14.11.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਸੱਚੇ - ਸੱਚੇ ਰਾਜਰਿਸ਼ੀ ਹੋ, ਤੁਹਾਡਾ ਫਰਜ਼ ਹੈ ਤਪੱਸਿਆ ਕਰਨਾ, ਤੱਪਸਿਆ ਨਾਲ ਹੀ ਪੂਜਣ ਲਾਇਕ ਬਣੋਗੇ

ਪ੍ਰਸ਼ਨ:-
ਕਿਹੜਾ ਪੁਰਸ਼ਾਰਥ ਸਦਾ ਦੇ ਲਈ ਪੂਜਣ ਲਾਇਕ ਬਣਾ ਦਿੰਦਾ ਹੈ?

ਉੱਤਰ:-
ਆਤਮਾ ਦੀ ਜੋਤੀ ਜਗਾਉਣ ਅਤੇ ਤਮੋਪ੍ਰਧਾਨ ਆਤਮਾ ਨੂੰ ਸਤੋਪ੍ਰਧਾਨ ਬਣਾਉਣ ਦਾ ਪੁਰਸ਼ਾਰਥ ਕਰੋ ਤਾਂ ਸਦਾਕਾਲ ਦੇ ਲਈ ਪੂਜਣ ਲਾਇਕ ਬਣ ਜਾਓਗੇ। ਜੋ ਹੁਣ ਗਫ਼ਲਤ ਕਰਦੇ ਹਨ ਉਹ ਬਹੁਤ ਰੋਂਦੇ ਹਨ। ਜੇਕਰ ਪੁਰਸ਼ਾਰਥ ਕਰਕੇ ਪਾਸ ਨਹੀਂ ਹੋਏ, ਧਰਮਰਾਜ ਦੀਆਂ ਸਜਾਵਾਂ ਖਾਦੀਆਂ ਤਾਂ ਸਜ਼ਾ ਖਾਵਣ ਵਾਲੇ ਪੂਜੇ ਨਹੀਂ ਜਾਣਗੇ। ਸਜ਼ਾ ਖਾਣ ਵਾਲੇ ਦਾ ਮੂੰਹ ਉੱਚਾ ਨਹੀਂ ਹੋ ਸਕਦਾ।

ਓਮ ਸ਼ਾਂਤੀ
ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਸਮਝਾ ਰਹੇ ਹਨ। ਪਹਿਲਾਂ - ਪਹਿਲਾਂ ਤਾਂ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਆਪਣੇ ਨੂੰ ਆਤਮਾ ਨਿਸ਼ਚੈ ਕਰੋ। ਪਹਿਲਾ ਆਤਮਾ ਹੈ, ਪਿੱਛੇ ਸ਼ਰੀਰ ਹੈ। ਜਿੱਥੇ - ਕਿੱਥੇ ਪ੍ਰਦਰਸ਼ਨੀ ਅਤੇ ਮਿਊਜ਼ੀਅਮ ਵਿੱਚ, ਕਲਾਸ ਵਿੱਚ ਪਹਿਲੇ - ਪਹਿਲੇ ਇਹ ਸਾਵਧਾਨੀ ਦੇਣੀ ਹੈ ਕਿ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਬੱਚੇ ਜਦੋਂ ਬੈਠਦੇ ਹਨ, ਸਭ ਦੇਹੀ - ਅਭਿਮਾਨੀ ਹੋਕੇ ਨਹੀਂ ਬੈਠਦੇ ਹਨ। ਇੱਥੇ ਬੈਠਦੇ ਵੀ ਕਿੱਥੇ - ਕਿੱਥੇ ਖ਼ਿਆਲਾਤ ਜਾਂਦੇ ਹਨ। ਸਤਸੰਗ ਵਿੱਚ ਜੱਦ ਤੱਕ ਕੋਈ ਸਾਧੂ ਆਦਿ ਆਏ ਉਦੋਂ ਤੱਕ ਬੈਠ ਕੀ ਕਰਦੇ ਹਨ। ਕਿਸੇ ਨਾ ਕਿਸੇ ਖ਼ਿਆਲਾਤ ਵਿੱਚ ਬੈਠੇ ਰਹਿੰਦੇ ਹਨ। ਫਿਰ ਸਾਧੂ ਆਇਆ ਤਾਂ ਕਥਾ ਆਦਿ ਸੁਣਾਉਣ ਲਗਦੇ ਹਨ। ਬਾਪ ਨੇ ਸਮਝਾਇਆ ਹੈ - ਇਹ ਸਭ ਭਗਤੀ ਮਾਰਗ ਵਿੱਚ ਸੁਣਨਾ - ਸੁਣਾਉਣਾ ਹੈ। ਬਾਪ ਸਮਝਾਉਂਦੇ ਹਨ ਇਹ ਸਭ ਹੈ ਅਰਟੀਫਿਸ਼ਲ। ਇਨ੍ਹਾਂ ਵਿੱਚ ਹੈ ਕੁਝ ਵੀ ਨਹੀਂ। ਦੀਵਾਲੀ ਵੀ ਅਰਟੀਫਿਸ਼ਲ ਮਾਨਉਣਦੇ ਹਨ। ਬਾਪ ਨੇ ਸਮਝਾਇਆ ਹੈ - ਗਿਆਨ ਦਾ ਤੀਸਰਾ ਨੇਤਰ ਖੁਲ੍ਹਣਾ ਚਾਹੀਦਾ ਹੈ ਤਾਂ ਕਿ ਘਰ - ਘਰ ਵਿੱਚ ਸੋਝਰਾ ਹੋਵੇ। ਹੁਣ ਤਾਂ ਘਰ - ਘਰ ਵਿੱਚ ਹਨ੍ਹੇਰਾ ਹੈ। ਇਹ ਸਭ ਬਾਹਰ ਦਾ ਪ੍ਰਕਾਸ਼ ਹੈ। ਤੁਸੀਂ ਆਪਣੀ ਜੋਤੀ ਜਗਾਉਣ ਲਈ ਬਿਲਕੁਲ ਸ਼ਾਂਤੀ ਵਿੱਚ ਬੈਠਦੇ ਹੋ। ਬੱਚੇ ਜਾਣਦੇ ਹਨ ਸਵਧਰ੍ਮ ਵਿੱਚ ਰਹਿਣ ਨਾਲ ਪਾਪ ਕੱਟ ਜਾਂਦੇ ਹਨ। ਜਨਮ - ਜਨਮੰਤ੍ਰੁ ਦੇ ਪਾਪ ਇਸ ਯਾਦ ਦੀ ਯਾਤ੍ਰਾ ਨਾਲ ਹੀ ਕੱਟਦੇ ਹਨ। ਆਤਮਾ ਦੀ ਜੋਤੀ ਬੁੱਝ ਗਈ ਹੈ ਨਾ। ਸ਼ਕਤੀ ਦਾ ਪੈਟ੍ਰੋਲ ਸਾਰਾ ਖਤਮ ਹੋ ਗਿਆ ਹੈ। ਉਹ ਫਿਰ ਭਰ ਜਾਏਗਾ ਕਿਉਕਿ ਆਤਮਾ ਪਵਿੱਤਰ ਬਣ ਜਾਂਦੀ ਹੈ। ਕਿੰਨਾ ਰਾਤ - ਦਿਨ ਦਾ ਫ਼ਰਕ ਹੈ। ਹੁਣ ਲੱਛਮੀ ਦੀ ਕਿੰਨੀ ਪੂਜਾ ਹੁੰਦੀ ਹੈ। ਕਈ ਬੱਚੇ ਲਿਖਦੇ ਹਨ ਲੱਛਮੀ ਵੱਡੀ ਜਾਂ ਸਰਸ੍ਵਤੀ ਮਾਂ ਵੱਡੀ। ਲੱਛਮੀ ਤਾਂ ਇੱਕ ਹੁੰਦੀ ਹੈ - ਸ਼੍ਰੀ ਨਾਰਾਇਣ ਦੀ। ਜੇਕਰ ਲੱਛਮੀ ਨੂੰ ਪੂਜਦੇ ਹਨ ਤਾਂ ਉਨ੍ਹਾਂ ਨੂੰ ਚਾਰ ਭੁਜਾ ਦਿਖਾਉਂਦੇ ਹਨ। ਉਨ੍ਹਾਂ ਵਿੱਚ ਦੋਨੋ ਆ ਜਾਂਦੇ ਹਨ। ਅਸਲ ਵਿੱਚ ਉਸ ਨੂੰ ਲੱਛਮੀ - ਨਾਰਾਇਣ ਦੀ ਪੂਜਾ ਕਿਹਾ ਜਾਵੇ। ਚਤੁਰਭੁਜ ਹੈ ਨਾ - ਦੋਨੋ ਇਕੱਠੇ। ਪਰੰਤੂ ਮਨੁੱਖਾ ਨੂੰ ਕੁਝ ਵੀ ਸਮਝ ਨਹੀਂ ਹੈ। ਬੇਹੱਦ ਦਾ ਬਾਪ ਕਹਿੰਦੇ ਹਨ ਕਿ ਸਾਰੇ ਬੇਸਮਝ ਬਣ ਗਏ ਹਨ। ਲੌਕਿਕ ਬਾਪ ਕਦੀ ਸਾਰੀ ਦੁਨੀਆਂ ਦੇ ਬੱਚਿਆਂ ਨੂੰ ਕਹਿਣਗੇ ਕਿ ਇਹ ਬੇਸਮਝ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ - ਵਿਸ਼ਵ ਦਾ ਬਾਪ ਕੌਣ ਹੈ? ਖ਼ੁਦ ਕਹਿੰਦੇ ਹਨ ਮੈਂ ਸਾਰੀਆਂ ਆਤਮਾਵਾਂ ਦਾ ਬਾਪ ਹਾਂ। ਤੁਸੀਂ ਸਭ ਮੇਰੇ ਬੱਚੇ ਹੋ । ਉਹ ਸਾਧੂ ਲੋਕ ਤਾਂ ਕਹਿ ਦੇਣਗੇ ਸਭ ਭਗਵਾਨ ਹੀ ਭਗਵਾਨ ਹਨ। ਤੁਸੀਂ ਜਾਣਦੇ ਹੋ ਬੇਹੱਦ ਦਾ ਬਾਪ ਬੇਹੱਦ ਦਾ ਗਿਆਨ ਸਮਝਾ ਰਹੇ ਹਨ ਸਾਨੂੰ ਆਤਮਾਵਾਂ ਨੂੰ। ਮਨੁੱਖਾਂ ਨੂੰ ਤਾਂ ਦੇਹ - ਅਭਿਮਾਨ ਰਹਿੰਦਾ ਹੈ - ਮੈਂ ਫਲਾਣਾ ਹਾਂ...। ਸ਼ਰੀਰ ਤੇ ਜੋ ਨਾਮ ਪਿਆ ਹੈ, ਉਸ ਤੇ ਚਲਦੇ ਆਏ ਹਨ। ਹੁਣ ਸ਼ਿਵਬਾਬਾ ਤੇ ਹੈ ਨਿਰਾਕਾਰ, ਸੁਪਰੀਮ ਸੌਲ। ਉਸ ਆਤਮਾ ਤੇ ਨਾਮ ਹੈ ਸ਼ਿਵ। ਆਤਮਾ ਤੇ ਨਾਮ ਇੱਕ ਹੀ ਸ਼ਿਵਬਾਬਾ ਦਾ ਹੈ। ਬਸ ਉਹ ਹੈ ਪਰਮ ਆਤਮਾ, ਪਰਮਾਤਮਾ, ਉਨ੍ਹਾਂ ਦਾ ਨਾਮ ਹੈ ਸ਼ਿਵ। ਬਾਕੀ ਜੋ ਵੀ ਆਤਮਾਵਾਂ ਢੇਰ ਦੀਆਂ ਢੇਰ ਹਨ ਉਨ੍ਹਾਂ ਸਭ ਦੇ ਸ਼ਰੀਰਾਂ ਤੇ ਨਾਮ ਪਏ ਹੋਏ ਹਨ। ਸ਼ਿਵਬਾਬਾ ਇੱਥੇ ਰਹਿੰਦਾ ਨਹੀਂ ਹੈ, ਉਹ ਤਾਂ ਪਰਮਧਾਮ ਤੋਂ ਆਉਂਦੇ ਹਨ। ਸ਼ਿਵ ਅਵਤਰਨ ਵੀ ਹੈ। ਹੁਣ ਬਾਪ ਨੇ ਤੁਹਾਨੂੰ ਸਮਝਾਇਆ ਹੈ - ਸਾਰੀਆਂ ਆਤਮਾਵਾਂ ਇੱਥੇ ਆਉਦੀਆਂ ਹਨ ਪਾਰ੍ਟ ਵਜਾਉਣ। ਬਾਪ ਦਾ ਵੀ ਪਾਰ੍ਟ ਹੈ। ਬਾਪ ਤਾਂ ਬਹੁਤ ਵੱਡਾ ਕੰਮ ਇੱਥੇ ਕਰਦੇ ਹਨ। ਅਵਤਾਰ ਮੰਨਦੇ ਹਨ ਤਾਂ ਉਨ੍ਹਾਂ ਦੀ ਤੇ ਹੌਲੀਡੇ ਅਤੇ ਸਟੈਮ੍ਪ ਆਦਿ ਹੋਣੀ ਚਾਹੀਦੀ ਹੈ। ਸਭ ਦੇਸ਼ਾ ਵਿੱਚ ਹੌਲੀਡੇ ਹੋਣੀ ਚਾਹੀਦੀ ਹੈ ਕਿਉਂਕਿ ਬਾਪ ਤਾਂ ਸਭ ਦਾ ਸਦਗਤੀ ਦਾਤਾ ਹੈ ਨਾ। ਉਨ੍ਹਾਂ ਦਾ ਜਨਮ ਦਿਨ ਤੇ ਚਲੇ ਜਾਣ ਦਾ ਦਿਨ, ਆਦਿ ਦਾ ਵੀ ਪਤਾ ਨਹੀਂ ਲੱਗ ਸਕਦਾ ਕਿਉਕਿ ਇਹ ਤਾਂ ਨਿਆਰਾ ਹੈ ਨਾ ਇਸਲਈ ਸਿਰਫ ਸ਼ਿਵਰਾਤ੍ਰੀ ਕਹਿ ਦਿੰਦੇ ਹਨ। ਇਹ ਵੀ ਤੁਸੀਂ ਬੱਚੇ ਜਾਣਦੇ ਹੋ - ਅੱਧਾਕਲਪ ਹੈ ਬੇਹੱਦ ਦਾ ਦਿਨ, ਅੱਧਾਕਲਪ ਹੈ ਬੇਹੱਦ ਦੀ ਰਾਤ। ਰਾਤ ਪੂਰੀ ਹੋਣ ਤੋਂ ਬਾਅਦ ਫਿਰ ਦਿਨ ਹੁੰਦਾ ਹੈ। ਉਸ ਦੇ ਵਿੱਚਕਾਰ ਬਾਪ ਆਉਂਦੇ ਹਨ। ਇਹ ਤਾਂ ਐਕੁਰੇਟ ਟਾਇਮ ਹੈ। ਮਨੁੱਖ ਜੰਮਦੇ ਹਨ ਤਾਂ ਮਿਊਨਸਿਪਾਲਟੀ ਵਿੱਚ ਨੋਟ ਕਰਦੇ ਹਨ ਨਾ, ਫਿਰ 6 ਦਿਨ ਬਾਅਦ ਉਸਦਾ ਨਾਮ ਰੱਖਦੇ ਹਨ, ਉਸਨੂੰ ਕਹਿੰਦੇ ਹਨ ਨਾਮਕਰਨ। ਕੋਈ ਛਠੀ ਕਹਿੰਦੇ। ਭਾਸ਼ਵਾਂ ਤੇ ਬਹੁਤ ਹਨ ਨਾ। ਲੱਛਮੀ ਦੀ ਪੂਜਾ ਕਰਦੇ ਹਨ - ਆਤਿਸ਼ਬਾਜ਼ੀ ਜਲਾਉਂਦੇ ਹਨ। ਤੁਸੀਂ ਪੁੱਛ ਸਕਦੇ ਹੋ ਜੋ ਲੱਛਮੀ ਦਾ ਤਿਉਹਾਰ ਤੁਸੀਂ ਮਨਾਉਂਦੇ ਹੋ, ਇਹ ਕਦੋ ਤਖ਼ਤ ਤੇ ਬੈਠੀ? ਤਖ਼ਤ ਤੇ ਬੈਠਣ ਦਾ ਹੀ ਕਾਰੋਨੇਸ਼ਨ ਮਨਾਉਂਦੇ ਹਨ, ਉਨ੍ਹਾਂ ਦਾ ਜਨਮ ਨਹੀਂ ਮਨਾਉਦੇ। ਲੱਛਮੀ ਦਾ ਚਿੱਤਰ ਥਾਲੀ ਵਿੱਚ ਰੱਖ ਕੇ ਉਨ੍ਹਾਂ ਕੋਲੋਂ ਧਨ ਮੰਗਦੇ ਹਨ। ਬੱਸ ਹੋਰ ਕੁਝ ਨਹੀਂ। ਮੰਦਿਰ ਵਿੱਚ ਜਾਕੇ ਭਾਵੇਂ ਕੁਝ ਮੰਗਣਗੇ, ਪਰ ਦੀਵਾਲੀ ਦੇ ਦਿਨ ਤਾਂ ਉਨ੍ਹਾਂ ਕੋਲੋਂ ਪੈਸਾ ਹੀ ਮੰਗਣਗੇ। ਪੈਸਾ ਦਿੰਦੀ ਥੋੜੀ ਹੀ ਹੈ। ਇਹ ਜਿਵੇਂ - ਜਿਵੇਂ ਦੀ ਭਾਵਨਾ ਹੈ... ਜੇਕਰ ਕੋਈ ਸੱਚੀ ਭਾਵਨਾ ਨਾਲ ਪੂਜਾ ਕਰਦੇ ਤਾਂ ਅਲਪਕਾਲ ਦੇ ਲਈ ਧਨ ਮਿਲ ਸਕਦਾ ਹੈ। ਇਹ ਹੈ ਹੀ ਅਲਪਕਾਲ ਦਾ ਸੁੱਖ। ਕਿਤੇ ਤਾਂ ਸਥਾਈ ਸੁੱਖ ਵੀ ਹੋਵੇਗਾ ਨਾ। ਸਵਰਗ ਦਾ ਤਾਂ ਉਨ੍ਹਾਂ ਨੂੰ ਪਤਾ ਨਹੀਂ ਹੈ। ਇੱਥੇ ਸਵਰਗ ਦੀ ਭੇਂਟ( ਮੁਕਾਬਲੇ ਵਿੱਚ) ਵਿੱਚ ਕੋਈ ਖੜਾ ਨਹੀਂ ਹੋ ਸਕਦਾ।

ਤੁਸੀਂ ਜਾਣਦੇ ਹੋ ਅੱਧਾਕਲਪ ਹੈ ਗਿਆਨ, ਅੱਧਾਕਲਪ ਹੈ ਭਗਤੀ। ਫਿਰ ਹੁੰਦਾ ਹੈ ਵੈਰਾਗ। ਸਮਝਾਇਆ ਜਾਂਦਾ ਹੈ - ਇਹ ਪੁਰਾਣੀ ਛੀ - ਛੀ ਦੁਨੀਆਂ ਹੈ ਇਸਲਈ ਫਿਰ ਨਵੀ ਦੁਨੀਆਂ ਜਰੂਰ ਚਾਹੀਦੀ ਹੈ। ਨਵੀਂ ਦੁਨੀਆਂ ਸਵਰਗ ਨੂੰ ਕਹਿੰਦੇ ਹਨ, ਉਸਨੂੰ ਹੇਵਿਨ, ਪੈਰਾਡਾਈਸ ਕਿਹਾ ਜਾਂਦਾ ਹੈ। ਇਸ ਡਰਾਮਾ ਵਿੱਚ ਪਾਰ੍ਟਧਾਰੀ ਵੀ ਅਵਿਨਾਸ਼ੀ ਹਨ। ਤੁਸੀਂ ਬੱਚਿਆਂ ਨੂੰ ਹੁਣ ਪਤਾ ਲੱਗਿਆ ਹੈ ਕੀ ਅਸੀਂ ਆਤਮਾ ਪਾਰ੍ਟ ਕਿਵੇਂ ਵਜਾਉਂਦੀਆਂ ਹਾਂ। ਬਾਬਾ ਨੇ ਸਮਝਾਇਆ ਹੈ - ਕਿਸੇ ਨੂੰ ਵੀ ਪ੍ਰਦਰਸ਼ਨੀ ਆਦਿ ਦਿਖਾਉਣਾ ਹੈ ਤਾਂ ਪਹਿਲੇ - ਪਹਿਲੇ ਇਹ ਏਮ ਆਬਜੈਕਟ ਸਮਝਾਉਂਣੀ ਹੈ। ਸੈਕੰਡ ਵਿੱਚ ਜੀਵਨਮੁਕਤੀ ਕਿਵੇਂ ਮਿਲਦੀ ਹੈ - ਜਨਮ - ਮਰਨ ਵਿੱਚ ਤਾਂ ਜਰੂਰ ਆਉਣਾ ਹੀ ਹੈ। ਤੁਸੀਂ ਸੀੜੀ ਤੇ ਬਹੁਤ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਰਾਵਣ ਰਾਜ ਵਿੱਚ ਹੀ ਭਗਤੀ ਸ਼ੁਰੂ ਹੁੰਦੀ ਹੈ। ਸਤਯੁਗ ਵਿੱਚ ਭਗਤੀ ਦਾ ਨਾਮ - ਨਿਸ਼ਾਨ ਨਹੀਂ ਹੁੰਦਾ। ਗਿਆਨ ਅਤੇ ਭਗਤੀ ਦੋਵੇਂ ਵੱਖਰੀ - ਵੱਖਰੇ ਹਨ ਨਾ। ਹੁਣ ਤੁਹਾਨੂੰ ਇਸ ਪੁਰਾਣੀ ਦੁਨੀਆਂ ਨਾਲ ਵੈਰਾਗ ਹੈ। ਤੁਸੀਂ ਜਾਣਦੇ ਹੋ ਹੁਣ ਇਹ ਪੁਰਾਣੀ ਦੁਨੀਆਂ ਖ਼ਤਮ ਹੋਣੀ ਹੈ। ਬਾਪ ਸਦਾ ਬੱਚਿਆਂ ਦੇ ਸੁਖਦਾਈ ਹੀ ਹੁੰਦੇ ਹਨ। ਬੱਚਿਆਂ ਦੇ ਲਈ ਬਾਪ ਕਿੰਨਾ ਮੱਥਾ ਮਾਰਦੇ ਹਨ। ਬੱਚਿਆਂ ਲਈ ਹੀ ਗੁਰੂਆਂ ਕੋਲ ਜਾਂਦੇ ਹਨ, ਸਾਧੂਆਂ ਕੋਲ ਜਾਂਦੇ ਹਨ। - ਕਿਵੇਂ ਵੀ ਕਰਕੇ ਬੱਚਾ ਹੋਵੇ ਕਿਉਂਕਿ ਸਮਝਦੇ ਹਨ ਕਿ ਬੱਚਾ ਹੋਵੇਗਾ ਤਾਂ ਉਸ ਨੂੰ ਮਲਕੀਅਤ ਦੇਕੇ ਜਾਣਗੇ। ਬੱਚਾ ਹੋਵੇ ਤਾਂ ਉਸਨੂੰ ਅਸੀਂ ਵਾਰਿਸ ਬਣਾਈਏ । ਤਾਂ ਬਾਪ ਕਦੀ ਬੱਚਿਆਂ ਨੂੰ ਦੁੱਖ ਥੋੜੀ ਹੀ ਦੇਣਗੇ। ਇੰਮਪਾਸੀਬਲ ਹੈ। ਤੁਸੀਂ ਮਾਤਾ - ਪਿਤਾ ਕਹਿ ਕੇ ਕਿੰਨੀ ਰੜੀਆਂ ਮਾਰਦੇ ਰਹਿੰਦੇ ਹੋ। ਤਾਂ ਬੱਚਿਆਂ ਦਾ ਰੂਹਾਨੀ ਬਾਪ ਸਭ ਨੂੰ ਸੁੱਖ ਦਾ ਰਸਤਾ ਦੱਸਦੇ ਹਨ। ਸੁੱਖ ਦੇਣ ਵਾਲਾ ਇੱਕ ਬਾਪ ਹੀ ਹੈ। ਦੁੱਖ ਹਰਤਾ ਸੁੱਖ ਕਰਤਾ ਇੱਕ ਰੂਹਾਨੀ ਬਾਪ ਹੀ ਹੈ। ਇਹ ਵਿਨਾਸ਼ ਵੀ ਸੁੱਖ ਦੇ ਲਈ ਹੀ ਹੈ। ਨਹੀਂ ਤਾਂ ਮੁਕਤੀ - ਜੀਵਨਮੁਕਤੀ ਕਿਸ ਤਰ੍ਹਾਂ ਪਾਵਾਂਗੇ? ਪਰ ਇਹ ਵੀ ਥੋੜੀ ਸਮਝਣਗੇ। ਇੱਥੇ ਤਾਂ ਇਹ ਹਨ ਗ਼ਰੀਬ, ਅਬਲਾਵਾਂ, ਜੋ ਆਪਣੇ ਨੂੰ ਆਤਮਾ ਨਿਸ਼ਚੈ ਕਰ ਸਕਦੀ। ਬਾਕੀ ਵੱਡੇ ਲੋਕਾਂ ਨੂੰ ਦੇਹ ਦਾ ਅਭਿਮਾਨ ਇੰਨਾਂ ਕੜਾ ਪੱਕਾ ਹੋ ਗਿਆ ਹੈ ਜੋ ਗੱਲ ਨਾ ਪੁਛੋ। ਬਾਬਾ ਬਾਰ - ਬਾਰ ਸਮਝਾਉਂਦੇ ਹਨ - ਤੁਸੀਂ ਰਾਜਰਿਸ਼ੀ ਹੋ। ਰਿਸ਼ੀ ਸਦਾ ਤੱਪਸਿਆ ਕਰਦੇ ਹਨ। ਉਹ ਤਾਂ ਬ੍ਰਹਮ ਨੂੰ, ਤੱਤਵ ਨੂੰ ਯਾਦ ਕਰਦੇ ਹਨ ਜਾਂ ਕੋਈ ਕਾਲੀ ਆਦਿ ਨੂੰ ਵੀ ਯਾਦ ਕਰਦੇ ਹੋਣਗੇ। ਬਹੁਤ ਸੰਨਿਆਸੀ ਵੀ ਹਨ ਜੋ ਕਾਲੀ ਦੀ ਪੂਜਾ ਕਰਦੇ ਹਨ। ਮਾਂ ਕਾਲੀ ਕਹਿ ਪੁਕਾਰਦੇ ਹਨ। ਬਾਪ ਕਹਿੰਦੇ ਹਨ - ਇਸ ਵਕਤ ਸਭ ਵਿਕਾਰੀ ਹਨ। ਕਾਮ ਚਿਤਾ ਤੇ ਬੈਠ ਸਭ ਕਾਲੇ ਹੋਏ ਹਨ। ਮਾਂ, ਬਾਪ, ਬੱਚੇ ਸਭ ਕਾਲੇ ਹਨ। ਇਹ ਬੇਹੱਦ ਦੀ ਗੱਲ ਹੈ। ਸਤਿਯੁਗ ਵਿੱਚ ਕਾਲੇ ਹੁੰਦੇ ਨਹੀਂ, ਸਭ ਹਨ ਗੋਰੇ। ਫਿਰ ਕਦੇ ਸਾਂਵਰੇ ਬਣਦੇ ਹਨ। ਇਹ ਤੁਸੀਂ ਬੱਚਿਆਂ ਨੂੰ ਬਾਪ ਨੇ ਸਮਝਾਇਆ ਹੈ। ਥੋੜ੍ਹਾ - ਥੋੜ੍ਹਾ ਪਤਿਤ ਹੁੰਦੇ - ਹੁੰਦੇ ਅੰਤ ਵਿੱਚ ਬਿਲਕੁਲ ਹੀ ਕਾਲੇ ਹੋ ਜਾਂਦੇ ਹਨ। ਬਾਪ ਕਹਿੰਦੇ ਹਨ ਰਾਵਣ ਨੇ ਕਾਮ ਚਿਤਾ ਤੇ ਚੜ੍ਹਾ ਬਿਲਕੁਲ ਕਾਲਾ ਬਣਾ ਦਿੱਤਾ ਹੈ। ਹੁਣ ਫਿਰ ਤੁਹਾਨੂੰ ਗਿਆਨ ਚਿਤਾ ਤੇ ਚੜ੍ਹਾਉਂਦਾ ਹਾਂ। ਆਤਮਾ ਨੂੰ ਹੀ ਪਵਿੱਤਰ ਬਣਾਉਣਾ ਹੁੰਦਾ ਹੈ। ਹੁਣ ਪਤਿਤ - ਪਾਵਨ ਬਾਪ ਆਕੇ ਪਾਵਨ ਹੋਣ ਦੀ ਯੂਕਤੀ ਦੱਸਦੇ ਹਨ। ਪਾਣੀ ਕੀ ਯੁਕਤੀ ਦੱਸੇਗਾ। ਪਰ ਤੁਸੀਂ ਕਿਸੇ ਨੂੰ ਸਮਝਾਵੋ ਤਾਂ ਕੋਟਾਂ ਵਿਚੋਂ ਕੋਈ ਹੀ ਸਮਝਕੇ ਉੱਚ ਪਦਵੀ ਪਾਉਂਦੇ ਹਨ। ਹੁਣ ਤੁਸੀਂ ਬਾਪ ਤੋਂ ਵਰਸਾ ਲੈਣ ਆਏ ਹੋ - 21 ਜਨਮ ਦੇ ਲਈ। ਤੁਸੀਂ ਅੱਗੇ ਚੱਲਕੇ ਬਹੁਤ ਸ਼ਾਖਸ਼ਤਕਾਰ ਕਰੋਗੇ। ਤੁਹਾਨੂੰ ਆਪਣੀ ਪੜ੍ਹਾਈ ਦਾ ਸਭ ਪਤਾ ਪਵੇਗਾ। ਜੋ ਹੁਣ ਗਫ਼ਲਤ ਕਰਦੇ ਹਨ ਫਿਰ ਬਹੁਤ ਰੋਣਗੇ। ਸਜਾਵਾਂ ਵੀ ਬਹੁਤ ਹੁੰਦੀਆਂ ਹਨ ਨਾ। ਫਿਰ ਪਦਵੀ ਵੀ ਭ੍ਰਿਸ਼ਟ ਹੋ ਜਾਂਦੀ ਹੈ। ਮੂੰਹ ਉੱਚਾ ਕਰ ਨਹੀਂ ਸਕਣਗੇ ਇਸਲਈ ਬਾਪ ਕਹਿੰਦੇ ਹਨ - ਮਿੱਠੇ - ਮਿੱਠੇ ਬੱਚਿਓ, ਪੁਰਸ਼ਾਰਥ ਕਰ ਪਾਸ ਹੋ ਜਾਵੋ, ਜੋ ਕੁਝ ਵੀ ਸਜ਼ਾ ਨਹੀਂ ਖਾਣੀ ਪਵੇ ਤਾਂ ਪੂਜਨ ਲਾਇਕ ਵੀ ਬਣੋਗੇ। ਸਜ਼ਾ ਖਾਈ ਤਾਂ ਫਿਰ ਥੋੜ੍ਹੀ ਪੂਜੇ ਜਾਵੋਗੇ। ਤੁਹਾਨੂੰ ਬੱਚਿਆਂ ਨੂੰ ਪੁਰਸ਼ਾਰਥ ਬਹੁਤ ਕਰਨਾ ਚਾਹੀਦਾ ਹੈ। ਆਪਣੀ ਆਤਮਾ ਦੀ ਜੋਤੀ ਜਗਾਉਣੀ ਹੈ। ਹੁਣ ਆਤਮਾ ਤਮੋਪ੍ਰਧਾਨ ਬਣੀ ਹੈ, ਉਸਨੂੰ ਹੀ ਸਤੋਪ੍ਰਧਾਨ ਬਣਨਾ ਹੈ। ਆਤਮਾ ਹੈ ਹੀ ਬਿੰਦੀ। ਇੱਕ ਸਿਤਾਰਾ ਹੈ। ਉਸਦਾ ਹੋਰ ਕੋਈ ਨਾਮ ਰੱਖ ਨਹੀਂ ਸਕਦੇ। ਬੱਚਿਆਂ ਨੂੰ ਸਮਝਾਇਆ ਹੈ ਉਨ੍ਹਾਂ ਦਾ ਸ਼ਾਖਸ਼ਤਕਾਰ ਹੋਇਆ ਹੈ। ਸਵਾਮੀ ਵਿਵੇਕਾਨੰਦ ਅਤੇ ਰਾਮਕ੍ਰਿਸ਼ਨ ਪਰਮਹੰਸ ਦਾ ਦੱਸਦੇ ਹਨ। ਉਸਨੇ ਵੇਖਿਆ ਉਨ੍ਹਾਂ ਵਿੱਚੋਂ ਕੁਝ ਲਾਈਟ ਨਿਕਲੀ ਸੋ ਤਾਂ ਆਤਮਾ ਹੀ ਨਿਕਲਦੀ ਹੈ। ਉਸਨੇ ਸਮਝਿਆ ਉਹ ਮੇਰੇ ਵਿੱਚ ਸਮਾ ਗਈ। ਹੁਣ ਆਤਮਾ ਕੋਈ ਆਕੇ ਸਮਾ ਥੋੜ੍ਹੀ ਸਕਦੀ ਹੈ। ਉਹ ਤਾਂ ਜਾਕੇ ਦੂਜਾ ਸ਼ਰੀਰ ਲੈਂਦੀ ਹੈ। ਪਿਛਾੜੀ ਵਿੱਚ ਤੁਸੀਂ ਬਹੁਤ ਵੇਖੋਗੇ। ਨਾਮ ਅਤੇ ਰੂਪ ਤੋਂ ਨਿਆਰੀ ਕੋਈ ਚੀਜ਼ ਹੁੰਦੀ ਨਹੀਂ। ਆਕਾਸ਼ ਪੋਲਾਰ ਹੈ, ਉਸਦਾ ਵੀ ਨਾਮ ਹੈ। ਹੁਣ ਇਹ ਤਾਂ ਬੱਚੇ ਸਮਝਦੇ ਹਨ, ਕਲਪ - ਕਲਪ ਸਥਾਪਨਾ ਜੋ ਹੁੰਦੀ ਆਈ ਹੈ ਉਹ ਹੋਣੀ ਹੀ ਹੈ। ਅਸੀਂ ਬ੍ਰਾਹਮਣ ਨੰਬਰਵਾਰ ਪੁਰਸ਼ਾਰਥ ਕਰਦੇ ਰਹਿੰਦੇ ਹਾਂ। ਜੋ - ਜੋ ਸੈਕਿੰਡ ਲੰਘਦਾ ਹੈ ਉਸਨੂੰ ਡਰਾਮਾ ਹੀ ਕਿਹਾ ਜਾਂਦਾ ਹੈ। ਸਾਰੀ ਦੁਨੀਆਂ ਦਾ ਚੱਕਰ ਫਿਰਦਾ ਰਹਿੰਦਾ ਹੈ। ਇਹ 5 ਹਜ਼ਾਰ ਵਰ੍ਹੇ ਦਾ ਚੱਕਰ, ਜੂੰ ਤਰ੍ਹਾਂ ਫਿਰਦਾ ਰਹਿੰਦਾ ਹੈ। ਟਿਕ - ਟਿਕ ਹੁੰਦੀ ਰਹਿੰਦੀ ਹੈ, ਹੁਣ ਤੁਹਾਨੂੰ ਮਿੱਠੇ - ਮਿੱਠੇ ਬੱਚਿਆਂ ਨੂੰ ਸਿਰ੍ਫ ਬਾਪ ਨੂੰ ਹੀ ਯਾਦ ਕਰਨਾ ਹੈ। ਚਲਦੇ - ਫਿਰਦੇ ਕੰਮ ਕਰਦੇ ਬਾਪ ਨੂੰ ਯਾਦ ਕਰਨ ਵਿੱਚ ਹੀ ਕਲਿਆਣ ਹੈ। ਫਿਰ ਮਾਇਆ ਚਮਾਟ ਲਗਾ ਦਿੰਦੀ ਹੈ। ਤੁਸੀਂ ਹੋ ਬ੍ਰਾਹਮਣ, ਭ੍ਰਮਰੀ ਮਿਸਲ ਕੀੜੇ ਨੂੰ ਆਪਣੇ ਵਰਗਾ ਬ੍ਰਾਹਮਣ ਬਣਾਉਣਾ ਹੈ। ਉਹ ਭ੍ਰਮਰੀ ਦਾ ਤਾਂ ਇੱਕ ਉਦਾਹਰਣ ਹੈ। ਤੁਸੀਂ ਹੋ ਸੱਚੇ - ਸੱਚੇ ਬ੍ਰਾਹਮਣ। ਬ੍ਰਾਹਮਣਾਂ ਨੂੰ ਹੀ ਫਿਰ ਦੇਵਤਾ ਬਣਨਾ ਹੈ ਇਸਲਈ ਤੁਹਾਡਾ ਇਹ ਹੈ ਪੁਰਸ਼ੋਤਮ ਬਣਨ ਲਈ ਸੰਗਮਯੁਗ। ਇੱਥੇ ਤੁਸੀਂ ਆਉਂਦੇ ਹੀ ਹੋ ਪੁਰਸ਼ੋਤਮ ਬਣਨ ਦੇ ਲਈ। ਪਹਿਲਾਂ ਬ੍ਰਾਹਮਣ ਜਰੂਰ ਬਣਨਾ ਪਵੇ। ਬ੍ਰਾਹਮਣਾਂ ਦੀ ਚੋਟੀ ਹੈ ਨਾ। ਤੁਸੀਂ ਬ੍ਰਾਹਮਣਾਂ ਨੂੰ ਸਮਝਾ ਸਕਦੇ ਹੋ। ਬੋਲੋ, ਤੁਸੀਂ ਬ੍ਰਾਹਮਣਾਂ ਦਾ ਤੇ ਕੁੱਲ ਹੈ, ਬ੍ਰਾਹਮਣਾਂ ਦੀ ਰਾਜਧਾਨੀ ਨਹੀ ਹੈ। ਤੁਹਾਡਾ ਇਹ ਕੁੱਲ ਕਿਸਨੇ ਸਥਾਪਨ ਕੀਤਾ? ਤੁਹਾਡਾ ਵੱਡਾ ਕੌਣ ਹੈ? ਫਿਰ ਤੁਸੀਂ ਜਦੋਂ ਸਮਝਾਵੋਗੇ ਤਾਂ ਬਹੁਤ ਖੁਸ਼ ਹੋਣਗੇ। ਬ੍ਰਾਹਮਣਾਂ ਨੂੰ ਮਾਨ ਦਿੰਦੇ ਹਨ ਕਿਉਂਕਿ ਉਹ ਸ਼ਾਸਤਰ ਆਦਿ ਸੁਣਾਉਂਦੇ ਹਨ। ਪਹਿਲਾਂ ਰੱਖੜੀ ਬਣਨ ਦੇ ਲਈ ਵੀ ਬ੍ਰਾਹਮਣ ਆਦਿ ਜਾਂਦੇ ਸਨ। ਅੱਜਕਲ੍ਹ ਤਾਂ ਬੱਚੀਆਂ ਜਾਂਦੀਆਂ ਹਨ। ਤੁਹਾਨੂੰ ਰੱਖੜੀ ਉਸਨੂੰ ਬੰਨਣੀ ਹੈ ਜੋ ਪਵਿਤ੍ਰਤਾ ਦੀ ਪ੍ਰੀਤਿੱਗਿਆ ਕਰੇ। ਪ੍ਰੀਤਿੱਗਿਆ ਜਰੂਰ ਕਰਨੀ ਪਵੇ। ਭਾਰਤ ਨੂੰ ਫਿਰ ਤੋਂ ਉਂਚ ਬਣਾਉਣ ਦੇ ਲਈ ਅਸੀਂ ਇਹ ਪ੍ਰਤਿੱਗਿਆ ਕਰਦੇ ਹਾਂ। ਤੁਸੀਂ ਵੀ ਪਾਵਨ ਬਣੋਂ, ਹੋਰਾਂ ਨੂੰ ਵੀ ਪਾਵਨ ਬਣਾਓ। ਹੋਰ ਕਿਸੇ ਦੀ ਤਾਕਤ ਨਹੀਂ ਜੋ ਇਵੇਂ ਕਹਿ ਸਕਣ। ਤੁਸੀਂ ਜਾਣਦੇ ਹੋ ਇਸ ਅੰਤਿਮ ਜਨਮ ਪਾਵਨ ਬਣਨ ਨਾਲ ਅਸੀਂ ਪਾਵਨ ਦੁਨੀਆਂ ਦੇ ਮਾਲਿਕ ਬਣਦੇ ਹਾਂ। ਤੁਹਾਡਾ ਧੰਧਾ ਹੀ ਇਹ ਹੈ। ਅਜਿਹੇ ਮਨੁੱਖ ਕੋਈ ਹੁੰਦੇ ਨਹੀਂ ਹਨ। ਤੁਸੀਂ ਜਾਕੇ ਇਹ ਕਸਮ ਉਠਵਾਣੀ ਹੈ। ਬਾਪ ਕਹਿੰਦੇ ਹਨ ਕਾਮ ਮਹਾਸ਼ਤ੍ਰੁ ਹੈ। ਇਸਤੇ ਜਿੱਤ ਪਾਉਣੀ ਹੈ। ਇਸਤੇ ਜਿੱਤ ਪਾਉਣ ਨਾਲ ਹੀ ਤੁਸੀਂ ਜਗਤਜੀਤ ਬਣੋਗੇ। ਇਨ੍ਹਾਂ ਲਕਸ਼ਮੀ - ਨਾਰਾਇਣ ਨੇ ਜਰੂਰ ਪਹਿਲੇ ਜਨਮ ਵਿੱਚ ਪੁਰਸ਼ਾਰਥ ਕੀਤਾ ਹੈ ਤਾਂ ਹੀ ਤੇ ਅਜਿਹੇ ਬਣੇ ਹਨ ਨਾ। ਹੁਣ ਤੁਸੀਂ ਦੱਸ ਸਕਦੇ ਹੋ - ਕਿਸ ਕਰਮ ਨਾਲ ਇਨ੍ਹਾਂਨੂੰ ਇਹ ਪਦਵੀ ਮਿਲੀ ਹੈ, ਇਸ ਵਿੱਚ ਮੁੰਝਣ ਵਾਲੀ ਤੇ ਕੋਈ ਗੱਲ ਹੀ ਨਹੀਂ। ਤੁਹਾਨੂੰ ਕੋਈ ਇਸ ਦੀਪਮਾਲਾ ਆਦਿ ਦੀ ਖੁਸ਼ੀ ਨਹੀਂ ਹੈ। ਤੁਹਾਨੂੰ ਤੇ ਖੁਸ਼ੀ ਹੈ - ਅਸੀਂ ਬਾਪ ਦੇ ਬਣੇ ਹਾਂ, ਉਨ੍ਹਾਂ ਤੋਂ ਵਰਸਾ ਪਾਉਂਦੇ ਹਾਂ। ਭਗਤੀ ਮਾਰਗ ਵਿੱਚ ਮਨੁੱਖ ਕਿੰਨਾਂ ਖਰਚ ਕਰਦੇ ਹਨ। ਕਿੰਨੇਂ ਨੁਕਸਾਨ ਵੀ ਹੋ ਜਾਂਦੇ ਹਨ। ਅੱਗ ਲੱਗ ਜਾਂਦੀ ਹੈ। ਪਰੰਤੂ ਸਮਝਦੇ ਨਹੀਂ।

ਤੁਸੀਂ ਜਾਣਦੇ ਹੋ ਹੁਣ ਅਸੀਂ ਫਿਰ ਤੋਂ ਨਵੇਂ ਘਰ ਵਿੱਚ ਜਾਣ ਵਾਲੇ ਹਾਂ। ਚੱਕਰ ਫਿਰ ਹੂਬਹੂ ਰਪੀਟ ਹੋਵੇਗਾ ਨਾ। ਇਹ ਬੇਹੱਦ ਦੀ ਫ਼ਿਲਮ ਹੈ। ਬੇਹੱਦ ਦੀ ਸਲਾਈਡ ਹੈ। ਬੇਹੱਦ ਬਾਪ ਦੇ ਬਣੇ ਹਾਂ ਤਾਂ ਕਪਾਰੀ ਖੁਸ਼ੀ ਹੋਣੀ ਚਾਹੀਦੀ ਹੈ। ਅਸੀਂ ਬਾਪ ਤੋਂ ਸਵਰਗ ਦਾ ਵਰਸਾ ਜਰੂਰ ਲਵਾਂਗੇ। ਬਾਪ ਕਹਿੰਦੇ ਹਨ ਪੁਰਸ਼ਾਰਥ ਨਾਲ ਜੋ ਚਾਹੀਦਾ ਹੈ ਉਹ ਲਵੋ। ਪੁਰਸ਼ਾਰਥ ਤੁਹਾਨੂੰ ਜਰੂਰ ਕਰਨਾ ਹੈ। ਪੁਰਸ਼ਾਰਥ ਨਾਲ ਹੀ ਤੁਸੀਂ ਉੱਚ ਬਣ ਸਕਦੇ ਹੋ। ਇਹ ਬਾਬਾ ( ਬੁੱਢਾ ) ਇੰਨਾਂ ਉੱਚ ਬਣ ਸਕਦੇ ਹਨ ਤਾਂ ਤੁਸੀਂ ਕਿਉਂ ਨਹੀਂ ਬਣ ਸਕਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜਿਵੇਂ ਬਾਪ ਸਦਾ ਬੱਚਿਆਂ ਲਈ ਸੁਖਦਾਈ ਹਨ, ਅਜਿਹਾ ਸੁਖਦਾਈ ਬਣਨਾ ਹੈ। ਸਭ ਨੂੰ ਮੁਕਤੀ - ਜੀਵਨਮੁਕਤੀ ਦਾ ਰਸਤਾ ਦੱਸਣਾ ਹੈ।

2. ਦੇਹੀ - ਅਭਿਮਾਨੀ ਬਣਨ ਦੀ ਤੱਪਸਿਆ ਕਰਨੀ ਹੈ। ਇਸ ਪੁਰਾਣੀ ਛੀ - ਛੀ ਦੁਨੀਆਂ ਤੋਂ ਬੇਹੱਦ ਦਾ ਵੈਰਾਗੀ ਬਣਨਾ ਹੈ।

ਵਰਦਾਨ:-
ਦਿਵਿਯ ਗੁਣਾਂ ਦੇ ਅਵਾਹਨ ਦਵਾਰਾ ਸ੍ਰਵ ਗੁਣਾਂ ਦੀ ਆਹੂਤੀ ਦੇਣ ਵਾਲੇ ਸੰਤੁਸ਼ਟ ਆਤਮਾ ਭਵ:

ਜਿਵੇਂ ਦੀਵਾਲੀ ਤੇ ਵਿਸ਼ੇਸ਼ ਸਫਾਈ ਅਤੇ ਕਮਾਈ ਦਾ ਧਿਆਨ ਰੱਖਦੇ ਹਨ। ਇਵੇਂ ਤੁਸੀਂ ਵੀ ਸਭ ਤਰ੍ਹਾਂ ਦੀ ਸਫ਼ਾਈ ਅਤੇ ਕਮਾਈ ਦਾ ਲਕਸ਼ ਰੱਖ ਸੰਤੁਸ਼ਟ ਆਤਮਾ ਬਣੋਂ। ਸੰਤੁਸ਼ਟਤਾ ਦਵਾਰਾ ਹੀ ਸ੍ਰਵ ਗੁਣਾਂ ਦਾ ਅਵਾਹਨ ਕਰ ਸਕੋਗੇ। ਫਿਰ ਅਵਗੁਣਾਂ ਦੀ ਆਹੂਤੀ ਆਪੇ ਹੀ ਹੋ ਜਾਵੇਗੀ। ਅੰਦਰ ਜੋ ਕਮਜ਼ੋਰੀਆਂ, ਕਮੀਆਂ, ਨਿਰਬਲਤਾ, ਕੋਮਲਤਾ ਰਹੀ ਹੋਈ ਹੈ, ਉਨ੍ਹਾਂਨੂੰ ਖ਼ਤਮ ਕਰ ਹੁਣ ਨਵਾਂ ਖਾਤਾ ਸ਼ੁਰੂ ਕਰੋ ਅਤੇ ਨਵੇਂ ਸੰਸਕਾਰਾਂ ਦੇ ਨਵੇਂ ਕੱਪੜੇ ਧਾਰਨ ਕਰ ਸੱਚੀ ਦੀਪਾਵਲੀ ਮਨਾਓ।

ਸਲੋਗਨ:-
ਸਵਮਾਨ ਦੀ ਸੀਟ ਤੇ ਸਦਾ ਸੈਟ ਰਹਿਣਾ ਹੈ ਤਾਂ ਪੱਕੇ ਸੰਕਲਪ ਦੀ ਬੈਲਟ ਚੰਗੀ ਤਰ੍ਹਾਂ ਨਾਲ ਬੰਨ੍ਹ ਲਵੋ।