15.01.23     Avyakt Bapdada     Punjabi Murli     18.11.93    Om Shanti     Madhuban


ਸੰਗਮਯੁਗ ਦੇ ਰਾਜਦੁਲਾਰੇ ਸੋ ਭਵਿੱਖ ਦੇ ਰਾਜ ਅਧਿਕਾਰੀ


ਅੱਜ ਸਰਵ ਬੱਚਿਆਂ ਦੇ ਦਿਲਾਰਾਮ ਬਾਪ ਆਪਣੇ ਚਾਰੋਂ ਪਾਸੇ ਦੇ ਸਰਵ ਰਾਜਦੁਲਾਰਿਆ ਬੱਚਿਆਂ ਨੂੰ ਦੇਖ ਰਹੇ ਹਨ। ਹਰ ਇੱਕ ਬੱਚਾ ਦਿਲਾਰਾਮ ਦੇ ਦੁਲਾਰ ਦਾ ਪਾਤ੍ਰ ਹੈ। ਇਹ ਦਿਵਯ ਦੁਲਾਰ, ਪਰਮਾਤਮ ਦੁਲਾਰ ਕੋਟਾਂ ਵਿੱਚੋਂ ਕੋਈ ਭਾਗਵਾਨ ਆਤਮਾਵਾਂ ਨੂੰ ਹੀ ਪ੍ਰਾਪਤ ਹੁੰਦਾ ਹੈ। ਅਨੇਕ ਜਨਮ ਆਤਮਾਵਾਂ ਅਤੇ ਮਹਾਨ ਆਤਮਾਵਾਂ ਦਵਾਰਾ ਦੁਲਾਰ ਅਨੁਭਵ ਕੀਤਾ। ਹੁਣ ਇਸ ਇੱਕ ਅਲੌਕਿਕ ਜਨਮ ਵਿੱਚ ਪਰਮਾਤਮ ਪਿਆਰ ਅਤੇ ਦੁਲਾਰ ਅਨੁਭਵ ਕਰ ਰਹੇ ਹੋ। ਇਸ ਦਿਵਯ ਦੁਲਾਰ ਦੁਆਰਾ ਰਾਜ ਦੁਲਾਰੇ ਬਣ ਗਏ ਹੋ, ਇਸਲਈ ਦਿਲਾਰਾਮ ਬਾਪ ਨੂੰ ਵੀ ਅਲੌਕਿਕ ਫਾਖ਼ਰ ਹੈ ਕਿ ਮੇਰਾ ਹਰ ਇੱਕ ਬੱਚਾ ਰਾਜਾ ਬੱਚਾ ਹੈ। ਰਾਜਾ ਹੋ ਨਾ? ਪ੍ਰਜਾ ਤਾਂ ਨਹੀਂ? ਸਭ ਆਪਣਾ ਟਾਇਟਲ ਕੀ ਦੱਸਦੇ ਹੋ? ਰਾਜਯੋਗੀ। ਸਭ ਰਾਜਯੋਗੀ ਹੋ ਜਾਂ ਕੋਈ ਪ੍ਰਜਾਯੋਗੀ ਵੀ ਹਨ? ਸਭ ਰਾਜਯੋਗੀ ਹੋ ਤਾਂ ਪ੍ਰਜਾ ਕਿਥੋਂ ਆਏਗੀ? ਰਾਜ ਕਿਸ ਤੇ ਕਰੋਂਗੇ? ਪ੍ਰਜਾ ਤਾਂ ਚਾਹੀਦੀ ਹੈ ਨਾ? ਤਾਂ ਉਹ ਪ੍ਰਜਾਯੋਗੀ ਕਦੋਂ ਆਉਣਗੇ? ਰਾਜਦੁਲਾਰੇ ਮਤਲਬ ਹੁਣ ਰਾਜੇ ਅਤੇ ਭਵਿੱਖ ਦੇ ਵੀ ਰਾਜੇ। ਡਬਲ ਰਾਜ ਹੈ। ਸਿਰਫ਼ ਭਵਿੱਖ ਦਾ ਰਾਜ ਨਹੀਂ। ਭਵਿੱਖ ਤੋਂ ਪਹਿਲੇ ਹੁਣ ਸਵਰਾਜ ਅਧਿਕਾਰੀ ਬਣੇ ਹੋ। ਆਪਣੇ ਸਵਰਾਜ ਦੇ ਰਾਜ ਕਾਰੋਬਾਰ ਨੂੰ ਚੈਕ ਕਰਦੇ ਹੋ? ਜਿਵੇਂ ਭਵਿੱਖ ਰਾਜ ਦੀ ਮਹਿਮਾ ਕਰਦੇ ਹੋ - ਇੱਕ ਰਾਜ, ਇੱਕ ਧਰਮ, ਸੁਖ, ਸ਼ਾਂਤੀ, ਸੰਪਤੀ ਰਾਜ ਹੈ, ਇਵੇਂ ਹਨ ਸਵਰਾਜ ਅਧਿਕਾਰੀ ਰਾਜੇ, ਸਵਰਾਜ ਦੇ ਰਾਜ ਕਾਰੋਬਾਰ ਵਿੱਚ ਇਹ ਸਭ ਗੱਲਾਂ ਸਦਾ ਹਨ?

ਇਕ ਰਾਜ ਹੈ ਮਤਲਬ ਸਦਾ ਮੁਝ ਆਤਮਾ ਦਾ ਰਾਜ ਇਹਨਾਂ ਸਰਵ ਰਾਜ ਕਾਰੋਬਾਰੀ ਕਰਮਇੰਦ੍ਰੀਆ ਤੇ ਹੈ ਜਾਂ ਵਿੱਚ - ਵਿੱਚ ਸਵਰਾਜ ਦੀ ਬਜਾਏ ਪਰ - ਰਾਜ ਆਪਣਾ ਅਧਿਕਾਰ ਤਾਂ ਨਹੀਂ ਕਰਦੇ? ਪਰ ਰਾਜ ਹੈ - ਮਾਇਆ ਦਾ ਰਾਜ। ਪਰ - ਰਾਜ ਦੀ ਨਿਸ਼ਾਨੀ ਹੈ ਪਰ - ਅਧੀਨ ਬਣ ਜਾਣਗੇ। ਸਵਰਾਜ ਦੀ ਨਿਸ਼ਾਨੀ ਹੈ ਸਦਾ ਸ਼੍ਰੇਸ਼ਠ ਅਧਿਕਾਰੀ ਅਨੁਭਵ ਕਰਨਗੇ। ਪਰ - ਰਾਜ, ਪਰ - ਅਧੀਨ ਜਾਂ ਪਰਵਸ਼ ਬਣਾਉਂਦਾ ਹੈ। ਜਦੋਂ ਕੋਈ ਹੋਰ ਰਾਜਾ ਕਿਸੇ ਰਾਜ ਤੇ ਅਧਿਕਾਰ ਪ੍ਰਾਪਤ ਕਰਦਾ ਹੈ ਤਾਂ ਪਹਿਲੇ ਰਾਜਾ ਨੂੰ ਹੀ ਕੈਦੀ ਬਣਾਉਂਦਾ ਹੈ ਮਤਲਬ ਪਰ - ਅਧੀਨ ਬਣਾਉਂਦਾ ਹੈ। ਤਾਂ ਚੈਕ ਕਰੋ ਇੱਕ ਰਾਜ ਹੈ? ਕਿ ਵਿੱਚ - ਵਿੱਚ ਮਾਇਆ ਦੇ ਰਾਜ ਅਧਿਕਾਰੀ, ਤੁਸੀਂ ਸਵਰਾਜ ਅਧਿਕਾਰੀ ਰਾਜਾਵਾਂ ਨੂੰ ਅਤੇ ਤੁਹਾਡੀ ਕੋਈ ਵੀ ਕਰਮਇੰਦ੍ਰੀਆ ਰੂਪੀ ਰਾਜ ਕਾਰੋਬਾਰੀ ਨੂੰ ਪਰਵਸ਼ ਤਾਂ ਨਹੀਂ ਬਣਾ ਦਿੰਦੇ ਹਨ? ਤਾਂ ਇੱਕ ਰਾਜ ਹੈ ਜਾਂ ਦੋ ਰਾਜ ਹਨ? ਤੁਸੀਂ ਸਵਰਾਜ ਅਧਿਕਾਰੀ ਦਾ ਲਾਅ ਅਤੇ ਆਡਰ ਚਲਦਾ ਹੈ ਜਾਂ ਵਿੱਚ - ਵਿੱਚ ਮਾਇਆ ਦਾ ਵੀ ਆਡਰ ਚੱਲਦਾ ਹੈ?

ਨਾਲ - ਨਾਲ ਇੱਕ ਧਰਮ, ਧਰਮ ਮਤਲਬ ਧਾਰਣਾ। ਤਾਂ ਸਵਰਾਜ ਦਾ ਧਰਮ ਅਤੇ ਧਾਰਣਾ ਇਕ - ਕਿਹੜੀ ਹੈ? ਪਵਿੱਤਰਤਾ। ਮਨ, ਵਚਨ, ਕਰਮ, ਸੰਬੰਧ, ਸੰਪਰਕ ਸਭ ਤਰ੍ਹਾਂ ਦੀ ਪਵਿੱਤਰਤਾ ਇਸਨੂੰ ਕਿਹਾ ਜਾਂਦਾ ਹੈ - ਇਕ ਧਰਮ ਮਤਲਬ ਇਕ ਧਾਰਣਾ। ਸੁਪਨੇ ਮਾਤਰ, ਸੰਕਲਪ ਮਾਤਰ ਵੀ ਅਪਵਿੱਤਰਤਾ ਮਤਲਬ ਦੂਸਰਾ ਧਰਮ ਨਾ ਹੋਵੇ ਕਿਉਂਕਿ ਜਿੱਥੇ ਪਵਿੱਤਰਤਾ ਹੈ ਉੱਥੇ ਅਪਵਿੱਤਰਤਾ ਮਤਲਬ ਵਿਅਰਥ ਅਤੇ ਵਿਕਲਪ ਦਾ ਨਾਮ - ਨਿਸ਼ਾਨ ਨਹੀਂ ਹੋਵੇਗਾ। ਇਵੇਂ ਦੇ ਸਮਰੱਥ ਸਮ੍ਰਾਟ ਬਣੇ ਹੋ? ਜਾਂ ਢਿੱਲੇ ਢਾਲੇ ਰਾਜੇ ਹੋ? ਜਾਂ ਕਦੀ ਢਿੱਲੇ, ਕਦੀ ਸਮ੍ਰਾਟ? ਕਿਹੜੇ ਰਾਜੇ ਹੋ? ਜੇਕਰ ਹੁਣ ਛੋਟਾ - ਜਿਹਾ ਇਕ ਜਨਮ ਦਾ ਰਾਜ ਨਹੀਂ ਚਲਾ ਸਕਦੇ ਤਾਂ 21 ਜਨਮ ਦਾ ਰਾਜ ਅਧਿਕਾਰ ਕਿਵੇਂ ਪ੍ਰਾਪਤ ਕਰੋਂ ਗੇ? ਸੰਸਕਾਰ ਹੁਣ ਭਰ ਰਹੇ ਹਨ। ਹੁਣ ਦੇ ਸ਼੍ਰੇਸ਼ਠ ਸੰਸਕਾਰ ਨਾਲ ਭਵਿੱਖ ਸੰਸਾਰ ਬਣੇਗਾ। ਤਾਂ ਹੁਣ ਤੋਂ ਇੱਕ ਰਾਜ, ਇਕ ਧਰਮ ਦੇ ਸੰਸਕਾਰ ਭਵਿੱਖ ਸੰਸਾਰ ਦਾ ਫਾਊਂਡੇਸ਼ਨ ਹਨ।

ਤਾਂ ਚੈਕ ਕਰੋ - ਸੁਖ, ਸ਼ਾਂਤੀ, ਸੰਪਤੀ ਮਤਲਬ ਸਦਾ ਹੱਦ ਦੀਆਂ ਪ੍ਰਾਪਤੀਆਂ ਦੇ ਆਧਾਰ ਤੇ ਸੁਖ ਹੈ ਜਾਂ ਆਤਮਿਕ ਅਤਿਇੰਦ੍ਰੀਆ ਸੁਖ ਪ੍ਰਮਾਤਮ ਸੁਖਮਏ ਰਾਜ ਹੈ? ਇਸੇ ਤਰ੍ਹਾਂ ਨਾਲ ਅਖੰਡ ਸ਼ਾਂਤੀ - ਕਿਸੇ ਵੀ ਤਰ੍ਹਾਂ ਦੀ ਅਸ਼ਾਂਤੀ ਦੀ ਪ੍ਰਸਥਿਤੀ ਅਖੰਡ ਸ਼ਾਂਤੀ ਨੂੰ ਖੰਡਿਤ ਤਾਂ ਨਹੀਂ ਕਰਦੀ ਹੈ? ਅਸ਼ਾਂਤੀ ਦਾ ਤੂਫ਼ਾਨ ਭਾਵੇਂ ਛੋਟਾ ਹੋਵੇ, ਭਾਵੇਂ ਵੱਡਾ ਹੋਵੇ ਪਰ ਸਵਰਾਜ ਅਧਿਕਾਰੀ ਦੇ ਲਈ ਤੂਫ਼ਾਨ ਅਨੁਭਵੀ ਬਣਾਉਣ ਦੀ ਉੱਡਦੀ ਕਲਾ ਦਾ ਤੋਹਫ਼ਾ ਬਣ ਜਾਏ, ਲਿਫ਼ਟ ਦੀ ਗਿਫ਼੍ਟ ਬਣ ਜਾਏ। ਇਸਨੂੰ ਕਿਹਾ ਜਾਂਦਾ ਹੈ ਅਖੰਡ ਸ਼ਾਂਤੀ। ਤਾਂ ਚੈਕ ਕਰੋ ਅਖੰਡ ਸ਼ਾਂਤੀਮਯ ਸਵਰਾਜ ਹੈ?

ਇਵੇਂ ਨਹੀਂ ਕਿ ਸੰਪਤੀ ਮਾਨਾ ਸਵਰਾਜ ਦੀ ਸੰਪਤੀ ਗਿਆਨ, ਗੁਣ ਅਤੇ ਸ਼ਕਤੀਆਂ ਹਨ। ਇਹਨਾਂ ਸਰਵ ਸੰਪ੍ਤੀਆ ਨਾਲ ਸੰਪੰਨ ਸਵਰਾਜ ਅਧਿਕਾਰੀ ਹੋ? ਸੰਪੰਨਤਾ ਦੀ ਨਿਸ਼ਾਨੀ ਹੈ - ਸੰਪੰਨਤਾ ਮਤਲਬ ਸਦਾ ਸੰਤੁਸ਼ਟਤਾ, ਅਪ੍ਰਾਪਤੀ ਦਾ ਨਾਮ - ਨਿਸ਼ਾਨ ਨਹੀਂ। ਹੱਦ ਦੀਆ ਇਛਾਵਾਂ ਦੀ ਅਵਿਧਿਆ ਇਸਨੂੰ ਕਿਹਾ ਜਾਂਦਾ ਹੈ ਸੰਪਤੀਵਾਨ। ਅਤੇ ਰਾਜੇ ਦਾ ਅਰਥ ਹੀ ਹੈ ਦਾਤਾ। ਜੇਕਰ ਹੱਦ ਦੀ ਇੱਛਾ ਅਤੇ ਪ੍ਰਾਪਤੀ ਦੀ ਉਤਪਤੀ ਹੈ ਤਾਂ ਉਹ ਰਾਜਾ ਦੀ ਬਜਾਏ ਮੰਗਤਾ (ਮੰਗਣ ਵਾਲਾ) ਬਣ ਜਾਂਦਾ ਹੈ, ਇਸਲਈ ਆਪਣੇ ਸਵਰਾਜ ਅਧਿਕਾਰੀ ਨੂੰ ਚੰਗੀ ਤਰ੍ਹਾਂ ਨਾਲ ਚੈਕ ਕਰੋ ਕਿ ਮੇਰਾ ਸਵਰਾਜ ਇੱਕ ਰਾਜ, ਇਕ ਧਰਮ, ਸੁਖ ਸ਼ਾਂਤੀ ਸੰਪੰਨ ਬਣਿਆ ਹੈ? ਕਿ ਹੁਣ ਤੱਕ ਬਣ ਰਹੇ ਹਨ? ਜੇਕਰ ਰਾਜਾ ਬਣ ਰਹੇ ਹਨ ਤਾਂ ਜਦੋਂ ਰਾਜ ਅਧਿਕਾਰੀ ਸਥਿਤੀ ਨਹੀਂ ਹੈ ਤਾਂ ਉਸ ਸਮੇ ਕੀ ਹੋ? ਪ੍ਰਜਾ ਬਣ ਜਾਂਦੇ ਹੋ ਜਾਂ ਨਾ ਰਾਜਾ, ਨਾ ਪ੍ਰਜਾ। ਮਧ ਵਿੱਚ ਹੋ? ਹੁਣ ਮਧ ਵਿੱਚ ਨਹੀਂ ਰਹੋ। ਇਹ ਵੀ ਨਹੀਂ ਸੋਚਣਾ ਕਿ ਅੰਤ ਵਿੱਚ ਬਣ ਜਾਵਾਂਗੇ। ਜੇਕਰ ਬਹੁਤਕਾਲ ਦਾ ਰਾਜ - ਭਾਗ ਪ੍ਰਾਪਤ ਕਰਨਾ ਹੀ ਹੈ ਤਾਂ ਬਹੁਤਕਾਲ ਦੇ ਸਵਰਾਜ ਦਾ ਫ਼ਲ ਹੈ ਬਹੁਤਕਾਲ ਦਾ ਰਾਜ। ਫੁੱਲ ਸਮੇਂ ਦੇ ਰਾਜ ਅਧਿਕਾਰੀ ਦਾ ਆਧਾਰ ਵਰਤਮਾਨ ਸਦਾਕਾਲ ਦਾ ਸਵਰਾਜ ਹੈ। ਸਮਝਾ? ਕਦੀ ਅਲਬੇਲੇ ਨਹੀਂ ਰਹਿ ਜਾਣਾ। ਹੋ ਜਾਏਗਾ, ਹੋ ਜਾਏਗਾ ਨਹੀਂ ਕਰਦੇ ਰਹਿਣਾ। ਬਾਪਦਾਦਾ ਨੂੰ ਬਹੁਤ ਮਿੱਠੀਆਂ ਗੱਲਾਂ ਨਾਲ ਬਹਿਲਾਉਂਦੇ ਹਨ। ਰਾਜਾ ਦੀ ਬਜਾਏ ਬਹੁਤ ਵਧੀਆ ਵਕੀਲ ਬਣ ਜਾਂਦੇ ਹਨ। ਇਵੇਂ - ਇਵੇਂ ਦੇ ਲਾਅ ਪੁਆਇੰਟਸ ਸੁਣਾਉਂਦੇ ਹਨ ਜੋ ਬਾਪ ਵੀ ਮੁਸਕਰਾਉਂਦੇ ਰਹਿੰਦੇ ਹਨ। ਵਕੀਲ ਚੰਗਾ ਜਾਂ ਰਾਜਾ ਚੰਗਾ? ਬਹੁਤ ਹੁਸ਼ਿਆਰੀ ਨਾਲ ਵਕਾਲਤ ਕਰਦੇ ਹਨ ਇਸਲਈ ਹੁਣ ਵਕਾਲਤ ਕਰਨਾ ਛੱਡ ਦੋ, ਰਾਜ ਦੁਲਾਰੇ ਬਣੋ। ਬਾਪ ਦਾ ਬੱਚਿਆਂ ਨਾਲ ਸਨੇਹ ਹੈ ਇਸਲਈ ਸੁਣਦੇ - ਦੇਖਦੇ ਵੀ ਮੁਸਕੁਰਾਉਂਦੇ ਰਹਿੰਦੇ ਹਨ। ਹੁਣ ਧਰਮਰਾਜ ਤੋਂ ਕੰਮ ਨਹੀਂ ਲੈਂਦੇ।

ਸਨੇਹ ਸਭ ਨੂੰ ਚਲਾ ਰਿਹਾ ਹੈ। ਸਨੇਹ ਦੇ ਕਾਰਨ ਹੀ ਪਹੁੰਚ ਗਏ ਹੋ ਨਾ। ਤਾਂ ਸਨੇਹ ਦੇ ਰੇਸਪਾਂਸ ਵਿੱਚ ਬਾਪਦਾਦਾ ਵੀ ਪਦਮਗੁਣਾਂ ਸਨੇਹ ਦਾ ਰਿਟਰਨ ਦੇ ਰਹੇ ਹਨ। ਦੇਸ਼ - ਵਿਦੇਸ਼ ਦੇ ਸਭ ਬੱਚੇ ਸਨੇਹ ਦੇ ਵਿਮਾਨ ਦਵਾਰਾ ਮਧੂਬਨ ਵਿੱਚ ਪਹੁੰਚੇ ਹੋ। ਬਾਪਦਾਦਾ ਸਾਕਾਰ ਰੂਪ ਵਿੱਚ ਤੁਸੀਂ ਸਭਨੂੰ ਅਤੇ ਸਨੇਹ ਸਵਰੂਪ ਵਿੱਚ ਸਰਵ ਬੱਚਿਆਂ ਨੂੰ ਦੇਖ ਰਹੇ ਹਨ। ਅੱਛਾ!

ਸਰਵ ਸਨੇਹ ਵਿੱਚ ਸਮਾਏ ਹੋਏ ਸਮੀਪ ਬੱਚਿਆਂ ਨੂੰ, ਸਰਵ ਸਵਰਾਜ ਅਧਿਕਾਰੀ ਸੋ ਵਿਸ਼ਵ ਅਧਿਕਾਰੀ ਸ਼੍ਰੇਸ਼ਠ ਆਤਮਾਵਾਂ ਨੂੰ, ਸਰਵ ਪ੍ਰਾਪਤੀਆਂ ਸੰਪੰਨ ਸੰਪਤੀਵਾਨ ਵਿਸ਼ੇਸ਼ ਆਤਮਾਵਾਂ ਨੂੰ, ਸਦਾ ਇਕ ਧਰਮ, ਇਕ ਰਾਜ ਸੰਪੰਨ ਸਵਰਾਜ ਅਧਿਕਾਰੀ ਬਾਪ ਸਮਾਨ ਭਾਗਵਾਨ ਆਤਮਾਵਾਂ ਨੂੰ ਭਾਗਵਿਧਾਤਾ ਬਾਪਦਾਦਾ ਦਾ ਯਾਦ - ਪਿਆਰ ਅਤੇ ਨਮਸਤੇ।

ਦਾਦੀਆਂ ਨਾਲ ਮੁਲਾਕਾਤ:- ਸਭ ਕੰਮ ਚੰਗੇ ਚਲ ਰਹੇ ਹਨ ਨਾ? ਚੰਗੇ ਉਮੰਗ - ਉਤਸ਼ਾਹ ਨਾਲ ਕੰਮ ਹੋ ਰਿਹਾ ਹੈ। ਕਰਾਵਨਹਾਰ ਕਰਵਾ ਰਹੇ ਹਨ ਅਤੇ ਨਿਮਤ ਬਣ ਕਰਨ ਵਾਲੇ ਕਰ ਰਹੇ ਹਨ। ਅਜਿਹਾ ਅਨੁਭਵ ਹੁੰਦਾ ਹੈ ਨਾ? ਸਰਵ ਦੇ ਸਹਿਯੋਗ ਦੀ ਉਂਗਲੀ ਨਾਲ ਹਰ ਕੰਮ ਸਹਿਜ ਅਤੇ ਸਫ਼ਲ ਹੁੰਦਾ ਹੈ। ਕਿਵੇਂ ਹੋ ਰਿਹਾ ਹੈ ਇਹ ਜਾਦੂ ਲੱਗਦਾ ਹੈ ਨਾ। ਦੁਨੀਆਂ ਵਾਲੇ ਤਾਂ ਦੇਖਦੇ ਅਤੇ ਸੋਚਦੇ ਰਹਿ ਜਾਂਦੇ ਹਨ। ਅਤੇ ਤੁਸੀਂ ਨਿਮਿਤ ਆਤਮਾਵਾਂ ਸਦਾ ਅੱਗੇ ਵਧਦੇ ਜਾਓਗੇ ਕਿਉਂਕਿ ਬੇਫ਼ਿਕਰ ਬਾਦਸ਼ਾਹ ਹੋ। ਦੁਨੀਆਂ ਵਾਲਿਆਂ ਨੂੰ ਤਾਂ ਹਰ ਕਦਮ ਵਿੱਚ ਚਿੰਤਾ ਹੈ ਅਤੇ ਤੁਸੀਂ ਸਭਦੇ ਹਰ ਸੰਕਲਪ ਵਿੱਚ ਪਰਮਾਤਮ ਚਿੰਤਨ ਹੈ ਇਸਲਈ ਬੇਫ਼ਿਕਰ ਹਨ। ਬੇਫ਼ਿਕਰ ਹੋ ਨਾ? ਅੱਛਾ ਹੈ, ਅਵਿਨਾਸ਼ੀ ਸੰਬੰਧ ਹੈ। ਅੱਛਾ, ਤਾਂ ਸਭ ਠੀਕ ਚਲ ਰਿਹਾ ਹੈ ਅਤੇ ਚਲਣਾ ਹੀ ਹੈ। ਨਿਸ਼ਚੇ ਹੈ ਅਤੇ ਨਿਸ਼ਚਿੰਤ ਹੈ। ਕੀ ਹੋਵੇਗਾ, ਕਿਵੇਂ ਹੋਵੇਗਾ ਇਹ ਚਿੰਤਾ ਨਹੀਂ ਹੈ।

ਟੀਚਰਸ ਨੂੰ ਕੋਈ ਚਿੰਤਾ ਨਹੀਂ ਹੈ? ਸੈਂਟਰਸ ਕਿਵੇਂ ਵਧਣਗੇ ਇਹ ਚਿੰਤਾ ਹੈ? ਸੇਵਾ ਕਿਵੇਂ ਵਧੇਗੀ ਇਹ ਚਿੰਤਾ ਹੈ? ਨਹੀਂ ਹੈ? ਬੇਫ਼ਿਕਰ ਹੋ? ਚਿੰਤਨ ਕਰਨਾ ਵੱਖ ਚੀਜ਼ ਹੈ, ਚਿੰਤਾ ਕਰਨਾ ਵੱਖ ਚੀਜ਼ ਹੈ। ਸੇਵਾ ਵਧਾਉਣ ਦਾ ਚਿੰਤਨ ਮਤਲਬ ਪਲੈਨ ਭਾਵੇਂ ਬਣਾਓ। ਪਰ ਚਿੰਤਾ ਨਾਲ ਕਦੀ ਸਫ਼ਲਤਾ ਨਹੀਂ ਹੋਵੇਗੀ। ਚਲਾਉਣ ਵਾਲਾ ਚਲਾ ਰਹਿਆ ਹੈ, ਕਰਾਉਣ ਵਾਲਾ ਕਰਵਾ ਰਿਹਾ ਹੈ ਇਸਲਈ ਸਭ ਸਹਿਜ ਹੋਣਾ ਹੀ ਹੈ, ਸਿਰਫ਼ ਨਿਮਿਤ ਬਣ ਸੰਕਲਪ, ਤਨ, ਮਨ, ਧਨ ਸਫਲ ਕਰਦੇ ਚੱਲੋ। ਜਿਸ ਸਮੇਂ ਜੋ ਕੰਮ ਹੁੰਦਾ ਹੈ ਉਹ ਕੰਮ ਸਾਡਾ ਕੰਮ ਹੈ। ਜਦੋਂ ਸਾਡਾ ਕੰਮ ਹੈ, ਮੇਰਾ ਕੰਮ ਹੈ ਤਾਂ ਜਿੱਥੇ ਮੇਰਾਪਨ ਹੁੰਦਾ ਹੈ ਉੱਥੇ ਸਭ ਕੁਝ ਖੁਦ ਹੀ ਲਗ ਜਾਂਦਾ ਹੈ। ਤਾਂ ਹੁਣ ਬ੍ਰਾਹਮਣ ਪਰਿਵਾਰ ਦਾ ਵਿਸ਼ੇਸ਼ ਕੰਮ ਕਿਹੜਾ ਹੈ? ਟੀਚਰਸ ਦੱਸੋ। ਬ੍ਰਾਹਮਣ ਪਰਿਵਾਰ ਦਾ ਹੁਣ ਵਿਸ਼ੇਸ਼ ਕੰਮ ਕਿਹੜਾ ਹੈ, ਕਿਸ ਵਿੱਚ ਸਫ਼ਲ ਕਰੋਂਗੇ? (ਗਿਆਨ ਸਰੋਵਰ ਵਿੱਚ) ਸਰੋਵਰ ਵਿੱਚ ਸਭ ਸਵਾਹਾ ਕਰਨਗੇ। ਪਰਿਵਾਰ ਵਿੱਚ ਜੋ ਵਿਸ਼ੇਸ਼ ਕੰਮ ਹੁੰਦਾ ਹੈ ਤਾਂ ਸਭਦਾ ਅਟੇੰਸ਼ਨ ਕਿੱਥੇ ਹੁੰਦੀ ਹੈ? ਉਸੀ ਵਿਸ਼ੇਸ਼ ਕੰਮ ਦੇ ਵਲ ਅਟੇੰਸ਼ਨ ਹੁੰਦਾ ਹੈ। ਬ੍ਰਾਹਮਣ ਪਰਿਵਾਰ ਵਿੱਚ ਵੱਡੇ ਤੋਂ ਵੱਡਾ ਕੰਮ ਵਰਤਮਾਨ ਸਮੇਂ ਇਹ ਹੀ ਹੈ ਨਾ। ਹਰ ਸਮੇਂ ਦਾ ਆਪਣਾ - ਆਪਣਾ ਹੈ, ਵਰਤਮਾਨ ਸਮੇਂ ਦੇਸ਼ - ਵਿਦੇਸ਼ ਸਰਵ ਬ੍ਰਾਹਮਣ ਪਰਿਵਾਰ ਦਾ ਸਹਿਯੋਗ ਇਸ ਵਿਸ਼ੇਸ਼ ਕੰਮ ਵਿੱਚ ਹੈ ਨਾ ਕਿ ਆਪਣੇ -ਆਪਣੇ ਸੈਂਟਰਸ ਵਿੱਚ ਹੈ? ਜਿਨਾਂ ਵੱਡਾ ਕੰਮ ਓਨਾ ਵੱਡਾ ਦਿਲ। ਅਤੇ ਜਿਨਾਂ ਵੱਡਾ ਦਿਲ ਹੁੰਦਾ ਹੈ ਨਾ ਓਨਾ ਖੁਦ ਹੀ ਸੰ ਸੰਪੰਨਤਾ ਹੁੰਦੀ ਹੈ। ਜੇਕਰ ਛੋਟਾ ਦਿਲ ਹੁੰਦਾ ਹੈ ਤਾਂ ਜੋ ਆਉਣਾ ਹੁੰਦਾ ਹੈ ਉਹ ਵੀ ਰੁੱਕ ਜਾਂਦਾ ਹੈ, ਜੋ ਹੋਣਾ ਹੁੰਦਾ ਹੈ ਉਹ ਵੀ ਰੁੱਕ ਜਾਂਦਾ ਹੈ ਅਤੇ ਵੱਡੇ ਦਿਲ ਨਾਲ ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਮਧੂਬਨ ਦਾ ਗਿਆਨ ਸਰੋਵਰ ਹੈ ਜਾਂ ਤੁਹਾਡਾ ਹੈ? ਕਿਸਦਾ ਹੈ? ਮਧੂਬਨ ਹੈ ਨਾ? ਗੁਜ਼ਰਾਤ ਦਾ ਤਾਂ ਨਹੀਂ ਹੈ, ਮਧੂਬਨ ਦਾ ਹੈ? ਮਹਾਰਾਸ਼ਟਰ ਦਾ ਹੈ? ਵਿਦੇਸ਼ ਦਾ ਹੈ? ਸਭ ਦਾ ਹੈ। ਬੇਹੱਦ ਦੀ ਸੇਵਾ ਦਾ ਬੇਹੱਦ ਦਾ ਸਥਾਨ ਅਨੇਕ ਆਤਮਾਵਾਂ ਨੂੰ ਬੇਹੱਦ ਦਾ ਵਰਸਾ ਦਿਲਾਉਣ ਵਾਲਾ ਹੈ। ਠੀਕ ਹੈ ਨਾ। ਅੱਛਾ!

ਅਵਿੱਕਤ ਬਾਪਦਾਦਾ ਦੀ ਪਰਸਨਲ ਮੁਲਾਕਾਤ

ਸਵ - ਪਰਿਵਰਤਨ ਦਾ ਵਾਈਬ੍ਰੇਸ਼ਨ ਹੀ ਵਿਸ਼ਵ ਪਰਿਵਰਤਨ ਕਰਾਏਗਾ

ਸਭ ਆਪਣੇ ਨੂੰ ਖੁਸਨਸੀਬ ਆਤਮਾਵਾਂ ਅਨੁਭਵ ਕਰਦੇ ਹੋ? ਖੁਸ਼ੀ ਦਾ ਭਾਗ ਜੋ ਸੁਪਨੇ ਵਿੱਚ ਵੀ ਨਹੀਂ ਸੀ ਉਹ ਪ੍ਰਾਪਤ ਕਰ ਲਿਆ। ਤਾਂ ਸਭ ਦੀ ਦਿਲ ਸਦਾ ਇਹ ਗੀਤ ਗਾਉਂਦੀ ਹੈ ਕਿ ਸਭਤੋਂ ਖੁਸਨਸ਼ੀਬ ਹਾਂ ਤਾਂ ਮੈਂ ਹਾਂ। ਇਹ ਹੈ ਮਨ ਦਾ ਗੀਤ। ਮੂੰਹ ਦਾ ਗੀਤ ਗਾਉਣ ਦੇ ਲਈ ਮਿਹਨਤ ਕਰਨੀ ਪੈਂਦੀ ਹੈ। ਪਰ ਮਨ ਦਾ ਗੀਤ ਸਭ ਗਾ ਸਕਦੇ ਹਨ। ਸਭ ਤੋਂ ਵੱਡੇ ਤੇ ਵੱਡਾ ਖਜ਼ਾਨਾ ਹੈ ਖੁਸ਼ੀ ਦਾ ਖਜ਼ਾਨਾ ਕਿਉਂਕਿ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਪ੍ਰਾਪਤੀ ਹੁੰਦੀ ਹੈ। ਜੇਕਰ ਅਪ੍ਰਾਪਤੀ ਹੋਵੇਗੀ ਤਾਂ ਕਿੰਨਾ ਵੀ ਕੋਈ ਕਿਸੀ ਨੂੰ ਖੁਸ਼ ਰਹਿਣ ਦੇ ਲਈ ਕਹੇ, ਕਿੰਨਾ ਵੀ ਆਰਟੀਫਿਸ਼ਲ ਖੁਸ਼ ਰਹਿਣ ਦੀ ਕੋਸ਼ਿਸ਼ ਕਰਨ ਪਰ ਰਹਿ ਨਹੀਂ ਸਕਦੇ। ਤਾਂ ਤੁਸੀਂ ਸਦਾ ਖੁਸ਼ ਰਹਿੰਦੇ ਹੋ ਜਾਂ ਕਦੀ - ਕਦੀ ਰਹਿੰਦੇ ਹੋ? ਜਦੋਂ ਚੈਲੇਂਜ ਕਰਦੇ ਹੋ ਕਿ ਅਸੀਂ ਭਗਵਾਨ ਦੇ ਬੱਚੇ ਹਾਂ, ਤਾਂ ਜਿੱਥੇ ਭਗਵਾਨ ਹਨ ਉੱਥੇ ਕੋਈ ਅਪ੍ਰਾਪਤੀ ਹੋ ਸਕਦੀ ਹੈ? ਤਾਂ ਖੁਸ਼ ਵੀ ਸਦਾ ਹਨ ਕਿਉਂਕਿ ਸਦਾ ਸਰਵ ਪ੍ਰਾਪਤੀ ਸਵਰੂਪ ਹਨ। ਬ੍ਰਹਮਾ ਬਾਪ ਦਾ ਕੀ ਗੀਤ ਸੀ? ਪਾ ਲਿਆ - ਜੋ ਥਾਂ ਪਾਣਾ। ਤਾਂ ਇਹ ਸਿਰਫ਼ ਬ੍ਰਹਮਾ ਬਾਪ ਦਾ ਗੀਤ ਹੈ ਜਾਂ ਤੁਹਾਡਾ ਸਭਦਾ? ਕਦੀ - ਕਦੀ ਥੋੜੀ ਦੁੱਖ ਦੀ ਲਹਿਰ ਆ ਜਾਂਦੀ ਹੈ? ਕਦੋਂ ਤੱਕ ਆਏਗੀ? ਹੁਣ ਥੋੜ੍ਹਾ ਸਮਾਂ ਵੀ ਦੁੱਖ ਦੀ ਲਹਿਰ ਨਹੀਂ ਆਏ। ਜਦੋਂ ਵਿਸ਼ਵ ਪਰਿਵਰਤਨ ਕਰਨ ਦੇ ਨਿਮਿਤ ਹੋ ਤਾਂ ਆਪਣਾ ਇਹ ਪਰਿਵਰਤਨ ਨਹੀਂ ਕਰ ਸਕਦੇ ਹੋ? ਹੁਣ ਵੀ ਟਾਇਮ ਚਾਹੀਦਾ ਹੈ, ਫੁੱਲਸਟਾਪ ਲਗਾਓ। ਅਜਿਹਾ ਸ਼੍ਰੇਸ਼ਠ ਸਮਾਂ, ਸ਼੍ਰੇਸ਼ਠ ਪ੍ਰਾਪਤੀਆਂ, ਸ਼੍ਰੇਸ਼ਠ ਸੰਬੰਧ ਸਾਰੇ ਕਲਪ ਵਿੱਚ ਨਹੀਂ ਮਿਲੇਗਾ। ਤਾਂ ਪਹਿਲੇ ਸਵ- ਪਰਿਵਰਤਨ ਕਰੋ। ਇਹ ਸਵ- ਪਰਿਵਰਤਨ ਦਾ ਵਾਈਬ੍ਰੇਸ਼ਨ ਹੀ ਵਿਸ਼ਵ ਪਰਿਵਰਤਨ ਕਰਾਏਗਾ।

ਡਬਲ ਵਿਦੇਸ਼ੀ ਆਤਮਾਵਾਂ ਦੀ ਵਿਸ਼ੇਸ਼ਤਾ ਹੈ ਫ਼ਾਸਟ ਲਾਈਫ। ਤਾਂ ਪਰਿਵਰਤਨ ਵਿੱਚ ਫਾਸਟ ਹੋ? ਫ਼ਾਰੇਨ ਵਿੱਚ ਕੋਈ ਢਿੱਲਾ- ਢਾਲਾ ਚੱਲਦਾ ਹੈ ਤਾਂ ਚੰਗਾ ਨਹੀਂ ਲੱਗਦਾ ਹੈ ਨਾ। ਤਾਂ ਇਸੀ ਵਿਸ਼ੇਸ਼ਤਾ ਨੂੰ ਪਰਿਵਰਤਨ ਵਿੱਚ ਲਿਆਓ। ਚੰਗਾ ਹੈ। ਅੱਗੇ ਵੱਧ ਰਹੇ ਹਨ ਅਤੇ ਵਧਦੇ ਹੀ ਰਹਿਣਗੇ। ਪਹਿਚਾਨਣ ਦੀ ਦ੍ਰਿਸ਼ਟੀ ਚੰਗੀ ਤੇਜ਼ ਹੈ ਜੋ ਬਾਪ ਨੂੰ ਪਹਿਚਾਣ ਲਿਤਾ। ਹੁਣ ਪੁਰਸ਼ਾਰਥ ਵਿੱਚ ਵੀ ਤੀਵ੍ਰ, ਸੇਵਾ ਵਿੱਚ ਵੀ ਤੀਵ੍ਰ ਅਤੇ ਮੰਜਿਲ ਤੇ ਸੰਪੂਰਨ ਬਣ ਪਹੁੰਚਣ ਵਿੱਚ ਵੀ ਤੀਵ੍ਰ। ਫ਼ਸਟ ਨੰਬਰ ਆਉਣਾ ਹੈ ਨਾ? ਜਿਵੇਂ ਬ੍ਰਹਮਾ ਬਾਪ ਫਸਟ ਹੋਇਆ ਨਾ ਤਾਂ ਬ੍ਰਹਮਾ ਬਾਪ ਦੇ ਸਾਥੀ ਬਣ ਫਸਟ ਦੇ ਨਾਲ ਫਸਟ ਵਿੱਚ ਅਉਣਗੇ। ਬ੍ਰਹਮਾ ਬਾਪ ਨਾਲ ਪਿਆਰ ਹੈ ਨਾ। ਅੱਛਾ, ਮਾਤਾਵਾਂ ਕਮਾਲ ਕਰਨਗੀਆਂ ਨਾ। ਜੋ ਦੁਨੀਆਂ ਅਸੰਭਵ ਸਮਝਦੀ ਹੈ ਉਹ ਤੁਸੀਂ ਸਹਿਜ ਕਰਕੇ ਦਿਖਾ ਦਿੱਤਾ। ਇਵੇਂ ਕਮਾਲ ਕਰ ਰਹੇ ਹੋ ਨਾ। ਦੁਨੀਆਂ ਵਾਲੇ ਸਮਝਦੇ ਹਨ ਕਿ ਮਾਤਾਵਾਂ ਕਮਜੋਰ ਹਨ, ਕੁਝ ਨਹੀਂ ਕਰ ਸਕਦੀਆਂ ਤੁਸੀਂ ਅਸੰਭਵ ਨੂੰ ਸੰਭਵ ਕਰਕੇ ਵਿਸ਼ਵ ਪਰਿਵਰਤਨ ਵਿੱਚ ਸਭਤੋਂ ਅੱਗੇ ਵੱਧ ਰਹੀ ਹੋ। ਪਾਂਡਵ ਕੀ ਕਰ ਰਹੇ ਹੋ? ਅਸੰਭਵ ਨੂੰ ਸੰਭਵ ਤਾਂ ਕਰ ਰਹੇ ਹੋ ਨਾ। ਪਵਿੱਤਰਤਾ ਦਾ ਝੰਡਾ ਲਹਿਰਾਆ ਹੈ ਨਾ। ਹੱਥ ਵਿੱਚ ਚੰਗੀ ਤਰ੍ਹਾਂ ਝੰਡਾ ਪਕੜਿਆ ਹੈ ਜਾਂ ਕਦੀ ਥੱਲੇ ਹੋ ਜਾਂਦਾ ਹੈ? ਸਦਾ ਪਵਿੱਤਰਤਾ ਦੇ ਚੈਲੇਂਜ ਦਾ ਝੰਡਾ ਲਹਿਰਾਉਂਦੇ ਰਹੋ।

2)ਰੋਜ਼ ਅੰਮ੍ਰਿਤਵੇਲੇ ਕੰਮਬਾਈਂਡ ਸਵਰੂਪ ਦੀ ਸਮ੍ਰਿਤੀ ਦਾ ਤਿਲਕ ਲਗਾਓ

ਸਦਾ ਆਪਣੇ ਨੂੰ ਸਹਿਜ ਯੋਗੀ ਅਨੁਭਵ ਕਰਦੇ ਹੋ? ਕਿੰਨੀਆਂ ਵੀ ਪ੍ਰਸਥਿਤੀਆ ਮੁਸ਼ਕਿਲ ਅਨੁਭਵ ਕਰਵਾਉਣ ਵਾਲੀਆਂ ਹੋਣ ਪਰ ਮੁਸ਼ਕਿਲ ਨੂੰ ਵੀ ਸਹਿਜ ਕਰਨ ਵਾਲੇ ਸਹਿਜਯੋਗੀ ਹਨ, ਇਵੇਂ ਹੋ ਜਾਂ ਮੁਸ਼ਕਿਲ ਦੇ ਸਮੇਂ ਮੁਸ਼ਕਿਲ ਦਾ ਅਨੁਭਵ ਹੁੰਦਾ ਹੈ? ਸਦਾ ਸਹਿਜ ਹੈ? ਮੁਸ਼ਕਿਲ ਹੋਣ ਦਾ ਕਾਰਨ ਹੈ ਬਾਪ ਦਾ ਸਾਥ ਛੱਡ ਦਿੰਦੇ ਹੋ। ਜਦੋਂ ਇਕੱਲੇ ਬਣ ਜਾਂਦੇ ਹੋ ਤਾਂ ਕਮਜ਼ੋਰ ਪੈ ਜਾਂਦੇ ਹੋ ਅਤੇ ਕਮਜ਼ੋਰ ਨੂੰ ਤਾਂ ਸਹਿਜ ਗੱਲ ਵੀ ਮੁਸ਼ਕਿਲ ਲੱਗਦੀ ਹੈ ਇਸਲਈ ਬਾਪਦਾਦਾ ਨੇ ਪਹਿਲੇ ਵੀ ਸੁਣਾਇਆ ਹੈ ਕਿ ਸਦਾ ਕਮਬਾਇੰਡ ਰੂਪ ਵਿੱਚ ਰਹੋ। ਕਮਬਾਇੰਡ ਨੂੰ ਕੋਈ ਵੱਖ ਨਹੀਂ ਕਰ ਸਕਦਾ। ਜਿਵੇਂ ਇਸ ਸਮੇਂ ਆਤਮਾ ਅਤੇ ਸ਼ਰੀਰ ਕਮਬਾਇੰਡ ਹਨ ਇਵੇਂ ਬਾਪ ਤੇ ਤੁਸੀਂ ਕਮਬਾਇੰਡ ਰਹੋ। ਮਾਤਾਵਾਂ ਕੀ ਸਮਝਦੀਆਂ ਹੋ? ਕਮਬਾਇੰਡ ਹੋ ਜਾਂ ਕਦੀ ਵੱਖ, ਕਦੀ ਕਮਬਾਇੰਡ? ਅਜਿਹਾ ਸਾਥ ਫਿਰ ਕਦੀ ਮਿਲਣਾ ਹੈ? ਫਿਰ ਕਿਉਂ ਸਾਥ ਛੱਡ ਦਿੰਦੇ ਹੋ? ਕੰਮ ਹੀ ਕੀ ਦਿੱਤਾ ਹੈ? ਸਿਰਫ਼ ਇਹ ਯਾਦ ਰੱਖੋ ਕਿ ਮੇਰਾ ਬਾਬਾ। ਇਸ ਨਾਲ ਸਹਿਜ ਕੰਮ ਕੀ ਹੋਵੇਗਾ? ਮੁਸ਼ਕਿਲ ਹੈ? (63 ਜਨਮਾਂ ਦੇ ਸੰਸਕਾਰ ਹਨ) ਹੁਣ ਤਾਂ ਨਵਾਂ ਜਨਮ ਹੋ ਗਿਆ ਹੈ ਨਾ। ਨਵਾਂ ਜਨਮ, ਨਵੇਂ ਸੰਸਕਾਰ। ਹੁਣ ਪੁਰਾਣੇ ਜਨਮ ਵਿੱਚ ਹੋ ਜਾਂ ਨਵੇਂ ਜਨਮ ਵਿੱਚ? ਜਾਂ ਨਵੇਂ ਜਨਮ ਵਿੱਚ ਸਮ੍ਰਿਤੀ ਦੇ ਸੰਸਕਾਰ ਹਨ ਜਾਂ ਵਿਸਮ੍ਰਿਤੀ ਦੇ? ਫਿਰ ਨਵੇਂ ਨੂੰ ਛੱਡਕੇ ਪੁਰਾਣੇ ਵਿੱਚ ਕਿਉਂ ਜਾਂਦੇ ਹੋ? ਨਵੀਂ ਚੀਜ਼ ਚੰਗੀ ਲਗਦੀ ਹੈ ਜਾਂ ਪੁਰਾਣੀ ਚੀਜ਼ ਚੰਗੀ ਲੱਗਦੀ ਹੈ? ਫਿਰ ਪੁਰਾਣੇ ਵਿੱਚ ਕਿਉਂ ਚਲੇ ਜਾਂਦੇ ਹੋ? ਰੋਜ਼ ਅੰਮ੍ਰਿਤਵੇਲੇ ਸਵਰਗ ਨੂੰ ਬ੍ਰਾਹਮਣ ਜੀਵਨ ਦੇ ਸਮ੍ਰਿਤੀ ਦਾ ਤਿਲਕ ਲਗਾਓ। ਜਿਵੇਂ ਭਗਤ ਲੋਕ ਤਿਲਕ ਜਰੂਰ ਲਗਾਉਂਦੇ ਹਨ ਤਾਂ ਤੁਸੀਂ ਸਮ੍ਰਿਤੀ ਦਾ ਤਿਲਕ ਲਗਾਓ। ਉਵੇਂ ਵੀ ਦੇਖੋ ਮਾਤਾਵਾਂ ਜੋ ਤਿਲਕ ਲਗਾਉਂਦੀ ਹੈ ਉਹ ਸਾਥ ਦਾ ਤਿਲਕ ਲਗਾਉਂਦੀ ਹੈ। ਤਾਂ ਸਦਾ ਸਮ੍ਰਿਤੀ ਰੱਖੋ ਕਿ ਅਸੀਂ ਕਮਬਾਇੰਡ ਹਾਂ ਤਾਂ ਇਸ ਸਾਥ ਦਾ ਤਿਲਕ ਲਗਾਓ। ਜੇਕਰ ਯੁਗਲ ਹੋਵੇਗਾ ਤਾਂ ਤਿਲਕ ਲਗਾਓਣਗੇ, ਜੇਕਰ ਯੁਗਲ ਨਹੀਂ ਹੋਵੇਗਾ ਤਾਂ ਤਿਲਕ ਨਹੀਂ ਲਗਾਉਣਗੇ। ਇਹ ਸਾਥ ਦਾ ਤਿਲਕ ਹੈ। ਤਾਂ ਰੋਜ਼ ਸਮ੍ਰਿਤੀ ਦਾ ਤਿਲਕ ਲਗਾਉਂਦੀ ਹੋ ਜਾਂ ਭੁੱਲ ਜਾਂਦਾ ਹੈ? ਕਦੀ ਲਗਾਉਣਾ ਭੁੱਲ ਜਾਂਦਾ, ਕਦੀ ਮਿਟ ਜਾਂਦਾ! ਜੋ ਸੁਹਾਗ ਹੁੰਦਾ ਹੈ, ਸਾਥ ਹੁੰਦਾ ਹੈ ਉਹ ਕਦੀ ਭੁਲਦਾ ਨਹੀਂ। ਤਾਂ ਸਾਥੀ ਨੂੰ ਸਦਾ ਨਾਲ ਰੱਖੋ।

ਇਹ ਗਰੁੱਪ ਸੁੰਦਰ ਗੁਲਦਸਤਾ ਹੈ। ਵਰੇਇਟੀ ਫੁੱਲਾਂ ਦਾ ਗੁਲਦਸਤਾ ਸ਼ੋਭਨਿੱਕ ਲੱਗਦਾ ਹੈ। ਤਾਂ ਸਭ ਜੋ ਵੀ, ਜਿਥੋਂ ਵੀ ਆਏ ਹਨ, ਸਭ ਇਕ - ਦੋ ਦੇ ਪਿਆਰੇ ਹਨ। ਸਭ ਸੰਤੁਸ਼ਟ ਹੋ ਨਾ? ਸਦਾ ਨਾਲ ਹਨ ਅਤੇ ਸਦਾ ਸੰਤੁਸ਼ਟ ਹਨ। ਬਸ, ਇਹ ਹੀ ਇਕ ਸ਼ਬਦ ਯਾਦ ਰੱਖਣਾ ਕਿ ਕਮਬਾਇੰਡ ਹੈ ਅਤੇ ਸਦਾ ਹੀ ਕਮਬਾਇੰਡ ਰਹਿ ਨਾਲ ਜਾਣਗੇ। ਪਰ ਨਾਲ ਰਹਿਣਗੇ ਤਾਂ ਨਾਲ ਚੱਲਣਗੇ। ਨਾਲ ਰਹਿਣਾ ਹੈ, ਨਾਲ ਚਲਣਾ ਹੈ। ਜਿਸਨਾਲ ਪਿਆਰ ਹੁੰਦਾ ਹੈ ਉਸ ਤੋਂ ਵੱਖ ਹੋ ਨਹੀਂ ਸਕਦੇ। ਹਰ ਸੈਕੰਡ, ਹਰ ਸੰਕਲਪ ਵਿਚ ਨਾਲ ਹਨ ਹੀ। ਅੱਛਾ।

ਵਰਦਾਨ:-
ਬੈਲੇਂਸ ਦੀ ਵਿਸ਼ੇਸ਼ਤਾ ਨੂੰ ਧਾਰਣ ਕਰ ਸਰਵ ਨੂੰ ਬਲੈਸਿੰਗ ਦੇਣ ਵਾਲੇ ਸ਼ਕਤੀਸ਼ਾਲੀ, ਸੇਵਾਧਾਰੀ ਭਵ

ਹੁਣ ਤੁਸੀਂ ਸ਼ਕਤੀਸ਼ਾਲੀ ਆਤਮਾਵਾਂ ਦੀ ਸੇਵਾ ਹੈ ਸਰਵ ਨੂੰ ਬਲੈਸਿੰਗ ਦੇਣਾ। ਚਾਹੇ ਨੈਣਾਂ ਨਾਲ ਦਵੋ, ਭਾਵੇਂ ਮਸਤਕਮਨੀ ਦਵਾਰਾ ਦਵੋ । ਜਿਵੇਂ ਸਾਕਾਰ ਨੂੰ ਲਾਸ੍ਟ ਕਰਮਾਤੀਤ ਸਟੇਜ ਦੇ ਸਮੇਂ ਦੇਖਿਆ - ਕਿਵੇਂ ਬੈਲੇਂਸ ਦੀ ਵਿਸ਼ੇਸ਼ਤਾ ਸੀ ਅਤੇ ਬਲੈਸਿੰਗ ਦੀ ਕਮਾਲ ਸੀ। ਤਾਂ ਫਾਲੋ ਫ਼ਾਦਰ ਕਰੋ - ਇਹ ਹੀ ਸਹਿਜ ਅਤੇ ਸ਼ਕਤੀਸ਼ਾਲੀ ਸੇਵਾ ਹੈ। ਇਸ ਵਿੱਚ ਸਮੇਂ ਵੀ ਘੱਟ, ਮਿਹਨਤ ਵੀ ਘੱਟ ਅਤੇ ਰਿਜ਼ਲਟ ਜ਼ਿਆਦਾ ਨਿਕਲਦੀ ਹੈ। ਤਾਂ ਆਤਮਿਕ ਸਵਰੂਪ ਨਾਲ ਸਭਨੂੰ ਬਲੈਸਿੰਗ ਦਿੰਦੇ ਚੱਲੋ।

ਸਲੋਗਨ:-
ਵਿਸਤਾਰ ਨੂੰ ਸੈਕੰਡ ਵਿੱਚ ਸਮਾਕੇ ਗਿਆਨ ਦੇ ਸਾਰ ਦਾ ਅਨੁਭਵ ਕਰਨਾ ਹੀ ਲਾਇਟ - ਮਾਇਟ ਹਾਊਸ ਬਣਨਾ ਹੈ।

ਸੂਚਨਾ:- ਅੱਜ ਮਾਸ ਦਾ ਤੀਸਰਾ ਰਵਿਵਾਰ ਹੈ, ਸਭ ਰਾਜਯੋਗੀ ਤੱਪਸਵੀ ਭਰਾ ਭੈਣਾਂ ਸ਼ਾਮ 6.30 ਤੋਂ 7.30 ਵਜੇ ਤੱਕ, ਵਿਸ਼ੇਸ਼ ਯੋਗ ਅਭਿਆਸ ਦੇ ਸਮੇਂ ਲਾਇਟ ਮਾਈਟ ਸਵਰੂਪ ਵਿੱਚ ਸਥਿਤ ਰਹਿ ਲਾਇਟ ਹਾਊਸ ਬਣ ਪੂਰੇ ਗਲੋਬ ਤੇ ਸ਼ਾਂਤੀ ਅਤੇ ਸ਼ਕਤੀ ਦੀ ਸਾਕਾਸ਼ ਫੈਲਾਉਣ।