14.01.21 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਬਾਪ
ਤੁਹਾਨੂੰ ਜੋ ਪੜ੍ਹਾਈ ਪੜ੍ਹਾਉਂਦੇ ਹਨ ਉਹ ਬੁੱਧੀ ਵਿੱਚ ਰੱਖ ਸਭ ਨੂੰ ਪੜ੍ਹਾਉਣੀ ਹੈ, ਹਰ ਇੱਕ ਨੂੰ
ਬਾਪ ਦਾ ਅਤੇ ਸ੍ਰਿਸ਼ਟੀ ਚੱਕਰ ਦਾ ਪਰਿਚੈ ਦੇਣਾ ਹੈ"
ਪ੍ਰਸ਼ਨ:-
ਆਤਮਾ ਸਤਿਯੁਗ
ਵਿੱਚ ਵੀ ਪਾਰ੍ਟ ਵਜਾਉਂਦੀ ਅਤੇ ਕਲਯੁਗ ਵਿੱਚ ਵੀ ,ਪਰ ਅੰਤਰ ਕੀ ਹੈ?
ਉੱਤਰ:-
ਸਤਿਯੁਗ ਵਿੱਚ ਜੱਦ ਪਾਰ੍ਟ ਵਜਾਉਂਦੀ ਹੈ ਤਾਂ ਉਸ ਤੋਂ ਕੋਈ ਪਾਪ ਕਰਮ ਨਹੀਂ ਹੁੰਦਾ ਹੈ, ਹਰ ਕਰਮ
ਉੱਥੇ ਅਕਰਮ ਹੋ ਜਾਂਦਾ ਹੈ ਕਿਓਂਕਿ ਰਾਵਣ ਨਹੀਂ ਹੈ। ਫਿਰ ਕਲਯੁਗ ਵਿੱਚ ਜੱਦ ਪਾਰ੍ਟ ਵਜਾਉਂਦੀ ਹੈ
ਤਾਂ ਹਰ ਕਰਮ ਵਿਕਰਮ ਜਾਂ ਪਾਪ ਬਣ ਜਾਂਦਾ ਹੈ ਕਿਓਂਕਿ ਇੱਥੇ ਵਿਕਾਰ ਹੈ। ਹੁਣ ਤੁਸੀਂ ਹੋ ਸੰਗਮ ਤੇ।
ਤੁਹਾਨੂੰ ਸਾਰਾ ਗਿਆਨ ਹੈ।
ਓਮ ਸ਼ਾਂਤੀ
ਹੁਣ ਇਹ
ਤਾਂ ਬੱਚੇ ਜਾਣਦੇ ਹਨ ਕਿ ਅਸੀਂ ਬਾਬਾ ਦੇ ਸਾਹਮਣੇ ਬੈਠੇ ਹਾਂ। ਬਾਬਾ ਵੀ ਜਾਣਦੇ ਹਨ - ਬੱਚੇ ਸਾਡੇ
ਸਾਹਮਣੇ ਬੈਠੇ ਹਨ। ਇਹ ਵੀ ਤੁਸੀਂ ਜਾਣਦੇ ਹੋ - ਬਾਪ ਸਾਨੂੰ ਸਿੱਖਿਆ ਦਿੰਦੇ ਹਨ, ਜੋ ਫਿਰ ਹੋਰਾਂ
ਨੂੰ ਦੇਣੀ ਹੈ। ਪਹਿਲੇ - ਪਹਿਲੇ ਤਾਂ ਬਾਪ ਦਾ ਹੀ ਪਰਿਚੈ ਦੇਣਾ ਹੈ ਕਿਓਂਕਿ ਸਭ ਬਾਪ ਨੂੰ ਅਤੇ ਬਾਪ
ਦੀ ਸਿੱਖਿਆ ਨੂੰ ਭੁੱਲੇ ਹੋਏ ਹਨ। ਹੁਣ ਜੋ ਬਾਪ ਪੜ੍ਹਾਉਂਦੇ ਹਨ, ਇਹ ਪੜ੍ਹਾਈ ਫਿਰ 5 ਹਜ਼ਾਰ ਵਰ੍ਹੇ
ਬਾਦ ਮਿਲੇਗੀ। ਇਹ ਗਿਆਨ ਹੋਰ ਕਿਸੇ ਨੂੰ ਹੈ ਨਹੀਂ। ਮੁੱਖ ਹੋਇਆ ਬਾਪ ਦਾ ਪਰਿਚੈ। ਫਿਰ ਇਹ ਵੀ
ਸਮਝਾਉਣਾ ਹੈ ਅਸੀਂ ਸਭ ਭਰਾ - ਭਰਾ ਹਾਂ। ਸਾਰੀ ਦੁਨੀਆਂ ਦੀ ਜੋ ਸਭ ਆਤਮਾਵਾਂ ਹਨ, ਸਭ ਆਪਸ ਵਿੱਚ
ਭਰਾ - ਭਰਾ ਹਨ। ਸਭ ਆਪਣਾ ਮਿਲਿਆ ਹੋਇਆ ਪਾਰ੍ਟ ਇਸ ਸ਼ਰੀਰ ਦੁਆਰਾ ਵਜਾਉਂਦੇ ਹਨ। ਹੁਣ ਤਾਂ ਬਾਪ ਆਏ
ਹਨ ਨਵੀਂ ਦੁਨੀਆਂ ਵਿੱਚ ਲੈ ਜਾਣ ਦੇ ਲਈ, ਜਿਸ ਨੂੰ ਸ੍ਵਰਗ ਕਿਹਾ ਜਾਂਦਾ ਹੈ। ਪਰ ਅਸੀਂ ਸਭ ਭਰਾ
ਪਤਿਤ ਹਾਂ, ਇੱਕ ਵੀ ਪਾਵਨ ਨਹੀਂ। ਸਾਰੇ ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਹੈ ਹੀ ਇੱਕ ਬਾਪ ਹੈ। ਇਹ
ਹੈ ਹੀ ਪਤਿਤ, ਵਿਕਾਰੀ, ਭ੍ਰਿਸ਼ਟਾਚਾਰੀ ਰਾਵਣ ਦੀ ਦੁਨੀਆਂ। ਰਾਵਣ ਦਾ ਅਰਥ ਹੀ ਹੈ 5 ਵਿਕਾਰ ਇਸਤਰੀ
ਵਿੱਚ, 5 ਵਿਕਾਰ ਪੁਰਸ਼ ਵਿੱਚ। ਬਾਬਾ ਬਹੁਤ ਸਿੰਪਲ ਰੀਤੀ ਸਮਝਾਉਂਦੇ ਹਨ। ਤੁਸੀਂ ਵੀ ਇਵੇਂ ਸਮਝਾ
ਸਕਦੇ ਹੋ। ਤਾਂ ਪਹਿਲੇ - ਪਹਿਲੇ ਇਹ ਸਮਝਾਓ ਅਸੀਂ ਆਤਮਾਵਾਂ ਦਾ ਉਹ ਬਾਪ ਹੈ। ਅਸੀਂ ਸਭ ਬ੍ਰਦਰ੍ਸ
ਹਾਂ। ਪੁੱਛੋ ਇਹ ਠੀਕ ਹੈ? ਲਿਖੋ - ਅਸੀਂ ਸਭ ਭਰਾ - ਭਰਾ ਹਾਂ। ਸਾਡਾ ਬਾਪ ਵੀ ਇੱਕ ਹੈ, ਅਸੀਂ ਸਭ
ਸੋਲਸ ਦਾ ਉਹ ਹੈ ਸੁਪਰੀਮ ਸੋਲ, ਉਨ੍ਹਾਂ ਨੂੰ ਫਾਦਰ ਕਿਹਾ ਜਾਂਦਾ ਹੈ। ਇਹ ਪੱਕਾ - ਪੱਕਾ ਬੁੱਧੀ
ਵਿੱਚ ਬਿਠਾਓ ਤਾਂ ਸਰਵਵਿਆਪੀ ਆਦਿ ਪਹਿਲੇ ਨਿਕਲ ਜਾਏ। ਅਲਫ਼ ਪਹਿਲੇ ਪੜ੍ਹਨਾ ਹੈ। ਬੋਲੋ, ਇਹ ਚੰਗੀ
ਰੀਤੀ ਬੈਠ ਲਿਖੋ। ਅੱਗੇ ਸਰਵਵਿਆਪੀ ਕਹਿੰਦਾ ਸੀ, ਹੁਣ ਸਮਝਦਾ ਹਾਂ ਕਿ ਸਰਵਵਿਆਪੀ ਨਹੀਂ ਹੈ। ਅਸੀਂ
ਸਭ ਭਰਾ - ਭਰਾ ਹਾਂ, ਸਭ ਆਤਮਾਵਾਂ ਕਹਿੰਦੀਆਂ ਹਨ - ਗਾਡ ਫਾਦਰ, ਪਰਮਪਿਤਾ। ਪਹਿਲੇ ਤਾਂ ਇਹ ਨਿਸ਼ਚਾ
ਬਿਠਾਉਣਾ ਹੈ ਕਿ ਅਸੀਂ ਆਤਮਾ ਹਾਂ, ਪਰਮਾਤਮਾ ਨਹੀਂ ਹਾਂ। ਨਾ ਸਾਡੇ ਵਿੱਚ ਪਰਮਾਤਮਾ ਵਿਆਪਕ ਹੈ। ਸਭ
ਵਿੱਚ ਆਤਮਾ ਵਿਆਪਕ ਹੈ। ਆਤਮਾ ਸ਼ਰੀਰ ਦੇ ਆਧਾਰ ਨਾਲ ਪਾਰ੍ਟ ਵਜਾਉਂਦੀ ਹੈ, ਇਹ ਪੱਕਾ ਕਰਾਓ। ਅੱਛਾ,
ਫਿਰ ਉਹ ਬਾਪ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਵੀ ਸੁਣਾਉਂਦੇ ਹਨ, ਹੋਰ ਤਾਂ ਕੋਈ ਵੀ
ਜਾਣਦੇ ਨਹੀਂ ਕਿ ਇਸ ਸ੍ਰਿਸ਼ਟੀ ਚੱਕਰ ਦੀ ਏਜ਼ ਕਿੰਨੀ ਹੈ। ਬਾਪ ਹੀ ਟੀਚਰ ਦੇ ਰੂਪ ਵਿੱਚ ਬੈਠ
ਸਮਝਾਉਂਦੇ ਹਨ। ਲੱਖਾਂ ਵਰ੍ਹੇ ਦੀ ਤਾਂ ਗੱਲ ਹੀ ਨਹੀਂ। ਇਹ ਚੱਕਰ ਅਨਾਦਿ, ਐਕੁਰੇਟ ਬਣਿਆ - ਬਣਾਇਆ
ਹੈ, ਇਸ ਨੂੰ ਜਾਨਣਾ ਪਵੇ। ਸਤਿਯੁਗ - ਤ੍ਰੇਤਾ ਪਾਸਟ ਹੋਏ, ਨੋਟ ਕਰੋ। ਉਸ ਨੂੰ ਕਿਹਾ ਜਾਂਦਾ ਹੈ
ਸ੍ਵਰਗ ਅਤੇ ਸੈਮੀ ਸ੍ਵਰਗ। ਜਿੱਥੇ ਦੇਵੀ - ਦੇਵਤਾਵਾਂ ਦਾ ਰਾਜ ਚਲਦਾ ਹੈ, ਉਹ 16 ਕਲਾ, ਉਹ 14 ਕਲਾ।
ਹੋਲੀ - ਹੋਲੀ ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਹਨ। ਦੁਨੀਆਂ ਪੁਰਾਣੀ ਤਾਂ ਜਰੂਰ ਹੋਵੇਗੀ ਨਾ।
ਸਤਿਯੁਗ ਦਾ ਪ੍ਰਭਾਵ ਬਹੁਤ ਭਾਰੀ ਹੈ। ਨਾਮ ਹੀ ਹੈ ਸ੍ਵਰਗ, ਹੈਵਿਨ, ਨਵੀਂ ਦੁਨੀਆਂ… ਉਸ ਦੀ ਹੀ
ਮਹਿਮਾ ਕਰਨੀ ਹੈ। ਨਵੀਂ ਦੁਨੀਆਂ ਵਿੱਚ ਹੈ ਹੀ ਇੱਕ ਆਦਿ ਸਨਾਤਨ ਦੇਵੀ - ਦੇਵਤਾ ਧਰਮ। ਪਹਿਲੇ ਬਾਪ
ਦਾ ਪਰਿਚੈ ਫਿਰ ਚੱਕਰ ਦਾ ਪਰਿਚੈ ਦਿੱਤਾ ਜਾਂਦਾ ਹੈ। ਚਿੱਤਰ ਵੀ ਤੁਹਾਡੇ ਕੋਲ ਹੈ- ਨਿਸ਼ਚਾ ਕਰਾਉਣ
ਦੇ ਲਈ। ਇਹ ਸ੍ਰਿਸ਼ਟੀ ਦਾ ਚੱਕਰ ਫਿਰਦਾ ਰਹਿੰਦਾ ਹੈ। ਸਤਿਯੁਗ ਵਿੱਚ ਲਕਸ਼ਮੀ - ਨਾਰਾਇਣ ਦਾ ਰਾਜ ਸੀ,
ਤ੍ਰੇਤਾ ਵਿੱਚ ਰਾਮ - ਸੀਤਾ ਦਾ। ਇਹ ਹੋਇਆ ਅੱਧਾਕਲਪ, ਦੋ ਯੁਗ ਪਾਸਟ ਹੋਏ ਫਿਰ ਆਉਂਦਾ ਹੈ ਦਵਾਪਰ -
ਕਲਯੁਗ। ਦਵਾਪਰ ਵਿੱਚ ਰਾਵਣ ਰਾਜ। ਦੇਵਤਾ ਵਾਮ ਮਾਰਗ ਵਿੱਚ ਚਲੇ ਜਾਂਦੇ ਹਨ ਤਾਂ ਵਿਕਾਰ ਦੀ ਸਿਸਟਮ
ਬਣ ਜਾਂਦੀ ਹੈ। ਸਤਿਯੁਗ - ਤ੍ਰੇਤਾ ਵਿੱਚ ਸਭ ਨਿਰਵਿਕਾਰੀ ਰਹਿੰਦੇ ਹਨ। ਇੱਕ ਆਦਿ - ਸਨਾਤਨ ਦੇਵੀ -
ਦੇਵਤਾ ਧਰਮ ਰਹਿੰਦਾ ਹੈ। ਚਿੱਤਰ ਵੀ ਵਿਖਾਉਣਾ ਹੈ, ਓਰਲੀ ਵੀ ਸਮਝਾਉਣਾ ਹੈ। ਬਾਪ ਸਾਨੂੰ ਟੀਚਰ ਬਣ
ਇਵੇਂ ਪੜ੍ਹਾਉਂਦੇ ਹਨ। ਬਾਪ ਆਪਣਾ ਪਰਿਚੈ ਆਪ ਹੀ ਆਕੇ ਦਿੰਦੇ ਹਨ। ਆਪ ਕਹਿੰਦੇ ਹਨ ਮੈਂ ਆਉਂਦਾ ਹਾਂ
ਪਤਿਤਾਂ ਨੂੰ ਪਾਵਨ ਬਣਾਉਣ ਤਾਂ ਮੈਨੂੰ ਸ਼ਰੀਰ ਜਰੂਰ ਚਾਹੀਦਾ ਹੈ। ਨਹੀਂ ਤਾਂ ਗੱਲ ਕਿਵੇਂ ਕਰਾਂ। ਮੈ
ਚੇਤੰਨ ਹਾਂ, ਸੱਤ ਹਾਂ ਅਤੇ ਅਮਰ ਹਾਂ। ਆਤਮਾ ਸਤੋ, ਰਜੋ, ਤਮੋ ਵਿੱਚ ਆਉਂਦੀ ਹੈ। ਆਤਮਾ ਹੀ ਪਾਵਨ
ਅਤੇ ਪਤਿਤ ਬਣਦੀ ਹੈ ਇਸਲਈ ਕਿਹਾ ਜਾਂਦਾ ਹੈ ਪਤਿਤ ਆਤਮਾ, ਪਾਵਨ ਆਤਮਾ। ਆਤਮਾ ਵਿੱਚ ਹੀ ਸਭ ਸੰਸਕਾਰ
ਹਨ। ਪਾਸਟ ਦੇ ਕਰਮ ਅਤੇ ਵਿਕਰਮ ਦਾ ਸੰਸਕਾਰ ਆਤਮਾ ਲੈ ਆਉਂਦੀ ਹੈ। ਸਤਿਯੁਗ ਵਿੱਚ ਵਿਕਰਮ ਹੁੰਦਾ ਹੀ
ਨਹੀਂ। ਕਰਮ ਕਰਦੇ ਹਨ, ਪਾਰ੍ਟ ਵਜਾਉਂਦੇ ਹਨ ਪਰ ਉਹ ਕਰਮ ਅਕਰਮ ਹੋ ਜਾਂਦਾ ਹੈ। ਗੀਤਾ ਵਿੱਚ ਵੀ
ਅੱਖਰ ਹੈ, ਹੁਣ ਤੁਸੀਂ ਪ੍ਰੈਕਟੀਕਲ ਵਿੱਚ ਸਮਝ ਰਹੇ ਹੋ। ਜਾਣਦੇ ਹੋ ਬਾਬਾ ਆਇਆ ਹੋਇਆ ਹੈ ਪੁਰਾਣੀ
ਦੁਨੀਆਂ ਨੂੰ ਬਦਲਣ, ਨਵੀਂ ਦੁਨੀਆਂ ਬਣਾਉਣ। ਜਿੱਥੇ ਕਰਮ ਅਕਰਮ ਹੋ ਜਾਂਦੇ ਹਨ ਉਸ ਨੂੰ ਹੀ ਸਤਿਯੁਗ
ਕਿਹਾ ਜਾਂਦਾ ਹੈ ਅਤੇ ਫਿਰ ਜਿੱਥੇ ਸਭ ਕਰਮ, ਵਿਕਰਮ ਹੁੰਦੇ ਹਨ ਉਸ ਨੂੰ ਕਲਯੁਗ ਕਿਹਾ ਜਾਂਦਾ ਹੈ।
ਤੁਸੀਂ ਹੁਣ ਹੋ ਸੰਗਮ ਤੇ। ਬਾਬਾ ਦੋਨੋਂ ਤਰਫ ਦੀ ਗੱਲ ਸਮਝਾਉਂਦੇ ਹਨ। ਸਤਿਯੁਗ - ਤ੍ਰੇਤਾ ਤਾਂ ਹੈ
ਪਵਿੱਤਰ ਦੁਨੀਆਂ, ਉੱਥੇ ਕੋਈ ਪਾਪ ਹੁੰਦਾ ਨਹੀਂ। ਜੱਦ ਰਾਵਣ ਰਾਜ ਸ਼ੁਰੂ ਹੁੰਦਾ ਹੈ ਤੱਦ ਹੀ ਪਾਪ
ਹੁੰਦੇ ਹਨ। ਉੱਥੇ ਵਿਕਾਰ ਦਾ ਨਾਮ ਨਹੀਂ ਹੁੰਦਾ। ਚਿੱਤਰ ਤਾਂ ਸਾਹਮਣੇ ਹੈ ਰਾਮ ਰਾਜ ਅਤੇ ਰਾਵਣ ਰਾਜ।
ਬਾਪ ਸਮਝਾਉਂਦੇ ਹਨ ਇਹ ਪੜ੍ਹਾਈ ਹੈ। ਬਾਪ ਦੇ ਸਿਵਾਏ ਹੋਰ ਕੋਈ ਨਹੀਂ ਜਾਣਦਾ। ਇਹ ਪੜ੍ਹਾਈ ਤਾਂ
ਤੁਹਾਡੀ ਬੁੱਧੀ ਵਿੱਚ ਰਹਿਣੀ ਚਾਹੀਦੀ, ਬਾਪ ਵੀ ਯਾਦ ਆਉਂਦਾ ਹੈ, ਚੱਕਰ ਵੀ ਬੁੱਧੀ ਵਿੱਚ ਆ ਜਾਂਦਾ
ਹੈ। ਸੈਕਿੰਡ ਵਿੱਚ ਸਭ ਯਾਦ ਆ ਜਾਂਦਾ ਹੈ। ਵਰਨਣ ਕਰਨ ਵਿੱਚ ਦੇਰੀ ਲੱਗਦੀ ਹੈ। ਇਨ੍ਹਾਂ ਦੇ 3
ਫਾਊਂਟੇਨ ਹਨ। ਝਾੜ ਇਵੇਂ ਹੁੰਦਾ ਹੈ, ਬੀਜ ਅਤੇ ਝਾੜ ਸੈਕਿੰਡ ਵਿੱਚ ਯਾਦ ਆ ਜਾਣਗੇ। ਇਹ ਬੀਜ ਫਲਾਣੇ
ਝਾੜ ਦਾ ਹੈ, ਇਵੇਂ ਇਨ੍ਹਾਂ ਤੋਂ ਫਲ ਨਿਕਲਦਾ ਹੈ। ਇਹ ਬੇਹੱਦ ਦਾ ਮਨੁੱਖ ਸ੍ਰਿਸ਼ਟੀ ਰੂਪੀ ਝਾੜ ਕਿਵੇਂ
ਹੈ, ਇਨ੍ਹਾਂ ਦਾ ਰਾਜ਼ ਤੁਸੀਂ ਸਮਝਾਉਂਦੇ ਹੋ। ਬੱਚਿਆਂ ਨੂੰ ਸਾਰਾ ਸਮਝਾਇਆ ਹੈ - ਅੱਧਾਕਲਪ ਡਾਇਨੇਸਟੀ
ਕਿਵੇਂ ਚਲਦੀ ਹੈ ਫਿਰ ਰਾਵਣ ਰਾਜ ਹੁੰਦਾ ਹੈ ਤਾਂ ਜੋ ਸਤਿਯੁਗ - ਤ੍ਰੇਤਾਵਾਸੀ ਹਨ, ਉਹ ਹੀ
ਦਵਾਪਰਵਾਸੀ ਬਣਦੇ ਹਨ। ਝਾੜ ਵ੍ਰਿਧੀ ਨੂੰ ਪਾਉਂਦਾ ਰਹਿੰਦਾ ਹੈ। ਅੱਧਾਕਲਪ ਦੇ ਬਾਦ ਰਾਵਣ ਰਾਜ ਹੁੰਦਾ
ਹੈ, ਵਿਕਾਰੀ ਬਣ ਜਾਂਦੇ ਹਨ। ਬਾਪ ਤੋਂ ਜੋ ਵਰਸਾ ਮਿਲਿਆ ਉਹ ਅੱਧਾਕਲਪ ਚੱਲਿਆ। ਨਾਲੇਜ ਸੁਣਾਕੇ ਵਰਸਾ
ਦਿੱਤਾ, ਉਹ ਪ੍ਰਾਲਬੱਧ ਭੋਗੀ ਮਤਲਬ ਸਤਿਯੁਗ - ਤ੍ਰੇਤਾ ਵਿੱਚ ਸੁਖ ਪਾਇਆ। ਉਸ ਨੂੰ ਸੁੱਖਧਾਮ,
ਸਤਿਯੁਗ ਕਿਹਾ ਜਾਂਦਾ ਹੈ। ਉੱਥੇ ਦੁੱਖ ਹੁੰਦਾ ਹੀ ਨਹੀਂ। ਕਿੰਨਾ ਸਿੰਪਲ ਸਮਝਾਉਂਦੇ ਹਨ। ਇੱਕ ਨੂੰ
ਸਮਝਾਉਂਦੇ ਹੋ ਜਾਂ ਬਹੁਤਿਆਂ ਨੂੰ ਸਮਝਾਉਂਦੇ ਹੋ - ਤਾਂ ਇਵੇਂ ਅਟੈਂਸ਼ਨ ਦੇਣਾ ਹੈ, ਸਮਝਦਾ ਹੈ, ਹਾਂ
- ਹਾਂ ਕਰਦਾ ਹੈ? ਬੋਲੋ ਨੋਟ ਕਰਦੇ ਜਾਓ। ਕੋਈ ਸ਼ੰਕਾ ਹੋਵੇ ਤਾਂ ਪੁੱਛਣਾ। ਜੋ ਗੱਲ ਕੋਈ ਨਹੀਂ ਜਾਣਦਾ
ਉਹ ਅਸੀਂ ਸਮਝਾਉਂਦੇ ਹਾਂ। ਤੁਸੀਂ ਕੁਝ ਵੀ ਜਾਣਦੇ ਨਹੀਂ ਹੋ, ਪੁੱਛਣਗੇ ਫਿਰ ਕੀ?
ਬਾਬਾ ਤਾਂ ਇਸ ਬੇਹੱਦ ਝਾੜ ਦਾ ਰਾਜ ਸਮਝਾਉਂਦੇ ਹਨ। ਇਹ ਨਾਲੇਜ ਹੁਣ ਤੁਸੀਂ ਸਮਝਦੇ ਹੋ। ਬਾਪ ਨੇ
ਸਮਝਾਇਆ ਹੈ ਤੁਸੀਂ 84 ਦੇ ਚੱਕਰ ਵਿੱਚ ਕਿਵੇਂ ਆਉਂਦੇ ਹੋ। ਇਹ ਚੰਗੀ ਤਰ੍ਹਾਂ ਨੋਟ ਕਰੋ ਫਿਰ ਇਸ ਤੇ
ਵਿਚਾਰ ਕਰਨਾ ਹੈ। ਜਿਵੇਂ ਟੀਚਰ ਇਵੇਂ (ਨਿਬੰਧ) ਦਿੰਦੇ ਹਨ ਫਿਰ ਘਰ ਵਿੱਚ ਜਾਕੇ ਰਿਵਾਈਜ਼ ਕਰ ਆਉਂਦੇ
ਹਨ ਨਾ। ਤੁਸੀਂ ਵੀ ਇਹ ਨਾਲੇਜ ਦਿੰਦੇ ਹੋ ਫਿਰ ਵੇਖੋ ਕਿ ਹੁੰਦਾ ਹੈ। ਪੁੱਛਦੇ ਰਹੋ। ਇੱਕ - ਇੱਕ
ਗੱਲ ਚੰਗੀ ਤਰ੍ਹਾਂ ਸਮਝਾਓ। ਬਾਪ - ਟੀਚਰ ਦਾ ਕਰ੍ਤਵ੍ਯ ਸਮਝਾਕੇ ਫਿਰ ਗੁਰੂ ਦਾ ਸਮਝਾਓ। ਉਨ੍ਹਾਂ
ਨੂੰ ਬੁਲਾਇਆ ਹੀ ਹੈ ਕਿ ਆਕੇ ਅਸੀਂ ਪਤਿਤਾਂ ਨੂੰ ਪਾਵਨ ਬਣਾਓ। ਆਤਮਾ ਪਾਵਨ ਬਣਦੀ ਹੈ ਤਾਂ ਫਿਰ
ਸ਼ਰੀਰ ਵੀ ਪਾਵਨ ਮਿਲਦਾ ਹੈ। ਜਿਵੇਂ ਦਾ ਸੋਨਾ ਉਵੇਂ ਦਾ ਹੀ ਜੇਵਰ ਬਣਦਾ ਹੈ। 24 ਕੈਰੇਟ ਦਾ ਸੋਨਾ
ਉਠਾਉਣਗੇ, ਖਾਦ ਨਹੀਂ ਪਾਉਣਗੇ ਤਾਂ ਜੇਵਰ ਵੀ ਇਵੇਂ ਸਤੋਪ੍ਰਧਾਨ ਬਣਨਗੇ। ਅਲਾਏ ਪਾਉਣ ਤੋਂ
ਤਮੋਪ੍ਰਧਾਨ ਬਣ ਪੈਂਦੇ ਹਨ। ਪਹਿਲੇ - ਪਹਿਲੇ ਭਾਰਤ 24 ਕੈਰੇਟ ਪੱਕੇ ਸੋਨੇ ਦੀ ਚਿੜੀਆ ਸੀ ਮਤਲਬ
ਸਤੋਪ੍ਰਧਾਨ ਨਵੀਂ ਦੁਨੀਆਂ ਸੀ ਫਿਰ ਤਮੋਪ੍ਰਧਾਨ ਬਣੀ ਹੈ। ਇਹ ਬਾਪ ਹੀ ਸਮਝਾਉਂਦੇ ਹਨ, ਹੋਰ ਕੋਈ
ਮਨੁੱਖ ਗੁਰੂ ਲੋਕ ਨਹੀਂ ਜਾਣਦੇ। ਬੁਲਾਉਂਦੇ ਹਨ ਆਕੇ ਪਾਵਨ ਬਣਾਓ। ਸੋ ਤਾਂ ਗੁਰੂ ਦਾ ਕੰਮ ਨਹੀਂ।
ਵਾਣਪ੍ਰਸਥ ਅਵਸਥਾ ਵਿੱਚ ਮਨੁੱਖ ਗੁਰੂ ਕਰਦੇ ਹਨ। ਵਾਣੀ ਤੋਂ ਪਰੇ ਜਗ੍ਹਾ ਤਾਂ ਹੈ ਇਨਕਾਰਪੋਰੀਯਲ
ਵਰਲਡ, ਜਿੱਥੇ ਆਤਮਾਵਾਂ ਰਹਿੰਦੀਆਂ ਹਨ। ਇਹ ਹੈ ਕਾਰਪੋਰੀਅਲ ਵਰਲਡ। ਦੋਨੋਂ ਦਾ ਇਹ ਮੇਲ ਹੈ। ਉੱਥੇ
ਤਾਂ ਸ਼ਰੀਰ ਹੈ ਨਹੀਂ। ਉੱਥੇ ਕੋਈ ਕਰਮ ਨਹੀਂ ਹੁੰਦਾ ਹੈ। ਬਾਪ ਵਿੱਚ ਤਾਂ ਸਾਰੀ ਨਾਲੇਜ ਹੈ। ਡਰਾਮਾ
ਪਲਾਨ ਅਨੁਸਾਰ ਉਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ ਨਾਲੇਜਫੁਲ। ਉਹ ਚੇਤੰਨ ਸੱਤ - ਚਿੱਤ - ਆਨੰਦ
ਸਵਰੂਪ ਹੋਣ ਦੇ ਕਾਰਨ ਉਨ੍ਹਾਂ ਨੂੰ ਨਾਲੇਜਫੁਲ ਕਿਹਾ ਜਾਂਦਾ ਹੈ। ਬੁਲਾਉਂਦੇ ਵੀ ਹਨ ਹੇ ਪਤਿਤ -
ਪਾਵਨ, ਨਾਲੇਜਫੁਲ ਸ਼ਿਵਬਾਬਾ, ਉਨ੍ਹਾਂ ਦਾ ਨਾਮ ਹਮੇਸ਼ਾ ਸ਼ਿਵ ਹੀ ਹੈ। ਬਾਕੀ ਆਤਮਾਵਾਂ ਸਭ ਆਉਂਦੀਆਂ
ਹਨ ਪਾਰ੍ਟ ਵਜਾਉਣ। ਤਾਂ ਵੱਖ - ਵੱਖ ਨਾਮ ਧਾਰਨ ਕਰਦੀ ਹੈ। ਬਾਪ ਨੂੰ ਬੁਲਾਉਂਦੇ ਹਨ ਪਰ ਉਨ੍ਹਾਂ
ਨੂੰ ਕੁਝ ਵੀ ਸਮਝ ਨਹੀਂ ਰਹਿੰਦੀ। ਜਰੂਰ ਭਾਗਿਆਸ਼ਾਲੀ ਰਥ ਵੀ ਹੋਵੇਗਾ, ਜਿਸ ਵਿੱਚ ਬਾਪ ਪ੍ਰਵੇਸ਼ ਕਰ
ਤੁਹਾਨੂੰ ਪਾਵਨ ਦੁਨੀਆਂ ਵਿੱਚ ਲੈ ਜਾਏ। ਤਾਂ ਬਾਪ ਸਮਝਾਉਂਦੇ ਹਨ - ਮਿੱਠੇ - ਮਿੱਠੇ ਬੱਚਿਓ, ਮੈ
ਉਨ੍ਹਾਂ ਦੇ ਤਨ ਵਿੱਚ ਆਉਂਦਾ ਹਾਂ ਜੋ ਬਹੁਤ ਜਨਮਾਂ ਦੇ ਅੰਤ ਵਿੱਚ ਹਨ, ਪੂਰਾ 84 ਜਨਮ ਲੈਂਦੇ ਹਨ।
ਭਾਗਿਆਸ਼ਾਲੀ ਰਥ ਤੇ ਆਉਣਾ ਪੈਂਦਾ ਹੈ। ਪਹਿਲੇ ਨੰਬਰ ਵਿੱਚ ਤਾਂ ਹੈ ਸ਼੍ਰੀਕ੍ਰਿਸ਼ਨ। ਉਹ ਹੈ ਨਵੀਂ
ਦੁਨੀਆਂ ਦਾ ਮਾਲਿਕ। ਫਿਰ ਉਹ ਹੀ ਥੱਲੇ ਉਤਰਦੇ ਹਨ। ਗੋਲਡਨ ਤੋਂ ਸਿਲਵਰ, ਕਾਪਰ, ਆਇਰਨ ਏਜ਼ ਵਿੱਚ ਆਕੇ
ਪੈਂਦੇ ਹਨ। ਹੁਣ ਫਿਰ ਤੁਸੀਂ ਆਇਰਨ ਤੋਂ ਗੋਲਡਨ ਬਣ ਰਹੇ ਹੋ। ਬਾਪ ਕਹਿੰਦੇ ਹਨ ਸਿਰਫ ਮੈਨੂੰ ਆਪਣੇ
ਬਾਪ ਨੂੰ ਯਾਦ ਕਰੋ। ਜਿਸ ਵਿੱਚ ਪ੍ਰਵੇਸ਼ ਕੀਤਾ ਹੈ ਉਨ੍ਹਾਂ ਦੀ ਆਤਮਾ ਵਿੱਚ ਤਾਂ ਜ਼ਰਾ ਵੀ ਨਾਲੇਜ ਨਹੀਂ
ਸੀ। ਇਨ੍ਹਾਂ ਵਿੱਚ ਮੈ ਪ੍ਰਵੇਸ਼ ਕਰਦਾ ਹਾਂ ਇਸਲਈ ਇਨ੍ਹਾਂ ਨੂੰ ਭਾਗਿਆਸ਼ਾਲੀ ਰਥ ਕਿਹਾ ਜਾਂਦਾ ਹੈ।
ਨਹੀਂ ਤਾਂ ਸਭ ਤੋਂ ਉੱਚ ਤਾਂ ਇਹ ਲਕਸ਼ਮੀ - ਨਾਰਾਇਣ ਹਨ, ਇਨ੍ਹਾਂ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ।
ਪਰ ਉਨ੍ਹਾਂ ਵਿੱਚ ਪਰਮਾਤਮਾ ਪ੍ਰਵੇਸ਼ ਨਹੀਂ ਕਰਦੇ ਇਸਲਈ ਉਨ੍ਹਾਂਨੂੰ ਭਾਗਿਆਸ਼ਾਲੀ ਰਥ ਨਹੀਂ ਕਿਹਾ
ਜਾਂਦਾ ਹੈ। ਰੱਥ ਵਿੱਚ ਆਕੇ ਪਤਿਤਾਂ ਨੂੰ ਪਾਵਨ ਬਣਾਉਣਾ ਹੈ, ਤਾਂ ਜਰੂਰ ਕਲਯੁਗੀ ਤਮੋਪ੍ਰਧਾਨ
ਹੋਵੇਗਾ ਨਾ। ਖ਼ੁਦ ਕਹਿੰਦੇ ਹਨ ਮੈਂ ਬਹੁਤ ਜਨਮਾਂ ਦੇ ਅੰਤ ਵਿੱਚ ਆਉਂਦਾ ਹਾਂ। ਗੀਤਾ ਵਿੱਚ ਵੀ ਅੱਖਰ
ਐਕੁਰੇਟ ਹੈ। ਗੀਤਾ ਨੂੰ ਹੀ ਸਰਵ ਸ਼ਾਸ੍ਤਰਮਈ ਸ਼ਿਰੋਮਣੀ ਕਿਹਾ ਜਾਂਦਾ ਹੈ। ਇਸ ਸੰਗਮਯੁਗ ਤੇ ਹੀ ਬਾਪ
ਆਕੇ ਬ੍ਰਾਹਮਣ ਕੁਲ ਅਤੇ ਦੇਵਤਾ ਕੁਲ ਸਥਾਪਨ ਕਰਦੇ ਹਨ। ਬਹੁਤ ਜਨਮਾਂ ਦੇ ਅੰਤ ਵਿੱਚ ਮਤਲਬ ਸੰਗਮਯੁਗ
ਤੇ ਬਾਪ ਆਉਂਦੇ ਹਨ। ਬਾਪ ਕਹਿੰਦੇ ਹਨ ਮੈਂ ਬੀਜਰੂਪ ਹਾਂ। ਕ੍ਰਿਸ਼ਨ ਤਾਂ ਹੈ ਸਤਿਯੁਗ ਦਾ ਰਹਿਵਾਸੀ।
ਉਨ੍ਹਾਂ ਨੂੰ ਦੂਜੀ ਜਗ੍ਹਾ ਤਾਂ ਕੋਈ ਦੇਖ ਨਾ ਸਕੇ। ਪੁਨਰਜਨਮ ਵਿੱਚ ਤਾਂ ਨਾਮ, ਰੂਪ ਦੇਸ਼, ਕਲ ਸਭ
ਬਦਲ ਜਾਂਦਾ ਹੈ। ਫੀਚਰਸ ਹੀ ਬਦਲ ਜਾਂਦੇ ਹਨ। ਪਹਿਲੇ ਛੋਟਾ ਬੱਚਾ ਸੁੰਦਰ ਹੁੰਦਾ ਹੈ ਫਿਰ ਵੱਡਾ
ਹੁੰਦਾ ਹੈ ਉਹ ਫਿਰ ਸ਼ਰੀਰ ਛੱਡ ਦੂਜਾ ਛੋਟਾ ਲੈਂਦਾ ਹੈ। ਇਹ ਬਣਿਆ - ਬਣਾਇਆ ਖੇਡ ਡਰਾਮਾ ਦੇ ਅੰਦਰ
ਫਿਕਸ ਹੈ। ਦੂਜਾ ਸ਼ਰੀਰ ਲੀਤਾ ਤਾਂ ਉਨ੍ਹਾਂ ਨੂੰ ਕ੍ਰਿਸ਼ਨ ਨਹੀਂ ਕਹਾਂਗੇ। ਉਸ ਦੂਜੇ ਸ਼ਰੀਰ ਤੇ ਨਾਮ
ਆਦਿ ਫਿਰ ਦੂਜਾ ਪਵੇਗਾ। ਸਮੇਂ, ਫੀਚਰਸ, ਤਿਥੀ - ਤਾਰੀਖ ਆਦਿ ਸਭ ਬਦਲ ਜਾਂਦਾ ਹੈ। ਵਰਲਡ ਦੀ
ਹਿਸਟ੍ਰੀ - ਜੋਗ੍ਰਾਫੀ ਹੂਬਹੂ ਰਿਪੀਟ ਕਿਹਾ ਜਾਂਦਾ ਹੈ। ਤਾਂ ਇਹ ਡਰਾਮਾ ਰਿਪੀਟ ਹੁੰਦਾ ਰਹਿੰਦਾ
ਹੈ। ਸਤੋ, ਰਜੋ, ਤਮੋ ਵਿੱਚ ਆਉਣਾ ਹੀ ਹੈ। ਸ੍ਰਿਸ਼ਟੀ ਦਾ ਨਾਮ, ਯੁਗ ਦਾ ਨਾਮ ਸਭ ਬਦਲਦੇ ਰਹਿੰਦੇ ਹਨ।
ਹੁਣ ਇਹ ਹੈ ਸੰਗਮਯੁਗ। ਮੈਂ ਆਉਂਦਾ ਹੀ ਹਾਂ ਸੰਗਮ ਤੇ। ਮੈਂ ਤੁਹਾਨੂੰ ਸਾਰੀ ਦੁਨੀਆਂ ਦੀ ਹਿਸਟ੍ਰੀ
- ਜੋਗ੍ਰਾਫੀ ਸੱਤ ਦੱਸਦਾ ਹਾਂ। ਆਦਿ ਤੋਂ ਲੈਕੇ ਅੰਤ ਤੱਕ ਹੋਰ ਕੋਈ ਵੀ ਜਾਣਦਾ ਹੀ ਨਹੀਂ। ਸਤਿਯੁਗ
ਦੀ ਉਮਰ ਕਿੰਨੀ ਸੀ, ਇਹ ਪਤਾ ਨਾ ਹੋਣ ਕਾਰਨ ਲੱਖਾਂ ਵਰ੍ਹੇ ਕਹਿ ਦਿੰਦੇ ਹਨ। ਹੁਣ ਤੁਹਾਡੀ ਬੁੱਧੀ
ਵਿੱਚ ਸਭ ਗੱਲਾਂ ਹਨ। ਤੁਹਾਨੂੰ ਅੰਦਰ ਵਿੱਚ ਇਹ ਪੱਕਾ ਕਰਨਾ ਹੈ ਕਿ ਬਾਪ, ਬਾਪ - ਟੀਚਰ - ਸਤਿਗੁਰੂ
ਹੈ, ਜੋ ਫਿਰ ਤੋਂ ਸਤੋਪ੍ਰਧਾਨ ਬਣਨ ਦੇ ਲਈ ਬਹੁਤ ਚੰਗੀ ਯੁਕਤੀ ਦੱਸਦੇ ਹੈ। ਗੀਤਾ ਵਿੱਚ ਵੀ ਹੈ ਦੇਹ
ਸਹਿਤ ਦੇਹ ਦੇ ਸਭ ਧਰਮ ਛੱਡ ਆਪਣੇ ਨੂੰ ਆਤਮਾ ਸਮਝੋ। ਵਾਪਿਸ ਆਪਣੇ ਘਰ ਜਰੂਰ ਜਾਣਾ ਹੈ। ਭਗਤੀ ਮਾਰਗ
ਵਿੱਚ ਕਿੰਨੀ ਮਿਹਨਤ ਕਰਦੇ ਹਨ, ਭਗਵਾਨ ਕੋਲ ਜਾਣ ਦੇ ਲਈ। ਉਹ ਹੈ ਮੁਕਤੀਧਾਮ, ਕਰਮ ਤੋਂ ਮੁਕਤ। ਅਸੀਂ
ਇਨਕਾਪੋਰੀਅਲ ਦੁਨੀਆਂ ਵਿੱਚ ਜਾਕੇ ਬੈਠਦੇ ਹਾਂ। ਪਾਰ੍ਟਧਾਰੀ ਘਰ ਗਿਆ ਤਾਂ ਪਾਰ੍ਟ ਤੋਂ ਮੁਕਤ ਹੋਇਆ।
ਸਭ ਚਾਹੁੰਦੇ ਹਨ ਅਸੀਂ ਮੁਕਤੀ ਪਾਈਏ। ਮੋਖ਼ਸ਼ ਤਾਂ ਕਿਸੇ ਨੂੰ ਮਿਲ ਨਾ ਸਕੇ। ਇਹ ਡਰਾਮਾ ਅਨਾਦਿ -
ਅਵਿਨਾਸ਼ੀ ਹੈ। ਕੋਈ ਕਹੇ ਇਹ ਪਾਰਟ ਆਉਣ - ਜਾਣ ਦਾ ਸਾਨੂੰ ਪਸੰਦ ਨਹੀਂ, ਪਰ ਇਸ ਵਿੱਚ ਕੁਝ ਕਰ ਨਾ
ਸਕੇ। ਇਹ ਅਨਾਦਿ ਡਰਾਮਾ ਬਣਿਆ ਹੋਇਆ ਹੈ। ਇੱਕ ਵੀ ਮੋਖ਼ਸ਼ ਪਾ ਨਹੀਂ ਸਕਦੇ। ਉਹ ਸਭ ਹੈ ਕਈ ਪ੍ਰਕਾਰ
ਦੀ ਮਨੁੱਖ ਮੱਤ। ਇਹ ਹੈ ਸ਼੍ਰੀਮਤ, ਸ਼੍ਰੇਸ਼ਠ ਬਣਾਉਣ ਦੇ ਲਈ। ਮਨੁੱਖ ਨੂੰ ਸ਼੍ਰੇਸ਼ਠ ਨਹੀਂ ਕਹਾਂਗੇ।
ਦੇਵਤਾਵਾਂ ਨੂੰ ਸ਼੍ਰੇਸ਼ਠ ਕਿਹਾ ਜਾਂਦਾ ਹੈ। ਉਨ੍ਹਾਂ ਦੇ ਅੱਗੇ ਸਭ ਨਮਨ ਕਰਦੇ ਹਨ। ਤਾਂ ਉਹ ਸ਼੍ਰੇਸ਼ਠ
ਠਹਿਰੇ ਨਾ। ਕ੍ਰਿਸ਼ਨ ਦੇਵਤਾ ਹੈ ਬੈਕੁੰਠ ਦਾ ਪ੍ਰਿੰਸ। ਉਹ ਉੱਥੇ ਕਿਵੇਂ ਆਏਗਾ। ਨਾ ਉਨ੍ਹਾਂ ਨੇ ਗੀਤਾ
ਸੁਣਾਈ। ਸ਼ਿਵ ਦੇ ਅੱਗੇ ਜਾਕੇ ਕਹਿੰਦੇ ਹਨ ਸਾਨੂੰ ਮੁਕਤੀ ਦੇਵੋ। ਉਹ ਤਾਂ ਕਦੀ ਜੀਵਨਮੁਕਤੀ,
ਜੀਵਨਬੰਧ ਵਿੱਚ ਆਉਂਦੇ ਹੀ ਨਹੀਂ ਇਸਲਈ ਉਨ੍ਹਾਂ ਨੂੰ ਪੁਕਾਰਦੇ ਹਨ ਮੁਕਤੀ ਦੋ। ਜੀਵਨਮੁਕਤੀ ਵੀ ਉਹ
ਦਿੰਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਅਸੀਂ ਸਭ
ਆਤਮਾ ਰੂਪ ਵਿੱਚ ਭਰਾ - ਭਰਾ ਹਾਂ, ਇਹ ਪਾਠ ਪੱਕਾ ਕਰਨਾ ਅਤੇ ਕਰਾਉਣਾ ਹੈ। ਆਪਣੇ ਸੰਸਕਾਰਾਂ ਨੂੰ
ਯਾਦ ਨਾਲ ਸੰਪੂਰਨ ਪਾਵਨ ਬਣਾਉਣਾ ਹੈ।
2. 24 ਕੈਰੇਟ ਸੱਚਾ ਸੋਨਾ ਬਣਨ ਦੇ ਲਈ ਕਰਮ - ਅਕਰਮ ਦੀ ਗੂੜੀ ਗਤੀ ਨੂੰ ਬੁੱਧੀ ਵਿੱਚ ਰੱਖ ਹੁਣ
ਕੋਈ ਵੀ ਵਿਕਰਮ ਨਹੀਂ ਕਰਨਾ ਹੈ।
ਵਰਦਾਨ:-
ਸਮੇਂ
ਤੇ ਹਰ ਗੁਣ ਅਤੇ ਸ਼ਕਤੀ ਨੂੰ ਯੂਜ਼ ਕਰਨ ਵਾਲੇ ਅਨੁਭਵੀ ਮੂਰਤ ਭਵ:
ਬ੍ਰਾਹਮਣ ਜੀਵਨ ਦੀ
ਵਿਸ਼ੇਸ਼ਤਾ ਹੈ ਅਨੁਭਵ। ਜੇ ਇੱਕ ਵੀ ਗੁਣ ਅਤੇ ਸ਼ਕਤੀ ਦੀ ਅਨੁਭੂਤੀ ਨਹੀਂ ਤਾਂ ਕਦੀ ਨਾ ਕਦੀ ਵਿਘਨ ਦੇ
ਵਸ਼ ਹੋ ਜਾਣਗੇ। ਹੁਣ ਅਨੁਭੂਤੀ ਦਾ ਕੋਰਸ ਸ਼ੁਰੂ ਕਰੋ। ਹਰ ਗੁਣ ਅਤੇ ਸ਼ਕਤੀ ਰੂਪੀ ਖਜਾਨੇ ਨੂੰ ਯੂਜ਼ ਕਰੋ।
ਜਿਸ ਸਮੇਂ ਜਿਸ ਗੁਣ ਦੀ ਜਰੂਰਤ ਹੈ ਉਸ ਸਮੇਂ ਉਸ ਦਾ ਸਵਰੂਪ ਬਣ ਜਾਓ। ਨਾਲੇਜ ਦੀ ਤਰ੍ਹਾਂ ਬੁੱਧੀ
ਦੇ ਲਾਕਰ ਵਿੱਚ ਖਜਾਨੇ ਨੂੰ ਰੱਖ ਨਹੀਂ ਦੇਵੋ, ਯੂਜ਼ ਕਰੋ ਤਾਂ ਹੀ ਵਿਜਯੀ ਬਣ ਸਕੋਗੇ ਅਤੇ ਵਾਹ ਰੇ
ਮੈਂ ਦਾ ਗੀਤ ਹਮੇਸ਼ਾ ਗਾਉਂਦੇ ਰਹੋਗੇ।
ਸਲੋਗਨ:-
ਨਾਜ਼ੁਕਪਨ ਦੇ
ਸੰਕਲਪਾਂ ਨੂੰ ਸਮਾਪਤ ਕਰ ਸ਼ਕਤੀਸ਼ਾਲੀ ਸੰਕਲਪ ਰਚਣ ਵਾਲੇ ਹੀ ਡਬਲ ਲਾਈਟ ਰਹਿੰਦੇ ਹਨ।