14.05.22 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਸ਼ਰੀਰ
ਨਿਰਵਾਹ ਅਰਥ ਕਰਮ ਭਾਵੇਂ ਕਰੋ ਪਰ ਘੱਟ ਤੋੰ ਘੱਟ 8 ਘੰਟੇ ਬਾਪ ਨੂੰ ਯਾਦ ਕਰ ਸਾਰੇ ਵਿਸ਼ਵ ਨੂੰ ਸ਼ਾਂਤੀ
ਦਾ ਦਾਨ ਦਵੋ, ਆਪ ਸਮਾਨ ਬਨਾਉਂਣ ਦੀ ਸੇਵਾ ਕਰੋ"।
ਪ੍ਰਸ਼ਨ:-
ਸੂਰਜਵੰਸ਼ੀ ਘਰਾਣੇ
ਵਿੱਚ ਉੱਚ ਪਦਵੀ ਪਾਉਣ ਦਾ ਪੁਰਸ਼ਾਰਥ ਕੀ ਹੈ?
ਉੱਤਰ:-
ਸੂਰਜਵੰਸ਼ੀ ਘਰਾਣੇ ਵਿੱਚ ਉੱਚ ਪਦਵੀ ਪਾਉਣੀ ਹੈ ਤਾਂ ਬਾਪ ਨੂੰ ਯਾਦ ਕਰੋ ਅਤੇ ਦੂਸਰਿਆਂ ਨੂੰ ਕਰਵਾਓ।
ਜਿਨਾਂ - ਜਿਨਾਂ ਸਵਦਰਸ਼ਨ ਚੱਕ੍ਰਧਾਰੀ ਬਣੋਗੇ ਅਤੇ ਬਣਾਓਗੇ ਉਨਾਂ ਉੱਚ ਪਦਵੀ ਪਾਓਗੇ। 2. ਪੁਰਸ਼ਾਰਥ
ਕਰ ਪਾਸ ਵਿਧ ਆਨਰ ਬਣੋਂ। ਅਜਿਹਾ ਕੋਈ ਕਰਮ ਨਾ ਹੋਵੇ ਜੋ ਸਜਾ ਖਾਣੀ ਪਵੇ। ਸਜਾ ਖਾਣ ਵਾਲੇ ਦੀ ਪਦਵੀ
ਭ੍ਰਿਸ਼ਟ ਹੋ ਜਾਂਦੀ ਹੈ।
ਗੀਤ:-
ਇਸ ਪਾਪ ਕੀ
ਦੁਨੀਆਂ ਸੇ...
ਓਮ ਸ਼ਾਂਤੀ
ਇਹ ਹੈ ਬੱਚਿਆਂ ਦੀ ਪ੍ਰਾਥਨਾ। ਕਿਹੜੇ ਬੱਚਿਆਂ ਦੀ? ਜਿਨ੍ਹਾਂ ਨੇ ਹਾਲੇ ਤੱਕ ਨਹੀਂ ਜਾਣਿਆ ਹੈ। ਤੁਸੀਂ
ਬੱਚੇ ਜਾਣ ਗਏ ਹੋ ਕਿ ਇਸ ਪਾਪ ਦੀ ਦੁਨੀਆਂ ਤੋਂ ਬਾਬਾ ਸਾਨੂੰ ਪੁੰਨ ਦੀ ਦੁਨੀਆਂ ਵਿੱਚ ਲੈ ਜਾ ਰਹੇ
ਹਨ। ਉੱਥੇ ਸਦਾ ਆਰਾਮ ਹੀ ਆਰਾਮ ਹੈ। ਦੁਖ ਦਾ ਨਾਮ ਨਹੀਂ। ਹੁਣ ਆਪਣੇ ਦਿਲ ਤੋੰ ਪ੍ਰਸ਼ਨ ਪੁੱਛਿਆ
ਜਾਂਦਾ ਹੈ ਕਿ ਅਸੀਂ ਉਸ ਸੁਖਧਾਮ ਤੋਂ ਫਿਰ ਇਸ ਦੁਖਧਾਮ ਵਿੱਚ ਕਿਵੇਂ ਆ ਗਏ। ਇਹ ਤਾਂ ਸਾਰੇ ਜਾਣਦੇ
ਹਨ ਕਿ ਭਾਰਤ ਪ੍ਰਾਚੀਨ ਦੇਸ਼ ਹੈ। ਭਾਰਤ ਹੀ ਸੁਖਧਾਮ ਸੀ। ਇੱਕ ਹੀ ਭਗਵਾਨ ਭਗਵਤੀ ਦਾ ਰਾਜ ਸੀ, ਗੌਡ
ਕ੍ਰਿਸ਼ਨਾ, ਗੌਡੇਜ਼ ਰਾਧੇ ਅਤੇ ਗੌਡ ਨਾਰਾਇਣ, ਗੌਡੇਜ਼ ਲਕਸ਼ਮੀ ਰਾਜ ਕਰਦੇ ਸਨ। ਸਾਰੇ ਜਾਣਦੇ ਹਨ ਕਿ
ਹੁਣ ਫਿਰ ਭਾਰਤਵਾਸੀ ਹੀ ਆਪਣੇ ਨੂੰ ਪਤਿਤ ਭ੍ਰਿਸ਼ਟਾਚਾਰੀ ਕਿਉਂ ਕਹਿੰਦੇ ਹਨ? ਜਾਣਦੇ ਵੀ ਹਨ ਭਾਰਤ
ਸੋਨੇ ਦੀ ਚਿੜੀਆ ਸੀ, ਪਾਰਸਨਾਥ, ਪਾਰਸਨਾਥਨੀ ਦਾ ਰਾਜ ਸੀ ਫਿਰ ਇਸ ਭ੍ਰਿਸ਼ਟਾਚਾਰੀ ਅਵਸਥਾ ਨੂੰ ਕਿਵੇਂ
ਪਾਇਆ? ਬਾਬਾ ਬੈਠ ਸਮਝਾਉਂਦੇ ਹਨ - ਮੇਰਾ ਵੀ ਇੱਥੇ ਹੀ ਜਨਮ ਹੈ। ਪਰ ਮੇਰਾ ਜਨਮ ਦਿਵਿਯ ਹੈ। ਤੁਸੀਂ
ਜਾਣਦੇ ਹੋ ਅਸੀਂ ਸ਼ਿਵਵੰਸ਼ੀ ਹਾਂ ਅਤੇ ਪ੍ਰਜਾਪਿਤਾ ਬ੍ਰਹਮਾਕੁਮਾਰ - ਕੁਮਾਰੀਆਂ ਹਾਂ ਇਸਲਈ ਬਾਬਾ ਨੇ
ਸਮਝਾਇਆ ਹੈ ਪਹਿਲੇ - ਪਹਿਲੇ ਇਹ ਪੁੱਛੋ - ਗੌਡ ਫਾਦਰ ਨੂੰ ਜਾਣਦੇ ਹੋ? ਕਹਿਣਗੇ ਫਾਦਰ ਹੈ ਨਾ ਫਿਰ
ਸੰਬੰਧ ਕਿਉਂ ਪੁੱਛਦੇ ਹੋ? ਪਿਤਾ ਤਾਂ ਹੋ ਹੀ ਗਿਆ। ਸ਼ਿਵਵੰਸ਼ੀ ਤਾਂ ਸਾਰੀਆਂ ਆਤਮਾਵਾਂ ਹਨ ਤਾਂ ਸਾਰੇ
ਬ੍ਰਦਰਜ਼ ਹਨ। ਫਿਰ ਸਾਕਾਰ ਪ੍ਰਜਾਪਿਤਾ ਨਾਲ ਕੀ ਸੰਬੰਧ ਹੈ? ਤਾਂ ਸਾਰੇ ਕਹਿਣਗੇ ਪਿਤਾ ਹੈ ਨਾ।
ਜਿੰਨ੍ਹਾਂਨੂੰ ਆਦਿ ਦੇਵ ਵੀ ਕਹਿੰਦੇ ਹਨ। ਸ਼ਿਵ ਹੋ ਗਿਆ ਨਿਰਾਕਾਰ ਬਾਪ, ਉਹ ਇਮਾਰਟਲ ਠਹਿਰਿਆ।
ਆਤਮਾਵਾਂ ਵੀ ਇਮਾਰਟਲ ਹਨ। ਬਾਕੀ ਸਾਕਾਰ ਇੱਕ ਸ਼ਰੀਰ ਛੱਡ ਦੂਜਾ ਲੈਂਦੇ ਹਨ। ਨਿਰਾਕਾਰ ਸ਼ਿਵਵੰਸ਼ੀ ਹਨ।
ਉਸ ਵਿੱਚ ਫਿਰ ਕੁਮਾਰ ਕੁਮਾਰੀਆਂ ਨਹੀਂ ਕਹਾਂਗੇ। ਆਤਮਾਵਾਂ ਵਿੱਚ ਕੁਮਾਰ - ਕੁਮਾਰੀਪਣਾ ਨਹੀਂ ਹੁੰਦਾ।
ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਹਾਂ ਤਾਂ ਉਸ ਵਿੱਚ ਕੁਮਾਰ ਕੁਮਾਰੀਆਂ ਹਨ। ਸ਼ਿਵਵੰਸ਼ੀ ਤਾਂ ਪਹਿਲੇ
ਤੋਂ ਹੀ ਹਨ। ਸ਼ਿਵਬਾਬਾ ਪੁਨਰਜਨਮ ਵਿੱਚ ਨਹੀਂ ਆਉਂਦੇ ਹਨ। ਅਸੀਂ ਆਤਮਾਵਾਂ ਪੁਨਰਜਨਮ ਵਿੱਚ ਆਉਂਦੀਆਂ
ਹਾਂ। ਅੱਛਾ ਤੁਸੀਂ ਜੋ ਪੁੰਨ ਆਤਮਾਵਾਂ ਸੀ ਫਿਰ ਪਾਪ ਆਤਮਾਵਾਂ ਕਿਵੇਂ ਬਣੀਆਂ? ਬਾਪ ਕਹਿੰਦੇ ਹਨ
ਤੁਸੀਂ ਭਾਰਤਵਾਸੀਆਂ ਨੇ ਆਪਣੇ ਆਪ ਨੂੰ ਚਮਾਟ ਲਗਾਈ ਹੈ। ਕਹਿੰਦੇ ਵੀ ਹੋ ਪਰਮਪਿਤਾ ਪਰਮਾਤਮਾ ਫਿਰ
ਸਰਵਵਿਆਪੀ ਕਹਿ ਦਿੰਦੇ ਹੋ। ਪੁੰਨ ਆਤਮਾ ਬਨਾਉਣ ਵਾਲੇ ਬਾਪ ਨੂੰ ਤੁਸੀਂ ਕੁੱਤੇ, ਬਿੱਲੀ, ਪੱਥਰ,
ਠੀਕਰ ਸਭ ਵਿੱਚ ਠੋਕ ਦਿੱਤਾ ਹੈ। ਉਹ ਬੇਹੱਦ ਦਾ ਬਾਪ ਹੈ ਜਿਸ ਨੂੰ ਤੁਸੀਂ ਯਾਦ ਕਰਦੇ ਹੋ। ਉਹ ਹੀ
ਪ੍ਰਜਾਪਿਤਾ ਬ੍ਰਹਮਾ ਦੇ ਮੂੰਹ ਦਵਾਰਾ ਬ੍ਰਾਹਮਣ ਰਚਦੇ ਹਨ। ਤੁਸੀਂ ਬ੍ਰਾਹਮਣ ਫਿਰ ਦੇਵਤੇ ਬਣਦੇ ਹੋ।
ਪਤਿਤ ਤੋੰ ਪਾਵਨ ਬਨਾਉਣ ਵਾਲਾ ਇੱਕ ਹੀ ਬਾਪ ਠਹਿਰਿਆ। ਉਨ੍ਹਾਂਨੂੰ ਸਭ ਤੋਂ ਜਿਆਦਾ ਤੁਸੀਂ ਡੀਫੇਮ
ਕੀਤਾ ਹੈ ਇਸਲਈ ਤੁਹਾਡੇ ਤੇ ਧਰਮਰਾਜ ਦਵਾਰਾ ਕੇਸ ਚੱਲੇਗਾ। ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ -5
ਵਿਕਾਰਾਂ ਰੂਪੀ ਰਾਵਣ। ਤੁਹਾਡੀ ਹੈ ਰਾਮ ਬੁੱਧੀ, ਬਾਕੀ ਸਭ ਦੀ ਹੈ ਰਾਵਣ ਬੁੱਧੀ। ਰਾਮਰਾਜ ਵਿੱਚ
ਤੁਸੀਂ ਕਿੰਨੇਂ ਸੁਖੀ ਸੀ। ਰਾਵਨਰਾਜ ਵਿੱਚ ਤੁਸੀਂ ਕਿੰਨੇਂ ਦੁਖੀ ਹੋ। ਉੱਥੇ ਹੈ ਪਾਵਨ ਡੀਨੇਸਟੀ।
ਇੱਥੇ ਹੈ ਪਤਿਤ ਡੀਨੇਸਟੀ। ਹੁਣ ਕਿਸ ਦੀ ਮਤ ਤੇ ਚੱਲਣਾ ਹੈ? ਪਤਿਤ - ਪਾਵਨ ਤਾਂ ਇੱਕ ਹੀ ਨਿਰਾਕਾਰ
ਹੈ। ਈਸ਼ਵਰ ਸਰਵਵਿਆਪੀ ਹੈ, ਈਸ਼ਵਰ ਹਾਜਿਰਾ - ਹਜੂਰ ਹੈ, ਕਸਮ ਵੀ ਇਵੇਂ ਉਠਵਾਉਂਦੇ ਹਨ। ਇਹ ਸਿਰ੍ਫ
ਤੁਸੀਂ ਬੱਚੇ ਹੀ ਜਾਣਦੇ ਹੋ ਬਾਪ ਇਸ ਸਮੇਂ ਹਾਜ਼ਿਰ - ਹਜੂਰ ਹਨ। ਅਸੀਂ ਅੱਖਾਂ ਨਾਲ ਵੇਖਦੇ ਹਾਂ।
ਆਤਮਾ ਨੂੰ ਪਤਾ ਪਿਆ ਹੈ ਪਰਮਪਿਤਾ ਪਰਮਾਤਮਾ ਇਸ ਸ਼ਰੀਰ ਵਿਚ ਆਇਆ ਹੋਇਆ ਹੈ। ਅਸੀਂ ਜਾਣਦੇ ਹਾਂ,
ਪਹਿਚਾਣਦੇ ਹਾਂ। ਸ਼ਿਵਬਾਬਾ ਫਿਰ ਤੋਂ ਬ੍ਰਹਮਾ ਵਿੱਚ ਪ੍ਰਵੇਸ਼ ਹੋ ਸਾਨੂੰ ਵੇਦਾਂ ਸ਼ਾਸਤਰਾਂ ਦਾ ਸਾਰ
ਅਤੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਰਾਜ਼ ਦੱਸਕੇ ਤ੍ਰਿਕਾਲਦਰਸ਼ੀ ਬਣਾ ਰਹੇ ਹਨ। ਸਵਦਰਸ਼ਨ
ਚੱਕਰਧਾਰੀ ਨੂੰ ਹੀ ਤ੍ਰਿਕਾਲਦਰਸ਼ੀ ਕਿਹਾ ਜਾਂਦਾ ਹੈ। ਵਿਸ਼ਨੂੰ ਨੂੰ ਇਹ ਚਕ੍ਰ ਦਿੰਦੇ ਹਨ। ਤੁਸੀਂ
ਬ੍ਰਾਹਮਣ ਹੀ ਫਿਰ ਸੋ ਦੇਵਤਾ ਬਣਦੇ ਹੋ। ਦੇਵਤਾਵਾਂ ਦੀ ਆਤਮਾ ਅਤੇ ਸ਼ਰੀਰ ਦੋਵੇਂ ਪਵਿੱਤਰ ਹਨ।
ਤੁਹਾਡਾ ਸ਼ਰੀਰ ਤੇ ਵਿਕਾਰ ਨਾਲ ਬਣਿਆ ਹੋਇਆ ਹੈ। ਭਾਵੇਂ ਤੁਹਾਡੀ ਆਤਮਾ ਅੰਤ ਵਿੱਚ ਪਵਿੱਤਰ ਹੋ ਜਾਂਦੀ
ਹੈ, ਪਰੰਤੂ ਸ਼ਰੀਰ ਤੇ ਪਤਿਤ ਹੈ ਨਾ ਇਸਲਈ ਤੁਹਾਨੂੰ ਸਵਦਰਸ਼ਨ ਚਕ੍ਰ ਨਹੀਂ ਦੇ ਸਕਦੇ ਹਾਂ। ਤੁਸੀਂ
ਸੰਪੂਰਨ ਬਣਦੇ ਹੋ। ਫਿਰ ਵਿਸ਼ਨੂੰ ਦੀ ਵਿਜੇ ਮਾਲਾ ਬਣਦੇ ਹੋ। ਰੁਦ੍ਰ ਮਾਲਾ ਅਤੇ ਫਿਰ ਵਿਸ਼ਨੂੰ ਦੀ
ਮਾਲਾ। ਰੁਦ੍ਰ ਮਾਲਾ ਹੈ ਨਿਰਾਕਾਰੀ ਅਤੇ ਜਦੋਂ ਉਹ ਸਾਕਾਰ ਵਿੱਚ ਰਾਜ ਕਰਦੇ ਹਨ ਤਾਂ ਮਾਲਾ ਬਣ ਜਾਂਦੀ
ਹੈ। ਤਾਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੁਸੀਂ ਹੁਣ ਜਾਣਦੇ ਹੋ, ਗਾਉਂਦੇ ਵੀ ਹਨ - ਪਤਿਤ - ਪਾਵਨ
ਆਓਂ ਤਾਂ ਜਰੂਰ ਇੱਕ ਹੋਇਆ ਨਾ। ਸ੍ਰਵ ਪਤਿਤਾਂ ਨੂੰ ਪਾਵਨ ਬਨਾਉਣ ਵਾਲਾ ਇੱਕ ਹੀ ਬਾਪ ਹੈ, ਤਾਂ
ਪਤਿਤ - ਪਾਵਨ ਮੋਸ੍ਟ ਬਿਲਵਰਡ ਇਨਕਾਰਪੋਰੀਅਲ ਗੌਡ ਫਾਦਰ ਹੋਇਆ। ਉਹ ਹੈ ਵੱਡਾ ਬਾਬੁਲ। ਛੋਟੇ ਬਾਬਾ
ਨੂੰ ਤੇ ਸਭ ਬਾਬਾ - ਬਾਬਾ ਕਹਿੰਦੇ ਰਹਿੰਦੇ ਹਨ। ਜਦੋਂ ਦੁਖ ਹੁੰਦਾ ਹੈ ਤਾਂ ਪਰਮਪਿਤਾ ਪਰਮਾਤਮਾ
ਨੂੰ ਯਾਦ ਕਰਦੇ ਹਨ। ਇਹ ਬਹੁਤ ਸਮਝਣ ਦੀਆਂ ਗੱਲਾਂ ਹਨ। ਪਹਿਲੇ - ਪਹਿਲੇ ਇਹ ਗੱਲ ਸਮਝਾਉਣੀ ਹੈ।
ਪਰਮਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ? ਸ਼ਿਵ ਜਯੰਤੀ ਤੇ ਮਨਾਉਂਦੇ ਹੋ। ਨਿਰਾਕਾਰ ਪਰਮਪਿਤਾ
ਪਰਮਾਤਮਾ ਦੀ ਮਹਿਮਾ ਬਹੁਤ ਭਾਰੀ ਹੈ। ਜਿੰਨਾਂ ਵੱਡਾ ਇਮਤਿਹਾਨ ਉਤਨਾ ਵੱਡਾ ਟਾਈਟਲ ਮਿਲਦਾ ਹੈ ਨਾ।
ਬਾਬਾ ਦਾ ਟਾਈਟਲ ਤੇ ਬਹੁਤ ਵੱਡਾ ਹੈ। ਦੇਵਤਾਵਾਂ ਦੀ ਮਹਿਮਾ ਤੇ ਕਾਮਨ ਹੈ। ਸ੍ਰਵਗੁਣ ਸੰਪੰਨ, 16
ਕਲਾ ਸੰਪੂਰਨ… ਬਹੁਤ ਹਿੰਸਾ ਹੈ ਕਾਮ ਕਟਾਰੀ ਚਲਾ ਇੱਕ ਦੋ ਨੂੰ ਆਦਿ -ਮੱਧ - ਅੰਤ ਦੁੱਖ ਦਿੰਦੇ ਹਨ।
ਇਹ ਹੈ ਬੜੀ ਵੱਡੀ ਹਿੰਸਾ। ਹੁਣ ਤੁਹਾਨੂੰ ਡਬਲ ਅਹਿੰਸਕ ਬਣਨਾ ਹੈ।
ਭਗਵਾਨੁਵਾਚ - ਹੇ ਬੱਚੇ
ਤੁਸੀਂ ਆਤਮਾਵਾਂ ਹੋ, ਮੈਂ ਪਰਮਾਤਮਾ ਹਾਂ। ਤੁਸੀਂ 63 ਜਨਮ ਵਿਸ਼ੇ ਸਾਗਰ ਵਿੱਚ ਰਹੇ ਹੋ। ਹੁਣ ਅਸੀਂ
ਤੁਹਾਨੂੰ ਸ਼ੀਰ ਸਾਗਰ ਵਿੱਚ ਲੈ ਜਾਂਦੇ ਹਾਂ। ਬਾਕੀ ਪਿਛਾੜੀ ਦੇ ਥੋੜ੍ਹਾ ਸਮੇਂ ਤੁਸੀਂ ਪਵਿਤ੍ਰਤਾ ਦੀ
ਪ੍ਰਤਿਗਿਆ ਕਰੋ। ਇਹ ਤੇ ਚੰਗੀ ਮਤ ਹੈ ਨਾ। ਕਹਿੰਦੇ ਵੀ ਹਨ ਸਾਨੂੰ ਪਾਵਨ ਬਣਾਓ। ਪਾਵਨ ਆਤਮਾਵਾਂ
ਮੁਕਤੀ ਵਿੱਚ ਰਹਿੰਦੀਆਂ ਹਨ। ਸਤਿਯੁਗ ਵਿੱਚ ਹੈ ਜੀਵਨਮੁਕਤੀ। ਬਾਪ ਕਹਿੰਦੇ ਹਨ ਜੇਕਰ ਸੂਰਜਵੰਸ਼ੀ
ਬਣਨਾ ਹੈ ਤਾਂ ਪੂਰਾ ਪੁਰਸ਼ਾਰਥ ਕਰੋ। ਮੈਨੂੰ ਯਾਦ ਕਰੋ ਅਤੇ ਹੋਰਾਂ ਨੂੰ ਵੀ ਯਾਦ ਕਰਵਾਓ। ਜਿਨਾਂ -
ਜਿਨਾਂ ਸਵਦਰਸ਼ਨ ਚੱਕ੍ਰਧਾਰੀ ਬਣੋਗੇ ਅਤੇ ਬਣਾਓਗੇ ਉਤਨੀ ਉੱਚੀ ਪਦਵੀ ਪਾਓਗੇ। ਹੁਣ ਵੇਖੋ ਇਹ ਪ੍ਰੇਮ
ਬੱਚੀ ਦੇਹਰਾਦੂਨ ਵਿੱਚ ਰਹਿੰਦੀ ਹੈ। ਇਤਨੇ ਸਭ ਦੇਹਰਾਦੂਨ ਨਿਵਾਸੀ ਸਵਦਰਸ਼ਨ ਚੱਕ੍ਰਧਾਰੀ ਤਾਂ ਨਹੀਂ
ਸਨ। ਇਹ ਕਿਵੇਂ ਬਣੇ? ਪ੍ਰੇਮ ਬੱਚੀ ਨੇ ਆਪ ਸਮਾਨ ਬਣਾਇਆ। ਇਵੇਂ ਆਪ ਸਮਾਨ ਬਨਾਉਂਦੇ - ਬਨਾਉਂਦੇ
ਦੈਵੀ ਝਾੜ ਦੀ ਵ੍ਰਿਧੀ ਹੁੰਦੀ ਹੈ। ਅੰਨਿਆਂ ਨੂੰ ਸੁਜਾਖੇ ਬਣਾਉਣ ਦਾ ਪੁਰਸ਼ਾਰਥ ਕਰਨਾ ਹੈ ਨਾ। 8
ਘੰਟੇ ਤਾਂ ਤੁਹਾਨੂੰ ਛੁੱਟ ਹੈ। ਸ਼ਰੀਰ ਨਿਰਵਾਹ ਅਰਥ ਧੰਧਾ ਆਦਿ ਕਰਨਾ ਹੈ। ਜਿੱਥੇ ਵੀ ਜਾਵੋ ਕੋਸ਼ਿਸ਼
ਕਰਕੇ ਮੈਨੂੰ ਯਾਦ ਕਰੋ। ਜਿਨਾਂ ਤੁਸੀਂ ਬਾਬਾ ਨੂੰ ਯਾਦ ਕਰਦੇ ਹੋ ਗੋਇਆ ਤੁਸੀਂ ਸਾਂਤੀ ਦਾ ਦਾਨ ਸਾਰੀ
ਸ੍ਰਿਸ਼ਟੀ ਨੂੰ ਦਿੰਦੇ ਹੋ। ਯੋਗ ਨਾਲ ਸ਼ਾਂਤੀ ਦਾ ਦਾਨ ਦੇਣਾ ਕੋਈ ਡੀਫਿਕਲਟ ਨਹੀਂ ਹੈ। ਹਾਂ ਕਦੇ -
ਕਦੇ ਯੋਗ ਵਿੱਚ ਬਿਠਾਇਆ ਵੀ ਜਾਂਦਾ ਹੈ ਕਿਉਂਕਿ ਸੰਗਠਨ ਦਾ ਬਲ ਇਕੱਠਾ ਹੋ ਜਾਂਦਾ ਹੈ। ਬਾਬਾ ਨੇ
ਸਮਝਾਇਆ ਹੈ - ਸ਼ਿਵਬਾਬਾ ਨੂੰ ਯਾਦ ਕਰ ਉਨ੍ਹਾਂਨੂੰ ਕਹੋ - ਬਾਬਾ ਇਹ ਸਾਡੇ ਕੁਲ ਵਾਲੇ ਹਨ, ਇਨ੍ਹਾਂ
ਦੀ ਬੁੱਧੀ ਦਾ ਤਾਲਾ ਖੇਲੋ। ਇਹ ਵੀ ਯਾਦ ਕਰਨ ਦੀ ਯੁਕਤੀ ਹੈ। ਆਪਣੀ ਪ੍ਰੈਕਟਿਸ ਤਾਂ ਇਹ ਰੱਖਣੀ ਹੈ,
ਚਲਦੇ ਫਿਰਦੇ ਸ਼ਿਵਬਾਬਾ ਯਾਦ ਰਹੇ। ਬਾਬਾ ਇਨ੍ਹਾਂ ਤੇ ਦੁਆ ਕਰੋ। ਦੁਆ ਕਰਨ ਵਾਲਾ ਰਹਿਮਦਿਲ ਤਾਂ ਇੱਕ
ਹੀ ਬਾਬਾ ਹੈ। ਹੇ ਭਗਵਾਨ ਇਸ ਤੇ ਰਹਿਮ ਕਰੋ। ਭਗਵਾਨ ਨੂੰ ਹੀ ਕਹਾਂਗੇ ਨਾ। ਉਹ ਹੀ ਮਰਸੀਫੁਲ,
ਨਾਲੇਜਫੁਲ, ਬਲਿਸਫੁਲ ਹਨ। ਪਵਿਤ੍ਰਤਾ ਵਿੱਚ ਵੀ ਫੁਲ ਹਨ, ਪਿਆਰ ਵਿੱਚ ਵੀ ਫੁਲ ਹਨ। ਤਾਂ ਬ੍ਰਾਹਮਣ
ਕੁਲਭੂਸ਼ਨਾਂ ਦਾ ਵੀ ਆਪਸ ਵਿੱਚ ਕਿੰਨਾਂ ਪਿਆਰ ਹੋਣਾ ਚਾਹੀਦਾ ਹੈ। ਕਿਸੇ ਨੂੰ ਵੀ ਦੁਖ ਨਹੀਂ ਦੇਣਾ
ਹੈ। ਉੱਥੇ ਜਾਨਵਰ ਆਦਿ ਵੀ ਕਿਸੇ ਨੂੰ ਦੁੱਖ ਨਹੀਂ ਦਿੰਦੇ ਹਨ। ਤੁਸੀਂ ਬੱਚੇ ਘਰ ਵਿੱਚ ਰਹਿੰਦੇ ਭਾਈ
- ਭਾਈ ਆਪਸ ਵਿੱਚ ਲੜ ਪੈਂਦੇ ਹੋ ਥੋੜ੍ਹੀ ਗੱਲ ਵਿਚ। ਉੱਥੇ ਤਾਂ ਜਾਨਵਰ ਆਦਿ ਵੀ ਨਹੀਂ ਲੜ੍ਹਦੇ।
ਤੁਹਾਨੂੰ ਵੀ ਸਿੱਖਣਾ ਹੈ। ਨਹੀਂ ਸਿੱਖੋਗੇ ਤਾਂ ਬਾਪ ਕਹਿੰਦੇ ਹਨ ਤੁਸੀਂ ਬਹੁਤ ਸਜ਼ਾਵਾਂ ਖਾਓਗੇ।
ਪਦਵੀ ਭ੍ਰਿਸ਼ਟ ਹੋ ਜਾਵੇਗੀ। ਸਜਾ ਲਾਇਕ ਅਸੀਂ ਕਿਉਂ ਬਣੀਏ! ਪਾਸ ਵਿਧ ਆਨਰ ਹੋਣਾ ਚਾਹੀਦਾ ਹੈ ਨਾ।
ਅੱਗੇ ਚੱਲ ਕੇ ਬਾਬਾ ਸਭ ਸਾਖਸ਼ਤਕਾਰ ਕਰਵਾਉਂਦੇ ਰਹਿਣਗੇ। ਹੁਣ ਥੋੜ੍ਹਾ ਸਮੇਂ ਹੈ ਇਸਲਈ ਜਲਦੀ ਕਰਦੇ
ਰਹੋ। ਬੀਮਾਰੀ ਵਿੱਚ ਵੀ ਸਭ ਨੂੰ ਕਹਿੰਦੇ ਹਨ ਨਾ ਰਾਮ - ਰਾਮ ਕਹੋ। ਅੰਦਰ ਤੋਂ ਵੀ ਕਹਿੰਦੇ ਹਨ।
ਪਿਛਾੜੀ ਵਿੱਚ ਕੋਈ - ਕੋਈ ਤਿੱਖੇ ਜਾਂਦੇ ਹਨ। ਮਿਹਨਤ ਕਰ ਅੱਗੇ ਵੱਧ ਜਾਂਦੇ ਹਨ। ਤੁਸੀਂ ਬਹੁਤ
ਵੰਡਰ ਦੇਖਦੇ ਰਹੋਗੇ। ਨਾਟਕ ਦੇ ਪਿਛਾੜੀ ਵਿੱਚ ਵੰਡਰਫੁਲ ਪਾਰਟ ਹੁੰਦਾ ਹੈ ਨਾ। ਪਿਛਾੜੀ ਵਿੱਚ ਹੀ
ਵਾਹ - ਵਾਹ ਹੁੰਦੀ ਹੈ, ਉਸ ਸਮੇਂ ਤਾਂ ਬਹੁਤ ਖੁਸ਼ੀ ਵਿੱਚ ਰਹੋਗੇ। ਜਿਨ੍ਹਾਂ ਵਿੱਚ ਗਿਆਨ ਨਹੀਂ ਹੈ
ਉਹ ਤਾਂ ਉੱਥੇ ਹੀ ਬੇਹੋਸ਼ ਹੋ ਜਾਣਗੇ। ਅਪ੍ਰੇਸ਼ਨ ਆਦਿ ਦੇ ਸਮੇਂ ਡਾਕਟਰ ਲੋਕੀ ਕਮਜ਼ੋਰ ਨੂੰ ਖੜ੍ਹਾ ਨਹੀਂ
ਕਰਦੇ ਹਨ। ਪਾਰਟੀਸ਼ਨ ਵਿੱਚ ਕੀ ਹੋਇਆ, ਸਭ ਨੇ ਵੇਖਿਆ ਨਾ! ਇਹ ਤਾਂ ਬਹੁਤ ਦਰਦਨਾਕ ਸਮੇਂ ਹੈ। ਇਸਨੂੰ
ਖੁਨੈਨਾਹਕ ਕਿਹਾ ਜਾਂਦਾ ਹੈ। ਇਸਨੂੰ ਵੇਖਣ ਲਈ ਬੜੀ ਹਿਮੰਤ ਚਾਹੀਦੀ ਹੈ। ਤੁਹਾਡੀ ਹੈ 84 ਜਨਮਾਂ ਦੀ
ਕਹਾਣੀ। ਅਸੀਂ ਸੋ ਦੇਵੀ - ਦੇਵਤਾ ਰਾਜ ਕਰਦੇ ਸੀ। ਫਿਰ ਮਾਇਆ ਦੇ ਵਸ਼ ਹੋ ਵਾਮ ਮਾਰਗ ਵਿੱਚ ਗਏ, ਫਿਰ
ਹੁਣ ਦੇਵਤਾ ਬਣਦੇ ਹਾਂ। ਇਹ ਸਿਮਰਨ ਕਰਦੇ ਰਹੋ ਤਾਂ ਵੀ ਬੇੜਾ ਪਾਰ ਹੈ। ਇਹ ਹੀ ਸਵਦਰਸ਼ਨ ਚੱਕ੍ਰ ਹੈ
ਨਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਸਮਾਨ
ਸ੍ਰਵ ਸ੍ਰਵਗੁਣਾਂ ਵਿੱਚ ਫੁਲ ਬਣਨਾ ਹੈ। ਆਪਸ ਵਿੱਚ ਬਹੁਤ ਪਿਆਰ ਨਾਲ ਰਹਿਣਾ ਹੈ। ਕਦੇ ਕਿਸੇ ਨੂੰ
ਵੀ ਦੁੱਖ ਨਹੀਂ ਦੇਣਾ ਹੈ।
2. ਚਲਦੇ - ਫਿਰਦੇ ਬਾਪ
ਨੂੰ ਯਾਦ ਕਰਨ ਦਾ ਅਭਿਆਸ ਕਰਨਾ ਹੈ। ਯਾਦ ਵਿੱਚ ਰਹਿ ਸਾਰੇ ਵਿਸ਼ਵ ਨੂੰ ਸ਼ਾਂਤੀ ਦਾ ਦਾਨ ਦੇਣਾ ਹੈ।
ਵਰਦਾਨ:-
ਗਿਆਨ ਦੇ ਰਾਜ਼ ਨੂੰ ਸਮਝ ਸਦਾ ਅਚਲ ਰਹਿਣ ਵਾਲੇ ਨਿਸ਼ਚੇਬੁੱਧੀ, ਵਿਘਨ ਵਿਨਾਸ਼ਕ ਭਵ।
ਵਿਘਨ ਵਿਨਾਸ਼ਕ ਸਥਿਤੀ
ਵਿੱਚ ਸਥਿਤ ਰਹਿਣ ਨਾਲ ਕਿੰਨਾਂ ਵੀ ਵੱਡਾ ਵਿਘਨ ਖੇਲ੍ਹ ਅਨੁਭਵ ਹੋਵੇਗਾ। ਖੇਲ੍ਹ ਸਮਝਣ ਦੇ ਕਾਰਨ
ਵਿਘਣਾਂ ਤੋਂ ਕਦੇ ਘਬਰਾਓਗੇ ਨਹੀਂ ਲੇਕਿਨ ਖੁਸ਼ੀ - ਖੁਸ਼ੀ ਨਾਲ ਵਿਜੇਈ ਬਣੋਗੇ ਅਤੇ ਡਬਲ ਲਾਈਟ ਰਹੋਗੇ।
ਡਰਾਮੇ ਦੇ ਗਿਆਨ ਦੀ ਸਮ੍ਰਿਤੀ ਨਾਲ ਹਰ ਵਿਘਨ ਨਥਿੰਗ ਨਿਊ ਲਗਦਾ ਹੈ। ਨਵੀਂ ਗੱਲ ਨਹੀ ਲੱਗੇਗੀ,
ਬਹੁਤ ਪੁਰਾਣੀ ਗੱਲ ਹੈ। ਅਨੇਕ ਵਾਰੀ ਵਿਜੇਈ ਬਣੇ ਹਾਂ - ਅਜਿਹੇ ਨਿਸ਼ਚੇਬੁੱਧੀ, ਗਿਆਨ ਦੇ ਰਾਜ਼ ਨੂੰ
ਸਮਝਣ ਵਾਲੇ ਬੱਚਿਆਂ ਦਾ ਹੀ ਯਾਦਗਰ ਅਚਲਘਰ ਹੈ।
ਸਲੋਗਨ:-
ਦ੍ਰਿੜ੍ਹਤਾ ਦੀ
ਸ਼ਕਤੀ ਨਾਲ ਹੋਵੇ ਤਾਂ ਸਫਲਤਾ ਗਲੇ ਦਾ ਹਾਰ ਬਣ ਜਾਵੇਗੀ।
ਮਾਤੇਸ਼ਵਰੀ ਜੀ ਦੇ ਅਨਮੋਲ
ਮਹਾਂਵਾਕ
ਅਸੀਂ ਜੋ ਵੀ ਚੰਗੇ ਜਾਂ
ਮਾੜੇ ਕਰਮ ਕਰਦੇ ਹਾਂ ਉਨ੍ਹਾਂ ਦਾ ਫਲ ਜਰੂਰ ਮਿਲਦਾ ਹੈ। ਜਿਵੇਂ ਕੋਈ ਦਾਨ ਪੁੰਨ ਕਰਦੇ ਹਨ, ਯਗ ਹਵਨ
ਕਰਦੇ ਹਨ, ਪੂਜਾ - ਪਾਠ ਕਰਦੇ ਹਨ ਤਾਂ ਉਹ ਸਮਝਦੇ ਹਨ ਕਿ ਅਸੀਂ ਈਸ਼ਵਰ ਦੇ ਅਰਥ ਜੋ ਵੀ ਦਾਨ ਕੀਤਾ
ਉਹ ਪਰਮਾਤਮਾ ਦੇ ਦਰਬਾਰ ਵਿੱਚ ਦਾਖਿਲ ਹੋ ਜਾਂਦਾ ਹੈ। ਜਦੋਂ ਅਸੀਂ ਮਰਾਂਗੇ ਤਾਂ ਉਹ ਫਲ ਜਰੂਰ
ਮਿਲੇਗਾ ਅਤੇ ਸਾਡੀ ਮੁਕਤੀ ਹੋ ਜਾਵੇਗੀ, ਪਰੰਤੂ ਇਹ ਤਾਂ ਅਸੀਂ ਜਾਣ ਚੁੱਕੇ ਹਾਂ ਕਿ ਅਜਿਹਾ ਕਰਨ
ਨਾਲ ਕੋਈ ਸਦਾਕਾਲ ਦੇ ਲਈ ਫਾਇਦਾ ਨਹੀਂ ਹੁੰਦਾ। ਇਹ ਤਾਂ ਜਿਵੇਂ ਦੇ ਕਰਮ ਅਸੀਂ ਕਰਾਂਗੇ ਉਸ ਨਾਲ
ਅਲਪਕਾਲ ਸ਼ਨਭੰਗੁਰ ਸੁਖ ਦੀ ਪ੍ਰਾਪਤੀ ਜਰੂਰ ਹੁੰਦੀ ਹੈ। ਪਰ ਜਦੋਂ ਤੱਕ ਇਹ ਪ੍ਰੈਕਟੀਕਲ ਜੀਵਨ ਸਦਾ
ਸੁਖੀ ਨਹੀਂ ਬਣੀ ਹੈ ਉਦੋਂ ਤੱਕ ਉਸ ਦਾ ਰਿਟਰਨ ਨਹੀਂ ਮਿਲ ਸਕਦਾ। ਭਾਵੇਂ ਅਸੀਂ ਕਿਸੇ ਨੂੰ ਵੀ
ਪੁੱਛਾਂਗੇ ਇਹ ਜੋ ਵੀ ਤੁਸੀਂ ਕਰਦੇ ਆਏ ਹੋ, ਉਹ ਕਰਨ ਨਾਲ ਤੁਹਾਨੂੰ ਪੂਰਾ ਲਾਭ ਮਿਲਿਆ ਹੈ? ਤਾਂ
ਉਨ੍ਹਾਂ ਦੇ ਕੋਲ ਇਸ ਦਾ ਕੋਈ ਜਵਾਬ ਨਹੀਂ ਹੁੰਦਾ। ਹੁਣ ਪਰਮਾਤਮਾ ਦੇ ਕੋਲ ਦਾਖਿਲ ਹੋਇਆ ਜਾਂ ਨਹੀਂ
ਹੋਇਆ, ਉਹ ਸਾਨੂੰ ਕੀ ਪਤਾ? ਜਦੋਂ ਤੱਕ ਆਪਣੀ ਪ੍ਰੈਕਟੀਕਲ ਜੀਵਨ ਵਿੱਚ ਕਰਮ ਸ੍ਰੇਸ਼ਠ ਨਹੀਂ ਬਣੇ ਹਨ
ਉਦੋਂ ਤੱਕ ਕਿੰਨੀ ਵੀ ਮਿਹਨਤ ਕਰੋਗੇ ਤਾਂ ਵੀ ਮੁਕਤੀ ਜੀਵਨਮੁਕਤੀ ਪ੍ਰਾਪਤ ਨਹੀਂ ਹੋਵੇਗੀ। ਅੱਛਾ,
ਦਾਨ ਪੁੰਨ ਕੀਤਾ ਲੇਕਿਨ ਉਸ ਨੂੰ ਕਰਨ ਨਾਲ ਕੋਈ ਵਿਕਰਮ ਤਾਂ ਭਸਮ ਨਹੀਂ ਹੋਏ, ਫਿਰ ਮੁਕਤੀ
ਜੀਵਨਮੁਕਤੀ ਕਿਵੇਂ ਪ੍ਰਾਪਤ ਹੋਵੇਗੀ। ਭਾਵੇਂ ਇਤਨੇ ਸੰਤ ਮਹਾਤਮਾ ਹਨ, ਜਦੋਂ ਤੱਕ ਉਨ੍ਹਾਂ ਨੂੰ ਕਰਮਾਂ
ਦੀ ਨਾਲੇਜ ਨਹੀਂ ਹੈ ਉਦੋਂ ਤੱਕ ਉਹ ਕਰਮ ਅਕਰਮ ਨਹੀਂ ਹੋ ਸਕਦੇ, ਨਾ ਉਹ ਮੁਕਤੀ ਜੀਵਨਮੁਕਤੀ ਨੂੰ
ਪ੍ਰਾਪਤ ਕਰਨਗੇ। ਉਨ੍ਹਾਂ ਨੂੰ ਵੀ ਇਹ ਪਤਾ ਨਹੀਂ ਹੈ ਕਿ ਸਤ ਧਰਮ ਕੀ ਹੈ ਅਤੇ ਸਤ ਕਰਮ ਕੀ ਹਨ,
ਸਿਰ੍ਫ ਮੂੰਹ ਨਾਲ ਰਾਮ - ਰਾਮ ਕਹਿਣਾ, ਇਸ ਨਾਲ ਕੋਈ ਮੁਕਤੀ ਨਹੀਂ ਹੋਵੇਗੀ। ਬਾਕੀ ਇਵੇਂ ਸਮਝ ਬੈਠਣਾ
ਕਿ ਮਰਨ ਦੇ ਬਾਦ ਸਾਡੀ ਮੁਕਤੀ ਹੋਵੇਗੀ। ਉਨ੍ਹਾਂਨੂੰ ਇਹ ਪਤਾ ਹੀ ਨਹੀਂ ਹੈ ਕਿ ਮਰਨ ਦੇ ਬਾਦ ਕੀ
ਫਾਇਦਾ ਮਿਲੇਗਾ? ਕੁਝ ਵੀ ਨਹੀਂ। ਬਾਕੀ ਤਾਂ ਮਨੁੱਖ ਆਪਣੇ ਜੀਵਨ ਵਿੱਚ ਭਾਵੇਂ ਬੁਰੇ ਕਰਮ ਕਰਨ, ਭਾਵੇਂ
ਚੰਗੇ ਕਰਮ ਕਰਨ, ਉਹ ਵੀ ਇਸੇ ਜੀਵਨ ਵਿੱਚ ਭੋਗਣਾ ਹੈ। ਹੁਣ ਇਹ ਸਾਰੀ ਨਾਲੇਜ ਸਾਨੂੰ ਪ੍ਰਮਾਤਮਾ
ਟੀਚਰ ਦਵਾਰਾ ਮਿਲ ਰਹੀ ਹੈ ਕਿ ਕਿਵੇਂ ਸ਼ੁੱਧ ਕਰਮ ਕਰਕੇ ਆਪਣੀ ਪ੍ਰੈਕਟੀਕਲ ਜੀਵਨ ਬਨਾਉਣੀ ਹੈ। ਅੱਛਾ।
ਓਮ ਸ਼ਾਂਤੀ।