14.10.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸੰਗਮਯੁਗ ਤੇ ਹੀ ਤੁਹਾਨੂੰ ਆਤਮ - ਅਭਿਮਾਨੀ ਬਣਨ ਦੀ ਮਿਹਨਤ ਕਰਨੀ ਪੈਂਦੀ ਹੈ ਸਤਿਯੁਗ ਵਿੱਚ ਤੇ ਕਲਯੁਗ ਵਿੱਚ ਇਹ ਮਿਹਨਤ ਹੁੰਦੀ ਨਹੀਂ"

ਪ੍ਰਸ਼ਨ:-
ਸ਼੍ਰੀਕ੍ਰਿਸ਼ਨ ਦਾ ਨਾਮ ਉਸਦੇ ਮਾਂ - ਬਾਪ ਤੋਂ ਵੀ ਜ਼ਿਆਦਾ ਬਾਲਾ ਹੈ, ਕਿਉਂ?

ਉੱਤਰ:-
ਕਿਉਂਕਿ ਸ਼੍ਰੀਕ੍ਰਿਸ਼ਨ ਤੋਂ ਪਹਿਲਾਂ ਜਿਸਦਾ ਜਨਮ ਹੁੰਦਾ ਹੈ ਉਹ ਯੋਗਬਲ ਨਾਲ ਨਹੀਂ ਹੁੰਦਾ। ਕ੍ਰਿਸ਼ਨ ਦੇ ਮਾਂ - ਬਾਪ ਨੇ ਕੋਈ ਯੋਗਬਲ ਨਾਲ ਜਨਮ ਨਹੀਂ ਲੀਤਾ ਹੈ। 2- ਪੂਰੀ ਕਰਮਾਤੀਤ ਅਵਸਥਾ ਵਾਲੇ ਰਾਧੇ - ਕ੍ਰਿਸ਼ਨ ਹੀ ਹੈ, ਉਹ ਹੀ ਸਦਗਤੀ ਨੂੰ ਪਾਉਂਦੇ ਹਨ। ਜਦੋਂ ਸਭ ਆਤਮਾਵਾਂ ਖ਼ਤਮ ਹੋ ਜਾਂਦੀਆਂ ਹਨ ਤਾਂ ਗੁਲਗੁਲ (ਪਾਵਨ ) ਨਵੀਂ ਦੁਨੀਆਂ ਵਿੱਚ ਸ਼੍ਰੀਕ੍ਰਿਸ਼ਨ ਦਾ ਜਨਮ ਹੁੰਦਾ ਹੈ, ਉਸਨੂੰ ਹੀ ਬੈਕੁੰਠ ਕਿਹਾ ਜਾਂਦਾ ਹੈ। 3- ਸੰਗਮ ਤੇ ਸ਼੍ਰੀਕ੍ਰਿਸ਼ਨ ਦੀ ਆਤਮਾ ਨੇ ਸਭ ਤੋਂ ਜ਼ਿਆਦਾ ਪੁਰਸ਼ਾਰਥ ਕੀਤਾ ਹੈ ਇਸਲਈ ਉਨ੍ਹਾਂ ਦਾ ਨਾਮ ਬਾਲਾ ਹੈ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੂੰ ਰੂਹਾਨੀ ਬਾਪ ਬੈਠ ਸਮਝਾਉਂਦੇ ਹਨ। 5 ਹਜ਼ਾਰ ਵਰ੍ਹੇ ਦੇ ਬਾਦ ਇੱਕ ਹੀ ਵਾਰੀ ਬੱਚਿਆਂ ਨੂੰ ਆਕੇ ਪੜ੍ਹਾਉਂਦੇ ਹਨ, ਪੁਕਾਰਦੇ ਵੀ ਹਨ ਕਿ ਸਾਨੂੰ ਪਤਿਤਾਂ ਨੂੰ ਆਕੇ ਪਾਵਨ ਬਣਾਓ। ਤਾਂ ਸਿੱਧ ਹੁੰਦਾ ਹੈ ਕਿ ਇਹ ਪਤਿਤ ਦੁਨੀਆਂ ਹੈ। ਨਵੀਂ ਦੁਨੀਆਂ, ਪਾਵਨ ਦੁਨੀਆਂ ਸੀ। ਨਵਾਂ ਮਕਾਨ ਖੂਬਸੂਰਤ ਹੁੰਦਾ ਹੈ। ਪੁਰਾਣਾ ਜਿਵੇਂ ਟੁੱਟਿਆ - ਫੁੱਟਿਆ ਹੋ ਜਾਂਦਾ ਹੈ। ਬਰਸਾਤ ਵਿੱਚ ਡਿੱਗ ਪੈਂਦਾ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਬਾਪ ਆਇਆ ਹੋਇਆ ਹੈ ਨਵੀਂ ਦੁਨੀਆਂ ਬਣਾਉਣ। ਹੁਣ ਪੜ੍ਹਾ ਰਹੇ ਹਨ। ਫਿਰ 5 ਹਜ਼ਾਰ ਵਰ੍ਹਿਆਂ ਬਾਦ ਪੜ੍ਹਾਉਣਗੇ। ਇਵੇਂ ਕਦੇ ਕੋਈ ਸਾਧੂ ਸੰਤ ਆਦਿ ਆਪਣੇ ਫਾਲੋਵਰਸ ਨੂੰ ਨਹੀਂ ਪੜ੍ਹਾਉਣਗੇ। ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੈ। ਨਾ ਖੇਲ ਦਾ ਪਤਾ ਹੈ ਕਿਉਂਕਿ ਨਿਰਵ੍ਰਿਤੀ ਮਾਰਗ ਵਾਲੇ ਹਨ। ਬਾਪ ਬਿਨਾਂ ਕੋਈ ਵੀ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਰਾਜ਼ ਸਮਝਾ ਨਹੀਂ ਸਕਦਾ। ਆਤਮ - ਅਭਿਮਾਨੀ ਬਣਨ ਵਿੱਚ ਹੀ ਬੱਚਿਆਂ ਨੂੰ ਮਿਹਨਤ ਹੁੰਦੀ ਹੈ ਕਿਉਂਕਿ ਅੱਧਾਕਲਪ ਵਿੱਚ ਤੁਸੀਂ ਕਦੇ ਆਤਮ - ਅਭਿਮਾਨੀ ਬਣੇ ਨਹੀਂ ਹੋ। ਹੁਣ ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਇਵੇਂ ਨਹੀਂ ਕਿ ਆਤਮਾ ਸੋ ਪਰਮਾਤਮਾ। ਨਹੀਂ, ਆਪਣੇ ਨੂੰ ਆਤਮਾ ਸਮਝ ਪਰਮਪਿਤਾ ਪ੍ਰਮਾਤਮਾ ਸ਼ਿਵ ਨੂੰ ਯਾਦ ਕਰਨਾ ਹੈ। ਯਾਦ ਦੀ ਯਾਤ੍ਰਾ ਮੁੱਖ ਹੈ, ਜਿਸ ਨਾਲ ਹੀ ਤੁਸੀਂ ਪਤਿਤ ਤੋਂ ਪਾਵਨ ਬਣਦੇ ਹੋ। ਇਸ ਵਿੱਚ ਕੋਈ ਸਥੂਲ ਗੱਲ ਨਹੀਂ। ਕੋਈ ਨੱਕ ਕੰਨ ਆਦਿ ਨਹੀਂ ਬੰਦ ਕਰਨਾ ਹੈ। ਮੂਲ ਗੱਲ ਹੈ - ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ। ਤੁਸੀਂ ਅੱਧਾਕਲਪ ਤੋਂ ਹਿਰੇ ਹੋਏ ਹੋ - ਦੇਹ ਅਭਿਮਾਨ ਵਿੱਚ ਰਹਿਣ ਦੇ। ਪਹਿਲੋਂ ਆਪਣੇ ਨੂੰ ਆਤਮਾ ਸਮਝਣਗੇ ਤਾਂ ਬਾਪ ਨੂੰ ਯਾਦ ਕਰ ਸਕੋਗੇ। ਭਗਤੀਮਾਰਗ ਵਿੱਚ ਵੀ ਬਾਬਾ -ਬਾਬਾ ਕਹਿੰਦੇ ਆਉਂਦੇ ਹਨ। ਬੱਚੇ ਜਾਣਦੇ ਹਨ ਸਤਿਯੁਗ ਵਿੱਚ ਇੱਕ ਹੀ ਲੌਕਿਕ ਬਾਪ ਹੈ। ਉੱਥੇ ਪਾਰ ਲੌਕਿਕ ਬਾਪ ਨੂੰ ਯਾਦ ਨਹੀਂ ਕਰਦੇ ਹਨ ਕਿਉਂਕਿ ਸੁਖ ਹੈ। ਭਗਤੀ ਮਾਰਗ ਵਿੱਚ ਫਿਰ ਦੋ ਬਾਪ ਬਣ ਜਾਂਦੇ ਹਨ। ਲੌਕਿਕ ਅਤੇ ਪਾਰਲੌਕਿਕ। ਦੁਖ ਵਿੱਚ ਸਭ ਪਾਰਲੌਕਿਕ ਬਾਪ ਨੂੰ ਯਾਦ ਕਰਦੇ ਹਨ। ਸਤਿਯੁਗ ਵਿੱਚ ਭਗਤੀ ਹੁੰਦੀ ਨਹੀਂ। ਉੱਥੇ ਤਾਂ ਹੈ ਹੀ ਗਿਆਨ ਦੀ ਪ੍ਰਾਲਬੱਧ। ਇਵੇਂ ਨਹੀਂ ਕਿ ਗਿਆਨ ਰਹਿੰਦਾ ਹੈ। ਇਸ ਵਕਤ ਦੇ ਗਿਆਨ ਦੀ ਪ੍ਰਾਲਬੱਧ ਮਿਲਦੀ ਹੈ। ਬਾਪ ਤਾਂ ਇੱਕ ਹੀ ਵਾਰ ਆਉਂਦੇ ਹਨ। ਅੱਧਾਕਲਪ ਬੇਹੱਦ ਦੇ ਬਾਪ ਦਾ, ਸੁਖ ਦਾ ਵਰਸਾ ਰਹਿੰਦਾ ਹੈ। ਫਿਰ ਲੌਕਿਕ ਬਾਪ ਤੋਂ ਅਲਪਕਾਲ ਦਾ ਵਰਸਾ ਮਿਲਦਾ ਹੈ। ਇਹ ਮਨੁੱਖ ਨਹੀਂ ਸਮਝਾ ਸਕਦੇ। ਇਹ ਹੈ ਨਵੀਂ ਗੱਲ, 5 ਹਜ਼ਾਰ ਵਰ੍ਹਿਆਂ ਵਿੱਚ ਸੰਗਮਯੁਗ ਤੇ ਇੱਕ ਹੀ ਵਾਰੀ ਬਾਪ ਆਉਂਦੇ ਹਨ। ਜਦਕਿ ਕਲਯੁਗ ਅੰਤ, ਸਤਿਯੁਗ ਆਦਿ ਦਾ ਸੰਗਮ ਹੁੰਦਾ ਹੈ ਉਦੋਂ ਹੀ ਬਾਪ ਆਉਂਦੇ ਹਨ - ਨਵੀਂ ਦੁਨੀਆਂ ਫਿਰ ਸਥਾਪਨ ਕਰਨ। ਨਵੀਂ ਦੁਨੀਆਂ ਵਿੱਚ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਫਿਰ ਤ੍ਰੇਤਾ ਵਿੱਚ ਰਾਮਰਾਜ ਸੀ। ਬਾਕੀ ਦੇਵਤਿਆਂ ਆਦਿ ਦੇ ਜੋ ਇਤਨੇ ਚਿੱਤਰ ਬਣਾਏ ਹਨ ਉਹ ਸਭ ਹਨ ਭਗਤੀ ਮਾਰਗ ਦੀ ਸਮਗ੍ਰੀ। ਬਾਪ ਕਹਿੰਦੇ ਹਨ ਇਨ੍ਹਾਂ ਸਭਨਾਂ ਨੂੰ ਭੁੱਲ ਜਾਵੋ। ਹੁਣ ਆਪਣੇ ਘਰ ਨੂੰ ਅਤੇ ਨਵੀਂ ਦੁਨੀਆਂ ਨੂੰ ਯਾਦ ਕਰੋ।

ਗਿਆਨ ਮਾਰਗ ਹੈ ਸਮਝ ਦਾ ਮਾਰਗ, ਜਿਸ ਨਾਲ ਤੁਸੀਂ 21 ਜਨਮ ਸਮਝਦਾਰ ਬਣ ਜਾਂਦੇ ਹੋ। ਦੁਖ ਨਹੀਂ ਰਹਿੰਦਾ। ਸਤਿਯੁਗ ਵਿੱਚ ਕਦੇ ਇਵੇਂ ਨਹੀਂ ਕਹਿਣਗੇ ਕਿ ਸਾਨੂੰ ਸ਼ਾਂਤੀ ਚਾਹੀਦੀ ਹੈ। ਕਿਹਾ ਜਾਂਦਾ ਹੈ ਨਾ - ਮੰਗਣ ਤੋਂ ਮਰਨਾ ਭਲਾ। ਬਾਪ ਤੁਹਾਨੂੰ ਅਜਿਹਾ ਸ਼ਾਹੂਕਾਰ ਬਣਾ ਦਿੰਦੇ ਹਨ। ਦੇਵਤਿਆਂ ਨੂੰ ਭਗਵਾਨ ਤੋਂ ਕੋਈ ਚੀਜ਼ ਮੰਗਣ ਦੀ ਲੋੜ ਨਹੀਂ ਰਹਿੰਦੀ। ਇੱਥੇ ਤਾਂ ਦੁਆ ਮੰਗਦੇ ਹਨ ਨਾ। ਪੌਪ ਆਦਿ ਆਉਂਦੇ ਹਨ ਤਾਂ ਕਿੰਨੇ ਦੁਆ ਲੈਣ ਲਈ ਜਾਂਦੇ ਹਨ। ਪੌਪ ਕਿੰਨਿਆਂ ਦੀਆਂ ਸ਼ਾਦੀਆਂ ਆਦਿ ਕਰਵਾਉਂਦੇ ਹਨ। ਬਾਬਾ ਤਾਂ ਇਹ ਕੰਮ ਨਹੀਂ ਕਰਦੇ। ਭਗਤੀ ਮਾਰਗ ਵਿੱਚ ਜੋ ਪਾਸਟ ਹੋ ਗਿਆ ਸੋ ਹੁਣ ਹੋ ਰਿਹਾ ਹੈ ਫਿਰ ਰਪੀਟ ਹੋਵੇਗਾ। ਦਿਨ - ਪ੍ਰਤੀਦਿਨ ਭਾਰਤ ਕਿੰਨਾ ਡਿੱਗਦਾ ਜਾਂਦਾ ਹੈ। ਹੁਣ ਤੁਸੀਂ ਹੋ ਸੰਗਮ ਤੇ। ਬਾਕੀ ਸਭ ਹਨ ਕਲਯੁਗੀ ਮਨੁੱਖ। ਜਦੋਂ ਤੱਕ ਇੱਥੇ ਨਾ ਆਉਣ ਉਦੋਂ ਤੱਕ ਕੁਝ ਸਮਝ ਨਹੀਂ ਸਕਦੇ ਕਿ ਹੁਣ ਸੰਗਮ ਹੈ ਜਾਂ ਕਲਯੁਗ ਹੈ? ਇੱਕ ਹੀ ਘਰ ਵਿੱਚ ਬੱਚੇ ਸਮਝਦੇ ਹਨ ਸੰਗਮ ਤੇ ਹਾਂ, ਬਾਪ ਕਹਿਣਗੇ ਅਸੀਂ ਕਲਯੁਗ ਵਿੱਚ ਹਾਂ ਤਾਂ ਕਿੰਨੀ ਤਕਲੀਫ ਹੋ ਜਾਂਦੀ ਹੈ। ਖਾਣ - ਪੀਣ ਆਦਿ ਦਾ ਵੀ ਝੰਝਟ ਹੋ ਜਾਂਦਾ ਹੈ। ਤੁਸੀਂ ਸੰਗਮਯੁਗੀ ਹੋ ਸ਼ੁੱਧ ਪਵਿੱਤਰ ਭੋਜਨ ਖਾਣ ਵਾਲੇ। ਦੇਵਤੇ ਕਦੇ ਪਿਆਜ਼ ਆਦਿ ਥੋੜ੍ਹੀ ਨਾ ਖਾਂਦੇ ਹਨ। ਇਨ੍ਹਾਂ ਦੇਵਤਿਆਂ ਨੂੰ ਕਿਹਾ ਜਾਂਦਾ ਹੈ ਨਿਰਵਿਕਾਰੀ। ਭਗਤੀ ਮਾਰਗ ਵਿੱਚ ਸਭ ਤਮੋਪ੍ਰਧਾਨ ਬਣ ਗਏ ਹਨ। ਹੁਣ ਬਾਪ ਕਹਿੰਦੇ ਹਨ ਸਤੋਪ੍ਰਧਾਨ ਬਣੋ। ਕੋਈ ਵੀ ਅਜਿਹਾ ਨਹੀਂ ਹੈ ਜੋ ਸਮਝੇ ਕਿ ਆਤਮਾ ਪਹਿਲਾਂ ਸਤੋਪ੍ਰਧਾਨ ਸੀ ਫਿਰ ਤਮੋਪ੍ਰਧਾਨ ਬਣੀ ਹੈ ਕਿਉਂਕਿ ਉਹ ਤਾਂ ਆਤਮਾ ਨੂੰ ਨਿਰਲੇਪ ਸਮਝਦੇ ਹਨ। ਆਤਮਾ ਸੋ ਪ੍ਰਮਾਤਮਾ, ਇਵੇਂ - ਇਵੇਂ ਕਹਿ ਦਿੰਦੇ ਹਨ।

ਬਾਪ ਕਹਿੰਦੇ ਹਨ ਗਿਆਨ ਸਾਗਰ ਮੈਂ ਹਾਂ ਜੋ ਇਸ ਦੇਵੀ - ਦੇਵਤਾ ਧਰਮ ਦੇ ਹੋਣਗੇ ਉਹ ਸਾਰੇ ਆਕੇ ਫਿਰ ਤੋਂ ਆਪਣਾ ਵਰਸਾ ਲੈਣਗੇ। ਹੁਣ ਸੈਪਲਿੰਗ ਲੱਗ ਰਹੀ ਹੈ। ਤੁਸੀਂ ਸਮਝ ਜਾਵੋਗੇ - ਇਹ ਇਨਾਂ ਉੱਚ ਪਦਵੀ ਪਾਉਣ ਦੇ ਲਾਇਕ ਨਹੀਂ ਹਨ। ਘਰ ਵਿੱਚ ਜਾਕੇ ਵਿਆਹ ਆਦਿ ਕਰਦੇ ਛੀ - ਛੀ ਹੁੰਦੇ ਰਹਿੰਦੇ ਹਨ। ਤਾਂ ਸਮਝਾਇਆ ਜਾਂਦਾ ਹੈ ਉੱਚ ਪਦਵੀ ਉਹ ਪਾ ਨਹੀਂ ਸਕਦੇ। ਇਹ ਰਾਜਾਈ ਸਥਾਪਨ ਹੋ ਰਹੀ ਹੈ। ਬਾਪ ਕਹਿੰਦੇ ਹਨ - ਮੈਂ ਤੁਹਾਨੂੰ ਰਾਜਾਵਾਂ ਦਾ ਰਾਜਾ ਬਣਾਉਂਦਾ ਹਾਂ ਤਾਂ ਜਰੂਰ ਪ੍ਰਜਾ ਬਣਾਉਣੀ ਪਵੇ। ਨਹੀਂ ਤਾਂ ਰਾਜ ਕਿਵੇਂ ਪਾਓਗੇ। ਇਹ ਗੀਤਾ ਦੇ ਅੱਖਰ ਹਨ ਨਾ - ਇਸਨੂੰ ਕਿਹਾ ਹੀ ਜਾਂਦਾ ਹੈ ਗੀਤਾ ਦਾ ਯੁਗ। ਤੁਸੀਂ ਰਾਜਯੋਗ ਸਿੱਖ ਰਹੇ ਹੋ - ਜਾਣਦੇ ਹੋ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦਾ ਫਾਊਂਡੇਸ਼ਨ ਲੱਗ ਰਿਹਾ ਹੈ। ਸੂਰਜਵੰਸ਼ੀ - ਚੰਦ੍ਰਵਨਸ਼ੀ ਦੋਵੇਂ ਰਾਜਾਈ ਸਥਾਪਨ ਹੋ ਰਹੀ ਹੈ। ਬ੍ਰਾਹਮਣ ਕੁਲ ਸਥਾਪਨ ਹੋ ਚੁੱਕਾ ਹੈ। ਬ੍ਰਾਹਮਣ ਹੀ ਫਿਰ ਸੂਰਜਵੰਸ਼ੀ- ਚੰਦ੍ਰਵਨਸ਼ੀ ਬਣਦੇ ਹਨ। ਜੋ ਚੰਗੀ ਤਰ੍ਹਾਂ ਮਿਹਨਤ ਕਰਨਗੇ ਉਹ ਸੂਰਜਵੰਸ਼ੀ ਬਣਨਗੇ। ਹੋਰ ਧਰਮ ਵਾਲੇ ਜੋ ਆਉਂਦੇ ਹਨ ਉਹ ਆਉਂਦੇ ਹੀ ਹਨ ਆਪਣੇ ਧਰਮ ਦੀ ਸਥਾਪਨਾ ਕਰਨ। ਪਿੱਛੋਂ ਉਸ ਧਰਮ ਦੀਆਂ ਆਤਮਾਵਾਂ ਆਉਂਦੀਆਂ ਰਹਿੰਦੀਆਂ ਹਨ, ਧਰਮ ਦੀ ਵ੍ਰਿਧੀ ਹੁੰਦੀ ਜਾਂਦੀ ਹੈ। ਸਮਝੋ ਕੀ ਕ੍ਰਿਸ਼ਚਨ ਹਨ ਤਾਂ ਉਨ੍ਹਾਂ ਦਾ ਬੀਜਰੂਪ ਕ੍ਰਾਈਸਟ ਹੋਇਆ। ਤੁਹਾਡਾ ਬੀਜਰੂਪ ਕੌਣ ਹੈ? ਬਾਪ, ਕਿਉਂਕਿ ਬਾਪ ਹੀ ਆਕੇ ਸਵਰਗ ਦੀ ਸਥਾਪਨਾ ਕਰਦੇ ਹਨ ਬ੍ਰਹਮਾ ਦਵਾਰਾ। ਬ੍ਰਹਮਾ ਨੂੰ ਹੀ ਪ੍ਰਜਾਪਿਤਾ ਕਿਹਾ ਜਾਂਦਾ ਹੈ। ਰਚਤਾ ਨਹੀਂ ਕਹਾਂਗੇ। ਇਨ੍ਹਾਂ ਦਵਾਰਾ ਬੱਚੇ ਅਡੋਪਟ ਕੀਤੇ ਜਾਂਦੇ ਹਨ। ਬ੍ਰਹਮਾ ਨੂੰ ਵੀ ਤੇ ਕ੍ਰਿਏਟ ਕਰਦੇ ਹਨ ਨਾ। ਬਾਪ ਆਕੇ ਪ੍ਰਵੇਸ਼ ਕਰ ਇਹ ਰੱਚਦੇ ਹਨ। ਸ਼ਿਵਬਾਬਾ ਕਹਿੰਦੇ ਹਨ ਤੁਸੀਂ ਮੇਰੇ ਬੱਚੇ ਹੋ। ਬ੍ਰਹਮਾ ਵੀ ਕਹਿੰਦੇ ਹਨ ਤੁਸੀਂ ਮੇਰੇ ਸਾਕਾਰੀ ਬੱਚੇ ਹੋ। ਹੁਣ ਤੁਸੀਂ ਕਾਲੇ ਛੀ - ਛੀ ਬਣ ਗਏ ਹੋ। ਹੁਣ ਫਿਰ ਬ੍ਰਾਹਮਣ ਬਣੇ ਹੋ। ਇਸ ਸੰਗਮ ਤੇ ਹੀ ਤੁਸੀਂ ਪੁਰਸ਼ੋਤਮ ਦੇਵੀ - ਦੇਵਤਾ ਬਣਨ ਦੀ ਮਿਹਨਤ ਕਰਦੇ ਹੋ। ਦੇਵਤਾਵਾਂ ਨੂੰ ਅਤੇ ਸ਼ੂਦਰਾਂ ਨੂੰ ਕੋਈ ਮਿਹਨਤ ਨਹੀਂ ਕਰਨੀ ਪੈਂਦੀ, ਤੁਹਾਨੂੰ ਬ੍ਰਾਹਮਣਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਦੇਵਤਾ ਬਣਨ ਦੇ ਲਈ। ਬਾਪ ਆਉਂਦੇ ਹੀ ਹਨ ਸੰਗਮ ਤੇ। ਇਹ ਹੈ ਬਹੁਤ ਛੋਟਾ ਯੁੱਗ ਇਸਲਈ ਇਸਨੂੰ ਲੀਪ ਯੁੱਗ ਕਿਹਾ ਜਾਂਦਾ ਹੈ। ਇਸਨੂੰ ਕੋਈ ਜਾਣਦੇ ਨਹੀਂ। ਬਾਪ ਨੂੰ ਹੀ ਮਿਹਨਤ ਲੱਗਦੀ ਹੈ। ਇਵੇਂ ਨਹੀਂ ਕਿ ਝੱਟ ਨਾਲ ਨਵੀਂ ਦੁਨੀਆਂ ਬਣ ਜਾਂਦੀ ਹੈ। ਤੁਹਾਨੂੰ ਦੇਵਤਾ ਬਣਨ ਵਿੱਚ ਟਾਈਮ ਲੱਗਦਾ ਹੈ। ਜੋ ਚੰਗੇ ਕਰਮ ਕਰਦੇ ਹਨ ਤਾਂ ਚੰਗੇ ਕੁਲ ਵਿੱਚ ਜਨਮ ਲੈਂਦੇ ਹਨ। ਹੁਣ ਤੁਸੀਂ ਨੰਬਰਵਾਰ ਪੁਰਸ਼ਾਰਥ ਅਨੁਸਾਰ ਗੁਲਗੁਲ ਬਣ ਰਹੇ ਹੋ। ਆਤਮਾ ਹੀ ਬਣਦੀ ਹੈ। ਹੁਣ ਤੁਹਾਡੀ ਆਤਮਾ ਚੰਗੇ ਕਰਮ ਸਿੱਖ ਰਹੀ ਹੈ। ਆਤਮਾ ਹੀ ਚੰਗੇ ਜਾਂ ਬੁਰੇ ਸੰਸਕਾਰ ਲੈ ਜਾਂਦੀ ਹੈ। ਹੁਣ ਤੁਸੀਂ ਗੁਲ - ਗੁਲ ( ਫੁੱਲ ) ਬਣ ਚੰਗੇ ਘਰ ਵਿੱਚ ਜਨਮ ਲੈਂਦੇ ਰਹੋਗੇ। ਇੱਥੇ ਜੋ ਚੰਗਾ ਪੁਰਸ਼ਾਰਥ ਕਰਦੇ ਹਨ, ਤਾਂ ਜਰੂਰ ਚੰਗੇ ਕੁਲ ਵਿੱਚ ਜਨਮ ਲੈਂਦੇ ਹੋਣਗੇ। ਨੰਬਰਵਾਰ ਤਾਂ ਹਨ ਨਾ। ਜਿਵੇਂ - ਜਿਵੇਂ ਦੇ ਕਰਮ ਕਰਦੇ ਹਨ ਉਵੇਂ ਦਾ ਜਨਮ ਲੈਂਦੇ ਹਨ। ਜਦੋਂ ਬੁਰੇ ਕਰਮ ਕਰਨ ਵਾਲੇ ਖ਼ਤਮ ਹੋ ਜਾਂਦੇ ਹਨ ਫਿਰ ਸਵਰਗ ਸਥਾਪਨ ਹੋ ਜਾਂਦਾ ਹੈ, ਛਾਂਟੀ ਹੋਕੇ। ਤਮੋਪ੍ਰਧਾਨ ਜੋ ਵੀ ਹਨ ਉਹ ਖ਼ਤਮ ਹੋ ਜਾਂਦੇ ਹਨ। ਫਿਰ ਨਵੇਂ ਦੇਵਤਿਆਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਭ੍ਰਿਸ਼ਟਾਚਾਰੀ ਸਭ ਖ਼ਤਮ ਹੋ ਜਾਂਦੇ ਹਨ ਉਦੋਂ ਕ੍ਰਿਸ਼ਨ ਦਾ ਜਨਮ ਹੁੰਦਾ ਹੈ, ਉਦੋਂ ਤੱਕ ਬਦਲੀ ਸਦਲੀ ਹੁੰਦੀ ਰਹਿੰਦੀ ਹੈ। ਜਦੋਂ ਕੋਈ ਛੀ - ਛੀ ਨਹੀਂ ਰਹੇਗਾ ਉਦੋਂ ਕ੍ਰਿਸ਼ਨ ਆਵੇਗਾ, ਉਦੋਂ ਤੱਕ ਤੁਸੀਂ ਆਉਂਦੇ ਜਾਂਦੇ ਰਹੋਗੇ। ਕ੍ਰਿਸ਼ਨ ਨੂੰ ਰਸੀਵ ਕਰਨ ਵਾਲੇ ਮਾਂ ਬਾਪ ਵੀ ਪਹਿਲਾਂ ਤੋਂ ਚਾਹੀਦੇ ਹਨ ਨਾ। ਫਿਰ ਸਭ ਚੰਗੇ - ਚੰਗੇ ਰਹਿਣਗੇ। ਬਾਕੀ ਚਲੇ ਜਾਣਗੇ, ਉਦੋਂ ਹੀ ਉਸਨੂੰ ਸਵਰਗ ਕਿਹਾ ਜਾਵੇਗਾ। ਤੁਸੀਂ ਕ੍ਰਿਸ਼ਨ ਨੂੰ ਰਸੀਵ ਕਰਨ ਵਾਲੇ ਰਹੋਗੇ। ਭਾਵੇਂ ਤੁਹਾਡਾ ਛੀ - ਛੀ ਜਨਮ ਹੋਵੇਗਾ ਕਿਉਂਕਿ ਰਾਵਣ ਰਾਜ ਹੈ ਨਾ। ਸ਼ੁੱਧ ਜਨਮ ਤਾਂ ਹੋ ਨਹੀਂ ਸਕਦਾ। ਗੁਲ - ਗੁਲ (ਪਵਿੱਤਰ ) ਪਵਿੱਤਰ ਜਨਮ ਕ੍ਰਿਸ਼ਨ ਦਾ ਹੀ ਪਹਿਲੋਂ - ਪਹਿਲੋਂ ਹੁੰਦਾ ਹੈ। ਉਸਦੇ ਬਾਦ ਨਵੀਂ ਦੁਨੀਆਂ ਬੈਕੁੰਠ ਕਿਹਾ ਜਾਂਦਾ ਹੈ। ਕ੍ਰਿਸ਼ਨ ਬਿਲਕੁਲ ਗੁਲ - ਗੁਲ ਨਵੀਂ ਦੁਨੀਆਂ ਵਿੱਚ ਆਉਣਗੇ। ਰਾਵਣ ਸੰਪਰਦਾਇ ਬਿਲਕੁਲ ਖਤਮ ਹੋ ਜਾਵੇਗੀ। ਕ੍ਰਿਸ਼ਨ ਦਾ ਨਾਮ ਉਨ੍ਹਾਂ ਦੇ ਮਾਂ - ਬਾਪ ਤੋਂ ਵੀ ਬਹੁਤ ਬਾਲਾ ਹੈ। ਕ੍ਰਿਸ਼ਨ ਦੇ ਮਾਂ - ਬਾਪ ਦਾ ਨਾਮ ਇਨਾਂ ਬਾਲਾ ਨਹੀ ਹੈ। ਕ੍ਰਿਸ਼ਨ ਤੋਂ ਪਹਿਲਾਂ ਜਿਨ੍ਹਾਂ ਦਾ ਜਨਮ ਹੁੰਦਾ ਹੈ ਉਹ ਯੋਗਬਲ ਨਾਲ ਜਨਮ ਨਹੀਂ ਕਹਾਂਗੇ। ਇਵੇਂ ਨਹੀਂ ਕ੍ਰਿਸ਼ਨ ਦੇ ਮਾਂ - ਬਾਪ ਨੇ ਯੋਗਬਲ ਨਾਲ ਜਨਮ ਲਿਆ ਹੈ। ਨਹੀਂ, ਜੇਕਰ ਅਜਿਹਾ ਹੁੰਦਾ ਤਾਂ ਉਨ੍ਹਾਂ ਦਾ ਨਾਮ ਵੀ ਬਾਲਾ ਹੁੰਦਾ। ਤਾਂ ਸਿੱਧ ਹੁੰਦਾ ਹੈ ਉਨ੍ਹਾਂ ਦੇ ਮਾਂ - ਬਾਪ ਨੇ ਇਨਾਂ ਪੁਰਸ਼ਾਰਥ ਨਹੀਂ ਕੀਤਾ ਹੈ ਜਿਨਾਂ ਕ੍ਰਿਸ਼ਨ ਨੇ ਕੀਤਾ ਹੈ। ਇਹ ਸਭ ਗੱਲਾਂ ਅੱਗੇ ਚੱਲ ਤੁਸੀਂ ਸਮਝਦੇ ਜਾਵੋਗੇ। ਪੂਰੀ ਕਰਮਾਤੀਤ ਅਵਸਥਾ ਵਾਲੇ ਰਾਧੇ - ਕ੍ਰਿਸ਼ਨ ਹੀ ਹਨ। ਉਹ ਹੀ ਸਦਗਤੀ ਵਿੱਚ ਆਉਂਦੇ ਹਨ। ਪਾਪ ਆਤਮਾਵਾਂ ਸਭ ਖ਼ਤਮ ਹੋ ਜਾਂਦੀਆਂ ਹਨ ਉਦੋਂ ਉਨ੍ਹਾਂ ਦਾ ਜਨਮ ਹੁੰਦਾ ਹੈ ਫਿਰ ਕਹਾਂਗੇ ਪਾਵਨ ਦੁਨੀਆਂ ਇਸਲਈ ਕ੍ਰਿਸ਼ਨ ਦਾ ਨਾਮ ਬਾਲਾ ਹੈ। ਮਾਂ - ਬਾਪ ਦਾ ਇਤਨਾ ਨਹੀਂ। ਅੱਗੇ ਚੱਲ ਤੁਹਾਨੂੰ ਬਹੁਤ ਸਾਖਸ਼ਾਤਕਾਰ ਹੋਣਗੇ। ਟਾਈਮ ਤਾਂ ਪਿਆ ਹੈ। ਤੁਸੀਂ ਕਿਸੇ ਨੂੰ ਵੀ ਸਮਝਾ ਸਕਦੇ ਹੋ - ਅਸੀਂ ਇਹ ਬਣਨ ਦੇ ਲਈ ਪੜ੍ਹ ਰਹੇ ਹਾਂ। ਵਿਸ਼ਵ ਵਿੱਚ ਇਨ੍ਹਾਂ ਦਾ ਰਾਜ ਹੁਣ ਸਥਾਪਨ ਹੋ ਰਿਹਾ ਹੈ। ਸਾਡੇ ਲਈ ਤਾਂ ਨਵੀਂ ਦੁਨੀਆਂ ਚਾਹੀਦੀ ਹੈ। ਹਾਲੇ ਤੁਹਾਨੂੰ ਦੈਵੀ ਸੰਪਰਦਾਇ ਨਹੀਂ ਕਹਾਂਗੇ। ਤੁਸੀਂ ਹੋ ਬ੍ਰਾਹਮਣ ਸੰਪਰਦਾਇ। ਦੇਵਤਾ ਬਣਨ ਵਾਲੇ ਹੋ। ਦੈਵੀ ਸੰਪਰਦਾਇ ਬਣ ਜਾਵੋਗੇ ਤਾਂ ਤੁਹਾਡੇ ਆਤਮਾ ਅਤੇ ਸ਼ਰੀਰ ਦੋਵੇਂ ਸਵੱਛ ਹੋਣਗੇ। ਹੁਣ ਤੁਸੀਂ ਸੰਗਮਯੁਗੀ ਪੁਰਸ਼ੋਤਮ ਬਣਨ ਵਾਲੇ ਹੋ। ਇਹ ਸਾਰੀ ਮਿਹਨਤ ਦੀ ਗੱਲ ਹੈ। ਯਾਦ ਨਾਲ ਵਿਕਰਮਾਜੀਤ ਬਣਨਾ ਹੈ। ਤੁਸੀਂ ਖੁਦ ਕਹਿੰਦੇ ਹੋ ਯਾਦ ਘੜੀ - ਘੜੀ ਭੁੱਲ ਜਾਂਦੀ ਹੈ। ਬਾਬਾ ਪਿਕਨਿਕ ਤੇ ਬੈਠਦੇ ਹਨ ਤਾਂ ਬਾਬਾ ਨੂੰ ਖਿਆਲ ਰਹਿੰਦਾ ਹੈ। ਅਸੀਂ ਯਾਦ ਵਿੱਚ ਨਹੀਂ ਰਹਾਂਗੇ ਤਾਂ ਬਾਬਾ ਕੀ ਕਹਿਣਗੇ ਇਸਲਈ ਬਾਬਾ ਕਹਿੰਦੇ ਹਨ ਤੁਸੀਂ ਯਾਦ ਵਿੱਚ ਬੈਠ ਪਿਕਨਿਕ ਕਰੋ। ਕੰਮ ਕਰਦੇ ਮਾਸ਼ੂਕ ਨੂੰ ਯਾਦ ਕਰੋ ਵਿਕਰਮ ਵਿਨਾਸ਼ ਹੋਣਗੇ, ਇਸ ਵਿੱਚ ਹੀ ਮੇਹਨਤ ਹੈ ਯਾਦ ਨਾਲ ਆਤਮਾ ਪਵਿੱਤਰ ਹੋਵੇਗੀ, ਅਵਿਨਾਸ਼ੀ ਗਿਆਨ ਧਨ ਵੀ ਜਮਾਂ ਹੋਵੇਗਾ। ਫਿਰ ਜੇਕਰ ਅਪਵਿੱਤਰ ਬਣ ਜਾਂਦੇ ਹਨ ਤਾਂ ਸਾਰਾ ਗਿਆਨ ਬਹਿ ਜਾਂਦਾ ਹੈ। ਪਵਿਤ੍ਰਤਾ ਹੀ ਮੁੱਖ ਹੈ। ਬਾਪ ਤਾਂ ਚੰਗੀਆਂ - ਚੰਗੀਆਂ ਗੱਲਾਂ ਸਮਝਾਉਂਦੇ ਹਨ। ਇਹ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਹੋਰ ਕਿਸੇ ਵਿੱਚ ਵੀ ਨਹੀਂ ਹੈ। ਹੋਰ ਜੋ ਵੀ ਸਤਿਸੰਗ ਆਦਿ ਹਨ ਉਹ ਸਭ ਹਨ ਭਗਤੀ ਮਾਰਗ ਦੇ।

ਬਾਬਾ ਨੇ ਸਮਝਾਇਆ ਹੈ - ਭਗਤੀ ਅਸਲ ਵਿੱਚ ਨਵਰਿਤੀ ਮਾਰਗ ਵਾਲਿਆਂ ਨੂੰ ਹੀ ਕਰਨੀ ਹੈ। ਤੁਹਾਡੇ ਵਿੱਚ ਤਾਂ ਕਿੰਨੀ ਤਾਕਤ ਰਹਿੰਦੀ ਹੈ। ਘਰ ਬੈਠੇ ਤੁਹਾਨੂੰ ਸੁਖ ਮਿਲ ਜਾਂਦਾ ਹੈ। ਸ੍ਰਵਸ਼ਕਤੀਮਾਨ ਬਾਪ ਤੋਂ ਤੁਸੀਂ ਇੰਨੀ ਤਾਕਤ ਲੈਂਦੇ ਹੋ। ਸੰਨਿਆਸੀਆਂ ਵਿੱਚ ਵੀ ਪਹਿਲਾਂ ਤਾਕਤ ਸੀ, ਜੰਗਲਾਂ ਵਿੱਚ ਰਹਿੰਦੇ ਸਨ। ਹੁਣ ਤਾਂ ਕਿੰਨੇਂ ਵੱਡੇ - ਵੱਡੇ ਫਲੈਟ ਬਣਾਕੇ ਰਹਿੰਦੇ ਹਨ। ਹੁਣ ਉਹ ਤਾਕਤ ਨਹੀਂ ਹੈ। ਜਿਵੇਂ ਤੁਹਾਡੇ ਵਿੱਚ ਵੀ ਪਹਿਲਾਂ ਸੁਖ ਦੀ ਤਾਕਤ ਰਹਿੰਦੀ ਹੈ। ਫਿਰ ਗੁੰਮ ਹੋ ਜਾਂਦੀ ਹੈ। ਉਨ੍ਹਾਂ ਵਿੱਚ ਵੀ ਪਹਿਲਾਂ ਸ਼ਾਂਤੀ ਦੀ ਤਾਕਤ ਸੀ, ਹੁਣ ਉਹ ਤਾਕਤ ਨਹੀਂ ਰਹੀ ਹੈ। ਪਹਿਲਾਂ ਤਾਂ ਸੱਚ ਕਹਿੰਦੇ ਸੀ ਕਿ ਰਚਤਾ ਅਤੇ ਰਚਨਾ ਨੂੰ ਅਸੀਂ ਨਹੀਂ ਜਾਣਦੇ। ਹੁਣ ਤਾਂ ਆਪਣੇ ਨੂੰ ਭਗਵਾਨ ਸ਼ਿਵੋਹਮ ਕਹਿ ਬੈਠਦੇ ਹਨ। ਬਾਪ ਸਮਝਾਉਂਦੇ ਹਨ - ਇਸ ਵਕਤ ਸਾਰਾ ਝਾੜ ਤਮੋਪ੍ਰਧਾਨ ਹੈ ਇਸਲਈ ਸਾਧੂਆਂ ਆਦਿ ਦਾ ਵੀ ਉੱਧਾਰ ਕਰਨ ਮੈਂ ਆਉਂਦਾ ਹਾਂ। ਇਹ ਦੁਨੀਆਂ ਹੀ ਬਦਲਣੀ ਹੈ। ਸਭ ਆਤਮਾਵਾਂ ਵਾਪਿਸ ਚਲੀਆਂ ਜਾਣਗੀਆਂ। ਇੱਕ ਵੀ ਨਹੀਂ ਜਿਸਨੂੰ ਇਹ ਪਤਾ ਹੋਵੇ ਕਿ ਸਾਡੀ ਆਤਮਾ ਵਿੱਚ ਅਵਿਨਾਸ਼ੀ ਪਾਰ੍ਟ ਭਰਿਆ ਹੋਇਆ ਹੈ ਜੋ ਫਿਰ ਤੋਂ ਰਪੀਟ ਕਰਨਗੇ। ਆਤਮਾ ਇੰਨੀ ਛੋਟੀ ਹੈ, ਇਸ ਵਿੱਚ ਅਵਿਨਾਸ਼ੀ ਪਾਰ੍ਟ ਭਰਿਆ ਹੋਇਆ ਹੈ ਜੋ ਕਦੇ ਵਿਨਾਸ਼ ਨਹੀਂ ਹੁੰਦਾ। ਇਸ ਵਿੱਚ ਬੁੱਧੀ ਬੜੀ ਚੰਗੀ ਪਵਿੱਤਰ ਚਾਹੀਦੀ ਹੈ। ਉਹ ਉਦੋਂ ਹੋਵੇਗੀ ਜਦ ਯਾਦ ਦੀ ਯਾਤਰਾ ਵਿੱਚ ਮਸਤ ਰਹਿਣਗੇ। ਮਿਹਨਤ ਬਿਗਰ ਪਦਵੀ ਥੋੜ੍ਹੀ ਨਾ ਮਿਲੇਗੀ ਇਸਲਈ ਗਾਇਆ ਜਾਂਦਾ ਹੈ ਚੜ੍ਹੇ ਤਾਂ ਚੱਖੇ ਪ੍ਰੇਮ ਰਸ ਕਿੱਥੇ ਉੱਚ ਤੋਂ ਉੱਚ ਰਾਜਿਆਂ ਦਾ ਰਾਜਾ ਡਬਲ ਸਿਰਤਾਜ, ਕਿੱਥੇ ਪ੍ਰਜਾ। ਪੜ੍ਹਾਉਣ ਵਾਲਾ ਤਾਂ ਇੱਕ ਹੀ ਹੈ। ਇਸ ਵਿੱਚ ਸਮਝ ਬਹੁਤ ਚੰਗੀ ਚਾਹੀਦੀ ਹੈ। ਬਾਬਾ ਬਾਰ - ਬਾਰ ਸਮਝਾਉਂਦੇ ਹਨ ਯਾਦ ਦੀ ਯਾਤ੍ਰਾ ਹੈ ਮੁੱਖ। ਮੈਂ ਤੁਹਾਨੂੰ ਪੜ੍ਹਾਕੇ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ। ਤਾਂ ਟੀਚਰ ਗੁਰੂ ਵੀ ਹੋਵੇਗਾ। ਬਾਪ ਤਾਂ ਹੈ ਹੀ ਟੀਚਰਾਂ ਦਾ ਟੀਚਰ, ਬਾਪਾਂ ਦਾ ਬਾਪ। ਇਹ ਤਾਂ ਤੁਸੀਂ ਬੱਚੇ ਜਾਣਦੇ ਹੋ ਸਾਡਾ ਬਾਬਾ ਬਹੁਤ ਪਿਆਰਾ ਹੈ। ਅਜਿਹੇ ਬਾਪ ਨੂੰ ਤਾਂ ਬਹੁਤ ਯਾਦ ਕਰਨਾ ਹੈ। ਪੜ੍ਹਨਾ ਵੀ ਪੂਰਾ ਹੈ। ਬਾਪ ਨੂੰ ਯਾਦ ਨਹੀਂ ਕਰੋਗੇ ਤਾਂ ਪਾਪ ਨਸ਼ਟ ਨਹੀਂ ਹੋਣਗੇ। ਬਾਪ ਸਾਰੀਆਂ ਆਤਮਾਵਾਂ ਨੂੰ ਨਾਲ ਲੈ ਜਾਣਗੇ। ਬਾਕੀ ਸ਼ਰੀਰ ਸਭ ਖ਼ਤਮ ਹੋ ਜਾਣਗੇ। ਆਤਮਾਵਾਂ ਆਪਣੇ - ਆਪਣੇ ਧਰਮ ਦੇ ਸੈਕਸ਼ਨ ਵਿੱਚ ਜਾਕੇ ਨਿਵਾਸ ਕਰਦੀਆਂ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬੁੱਧੀ ਨੂੰ ਪਵਿੱਤਰ ਬਣਾਉਣ ਦੇ ਲਈ ਯਾਦ ਦੀ ਯਾਤ੍ਰਾ ਵਿੱਚ ਮਸਤ ਰਹਿਣਾ ਹੈ। ਕਰਮ ਕਰਦੇ ਵੀ ਇੱਕ ਮਸ਼ੂਕ ਯਾਦ ਰਹੇ - ਤਾਂ ਵਿਕਰਮਾਜੀਤ ਬਣੋਗੇ।

2. ਇਸ ਛੋਟੇ ਜਿਹੇ ਯੁੱਗ ਵਿੱਚ ਮਨੁੱਖ ਤੋਂ ਦੇਵਤਾ ਬਣਨ ਦੀ ਮਿਹਨਤ ਕਰਨੀ ਹੈ ਚੰਗੇ ਕਰਮਾਂ ਦੇ ਅਨੁਸਾਰ ਚੰਗੇ ਸੰਸਕਾਰਾਂ ਨੂੰ ਧਾਰਨ ਕਰ ਚੰਗੇ ਕੁਲ ਵਿੱਚ ਜਾਣਾ ਹੈ।

ਵਰਦਾਨ:-
ਜਹਾਨ ਦੇ ਨੂਰ ਬਣ ਭਗਤਾਂ ਨੂੰ ਨਜ਼ਰ ਨਾਲ ਨਿਹਾਲ ਕਰਨ ਵਾਲੇ ਦਰਸ਼ਨੀਏ ਮੂਰਤ ਭਵ:

ਸਾਰਾ ਵਿਸ਼ਵ ਤੁਸੀਂ ਜਹਾਨ ਦੇ ਅੱਖਾਂ ਦੀ ਦ੍ਰਿਸ਼ਟੀ ਲੈਣ ਦੇ ਇੰਤਜਾਰ ਵਿੱਚ ਹਨ। ਜਦੋਂ ਤੁਸੀਂ ਜਹਾਨ ਦੇ ਨੂਰ ਆਪਣੀ ਆਪਣੀ ਸੰਪੂਰਨ ਸਟੇਜ ਤੇ ਪਹੁੰਚੋਗੇ ਮਤਲਬ ਸੰਪੂਰਨਤਾ ਦੀ ਅੱਖ ਖੋਲਣਗੇ ਉਦੋਂ ਸੈਕਿੰਡ ਵਿੱਚ ਵਿਸ਼ਵ ਪ੍ਰੀਵਤਰਤਨ ਹੋਵੇਗਾ। ਫਿਰ ਤੁਸੀਂ ਦਰਸ਼ਨੀਏ ਮੂਰਤ ਆਤਮਾਵਾਂ ਆਪਣੀ ਨਜ਼ਰ ਨਾਲ ਭਗਤ ਆਤਮਾਵਾਂ ਨੂੰ ਨਿਹਾਲ ਕਰ ਸਕੋਗੇ। ਨਜਰ ਤੋਂ ਨਿਹਾਲ ਹੋਣ ਵਾਲਿਆਂ ਦੀ ਲੰਬੀ ਲਾਈਨ ਹੈ ਇਸਲਈ ਸੰਪੂਰਨਤਾ ਦੀ ਅੱਖ ਖੁੱਲੀ ਰਹੇ। ਅੱਖਾਂ ਦਾ ਮਿਲਣਾ ਅਤੇ ਸੰਕਲਪਾਂ ਦਾ ਘੁਟਕਾ ਤੇ ਝੁਟਕਾ ਖਾਣਾ ਬੰਦ ਕਰੋ ਤਾਂ ਦਰਸ਼ਨੀਏ ਮੂਰਤ ਬਣ ਸਕੋਗੇ

ਸਲੋਗਨ:-
ਨਿਰਮਲ ਸੁਭਾਅ ਨਿਰਮਾਣਤਾ ਦੀ ਨਿਸ਼ਾਨੀ ਹੈ। ਨਿਰਮਲ ਬਣੋ ਤਾਂ ਸਫਲਤਾ ਮਿਲੇਗੀ।