14.10.21        Punjabi Morning Murli        Om Shanti         BapDada         Madhuban


ਯੋਗਬਲ ਨਾਲ ਵਿਕਾਰਾਂ ਰੂਪੀ ਰਾਵਾਣ ਤੇ ਜਿੱਤ ਪਾ ਸੱਚਾ - ਸੱਚਾ ਦੁਸ਼ਹਿਰਾ ਮਨਾਓ"

ਪ੍ਰਸ਼ਨ:-
ਰਾਮਾਇਣ ਅਤੇ ਮਹਾਭਾਰਤ ਦਾ ਆਪਸ ਵਿੱਚ ਕੀ ਕਨੇਕਸ਼ਨ ਹੈ? ਦੁਸ਼ਹਿਰਾ ਕਿਸ ਗੱਲ ਨੂੰ ਸਿੱਧ ਕਰਦਾ ਹੈ?

ਉੱਤਰ:-
ਦੁਸ਼ਹਿਰਾ ਹੋਣਾ ਮਾਨਾ ਰਾਵਣ ਖ਼ਤਮ ਹੋਣਾ ਅਤੇ ਸਿਤਾਵਾਂ ਨੂੰ ਛੁਟਕਾਰਾ ਮਿਲਣਾ। ਪਰ ਦੁਸ਼ਹਿਰਾ ਮਨਾਉਣ ਨਾਲ ਤਾਂ ਰਾਵਣ ਕੋਲੋਂ ਛੁਟਕਾਰਾ ਮਿਲਦਾ ਨਹੀਂ। ਜਦੋਂ ਮਹਾਭਾਰਤ ਹੁੰਦਾ ਹੈ ਉਦੋਂ ਸਾਰੀਆਂ ਸਿਤਾਵਾਂ ਨੂੰ ਛੁਟਕਾਰਾ ਮਿਲ ਜਾਂਦਾ ਹੈ। ਮਹਾਭਾਰਤ ਲੜਾਈ ਨਾਲ ਰਾਵਣਰਾਜ ਖਤਮ ਹੁੰਦਾ ਹੈ ਤਾਂ ਰਾਮਾਇਣ ਖ਼ਤਮ ਹੁੰਦਾ ਹੈ ਤਾਂ ਰਾਮਾਇਣ, ਮਹਾਭਾਰਤ ਅਤੇ ਗੀਤਾ ਦਾ ਆਪਸ ਵਿੱਚ ਗਹਿਰਾ ਕਨੇਕਸ਼ਨ ਹੈ।

ਗੀਤ:-
ਮਹਿਫ਼ਲ ਮੇਂ ਜਲ ਉਠੀ ਸ਼ਮਾਂ...

ਓਮ ਸ਼ਾਂਤੀ
ਬਾਪ ਫਰਮਾਉਂਦੇ ਹਨ ਤੁਸੀਂ ਹੋ ਬ੍ਰਾਹਮਣ ਸੰਪ੍ਰਦਾਈ, ਤੁਹਾਨੂੰ ਹਾਲੇ ਦੇਵੀ ਦੇਵਤਾ ਨਹੀਂ ਕਹਿ ਸਕਦੇ। ਤੁਸੀਂ ਹੁਣ ਹੋ ਬ੍ਰਾਹਮਣ ਸੰਪ੍ਰਦਾਈ, ਪਿੱਛੇ ਦੇਵੀ ਸੰਪ੍ਰਦਾਈ ਬਣਨ ਵਾਲੇ ਹੋ। ਇਹ ਜੋ ਰਾਮਰਾਜ ਹੈ, ਅੱਜ (ਦੁਸ਼ਹਿਰੇ ਤੇ) ਜਿਵੇਂ ਇਹਨਾਂ ਦਾ ਰਮਾਇਣ ਪੂਰਾ ਹੋਣ ਵਾਲਾ ਹੈ ਪਰ ਪੂਰਾ ਹੁੰਦਾ ਨਹੀਂ। ਜੇਕਰ ਰਾਵਣ ਮਰਦਾ ਹੈ ਤਾਂ ਰਮਾਇਣ ਦੀ ਕਥਾ ਪੂਰੀ ਹੋਣੀ ਚਾਹੀਦੀ ਹੈ, ਪਰ ਹੁੰਦੀ ਨਹੀਂ ਹੈ। ਛੁਟਕਾਰਾ ਹੁੰਦਾ ਹੈ ਨਹੀਂ। ਰਮਾਇਣ ਅਤੇ ਮਹਾਭਾਰਤ ਦੋਵਾਂ ਦਾ ਕੁਨੈਕਸ਼ਨ ਹੈ। ਮਹਾਭਾਰਤ ਲੜਾਈ ਨਾਲ ਰਾਵਾਣ ਰਾਜ ਖ਼ਤਮ ਹੁੰਦਾ ਹੈ। ਫਿਰ ਇਹ ਦੁਸ਼ਹਿਰਾ ਆਦਿ ਮਨਾਉਣ ਦਾ ਨਹੀਂ ਹੈ। ਗੀਤਾ ਅਤੇ ਮਹਾਭਾਰਤ ਵੀ ਹੈ ਰਾਵਣ ਰਾਜ ਨੂੰ ਖ਼ਤਮ ਕਰਨ ਵਾਲੇ। ਹੁਣ ਤਾਂ ਟਾਇਮ ਹੈ, ਤਿਆਰੀ ਵੀ ਹੋ ਰਹੀ ਹੈ - ਉਹ ਹੈ ਹਿੰਸਕ, ਤੁਹਾਡੀ ਹੈ ਅਹਿੰਸਕ। ਤੁਹਾਡੀ ਹੈ ਗੀਤਾ, ਤੁਸੀਂ ਗੀਤਾ ਦਾ ਗਿਆਨ ਸੁਣਦੇ ਹੋ। ਉਸ ਨਾਲ ਕੀ ਹੋਣ ਦਾ ਹੈ? ਉਹ ਭਾਵੇਂ ਰਾਵਣ ਨੂੰ ਮਾਰਦੇ ਹਨ ਪਰ ਰਾਮਰਾਜ ਤਾਂ ਹੁੰਦਾ ਨਹੀਂ ਹੈ। ਹੁਣ ਰਮਾਇਣ ਅਤੇ ਮਹਾਭਾਰਤ ਹੈ ਨਾ। ਤਾਂ ਮਹਾਭਾਰਤ ਹੈ ਰਾਵਣ ਨੂੰ ਖਲਾਸ ਕਰਨ ਲਈ। ਇਹ ਬੜੀਆਂ ਗੁੜੀਆਂ ਸਮਝਣ ਦੀਆ ਗੱਲਾਂ ਹਨ, ਇਸ ਵਿੱਚ ਵਿਸ਼ਾਲ ਬੁੱਧੀ ਚਾਹੀਦੀ ਹੈ। ਬਾਪ ਸਮਝਾਉਂਦੇ ਹਨ ਮਹਾਭਾਰਤ ਲੜਾਈ ਨਾਲ ਰਾਵਣਰਾਜ ਖ਼ਤਮ ਹੁੰਦਾ ਹੈ। ਇਵੇਂ ਨਹੀਂ ਕਿ ਸਿਰਫ ਰਾਵਣ ਨੂੰ ਮਾਰਨ ਨਾਲ ਰਾਵਣ ਰਾਜ ਖ਼ਤਮ ਹੋ ਜਾਂਦਾ ਹੈ। ਇਸਲਈ ਤਾਂ ਸੰਗਮ ਚਾਹੀਦਾ ਹੈ। ਹੁਣ ਸੰਗਮ ਹੈ। ਹੁਣ ਤੁਸੀਂ ਤਿਆਰੀ ਕਰ ਰਹੇ ਹੋ, ਰਾਵਣ ਤੇ ਜਿੱਤ ਪਾਉਣ ਦੀ। ਇਸ ਵਿੱਚ ਗਿਆਨ ਦੇ ਅਸਤਰ ਸ਼ਸਤਰ ਚਾਹੀਦੇ ਹਨ। ਉਹ ਨਹੀਂ। ਜਿਵੇਂ ਵਿਖਾਉਂਦੇ ਹਨ ਰਾਵਣ ਅਤੇ ਰਾਮ ਦੀ ਯੁੱਧ ਹੋਈ। ਇਹ ਸ਼ਾਸ਼ਤਰ ਸਭ ਹਨ ਭਗਤੀ ਮਾਰਗ ਦੇ। ਹੁਣ ਤੁਸੀਂ ਰਾਵਣ ਰਾਜ ਤੇ ਜਿੱਤ ਪਾਉਂਦੇ ਹੋ ਯੋਗਬਲ ਨਾਲ। ਇਹ ਹੈ ਗੁਪਤ ਗੱਲਾਂ। 5 ਵਿਕਾਰਾਂ ਰੂਪੀ ਰਾਵਣ ਤੇ ਤੁਹਾਡੀ ਜਿੱਤ ਹੁੰਦੀ ਹੈ। ਕਿਸਨਾਲ? ਗੀਤਾ ਨਾਲ। ਬਾਬਾ ਤੁਹਾਨੂੰ ਗੀਤਾ ਸੁਣਾ ਰਹੇ ਹਨ। ਭਾਗਵਤ ਤੇ ਹੈ ਨਹੀਂ। ਭਾਗਵਤ ਵਿੱਚ ਵਿਖਾਉਂਦੇ ਹਨ ਕ੍ਰਿਸ਼ਨ ਚਰਿੱਤਰ। ਕ੍ਰਿਸ਼ਨ ਦੇ ਚਰਿੱਤਰ ਤੇ ਕੁੱਝ ਹੈ ਨਹੀਂ। ਤੁਸੀਂ ਜਾਣਦੇ ਹੋ ਜਦੋਂ ਵਿਨਾਸ਼ ਹੋਵੇਗਾ, ਮਹਾਭਾਰਤ ਲੜਾਈ ਲੱਗੇਗੀ, ਉਸਨਾਲ ਹੀ ਰਾਵਣ ਰਾਜ ਖ਼ਤਮ ਹੋਵੇਗਾ। ਸੀੜੀ ਵਿੱਚ ਵਿਖਾਇਆ ਗਿਆ ਹੈ। ਜਦੋਂ ਤੋਂ ਰਾਵਣ ਰਾਜ ਸ਼ੁਰੂ ਹੋਇਆ ਹੈ ਉਦੋਂ ਤੋਂ ਭਗਤੀ ਮਾਰਗ ਹੋਇਆ ਹੈ। ਇਹ ਤੁਸੀਂ ਜਾਣਦੇ ਹੋ। ਗੀਤਾ ਦਾ ਕੁਨੈਕਸ਼ਨ ਮਹਾਭਾਰਤ ਲੜਾਈ ਨਾਲ ਹੈ। ਤੁਸੀਂ ਗੀਤਾ ਸੁਣਕੇ ਰਾਜ ਪਾਉਂਦੇ ਹੋ ਅਤੇ ਲੜਾਈ ਲੱਗਦੀ ਹੈ ਸਫ਼ਾਈ ਦੇ ਲਈ। ਬਾਕੀ ਭਾਗਵਤ ਵਿੱਚ ਚਰਿੱਤਰ ਫ਼ਾਲਤੂ ਹਨ। ਸ਼ਿਵ ਪੁਰਾਣ ਵਿੱਚ ਵੀ ਕੁੱਝ ਵੀ ਨਹੀਂ ਹੈ। ਨਹੀਂ ਤਾਂ ਗੀਤਾ ਦਾ ਨਾਮ ਹੋਣਾ ਚਾਹੀਦਾ ਹੈ ਸ਼ਿਵ ਪੁਰਾਣ। ਸ਼ਿਵਬਾਬਾ ਬੈਠ ਗਿਆਨ ਦਿੰਦੇ ਹਨ - ਸਭ ਤੋਂ ਉੱਚੀ ਹੈ ਗੀਤਾ। ਗੀਤਾ ਸਭ ਸ਼ਾਸ਼ਤਰਾਂ ਨਾਲੋਂ ਛੋਟੀ ਹੈ ਹੋਰ ਸਾਰੀਆਂ ਕਿਤਾਬਾਂ ਵੱਡੀਆਂ - ਵੱਡੀਆਂ ਬਣਾਈਆਂ ਹਨ। ਮਨੁੱਖਾਂ ਦੀ ਕਹਾਣੀ ਵੀ ਬਹੁਤ ਵੱਡੀ - ਵੱਡੀ ਬਣਾਈ ਹੈ। ਨਹਿਰੂ ਨੇ ਸ਼ਰੀਰ ਛੱਡਿਆ, ਉਹਨਾਂ ਦੇ ਕਿੰਨੇ ਵੱਡੇ ਵਾਲ੍ਯੂਮ ਬਣਾਉਂਦੇ ਹਨ। ਇਹ ਗੀਤਾ ਸ਼ਿਵਬਾਬਾ ਦੇ ਵਾਲ੍ਯੂਮ ਦੀ ਕਿੰਨੀ ਵੱਡੀ ਹੋਣੀ ਚਾਹੀਦੀ ਹੈ। ਪਰ ਗੀਤਾ ਕਿੰਨੀ ਛੋਟੀ ਹੈ ਕਿਉਂਕਿ ਬਾਪ ਸੁਣਾਉਂਦੇ ਹੀ ਇੱਕ ਗੱਲ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ ਅਤੇ ਇਸ ਚੱਕਰ ਨੂੰ ਸਮਝੋਂ। ਬਸ, ਇਸਲਈ ਗੀਤਾ ਛੋਟੀ ਬਣਾ ਦਿੱਤੀ ਹੈ। ਇਹ ਗਿਆਨ ਹੈ ਕੰਠ ਕਰਨ ਦਾ। ਤੁਹਾਨੂੰ ਪਤਾ ਹੈ ਗੀਤਾ ਦਾ ਲਾਕੇਟ ਬਣਾਉਂਦੇ ਹਨ। ਉਸ ਵਿੱਚ ਛੋਟੇ ਅੱਖਰ ਹੁੰਦੇ ਹਨ। ਹੁਣ ਬਾਬਾ ਤੁਹਾਡੇ ਗਲੇ ਵਿੱਚ ਲਾਕੇਟ ਪੁਆਉਂਦੇ ਹਨ - ਤ੍ਰਿਮੂਰਤੀ ਅਤੇ ਰਜਾਈ ਦਾ। ਬਾਬਾ ਕਹਿੰਦੇ ਹਨ ਗੀਤਾ ਹੈ ਦੋ ਅੱਖਰ - ਅਲਫ਼ ਅਤੇ ਬੇ। ਇਹ ਹੈ ਗੁਪਤ ਮੰਤਰ ਦਾ ਲਾਕੇਟ ਮਨਮਨਾਭਾਵ। ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਤੁਹਾਡਾ ਕੰਮ ਹੈ ਯੋਗਬਲ ਨਾਲ ਵਿਜੇ ਪਾਉਂਣਾ ਫਿਰ ਰੁਹਾਡੇ ਲਈ ਸਫ਼ਾਈ ਵੀ ਚਾਹੀਦੀ ਹੈ। ਬਾਬਾ ਸਮਝਾਉਂਦੇ ਹਨ ਤੁਹਾਡੇ ਯੋਗਬਲ ਨਾਲ ਹੀ ਰਾਵਣਰਾਜ ਦਾ ਵਿਨਾਸ਼ ਹੋਣਾ ਹੈ। ਰਾਵਣ ਰਾਜ ਕਦੋਂ ਸ਼ੁਰੂ ਹੋਇਆ ਹੈ, ਇਹ ਵੀ ਜਾਣਦੇ ਹੋ। ਇਹ ਗਿਆਨ ਬੜਾ ਸਹਿਜ਼ ਹੈ। ਸੈਕਿੰਡ ਦੀ ਗੱਲ ਹੈ ਨਾ। 84 ਜਨਮਾਂ ਦੀ ਪੌੜ੍ਹੀ ਵਿੱਚ ਵੀ ਇੰਨੇ - ਇੰਨੇ ਜਨਮ ਲਏ ਹਨ। ਕਿੰਨਾ ਸਹਿਜ ਹੈ। ਬਾਪ ਹੈ ਗਿਆਨ ਦਾ ਸਾਗਰ। ਗਿਆਨ ਸੁਣਾਉਂਦੇ ਹੀ ਆਉਂਦੇ ਹਨ। ਤੁਸੀਂ ਸਾਰੇ ਮੁਰਲੀ ਦੇ ਕਾਗਜ਼ ਇਕੱਠੇ ਕਰੋ ਤਾਂ ਢੇਰ ਹੋ ਜਾਣ। ਬਾਪ ਡਿਟੇਲ ਵਿੱਚ ਸਮਝਾਉਂਦੇ ਹਨ। ਨਟਸ਼ੇਲ ਵਿੱਚ ਤਾਂ ਕਹਿੰਦੇ ਹਨ - ਅਲਫ਼ ਨੂੰ ਯਾਦ ਕਰੋ। ਬਸ ਬਾਕੀ ਟਾਇਮ ਕਿਸ ਵਿੱਚ ਲੱਗਦਾ ਹੈ? ਤੁਹਾਡੇ ਸਿਰ ਤੇ ਪਾਪਾਂ ਦਾ ਬੋਝਾ ਬਹੁਤ ਹੈ। ਉਹ ਯਾਦ ਨਾਲ ਹੀ ਉਤਰਨਾ ਹੈ, ਇਸ ਵਿੱਚ ਮਿਹਨਤ ਲਗਦੀ ਹੈ। ਘੜੀ - ਘੜੀ ਭੁੱਲ ਜਾਂਦੇ ਹੋ। ਤੁਸੀਂ ਬਾਬਾ ਨੂੰ ਯਾਦ ਕਰਦੇ ਰਹੋ ਤਾਂ ਕਦੀ ਵਿਘਣ ਨਹੀਂ ਪਵੇਗਾ। ਦੇਹ - ਅਭਿਮਾਨੀ ਬਣਨ ਨਾਲ ਹੀ ਵਿਘਣ ਪੈਂਦੇ ਹਨ। ਦੇਹੀ - ਅਭਿਮਾਨੀ ਬਣਦੇ ਹੋ ਅੰਤ ਵਿੱਚ। ਫਿਰ ਅਧਾਕਲਪ ਕੋਈ ਵਿਘਣ ਨਹੀਂ ਪੈਂਦਾ। ਇਹ ਕਿੰਨੀਆਂ ਗੁਹੀਏ ਗੱਲਾਂ ਹਨ ਸਮਝਾਉਂਣ ਦੀਆ। ਸ਼ੁਰੂ ਤੋਂ ਲੈਕੇ ਕਿੰਨਾ ਸੁਣਦੇ ਆਏ ਹੋ ਫਿਰ ਵੀ ਕਹਿੰਦੇ ਹਨ ਸਿਰਫ ਅਲਫ਼ ਬੇ ਨੂੰ ਯਾਦ ਕਰੋ। ਬਸ। ਝਾੜ ਦਾ ਹੈ ਵਿਸਤਾਰ। ਝਾੜ ਕਿੰਨਾ ਵੱਡਾ ਨਿਕਲਦਾ ਹੈ।

ਅੱਜ ਦੁਸ਼ਹਿਰਾ ਹੈ ਨਾ। ਹੁਣ ਬਾਬਾ ਸਮਝਾਉਂਦੇ ਹਨ - ਰਾਮਾਇਣ ਦਾ ਮਹਾਭਾਰਤ ਨਾਲ ਕੀ ਸੰਬੰਧ ਹੈ। ਰਮਾਇਣ ਤਾਂ ਭਗਤੀ ਮਾਰਗ ਦਾ ਹੈ। ਅਧਾਕਲਪ ਤੋਂ ਚੱਲਿਆ ਆਉਂਦਾ ਹੈ। ਗੋਆ ਹੁਣ ਰਾਵਣ ਰਾਜ ਚਲ ਰਿਹਾ ਹੈ। ਫਿਰ ਮਹਾਭਾਰਤ ਆਏਗਾ ਤਾਂ ਰਾਵਣ ਰਾਜ ਖਤਮ ਹੋ ਰਾਮਰਾਜ ਸ਼ੁਰੂ ਹੋ ਜਾਏਗਾ। ਰਮਾਇਣ ਅਤੇ ਮਹਾਭਾਰਤ ਵਿੱਚ ਕੀ ਫ਼ਰਕ ਹੈ? ਰਾਮਰਾਜ ਦੀ ਸਥਾਪਨਾ ਅਤੇ ਰਾਵਣਰਾਜ ਦਾ ਵਿਨਾਸ਼ ਹੋਣ ਵਾਲਾ ਹੈ। ਗੀਤਾ ਸੁਣ ਕੇ ਤੁਸੀਂ ਵਿਸ਼ਵ ਦਾ ਮਲਿਕ ਬਣਨ ਲਾਇਕ ਬਣਦੇ ਹੋ। ਗੀਤਾ ਅਤੇ ਮਹਾਭਾਰਤ ਹੈ ਹੁਣ ਦੇ ਲਈ। ਰਾਵਣ ਰਾਜ ਖ਼ਤਮ ਹੋਣ ਦੇ ਲਈ। ਬਾਕੀ ਉਹਨਾਂ ਦੀ ਜੋ ਲੜਾਈ ਵਿਖਾਈ ਹੋ ਉਹ ਰੋਂਗ ਹੈ। ਲੜਾਈ ਹੈ 5 ਵਿਕਾਰਾਂ ਤੇ ਜੀਤ ਦੀ। ਤੁਹਾਨੂੰ ਬਾਪ ਗੀਤਾ ਦੇ ਦੋ ਅੱਖਰ ਸੁਣਾਉਂਦੇ ਹਨ ਮਨਮਨਾਭਵ - ਮਾਧਜੀ ਭਵ। ਗੀਤਾ ਦੇ ਸ਼ੁਰੂ ਅਤੇ ਅੰਤ ਵਿੱਚ ਇਹ ਦੋ ਅੱਖਰ ਆਉਂਦੇ ਹਨ। ਬੱਚੇ ਸਮਝਦੇ ਹਨ - ਬਰੋਬਰ ਗੀਤਾ ਦਾ ਏਪੀਸੋਡ ਚਲ ਰਿਹਾ ਹੈ। ਪਰ ਕਿਸੇ ਨੂੰ ਕਹਾਂਗੇ ਤਾਂ ਕਹਿਣਗੇ ਕ੍ਰਿਸ਼ਨ ਕਿੱਥੇ ਹੈ? ਬਾਬਾ ਦੀ ਸਮਝਾਉਂਣੀ ਅਤੇ ਭਗਤੀ ਮਾਰਗ ਦੇ ਸ਼ਾਸਤਰਾਂ ਵਿੱਚ ਕਿੰਨਾ ਫਰਕ ਹੈ। ਇਹ ਕੋਈ ਨਹੀਂ ਜਾਣਦਾ - ਕਿ ਇਹ ਰਮਾਇਣ ਕੀ ਹੈ? ਮਹਾਭਾਰਤ ਕੀ ਹੈ? ਮਹਾਭਾਰਤ ਦੀ ਲੜਾਈ ਦੇ ਬਾਦ ਹੀ ਸਵਰਗ ਦੇ ਦਵਾਰ ਖੁਲ੍ਹਦੇ ਹਨ। ਪਰ ਮਨੁੱਖ ਇਹ ਨਹੀਂ ਸਮਝਦੇ, ਇਸਲਈ ਤੁਸੀਂ ਪਰਿਚੈ ਹੀ ਬਾਪ ਦਾ ਦਵੋ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ। ਇਹ ਸਾਰੀ ਦੁਨੀਆਂ ਦੇ ਲਈ ਕਹਿੰਦੇ ਹਨ। ਇੱਕ ਗੀਤਾ ਨੂੰ ਹੀ ਖੰਡਣ ਕੀਤਾ ਹੈ। ਗੀਤਾ ਦਾ ਸਾਰੀਆਂ ਭਾਸ਼ਵਾਂ ਵਿੱਚ ਪ੍ਰਚਾਰ ਹੈ। ਤੁਹਾਡੇ ਰਾਜ ਵਿੱਚ ਭਾਸ਼ਾ ਹੀ ਇੱਕ ਹੋਵੇਗੀ। ਉੱਥੇ ਕੋਈ ਸ਼ਾਸ਼ਤਰ ਪੁਸਤਕ ਆਦਿ ਨਹੀਂ ਹੋਵੇਗਾ। ਉੱਥੇ ਭਗਤੀ ਮਾਰਗ ਦੀ ਕੋਈ ਗੱਲ ਨਹੀਂ ਰਹਿੰਦੀ। ਭਾਰਤ ਦਾ ਤਾਲੁਕ ਹੈ ਹੀ ਰਮਾਇਣ, ਮਹਾਭਾਰਤ ਅਤੇ ਗੀਤਾ ਨਾਲ। ਭਗਵਾਨ ਬੱਚਿਆਂ ਨੂੰ ਗੀਤ ਸੁਣਾਉਂਦੇ ਹਨ, ਜਿਸ ਨਾਲ ਤੁਸੀਂ ਸਵਰਗ ਦੇ ਮਾਲਿਕ ਬਣਦੇ ਹੋ। ਪਤਿਤ - ਪਾਵਨ ਆਉਂਦੇ ਹੀ ਅੰਤ ਵਿੱਚ ਹਨ। ਕਹਿੰਦੇ ਹਨ ਕਾਮ ਮਹਾਸਤਰੂ ਹੈ, ਇਸ ਤੇ ਜਿੱਤ ਪਾਉਣੀ ਹੈ। ਕਾਮ ਵਿਕਾਰ ਤੋਂ ਕਦੀ ਹਾਰ ਨਹੀਂ ਖਾਣੀ ਹੈ, ਇਸ ਨਾਲ ਬਹੁਤ ਨੁਕਸਾਨ ਹੁੰਦਾ ਹੈ। ਵਿਕਾਰਾਂ ਦੇ ਪਿਛਾੜੀ ਵੱਡੇ - ਵੱਡੇ ਨਾਮੀਗ੍ਰਾਮੀ, ਮਿਨਿਸ੍ਟਰ੍ਸ ਆਦਿ ਵੀ ਆਪਣਾ ਨਾਮ ਬਦਨਾਮ ਕਰਦੇ ਹਨ। ਕਾਮ ਦੇ ਪਿਛਾੜੀ ਬਹੁਤ ਖਰਾਬ ਹੁੰਦੇ ਹਨ ਇਸਲਈ ਬਾਪ ਸਮਝਾਉਂਦੇ ਹਨ - ਬਾਬਾ ਦੇ ਕੋਲ ਜਵਾਨ - ਜਵਾਨ ਬੱਚੇ ਆਉਂਦੇ ਹਨ। ਇਵੇਂ ਦੇ ਬਹੁਤ ਹਨ ਜੋ ਬ੍ਰਹਮਚਾਰੀ ਰਹਿੰਦੇ ਹਨ। ਸਾਰੀ ਉਮਰ ਸ਼ਾਦੀ ਨਹੀਂ ਕਰਦੇ ਹਨ। ਫੀਮੇਲਸ ਵੀ ਹੁੰਦੀਆਂ ਹਨ। ਨੰਨਜ਼ ਕਦੀ ਵਿਕਾਰ ਵਿੱਚ ਨਹੀਂ ਜਾਂਦੀਆਂ। ਪਰ ਉਸ ਵਿੱਚ ਕੋਈ ਪ੍ਰਾਪਤੀ ਹੈ ਨਹੀਂ। ਇੱਥੇ ਤਾਂ ਗੱਲ ਹੈ ਪਵਿੱਤਰ ਬਣ ਜਨਮ - ਜਨਮਾਂਤਰ ਸਵਰਗ ਦੇ ਮਾਲਿਕ ਬਣਨ ਦੀ। ਕਰਕੇ ਇੱਕ ਜਨਮ ਕੋਈ ਸੰਨਿਆਸੀ ਬਣਦੇ ਹਨ, ਜਨਮ ਤਾਂ ਵਿਕਾਰਾਂ ਤੋਂ ਹੀ ਲੈਂਦੇ ਹਨ। ਪੁੱਛਦੇ ਹਨ, ਉੱਥੇ ਜਨਮ ਕਿਵੇਂ ਹੋਵੇਗ? ਯੋਗਬਲ ਕਿਸ ਨੂੰ ਕਿਹਾ ਜਾਂਦਾ ਹੈ? ਇਹ ਪੁੱਛਣ ਦੀ ਲੋੜ ਨਹੀਂ ਹੈ। ਹੈ ਹੀ ਸੰਪੂਰਨ ਨਿਰਵਿਕਾਰੀ ਦੁਨੀਆਂ। ਰਾਵਣ ਰਾਜ ਵਿੱਚ ਵਿਕਾਰ ਦੇ ਬਿਨਾ ਜਨਮ ਹੁੰਦਾ ਨਹੀਂ ਹੈ। ਪੁੱਛਦੇ ਹਨ ਉੱਥੇ ਜਨਮ ਕਿਵੇਂ ਹੋਵੇਗਾ? ਯੋਗ ਬਲ ਕਿਸ ਨੂੰ ਕਿਹਾ ਜਾਂਦਾ ਹੈ? ਇਹ ਪੁੱਛਣ ਦੀ ਲੋੜ ਨਹੀਂ ਹੈ। ਹੈ ਹੀ ਸੰਪੂਰਨ ਨਿਰਵਿਕਰੀ ਦੁਨੀਆਂ। ਰਾਵਣ ਰਾਜ ਹੀ ਨਹੀਂ ਤਾਂ ਪ੍ਰਸ਼ਨ ਉੱਠ ਨਹੀਂ ਸਕਦਾ। ਸਭ ਸਾਕ੍ਸ਼ਾਤ੍ਕਾਰ ਹੋਣਗੇ। ਜਦੋਂ ਬੁੱਢੇ ਹੁੰਦੇ ਹਨ ਤਾਂ ਇਹ ਸਾਕਸ਼ਾਤਕਾਰ ਹੁੰਦਾ ਹੈ ਕੀ ਜਾਕੇ ਬੱਚਾ ਬਣਾਂਗਾ। ਮਾਤਾ ਦੇ ਗਰਭ ਵਿੱਚ ਆਵਾਂਗਾ। ਇਹ ਨਹੀਂ ਪਤਾ ਲੱਗਦਾ ਕੀ ਫਲਾਣੇ ਘਰ ਜਾਵਾਂਗਾ। ਸਿਰਫ ਹੁਣ ਛੋਟਾ ਬੱਚਾ ਬਣਨਾ ਹੈ, ਮੋਰ ਅਤੇ ਡੇਲ ਦਾ ਮਿਸਾਲ ਹੈ। ਅੱਖਾਂ ਦੇ ਅਥਰੂ ਨਾਲ ਬੱਚਾ ਹੁੰਦਾ ਹੈ। ਪਪੀਤੇ ਦੇ ਝਾੜ ਵਿੱਚ ਵੀ ਇੱਕ ਮੇਲ, ਇੱਕ ਫੀਮੇਲ ਦਾ ਝਾੜ ਹੁੰਦਾ ਹੈ। ਇੱਕ ਦੋ ਦੇ ਬਾਜੂ ਵਿੱਚ ਹੋਣ ਨਾਲ ਫ਼ਲ ਦਿੰਦੇ ਹਨ। ਇਹ ਵੀ ਵੰਡਰ ਹੈ। ਜਦੋਂ ਜੜ ਚੀਜ਼ਾਂ ਵਿੱਚ ਵੀ ਅਜਿਹਾ ਹੈ ਤਾਂ ਚੇਤਨ ਵਿੱਚ ਸਤਿਯੁਗ ਵਿੱਚ ਕੀ ਨਹੀਂ ਹੋਵੇਗਾ। ਇਹ ਸਭ ਡਿਟੇਲ ਅੱਗੇ ਜਾਕੇ ਸਮਝ ਵਿੱਚ ਆਏਗੀ। ਮੁੱਖ ਗੱਲ ਹੈ ਤੁਸੀਂ ਬਾਪ ਨੂੰ ਯਾਦ ਕਰਕੇ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਵਰਸਾ ਤਾਂ ਲੈ ਲਵੋ। ਫ਼ਿਰ ਉੱਥੇ ਦੀ ਜੋ ਰਸਮ ਹੋਵੇਗੀ ਸੋ ਦੇਖਾਂਗੇ। ਤੁਸੀਂ ਯੋਗਬਲ ਨਾਲ ਵਿਸ਼ਵ ਦੇ ਮਲਿਕ ਬਣਦੇ ਹੋ, ਤਾਂ ਬੱਚਾ ਕਿਉਂ ਨਹੀਂ ਪੈਦਾ ਹੋ ਸਕਦਾ। ਇਵੇਂ - ਇਵੇਂ ਪ੍ਰਸ਼ਨ ਬਹੁਤ ਪੁੱਛਦੇ ਹਨ ਜਵਾਬ ਪੂਰਾ ਨਹੀਂ ਮਿਲਿਆ ਤਾਂ ਡਿੱਗ ਪੈਂਦੇ ਹਨ। ਥੋੜੀ ਗੱਲ ਤੇ ਵੀ ਸੰਸ਼ੇ ਆ ਜਾਂਦਾ ਹੈ। ਸ਼ਾਸਤਰਾਂ ਵਿੱਚ ਅਜਿਹੀਆਂ ਕੋਈ ਗੱਲਾਂ ਹੈ ਨਹੀਂ। ਸ਼ਾਸਤਰ ਹੈ ਭਗਤੀ ਮਾਰਗ ਦੇ। ਪਰਮਪਿਤਾ ਪਰਮਾਤਮਾ ਆਕੇ ਬ੍ਰਾਹਮਣਧਰਮ , ਸੂਰਜਵੰਸ਼ੀ ਚੰਦਰਵੰਸ਼ੀ ਧਰਮ ਦੀ ਸਥਾਪਨਾ ਕਰਦੇ ਹਨ। ਬ੍ਰਾਹਮਣ ਹੈ ਸੰਗਮਯੁਗੀ। ਬਾਬਾ ਨੂੰ ਸੰਗਮਯੁਗ ਤੇ ਆਉਣਾ ਪੈਂਦਾ ਹੈ। ਪੁਕਾਰਦੇ ਵੀ ਹਨ ਹੇ ਪਤਿਤ - ਪਾਵਨ ਆਓ। ਉਸ ਪਾਸੇ ਵਾਲੇ ਕਹਿੰਦੇ ਹਨ ਹੇ ਲਿਬ੍ਰੇਟਰ, ਲਿਬ੍ਰੇਟ ਕਰੋ। ਦੁੱਖ ਦਿੰਦੇ ਕੌਣ ਹਨ - ਇਹ ਵੀ ਉਨ੍ਹਾਂ ਨੂੰ ਪਤਾ ਨਹੀਂ। ਤੁਸੀਂ ਜਾਣਦੇ ਹੋ ਰਾਵਣਰਾਜ ਖਤਮ ਹੁੰਦਾ ਹੈ। ਤੁਹਾਨੂੰ ਬਾਬਾ ਰਾਜਯੋਗ ਸਿਖਾਉਂਦੇ ਹਨ। ਜਦੋਂ ਪੜ੍ਹਾਈ ਪੂਰੀ ਹੁੰਦੀ ਹੈ ਉਦੋਂ ਵਿਨਾਸ਼ ਹੁੰਦਾ ਹੈ, ਜਿਸ ਦਾ ਨਾਮ ਮਹਾਭਾਰਤ ਰੱਖਿਆ ਹੈ। ਮਹਾਭਾਰਤ ਵਿਚ ਰਾਵਣ ਰਾਜ ਖਤਮ ਹੁੰਦਾ ਹੈ। ਦੁਸ਼ਹਿਰੇ ਵਿੱਚ ਇੱਕ ਰਾਵਣ ਨੂੰ ਖਤਮ ਕਰਦੇ ਹਨ। ਉਹ ਹੈ ਹੱਦ ਦੀਆਂ ਗੱਲਾਂ। ਇਹ ਹੈ ਬੇਹੱਦ ਦੀਆਂ ਗੱਲਾਂ। ਇਹ ਸਾਰੀ ਦੁਨੀਆਂ ਖਤਮ ਹੋ ਜਾਵੇਗੀ। ਤਾਂ ਇੰਨੀ ਛੋਟੀ - ਛੋਟੀ ਬੱਚੀਆਂ ਨਾਲੇਜ ਕਿੰਨੀ ਵੱਡੀ ਲੈ ਰਹੀ ਹੋ। ਉਹ ਜਿਸਮਾਨੀ ਨਾਲੇਜ ਜਿਵੇੰ ਘਾਸਲੇਟ ਹੈ, ਇਹ ਹੈ ਸੱਚਾ ਘਿਓ। ਤਾਂ ਰਾਤ - ਦਿਨ ਦਾ ਫਰਕ ਹੈ ਨਾ। ਰਾਵਣ ਰਾਜ ਵਿੱਚ ਤੁਹਾਨੂੰ ਘਾਸਲੇਟ ਖਾਣਾ ਪੈਂਦਾ ਹੈ। ਅੱਗੇ ਇੰਨਾ ਸਸਤਾ ਸੱਚਾ ਘਿਓ ਮਿਲਦਾ ਸੀ, ਫਿਰ ਮਹਿੰਗਾ ਹੋ ਗਿਆ ਤਾਂ ਘਾਸਲੇਟ (ਤੇਲ) ਖਾਣਾ ਪੈਂਦਾ ਹੈ। ਇਹ ਗੈਸ, ਬਿਜਲੀ ਆਦਿ ਪਹਿਲੇ ਕੁਝ ਵੀ ਨਹੀਂ ਸੀ। ਥੋੜੇ ਹੀ ਵਰ੍ਹਿਆਂ ਵਿੱਚ ਕਿੰਨਾ ਫਰਕ ਪਿਆ ਹੈ। ਹੁਣ ਤੁਸੀਂ ਜਾਣਦੇ ਹੋ ਸਭ ਖਤਮ ਹੋਣ ਵਾਲਾ ਹੈ। ਸ਼ਿਵਬਾਬਾ ਸਾਨੂੰ ਲਕਸ਼ਮੀ - ਨਾਰਾਇਣ ਜਿਵੇਂ ਬਣਨ ਦੇ ਲਈ ਪੜ੍ਹਾ ਰਹੇ ਹਨ। ਇਹ ਨਸ਼ਾ ਇਸ ਬਾਬਾ ਨੂੰ ਤਾਂ ਬਹੁਤ ਰਹਿੰਦਾ ਹੈ। ਬੱਚਿਆਂ ਨੂੰ ਮਾਇਆ ਭੁਲਾ ਦਿੰਦੀ ਹੈ। ਜਦੋਂ ਕਹਿੰਦੇ ਹਨ ਅਸੀਂ ਬਾਬਾ ਤੋਂ ਵਰਸਾ ਲੈਣ ਆਏ ਹਾਂ ਤਾਂ ਉਹ ਨਸ਼ਾ ਕਿਓਂ ਨਹੀਂ ਚੜ੍ਹਦਾ! ਸਵੀਟ ਹੋਮ, ਸਵੀਟ ਰਾਜਧਾਨੀ ਭੁੱਲ ਜਾਂਦੀ ਹੈ। ਬਾਬਾ ਜਾਣਦੇ ਹਨ ਜੋ ਜੋ ਹੱਡੀ ਸਰਵਿਸ ਕਰਦੇ ਹਨ ਉਹ ਹੀ ਮਹਾ - ਰਾਜਕੁਮਾਰ ਬਣਨਗੇ। ਤੁਹਾਨੂੰ ਇਹ ਨਸ਼ਾ ਕਿਓਂ ਨਹੀਂ ਰਹਿੰਦਾ ਹੈ? ਕਿਓਂਕਿ ਯਾਦ ਵਿੱਚ ਨਹੀਂ ਰਹਿੰਦੇ ਹੋ। ਸਰਵਿਸ ਵਿੱਚ ਪੂਰਾ ਤਤਪਰ ਨਹੀਂ ਰਹਿੰਦੇ ਹੋ। ਕਦੀ ਤਾਂ ਸਰਵਿਸ ਵਿੱਚ ਉਛਲ ਪੈਂਦੇ ਹਨ, ਕਦੀ ਠੰਡੇ ਹੋ ਜਾਂਦੇ ਹਨ। ਇਹ ਹਰ ਇੱਕ ਆਪਣੇ ਨੂੰ ਪੁੱਛੋ - ਇਵੇਂ ਹੁੰਦਾ ਹੈ ਨਾ। ਕਦੀ - ਕਦੀ ਭੁੱਲਾਂ ਵੀ ਹੋ ਜਾਂਦੀਆਂ ਹਨ, ਇਸਲਈ ਬਾਬਾ ਸਮਝਾਉਂਦੇ ਹਨ। ਜਬਾਨ ਬੜੀ ਮਿੱਠੀ ਚਾਹੀਦੀ ਹੈ, ਸਭ ਨੂੰ ਰਾਜ਼ੀ ਕਰਨਾ ਹੈ। ਕਿਸੇ ਨੂੰ ਆਵੇਸ਼ ਨਾ ਆਵੇ। ਬਾਪ ਕਿੰਨਾ ਪਿਆਰ ਦਾ ਸਾਗਰ ਹੈ। ਹੁਣ ਗਉ ਕੋਸ ਬੰਦ ਕਰਾਉਣ ਦੇ ਲਈ ਕਿੰਨਾ ਮੱਥਾ ਮਾਰਦੇ ਹਨ। ਬਾਬਾ ਕਹਿੰਦੇ ਹਨ ਸਭ ਤੋਂ ਵੱਡਾ ਕੋਸ ਹੈ ਕਾਮ ਕਟਾਰੀ ਚਲਾਉਣਾ। ਪਹਿਲੇ ਤਾਂ ਉਹ ਬੰਦ ਕਰੋ। ਬਾਕੀ ਉਹ ਕੋਈ ਬੰਦ ਹੋਣ ਦਾ ਨਹੀਂ ਹੈ, ਕਿੰਨਾ ਮੱਥਾ ਮਾਰਦੇ ਹਨ। ਇਹ ਕਾਮ ਕਟਾਰੀ ਦੋਵਾਂ ਨੂੰ ਨਹੀਂ ਚਲਾਉਣਾ ਚਾਹੀਦੀ ਹੈ। ਕਿੱਥੇ ਮਨੁੱਖਾਂ ਦੀ ਗੱਲ, ਕਿਥੇ ਬਾਪ ਦੀ ਗੱਲ। ਜੋ ਕਾਮ ਵਿਕਾਰ ਨੂੰ ਜਿੱਤਣਗੇ ਉਹ ਹੀ ਪਵਿੱਤਰ ਦੁਨੀਆਂ ਦਾ ਮਾਲਿਕ ਬਣਨਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਸਮਾਨ ਪਿਆਰ ਦਾ ਸਾਗਰ ਬਣਨਾ ਹੈ। ਕਦੀ ਵੀ ਆਵੇਸ਼ ਵਿੱਚ ਨਹੀਂ ਆਉਣਾ ਹੈ। ਆਪਣੀ ਜ਼ਬਾਨ ਬੜੀ ਮਿੱਠੀ ਰੱਖਣੀ ਹੈ। ਸਭ ਨੂੰ ਰਾਜ਼ੀ ਕਰਨਾ ਹੈ।

2. ਹੱਡੀ ਸਰਵੀ ਕਰਨੀ ਹੈ। ਨਸ਼ੇ ਵਿਚ ਰਹਿਣਾ ਹੈ ਕਿ ਹੁਣ ਇਹ ਪੁਰਾਣਾ ਸ਼ਰੀਰ ਛੱਡ ਜਾਕੇ ਪ੍ਰਿੰਸ - ਪ੍ਰਿੰਸੇਜ ਬਣਾਂਗੇ।

ਵਰਦਾਨ:-
ਸੇਵਾ ਦੀ ਲਗਨ ਦਵਾਰਾ ਲੌਕਿਕ ਨੂੰ ਆਲੌਕਿਕ ਪ੍ਰਵ੍ਰਿਤੀ ਵਿੱਚ ਪਰਿਵਰਤਨ ਕਰਨ ਵਾਲੇ ਨਿਰੰਤਰ ਸੇਵਾਧਾਰੀ ਭਵ:

ਸੇਵਾਧਾਰੀ ਦਾ ਕਰ੍ਤਵ੍ਯ ਹੈ ਨਿਰੰਤਰ ਸੇਵਾ ਵਿੱਚ ਰਹਿਣਾ - ਭਾਵੇਂ ਮਨਸਾ ਸੇਵਾ ਹੋ, ਭਾਵੇਂ ਵਾਚਾ ਅਤੇ ਕਰਮਨਾਂ ਸੇਵਾ ਹੋਵੇ। ਸੇਵਾਧਾਰੀ ਕਦੀ ਵੀ ਸੇਵਾ ਨੂੰ ਆਪਣੇ ਤੋਂ ਵੱਖ ਨਹੀਂ ਸਮਝਦੇ। ਜਿਨ੍ਹਾਂ ਦੀ ਬੁੱਧੀ ਵਿੱਚ ਹਮੇਸ਼ਾ ਸੇਵਾ ਦੀ ਲਗਨ ਰਹਿੰਦੀ ਹੈ ਉਨ੍ਹਾਂ ਦੀ ਲੌਕਿਕ ਪ੍ਰਵਿਰਤੀ ਬਦਲਕੇ ਈਸ਼ਵਰੀ ਪ੍ਰਵ੍ਰਿਤੀ ਹੋ ਜਾਂਦੀ ਹੈ। ਸੇਵਾਧਾਰੀ ਘਰ ਨੂੰ ਘਰ ਨਹੀਂ ਸਮਝਦੇ ਪਰ ਸੇਵਾਸ੍ਥਾਨ ਸਮਝਕੇ ਚਲਦੇ ਹਨ। ਸੇਵਾਧਾਰੀ ਦਾ ਮੁੱਖ ਗੁਣ ਹੈ ਤਿਆਗ। ਤਿਆਗ ਵ੍ਰਿਤੀ ਵਾਲੇ ਪ੍ਰਵ੍ਰਿਤੀ ਵਿੱਚ ਤਪਸਵੀਮੂਰਤ ਹੋਕੇ ਰਹਿੰਦੇ ਹਨ ਜਿਸ ਤੋਂ ਸੇਵਾ ਆਪ ਹੀ ਹੁੰਦੀ ਹੈ।

ਸਲੋਗਨ:-
ਆਪਣੇ ਸੰਸਕਾਰਾਂ ਨੂੰ ਦਿਵਯ ਬਣਾਉਣਾ ਹੈ ਤਾਂ ਮਨ - ਬੁੱਧੀ ਨੂੰ ਬਾਪ ਦੇ ਅੱਗੇ ਸਮਰਪਿਤ ਕਰ ਦੋ।