਾਂ ਸੁਣਨਗੇ ਉਤਨਾ ਪੀਸ ਅਤੇ ਬਲਿਸ ਦਾ ਵਰਦਾਨ ਲੈਂਦੇ ਜਾਣਗੇ ਕਿਉਂਕਿ ਇਹ ਇਮਾਰਟਲ ਫਾਦਰ ਦੀ ਸਿੱਖਿਆ ਤਾਂ ਵਿਨਾਸ਼ ਨਹੀਂ ਹੁੰਦੀ ਇਸਨੂੰ ਕਹਿੰਦੇ ਹਨ ਅਵਿਨਾਸ਼ੀ ਗਿਆਨ ਧਨ। ਉਸਦਾ ਵਿਨਾਸ਼ ਨਹੀਂ ਹੁੰਦਾ। ਤਾਂ ਜੋ ਥੋੜ੍ਹਾ ਬਹੁਤ ਵੀ ਸੁਣਦੇ ਹਨ ਉਹ ਪ੍ਰਜਾ ਵਿੱਚ ਆਉਣਗੇ ਜਰੂਰ। ਉੱਥੇ ਤਾਂ ਪ੍ਰਜਾ ਵੀ ਬਹੁਤ - ਬਹੁਤ ਸੁਖੀ ਹੈ। ਇਟਰਨਲ ਬਲਿਸ ਹੈ ਕਿਉਂਕਿ ਉੱਥੇ ਸਭ ਸੋਲ ਕਾਂਸ਼ੀਅਸ ਰਹਿੰਦੇ ਹਨ। ਇੱਥੇ ਬਾਡੀਕਾਂਸ਼ੀਅਸ ਹੋ ਗਏ ਹਨ ਇਸਲਈ ਦੁਖੀ ਹਨ। ਉੱਥੇ ਤਾਂ ਹੈ ਹੀ ਸਵਰਗ, ਉੱਥੇ ਦੁਖ ਦਾ ਨਾਮ ਨਿਸ਼ਾਨ ਨਹੀਂ। ਜਾਨਵਰ ਵੀ ਕਿਨਾਂ ਸੁਖ ਸ਼ਾਂਤੀ ਵਿੱਚ ਰਹਿੰਦੇ ਹਨ ਤਾਂ ਪ੍ਰਜਾ ਵਿੱਚ ਕਿਨਾਂ ਪ੍ਰੇਮ ਅਤੇ ਸੁਖ ਹੋਵੇਗਾ। ਇਹ ਤਾਂ ਜਰੂਰ ਹੈ ਸਭ ਤਾਂ ਵਾਰਿਸ ਨਹੀਂ ਬਣਦੇ। ਇੱਥੇ ਤਾਂ 108 ਪੱਕੇ ਸੰਨਿਆਸੀ ਵਿਜੇ ਮਾਲਾ ਦੇ ਦਾਣੇ ਬਨਣ ਵਾਲੇ ਹਨ। ਉਹ ਵੀ ਹਾਲੇ ਬਣੇ ਨਹੀਂ ਹਨ, ਬਣ ਰਹੇ ਹਨ। ਨਾਲ - ਨਾਲ ਪ੍ਰਜਾ ਵੀ ਬਣ ਰਹੀ ਹੈ। ਉਹ ਵੀ ਬਾਹਰ ਰਹਿ ਕੇ ਸੁਣਦੇ ਰਹਿੰਦੇ ਹਨ। ਘਰ ਬੈਠ ਯੋਗ ਲਗਾ ਰਹੇ ਹਨ। ਯੋਗ ਲਗਾਉਂਦੇ - ਲਗਾਉਂਦੇ ਕੋਈ ਫਿਰ ਅੰਦਰ ਆ ਜਾਂਦੇ ਤਾਂ ਪ੍ਰਜਾ ਦੇ ਵਾਰਿਸ ਬਣ ਜਾਂਦੇ। ਉਨ੍ਹਾਂ ਦਾ ਜਦੋਂ ਤੱਕ ਕਰਮਬੰਧਨ ਦਾ ਹਿਸਾਬ ਹੈ ਕੁਝ ਉਦੋਂ ਤੱਕ ਬਾਹਰ ਰਹਿ ਯੋਗ ਲਗਾਉਂਦੇ, ਨਿਰਵਿਕਾਰੀ ਰਹਿੰਦੇ ਆਉਂਦੇ ਹਨ। ਤਾਂ ਘਰ ਵਿੱਚ ਰਹਿ ਜੋ ਨਿਰਵਿਕਾਰੀ ਰਹਿੰਦੇ ਤਾਂ ਘਰ ਵਿੱਚ ਝਗੜਾ ਜਰੂਰ ਹੋਵੇਗਾ ਕਿਉਂਕਿ ਕਾਮੇਸ਼ੂ ਕ੍ਰੋਧੇਸ਼ੂ ਕਾਮ ਮਹਾਸ਼ਰਤੂ ਤੇ ਤੁਸੀਂ ਜਿੱਤ ਪਾਉਂਦੇ ਹੋ, ਵਿਸ਼ ਦੇਣਾ ਬੰਦ ਕਰਦੇ ਹੋ ਤਾਂ ਝਗੜਾ ਹੁੰਦਾ ਹੈ।

ਬਾਪ ਕਹਿੰਦੇ ਹਨ ਬੱਚੇ, ਮੌਤ ਸਾਹਮਣੇ ਖੜ੍ਹਾ ਹੈ। ਸਾਰੀ ਦੁਨੀਆਂ ਵਿਨਾਸ਼ ਹੋਣੀ ਹੈ। ਜਿਵੇੰ ਬੁੱਢਿਆਂ ਨੂੰ ਕਹਿੰਦੇ ਮੌਤ ਸਾਹਮਣੇ ਹੈ, ਪਰਮਾਤਮਾ ਨੂੰ ਯਾਦ ਕਰੋ। ਬਾਪ ਵੀ ਕਹਿੰਦੇ ਬੱਚੇ ਨਿਰਵਿਕਾਰੀ ਬਣ ਜਾਵੋ। ਪ੍ਰਮਾਤਮਾ ਨੂੰ ਯਾਦ ਕਰੋ। ਜਿਵੇੰ ਤੀਰਥ ਤੇ ਜਾਂਦੇ ਹਨ ਤਾਂ ਕਾਮ ਕ੍ਰੋਧ ਸਭ ਬੰਦ ਕਰ ਦਿੰਦੇ ਹਨ। ਰਾਹ ਵਿੱਚ ਕਾਮ ਚੇਸ਼ਟਾ ਥੋੜ੍ਹੀ ਕਰਨਗੇ। ਉਹ ਤੇ ਸਾਰਾ ਰਾਹ ਅਮਰਨਾਥ ਦੀ ਜੈ, ਜੈ ਕਰਦੇ ਜਾਂਦੇ ਲੇਕਿਨ ਮੁੜ ਆਉਂਦੇ ਤਾਂ ਫਿਰ ਉਹ ਹੀ ਵਿਕਾਰਾਂ ਵਿੱਚ ਗੋਤਾ ਖਾਂਦੇ ਰਹਿੰਦੇ, ਤੁਹਾਨੂੰ ਤੇ ਮੁੜ੍ਹਨਾ ਨਹੀਂ ਹੈ। ਕਾਮ, ਕ੍ਰੋਧ ਵਿੱਚ ਆਉਣਾ ਨਹੀਂ ਹੈ। ਵਿਕਾਰਾਂ ਵਿੱਚ ਜਾਣਗੇ ਤਾਂ ਪਦਵੀ ਭ੍ਰਿਸ਼ਟ ਹੋ ਜਾਣਗੇ। ਹੋਲੀਨੇਸ ਨਹੀਂ ਬਣਨਗੇ। ਜੋ ਹੋਲੀ ਬਣਨਗੇ ਉਹ ਵਿਜੇ ਮਾਲਾ ਵਿੱਚ ਆਉਣਗੇ। ਜੋ ਫੇਲ੍ਹ ਹੋਣਗੇ ਉਹ ਚੰਦ੍ਰਵਨਸ਼ੀ ਘਰਾਣੇ ਵਿੱਚ ਚਲੇ ਜਾਣਗੇ।

ਇਹ ਤੁਸੀਂ ਸਭਨੂੰ ਪਰਮਪਿਤਾ ਪਰਮਾਤਮਾ ਬੈਠ ਪੜ੍ਹਾਉਂਦੇ ਹਨ। ਉਹ ਹੀ ਗਿਆਨ ਦਾ ਸਾਗਰ ਹੈ ਨਾ। ਉੱਥੇ ਇੰਕਾਰਪੋਰੀਅਲ ਦੁਨੀਆਂ ਵਿੱਚ ਤਾਂ ਆਤਮਾਵਾਂ ਨੂੰ ਬੈਠ ਗਿਆਨ ਨਹੀਂ ਸੁਣਾਉਣਗੇ। ਇਥੇ ਆਕੇ ਤੁਹਾਨੂੰ ਗਿਆਨ ਸੁਨਾਉਂਦੇ ਹਨ। ਕਹਿੰਦੇ ਹਨ ਤੁਸੀਂ ਸਾਡੇ ਬੱਚੇ ਹੋ। ਜਿਵੇੰ ਅਸੀਂ ਪਿਓਰ ਹਾਂ ਉਵੇਂ ਤੁਸੀਂ ਵੀ ਪਿਓਰ ਬਣੋ। ਤਾਂ ਤੁਸੀਂ ਸਤਿਯੁਗ ਵਿੱਚ ਸੁਖਮਈ, ਪ੍ਰੇਮਮਈ ਰਾਜ ਕਰੋਗੇ, ਜਿਸਨੂੰ ਬੈਕੁੰਠ ਕਹਿੰਦੇ ਹਨ। ਹੁਣ ਇਹ ਦੁਨੀਆਂ ਬਦਲ ਰਹੀ ਹੈ ਕਿਉਂਕਿ ਆਇਰਨ ਏਜ਼ ਤੋਂ ਗੋਲਡਨ ਏਜ਼ ਬਣ ਰਹੀ ਹੈ। ਫਿਰ ਗੋਲਡਨ ਏਜ਼ ਤੋਂ ਸਿਲਵਰ ਏਜ਼ ਵਿੱਚ ਬਦਲਣਗੇ। ਸਿਲਵਰ ਏਜ਼ ਤੋਂ ਕਾਪਰ ਏਜ਼, ਫਿਰ ਕਾਪਰ ਏਜ਼ ਤੋਂ ਆਇਰਨ ਏਜ਼ ਵਿੱਚ ਬਦਲਦੇ ਜਾਣਗੇ। ਇਵੇਂ ਹੀ ਦੁਨੀਆਂ ਬਦਲਦੀ ਰਹਿੰਦੀ ਹੈ। ਤਾਂ ਹੁਣ ਇਹ ਦੁਨੀਆਂ ਬਦਲ ਰਹੀ ਹੈ। ਕੌਣ ਬਦਲ ਰਿਹਾ ਹੈ? ਗੌਡ ਹਿਮਸੇਲਫ, ਜਿੰਨ੍ਹਾਂ ਦੇ ਤੁਸੀਂ ਬਿਲਵਡ ਬੱਚੇ ਬਣੇ ਹੋ। ਪ੍ਰਜਾ ਵੀ ਬਣ ਰਹੀ ਹੈ ਲੇਕਿਨ ਬੱਚੇ, ਬੱਚੇ ਹਨ, ਪ੍ਰਜਾ ਪ੍ਰਜਾ ਹੈ। ਜੋ ਸੰਨਿਆਸ ਕਰਦੇ ਉਹ ਵਾਰਿਸ ਬਣ ਜਾਂਦੇ ਹਨ। ਉਨ੍ਹਾਂ ਨੂੰ ਰਾਇਲ ਘਰਾਣੇ ਵਿੱਚ ਜਰੂਰ ਲੈ ਜਾਣਾ ਹੈ। ਲੇਕਿਨ ਜੇਕਰ ਗਿਆਨ ਇਤਨਾ ਨਹੀਂ ਉਠਾਇਆ ਹੈ ਤਾਂ ਪਦਵੀ ਨਹੀਂ ਪਾਉਣਗੇ। ਜੋ ਪੜ੍ਹੇਗਾ ਉਹ ਨਵਾਬ ਬਣੇਗਾ। ਜੋ ਆਉਂਦੇ ਜਾਂਦੇ ਹਨ ਉਹ ਫਿਰ ਪ੍ਰਜਾ ਵਿੱਚ ਆਉਣਗੇ। ਫਿਰ ਜਿਨਾਂ ਹੋਲੀ ਬਣਨਗੇ ਉਤਨਾ ਸੁਖ ਮਿਲੇਗਾ। ਬਿਲਵਡ ਤਾਂ ਉਹ ਵੀ ਬਣਦੇ ਲੇਕਿਨ ਫੁੱਲ ਬਿਲਵਡ ਉਦੋਂ ਬਣਦੇ ਹਨ ਜਦੋਂ ਬੱਚਾ ਬਣਦੇ ਹਨ। ਸਮਝਾ।

ਸੰਨਿਯਾਸੀ ਵੀ ਬਹੁਤ ਤਰ੍ਹਾਂ ਦੇ ਹੁੰਦੇ ਹਨ। ਇੱਕ ਹੁੰਦੇ ਹਨ ਜੋ ਘਰ ਬਾਰ ਛੱਡ ਜਾਂਦੇ ਹਨ, ਦੂਜੇ ਫਿਰ ਅਜਿਹੇ ਵੀ ਹੁੰਦੇ ਹਨ ਜੋ ਗ੍ਰਹਿਸਥ ਵਿੱਚ ਰਹਿੰਦੇ ਵਿਕਾਰ ਵਿੱਚ ਨਹੀਂ ਜਾਂਦੇ ਹਨ। ਉਹ ਫਾਲੋਅਰਜ ਨੂੰ ਬੈਠ ਸ਼ਾਸਤਰ ਆਦਿ ਸੁਨਾਉਂਦੇ ਹਨ। ਆਤਮਾ ਦਾ ਗਿਆਨ ਦਿੰਦੇ ਹਨ, ਉਨ੍ਹਾਂ ਦੇ ਵੀ ਸ਼ਿਸ਼ ਹੁੰਦੇ ਹਨ। ਪਰ ਉਨ੍ਹਾਂ ਦੇ ਸ਼ਿਸ਼ ਉਨ੍ਹਾਂ ਦੇ ਬਿਲਵਡ ਸਨ ਨਹੀਂ ਬਣ ਸਕਦੇ ਕਿਉਂਕਿ ਉਹ ਤੇ ਘਰਬਾਰ, ਬੱਚੇ ਵਾਲਾ ਹੁੰਦਾ ਹੈ। ਤਾਂ ਉਹ ਆਪਣੇ ਕੋਲ ਤਾਂ ਬਿਠਾ ਨਹੀਂ ਸਕਦੇ। ਨਾ ਖੁਦ ਸੰਨਿਆਸ ਕੀਤਾ ਹੋਇਆ ਹੈ, ਨਾ ਹੋਰਾਂ ਨੂੰ ਸੰਨਿਆਸ ਕਰਵਾ ਸਕਦੇ ਹਨ। ਉਨ੍ਹਾਂ ਦੇ ਚੇਲੇ ਵੀ ਗ੍ਰਹਿਸਥ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਕੋਲ ਆਉਂਦੇ ਜਾਂਦੇ ਰਹਿੰਦੇ ਹਨ। ਉਹ ਸਿਰ੍ਫ ਉਨ੍ਹਾਂ ਨੂੰ ਗਿਆਨ ਦਿੰਦੇ ਰਹਿੰਦੇ ਅਤੇ ਮੰਤਰ ਦੇ ਦਿੰਦੇ ਹਨ। ਬਸ। ਹੁਣ ਉਨ੍ਹਾਂ ਦੇ ਵਾਰਿਸ ਤਾਂ ਬਣੇ ਨਹੀਂ ਵਾਧਾ ਕਿਵੇਂ ਹੋਵੇਗਾ। ਬਸ ਗਿਆਨ ਦਿੰਦੇ - ਦਿੰਦੇ ਸ਼ਰੀਰ ਛੱਡ ਚਲੇ ਜਾਂਦੇ ਹਨ।

ਵੇਖੋ ਇੱਕ ਮਾਲਾ ਹੈ 108 ਦੀ, ਦੂਸਰੀ ਫਿਰ ਉਸ ਤੋਂ ਵੱਡੀ 16108 ਦੀ ਮਾਲਾ ਹੁੰਦੀ ਹੈ। ਉਹ ਹੈ ਚੰਦ੍ਰਵਨਸ਼ੀ ਘਰਾਣੇ ਦੇ ਰਾਇਲ ਪ੍ਰਿੰਸ ਪ੍ਰਿੰਸਜ ਦੀ ਮਾਲਾ। ਤਾਂ ਇੱਥੇ ਜੋ ਇਤਨਾ ਗਿਆਨ ਨਹੀਂ ਉਠਾ ਸਕਦੇ, ਪਿਓਰਿਫਾਈ ਨਹੀਂ ਬਣਦੇ ਤਾਂ ਸਜ਼ਾਵਾਂ ਖਾਕੇ ਚੰਦ੍ਰਵਨਸ਼ੀ ਘਰਾਣੇ ਦੀ ਮਾਲਾ ਵਿੱਚ ਆ ਜਾਣਗੇ। ਪ੍ਰਿੰਸ - ਪਿੰਸਜ ਤਾਂ ਬਹੁਤ ਹੁੰਦੇ ਹਨ।

ਇਹ ਰਾਜ਼ ਵੀ ਤੁਸੀਂ ਹੁਣ ਸੁਣਦੇ ਹੋ, ਜਾਣਦੇ ਹੋ। ਉੱਥੇ ਇਹ ਗਿਆਨ ਦੀਆਂ ਗੱਲਾਂ ਨਹੀਂ ਰਹਿੰਦੀਆਂ। ਇਹ ਗਿਆਨ ਤਾਂ ਸਿਰ੍ਫ ਹੁਣ ਸੰਗਮ ਤੇ ਮਿਲਦਾ ਹੈ ਜਦੋਂ ਦੈਵੀ ਧਰਮ ਦੀ ਸਥਾਪਨਾ ਹੋ ਰਹੀ ਹੈ। ਤਾਂ ਸੁਣਾਇਆ ਜੋ ਪੂਰਾ ਕਰਮਿੰਦਰੀਆਂ ਨੂੰ ਨਹੀਂ ਜਿੱਤਣਗੇ। ਉਹ ਚੰਦ੍ਰਵਨਸ਼ੀ ਘਰਾਣੇ ਦੀ ਮਾਲਾ ਵਿੱਚ ਚਲੇ ਜਾਣਗੇ। ਜੋ ਜਿੱਤਣਗੇ ਉਹ ਸੂਰਜਵੰਸ਼ੀ ਘਰਾਣੇ ਵਿੱਚ ਆਉਣਗੇ। ਉਨ੍ਹਾਂ ਵਿੱਚ ਵੀ ਤਾਂ ਨੰਬਰਵਾਰ ਬਣਦੇ ਹਨ ਜਰੂਰ। ਸ਼ਰੀਰ ਵੀ ਅਵਸਥਾ ਅਨੁਸਾਰ ਮਿਲਦਾ ਹੈ। ਵੇਖੋ, ਸਭ ਤੋਂ ਮੰਮਾ ਤਿੱਖੀ ਗਈ ਹੈ ਤਾਂ ਉਸਨੂੰ ਸਕਾਲਰਸ਼ਿਪ ਮਿਲ ਗਈ ਹੈ। ਮਨੀਟਰ ਬਣ ਗਈ। ਉਨ੍ਹਾਂ ਨੂੰ ਸਾਰਾ ਗਿਆਨ ਦਾ ਕਲਸ਼ ਦੇ ਦਿੱਤਾ, ਉਸ ਨੂੰ ਅਸੀਂ ਵੀ ਮਾਤਾ ਕਹਿੰਦੇ ਕਿਉਂਕਿ ਮੈਂ ਵੀ ਸਾਰਾ ਤਨ, ਮਨ, ਧਨ ਉਨ੍ਹਾਂ ਦੇ ਚਰਨਾਂ ਵਿੱਚ ਸਵਾਹਾ ਕਰ ਦਿੱਤਾ, ਲੌਕਿਕ ਬੱਚਿਆਂ ਨੂੰ ਨਹੀਂ ਦਿੱਤਾ ਕਿਉਂਕਿ ਉਹ ਤੇ ਬਲੱਡ ਕਨੈਕਸ਼ਨ ਹੋ ਗਿਆ। ਇਹ ਤਾਂ ਇੰਟਰਨਲ ਬੱਚੇ ਬਣਦੇ ਹਨ , ਸਭ ਸੰਨਿਆਸ ਕਰ ਆਉਂਦੇ ਹਨ ਤਾਂ ਉਨ੍ਹਾਂ ਤੇ ਲਵ ਜਿਆਦਾ ਜਾਂਦਾ ਹੈ। ਇਟਰਨਲ ਲਵ ਸਭ ਤੋਂ ਤਿੱਖਾ ਹੁੰਦਾ ਹੈ। ਸੰਨਿਯਾਸੀ ਤੇ ਇਕੱਲੇ ਘਰ ਬਾਰ ਛੱਡ ਭੱਜ ਜਾਂਦੇ ਹਨ। ਇੱਥੇ ਤਾਂ ਸਭ ਲਿਆ ਕੇ ਸਵਾਹਾ ਕੀਤਾ ਹੈ। ਪਰਮਾਤਮਾ ਖੁਦ ਪ੍ਰੈਕਟੀਕਲ ਵਿੱਚ ਐਕਟ ਕਰ ਵਿਖਾਉਂਦੇ ਹਨ।

ਤੁਹਾਨੂੰ ਕਿਸੇ ਵੀ ਪ੍ਰਸ਼ਨ ਦਾ ਜਵਾਬ ਇੱਥੇ ਮਿਲ ਸਕਦਾ ਹੈ। ਉਹ ਪਰਮਾਤਮਾ ਖੁਦ ਵੀ ਆਕੇ ਦੱਸ ਸਕਦੇ ਹਨ। ਉਹ ਤਾਂ ਜਾਦੂਗਰ ਹੈ, ਉਸ ਦਾ ਇਹ ਜਾਦੂਗਰ ਦਾ ਪਾਰਟ ਹੁਣ ਚੱਲ ਰਿਹਾ ਹੈ। ਤੁਸੀਂ ਤੇ ਬਹੁਤ ਪਿਆਰੇ ਬੱਚੇ ਹੋ, ਤੁਹਾਨੂੰ ਬਾਪ ਕਦੇ ਖਫ਼ਾ ( ਨਾਰਾਜ਼ ) ਨਹੀਂ ਕਰ ਸਕਦੇ। ਖਫ਼ਾ ਕਰਨ ਤਾਂ ਬੱਚੇ ਵੀ ਗੁੱਸਾ ਕਰਨਾ ਸਿੱਖ ਜਾਣ। ਇੱਥੇ ਤਾਂ ਸਭ ਦਾ ਅੰਦਰੂਨੀ ਲਵ ਹੈ। ਸਵਰਗ ਵਿੱਚ ਕਿੰਨਾ ਪ੍ਰੇਮ ਰਹਿੰਦਾ ਹੈ। ਉੱਥੇ ਤਾਂ ਸਤੋਪ੍ਰਧਾਨ ਰਹਿੰਦੇ ਹਨ।

ਇੱਥੇ ਜੋ ਵਿਜ਼ਟਰ ਆਉਂਦੇ ਹਨ ਉਨ੍ਹਾਂ ਦੀ ਵੀ ਬਹੁਤ ਸੇਵਾ ਹੁੰਦੀ ਹੈ ਕਿਉਂਕਿ ਉਨ੍ਹਾਂ ਤੇ ਵੀ ਪੀਸ ਅਤੇ ਹੈਪੀਨੇਸ ਦੀ ਬਾਰਿਸ਼ ਹੁੰਦੀ ਹੈ। ਉਹ ਬਿਲਵਡ ਪ੍ਰਜਾ ਬਣਨ ਵਾਲੇ ਹਨ। ਮਾਂ ਬਾਪ ਬੱਚੇ ਸਾਰੇ ਉਨ੍ਹਾਂ ਦੀ ਸੇਵਾ ਵਿੱਚ ਲੱਗ ਜਾਂਦੇ ਹਨ। ਭਾਵੇਂ ਦੇਵੀ - ਦੇਵਤਾ ਬਣ ਰਹੇ ਹਨ ਪ੍ਰੰਤੂ ਉੱਥੇ ਉਸ ਪਦਵੀ ਦਾ ਹੰਕਾਰ ਨਹੀਂ ਰਹਿੰਦਾ। ਸਭ ਓਬਡੀਐਂਟ ਸਰਵੈਂਟ ਬਣ ਸਰਵਿਸ ਵਿੱਚ ਹਾਜ਼ਿਰ ਹੋ ਜਾਂਦੇ ਹਨ। ਗੌਡ ਵੀ ਓਬਡੀਐਂਟ ਬਣ ਆਪਣੇ ਬਿਲਵਡ ਸੰਨਜ਼ ਅਤੇ ਪ੍ਰਜਾ ਦੀ ਸਰਵਿਸ ਕਰਦੇ ਹਨ। ਉਨ੍ਹਾਂ ਦੀ ਬੱਚਿਆਂ ਦੇ ਉੱਪਰ ਹੀ ਬਲਿਸ ਰਹਿੰਦੀ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜਿਵੇੰ ਬਾਪਦਾਦਾ ਬੱਚਿਆਂ ਨੂੰ ਕਦੇ ਖਫ਼ਾ ( ਨਾਰਾਜ਼ ) ਨਹੀਂ ਕਰਦੇ, ਇਵੇਂ ਤੁਸੀਂ ਬੱਚਿਆਂ ਨੂੰ ਵੀ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਹੈ, ਆਪਸ ਵਿੱਚ ਆੰਤਰਿਕ ਲਵ ਨਾਲ ਰਹਿਣਾ ਹੈ। ਕਦੇ ਗੁੱਸਾ ਨਹੀਂ ਕਰਨਾ ਹੈ।

2. ਪੀਸ ਅਤੇ ਬਲਿਸ ਦਾ ਵਰਦਾਨ ਲੈਣ ਦੇ ਲਈ ਸ਼ਮਾਂ ਤੇ ਪੂਰਾ ਫਿਦਾ ਹੋਣਾ ਹੈ। ਪੜ੍ਹਾਈ ਨਾਲ ਸੁਪ੍ਰੀਮ ਪੀਸ ਅਤੇ ਹੈਪੀਨੇਸ ਦਾ ਗੌਡਲੀ ਅਧੀਕਾਰ ਲੈਣਾ ਹੈ।

ਵਰਦਾਨ:-
ਸੰਗਠਨ ਵਿੱਚ ਸਹਿਯੋਗ ਦੀ ਸ਼ਕਤੀ ਦਵਾਰਾ ਵਿਜੇਈ ਬਣਨ ਵਾਲੇ ਸ੍ਰਵ ਦੇ ਸ਼ੁਭਚਿੰਤਕ ਭਵ:

ਜੇਕਰ ਸੰਗਠਨ ਵਿੱਚ ਹਰ ਇੱਕ, ਇਕੱ ਦੂਜੇ ਦੇ ਮਦਦਗਾਰ, ਸ਼ੁਭਚਿੰਤਕ ਬਣਕੇ ਰਹਿਣ ਤਾਂ ਸਹਿਯੋਗ ਦੀ ਸ਼ਕਤੀ ਦਾ ਘੇਰਾਵ ਬਹੁਤ ਕਮਾਲ ਕਰ ਸਕਦਾ ਹੈ। ਆਪਸ ਵਿੱਚ ਇੱਕ ਦੂਜੇ ਦੇ ਸ਼ੁਭਚਿੰਤਕ ਸਹਿਯੋਗੀ ਬਣਕੇ ਰਹੋ ਤਾਂ ਮਾਇਆ ਦੀ ਹਿਮੰਤ ਨਹੀਂ ਜੋ ਇਸ ਘੇਰਾਵ ਦੇ ਅੰਦਰ ਆ ਸਕੇ। ਲੇਕਿਨ ਸੰਗਠਨ ਵਿੱਚ ਸਹਿਯੋਗ ਦੀ ਸ਼ਕਤੀ ਉਦੋਂ ਆਵੇਗੀ ਜਦੋਂ ਇਹ ਦ੍ਰਿੜ੍ਹ ਸੰਕਲਪ ਕਰਨਗੇ ਕਿ ਭਾਵੇਂ ਕਿੰਨੀਆਂ ਵੀ ਗੱਲਾਂ ਸਹਿਣ ਕਰਨੀਆਂ ਪੈਣ ਲੇਕਿਨ ਸਾਮਨਾ ਕਰਕੇ ਵਿਖਾਵਾਂਗੇ, ਵਿਜੇਈ ਬਣਕੇ ਵਿਖਾਵਾਂਗੇ।

ਸਲੋਗਨ:-
ਕੋਈ ਵੀ ਇੱਛਾ, ਅੱਛਾ ਬਨਣ ਨਹੀਂ ਦਵੇਗੀ, ਇਸਲਈ ਇੱਛਾ ਮਾਤਰਮ ਅਵਿਧਿਆ ਬਣੋ ।