13.11.19 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬਾਪ ਦੀ
ਸ਼੍ਰੀਮਤ ਤੇ ਚੱਲਣਾ ਹੀ ਬਾਪ ਦਾ ਰਿਗਾਰ੍ਡ ਰੱਖਣਾ ਹੈ , ਮਨਮੱਤ ਤੇ ਚੱਲਣ ਵਾਲੇ ਡਿਸਰਿਗਾਡ ਕਰਦੇ ਹਨ
”
ਪ੍ਰਸ਼ਨ:-
ਗ੍ਰਹਿਸਤ
ਵਿਵਹਾਰ ਵਿੱਚ ਰਹਿਣ ਵਾਲਿਆਂ ਨੂੰ ਕਿਹੜੀ ਇੱਕ ਗੱਲ ਦੇ ਲਈ ਬਾਬਾ ਮਨਾ ਨਹੀਂ ਕਰਦੇ ਪਰ ਇੱਕ
ਡਾਇਰੈਕਸ਼ਨ ਦਿੰਦੇ ਹਨ - ਉਹ ਕਿਹੜੀ?
ਉੱਤਰ:-
ਬਾਬਾ ਕਹਿੰਦੇ - ਬੱਚੇ, ਤੁਸੀਂ ਭਾਵੇਂ ਸਭਦੇ ਕਨੈਕਸ਼ਨ ਵਿੱਚ ਆਓ, ਕੋਈ ਵੀ ਨੌਕਰੀ ਆਦਿ ਕਰੋ, ਸੰਪਰਕ
ਵਿੱਚ ਆਉਣਾ ਪੈਂਦਾ ਹੈ, ਰੰਗੀਨ ਕੱਪੜੇ ਪਾਉਣੇ ਪੈਂਦੇ ਹਨ ਤਾਂ ਪਾਓ, ਬਾਬਾ ਦੀ ਮਨਾ ਨਹੀਂ ਹੈ। ਬਾਪ
ਤਾਂ ਸਿਰਫ਼ ਡਾਇਰੈਕਸ਼ਨ ਦਿੰਦੇ ਹਨ - ਬੱਚੇ ਦੇਹ ਸਹਿਤ ਦੇਹ ਦੇ ਸਭ ਸੰਬੰਧਾਂ ਤੋਂ ਮਮਤਵ ਕੱਢ ਮੈਨੂੰ
ਯਾਦ ਕਰੋ।
ਓਮ ਸ਼ਾਂਤੀ
ਸ਼ਿਵਬਾਬਾ
ਬੈਠ ਬੱਚਿਆਂ ਨੂੰ ਸਮਝਾਉਂਦੇ ਹਨ ਅਰਥਾਤ ਆਪਸਮਾਨ ਬਣਨ ਦਾ ਪੁਰਸ਼ਾਰਥ ਕਰਾਉਂਦੇ ਹਨ। ਜਿਵੇਂ ਮੈਂ
ਗਿਆਨ ਦਾ ਸਾਗਰ ਹਾਂ ਉਵੇਂ ਬੱਚੇ ਵੀ ਬਣਨ। ਇਹ ਤਾਂ ਮਿੱਠੇ ਬੱਚੇ ਜਾਣਦੇ ਹਨ ਸਭ ਇੱਕ ਸਮਾਨ ਨਹੀਂ
ਬਣਨਗੇ। ਪੁਰਸ਼ਾਰਥ ਤਾਂ ਹਰੇਕ ਨੂੰ ਆਪਣਾ - ਆਪਣਾ ਕਰਨਾ ਹੁੰਦਾ ਹੈ। ਸਕੂਲ ਵਿੱਚ ਸਟੂਡੈਂਟ ਤਾਂ
ਬਹੁਤ ਪੜ੍ਹਦੇ ਹਨ ਪਰ ਸਭ ਇੱਕ ਸਮਾਨ ਪਾਸ ਵਿਦ ਆਨਰਸ ਨਹੀਂ ਹੁੰਦੇ ਹਨ। ਫੇਰ ਵੀ ਟੀਚਰ ਪੁਰਸ਼ਾਰਥ
ਕਰਾਉਂਦੇ ਹਨ। ਤੁਸੀਂ ਬੱਚੇ ਵੀ ਪੁਰਸ਼ਾਰਥ ਕਰਦੇ ਹੋ। ਬਾਪ ਪੁੱਛਦੇ ਹਨ ਤੁਸੀਂ ਕੀ ਬਣੋਗੇ? ਸਭ
ਕਹਿਣਗੇ ਅਸੀਂ ਆਏ ਹੀ ਹਾਂ ਨਰ ਤੋਂ ਨਾਰਾਇਣ, ਨਾਰੀ ਤੋਂ ਲਕਸ਼ਮੀ ਬਣਨ। ਇਹ ਤਾਂ ਠੀਕ ਹੈ ਪਰ ਆਪਣੀ
ਐਕਟਿਵਿਟੀਜ਼ ਵੀ ਵੇਖੋ ਨਾ। ਬਾਪ ਵੀ ਉੱਚੇ ਤੇ ਉੱਚਾ ਹੈ। ਟੀਚਰ ਵੀ ਹਨ, ਗੁਰੂ ਵੀ ਹਨ। ਇਸ ਬਾਪ ਨੂੰ
ਕੋਈ ਜਾਣਦੇ ਨਹੀਂ। ਤੁਸੀਂ ਬੱਚੇ ਜਾਣਦੇ ਹੋ ਸ਼ਿਵਬਾਬਾ ਸਾਡਾ ਬਾਬਾ ਵੀ ਹੈ, ਟੀਚਰ ਵੀ ਹੈ, ਸਤਿਗੁਰੂ
ਵੀ ਹੈ। ਪਰ ਉਹ ਜਿਵੇਂ ਹੈ ਉਵੇਂ ਉਸਨੂੰ ਜਾਣਨਾ ਵੀ ਮੁਸ਼ਕਿਲ ਹੈ। ਬਾਪ ਨੂੰ ਜਾਣਾਂਗੇ ਤਾਂ ਟੀਚਰਪਨਾ
ਭੁੱਲ ਜਾਵੇਗਾ, ਫੇਰ ਗੁਰੂਪਨਾ ਭੁੱਲ ਜਾਵੇਗਾ। ਰਿਗਾਰ੍ਡ ਵੀ ਬਾਪ ਦਾ ਬੱਚਿਆਂ ਨੂੰ ਰੱਖਣਾ ਹੁੰਦਾ
ਹੈ। ਰਿਗਾਰ੍ਡ ਕਿਸਨੂੰ ਕਿਹਾ ਜਾਂਦਾ ਹੈ? ਬਾਪ ਜੋ ਪੜ੍ਹਾਉਂਦੇ ਹਨ ਉਹ ਚੰਗੀ ਤਰ੍ਹਾਂ ਪੜ੍ਹਦੇ ਹਨ
ਗੋਇਆ ਰਿਗਾਰ੍ਡ ਰੱਖਦੇ ਹਨ। ਬਾਪ ਤਾਂ ਬਹੁਤ ਮਿੱਠਾ ਹੈ। ਅੰਦਰ ਵਿੱਚ ਬਹੁਤ ਖੁਸ਼ੀ ਦਾ ਪਾਰਾ ਚੜਿਆ
ਰਹਿਣਾ ਚਾਹੀਦਾ ਹੈ। ਕਾਪਾਰੀ ਖੁਸ਼ੀ ਰਹਿਣੀ ਚਾਹੀਦੀ। ਹਰੇਕ ਆਪਣੇ ਤੋਂ ਪੁੱਛੇ - ਸਾਨੂੰ ਕਿੰਨੀ ਖੁਸ਼ੀ
ਹੈ? ਇੱਕ ਸਮਾਨ ਸਭ ਤਾਂ ਰਹਿ ਨਹੀਂ ਸਕਦੇ। ਪੜ੍ਹਾਈ ਵਿੱਚ ਵੀ ਵਾਸਟ ਡਿਫਰੰਟ ਹੈ। ਉਨ੍ਹਾਂ ਸਕੂਲਾਂ
ਵਿੱਚ ਵੀ ਕਿੰਨਾ ਫ਼ਰਕ ਰਹਿੰਦਾ ਹੈ। ਉਹ ਤਾਂ ਕਾਮਨ ਟੀਚਰ ਪੜ੍ਹਾਉਂਦੇ ਹਨ, ਇਹ ਤਾਂ ਹੈ ਅਨਕਾਮਨ। ਇਵੇਂ
ਦਾ ਟੀਚਰ ਕੋਈ ਹੁੰਦਾ ਹੀ ਨਹੀਂ। ਕਿਸੇ ਨੂੰ ਇਹ ਪਤਾ ਹੀ ਨਹੀਂ ਹੈ ਕਿ ਨਿਰਾਕਾਰ ਫ਼ਾਦਰ ਟੀਚਰ ਵੀ
ਬਣਦੇ ਹਨ। ਭਾਵੇਂ ਸ਼੍ਰੀਕ੍ਰਿਸ਼ਨ ਦਾ ਨਾਮ ਦਿੱਤਾ ਹੈ ਪਰ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਹ ਫ਼ਾਦਰ
ਕਿਵੇਂ ਹੋ ਸਕਦਾ। ਕ੍ਰਿਸ਼ਨ ਤਾਂ ਦੇਵਤਾ ਹੈ ਨਾ। ਉਵੇਂ ਤਾਂ ਕ੍ਰਿਸ਼ਨ ਨਾਮ ਵੀ ਬਹੁਤਿਆਂ ਦਾ ਹੈ। ਪਰ
ਕ੍ਰਿਸ਼ਨ ਕਹਿਣ ਨਾਲ ਹੀ ਸ਼੍ਰੀਕ੍ਰਿਸ਼ਨ ਸਾਹਮਣੇ ਆ ਜਾਵੇਗਾ। ਉਹ ਤਾਂ ਦੇਹਧਾਰੀ ਹੈ ਨਾ। ਤੁਸੀਂ ਜਾਣਦੇ
ਹੋ ਇਹ ਸ਼ਰੀਰ ਉਨ੍ਹਾਂ ਦਾ ਨਹੀਂ ਹੈ। ਖੁਦ ਕਹਿੰਦੇ ਹਨ - ਮੈਂ ਲੋਨ ਲਿਆ ਹੈ। ਇਹ ਪਹਿਲੇ ਵੀ ਮਨੁੱਖ
ਸੀ, ਹੁਣ ਵੀ ਮਨੁੱਖ ਹੈ। ਇਹ ਭਗਵਾਨ ਨਹੀਂ ਹੈ। ਉਹ ਤਾਂ ਇੱਕ ਹੀ ਨਿਰਾਕਾਰ ਹੈ। ਹੁਣ ਤੁਸੀਂ ਬੱਚਿਆਂ
ਨੂੰ ਕਿੰਨੇ ਰਾਜ਼ ਸਮਝਾਉਂਦੇ ਹਨ। ਪਰ ਫੇਰ ਵੀ ਫਾਇਨਲ ਹੀ ਬਾਪ ਸਮਝਣਾ, ਟੀਚਰ ਸਮਝਣਾ ਇਹ ਹਾਲੇ ਹੋ
ਨਹੀਂ ਸਕਦਾ, ਘੜੀ - ਘੜੀ ਭੁੱਲ ਜਾਣਗੇ। ਦੇਹਧਾਰੀ ਵੱਲ ਬੁੱਧੀ ਚਲੀ ਜਾਂਦੀ ਹੈ। ਫਾਇਨਲ ਬਾਪ, ਬਾਪ
ਟੀਚਰ, ਸਤਿਗੁਰੂ ਹੈ - ਇਹ ਨਿਸ਼ਚੈ, ਬੁੱਧੀ ਵਿੱਚ ਹੁਣ ਨਹੀਂ ਹੈ। ਹੁਣ ਤਾਂ ਭੁੱਲ ਜਾਂਦੇ ਹਨ।
ਸਟੂਡੈਂਟਸ ਕਦੀ ਟੀਚਰ ਨੂੰ ਭੁੱਲਣਗੇ ਕੀ! ਹੋਸਟਲ ਵਿੱਚ ਜੋ ਰਹਿੰਦੇ ਹਨ ਉਹ ਤਾਂ ਕਦੀ ਨਹੀਂ ਭੁੱਲਣਗੇ।
ਜੋ ਸਟੂਡੈਂਟ ਹੋਸਟਲ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਤਾਂ ਪੱਕਾ ਹੋਵੇਗਾ ਨਾ। ਇੱਥੇ ਤਾਂ ਉਹ ਵੀ
ਪੱਕਾ ਨਿਸ਼ਚੈ ਨਹੀਂ ਹੈ। ਨੰਬਰਵਾਰ ਪੁਰਸ਼ਾਰਥ ਅਨੁਸਾਰ ਹੋਸਟਲ ਵਿੱਚ ਬੈਠੇ ਹਨ ਤਾਂ ਜ਼ਰੂਰ ਸਟੂਡੈਂਟਸ
ਹਨ ਪਰ ਇਹ ਪੱਕਾ ਨਿਸ਼ਚੈ ਨਹੀਂ ਹੈ, ਜਾਣਦੇ ਹਨ ਸਭ ਆਪਣੇ - ਆਪਣੇ ਪੁਰਸ਼ਾਰਥ ਅਨੁਸਾਰ ਪੱਦ ਲੈ ਰਹੇ
ਹਨ। ਉਸ ਪੜ੍ਹਾਈ ਵਿੱਚ ਤਾਂ ਫੇਰ ਵੀ ਕੋਈ ਬੈਰਿਸਟਰ ਬਣਦੇ ਹਨ, ਇੰਜੀਨੀਅਰ ਬਣਦੇ ਹਨ, ਡਾਕ੍ਟਰ ਬਣਦੇ
ਹਨ। ਇੱਥੇ ਤਾਂ ਤੁਸੀਂ ਵਿਸ਼ਵ ਦੇ ਮਾਲਿਕ ਬਣ ਰਹੇ ਹੋ। ਤਾਂ ਇਵੇਂ ਦੇ ਸਟੂਡੈਂਟ ਦੀ ਬੁੱਧੀ ਕਿਵੇਂ
ਹੋਣੀ ਚਾਹੀਦੀ। ਚਲਨ, ਵਾਰਤਾਲਾਪ ਕਿਵੇਂ ਦਾ ਚੰਗਾ ਹੋਣਾ ਚਾਹੀਦਾ।
ਬਾਪ ਸਮਝਾਉਂਦੇ ਹਨ - ਬੱਚੇ, ਤੁਹਾਨੂੰ ਕਦੀ ਰੋਣਾ ਨਹੀਂ ਹੈ। ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ,
ਯਾਹੂਸੇਨ ਨਹੀਂ ਮਚਾਉਣੀ ਚਾਹੀਦੀ। ਯਾਹੂਸੇਨ ਮਚਾਉਣਾ - ਇਹ ਹੈ ਹਾਇਐਸਟ ਰੋਣਾ। ਬਾਪ ਤਾਂ ਕਹਿੰਦੇ
ਹਨ ਜਿਨ ਰੋਇਆ ਤਿਨ ਖੋਇਆ………..ਵਿਸ਼ਵ ਦੀ ਉੱਚੀ ਤੇ ਉੱਚੀ ਬਾਦਸ਼ਾਹੀ ਗਵਾਂ ਬੈਠਦੇ ਹਨ। ਕਹਿੰਦੇ ਤਾਂ
ਹਨ ਅਸੀਂ ਨਰ ਤੋਂ ਨਾਰਾਇਣ ਬਣਨ ਆਏ ਹਾਂ ਪਰ ਚਲਨ ਕਿੱਥੇ! ਨੰਬਰਵਾਰ ਪੁਰਸ਼ਾਰਥ ਅਨੁਸਾਰ ਸਭ ਪੁਰਸ਼ਾਰਥ
ਕਰ ਰਹੇ ਹਨ। ਕੋਈ ਤਾਂ ਚੰਗੀ ਤਰ੍ਹਾਂ ਪਾਸ ਹੋ ਸਕਾਲਰਸ਼ਿਪ ਲੈ ਲੈਂਦੇ ਹਨ, ਕੋਈ ਨਾਪਾਸ ਹੋ ਜਾਂਦੇ
ਹਨ। ਨੰਬਰਵਾਰ ਤਾਂ ਹੁੰਦੇ ਹੀ ਹਨ। ਤੁਹਾਡੇ ਵਿੱਚ ਵੀ ਕੋਈ ਤਾਂ ਪੜ੍ਹਦੇ ਹਨ, ਕੋਈ ਪੜ੍ਹਦੇ ਵੀ ਨਹੀਂ
ਹਨ। ਜਿਵੇਂ ਪਿੰਡ ਵਾਲਿਆਂ ਨੂੰ ਪੜ੍ਹਣਾ ਚੰਗਾ ਨਹੀਂ ਲੱਗਦਾ ਹੈ। ਘਾਹ ਕੱਟਣ ਲਈ ਬੋਲੋ ਖੁਸ਼ੀ ਨਾਲ
ਜਾਣਗੇ। ਉਸ ਵਿੱਚ ਸੁਤੰਤ੍ਰ ਲਾਇਫ ਸਮਝਦੇ ਹਨ। ਪੜ੍ਹਨਾ ਬੰਧਨ ਸਮਝਦੇ ਹਨ, ਇਵੇਂ ਵੀ ਬਹੁਤ ਹੁੰਦੇ
ਹਨ। ਸਾਹੂਕਾਰਾਂ ਵਿੱਚ ਜਮੀਂਦਾਰ ਲੋਕੀ ਵੀ ਘੱਟ ਨਹੀਂ ਹੁੰਦੇ ਹਨ। ਆਪਣੇ ਨੂੰ ਇੰਡੀਪੈਂਡੈਂਟ ਬੜਾ
ਖੁਸ਼ੀ ਵਿੱਚ ਸਮਝਦੇ ਹਨ। ਨੌਕਰੀ ਨਾਮ ਤਾਂ ਨਹੀਂ ਹੈ ਨਾ। ਅਫ਼ਸਰੀ ਆਦਿ ਵਿੱਚ ਤਾਂ ਮਨੁੱਖ ਨੌਕਰੀ ਕਰਦੇ
ਹੈ ਨਾ। ਹੁਣ ਤੁਸੀਂ ਬੱਚਿਆਂ ਨੂੰ ਬਾਪ ਪੜ੍ਹਾਉਂਦੇ ਹਨ ਵਿਸ਼ਵ ਦਾ ਮਾਲਿਕ ਬਣਾਉਣ। ਨੌਕਰੀ ਦੇ ਲਈ ਨਹੀਂ
ਪੜ੍ਹਾਉਂਦੇ। ਤੁਸੀਂ ਤਾਂ ਇਸ ਪੜ੍ਹਾਈ ਨਾਲ ਵਿਸ਼ਵ ਦਾ ਮਾਲਿਕ ਬਣਨ ਵਾਲੇ ਹੋ ਨਾ। ਬੜੀ ਉੱਚੀ ਪੜ੍ਹਾਈ
ਠਹਿਰੀ। ਤੁਸੀਂ ਤਾਂ ਵਿਸ਼ਵ ਦੇ ਮਾਲਿਕ ਬਿਲਕੁਲ ਇੰਡੀਪੈਂਡੈਂਟ ਬਣ ਜਾਂਦੇ ਹੋ। ਗੱਲ ਕਿੰਨੀ ਸਿੰਪਲ
ਹੈ। ਇੱਕ ਹੀ ਪੜ੍ਹਾਈ ਹੈ ਜਿਸ ਨਾਲ ਤੁਸੀਂ ਇੰਨੇ ਉੱਚ ਮਹਾਰਾਜਾ - ਮਹਾਰਾਣੀ ਬਣਦੇ ਹੋ ਉਹ ਵੀ
ਪਵਿੱਤਰ। ਤੁਸੀਂ ਤਾਂ ਕਹਿੰਦੇ ਹੋ ਕਿਸੇ ਵੀ ਧਰਮ ਵਾਲਾ ਹੋਵੇ, ਆਕੇ ਪੜ੍ਹੇ। ਸਮਝਣਗੇ ਇਹ ਪੜ੍ਹਾਈ
ਤਾਂ ਬਹੁਤ ਉੱਚੀ ਹੈ। ਵਿਸ਼ਵ ਦੇ ਮਾਲਿਕ ਬਣਦੇ ਹੋ, ਇਹ ਤਾਂ ਬਾਪ ਪੜ੍ਹਾਉਂਦੇ ਹਨ। ਤੁਹਾਡੀ ਹੁਣ
ਬੁੱਧੀ ਕਿੰਨੀ ਵਿਸ਼ਾਲ ਬਣੀ ਹੈ। ਹੱਦ ਦੀ ਬੁੱਧੀ ਤੋਂ ਬੇਹੱਦ ਵਿੱਚ ਆਏ ਹੋ ਨੰਬਰਵਾਰ ਪੁਰਸ਼ਾਰਥ
ਅਨੁਸਾਰ। ਕਿੰਨੀ ਖੁਸ਼ੀ ਰਹਿੰਦੀ ਹੈ - ਅਸੀਂ ਸਭ ਹੋਰਾਂ ਨੂੰ ਵਿਸ਼ਵ ਦਾ ਮਾਲਿਕ ਬਣਾਈਏ। ਅਸਲ ਵਿੱਚ
ਨੌਕਰੀ ਤਾਂ ਭਾਵੇਂ ਉੱਥੇ ਵੀ ਹੁੰਦੀ ਹੈ, ਦਾਸ - ਦਾਸੀਆਂ, ਨੌਕਰ ਆਦਿ ਤਾਂ ਚਾਹੀਦੇ ਨਾ। ਪੜ੍ਹੇ ਦੇ
ਅੱਗੇ ਅਨਪੜ੍ਹੇ ਭਰੀ ਢੋਣਗੇ ਇਸਲਈ ਬਾਪ ਕਹਿੰਦੇ ਹਨ ਚੰਗੀ ਤਰ੍ਹਾਂ ਪੜ੍ਹੋ ਤਾਂ ਤੁਸੀਂ ਇਹ ਬਣ ਸਕਦੇ
ਹੋ। ਕਹਿੰਦੇ ਵੀ ਹਨ ਅਸੀਂ ਇਹ ਬਣਾਂਗੇ। ਪਰ ਪੜ੍ਹਨਗੇ ਨਹੀਂ ਤਾਂ ਕੀ ਬਣਨਗੇ। ਨਹੀਂ ਪੜ੍ਹਦੇ ਹਨ
ਤਾਂ ਫੇਰ ਬਾਪ ਨੂੰ ਇੰਨਾ ਰਿਗਾਰ੍ਡ ਨਾਲ ਯਾਦ ਨਹੀਂ ਕਰਦੇ ਹਨ। ਬਾਪ ਕਹਿੰਦੇ ਹਨ ਜਿਨ੍ਹਾਂ ਤੁਸੀਂ
ਯਾਦ ਕਰੋਗੇ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਬੱਚੇ ਕਹਿੰਦੇ ਹਨ ਬਾਬਾ ਜਿਵੇਂ ਤੁਸੀਂ ਚਲਾਓ,
ਬਾਪ ਵੀ ਮੱਤ ਇਨ੍ਹਾਂ ਦੁਆਰਾ ਹੀ ਦੇਣਗੇ ਨਾ। ਪਰ ਇਨ੍ਹਾਂ ਦੀ ਮੱਤ ਵੀ ਲੈਂਦੇ ਨਹੀਂ, ਫੇਰ ਵੀ
ਪੁਰਾਣੀ ਸੜੀ ਹੋਈ ਮਨੁੱਖ ਮੱਤ ਤੇ ਹੀ ਚਲਦੇ ਹਨ। ਵੇਖਦੇ ਵੀ ਹਨ ਸ਼ਿਵਬਾਬਾ ਇਸ ਰੱਥ ਦੁਆਰਾ ਮੱਤ
ਦਿੰਦੇ ਹਨ ਫੇਰ ਵੀ ਆਪਣੀ ਮੱਤ ਤੇ ਚੱਲਦੇ ਹਨ। ਜਿਸਨੂੰ ਪਾਈ - ਪੈਸੇ ਦੀ ਕੌਡੀ ਜਿਹੀ ਮੱਤ ਕਹਾਂਗੇ,
ਉਸ ਤੇ ਚੱਲਦੇ ਹਨ। ਰਾਵਣ ਦੀ ਮੱਤ ਤੇ ਚੱਲਦੇ - ਚੱਲਦੇ ਇਸ ਵਕ਼ਤ ਕੌਡੀ ਮਿਸਲ ਬਣ ਗਏ ਹਨ। ਹੁਣ ਰਾਮ
ਸ਼ਿਵਬਾਬਾ ਮੱਤ ਦਿੰਦੇ ਹਨ। ਨਿਸ਼ਚੈ ਵਿੱਚ ਹੀ ਵਿਜੈ ਹੈ, ਇਸ ਵਿੱਚ ਕਦੀ ਨੁਕਸਾਨ ਨਹੀਂ ਹੋਵੇਗਾ।
ਨੁਕਸਾਨ ਨੂੰ ਵੀ ਬਾਪ ਫ਼ਾਇਦੇ ਵਿੱਚ ਬਦਲ ਦੇਣਗੇ। ਪਰ ਨਿਸ਼ਚੈਬੁੱਧੀ ਵਾਲਿਆਂ ਨੂੰ। ਸੰਸ਼ੇ - ਬੁੱਧੀ
ਵਾਲੇ ਅੰਦਰ ਘੁਟਕਾ ਖਾਂਦੇ ਰਹਿਣਗੇ। ਨਿਸ਼ਚੈਬੁੱਧੀ ਵਾਲਿਆਂ ਨੂੰ ਕਦੀ ਘੁਟਕਾ, ਕਦੀ ਘਾਟਾ ਪੈ ਨਹੀਂ
ਸਕਦਾ। ਬਾਬਾ ਖੁਦ ਗਰੰਟੀ ਕਰਦੇ ਹਨ - ਸ਼੍ਰੀਮਤ ਤੇ ਚੱਲਣ ਨਾਲ ਕਦੀ ਅਕਲਿਆਣ ਹੋ ਨਹੀਂ ਸਕਦਾ। ਮਨੁੱਖ
ਮੱਤ ਨੂੰ ਦੇਹਧਾਰੀ ਦੀ ਮੱਤ ਕਿਹਾ ਜਾਂਦਾ ਹੈ। ਇੱਥੇ ਤਾਂ ਹੈ ਹੀ ਮਨੁੱਖ ਮੱਤ। ਗਾਇਆ ਵੀ ਜਾਂਦਾ ਹੈ
- ਮਨੁੱਖ ਮੱਤ, ਈਸ਼ਵਰੀਏ ਮੱਤ ਅਤੇ ਦੈਵੀ ਮੱਤ। ਹੁਣ ਤੁਹਾਨੂੰ ਈਸ਼ਵਰੀਏ ਮੱਤ ਮਿਲੀ ਹੈ, ਜਿਸ ਨਾਲ
ਤੁਸੀਂ ਮਨੁੱਖ ਤੋਂ ਦੇਵਤਾ ਬਣਦੇ ਹੋ। ਫੇਰ ਉੱਥੇ ਤਾਂ ਸ੍ਵਰਗ ਵਿੱਚ ਤੁਸੀਂ ਸੁੱਖ ਹੀ ਪਾਉਂਦੇ ਹੋ।
ਕੋਈ ਦੁੱਖ ਦੀ ਗੱਲ ਨਹੀਂ। ਉਹ ਵੀ ਸਥਾਈ ਸੁੱਖ ਹੋ ਜਾਂਦਾ ਹੈ। ਇਸ ਵਕ਼ਤ ਤੁਹਾਨੂੰ ਫੀਲਿੰਗ ਵਿੱਚ
ਲਿਆਉਣਾ ਹੁੰਦਾ ਹੈ, ਭਵਿੱਖ ਦੀ ਫੀਲਿੰਗ ਆਉਂਦੀ ਹੈ।
ਹੁਣ ਇਹ ਹੈ ਪੁਰਸ਼ੋਤਮ ਸੰਗਮਯੁਗ, ਜਦਕਿ ਸ਼੍ਰੀਮਤ ਮਿਲਦੀ ਹੈ। ਬਾਪ ਕਹਿੰਦੇ ਹਨ ਮੈਂ ਕਲਪ - ਕਲਪ ਦੇ
ਸੰਗਮਯੁਗ ਤੇ ਆਉਂਦਾ ਹਾਂ, ਉਸਨੂੰ ਤੁਸੀਂ ਜਾਣਦੇ ਹੋ। ਉਨ੍ਹਾਂ ਦੀ ਮੱਤ ਤੇ ਤੁਸੀਂ ਚੱਲਦੇ ਹੋ। ਬਾਪ
ਕਹਿੰਦੇ ਹਨ - ਬੱਚੇ, ਗ੍ਰਹਿਸਤ ਵਿਵਹਾਰ ਵਿੱਚ ਭਾਵੇਂ ਰਹੋ, ਕੌਣ ਕਹਿੰਦਾ ਹੈ ਤੁਸੀਂ ਕੱਪੜੇ ਆਦਿ
ਬਦਲੀ ਕਰੋ। ਭਾਵੇਂ ਕੁਝ ਵੀ ਪਾਓ। ਬਹੁਤਿਆਂ ਦੇ ਕਨੈਕਸ਼ਨ ਵਿੱਚ ਆਉਣਾ ਪੈਂਦਾ ਹੈ। ਰੰਗੀਨ ਕੱਪੜਿਆਂ
ਦੇ ਲਈ ਕੋਈ ਮਨਾ ਨਹੀਂ ਕਰਦੇ ਹਨ। ਕੋਈ ਵੀ ਕਪੜਾ ਪਾਓ, ਇਸ ਨਾਲ ਕੋਈ ਤਾਲੁਕ ਨਹੀਂ। ਬਾਪ ਕਹਿੰਦੇ
ਹਨ ਦੇਹ ਸਹਿਤ ਦੇਹ ਦੇ ਸਭ ਸੰਬੰਧ ਛੱਡੋ। ਬਾਕੀ ਪਾਓ ਸਭ ਕੁਝ। ਸਿਰਫ਼ ਆਪਣੇ ਨੂੰ ਆਤਮਾ ਸਮਝ ਬਾਪ
ਨੂੰ ਯਾਦ ਕਰੋ, ਇਹ ਪੱਕਾ ਨਿਸ਼ਚੈ ਕਰੋ। ਇਹ ਵੀ ਜਾਣਦੇ ਹੋ ਆਤਮਾ ਹੀ ਪਤਿਤ ਅਤੇ ਪਾਵਨ ਬਣਦੀ ਹੈ,
ਮਹਾਤਮਾ ਨੂੰ ਵੀ ਮਹਾਨ ਆਤਮਾ ਕਹਾਂਗੇ, ਮਹਾਨ ਪ੍ਰਮਾਤਮਾ ਨਹੀਂ ਕਹਾਂਗੇ। ਕਹਿਣਾ ਵੀ ਸ਼ੋਭਦਾ ਨਹੀਂ।
ਕਿੰਨੀ ਚੰਗੀ ਪੁਆਇੰਟਸ ਹੈ ਸਮਝਣ ਦੀ। ਸਤਿਗੁਰੂ ਸ੍ਰਵ ਨੂੰ ਸਦਗਤੀ ਦੇਣ ਵਾਲਾ ਤਾਂ ਇੱਕ ਹੀ ਬਾਪ
ਹੈ। ਉੱਥੇ ਕਦੀ ਅਕਾਲੇ ਮ੍ਰਿਤੂ ਹੁੰਦੀ ਨਹੀਂ। ਹੁਣ ਤੁਸੀਂ ਬੱਚੇ ਸਮਝਦੇ ਹੋ ਬਾਬਾ ਸਾਨੂੰ ਫੇਰ ਤੋਂ
ਇਵੇਂ ਦੇਵਤਾ ਬਣਾਉਂਦੇ ਹਨ। ਅੱਗੇ ਇਹ ਬੁੱਧੀ ਵਿੱਚ ਨਹੀਂ ਸੀ। ਕਲਪ ਦੀ ਉਮਰ ਕਿੰਨੀ ਹੈ, ਇਹ ਵੀ ਨਹੀਂ
ਜਾਣਦੇ ਸੀ। ਹੁਣ ਤਾਂ ਸਾਰੀ ਸਮ੍ਰਿਤੀ ਆਈ ਹੈ। ਇਹ ਵੀ ਬੱਚੇ ਸਮਝਦੇ ਹਨ ਆਤਮਾ ਨੂੰ ਹੀ ਪਾਪ ਆਤਮਾ,
ਪੁੰਨਯ ਆਤਮਾ ਕਿਹਾ ਜਾਂਦਾ ਹੈ। ਪਾਪ ਪ੍ਰਮਾਤਮਾ ਕਦੀ ਨਹੀਂ ਕਿਹਾ ਜਾਂਦਾ। ਫੇਰ ਕੋਈ ਕਹੇ ਪ੍ਰਮਾਤਮਾ
ਸ੍ਰਵਵਿਆਪੀ ਹੈ ਤਾਂ ਵੀ ਕਿੰਨੀ ਬੇਸਮਝੀ ਹੈ। ਇਹ ਬਾਪ ਹੀ ਬੈਠ ਸਮਝਾਉਂਦੇ ਹਨ। ਹੁਣ ਤੁਸੀਂ ਜਾਣਦੇ
ਹੋ 5 ਹਜ਼ਾਰ ਵਰ੍ਹੇ ਦੇ ਬਾਦ ਪਾਪ ਆਤਮਾਵਾਂ ਨੂੰ ਪੁੰਨਯ ਆਤਮਾ ਬਾਪ ਹੀ ਆਕੇ ਬਣਾਉਂਦੇ ਹਨ। ਇੱਕ ਨੂੰ
ਨਹੀਂ, ਸਭ ਬੱਚਿਆਂ ਨੂੰ ਬਣਾਉਂਦੇ ਹਨ। ਬਾਪ ਕਹਿੰਦੇ ਹਨ ਤੁਸੀਂ ਬੱਚਿਆਂ ਨੂੰ ਬਣਾਉਣ ਵਾਲਾ ਮੈਂ
ਬੇਹੱਦ ਦਾ ਬਾਪ ਹਾਂ। ਜ਼ਰੂਰ ਬੱਚਿਆਂ ਨੂੰ ਬੇਹੱਦ ਦਾ ਸੁੱਖ ਦਵਾਂਗਾ। ਸਤਿਯੁਗ ਵਿੱਚ ਹੁੰਦੀਆਂ ਹੀ
ਹਨ ਪਵਿੱਤਰ ਆਤਮਾਵਾਂ। ਰਾਵਣ ਤੇ ਜਿੱਤ ਪਾਉਣ ਨਾਲ ਹੀ ਤੁਸੀਂ ਪੁੰਨਯ ਆਤਮਾ ਬਣ ਜਾਂਦੇ ਹੋ। ਤੁਸੀਂ
ਫੀਲ ਕਰਦੇ ਹੋ, ਮਾਇਆ ਕਿੰਨੇ ਵਿਘਨ ਪਾਉਂਦੇ ਹੈ। ਇੱਕਦਮ ਨੱਕ ਵਿੱਚ ਦੱਮ ਕਰ ਦਿੰਦੀ ਹੈ। ਤੁਸੀਂ
ਸਮਝਦੇ ਹੋ ਮਾਇਆ ਨਾਲ ਯੁੱਧ ਕਿਵੇਂ ਚੱਲਦੀ ਹੈ। ਉਨ੍ਹਾਂ ਨੇ ਫੇਰ ਕੌਰਵਾਂ ਅਤੇ ਪਾਂਡਵਾਂ ਦੀ ਯੁੱਧ,
ਲਸ਼੍ਕਰ ਆਦਿ ਕੀ - ਕੀ ਬੈਠ ਵਿਖਾਉਂਦੇ ਹਨ। ਇਸ ਯੁੱਧ ਦਾ ਕਿਸੇ ਨੂੰ ਵੀ ਪਤਾ ਨਹੀਂ। ਇਹ ਹੈ ਗੁਪਤ।
ਇਸਨੂੰ ਤੁਸੀਂ ਹੀ ਜਾਣਦੇ ਹੋ। ਮਾਇਆ ਨਾਲ ਸਾਨੂੰ ਆਤਮਾਵਾਂ ਨੂੰ ਯੁੱਧ ਕਰਨੀ ਹੈ। ਬਾਪ ਕਹਿੰਦੇ ਹਨ
ਸਭਤੋਂ ਵੱਡਾ ਤੁਹਾਡਾ ਦੁਸ਼ਮਣ ਹੈ ਹੀ ਕਾਮ। ਯੋਗਬਲ ਨਾਲ ਤੁਸੀਂ ਇਸ ਤੇ ਵਿਜੈ ਪਾਉਂਦੇ ਹੋ। ਯੋਗਬਲ
ਦਾ ਅਰ੍ਥ ਵੀ ਕੋਈ ਨਹੀਂ ਸਮਝਦੇ ਹਨ। ਜੋ ਸਤੋਪ੍ਰਧਾਨ ਸੀ ਉਹੀ ਤਮੋਪ੍ਰਧਾਨ ਬਣੇ ਹਨ। ਬਾਪ ਖੁਦ
ਕਹਿੰਦੇ ਹਨ ਬਹੁਤ ਜਨਮਾਂ ਦੇ ਅੰਤ ਵਿੱਚ ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕਰਦਾ ਹਾਂ। ਉਹੀ ਤਮੋਪ੍ਰਧਾਨ
ਬਣਿਆ ਹੈ, ਤਤਵਮ। ਬਾਬਾ ਇੱਕ ਨੂੰ ਥੋੜ੍ਹੇਹੀ ਕਹਿਣਗੇ। ਨੰਬਰਵਾਰ ਸਭਨੂੰ ਕਹਿੰਦੇ ਹਨ। ਨੰਬਰਵਾਰ
ਕੌਣ - ਕੌਣ ਹੈ, ਇੱਥੇ ਤੁਹਾਨੂੰ ਪਤਾ ਪੈਂਦਾ ਹੈ। ਅੱਗੇ ਚੱਲ ਤੁਹਾਨੂੰ ਬਹੁਤ ਪਤਾ ਪਵੇਗਾ। ਮਾਲਾ
ਦਾ ਤੁਹਾਨੂੰ ਸ਼ਾਖਸ਼ਤਕਾਰ ਕਰਾਉਣਗੇ। ਸਕੂਲ ਵਿੱਚ ਜਦੋਂ ਟ੍ਰਾਂਸਫਰ ਹੁੰਦੇ ਹਨ ਤਾਂ ਸਭ ਪਤਾ ਪੈ ਜਾਂਦਾ
ਹੈ ਨਾ। ਰਿਜ਼ਲਟ ਸਾਰੀ ਨਿਕਲ ਆਉਂਦੀ ਹੈ।
ਬਾਬਾ ਨੇ ਬੱਚੀ ਤੋਂ ਪੁੱਛਿਆ - ਤੁਹਾਡੇ ਇਮਤਿਹਾਨ ਦੇ ਪੇਪਰ ਕਿੱਥੋਂ ਆਉਂਦੇ ਹਨ? ਬੋਲੀ ਲੰਦਨ ਤੋਂ।
ਹੁਣ ਤੁਹਾਡੇ ਪੇਪਰਸ ਕਿੱਥੋਂ ਨਿਕਲਣਗੇ? ਉਪਰ ਤੋਂ। ਤੁਹਾਡੇ ਪੇਪਰ ਉਪਰੋਂ ਆਉਣਗੇ। ਸਭ ਸ਼ਾਖਸ਼ਤਕਾਰ
ਕਰਣਗੇ। ਕਿਵੇਂ ਦੀ ਵੰਡਰਫੁੱਲ ਪੜ੍ਹਾਈ ਹੈ, ਕੌਣ ਪੜ੍ਹਾਉਂਦੇ ਹਨ, ਕਿਸੇ ਨੂੰ ਪਤਾ ਨਹੀਂ ਹੈ।
ਕ੍ਰਿਸ਼ਨ ਭਗਵਾਨੁਵਾਚ ਕਹਿ ਦਿੰਦੇ ਹਨ। ਪੜ੍ਹਾਈ ਵਿੱਚ ਸਭ ਨੰਬਰਵਾਰ ਹਨ। ਤਾਂ ਖੁਸ਼ੀ ਵੀ ਨੰਬਰਵਾਰ
ਹੋਵੇਗੀ। ਇਹ ਜੋ ਗਾਇਨ ਹੈ ਅਤੀਇੰਦ੍ਰੀਏ ਸੁੱਖ ਗੋਪ - ਗੋਪੀਆਂ ਤੋਂ ਪੁਛੋ - ਇਹ ਪਿਛਾੜੀ ਦੀ ਗੱਲ
ਹੈ। ਬਾਪ ਨੇ ਸਮਝਾਇਆ ਹੈ, ਭਾਵੇਂ ਬਾਬਾ ਜਾਣਦੇ ਹਨ - ਇਹ ਬੱਚੇ ਕਦੀ ਡਿੱਗਣ ਵਾਲੇ ਨਹੀਂ ਹਨ ਪਰ
ਫੇਰ ਵੀ ਪਤਾ ਨਹੀਂ ਕੀ ਹੁੰਦਾ ਹੈ। ਪੜ੍ਹਾਈ ਹੀ ਨਹੀਂ ਪੜ੍ਹਦੇ ਹਨ, ਤਕਦੀਰ ਵਿੱਚ ਨਹੀਂ ਹੈ। ਥੋੜ੍ਹਾ
ਹੀ ਉਨ੍ਹਾਂ ਨੂੰ ਕਿਹਾ ਜਾਵੇ ਕਿ ਜਾਕੇ ਆਪਣਾ ਘਰ ਵਸਾਓ ਉਸ ਦੁਨੀਆਂ ਵਿੱਚ, ਤਾਂ ਝੱਟ ਚਲੇ ਜਾਣਗੇ।
ਕਿੱਥੋਂ ਦੀ ਨਿਕਲ ਕਿੱਥੇ ਨਿਕਲ ਜਾਂਦੇ ਹਨ। ਉਨ੍ਹਾਂ ਦੀ ਚਲਨ, ਬੋਲਣਾ, ਕਰਨਾ ਹੀ ਇਵੇਂ ਹੁੰਦਾ ਹੈ।
ਸਮਝਦੇ ਹਨ ਸਾਨੂੰ ਜੇਕਰ ਇੰਨਾ ਮਿਲੇ ਤਾਂ ਅਸੀਂ ਜਾਕੇ ਵੱਖ ਰਹੀਏ। ਚਲਨ ਤੋਂ ਸਮਝਿਆ ਜਾਂਦਾ ਹੈ।
ਇਸਦਾ ਮਤਲਬ ਨਿਸ਼ਚੈ ਨਹੀਂ, ਲਾਚਾਰੀ ਬੈਠੇ ਹਨ। ਬਹੁਤ ਹਨ ਜੋ ਗਿਆਨ ਦਾ “ਗ” ਵੀ ਨਹੀਂ ਜਾਣਦੇ। ਕਦੀ
ਬੈਠਦੇ ਵੀ ਨਹੀਂ। ਮਾਇਆ ਪੜ੍ਹਨ ਨਹੀਂ ਦਿੰਦੀ ਇਵੇਂ ਸਭ ਸੈਂਟਰਸ ਤੇ ਹਨ। ਕਦੀ ਪੜ੍ਹਨ ਆਉਂਦੇ ਨਹੀਂ।
ਵੰਡਰ ਹੈ ਨਾ। ਕਿੰਨੀ ਉੱਚੀ ਨਾਲੇਜ਼ ਹੈ। ਭਗਵਾਨ ਪੜ੍ਹਾਉਂਦੇ ਹਨ। ਬਾਬਾ ਕਹੇ ਇਹ ਕੰਮ ਨਾ ਕਰੋ,
ਮੰਨਣਗੇ ਨਹੀਂ। ਜ਼ਰੂਰ ਉਲਟਾ ਕੰਮ ਕਰਕੇ ਵਿਖਾਉਣਗੇ। ਰਾਜਧਾਨੀ ਸਥਾਪਨ ਹੋ ਰਹੀ ਹੈ, ਉਸ ਵਿੱਚ ਤਾਂ
ਹਰ ਪ੍ਰਕਾਰ ਦੇ ਚਾਹੀਦੇ ਨਾ। ਉਪਰੋਂ ਦੀ ਲੈਕੇ ਥੱਲੇ ਤੱਕ ਸਭ ਬਣਦੇ ਹਨ। ਮਰਤਬੇ ਵਿੱਚ ਫ਼ਰਕ ਤਾਂ
ਰਹਿੰਦਾ ਹੈ ਨਾ। ਇੱਥੇ ਵੀ ਨੰਬਰਵਾਰ ਮਰਤਬੇ ਹਨ। ਸਿਰਫ਼ ਫ਼ਰਕ ਕੀ ਹੈ? ਉੱਥੇ ਉਮਰ ਵੱਡੀ ਅਤੇ ਸੁੱਖ
ਰਹਿੰਦਾ ਹੈ। ਇੱਥੇ ਉਮਰ ਛੋਟੀ ਅਤੇ ਦੁੱਖ ਹੈ। ਬੱਚਿਆਂ ਦੀ ਬੁੱਧੀ ਵਿੱਚ ਇਹ ਵੰਡਰਫੁੱਲ ਗੱਲਾਂ ਹਨ।
ਕਿਵੇਂ ਇਹ ਡਰਾਮਾ ਬਣਿਆ ਹੋਇਆ ਹੈ। ਫੇਰ ਕਲਪ - ਕਲਪ ਅਸੀਂ ਉਹੀ ਪਾਰ੍ਟ ਵਜਾਵਾਂਗੇ। ਕਲਪ - ਕਲਪ
ਵਜਾਉਂਦੇ ਰਹਿੰਦੇ ਹਾਂ। ਇੰਨੀ ਛੋਟੀ ਜਿਹੀ ਆਤਮਾ ਵਿੱਚ ਕਿੰਨਾ ਪਾਰ੍ਟ ਭਰਿਆ ਹੋਇਆ ਹੈ। ਉਹੀ ਫ਼ੀਚਰਸ,
ਉਹੀ ਐਕਟੀਵਿਟੀ ………..ਇਹ ਸ੍ਰੀਸ਼ਟੀ ਦਾ ਚੱਕਰ ਫ਼ਿਰਦਾ ਹੀ ਰਹਿੰਦਾ ਹੈ। ਬਣੀ ਬਣਾਈ ਬਣ ਰਹੀ……...ਇਹ
ਚੱਕਰ ਫੇਰ ਵੀ ਰਿਪੀਟ ਹੋਵੇਗਾ। ਸਤੋਪ੍ਰਧਾਨ, ਸਤੋ, ਰਜ਼ੋ, ਤਮੋ ਵਿੱਚ ਆਉਣਗੇ। ਇਸ ਵਿੱਚ ਮੂੰਝਣ ਦੀ
ਗੱਲ ਨਹੀਂ। ਅੱਛਾ, ਆਪਣੇ ਨੂੰ ਆਤਮਾ ਸਮਝਦੇ ਹੋ? ਆਤਮਾ ਦਾ ਬਾਪ ਸ਼ਿਵਬਾਬਾ ਹੈ ਇਹ ਤਾਂ ਸਮਝਦੇ ਹੋ
ਨਾ। ਜੋ ਸਤੋਪ੍ਰਧਾਨ ਬਣਦੇ ਹਨ ਉਹੀ ਫੇਰ ਤਮੋਪ੍ਰਧਾਨ ਬਣਦੇ ਹਨ ਫੇਰ ਬਾਪ ਨੂੰ ਯਾਦ ਕਰੋ ਤਾਂ
ਸਤੋਪ੍ਰਧਾਨ ਬਣ ਜਾਣਗੇ। ਇਹ ਤਾਂ ਚੰਗਾ ਹੈ ਨਾ। ਬਸ ਇੱਥੇ ਤੱਕ ਹੀ ਠਹਿਰਾ ਦੇਣਾ ਚਾਹੀਦਾ। ਬੋਲੋ,
ਬੇਹੱਦ ਦਾ ਬਾਪ ਇਹ ਸ੍ਵਰਗ ਦਾ ਵਰਸਾ ਦਿੰਦੇ ਹਨ। ਉਹੀ ਪਤਿਤ - ਪਾਵਨ ਹੈ। ਬਾਪ ਨਾਲੇਜ਼ ਦਿੰਦੇ ਹਨ,
ਇਸ ਵਿੱਚ ਸ਼ਾਸਤ੍ਰਾਂ ਆਦਿ ਦੀ ਤਾਂ ਗੱਲ ਹੀ ਨਹੀਂ। ਸ਼ਾਸਤ੍ਰ ਸ਼ੁਰੂ ਵਿੱਚ ਕਿੱਥੋਂ ਦੀ ਆਉਣਗੇ। ਇਹ
ਤਾਂ ਜਦੋਂ ਬਹੁਤ ਹੋ ਜਾਂਦੇ ਹਨ ਉਸਤੋਂ ਬਾਦ ਵਿੱਚ ਬੈਠ ਸ਼ਾਸਤ੍ਰ ਬਣਾਉਂਦੇ ਹਨ। ਸਤਿਯੁਗ ਵਿੱਚ
ਸ਼ਾਸਤ੍ਰ ਹੁੰਦੇ ਨਹੀਂ। ਪਰੰਪਰਾ ਤੋਂ ਕੋਈ ਚੀਜ਼ ਹੁੰਦੀ ਨਹੀਂ। ਨਾਮ ਰੂਪ ਤਾਂ ਬਦਲ ਜਾਵੇਗਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਦੀ ਵੀ
ਯਾਹੂਸੈਨ ਨਹੀਂ ਮਚਾਉਣਾ ਹੈ। ਬੁੱਧੀ ਵਿੱਚ ਰਹੇ ਅਸੀਂ ਵਿਸ਼ਵ ਦੇ ਮਾਲਿਕ ਬਣਨ ਵਾਲੇ ਹਾਂ, ਸਾਡੀ ਚਲਨ,
ਵਾਰਤਾਲਾਪ ਬਹੁਤ ਚੰਗਾ ਹੋਣਾ ਚਾਹੀਦਾ। ਕਦੀ ਵੀ ਰੋਣਾ ਨਹੀਂ ਹੈ।
2. ਨਿਸ਼ਚੈਬੁੱਧੀ ਬਣ ਇੱਕ ਬਾਪ ਦੀ ਮੱਤ ਤੇ ਚੱਲਦੇ ਰਹਿਣਾ ਹੈ, ਕਦੀ ਮੂੰਝਣਾ ਜਾਂ ਘੁਟਕਾ ਨਹੀਂ ਖਾਣਾ
ਹੈ। ਨਿਸ਼ਚੈ ਵਿੱਚ ਹੀ ਵਿਜੈ ਹੈ, ਇਸਲਈ ਆਪਣੀ ਪਾਈ - ਪੈਸੇ ਦੀ ਮੱਤ ਨਹੀਂ ਚਲਾਉਣੀ ਹੈ।
ਵਰਦਾਨ:-
ਆਪਣੇ ਪੁਰਸ਼ਾਰਥ ਦੀ ਵਿਧੀ ਵਿੱਚ ਸਵੈ ਦੀ ਪ੍ਰਗਤੀ ਦਾ ਅਨੁਭਵ ਕਰਨ ਵਾਲੇ ਸਫ਼ਲਤਾ ਦੇ ਸਿਤਾਰੇ ਭਵ :
ਜੋ ਆਪਣੇ ਪੁਰਸ਼ਾਰਥ ਦੀ
ਵਿਧੀ ਵਿੱਚ ਸਵੈ ਦੀ ਪ੍ਰਗਤੀ ਜਾਂ ਸਫ਼ਲਤਾ ਦਾ ਅਨੁਭਵ ਕਰਦੇ ਹਨ, ਉਹੀ ਸਫ਼ਲਤਾ ਦੇ ਸਿਤਾਰੇ ਹਨ, ਉਨ੍ਹਾਂ
ਦੇ ਸੰਕਲਪ ਵਿੱਚ ਸਵੈ ਦੇ ਪੁਰਸ਼ਾਰਥ ਪ੍ਰਤੀ ਵੀ ਕਦੀ “ਪਤਾ ਨਹੀਂ ਹੋਵੇਗਾ ਜਾਂ ਨਹੀਂ ਹੋਵੇਗਾ” ਕਰ
ਸਕਾਂਗੇ ਜਾਂ ਨਹੀਂ ਕਰ ਸਕਾਂਗੇ - ਇਹ ਅਸਫ਼ਲਤਾ ਦਾ ਅੰਸ਼ - ਮਾਤਰ ਵੀ ਨਹੀਂ ਹੋਵੇਗਾ। ਸਵੈ ਪ੍ਰਤੀ
ਸਫ਼ਲਤਾ ਅਧਿਕਾਰ ਦੇ ਰੂਪ ਵਿੱਚ ਅਨੁਭਵ ਕਰਣਗੇ, ਉਨ੍ਹਾਂ ਨੂੰ ਸਹਿਜ ਅਤੇ ਸਵੈ ਸਫ਼ਲਤਾ ਮਿਲਦੀ ਰਹਿੰਦੀ
ਹੈ।
ਸਲੋਗਨ:-
ਸੁੱਖ ਸਵਰੂਪ
ਬਣਕੇ ਸੁੱਖ ਦਿਉ ਤਾਂ ਪੁਰਸ਼ਾਰਥ ਵਿੱਚ ਦੁਆਵਾਂ ਐਡ ਹੋ ਜਾਣਗੀਆਂ।