14.02.21     Avyakt Bapdada     Punjabi Murli     02.11.87    Om Shanti     Madhuban
 


"ਸਵ ਪਰਿਵਰਤਨ ਦਾ ਆਧਾਰ - 'ਸੱਚੇ ਦਿਲ ਦੀ ਮਹਿਸੂਸਤਾ"


ਅੱਜ ਵਿਸ਼ਵ ਪ੍ਰੀਵਰਤਕ, ਵਿਸ਼ਵ ਕਲਿਆਣਕਾਰੀ ਬਾਪਦਾਦਾ ਆਪਣੇ ਸਨੇਹੀ, ਸਹਿਯੋਗੀ, ਵਿਸ਼ਵ ਪ੍ਰੀਵਰਤਕ ਬੱਚਿਆਂ ਨੂੰ ਵੇਖ ਰਹੇ ਹਨ। ਹਰ ਇੱਕ ਸਵ ਪ੍ਰੀਵਰਤਕ ਦਵਾਰਾ ਵਿਸ਼ਵ ਪ੍ਰੀਵਰਤਨ ਕਰਨ ਦੀ ਸੇਵਾ ਵਿੱਚ ਲੱਗੇ ਹੋਏ ਹਨ। ਸਭ ਦੇ ਮਨ ਵਿੱਚ ਇੱਕ ਹੀ ਉਮੰਗ ਉਤਸਾਹ ਹੈ ਕਿ ਇਸ ਵਿਸ਼ਵ ਨੂੰ ਪ੍ਰੀਵਰਤਨ ਕਰਨਾ ਹੀ ਹੈ ਅਤੇ ਨਿਸ਼ਚੇ ਵੀ ਹੈ ਕਿ ਪ੍ਰੀਵਰਤਨ ਹੋਣਾ ਹੀ ਹੈ ਅਤੇ ਇਹ ਕਹੀਏ ਕਿ ਪ੍ਰੀਵਰਤਨ ਹੋਇਆ ਹੀ ਪਿਆ ਹੈ। ਸਿਰ੍ਫ ਨਿਮਿਤ ਬਾਪਦਾਦਾ ਦੇ ਸਹਿਯੋਗੀ, ਸਹਿਜਯੋਗੀ ਬਣ ਵਰਤਮਾਨ ਅਤੇ ਭਵਿੱਖ ਸ੍ਰੇਸ਼ਠ ਬਣਾ ਰਹੇ ਹਨ।

ਅੱਜ ਬਾਪਦਾਦਾ ਚਾਰੋਂ ਪਾਸਿਆਂ ਦੇ ਨਿਮਿਤ ਵਿਸ਼ਵ ਪ੍ਰੀਵਰਤਕ ਬੱਚਿਆਂ ਨੂੰ ਵੇਖਦੇ ਹੋਏ ਇੱਕ ਵਿਸ਼ੇਸ਼ ਗੱਲ ਵੇਖ ਰਹੇ ਸਨ - ਹਨ ਸਾਰੇ ਇੱਕ ਹੀ ਕੰਮ ਦੇ ਨਿਮਿਤ, ਲਕਸ਼ ਵੀ ਸਭ ਦਾ ਸਵ - ਪ੍ਰੀਵਰਤਨ ਅਤੇ ਵਿਸ਼ਵ ਪ੍ਰੀਵਰਤਨ ਹੀ ਹੈ ਲੇਕਿਨ ਸਵ -ਪ੍ਰੀਵਰਤਨ ਅਤੇ ਵਿਸ਼ਵ ਪ੍ਰੀਵਰਤਨ ਵਿੱਚ ਨਿਮਿਤ ਹੁੰਦੇ ਹੋਏ ਵੀ ਨੰਬਰਵਾਰ ਕਿਉਂ? ਕਈ ਬੱਚੇ ਸਵ - ਪ੍ਰੀਵਰਤਨ ਬਹੁਤ ਸਹਿਜ ਅਤੇ ਜਲਦੀ ਕਰ ਲੈਂਦੇ ਹਨ ਅਤੇ ਕਈ ਹੁਣੇ - ਹੁਣੇ ਪ੍ਰੀਵਰਤਨ ਦਾ ਸੰਕਲਪ ਕਰਨਗੇ ਲੇਕਿਨ ਖ਼ੁਦ ਦੇ ਸੰਸਕਾਰ ਅਤੇ ਮਾਇਆ ਦਵਾਰਾ ਆਉਣ ਵਾਲੀਆਂ ਪ੍ਰਸਥਿਤੀਆਂ ਜਾਂ ਬ੍ਰਾਹਮਣ ਪਰਿਵਾਰ ਦਵਾਰਾ ਚੁਕਤੂ ਹੋਣ ਵਾਲੇ ਹਿਸਾਬ - ਕਿਤਾਬ ਸ੍ਰੇਸ਼ਠ ਪ੍ਰੀਵਰਤਨ ਦੇ ਉਮੰਗ ਨੂੰ ਕਮਜ਼ੋਰ ਕਰ ਦਿੰਦੇ ਹਨ ਅਤੇ ਕਈ ਬੱਚੇ ਪ੍ਰੀਵਰਤਨ ਕਰਨ ਦੀ ਹਿੰਮਤ ਵਿੱਚ ਕਮਜ਼ੋਰ ਹਨ। ਜਿੱਥੇ ਹਿੰਮਤ ਨਹੀਂ ਉੱਥੇ ਉਮੰਗ ਉਤਸਾਹ ਨਹੀਂ। ਅਤੇ ਸਵ ਪ੍ਰੀਵਰਤਨ ਦੇ ਬਿਨਾਂ ਵਿਸ਼ਵ ਪ੍ਰੀਵਰਤਨ ਦੇ ਕੰਮ ਵਿੱਚ ਦਿਲ ਪਸੰਦ ਸਫਲਤਾ ਨਹੀਂ ਹੁੰਦੀ ਕਿਉਂਕਿ ਇਹ ਅਲੌਕਿਕ ਈਸ਼ਵਰੀਏ ਸੇਵਾ ਇੱਕ ਹੀ ਸਮੇਂ ਤੇ ਤਿੰਨ ਤਰ੍ਹਾਂ ਦੀ ਸੇਵਾ ਦੀ ਸਿੱਧੀ ਹੈ, ਉਹ ਤਿੰਨ ਤਰ੍ਹਾਂ ਦੀ ਸੇਵਾ ਨਾਲ- ਨਾਲ ਕਿਹੜੀ ਹੈ? ਇੱਕ ਵ੍ਰਿਤੀ, ਦੂਸਰਾ - ਵਾਇਬ੍ਰੇਸ਼ਨ, ਤੀਸਰਾ ਵਾਣੀ, ਤਿੰਨੋ ਹੀ ਸ਼ਕਤੀਸ਼ਾਲੀ ਨਿਮਿਤ, ਨਿਰਮਾਣ ਅਤੇ ਨਿਸਵਾਰਥ ਇਸ ਆਧਾਰ ਨਾਲ ਹੈ, ਉਦੋਂ ਦਿਲ - ਪਸੰਦ ਸਫਲਤਾ ਹੁੰਦੀ ਹੈ। ਨਹੀਂ ਤਾਂ ਸੇਵਾ ਹੁੰਦੀ ਹੈ, ਆਪਣਿਆਂ ਨੂੰ ਜਾਂ ਦੂਜਿਆਂ ਨੂੰ ਥੋੜ੍ਹੇ ਸਮੇਂ ਦੇ ਲਈ ਸੇਵਾ ਦੀ ਸਫਲਤਾ ਨਾਲ ਖੁਸ਼ ਤਾਂ ਕਰ ਲੈਂਦੇ ਹਨ ਲੇਕਿਨ ਦਿਲਪਸੰਦ ਸਫਲਤਾ ਜੋ ਬਾਪਦਾਦਾ ਕਹਿੰਦੇ ਹਨ, ਉਹ ਨਹੀਂ ਹੁੰਦੀ ਹੈ। ਬਾਪਦਾਦਾ ਵੀ ਬੱਚਿਆਂ ਦੀ ਖੁਸ਼ੀ ਵਿੱਚ ਖੁਸ਼ ਹੋ ਜਾਂਦੇ ਹਨ ਲੇਕਿਨ ਦਿਲਾਰਾਮ ਦੇ ਦਿਲ ਤੇ ਯਥਾਸ਼ਕਤੀ ਰਿਜ਼ਲਟ ਨੋਟ ਜਰੂਰ ਹੁੰਦੀ ਰਹਿੰਦੀ। 'ਸ਼ਾਬਾਸ਼, ਸ਼ਾਬਾਸ਼! ਜਰੂਰ ਕਹਿਣਗੇ ਕਿਉਂਕਿ ਬਾਪ ਦੀ ਹਰ ਬੱਚੇ ਦੇ ਉੱਪਰ ਸਦਾ ਵਰਦਾਨ ਦੀ ਦ੍ਰਿਸ਼ਟੀ ਅਤੇ ਵ੍ਰਿਤੀ ਰਹਿੰਦੀ ਹੈ ਕਿ ਇਹ ਬੱਚੇ ਅੱਜ ਨਹੀਂ ਤਾਂ ਕਲ ਸਿੱਧੀ ਸਵਰੂਪ ਬਣਨੇ ਹੀ ਹਨ। ਲੇਕਿਨ ਵਰਦਾਤਾ ਦੇ ਨਾਲ - ਨਾਲ ਸਿੱਖਿਅਕ ਵੀ ਹਨ, ਇਸਲਈ ਅੱਗੋਂ ਦੇ ਲਈ ਅਟੈਂਸ਼ਨ ਵੀ ਦਵਾਉਂਦੇ ਹਨ।

ਤਾਂ ਅੱਜ ਬਾਪਦਾਦਾ ਵਿਸ਼ਵ ਪ੍ਰੀਵਰਤਨ ਦੇ ਕੰਮ ਦੀ ਅਤੇ ਵਿਸ਼ਵ ਪ੍ਰੀਵਰਤਕ ਬੱਚਿਆਂ ਦੇ ਰਿਜ਼ਲਟ ਨੂੰ ਵੇਖ ਰਹੇ ਸਨ। ਵ੍ਰਿਧੀ ਹੋ ਰਹੀ ਹੈ, ਆਵਾਜ਼ ਚਾਰੋਂ ਪਾਸੇ ਫੈਲ ਰਿਹਾ ਹੈ, ਪ੍ਰਤੱਖਤਾ ਦਾ ਪਰਦਾ ਖੁਲ੍ਹਣ ਦਾ ਵੀ ਸ਼ੁਰੂ ਹੋ ਗਿਆ ਹੈ। ਚਾਰੋਂ ਪਾਸੇ ਦੀਆਂ ਆਤਮਾਵਾਂ ਵਿੱਚ ਹੁਣ ਇੱਛਾ ਉਤਪੰਨ ਹੋ ਰਹੀ ਹੈ ਕਿ ਨਜ਼ਦੀਕ ਜਾਕੇ ਵੇਖੋ। ਸੁਣੀਆਂ - ਸੁਣਾਈਆਂ ਗੱਲਾਂ ਹੁਣ ਵੇਖਣ ਦੇ ਪ੍ਰੀਵਰਤਨ ਵਿੱਚ ਬਦਲ ਰਹੀਆਂ ਹਨ। ਇਹ ਸਭ ਪ੍ਰੀਵਰਤਨ ਹੋ ਰਿਹਾ ਹੈ। ਫਿਰ ਵੀ ਡਰਾਮਾ ਅਨੁਸਾਰ ਹੁਣ ਤੱਕ ਬਾਪ ਅਤੇ ਕੁਝ ਨਿਮਿਤ ਬਣੀਆਂ ਹੋਈਆਂ ਸ੍ਰੇਸ਼ਠ ਆਤਮਾਵਾਂ ਦੇ ਸ਼ਕਤੀਸ਼ਾਲੀ ਪ੍ਰਭਾਵ ਦਾ ਪਰਿਨਾਮ ਇਹ ਵਿਖਾਈ ਦੇ ਰਿਹਾ ਹੈ। ਜੇਕਰ ਮੈਜਾਰਿਟੀ ਇਸ ਵਿਧੀ ਨਾਲ ਸਿੱਧੀ ਨੂੰ ਪ੍ਰਾਪਤ ਕਰਨ ਤਾਂ ਬਹੁਤ ਜਲਦੀ ਸਾਰੇ ਬ੍ਰਾਹਮਣ ਸਿੱਧੀ ਸਵਰੂਪ ਵਿੱਚ ਪ੍ਰਤੱਖ ਹੋ ਜਾਣਗੇ। ਬਾਪਦਾਦਾ ਵੇਖ ਰਹੇ ਸਨ - ਦਿਲਪਸੰਦ, ਲੋਕਪਸੰਦ, ਬਾਪ - ਪਸੰਦ ਸਫਲਤਾ ਦਾ ਆਧਾਰ 'ਸਵ ਪ੍ਰੀਵਰਤਨ ਦੀ ਹਾਲੇ ਕਮੀ ਹੈ ਅਤੇ ਸਵ - ਪ੍ਰੀਵਰਤਨ ਦੀ ਕਮੀ ਕਿਉਂ ਹੈ? ਉਸ ਦਾ ਮੂਲ ਆਧਾਰ ਇੱਕ ਵਿਸ਼ੇਸ਼ ਸ਼ਕਤੀ ਦੀ ਕਮੀ ਹੈ। ਉਹ ਵਿਸ਼ੇਸ਼ ਸ਼ਕਤੀ ਹੈ ਮਹਿਸੂਸਤਾ ਦੀ ਸ਼ਕਤੀ।

ਕਿਸੇ ਵੀ ਪ੍ਰੀਵਰਤਨ ਦਾ ਸਹਿਜ ਆਧਾਰ ਮਹਿਸੂਸਤਾ - ਸ਼ਕਤੀ ਹੈ। ਜਦੋਂ ਤੱਕ ਮਹਿਸੂਸਤਾ ਸ਼ਕਤੀ ਨਹੀਂ ਆਉਂਦੀ, ਉਦੋਂ ਤੱਕ ਅਨੁਭੂਤੀ ਨਹੀਂ ਹੁੰਦੀ ਅਤੇ ਜਦੋਂ ਤੱਕ ਅਨੁਭੂਤੀ ਨਹੀਂ ਉਦੋਂ ਤੱਕ ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ ਦਾ ਫਾਊਂਡੇਸ਼ਨ ਮਜਬੂਤ ਨਹੀਂ। ਆਦਿ ਤੋਂ ਆਪਣੇ ਬ੍ਰਾਹਮਣ ਜੀਵਨ ਨੂੰ ਸਾਮ੍ਹਣੇ ਲਿਆਵੋ।

ਪਹਿਲਾ ਪ੍ਰੀਵਰਤਨ ਮੈਂ ਆਤਮਾ ਹਾਂ, ਬਾਪ ਮੇਰਾ ਹੈ - ਇਹ ਪ੍ਰੀਵਰਤਨ ਕਿਸ ਆਧਾਰ ਨਾਲ ਹੋਇਆ? ਜਦੋਂ ਮਹਸੂਸ ਕਰਦੇ ਹੋ ਕਿ ਹਾਂ, ਮੈਂ ਆਤਮਾ ਹਾਂ, ਇਹ ਹੀ ਮੇਰਾ ਬਾਪ ਹੈ। ਤਾਂ ਮਹਿਸੂਸਤਾ ਅਨੁਭਵ ਕਰਵਾਉਂਦੀ ਹੈ, ਉਦੋਂ ਹੀ ਪ੍ਰੀਵਰਤਨ ਹੁੰਦਾ ਹੈ। ਜਦੋਂ ਤੱਕ ਮਹਿਸੂਸ ਨਹੀਂ ਕਰਦੇ, ਉਦੋਂ ਤੱਕ ਸਾਧਾਰਨ ਗਤੀ ਨਾਲ ਚਲਦੇ ਹਨ ਅਤੇ ਜਿਹੜੀ ਘੜੀ ਮਹਿਸੂਸਤਾ ਦੀ ਸ਼ਕਤੀ ਅਨੁਭਵੀ ਬਣਾਉਂਦੀ ਹੈ ਤਾਂ ਤੀਵਰ ਪੁਰਸ਼ਾਰਥੀ ਬਣ ਜਾਂਦੇ ਹਨ। ਅਜਿਹੀਆਂ ਜੋ ਵੀ ਪ੍ਰੀਵਰਤਨ ਦੀਆਂ ਵਿਸ਼ੇਸ਼ ਗੱਲਾਂ ਹਨ - ਭਾਵੇਂ ਰਚਤਾ ਦੇ ਬਾਰੇ ਵਿੱਚ, ਭਾਵੇਂ ਰਚਨਾ ਦੇ ਬਾਰੇ ਵਿੱਚ, ਜਦੋਂ ਤੱਕ ਹਰ ਗੱਲ ਨੂੰ ਮਹਿਸੂਸ ਨਹੀਂ ਕਰਦੇ ਕਿ ਇਹ ਉਹ ਹੀ ਸਮਾਂ ਹੈ, ਉਹ ਹੀ ਯੋਗ ਹੈ, ਮੈਂ ਵੀ ਉਹ ਹੀ ਸ੍ਰੇਸ਼ਠ ਆਤਮਾ ਹਾਂ - ਜਦੋਂ ਤੱਕ ਉਮੰਗ - ਉਤਸਾਹ ਦੀ ਚਾਲ ਨਹੀਂ ਰਹਿੰਦੀ। ਕਿਸੇ ਦੇ ਵਾਯੂਮੰਡਲ ਦੇ ਪ੍ਰਭਾਵ ਨਾਲ ਥੋੜ੍ਹੇ ਸਮੇਂ ਦੇ ਲਈ ਪ੍ਰੀਵਰਤਨ ਹੋਵੇਗਾ ਲੇਕਿਨ ਸਦਾਕਾਲ ਦਾ ਨਹੀਂ ਹੋਵੇਗਾ। ਮਹਿਸੂਸਤਾ ਦੀ ਸ਼ਕਤੀ ਸਦਾਕਾਲ ਦਾ ਸਹਿਜ ਪ੍ਰੀਵਰਤਨ ਕਰ ਲਵੇਗੀ।

ਇਸੇ ਤਰ੍ਹਾਂ ਆਪਣਾ - ਪ੍ਰੀਵਰਤਨ ਵਿੱਚ ਵੀ ਜਦੋਂ ਤੱਕ ਮਹਿਸੂਸਤਾ ਦੀ ਸ਼ਕਤੀ ਨਹੀਂ, ਉਦੋਂ ਤੱਕ ਸਦਾਕਾਲ ਦਾ ਸ੍ਰੇਸ਼ਠ ਪ੍ਰੀਵਰਤਨ ਨਹੀਂ ਹੋ ਸਕਦਾ। ਇਸ ਵਿੱਚ ਵਿਸ਼ੇਸ਼ ਦੋ ਗੱਲਾਂ ਦੀ ਮਹਿਸੂਸਤਾ ਚਾਹੀਦੀ ਹੈ। ਇੱਕ - ਆਪਣੀ ਕਮਜ਼ੋਰੀ ਦੀ ਮਹਿਸੂਸਤਾ। ਦੂਸਰਾ - ਜੋ ਪ੍ਰਸਥਿਤੀ ਜਾਂ ਵਿਅਕਤੀ ਨਿਮਿਤ ਬਣਦੇ ਹਨ, ਉਨ੍ਹਾਂ ਦੀ ਇੱਛਾ ਜਾਂ ਉਨ੍ਹਾਂ ਦੇ ਮਨ ਦੀ ਭਾਵਨਾ ਜਾਂ ਵਿਅਕਤੀ ਦੀ ਕਮਜ਼ੋਰੀ ਜਾਂ ਪਰਵਸ਼ ਦੇ ਸਥਿਤੀ ਦੀ ਮਹਿਸੂਸਤਾ। ਪ੍ਰਸਥਿਤੀ ਦੇ ਪੇਪਰ ਦੇ ਕਾਰਨ ਨੂੰ ਜਾਣ ਖ਼ੁਦ ਦੇ ਪਾਸ ਹੋਣ ਦੇ ਸ੍ਰੇਸ਼ਠ ਸਵਰੂਪ ਦੀ ਮਹਿਸੂਸਤਾ ਵਿੱਚ ਹੋ ਕਿ ਮੈਂ ਸ੍ਰੇਸ਼ਠ ਹਾਂ, ਸਵਸਥਿਤੀ ਸ੍ਰੇਸ਼ਠ ਹੈ, ਪ੍ਰਸਥਿਤੀ ਪੇਪਰ ਹੈ। ਇਹ ਮਹਿਸੂਸਤਾ ਸਹਿਜ ਪ੍ਰੀਵਰਤਨ ਕਰਵਾ ਲਵੇਗੀ ਅਤੇ ਪਾਸ ਕਰ ਲੈਣਗੇ। ਦੂਸਰੇ ਦੀ ਇੱਛਾ ਅਤੇ ਦੂਸਰੇ ਦੇ ਸਵਉੱਨਤੀ ਦੀ ਵੀ ਮਹਿਸੂਸਤਾ ਆਪਣੇ ਸਵ - ਉੱਨਤੀ ਦਾ ਆਧਾਰ ਹੈ। ਤਾਂ ਖ਼ੁਦ ਦਾ ਪ੍ਰੀਵਰਤਨ ਮਹਿਸੂਸਤਾ ਦੀ ਸ਼ਕਤੀ ਬਿਨਾਂ ਨਹੀਂ ਹੋ ਸਕਦਾ। ਇਸ ਵਿੱਚ ਵੀ ਇੱਕ ਹੈ ਸੱਚੇ ਦਿਲ ਦੀ ਮਹਿਸੂਸਤਾ, ਦੂਸਰੀ - ਚਤੁਰਾਈ ਦੀ ਮਹਿਸੂਸਤਾ ਵੀ ਹੈ ਕਿਉਂਕਿ ਨਾਲੇਜਫੁਲ ਬਹੁਤ ਬਣ ਗਏ ਹਨ। ਤਾਂ ਸਮਾਂ ਵੇਖ ਆਪਣਾ ਕੰਮ ਸਿੱਧ ਕਰਨ ਦੇ ਲਈ, ਆਪਣਾ ਨਾਮ ਚੰਗਾ ਕਰਨ ਦੇ ਲਈ ਉਸ ਵਕਤ ਮਹਿਸੂਸ ਵੀ ਕਰ ਲੈਣਗੇ ਪਰ ਉਸ ਮਹਿਸੂਸਤਾ ਦੀ ਸ਼ਕਤੀ ਨਹੀਂ ਹੁੰਦੀ ਜੋ ਪ੍ਰੀਵਰਤਨ ਕਰ ਲੈਣ। ਤਾਂ ਦਿਲ ਦੀ ਮਹਿਸੂਸਤਾ ਦਿਲਾਰਾਮ ਦੀ ਅਸ਼ੀਰਵਾਦ ਪ੍ਰਾਪਤ ਕਰਵਾਉਂਦੀ ਹੈ ਅਤੇ ਚਤੁਰਾਈ ਵਾਲੀ ਮਹਿਸੂਸਤਾ ਨਾਲ ਥੋੜ੍ਹੇ ਸਮੇਂ ਦੇ ਲਈ ਦੂਜਿਆਂ ਨੂੰ ਵੀ ਖੁਸ਼ ਕਰ ਲੈਂਦੇ ਹਨ। ਆਪਣੇ ਨੂੰ ਵੀ ਖੁਸ਼ ਕਰ ਦਿੰਦੇ ਹਨ।

ਤੀਜੇ ਤਰ੍ਹਾਂ ਦੀ ਮਹਿਸੂਸਤਾ - ਮਨ ਮੰਨਦਾ ਨਹੀਂ ਹੈ ਕਿ ਇਹ ਠੀਕ ਨਹੀ ਹੈ, ਵਿਵੇਕ ਆਵਾਜ਼ ਦਿੰਦਾਂ ਹੈ ਕਿ ਇਹ ਠੀਕ ਨਹੀ ਹੈ ਪਰ ਬਾਹਰ ਦੇ ਰੂਪ ਨਾਲ ਖੁਦ ਨੂੰ ਮਹਾਂਰਥੀ ਸਿੱਧ ਕਰਨ ਦੇ ਲਈ, ਆਪਣੇ ਨਾਮ ਨੂੰ ਕਿਸੇ ਵੀ ਤਰ੍ਹਾਂ ਨਾਲ ਪਰਿਵਾਰ ਦੇ ਵਿੱਚ ਕਮਜ਼ੋਰ ਜਾਂ ਘੱਟ ਨਾ ਕਰਨ ਦੇ ਕਾਰਨ ਵਿਵੇਕ ਦਾ ਖੂਨ ਕਰਦੇ ਰਹਿੰਦੇ ਹਨ। ਇਹ ਵਿਵੇਕ ਦਾ ਖ਼ੂਨ ਕਰਨਾ ਵੀ ਪਾਪ ਹੈ। ਜਿਵੇਂ ਆਤਮਘਾਤ ਕਰਨਾ ਮਹਾਪਾਪ ਹੈ, ਉਵੇਂ ਹੀ ਇਹ ਵੀ ਪਾਪ ਦੇ ਖਾਤੇ ਵਿੱਚ ਜਮਾਂ ਹੁੰਦਾ ਹੈ ਇਸਲਈ ਬਾਪ ਦਾਦਾ ਮੁਸਕਰਾਉਂਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਮਨ ਦੇ ਡਾਇਲਾਗ ਵੀ ਸੁਣਦੇ ਰਹਿੰਦੇ ਹਨ। ਬਹੁਤ ਸੋਹਣੇ ਡਾਇਲਾਗ ਹੁੰਦੇ ਹਨ। ਮੂਲ ਗੱਲ - ਅਜਿਹੀ ਮਹਿਸੂਸਤਾ ਵਾਲੇ ਇਹ ਸਮਝਦੇ ਹਨ ਕਿ ਕਿਸੇ ਨੂੰ ਕੀ ਪਤਾ ਚਲਦਾ ਹੈ, ਇਵੇਂ ਹੀ ਚਲਦਾ ਹੈ ਲੇਕਿਨ ਬਾਪ ਨੂੰ ਪਤਾ ਹਰ ਪੱਤੇ ਦਾ ਹੈ। ਸਿਰ੍ਫ ਮੂੰਹ ਨਾਲ ਸੁਣਾਉਣ ਨਾਲ ਪਤਾ ਨਹੀਂ ਲਗਦਾ, ਪਰ ਪਤਾ ਹੁੰਦੇ ਹੋਏ ਵੀ ਬਾਪ ਅਨਜਾਣ ਬਣ ਭੋਲੇਪਨ ਨਾਲ ਭੋਲਾਨਾਥ ਦੇ ਰੂਪ ਨਾਲ ਬੱਚਿਆਂ ਨੂੰ ਚਲਾਉਂਦੇ ਹਨ। ਜਦੋਂ ਕਿ ਜਾਣਦੇ ਹਨ, ਫਿਰ ਭੋਲੇ ਕਿਉਂ ਬਣਦੇ? ਕਿਉਂਕਿ ਰਹਿਮਦਿਲ ਬਾਪ ਹੈ ਅਤੇ ਪਾਪ ਵਿੱਚ ਹੋਰ ਪਾਪ ਨਾ ਵੱਧਦੇ ਜਾਣ, ਉਹ ਰਹਿਮ ਕਰਦਾ ਹੈ। ਸਮਝਾ? ਅਜਿਹੇ ਬੱਚੇ ਚਤੁਰ ਸੁਜਾਨ ਬਾਪ ਨਾਲ ਵੀ ਅਤੇ ਨਿਮਿਤ ਆਤਮਾਵਾਂ ਨਾਲ ਵੀ ਬਹੁਤ ਚਤੁਰ ਬਣ ਸਾਮ੍ਹਣੇ ਆਉਂਦੇ ਹਨ ਇਸਲਈ ਬਾਪ ਰਹਿਮਦਿਲ, ਭੋਲਾਨਾਥ ਬਣ ਜਾਂਦੇ ਹਨ।

ਬਾਪਦਾਦਾ ਦੇ ਕੋਲ ਹਰ ਬੱਚੇ ਦੇ ਕਰਮ ਦਾ, ਮਨ ਦੇ ਸੰਕਲਪਾਂ ਦਾ ਖਾਤਾ ਹਰ ਸਮੇਂ ਦਾ ਸਪੱਸ਼ਟ ਰਹਿੰਦਾ ਹੈ। ਦਿਲ ਨੂੰ ਜਾਣਨ ਦੀ ਲੋੜ ਨਹੀਂ ਹੈ, ਪਰ ਹਰ ਬੱਚੇ ਦੇ ਦਿਲ ਦੀ ਧੜਕਣ ਦਾ ਚਿੱਤਰ ਸਪੱਸ਼ਟ ਹੀ ਹੈ। ਹਰ ਘੜੀ ਦੇ ਦਿਲ ਦੀ ਧੜਕਣ ਅਤੇ ਮਨ ਦੇ ਸੰਕਲਪ ਦਾ ਚਾਰਟ ਬਾਬਾ ਦੇ ਸਾਮ੍ਹਣੇ ਹੈ। ਦੱਸ ਵੀ ਸਕਦੇ ਹਨ, ਇਵੇਂ ਨਹੀਂ ਕਿ ਨਹੀਂ ਦੱਸ ਸਕਦੇ ਹਨ। ਤਿਥੀ, ਸਥਾਨ, ਸਮਾਂ ਅਤੇ ਕੀ - ਕੀ ਕੀਤਾ - ਸਭ ਦੱਸ ਸਕਦੇ ਹਨ। ਲੇਕਿਨ ਜਾਣਦੇ ਹੋਏ ਵੀ ਅਨਜਾਣ ਰਹਿੰਦੇ ਹਨ। ਤਾਂ ਅੱਜ ਸਾਰਾ ਚਾਰਟ ਵੇਖਿਆ।

ਖ਼ੁਦ ਦਾ ਪ੍ਰੀਵਰਤਨ ਤੇਜ ਸਪੀਡ ਨਾਲ ਨਾ ਹੋਣ ਦੇ ਕਾਰਨ 'ਸੱਚੀ ਦਿਲ ਦੀ ਮਹਿਸੂਸਤਾ' ਦੀ ਕਮੀ ਹੈ। ਮਹਿਸੂਸਤਾ ਦੀ ਸ਼ਕਤੀ ਬਹੁਤ ਮਿੱਠੇ ਅਨੁਭਵ ਕਰਵਾ ਸਕਦੀ ਹੈ। ਇਹ ਤਾਂ ਸਮਝਦੇ ਹੋ ਨਾ ਕਦੇ ਆਪਣੇ ਆਪ ਨੂੰ ਬਾਪ ਦੇ ਨੂਰੇ ਰਤਨ ਆਤਮਾ ਅਤੇ ਨੈਣਾਂ ਵਿੱਚ ਸਮਾਈ ਹੋਈ ਸ੍ਰੇਸ਼ਠ ਬਿੰਦੂ ਮਹਿਸੂਸ ਕਰੋ। ਨੈਣਾਂ ਵਿੱਚ ਤਾਂ ਬਿੰਦੂ ਹੀ ਸਮਾਂ ਸਕਦਾ ਹੈ, ਸ਼ਰੀਰ ਤੇ ਨਹੀ ਸਮਾਂ ਸਕੇਗਾ। ਕਦੇ ਖੁਦ ਨੂੰ ਮੱਥੇ ਵਿੱਚ ਚਮਕਣ ਵਾਲੀ ਮਸਤਕ - ਮਨੀ, ਚਮਕਦਾ ਹੋਇਆ ਸਿਤਾਰਾ ਮਹਿਸੂਸ ਕਰੋ, ਕਦੇ ਆਪਣੇ ਆਪ ਨੂੰ ਬ੍ਰਹਮਾ ਬਾਪ ਦੇ ਸਹਿਯੋਗੀ ਰਾਈਟ ਹੈਂਡ ਸਾਕਾਰ ਬ੍ਰਾਹਮਣ ਰੂਪ ਵਿੱਚ ਬ੍ਰਹਮਾਂ ਦੀਆਂ ਬਾਹਵਾਂ ਅਨੁਭਵ ਕਰੋ, ਮਹਿਸੂਸ ਕਰੋ। ਕਦੇ ਅਵਿਅਕਤ ਫਰਿਸ਼ਤਾ ਸਵਰੂਪ ਮਹਿਸੂਸ ਕਰੋ। ਅਜਿਹੀ ਮਹਿਸੂਸਤਾ ਸ਼ਕਤੀ ਨਾਲ ਬਹੁਤ ਅਨੋਖੇ ਅਲੌਕਿਕ ਅਨੁਭਵ ਕਰੋ। ਸਿਰ੍ਫ ਨਾਲੇਜ ਦੀ ਰੀਤੀ ਵਰਨਣ ਨਹੀਂ ਕਰੋ, ਮਹਿਸੂਸ ਕਰੋ। ਇਸ ਮਹਿਸੂਸਤਾ - ਸ਼ਕਤੀ ਨੂੰ ਵਧਾਓ ਅਤੇ ਦੂਜੇ ਪਾਸੇ ਦੀ ਕਮਜ਼ੋਰੀ ਦੀ ਮਹਿਸੂਸਤਾ ਖ਼ੁਦ ਹੀ ਸਪੱਸ਼ਟ ਹੋਵੇਗੀ। ਸ਼ਕਤੀਸ਼ਾਲੀ ਦਰਪਣ ਵਿੱਚ ਛੋਟਾ - ਜਿਹਾ ਦਾਗ ਵੀ ਸਾਫ਼ ਵਿਖਾਈ ਦੇਵੇਗਾ ਅਤੇ ਪ੍ਰੀਵਰਤਨ ਕਰ ਲੈਣਗੇ। ਤਾਂ ਸਮਝਾ, ਖ਼ੁਦ ਦੇ ਪ੍ਰੀਵਰਤਨ ਦਾ ਆਧਾਰ ਮਹਿਸੂਸਤਾ ਦੀ ਸ਼ਕਤੀ ਹੈ। ਸ਼ਕਤੀ ਨੂੰ ਕੰਮ ਵਿੱਚ ਲਗਾਵੋ, ਸਿਰ੍ਫ ਗਿਣਤੀ ਕਰਕੇ ਖੁਸ਼ ਨਾ ਹੋਵੋ - ਹਾਂ, ਇਹ ਵੀ ਸ਼ਕਤੀ ਹੈ, ਇਹ ਵੀ ਸ਼ਕਤੀ ਹੈ। ਪਰ ਆਪਣੇ ਪ੍ਰਤੀ, ਸ੍ਰਵ ਪ੍ਰਤੀ, ਸੇਵਾ ਪ੍ਰਤੀ ਸਦਾ ਹਰ ਕੰਮ ਵਿੱਚ ਲਗਾਵੋ। ਸਮਝਾ? ਕਈ ਬੱਚੇ ਕਹਿੰਦੇ ਹਨ ਕਿ ਬਾਪ ਇਹ ਹੀ ਕੰਮ ਕਰਦੇ ਰਹਿੰਦੇ ਹਨ ਕੀ? ਪਰ ਬਾਪ ਕੀ ਕਰੇ, ਨਾਲ ਤੇ ਲੈ ਹੀ ਜਾਣਾ ਹੈ। ਜਦੋਂ ਨਾਲ ਲੈ ਜਾਣਾਂ ਹੈ ਤਾਂ ਸਾਥੀ ਵੀ ਅਜਿਹਾ ਹੀ ਚਾਹੀਦਾ ਹੈ ਨਾ ਇਸਲਈ ਵੇਖਦੇ ਰਹਿੰਦੇ ਹਨ ਅਤੇ ਸਮਾਚਾਰ ਸੁਣਾਉਂਦੇ ਰਹਿੰਦੇ ਹਨ ਕਿ ਸਾਥੀ ਸਮਾਨ ਬਣ ਜਾਵੇ। ਪਿੱਛੇ - ਪਿੱਛੇ ਆਉਣ ਵਾਲਿਆਂ ਦੀ ਤੇ ਗੱਲ ਹੀ ਨਹੀਂ ਹੈ, ਉਹ ਤੇ ਢੇਰ ਦੇ ਢੇਰ ਹੋਣਗੇ। ਪਰ ਸਾਥੀ ਤਾਂ ਸਮਾਨ ਚਾਹੀਦਾ ਹੈ ਨਾ। ਤੁਸੀਂ ਸਾਥੀ ਹੋ ਜਾਂ ਬਰਾਤੀ ਹੋ? ਬਾਰਾਤ ਤਾਂ ਬਹੁਤ ਵੱਡੀ ਹੋਵੇਗੀ, ਇਸਲਈ ਸ਼ਿਵ ਦੀ ਬਾਰਾਤ ਮਸ਼ਹੂਰ ਹੈ। ਬਾਰਾਤ ਤਾਂ ਵੈਰਾਇਟੀ ਹੋਵੇਗੀ ਲੇਕਿਨ ਸਾਥੀ ਤਾਂ ਅਜਿਹੇ ਚਾਹੀਦੇ ਹਨ ਨਾ। ਅੱਛਾ।

ਇਹ ਈਸਟਰਨ ਜੋਨ ਹੈ। ਈਸਟਰਨ ਜੋਨ ਕੀ ਕਰ ਰਿਹਾ ਹੈ? ਪ੍ਰਤੱਖਤਾ ਦਾ ਸੂਰਜ ਕਿਥੋਂ ਚੜਾਉਣਗੇ? ਬਾਪ ਵਿੱਚ ਪ੍ਰਤੱਖਤਾ ਹੋਈ ਉਹ ਗੱਲ ਤਾਂ ਹੁਣ ਪੁਰਾਣੀ ਹੋ ਗਈ। ਪਰ ਹੁਣ ਕੀ ਕਰੋਗੇ? ਪੁਰਾਣੀ ਗੱਦੀ ਹੈ - ਇਹ ਤਾਂ ਨਸ਼ਾ ਚੰਗਾ ਹੈ? ਹੁਣ ਕੋਈ ਨਵੀਨਤਾ ਦਾ ਸੂਰਜ ਚੜਾਓ ਜੋ ਸਾਰਿਆਂ ਦੇ ਮੁੱਖ ਵਿਚੋਂ ਨਿਕਲੇ ਕਿ ਇਹ ਈਸਟਰਨ ਜ਼ੋਨ ਨਾਲ ਨਵੀਨਤਾ ਦਾ ਸੂਰਜ਼ ਪ੍ਰਗਟ ਹੋਇਆ! ਜੋ ਕੰਮ ਹੁਣ ਤੱਕ ਕਿਸੇ ਨੇ ਨਾ ਕੀਤਾ ਹੋਵੇ, ਉਹ ਹੁਣ ਕਰ ਕੇ ਵਿਖਾਓ। ਫੰਕਸ਼ਨ, ਸੈਮੀਨਾਰ ਕੀਤੇ, ਆਈ. ਪੀ. (ਵਿਸ਼ਸ਼ਟ ਵਿਅਕਤੀ) ਦੀ ਸੇਵਾ ਕੀਤੀ, ਅਖਬਾਰਾਂ ਵਿੱਚ ਪਾਇਆ - ਇਹ ਤਾਂ ਸਾਰੇ ਕਰਦੇ ਹਨ। ਪਰ ਨਵੀਨਤਾ ਦੀ ਕੋਈ ਝਲਕ ਵਿਖਾਓ। ਸਮਝਾ।

ਬਾਪ ਦਾ ਘਰ ਸੋ ਆਪਣਾ ਘਰ ਹੈ। ਆਰਾਮ ਨਾਲ ਸਾਰੇ ਪਹੁੰਚ ਗਏ ਹੋ। ਦਿਲ ਦਾ ਆਰਾਮ ਸਥੂਲ ਆਰਾਮ ਵੀ ਦਿਲਵਾ ਦਿੰਦਾ ਹੈ। ਦਿਲ ਦਾ ਆਰਾਮ ਨਹੀਂ ਤਾਂ ਆਰਾਮ ਦੇ ਸਾਧਨ ਹੁੰਦੇਂ ਵੀ ਬੇਆਰਾਮ ਹੁੰਦੇ। ਦਿਲ ਦਾ ਆਰਾਮ ਹੈ ਮਤਲਬ ਦਿਲ ਵਿੱਚ ਸਦਾ ਰਾਮ ਨਾਲ ਹੈ, ਇਸਲਈ ਕਿਸੇ ਵੀ ਪ੍ਰਸਥਿਤੀ ਵਿੱਚ ਆਰਾਮ ਅਨੁਭਵ ਕਰਦੇ ਹੋ। ਆਰਾਮ ਹੈ ਨਾ, ਕਿ ਆਉਣ - ਜਾਣਾ ਬੇਆਰਾਮ ਲਗਦਾ ਹੈ? ਫਿਰ ਵੀ ਮਿੱਠੇ ਡਰਾਮੇ ਦੀ ਭਾਵੀ ਸਮਝੋ। ਮੇਲਾ ਤਾਂ ਮਨਾ ਰਹੇ ਹੋ ਨਾ। ਬਾਪ ਨਾਲ ਮਿਲਣਾ, ਪਰਿਵਾਰ ਨਾਲ ਮਿਲਣਾ - ਇਹ ਮੇਲਾ ਮਨਾਉਣ ਦੀ ਵੀ ਮਿੱਠੀ ਭਾਵੀ ਹੈ। ਅੱਛਾ।

ਸ੍ਰਵਸ਼ਕਤੀਸ਼ਾਲੀ ਸ੍ਰੇਸ਼ਠ ਆਤਮਾਵਾਂ ਨੂੰ, ਹਰ ਸ਼ਕਤੀ ਨੂੰ ਸਮੇਂ ਤੇ ਕੰਮ ਵਿੱਚ ਲਿਆਉਣ ਵਾਲੇ ਸ੍ਰਵ ਤੀਵਰ ਪੁਰਸ਼ਾਰਥੀ ਬੱਚਿਆਂ ਨੂੰ, ਸਦਾ ਆਪਣੇ ਪ੍ਰੀਵਰਤਨ ਦਵਾਰਾ ਸੇਵਾ ਵਿੱਚ ਦਿਲ ਪਸੰਦ ਸਫਲਤਾ ਪਾਉਣ ਵਾਲੇ ਦਿਲ ਖੁਸ਼ ਬੱਚਿਆਂ ਨੂੰ, ਸਦਾ ਦਿਲਾਰਾਮ ਬਾਪ ਦੇ ਅੱਗੇ ਸੱਚੀ ਦਿਲ ਨਾਲ ਸਪੱਸ਼ਟ ਰਹਿਣ ਵਾਲੇ ਸਫ਼ਲਤਾ - ਸਵਰੂਪ ਸ੍ਰੇਸ਼ਠ ਆਤਮਾਵਾਂ ਨੂੰ ਦਿਲਾਰਾਮ ਬਾਪਦਾਦਾ ਦਾ ਦਿਲ ਤੋਂ ਯਾਦਪਿਆਰ ਅਤੇ ਨਮਸਤੇ।

"ਪਾਰਟੀਆਂ ਦੇ ਨਾਲ ਅਵਿਅਕਤ - ਬਾਪਦਾਦਾ ਦੀ ਮੁਲਾਕਾਤ"

ਸਦਾ ਆਪਣੇ ਨੂੰ ਬਾਪ ਦੀ ਛਤ੍ਰਛਾਇਆ ਵਿੱਚ ਰਹਿਣ ਵਾਲੀ ਵਿਸ਼ੇਸ਼ ਆਤਮਾ ਅਨੁਭਵ ਕਰਦੇ ਹੋ? ਜਿੱਥੇ ਬਾਪ ਦੀ ਛਤ੍ਰਛਾਇਆ ਹੈ, ਉੱਥੇ ਸਦਾ ਮਾਇਆ ਤੋਂ ਸੇਫ਼ ਰਹੋਗੇ। ਛਤ੍ਰਛਾਇਆ ਦੇ ਅੰਦਰ ਮਾਇਆ ਆ ਨਹੀਂ ਸਕਦੀ। ਮਿਹਨਤ ਤੋਂ ਆਪੇ ਹੀ ਦੂਰ ਹੋ ਜਾਵੋਗੇ। ਸਦਾ ਮੌਜ ਵਿੱਚ ਰਹੋਗੇ ਕਿਉਂਕਿ ਜਦੋਂ ਮਿਹਨਤ ਹੁੰਦੀ ਹੈ, ਤਾਂ ਮਿਹਨਤ ਮੌਜ ਅਨੁਭਵ ਨਹੀਂ ਕਰਵਾਉਂਦੀ। ਜਿਵੇਂ, ਬੱਚਿਆਂ ਦੀ ਪੜ੍ਹਾਈ ਜਦੋਂ ਹੁੰਦੀ ਹੈ ਤਾਂ ਪੜ੍ਹਾਈ ਵਿੱਚ ਮਿਹਨਤ ਹੁੰਦੀ ਹੈ ਨਾ। ਜਦੋਂ ਇਮਤਿਹਾਨ ਦੇ ਦਿਨ ਹੁੰਦੇ ਹਨ ਤਾਂ ਬਹੁਤ ਮਿਹਨਤ ਕਰਦੇ ਹਨ, ਮੌਜ ਨਾਲ ਖੇਡਦੇ ਨਹੀਂ ਹਨ। ਅਤੇ ਜਦੋਂ ਮਿਹਨਤ ਖ਼ਤਮ ਹੋ ਜਾਂਦੀ ਹੈ, ਇਮਤਿਹਾਨ ਖਤਮ ਹੋ ਜਾਂਦੇ ਹਨ ਤਾਂ ਮੌਜ ਕਰਦੇ ਹਨ। ਤਾਂ ਜਿੱਥੇ ਮਿਹਨਤ ਹੈ ਉੱਥੇ ਮੌਜ ਨਹੀਂ। ਜਿੱਥੇ ਮੌਜ ਹੈ, ਉੱਥੇ ਮਿਹਨਤ ਨਹੀਂ। ਛਤ੍ਰਛਾਇਆ ਵਿੱਚ ਰਹਿਣ ਵਾਲੇ ਮਤਲਬ ਸਦਾ ਮੌਜ ਵਿੱਚ ਰਹਿਣ ਵਾਲੇ ਕਿਉਂਕਿ ਇੱਥੇ ਪੜ੍ਹਾਈ ਉੱਚੀ ਪੜ੍ਹਦੇ ਹੋ ਲੇਕਿਨ ਉੱਚੀ ਪੜ੍ਹਾਈ ਹੁੰਦੇ ਹੋਏ ਵੀ ਨਿਸ਼ਚੇ ਹੈ ਕਿ ਅਸੀਂ ਵਿਜੇਈ ਹਾਂ ਹੀ, ਪਾਸ ਹੋਏ ਹੀ ਪਏ ਹਾਂ ਇਸਲਈ ਮੌਜ ਵਿੱਚ ਰਹਿੰਦੇ ਹਾਂ। ਕਲਪ - ਕਲਪ ਦੀ ਪੜ੍ਹਾਈ ਹੈ, ਨਵੀਂ ਗੱਲ ਨਹੀਂ ਹੈ। ਤਾਂ ਸਦਾ ਮੌਜ ਵਿੱਚ ਰਹੋ ਅਤੇ ਦੂਜਿਆਂ ਨੂੰ ਵੀ ਮੌਜ ਵਿੱਚ ਰਹਿਣ ਦਾ ਸੁਨੇਹਾ ਦਿੰਦੇ ਰਹੋ, ਸੇਵਾ ਕਰਦੇ ਰਹੋ ਕਿਉਂਕਿ ਸੇਵਾ ਦਾ ਫਲ ਇਸ ਵਕਤ ਵੀ ਅਤੇ ਭਵਿੱਖ ਵਿੱਚ ਵੀ ਖਾਂਦੇ ਰਹੋਗੇ। ਸੇਵਾ ਕਰੋਗੇ ਤਾਂ ਹੀ ਤੇ ਫਲ ਮਿਲੇਗਾ।

"ਵਿਦਾਈ ਦੇ ਵਕਤ - ਭਾਈ - ਭੈਣਾਂ ਦੇ ਨਾਲ"

ਬਾਪਦਾਦਾ ਸਾਰੇ ਬੱਚਿਆਂ ਨੂੰ ਸਮਾਨ ਬਨਾਉਣ ਦੀ ਸ਼ੁਭਭਾਵਨਾ ਨਾਲ ਉਡਾਉਣਾ ਚਾਹੁੰਦੇ ਹਨ। ਨਿਮਿਤ ਬਣੇ ਹੋਏ ਸੇਵਾਧਾਰੀ ਬਾਪ ਸਮਾਨ ਬਣਨੇ ਹੀ ਹਨ, ਕਿਵੇਂ ਵੀ ਬਾਪ ਨੇ ਬਨਾਉਣਾ ਹੀ ਹੈ ਕਿਉਂਕਿ ਏਸੇ - ਵੈਸੇ ਨੂੰ ਤਾਂ ਨਾਲ ਲੈ ਨਹੀ ਜਾਣਗੇ। ਬਾਪ ਦੀ ਵੀ ਤੇ ਸ਼ਾਨ ਹੈ ਨਾ ਬਾਪ ਸੰਪੰਨ ਹੋਵੇ ਅਤੇ ਸਾਥੀ ਲੰਗੜਾ ਜਾਂ ਲੂਲਾ ਹੋਵੇ ਤਾਂ ਸਜੇਗਾ ਨਹੀਂ। ਲੂਲੇ - ਲੰਗੜੇ ਬਰਾਤੀ ਹੋਣਗੇ, ਸਾਥੀ ਨਹੀਂ, ਇਸਲਈ ਸ਼ਿਵ ਦੀ ਬਾਰਾਤ ਸਦਾ ਲੂਲੀ - ਲੰਗੜੀ ਵਿਖਾਈ ਗਈ ਹੈ ਕਿਉਂਕਿ ਕੁਝ ਕਮਜ਼ੋਰ ਆਤਮਾਵਾਂ ਧਰਮਰਾਜਪੁਰੀ ਵਿੱਚ ਪਾਸ ਹੋਣ ਦੇ ਲਾਇਕ ਬਣਨਗੀਆਂ। ਅੱਛਾ।

ਵਰਦਾਨ:-
ਸੇਵਾ ਦੀ ਸਟੇਜ਼ ਤੇ ਸਮਾਉਣ ਦੀ ਸ਼ਕਤੀ ਦਵਾਰਾ ਸਫ਼ਲਤਾ ਮੂਰਤ ਬਣਨ ਵਾਲੇ ਮਾਸਟਰ ਸਾਗਰ ਭਵ

ਜਦੋਂ ਸੇਵਾ ਦੀ ਸਟੇਜ਼ ਤੇ ਆਉਂਦੇ ਹੋ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਸਾਮ੍ਹਣੇ ਆਉਂਦੀਆਂ ਹਨ, ਉਨ੍ਹਾਂ ਗੱਲਾਂ ਨੂੰ ਆਪਣੇ ਵਿੱਚ ਸਮ੍ਹਾ ਲਵੋ ਤਾਂ ਸਫ਼ਲਤਾ ਮੂਰਤ ਬਣ ਜਾਵੋਗੇ। ਸਮਾਉਣਾ ਮਤਲਬ ਸੰਕਲਪ ਰੂਪ ਵਿੱਚ ਵੀ ਕਿਸੇ ਦੀਆਂ ਵਿਅਕਤ ਗੱਲਾਂ ਅਤੇ ਭਾਵ ਦਾ ਅੰਸ਼ਿਕ ਰੂਪ ਸਮਾਇਆ ਹੋਇਆ ਨਾ ਹੋਵੇ। ਅਕਲਿਆਣਕਾਰੀ ਬੋਲ ਕਲਿਆਣ ਦੀ ਭਾਵਨਾ ਵਿੱਚ ਇਵੇਂ ਬਦਲ ਦੇਵੋ ਜਿਵੇਂ ਅਕਲਿਆਣ ਦਾ ਬੋਲ ਸੀ ਹੀ ਨਹੀਂ। ਅਵਗੁਣ ਨੂੰ ਗੁਣ ਵਿੱਚ, ਨਿੰਦਾ ਨੂੰ ਸਤੁਤੀ ਵਿੱਚ ਬਦਲ ਦੇਵੋ - ਉਦੋਂ ਕਹਾਂਗੇ ਮਾਸਟਰ ਸਾਗਰ।

ਸਲੋਗਨ:-
ਵਿਸਤਾਰ ਨੂੰ ਨਾ ਵੇਖ ਸਾਰ ਨੂੰ ਵੇਖਣ ਅਤੇ ਆਪਣੇ ਵਿੱਚ ਸਮਾਉਣ ਵਾਲੇ ਹੀ ਤੀਵਰ ਪੁਰਸ਼ਾਰਥੀ ਹਨ।