15.01.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ:- ਤੁਸੀਂ ਅੱਧਾਕਲਪ ਜਿਸ ਦੀ ਭਗਤੀ ਕੀਤੀ ਹੈ, ਉਹ ਹੀ ਬਾਪ ਖ਼ੁਦ ਤੁਹਾਨੂੰ ਪੜ੍ਹਾ ਰਹੇ ਹਨ, ਇਸ ਪੜ੍ਹਾਈ ਤੋਂ ਹੀ ਤੁਸੀਂ ਦੇਵੀ ਦੇਵਤਾ ਬਣਦੇ ਹੋ"

ਪ੍ਰਸ਼ਨ:-
ਯੋਗਬਲ ਦੀ ਲਿਫ਼ਟ ਦੀ ਕੀ ਕਮਾਲ ਹੈ?

ਉੱਤਰ:-
ਤੁਸੀਂ ਬੱਚੇ ਯੋਗਬਲ ਦੀ ਲਿਫਟ ਨਾਲ ਸੈਕਿੰਡ ਵਿੱਚ ਉੱਪਰ ਚੜ੍ਹ ਜਾਂਦੇ ਹੋ ਮਤਲਬ ਸੈਕਿੰਡ ਵਿੱਚ ਜੀਵਨਮੁਕਤੀ ਦਾ ਵਰਸਾ ਤੁਹਾਨੂੰ ਮਿਲ ਜਾਂਦਾ ਹੈ। ਤੁਸੀਂ ਜਾਣਦੇ ਹੋ ਸੀੜੀ ਉਤਰਨ ਵਿੱਚ 5 ਹਜ਼ਾਰ ਵਰ੍ਹੇ ਲੱਗੇ ਅਤੇ ਚੜ੍ਹਦੇ ਹਨ ਇੱਕ ਸੈਕਿੰਡ ਵਿੱਚ, ਇਹ ਹੀ ਹੈ ਯੋਗਬਲ ਦੀ ਕਮਾਲ। ਬਾਪ ਦੀ ਯਾਦ ਨਾਲ ਸਭ ਪਾਪ ਕੱਟ ਜਾਂਦੇ ਹਨ। ਆਤਮਾ ਸਤੋਪ੍ਰਧਾਨ ਬਣ ਜਾਂਦੀ ਹੈ।

ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ। ਰੂਹਾਨੀ ਬਾਪ ਦੀ ਮਹਿਮਾ ਤਾਂ ਬੱਚਿਆਂ ਨੂੰ ਸੁਣਾਈ ਹੈ। ਉਹ ਗਿਆਨ ਦਾ ਸਾਗਰ, ਸਤ - ਚਿਤ - ਆਨੰਦ ਸਵਰੂਪ ਹੈ। ਸ਼ਾਂਤੀ ਦਾ ਸਾਗਰ ਹੈ। ਉਨ੍ਹਾਂ ਨੂੰ ਸਭ ਬੇਹੱਦ ਦੀਆਂ ਸਿਫਤਾਂ ਦਿੱਤੀਆਂ ਜਾਂਦੀਆਂ ਹਨ। ਹੁਣ ਬਾਪ ਹੈ ਗਿਆਨ ਦਾ ਸਾਗਰ। ਹੋਰ ਇਸ ਸਮੇਂ ਜੋ ਵੀ ਮਨੁੱਖ ਹਨ ਸਭ ਜਾਣਦੇ ਹਨ ਅਸੀਂ ਭਗਤੀ ਦੇ ਸਾਗਰ ਹਾਂ। ਭਗਤੀ ਵਿੱਚ ਜੋ ਸਭ ਤੋਂ ਤਿੱਖਾ ਹੁੰਦਾ ਹੈ ਉਨ੍ਹਾਂ ਨੂੰ ਮਾਨ ਮਿਲਦਾ ਹੈ। ਇਸ ਸਮੇਂ ਕਲਯੁਗ ਵਿੱਚ ਹੈ ਭਗਤੀ, ਦੁੱਖ। ਸਤਿਯੁਗ ਵਿੱਚ ਹੈ ਗਿਆਨ ਦਾ ਸੁੱਖ। ਇਵੇਂ ਨਹੀਂ ਕਿ ਉੱਥੇ ਗਿਆਨ ਹੈ। ਤਾਂ ਇਹ ਮਹਿਮਾ ਸਿਰਫ ਇੱਕ ਹੀ ਬਾਪ ਦੀ ਹੈ ਅਤੇ ਬੱਚਿਆਂ ਦੀ ਮਹਿਮਾ ਵੀ ਹੈ ਕਿਓਂਕਿ ਬਾਪ ਬੱਚਿਆਂ ਨੂੰ ਪੜ੍ਹਾਉਂਦੇ ਹਨ ਅਤੇ ਯਾਤਰਾ ਸਿਖਾਉਂਦੇ ਹਨ। ਬਾਪ ਨੇ ਸਮਝਾਇਆ ਹੈ ਦੋ ਯਾਤਰਾਵਾਂ ਹਨ। ਭਗਤ ਲੋਕੀ ਤੀਰਥ ਕਰਦੇ ਹਨ, ਚਾਰੋਂ ਪਾਸੇ ਚੱਕਰ ਲਗਾਉਂਦੇ ਹਨ। ਤਾਂ ਜਿੰਨਾ ਟਾਈਮ ਚਾਰੋਂ ਪਾਸੇ ਚੱਕਰ ਲਗਾਉਂਦੇ ਹਨ, ਉੰਨਾ ਟਾਈਮ ਵਿਕਾਰ ਵਿੱਚ ਨਹੀਂ ਜਾਂਦੇ ਹਨ। ਸ਼ਰਾਬ ਆਦਿ ਛੀ - ਛੀ ਕੋਈ ਚੀਜ਼ ਨਹੀਂ ਖਾਂਦੇ ਪੀਂਦੇ ਹਨ। ਕਦੀ ਬਦਰੀਨਾਥ, ਕਦੀ ਕਾਸ਼ੀ ਚੱਕਰ ਲਗਾਉਂਦੇ ਹਨ। ਭਗਤੀ ਕਰਦੇ ਹਨ ਭਗਵਾਨ ਦੀ। ਹੁਣ ਭਗਵਾਨ ਤਾਂ ਇੱਕ ਹੋਣਾ ਚਾਹੀਦਾ ਹੈ ਨਾ। ਸਭ ਪਾਸੇ ਤਾਂ ਚੱਕਰ ਨਹੀਂ ਲਗਾਉਣਾ ਚਾਹੀਦਾ ਹੈ ਨਾ! ਸ਼ਿਵਬਾਬਾ ਦੇ ਤੀਰਥ ਦਾ ਵੀ ਚੱਕਰ ਲਗਾਉਂਦੇ ਹਨ। ਸਭ ਤੋਂ ਵੱਡਾ ਬਨਾਰਸ ਦਾ ਤੀਰਥ ਗਾਇਆ ਹੋਇਆ ਹੈ, ਜਿਸ ਨੂੰ ਸ਼ਿਵ ਦੀ ਪੂਰੀ ਕਹਿੰਦੇ ਹਨ। ਚਾਰੋਂ ਪਾਸੇ ਜਾਂਦੇ ਹਨ ਪਰ ਜਿਨ੍ਹਾਂ ਦਾ ਦਰਸ਼ਨ ਕਰਨ ਜਾਂਦੇ ਹਨ ਅਤੇ ਜਿਨ੍ਹਾਂ ਦੀ ਭਗਤੀ ਕਰਦੇ ਹਨ, ਉਨ੍ਹਾ ਦੀ ਬਾਯੋਗ੍ਰਾਫੀ, ਆਕੁਪੇਸ਼ਨ ਦਾ ਕਿਸੇ ਨੂੰ ਪਤਾ ਨਹੀਂ ਇਸਲਈ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਅੰਧਸ਼ਰਧਾ। ਕਿਸ ਦੀ ਪੂਜਾ ਕਰਨਾ, ਮੱਥਾ ਟੇਕਣਾ ਅਤੇ ਉਨ੍ਹਾਂ ਦੀ ਜੀਵਨ ਕਹਾਣੀ ਨੂੰ ਨਾ ਜਾਣਨਾ, ਉਸ ਨੂੰ ਕਿਹਾ ਜਾਂਦਾ ਹੈ ਬਲਾਇੰਡਫੇਥ। ਘਰ ਵਿੱਚ ਵੀ ਮਨਾਉਂਦੇ ਹਨ, ਦੇਵੀਆਂ ਦੀ ਕਿੰਨੀ ਪੂਜਾ ਕਰਦੇ ਹਨ, ਮਿੱਟੀ ਦੀਆਂ ਅਤੇ ਪੱਥਰ ਦੀਆਂ ਦੇਵੀਆਂ ਬਣਾਏ ਉਨ੍ਹਾਂ ਨੂੰ ਬਹੁਤ ਸ਼ਿੰਗਾਰਦੇ ਹਨ। ਸਮਝੋ ਲਕਸ਼ਮੀ ਦਾ ਚਿੱਤਰ ਬਣਾਉਂਦੇ ਹਨ, ਉਨ੍ਹਾਂ ਤੋਂ ਪੁਛੋ ਇਨ੍ਹਾਂ ਦੀ ਬਾਯੋਗ੍ਰਾਫੀ ਦੱਸੋ ਤਾਂ ਕਹਿਣਗੇ ਸਤਿਯੁਗ ਦੀ ਮਹਾਰਾਣੀ ਸੀ। ਤ੍ਰੇਤਾ ਦੀ ਫਿਰ ਸੀਤਾ ਸੀ। ਬਾਕੀ ਇਨ੍ਹਾ ਨੇ ਕਿੰਨਾ ਸਮੇਂ ਰਾਜ ਕੀਤਾ, ਲਕਸ਼ਮੀ - ਨਾਰਾਇਣ ਦਾ ਰਾਜ ਕਦੋਂ ਤੋਂ ਕਦੋਂ ਤੱਕ ਚੱਲਿਆ, ਇਹ ਕੋਈ ਵੀ ਜਾਣਦੇ ਨਹੀਂ। ਮਨੁੱਖ ਭਗਤੀ ਮਾਰਗ ਵਿੱਚ ਯਾਤਰਾ ਤੇ ਜਾਂਦੇ ਹਨ, ਇਹ ਸਭ ਹਨ ਭਗਵਾਨ ਨੂੰ ਮਿਲਣ ਦੇ ਉਪਾਏ। ਸ਼ਾਸਤਰ ਪੜ੍ਹਨਾ ਇਹ ਵੀ ਉਪਾਏ ਹੈ ਰੱਬ ਨੂੰ ਮਿਲਣ ਲਈ। ਪਰ ਭਗਵਾਨ ਹੈ ਕਿੱਥੇ? ਕਹਿਣਗੇ ਉਹ ਤਾਂ ਸਰਵਵਿਆਪੀ ਹੈ।

ਹੁਣ ਤੁਸੀਂ ਜਾਣਦੇ ਹੋ ਪੜ੍ਹਾਈ ਨਾਲ ਅਸੀਂ ਇਹ (ਦੇਵੀ - ਦੇਵਤਾ) ਬਣਦੇ ਹਾਂ। ਬਾਪ ਖ਼ੁਦ ਆਕੇ ਪੜ੍ਹਾਉਂਦੇ ਹਨ, ਜਿਸ ਦੇ ਮਿਲਣ ਲਈ ਅੱਧਾਕਲਪ ਭਗਤੀ ਮਾਰਗ ਚਲਦਾ ਹੈ। ਕਹਿੰਦੇ ਹਨ ਬਾਬਾ ਪਾਵਨ ਬਣਾਓ ਅਤੇ ਆਪਣਾ ਪਰਿਚੈ ਵੀ ਦਿਉ ਕਿ ਤੁਸੀਂ ਹੋ ਕੌਣ? ਬਾਬਾ ਨੇ ਸਮਝਾਇਆ ਹੈ ਕਿ ਤੁਸੀਂ ਆਤਮਾ ਬਿੰਦੀ ਹੋ, ਆਤਮਾ ਨੂੰ ਹੀ ਇੱਥੇ ਸ਼ਰੀਰ ਮਿਲਿਆ ਹੋਇਆ ਹੈ, ਇਸ ਲਈ ਇੱਥੇ ਕਰਮ ਕਰਦੀ ਹੈ। ਦੇਵਤਾਵਾਂ ਦੇ ਲਈ ਕਹਿਣਗੇ ਕਿ ਇਹ ਸਤਿਯੁਗ ਵਿੱਚ ਰਾਜ ਕਰਕੇ ਗਏ ਹਨ। ਕ੍ਰਿਸ਼ਚਨ ਲੋਕ ਤਾਂ ਸਮਝਦੇ ਹਨ ਬਰੋਬਰ ਗਾਡ ਫਾਦਰ ਨੇ ਪੈਰਾਡਾਇਜ਼ ਸਥਾਪਨ ਕੀਤਾ। ਅਸੀਂ ਉਨ੍ਹਾਂ ਵਿੱਚ ਨਹੀਂ ਸੀ। ਭਾਰਤ ਵਿੱਚ ਪੈਰਾਡਾਇਜ਼ ਸੀ, ਉਨ੍ਹਾਂ ਦੀ ਬੁੱਧੀ ਫਿਰ ਵੀ ਚੰਗੀ ਹੈ। ਭਾਰਤਵਾਸੀ ਸਤੋਪ੍ਰਧਾਨ ਵੀ ਬਣਦੇ ਹਨ ਤਾਂ ਫਿਰ ਤਮੋਪ੍ਰਧਾਨ ਵੀ ਬਣਦੇ ਹਨ। ਉਹ ਇੰਨਾ ਸੁੱਖ ਨਹੀਂ ਵੇਖਦੇ ਤਾਂ ਦੁੱਖ ਵੀ ਇੰਨਾ ਨਹੀਂ ਵੇਖਦੇ ਹਨ। ਹੁਣ ਪਿਛਾੜੀ ਦੇ ਕ੍ਰਿਸ਼ਚਨ ਲੋਕ ਕਿੰਨਾ ਸੁਖੀ ਹਨ। ਪਹਿਲੇ ਤਾਂ ਉਹ ਗਰੀਬ ਸੀ। ਪੈਸਾ ਤਾਂ ਮਿਹਨਤ ਨਾਲ ਕਮਾਇਆ ਜਾਂਦਾ ਹੈ ਨਾ। ਪਹਿਲੇ ਕਰਾਇਸਟ ਆਇਆ, ਫਿਰ ਉਨ੍ਹਾਂ ਦਾ ਧਰਮ ਸਥਾਪਨ ਹੁੰਦਾ ਹੈ, ਵ੍ਰਿਧੀ ਹੁੰਦੀ ਜਾਂਦੀ ਹੈ। ਇੱਕ ਤੋਂ ਦੋ, ਦੋ ਤੋਂ ਚਾਰ ਫਿਰ ਇਵੇਂ ਵ੍ਰਿਧੀ ਹੁੰਦੀ ਜਾਂਦੀ ਹੈ। ਹੁਣ ਵੇਖੋ ਕ੍ਰਿਸ਼ਚਨ ਦਾ ਝਾੜ ਕਿੰਨਾ ਹੋ ਗਿਆ ਹੈ। ਫਾਊਂਡੇਸ਼ਨ ਹੈ - ਦੇਵੀ - ਦੇਵਤਾ ਘਰਾਣਾ। ਉਹ ਫਿਰ ਇੱਥੇ ਇਸ ਸਮੇਂ ਸਥਾਪਨ ਹੁੰਦਾ ਹੈ। ਪਹਿਲੇ ਇੱਕ ਬ੍ਰਹਮਾ ਫਿਰ ਬ੍ਰਾਹਮਣਾਂ ਦੀ ਅਡੋਪਟਿਡ ਸੰਤਾਨ ਵ੍ਰਿਧੀ ਨੂੰ ਪਾਉਂਦੇ ਹਨ। ਬਾਪ ਪੜ੍ਹਾਉਂਦੇ ਹਨ ਤਾਂ ਬਹੁਤ ਢੇਰ ਬ੍ਰਾਹਮਣ ਹੋ ਜਾਂਦੇ ਹੈ। ਪਹਿਲੇ ਤਾਂ ਇਹ ਇੱਕ ਸੀ ਨਾ। ਇੱਕ ਤੋਂ ਕਿੰਨੀ ਵ੍ਰਿਧੀ ਹੋਈ ਹੈ। ਕਿੰਨੀ ਹੋਣ ਦੀ ਹੈ। ਜਿੰਨੇ ਸੂਰਜਵੰਸ਼ੀ, ਚੰਦ੍ਰਵੰਸ਼ੀ ਦੇਵਤੇ, ਉਤਨੇ ਸਭ ਬਣਨ ਦੇ ਹਨ। ਪਹਿਲੇ ਹੈ ਇੱਕ ਬਾਪ, ਉਨ੍ਹਾਂ ਦੀ ਆਤਮਾ ਤਾਂ ਹੈ ਹੀ। ਬਾਪ ਦੀ ਅਸੀਂ ਆਤਮਾਵਾਂ ਸੰਤਾਨ ਕਿੰਨੀ ਹਾਂ? ਅਸੀਂ ਸਭ ਆਤਮਾਵਾਂ ਦਾ ਬਾਪ ਇੱਕ ਅਨਾਦਿ ਹੈ। ਫਿਰ ਸ੍ਰਿਸ਼ਟੀ ਦਾ ਚੱਕਰ ਫਿਰਦਾ ਰਹਿੰਦਾ ਹੈ। ਸਭ ਮਨੁੱਖ ਤਾਂ ਹਮੇਸ਼ਾ ਨਹੀਂ ਹਨ ਨਾ। ਆਤਮਾਵਾਂ ਨੂੰ ਵੱਖ - ਵੱਖ ਪਾਰ੍ਟ ਵਜਾਉਣਾ ਹੈ। ਇਸ ਝਾੜ ਦਾ ਪਹਿਲੇ - ਪਹਿਲੇ ਥੁਰ ( ਤਨਾ ) ਹੈ ਦੇਵੀ - ਦੇਵਤਾਵਾਂ ਦਾ, ਫਿਰ ਉਨ੍ਹਾਂ ਤੋਂ ਟਿਊਬਸ ( ਟਾਹਣੀਆਂ ) ਨਿਕਲੀਆਂ ਹਨ। ਤਾਂ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ - ਬੱਚਿਓ, ਮੈਂ ਆਕੇ ਕੀ ਕਰਦਾ ਹਾਂ? ਆਤਮਾ ਵਿੱਚ ਹੀ ਧਾਰਨਾ ਹੁੰਦੀ ਹੈ । ਬਾਪ ਬੈਠ ਸੁਣਾਉਂਦੇ ਹਨ - ਮੈਂ ਆਇਆ ਕਿਵੇਂ? ਤੁਸੀਂ ਸਭ ਬੱਚੇ ਜਦੋਂਕਿ ਪਤਿਤ ਬਣੇ ਹੋ ਤਾਂ ਯਾਦ ਕਰਦੇ ਹੋ। ਸਤਿਯੁਗ - ਤ੍ਰੇਤਾ ਵਿੱਚ ਤਾਂ ਤੁਸੀਂ ਸੁਖੀ ਸੀ ਤਾਂ ਯਾਦ ਨਹੀਂ ਕਰਦੇ ਸੀ। ਦਵਾਪਰ ਦੇ ਬਾਦ ਜਦੋਂ ਦੁੱਖ ਜਾਸਤੀ ਹੋਇਆ ਹੈ ਫਿਰ ਪੁਕਾਰਿਆ ਹੈ - ਹੇ ਪਰਮਪਿਤਾ ਪਰਮਾਤਮਾ ਬਾਬਾ। ਹਾਂ ਬੱਚਿਓ, ਸੁਣਿਆ। ਕੀ ਚਾਹੁੰਦੇ ਹੋ? ਬਾਬਾ ਆਕੇ ਪਤਿਤਾਂ ਨੂੰ ਪਾਵਨ ਬਣਾਓ। ਬਾਬਾ ਅਸੀਂ ਬਹੁਤ ਦੁਖੀ, ਪਤਿਤ ਹਾਂ। ਸਾਨੂੰ ਆਕੇ ਪਾਵਨ ਬਣਾਓ। ਕਿਰਪਾ ਕਰੋ, ਅਸ਼ੀਰਵਾਦ ਕਰੋ। ਤੁਸੀਂ ਮੈਨੂੰ ਪੁਕਾਰਿਆ ਹੈ - ਬਾਬਾ, ਆਕੇ ਪਤਿਤਾਂ ਨੂੰ ਪਾਵਨ ਬਣਾਓ। ਪਾਵਨ ਸਤਿਯੁਗ ਨੂੰ ਕਿਹਾ ਜਾਂਦਾ ਹੈ। ਇਹ ਵੀ ਬਾਪ ਆਪ ਬੈਠ ਦੱਸਦੇ ਹਨ। ਡਰਾਮਾ ਦਾ ਪਲਾਨ ਅਨੁਸਾਰ ਜਦੋਂ ਸੰਗਮਯੁਗ ਹੁੰਦਾ ਹੈ, ਸ੍ਰਿਸ਼ਟੀ ਪੁਰਾਣੀ ਹੁੰਦੀ ਹੈ ਉਦੋਂ ਮੈਂ ਆਉਂਦਾ ਹਾਂ।

ਤੁਸੀਂ ਸਮਝਦੇ ਹੋ ਸੰਨਿਆਸੀ ਵੀ ਦੋ ਤਰ੍ਹਾਂ ਦੇ ਹਨ। ਉਹ ਹੈ ਹਠਯੋਗੀ, ਉਨ੍ਹਾਂ ਨੂੰ ਰਾਜਯੋਗੀ ਨਹੀਂ ਕਿਹਾ ਜਾਂਦਾ ਹੈ। ਉਨ੍ਹਾਂ ਦਾ ਹੈ ਹੱਦ ਦਾ ਸੰਨਿਆਸ। ਘਰਬਾਰ ਛੱਡ ਜਾ ਜੰਗਲ ਵਿੱਚ ਰਹਿੰਦੇ ਹਨ। ਗੁਰੂਆਂ ਦੇ ਫਾਲੋਅਰਸ ਬਣਦੇ ਹਨ। ਗੋਪੀਚੰਦ ਰਾਜਾ ਦੇ ਲਈ ਵੀ ਇੱਕ ਕਥਾ ਸੁਣਾਉਂਦੇ ਹਨ। ਉਸ ਨੇ ਕਿਹਾ ਤੁਸੀਂ ਘਰਬਾਰ ਕਿਓਂ ਛੱਡਦੇ ਹੋ? ਕਿੱਥੇ ਜਾਂਦੇ ਹੋ? ਸ਼ਾਸਤਰਾਂ ਵਿੱਚ ਬਹੁਤ ਕੁਝ ਕਹਾਣੀਆਂ ਹਨ। ਹੁਣ ਤੁਸੀਂ ਬੀ. ਕੇ. ਰਾਜਿਆਂ ਨੂੰ ਵੀ ਜਾਕੇ ਗਿਆਨ ਅਤੇ ਯੋਗ ਸਿਖਾਉਂਦੇ ਹੋ। ਇੱਕ ਅਸ਼ਟਾਵਕਰ ਗੀਤਾ ਵੀ ਹੈ, ਜਿਸ ਵਿੱਚ ਸਿਖਾਉਂਦੇ ਹਨ - ਰਾਜਾ ਨੂੰ ਵੈਰਾਗ ਆਇਆ, ਬੋਲਿਆ ਮੈਨੂੰ ਕੋਈ ਪਰਮਾਤਮਾ ਨਾਲ ਮਿਲਾਵੇ। ਢਿੰਡੋਰਾ ਪਿਟਵਾਇਆ। ਉਹ ਇਹ ਹੀ ਸਮੇਂ ਹੈ। ਤੁਸੀਂ ਜਾਕੇ ਰਾਜਿਆਂ ਨੂੰ ਗਿਆਨ ਦਿੰਦੇ ਹੋ ਨਾ, ਬਾਪ ਨਾਲ ਮਿਲਾਉਣ ਲਈ। ਜਿਵੇਂ ਤੁਸੀਂ ਮਿਲੇ ਹੋ ਤਾਂ ਹੋਰਾਂ ਨੂੰ ਵੀ ਮਿਲਾਉਣ ਦੀ ਕੋਸ਼ਿਸ਼ ਕਰਦੇ ਹੋ। ਤੁਸੀਂ ਕਹਿੰਦੇ ਹੋ ਅਸੀਂ ਤੁਹਾਨੂੰ ਸ੍ਵਰਗ ਦਾ ਮਾਲਿਕ ਬਣਵਾਂਗੇ, ਮੁਕਤੀ - ਜੀਵਨਮੁਕਤੀ ਦੇਵਾਂਗੇ। ਫਿਰ ਉਨ੍ਹਾਂ ਨੂੰ ਬੋਲੋ ਸ਼ਿਵਬਾਬਾ ਨੂੰ ਯਾਦ ਕਰੋ ਹੋਰ ਕਿਸੇ ਨੂੰ ਨਹੀਂ। ਤੁਹਾਡੇ ਕੋਲ ਵੀ ਸ਼ੁਰੂ ਵਿੱਚ ਬੈਠੇ - ਬੈਠੇ ਇੱਕ - ਦੋ ਨੂੰ ਵੇਖਦੇ ਧਿਆਨ ਵਿੱਚ ਚਲੇ ਜਾਂਦੇ ਸੀ ਨਾ। ਬਹੁਤ ਵੰਡਰ ਲੱਗਦਾ ਸੀ। ਬਾਪ ਸੀ ਨਾ ਇਨ੍ਹਾਂ ਵਿੱਚ, ਤਾਂ ਉਹ ਚਮਤਕਾਰ ਵਿਖਾਉਂਦੇ ਸੀ। ਸਭ ਦੀ ਰੱਸੀ ਖਿੱਚ ਲੈਂਦੇ ਸੀ। ਬਾਪਦਾਦਾ ਇਕੱਠੇ ਹੋ ਗਏ ਨਾ। ਕਬਰਿਸਤਾਨ ਬਣਾਉਂਦੇ ਸੀ। ਸਭ ਬਾਪ ਦੀ ਯਾਦ ਵਿੱਚ ਸੋ ਜਾਓ। ਸਭ ਧਿਆਨ ਵਿੱਚ ਚਲੇ ਜਾਂਦੇ ਸੀ। ਇਹ ਸਭ ਸ਼ਿਵਬਾਬਾ ਦੀ ਚਤੁਰਾਈ ਸੀ। ਇਸ ਨੂੰ ਫਿਰ ਕਈ ਜਾਦੂ ਸਮਝਣ ਲੱਗੇ। ਇਹ ਸੀ ਸ਼ਿਵਬਾਬਾ ਦਾ ਖੇਡ। ਬਾਪ ਜਾਦੂਗਰ, ਸੌਦਾਗਰ, ਰਤਨਾਗਰ ਹੈ ਨਾ। ਧੋਬੀ ਵੀ ਹੈ, ਸੁਨਾਰ ਵੀ ਹੈ, ਵਕੀਲ ਵੀ ਹੈ। ਸਭ ਨੂੰ ਰਾਵਣ ਦੀ ਜੇਲ ਤੋਂ ਛੁਡਾਉਂਦੇ ਹਨ। ਉਨ੍ਹਾਂ ਨੂੰ ਹੀ ਸਭ ਬੁਲਾਉਂਦੇ ਹਨ - ਹੇ ਪਤਿਤ - ਪਾਵਨ, ਹੇ ਦੂਰਦੇਸ਼ ਦੇ ਰਹਿਣ ਵਾਲੇ ਸਾਨੂੰ ਆਕੇ ਪਾਵਨ ਬਣਾਓ। ਆਓ ਵੀ ਪਤਿਤ ਦੁਨੀਆਂ ਵਿੱਚ, ਪਤਿਤ ਸ਼ਰੀਰ ਵਿੱਚ ਆਕੇ ਸਾਨੂੰ ਪਾਵਨ ਬਣਾਓ। ਹੁਣ ਤੁਸੀਂ ਉਨ੍ਹਾਂ ਦਾ ਵੀ ਅਰਥ ਸਮਝਦੇ ਹੋ। ਬਾਪ ਆਕੇ ਦੱਸਦੇ ਹਨ ਤੁਸੀਂ ਬੱਚਿਆਂ ਨੇ ਰਾਵਣ ਦੇ ਦੇਸ਼ ਵਿੱਚ ਸਾਨੂੰ ਬੁਲਾਇਆ ਹੈ, ਮੈਂ ਤਾਂ ਪਰਮਧਾਮ ਵਿੱਚ ਬੈਠਾ ਸੀ। ਸ੍ਵਰਗ ਸਥਾਪਨ ਕਰਨ ਦੇ ਲਈ ਮੈਨੂੰ ਨਰਕ ਰਾਵਨ ਦੇ ਦੇਸ਼ ਵਿੱਚ ਬੁਲਾਇਆ ਕਿ ਹੁਣ ਸੁਖਧਾਮ ਵਿੱਚ ਲੈ ਚੱਲੋ। ਹੁਣ ਤੁਸੀਂ ਬੱਚਿਆਂ ਨੂੰ ਲੈ ਚਲਦੇ ਹਨ ਨਾ। ਤਾਂ ਇਹ ਹੈ ਡਰਾਮਾ। ਮੈਂ ਜੋ ਤੁਹਾਨੂੰ ਰਾਜ ਦਿੱਤਾ ਸੀ ਉਹ ਪੂਰਾ ਹੋਇਆ ਫਿਰ ਦਵਾਪਰ ਤੋਂ ਰਾਵਨ ਰਾਜ ਚੱਲਿਆ ਹੈ। 5 ਵਿਕਾਰਾਂ ਵਿੱਚ ਡਿੱਗੇ, ਉਨ੍ਹਾਂ ਦੇ ਚਿੱਤਰ ਵੀ ਹਨ ਜਗਨਨਾਥਪੁਰੀ ਵਿੱਚ। ਪਹਿਲੇ ਨੰਬਰ ਵਿੱਚ ਜੋ ਸੀ ਉਹ ਹੀ ਫਿਰ 84 ਜਨਮ ਲੈ ਹੁਣ ਪਿਛਾੜੀ ਵਿੱਚ ਹੈ ਫਿਰ ਉਨ੍ਹਾਂ ਨੂੰ ਹੀ ਪਹਿਲੇ ਨੰਬਰ ਵਿੱਚ ਜਾਣਾ ਹੈ। ਇਹ ਬ੍ਰਹਮਾ ਬੈਠਾ ਹੈ, ਵਿਸ਼ਨੂੰ ਵੀ ਬੈਠਾ ਹੈ। ਇਨ੍ਹਾਂ ਦਾ ਆਪਸ ਵਿੱਚ ਕੀ ਕਨੈਕਸ਼ਨ ਹੈ? ਦੁਨੀਆਂ ਵਿੱਚ ਕੋਈ ਨਹੀਂ ਜਾਣਦੇ। ਬ੍ਰਹਮਾ - ਸਰਸਵਤੀ ਵੀ ਅਸਲ ਵਿੱਚ ਸਤਿਯੁਗ ਦੇ ਮਾਲਿਕ ਲਕਸ਼ਮੀ - ਨਾਰਾਇਣ ਸੀ। ਹੁਣ ਨਰਕ ਦੇ ਮਾਲਿਕ ਹਨ। ਹੁਣ ਇਹ ਤਪੱਸਿਆ ਕਰ ਰਹੇ ਹਨ - ਇਹ ਲਕਸ਼ਮੀ - ਨਾਰਾਇਣ ਬਣਨ ਦੇ ਲਈ। ਦਿਲਵਾੜਾ ਮੰਦਿਰ ਵਿੱਚ ਪੂਰਾ ਯਾਦਗਾਰ ਹੈ। ਬਾਪ ਵੀ ਇੱਥੇ ਹੀ ਆਏ ਹਨ ਇਸਲਈ ਹੁਣ ਲਿਖਦੇ ਵੀ ਹਨ - ਆਬੂ ਸਰਵ ਤੀਰਥਾਂ ਵਿੱਚ, ਸਭ ਧਰਮਾਂ ਦੇ ਤੀਰਥ ਵਿੱਚ ਮੁੱਖ ਤੀਰਥ ਹੈ ਕਿਓਂਕਿ ਇੱਥੇ ਹੀ ਬਾਪ ਆਕੇ ਸਰਵ ਧਰਮਾਂ ਦੀ ਸਦਗਤੀ ਕਰਦੇ ਹਨ। ਤੁਸੀਂ ਸ਼ਾਂਤੀਧਾਮ ਹੋਕੇ ਫਿਰ ਸ੍ਵਰਗ ਵਿੱਚ ਜਾਂਦੇ ਹੋ ਬਾਕੀ ਸਭ ਸ਼ਾਂਤੀਧਾਮ ਚਲੇ ਜਾਂਦੇ ਹਨ। ਉਹ ਹੈ ਜੜ੍ਹ ਯਾਦਗਾਰ, ਇਹ ਹੈ ਚੇਤੰਨ। ਜਦੋਂ ਤੁਸੀਂ ਚੇਤੰਨ ਵਿੱਚ ਉਹ ਬਣ ਜਾਓਗੇ ਤਾਂ ਫਿਰ ਇਹ ਮੰਦਿਰ ਆਦਿ ਸਭ ਖਤਮ ਹੋ ਜਾਣਗੇ। ਫਿਰ ਭਗਤੀ ਮਾਰਗ ਵਿੱਚ ਇਹ ਯਾਦਗਾਰ ਬਣਾਉਣਗੇ। ਹੁਣ ਤੁਸੀਂ ਸ੍ਵਰਗ ਦੀ ਸਥਾਪਨਾ ਕਰ ਰਹੇ ਹੋ। ਮਨੁੱਖ ਸਮਝਦੇ ਹਨ - ਸ੍ਵਰਗ ਉੱਪਰ ਵਿੱਚ ਹੈ। ਹੁਣ ਤੁਸੀਂ ਸਮਝਦੇ ਹੋ ਇਹ ਹੀ ਭਾਰਤ ਸ੍ਵਰਗ ਸੀ, ਹੁਣ ਨਰਕ ਹੈ। ਇਹ ਚੱਕਰ ਵੇਖਣ ਨਾਲ ਹੀ ਸਾਰਾ ਗਿਆਨ ਆ ਜਾਂਦਾ ਹੈ। ਦਵਾਪਰ ਤੋਂ ਹੋਰ ਹੋਰ ਧਰਮ ਆਉਂਦੇ ਹਨ ਤਾਂ ਹੁਣ ਵੇਖੋ ਕਿੰਨੇਂ ਧਰਮ ਹਨ। ਇਹ ਹੈ ਆਇਰਨ ਏਜ਼। ਹੁਣ ਤੁਸੀਂ ਸੰਗਮ ਤੇ ਹੋ। ਸਤਿਯੁਗ ਵਿੱਚ ਜਾਣ ਦੇ ਲਈ ਪੁਰਸ਼ਾਰਥ ਕਰਦੇ ਹੋ। ਕਲਯੁਗ ਵਿੱਚ ਹਨ ਸਭ ਪੱਥਰਬੁਧੀ। ਸਤਿਯੁਗ ਵਿੱਚ ਹਨ ਪਾਰਸਬੁੱਧੀ। ਤੁਸੀਂ ਹੀ ਪਾਰਸਬੁੱਧੀ ਸੀ, ਤੁਸੀਂ ਹੀ ਫਿਰ ਪੱਥਰਬੁੱਧੀ ਬਣੇ ਹੋ, ਫਿਰ ਪਾਰਸਬੁੱਧੀ ਬਣਨਾ ਹੈ। ਹੁਣ ਬਾਪ ਕਹਿੰਦੇ ਹਨ ਤੁਸੀਂ ਸਾਨੂੰ ਬੁਲਾਇਆ ਹੈ ਤਾਂ ਮੈਂ ਆਇਆ ਹੋਇਆ ਹਾਂ ਅਤੇ ਤੁਹਾਨੂੰ ਕਹਿੰਦਾ ਹਾਂ - ਕਾਮ ਨੂੰ ਜਿੱਤੋ ਤਾਂ ਜਗਤਜੀਤ ਬਣੋਂਗੇ। ਮੁੱਖ ਇਹ ਵਿਕਾਰ ਹੀ ਹੈ। ਸਤਿਯੁਗ ਵਿੱਚ ਹਨ ਸਭ ਨਿਰਵਿਕਾਰੀ। ਕਲਯੁਗ ਵਿੱਚ ਹਨ ਵਿਕਾਰੀ।

ਬਾਪ ਕਹਿੰਦੇ ਹਨ ਬੱਚੇ, ਹੁਣ ਨਿਰਵਿਕਾਰੀ ਬਣੋ। 63 ਜਨਮ ਵਿਕਾਰ ਵਿੱਚ ਗਏ ਹੋ। ਹੁਣ ਇਹ ਅੰਤਿਮ ਜਨਮ ਪਵਿੱਤਰ ਬਣੋ। ਹੁਣ ਮਰਨਾ ਵੀ ਸਭ ਨੂੰ ਹੈ। ਮੈਂ ਸ੍ਵਰਗ ਸਥਾਪਨ ਕਰਨ ਆਇਆ ਹਾਂ ਤਾਂ ਹੁਣ ਮੇਰੀ ਸ਼੍ਰੀਮਤ ਤੇ ਚੱਲੋ। ਮੈਂ ਜੋ ਕਹਾਂ ਉਹ ਸੁਣੋ। ਹੁਣ ਤੁਸੀਂ ਪੱਥਰਬੁਧੀ ਨੂੰ ਪਾਰਸਬੁੱਧੀ ਬਣਾਉਣ ਦਾ ਪੁਰਸ਼ਾਰਥ ਕਰ ਰਹੇ ਹੋ। ਤੁਸੀਂ ਹੀ ਪੂਰੀ ਸੀੜੀ ਉਤਰਦੇ ਹੋ ਫਿਰ ਚੜ੍ਹਦੇ ਹੋ। ਤੁਸੀਂ ਜਿਵੇਂ ਜਿੰਨ ਹੋ। ਜਿੰਨ ਦੀ ਕਹਾਣੀ ਹੈ ਨਾ - ਉਸਨੇ ਬੋਲਿਆ ਕੰਮ ਦਿਉ, ਤਾਂ ਰਾਜਾ ਨੇ ਕਿਹਾ ਚੰਗਾ ਸੀੜੀ ਉੱਤਰੋ ਅਤੇ ਚੜ੍ਹੇ। ਬਹੁਤ ਮਨੁੱਖ ਕਹਿੰਦੇ ਹਨ ਭਗਵਾਨ ਨੂੰ ਕੀ ਪਈ ਸੀ ਜੋ ਸੀੜੀ ਚੜ੍ਹਾਉਂਦੇ ਅਤੇ ਉਤਾਰਦੇ ਹਨ। ਭਗਵਾਨ ਨੂੰ ਕੀ ਹੋਇਆ ਜੋ ਅਜਿਹੀ ਸੀੜੀ ਬਣਾਈ! ਬਾਪ ਸਮਝਾਉਂਦੇ ਹਨ ਇਹ ਅਨਾਦਿ ਖੇਡ ਹੈ। ਤੁਸੀਂ 5 ਹਜ਼ਾਰ ਵਰ੍ਹੇ ਵਿੱਚ 84 ਜਨਮ ਲੀਤੇ ਹਨ। 5 ਹਜ਼ਾਰ ਵਰ੍ਹੇ ਤੁਹਾਨੂੰ ਥੱਲੇ ਉਤਰਨ ਵਿੱਚ ਲੱਗੇ ਹਨ ਫਿਰ ਉੱਪਰ ਵਿੱਚ ਜਾਂਦੇ ਹੋ ਸੈਕਿੰਡ ਵਿੱਚ। ਇਹ ਹੈ ਤੁਹਾਡੇ ਯੋਗਬਲ ਦੀ ਲਿਫਟ। ਬਾਪ ਕਹਿੰਦੇ ਹਨ ਯਾਦ ਕਰੋ ਤਾਂ ਤੁਹਾਡੇ ਪਾਪ ਕੱਟ ਜਾਣਗੇ। ਬਾਪ ਆਉਂਦੇ ਹਨ ਤਾਂ ਸੈਕਿੰਡ ਵਿੱਚ ਤੁਸੀਂ ਉੱਪਰ ਚੜ੍ਹ ਜਾਂਦੇ ਹੋ ਫਿਰ ਥੱਲੇ ਉਤਰਨ ਵਿੱਚ 5 ਹਜ਼ਾਰ ਵਰ੍ਹੇ ਲੱਗੇ ਹਨ। ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਹਨ। ਚੜ੍ਹਨ ਦੀ ਤਾਂ ਲਿਫਟ ਹੈ। ਸੈਕਿੰਡ ਵਿੱਚ ਜੀਵਨਮੁਕਤੀ। ਸਤੋਪ੍ਰਧਾਨ ਬਣਨਾ ਹੈ। ਫਿਰ ਆਹਿਸਤੇ - ਆਹਿਸਤੇ ਤਮੋਪ੍ਰਧਾਨ ਬਣਨਗੇ। 5 ਹਜ਼ਾਰ ਵਰ੍ਹੇ ਲੱਗਦੇ ਹਨ। ਅੱਛਾ, ਫਿਰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ ਇੱਕ ਜਨਮ ਵਿੱਚ। ਹੁਣ ਜਦੋਂਕਿ ਮੈਂ ਤੁਹਾਨੂੰ ਸ੍ਵਰਗ ਦੀ ਬਾਦਸ਼ਾਹੀ ਦਿੰਦਾ ਹਾਂ ਤਾਂ ਤੁਸੀਂ ਪਵਿੱਤਰ ਕਿਓਂ ਨਹੀਂ ਬਣੋਂਗੇ। ਪਰ ਕਾਮੇਸ਼ੁ, ਕ੍ਰੋਧੇਸ਼ੁ ਵੀ ਹਨ ਨਾ। ਵਿਕਾਰ ਨਾ ਮਿਲਣ ਤਾਂ ਫਿਰ ਇਸਤਰੀ ਨੂੰ ਮਾਰਦੇ ਹਨ, ਬਾਹਰ ਨਿਕਾਲ ਦਿੰਦੇ ਹਨ, ਅੱਗ ਲਗਾ ਦਿੰਦੇ ਹਨ। ਅਬਲਾਵਾਂ ਤੇ ਕਿੰਨੇ ਅਤਿਆਚਾਰ ਹੁੰਦੇ ਹਨ। ਇਹ ਵੀ ਡਰਾਮਾ ਵਿੱਚ ਨੂੰਧ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜਗਤ ਦਾ ਮਾਲਿਕ ਬਣਨ ਅਤੇ ਵਿਸ਼ਵ ਦੀ ਬਾਦਸ਼ਾਹੀ ਲੈਣ ਦੇ ਲਈ ਮੁੱਖ ਕਾਮ ਵਿਕਾਰ ਤੇ ਜਿੱਤ ਪਾਉਣੀ ਹੈ। ਸੰਪੂਰਨ ਨਿਰਵਿਕਾਰੀ ਜਰੂਰ ਬਣਨਾ ਹੈ।

2. ਜਿਵੇਂ ਤੁਹਾਨੂੰ ਬਾਪ ਮਿਲਿਆ ਹੈ ਇਵੇਂ ਸਭ ਨੂੰ ਬਾਪ ਨਾਲ ਮਿਲਾਉਣ ਦੀ ਕੋਸ਼ਿਸ਼ ਕਰਨੀ ਹੈ। ਬਾਪ ਦੀ ਸਹੀ ਪਹਿਚਾਣ ਦੇਣੀ ਹੈ। ਸੱਚੀ ਸੱਚੀ ਯਾਤਰਾ ਸਿਖਾਉਣੀ ਹੈ।

ਵਰਦਾਨ:-
ਸਾਈਲੈਂਸ ਦੀ ਸ਼ਕਤੀ ਦਵਾਰਾ ਸੈਕਿੰਡ ਵਿੱਚ ਹਰ ਸਮੱਸਿਆ ਦਾ ਹਲ ਕਰਨ ਵਾਲੇ ਇਕਾਂਤਵਾਸੀ ਭਵ:

ਜੱਦ ਕੋਈ ਵੀ ਨਵੀਂ ਅਤੇ ਸ਼ਕਤੀਸ਼ਾਲੀ ਇਨਵੈਂਸ਼ਨ ਕਰਦੇ ਹਨ ਤਾਂ ਅੰਡਰਗਰਾਉਂਡ ਕਰਦੇ ਹਨ। ਇੱਥੇ ਏਕਾਂਤਵਾਸੀ ਬਣਨਾ ਹੀ ਅੰਡਰਗਰਾਉਂਡ ਹੈ। ਜੋ ਵੀ ਸਮੇਂ ਮਿਲੇ, ਕਾਰੋਬਾਰ ਕਰਦੇ ਵੀ, ਸੁਣਦੇ - ਸੁਣਾਉਂਦੇ, ਡਾਇਰੈਕਸ਼ਨ ਦਿੰਦੇ ਵੀ ਇਸ ਦੇਹ ਦੀ ਦੁਨੀਆਂ ਅਤੇ ਦੇਹ ਦੇ ਭਾਨ ਤੋਂ ਪਰੇ ਸਾਈਲੈਂਸ ਵਿੱਚ ਚਲੇ ਜਾਓ। ਇਹ ਅਭਿਆਸ ਅਤੇ ਅਨੁਭਵ ਕਰਨ ਕਰਾਉਣ ਦੀ ਸਟੇਜ ਹਰ ਸਮੱਸਿਆ ਦਾ ਹਲ ਕਰ ਦੇਵੇਗੀ, ਇਸ ਤੋਂ ਇੱਕ ਸੈਕਿੰਡ ਵਿੱਚ ਕਿਸੇ ਨੂੰ ਵੀ ਸ਼ਾਂਤੀ ਅਤੇ ਸ਼ਕਤੀ ਦੀ ਅਨੁਭੂਤੀ ਕਰਵਾ ਦੇਵੋਗੇ। ਜੋ ਵੀ ਸਾਹਮਣੇ ਆਏਗਾ ਉਹ ਇਸੇ ਸਟੇਜ ਵਿੱਚ ਸਾਖ਼ਸ਼ਾਤਕਾਰ ਦਾ ਅਨੁਭਵ ਕਰੇਗਾ।

ਸਲੋਗਨ:-
ਵਿਅਰਥ ਸੰਕਲਪ ਅਤੇ ਵਿਕਲਪ ਤੋਂ ਕਿਨਾਰਾ ਕਰ ਆਤਮਿਕ ਸਥਿਤੀ ਵਿੱਚ ਰਹਿਣਾ ਹੀ ਯੋਗਯੁਕਤ ਬਣਨਾ ਹੈ।