14.06.22        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- 21 ਜਨਮਾਂ ਦੀ ਪੂਰੀ ਪ੍ਰਾਲਬੱਧ ਲੈਣ ਦੇ ਲਈ ਬਾਪ ਤੇ ਪੂਰਾ - ਪੂਰਾ ਬਲੀ ਚੜ੍ਹੋ, ਅਧੂਰਾ ਨਹੀਂ, ਬਲੀ ਚੜ੍ਹਨਾ ਮਤਲਬ ਬਾਪ ਦਾ ਬਣ ਜਾਣਾ"

ਪ੍ਰਸ਼ਨ:-
ਕਿਹੜੀ ਗੁਹੀਏ ਗੱਲ ਨੂੰ ਸਮਝਣ ਦੇ ਲਈ ਬੇਹੱਦ ਦੀ ਬੁੱਧੀ ਚਾਹੀਦੀ ਹੈ?

ਉੱਤਰ:-
ਇਹ ਬੇਹੱਦ ਦਾ ਬਣਿਆ ਬਣਾਇਆ ਡਰਾਮਾ ਹੈ। ਹੁਣ ਇਹ ਡਰਾਮਾ ਪੂਰਾ ਹੁੰਦਾ ਹੈ, ਅਸੀਂ ਘਰ ਜਾਵਾਂਗੇ, ਫਿਰ ਨਵੇਂ ਸਿਰੇ ਪਾਰਟ ਸ਼ੁਰੂ ਹੋਵੇਗਾ। ਇਹ ਗੁਹੀਏ ਗੱਲਾਂ ਸਮਝਣ ਦੇ ਲਈ ਬੇਹੱਦ ਦੀ ਬੁੱਧੀ ਚਾਹੀਦੀ ਹੈ। ਬੇਹੱਦ ਰਚਨਾ ਦਾ ਗਿਆਨ ਬੇਹੱਦ ਦਾ ਬਾਪ ਹੀ ਦਿੰਦੇ ਹਨ।

ਪ੍ਰਸ਼ਨ:-
ਮਨੁੱਖ ਕਿਹੜੀ ਗੱਲ ਵਿਚ ਹਾਏ - ਹਾਏ ਕਰ ਰੜੀ ਮਾਰਦੇ ਹਨ, ਅਤੇ ਤੁਸੀਂ ਬਹੁਤ ਖੁਸ਼ ਹੁੰਦੇ ਹੋ?

ਉੱਤਰ:-
ਅਗਿਆਨੀ ਮਨੁੱਖ ਥੋੜ੍ਹੀ ਜਿਹੀ ਬਿਮਾਰੀ ਆਉਣ ਤੇ ਰੜੀ ਮਾਰਦੇ ਹਨ, ਤੁਸੀਂ ਬੱਚੇ ਖੁਸ਼ ਹੁੰਦੇ ਕਿਉਂਕਿ ਸਮਝਦੇ ਹੋ ਇਹ ਵੀ ਪੁਰਾਣਾ ਹਿਸਾਬ - ਕਿਤਾਬ ਚੁਕਤੂ ਹੋ ਰਿਹਾ ਹੈ।

ਗੀਤ:-
ਤੂਨੇ ਰਾਤ ਗਵਾਈ ਸੋਏਕੇ...

ਓਮ ਸ਼ਾਂਤੀ
ਅਸਲ ਵਿੱਚ ਓਮ ਸ਼ਾਂਤੀ ਵੀ ਕਹਿਣ ਦੀ ਜਰੂਰਤ ਨਹੀਂ ਹੈ। ਪਰੰਤੂ ਕੁਝ ਨਾ ਕੁਝ ਬੱਚਿਆਂ ਨੂੰ ਸਮਝਾਉਣਾ ਹੀ ਹੁੰਦਾ ਹੈ, ਪਰਿਚੈ ਦੇਣਾ ਹੁੰਦਾ ਹੈ। ਅੱਜਕਲ ਬਹੁਤ ਹਨ ਜੋ ਓਮ ਸ਼ਾਂਤੀ - ਓਮ ਸ਼ਾਂਤੀ ਜਪਦੇ ਰਹਿੰਦੇ ਹਨ। ਅਰਥ ਤਾਂ ਸਮਝਦੇ ਨਹੀਂ। ਓਮ ਸ਼ਾਂਤੀ, ਮੈਂ ਆਤਮਾ ਦਾ ਸਵਧਰਮ ਸ਼ਾਂਤ ਹੈ। ਇਹ ਤਾਂ ਠੀਕ ਹੈ ਪਰੰਤੂ ਫਿਰ ਓਮ ਸ਼ਿਵੋਹਮ ਵੀ ਕਹਿ ਦਿੱਤਾ ਹੈ, ਉਹ ਫਿਰ ਰਾਂਗ ਹੋ ਗਿਆ। ਅਸਲ ਵਿੱਚ ਇਨ੍ਹਾਂ ਗੀਤਾਂ ਆਦਿ ਦੀ ਵੀ ਜਰੂਰਤ ਨਹੀਂ ਹੈ। ਦੁਨੀਆਂ ਵਿੱਚ ਅੱਜਕਲ ਕਨਰਸ ਬਹੁਤ ਹੈ। ਇਨ੍ਹਾਂ ਸਭ ਕਨਰਸ ਵਿੱਚ ਫਾਇਦਾ ਕੁਝ ਨਹੀਂ ਹੈ। ਮਨਰਸ ਤਾਂ ਹੁਣ ਹੀ ਆਉਂਦਾ ਹੈ ਇੱਕ ਗੱਲ ਦਾ। ਬਾਪ ਬੱਚਿਆਂ ਨੂੰ ਸਨਮੁੱਖ ਬੈਠ ਸਮਝਾਉਂਦੇ ਹਨ, ਕਹਿੰਦੇ ਹਨ ਤੁਸੀਂ ਭਗਤੀ ਤੇ ਬਹੁਤ ਕੀਤੀ, ਹੁਣ ਭਗਤੀ ਦੀ ਰਾਤ ਪੂਰੀ ਹੋ ਪ੍ਰਭਾਤ ਹੋ ਰਹੀ ਹੈ। ਪ੍ਰਭਾਤ ਦਾ ਬਹੁਤ ਮਹੱਤਵ ਹੈ। ਪ੍ਰਭਾਤ ਦੇ ਵਕਤ ਬਾਪ ਨੂੰ ਯਾਦ ਕਰਨਾ ਹੈ। ਪ੍ਰਭਾਤ ਦੇ ਵਕਤ ਭਗਤੀ ਵੀ ਬਹੁਤ ਕਰਦੇ ਹਨ। ਮਾਲਾ ਵੀ ਜਪਦੇ ਹਨ। ਇਹ ਭਗਤੀਮਾਰਗ ਦੀ ਰਸਮ ਚਲੀ ਆਉਂਦੀ ਹੈ। ਬਾਪ ਕਹਿੰਦੇ ਹਨ ਬੱਚੇ ਇਹ ਨਾਟਕ ਪੂਰਾ ਹੁੰਦਾ ਹੈ, ਫਿਰ ਚਕ੍ਰ ਰਪੀਟ ਹੁੰਦਾ ਹੈ। ਉੱਥੇ ਤਾਂ ਭਗਤੀ ਦੀ ਲੋੜ ਨਹੀਂ। ਖੁਦ ਹੀ ਕਹਿੰਦੇ ਹਨ ਭਗਤੀ ਦੇ ਬਾਦ ਭਗਵਾਨ ਮਿਲਦਾ ਹੈ। ਭਗਵਾਨ ਨੂੰ ਯਾਦ ਕਰਦੇ ਹਨ ਕਿਉਂਕਿ ਦੁਖੀ ਹਨ। ਜਦੋਂ ਕੋਈ ਆਫ਼ਤ ਆਉਂਦੀ ਹੈ ਜਾਂ ਬਿਮਾਰ ਪੈਂਦੇ ਹਨ ਤਾਂ ਭਗਵਾਨ ਨੂੰ ਯਾਦ ਕਰਦੇ ਹਨ। ਭਗਤ ਹੀ ਭਗਵਾਨ ਨੂੰ ਯਾਦ ਕਰਦੇ ਹਨ। ਸਤਿਯੁਗ ਤ੍ਰੇਤਾ ਵਿੱਚ ਭਗਤੀ ਹੁੰਦੀ ਨਹੀਂ। ਨਹੀਂ ਤਾਂ ਸਾਰਾ ਭਗਤੀ ਕਲਟ ਹੋ ਜਾਵੇ। ਭਗਤੀ, ਗਿਆਨ ਅਤੇ ਬਾਦ ਵਿੱਚ ਹੈ ਵੈਰਾਗ। ਭਗਤੀ ਦੇ ਬਾਦ ਫਿਰ ਹੈ ਦਿਨ। ਦਿਨ ਕਿਹਾ ਜਾਂਦਾ ਹੈ ਨਵੀਂ ਦੁਨੀਆਂ ਨੂੰ। ਭਗਤੀ, ਗਿਆਨ, ਵੈਰਾਗ ਅੱਖਰ ਠੀਕ ਹੈ। ਵੈਰਾਗ ਕਿਸ ਦਾ? ਪੁਰਾਣੀ ਦੁਨੀਆਂ, ਪੁਰਾਣੇ ਸੰਬੰਧ ਆਦਿ ਤੋਂ ਵੈਰਾਗ। ਚਾਉਂਦੇ ਹਨ ਅਸੀਂ ਮੁਕਤੀਧਾਮ ਵਿੱਚ ਬਾਬਾ ਦੇ ਕੋਲ ਜਾਈਏ। ਭਗਤੀ ਦੇ ਬਾਦ ਸਾਨੂੰ ਭਗਵਾਨ ਜਰੂਰ ਮਿਲਣਾ ਹੈ। ਭਗਤਾਂ ਨੂੰ ਹੀ ਭਗਵਾਨ ਬਾਪ ਮਿਲਦਾ ਹੈ। ਭਗਤਾਂ ਨੂੰ ਸਦਗਤੀ ਦੇਣਾ ਭਗਵਾਨ ਦਾ ਹੀ ਕੰਮ ਹੈ। ਹੋਰ ਕੁਝ ਕਰਨਾ ਨਹੀਂ ਹੈ ਸਿਰ੍ਫ ਬਾਪ ਨੂੰ ਪਹਿਚਾਨਣਾ ਹੈ। ਬਾਪ ਹੈ ਇਸ ਮਨੁੱਖ ਸ੍ਰਿਸ਼ਟੀ ਝਾੜ ਦਾ ਬੀਜ, ਇਸਨੂੰ ਉਲਟਾ ਝਾੜ ਕਹਿੰਦੇ ਹਨ। ਬੀਜ ਤੋਂ ਝਾੜ ਕਿਵੇਂ ਨਿਕਲਦਾ ਹੈ, ਇਹ ਤਾਂ ਬਹੁਤ ਸਹਿਜ ਹੈ। ਹੁਣ ਤੁਸੀਂ ਜਾਣਦੇ ਹੋ - ਇਹ ਵੇਦ ਸ਼ਾਸਤਰ, ਗ੍ਰੰਥ ਆਦਿ ਪੜ੍ਹਨਾ, ਜਪ ਤਪ ਕਰਨਾ ਇਹ ਸਭ ਭਗਤੀ ਮਾਰਗ ਹੈ। ਇਹ ਕੋਈ ਭਗਵਾਨ ਨੂੰ ਪਾਉਣ ਦਾ ਸੱਚਾ ਮਾਰਗ ਨਹੀਂ ਹੈ। ਸੱਚਾ ਮਾਰਗ ਤਾਂ ਭਗਵਾਨ ਹੀ ਵਿਖਾਉਂਦੇ ਹਨ - ਮੁਕਤੀ ਜੀਵਨਮੁਕਤੀ ਦਾ। ਤੁਸੀਂ ਜਾਣਦੇ ਹੋ ਹੁਣ ਡਰਾਮਾ ਪੂਰਾ ਹੁੰਦਾ ਹੈ, ਜੋ ਪਾਸਟ ਹੋਇਆ ਉਹ ਡਰਾਮਾ। ਇਸ ਨੂੰ ਸਮਝਣ ਵਿੱਚ ਬੜੀ ਬੇਹੱਦ ਦੀ ਬੁੱਧੀ ਚਾਹੀਦੀ ਹੈ। ਬੇਹੱਦ ਦਾ ਮਾਲਿਕ ਹੀ ਸਾਰੀ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦਾ, ਬੇਹੱਦ ਦਾ ਗਿਆਨ ਦਿੰਦੇ ਹਨ। ਇਸਨੂੰ ਕਿਹਾ ਜਾਂਦਾ ਹੈ ਗਿਆਨੇਸ਼੍ਵਰ, ਰਚਤਾ। ਗਿਆਨੇਸ਼੍ਵਰ ਮਤਲਬ ਈਸ਼ਵਰ ਵਿਚ ਗਿਆਨ ਹੈ, ਇਸਨੂੰ ਕਹਿੰਦੇ ਹਨ ਰੂਹਾਨੀ ਸਪ੍ਰੀਚੁਅਲ ਨਾਲੇਜ। ਗੌਡ ਫਾਦਰਲੀ ਨਾਲੇਜ। ਤੁਸੀਂ ਵੀ ਗੌਡ ਫਾਦਰਲੀ ਸਟੂਡੈਂਟ ਬਣੇ ਹੋ, ਬਰੋਬਰ ਭਗਵਾਨੁਵਾਚ - ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ ਤਾਂ ਭਗਵਾਨ ਟੀਚਰ ਵੀ ਠਹਿਰਿਆ। ਤੁਸੀਂ ਵੀ ਸਟੂਡੈਂਟ ਹੋ, ਬੱਚੇ ਵੀ ਹੋ। ਬੱਚਿਆਂ ਨੂੰ ਦਾਦੇ ਤੋਂ ਵਰਸਾ ਮਿਲਦਾ ਹੈ। ਇਹ ਤਾਂ ਬੜੀ ਸਹਿਜ ਗੱਲ ਹੈ। ਬੱਚਾ ਜੇਕਰ ਲਾਇਕ ਨਹੀਂ ਹੈ ਤਾਂ ਬਾਪ ਲੱਤ ਮਾਰ ਕੇ ਕੱਢ ਦਿੰਦੇ ਹਨ, ਧੰਧੇ ਆਦਿ ਵਿੱਚ ਜੋ ਚੰਗੇ ਮਦਦਗਾਰ ਹੁੰਦੇਂ ਹਨ ਉਨ੍ਹਾ ਦਾ ਹੀ ਹਿੱਸਾ ਲਗਦਾ ਹੈ। ਤਾਂ ਤੁਸੀਂ ਬੱਚਿਆਂ ਦਾ ਵੀ ਦਾਦੇ ਦੀ ਮਲਕੀਅਤ ਤੇ ਹੱਕ ਹੈ। ਉਹ ਹੈ ਨਿਰਾਕਾਰ। ਬੱਚੇ ਜਾਣਦੇ ਹਨ ਅਸੀਂ ਆਪਣੇ ਦਾਦੇ ਤੋਂ ਵਰਸਾ ਲੈ ਰਹੇ ਹਾਂ। ਉਹ ਹੀ ਸਵਰਗ ਦੀ ਸਥਾਪਨਾ ਕਰਦੇ ਹਨ। ਨਾਲੇਜਫੁਲ ਹਨ। ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਪਤਿਤ - ਪਾਵਨ ਨਹੀਂ ਕਹਾਂਗੇ। ਉਹ ਤਾਂ ਦੇਵਤੇ ਹਨ। ਉਨ੍ਹਾਂਨੂੰ ਸਦਗਤੀ ਦਾਤਾ ਨਹੀਂ ਕਹਾਂਗੇ। ਉਹ ਇੱਕ ਹੀ ਹੈ। ਯਾਦ ਵੀ ਸਾਰੇ ਇੱਕ ਨੂੰ ਹੀ ਕਰਦੇ ਹਨ। ਬਾਪ ਦਾ ਪਤਾ ਨਾ ਹੋਣ ਦੇ ਕਾਰਨ ਕਹਿ ਦਿੰਦੇ ਹਨ ਕਿ ਸਭ ਵਿੱਚ ਪ੍ਰਮਾਤਮਾ ਹੈ। ਜੇਕਰ ਕਿਸੇ ਨੂੰ ਸਾਖਸ਼ਤਕਾਰ ਹੋ ਜਾਂਦਾ ਹੈ ਤਾਂ ਸਮਝਦੇ ਹਨ ਹਨੂਮਾਨ ਨੇ ਦਰਸ਼ਨ ਕਰਵਾਇਆ। ਭਗਵਾਨ ਤੇ ਸਰਵਵਿਆਪੀ ਹੈ। ਕਿਸੇ ਵੀ ਚੀਜ਼ ਵਿਚ ਭਾਵਨਾ ਰੱਖੋ ਤਾਂ ਸਾਖਸ਼ਤਕਾਰ ਹੋ ਜਾਂਦਾ ਹੈ। ਇੱਥੇ ਤਾਂ ਪੜ੍ਹਾਈ ਦੀ ਗੱਲ ਹੈ। ਬਾਪ ਕਹਿੰਦੇ ਹਨ ਮੈਂ ਬੱਚਿਆਂ ਨੂੰ ਆਕੇ ਪੜ੍ਹਾਉਂਦਾ ਹਾਂ। ਤੁਸੀਂ ਵੇਖਦੇ ਵੀ ਹੋ ਕਿਵੇਂ ਪੜ੍ਹਾਉਂਦੇ ਹਨ। ਜਿਵੇਂ ਹੋਰ ਟੀਚਰ ਹੁੰਦੇਂ ਹਨ ਬਿਲਕੁਲ ਸਧਾਰਨ ਤਰ੍ਹਾਂ ਪੜ੍ਹਾਉਂਦੇ ਹਨ। ਬੇਰਿਸਟਰ ਹੋਵੇਗਾ ਤਾਂ ਆਪ ਸਮਾਨ ਬੇਰਿਸਟਰ ਬਣਾਏਗਾ। ਇਹ ਤਾਂ ਤੁਸੀਂ ਹੀ ਜਾਣਦੇ ਹੋ ਕਿ ਇਸ ਭਾਰਤ ਨੂੰ ਕਿਸਨੇ ਬਣਾਇਆ? ਅਤੇ ਭਾਰਤ ਵਿੱਚ ਰਹਿਣ ਵਾਲੇ ਸੂਰਜਵੰਸ਼ੀ ਦੇਵੀ - ਦੇਵਤੇ ਕਿਥੋਂ ਆਏ? ਮਨੁੱਖਾਂ ਨੂੰ ਬਿਲਕੁਲ ਪਤਾ ਨਹੀਂ ਹੈ। ਹੁਣ ਹੈ ਸੰਗਮ। ਤੁਸੀਂ ਸੰਗਮ ਤੇ ਖੜੇ ਹੋ, ਦੂਸਰਾ ਕੋਈ ਸੰਗਮ ਤੇ ਨਹੀਂ ਹੈ। ਇਹ ਸੰਗਮ ਦਾ ਮੇਲਾ ਵੇਖੋ ਕਿਵੇਂ ਹੈ। ਬੱਚੇ ਆਏ ਹਨ ਬਾਪ ਨੂੰ ਮਿਲਣ। ਇਹ ਮੇਲਾ ਹੀ ਕਲਿਆਣਕਾਰੀ ਹੈ। ਬਾਕੀ ਹੋਰ ਜੋ ਵੀ ਕੁੰਭ ਦੇ ਮੇਲੇ ਆਦਿ ਲਗਦੇ ਹਨ, ਉਸ ਤੋੰ ਕੋਈ ਪ੍ਰਾਪਤੀ ਨਹੀਂ। ਸੱਚਾ - ਸੱਚਾ ਕੁੰਭ ਦਾ ਮੇਲਾ ਕਿਹਾ ਜਾਂਦਾ ਹੈ ਸੰਗਮ ਨੂੰ। ਗਾਉਂਦੇ ਹਨ ਆਤਮਾ ਪਰਮਾਤਮਾ ਵੱਖ ਰਹੇ ਬਹੂਕਾਲ ਫਿਰ ਸੁੰਦਰ ਸੁਹਾਵਣਾ ਮੇਲਾ ਕਰ ਦਿੱਤਾ ਹੈ। ਇਸ ਸਮੇਂ ਕਿੰਨਾਂ ਚੰਗਾ ਹੈ। ਇਹ ਸੰਗਮ ਦਾ ਸਮਾਂ ਕਿੰਨਾਂ ਕਲਿਆਣਕਾਰੀ ਹੈ ਕਿਉਂਕਿ ਇਸ ਸਮੇਂ ਹੀ ਸਭ ਦਾ ਕਲਿਆਣ ਹੁੰਦਾ ਹੈ। ਬਾਪ ਆਕੇ ਸਭਨੂੰ ਪਪ੍ਰਹਾਉਂਦੇ ਹਨ, ਉਹ ਹੈ ਨਿਰਾਕਾਰ ਸਟਾਰ। ਲਿੰਗ ਰੂਪ ਰੱਖਿਆ ਹੈ ਸਮਝਾਉਣ ਦੇ ਲਈ। ਬਿੰਦੀ ਰੱਖਣ ਨਾਲ ਕੁਝ ਸਮਝ ਨਹੀਂ ਸਕਦੇ। ਤੁਸੀਂ ਸਮਝਾ ਸਕਦੇ ਹੋ ਆਤਮਾ ਇੱਕ ਸਟਾਰ ਹੈ। ਬਾਪ ਵੀ ਸਟਾਰ ਹੈ। ਜਿਵੇਂ ਆਤਮਾ ਉਵੇਂ ਪਰਮਪਿਤਾ ਪ੍ਰਮਾਤਮਾ। ਫਰਕ ਨਹੀਂ ਹੈ। ਤੁਹਾਡੀ ਆਤਮਾ ਵੀ ਨੰਬਰਵਾਰ ਹੈ। ਕਿਸੇ ਦੀ ਬੁੱਧੀ ਵਿੱਚ ਕਿੰਨੀ ਨਾਲੇਜ ਭਰੀ ਹੋਈ ਹੈ, ਕਿਸੇ ਦੀ ਬੁੱਧੀ ਵਿੱਚ ਕਿੰਨੀ। ਹੁਣ ਤੁਸੀਂ ਸਮਝਦੇ ਹੋ ਅਸੀਂ ਆਤਮਾਵਾਂ ਕਿਵੇਂ 84 ਜਨਮ ਭੋਗਦੇ ਹਾਂ। ਹਰ ਇੱਕ ਨੂੰ ਆਪਣਾ ਹਿਸਾਬ ਕਿਤਾਬ ਭੋਗਣਾ ਹੀ ਪਵੇਗਾ। ਕੋਈ ਬਿਮਾਰ ਪੈਂਦੇ ਹਨ, ਹਿਸਾਬ ਚੁਕਤੂ ਕਰਨਾ ਹੈ। ਇਵੇਂ ਨਹੀਂ ਈਸ਼ਵਰੀਏ ਸੰਤਾਨ ਨੂੰ ਇਹ ਭੋਗਣਾ ਕਿਉਂ ਹੁੰਦੀ ਹੈ! ਬਾਪ ਨੇ ਸਮਝਾਇਆ ਹੈ ਬੱਚੇ ਜਨਮ ਜਨਮੰਤ੍ਰੁ ਦੇ ਪਾਪ ਹਨ। ਭਾਵੇਂ ਕੁਮਾਰੀ ਹੈ, ਕੁਮਾਰੀ ਤੋੰ ਕੀ ਪਾਪ ਹੋਇਆ ਹੋਵੇਗਾ? ਪਰ ਇਹ ਤਾਂ ਅਨੇਕ ਜਨਮਾਂ ਦਾ ਹਿਸਾਬ -ਕਿਤਾਬ ਚੁਕਤੂ ਹੋਣਾ ਹੈ ਨਾ। ਬਾਬਾ ਨੇ ਸਮਝਾਇਆ ਹੈ ਇਸ ਜਨਮ ਵਿਚ ਵੀ ਕੀਤੇ ਹੋਏ ਪਾਪ ਜੇਕਰ ਸੁਣਾਵਾਂਗੇ ਨਹੀਂ ਤਾਂ ਅੰਦਰ ਵ੍ਰਿਧੀ ਨੂੰ ਪਾਉਂਦੇ ਰਹਿਣਗੇ। ਦੱਸ ਦੇਣ ਨਾਲ ਫਿਰ ਉਹ ਵ੍ਰਿਧੀ ਨਹੀਂ ਹੋਵੇਗੀ। ਸਭ ਤੋਂ ਨੰਬਰਵਨ ਭਾਰਤ ਪਾਵਨ ਸੀ, ਹੁਣ ਭਾਰਤ ਸਭ ਤੋਂ ਪਤਿਤ ਹੈ। ਤਾਂ ਉਨ੍ਹਾਂ ਨੂੰ ਮਿਹਨਤ ਵੀ ਜਿਆਦਾ ਕਰਨੀ ਪੈਂਦੀ ਹੈ। ਜੋ ਸਰਵਿਸ ਬਹੁਤ ਕਰਦੇ ਹਨ, ਸਮਝ ਸਕਦੇ ਹਨ ਮੈਂ ਉੱਚ ਨੰਬਰ ਵਿੱਚ ਜਾਵਾਂਗਾ। ਕੁਝ ਹਿਸਾਬ ਕਿਤਾਬ ਰਿਹਾ ਹੋਇਆ ਹੋਵੇਗਾ ਤਾਂ ਭੋਗਣਾ ਪਵੇਗਾ। ਉਹ ਭੋਗਣਾ ਵੀ ਖੁਸ਼ੀ ਨਾਲ ਭੋਗੀ ਜਾਂਦੀ ਹੈ। ਅਗਿਆਨੀ ਮਨੁੱਖਾਂ ਨੂੰ ਤੇ ਕੁਝ ਹੁੰਦਾ ਹੈ ਤਾਂ ਉਹ ਇੱਕਦਮ ਰੜੀ ਮਾਰਨ ਲੱਗ ਜਾਂਦੇ ਹਨ। ਇੱਥੇ ਤਾਂ ਖੁਸ਼ੀ ਨਾਲ ਭੋਗਣਾ ਹੈ। ਅਸੀਂ ਹੀ ਪਾਵਨ ਸੀ ਫਿਰ ਅਸੀਂ ਹੀ ਸਭ ਤੋੰ ਪਤਿਤ ਬਣਦੇ ਹਾਂ। ਇਹ ਚੋਲਾ ਪਾਰਟ ਵਜਾਉਣ ਦੇ ਲਈ ਸਾਨੂੰ ਅਜਿਹਿਆ ਮਿਲਿਆ ਹੈ। ਹੁਣ ਬੁੱਧੀ ਵਿੱਚ ਆਇਆ ਹੈ, ਅਸੀਂ ਸਭ ਤੋਂ ਜਿਆਦਾ ਪਤਿਤ ਬਣੇ ਹਾਂ। ਬੜੀ ਮਿਹਨਤ ਕਰਨੀ ਪੈਂਦੀ ਹੈ। ਅਸ਼ਚਰਿਆ ਨਹੀਂ ਖਾਣਾ ਚਾਹੀਦਾ ਕਿ ਫਲਾਣੇ ਨੂੰ ਇਹ ਬਿਮਾਰੀ ਕਿਉਂ! ਅਰੇ ਦੇਖੋ ਕ੍ਰਿਸ਼ਨ ਦਾ ਵੀ ਨਾਮ ਗਾਇਆ ਹੋਇਆ ਹੈ ਸਾਂਵਰਾ, ਗੋਰਾ। ਚਿੱਤਰ ਬਨਾਉਣ ਵਾਲੇ ਤਾਂ ਸਮਝਦੇ ਨਹੀਂ। ਉਹ ਤਾਂ ਰਾਧੇ ਨੂੰ ਗੌਰਾ ਕ੍ਰਿਸ਼ਨ ਨੂੰ ਸਾਂਵਰਾ ਬਨਾਉਂਦੇ ਹਨ। ਸਮਝਦੇ ਹਨ ਰਾਧੇ ਕੁਮਾਰੀ ਹੈ ਤਾਂ ਉਸ ਦਾ ਮਾਨ ਰੱਖਦੇ ਹਨ। ਸਮਝਦੇ ਹਨ ਉਹ ਕਿਵੇਂ ਕਾਲੀ ਹੋਵੇਗੀ। ਇਨ੍ਹਾਂ ਗੱਲਾਂ ਨੂੰ ਤੁਸੀਂ ਸਮਝਦੇ ਹੋ। ਜੋ ਦੇਵਤਾ ਕੁਲ ਦੇ ਸਨ ਉਹ ਆਪਣੇ ਨੂੰ ਹੁਣ ਹਿੰਦੂ ਧਰਮ ਦੇ ਸਮਝ ਰਹੇ ਹਨ।

ਤੁਸੀਂ ਸ਼੍ਰੀਮਤ ਤੇ ਆਪਣੇ ਕੁਲ ਦਾ ਉਧਾਰ ਕਰਦੇ ਹੋ। ਸਾਰੇ ਕੁਲ ਨੂੰ ਪਾਵਨ ਬਨਾਉਣਾ ਹੈ, ਸੇਲਵੇਜ਼ ਕਰ ਉੱਪਰ ਲੈ ਆਉਣਾ ਹੈ। ਤੁਸੀਂ ਸੇਲਵੇਸ਼ਨ ਆਰਮੀ ਹੋ ਨਾ। ਬਾਪ ਹੀ ਦੁਰਗਤੀ ਤੋਂ ਨਿਕਾਲ ਸਦਗਤੀ ਕਰਦੇ ਹਨ, ਉਹ ਹੀ ਕ੍ਰਿਏਟਰ, ਡਾਇਰੈਕਟਰ, ਮੁੱਖ ਐਕਟਰ ਗਾਇਆ ਹੋਇਆ ਹੈ। ਐਕਟਰ ਕਿਵੇਂ ਹਨ, ਪਤਿਤ ਪਾਵਨ ਬਾਪ ਆਕੇ ਪਤਿਤ ਦੁਨੀਆਂ ਵਿਚ ਸਭ ਨੂੰ ਪਾਵਨ ਬਨਾਉਂਦੇ ਹਨ, ਤਾਂ ਮੁੱਖ ਹੋਇਆ ਨਾ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਕੋਈ ਕਰਾਵਨਹਾਰ ਨਹੀਂ ਕਹਾਂਗੇ। ਹੁਣ ਤੁਸੀਂ ਅਨੁਭਵ ਨਾਲ ਕਹਿ ਸਕਦੇ ਹੋ - ਬਾਬਾ ਜਿਸਨੂੰ ਕਰਨ ਕਰਾਵਨਹਾਰ ਕਹਿੰਦੇ ਹਨ ਉਹ ਇਸ ਸਮੇਂ ਪਾਰਟ ਵਜਾਉਂਦੇ ਹਨ। ਉਹ ਪਾਰਟ ਵਜਾਉਣਗੇ ਵੀ ਸੰਗਮ ਤੇ। ਉਨ੍ਹਾਂਨੂੰ ਕੋਈ ਜਾਣਦੇ ਨਹੀਂ। ਮਨੁੱਖ 16 ਕਲਾਂ ਤੋੰ ਫਿਰ ਹੇਠਾਂ ਡਿੱਗਦੇ ਹਨ। ਹੌਲੀ - ਹੌਲੀ ਕਲਾ ਘੱਟ ਹੁੰਦੀ ਜਾਂਦੀ ਹੈ। ਹਰ ਜਨਮ ਵਿੱਚ ਕੁਝ ਨਾ ਕੁਝ ਕਲਾ ਘੱਟ ਹੁੰਦੀ ਹੈ। ਸਤਿਯੁਗ ਵਿੱਚ 8 ਜਨਮ ਲੈਣੇ ਪੈਂਦੇ ਹਨ। ਇੱਕ - ਇੱਕ ਜਨਮ ਡਰਾਮਾ ਅਨੁਸਾਰ ਕੁਝ ਨਾ ਕੁਝ ਕਲਾ ਘੱਟ ਹੁੰਦੀ ਹੈ। ਹੁਣ ਹੈ ਚੜ੍ਹਨ ਦੀ ਵਾਰੀ। ਜਦੋਂ ਪੂਰੇ ਚੜ੍ਹ ਜਾਵੋਗੇ ਫਿਰ ਹੌਲੀ - ਹੌਲੀ ਉਤਰੋਗੇ। ਬੱਚੇ ਜਾਣਦੇ ਹਨ ਹੁਣ ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਰਾਜਧਾਨੀ ਵਿੱਚ ਤਾਂ ਹਰ ਤਰ੍ਹਾਂ ਦੇ ਚਾਹੀਦੇ ਹਨ। ਜੋ ਚੰਗੀ ਰੀਤੀ ਸ਼੍ਰੀਮਤ ਤੇ ਚਲਦੇ ਹਨ ਉਹ ਉੱਚ ਪਦਵੀ ਪਾਉਂਦੇ ਹਨ, ਸੋ ਵੀ ਜਦੋਂ ਪੁੱਛਣ ਨਾ! ਬਾਬਾ ਨੂੰ ਆਪਣਾ ਪੂਰਾ ਪੋਤਾਮੇਲ ਵੀ ਭੇਜੋ, ਤਾਂ ਬਾਬਾ ਰਾਏ ਦੇ ਸਕਦੇ ਹਨ। ਇਵੇਂ ਨਹੀਂ ਬਾਬਾ ਤਾਂ ਸਭ ਕੁਝ ਜਾਣਦੇ ਹਨ। ਉਹ ਤਾਂ ਸਾਰੀ ਦੁਨੀਆਂ ਦੇ ਆਦਿ - ਮੱਧ- ਅੰਤ ਨੂੰ ਜਾਣਦੇ ਹਨ। ਇੱਕ - ਇੱਕ ਦੀ ਦਿਲ ਨੂੰ ਤਾਂ ਨਹੀਂ ਬੈਠ ਜਾਨਣਗੇ, ਉਹ ਹੀ ਨਾਲੇਜਫੁਲ ਹਨ। ਬਾਬਾ ਕਹਿੰਦੇ ਹਨ ਮੈਂ ਆਦਿ ਮੱਧ ਅੰਤ ਨੂੰ ਜਾਣਦਾ ਹਾਂ, ਤਾਂ ਹੀ ਤੇ ਦੱਸਦਾ ਹਾਂ ਕਿ ਤੁਸੀਂ ਇਵੇਂ - ਇਵੇਂ ਡਿੱਗਦੇ ਹੋ। ਫਿਰ ਇਵੇਂ ਚੜ੍ਹਦੇ ਹੋ। ਇਹ ਪਾਰਟ ਭਾਰਤ ਦਾ ਹੈ। ਭਗਤੀ ਤਾਂ ਸਭ ਕਰਦੇ ਹਨ। ਜੋ ਸਭ ਤੋਂ ਜਿਆਦਾ ਭਗਤੀ ਕਰਦੇ ਹਨ ਉਨ੍ਹਾਂ ਨੂੰ ਪਹਿਲਾਂ ਸਦਗਤੀ ਮਿਲਣੀ ਚਾਹੀਦੀ ਹੈ। ਪੂਜੀਏ ਸਨ ਫਿਰ 84 ਜਨਮ ਵੀ ਉਨ੍ਹਾਂ ਨੇ ਲਏ। ਭਗਤੀ ਵੀ ਉਨ੍ਹਾਂ ਦੀ ਹੈ ਨੰਬਰਵਾਰ। ਭਾਵੇਂ ਇਸ ਸਮੇਂ ਜਨਮ ਮਿਲਿਆ ਹੈ ਪਰ ਪਹਿਲੇ ਜਨਮ ਦੇ ਪਾਪ ਤੇ ਹਨ ਨਾ। ਉਹ ਕੱਟਦੇ ਹਨ ਯਾਦ ਦੇ ਬਲ ਨਾਲ। ਯਾਦ ਹੀ ਡੀਫਿਕਲਟ ਹੈ। ਤੁਹਾਡੇ ਲਈ ਬਾਬਾ ਕਹਿੰਦੇ ਹਨ ਤੁਸੀਂ ਯਾਦ ਵਿਚ ਬੈਠੋ ਤਾਂ ਨਿਰੋਗੀ ਬਣੋਗੇ। ਬਾਬਾ ਤੋੰ ਵਰਸਾ ਮਿਲਦਾ ਹੈ - ਸੁਖ, ਸ਼ਾਂਤੀ, ਪਵਿਤ੍ਰਤਾ ਦਾ। ਨਿਰੋਗੀ ਕਾਇਆ ਜਾਂ ਵੱਡੀ ਉਮਰ ਵੀ ਮਿਲਦੀ ਹੈ ਸਿਰ੍ਫ ਯਾਦ ਨਾਲ। ਨਾਲੇਜ ਨਾਲ ਤੁਸੀਂ ਤ੍ਰਿਕਾਲਦਰਸ਼ੀ ਬਣਦੇ ਹੋ। ਤ੍ਰਿਕਾਲਦਰਸ਼ੀ ਦਾ ਅਰਥ ਵੀ ਕੋਈ ਨਹੀਂ ਜਾਣਦੇ। ਰਿੱਧੀ ਸਿੱਧੀ ਵਾਲੇ ਵੀ ਬਹੁਤ ਹੁੰਦੇਂ ਹਨ। ਇੱਥੇ ਬੈਠੇ ਵੀ ਲੰਡਨ ਦੀ ਪਾਰਲੀਮੈਂਟ ਆਦਿ ਵੇਖਦੇ ਰਹਿਣਗੇ। ਪਰੰਤੂ ਇਸ ਰਿੱਧੀ ਸਿੱਧੀ ਨਾਲ ਫਾਇਦਾ ਕੁਝ ਵੀ ਨਹੀਂ। ਦੀਦਾਰ ਵੀ ਹੁੰਦੇਂ ਹਨ ਦਿਵਿਯ ਦ੍ਰਿਸ਼ਟੀ ਨਾਲ, ਇਨ੍ਹਾਂ ਨੈਣਾਂ ਨਾਲ ਨਹੀਂ। ਇਸ ਸਮੇਂ ਸਭ ਸਾਂਵਰੇ ਹਨ। ਤੁਸੀਂ ਬਲੀ ਚੜ੍ਹਦੇ ਹੋ ਮਤਲਬ ਬਾਪ ਦਾ ਬਣਦੇ ਹੋ। ਬਾਬਾ ਵੀ ਬਲੀ ਚੜ੍ਹਿਆ ਪੂਰਾ, ਜੋ ਅਧੂਰੇ ਬਲੀ ਚੜ੍ਹਦੇ ਹਨ ਤਾਂ ਮਿਲਦਾ ਵੀ ਅਧੂਰਾ ਹੈ। ਬਾਬਾ ਵੀ ਬਲੀ ਚੜ੍ਹਿਆ ਨਾ। ਜੋ ਕੁਝ ਸੀ ਬਲੀ ਚੜ੍ਹਾ ਦਿੱਤਾ। ਜੋ ਇਨੇ ਸਭ ਬਲੀ ਚੜ੍ਹਦੇ ਹਨ, ਉਨ੍ਹਾਂਨੂੰ 21 ਜਨਮਾਂ ਲਈ ਪ੍ਰਾਪਤੀ ਹੁੰਦੀ ਹੈ, ਇਸ ਵਿੱਚ ਜੀਵਘਾਤ ਦੀ ਗੱਲ ਨਹੀਂ। ਜੀਵਘਾਤੀ ਨੂੰ ਮਹਾ ਪਾਪੀ ਕਿਹਾ ਜਾਂਦਾ ਹੈ। ਆਤਮਾ ਆਪਣੇ ਸ਼ਰੀਰ ਦਾ ਘਾਤ ਕਰੇ, ਇਹ ਤਾਂ ਚੰਗਾ ਨਹੀਂ ਹੈ। ਮਨੁੱਖ ਦੂਜੇ ਦਾ ਗਲਾ ਕੱਟ ਲੈਦੇ ਹਨ, ਇਹ ਆਪਣਾ ਕੱਟ ਲੈਂਦੇ ਹਨ ਇਸਲਈ ਜੀਵਘਾਤੀ, ਮਹਾਪਾਪੀ ਕਿਹਾ ਜਾਂਦਾ ਹੈ।

ਬਾਪ ਮਿੱਠੇ - ਮਿੱਠੇ ਬੱਚਿਆਂ ਨੂੰ ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਹਨ। ਤੁਸੀਂ ਜਾਣਦੇ ਹੋ ਕਲਪ -ਕਲਪ, ਕਲਪ ਦੇ ਸੰਗਮਯੁਗੇ ਇਸ ਕੁੰਭ ਦੇ ਮੇਲੇ ਵਿੱਚ ਆਉਂਦੇ ਹਾਂ। ਇਹ ਉਹ ਹੀ ਮਾਤਾ - ਪਿਤਾ ਹਨ। ਕਹਿੰਦੇ ਹਨ ਬਾਬਾ ਤੁਸੀਂ ਹੀ ਸਾਡੇ ਸਭ ਕੁਝ ਹੋ। ਬਾਬਾ ਵੀ ਕਹਿੰਦੇ ਹਨ ਹੇ ਬੱਚੇ ਤੁਸੀਂ ਆਤਮਾਵਾਂ ਸਾਡੀਆਂ ਹੋ। ਤੁਸੀਂ ਬੱਚੇ ਜਾਣਦੇ ਹੋ ਸ਼ਿਵਬਾਬਾ ਆਇਆ ਹੋਇਆ ਹੈ ਕਲਪ ਪਹਿਲੇ ਮੁਆਫ਼ਿਕ। ਜਿਨ੍ਹਾਂਨੇ ਪੂਰੇ 84 ਜਨਮ ਲੀਤੇ ਹਨ ਉਨ੍ਹਾਂ ਦਾ ਪਹਿਲੇ ਸ਼ਿੰਗਾਰ ਕਰ ਰਹੇ ਹਨ। ਤੁਹਾਡੀ ਆਤਮਾ ਜਾਣਦੀ ਹੈ ਬਾਬਾ ਨਾਲੇਜਫੁਲ ਪਤਿਤ - ਪਾਵਨ ਹੈ। ਉਹ ਸਾਨੂੰ ਹੁਣ ਸਾਰੀ ਨਾਲੇਜ ਦਿੰਦੇ ਹਨ। ਉਹ ਹੀ ਗਿਆਨ ਦਾ ਸਾਗਰ ਹੈ, ਇਸ ਵਿੱਚ ਸ਼ਾਸਤਰਾਂ ਦੀ ਕੋਈ ਗੱਲ ਨਹੀਂ। ਇੱਥੇ ਤਾਂ ਦੇਹ ਸਹਿਤ ਸਭ ਕੁਝ ਭੁੱਲ ਆਪਣੇ ਨੂੰ ਆਤਮਾ ਸਮਝਣਾ ਹੈ। ਇੱਕ ਬਾਪ ਦੇ ਬਣੇ ਹੋ ਤਾਂ ਹੋਰ ਸਭ ਭੁੱਲ ਜਾਣਾ ਹੈ। ਹੋਰ ਸੰਗ ਬੁਧੀਯੋਗ ਤੋੜ ਇੱਕ ਸੰਗ ਜੋੜਨਾ ਹੈ। ਗਾਉਂਦੇ ਵੀ ਹਨ ਅਸੀਂ ਤੁਹਾਡੇ ਸੰਗ ਹੀ ਜੋੜਾਂ ਗੇ। ਬਾਬਾ ਅਸੀਂ ਪੂਰੇ ਬਲਿਹਾਰ ਜਾਵਾਂਗੇ। ਬਾਪ ਵੀ ਕਹਿੰਦੇ ਹਨ ਅਸੀਂ ਤੁਹਾਡੇ ਤੇ ਬਲਿਹਾਰ ਜਾਂਦੇ ਹਾਂ। ਮਿੱਠੇ ਬੱਚੇ ਸਾਰੇ ਵਿਸ਼ਵ ਦੀ ਰਾਜਾਈ ਦਾ ਤੁਹਾਨੂੰ ਮਾਲਿਕ ਬਨਾਉਂਦਾ ਹਾਂ, ਮੈਂ ਤੇ ਨਿਸ਼ਕਾਮੀ ਹਾਂ। ਮਨੁੱਖ ਭਾਵੇਂ ਕਹਿੰਦੇ ਹਨ ਨਿਸ਼ਕਾਮ ਸੇਵਾ ਕਰਦੇ ਹਾਂ ਪਰ ਫਲ ਤਾਂ ਮਿਲਦਾ ਹੈ ਨਾ। ਬਾਪ ਨਿਸ਼ਕਾਮ ਸੇਵਾ ਕਰਦੇ ਹਨ ਇਹ ਵੀ ਤੁਸੀਂ ਜਾਣਦੇ ਹੋ। ਆਤਮਾ ਜੋ ਕਹਿੰਦੀ ਹੈ ਅਸੀਂ ਨਿਸ਼ਕਾਮ ਸੇਵਾ ਕਰਦੀ ਹਾਂ, ਇਹ ਕਿਥੋਂ ਸਿੱਖੇ ਹਨ! ਤੁਸੀਂ ਜਾਣਦੇ ਹੋ ਨਿਸ਼ਕਾਮ ਸੇਵਾ ਬਾਬਾ ਹੀ ਕਰਦੇ ਹਨ। ਆਉਂਦੇ ਹੀ ਹਨ ਕਲਪ ਦੇ ਸੰਗਮਯੁਗ ਤੇ। ਹੁਣ ਵੀ ਤੁਹਾਡੇ ਸਮਨੁੱਖ ਬੈਠੇ ਹਾਂ। ਬਾਪ ਖੁਦ ਕਹਿੰਦੇ ਹਨ ਮੈਂ ਤਾਂ ਨਿਰਾਕਾਰ ਹਾਂ। ਮੈਂ ਤੁਹਾਨੂੰ ਇਹ ਵਰਸਾ ਕਿਵੇਂ ਦੇਵਾਂ?" ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦਾ ਗਿਆਨ ਕਿਵੇਂ ਸੁਣਾਵਾਂ? ਇਸ ਵਿੱਚ ਪ੍ਰੇਰਣਾ ਦੀ ਗੱਲ ਹੀ ਨਹੀਂ। ਸ਼ਿਵ ਜਯੰਤੀ ਮਨਾਉਂਦੇ ਹਨ ਤਾਂ ਜਰੂਰ ਆਉਂਦਾ ਹਾਂ ਨਾ। ਮੈਂ ਆਉਂਦਾ ਹਾਂ ਭਾਰਤ ਵਿੱਚ। ਭਾਰਤ ਦੀ ਮਹਿਮਾ ਸੁਣਾਉਂਦੇ ਹਨ। ਭਾਰਤ ਤਾਂ ਬਿਲਕੁਲ ਮਹਾਨ ਪਵਿੱਤਰ ਸੀ, ਹੁਣ ਫਿਰ ਤੋਂ ਬਣ ਰਿਹਾ ਹੈ। ਬਾਪ ਦਾ ਕਿੰਨਾ ਬੱਚਿਆਂ ਤੇ ਲਵ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ਼੍ਰੀਮਤ ਤੇ ਆਪਣੇ ਕੁਲ ਦਾ ਉਧਾਰ ਕਰਨਾ ਹੈ। ਸਾਰੇ ਕੁਲ ਨੂੰ ਪਾਵਨ ਬਨਾਉਣਾ ਹੈ। ਬਾਪ ਨੂੰ ਆਪਣਾ ਸੱਚਾ - ਸੱਚਾ ਪੋਤਾਮੇਲ ਦੇਣਾ ਹੈ।

2. ਯਾਦ ਦੇ ਬਲ ਨਾਲ ਆਪਣੀ ਕਾਇਆ ਨੂੰ ਨਿਰੋਗੀ ਬਨਾਉਣਾ ਹੈ। ਬਾਪ ਤੇ ਪੂਰਾ - ਪੂਰਾ ਬਲਿਹਾਰ ਜਾਣਾ ਹੈ। ਬੁਧੀਯੋਗ ਹੋਰ ਸੰਗ ਤੋੜ ਇੱਕ ਸੰਗ ਜੋੜਨਾ ਹੈ।

ਵਰਦਾਨ:-
ਇੱਕ ਬਾਪ ਦੂਸਰਾ ਨਾ ਕੋਈ ਇਸ ਸਮ੍ਰਿਤੀ ਨਾਲ ਨਿਮਿਤ ਬਣ ਕੇ ਸੇਵਾ ਕਰਨ ਵਾਲੇ ਸ੍ਰਵ ਲਗਾਵਮੁਕਤ ਭਵ:

ਜੋ ਬੱਚੇ ਸਦਾ ਇੱਕ ਬਾਪ ਦੂਜਾ ਨਾ ਕੋਈ - ਇਸ ਸਮ੍ਰਿਤੀ ਨਾਲ ਰਹਿੰਦੇ ਹਨ ਉਨ੍ਹਾਂ ਦਾ ਮਨ ਬੁੱਧੀ ਸਹਿਜ ਇਕਾਗਰ ਹੋ ਜਾਂਦਾ ਹੈ। ਉਹ ਸੇਵਾ ਵੀ ਨਿਮਿਤ ਬਣਕੇ ਕਰਦੇ ਹਨ ਇਸਲਈ ਉਸ ਵਿੱਚ ਉਨ੍ਹਾਂ ਦਾ ਲਗਾਵ ਨਹੀਂ ਰਹਿੰਦਾ। ਲਗਾਵ ਦੀ ਨਿਸ਼ਾਨੀ ਹੈ - ਜਿੱਥੇ ਲਗਾਵ ਹੋਵੇਗਾ ਉੱਥੇ ਬੁੱਧੀ ਜਾਵੇਗੀ, ਮਨ ਭੱਜੇਗਾ ਇਸਲਈ ਸਭ ਜਿੰਮੇਵਾਰੀਆਂ ਬਾਪ ਨੂੰ ਅਰਪਣ ਕਰ ਟਰੱਸਟੀ ਜਾਂ ਨਿਮਿਤ ਬਣਕੇ ਸੰਭਾਲੋ ਤਾਂ ਲਗਾਵਮੁਕਤ ਬਣ ਜਾਵੋਗੇ।

ਸਲੋਗਨ:-
ਵਿਘਨ ਹੀ ਆਤਮਾ ਨੂੰ ਮਹਾਨ ਬਨਾਉਂਦੇ ਹਨ, ਇਸਲਈ ਵਿਘਣਾਂ ਤੋੰ ਡਰੋ ਨਾ।