13.11.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਡੀ ਸੱਚੀ - ਸੱਚੀ ਦੀਵਾਲੀ ਤਾਂ ਨਵੀਂ ਦੁਨੀਆ ਵਿਚ ਹੋਵੇਗੀ, ਇਸਲਈ ਇਸ ਪੁਰਾਣੀ ਦੁਨੀਆ ਦੇ ਝੂਠੇ ਉੱਤਸਵ ਆਦਿ ਵੇਖਣ ਦੀ ਦਿਲ ਤੁਹਾਨੂੰ ਨਹੀਂ ਹੋ ਸਕਦੀ"

ਪ੍ਰਸ਼ਨ:-
ਤੁਸੀਂ ਹੌਲੀ ਹੰਸ ਹੋ, ਤੁਹਾਡਾ ਕ੍ਰਤਵਿਆ ਕੀ ਹੈ?

ਉੱਤਰ:-
ਸਾਡਾ ਮੁੱਖ ਕ੍ਰਤਵਿਆ ਹੈ ਇੱਕ ਬਾਪ ਦੀ ਯਾਦ ਵਿੱਚ ਰਹਿਣਾ ਅਤੇ ਸਭ ਦਾ ਬੁੱਧੀਯੋਗ ਇੱਕ ਬਾਪ ਦੇ ਨਾਲ ਜੁੜਾਉਣਾ। ਅਸੀਂ ਪਵਿਤ੍ਰ ਬਣਦੇ ਅਤੇ ਸਭ ਨੂੰ ਬਣਾਉਂਦੇ ਹਾਂ। ਸਾਨੂੰ ਮਨੁੱਖ ਨੂੰ ਦੇਵਤਾ ਬਨਾਉਣ ਦੇ ਕ੍ਰਤਵਿਆ ਵਿੱਚ ਸਦਾ ਤਿਆਰ ਰਹਿਣਾ ਹੈ। ਸਭ ਨੂੰ ਦੁੱਖਾਂ ਤੋਂ ਲਿਬ੍ਰੇਟ ਕਰ, ਗਾਈਡ ਬਣ ਮੁਕਤੀ - ਜੀਵਨ ਮੁਕਤੀ ਦਾ ਰਸਤਾ ਦੱਸਣਾ ਹੈ।

ਗੀਤ:-
ਤੁਮ੍ਹੇਂ ਪਾਕੇ ਹਮਨੇ ਜਹਾਂ ਪਾ ਲਿਆ ਹੈ...

ਓਮ ਸ਼ਾਂਤੀ
ਬੱਚਿਆਂ ਨੇ ਗੀਤ ਸੁਣਿਆ। ਬੱਚੇ ਕਹਿੰਦੇ ਹਨ ਅਸੀਂ ਸਵਰਗ ਦੀ ਰਾਜਾਈ ਦਾ ਵਰਸਾ ਪਾਉਂਦੇ ਹਾਂ। ਉਸ ਨੂੰ ਕਦੇ ਕੋਈ ਸਾੜ ਨਹੀਂ ਸਕਦਾ, ਕੋਈ ਖੋਹ ਨਹੀਂ ਸਕਦਾ, ਉਹ ਵਰਸਾ ਸਾਡੇ ਤੋਂ ਕੋਈ ਜਿੱਤ ਨਹੀਂ ਸਕਦਾ। ਆਤਮਾ ਨੂੰ ਬਾਪ ਤੋਂ ਵਰਸਾ ਮਿਲਦਾ ਹੈ ਅਤੇ ਅਜਿਹੇ ਬਾਪ ਨੂੰ ਬਰੋਬਰ ਮਾਤ - ਪਿਤਾ ਵੀ ਕਹਿੰਦੇ ਹਨ। ਮਾਤ - ਪਿਤਾ ਨੂੰ ਪਹਿਚਾਨਣ ਵਾਲਾ ਹੀ ਇਸ ਸੰਸਥਾ ਵਿੱਚ ਆ ਸਕਦਾ ਹੈ। ਬਾਪ ਵੀ ਕਹਿੰਦੇ ਹਨ ਮੈਂ ਬੱਚਿਆਂ ਦੇ ਸਾਮ੍ਹਣੇ ਹੋ ਪ੍ਰਤੱਖ ਪੜਾਉਂਦਾ ਹਾਂ, ਰਾਜਯੋਗ ਸਿਖਾਉਂਦਾ ਹਾਂ। ਬੱਚੇ ਆਕੇ ਬੇਹੱਦ ਦੇ ਬਾਪ ਨੂੰ ਆਪਣਾ ਬਣਾਉਂਦੇ ਹਨ, ਜਿਉਂਦੇ ਜੀ। ਧਰਮ ਦੇ ਬੱਚੇ ਜਿਉਂਦੇ ਜੀ ਲਏ ਜਾਂਦੇ ਹਨ। ਤੁਸੀਂ ਸਾਡੇ ਹੋ, ਅਸੀਂ ਤੁਹਾਡੇ ਹਾਂ। ਤੁਸੀਂ ਸਾਡੇ ਕਿਓਂ ਬਣੇ ਹੋ? ਕਹਿੰਦੇ ਹੋ - ਬਾਬਾ, ਤੁਹਾਡੇ ਤੋਂ ਸਵਰਗ ਦਾ ਵਰਸਾ ਲੈਣ ਲਈ ਅਸੀਂ ਤੁਹਾਡੇ ਬਣੇ ਹਾਂ। ਅੱਛਾ ਬੱਚੇ, ਅਜਿਹੇ ਬਾਪ ਨੂੰ ਕਦੇ ਫਾਰਗਤੀ ਨਹੀਂ ਦੇਣਾ। ਨਹੀਂ ਤਾਂ ਨਤੀਜਾ ਕੀ ਹੋਵੇਗਾ? ਸਵਰਗ ਦੀ ਰਾਜਾਈ ਦਾ ਪੂਰਾ ਵਰਸਾ ਤੁਸੀਂ ਪਾ ਨਹੀਂ ਸਕੋਗੇ। ਬਾਬਾ - ਮੰਮਾ ਮਹਾਰਾਜਾ - ਮਹਾਰਾਣੀ ਬਣਦੇ ਹਨ ਨਾ। ਤਾਂ ਪੁਰਸ਼ਾਰਥ ਕਰ ਇਤਨਾ ਵਰਸਾ ਪਾਉਣਾ ਹੈ। ਪ੍ਰੰਤੂ ਬੱਚੇ ਪੁਰਸ਼ਾਰਥ ਕਰਦੇ - ਕਰਦੇ ਫਿਰ ਫਾਰਗਤੀ ਦੇ ਦਿੰਦੇ ਹਨ। ਫਿਰ ਜਾਕੇ ਵਿਕਾਰਾਂ ਵਿਚ ਫਸਦੇ ਹਨ ਜਾਂ ਹੇਲ ਵਿੱਚ ਡਿੱਗਦੇ ਹਨ। ਹੇਲ ਨਰਕ ਨੂੰ, ਹੈਵਿਨ ਸਵਰਗ ਨੂੰ ਕਿਹਾ ਜਾਂਦਾ ਹੈ। ਕਹਿੰਦੇ ਹਨ ਅਸੀਂ ਸਦਾ ਸਵਰਗ ਦੇ ਮਾਲਿਕ ਬਣਨ ਦੇ ਲਈ ਬਾਪ ਨੂੰ ਆਪਣਾ ਬਣਾਉਂਦੇ ਹਾਂ ਕਿਉਂਕਿ ਹੁਣ ਅਸੀ ਨਰਕ ਵਿਚ ਹਾਂ। ਹੈਵਿਨਲੀ ਗੌਡ ਫਾਦਰ, ਜੋ ਸਵਰਗ ਦਾ ਰਚਿਯਤਾ ਹੈ ਉਹ ਜਦੋਂ ਤੱਕ ਨਾ ਆਵੇ ਉਦੋਂ ਤੱਕ ਕੋਈ ਹੈਵਿਨ ਜਾ ਨਹੀਂ ਸਕਦਾ। ਉਸ ਦਾ ਨਾਮ ਹੀ ਹੈ ਹੈਵਿਨਲੀ ਗੌਡ ਫਾਦਰ,। ਇਹ ਵੀ ਤੁਸੀਂ ਹੁਣ ਜਾਣਦੇ ਹੋ। ਬਾਪ ਕਹਿ ਰਹੇ ਹਨ - ਬੱਚੇ ਤੁਸੀਂ ਸਮਝਦੇ ਹੋ, ਬਰੋਬਰ ਬਾਪ ਤੋਂ ਵਰਸਾ ਪਾਉਣ ਦੇ ਲਈ ਅਸੀਂ ਬਾਪ ਦੇ ਕੋਲ ਆਏ ਹਾਂ, ਪੰਜ ਹਜਾਰ ਵਰ੍ਹੇ ਪਹਿਲੇ ਮੁਆਫ਼ਿਕ। ਪ੍ਰੰਤੂ ਫਿਰ ਵੀ ਮਾਇਆ ਦੇ ਤੂਫ਼ਾਨ ਚਲਦੇ - ਚਲਦੇ ਇੱਕਦਮ ਬਰਬਾਦ ਕਰ ਦਿੰਦੇ ਹਨ। ਫਿਰ ਪੜਾਈ ਨੂੰ ਛੱਡ ਦਿੰਦੇ ਹਨ, ਗੋਇਆ ਮਰ ਗਏ। ਈਸ਼ਵਰ ਦਾ ਬਣਕੇ ਫਿਰ ਜੇਕਰ ਹੱਥ ਛੱਡਿਆ ਤਾਂ ਗੋਇਆ ਨਵੀਂ ਦੁਨੀਆਂ ਤੋਂ ਮਰ ਕੇ ਪੁਰਾਣੀ ਦੁਨੀਆ ਵਿਚ ਚਲਾ ਗਿਆ।

ਹੈਵਿਨਲੀ ਗੌਡ ਫਾਦਰ, ਨਰਕ ਦੇ ਦੁਖ ਤੋਂ ਲਿਬ੍ਰੇਟ ਕਰ ਫਿਰ ਗਾਈਡ ਬਣ ਸਵੀਟ ਸਾਈਲੇਂਸ ਹੋਮ ਵਿੱਚ ਲੈ ਜਾਂਦੇ ਹਨ, ਜਿੱਥੋਂ ਤੋਂ ਅਸੀਂ ਆਤਮਾਵਾਂ ਆਈਆਂ ਹਾਂ। ਫਿਰ ਸਵੀਟ ਹੈਵਿਨ ਦੀ ਰਾਜਾਈ ਦਿੰਦੇ ਹਨ। ਦੋ ਚੀਜ ਦੇਣ ਬਾਪ ਆਉਂਦੇ ਹਨ - ਗਤੀ ਅਤੇ ਸਦਗਤੀ। ਸਤਿਯੁਗ ਹੈ ਸੁਖਧਾਮ, ਕਲਯੁੱਗ ਹੈ ਦੁੱਖਧਾਮ ਅਤੇ ਜਿੱਥੇ ਤੋਂ ਅਸੀਂ ਆਤਮਾਵਾਂ ਆਉਂਦੀਆਂ ਹਾਂ ਉਹ ਹੈ ਸ਼ਾਂਤੀਧਾਮ। ਇਹ ਬਾਪ ਹੈ ਹੀ ਸ਼ਾਂਤੀਦਾਤਾ, ਸੁਖਦਾਤਾ ਫਾਰ ਫਿਊਚਰ। ਇਸ ਅਸ਼ਾਂਤ ਦੇਸ਼ ਤੋਂ ਪਹਿਲਾਂ ਸ਼ਾਂਤ ਦੇਸ਼ ਵਿਚ ਜਾਵੋਗੇ। ਉਸ ਨੂੰ ਸਵੀਟ ਸਾਈਲੇਂਸ ਹੋਮ ਕਿਹਾ ਜਾਂਦਾ ਹੈ, ਅਸੀਂ ਰਹਿੰਦੇ ਹੀ ਉੱਥੇ ਹਾਂ। ਇਹ ਆਤਮਾ ਕਹਿੰਦੀ ਹੈ ਕਿ ਸਾਡਾ ਸਵੀਟ ਹੋਮ ਉਹ ਹੈ ਅਤੇ ਫਿਰ ਜੋ ਅਸੀਂ ਇਸ ਸਮੇਂ ਨਾਲੇਜ਼ ਪੜਦੇ ਹਾਂ, ਉਸ ਨਾਲ ਸਾਨੂੰ ਸਵਰਗ ਦੀ ਰਾਜਧਾਨੀ ਮਿਲੇਗੀ। ਬਾਪ ਦਾ ਨਾਮ ਹੀ ਹੈ ਹੈਵਿਨਲੀ ਗੌਡ ਫਾਦਰ, ਲਿਬ੍ਰੇਟਰ, ਗਾਈਡ, ਨਾਲੇਜ਼ਫੁੱਲ, ਬਲਿਸਫੁਲ, ਗਿਆਨ ਦਾ ਸਾਗਰ। ਰਹਿਮਦਿਲ ਵੀ ਹੈ। ਸਭ ਤੇ ਰਹਿਮ ਕਰਦੇ ਹਨ। ਤੱਤਵਾਂ ਤੇ ਵੀ ਰਹਿਮ ਕਰਦੇ ਹਨ। ਸਭ ਦੁੱਖ ਤੋਂ ਛੁੱਟ ਜਾਂਦੇ ਹਨ। ਦੁਖ ਤਾਂ ਜਾਨਵਰ ਆਦਿ ਸਭ ਨੂੰ ਹੁੰਦਾ ਹੈ ਨਾ। ਕਿਸੇ ਨੂੰ ਮਾਰੋ ਤਾਂ ਦੁੱਖ ਹੋਵੇਗਾ ਜਾਂ ਨਹੀਂ। ਬਾਪ ਕਹਿੰਦੇ ਹਨ ਮਨੁੱਖ ਮਾਤਰ ਤੇ ਕੀ, ਸਭ ਨੂੰ ਦੁੱਖ ਤੋਂ ਲਿਬ੍ਰੇਟ ਕਰਦਾ ਹਾਂ। ਲੇਕਿਨ ਜਾਨਵਰਾਂ ਨੂੰ ਤੇ ਨਹੀਂ ਲੈ ਜਾਣਗੇ। ਇਹ ਮਨੁੱਖਾਂ ਦੀ ਗੱਲ ਹੈ। ਅਜਿਹਾ ਬੇਹੱਦ ਦਾ ਬਾਪ ਇੱਕ ਹੀ ਹੈ ਬਾਕੀ ਤਾਂ ਸਭ ਦੁਰਗਤੀ ਵਿਚ ਲੈ ਜਾਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਬੇਹੱਦ ਦਾ ਬਾਪ ਹੀ ਸਵਰਗ ਦੀ ਅਤੇ ਮੁਕਤੀਧਾਮ ਦੀ ਗਿਫ਼ਟ ਦੇਣ ਵਾਲਾ ਹੈ। ਵਰਸਾ ਦਿੰਦੇ ਹਨ ਨਾ। ਉੱਚ ਤੇ ਉੱਚ ਇੱਕ ਬਾਪ ਹੈ। ਸਭ ਭਗਤ ਉਸ ਭਗਵਾਨ ਬਾਪ ਨੂੰ ਯਾਦ ਕਰਦੇ ਹਨ। ਕ੍ਰਿਸ਼ਚਨ ਵੀ ਗੌਡ ਨੂੰ ਯਾਦ ਕਰਦੇ ਹਨ। ਹੈਵਿਨਲੀ ਗੌਡ ਫਾਦਰ ਹੈ ਸ਼ਿਵ। ਉਹ ਹੀ ਨਾਲੇਜ਼ਫੁੱਲ, ਬਲਿਸਫੁੱਲ ਹਨ। ਇਸ ਦਾ ਅਰਥ ਵੀ ਤੁਸੀ ਬੱਚੇ ਜਾਣਦੇ ਹੋ। ਤੁਹਾਡੇ ਵਿੱਚ ਵੀ ਨੰਬਰਵਾਰ ਹਨ। ਕੋਈ ਤਾਂ ਬਿਲਕੁਲ ਅਜਿਹੇ ਹਨ ਜੋ ਕਿੰਨਾਂ ਵੀ ਗਿਆਨ ਦਾ ਸ਼ਿੰਗਾਰ ਕਰੋ ਫਿਰ ਵੀ ਵਿਕਾਰਾਂ ਵਿਚ ਡਿੱਗਣਗੇ। ਗੰਦੀ ਦੁਨੀਆ ਵੇਖਣਗੇ।

ਕਈ ਬੱਚੇ ਦੀਵਾਲੀ ਵੇਖਣ ਜਾਂਦੇ ਹਨ। ਅਸਲ ਵਿੱਚ ਸਾਡੇ ਬੱਚੇ ਇਹ ਝੂਠੀ ਦੀਵਾਲੀ ਵੇਖ ਨਹੀਂ ਸਕਦੇ। ਪ੍ਰੰਤੂ ਗਿਆਨ ਨਹੀਂ ਹੈ ਤਾਂ ਦਿਲ ਹੋਵੇਗੀ। ਤੁਹਾਡੀ ਦੀਵਾਲੀ ਤੇ ਹੈ ਸਤਿਯੁਗ ਵਿੱਚ, ਜਦਕਿ ਤੁਸੀਂ ਪਵਿਤ੍ਰ ਬਣ ਜਾਂਦੇ ਹੋ। ਤੁਸੀਂ ਬੱਚਿਆਂ ਨੂੰ ਸਮਝਾਉਣਾ ਹੈ ਕਿ ਬਾਪ ਆਉਂਦੇ ਹੀ ਹਨ ਸਵੀਟ ਹੋਮ ਅਤੇ ਸਵੀਟ ਹੈਵਿਨ ਵਿੱਚ ਲੈ ਜਾਣ । ਜੋ ਚੰਗੀ ਤਰ੍ਹਾਂ ਪੜਨਗੇ, ਧਾਰਨਾ ਕਰਨਗੇ, ਉਹ ਹੀ ਸਵਰਗ ਦੀ ਰਾਜਧਾਨੀ ਵਿਚ ਆਉਣਗੇ। ਪ੍ਰੰਤੂ ਤਕਦੀਰ ਵੀ ਚਾਹੀਦੀ ਹੈ ਨਾ। ਸ਼੍ਰੀਮਤ ਤੇ ਨਹੀਂ ਚੱਲੋਗੇ ਤਾਂ ਸ੍ਰੇਸ਼ਠ ਨਹੀਂ ਬਣੋਗੇ। ਇਹ ਹੈ ਸ਼੍ਰੀ ਭਗਵਾਨੁਵਾਚ। ਜਦੋਂ ਤੱਕ ਮਨੁੱਖਾਂ ਨੂੰ ਬਾਪ ਦੀ ਪਹਿਚਾਣ ਨਹੀਂ ਮਿਲੀ ਹੈ ਉਦੋਂ ਤੱਕ ਭਗਤੀ ਕਰਦੇ ਰਹਿਣਗੇ। ਜਦੋਂ ਨਿਸ਼ਚੇ ਪੱਕਾ ਹੋ ਜਾਵੇਗਾ ਤਾਂ ਫਿਰ ਭਗਤੀ ਆਪੇ ਹੀ ਛੱਡ ਦੇਣਗੇ। ਤੁਸੀਂ ਹੋ ਹੌਲੀਹੰਸ। ਗੌਡ ਫਾਦਰ ਦੇ ਡਾਇਰੈਕਸ਼ਨ ਅਨੁਸਾਰ ਸਭ ਨੂੰ ਪਵਿਤ੍ਰ ਬਣਾਉਂਦੇ ਹੋ। ਉਹ ਤਾਂ ਸਿਰਫ ਹਿੰਦੂਆਂ ਨੂੰ ਜਾਂ ਮੁਸਲਮਾਨਾਂ ਨੂੰ ਕ੍ਰਿਸ਼ਚਨ ਬਨਾਉਣ ਗੇ। ਤੁਸੀਂ ਤਾਂ ਆਸੁਰੀ ਮਨੁੱਖਾਂ ਨੂੰ ਪਵਿਤ੍ਰ ਬਣਾਉਂਦੇ ਹੋ। ਜਦ ਪਵਿਤ੍ਰ ਬਣਨ ਤਾਂ ਹੈਵਿਨ ਜਾਂ ਸਵੀਟ ਹੋਮ ਵਿੱਚ ਜਾ ਸਕਣ। ਨਨ ਬਟ ਵਨ, ਤੁਸੀਂ ਸਿਵਾਏ ਇਕ ਬਾਪ ਦੇ ਹੋਰ ਕਿਸੇ ਨੂੰ ਯਾਦ ਨਹੀਂ ਕਰਦੇ ਹੋ। ਇੱਕ ਬਾਪ ਤੋਂ ਹੀ ਵਰਸਾ ਮਿਲਣਾ ਹੈ ਤਾਂ ਜਰੂਰ ਇੱਕ ਬਾਪ ਨੂੰ ਹੀ ਯਾਦ ਕਰਾਂਗੇ। ਤੁਸੀਂ ਪਵਿਤ੍ਰ ਬਣ ਹੋਰਾਂ ਨੂੰ ਪਵਿਤ੍ਰ ਬਨਾਉਣ ਦੀ ਸਰਵਿਸ ਕਰਦੇ ਹੋ। ਉਹ ਨੱਨਸ ਕੋਈ ਪਵਿਤ੍ਰ ਨਹੀਂ ਬਣਾਉਂਦੀਆਂ ਹਨ, ਨਾ ਆਪਣੇ ਵਾਂਗੂੰ ਨੱਨਸ ਬਣਾਉਂਦੀਆਂ ਹਨ। ਸਿਰਫ ਹਿੰਦੂ ਤੋਂ ਕ੍ਰਿਸ਼ਚਨ ਬਣਾਉਂਦੀਆਂ ਹਨ। ਤੁਸੀਂ ਹੌਲੀ ਨੱਨਸ ਪਵਿਤ੍ਰ ਵੀ ਬਣਾਉਂਦੀਆਂ ਹੋ ਅਤੇ ਸਭ ਆਤਮਾਵਾਂ ਦਾ ਇੱਕ ਗੌਡ ਫਾਦਰ ਨਾਲ ਬੁੱਧੀਯੋਗ ਜੁਟਾਉਂਦੇ ਹੋ। ਗੀਤਾ ਵਿੱਚ ਵੀ ਹੈ ਨਾ ਦੇਹ - ਸਹਿਤ ਦੇਹ ਦੇ ਸਭ ਸੰਬੰਧ ਛੱਡ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਫਿਰ ਨਾਲੇਜ਼ ਨੂੰ ਧਾਰਨ ਕਰਨ ਤੇ ਹੀ ਰਾਜਾਈ ਮਿਲੇਗੀ। ਬਾਪ ਦੀ ਯਾਦ ਨਾਲ ਹੀ ਐਵਰਹੈਲਦੀ ਬਣੋਗੇ ਅਤੇ ਨਾਲੇਜ਼ ਨਾਲ ਐਵਰਵੇਲਦੀ ਬਣੋਗੇ। ਬਾਪ ਤੇ ਹੈ ਹੀ ਗਿਆਨ ਦਾ ਸਾਗਰ। ਸਾਰੇ ਵੇਦਾਂ ਸ਼ਾਸਤਰਾਂ ਦਾ ਸਾਰ ਦੱਸਦੇ ਹਨ। ਬ੍ਰਹਮਾ ਦੇ ਹੱਥ ਵਿਚ ਸ਼ਾਸਤਰ ਵਿਖਾਉਂਦੇ ਹਨ ਨਾ। ਤਾਂ ਇਹ ਬ੍ਰਹਮਾ ਹੈ। ਸ਼ਿਵਬਾਬਾ ਇਨ੍ਹਾਂ ਦਵਾਰਾ ਸਾਰੇ ਵੇਦਾਂ ਸ਼ਾਸਤਰਾਂ ਦਾ ਸਾਰ ਸਮਝਾਉਂਦੇ ਹਨ। ਉਹ ਹੈ ਗਿਆਨ ਦਾ ਸਾਗਰ। ਇਨ੍ਹਾਂ ਦੇ ਦਵਾਰਾ ਤੁਹਾਨੂੰ ਨਾਲੇਜ਼ ਮਿਲਦੀ ਰਹਿੰਦੀ ਹੈ। ਤੁਹਾਡੇ ਦਵਾਰਾ ਫਿਰ ਹੋਰਾਂ ਨੂੰ ਮਿਲਦੀ ਰਹਿੰਦੀ ਹੈ।

ਕਈ ਬੱਚੇ ਕਹਿੰਦੇ ਹਨ - ਬਾਬਾ, ਅਸੀਂ ਇਹ ਰੂਹਾਨੀ ਹਾਸਪਿਟਲ ਖੋਲਦੇ ਹਾਂ, ਜਿੱਥੇ ਰੋਗੀ ਆਕੇ ਨਿਰੋਗੀ ਬਣਨਗੇ ਅਤੇ ਸਵਰਗ ਦਾ ਵਰਸਾ ਲੈਣਗੇ, ਆਪਣਾ ਜੀਵਨ ਸਫਲ ਕਰਨਗੇ, ਬਹੁਤ ਸੁਖ ਪਾਉਣਗੇ। ਤਾਂ ਇਤਨੇ ਸਭ ਦੀ ਆਸ਼ੀਰਵਾਦ ਜਰੂਰ ਮਿਲੇਗੀ। ਬਾਬਾ ਨੇ ਉਸ ਦਿਨ ਵੀ ਸਮਝਾਇਆ ਸੀ ਕਿ ਗੀਤਾ, ਭਾਗਵਤ, ਵੇਦ, ਉਪਨਿਸ਼ਦ ਆਦਿ ਸਭ ਜੋ ਵੀ ਭਾਰਤ ਦੇ ਸ਼ਾਸ਼ਤਰ ਹਨ, ਇਹ ਸ਼ਾਸ਼ਤਰ ਅਧਿਐਨ ਕਰਨਾ, ਯਗ, ਤਪ, ਵਰਤ, ਨੇਮ, ਤੀਰਥ ਆਦਿ ਕਰਨਾ ਇਹ ਸਭ ਭਗਤੀ ਮਾਰਗ ਦੀ ਸਮਗ੍ਰੀ ਰੂਪੀ ਛਾਛ ਹੈ। ਇੱਕ ਹੀ ਸ਼੍ਰੀਮਤ ਭਾਗਵਤ ਗੀਤਾ ਦੇ ਭਗਵਾਨ ਤੋਂ ਭਾਰਤ ਨੂੰ ਮੱਖਣ ਮਿਲਦਾ ਹੈ। ਸ਼੍ਰੀਮਤ ਭਗਵਤ ਗੀਤਾ ਨੂੰ ਵੀ ਖੰਡਨ ਕੀਤਾ ਹੋਇਆ ਹੈ, ਜੋ ਗਿਆਨ ਸਾਗਰ ਪਤਿਤ - ਪਾਵਨ ਨਿਰਾਕਾਰ ਪਰਮਪਿਤਾ ਪਰਮਾਤਮਾ ਦੇ ਬਦਲੇ ਸ਼੍ਰੀਕ੍ਰਿਸ਼ਨ ਦਾ ਨਾਮ ਪਾਕੇ ਛਾਂਛ ਬਣਾ ਦਿੱਤਾ ਹੈ। ਇੱਕ ਹੀ ਕਿੰਨੀ ਵੱਡੀ ਭੁੱਲ ਹੈ। ਹੁਣ ਤੁਸੀਂ ਬੱਚਿਆਂ ਨੂੰ ਗਿਆਨ ਸਾਗਰ ਡਾਇਰੈਕਟ ਗਿਆਨ ਦੇ ਰਹੇ ਹਨ। ਹੁਣ ਤੁਸੀਂ ਜਾਣਦੇ ਹੋ ਕਿ ਇਹ ਸ੍ਰਿਸ਼ਟੀ ਚਕ੍ਰ ਕਿਵੇਂ ਫਿਰਦਾ ਹੈ, ਇਹ ਸ੍ਰਿਸ਼ਟੀ ਰੂਪੀ ਝਾੜ ਦੀ ਵ੍ਰਿਧੀ ਕਿਵੇਂ ਹੁੰਦੀ ਹੈ? ਤੁਸੀਂ ਬ੍ਰਾਹਮਣ ਹੋ ਚੋਟੀ, ਸ਼ਿਵਬਾਬਾ ਹੈ ਬ੍ਰਾਹਮਣਾਂ ਦਾ ਬਾਪ। ਫਿਰ ਬ੍ਰਾਹਮਣ ਤੋਂ ਦੇਵਤਾ, ਫਿਰ ਸ਼ਤ੍ਰੀ, ਵੈਸ਼, ਸ਼ੂਦ੍ਰ ਬਣਨਗੇ। ਇਹ ਹੋ ਗਈ ਬਜੋਲੀ। ਇਸ ਨੂੰ 84 ਜਨਮਾਂ ਦਾ ਚਕ੍ਰ ਕਿਹਾ ਜਾਂਦਾ ਹੈ। ਵੇਦ ਸੰਮੇਲਨ ਕਰਨ ਵਾਲਿਆਂ ਨੂੰ ਵੀ ਤੁਸੀਂ ਸਮਝਾ ਸਕਦੇ ਹੋ। ਭਗਤੀ ਹੈ ਛਾਂਛ, ਗਿਆਨ ਹੈ ਮੱਖਣ। ਜਿਸ ਤੋਂ ਮੁਕਤੀ - ਜੀਵਨਮੁਕਤੀ ਮਿਲਦੀ ਹੈ। ਹੁਣ ਤੁਹਾਨੂੰ ਜੇਕਰ ਵਿਸਤਾਰ ਨਾਲ ਗਿਆਨ ਸਮਝਣਾ ਹੈ ਤਾਂ ਧੀਰਜ ਨਾਲ ਸੁਣੋ। ਬ੍ਰਹਮਾਕੁਮਾਰੀਆਂ ਤੁਹਾਨੂੰ ਸਮਝਾ ਸਕਦੀਆਂ ਹਨ। ਸ਼ਾਸਤਰਾਂ ਵਿੱਚ ਵੀ ਲਿਖਿਆ ਹੋਇਆ ਹੈ ਭੀਸ਼ਮ ਪਿਤਾਮਹਾ, ਅਸ਼ਵਥਾਮਾ ਆਦਿ ਨੂੰ ਪਿਛਾੜੀ ਵਿੱਚ ਇਨ੍ਹਾਂ ਬੱਚਿਆਂ ਨੇ ਗਿਆਨ ਦਿੱਤਾ ਹੈ। ਅੰਤ ਵਿੱਚ ਇਹ ਸਭ ਸਮਝ ਜਾਨਣਗੇ ਕਿ ਇਹ ਤਾਂ ਠੀਕ ਕਹਿੰਦੇ ਹਨ, ਅੰਤ ਵਿੱਚ ਆਉਣਗੇ ਜਰੂਰ। ਤੁਸੀਂ ਪ੍ਰਦਰਸ਼ਨੀ ਕਰਦੇ ਹੋ, ਕਿੰਨੇ ਹਜ਼ਾਰ ਮਨੁੱਖ ਆਉਂਦੇ ਹਨ ਲੇਕਿਨ ਨਿਸ਼ਚੇਬੁੱਧੀ ਸਭ ਥੋੜੀ ਨਾ ਬਣ ਜਾਂਦੇ ਹਨ। ਕੋਟਾਂ ਵਿੱਚੋ ਕੋਈ ਹੀ ਨਿਕਲਦੇ ਹਨ ਜੋ ਚੰਗੀ ਤਰ੍ਹਾਂ ਸਮਝ ਕੇ ਨਿਸ਼ਚੇ ਕਰਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਗਿਆਨ ਸਿਤਾਰਿਆਂ ਪ੍ਰਤੀ, ਮਾਤ ਪਿਤਾ ਬਾਪਦਾਦਾ ਦਾ ਨੰਬਰਵਾਰ ਪੁਰਸ਼ਾਰਥ ਅਨੁਸਾਰ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਪਵਿਤ੍ਰ ਬਣ ਆਪ ਸਮਾਨ ਪਵਿਤ੍ਰ ਬਨਾਉਣਾ ਹੈ। ਇੱਕ ਬਾਪ ਦੇ ਸਿਵਾਏ ਕਿਸੇ ਨੂੰ ਵੀ ਯਾਦ ਨਹੀਂ ਕਰਨਾ ਹੈ।

2. ਅਨੇਕ ਆਤਮਾਵਾਂ ਦੀ ਅਸ਼ੀਰਵਾਦ ਲੈਣ ਦੇ ਲਈ ਰੂਹਾਨੀ ਹਾਸਪੀਟਲ ਖੋਲ੍ਹਣੀ ਹੈ। ਸਭ ਨੂੰ ਗਤੀ - ਸਦਗਤੀ ਦੀ ਰਾਹ ਦੱਸਣੀ ਹੈ।

ਵਰਦਾਨ:-
ਬ੍ਰਹਮਾ ਬਾਪ ਨੂੰ ਫਾਲੋ ਕਰ ਫਸਟ ਗਰੇਡ ਵਿੱਚ ਆਉਣ ਵਾਲੇ ਸਮਾਨ ਭਵ।

ਸਾਰੇ ਬੱਚਿਆਂ ਦਾ ਬ੍ਰਹਮਾ ਬਾਪ ਨਾਲ ਬਹੁਤ ਪਿਆਰ ਹੈ, ਪਿਆਰ ਦੀ ਨਿਸ਼ਾਨੀ ਹੈ ਸਮਾਨ ਬਣਨਾ। ਇਸ ਤੋਂ ਸਦਾ ਇਹ ਹੀ ਲਕਸ਼ ਰੱਖੋ ਕਿ ਪਹਿਲੇ ਮੈਂ, ਈਰਖਾ ਵਸ਼ ਪਹਿਲੇ ਮੈਂ ਨਹੀਂ, ਉਹ ਨੁਕਸਾਨ ਕਰਦਾ ਹੈ। ਲੇਕਿਨ ਫਾਲੋ ਫਾਦਰ ਕਰਨ ਵਿੱਚ ਪਹਿਲੇ ਮੈਂ ਕਿਹਾ ਅਤੇ ਕੀਤਾ ਤਾਂ ਫਸਟ ਦੇ ਨਾਲ ਤੁਸੀਂ ਵੀ ਫਸਟ ਹੋ ਜਾਵੋਗੇ। ਜਿਵੇਂ ਬ੍ਰਹਮਾ ਬਾਪ ਨੰਬਰਵਨ ਬਣੇ ਇਵੇਂ ਫਾਲੋ ਕਰਨ ਵਾਲੇ ਵੀ ਨੰਬਰਵਨ ਦਾ ਲਕਸ਼ ਰੱਖੋ। ਓਟੇ ਸੋ ਅਵਲ ਅਰਜੁਨ, ਸਭ ਨੂੰ ਫਸਟ ਆਉਣ ਦਾ ਚਾਂਸ ਹੈ। ਫਸਟ ਗਰੇਡ ਬੇਹੱਦ ਵਿੱਚ ਹੈ ਘੱਟ ਨਹੀਂ।

ਸਲੋਗਨ:-
ਸਫਲਤਾ ਮੂਰਤ ਬਣਨਾ ਹੈ ਤਾਂ ਸਵ ਸੇਵਾ ਅਤੇ ਹੋਰਾਂ ਦੀ ਸੇਵਾ ਨਾਲ - ਨਾਲ ਕਰੋ।

ਮਾਤੇਸ਼ਵਰੀ ਜੀ ਦੇ ਮਹਾਵਾਕ

" ਇਹ ਈਸ਼ਵਰੀਏ ਸਤਿਸੰਗ ਕਾਮਨ ਸਤਿਸੰਗ ਨਹੀਂ ਹੈ"

ਆਪਣਾ ਇਹ ਜੋ ਈਸ਼ਵਰੀਏ ਸਤਿਸੰਗ ਹੈ, ਕਾਮਨ ਸਤਿਸੰਗ ਨਹੀਂ ਹੈ। ਇਹ ਹੈ ਈਸ਼ਵਰੀਏ ਸਕੂਲ, ਕਾਲੇਜ। ਜਿਸ ਕਾਲੇਜ ਵਿੱਚ ਸਾਨੂੰ ਰੈਗੂਲਰ ਸਟੱਡੀ ਕਰਨੀ ਹੈ, ਬਾਕੀ ਤਾਂ ਸਿਰਫ ਸਤਿਸੰਗ ਕਰਨਾ, ਥੋੜ੍ਹਾ ਸਮੇਂ ਉੱਥੇ ਸੁਣਿਆ ਫਿਰ ਤਾਂ ਜਿਵੇਂ ਹੈ ਉਵੇਂ ਹੀ ਬਣ ਜਾਂਦਾ ਹੈ ਕਿਉਂਕਿ ਉਥੇ ਕੋਈ ਰੈਗੂਲਰ ਪੜਾਈ ਨਹੀਂ ਮਿਲਦੀ ਹੈ, ਜਿਥੋਂ ਤੋਂ ਕੋਈ ਪ੍ਰਾਲਬਧ ਬਣੇ ਇਸਲਈ ਆਪਣਾ ਸਤਿਸੰਗ ਕੋਈ ਕਾਮਨ ਸਤਿਸੰਗ ਨਹੀਂ ਹੈ। ਆਪਣਾ ਤੇ ਈਸ਼ਵਰੀਏ ਕਾਲੇਜ ਹੈ, ਜਿੱਥੇ ਪਰਮਾਤਮਾ ਬੈਠ ਸਾਨੂੰ ਪੜਾਉਂਦੇ ਹਨ ਅਤੇ ਅਸੀਂ ਉਸ ਪੜਾਈ ਨੂੰ ਪੂਰਾ ਧਾਰਨ ਕਰ ਉੱਚ ਪਦਵੀ ਨੂੰ ਪ੍ਰਾਪਤ ਕਰਦੇ ਹਾਂ। ਜਿਵੇਂ ਰੋਜ਼ਾਨਾ ਸਕੂਲ ਵਿੱਚ ਮਾਸਟਰ ਪੜਾ ਕੇ ਡਿਗਰੀ ਦਿੰਦਾ ਹੈ ਉਵੇਂ ਇੱਥੇ ਵੀ ਖੁਦ ਪਰਮਾਤਮਾ ਗੁਰੂ, ਪਿਤਾ, ਟੀਚਰ ਦੇ ਰੂਪ ਵਿਚ ਸਾਨੂੰ ਪੜਾਕੇ ਸਰਵੋਤਮ ਦੇਵੀ - ਦੇਵਤਾ ਪਦਵੀ ਪ੍ਰਾਪਤ ਕਰਾਉਂਦੇ ਹਨ ਇਸ ਲਈ ਇਸ ਸਕੂਲ ਵਿੱਚ ਜੁਆਇੰਨ ਹੋਣਾ ਜਰੂਰੀ ਹੈ। ਇੱਥੇ ਆਉਣ ਵਾਲਿਆਂ ਨੂੰ ਇਹ ਨਾਲੇਜ਼ ਸਮਝਣਾ ਜਰੂਰ ਹੈ, ਇੱਥੇ ਕਿਹੜੀ ਸਿੱਖਿਆ ਮਿਲਦੀ ਹੈ? ਇਸ ਸਿੱਖਿਆ ਨੂੰ ਲੈਣ ਤੇ ਸਾਨੂੰ ਕੀ ਪ੍ਰਾਪਤੀ ਹੋਵੇਗੀ! ਅਸੀ ਤਾਂ ਜਾਂ ਚੁੱਕੇ ਹਾਂ ਸਾਨੂੰ ਖ਼ੁਦਾ ਪਰਮਾਤਮਾ ਆਕੇ ਡਿਗਰੀ ਪਾਸ ਕਰਾਉਂਦੇ ਹਨ ਅਤੇ ਫਿਰ ਇੱਕ ਹੀ ਜਨਮ ਵਿਚ ਸਾਰਾ ਕੋਰਸ ਪੂਰਾ ਕਰਨਾ ਹੈ। ਤਾਂ ਜੋ ਸ਼ੁਰੂ ਤੋਂ ਲੈਕੇ ਅੰਤ ਤੱਕ ਇਸ ਗਿਆਨ ਦੇ ਕੋਰਸ ਨੂੰ ਉਠਾਉਂਦੇ ਹਨ ਉਹ ਫੁੱਲ ਪਾਸ ਹੋਣਗੇ, ਬਾਕੀ ਜੋ ਕੋਰਸ ਦੇ ਵਿੱਚ ਦੀ ਆਉਣਗੇ ਉਹ ਤਾਂ ਇਤਨੀ ਨਾਲੇਜ਼ ਲੈਣਗੇ ਨਹੀਂ, ਉਨ੍ਹਾਂ ਨੂੰ ਕੀ ਪਤਾ ਪਹਿਲੇ ਦਾ ਕੋਰਸ ਕੀ ਚੱਲਿਆ? ਇਸਲਈ ਇੱਥੇ ਰੈਗੂਲਰ ਪੜਨਾ ਹੈ, ਇਸ ਨਾਲੇਜ਼ ਨੂੰ ਜਾਨਣ ਤੇ ਹੀ ਅੱਗੇ ਵੱਧਣਗੇ ਇਸਲਈ ਰੈਗੂਲਰ ਸਟੱਡੀ ਕਰਨੀ ਹੈ।

"ਪਰਮਾਤਮਾ ਦਾ ਸੱਚਾ ਬੱਚਾ ਬਣਦੇ ਕੋਈ ਸੰਸ਼ੇ ਵਿੱਚ ਨਹੀਂ ਆਉਣਾ ਚਾਹੀਦਾ"

ਜਦ ਪ੍ਰਮਤਮਾ ਖੁਦ ਇਸ ਸ੍ਰਿਸ਼ਟੀ ਤੇ ਉਤਰਿਆ ਹੋਇਆ ਹੈ, ਤਾਂ ਉਸ ਪਰਮਾਤਮਾ ਨੂੰ ਸਾਨੂੰ ਪੱਕਾ ਹੱਥ ਦੇਣਾ ਹੈ ਲੇਕਿਨ ਪੱਕਾ ਸੱਚਾ ਬੱਚਾ ਹੀ ਬਾਬਾ ਨੂੰ ਹੱਥ ਦੇ ਸਕਦਾ ਹੈ। ਇਸ ਬਾਪ ਦਾ ਹੱਥ ਕਦੇ ਨਹੀਂ ਛੱਡਣਾ। ਜੇਕਰ ਛੱਡੋ ਗੇ ਤਾਂ ਫਿਰ ਨਿਧਨ ਦਾ ਬਣ ਕੇ ਕਿੱਥੇ ਜਾਵੋਗੇ! ਜਦ ਪਰਮਾਤਮਾ ਦਾ ਹੱਥ ਫੜ ਲਿਆ ਤਾਂ ਫਿਰ ਸੁਖਸ਼ਮ ਵਿੱਚ ਵੀ ਇਹ ਸੰਕਲਪ ਨਹੀਂ ਚਾਹੀਦਾ ਕਿ ਮੈਂ ਛੱਡ ਦਿਆਂ ਜਾਂ ਸੰਸ਼ੇ ਨਹੀਂ ਹੋਣਾ ਚਾਹੀਦਾ। ਪਤਾ ਨਹੀਂ ਅਸੀਂ ਪਾਰ ਕਰਾਂਗੇ ਜਾਂ ਨਹੀਂ, ਕਈ ਅਜਿਹੇ ਵੀ ਬੱਚੇ ਹੁੰਦੇ ਹਨ ਜੋ ਪਿਤਾ ਨੂੰ ਨਾ ਪਹਿਚਾਨਣ ਦੇ ਕਾਰਣ ਪਿਤਾ ਦੇ ਵੀ ਸਾਮ੍ਹਣੇ ਪੈਂਦੇ ਹਨ ਅਤੇ ਇਵੇਂ ਵੀ ਕਹਿ ਦਿੰਦੇ ਹਨ ਕਿ ਸਾਨੂੰ ਕਿਸੇ ਦੀ ਪ੍ਰਵਾਹ ਨਹੀਂ ਹੈ। ਜੇਕਰ ਅਜਿਹਾ ਖਿਆਲ ਆਇਆ ਤਾਂ ਅਜਿਹੇ ਨਲਾਇਕ ਬੱਚੇ ਦੀ ਸੰਭਾਲ ਪਿਤਾ ਕਿਵੇਂ ਕਰੇਗਾ ਫਿਰ ਤਾਂ ਸਮਝੋ ਕਿ ਡਿੱਗਿਆ ਕੇ ਡਿੱਗਿਆ ਕਿਉਂਕਿ ਮਾਇਆ ਤੇ ਡਿੱਗਾਉਣ ਦੀ ਬਹੁਤ ਕੋਸ਼ਿਸ਼ ਕਰਦੀ ਹੈ ਕਿਉਂਕਿ ਪ੍ਰੀਖਿਆ ਤਾਂ ਜਰੂਰ ਲਵੇਗੀ ਕਿ ਕਿੱਥੋਂ ਤੱਕ ਯੋਧਾ ਰੁਸਤਮ ਪਹਿਲਵਾਨ ਹਨ। ਹੁਣ ਇਹ ਵੀ ਜ਼ਰੂਰੀ ਹੈ, ਜਿਨਾਂ - ਜਿਨਾਂ ਅਸੀਂ ਪ੍ਰਭੂ ਦੇ ਨਾਲ ਰੁਸਤਮ ਬਣਦੇ ਜਾਵਾਂਗੇ ਉਤਨਾ ਮਾਇਆ ਵੀ ਰੁਸਤਮ ਬਣ ਸਾਨੂੰ ਡਿੱਗਾਉਣ ਦੀ ਕੋਸ਼ਿਸ਼ ਕਰੇਗੀ। ਜੋੜੀ ਪੂਰੀ ਬਣੇਗੀ ਜਿੰਨਾਂ ਪ੍ਰਭੂ ਪਹਿਲਵਾਨ ਹੈ ਤਾਂ ਮਾਇਆ ਵੀ ਉਤਨੀ ਪਹਿਲਵਾਨੀ ਵਿਖਾਵੇਗੀ, ਪ੍ਰੰਤੂ ਸਾਨੂੰ ਤੇ ਪੱਕਾ ਨਿਸ਼ਚੇ ਹੈ ਆਖਰੀਂਨ ਵੀ ਪਰਮਾਤਮਾ ਮਹਾਨ ਪਹਿਲਵਾਨ ਹੈ, ਆਖਰੀਨ ਉਨ੍ਹਾਂ ਦੀ ਜਿੱਤ ਹੈ। ਸਵਾਸ - ਸਵਾਸ ਇਸ ਵਿਸ਼ਵਾਸ ਵਿੱਚ ਸਥਿਤ ਹੋਣਾ ਹੈ, ਮਾਇਆ ਨੂੰ ਆਪਣੀ ਭਲਵਾਨੀ ਵਿਖਾਉਣੀ ਹੈ, ਉਹ ਪ੍ਰਭੂ ਦੇ ਅੱਗੇ ਆਪਣੀ ਕਮਜੋਰੀ ਨਹੀਂ ਵਿਖਾਵੇਗੀ, ਬਸ ਇੱਕ ਵਾਰੀ ਵੀ ਕਮਜੋਰ ਬਣਿਆ ਤਾਂ ਖਲਾਸ ਹੋਇਆ ਇਸਲਈ ਭਾਵੇਂ ਮਾਇਆ ਆਪਣਾ ਫੋਰਸ ਵਿਖਾਵੇ, ਪਰ ਸਾਨੂੰ ਮਾਇਆਪਤੀ ਦਾ ਹੱਥ ਨਹੀਂ ਛੱਡਣਾ ਹੈ, ਉਹ ਹੱਥ ਪੂਰਾ ਫੜਿਆ ਤਾਂ ਸਮਝੋ ਉਨ੍ਹਾਂ ਦੀ ਵਿਜੇ ਹੈ, ਜਦ ਪਰਮਾਤਮਾ ਸਾਡਾ ਮਾਲਿਕ ਹੈ ਤਾਂ ਹੱਥ ਛੱਡਣ ਦਾ ਸੰਕਲਪ ਨਹੀਂ ਆਉਣਾ ਚਾਹੀਦਾ। ਪਰਮਾਤਮਾ ਕਹਿੰਦਾ ਹੈ, ਬੱਚੇ ਜਦ ਮੈਂ ਖੁਦ ਸਮਰੱਥ ਹਾਂ, ਤਾਂ ਮੇਰੇ ਨਾਲ ਹੁੰਦੇ ਹੋਏ ਤੁਸੀਂ ਵੀ ਸਮੱਰਥ ਜਰੂਰ ਬਣੋਗੇ। ਸਮਝਾ ਬੱਚੇ।