14.09.21        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਆਪਣਾ ਸੱਚਾ - ਸੱਚਾ ਚਾਰਟ ਰੱਖੋ ਤਾਂ ਅਵਸਥਾ ਚੰਗੀ ਰਹੇਗੀ, ਚਾਰਟ ਰੱਖਣ ਨਾਲ ਕਲਿਆਣ ਹੁੰਦਾ ਰਹੇਗਾ

ਪ੍ਰਸ਼ਨ:-
ਕਿਹੜੀ ਸਮ੍ਰਿਤੀ ਪੁਰਾਣੀ ਦੁਨੀਆਂ ਤੋਂ ਸਹਿਜ਼ ਹੀ ਕਿਨਾਰਾ ਕਰਵਾ ਦਿੰਦੀ ਹੈ?

ਉੱਤਰ:-
ਜੇਕਰ ਇਹ ਸਮ੍ਰਿਤੀ ਰਹੇ ਕਿ ਅਸੀ ਕਲਪ - ਕਲਪ ਬਾਪ ਕੋਲੋਂ ਬੇਹੱਦ ਦਾ ਵਰਸਾ ਲੈਂਦੇ ਹਾਂ। ਹੁਣ ਫਿਰ ਤੋਂ ਅਸੀ ਸ਼ਿਵਬਾਬਾ ਦੀ ਗੋਦ ਲਈ ਹੈ - ਵਰਸਾ ਲੈਣ ਦੇ ਲਈ। ਬਾਬਾ ਨੇ ਸਾਨੂੰ ਅਡੋਪਟ ਕੀਤਾ ਹੈ, ਅਸੀਂ ਸੱਚੇ - ਸੱਚੇ ਬ੍ਰਾਹਮਣ ਬਣੇ ਹਾਂ। ਸ਼ਿਵਬਾਬਾ ਸਾਨੂੰ ਗੀਤਾ ਸੁਣਾ ਰਹੇ ਹਨ। ਇਹ ਹੀ ਸਮ੍ਰਿਤੀ ਪੁਰਾਣੀ ਦੁਨੀਆਂ ਤੋਂ ਕਿਨਾਰਾ ਕਰਵਾ ਦਵੇਗੀ।

ਓਮ ਸ਼ਾਂਤੀ
ਤੁਸੀਂ ਬੱਚੇ ਇੱਥੇ ਬੈਠੇ ਹੋ ਸ਼ਿਵਬਾਬਾ ਦੀ ਯਾਦ ਵਿੱਚ, ਤਾਂ ਤੁਸੀਂ ਜਾਣਦੇ ਹੋ ਉਹ ਸਾਨੂੰ ਸੁਖਧਾਮ ਦਾ ਮਾਲਿਕ ਫਿਰ ਤੋਂ ਬਣਾ ਰਹੇ ਹਨ। ਬੱਚਿਆਂ ਦੇ ਅੰਦਰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ, ਇੱਥੇ ਬੈਠ ਕੇ ਬੱਚਿਆਂ ਨੂੰ ਖ਼ਜ਼ਾਨਾ ਮਿਲਦਾ ਹੈ ਨਾ। ਅਨੇਕ ਤਰ੍ਹਾਂ ਦੇ ਕਾਲਜਾਂ ਵਿੱਚ, ਯੂਨੀਵਰਿਸਟੀਜ਼ ਵਿੱਚ ਕਿਸੇ ਦੀ ਬੁੱਧੀ ਵਿੱਚ ਇਹ ਗੱਲਾਂ ਨਹੀਂ ਰਹਿੰਦੀਆਂ ਹਨ। ਤੁਸੀਂ ਹੀ ਜਾਣਦੇ ਹੋ ਕਿ ਬਾਬਾ ਸਾਨੂੰ ਸਵਰਗ ਦਾ ਮਾਲਿਕ ਬਣਾ ਰਹੇ ਹਨ। ਇਹ ਖੁਸ਼ੀ ਰਹਿਣੀ ਚਾਹੀਦੀ ਹੈ ਨਾ। ਇਸ ਸਮੇਂ ਹੋਰ ਸਾਰੇ ਖ਼ਿਆਲਾਤ ਕੱਢ ਕੇ ਇੱਕ ਬਾਪ ਨੂੰ ਹੀ ਯਾਦ ਕਰਨਾ ਹੈ। ਇੱਥੇ ਜਦੋਂ ਬੈਠਦੇ ਹੋ ਤਾਂ ਬੁੱਧੀ ਵਿੱਚ ਨਸ਼ਾ ਰਹਿਣਾ ਚਾਹੀਦਾ ਹੈ ਕਿ ਅਸੀਂ ਹੁਣ ਸੁਖਧਾਮ ਦੇ ਮਾਲਿਕ ਬਣ ਰਹੇ ਹਾਂ। ਸੁੱਖ ਅਤੇ ਸ਼ਾਂਤੀ ਦਾ ਵਰਸਾ ਅਸੀਂ ਕਲਪ - ਕਲਪ ਲੈਂਦੇ ਹਾਂ। ਮਨੁੱਖ ਤਾਂ ਕੁੱਝ ਨਹੀਂ ਜਾਣਦੇ। ਕਲਪ ਪਹਿਲਾਂ ਵੀ ਬਹੁਤ ਮਨੁੱਖ ਅਗਿਆਨ ਦੇ ਹਨ੍ਹੇਰੇ ਵਿੱਚ ਕੁੰਭਕਰਨ ਦੀ ਨੀਂਦ ਵਿੱਚ ਸੁੱਤੇ ਖਤਮ ਹੋ ਗਏ ਸਨ। ਫਿਰ ਵੀ ਇਵੇਂ ਹੋਵੇਗਾ। ਬੱਚੇ ਸਮਝਦੇ ਹਨ ਕਿ ਸਾਨੂੰ ਬਾਪ ਨੇ ਅਡੋਪਟ ਕੀਤਾ ਹੈ ਅਤੇ ਅਸੀਂ ਸ਼ਿਵਬਾਬਾ ਦੀ ਧਰਮ ਗੋਦ ਲੀਤੀ ਹੈ। ਜੋ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰ ਰਹੇ ਹਨ। ਹੁਣ ਅਸੀਂ ਬ੍ਰਾਹਮਣ ਹਾਂ। ਅਸੀਂ ਸੱਚਾ - ਸੱਚਾ ਗੀਤਾ ਦਾ ਪਾਠ ਸੁਣ ਰਹੇ ਹਾਂ। ਹੁਣ ਬਾਬਾ ਕੋਲੋਂ ਫਿਰ ਤੋਂ ਰਾਜਯੋਗ ਅਤੇ ਗਿਆਨ ਬਲ ਨਾਲ ਵਰਸਾ ਲੈਂਦੇ ਹਾਂ। ਇਵੇਂ - ਇਵੇਂ ਖ਼ਿਆਲਾਤ ਅੰਦਰ ਵਿੱਚ ਆਉਣੇ ਚਾਹੀਦੇ ਹਨ ਨਾ। ਬਾਪ ਵੀ ਆਕੇ ਖੁਸ਼ੀ ਨਾਲ ਗੱਲਾਂ ਦੱਸਦੇ ਹਨ ਨਾ। ਬਾਪ ਜਾਣਦੇ ਹਨ ਬੱਚੇ ਕਾਮ- ਚਿਤਾ ਤੇ ਬੈਠ ਕੇ ਕਾਲੇ ਭਸਮੀ ਭੂਤ ਹੋ ਗਏ ਹਨ ਇਸਲਈ ਅਮਰਲੋਕ ਤੋਂ ਮ੍ਰਿਤੂ ਲੋਕ ਵਿੱਚ ਆਉਂਦਾ ਹਾਂ। ਤੁਸੀਂ ਫਿਰ ਕਹਿੰਦੇ ਹੋ ਅਸੀਂ ਮ੍ਰਿਤੂ ਲੋਕ ਤੋਂ ਅਮਰਲੋਕ ਜਾਂਦੇ ਹਾਂ। ਬਾਪ ਕਹਿੰਦੇ ਹਨ - ਮੈਂ ਮ੍ਰਿਤੂ ਲੋਕ ਵਿੱਚ ਜਾਂਦਾ ਹਾਂ, ਜਿੱਥੇ ਸਾਰਿਆਂ ਦੀ ਮੌਤ ਹੋ ਗਈ ਹੈ, ਉਹਨਾਂ ਨੂੰ ਫਿਰ ਤੋਂ ਅਮਰਲੋਕ ਵਿੱਚ ਲੈ ਜਾਂਦਾ ਹਾਂ। ਸ਼ਾਸਤਰਾਂ ਵਿੱਚ ਤੇ ਕੀ - ਕੀ ਲਿਖ ਦਿੱਤਾ ਹੈ। ਉਹ ਸਰਵ ਸ਼ਕਤੀਮਾਨ ਹੈ, ਜੋ ਚਾਹੇ ਉਹ ਕਰ ਸਕਦਾ ਹੈ। ਪਰ ਬੱਚੇ ਜਾਣਦੇ ਹਨ, ਉਹਨਾਂ ਨੂੰ ਬੁਲਾਇਆ ਜਾਂਦਾ ਹੈ, ਹੇ ਪਤਿਤ - ਪਾਵਨ ਆਓ, ਸਾਨੂੰ ਆਕੇ ਪਤਿਤ ਤੋਂ ਪਾਵਨ ਬਣਾਓ। ਦੁੱਖ ਹਰ ਕੇ ਸੁੱਖ ਦੇਵੋ, ਇਸ ਵਿੱਚ ਜਾਦੂ ਦੀ ਤਾਂ ਕੋਈ ਗੱਲ ਨਹੀਂ ਹੈ। ਬਾਪ ਆਉਂਦੇ ਹਨ ਕੰਡਿਆਂ ਤੋਂ ਫੁੱਲ ਬਨਾਉਣ।

ਤੁਸੀਂ ਜਾਣਦੇ ਹੋ ਅਸੀਂ ਸੁਖਧਾਮ ਦੇ ਦੇਵਤਾ ਸੀ, ਸਤੋਪ੍ਰਧਾਨ ਸੀ। ਹਰ ਇੱਕ ਨੂੰ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਵਿੱਚ ਆਉਣਾ ਹੀ ਹੈ। ਬੱਚਿਆਂ ਨੂੰ ਤਾਂ ਇੱਥੇ ਬੈਠਦੇ ਸਮੇਂ ਤਾਂ ਹੋਰ ਹੀ ਮਜ਼ਾ ਆਉਣਾ ਚਾਹੀਦਾ ਹੈ। ਯਾਦ ਆਉਣਾ ਚਾਹੀਦਾ ਹੈ ਬਾਪ ਨੂੰ ਹੀ ਸਾਰੀ ਦੁਨੀਆਂ ਯਾਦ ਕਰਦੀ ਹੈ। ਹੇ ਲਿਬ੍ਰੇਟਰ, ਗਾਈਡ, ਹੇ ਪਤਿਤ - ਪਾਵਨ ਆਓ। ਬੁਲਾਉਂਦੇ ਉਦੋਂ ਹਨ ਜਦੋਂ ਕਿ ਰਾਵਣ ਰਾਜ ਵਿੱਚ ਹਨ। ਸਤਿਯੁਗ ਵਿੱਚ ਥੋੜੀ ਹੀ ਬੁਲਾਉਂਦੇ ਹਨ, ਇਹ ਗੱਲਾਂ ਬੜੀਆਂ ਸਹਿਜ ਸਮਝਣ ਦੀਆਂ ਹਨ। ਇਹ ਕਿਸ ਨੇ ਸੁਣਾਈਆਂ ਹਨ? ਬਾਪ ਦੀ ਵੀ ਮਹਿਮਾ ਕਰਨਗੇ, ਟੀਚਰ, ਸਤਿਗੁਰੂ ਦੀ ਵੀ ਮਹਿਮਾ ਕਰਨਗੇ - ਤਿੰਨੋਂ ਇੱਕ ਹੀ ਹਨ। ਇਹ ਤੁਹਾਡੀ ਬੁੱਧੀ ਵਿੱਚ ਹੈ। ਇਹ ਬਾਪ, ਟੀਚਰ, ਸਤਿਗੁਰੂ ਵੀ ਹੈ। ਸ਼ਿਵ ਬਾਬਾ ਦਾ ਧੰਧਾ ਹੀ ਪਤਿਤਾਂ ਨੂੰ ਪਾਵਨ ਬਨਾਉਣਾ ਹੈ ਪਤਿਤ ਜਰੂਰ ਦੁੱਖੀ ਹੋਣਗੇ। ਸਤੋਪ੍ਰਧਾਨ ਸੁੱਖੀ, ਤਮੋਪ੍ਰਧਾਨ ਦੁੱਖੀ ਹੁੰਦੇ ਹਨ। ਇਨ੍ਹਾਂ ਦੇਵਤਾਵਾਂ ਦਾ ਵੀ ਕਿੰਨਾ ਸਤੋਗੁਣੀ ਸ੍ਵਭਾਵ ਹੈ। ਇੱਥੇ ਮਨੁੱਖਾਂ ਦਾ ਕਲਿਯੁਗੀ ਤਮੋਗੁਣੀ ਸ੍ਵਭਾਵ ਹੈ। ਬਾਕੀ ਹਾਂ, ਮਨੁੱਖ ਨੰਬਰਵਾਰ ਚੰਗੇ ਅਤੇ ਬੁਰੇ ਹੁੰਦੇ ਹਨ। ਸਤਿਯੁਗ ਵਿੱਚ ਇਵੇਂ ਕਦੀ ਨਹੀਂ ਕਹਿਣਗੇ ਕਿ ਇਹ ਖ਼ਰਾਬ ਹੈ। ਇਹ ਇਵੇਂ ਹੈ। ਉੱਥੇ ਬੁਰੇ ਲੱਛਣ ਕਿਸੇ ਦੇ ਹੁੰਦੇ ਨਹੀਂ। ਉਹ ਹੈ ਹੀ ਦੈਵੀ ਸੰਪ੍ਰਦਾਏ। ਹਾਂ, ਸਾਹੂਕਾਰ ਅਤੇ ਗਰੀਬ ਹੋ ਸਕਦੇ ਹਨ। ਬਾਕੀ ਚੰਗੇ ਅਤੇ ਮਾੜੇ ਗੁਣਾਂ ਦੀ ਭੇਂਟ ਉੱਥੇ ਹੁੰਦੀ ਨਹੀਂ, ਸਾਰੇ ਸੁੱਖੀ ਰਹਿੰਦੇ ਹਨ। ਦੁੱਖ ਦੀ ਗੱਲ ਨਹੀਂ, ਨਾਮ ਹੀ ਹੈ ਸੁਖਧਾਮ। ਤਾਂ ਬੱਚਿਆਂ ਨੂੰ ਬਾਪ ਕੋਲੋਂ ਪੂਰਾ ਵਰਸਾ ਲੈਣ ਦਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਆਪਣਾ ਚਿੱਤਰ ਅਤੇ ਲਕਸ਼ਮੀ - ਨਾਰਾਇਣ ਦਾ ਚਿੱਤਰ ਵੀ ਰੱਖ ਸਕਦੇ ਹੋ। ਕਹਿਣਗੇ ਕੋਈ ਤਾਂ ਸਿਖਾਉਣ ਵਾਲਾ ਹੋਵੇਗਾ। ਇਹ ਤਾਂ ਭਗਵਾਨੁਵਾਚ ਹੈ ਨਾ। ਭਗਵਾਨ ਦਾ ਆਪਣਾ ਸ਼ਰੀਰ ਨਹੀਂ ਹੈ। ਉਹ ਆਕੇ ਲੋਣ ਲੈਂਦੇ ਹਨ। ਗਾਇਆ ਵੀ ਹੋਇਆ ਹੈ ਭਾਗੀਰਥ, ਤਾਂ ਜਰੂਰ ਰੱਥ ਤੇ ਵਿਰਾਜਮਾਨ ਹਨ। ਬੈਲ ਤੇ ਥੋੜੇ ਹੀ ਆਏਗਾ। ਸ਼ਿਵ ਅਤੇ ਸ਼ੰਕਰ ਇਕੱਠਾ ਕਰ ਦਿੱਤਾ ਹੈ, ਤਾਂ ਬੈਲ ਦੇ ਦਿੱਤਾ ਗਿਆ ਹੈ। ਤਾਂ ਬਾਪ ਕਹਿੰਦੇ ਹਨ - ਤੁਹਾਨੂੰ ਕਿੰਨਾ ਖੁਸ਼ ਹੋਣਾ ਚਾਹੀਦਾ ਹੈ, ਅਸੀਂ ਬਾਪ ਦੇ ਬਣੇ ਹਾਂ। ਬਾਪ ਵੀ ਕਹਿੰਦੇ ਹਨ - ਤੁਸੀਂ ਸਾਡੇ ਹੋ। ਬਾਪ ਨੂੰ ਪਦਵੀ ਪਾਉਣ ਦੀ ਖੁਸ਼ੀ ਥੋੜੀ ਨਹੀਂ ਹੈ। ਟੀਚਰ ਤਾਂ ਟੀਚਰ ਹੈ, ਉਹਨਾਂ ਨੇ ਪੜ੍ਹਾਉਣਾ ਹੈ। ਬਾਪ ਕਹਿੰਦੇ ਹਨ - ਬੱਚੇ, ਮੈਂ ਸੁੱਖ ਸਾਗਰ ਹਾਂ। ਹੁਣ ਤੁਹਾਨੂੰ ਅਤਿਇੰਦ੍ਰੀਯ ਸੁਖ ਭਾਸਦਾ ਹੈ, ਜਦੋਂ ਮੈਂ ਤੁਹਾਨੂੰ ਅਡੋਪਡ ਕੀਤਾ ਹੈ। ਅਡੋਪਸ਼ਨ ਤਾਂ ਕਿਸਮ - ਕਿਸਮ ਦੀ ਹੁੰਦੀ ਹੈ। ਪੁਰਸ਼ ਵੀ ਕੰਨਿਆਂ ਨੂੰ ਅਡੋਪਟ ਕਰਦੇ ਹਨ। ਉਹ ਸਮਝਦੀ ਹੈ ਇਹ ਸਾਡਾ ਪਤੀ ਹੈ, ਹੁਣ ਤੁਸੀਂ ਸਮਝਦੇ ਹੋ - ਸ਼ਿਵਬਾਬਾ ਨੇ ਸਾਨੂੰ ਅਡੋਪਟ ਕੀਤਾ ਹੈ। ਦੁਨੀਆਂ ਵਿੱਚ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ। ਉਹਨਾਂ ਦੀ ਉਹ ਅਡੋਪਸ਼ਨ ਹੈ - ਇੱਕ ਦੋ ਤੇ ਕਾਮ - ਕਟਾਰੀ ਚਲਾਉਣ ਦੀ। ਸਮਝੋ ਕੋਈ ਰਾਜਾ ਬੱਚੇ ਨੂੰ ਗੋਦ ਲੈਂਦਾ ਹੈ, ਅਡੋਪਟ ਕਰਦਾ ਹੈ ਸੁੱਖ ਦੇ ਲਈ, ਪਰ ਉਹ ਹੈ ਅਲਪਕਾਲ ਦਾ ਸੁੱਖ। ਸੰਨਿਆਸੀ ਵੀ ਅਡੋਪਟ ਕਰਦੇ ਹਨ ਨਾ ਇਹ ਕਹਾਂਗੇ ਇਹ ਸਾਡਾ ਗੁਰੂ ਹੈ, ਉਹ ਕਹੇਗਾ ਇਹ ਸਾਡਾ ਫਾਲੋਰਸ ਹੈ। ਕਿੰਨੀ ਅਡੋਪਸ਼ਨ ਹੈ। ਬਾਪ ਬੱਚੇ ਨੂੰ ਅਡੋਪਟ ਕਰਦੇ ਹਨ। ਉਹਨਾਂ ਨੂੰ ਸੁੱਖ ਦਿੰਦੇ ਹਨ ਫਿਰ ਸ਼ਾਦੀ ਕਰਨ ਨਾਲ ਜਿਵੇਂ ਦੁੱਖ ਦਾ ਵਰਸਾ ਦੇ ਦਿੰਦੇ ਹਨ। ਗੁਰੂ ਦੀ ਅਡੋਪਸ਼ਨ ਕਿੰਨੀ ਫਸਟ ਕਲਾਸ ਹੈ। ਇਹ ਫਿਰ ਹੈ ਈਸ਼ਵਰ ਦੀ ਅਡੋਪਸ਼ਨ, ਆਤਮਾਵਾਂ ਨੂੰ ਆਪਣਾ ਬਣਾਉਣ ਦੀ। ਹੁਣ ਤੁਸੀਂ ਬੱਚਿਆਂ ਨੇ ਸਭ ਦੀ ਅਡੋਪਸ਼ਨ ਨੂੰ ਵੇਖ ਲਿਆ ਹੈ। ਸੰਨਿਆਸੀਆਂ ਦੇ ਹੁੰਦੇ ਹੋਏ ਫਿਰ ਵੀ ਗਾਉਂਦੇ ਰਹਿੰਦੇ ਹਨ - ਹੇ ਪਤਿਤ - ਪਾਵਨ ਆਓ, ਆਕੇ ਸਾਨੂੰ ਅਡੋਪਟ ਕਰ ਪਾਵਨ ਬਣਾਓ। ਸਾਰੇ ਬ੍ਰਦਰਜ਼ ਹਨ। ਪਰ ਜਦਕਿ ਆਕੇ ਆਪਣਾ ਬਨਾਉਣ ਨਾ। ਕਹਿੰਦੇ ਹਨ ਬਾਬਾ ਅਸੀਂ ਦੁੱਖੀ ਹੋ ਗਏ ਹਾਂ। ਰਾਵਣ ਰਾਜ ਦਾ ਵੀ ਅਰਥ ਨਹੀਂ ਸਮਝਦੇ ਹਨ। ਐਫੀ.ਜ਼ੀ. ਬਣਾ ਕੇ ਸਾੜਦੇ ਰਹਿੰਦੇ ਹਨ। ਜਿਵੇਂ ਕੋਈ ਦੁੱਖ ਦਿੰਦੇ ਹਨ ਤਾਂ ਸਮਝਦੇ ਹਨ ਇਹਨਾਂ ਤੇ ਕੇਸ ਚੱਲਣਾ ਚਾਹੀਦਾ ਹੈ। ਪਰ ਇਹ ਕਦੋਂ ਤੋਂ ਦੁਸ਼ਮਨ ਬਣਿਆ ਹੈ? ਆਖਰੀਨ ਇਹ ਦੁਸ਼ਮਣ ਮਰੇਗਾ ਜਾਂ ਨਹੀਂ? ਇਸ ਦੁਸ਼ਮਣ ਦਾ ਤੁਹਾਨੂੰ ਹੀ ਪਤਾ ਹੈ, ਉਸ ਤੇ ਜਿੱਤ ਪਾਉਣ ਲਈ ਤੁਹਾਨੂੰ ਅਡੋਪਟ ਕੀਤਾ ਜਾਂਦਾ ਹੈ। ਇਹ ਵੀ ਤੁਸੀਂ ਬੱਚੇ ਜਾਣਦੇ ਹੋ, ਵਿਨਾਸ਼ ਹੋਣਾ ਹੈ, ਐਟਮੀਕ ਬੰਬਜ਼ ਵੀ ਬਣੇ ਹੋਏ ਹਨ। ਇਸ ਗਿਆਨ ਯੱਗ ਨਾਲ ਹੀ ਵਿਨਾਸ਼ ਜਵਾਲਾ ਨਿਕਲੀ ਹੈ। ਹੁਣ ਤੁਸੀਂ ਜਾਣਦੇ ਹੋ ਰਾਵਣ ਤੇ ਵਿਜੈ ਪਾ ਕੇ ਅਸੀ ਫਿਰ ਤੋਂ ਨਵੀਂ ਸ੍ਰਿਸ਼ਟੀ ਤੇ ਰਾਜ ਕਰਾਂਗੇ। ਬਾਕੀ ਤਾਂ ਸਭ ਗੁੱਡੀਆਂ ਦਾ ਖੇਡ ਹੈ। ਰਾਵਣ ਦੀ ਗੁੱਡੀ ਤਾਂ ਬਹੁਤ ਖ਼ਰਚਾ ਕਰਵਾਉਂਦੀ ਹੈ। ਮਨੁੱਖ ਬਹੁਤ ਪੈਸੇ ਫਾਲਤੂ ਗਵਾਉਂਦੇ ਹਨ। ਕਿੰਨਾ ਰਾਤ ਦਿਨ ਦਾ ਫਰਕ ਹੈ। ਉਹ ਭਟਕਦੇ ਦੁੱਖੀ ਹੁੰਦੇ, ਧੱਕੇ ਖਾਂਦੇ ਰਹਿੰਦੇ ਹਨ। ਅਤੇ ਅਸੀਂ ਹੁਣ ਸ਼੍ਰੀਮਤ ਤੇ ਸ੍ਰੇਸ਼ਠਾਚਾਰੀ, ਸਤਿਯੁਗੀ ਸਵਰਾਜ ਪਾ ਰਹੇ ਹਾਂ। ਸ੍ਰੇਸ਼ਠ ਤੇ ਸ੍ਰੇਸ਼ਠ ਸਤਿਯੁਗ ਸਥਾਪਨ ਕਰਨ ਵਾਲਾ ਸ਼ਿਵਬਾਬਾ ਸਾਨੂੰ ਸ੍ਰੇਸ਼ਠ ਦੇਵਤਾ ਵਿਸ਼ਵ ਦੇ ਮਾਲਿਕ ਬਣਾਉਂਦੇ ਹਨ। ਸ਼੍ਰੀ ਸ਼੍ਰੀ ਸ਼ਿਵਬਾਬਾ ਸਾਨੂੰ ਸ਼੍ਰੀ ਬਨਾਉਂਦੇ ਹਨ। ਸ਼੍ਰੀ ਸ਼੍ਰੀ ਸਿਰਫ਼ ਇੱਕ ਨੂੰ ਹੀ ਕਿਹਾ ਜਾਂਦਾ ਹੈ। ਦੇਵਤਾਵਾਂ ਨੂੰ ਸ਼੍ਰੀ ਕਿਹਾ ਜਾਂਦਾ ਹੈ ਕਿਉਂਕਿ ਉਹ ਪੁਨਰਜਨਮ ਵਿੱਚ ਆਉਂਦੇ ਹਨ ਨਾ। ਅਸਲ ਵਿੱਚ ਸ਼੍ਰੀ ਵਿਕਾਰੀ ਰਾਜਾਵਾਂ ਨੂੰ ਵੀ ਨਹੀਂ ਕਹਿ ਸਕਦੇ।

ਹੁਣ ਤੁਹਾਡੀ ਕਿੰਨੀ ਵਿਸ਼ਾਲ ਬੁੱਧੀ ਹੋਣੀ ਚਾਹੀਦੀ ਹੈ। ਤੁਸੀਂ ਜਾਣਦੇ ਹੋ ਅਸੀਂ ਇਸ ਪੜ੍ਹਾਈ ਨਾਲ ਡਬਲ ਸਿਰਤਾਜ ਬਣਦੇ ਹਾਂ। ਅਸੀਂ ਹੀ ਡਬਲ ਸਿਰਤਾਜ ਸੀ, ਹੁਣ ਤਾਂ ਸਿੰਗਲ ਤਾਜ ਵੀ ਨਹੀਂ ਹਨ। ਪਤਿਤ ਹਨ ਨਾ। ਇੱਥੇ ਲਾਇਟ ਦਾ ਤਾਜ ਕਿਸੇ ਨੂੰ ਲਗਾ ਨਹੀਂ ਸਕਦੇ। ਇਹਨਾਂ ਚਿੱਤਰਾਂ ਵਿੱਚ ਜਿੱਥੇ ਤੁਸੀਂ ਤਪੱਸਿਆ ਵਿੱਚ ਬੈਠੇ ਹੋ ਉੱਥੇ ਲਾਇਟ ਦਾ ਤਾਜ ਨਹੀਂ ਦੇਣਾ ਚਾਹੀਦਾ ਹੈ। ਤੁਹਾਨੂੰ ਡਬਲ ਸਿਰਤਾਜ਼ ਭਵਿੱਖ ਵਿੱਚ ਬਣਨਾ ਹੈ। ਤੁਸੀਂ ਬੱਚੇ ਜਾਣਦੇ ਹੋ ਅਸੀਂ ਬਾਬਾ ਕੋਲ ਡਬਲ ਸਿਰਤਾਜ਼ ਮਹਾਰਾਜਾ - ਮਹਾਰਾਣੀ ਬਣਨ ਦੇ ਲਈ ਆਏ ਹਾਂ। ਇਹ ਖੁਸ਼ੀ ਹੋਣੀ ਚਾਹੀਦੀ ਹੈ। ਸ਼ਿਵਬਾਬਾ ਨੂੰ ਯਾਦ ਕਰਨਾ ਚਾਹੀਦਾ ਹੈ ਤਾਂ ਪਤਿਤ ਤੋਂ ਪਾਵਨ ਬਣ ਸਵਰਗ ਦੇ ਮਾਲਿਕ ਬਣ ਜਾਣਗੇ, ਇਸ ਵਿੱਚ ਕੋਈ ਤਕਲੀਫ਼ ਦੀ ਗੱਲ ਨਹੀਂ ਹੈ। ਇੱਥੇ ਤੁਸੀਂ ਸਟੂਡੈਂਟਸ ਬੈਠੇ ਹੋ। ਉੱਥੇ ਬਾਹਰ ਮਿੱਤਰ - ਸਬੰਧੀਆਂ ਆਦਿ ਦੇ ਕੋਲ ਜਾਣ ਨਾਲ ਸਟੂਡੈਂਟ ਲਾਈਫ ਭੁੱਲ ਜਾਂਦੀ ਹੈ। ਫਿਰ ਮਿੱਤਰ ਸਬੰਧੀ ਯਾਦ ਆ ਜਾਂਦੇ ਹਨ। ਮਾਇਆ ਦਾ ਫੋਰਸ ਹੈ ਨਾ। ਹੋਸਟਲ ਵਿੱਚ ਰਹਿਣ ਨਾਲ ਪੜ੍ਹਦੇ ਚੰਗਾ ਹਨ। ਬਾਹਰ ਆਉਣ - ਜਾਣ ਨਾਲ ਸੰਗਦੋਸ਼ ਵਿੱਚ ਖ਼ਰਾਬ ਹੁੰਦੇ ਹਨ। ਇੱਥੇ ਤੋਂ ਬਾਹਰ ਜਾਂਦੇ ਹਨ ਤਾਂ ਫਿਰ ਸਟੂਡੈਂਟਸ ਲਾਈਫ ਦਾ ਨਸ਼ਾ ਗੁੰਮ ਹੋ ਜਾਂਦਾ ਹੈ। ਪੜ੍ਹਾਉਣ ਵਾਲੀਆਂ ਬ੍ਰਾਹਮਣੀਆਂ ਨੂੰ ਵੀ ਉੱਥੇ ਬਾਹਰ ਵਿੱਚ ਇਨਾਂ ਨਸ਼ਾ ਨਹੀਂ ਰਹੇਗਾ, ਜਿਨਾਂ ਇੱਥੇ ਰਹੇਗਾ। ਇਹ ਹੈਡ ਆਫ਼ਿਸ ਮਧੂਬਨ ਹੈ। ਸਟੂਡੈਂਟ ਟੀਚਰ ਦੇ ਸਾਹਮਣੇ ਰਹਿੰਦੇ ਹਨ। ਗੋਰਖਧੰਧਾ ਕੋਈ ਨਹੀਂ ਹੈ। ਰਾਤ - ਦਿਨ ਦਾ ਫ਼ਰਕ ਹੈ। ਕਈ ਤਾਂ ਸਾਰੇ ਦਿਨ ਵਿੱਚ ਸ਼ਿਵਬਾਬਾ ਨੂੰ ਯਾਦ ਵੀ ਨਹੀਂ ਕਰਦੇ ਕਿ ਬਾਪ ਹਨ। ਸ਼ਿਵਬਾਬਾ ਦੇ ਮਦਦਗਾਰ ਨਹੀਂ ਬਣਦੇ ਹਨ। ਸ਼ਿਵਬਾਬਾ ਦੇ ਬੱਚੇ ਬਣੇ ਹੋ ਤਾਂ ਸਰਵਿਸ ਕਰੋ। ਜੇਕਰ ਸਰਵਿਸ ਨਹੀਂ ਕਰਦੇ ਤਾਂ ਗੋਇਆ ਉਹ ਕਪੂਤ ਬੱਚੇ ਹਨ। ਬਾਬਾ ਤਾਂ ਸਮਝਦੇ ਹਨ ਨਾ। ਇਹਨਾਂ ਦਾ ਫਰਜ਼ ਹੈ ਕਹਿਣਾ - ਮੈਨੂੰ ਯਾਦ ਕਰੋ। ਫਾਲੋ ਕਰੋ ਤਾਂ ਬਹੁਤ - ਬਹੁਤ ਕਲਿਆਣ ਹੈ। ਵਿਕਾਰੀ ਸੰਬੰਧ ਤਾਂ ਭ੍ਰਿਸ਼ਟਾਚਾਰੀ ਹੈ। ਉਹਨਾਂ ਨੂੰ ਛੱਡਦੇ ਜਾਓ, ਉਹਨਾਂ ਨਾਲ ਸੰਗ ਨਹੀਂ ਰੱਖੋ। ਬਾਪ ਤਾਂ ਸਮਝਾਉਂਦੇ ਹਨ ਪਰ ਕਿਸੇ ਦੀ ਤਕਦੀਰ ਵਿੱਚ ਵੀ ਹੋਵੇ ਨਾ। ਬਾਬਾ ਕਹੇ - ਚਾਰਟ ਰੱਖਣਾ ਹੈ, ਇਸ ਵਿੱਚ ਵੀ ਬਹੁਤ ਕਲਿਆਣ ਹੋਵੇਗਾ। ਕਿਸੇ ਨੂੰ ਘੰਟਾ ਵੀ ਮੁਸ਼ਕਿਲ ਯਾਦ ਵਿੱਚ ਰਹਿੰਦਾ ਹੋਵੇਗਾ। 8 ਘੰਟਾ ਤੇ ਅੰਤ ਵਿੱਚ ਪਹੁੰਚਣਾ ਹੈ। ਕਰਮਯੋਗੀ ਤਾਂ ਹੋਵੇ ਨਾ। ਕਿਸੇ - ਕਿਸੇ ਨੂੰ ਉਮੰਗ ਕਦੀ - ਕਦੀ ਆਉਂਦਾ ਹੈ ਤਾਂ ਚਾਰਟ ਰੱਖਦੇ ਹਨ। ਇਹ ਚੰਗਾ ਹੈ। ਜਿਨਾਂ ਬਾਪ ਨੂੰ ਯਾਦ ਕਰੋਗੇ ਫ਼ਾਇਦਾ ਹੀ ਹੈ। ਗਾਇਆ ਹੋਇਆ ਹੈ - ਅੰਤਕਾਲ ਜੋ ਹਰਿ ਨੂੰ ਸੁਮਿਰੇ ਵਲ ਵਲ ਦਾ ਅਰਥ ਕੀ ਹੈ? ਜੋ ਚੰਗੀ ਤਰ੍ਹਾਂ ਯਾਦ ਨਹੀਂ ਕਰਦੇ ਹਨ, ਤਾਂ ਜਨਮ - ਜਨਮਾਂਤਰ ਦਾ ਬੋਝ ਹੈ, ਉਹ ਵਲ ਵਲ (ਬਾਰ - ਬਾਰ) ਜਨਮ ਸਾਕਸ਼ਾਤਕਾਰ ਕਰਾਏ ਫਿਰ ਸਜ਼ਾ ਦਿੰਦੇ ਹਨ। ਜਿਵੇਂ ਕਾਸ਼ੀ ਕਲਵਟ ਖਾਂਦੇ ਹਨ ਤਾਂ ਝੱਟ ਪਾਪਾਂ ਦਾ ਸਾਕਸ਼ਾਤਕਾਰ ਹੁੰਦਾ ਹੈ। ਮਹਿਸੂਸ ਕਰਦੇ ਹਨ ਅਸੀ ਪਾਪਾਂ ਦੀ ਸਜ਼ਾ ਖਾਂਦੇ ਹਾਂ। ਬਹੁਤ ਮੋਚਰਾ ਖਾਣ ਵਾਲੇ ਹਨ। ਬਾਬਾ ਦੀ ਸਰਵਿਸ ਵਿੱਚ ਜੋ ਵਿਘਣ ਪਾਉਂਦੇ ਹਨ, ਉਹ ਸਜਾਵਾਂ ਦੇ ਲਾਇਕ ਹਨ। ਬਾਪ ਦੀ ਸਰਵਿਸ ਵਿੱਚ ਰੁਕਾਵਟ ਪਾਉਂਦੇ ਹਨ, ਜਿਸ ਦਾ ਰਾਈਟ ਹੈਂਡ ਧਰਮਰਾਜ ਹੈ। ਬਾਪ ਕਹਿੰਦੇ ਹਨ - ਆਪਣੇ ਨਾਲ ਪ੍ਰਤਿਗਿਆ ਕਰੋ ਕਿਉਂਕਿ ਬਾਪ ਦੀ ਯਾਦ ਨਾਲ ਤੁਸੀਂ ਪਾਵਨ ਬਣੋਗੇ। ਨਹੀਂ ਤਾਂ ਨਹੀਂ। ਬਾਪ ਪ੍ਰਤਿਗਿਆ ਕਰਵਾਉਂਦੇ ਹਨ, ਕਰੋ ਨਾ ਕਰੋ, ਤੁਹਾਡੀ ਮਰਜ਼ੀ। ਜੋ ਕਰੇਗਾ ਸੋ ਪਾਏਗਾ। ਬਹੁਤ ਹਨ ਜੋ ਪ੍ਰਤਿਗਿਆ ਕਰਦੇ ਹਨ, ਫਿਰ ਵੀ ਬੁਰੇ ਕੰਮ ਕਰਦੇ ਰਹਿੰਦੇ ਹਨ। ਭਗਤੀ ਮਾਰਗ ਵਿੱਚ ਗਾਉਂਦੇ ਰਹਿੰਦੇ ਹਨ - ਮੇਰਾ ਤਾਂ ਇੱਕ ਦੂਸਰਾ ਨਾ ਕੋਈ। ਪਰ ਉਹ ਗੱਲ ਹੁਣ ਬੁੱਧੀ ਵਿੱਚ ਆਉਂਦੀ ਹੈ ਕਿ ਆਤਮਾ ਕਿਉਂ ਇਵੇਂ ਗਾਉਂਦੀ ਆਈ ਹੈ। ਸਾਰਾ ਦਿਨ ਗਾਉਂਦੇ ਰਹਿੰਦੇ ਹਨ ਮੇਰਾ ਤਾਂ ਗਿਰਧਰ ਗੋਪਾਲ ਇਹ ਤਾਂ ਸੰਗਮ ਤੇ ਬਾਪ ਆਏ ਹਨ ਆਪਣੇ ਘਰ ਲੈ ਜਾਣ, ਕ੍ਰਿਸ਼ਨਪੂਰੀ ਵਿੱਚ ਜਾਣ ਦੇ ਲਈ ਤੁਸੀਂ ਪੜ੍ਹਦੇ ਹੋ ਨਾ।। ਪ੍ਰਿੰਸੇਸ ਕਾਲੇਜ ਹੁੰਦੇ ਹਨ, ਜਿੱਥੇ ਪ੍ਰਿੰਸ - ਪ੍ਰਿੰਸੇਸ ਪੜ੍ਹਦੇ ਹਨ। ਉਹ ਤਾਂ ਹੈ ਹੱਦ ਦੀ ਗੱਲ। ਕਦੀ ਬਿਮਾਰ ਪੈਂਦੇ, ਕਦੀ ਮਰ ਵੀ ਜਾਂਦੇ ਹਨ। ਇਹ ਤਾਂ ਹੈ ਪ੍ਰਿੰਸ - ਪ੍ਰਿੰਸੇਸ ਬਣਨ ਦੀ ਗੌਡ ਫਾਦਰਲੀ ਯੂਨੀਵਰਸਿਟੀ। ਰਾਜਯੋਗ ਹੈ ਨਾ। ਤੁਸੀਂ ਨਰ ਤੋਂ ਨਾਰਾਇਣ ਬਣਦੇ ਹੋ। ਤੁਸੀਂ ਬਾਪ ਕੋਲੋਂ ਵਰਸਾ ਲੈ ਸਤਿਯੁਗ ਦਾ ਪ੍ਰਿੰਸ - ਪ੍ਰਿੰਸੇਸ ਬਣਦੇ ਹੋ। ਬਾਪ ਕਿਨੇ ਮਜ਼ੇ ਦੀ ਗੱਲ ਬੈਠ ਸੁਣਾਉਂਦੇ ਹਨ। ਯਾਦ ਰਹਿਣਾ ਚਾਹੀਦਾ ਹੈ ਨਾ। ਕੋਈ ਤਾਂ ਇੱਥੇ ਤੋਂ ਬਾਹਰ ਨਿਕਲੇ ਤਾਂ ਫਸ ਜਾਂਦੇ ਹਨ। ਬਾਪ ਦੀ ਯਾਦ ਵੀ ਨੰਬਰਵਾਰ ਕਰਦੇ ਹਨ। ਜੋ ਜਾਸਤੀ ਯਾਦ ਕਰਦੇ ਹੋਣਗੇ ਉਹ ਹੋਰਾਂ ਨੂੰ ਵੀ ਯਾਦ ਕਰਵਾਉਂਦੇ ਹੋਣਗੇ। ਬੁੱਧੀ ਵਿੱਚ ਰਹਿਣਾ ਚਾਹੀਦਾ ਹੈ ਕਿ ਬਹੁਤਿਆਂ ਦਾ ਕਲਿਆਣ ਕਰੀਏ। ਬਾਹਰ ਵਾਲੇ ਪ੍ਰਜਾ ਵਿੱਚ ਦਾਸ - ਦਾਸੀ, ਇੱਥੇ ਵਾਲੇ ਫਿਰ ਰਾਜਾਵਾਂ ਵਿੱਚ ਦਾਸ - ਦਾਸੀ ਬਣਨਗੇ। ਅੱਗੇ ਚਲ ਸਾਰਾ ਸਾਕਸ਼ਾਤਕਾਰ ਹੁੰਦਾ ਜਾਏਗਾ। ਤੁਸੀਂ ਵੀ ਫ਼ੀਲ ਕਰੋਗੇ ਬਰੋਬਰ ਅਸੀਂ ਪੂਰਾ ਪੁਰਸ਼ਾਰਥ ਨਹੀਂ ਕੀਤਾ ਹੈ, ਬਹੁਤ ਚਮਤਕਾਰ ਦੇਖੋਗੇ। ਜੋ ਚੰਗੀ ਤਰ੍ਹਾਂ ਪੜ੍ਹਣਗੇ ਉਹ ਹੀ ਨਵਾਬ ਬਣਨਗੇ। ਬਾਪ ਕਿਨਾਂ ਕਹਿੰਦੇ ਰਹਿੰਦੇ ਹਨ - ਸੈਂਟਰਜ਼ ਨੂੰ ਪ੍ਰਦਰਸ਼ਨੀ ਦਿੰਦਾ ਹਾਂ ਤਾਂ ਬੱਚਿਆਂ ਨੂੰ ਸਿਖਾਕੇ ਹੁਸ਼ਿਆਰ ਬਨਾਓ। ਤਾਂ ਬਾਬਾ ਸਮਝਣਗੇ ਬੀ.ਕੇ ਸਰਵਿਸ ਕਰਨਾ ਜਾਣਦੀ ਹੈ। ਸਰਵਿਸ ਕਰਨਗੇ ਤਾਂ ਉੱਚ ਪਦਵੀ ਪਾਉਣਗੇ, ਇਸਲਈ ਬਾਬਾ ਪ੍ਰਦਰਸ਼ਨੀ ਬਨਾਉਣ ਤੇ ਜ਼ੋਰ ਦੇ ਰਹੇ ਹਨ। ਇਹ ਚਿੱਤਰ ਬਨਾਉਂਣਾ ਤਾਂ ਬਹੁਤ ਕਾਮਨ ਚੀਜ਼ ਹੈ। ਹਿੰਮਤ ਕਰ ਪ੍ਰਦਰਸ਼ਨੀ ਦੇ ਚਿੱਤਰ ਬਨਾਉਣ ਵਿੱਚ ਬਾਪ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਸਮਝਾਉਂਣ ਵਿੱਚ ਬੱਚਿਆਂ ਨੂੰ ਸਹਿਜ ਹੋਵੇਗਾ। ਬਾਬਾ ਸਮਝਾਉਂਦੇ ਹਨ - ਟੀਚਰਸ, ਮੈਨਜਰ ਠੰਡੇ ਹਨ। ਕੋਈ - ਕੋਈ ਬ੍ਰਹਮਣੀਆਂ ਮੈਨੇਜ਼ਰ ਬਣਦੀਆਂ ਹਨ ਤਾਂ ਦੇਹ - ਅਭਿਮਾਨ ਆ ਜਾਂਦਾ ਹੈ। ਆਪਣੇ ਨੂੰ ਮਿਆਂ ਮਿੱਠੂ ਸਮਝਦੀਆਂ ਹਨ। ਅਸੀਂ ਬਹੁਤ ਵਧੀਆ ਚਲਦੀਆਂ ਹਾਂ। ਦੂਸਰਿਆਂ ਕੋਲੋਂ ਪੁੱਛੋ ਤਾਂ ਦੱਸ ਗੱਲਾਂ ਸੁਣਾ ਦੇਣਗੀਆਂ। ਮਾਇਆ ਬੜਾ ਚੱਕਰ ਵਿੱਚ ਪਾਉਂਦੀ ਹੈ। ਬੱਚਿਆਂ ਨੂੰ ਤਾਂ ਸਰਵਿਸ ਅਤੇ ਸਰਵਿਸ ਵਿੱਚ ਰਹਿਣਾ ਚਾਹੀਦਾ ਹੈ। ਬਾਪ ਰਹਿਮ ਦਿਲ, ਦੁੱਖ ਹਰਤਾ ਸੁੱਖ ਕਰਤਾ ਹੈ ਤਾਂ ਬੱਚਿਆਂ ਨੂੰ ਵੀ ਬਣਨਾ ਹੈ, ਸਿਰਫ਼ ਬਾਪ ਦਾ ਪਰਿਚੈ ਦੇਣਾ ਹੈ। ਬਾਪ ਕਹਿੰਦੇ ਹਨ - ਮੈਨੂੰ ਯਾਦ ਕਰੋ ਤਾਂ ਪਤਿਤ ਤੋਂ ਪਾਵਨ ਬਣ ਤੁਸੀਂ ਸ਼ਾਂਤੀਧਾਮ, ਸੁੱਖਧਾਮ ਵਿੱਚ ਆ ਜਾਵੋਗੇ। ਨਿਸ਼ਚੇ ਹੋਵੇ ਤਾਂ ਫਿਰ ਇੱਕਦਮ ਲਿਖਵਾ ਲੈਣਾ ਚਾਹੀਦਾ ਹੈ। ਲਿਖਦੇ ਵੀ ਹਨ ਬਰੋਬਰ ਬ੍ਰਹਮਾਕੁਮਾਰ ਕੁਮਾਰੀਆ ਸ਼ਿਵ ਬਾਬਾ ਕੋਲੋਂ ਵਰਸਾ ਲੈਂਦੇ ਹਾਂ, ਤਾਂ ਸਮਝਣਗੇ ਅਜਿਹੇ ਬਾਪ ਦਾ ਤਾਂ ਜਰੂਰ ਬਣਨਾ ਚਾਹੀਦਾ ਹੈ। ਸ਼ਰਨ ਪੈਣਾ ਚਾਹੀਦਾ ਹੈ। ਤੁਸੀਂ ਬਾਪ ਦੀ ਸ਼ਰਨ ਪਏ ਹੋ ਨਾ ਮਤਲਬ ਗੋਦ ਵਿੱਚ ਆਏ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਸਮਾਨ ਰਹਿਮ ਦਿਲ, ਦੁੱਖ ਹਰਤਾ ਸੁੱਖ ਕਰਤਾ ਬਣਨਾ ਹੈ।

2. ਸੰਗਦੋਸ਼ ਤੋਂ ਆਪਣੀ ਬਹੁਤ - ਬਹੁਤ ਸੰਭਾਲ ਕਰਨੀ ਹੈ। ਇੱਕ ਬਾਪ ਨੂੰ ਹੀ ਫ਼ਾਲੋ ਕਰਨਾ ਹੈ। ਬਹੁਤਿਆਂ ਦਾ ਕਲਿਆਣ ਕਰਨਾ ਹੈ। ਕਦੀ ਹੰਕਾਰ ਵਿੱਚ ਆਕੇ ਮਿਆਂ ਮਿੱਠੂ ਨਹੀਂ ਬਣਨਾ ਹੈ।

ਵਰਦਾਨ:-
ਸੰਕਲਪ ਦੇ ਇਸ਼ਾਰਿਆਂ ਨਾਲ ਸਾਰਾ ਕਾਰੋਬਾਰ ਚਲਾਉਣ ਵਾਲੇ ਸਦਾ ਲਾਇਟ ਦੇ ਤਾਜਧਾਰੀ ਭਵ

ਜੋ ਬੱਚੇ ਸਦਾ ਲਾਇਟ ਰਹਿੰਦੇ ਹਨ ਉਹਨਾਂ ਦਾ ਸੰਕਲਪ ਅਤੇ ਸਮੇਂ ਕਦੀ ਵਿਅਰਥ ਨਹੀਂ ਜਾਂਦਾ। ਉਹ ਹੀ ਸੰਕਲਪ ਉੱਠਦਾ ਹੈ ਜੋ ਹੋਣ ਵਾਲਾ ਹੈ। ਜਿਵੇਂ ਬੋਲਣ ਨਾਲ ਗੱਲ ਨੂੰ ਸਪਸ਼ੱਟ ਕਰਦੇ ਹਨ ਉਵੇਂ ਹੀ ਸੰਕਲਪ ਨਾਲ ਸਾਰੀ ਕਾਰੋਬਾਰ ਚੱਲਦੀ ਹੈ। ਜਦੋਂ ਇਵੇਂ ਦੀ ਵਿਧੀ ਅਪਣਾਓ ਤਾਂ ਇਹ ਸਾਕਾਰ ਵਤਨ ਸੂਕ੍ਸ਼੍ਮਵਤਨ ਬਣੇ। ਇਸਦੇ ਲਈ ਸਾਈਲੈਂਸ ਦੀ ਸ਼ਕਤੀ ਜਮਾਂ ਕਰੋ ਅਤੇ ਲਾਇਟ ਦੇ ਤਾਜਧਾਰੀ ਰਹੋ।

ਸਲੋਗਨ:-
ਇਸ ਦੁੱਖਧਾਮ ਤੋੰ ਕਿਨਾਰਾ ਕਰ ਲਵੋ ਤਾਂ ਕਦੀ ਦੁਖ ਦੀ ਲਹਿਰ ਆ ਨਹੀਂ ਸਕਦੀ।