15.02.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਆਤਮਾ ਰੂਪੀ ਜਯੋਤੀ ਵਿੱਚ ਗਿਆਨ - ਯੋਗ ਦਾ ਘ੍ਰਿਤ ਪਾਓ ਤਾਂ ਜਯੋਤੀ ਜਗੀ ਰਹੇਗੀ, ਗਿਆਨ ਅਤੇ ਯੋਗ ਦਾ ਕੰਟ੍ਰਾਸਟ ਚੰਗੀ ਤਰ੍ਹਾਂ ਸਮਝਣਾ ਹੈ"

ਪ੍ਰਸ਼ਨ:-
ਬਾਪ ਦਾ ਕੰਮ ਪ੍ਰੇਣਨਾ ਨਾਲ ਨਹੀਂ ਚਲ ਸਕਦਾ, ਉਨ੍ਹਾਂ ਨੂੰ ਇੱਥੇ ਆਉਣਾ ਹੀ ਪਵੇ ਕਿਉਂ?

ਉੱਤਰ:-
ਕਿਉਂਕਿ ਮਨੁੱਖਾਂ ਦੀ ਬੁੱਧੀ ਬਿਲਕੁਲ ਤਮੋਪ੍ਰਧਾਨ ਹੈ। ਤਮੋਪ੍ਰਧਾਨ ਬੁੱਧੀ ਪ੍ਰੇਣਨਾ ਨੂੰ ਕੈਚ ਨਹੀਂ ਕਰ ਸਕਦੀ। ਬਾਪ ਆਉਂਦੇ ਹਨ ਉਦੋਂ ਤਾਂ ਕਿਹਾ ਜਾਂਦਾ ਹੈ ਛੱਡ ਵੀ ਦੇ ਆਕਾਸ਼ ਸਿੰਹਾਸਨ.......।

ਗੀਤ:-
ਛੱਡ ਵੀ ਦੇ ਆਕਾਸ਼ ਸਿੰਹਾਸਨ...............

ਓਮ ਸ਼ਾਂਤੀ
ਭਗਤਾਂ ਨੇ ਇਹ ਗੀਤ ਬਣਾਇਆ ਹੈ। ਹੁਣ ਇਸਦਾ ਅਰ੍ਥ ਕਿਵੇਂ ਚੰਗਾ ਹੈ। ਕਹਿੰਦੇ ਹਨ ਆਕਾਸ਼ ਸਿੰਹਾਸਨ ਛੱਡਕੇ ਆਓ। ਹੁਣ ਆਕਾਸ਼ ਤਾਂ ਹੈ ਇਹ। ਇਹ ਹੈ ਰਹਿਣ ਦਾ ਸਥਾਨ। ਆਕਾਸ਼ ਤੋਂ ਤਾਂ ਕੋਈ ਚੀਜ਼ ਆਉਂਦੀ ਨਹੀਂ। ਆਕਾਸ਼ ਸਿੰਹਾਸਨ ਕਹਿੰਦੇ ਹਨ। ਆਕਾਸ਼ ਤੱਤਵ ਵਿੱਚ ਤਾਂ ਤੁਸੀਂ ਰਹਿੰਦੇ ਹੋ ਅਤੇ ਬਾਪ ਰਹਿੰਦੇ ਹਨ ਮਹਾਤਤ੍ਵ ਵਿੱਚ। ਉਸਨੂੰ ਬ੍ਰਹਮ ਜਾਂ ਮਹਾਤਤ੍ਵ ਕਹਿੰਦੇ ਹਨ, ਜਿੱਥੇ ਆਤਮਾਵਾਂ ਨਿਵਾਸ ਕਰਦੀਆਂ ਹਨ। ਬਾਪ ਆਵੇਗਾ ਵੀ ਜ਼ਰੂਰ ਉੱਥੋਂ ਹੀ। ਕੋਈ ਤਾਂ ਆਵੇਗਾ ਨਾ। ਕਹਿੰਦੇ ਹਨ ਆਕੇ ਸਾਡੀ ਜਯੋਤੀ ਜਗਾਓ। ਗਾਇਨ ਵੀ ਹੈ - ਇੱਕ ਹੈ ਅੰਨ੍ਹੇ ਦੀ ਔਲਾਦ ਅੰਨ੍ਹੇ ਅਤੇ ਦੂਜੇ ਹਨ ਸੱਜੇ ਦੀ ਔਲਾਦ ਸੱਜੇ। ਧ੍ਰਿਤਰਾਸ਼੍ਟ੍ਰ ਅਤੇ ਯੁਧਿਸ਼ਿਠਰ ਨਾਮ ਵਿਖਾਉਂਦੇ ਹਨ। ਹੁਣ ਇਹ ਤਾਂ ਔਲਾਦ ਹੈ ਰਾਵਣ ਦੀ। ਮਾਇਆ ਰੂਪੀ ਰਾਵਣ ਹੈ ਨਾ। ਸਭਦੀ ਰਾਵਣ ਬੁੱਧੀ ਹੈ, ਹੁਣ ਤੁਸੀਂ ਹੋ ਈਸ਼ਵਰੀਏ ਬੁੱਧੀ। ਬਾਪ ਤੁਹਾਡੀ ਬੁੱਧੀ ਦਾ ਹੁਣ ਤਾਲਾ ਖੋਲ੍ਹ ਰਹੇ ਹਨ। ਰਾਵਣ ਤਾਲਾ ਬੰਦ ਕਰ ਦਿੰਦੇ ਹਨ। ਕੋਈ ਕਿਸੀ ਗੱਲ ਨੂੰ ਨਹੀਂ ਸਮਝਦੇ ਹਨ ਤਾਂ ਕਹਿੰਦੇ ਹਨ ਇਹ ਤਾਂ ਪੱਥਰਬੁੱਧੀ ਹਨ। ਬਾਪ ਆਕੇ ਇੱਥੇ ਜਯੋਤੀ ਜਗਾਉਣਗੇ ਨਾ। ਪ੍ਰੇਣਨਾ ਨਾਲ ਥੋੜ੍ਹੇਹੀ ਕੰਮ ਹੁੰਦਾ ਹੈ। ਆਤਮਾ ਜੋ ਸਤੋਪ੍ਰਧਾਨ ਸੀ, ਉਨ੍ਹਾਂ ਦੀ ਤਾਕਤ ਹੁਣ ਘੱਟ ਹੋ ਗਈ ਹੈ। ਤਮੋਪ੍ਰਧਾਨ ਬਣ ਗਈ ਹੈ। ਇੱਕਦਮ ਝੁੰਝਾਰ ਬਣ ਗਈ ਹੈ। ਮਨੁੱਖ ਕੋਈ ਮਰਦੇ ਹਨ ਤਾਂ ਉਨ੍ਹਾਂ ਦਾ ਦੀਵਾ ਜਲਾਉਂਦੇ ਹਨ। ਹੁਣ ਦੀਵਾ ਕਿਉਂ ਜਲਾਉਂਦੇ ਹਨ? ਸਮਝਦੇ ਹਨ ਜਯੋਤੀ ਬੁੱਝ ਜਾਣ ਨਾਲ ਹਨ੍ਹੇਰਾ ਨਾ ਹੋ ਜਾਵੇ ਇਸਲਈ ਜਯੋਤੀ ਜਗਾਉਂਦੇ ਹਨ। ਹੁਣ ਇੱਥੇ ਦੀ ਜਯੋਤੀ ਜਗਾਉਣ ਨਾਲ ਉੱਥੇ ਕਿਵੇਂ ਰੋਸ਼ਨੀ ਹੋਵੇਗੀ? ਕੁਝ ਵੀ ਸਮਝਦੇ ਨਹੀਂ। ਹੁਣ ਤੁਸੀਂ ਸੈਂਸੀਬੁਲ ਬੁੱਧੀ ਬਣਦੇ ਹੋ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਸਵੱਛ ਬੁੱਧੀ ਬਣਾਉਂਦਾ ਹਾਂ। ਗਿਆਨ ਘ੍ਰਿਤ ਪਾਉਂਦਾ ਹਾਂ। ਹੈ ਇਹ ਵੀ ਸਮਝਣ ਦੀਆਂ ਗੱਲਾਂ। ਗਿਆਨ ਅਤੇ ਯੋਗ ਦੋਨੋ ਵੱਖ ਚੀਜ਼ ਹਨ। ਯੋਗ ਨੂੰ ਗਿਆਨ ਨਹੀਂ ਕਹਾਂਗੇ। ਕੋਈ ਸਮਝਦੇ ਹਨ ਭਗਵਾਨ ਨੇ ਆਕੇ ਇਹ ਵੀ ਗਿਆਨ ਦਿੱਤਾ ਨਾ ਕਿ ਮੈਨੂੰ ਯਾਦ ਕਰੋ। ਪਰ ਇਸਨੂੰ ਗਿਆਨ ਨਹੀਂ ਕਹਾਂਗੇ। ਇਹ ਤਾਂ ਬਾਪ ਅਤੇ ਬੱਚੇ ਹਨ। ਬੱਚੇ ਜਾਣਦੇ ਹਨ ਕਿ ਇਹ ਸਾਡਾ ਬਾਬਾ ਹੈ, ਇਸ ਵਿੱਚ ਗਿਆਨ ਦੀ ਗੱਲ ਨਹੀਂ ਕਹਾਂਗੇ। ਗਿਆਨ ਤਾਂ ਵਿਸਤਾਰ ਹੈ। ਇਹ ਤਾਂ ਸਿਰਫ਼ ਯਾਦ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ, ਬਸ। ਇਹ ਤਾਂ ਕਾਮਨ ਗੱਲ ਹੈ। ਇਸਨੂੰ ਗਿਆਨ ਨਹੀਂ ਕਿਹਾ ਜਾਂਦਾ। ਬੱਚੇ ਨੇ ਜਨਮ ਲਿਆ ਉਹ ਤਾਂ ਜ਼ਰੂਰ ਬਾਪ ਨੂੰ ਯਾਦ ਕਰਣਗੇ ਨਾ। ਗਿਆਨ ਦਾ ਵਿਸਤਾਰ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ - ਇਹ ਗਿਆਨ ਨਹੀਂ ਹੋਇਆ। ਤੁਸੀਂ ਖ਼ੁਦ ਜਾਣਦੇ ਹੋ, ਅਸੀਂ ਆਤਮਾ ਹਾਂ, ਸਾਡਾ ਬਾਪ ਪਰਮ ਆਤਮਾ, ਪ੍ਰਮਾਤਮਾ ਹੈ। ਇਸਨੂੰ ਗਿਆਨ ਕਹਾਂਗੇ ਕੀ? ਬਾਪ ਨੂੰ ਪੁਕਾਰਦੇ ਹਨ। ਗਿਆਨ ਤਾਂ ਹੈ ਨਾਲੇਜ਼, ਜਿਵੇਂ ਕੋਈ ਐਮ.ਏ ਪੜ੍ਹਦੇ ਹਨ, ਕੋਈ ਬੀ.ਏ ਪੜ੍ਹਦੇ ਹਨ, ਕਿੰਨੀਆਂ ਢੇਰ ਕਿਤਾਬਾਂ ਪੜ੍ਹਨੀਆਂ ਹੁੰਦੀਆਂ ਹਨ। ਹੁਣ ਬਾਪ ਤਾਂ ਕਹਿੰਦੇ ਹਨ ਤੁਸੀਂ ਸਾਡੇ ਬੱਚੇ ਹੋ ਨਾ, ਮੈਂ ਤੁਹਾਡਾ ਬਾਪ ਹਾਂ, ਮੇਰੇ ਨਾਲ ਹੀ ਯੋਗ ਲਗਾਓ ਅਰਥਾਤ ਯਾਦ ਕਰੋ। ਇਸਨੂੰ ਗਿਆਨ ਨਹੀਂ ਕਹਾਂਗੇ। ਤੁਸੀਂ ਬੱਚੇ ਤਾਂ ਹੋ ਹੀ। ਤੁਸੀਂ ਆਤਮਾਵਾਂ ਕਦੀ ਵਿਨਾਸ਼ ਨੂੰ ਨਹੀਂ ਪਾਉਂਦੀਆਂ ਹੋ। ਕੋਈ ਮਰ ਜਾਂਦੇ ਹਨ ਤਾਂ ਉਨ੍ਹਾਂ ਦੀ ਆਤਮਾ ਨੂੰ ਬੁਲਾਉਂਦੇ ਹਨ, ਹੁਣ ਉਹ ਸ਼ਰੀਰ ਤਾਂ ਖ਼ਤਮ ਹੋ ਗਿਆ। ਆਤਮਾ ਭੋਜਨ ਕਿਵੇਂ ਖ਼ਾਵੇਗੀ? ਭੋਜਨ ਤਾਂ ਫੇਰ ਵੀ ਬ੍ਰਾਹਮਣ ਖਾਣਗੇ। ਪਰ ਇਹ ਸਭ ਹੈ ਭਗਤੀ ਮਾਰ੍ਗ ਦੀ ਰਸਮ। ਇਵੇਂ ਨਹੀਂ ਕਿ ਸਾਡੇ ਕਹਿਣ ਨਾਲ ਉਹ ਭਗਤੀ ਮਾਰ੍ਗ ਬੰਦ ਹੋ ਜਾਵੇਗਾ। ਉਹ ਤਾਂ ਚੱਲਦਾ ਹੀ ਆਉਂਦਾ ਹੈ। ਆਤਮਾ ਤਾਂ ਇੱਕ ਸ਼ਰੀਰ ਛੱਡ ਜਾਵੇ ਦੂਜਾ ਲੈਂਦੀ ਹੈ।

ਬੱਚਿਆਂ ਦੀ ਬੁੱਧੀ ਵਿੱਚ ਗਿਆਨ ਅਤੇ ਯੋਗ ਦਾ ਕੰਟ੍ਰਾਸਟ ਸਪਸ਼ੱਟ ਹੋਣਾ ਚਾਹੀਦਾ। ਬਾਪ ਜੋ ਕਹਿੰਦੇ ਹਨ ਮੈਨੂੰ ਯਾਦ ਕਰੋ, ਇਹ ਗਿਆਨ ਨਹੀਂ ਹੈ। ਇਹ ਤਾਂ ਬਾਪ ਡਾਇਰੈਕਸ਼ਨ ਦਿੰਦੇ ਹਨ, ਇਸਨੂੰ ਯੋਗ ਕਿਹਾ ਜਾਂਦਾ। ਗਿਆਨ ਹੈ ਸ੍ਰਿਸ਼ਟੀ ਚੱਕਰ ਕਿਵੇਂ ਫ਼ਿਰਦਾ ਹੈ - ਉਸਦੀ ਨਾਲੇਜ਼। ਯੋਗ ਅਰਥਾਤ ਯਾਦ। ਬੱਚਿਆਂ ਦਾ ਫਰਜ਼ ਹੈ ਬਾਪ ਨੂੰ ਯਾਦ ਕਰਨਾ। ਉਹ ਹੈ ਲੌਕਿਕ, ਇਹ ਹੈ ਪਾਰਲੌਕਿਕ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਤਾਂ ਗਿਆਨ ਵੱਖ ਚੀਜ਼ ਹੋ ਗਈ। ਬੱਚੇ ਨੂੰ ਕਹਿਣਾ ਪੈਂਦਾ ਹੈ ਕੀ ਬਾਪ ਨੂੰ ਯਾਦ ਕਰੋ। ਲੌਕਿਕ ਬਾਪ ਤਾਂ ਜੰਮਦੇ ਹੀ ਯਾਦ ਰਹਿੰਦਾ ਹੈ। ਇੱਥੇ ਬਾਪ ਦੀ ਯਾਦ ਦਵਾਉਣੀ ਪੈਂਦੀ ਹੈ। ਇਸ ਵਿੱਚ ਮਿਹਨਤ ਲੱਗਦੀ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ - ਇਹ ਬਹੁਤ ਮਿਹਨਤ ਦਾ ਕੰਮ ਹੈ। ਉਦੋਂ ਬਾਬਾ ਕਹਿੰਦੇ ਹਨ ਯੋਗ ਵਿੱਚ ਠਹਿਰ ਨਹੀਂ ਸਕਦੇ ਹਨ। ਬੱਚੇ ਲਿੱਖਦੇ ਹਨ - ਬਾਬਾ ਯਾਦ ਭੁੱਲ ਜਾਂਦੀ ਹੈ। ਇਵੇਂ ਨਹੀਂ ਕਹਿੰਦੇ ਕਿ ਗਿਆਨ ਭੁੱਲ ਜਾਂਦਾ ਹੈ। ਗਿਆਨ ਤਾਂ ਬਹੁਤ ਸਹਿਜ ਹੈ। ਯਾਦ ਨੂੰ ਗਿਆਨ ਨਹੀਂ ਕਿਹਾ ਜਾਂਦਾ, ਇਸ ਵਿੱਚ ਮਾਇਆ ਦੇ ਤੂਫ਼ਾਨ ਬਹੁਤ ਆਉਂਦੇ ਹਨ। ਭਾਵੇਂ ਗਿਆਨ ਵਿੱਚ ਕੋਈ ਬਹੁਤ ਤਿੱਖੇ ਹਨ, ਮੁਰਲੀ ਬਹੁਤ ਚੰਗੀ ਚਲਾਉਂਦੇ ਹਨ ਪਰ ਬਾਬਾ ਪੁੱਛਦੇ ਹਨ - ਯਾਦ ਦਾ ਚਾਰਟ ਕੱਢੋ, ਕਿੰਨਾ ਵਕ਼ਤ ਯਾਦ ਕਰਦੇ ਹੋ? ਬਾਬਾ ਨੂੰ ਯਾਦ ਦਾ ਚਾਰਟ ਯਰਥਾਤ ਰੀਤੀ ਬਣਾਕੇ ਵਿਖਾਓ। ਯਾਦ ਦੀ ਹੀ ਮੁੱਖ ਗੱਲ ਹੈ। ਪਤਿਤ ਹੀ ਪੁਕਾਰਦੇ ਹਨ ਕਿ ਆਕੇ ਪਾਵਨ ਬਣਾਓ। ਮੁੱਖ ਹੈ ਪਾਵਨ ਬਣਨ ਦੀ ਗੱਲ। ਇਸ ਵਿੱਚ ਹੀ ਮਾਇਆ ਦੇ ਵਿਘਨ ਪੈਂਦੇ ਹਨ। ਸ਼ਿਵ ਭਗਵਾਨੁਵਾਚ - ਯਾਦ ਵਿੱਚ ਸਭ ਬਹੁਤ ਕੱਚੇ ਹਨ। ਚੰਗੇ - ਚੰਗੇ ਬੱਚੇ ਜੋ ਮੁਰਲੀ ਤਾਂ ਬਹੁਤ ਚੰਗੀ ਚਲਾਉਂਦੇ ਹਨ ਪਰ ਯਾਦ ਵਿੱਚ ਬਿਲਕੁਲ ਕਮਜ਼ੋਰ ਹਨ। ਯੋਗ ਨਾਲ ਹੀ ਵਿਕਰਮ ਵਿਨਾਸ਼ ਹੁੰਦੇ ਹਨ। ਯੋਗ ਨਾਲ ਹੀ ਕਰਮਇੰਦ੍ਰੀਆਂ ਬਿਲਕੁਲ ਸ਼ਾਂਤ ਹੋ ਸਕਦੀਆਂ ਹਨ। ਇੱਕ ਬਾਪ ਦੇ ਸਿਵਾਏ ਹੋਰ ਕੋਈ ਯਾਦ ਨਾ ਆਵੇ, ਕੋਈ ਦੇਹ ਵੀ ਯਾਦ ਨਾ ਆਵੇ। ਆਤਮਾ ਜਾਣਦੀ ਹੈ ਇਹ ਸਾਰੀ ਦੁਨੀਆਂ ਖ਼ਤਮ ਹੋਣੀ ਹੈ, ਹੁਣ ਅਸੀਂ ਜਾਂਦੇ ਹਾਂ ਆਪਣੇ ਘਰ। ਫੇਰ ਆਵਾਂਗੇ ਰਾਜਧਾਨੀ ਵਿੱਚ। ਇਹ ਸਦੈਵ ਬੁੱਧੀ ਵਿੱਚ ਰਹਿਣਾ ਚਾਹੀਦਾ। ਗਿਆਨ ਜੋ ਮਿਲਦਾ ਹੈ ਉਹ ਆਤਮਾ ਵਿੱਚ ਰਹਿਣਾ ਚਾਹੀਦਾ। ਬਾਪ ਤਾਂ ਹੈ ਯੋਗੇਸ਼ਵਰ, ਜੋ ਯਾਦ ਸਿਖਾਉਂਦੇ ਹਨ। ਅਸਲ ਵਿੱਚ ਈਸ਼ਵਰ ਨੂੰ ਯੋਗੇਸ਼ਵਰ ਨਹੀਂ ਕਹਾਂਗੇ। ਤੁਸੀਂ ਯੋਗੇਸ਼ਵਰ ਹੋ। ਈਸ਼ਵਰ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਇਹ ਯਾਦ ਸਿਖਾਉਣ ਵਾਲਾ ਈਸ਼ਵਰ ਬਾਪ ਹੈ। ਉਹ ਨਿਰਾਕਾਰ ਬਾਪ ਸ਼ਰੀਰ ਦੁਆਰਾ ਸੁਣਾਉਂਦੇ ਹਨ। ਬੱਚੇ ਵੀ ਸ਼ਰੀਰ ਦੁਆਰਾ ਸੁਣਦੇ ਹਨ। ਕਈ ਤਾਂ ਯੋਗ ਵਿੱਚ ਬਹੁਤ ਕੱਚੇ ਹਨ। ਬਿਲਕੁਲ ਯਾਦ ਕਰਦੇ ਹੀ ਨਹੀਂ। ਜੋ ਵੀ ਜਨਮ - ਜਨਮਾਂਤ੍ਰ ਦੇ ਪਾਪ ਹਨ ਸਭਦੀ ਸਜ਼ਾ ਖਾਣਗੇ। ਇੱਥੇ ਆਕੇ ਜੋ ਪਾਪ ਕਰਦੇ ਹਨ ਉਹ ਤਾਂ ਹੋਰ ਹੀ ਸੋਗੁਣਾ ਸਜ਼ਾ ਖਾਣਗੇ। ਗਿਆਨ ਦੀ ਟਿੱਕ - ਟਿੱਕ ਤਾਂ ਬਹੁਤ ਕਰਦੇ ਹਨ, ਯੋਗ ਬਿਲਕੁਲ ਹੀ ਨਹੀਂ ਹੈ ਜਿਸ ਕਾਰਨ ਪਾਪ ਭਸੱਮ ਨਹੀਂ ਹੁੰਦੇ, ਕੱਚੇ ਹੀ ਰਹਿ ਜਾਂਦੇ ਹਨ ਇਸਲਈ ਸੱਚੀ - ਸੱਚੀ ਮਾਲਾ 8 ਦੀ ਬਣੀ ਹੈ। 9 ਰਤਨ ਗਾਏ ਜਾਂਦੇ ਹਨ। 108 ਰਤਨ ਕਦੀ ਸੁਣੇ ਹਨ? 108 ਰਤਨਾਂ ਦੀ ਕੋਈ ਚੀਜ਼ ਨਹੀਂ ਬਣਦੀ ਹੈ। ਬਹੁਤ ਹਨ ਜੋ ਇੰਨਾ ਗੱਲਾਂ ਨੂੰ ਪੂਰਾ ਸਮਝਦੇ ਨਹੀਂ ਹਨ। ਯਾਦ ਨੂੰ ਗਿਆਨ ਨਹੀਂ ਕਿਹਾ ਜਾਂਦਾ। ਗਿਆਨ ਸ੍ਰਿਸ਼ਟੀ ਚੱਕਰ ਨੂੰ ਕਿਹਾ ਜਾਂਦਾ ਹੈ। ਸ਼ਾਸਤ੍ਰਾਂ ਵਿੱਚ ਗਿਆਨ ਨਹੀਂ ਹੈ, ਉਹ ਸ਼ਾਸਤ੍ਰ ਹਨ ਭਗਤੀ ਮਾਰ੍ਗ ਦੇ। ਬਾਪ ਖ਼ੁਦ ਕਹਿੰਦੇ ਹਨ ਮੈਂ ਇਨ੍ਹਾਂ ਨਾਲ ਨਹੀਂ ਮਿਲਦਾ। ਸਾਧੂਆਂ ਆਦਿ ਸਭਦਾ ਉਧਾਰ ਕਰਨ ਮੈਂ ਆਉਂਦਾ ਹਾਂ। ਉਹ ਸਮਝਦੇ ਹਨ ਬ੍ਰਹਮ ਵਿੱਚ ਲੀਨ ਹੋਣਾ ਹੈ। ਫ਼ੇਰ ਮਿਸਾਲ ਦਿੰਦੇ ਹਨ ਪਾਣੀ ਦੇ ਬੁਦਬੁਦੇ ਦਾ। ਹੁਣ ਤੁਸੀਂ ਇਵੇਂ ਨਹੀਂ ਕਹਿੰਦੇ। ਤੁਸੀਂ ਤਾਂ ਜਾਣਦੇ ਹੋ ਅਸੀਂ ਆਤਮਾਵਾਂ ਬਾਪ ਦੇ ਬੱਚੇ ਹਾਂ। "ਮਾਮੇਕਮ ਯਾਦ ਕਰੋ" ਇਹ ਅੱਖਰ ਵੀ ਕਹਿੰਦੇ ਹਨ ਪਰ ਅਰ੍ਥ ਨਹੀਂ ਸਮਝਦੇ। ਭਾਵੇਂ ਕਹਿ ਦਿੰਦੇ ਅਸੀਂ ਆਤਮਾ ਹਾਂ ਪਰ ਆਤਮਾ ਕੀ ਹੈ, ਪ੍ਰਮਾਤਮਾ ਕੀ ਹੈ - ਇਹ ਗਿਆਨ ਬਿਲਕੁਲ ਨਹੀਂ। ਇਹ ਬਾਪ ਹੀ ਆਕੇ ਸੁਣਾਉਂਦੇ ਹਨ। ਹੁਣ ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਦਾ ਘਰ ਉਹ ਹੈ। ਉੱਥੇ ਸਾਰਾ ਸਿਜਰਾ ਹੈ। ਹਰ ਇੱਕ ਆਤਮਾ ਨੂੰ ਆਪਣਾ - ਆਪਣਾ ਪਾਰ੍ਟ ਮਿਲਿਆ ਹੋਇਆ ਹੈ। ਸੁੱਖ ਕੌਣ ਦਿੰਦੇ ਹਨ, ਦੁੱਖ ਕੌਣ ਦਿੰਦੇ ਹਨ - ਇਹ ਵੀ ਕਿਸੇ ਨੂੰ ਪਤਾ ਨਹੀਂ ਹੈ।

ਭਗਤੀ ਹੈ ਰਾਤ, ਗਿਆਨ ਹੈ ਦਿਨ। 63 ਜਨਮ ਤੁਸੀਂ ਧੱਕੇ ਖਾਂਦੇ ਹੋ। ਫੇਰ ਗਿਆਨ ਦਿੰਦਾ ਹਾਂ ਤਾਂ ਕਿੰਨਾ ਵਕ਼ਤ ਲੱਗਦਾ ਹੈ? ਸੈਕਿੰਡ। ਇਹ ਤਾਂ ਗਾਇਆ ਹੋਇਆ ਹੈ ਸੈਕਿੰਡ ਵਿੱਚ ਜੀਵਨਮੁਕਤੀ। ਇਹ ਤੁਹਾਡਾ ਬਾਪ ਹੈ ਨਾ, ਉਹੀ ਪਤਿਤ - ਪਾਵਨ ਹੈ। ਉਨ੍ਹਾਂ ਨੂੰ ਯਾਦ ਕਰਨ ਨਾਲ ਤੁਸੀਂ ਪਾਵਨ ਬਣ ਜਾਵੋਗੇ। ਸਤਿਯੁਗ, ਤ੍ਰੇਤਾ, ਦਵਾਪਰ, ਕਲਯੁਗ ਇਹ ਚੱਕਰ ਹੈ। ਨਾਮ ਵੀ ਜਾਣਦੇ ਹਨ ਪਰ ਪੱਥਰਬੁੱਧੀ ਇਵੇਂ ਹਨ, ਟਾਈਮ ਦਾ ਕਿਸੇ ਨੂੰ ਪਤਾ ਨਹੀਂ ਹੈ। ਸਮਝਦੇ ਵੀ ਹਨ ਘੋਰ ਕਲਯੁਗ ਹੈ। ਜੇਕਰ ਕਲਯੁਗ ਹੁਣ ਵੀ ਚਲੇਗਾ ਤਾਂ ਹੋਰ ਘੋਰ ਹਨ੍ਹੇਰਾ ਹੋ ਜਾਵੇਗਾ ਇਸਲਈ ਗਾਇਆ ਹੋਇਆ ਹੈ - ਕੁੰਭਕਰਣ ਦੀ ਨੀਂਦ ਵਿੱਚ ਸੁਤੇ ਹੋਏ ਸੀ ਅਤੇ ਵਿਨਾਸ਼ ਹੋ ਗਿਆ। ਥੋੜਾ ਵੀ ਗਿਆਨ ਸੁਣਦੇ ਹਨ ਤਾਂ ਪ੍ਰਜਾ ਬਣ ਜਾਂਦੇ ਹਨ। ਕਿੱਥੇ ਇਹ ਲਕਸ਼ਮੀ - ਨਾਰਾਇਣ, ਕਿੱਥੇ ਪ੍ਰਜਾ! ਪੜ੍ਹਾਉਣ ਵਾਲਾ ਤਾਂ ਇੱਕ ਹੀ ਹੈ। ਹਰ ਇੱਕ ਦੀ ਆਪਣੀ - ਆਪਣੀ ਤਕਦੀਰ ਹੈ। ਕੋਈ ਤਾਂ ਸਕਾਲਰਸ਼ਿਪ ਲੈ ਲੈਂਦੇ ਹਨ, ਕੋਈ ਫੇਲ੍ਹ ਹੋ ਜਾਂਦੇ ਹਨ। ਰਾਮ ਨੂੰ ਬਾਣ ਦੀ ਨਿਸ਼ਾਨੀ ਕਿਉਂ ਦਿੱਤੀ ਹੈ? ਕਿਉਂਕਿ ਨਾਪਾਸ ਹੋਇਆ। ਇਹ ਵੀ ਗੀਤਾ ਪਾਠਸ਼ਾਲਾ ਹੈ, ਕੋਈ ਤਾਂ ਕੁਝ ਵੀ ਨੰਬਰ ਲੈਣ ਲਾਇਕ ਨਹੀਂ। ਮੈਂ ਆਤਮਾ ਬਿੰਦੀ ਹਾਂ, ਬਾਪ ਵੀ ਬਿੰਦੀ ਹੈ, ਇਵੇਂ ਉਨ੍ਹਾਂ ਨੂੰ ਯਾਦ ਕਰਨਾ ਹੈ। ਜੋ ਇਸ ਗੱਲ ਨੂੰ ਸਮਝਦੇ ਵੀ ਨਹੀਂ ਹਨ, ਉਹ ਕੀ ਪੱਦ ਪਾਉਣਗੇ! ਯਾਦ ਵਿੱਚ ਨਾ ਰਹਿਣ ਨਾਲ ਬਹੁਤ ਘਾਟਾ ਪੈ ਜਾਂਦਾ ਹੈ। ਯਾਦ ਦਾ ਬਲ ਬਹੁਤ ਕਮਾਲ ਕਰਦਾ ਹੈ, ਕਰਮਇੰਦ੍ਰੀਆਂ ਬਿਲਕੁਲ ਸ਼ਾਂਤ, ਸ਼ੀਤਲ ਹੋ ਜਾਂਦੀਆਂ ਹਨ। ਗਿਆਨ ਨਾਲ ਸ਼ਾਂਤ ਨਹੀਂ ਹੋਵੇਗੀ, ਯੋਗ ਦੇ ਬਲ ਨਾਲ ਸ਼ਾਂਤ ਹੋਵੇਗੀ। ਭਾਰਤਵਾਸੀ ਪੁਕਾਰਦੇ ਹਨ ਕਿ ਆਕੇ ਸਾਨੂੰ ਉਹ ਗੀਤਾ ਦਾ ਗਿਆਨ ਸੁਣਾਓ, ਹੁਣ ਕੌਣ ਆਵੇਗਾ? ਕ੍ਰਿਸ਼ਨ ਦੀ ਆਤਮਾ ਤਾਂ ਇੱਥੇ ਹੈ। ਕੋਈ ਸਿੰਹਾਸਨ ਤੇ ਥੋੜ੍ਹੇਹੀ ਬੈਠਦੇ ਹਨ, ਜਿਸਨੂੰ ਬੁਲਾਉਂਦੇ ਹਨ। ਜੇਕਰ ਕੋਈ ਕਹੇ ਅਸੀਂ ਕ੍ਰਾਇਸਟ ਦੀ ਆਤਮਾ ਨੂੰ ਯਾਦ ਕਰਦੇ ਹਾਂ। ਅਰੇ ਉਹ ਤਾਂ ਇੱਥੇ ਹੀ ਹੈ, ਉਨ੍ਹਾਂ ਨੂੰ ਕੀ ਪਤਾ ਕਿ ਕ੍ਰਾਇਸਟ ਦੀ ਸੋਲ ਇੱਥੇ ਹੀ ਹੈ, ਵਾਪਿਸ ਜਾ ਨਹੀਂ ਸਕਦੀ। ਲਕਸ਼ਮੀ - ਨਾਰਾਇਣ, ਪਹਿਲੇ ਨੰਬਰ ਵਾਲਿਆਂ ਨੂੰ ਹੀ ਪੂਰੇ 84 ਜਨਮ ਲੈਣੇ ਹਨ ਤਾਂ ਹੋਰ ਫੇਰ ਵਾਪਿਸ ਜਾ ਕਿਵੇਂ ਸਕਦੇ। ਉਹ ਸਭ ਹਿਸਾਬ ਹੈ ਨਾ। ਮਨੁੱਖ ਤਾਂ ਜੋ ਕੁਝ ਬੋਲਦੇ ਹਨ ਉਹ ਝੂਠ। ਅੱਧਾਕਲਪ ਹੈ ਝੂਠ ਖੰਡ, ਅੱਧਾ ਕਲਪ ਹੈ ਸੱਚਖੰਡ। ਹੁਣ ਤਾਂ ਹਰ ਇੱਕ ਨੂੰ ਸਮਝਾਉਣਾ ਚਾਹੀਦਾ - ਇਸ ਵਕ਼ਤ ਸਭ ਨਰਕਵਾਸੀ ਹਨ ਫ਼ੇਰ ਸਵਰਗਵਾਸੀ ਵੀ ਭਾਰਤਵਾਸੀ ਹੀ ਬਣਦੇ ਹਨ। ਮਨੁੱਖ ਕਿੰਨੇ ਵੇਦ, ਸ਼ਾਸਤ੍ਰ ਉਪਨਿਸ਼ਦ ਆਦਿ ਪੜ੍ਹਦੇ ਹਨ, ਕੀ ਇਸ ਨਾਲ ਮੁਕਤੀ ਨੂੰ ਪਾਉਣਗੇ? ਉਤਰਨਾ ਤਾਂ ਹੈ ਹੀ। ਹਰ ਚੀਜ਼ ਸਤੋ, ਰਜ਼ੋ, ਤਮੋ ਵਿੱਚ ਜ਼ਰੂਰ ਆਉਂਦੀ ਹੈ। ਨਿਊ ਵਲਰਡ ਕਿਸ ਨੂੰ ਕਿਹਾ ਜਾਂਦਾ ਹੈ, ਕਿਸਨੂੰ ਵੀ ਇਹ ਗਿਆਨ ਨਹੀਂ ਹੈ। ਇਹ ਤਾਂ ਬਾਪ ਸਮੁੱਖ ਬੈਠ ਸਮਝਾਉਂਦੇ ਹਨ। ਦੇਵੀ - ਦੇਵਤਾ ਧਰਮ ਕਦੋ, ਕਿੰਨੇ ਸਥਾਪਨ ਕੀਤਾ - ਭਾਰਤਵਾਸੀਆਂ ਨੂੰ ਕੁਝ ਵੀ ਪਤਾ ਨਹੀਂ ਹੈ। ਤਾਂ ਬਾਪ ਨੇ ਸਮਝਾਇਆ ਹੈ - ਗਿਆਨ ਵਿੱਚ ਭਾਵੇਂ ਕਿੰਨੇ ਵੀ ਚੰਗੇ ਹਨ ਪਰ ਯੋਗ ਵਿੱਚ ਕਈ ਬੱਚੇ ਨਾਪਾਸ ਹਨ। ਯੋਗ ਨਹੀਂ ਤਾਂ ਵਿਕਰਮ ਵਿਨਾਸ਼ ਨਹੀਂ ਹੋਣਗੇ, ਉੱਚ ਪੱਦ ਨਹੀਂ ਪਾਉਣਗੇ। ਜੋ ਯੋਗ ਵਿੱਚ ਮਸਤ ਹਨ ਉਹੀ ਉੱਚ ਪੱਦ ਪਾਉਣਗੇ। ਉਨ੍ਹਾਂ ਦੀ ਕਰਮਇੰਦ੍ਰੀਆਂ ਬਿਲਕੁਲ ਸ਼ੀਤਲ ਹੋ ਜਾਂਦੀਆਂ ਹਨ। ਦੇਹ ਸਹਿਤ ਸਭ ਕੁਝ ਭੁੱਲ ਦੇਹੀ - ਅਭਿਮਾਨੀ ਬਣ ਜਾਂਦੇ ਹਨ। ਅਸੀਂ ਅਸ਼ਰੀਰੀ ਹਾਂ ਹੁਣ ਜਾਂਦੇ ਹਾਂ ਘਰ। ਉਠਦੇ - ਬੈਠਦੇ ਸਮਝੋ - ਹੁਣ ਇਹ ਸ਼ਰੀਰ ਤਾਂ ਛੱਡਣਾ ਹੈ। ਅਸੀਂ ਪਾਰ੍ਟ ਵਜਾਇਆ, ਹੁਣ ਜਾਂਦੇ ਹਾਂ ਘਰ। ਗਿਆਨ ਤਾਂ ਮਿਲਿਆ ਹੈ, ਜਿਵੇਂ ਬਾਪ ਵਿੱਚ ਗਿਆਨ ਹੈ, ਉਨ੍ਹਾਂ ਨੂੰ ਤਾਂ ਕਿਸੇ ਨੂੰ ਯਾਦ ਨਹੀਂ ਕਰਨਾ ਹੈ। ਯਾਦ ਤਾਂ ਤੁਸੀਂ ਬੱਚਿਆਂ ਨੂੰ ਕਰਨਾ ਹੈ। ਬਾਪ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਯੋਗ ਦਾ ਸਾਗਰ ਤਾਂ ਨਹੀਂ ਕਹਾਂਗੇ ਨਾ। ਚੱਕਰ ਦੀ ਨਾਲੇਜ਼ ਸੁਣਦੇ ਹਨ ਅਤੇ ਆਪਣਾ ਵੀ ਪਰਿਚੈ ਦਿੰਦੇ ਹਨ। ਯਾਦ ਨੂੰ ਗਿਆਨ ਨਹੀਂ ਕਿਹਾ ਜਾਂਦਾ ਹੈ। ਯਾਦ ਤਾਂ ਬੱਚੇ ਨੂੰ ਆਪੇਹੀ ਆ ਜਾਂਦੀ ਹੈ। ਯਾਦ ਤਾਂ ਕਰਨਾ ਹੀ ਹੈ, ਨਹੀਂ ਤਾਂ ਵਰਸਾ ਕਿਵੇਂ ਮਿਲੇਗਾ? ਬਾਪ ਹੈ ਤਾਂ ਵਰਸਾ ਜ਼ਰੂਰ ਮਿਲਦਾ ਹੈ। ਬਾਕੀ ਹੈ ਨਾਲੇਜ਼। ਅਸੀਂ 84 ਜਨਮ ਕਿਵੇਂ ਲੈਂਦੇ ਹਾਂ, ਤਮੋਪ੍ਰਧਾਨ ਤੋਂ ਸਤੋਪ੍ਰਧਾਨ, ਸਤੋਪ੍ਰਧਾਨ ਤੋਂ ਤਮੋਪ੍ਰਧਾਨ ਕਿਵੇਂ ਬਣਦੇ ਹਨ, ਇਹ ਬਾਪ ਸਮਝਾਉਂਦੇ ਹਨ। ਹੁਣ ਸਤੋਪ੍ਰਧਾਨ ਬਣਨਾ ਹੈ ਬਾਪ ਦੀ ਯਾਦ ਨਾਲ। ਤੁਸੀਂ ਰੂਹਾਨੀ ਬੱਚੇ ਰੂਹਾਨੀ ਬਾਪ ਦੇ ਕੋਲ ਆਏ ਹੋ, ਉਨ੍ਹਾਂ ਦੀ ਸ਼ਰੀਰ ਦਾ ਆਧਾਰ ਤਾਂ ਚਾਹੀਦਾ ਨਾ। ਕਹਿੰਦੇ ਹਨ ਮੈਂ ਬੁੱਢੇ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਹੈ ਵੀ ਵਾਨਪ੍ਰਸਥ ਅਵਸਥਾ। ਹੁਣ ਬਾਪ ਆਉਂਦੇ ਹਨ ਉਦੋਂ ਸਾਰੇ ਸ੍ਰਿਸ਼ਟੀ ਦਾ ਕਲਿਆਣ ਹੁੰਦਾ ਹੈ। ਇਹ ਹੈ ਭਾਗਿਆਸ਼ਾਲੀ ਰਥ, ਇਨ੍ਹਾਂ ਤੋਂ ਕਿੰਨੀ ਸਰਵਿਸ ਹੁੰਦੀ ਹੈ। ਤਾਂ ਇਸ ਸ਼ਰੀਰ ਦਾ ਭਾਨ ਛੱਡਣ ਦੇ ਲਈ ਯਾਦ ਚਾਹੀਦੀ। ਇਸ ਵਿੱਚ ਗਿਆਨ ਦੀ ਗੱਲ ਨਹੀਂ। ਜ਼ਿਆਦਾ ਯਾਦ ਸਿਖਾਉਂਣੀ ਹੈ। ਗਿਆਨ ਤਾਂ ਸਹਿਜ ਹੈ। ਛੋਟਾ ਬੱਚਾ ਵੀ ਸੁਣਾ ਦਵੇ। ਬਾਕੀ ਯਾਦ ਵਿੱਚ ਹੀ ਮਿਹਨਤ ਹੈ। ਇੱਕ ਦੀ ਯਾਦ ਰਹੇ, ਇਸਨੂੰ ਕਿਹਾ ਜਾਂਦਾ ਹੈ ਅਵਿੱਭਚਾਰੀ ਯਾਦ। ਕਿਸੇ ਦੇ ਸ਼ਰੀਰ ਨੂੰ ਯਾਦ ਕਰਨਾ - ਉਹ ਹੈ ਵਿੱਭਚਾਰੀ ਯਾਦ। ਯਾਦ ਨਾਲ ਸਭਨੂੰ ਭੁੱਲ ਅਸ਼ਰੀਰੀ ਬਣਨਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਯਾਦ ਦੇ ਬਲ ਨਾਲ ਆਪਣੀ ਕਰਮਇੰਦ੍ਰੀਆਂ ਨੂੰ ਸ਼ੀਤਲ, ਸ਼ਾਂਤ ਬਣਾਉਣਾ ਹੈ। ਫੁੱਲ ਪਾਸ ਹੋਣ ਦੇ ਲਈ ਯਰਥਾਤ ਰੀਤੀ ਬਾਪ ਨੂੰ ਯਾਦ ਕਰ ਪਾਵਨ ਬਣਨਾ ਹੈ।

2. ਉਠਦੇ - ਬੈਠਦੇ ਬੁੱਧੀ ਵਿੱਚ ਰਹੇ ਕਿ ਹੁਣ ਅਸੀਂ ਇਹ ਪੁਰਾਣਾ ਸ਼ਰੀਰ ਛੱਡ ਵਾਪਿਸ ਘਰ ਜਾਵਾਂਗੇ। ਜਿਵੇਂ ਬਾਪ ਵਿੱਚ ਸਭ ਗਿਆਨ ਹੈ, ਇਵੇਂ ਮਾਸਟਰ ਗਿਆਨ ਸਾਗਰ ਬਣਨਾ ਹੈ।

ਵਰਦਾਨ:-
ਲੋਹੇ ਸਮਾਨ ਆਤਮਾ ਨੂੰ ਪਾਰਸ ਬਣਾਉਣ ਵਾਲੇ ਮਾਸਟਰ ਪਾਰਸਨਾਥ ਭਵ:

ਤੁਸੀਂ ਸਭ ਪਾਰਸਨਾਥ ਬਾਪ ਦੇ ਬੱਚੇ ਮਾਸਟਰ ਪਾਰਸਨਾਥ ਹੋ - ਤਾਂ ਕਿਵੇਂ ਦੀ ਵੀ ਲੋਹੇ ਸਮਾਨ ਆਤਮਾ ਹੋਵੇ ਪਰ ਤੁਹਾਡੇ ਸੰਗ ਨਾਲ ਲੋਹਾ ਵੀ ਪਾਰਸ ਬਣ ਜਾਵੇ। ਇਹ ਲੋਹਾ ਹੈ - ਇਵੇਂ ਕਦੀ ਨਹੀਂ ਸੋਚਣਾ। ਪਾਰਸ ਦਾ ਕੰਮ ਹੀ ਹੈ ਲੋਹੇ ਨੂੰ ਪਾਰਸ ਬਣਾਉਣਾ। ਇਹੀ ਲਕ੍ਸ਼ੇ ਅਤੇ ਲਕਸ਼ਣ ਸਦਾ ਸਮ੍ਰਿਤੀ ਵਿੱਚ ਰੱਖ ਹਰ ਸੰਕਲਪ, ਹਰ ਕਰਮ ਕਰਨਾ, ਉਦੋਂ ਅਨੁਭਵ ਹੋਵੇਗਾ ਕਿ ਮੇਰੀ ਆਤਮਾ ਦੀ ਲਾਈਟ ਦੀਆਂ ਕਿਰਨਾਂ ਅਨੇਕ ਆਤਮਾਵਾਂ ਨੂੰ ਗੋਲਡਨ ਬਣਾਉਣ ਦੀ ਸ਼ਕਤੀ ਦੇ ਰਹੀਆਂ ਹਨ।

ਸਲੋਗਨ:-
ਹਰ ਕੰਮ ਸਾਹਸ ਨਾਲ ਕਰੋ ਤਾਂ ਸਰਵ ਦਾ ਆਦਰ ਪ੍ਰਾਪਤ ਹੋਵੇਗਾ।