14.11.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਮਨੁੱਖ ਨੂੰ ਦੇਵਤਾ ਬਣਾਉਣ ਦੀ ਸਰਵਿਸ ਵਿੱਚ ਵਿਘਣ ਜਰੂਰ ਪੈਣਗੇ। ਤੁਹਾਨੂੰ ਤਕਲੀਫ਼ ਸਹਿਣ ਕਰਕੇ ਵੀ ਇਸ ਸਰਵਿਸ ਵਿੱਚ ਤੱਤਪਰ ਰਹਿਣਾ ਹੈ, ਰਹਿਮਦਿਲ ਬਣਨਾ ਹੈ"

ਪ੍ਰਸ਼ਨ:-
ਜਿਸਨੂੰ ਅੰਤਿਮ ਜਨਮ ਦੀ ਸਮ੍ਰਿਤੀ ਰਹਿੰਦੀ ਹੈ ਉਸਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਹਨਾਂ ਦੀ ਬੁੱਧੀ ਵਿੱਚ ਰਹੇਗਾ ਕੀ ਇਸ ਦੁਨੀਆਂ ਵਿੱਚ ਦੂਸਰਾ ਜਨਮ ਸਾਨੂੰ ਨਹੀਂ ਲੈਣਾ ਹੈ ਅਤੇ ਨਾ ਤੇ ਦੂਸਰਿਆਂ ਨੂੰ ਜਨਮ ਦੇਣਾ ਹੈ। ਇਹ ਪਾਪ ਆਤਮਾਵਾਂ ਦੀ ਦੁਨੀਆਂ ਹੈ, ਇਸਦੀ ਵ੍ਰਿਧੀ ਹੁਣ ਨਹੀਂ ਚਾਹੀਦੀ। ਇਸਨੂੰ ਵਿਨਾਸ਼ ਹੋਣਾ ਹੈ। ਅਸੀਂ ਇਹਨਾਂ ਪੁਰਾਣੇ ਕਪੜਿਆਂ ਨੂੰ ਉਤਾਰ ਆਪਣੇ ਘਰ ਜਾਵਾਂਗੇ। ਹੁਣ ਨਾਟਕ ਪੂਰਾ ਹੋਇਆ।

ਗੀਤ:-
ਨਵੀਂ ਉਮਰ ਦੀਆਂ ਕਲੀਆਂ...

ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਤੁਸੀਂ ਬੱਚਿਆਂ ਨੂੰ ਹਰੇਕ ਦੀ ਜਯੋਤੀ ਜਗਾਉਣੀ ਹੈ। ਇਹ ਤੁਹਾਡੀ ਬੁੱਧੀ ਵਿੱਚ ਹੈ। ਬਾਪ ਨੂੰ ਵੀ ਬੇਹੱਦ ਦਾ ਖਿਆਲ ਰਹਿੰਦਾ ਹੈ ਕਿ ਜੋ ਵੀ ਮਨੁੱਖ ਮਾਤਰ ਹਨ, ਉਹਨਾਂ ਨੂੰ ਮੁਕਤੀ ਦਾ ਰਸਤਾ ਦੱਸੀਏ। ਬਾਪ ਆਉਂਦੇ ਹੀ ਹਨ - ਬੱਚਿਆਂ ਦੀ ਸਰਵਿਸ ਕਰਨ, ਦੁੱਖ ਤੋਂ ਲਿਬ੍ਰੇਟ ਕਰਨ। ਮਨੁੱਖ ਸਮਝਦੇ ਨਹੀਂ ਹਨ ਕਿ ਇਹ ਦੁੱਖ ਹੈ ਤਾਂ ਸੁਖ ਦਾ ਵੀ ਕੋਈ ਸਥਾਨ ਹੈ। ਇਹ ਜਾਣਦੇ ਨਹੀਂ। ਸ਼ਾਸ਼ਤਰਾਂ ਵਿੱਚ ਸੁੱਖ ਦੇ ਸਥਾਨ ਨੂੰ ਵੀ ਦੁੱਖ ਦਾ ਸਥਾਨ ਬਣਾ ਦਿੱਤਾ ਹੈ। ਹੁਣ ਬਾਪ ਹੈ ਰਹਿਮਦਿਲ। ਮਨੁੱਖ ਤਾਂ ਇਹ ਵੀ ਨਹੀਂ ਜਾਣਦੇ ਕਿ ਅਸੀਂ ਦੁਖੀ ਹਾਂ ਕਿਉਂਕਿ ਦੁੱਖ ਦਾ ਅਤੇ ਸੁਖ ਦੇਣ ਵਾਲੇ ਦਾ ਤੇ ਪਤਾ ਹੀ ਨਹੀਂ ਹੈ। ਇਹ ਵੀ ਡਰਾਮੇ ਦੀ ਭਾਵੀ। ਸੁਖ ਕਿਸਨੂੰ ਕਹਿੰਦੇ ਹਨ, ਦੁੱਖ ਕਿਸਨੂੰ ਕਹਿੰਦੇ - ਇਹ ਜਾਣਦੇ ਨਹੀਂ। ਈਸ਼ਵਰ ਦੇ ਲਈ ਕਹਿ ਦਿੰਦੇ ਕਿ ਉਹ ਹੀ ਸੁਖ - ਦੁੱਖ ਦਿੰਦੇ ਹਨ। ਗੋਇਆ ਉਸ ਤੇ ਕਲੰਕ ਲਗਾਉਂਦੇ ਹਨ। ਈਸ਼ਵਰ, ਜਿਨ੍ਹਾਂ ਨੂੰ ਬਾਪ ਕਹਿੰਦੇ ਹਨ, ਉਹਨਾਂ ਨੂੰ ਜਾਣਦੇ ਹੀ ਨਹੀਂ। ਬਾਪ ਕਹਿੰਦੇ ਹਨ ਮੈਂ ਬੱਚਿਆਂ ਨੂੰ ਸੁਖ ਹੀ ਦਿੰਦਾ ਹਾਂ। ਤੁਸੀਂ ਹੁਣ ਜਾਣਦੇ ਹੋ ਬਾਬਾ ਆਇਆ ਹੈ ਪਤਿਤਾਂ ਨੂੰ ਪਾਵਨ ਬਣਾਉਣ। ਕਹਿੰਦੇ ਹਨ ਮੈਂ ਸਭਨੂੰ ਲੈ ਜਾਵਾਂਗਾ ਸਵੀਟ ਹੋਮ। ਉਹ ਸਵੀਟ ਹੋਮ ਵੀ ਪਾਵਨ ਹੈ। ਉੱਥੇ ਕੋਈ ਪਤਿਤ ਆਤਮਾ ਰਹਿੰਦੀ ਨਹੀਂ। ਉਸ ਠਿਕਾਣੇ ਨੂੰ ਕੋਈ ਜਾਣਦੇ ਨਹੀਂ। ਕਹਿੰਦੇ ਹਨ ਕਿ ਫਲਾਣਾ ਪਾਰ ਨਿਰਵਾਣ ਗਿਆ। ਪਰ ਸਮਝਦੇ ਨਹੀਂ। ਬੁੱਧ ਪਾਰ ਨਿਰਵਾਣ ਗਿਆ ਤਾਂ ਜਰੂਰ ਉੱਥੇ ਦਾ ਰਹਿਣ ਵਾਲਾ ਸੀ। ਉੱਥੇ ਹੀ ਗਿਆ। ਅੱਛਾ, ਉਹ ਤਾਂ ਗਿਆ ਬਾਕੀ ਦੂਸਰੇ ਕਿਵੇਂ ਜਾਣਗੇ? ਨਾਲ ਤੇ ਕੋਈ ਲੈ ਨਹੀਂ ਗਿਆ। ਅਸਲ ਵਿੱਚ ਉਹ ਜਾਂਦੇ ਨਹੀਂ ਇਸਲਈ ਸਭ ਪਤਿਤ - ਪਾਵਨ ਬਾਪ ਨੂੰ ਯਾਦ ਕਰਦੇ ਹਨ। ਪਾਵਨ ਦੁਨੀਆਂ ਦੋ ਹਨ, ਇੱਕ ਮੁਕਤੀਧਾਮ, ਦੂਸਰਾ ਜੀਵਨਮੁਕਤੀਧਾਮ। ਸ਼ਿਵਪੁਰੀ ਅਤੇ ਵਿਸ਼ਨੂੰਪੁਰੀ। ਇਹ ਹੈ ਰਾਵਣ ਪੁਰੀ। ਪਰਮਪਿਤਾ ਪਰਮਾਤਮਾ ਨੂੰ ਰਾਮ ਵੀ ਕਹਿੰਦੇ ਹਨ। ਰਾਮਰਾਜ ਕਿਹਾ ਜਾਂਦਾ ਹੈ, ਤਾਂ ਬੁੱਧੀ ਪਰਮਾਤਮਾ ਵਲ ਚਲੀ ਜਾਂਦੀ ਹੈ। ਮਨੁੱਖਾਂ ਨੂੰ ਤੇ ਸਭ ਪਰਮਾਤਮਾ ਮੰਨਣਗੇ ਨਹੀਂ। ਤਾਂ ਤੁਹਾਨੂੰ ਤਰਸ ਪੈਂਦਾ ਹੈ। ਤਕਲੀਫ਼ ਤਾਂ ਸਹਿਣ ਕਰਨੀ ਪਵੇ।

ਬਾਬਾ ਕਹਿੰਦੇ - ਮਿੱਠੇ ਬੱਚੇ, ਮਨੁੱਖ ਨੂੰ ਦੇਵਤਾ ਬਣਾਉਣ ਵਿੱਚ ਇਸ ਗਿਆਨ ਯੱਗ ਵਿੱਚ ਵਿਘਣ ਬਹੁਤ ਹੀ ਪੈਣਗੇ। ਗੀਤਾ ਦੇ ਭਗਵਾਨ ਨੇ ਗਾਲੀ ਖਾਦੀ ਸੀ ਨਾ। ਗਾਲ੍ਹਾਂ ਉਹਨਾਂ ਨੂੰ ਅਤੇ ਤੁਹਾਨੂੰ ਵੀ ਮਿਲਦੀਆਂ ਹਨ। ਕਹਿੰਦੇ ਹਨ ਨਾ ਕਿ ਇਸਨੇ ਸ਼ਾਇਦ ਚੌਥ ਦਾ ਚੰਦਰਮਾਂ ਦੇਖਿਆ ਹੋਵੇਗਾ। ਇਹ ਸਭ ਹਨ ਦੰਤ ਕਥਾਵਾਂ। ਦੁਨੀਆਂ ਵਿੱਚ ਤਾਂ ਕਿੰਨਾ ਗੰਦ ਹੈ। ਮਨੁੱਖ ਕੀ - ਕੀ ਖਾਂਦੇ ਹਨ, ਜਾਨਵਰਾਂ ਨੂੰ ਮਾਰਦੇ ਹਨ, ਕੀ -ਕੀ ਕਰਦੇ ਹਨ। ਬਾਪ ਆਕੇ ਇਹਨਾਂ ਸਭ ਗੱਲਾਂ ਤੋਂ ਛੁਡਾ ਦਿੰਦੇ ਹਨ। ਦੁਨੀਆਂ ਵਿੱਚ ਮਾਰਾਮਾਰੀ ਕਿੰਨੀ ਹੈ। ਤੁਹਾਡੇ ਲਈ ਬਾਪ ਕਿੰਨਾ ਸਹਿਜ ਕਰ ਦਿੰਦੇ ਹਨ। ਬਾਪ ਕਹਿੰਦੇ ਹਨ ਕਿ ਤੁਸੀਂ ਸਿਰਫ਼ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ। ਸਭਨੂੰ ਇੱਕ ਹੀ ਗੱਲ ਸਮਝਾਓ। ਬਾਪ ਕਹਿੰਦੇ ਹਨ ਆਪਣੇ ਸ਼ਾਤੀਧਾਮ ਅਤੇ ਸੁਖਧਾਮ ਨੂੰ ਯਾਦ ਕਰੋ। ਤੁਸੀਂ ਅਸਲ ਉੱਥੇ ਦੇ ਰਹਿਵਾਸੀ ਹੋ। ਸੰਨਿਆਸੀ ਲੋਕ ਵੀ ਉੱਥੇ ਦੇ ਲਈ ਰਸਤਾ ਦੱਸਦੇ ਹਨ। ਜੇਕਰ ਇੱਕ ਨਿਰਵਾਣਧਾਮ ਚਲਾ ਗਿਆ ਤਾਂ ਫਿਰ ਦੂਸਰੇ ਨੂੰ ਕਿਵੇਂ ਲੈ ਜਾਣਗੇ? ਉਹਨਾਂ ਨੂੰ ਕੌਣ ਲੈ ਜਾਏਗਾ? ਸਮਝੋ, ਬੁੱਧ ਨਿਰਵਾਣਧਾਮ ਵਿੱਚ ਗਿਆ, ਉਹਨਾਂ ਦੇ ਬੋਧੀ ਤੇ ਇੱਥੇ ਹੀ ਬੈਠੇ ਹਨ। ਉਹਨਾਂ ਨੂੰ ਵਾਪਿਸ ਲੈ ਜਾਣ ਨਾ। ਗਾਉਂਦੇ ਵੀ ਹਨ ਜੋ ਪੈਗੰਬਰ ਹਨ ਸਭਦੀ ਰੂਹ ਇੱਥੇ ਹੈ, ਯਾਨੀ ਕਿਸੇ ਨਾ ਕਿਸੇ ਸ਼ਰੀਰ ਵਿੱਚ ਹਨ ਫਿਰ ਵੀ ਮਹਿਮਾ ਗਾਉਂਦੇ ਰਹਿੰਦੇ। ਅੱਛਾ, ਧਰਮ ਸਥਾਪਨ ਕਰਨ ਗਏ ਫਿਰ ਕੀ ਹੋਇਆ? ਮੁਕਤੀ ਵਿੱਚ ਜਾਣ ਲਈ ਮਨੁੱਖ ਕਿੰਨਾ ਮੱਥਾ ਮਾਰਦੇ ਹਨ। ਉਸਨੇ ਤੇ ਇਹ ਜਪ ਤਪ ਤੀਰਥ ਆਦਿ ਨਹੀਂ ਸਿਖਾਇਆ। ਬਾਪ ਕਹਿੰਦੇ ਹਨ ਮੈਂ ਆਉਂਦਾ ਹੀ ਹਾਂ ਸਭਦੀ ਸਦਗਤੀ ਕਰਨ। ਸਭਨੂੰ ਲੈ ਜਾਂਦਾ ਹਾਂ। ਸਤਿਯੁਗ ਵਿੱਚ ਜੀਵਨਮੁਕਤੀ ਹੈ। ਇਕ ਹੀ ਧਰਮ ਹੈ, ਬਾਕੀ ਸਭ ਆਤਮਾਵਾਂ ਨੂੰ ਵਾਪਿਸ ਲੈ ਜਾਂਦੇ ਹਨ। ਤੁਸੀਂ ਜਾਣਦੇ ਹੋ ਉਹ ਬਾਬਾ ਹੈ ਬਾਗਵਾਨ, ਅਸੀਂ ਸਭ ਮਾਲੀ ਹਾਂ। ਮੰਮਾ ਬਾਬਾ ਅਤੇ ਸਭ ਬੱਚੇ ਮਾਲੀ ਬਣ ਬੀਜ਼ ਬਾਉਂਦੇ ਰਹਿੰਦੇ ਹਨ। ਕਲਮ ਨਿਕਲਦੀ ਹੈ ਫਿਰ ਮਾਇਆ ਦੇ ਤੂਫਾਨ ਲਗ ਜਾਂਦੇ ਹਨ। ਅਨੇਕ ਤਰ੍ਹਾਂ ਦੇ ਤੂਫਾਨ ਲੱਗਦੇ ਹਨ। ਇਹ ਹਨ ਮਾਇਆ ਦੇ ਵਿਘਣ। ਤੂਫ਼ਾਨ ਲੱਗਦੇ ਹਨ ਤਾਂ ਪੁੱਛਣਾ ਚਾਹੀਦਾ - ਬਾਬਾ, ਇਸਦੇ ਲਈ ਕੀ ਕਰਨਾ ਚਾਹੀਦਾ ਹੈ? ਸ਼੍ਰੀਮਤ ਦੇਣ ਵਾਲਾ ਬਾਪ ਹੈ। ਤੂਫ਼ਾਨ ਤਾਂ ਲੱਗਣਗੇ ਹੀ। ਨੰਬਰਵਨ ਹੈ ਦੇਹ - ਅਭਿਮਾਨ। ਇਹ ਨਹੀਂ ਸਮਝਦੇ ਹਨ ਕਿ ਮੈਂ ਆਤਮਾ ਅਵਿਨਾਸ਼ੀ ਹਾਂ, ਇਹ ਸ਼ਰੀਰ ਵਿਨਾਸ਼ੀ ਹੈ। ਸਾਡੇ 84 ਜਨਮ ਪੂਰੇ ਹੋਏ। ਆਤਮਾ ਹੀ ਪੁਨਰਜਨਮ ਲੈਂਦੀ ਹੈ। ਘੜੀ - ਘੜੀ ਇੱਕ ਸ਼ਰੀਰ ਛੱਡ ਦੂਸਰਾ ਲੈਣਾ ਆਤਮਾ ਦਾ ਹੀ ਕੰਮ ਹੈ। ਹੁਣ ਬਾਪ ਕਹਿੰਦੇ ਹਨ - ਤੁਹਾਡਾ ਇਹ ਅੰਤਿਮ ਜਨਮ ਹੈ। ਇਸ ਦੁਨੀਆਂ ਵਿੱਚ ਦੂਸਰਾ ਜਨਮ ਨਹੀਂ ਲੈਣਾ ਹੈ, ਨਾ ਕਿਸੇ ਨੇ ਦੇਣਾ ਹੈ। ਪੁੱਛਦੇ ਹਨ ਕਿ ਫਿਰ ਸ਼੍ਰਿਸਟੀ ਦੀ ਵ੍ਰਿਧੀ ਕਿਵੇਂ ਹੋਵੇਗੀ? ਅਰੇ, ਇਸ ਸਮੇਂ ਸ਼੍ਰਿਸ਼ਟੀ ਦੀ ਵ੍ਰਿਧੀ ਨਹੀਂ ਚਾਹੀਦੀ ਹੈ। ਇਹ ਤਾਂ ਭ੍ਰਸ਼ਟਾਚਾਰ ਦੀ ਵ੍ਰਿਧੀ ਹੈ। ਇਹ ਰਸਮ - ਰਾਵਣ ਤੋਂ ਸ਼ੁਰੂ ਹੋਈ ਹੈ। ਦੁਨੀਆਂ ਨੂੰ ਭ੍ਰਸ਼ਟਾਚਾਰੀ ਬਣਾਉਣ ਵਾਲਾ ਰਾਵਣ ਠਹਿਰਿਆ। ਸ਼੍ਰੇਸ਼ਠਾਚਾਰੀ ਰਾਮ ਬਣਾਉਂਦੇ ਹਨ। ਇਸ ਵਿੱਚ ਵੀ ਤੁਹਾਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਘੜੀ - ਘੜੀ ਦੇਹ ਅਭਿਮਾਨ ਵਿੱਚ ਆ ਜਾਂਦੇ ਹਨ। ਜੇਕਰ ਦੇਹ -ਅਭਿਮਾਨ ਵਿੱਚ ਨਾ ਆਏ ਤਾਂ ਆਪਣੇ ਨੂੰ ਆਤਮਾ ਸਮਝੇਂ। ਸਤਿਯੁਗ ਵਿੱਚ ਵੀ ਆਪਣੇ ਨੂੰ ਆਤਮਾ ਸਮਝਦੇ ਹਨ ਨਾ। ਜਾਣਦੇ ਹਨ ਹੁਣ ਇਹ ਸਾਡਾ ਸ਼ਰੀਰ ਬੁੱਢਾ ਹੋਇਆ ਹੈ, ਇਸਨੂੰ ਛੱਡ ਕੇ ਨਵਾਂ ਲਵਾਂਗੇ। ਇੱਥੇ ਤੇ ਆਤਮਾ ਦਾ ਵੀ ਗਿਆਨ ਨਹੀਂ ਹੈ। ਆਪਣੇ ਨੂੰ ਦੇਹ ਸਮਝ ਬੈਠੇ ਹਨ ਇਸ ਦੁਨੀਆਂ ਤੋਂ ਜਾਣ ਦੀ ਦਿਲ ਉਹਨਾਂ ਦੀ ਹੁੰਦੀ ਹੈ ਜੋ ਦੁਖੀ ਹੁੰਦੇ ਹਨ। ਉੱਥੇ ਤਾਂ ਹੈ ਹੀ ਸੁਖ। ਬਾਕੀ ਆਤਮਾ ਦਾ ਗਿਆਨ ਉੱਥੇ ਰਹਿੰਦਾ ਹੈ। ਇੱਕ ਸ਼ਰੀਰ ਛੱਡ ਦੂਸਰਾ ਲੈਂਦੇ ਹਨ ਇਸਲਈ ਦੁੱਖ ਨਹੀਂ ਹੁੰਦਾ। ਉਹ ਸੁਖ ਦੀ ਪ੍ਰਾਲਬੱਧ ਹੈ। ਇੱਥੇ ਵੀ ਆਤਮਾ ਤਾਂ ਕਹਿੰਦੇ ਹਨ, ਫਿਰ ਭਾਵੇਂ ਕੋਈ ਆਤਮਾ ਸੋ ਪਰਮਾਤਮਾ ਕਹਿ ਦਿੰਦੇ ਹਨ। ਆਤਮਾ ਹੈ, ਇਹ ਤੇ ਗਿਆਨ ਹੈ ਨਾ। ਪਰ ਇਹ ਨਹੀਂ ਜਾਣਦੇ ਕਿ ਅਸੀਂ ਇਸ ਪਾਰ੍ਟ ਤੋਂ ਵਾਪਿਸ ਜਾ ਨਹੀਂ ਸਕਦੇ। ਇੱਕ ਸ਼ਰੀਰ ਛੱਡ ਫਿਰ ਦੂਸਰਾ ਲੈਣ ਜਰੂਰ ਹੈ। ਪੁਨਰਜਨਮ ਤਾਂ ਸਭ ਮੰਨਣਗੇ। ਕਰਮ ਤੇ ਸਭ ਕੁੱਟਦੇ ਹਨ ਨਾ। ਮਾਇਆ ਦੇ ਰਾਜ ਵਿੱਚ ਕਰਮ, ਵਿਕਰਮ ਹੀ ਬਣਦੇ ਹਨ, ਤਾਂ ਕਰਮ ਕੁੱਟਦੇ ਰਹਿੰਦੇ ਹਨ। ਉੱਥੇ ਇਵੇਂ ਦੇ ਕਰਮ ਨਹੀਂ, ਜੋ ਕੁੱਟਣੇ ਪੈਣ।

ਹੁਣ ਤੁਸੀਂ ਸਮਝਦੇ ਹੋ ਕਿ ਵਾਪਿਸ ਜਾਣਾ ਹੈ। ਵਿਨਾਸ਼ ਹੋਣਾ ਹੀ ਹੈ। ਬੰਬਸ ਦੀ ਟ੍ਰਾਇਲ ਵੀ ਲੈ ਰਹੇ ਹਨ। ਗੁੱਸੇ ਵਿੱਚ ਆਕੇ ਫਿਰ ਠੋਕ ਦੇਣਗੇ। ਇਹ ਪਾਵਰਫੁੱਲ ਬੰਬਸ ਹਨ। ਗਾਇਨ ਵੀ ਹੈ ਯੂਰੋਪਵਾਸੀ ਯਾਦਵ। ਭਾਵੇਂ ਅਸੀਂ ਸਭ ਧਰਮ ਵਾਲਿਆਂ ਨੂੰ ਯੁਰੋਪਵਾਸੀ ਹੀ ਕਹਾਂਗੇ। ਭਾਰਤ ਹੈ ਇੱਕ ਪਾਸੇ। ਬਾਕੀ ਉਹਨਾਂ ਸਭਨੂੰ ਮਿਲਾ ਦਿੱਤਾ ਹੈ। ਆਪਣੇ ਖੰਡ ਲਈ ਉਹਨਾਂ ਨੂੰ ਪਿਆਰ ਤੇ ਬਹੁਤ ਹੈ। ਪਰ ਭਾਵੀ ਅਜਿਹੀ ਹੈ ਤਾਂ ਕੀ ਕਰਨਗੇ? ਤਾਕਤ ਸਾਰੀ ਤੁਹਾਨੂੰ ਬਾਬਾ ਦੇ ਰਹੇ ਹਨ। ਯੋਗਬਲ ਨਾਲ ਤੁਸੀਂ ਰਾਜ ਲੈਂਦੇ ਹੋ। ਤਹਾਨੂੰ ਕੋਈ ਵੀ ਤਕਲੀਫ਼ ਨਹੀਂ ਦਿੰਦੇ ਹਨ। ਸਿਰਫ਼ ਬਾਪ ਕਿਹਦੇ ਹਨ ਮੈਨੂੰ ਯਾਦ ਕਰੋ, ਦੇਹ ਅਭਿਮਾਨ ਛੱਡੋ। ਕਹਿੰਦੇ ਹਨ ਮੈਂ ਰਾਮ ਨੂੰ ਯਾਦ ਕਰਦਾ ਹਾਂ, ਸ਼੍ਰੀਕ੍ਰਿਸ਼ਨ ਨੂੰ ਯਾਦ ਕਰਦਾ ਹਾਂ, ਤਾਂ ਉਹ ਆਪਣੇ ਨੂੰ ਆਤਮਾ ਥੋੜੀਹੀ ਸਮਝਦੇ ਹਨ। ਆਤਮਾ ਸਮਝਦੇ ਤਾਂ ਆਤਮਾ ਦੇ ਬਾਪ ਨੂੰ ਕਿਉਂ ਨਹੀਂ ਯਾਦ ਕਰਦੇ ਹਨ? ਬਾਪ ਕਹਿੰਦੇ ਹਨ ਮੈਨੂੰ ਪਰਮਪਿਤਾ ਪਰਮਾਤਮਾ ਨੂੰ ਯਾਦ ਕਰੋ। ਤੁਸੀਂ ਜੀਵ ਆਤਮਾ ਨੂੰ ਕਿਉਂ ਯਾਦ ਕਰਦੇ ਹੋ? ਤੁਹਾਨੁੰ ਦੇਹੀ ਅਭਿਮਾਨੀ ਬਣਨਾ ਹੈ। ਮੈਂ ਆਤਮਾ ਹਾਂ, ਬਾਪ ਨੂੰ ਯਾਦ ਕਰਦਾ ਹਾਂ। ਬਾਬਾ ਨੇ ਫ਼ਰਮਾਨ ਕੀਤਾ ਹੈ - ਯਾਦ ਕਰਨ ਨਾਲ ਵਿਕਰਮ ਵਿਨਾਸ਼ ਹੋਣਗੇ ਅਤੇ ਵਰਸਾ ਵੀ ਬੁੱਧੀ ਵਿੱਚ ਆ ਜਾਏਗਾ। ਬਾਪ ਅਤੇ ਜਇਦਾਦ ਮਤਲਬ ਮੁਕਤੀ ਅਤੇ ਜੀਵਨਮੁਕਤੀ। ਇਸਦੇ ਲਈ ਹੀ ਧੱਕੇ ਖਾਂਦੇ ਰਹਿੰਦੇ ਹਨ। ਯੱਗ, ਜਪ, ਤਪ ਆਦਿ ਕਰਦੇ ਰਹਿੰਦੇ ਹਨ। ਪੌਪ ਕੋਲੋਂ ਵੀ ਅਸ਼ੀਰਵਾਦ ਲੈ ਜਾਂਦੇ ਹਨ, ਇੱਥੇ ਬਾਪ ਸਿਰਫ ਕਹਿੰਦੇ ਹਨ ਕਿ ਦੇਹ - ਅਭਿਮਾਨ ਛੱਡੋ, ਆਪਣੇ ਨੂੰ ਆਤਮਾ ਨਿਸ਼ਚੇ ਕਰੋ। ਇਹ ਨਾਟਕ ਪੂਰਾ ਹੋਇਆ ਹੈ, ਸਾਡੇ 84 ਜਨਮ ਪੂਰੇ ਹੋਏ ਹਨ, ਹੁਣ ਜਾਣਾ ਹੈ। ਕਿੰਨਾ ਸਹਿਜ ਕਰਕੇ ਸਮਝਾਉਂਦੇ ਹਨ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਬੁੱਧੀ ਵਿੱਚ ਇਹ ਯਾਦ ਰੱਖੋ। ਜਿਵੇਂ ਨਾਟਕ ਪੂਰਾ ਹੋਣ ਤੇ ਹੁੰਦਾ ਹੈ ਤਾਂ ਸਮਝਦੇ ਹਨ ਕਿ ਬਾਕੀ 15 ਮਿੰਟ ਹਨ। ਹੁਣ ਇਹ ਵੀ ਸੀਨ ਪੂਰੀ ਹੋਵੇਗੀ। ਐਕਟਰਸ ਸਮਝਦੇ ਹਨ ਅਸੀਂ ਇਹ ਕਪੜਾ ਉਤਾਰ ਘਰ ਨੂੰ ਜਾਵਾਂਗੇ। ਹੁਣ ਸਭਨੂੰ ਵਾਪਿਸ ਜਾਣਾ ਹੈ। ਇਵੇਂ - ਇਵੇਂ ਗੱਲਾਂ ਆਪਣੇ ਨਾਲ ਕਰਨੀਆਂ ਚਾਹੀਦੀਆਂ ਹਨ। ਕਿੰਨਾ ਸਮੇਂ ਅਸੀਂ ਸੁਖ ਦੁੱਖ ਦਾ ਪਾਰ੍ਟ ਵਜਾਇਆ ਹੈ, ਇਹ ਜਾਣਦੇ ਹਨ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ, ਦੁਨੀਆਂ ਵਿੱਚ ਕੀ -ਕੀ ਹੋ ਰਿਹਾ ਹੈ, ਇਹਨਾਂ ਸਭਨੂੰ ਭੁੱਲ ਜਾਓ - ਇਹ ਸਭ ਖ਼ਤਮ ਹੋ ਜਾਣ ਵਾਲੇ ਹਨ, ਹੁਣ ਵਾਪਿਸ ਜਾਣਾ ਹੈ। ਉਹ ਸਮਝਦੇ ਹਨ ਕਲਿਯੁਗ ਹਾਲੇ 40 ਹਜ਼ਾਰ ਵਰ੍ਹੇ ਚੱਲੇਗਾ। ਇਸਨੂੰ ਘੋਰ ਹਨ੍ਹੇਰਾ ਕਿਹਾ ਜਾਂਦਾ ਹੈ। ਬਾਪ ਦਾ ਪਰਿਚੇ ਨਹੀਂ ਹੈ। ਗਿਆਨ ਮਾਨਾ ਬਾਪ ਦਾ ਪਰੀਚੇ, ਅਗਿਆਨ ਮਾਨਾ ਨੋ ਪਰਿਚੇ। ਤਾਂ ਗੋਇਆ ਘੋਰ ਹਨ੍ਹੇਰੇ ਵਿੱਚ ਹਨ। ਹੁਣ ਤੁਸੀਂ ਘੋਰ ਸੋਝਰੇ ਵਿੱਚ ਹੋ - ਨੰਬਰਵਾਰ ਪੁਰਸ਼ਾਰਥ ਅਨੁਸਾਰ। ਹੁਣ ਰਾਤ ਪੂਰੀ ਹੋਣ ਵਾਲੀ ਹੈ, ਅਸੀਂ ਵਾਪਿਸ ਜਾਂਦੇ ਹਾਂ। ਅੱਜ ਬ੍ਰਹਮਾ ਦੀ ਰਾਤ, ਕਲ ਬ੍ਰਹਮਾ ਦਾ ਦਿਨ ਹੋਵੇਗਾ, ਬਦਲਣ ਵਿੱਚ ਟਾਇਮ ਤਾਂ ਲੱਗੇਗਾ ਨਾ। ਤੁਸੀਂ ਜਾਣਦੇ ਹੋ ਹੁਣ ਅਸੀਂ ਮ੍ਰਿਤੂਲੋਕ ਵਿੱਚ ਹਾਂ, ਕਲ ਅਮਰਲੋਕ ਵਿੱਚ ਹੋਵਾਂਗੇ। ਪਹਿਲੇ ਤਾਂ ਵਾਪਿਸ ਜਾਣਾ ਹੋਵੇਗਾ। ਇਵੇਂ ਇਹ 84 ਜਨਮਾਂ ਦਾ ਚੱਕਰ ਫਿਰਦਾ ਹੈ। ਇਹ ਫਿਰਨਾ ਬੰਦ ਨਹੀਂ ਹੁੰਦਾ ਹੈ। ਬਾਬਾ ਕਹਿੰਦੇ ਹਨ ਤੁਸੀਂ ਕਿੰਨੀ ਵਾਰੀ ਮੇਰੇ ਨਾਲ ਮਿਲੇ ਹੋਵੋਗੇ? ਤੁਹਾਡੇ 84 ਜਨਮਾਂ ਦਾ ਚੱਕਰ ਪੂਰਾ ਹੁੰਦਾ ਹੈ, ਤਾਂ ਸਭਦਾ ਹੋ ਜਾਏਗਾ। ਇਸਨੂੰ ਕਿਹਾ ਜਾਂਦਾ ਹੈ ਗਿਆਨ। ਗਿਆਨ ਦੇਣ ਵਾਲਾ ਹੈ ਹੀ ਗਿਆਨ ਸਾਗਰ, ਪਰਮਪਿਤਾ ਪਰਮਾਤਮਾ, ਪਤਿਤ -ਪਾਵਨ। ਤੁਸੀਂ ਪੁੱਛ ਸਕਦੇ ਹੋ ਪਤਿਤ - ਪਾਵਨ ਕਿਸਨੂੰ ਕਿਹਾ ਜਾਂਦਾ ਹੈ? ਭਗਵਾਨ ਤਾਂ ਨਿਰਾਕਾਰ ਨੂੰ ਕਿਹਾ ਜਾਂਦਾ ਹੈ ਫਿਰ ਤੁਸੀਂ ਰਘੁਪਤੀ ਰਾਘਵ ਰਾਜਾ ਰਾਮ ਕਿਉਂ ਕਹਿੰਦੇ ਹੋ? ਆਤਮਾਵਾਂ ਦਾ ਬਾਪ ਤਾਂ ਉਹ ਨਿਰਾਕਾਰ ਹੀ ਹੈ, ਸਮਝਾਉਣ ਦੀ ਬੜੀ ਹੀ ਯੁਕਤੀ ਚਾਹੀਦੀ ਹੈ।

ਦਿਨ - ਪ੍ਰਤੀਦਿਨ ਤੁਹਾਡੀ ਉੱਨਤੀ ਹੁੰਦੀ ਰਹੇਗੀ ਕਿਉਂਕਿ ਗੁਹੇ ਗਿਆਨ ਮਿਲਦਾ ਹੈ। ਸਮਝਾਉਂਣ ਦੇ ਲਈ ਹੈ ਸਿਰਫ਼ ਅਲਫ਼ ਦੀ ਗੱਲ। ਅਲਫ਼ ਨੂੰ ਭੁੱਲੇ ਤਾਂ ਆਰਫਨ ਹੋ ਗਏ, ਦੁਖੀ ਹੁੰਦੇ ਰਹਿੰਦੇ ਹਨ। ਇੱਕ ਦਵਾਰਾ, ਇੱਕ ਨੂੰ ਜਾਨਣ ਨਾਲ ਤੁਸੀਂ 21 ਜਨਮ ਸੁਖੀ ਹੋ ਜਾਂਦੇ ਹੋ। ਇਹ ਹੈ ਗਿਆਨ, ਉਹ ਹੈ ਅਗਿਆਨ, ਜੋ ਕਹਿ ਦਿੰਦੇ ਹਨ ਪਰਮਾਤਮਾ ਸਰਵਵਿਆਪੀ ਹੈ। ਅਰੇ, ਉਹ ਤਾਂ ਬਾਪ ਹੈ। ਬਾਪ ਕਹਿੰਦੇ ਹਨ ਤੁਹਾਡੇ ਅੰਦਰ ਭੂਤ ਸਰਵਵਿਆਪੀ ਹੈ। 5 ਵਿਕਾਰਾਂ ਰੂਪੀ ਰਾਵਣ ਸਰਵਵਿਆਪੀ ਹੈ। ਇਹ ਗੱਲਾਂ ਸਮਝਾਉਣੀਆਂ ਪੈਂਦੀਆਂ ਹਨ। ਅਸੀਂ ਈਸ਼ਵਰ ਦੀ ਗੋਦ ਵਿੱਚ ਹਾਂ - ਇਹ ਬੜਾ ਭਾਰੀ ਨਸ਼ਾ ਹੋਣਾ ਚਾਹੀਦਾ ਹੈ। ਫਿਰ ਭਵਿੱਖ ਵਿੱਚ ਦੇਵਤਿਆਂ ਦੀ ਗੋਦ ਵਿੱਚ ਜਾਵਾਂਗੇ। ਉੱਥੇ ਤੇ ਸਦੈਵ ਸੁਖ ਹੈ। ਸ਼ਿਵਬਾਬਾ ਨੇ ਸਾਨੂੰ ਏਡਾਪਟ ਕੀਤਾ ਹੈ। ਉਹਨਾਂ ਨੂੰ ਯਾਦ ਕਰਨਾ ਹੈ। ਆਪਣਾ ਵੀ ਅਤੇ ਦੂਸਰਿਆਂ ਦਾ ਵੀ ਕਲਿਆਣ ਕਰਨਾ ਹੈ ਤਾਂ ਰਾਜਾਈ ਮਿਲੇਗੀ। ਇਹ ਸਮਝਣ ਦੀ ਬੜੀ ਚੰਗੀ ਗੱਲ ਹੈ। ਸ਼ਿਵਬਾਬਾ ਹੈ ਨਿਰਾਕਾਰ, ਅਸੀਂ ਆਤਮਾਵਾਂ ਵੀ ਨਿਰਾਕਾਰ ਹਾਂ। ਉੱਥੇ ਅਸੀਂ ਅਸ਼ਰੀਰੀ ਨੰਗੇ ਰਹਿੰਦੇ ਸੀ। ਬਾਬਾ ਤੇ ਸਦੈਵ ਅਸ਼ਰੀਰੀ ਹੀ ਹੈ, ਬਾਬਾ ਕਦੀ ਸ਼ਰੀਰ ਰੂਪੀ ਕਪੜਾ ਪਾ ਪੁਨਰਜਨਮ ਨਹੀਂ ਲੈਂਦੇ ਹਨ। ਬਾਬਾ ਇੱਕ ਵਾਰ ਰੀਇਨਕਾਰਨੇਟ ਕਰਦੇ ਹਨ। ਪਹਿਲੇ - ਪਹਿਲੇ ਬ੍ਰਾਹਮਣ ਰਚਦੇ ਹਨ ਤਾਂ ਉਹਨਾਂ ਨੂੰ ਆਪਣਾ ਬਣਾਕੇ ਅਤੇ ਨਾਮ ਰੱਖਣਾ ਪਵੇ ਨਾ। ਬ੍ਰਹਮਾ ਨਹੀਂ ਤੇ ਬ੍ਰਾਹਮਣ ਕਿਥੋਂ ਤੋਂ ਆਏ? ਤਾਂ ਇਹ ਉਹ ਹੀ ਹੈ ਜਿਸਨੇ ਪੂਰੇ 84 ਜਨਮ ਲਏ ਹਨ, ਗੋਰੇ ਤੋਂ ਫਿਰ ਸਾਂਵਰਾਂ ਬਣਿਆ ਹੈ, ਸੁੰਦਰ ਤੋਂ ਸ਼ਾਮ, ਸ਼ਾਮ ਤੋਂ ਸੁੰਦਰ ਬਣਦਾ ਹੈ। ਭਾਰਤ ਦਾ ਵੀ ਅਸੀਂ ਸ਼ਾਮ -ਸੁੰਦਰ ਨਾਮ ਰੱਖ ਸਕਦੇ ਹਾਂ। ਭਾਰਤ ਨੂੰ ਹੀ ਸ਼ਾਮ, ਭਾਰਤ ਨੂੰ ਹੀ ਗੋਲਡਨ ਏਜ, ਸੁੰਦਰ ਕਹਿੰਦੇ ਹਨ। ਭਾਰਤ ਹੀ ਕਾਮ ਚਿਤਾ ਤੇ ਬੈਠ ਕਾਲਾ ਬਣਦਾ ਹੈ, ਭਾਰਤ ਹੀ ਗਿਆਨ ਚਿਤਾ ਤੇ ਬੈਠ ਗੋਰਾ ਬਣਦਾ ਹੈ। ਭਾਰਤ ਨਾਲ ਹੀ ਮੱਥਾ ਮਾਰਨਾ ਪੈਂਦਾ ਹੈ। ਭਾਰਤਵਾਸੀ ਫਿਰ ਹੋਰ ਹੋਰ ਧਰਮਾਂ ਵਿੱਚ ਕਨਵਰਟ ਹੋ ਗਏ ਹਨ। ਯੋਰੋਪਿਅਨ ਅਤੇ ਇੰਡੀਅਨ ਵਿੱਚ ਫ਼ਰਕ ਨਹੀਂ ਦਿਖਾਈ ਦਿੰਦਾ ਹੈ, ਉੱਥੇ ਜਾਕੇ ਸ਼ਾਦੀ ਕਰਦੇ ਹਨ ਤਾਂ ਕ੍ਰਿਸ਼ਚਨ ਕਹਾਉਣ ਲਗ ਜਾਂਦੇ ਹਨ। ਉਹਨਾਂ ਦੇ ਬੱਚੇ ਆਦਿ ਵੀ ਉਸੀ ਫੀਚਰਸ ਦੇ ਹੁੰਦੇ ਹਨ। ਅਫ਼ਰੀਕਾ ਵਿੱਚ ਵੀ ਸ਼ਾਦੀ ਕਰ ਲੈਂਦੇ ਹਨ।

ਹੁਣ ਬਾਬਾ ਵਿਸ਼ਾਲਬੁੱਧੀ ਦਿੰਦੇ ਹਨ, ਚੱਕਰ ਨੂੰ ਸਮਝਣ ਦੀ। ਇਹ ਵੀ ਲਿਖਿਆ ਹੋਇਆ ਹੈ - ਵਿਨਾਸ਼ ਕਾਲੇ ਵਿਪਰੀਤ ਬੁੱਧੀ। ਯਾਦਵਾ ਅਤੇ ਕੌਰਵਾਂ ਨੇ ਪ੍ਰੀਤ ਨਹੀਂ ਰੱਖੀ। ਜਿਨ੍ਹਾਂ ਨੇ ਪ੍ਰੀਤ ਰੱਖੀ ਉਹਨਾਂ ਦੀ ਵਿਜੇ ਹੋਈ। ਵਿਪਰੀਤ ਬੁੱਧੀ ਕਿਹਾ ਜਾਂਦਾ ਹੈ ਦੁਸ਼ਮਣ ਨੂੰ। ਬਾਪ ਕਹਿੰਦੇ ਹਨ ਇਸ ਸਮੇਂ ਸਭ ਇੱਕ-ਦੋ ਦੇ ਦੁਸ਼ਮਣ ਹਨ। ਬਾਪ ਨੂੰ ਹੀ ਸਰਵਵਿਆਪੀ ਕਹਿ ਗਾਲੀ ਦਿੰਦੇ ਹਨ ਇਹ ਤਾਂ ਫਿਰ ਕਹਿ ਦਿੰਦੇ ਜਨਮ - ਮਰਨ ਰਹਿਤ ਹੈ, ਉਹਨਾਂ ਦਾ ਵੀ ਕੋਈ ਨਾਮ - ਰੂਪ ਨਹੀਂ ਹੈ। ਓ ਗੋਡ ਫ਼ਾਦਰ ਵੀ ਕਹਿੰਦੇ ਹਨ, ਸਾਕਸ਼ਾਤਕਾਰ ਵੀ ਹੁੰਦਾ ਹੈ ਆਤਮਾ ਅਤੇ ਪਰਮਾਤਮਾ ਦਾ। ਉਸ ਵਿੱਚ ਅਤੇ ਪਰਮਾਤਮਾ ਵਿੱਚ ਕੋਈ ਫ਼ਰਕ ਨਹੀਂ ਰਹਿੰਦਾ। ਬਾਕੀ ਨੰਬਰਵਾਰ ਘਟ ਜ਼ਿਆਦਾ ਤਾਕਤ ਤੇ ਹੁੰਦੀ ਹੀ ਹੈ। ਮਨੁੱਖ ਭਾਵੇਂ ਮਨੁੱਖ ਹਨ, ਉਹਨਾਂ ਵਿੱਚ ਵੀ ਮਰਤਬੇ ਹੁੰਦੇ ਹਨ। ਬੁੱਧੀ ਵਿੱਚ ਫ਼ਰਕ ਹੈ। ਗਿਆਨ ਸਾਗਰ ਨੇ ਤੁਹਾਨੂੰ ਗਿਆਨ ਦਿੱਤਾ ਹੈ ਤਾਂ ਉਹਨਾਂ ਨੂੰ ਯਾਦ ਕਰਦੇ ਹੋ, ਉਹ ਅਵਸਥਾ ਤੁਹਾਡੀ ਅੰਤ ਵਿੱਚ ਬਣੇਗੀ।

ਅੰਮ੍ਰਿਤਵੇਲੇ ਸਿਮਰ - ਸਿਮਰ ਸੁਖ ਪਾਓ, ਭਾਵੇਂ ਲੇਟੇ ਰਹੋ ਪਰ ਨੀਂਦ ਨਹੀਂ ਆਉਣੀ ਚਾਹੀਦੀ ਹੈ। ਆਪਣਾ ਹਠ ਕਰ ਬੈਠਣਾ ਚਾਹੀਦਾ ਹੈ। ਮਿਹਨਤ ਹੈ। ਵੈਦ ਲੋਕ ਵੀ ਦਵਾਈ ਦਿੰਦੇ ਹਨ ਅੰਮ੍ਰਿਤਵੇਲੇ ਦੇ ਲਈ। ਇਹ ਵੀ ਦਵਾਈ ਹੈ। ਰਚਤਾ ਬਾਪ ਬ੍ਰਹਮਾ ਦਵਾਰਾ ਬ੍ਰਾਹਮਣ ਰਚਕੇ ਪੜ੍ਹਾਉਂਦੇ ਹਨ - ਇਹ ਗੱਲ ਸਭਨੂੰ ਸਮਝਾਉਣੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਸੀਂ ਈਸ਼ਵਰ ਦੀ ਗੋਦ ਲੀਤੀ ਹੈ ਫਿਰ ਦੇਵਤਾਈ ਗੋਦ ਵਿੱਚ ਜਾਵਾਂਗੇ ਇਸੀ ਰੂਹਾਨੀ ਨਸ਼ੇ ਵਿੱਚ ਰਹਿਣਾ ਹੈ। ਆਪਣਾ ਅਤੇ ਦੂਸਰਿਆਂ ਦਾ ਕਲਿਆਣ ਕਰਨਾ ਹੈ।

2. ਅੰਮ੍ਰਿਤਵੇਲੇ ਉੱਠ ਗਿਆਨ ਸਾਗਰ ਦੇ ਗਿਆਨ ਦਾ ਮਨਣ ਕਰਨਾ ਹੈ। ਇੱਕ ਦੀ ਅਵਿੱਭਚਾਰੀ ਯਾਦ ਵਿੱਚ ਰਹਿਣਾ ਹੈ। ਦੇਹ -ਅਭਿਮਾਨ ਛੱਡ ਖੁਦ ਨੂੰ ਆਤਮਾ ਨਿਸ਼ਚੇ ਕਰਨਾ ਹੈ।

ਵਰਦਾਨ:-
ਅੰਮ੍ਰਿਤਵੇਲੇ ਤੋਂ ਰਾਤ ਤੱਕ ਯਾਦ ਦੇ ਵਿਧੀਪੂਰਵਕ ਹਰ ਕਰਮ ਕਰਨ ਵਾਲੇ ਸਿੱਧੀ ਸਵਰੂਪ ਭਵ

ਅੰਮ੍ਰਿਤਵੇਲੇ ਤੋਂ ਲੈਕੇ ਰਾਤ ਤੱਕ ਜੋ ਵੀ ਕਰਮ ਕਰੋ, ਯਾਦ ਦੇ ਨਾਲ ਵਿਧੀਪ੍ਰਵਕ ਕਰੋ ਤਾਂ ਹਰ ਕਰਮ ਦੀ ਸਿੱਧੀ ਮਿਲੇਗੀ। ਸਭਤੋਂ ਵੱਡੀ ਤੋਂ ਵੱਡੀ ਸਿੱਧੀ ਹੈ - ਪ੍ਰਤੱਖਫ਼ਲ ਦੇ ਰੂਪ ਵਿੱਚ ਅੰਤਿਇੰਦ੍ਰੀਆ ਸੁਖ ਦੀ ਅਨੁਭੂਤੀ ਹੋਣਾ। ਸਦਾ ਸੁਖ ਦੀਆਂ ਲਹਿਰਾ ਵਿੱਚ, ਖੁਸ਼ੀ ਦੀਆਂ ਲਹਿਰਾਂ ਵਿੱਚ ਲਹਿਰਾਉਂਦੇ ਰਹੋਗੇ। ਤਾਂ ਪ੍ਰਤੱਖਫ਼ਲ ਵੀ ਮਿਲਦਾ ਹੈ ਅਤੇ ਫਿਰ ਭਵਿੱਖ ਫਲ ਵੀ ਮਿਲਦਾ ਹੈ। ਇਸ ਸਮੇਂ ਦਾ ਪ੍ਰਤੱਖਫ਼ਲ ਅਨੇਕ ਭਵਿੱਖ ਜਨਮਾਂ ਦੇ ਫਲ ਤੋਂ ਸ਼੍ਰੇਸ਼ਠ ਹੈ। ਹੁਣੇ - ਹੁਣੇ ਕੀਤਾ, ਹੁਣੇ - ਹੁਣੇ ਮਿਲਿਆ - ਇਸਨੂੰ ਹੀ ਕਹਿੰਦੇ ਹਨ ਪ੍ਰਤੱਖਫ਼ਲ।

ਸਲੋਗਨ:-
ਖੁਦ ਨੂੰ ਨਿਮਿਤ ਸਮਝ ਹਰ ਕਰਮ ਕਰੋ ਤਾਂ ਨਿਆਰੇ ਅਤੇ ਪਿਆਰੇ ਰਹੋਂਗੇ, ਮੈਂਪਨ ਆ ਨਹੀਂ ਸਕਦਾ।