14.01.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਹੁਣ ਤੁਹਾਡੀ ਕਾਇਆ ਬਿਲਕੁਲ ਪੁਰਾਣੀ ਹੋ ਗਈ ਹੈ, ਬਾਪ ਆਏ ਹਨ ਤੁਹਾਡੀ ਕਾਇਆ ਵਰੀਕ੍ਸ਼ ਸਮਾਉਣ ਬਣਾਉਣ, ਤੁਸੀਂ ਅੱਧਾਕਲਪ ਦੇ ਲਈ ਅਮਰ ਬਣਦੇ ਹੋ"

ਪ੍ਰਸ਼ਨ:-
ਇਸ ਵੰਡਰਫੁੱਲ ਨਾਟਕ ਵਿੱਚ ਕਿਹੜੀ ਗੱਲ ਬਹੁਤ ਸਮਝਣ ਦੀ ਹੈ?

ਉੱਤਰ:-
ਇਸ ਨਾਟਕ ਵਿੱਚ ਜੋ ਵੀ ਐਕਟਰਸ (ਪਾਰ੍ਟਧਾਰੀ) ਹਨ ਉਹਨਾਂ ਦਾ ਚਿੱਤਰ ਕੇਵਲ ਇੱਕ ਵਾਰ ਹੀ ਦੇਖ ਸਕਦੇ ਫਿਰ ਉਹ ਹੀ ਚਿੱਤਰ 5 ਹਜ਼ਾਰ ਵਰ੍ਹੇ ਦੇ ਬਾਦ ਦੇਖਣਗੇ। 84 ਜਨਮਾਂ ਦੇ 84 ਚਿਤਰ ਬਣਨਗੇ ਅਤੇ ਸਭ ਭਿੰਨ -ਭਿੰਨ ਹੋਣਗੇ। ਕਰਮ ਵੀ ਕਿਸੇ ਦੇ ਨਾਲ ਮਿਲ ਨਹੀਂ ਸਕਦੇ। ਜਿਸਨੇ ਜੋ ਕਰਮ ਕੀਤੇ ਹਨ ਉਹ ਫਿਰ 5 ਹਜ਼ਾਰ ਵਰ੍ਹੇ ਬਾਅਦ ਉਹ ਹੀ ਕਰਮ ਕਰਨਗੇ, ਇਹ ਬਹੁਤ ਹੀ ਸਮਝਣ ਦੀਆ ਗੱਲਾਂ ਹਨ। ਤੁਸੀਂ ਬੱਚਿਆਂ ਦੀ ਬੁੱਧੀ ਦਾ ਤਾਲਾ ਹੁਣ ਖੁਲਿਆ ਹੈ। ਤੁਸੀਂ ਇਹ ਰਾਜ਼ ਸਭਨੂੰ ਸਮਝਾ ਸਕਦੇ ਹੋ।

ਗੀਤ:-
ਭੋਲੇਨਾਥ ਸੇ ਨਿਰਾਲਾ...

ਓਮ ਸ਼ਾਂਤੀ
ਭੋਲੇਨਾਥ ਸਦੈਵ ਸ਼ਿਵਬਾਬਾ ਨੂੰ ਕਿਹਾ ਜਾਂਦਾ ਹੈ। ਸ਼ੰਕਰ ਨੂੰ ਨਹੀਂ ਕਿਹਾ ਜਾਂਦਾ। ਉਹ ਤਾਂ ਵਿਨਾਸ਼ ਕਰਦੇ ਹਨ ਅਤੇ ਸ਼ਿਵਬਾਬਾ ਸਥਾਪਨਾ ਕਰਦੇ ਹਨ। ਇਹ ਤਾਂ ਜਰੂਰ ਹੈ ਸਥਾਪਨਾ ਸਵਰਗ ਦੀ ਅਤੇ ਵਿਨਾਸ਼ ਨਰਕ ਦਾ ਕਰਨਗੇ। ਤਾਂ ਗਿਆਨ ਸਾਗਰ ਭੋਲਾਨਾਥ ਸ਼ਿਵ ਨੂੰ ਹੀ ਕਹਾਂਗੇ। ਹੁਣ ਤੁਸੀਂ ਬੱਚੇ ਤਾਂ ਅਨੁਭਵੀ ਹੋ। ਜਰੂਰ ਕਲਪ ਪਹਿਲੇ ਵੀ ਸ਼ਿਵਬਾਬਾ ਆਇਆ ਹੋਵੇਗਾ ਅਤੇ ਹੁਣ ਆਇਆ ਹੈ ਜਰੂਰ। ਉਹਨਾਂ ਨੂੰ ਆਉਣਾ ਜਰੂਰ ਹੈ ਕਿਉਂਕਿ ਨਵੀਂ ਮਨੁੱਖ ਸ਼੍ਰਿਸ਼ਟੀ ਨੂੰ ਰਚਨਾ ਹੈ। ਇਸ ਡਰਾਮੇ ਦੇ ਆਦਿ - ਮੱਧ - ਅੰਤ ਦਾ ਰਾਜ਼ ਦੱਸਣਾ ਹੈ ਇਸਲਈ ਜਰੂਰ ਇੱਥੇ ਆਉਣਾ ਹੈ। ਸੂਕ੍ਸ਼੍ਮਵਤਨ ਵਿੱਚ ਤਾਂ ਨਹੀਂ ਦੱਸਣਗੇ। ਸੂਕ੍ਸ਼੍ਮਵਤਨ ਦੀ ਭਾਸ਼ਾ ਵੱਖ ਹੈ, ਮੂਲਵਤਨ ਵਿੱਚ ਤੇ ਭਾਸ਼ਾ ਹੈ ਨਹੀਂ। ਇੱਥੇ ਹਨ ਟਾਕੀ। ਸ਼ਿਵਬਾਬਾ ਹੀ ਵਿਗੜੀ ਨੂੰ ਬਣਾਉਣ ਵਾਲਾ ਹੈ। ਜਦੋਂ ਸ੍ਰਿਸ਼ਟੀ ਤਮੋ ਪ੍ਰਧਾਨ ਹੋ ਜਾਂਦੀ ਹੈ ਤਾਂ ਸਭ ਨੂੰ ਸਦਗਤੀ ਦੇਣ ਵਾਲਾ ਭਗਵਾਨ ਕਹਿੰਦੇ ਹਨ ਕਿ ਮੈਨੂੰ ਆਉਣਾ ਪੈਂਦਾ ਹੈ। ਯਾਦਗਰ ਵੀ ਇੱਥੇ ਹੈ। ਇਸ ਨਾਟਕ ਵਿੱਚ ਜੋ - ਜੋ ਮਨੁੱਖਾਂ ਦੇ ਚਿਤਰ ਹਨ ਉਹ ਇੱਕ ਹੀ ਵਾਰ ਦੇਖ ਸਕਦੇ ਹਨ। ਇਵੇਂ ਨਹੀਂ ਕਿ ਲਕਸ਼ਮੀ - ਨਾਰਾਇਣ ਦੇ ਚਿੱਤਰ (ਚੇਹਰੇ) ਸਤਿਯੁਗ ਦੇ ਸਿਵਾਏ ਕਦੇ ਵੀ ਕਿੱਥੇ ਵੇਖ ਸਕਦੇ ਹਨ। ਇਹ ਪੁਨਰਜਨਮ ਲੈਣਗੇ ਤਾਂ ਨਾਮ - ਰੂਪ ਵੱਖ ਹੋ ਜਾਵੇਗਾ। ਉਹ ਹੀ ਲਕਸ਼ਮੀ - ਨਾਰਾਇਣ ਦਾ ਰੂਪ ਇੱਕ ਵਾਰ ਦੇਖਿਆ ਫਿਰ 5 ਹਜ਼ਾਰ ਵਰ੍ਹੇ ਬਾਅਦ ਹੀ ਦੇਖਣਗੇ। ਜਿਵੇਂ ਗਾਂਧੀ ਦਾ ਹੂਬਹੂ ਚਿੱਤਰ ਫਿਰ 5 ਹਜ਼ਾਰ ਵਰ੍ਹੇ ਬਾਅਦ ਦੇਖਾਂਗੇ। ਅਥਾਹ ਮਨੁੱਖ ਹਨ ਜੋ ਵੀ ਮਨੁੱਖਾਂ ਦੇ ਚਿੱਤਰ ਹੁਣ ਦੇਖੇ ਹਨ ਉਹ ਫਿਰ 5 ਹਜ਼ਾਰ ਵਰ੍ਹੇ ਬਾਅਦ ਦੇਖਾਂਗੇ। 84 ਜਨਮਾਂ ਦੇ ਲਈ 84 ਚਿਤਰ ਬਨਣਗੇ। ਹੋਰ ਸਭ ਵੱਖ - ਵੱਖ ਹੋਣਗੇ। ਕਰਮ ਵੀ ਕਿਸਦੇ ਨਾਲ ਨਹੀਂ ਮਿਲ ਸਕਦੇ। ਜਿਸਨੇ ਜੋ ਕਰਮ ਕੀਤਾ, ਉਹ ਹੀ ਕਰਮ 5 ਹਜ਼ਾਰ ਵਰ੍ਹੇ ਬਾਅਦ ਫਿਰ ਕਰਨਗੇ। ਇਹ ਬਹੁਤ ਸਮਝਣ ਦੀਆ ਗੱਲਾਂ ਹਨ। ਬਾਬਾ ਦਾ ਵੀ ਚਿਤਰ ਹੈ। ਅਸੀਂ ਸਮਝਦੇ ਹਾਂ ਜਰੂਰ ਪਹਿਲੇ - ਪਹਿਲੇ ਸ਼੍ਰਿਸ਼ਟੀ ਰਚਣ ਉਹ ਆਇਆ ਹੋਵੇਗਾ। ਤੁਹਾਡੀ ਬੁੱਧੀ ਦਾ ਤਾਲਾ ਹੁਣ ਖੁਲਿਆ ਹੈ ਉਦੋਂ ਤੁਸੀਂ ਸਮਝਦੇ ਹੋ। ਹੁਣ ਫਿਰ ਹੋਰਾਂ ਦਾ ਵੀ ਤਾਲਾ ਖੋਲ੍ਹਣਾ ਹੈ। ਨਿਰਾਕਾਰ ਬਾਪ ਜਰੂਰ ਪਰਮਧਾਮ ਵਿੱਚ ਰਹਿੰਦੇ ਹੋਣਗੇ। ਜਿਵੇਂ ਤੁਸੀਂ ਵੀ ਸਭ ਮੇਰੇ ਨਾਲ ਰਹਿੰਦੇ ਹੋ। ਪਹਿਲੇ ਜਦੋਂ ਮੈਂ ਆਉਂਦਾ ਹਾਂ ਤਾਂ ਮੇਰੇ ਨਾਲ ਬ੍ਰਹਮਾ, ਵਿਸ਼ਨੂੰ, ਸ਼ੰਕਰ ਹੁੰਦੇ ਹਨ। ਮਨੁੱਖ ਸ਼੍ਰਿਸ਼ਟੀ ਤਾਂ ਪਹਿਲੇ ਤੋਂ ਹੀ ਹੈ ਫਿਰ ਉਹ ਕਿਵੇਂ ਪਲਟਾ ਖਾਂਦੀ ਹੈ, ਰਿਪਿਟ ਕਿਵੇਂ ਹੁੰਦੀ ਹੈ। ਪਹਿਲੇ - ਪਹਿਲੇ ਜਰੂਰ ਸੂਕ੍ਸ਼੍ਮਵਤਨ ਰਚਨਾ ਪਏ ਫਿਰ ਸਥੂਲਵਤਨ ਵਿੱਚ ਆਉਣਾ ਪਵੇ ਕਿਉਂਕਿ ਮਨੁੱਖ ਜੋ ਦੇਵਤਾ ਸਨ, ਉਹ ਹੁਣ ਸ਼ੂਦ੍ਰ ਬਣੇ ਹਨ। ਉਹਨਾਂ ਨੂੰ ਫਿਰ ਬ੍ਰਾਹਮਣ ਤੋਂ ਦੇਵਤਾ ਬਣਾਉਣਾ ਪਵੇ। ਤਾਂ ਜੋ ਕਲਪ ਪਹਿਲੇ ਮੈਂ ਗਿਆਨ ਦਿੱਤਾ ਸੀ ਫਿਰ ਉਹ ਹੀ ਰਿਪੀਟ ਕਰਾਂਗਾ। ਇਸ ਸਮੇਂ ਰਾਜਯੋਗ ਸਿਖਾਉਂਦਾ ਹਾਂ। ਫਿਰ ਅੱਧਾਕਲਪ ਦੇ ਬਾਅਦ ਭਗਤੀ ਸ਼ੁਰੂ ਹੁੰਦੀ ਹੈ। ਬਾਪ ਖੁਦ ਬੈਠ ਸਮਝਾਉਂਦੇ ਹਨ ਕਿ ਪੁਰਾਣੀ ਸ਼੍ਰਿਸਟੀ ਫਿਰ ਤੋਂ ਨਵੀਂ ਕਿਵੇਂ ਬਣਦੀ ਹੈ। ਅੰਤ ਤੋਂ ਫਿਰ ਆਦਿ ਕਿਵੇਂ ਹੁੰਦੀ ਹੈ। ਮਨੁੱਖ ਸਮਝਦੇ ਹਨ ਪਰਮਾਤਮਾ ਆਇਆ ਸੀ ਪਰ ਕਦੋ, ਕਿਵੇਂ ਆਇਆ। ਆਦਿ - ਮੱਧ - ਅੰਤ ਦਾ ਰਾਜ਼ ਕਿਵੇਂ ਖੋਲਿਆ, ਇਹ ਨਹੀ ਜਾਣਦੇ।

ਬਾਪ ਕਹਿੰਦੇ ਹਨ ਫਿਰ ਮੈਂ ਸਮੁੱਖ ਆਇਆ ਹਾਂ - ਸਭ ਨੂੰ ਸਦਗਤੀ ਦੇਣ। ਮਾਇਆ ਰਾਵਣ ਨੇ ਸਭ ਦੀ ਕਿਸਮਤ ਵਿਗਾੜ ਦਿੱਤੀ ਹੈ ਤਾਂ ਵਿਗੜੀ ਨੂੰ ਬਣਾਉਣ ਵਾਲਾ ਜਰੂਰ ਕੋਈ ਚਾਹੀਦਾ ਹੈ। ਬਾਪ ਕਹਿੰਦੇ ਹਨ 5 ਹਜ਼ਾਰ ਵਰ੍ਹੇ ਪਹਿਲੇ ਵੀ ਬ੍ਰਹਮਾ ਤਨ ਵਿੱਚ ਆਇਆ ਸੀ। ਮਨੁੱਖ ਸ਼੍ਰਿਸ਼ਟੀ ਜਰੂਰ ਇੱਥੇ ਹੀ ਰਚੀ ਹੈ। ਇੱਥੇ ਆਕੇ ਸ਼੍ਰਿਸ਼ਟੀ ਨੂੰ ਪਲਟਾਏ ਕਾਇਆ ਕਲਪ ਵਰੀਕ੍ਸ਼ ਸਮਾਨ ਬਣਾਉਂਦੇ ਹਨ। ਹੁਣ ਤੁਹਾਡੀ ਕਾਇਆ ਬਿਲਕੁਲ ਪੁਰਾਣੀ ਹੋ ਗਈ ਹੈ, ਇਸਨੂੰ ਫਿਰ ਅਜਿਹਾ ਬਣਾਉਂਦੇ ਹਨ ਜੋ ਅੱਧਾਕਲਪ ਦੇ ਲਈ ਤੁਸੀਂ ਅਮਰ ਬਣ ਜਾਂਦੇ ਹੋ। ਭਾਵੇਂ ਸ਼ਰੀਰ ਬਦਲਦੇ ਹੋ ਪਰ ਖੁਸ਼ੀ ਨਾਲ। ਜਿਵੇਂ ਪੁਰਾਣਾ ਚੋਲਾ ਛੱਡ ਨਵਾਂ ਲੈਂਦੇ ਹਨ। ਉੱਥੇ ਇਵੇਂ ਨਹੀਂ ਕਹਾਂਗੇ ਕਿ ਫਲਾਣਾ ਮਰ ਗਿਆ, ਉਸ ਨੂੰ ਮਰਨਾ ਨਹੀਂ ਕਿਹਾ ਜਾਂਦਾ ਹੈ। ਜਿਵੇਂ ਤੁਹਾਡਾ ਇਹ ਜਿਉਂਦੇ ਜੀ ਮਰਨਾ ਹੈ ਤਾਂ ਤੁਸੀਂ ਮਰੇ ਥੋੜੀ ਹੀ ਹੋ। ਤੁਸੀਂ ਤਾਂ ਸ਼ਿਵਬਾਬਾ ਦੇ ਬਣੇ ਹੋ। ਬਾਬਾ ਕਹਿੰਦੇ ਹਨ ਤੁਸੀਂ ਨੂਰੇ ਰਤਨ, ਸਿਕੀਲੱਧੇ ਬੱਚੇ ਹੋ। ਸ਼ਿਵਬਾਬਾ ਵੀ ਕਹਿੰਦੇ ਤਾਂ ਬ੍ਰਹਮਾ ਬਾਬਾ ਵੀ ਕਹਿੰਦੇ ਹਨ। ਉਹ ਨਿਰਾਕਾਰ ਬਾਪ, ਇਹ ਸਾਕਾਰੀ ਬਾਪ। ਹੁਣ ਤੁਸੀਂ ਕਹਿੰਦੇ ਹੋ ਬਾਬਾ ਤੁਸੀਂ ਵੀ ਉਹ ਹੀ ਹੋ ਨਾ। ਮੈਂ ਵੀ ਉਹ ਹੀ ਹਾਂ, ਜੋ ਫਿਰ ਤੋਂ ਆਕੇ ਮਿਲੇ ਹਾਂ। ਬਾਪ ਕਹਿੰਦੇ ਹਨ ਮੈਂ ਆਕੇ ਸਵਰਗ ਸਥਾਪਨ ਕਰਦਾ ਹਾਂ। ਰਾਜਾਈ ਤਾਂ ਜਰੂਰ ਚਾਹੀਦੀ ਹੈ ਇਸਲਈ ਰਾਜਯੋਗ ਸਿਖਾਉਂਦਾ ਹਾਂ। ਪਿੱਛੇ ਤਾਂ ਤੁਹਾਨੂੰ ਰਾਜਾਈ ਮਿਲ ਜਾਏਗੀ ਫਿਰ ਇਸ ਗਿਆਨ ਦੀ ਉੱਥੇ ਲੋੜ ਨਹੀਂ ਰਹਿੰਦੀ। ਫਿਰ ਇਹ ਸ਼ਾਸਤਰ ਆਦਿ ਸਭ ਭਗਤੀ ਵਿੱਚ ਕੰਮ ਆਉਂਦੇ ਹਨ, ਪੜ੍ਹਦੇ ਰਹਿੰਦੇ ਹਨ। ਜਿਵੇਂ ਕੋਈ ਵੱਡੇ ਆਦਮੀ ਹਿਸਟਰੀ - ਜਾਗਰਫ਼ੀ ਲਿਖ ਜਾਂਦੇ ਹਨ, ਉਹ ਪਿੱਛੇ ਪੜ੍ਹਦੇ ਰਹਿੰਦੇ ਹਨ। ਅਥਾਹ ਕਿਤਾਬਾਂ ਹਨ। ਮਨੁੱਖ ਪੜ੍ਹਦੇ ਹੀ ਰਹਿੰਦੇ ਹਨ। ਸਵਰਗ ਵਿੱਚ ਤਾਂ ਕੁਝ ਵੀ ਨਹੀਂ ਹੋਵੇਗਾ। ਉੱਥੇ ਤਾਂ ਭਾਸ਼ਾ ਹੀ ਇੱਕ ਹੋਵੇਗੀ। ਤਾਂ ਬਾਬਾ ਕਹਿੰਦੇ ਹਨ ਹੁਣ ਮੈਂ ਆਇਆ ਹਾਂ ਸ਼੍ਰਿਸ਼ਟੀ ਨੂੰ ਨਵਾਂ ਬਣਾਉਣ। ਪਹਿਲੇ ਨਵੀਂ ਸੀ, ਹੁਣ ਪੁਰਾਣੀ ਹੋ ਗਈ ਹੈ। ਮੇਰੇ ਸਭ ਪੁੱਤਰਾਂ (ਬੱਚਿਆਂ ਨੂੰ) ਮਾਇਆ ਨੇ ਸਾੜ ਕੇ ਰਾਖ ਕਰ ਦਿੱਤਾ ਸੀ। ਉਹ ਦਿਖਾਉਂਦੇ ਹਨ ਸਾਗਰ ਦੇ ਬੱਚੇ ਗਿਆਨ ਸਾਗਰ ਤਾਂ ਬਰੋਬਰ ਹਨ, ਉਹਨਾਂ ਦੇ ਤੁਸੀਂ ਬੱਚੇ ਹੋ। ਭਾਵੇਂ ਬੱਚੇ ਤਾਂ ਅਸਲ ਵਿੱਚ ਸਭ ਹਨ ਪਰ ਤੁਸੀਂ ਬੱਚੇ ਹੁਣ ਪ੍ਰੈਕਟੀਕਲ ਵਿੱਚ ਗਾਏ ਜਾਂਦੇ ਹੋ। ਤੁਹਾਡੇ ਕਾਰਣ ਹੀ ਬਾਪ ਆਉਂਦੇ ਹਨ। ਕਹਿੰਦੇ ਹਨ ਮੈਂ ਆਇਆ ਹਾਂ ਫਿਰ ਤੋਂ ਤੁਹਾਨੂੰ ਬੱਚਿਆਂ ਨੂੰ ਸੁਰਜੀਤ ਕਰਨ। ਜੋ ਬਿਲਕੁਲ ਕਾਲੇ, ਪੱਥਰਬੁੱਧੀ ਹੋ ਗਏ ਹਨ ਉਹਨਾਂ ਨੂੰ ਫਿਰ ਤੋਂ ਆਕੇ ਪਾਰਸਬੁੱਧੀ ਬਣਾਉਂਦਾ ਹਾਂ। ਤੁਸੀਂ ਜਾਣਦੇ ਹੋ ਇਸ ਗਿਆਨ ਨਾਲ ਅਸੀਂ ਪਾਰਸਬੁੱਧੀ ਕਿਵੇਂ ਬਣਦੇ ਹਾਂ। ਜਦੋਂ ਤੁਸੀਂ ਪਾਰਸਬੁੱਧੀ ਬਣ ਜਾਓਗੇ ਉਦੋਂ ਇਹ ਦੁਨੀਆਂ ਵੀ ਪੱਥਰਪੁਰੀ ਤੋਂ ਬਦਲ ਪਾਰਸਪੁਰੀ ਬਣ ਜਾਵੇਗੀ, ਜਿਸਦੇ ਲਈ ਬਾਬਾ ਪੁਰਸ਼ਾਰਥ ਕਰਾਉਂਦੇ ਰਹਿੰਦੇ ਹਨ। ਤਾਂ ਬਾਬਾ ਨੂੰ ਜਰੂਰ ਮਨੁੱਖ ਸ਼੍ਰਿਸ਼ਟੀ ਰਚਨ ਦੇ ਲਈ ਇੱਥੇ ਹੀ ਆਉਣਾ ਪਵੇਗਾ ਨਾ। ਜਿਸਦੇ ਤਨ ਵਿੱਚ ਆਉਂਦੇ ਹਨ, ਉਹਨਾ ਦਵਾਰਾ ਮੁਖ ਵੰਸ਼ਾਵਲੀ ਬਣਾਉਂਦੇ ਹਨ। ਤਾਂ ਇਹ ਹੋ ਗਈ ਮਾਤਾ। ਕਿੰਨੀਆਂ ਗੁਹੇ ਗੱਲਾਂ ਹਨ। ਹੈ ਤਾਂ ਇਹ ਮੇਲ, ਇਹਨਾਂ ਵਿੱਚ ਬਾਬਾ ਆਉਂਦੇ ਹਨ ਤਾਂ ਇਹ ਮਾਤਾ ਕਿਵੇਂ ਹੋਈ, ਇਸ ਵਿੱਚ ਮੁੰਝਣਗੇ ਜਰੂਰ।

ਤੁਸੀਂ ਸਿੱਧ ਕਰ ਦੱਸਦੇ ਹੋ ਕਿ ਇਹ ਮਾਤ - ਪਿਤਾ, ਬ੍ਰਹਮਾ ਸਰਸਵਤੀ ਦੋਵੇ ਕਲਪ ਵਰੀਕ੍ਸ਼ ਦੇ ਥੱਲੇ ਬੈਠੇ ਹਨ, ਰਾਜਯੋਗ ਸਿੱਖ ਰਹੇ ਹਨ ਤਾਂ ਜਰੂਰ ਉਹਨਾਂ ਨੂੰ ਗੁਰੂ ਚਾਹੀਦਾ ਹੈ। ਬ੍ਰਹਮਾ ਸਰਸਵਤੀ ਅਤੇ ਬੱਚੇ ਸਭ ਨੂੰ ਰਾਜਰਿਸ਼ੀ ਕਹਿੰਦੇ ਹਨ। ਰਾਜਾਈ ਦੇ ਲਈ ਯੋਗ ਲਗਾਉਂਦੇ ਹਨ। ਬਾਪ ਆਕੇ ਰਾਜਯੋਗ ਅਤੇ ਗਿਆਨ ਸਿਖਾਉਂਦੇ ਹਨ ਜੋ ਹੋਰ ਕੋਈ ਵੀ ਸਿਖਾ ਨਾ ਸਕੇ। ਨਾ ਕੋਈ ਦਾ ਰਾਜਯੋਗ ਹੈ। ਉਹ ਤਾਂ ਸਿਰਫ਼ ਕਹਿਣਗੇ ਯੋਗ ਸਿੱਖੋ। ਹਠਯੋਗ ਤਾਂ ਕਈ ਤਰ੍ਹਾਂ ਦੇ ਹੁੰਦੇ ਹਨ। ਰਾਜਯੋਗ ਕੋਈ ਵੀ ਸਿਖਲਾ ਨਾ ਸਕੇ। ਭਗਵਾਨ ਨੇ ਆਕੇ ਰਾਜਯੋਗ ਸਿਖਾਇਆ ਸੀ। ਕਹਿੰਦੇ ਹਨ ਸਾਨੂੰ ਕਲਪ - ਕਲਪ ਫਿਰ ਆਉਣਾ ਪੈਂਦਾ ਹੈ ਜਦੋਂਕਿ ਮਨੁੱਖ ਸ਼੍ਰਿਸਟੀ ਨਵੀਂ ਰਚਨੀ ਹੈ। ਪ੍ਰਲਯ ਤਾਂ ਹੁੰਦੀ ਨਹੀਂ। ਜੇਕਰ ਪ੍ਰਲਯ ਹੋ ਜਾਏ ਤਾਂ ਫਿਰ ਅਸੀਂ ਆਈਏ ਕਿਸ ਵਿੱਚ? ਨਿਰਾਕਾਰ ਕੀ ਆਕੇ ਕਰਨਗੇ? ਬਾਪ ਸਮਝਾਉਂਦੇ ਹਨ ਸ਼੍ਰਿਸ਼ਟੀ ਤਾਂ ਪਹਿਲੇ ਤੋਂ ਹੀ ਹੈ। ਭਗਤ ਵੀ ਹਨ, ਭਗਵਾਨ ਨੂੰ ਬੁਲਾਉਂਦੇ ਵੀ ਹਨ, ਇਸ ਨਾਲ ਸਿੱਧ ਹੈ ਕਿ ਭਗਤ ਹਨ। ਭਗਵਾਨ ਨੂੰ ਆਉਣਾ ਹੀ ਉਦੋਂ ਹੈ ਜਦੋਂ ਭਗਤ ਬਹੁਤ ਦੁਖੀ ਹਨ, ਕਲਿਯੁਗ ਦਾ ਅੰਤ ਹੈ। ਰਾਵਣ ਰਾਜ ਖ਼ਤਮ ਹੋਣਾ ਹੈ, ਉਦੋਂ ਹੀ ਮੈਨੂੰ ਆਉਣਾ ਪੈਂਦਾ ਹੈ। ਬਰੋਬਰ ਇਸ ਸਮੇਂ ਸਭ ਦੁਖੀ ਹਨ। ਮਹਾਭਾਰੀ ਲੜਾਈ ਸਾਹਮਣੇ ਖੜੀ ਹੈ।

ਇਹ ਪਾਠਸ਼ਾਲਾ ਹੈ। ਇੱਥੇ ਏਮ ਆਬਜੈਕਟ ਹੈ। ਤੁਸੀਂ ਜਾਣਦੇ ਹੋ ਸਤਿਯੁਗ ਵਿੱਚ ਲਕਸ਼ਮੀ - ਨਾਰਾਇਣ ਦਾ ਰਾਜ ਸੀ ਫਿਰ ਸਿੰਗਲ ਤਾਜ਼ ਵਾਲਿਆਂ ਦਾ ਰਾਜ ਹੋਇਆ ਫਿਰ ਹੋਰ - ਹੋਰ ਧਰਮ ਵ੍ਰਿਧੀ ਨੂੰ ਪਾਏ ਹਨ ਫਿਰ ਰਾਜਾਈ ਆਦਿ ਵਧਾਉਣ ਦੇ ਲਈ ਯੁੱਧ ਆਦਿ ਹੋਏ। ਤੁਸੀਂ ਜਾਣਦੇ ਹੋ ਜੋ ਪਾਸਟ ਹੋ ਗਿਆ ਉਹ ਫਿਰ ਤੋਂ ਰਿਪੀਟ ਹੋਵੇਗਾ। ਫਿਰ ਲਕਸ਼ਮੀ - ਨਾਰਾਇਣ ਦਾ ਰਾਜ ਸ਼ੁਰੂ ਹੋਵੇਗਾ। ਬਾਬਾ ਵਰਲਡ ਦੀ ਹਿਸਟਰੀ - ਜਾਗਰਫ਼ੀ ਦਾ ਰਾਜ਼ ਪੂਰਾ ਸਮਝਾਉਂਦੇ ਹਨ। ਡਿਟੇਲ ਵਿੱਚ ਜਾਣ ਦੀ ਲੋੜ ਨਹੀਂ। ਜਾਣਦੇ ਹਨ ਕਿ ਅਸੀਂ ਸੂਰਜਵੰਸ਼ੀ ਹਾਂ ਤਾਂ ਜਰੂਰ ਪੁਨਰਜਨਮ ਵੀ ਸੂਰਜਵੰਸ਼ੀ ਵਿੱਚ ਹੀ ਲੈਂਦੇ ਹੋਣਗੇ। ਨਾਮ ਰੂਪ ਤਾਂ ਬਦਲਦੇ ਹੋਣਗੇ। ਮਾਂ ਬਾਪ ਵੀ ਦੂਸਰੇ ਮਿਲਣਗੇ, ਇਹ ਸਾਰਾ ਡਰਾਮਾ ਬੁੱਧੀ ਵਿੱਚ ਰੱਖਣਾ ਹੈ। ਬਾਪ ਕਿਵੇਂ ਆਉਂਦਾ ਹੈ ਉਹ ਵੀ ਸਮਝ ਲਿਆ। ਮਨੁੱਖਾਂ ਦੀ ਵ੍ਰਿਧੀ ਵਿੱਚ ਉਹ ਹੀ ਗੀਤਾ ਦਾ ਗਿਆਨ ਹੈ। ਅੱਗੇ ਸਾਡੀ ਬੁੱਧੀ ਵਿੱਚ ਵੀ ਉਹ ਹੀ ਪੁਰਾਣਾ ਗੀਤਾ ਦਾ ਗਿਆਨ ਸੀ। ਹੁਣ ਬਾਪ ਗੁਹੇ ਗੱਲਾਂ ਸੁਣਾਉਂਦੇ ਹਨ ਜੋ ਸੁਣਦੇ - ਸੁਣਦੇ ਸਾਰੇ ਰਾਜ਼ ਸਮਝ ਗਏ ਹਨ। ਮਨੁੱਖ ਵੀ ਕਹਿੰਦੇ ਹਨ ਪਹਿਲੇ ਤੁਹਾਡਾ ਗਿਆਨ ਹੋਰ ਸੀ, ਹੁਣ ਬਹੁਤ ਚੰਗਾ ਹੈ। ਹੁਣ ਸਮਝ ਗਏ ਹਨ ਕਿ ਕਿਵੇਂ ਗ੍ਰਹਿਸਤ ਵਿਵਹਾਰ ਵਿੱਚ ਰਹਿ ਕਮਲ ਫੁੱਲ ਸਮਾਨ ਬਣਨਾ ਹੈ। ਇਹ ਸਭਦਾ ਅੰਤਿਮ ਜਨਮ ਹੈ। ਮਰਨਾ ਵੀ ਸਭ ਨੂੰ ਹੈ। ਖੁਦ ਬੇਹੱਦ ਦਾ ਬਾਪ ਕਹਿੰਦੇ ਹਨ ਤੁਸੀਂ ਪਵਿੱਤਰ ਬਣਨ ਦੀ ਪ੍ਰਤਿਗਿਆ ਕਰੋ ਤਾਂ 21 ਜਨਮ ਦੇ ਲਈ ਸਵਰਗ ਦੇ ਮਾਲਿਕ ਬਣਾਂਗੇ। ਇੱਥੇ ਤਾਂ ਕਈ ਪਦਮਪਤੀ ਹਨ ਤਾਂ ਵੀ ਦੁਖੀ ਹਨ। ਕਾਇਆ ਕਲਪਤਰੁ ਹੁੰਦੀ ਨਹੀਂ। ਤੁਹਾਡੀ ਕਾਇਆ ਕਲਪਤਰੁ ਹੁੰਦੀ ਹੈ ਤੁਸੀਂ 21 ਜਨਮ ਮਰਦੇ ਨਹੀਂ। ਬਾਪ ਕਹਿੰਦੇ ਹਨ ਇੱਥੇ ਆਉਣਗੇ ਵੀ ਉਹ ਹੀ ਜੋ ਸੂਰਜਵੰਸ਼ੀ, ਚੰਦਰਵੰਸ਼ੀ ਕਾਮ ਚਿਤਾ ਤੇ ਬੈਠਣ ਨਾਲ ਸਾਵਰੇ ਹੋ ਗਏ ਹਨ। ਹੁਣ ਤੁਹਾਨੂੰ ਕਾਮ ਚਿਤਾ ਤੋਂ ਉਤਰਕੇ ਗਿਆਨ ਚਿਤਾ ਤੇ ਬੈਠਣਾ ਹੈ। ਵਿਸ਼ ਦਾ ਹਥਿਆਲਾ ਕੇਂਸਿਲ਼ ਕਰ ਗਿਆਨ ਅੰਮ੍ਰਿਤ ਦਾ ਹਥਿਆਲਾ ਬੰਨ੍ਹਣਾ ਹੈ। ਸਮਝਾਉਣਾ ਇਵੇਂ ਹੈ ਜੋ ਉਹ ਕਹਿਣ ਕਿ ਤੁਸੀਂ ਤਾਂ ਸ਼ੁਭ ਕੰਮ ਕਰ ਰਹੇ ਹੋ। ਜਦੋਂ ਤੱਕ ਕੁਮਾਰ ਕੁਮਾਰੀ ਹਨ ਤਾਂ ਉਹਨਾਂ ਨੂੰ ਮੂਤਪਲੀਤੀ ਨਹੀਂ ਕਹਾਂਗੇ। ਬਾਪ ਕਹਿੰਦੇ ਹਨ ਤੁਹਾਨੂੰ ਗੰਦਾ ਕਦੀ ਨਹੀਂ ਬਣਨਾ ਹੈ। ਅੱਗੇ ਚਲ ਢੇਰ ਆਉਣਗੇ, ਕਹਿਣਗੇ ਇਹ ਬਹੁਤ ਵਧੀਆ ਹੈ - ਗਿਆਨ ਚਿਤਾ ਤੇ ਬੈਠਣ ਨਾਲ ਤਾਂ ਅਸੀਂ ਸਵਰਗ ਦੇ ਮਾਲਿਕ ਬਣਾਂਗੇ। ਅਕਸਰ ਬ੍ਰਾਹਮਣ ਹੀ ਸਗਾਈ ਕਰਾਉਂਦੇ ਹਨ। ਰਾਜਾਵਾਂ ਦੇ ਕੋਲ ਵੀ ਬ੍ਰਾਹਮਣ ਰਹਿੰਦੇ ਹਨ, ਉਹਨਾਂ ਨੂੰ ਰਾਜਗੁਰੂ ਕਹਿੰਦੇ ਹਨ। ਅੱਜਕਲ ਤਾਂ ਸੰਨਿਆਸੀ ਵੀ ਹਥਿਆਲਾ ਬਣਦੇ ਹਨ। ਤੁਸੀਂ ਜਦੋਂ ਇਹ ਗਿਆਨ ਦੀਆ ਗੱਲਾਂ ਸੁਣਾਉਂਦੇ ਹੋ ਤਾਂ ਲੋਕ ਬਹੁਤ ਖੁਸ਼ ਹੁੰਦੇ ਹਨ। ਝੱਟ ਰਾਖੀ ਵੀ ਬੰਨਵਾ ਲੈਂਦੇ ਹਨ। ਫਿਰ ਘਰ ਵਿੱਚ ਝਗੜਾ ਵੀ ਹੁੰਦਾ ਹੈ। ਕੁਝ ਸਹਿਣ ਤਾਂ ਜਰੂਰ ਕਰਨਾ ਪਵੇ।

ਤੁਸੀਂ ਹੋ ਸ਼ਿਵ ਸ਼ਕਤੀ ਸੈਨਾ। ਤੁਹਾਡੇ ਕੋਲ ਕੋਈ ਹਥਿਆਰ ਨਹੀਂ, ਦੇਵੀਆਂ ਨੂੰ ਬਹੁਤ ਹਥਿਆਰ ਦਿਖਾਉਂਦੇ ਹਨ। ਇਹ ਸਭ ਹਨ ਗਿਆਨ ਦੀਆਂ ਗੱਲਾਂ। ਇੱਥੇ ਹਨ ਹੀ ਯੋਗਬਲ ਦੀਆਂ ਗੱਲਾਂ। ਤੁਸੀਂ ਯੋਗਬਲ ਨਾਲ ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹੋ। ਬਾਹੂਬਲ ਤੋਂ ਹੱਦ ਦੀ ਰਾਜਾਈ ਮਿਲਦੀ ਹੈ। ਬੇਹੱਦ ਦੀ ਰਾਜਾਈ ਤਾਂ ਬੇਹੱਦ ਦਾ ਮਾਲਿਕ ਹੀ ਦੇਣਗੇ। ਲੜਾਈ ਦੀ ਕੋਈ ਗੱਲ ਨਹੀਂ। ਬਾਪ ਕਹਿੰਦੇ ਹਨ ਮੈਂ ਕਿਵੇਂ ਲੜਾਵਾਂਗਾ। ਮੈਂ ਤਾਂ ਲੜਾਈ ਝਗੜਾ ਮਿਟਾਉਣ ਲਈ ਆਇਆ ਹਾਂ ਫਿਰ ਇਹਨਾਂ ਦਾ ਨਾਮ - ਨਿਸ਼ਾਨ ਵੀ ਨਹੀਂ ਰਹਿੰਦਾ, ਤਾਂ ਹੀ ਪਰਮਾਤਮਾ ਨੂੰ ਸਭ ਯਾਦ ਕਰਦੇ ਹਨ। ਕਹਿੰਦੇ ਹਨ ਮੇਰੀ ਲਾਜ਼ ਰੱਖੋ ਫਿਰ ਵੀ ਇੱਕ ਵਿੱਚ ਨਿਸ਼ਚੇ ਨਹੀਂ ਤਾਂ ਹੋਰ - ਹੋਰ ਨੂੰ ਫੜ੍ਹਦੇ ਰਹਿੰਦੇ ਹਨ। ਕਹਿੰਦੇ ਹਨ ਸਾਡੇ ਵਿੱਚ ਵੀ ਈਸ਼ਵਰ ਹੈ ਫਿਰ ਆਪਣੇ ਵਿੱਚ ਵੀ ਵਿਸਵਾਸ਼ ਨਹੀਂ ਰੱਖਦੇ, ਗੁਰੂ ਕਰਦੇ ਹਨ। ਜਦੋਂ ਤੁਹਾਡੇ ਵਿੱਚ ਭਗਵਾਨ ਹੈ ਤਾਂ ਗੁਰੂ ਕਿਉਂ ਕਰਦੇ ਹੋ। ਇੱਥੇ ਤਾਂ ਗੱਲ ਹੀ ਨਿਆਰੀ ਹੈ। ਬਾਪ ਕਹਿੰਦੇ ਹਨ ਕਲਪ ਪਹਿਲੇ ਵੀ ਮੈਂ ਇਵੇਂ ਹੀ ਆਇਆ ਸੀ ਜਿਵੇਂ ਹੁਣ ਆਇਆ ਹਾਂ। ਹੁਣ ਤੁਸੀਂ ਜਾਣਦੇ ਹੋ ਕਿ ਰਚਤਾ ਬਾਪ ਕਿਵੇਂ ਬੈਠ ਰਚਨਾ ਕਰਦੇ ਹਨ, ਇਹ ਵੀ ਡਰਾਮਾ ਹੈ। ਜਦੋਂ ਤੱਕ ਇਸ ਚੱਕਰ ਨੂੰ ਨਹੀਂ ਜਾਣਿਆ ਉਦੋ ਤੱਕ ਕਿਵੇਂ ਜਾਨਣ ਕਿ ਅੱਗੇ ਕੀ ਹੋਣਾ ਹੈ। ਕਹਿੰਦੇ ਹਨ ਇਹ ਕਰਮਸ਼ੇਤਰ ਹੈ। ਅਸੀਂ ਨਿਰਾਕਾਰੀ ਦੁਨੀਆਂ ਤੋਂ ਪਾਰ੍ਟ ਵਜਾਉਣ ਆਏ ਹਾਂ। ਤਾਂ ਤੁਹਾਨੂੰ ਸਾਰੇ ਡਰਾਮੇ ਦੇ ਕ੍ਰੀਏਟਰ, ਡਾਇਰੈਕਟਰ ਦਾ ਪਤਾ ਹੋਣਾ ਚਾਹੀਦਾ ਹੈ। ਅਸੀਂ ਸਭ ਐਕਟਰਸ ਤਾਂ ਜਾਣ ਗਏ ਹਾਂ ਕਿ ਇਹ ਡਰਾਮਾ ਕਿਵੇਂ ਬਣਿਆ ਹੋਇਆ ਹੈ, ਇਹ ਸ਼੍ਰਿਸ਼ਟੀ ਕਿਵੇਂ ਵ੍ਰਿਧੀ ਨੂੰ ਪਾਉਂਦੀ ਹੈ, ਜਦੋਂਕਿ ਹੁਣ ਕਲਿਯੁਗ ਦਾ ਅੰਤ ਹੈ ਤਾਂ ਜਰੂਰ ਸਤਿਯੁਗ ਸਥਾਪਨ ਹੋਣਾ ਚਾਹੀਦਾ ਹੈ। ਇਸ ਚੱਕਰ ਦੀ ਸਮਝਾਣੀ ਬਿਲਕੁਲ ਠੀਕ ਹੈ ਜੋ ਬ੍ਰਾਹਮਣ ਕੁਲ ਦੇ ਹੋਣਗੇ ਉਹ ਸਮਝ ਜਾਣਗੇ। ਫਿਰ ਵੀ ਇਹ ਪ੍ਰਜਾਪਿਤਾ ਹਨ ਤਾਂ ਆਪਣਾ ਕੁਲ ਵੱਧਦਾ ਹੀ ਜਾਏਗਾ। ਵੱਧਣਾ ਤਾਂ ਹੈ ਹੀ। ਕਲਪ ਪਹਿਲੇ ਮੁਆਫਿਕ ਸਭ ਪੁਰਸ਼ਾਰਥ ਕਰਦੇ ਹੀ ਰਹਿੰਦੇ ਹਨ। ਅਸੀਂ ਸਾਕਸ਼ੀ ਹੋਕੇ ਦੇਖਦੇ ਹਾਂ। ਹਰ ਇੱਕ ਨੂੰ ਆਪਣਾ ਮੁਖੜਾ ਸ਼ੀਸ਼ੇ ਵਿੱਚ ਦੇਖਦੇ ਰਹਿਣਾ ਹੈ - ਕਿਥੋਂ ਤੱਕ ਅਸੀਂ ਲਾਇਕ ਬਣੇ ਹਾਂ - ਸਤਿਯੁਗ ਵਿੱਚ ਰਾਜਧਾਨੀ ਲੈਣ ਦੇ? ਇਹ ਕਲਪ - ਕਲਪ ਦੀ ਬਾਜ਼ੀ ਹੈ, ਜੋ ਜਿੰਨੀ ਸਰਵਿਸ ਕਰਨਗੇ, ਤੁਸੀਂ ਹੋ ਬੇਹੱਦ ਦੇ ਬਾਪ ਦੇ ਰੂਹਾਨੀ ਸੋਸ਼ਲ ਵਰਕਰਸ। ਤੁਸੀਂ ਸੁਪ੍ਰੀਮ ਰੂਹ ਦੀ ਮਤ ਤੇ ਚਲਦੇ ਹੋ। ਇਵੇਂ ਚੰਗੀਆਂ - ਚੰਗੀਆਂ ਪੁਆਇੰਟਸ ਧਾਰਨ ਕਰਨੀ ਹੈ। ਬਾਪ ਆਕੇ ਕਾਲ ਦੇ ਪੰਜੇ ਤੋਂ ਛੁਡਾਉਂਦੇ ਹਨ। ਉੱਥੇ ਮ੍ਰਿਤੂ ਦਾ ਨਾਮ ਨਹੀਂ, ਇਹ ਹੈ ਮ੍ਰਿਤੂਲੋਕ, ਉਹ ਹੈ ਅਮਰਲੋਕ। ਇੱਥੇ ਆਦਿ -ਮੱਧ -ਅੰਤ ਦੁੱਖ ਹੈ, ਉੱਥੇ ਦੁੱਖ ਦਾ ਨਾਮ - ਨਿਸ਼ਾਨ ਨਹੀਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਸੀਂ ਨਿਰਾਕਾਰੀ ਅਤੇ ਸਕਾਰੀ ਦੋਨੋਂ ਬਾਪ ਦੇ ਸਿਕੀਲੱਧੇ ਨੂਰੇ ਰਤਨ ਹਾਂ, ਅਸੀਂ ਸ਼ਿਵਬਾਬਾ ਦੇ ਜਿੰਉਂਦੇ ਜੀ ਵਾਰਿਸ ਬਣੇ ਹਾਂ, ਇਸੀ ਨਸ਼ੇ ਵਿੱਚ ਰਹਿਣਾ ਹੈ।

2. ਯੋਗਬਲ ਨਾਲ ਵਿਸ਼ਵ ਦੀ ਰਾਜਾਈ ਲੈਣੀ ਹੈ, ਪਵਿੱਤਰਤਾ ਦੀ ਰਾਖੀ ਬੰਨਣੀ ਹੈ ਤਾਂ ਸਹਿਣ ਵੀ ਕਰਨਾ ਹੈ। ਪਤਿਤ ਕਦੀ ਨਹੀਂ ਬਣਨਾ ਹੈ।

ਵਰਦਾਨ:-
ਸੁਖ ਦੇ ਸਾਗਰ ਬਾਪ ਦੀ ਸਮ੍ਰਿਤੀ ਦਵਾਰਾ ਦੁੱਖ ਦੀ ਦੁਨੀਆਂ ਵਿੱਚ ਰਹਿੰਦੇ ਵੀ ਸੁਖ ਸਵਰੂਪ ਭਵ

ਸਦਾ ਸੁਖ ਦੇ ਸਾਗਰ ਬਾਪ ਦੀ ਸਮ੍ਰਿਤੀ ਵਿੱਚ ਰਹੋ ਤਾਂ ਸੁਖ ਸਵਰੂਪ ਬਣ ਜਾਓਗੇ। ਭਾਵੇਂ ਦੁਨੀਆਂ ਵਿੱਚ ਕਿੰਨਾ ਵੀ ਦੁੱਖ ਅਸ਼ਾਂਤੀ ਦਾ ਪ੍ਰਭਾਵ ਹੋਵੇ ਪਰ ਤੁਸੀਂ ਨਿਆਰੇ ਅਤੇ ਪਿਆਰੇ ਹੋ, ਸੁਖ ਦੇ ਸਾਗਰ ਦੇ ਨਾਲ ਹੋ ਇਸਲਈ ਸਦਾ ਸੁਖੀ, ਸਦਾ ਸੁੱਖਾਂ ਦੇ ਝੂਲੇ ਵਿੱਚ ਝੂਲਣ ਵਾਲੇ ਹੋ। ਮਾਸਟਰ ਸੁਖ ਦੇ ਸਾਗਰ ਦੇ ਬਚਿਆਂ ਨੂੰ ਦੁੱਖ ਦਾ ਸੰਕਲਪ ਵੀ ਨਹੀਂ ਆ ਸਕਦਾ ਕਿਉਂਕਿ ਦੁੱਖ ਦੀ ਦੁਨੀਆਂ ਤੋਂ ਕਿਨਾਰਾ ਕਰ ਸੰਗਮ ਤੇ ਪਹੁੰਚ ਗਏ। ਸਭ ਰੱਸੀਆਂ ਟੁੱਟ ਗਈਆ ਤਾਂ ਸੁਖ ਦੇ ਸਾਗਰ ਵਿੱਚ ਲਹਿਰਾਂਉਂਦੇ ਰਹੋ।

ਸਲੋਗਨ:-
ਮਨ ਅਤੇ ਬੁੱਧੀ ਦੀ ਇੱਕ ਹੀ ਪਾਵਰਫੁੱਲ ਸਥਿਤੀ ਵਿੱਚ ਸਥਿਤ ਕਰਨਾ ਹੀ ਇਕਾਂਤਵਾਸੀ ਬਣਨਾ ਹੈ।