15.02.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :-ਇਹ ਸੰਗਮਯੁਗ ਹੈ ਚੜ੍ਹਦੀ ਕਲਾ ਦਾ ਯੁੱਗ ਇਸ ਵਿੱਚ ਸਭ ਦਾ ਭਲਾ ਹੁੰਦਾ ਹੈ ਇਸਲਈ ਕਿਹਾ ਜਾਂਦਾ ਹੈ ਚੜ੍ਹਦੀ ਕਲਾ ਤੇਰੇ ਭਾਣੇ ਸਭਦਾ ਭਲਾ"

ਪ੍ਰਸ਼ਨ:-
ਬਾਬਾ ਸਾਰੇ ਬੱਚਿਆਂ ਨੂੰ ਬਹੁਤ - ਬਹੁਤ ਵਧਾਈਆਂ ਦਿੰਦੇ ਹਨ - ਕਿਉਂ?

ਉੱਤਰ:-
ਕਿਉਂਕਿ ਬਾਬਾ ਕਹਿੰਦੇ ਤੁਸੀਂ ਮੇਰੇ ਬੱਚੇ ਮਨੁੱਖ ਤੋਂ ਦੇਵਤਾ ਬਣਦੇ ਹੋ, ਤੁਸੀਂ ਹੁਣ ਰਾਵਣ ਦੀਆਂ ਜੰਜੀਰਾਂ ਤੋਂ ਛੁੱਟਦੇ ਹੋ, ਤੁਸੀਂ ਸਵਰਗ ਦੀ ਰਾਜਾਈ ਪਾਉਂਦੇ ਹੋ ਪਾਸ ਵਿੱਦ ਆਨਰ ਬਣਦੇ ਹੋ, ਮੈਂ ਨਹੀਂ ਇਸਲਈ ਬਾਬਾ ਤੁਹਾਨੂੰ ਬਹੁਤ - ਬਹੁਤ ਵਧਾਈਆਂ ਦਿੰਦੇ ਹਨ। ਤੁਸੀਂ ਆਤਮਾਵਾਂ ਪਤੰਗ ਹੋ, ਤੁਹਾਡੀ ਡੋਰ ਮੇਰੇ ਹੱਥ ਵਿੱਚ ਹੈ। ਮੈਂ ਤੁਹਾਨੂੰ ਸਵਰਗ ਦਾ ਮਾਲਿਕ ਬਣਾਉਂਦਾ ਹਾਂ।

ਗੀਤ:-
ਆਖ਼ਿਰ ਵਹ ਦਿਨ ਆਇਆ ਅੱਜ...

ਓਮ ਸ਼ਾਂਤੀ
ਇਹ ਅਮਰਕਥਾ ਕੌਣ ਸੁਣਾ ਰਹੇ ਹਨ? ਅਮਰਕਥਾ ਕਹੋ ਜਾਂ ਸੱਤ ਨਰਾਇਣ ਦੀ ਕਥਾ ਕਹੋ ਜਾਂ ਤੀਜਰੀ ਦੀ ਕਥਾ ਕਹੋ - ਤਿੰਨੋ ਹੀ ਮੁੱਖ ਹਨ। ਹੁਣ ਤੁਸੀਂ ਕਿਸ ਦੇ ਸਾਮ੍ਹਣੇ ਬੈਠੇ ਹੋ ਅਤੇ ਕੌਣ ਤੁਹਾਨੂੰ ਸੁਣਾ ਰਹੇ ਹਨ? ਸਤਿਸੰਗ ਤਾਂ ਇਸਨੇ ਵੀ ਬਹੁਤ ਕੀਤੇ ਹਨ। ਉੱਥੇ ਤਾਂ ਸਭ ਮਨੁੱਖ ਵੇਖਣ ਵਿੱਚ ਆਉਂਦੇ ਹਨ। ਕਹਿਣਗੇ ਫਲਾਣਾ ਸੰਨਿਆਸੀ ਕਥਾ ਸੁਣਾਉਂਦੇ ਹਨ। ਸ਼ਿਵਾਨੰਦ ਸੁਣਾਉਂਦੇ ਹਨ। ਭਾਰਤ ਵਿੱਚ ਤੇ ਢੇਰ ਸਤਿਸੰਗ ਹਨ। ਗਲੀ - ਗਲੀ ਵਿੱਚ ਸਤਿਸੰਗ ਹੈ। ਮਹਿਲਾਵਾਂ ਵੀ ਕਿਤਾਬ ਚੁੱਕ ਬੈਠ ਸਤਿਸੰਗ ਕਰਦੀਆਂ ਹਨ। ਤਾਂ ਉੱਥੇ ਤੇ ਮਨੁੱਖਾਂ ਨੂੰ ਵੇਖਣਾ ਪੈਂਦਾ ਹੈ ਪਰ ਇੱਥੇ ਤਾਂ ਵੰਡਰਫੁਲ ਗੱਲ ਹੈ। ਤੁਹਾਡੀ ਬੁੱਧੀ ਵਿੱਚ ਕੌਣ ਹੈ? ਪਰਮਾਤਮਾ। ਤੁਸੀਂ ਕਹਿੰਦੇ ਹੋ ਹੁਣ ਬਾਬਾ ਸਾਮ੍ਹਣੇ ਆਇਆ ਹੋਇਆ ਹੈ। ਨਿਰਾਕਾਰ ਬਾਬਾ ਸਾਨੂੰ ਪੜ੍ਹਾਉਂਦੇ ਹਨ। ਮਨੁੱਖ ਕਹਿਣਗੇ ਉਹ ਈਸ਼ਵਰ ਤੇ ਨਾਮ - ਰੂਪ ਤੋਂ ਨਿਆਰਾ ਹੈ। ਬਾਪ ਸਮਝਾਉਂਦੇ ਹਨ ਨਾਮ -ਰੂਪ ਤੋਂ ਨਿਆਰੀ ਚੀਜ਼ ਤਾਂ ਕੋਈ ਹੁੰਦੀ ਨਹੀਂ। ਤੁਸੀਂ ਬੱਚੇ ਜਾਣਦੇ ਹੋ ਇੱਥੇ ਕੋਈ ਵੀ ਸਾਕਾਰ ਮਨੁੱਖ ਨਹੀਂ ਪੜ੍ਹਾਉਂਦੇ ਹਨ ਹੋਰ ਕਿਧਰੇ ਵੀ ਜਾਵੋ ਸਾਰੀ ਦੁਨੀਆਂ ਵਿੱਚ ਸਾਕਾਰ ਹੀ ਪੜ੍ਹਾਉਂਦੇ ਹਨ। ਇੱਥੇ ਤਾਂ ਸੁਪ੍ਰੀਮ ਬਾਪ ਹੈ ਜਿਸਨੂੰ ਨਿਰਾਕਾਰ ਗੌਡ ਫਾਦਰ ਕਿਹਾ ਜਾਂਦਾ ਹੈ, ਉਹ ਨਿਰਾਕਾਰ ਸਾਕਾਰ ਵਿੱਚ ਬੈਠ ਪੜ੍ਹਾਉਂਦੇ ਹਨ। ਇਹ ਬਿਲਕੁਲ ਨਵੀਂ ਗੱਲ ਹੋਈ। ਜਨਮ ਬਾਏ ਜਨਮ ਤੁਸੀਂ ਸੁਣਦੇ ਆਏ ਹੋ, ਇਹ ਫਲਾਣਾ ਪੰਡਿਤ ਹੈ, ਗੁਰੂ ਹੈ। ਢੇਰ ਦੇ ਢੇਰ ਨਾਮ ਹਨ। ਭਾਰਤ ਤਾਂ ਬਹੁਤ ਵੱਡਾ ਹੈ। ਜੋ ਵੀ ਕੁਝ ਸਿਖਾਉਂਦੇ ਹਨ, ਸਮਝਾਉਂਦੇ ਹਨ ਉਹ ਮਨੁੱਖ ਹੀ। ਮਨੁੱਖ ਹੀ ਸ਼ਿਸ਼ਯ ਬਣੇ ਹੋਏ ਹਨ। ਕਈ ਤਰ੍ਹਾਂ ਦੇ ਮਨੁੱਖ ਹਨ। ਫਲਾਣਾ ਸੁਣਾਉਂਦੇ ਹਨ, ਹਮੇਸ਼ਾ ਸ਼ਰੀਰ ਦਾ ਨਾਮ ਲਿਆ ਜਾਂਦਾ ਹੈ। ਭਗਤੀਮਾਰਗ ਵਿੱਚ ਨਿਰਾਕਾਰ ਨੂੰ ਬੁਲਾਉਂਦੇ ਹਨ ਕਿ ਹੇ ਪਤਿਤ - ਪਾਵਨ ਆਓ। ਉਹ ਹੀ ਆਕੇ ਬੱਚਿਆਂ ਨੂੰ ਸਮਝਾਉਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਕਿ ਕਲਪ - ਕਲਪ ਆਕੇ ਸਾਰੀ ਦੁਨੀਆਂ ਜੋ ਪਤਿਤ ਬਣ ਜਾਂਦੀ ਹੈ, ਉਸਨੂੰ ਪਾਵਨ ਕਰਨ ਵਾਲਾ ਇੱਕ ਹੀ ਨਿਰਾਕਾਰ ਬਾਪ ਹੈ। ਤੁਸੀਂ ਇੱਥੇ ਜੋ ਬੈਠੇ ਹੋ ਤੁਹਾਡੇ ਵਿੱਚ ਵੀ ਕਈ ਕੱਚੇ ਹਨ, ਕਈ ਪੱਕੇ ਹਨ ਕਿਉਂਕਿ ਅੱਧਾਕਲਪ ਤੁਸੀਂ ਦੇਹ - ਅਭਿਮਾਨੀ ਬਣੇ ਹੋ। ਹੁਣ ਦੇਹੀ - ਅਭਿਮਾਨੀ ਇਸ ਜਨਮ ਵਿੱਚ ਬਣਨਾ ਹੈ। ਤੁਹਾਡੀ ਦੇਹ ਵਿੱਚ ਰਹਿਣ ਵਾਲੀ ਜੋ ਆਤਮਾ ਹੈ ਉਸਨੂੰ ਪਰਮਾਤਮਾ ਬੈਠ ਸਮਝਾਉਂਦੇ ਹਨ। ਆਤਮਾ ਹੀ ਸੰਸਕਾਰ ਲੈ ਜਾਂਦੀ ਹੈ। ਆਤਮਾ ਕਹਿੰਦੀ ਹੈ ਆਰਗਨਜ ਦੇ ਦਵਾਰਾ ਕਿ ਮੈਂ ਫਲਾਣਾ ਹਾਂ। ਪਰੰਤੂ ਆਤਮ - ਅਭਿਮਾਨੀ ਤਾਂ ਕੋਈ ਹੈ ਨਹੀਂ। ਬਾਪ ਸਮਝਾਉਂਦੇ ਹਨ ਜੋ ਕੋਈ ਇਸ ਭਾਰਤ ਵਿੱਚ ਸੂਰਜਵੰਸ਼ੀ - ਚੰਦ੍ਰਵੰਸ਼ੀ ਸਨ ਉਹ ਹੀ ਇਸ ਸਮੇਂ ਆਕੇ ਬ੍ਰਾਹਮਣ ਬਣਨਗੇ ਫਿਰ ਦੇਵਤਾ ਬਣਨਗੇ। ਮਨੁੱਖ ਦੇਹ - ਅਭਿਮਾਨੀ ਰਹਿਣ ਦੇ ਆਦਤੀ ਹਨ, ਦੇਹੀ - ਅਭਿਮਾਨੀ ਰਹਿਣਾ ਭੁੱਲ ਜਾਂਦੇ ਹਨ। ਇਸਲਈ ਬਾਪ ਘੜੀ - ਘੜੀ ਕਹਿੰਦੇ ਹਨ ਦੇਹੀ - ਅਭਿਮਾਨੀ ਬਣੋ। ਆਤਮਾ ਹੀ ਵੱਖ - ਵੱਖ ਚੋਲਾ ਲੈਕੇ ਪਾਰ੍ਟ ਵਜਾਉਂਦੀ ਹੈ। ਇਹ ਹਨ ਉਸਦੇ ਆਰਗਨਜ। ਹੁਣ ਬਾਪ ਬੱਚਿਆਂ ਨੂੰ ਕਹਿੰਦੇ ਹਨ ਮਨਮਨਾਭਵ। ਬਾਕੀ ਸਿਰ੍ਫ ਗੀਤਾ ਪੜ੍ਹਨ ਨਾਲ ਕੋਈ ਰਾਜਭਾਗ ਥੋੜ੍ਹੀ ਨਾ ਮਿਲ ਸਕਦਾ ਹੈ। ਤੁਹਾਨੂੰ ਇਸ ਵਕਤ ਤ੍ਰਿਕਾਲਦਰਸ਼ੀ ਬਣਾਇਆ ਜਾਂਦਾ ਹੈ। ਰਾਤ - ਦਿਨ ਦਾ ਫਰਕ ਹੋ ਗਿਆ ਹੈ। ਬਾਪ ਸਮਝਾਉਂਦੇ ਹਨ ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਕ੍ਰਿਸ਼ਨ ਤੇ ਸਤਿਯੁਗ ਦਾ ਪ੍ਰਿੰਸ ਹੈ। ਜੋ ਸੂਰਜ਼ਵੰਸ਼ੀ ਦੇਵਤੇ ਸਨ ਉਨ੍ਹਾਂਨੂੰ ਕੋਈ ਗਿਆਨ ਨਹੀਂ ਸੀ। ਗਿਆਨ ਤਾਂ ਪ੍ਰਾਏ ਲੋਪ ਹੋ ਜਾਵੇਗਾ। ਗਿਆਨ ਹੈ ਹੀ ਸਦਗਤੀ ਦੇ ਲਈ। ਸਤਿਯੁਗ ਵਿੱਚ ਦੁਰਗਤੀ ਵਿੱਚ ਕੋਈ ਹੁੰਦਾ ਹੀ ਨਹੀਂ। ਉਹ ਹੈ ਹੀ ਸਤਿਯੁਗ ਹੁਣ ਹੈ ਕਲਯੁਗ। ਭਾਰਤ ਵਿੱਚ ਪਹਿਲੋਂ ਸੂਰਜਵੰਸ਼ੀ 8 ਜਨਮ ਫਿਰ ਚੰਦ੍ਰਵੰਸ਼ੀ 12 ਜਨਮ ਇੱਕ ਜਨਮ ਹੁਣ ਤੁਹਾਡਾ ਸਭਤੋਂ ਵਧੀਆ ਜਨਮ ਹੈ। ਤੁਸੀਂ ਹੋ ਪ੍ਰਜਾਪਿਤਾ ਬ੍ਰਹਮਾ ਮੁਖਵੰਸ਼ਾਵਲੀ। ਇਹ ਹੈ ਸ੍ਰਵੋਤਮ ਧਰਮ। ਦੇਵਤਾ ਸ੍ਰਵੋਤਮ ਧਰਮ ਨਹੀਂ ਕਹਾਂਗੇ। ਬ੍ਰਾਹਮਣ ਧਰਮ ਸਭ ਤੋਂ ਉੱਚਾ ਹੈ। ਦੇਵਤੇ ਤਾਂ ਪ੍ਰਾਲਬੱਧ ਭੋਗਦੇ ਹਨ।

ਅੱਜਕਲ ਬਹੁਤ ਸੋਸ਼ਲ ਵਰਕਰ ਹਨ। ਤੁਹਾਡੀ ਹੈ ਰੂਹਾਨੀ ਸਰਵਿਸ। ਉਹ ਹੈ ਜਿਸਮਾਨੀ ਸੇਵਾ ਕਰਨਾ। ਰੂਹਾਨੀ ਸਰਵਿਸ ਇੱਕ ਹੀ ਵਾਰੀ ਹੁੰਦੀ ਹੈ। ਪਹਿਲੋਂ ਇਹ ਸੋਸ਼ਲ ਵਰਕਰ ਆਦਿ ਨਹੀਂ ਸਨ। ਰਾਜਾ - ਰਾਣੀ ਰਾਜ ਸਥਾਪਨ ਕਰਦੇ ਸਨ। ਸਤਿਯੁਗ ਵਿੱਚ ਦੇਵੀ - ਦੇਵਤੇ ਸਨ। ਤੁਸੀਂ ਹੀ ਪੂਜੀਏ ਸੀ ਫਿਰ ਪੁਜਾਰੀ ਬਣੇ। ਲਕਸ਼ਮੀ - ਨਾਰਾਇਣ ਦਵਾਪਰ ਵਿੱਚ ਜਦੋਂ ਵਾਮ ਮਾਰਗ ਵਿੱਚ ਜਾਂਦੇ ਹਨ ਉਦੋਂ ਮੰਦਿਰ ਬਣਾਉਂਦੇ ਹਨ। ਪਹਿਲਾਂ - ਪਹਿਲਾਂ ਸ਼ਿਵ ਦਾ ਬਣਾਉਂਦੇ ਹਨ। ਉਹ ਹੈ ਸ੍ਰਵ ਦਾ ਸਦਗਤੀ ਦਾਤਾ ਤਾਂ ਜਰੂਰ ਉਨ੍ਹਾਂ ਦੀ ਪੂਜਾ ਹੋਣੀ ਚਾਹੀਦੀ ਹੈ। ਸ਼ਿਵਬਾਬਾ ਨੇ ਹੀ ਆਤਮਾਵਾਂ ਨੂੰ ਨਿਰਵਿਕਾਰੀ ਬਣਾਇਆ ਸੀ ਨਾ। ਫਿਰ ਹੁੰਦੀ ਹੈ ਦੇਵਤਾਵਾਂ ਦੀ ਪੂਜਾ। ਤੁਸੀਂ ਹੀ ਪੁਜੀਏ ਸੀ ਫਿਰ ਪੂਜਾਰੀ ਬਣੇ। ਬਾਬਾ ਨੇ ਸਮਝਾਇਆ ਹੈ ਚੱਕਰ ਨੂੰ ਯਾਦ ਕਰਦੇ ਰਹੋ। ਪੌੜ੍ਹੀ ਉੱਤਰਦੇ - ਉੱਤਰਦੇ ਇੱਕਦਮ ਪਟ ਤੇ ਆ ਡਿੱਗੇ ਹੋ। ਹੁਣ ਤੁਹਾਡੀ ਚੜ੍ਹਦੀ ਕਲਾ ਹੈ। ਕਹਿੰਦੇ ਹਨ ਚੜ੍ਹਦੀ ਕਲਾ ਤੇਰੇ ਭਾਣੇ ਸ੍ਰਵ ਦਾ ਭਲਾ। ਸਾਰੀ ਦੁਨੀਆਂ ਦੇ ਮਨੁੱਖ ਮਾਤਰ ਦੀ ਹੁਣ ਚੜ੍ਹਦੀ ਕਲਾ ਕਰਦਾ ਹਾਂ। ਪਤਿਤ - ਪਾਵਨ ਆਕੇ ਸਭਨੂੰ ਪਾਵਨ ਬਣਾਉਂਦੇ ਹਨ ਜਦੋਂ ਸਤਿਯੁਗ ਸੀ ਤਾਂ ਚੜ੍ਹਦੀ ਕਲਾ ਸੀ ਹੋਰ ਬਾਕੀ ਸਭ ਆਤਮਾਵਾਂ ਮੁਕਤੀਧਾਮ ਵਿੱਚ ਸਨ।

ਬਾਪ ਬੈਠ ਸਮਝਾਉਂਦੇ ਹਨ ਮਿੱਠੇ - ਮਿੱਠੇ ਬੱਚਿਓ ਮੇਰਾ ਜਨਮ ਭਾਰਤ ਵਿੱਚ ਹੀ ਹੁੰਦਾ ਹੈ। ਸ਼ਿਵਬਾਬਾ ਆਇਆ ਸੀ ਗਾਇਆ ਹੋਇਆ ਹੈ। ਹੁਣ ਫਿਰ ਆਇਆ ਹੋਇਆ ਹੈ। ਇਸਨੂੰ ਕਿਹਾ ਜਾਂਦਾ ਹੈ ਰਾਜਸਵ ਅਸ਼ਵਮੇਘ ਅਵਿਨਾਸ਼ੀ ਰੂਦ੍ਰ ਗਿਆਨ ਯੱਗ। ਸਵਰਾਜ ਪਾਉਣ ਦੇ ਲਈ ਯੱਗ ਰਚਿਆ ਹੋਇਆ ਹੈ। ਵਿਘਨ ਵੀ ਪਏ ਸਨ, ਹੁਣ ਵੀ ਪੈ ਰਹੇ ਹਨ। ਮਾਤਾਵਾਂ ਤੇ ਅਤਿਆਚਾਰ ਹੁੰਦੇ ਹਨ। ਕਹਿੰਦੇ ਹਨ ਬਾਬਾ ਸਾਨੂੰ ਇਹ ਨਗਨ ਕਰਦੇ ਹਨ। ਸਾਨੂੰ ਇਹ ਛੱਡਦੇ ਨਹੀਂ ਹਨ। ਬਾਬਾ ਸਾਡੀ ਰੱਖਿਆ ਕਰੋ। ਵਿਖਾਉਂਦੇ ਹਨ ਦ੍ਰੋਪਦੀ ਦੀ ਰੱਖਿਆ ਹੋਈ। ਹੁਣ ਤੁਸੀਂ 21 ਜਨਮਾਂ ਦੇ ਲਈ ਬੇਹੱਦੇ ਬਾਪ ਤੋਂ ਵਰਸਾ ਲੈਣ ਆਏ ਹੋ। ਯਾਦ ਦੀ ਯਾਤਰਾ ਵਿੱਚ ਰਹਿ ਕੇ ਆਪਣੇ ਨੂੰ ਪਵਿੱਤਰ ਬਣਾਉਂਦੇ ਹੋ। ਫਿਰ ਵਿਕਾਰ ਵਿੱਚ ਗਏ ਤਾਂ ਖ਼ਲਾਸ, ਇੱਕਦਮ ਡਿੱਗ ਪੈਣਗੇ ਇਸਲਈ ਬਾਪ ਕਹਿੰਦੇ ਹਨ ਪਵਿੱਤਰ ਜਰੂਰ ਰਹਿਣਾ ਹੈ। ਜੋ ਕਲਪ ਪਹਿਲੋ ਬਣੇ ਸਨ ਉਹ ਹੀ ਪਵਿਤ੍ਰਤਾ ਦੀ ਪ੍ਰੀਤਿੱਗਿਆ ਕਰਣਗੇ ਫਿਰ ਕੋਈ ਪਵਿੱਤਰ ਰਹਿ ਸਕਦੇ ਹਨ, ਕੋਈ ਨਹੀਂ ਵੀ ਰਹਿ ਸਕਦੇ ਹਨ। ਮੁੱਖ ਗੱਲ ਹੈ ਯਾਦ ਦੀ। ਯਾਦ ਕਰੋਗੇ, ਪਵਿੱਤਰ ਰਹੋਗੇ ਅਤੇ ਸਵਦਰਸ਼ਨ ਚੱਕਰ ਫਿਰਾਉਂਦੇ ਰਹੋਗੇ ਤਾਂ ਫਿਰ ਉੱਚ ਪਦਵੀ ਪਾਓਗੇ। ਵਿਸ਼ਨੂੰ ਦੇ ਦੋ ਰੂਪ ਰਾਜ ਕਰਦੇ ਹਨ ਨਾ। ਪਰੰਤੂ ਵਿਸ਼ਨੂੰ ਨੂੰ ਜੋ ਸ਼ੰਖ ਚੱਕਰ ਦੇ ਦਿੱਤਾ ਹੈ ਉਹ ਦੇਵਤਾਵਾਂ ਨੂੰ ਨਹੀਂ ਸੀ। ਲਕਸ਼ਮੀ - ਨਾਰਾਇਣ ਨੂੰ ਵੀ ਨਹੀਂ ਸੀ। ਵਿਸ਼ਨੂੰ ਤਾਂ ਸੂਖਸ਼ਮਵਤਨ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਚੱਕਰ ਦੇ ਨਾਲੇਜ ਦੀ ਲੋੜ ਨਹੀਂ ਹੈ। ਉੱਥੇ ਮੂਵੀ ਚਲਦੀ ਹੈ। ਹੁਣ ਤੁਸੀਂ ਜਾਣਦੇ ਹੋ ਕਿ ਅਸੀਂ ਸ਼ਾਂਤੀਧਾਮ ਵਿੱਚ ਰਹਿਣ ਵਾਲੇ ਹਾਂ। ਉਹ ਹੈ ਨਿਰਾਕਾਰੀ ਦੁਨੀਆਂ। ਹੁਣ ਆਤਮਾ ਕੀ ਚੀਜ ਹੈ, ਉਹ ਵੀ ਮਨੁੱਖ ਮਾਤਰ ਨਹੀਂ ਜਾਣਦੇ। ਕਹਿ ਦਿੰਦੇ ਹਨ ਆਤਮਾ ਸੋ ਪ੍ਰਮਾਤਮਾ। ਆਤਮਾ ਦੇ ਲਈ ਕਹਿ ਦਿੰਦੇ ਹਨ ਇੱਕ ਚਮਕਦਾ ਹੋਇਆ ਸਿਤਾਰਾ ਹੈ ਜੋ ਭ੍ਰਿਕੁਟੀ ਵਿੱਚ ਰਹਿੰਦਾ ਹੈ। ਇਨ੍ਹਾਂ ਅੱਖਾਂ ਤੋਂ ਵੇਖ ਨਹੀਂ ਸਕਦੇ। ਭਾਵੇਂ ਕੋਈ ਕਿੰਨੀ ਵੀ ਕੋਸ਼ਿਸ਼ ਕਰੇ, ਸ਼ੀਸ਼ੇ ਆਦਿ ਵਿੱਚ ਬੰਦ ਕਰਕੇ ਰੱਖੀਏ ਕਿ ਵੇਖੀਏ ਕਿ ਆਤਮਾ ਨਿਕਲਦੀ ਕਿਵੇਂ ਹੈ? ਕੋਸ਼ਿਸ਼ ਕਰਦੇ ਹਨ ਪਰ ਕਿਸੇ ਨੂੰ ਵੀ ਪਤਾ ਨਹੀਂ ਪੈਂਦਾ ਹੈ - ਆਤਮਾ ਕੀ ਚੀਜ਼ ਹੈ, ਕਿਵੇਂ ਨਿਕਲਦੀ ਹੈ? ਬਾਕੀ ਇਨਾਂ ਕਹਿੰਦੇ ਹਨ ਕਿ ਆਤਮਾ ਸਟਾਰ ਮਿਸਲ ਹੈ। ਦਿਵਯ ਦ੍ਰਿਸ਼ਟੀ ਬਿਨਾਂ ਉਸਨੂੰ ਵੇਖਿਆ ਨਹੀਂ ਜਾਂਦਾ। ਭਗਤੀਮਾਰਗ ਵਿੱਚ ਬਹੁਤਿਆਂ ਨੂੰ ਸਾਖਸ਼ਤਕਾਰ ਹੁੰਦਾ ਹੈ। ਲਿਖਿਆ ਹੋਇਆ ਅਰਜੁਨ ਨੂੰ ਸਾਖਸ਼ਤਕਾਰ ਹੋਇਆ ਅਖੰਡ ਜੋਤੀ ਹੈ। ਅਰਜੁਨ ਨੇ ਕਿਹਾ ਮੈਂ ਸਹਿਣ ਨਹੀਂ ਕਰ ਸਕਦਾ। ਬਾਪ ਸਮਝਾਉਂਦੇ ਹਨ ਇਨਾਂ ਤੇਜੋਮਈ ਆਦਿ ਕੁਝ ਹੈ ਨਹੀਂ। ਜਿਵੇਂ ਆਤਮਾ ਆਕੇ ਸ਼ਰੀਰ ਵਿੱਚ ਪ੍ਰਵੇਸ਼ ਕਰਦੀ ਹੈ, ਪਤਾ ਥੋੜ੍ਹੀ ਨਾ ਪੈਂਦਾ ਹੈ। ਹੁਣ ਤੁਸੀਂ ਵੀ ਜਾਣਦੇ ਹੋ ਬਾਬਾ ਕਿਵੇਂ ਪ੍ਰਵੇਸ਼ ਕਰ ਬੋਲਦੇ ਹਨ। ਆਤਮਾ ਆਕੇ ਬੋਲਦੀ ਹੈ। ਇਹ ਵੀ ਡਰਾਮੇ ਵਿੱਚ ਸਾਰੀ ਨੂੰਧ ਹੈ, ਇਸ ਵਿੱਚ ਕਿਸੇ ਦੀ ਤਾਕਤ ਦੀ ਗੱਲ ਨਹੀਂ। ਆਤਮਾ ਕੋਈ ਸ਼ਰੀਰ ਛੱਡ ਜਾਂਦੀ ਨਹੀਂ ਹੈ। ਇਹ ਸਾਖਸ਼ਤਕਾਰ ਦੀ ਗੱਲ ਹੈ। ਵੰਡਰਫੁਲ ਗੱਲ ਹੈ ਨਾ। ਬਾਪ ਕਹਿੰਦੇ ਹਨ ਮੈਂ ਵੀ ਸਧਾਰਨ ਤਨ ਵਿੱਚ ਆਉਂਦਾ ਹਾਂ। ਆਤਮਾ ਨੂੰ ਬੁਲਾਉਂਦੇ ਹਨ ਨਾ। ਪਹਿਲੋਂ ਆਤਮਾਵਾਂ ਨੂੰ ਬੁਲਾਕੇ ਉਨ੍ਹਾਂਨੂੰ ਪੁੱਛਦੇ ਵੀ ਸਨ। ਹੁਣ ਤਾਂ ਤਮੋਪ੍ਰਧਾਨ ਬਣ ਗਏ ਹਨ ਨਾ। ਬਾਪ ਆਉਂਦੇ ਹੀ ਹਨ ਇਸਲਈ ਕਿ ਮੈਂ ਜਾਕੇ ਪਤਿਤਾਂ ਨੂੰ ਪਾਵਨ ਬਣਾਵਾਂ। ਕਹਿੰਦੇ ਵੀ ਹਨ 84 ਜਨਮ। ਤਾਂ ਸਮਝਣਾ ਚਾਹੀਦਾ ਹੈ ਕਿ ਜੋ ਪਹਿਲੋਂ ਆਏ ਸਨ, ਉਨ੍ਹਾਂ ਨੇ ਹੀ ਜਰੂਰ 84 ਜਨਮ ਲਏ ਹੋਣਗੇ। ਉਹ ਤੇ ਲੱਖਾਂ ਵਰ੍ਹੇ ਕਹਿ ਦਿੰਦੇ ਹਨ। ਹੁਣ ਬਾਪ ਸਮਝਾਉਂਦੇ ਹਨ ਤੁਹਾਨੂੰ ਸਵਰਗ ਵਿੱਚ ਭੇਜਿਆ ਸੀ। ਤੁਸੀਂ ਜਾਕੇ ਰਾਜ ਕੀਤਾ ਸੀ। ਤੁਸੀਂ ਭਾਰਤਵਾਸੀਆਂ ਨੂੰ ਸਵਰਗ ਵਿੱਚ ਭੇਜਿਆ ਸੀ। ਰਾਜਯੋਗ ਸਿਖਾਇਆ ਸੀ ਸੰਗਮ ਤੇ। ਬਾਪ ਕਹਿੰਦੇ ਹਨ ਮੈਂ ਕਲਪ ਦੇ ਸੰਗਮਯੁਗੇ ਆਉਂਦਾ ਹਾਂ। ਗੀਤਾ ਵਿੱਚ ਫਿਰ ਯੁਗੇ - ਯੁਗੇ ਅੱਖਰ ਲਿਖ ਦਿੱਤਾ ਹੈ।

ਹੁਣ ਤੁਸੀਂ ਜਾਣਦੇ ਹੋ ਅਸੀਂ ਸੀੜੀ ਕਿਵੇਂ ਉੱਤਰਦੇ ਹਾਂ ਫਿਰ ਚੜ੍ਹਦੇ ਹਾਂ। ਚੜ੍ਹਦੀ ਕਲਾ ਫਿਰ ਉਤਰਦੀ ਕਲਾ। ਹੁਣ ਇਹ ਸੰਗਮਯੁਗ ਹੈ ਸ੍ਰਵ ਦੀ ਚੜ੍ਹਦੀ ਕਲਾ ਦਾ ਯੁਗ। ਸਭ ਚੜ੍ਹ ਜਾਂਦੇ ਹਨ। ਸਭ ਉੱਪਰ ਵਿੱਚ ਜਾਣਗੇ ਫਿਰ ਤੁਸੀਂ ਆਵੋਗੇ ਸਵਰਗ ਵਿੱਚ ਪਾਰ੍ਟ ਵਜਾਉਣ। ਸਤਿਯੁਗ ਵਿੱਚ ਦੂਜਾ ਕੋਈ ਧਰਮ ਨਹੀਂ ਸੀ। ਉਸਨੂੰ ਕਿਹਾ ਜਾਂਦਾ ਹੈ ਵਾਇਸਲੇਸ ਵਰਲਡ। ਫਿਰ ਦੇਵੀ - ਦੇਵਤੇ ਵਾਮ ਮਾਰਗ ਵਿੱਚ ਜਾਕੇ ਵਿਸ਼ਸ਼ ਹੋਣ ਲੱਗਦੇ ਹਨ, ਯਥਾ ਰਾਜਾ - ਰਾਣੀ ਤਥਾ ਪ੍ਰਜਾ। ਬਾਪ ਸਮਝਾਉਂਦੇ ਹਨ ਹੇ ਭਾਰਤਵਾਸੀਓ ਤੁਸੀਂ ਵਾਇਸਲੇਸ ਵਰਲਡ ਵਿੱਚ ਸੀ। ਹੁਣ ਹੈ ਵਿਸ਼ਸ਼ ਵਰਲਡ। ਅਨੇਕ ਧਰਮ ਹਨ ਬਾਕੀ ਇੱਕ ਦੇਵੀ - ਦੇਵਤਾ ਧਰਮ ਨਹੀਂ ਹੈ। ਜ਼ਰੂਰ ਜਦੋਂ ਨਾ ਹੋਵੇ ਤਾਂ ਫਿਰ ਸਥਾਪਨਾ ਹੋਵੇ। ਬਾਪ ਕਹਿੰਦੇ ਹਨ ਮੈਂ ਬ੍ਰਹਮਾ ਦਵਾਰਾ ਆਕੇ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਦਾ ਹਾਂ। ਇੱਥੇ ਹੀ ਕਰੇਗਾ ਨਾ। ਸੁਖਸ਼ਮਵਤਨ ਵਿੱਚ ਤੇ ਨਹੀਂ ਕਰਣਗੇ। ਲਿਖਿਆ ਹੋਇਆ ਹੈ ਬ੍ਰਹਮਾ ਦਵਾਰਾ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਰਚਨਾ ਰਚਦੇ ਹਨ। ਤੁਹਾਨੂੰ ਇਸ ਵਕਤ ਪਾਵਨ ਨਹੀਂ ਕਹਾਂਗੇ। ਪਾਵਨ ਬਣ ਰਹੇ ਹੋ। ਟਾਈਮ ਤਾਂ ਲਗਦਾ ਹੈ ਨਾ। ਪਤਿਤ ਤੋਂ ਪਾਵਨ ਕਿਵੇਂ ਬਣੀਏ, ਇਹ ਕਿਸੇ ਵੀ ਸ਼ਾਸਤਰਾਂ ਵਿੱਚ ਨਹੀਂ ਲਿਖਿਆ ਹੈ। ਅਸਲ ਵਿੱਚ ਮਹਿਮਾ ਤਾਂ ਇੱਕ ਬਾਪ ਦੀ ਹੀ ਹੈ। ਉਸ ਬਾਪ ਨੂੰ ਭੁੱਲਣ ਦੇ ਕਾਰਨ ਹੀ ਆਰਫ਼ਨ ਬਣ ਗਏ ਹਨ। ਲੜਦੇ ਰਹਿੰਦੇ ਹਨ। ਫਿਰ ਕਹਿੰਦੇ ਹਨ ਸਾਰੇ ਮਿਲਕੇ ਕਿਵੇਂ ਹੋਈਏ। ਭਾਈ - ਭਾਈ ਹਨ ਨਾ। ਬਾਬਾ ਤੇ ਅਨੁਭਵੀ ਹੈ। ਭਗਤੀ ਵੀ ਇਸਨੇ ਪੂਰੀ ਕੀਤੀ ਹੈ। ਸਭ ਤੋਂ ਜ਼ਿਆਦਾ ਗੁਰੂ ਕੀਤੇ ਹਨ। ਹੁਣ ਬਾਪ ਕਹਿੰਦੇ ਹਨ ਇਨ੍ਹਾਂ ਸਭਨਾਂ ਨੂੰ ਛੱਡੋ। ਹੁਣ ਮੈਂ ਤੁਹਾਨੂੰ ਮਿਲਿਆ ਹੋਇਆ ਹਾਂ। ਸ੍ਰਵ ਦਾ ਸਦਗਤੀ ਦਾਤਾ ਇੱਕ ਸਤ ਸ਼੍ਰੀ ਅਕਾਲ ਕਹਿੰਦੇ ਹਨ ਨਾ। ਅਰਥ ਨਹੀਂ ਸਮਝਦੇ। ਪੜ੍ਹਦੇ ਤਾਂ ਬਹੁਤ ਰਹਿੰਦੇ ਹਨ। ਬਾਪ ਸਮਝਾਉਂਦੇ ਹਨ ਹੁਣ ਸਭ ਪਤਿਤ ਹਨ ਫਿਰ ਪਾਵਨ ਦੁਨੀਆਂ ਬਣੇਗੀ। ਭਾਰਤ ਹੀ ਅਵਿਨਾਸ਼ੀ ਹੈ। ਇਹ ਕਿਸੇ ਨੂੰ ਪਤਾ ਨਹੀਂ ਹੈ। ਭਾਰਤ ਦਾ ਕਦੇ ਵਿਨਾਸ਼ ਨਹੀਂ ਹੁੰਦਾ ਅਤੇ ਨਾ ਕਦੇ ਪਰਲੈ ਹੁੰਦੀ ਹੈ। ਇਹ ਜੋ ਵਿਖਾਉਂਦੇ ਹਨ ਸਾਗਰ ਵਿੱਚ ਪਿੱਪਲ ਦੇ ਪੱਤੇ ਤੇ ਸ਼੍ਰੀਕ੍ਰਿਸ਼ਨ ਆਏ - ਹੁਣ ਪਿੱਪਲ ਦੇ ਪੱਤੇ ਤੇ ਤਾਂ ਬੱਚਾ ਆ ਨਹੀਂ ਸਕਦਾ। ਬਾਪ ਸਮਝਾਉਂਦੇ ਹਨ ਤੁਸੀਂ ਗਰਭ ਤੋਂ ਜਨਮ ਲਵੋਗੇ, ਬਹੁਤ ਆਰਾਮ ਨਾਲ। ਉੱਥੇ ਗਰਭ ਮਹਿਲ ਕਿਹਾ ਜਾਂਦਾ ਹੈ। ਇੱਥੇ ਹੈ ਗਰਭ ਜੇਲ੍ਹ। ਸਤਿਯੁਗ ਵਿੱਚ ਹੈ ਗਰਭ ਮਹਿਲ। ਆਤਮਾ ਨੂੰ ਪਹਿਲਾਂ ਤੋਂ ਹੀ ਸਾਖਸ਼ਤਕਾਰ ਹੁੰਦਾ ਹੈ। ਇਹ ਸ਼ਰੀਰ ਛੱਡ ਦੂਜਾ ਲੈਣਾ ਹੈ। ਉੱਥੇ ਆਤਮ - ਅਭਿਮਾਨੀ ਰਹਿੰਦੇ ਹਨ। ਮਨੁੱਖ ਤਾਂ ਨਾ ਰਚਤਾ ਨੂੰ, ਨਾ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹਨ। ਹੁਣ ਤੁਸੀਂ ਜਾਣਦੇ ਹੋ ਬਾਪ ਹੈ ਗਿਆਨ ਦਾ ਸਾਗਰ। ਤੁਸੀਂ ਮਾਸਟਰ ਸਾਗਰ ਹੋ। ਤੁਸੀਂ (ਮਾਤਾਵਾਂ ) ਹੋ ਨਦੀਆਂ ਅਤੇ ਇਹ ਗੋਪ ਹੈ ਗਿਆਨ ਮਾਨਸਰੋਵਰ। ਇਹ ਗਿਆਨ ਨਦੀਆਂ ਹਨ। ਤੁਸੀਂ ਹੋ ਸਰੋਵਰ। ਪ੍ਰਵ੍ਰਿਤੀ ਮਾਰਗ ਚਾਹੀਦਾ ਹੈ ਨਾ। ਤੁਹਾਡਾ ਪਵਿੱਤਰ ਗ੍ਰਹਿਸਤ ਆਸ਼ਰਮ ਸੀ। ਹੁਣ ਪਤਿਤ ਹੈ। ਬਾਪ ਕਹਿੰਦੇ ਹਨ ਇਹ ਸਦਾ ਯਾਦ ਰੱਖੋ ਕਿ ਅਸੀਂ ਆਤਮਾ ਹਾਂ। ਇੱਕ ਬਾਪ ਨੂੰ ਯਾਦ ਕਰਨਾ ਹੈ। ਬਾਬਾ ਨੇ ਫਰਮਾਨ ਦਿੱਤਾ ਹੈ ਕਿਸੇ ਵੀ ਦੇਹਧਾਰੀ ਨੂੰ ਯਾਦ ਨਾ ਕਰੋ। ਇਨਾਂ ਅੱਖਾਂ ਤੋਂ ਜੋ ਕੁਝ ਵੇਖਦੇ ਹੋ ਉਹ ਸਭ ਖਤਮ ਹੋ ਜਾਣਾ ਹੈ ਇਸਲਈ ਬਾਪ ਕਹਿੰਦੇ ਹਨ ਮਨਮਨਾਭਵ, ਮੱਧਿਆਜੀ ਭਵ। ਇਸ ਕਬਰਿਸਥਾਨ ਨੂੰ ਭੁੱਲਦੇ ਜਾਵੋ। ਮਾਇਆ ਦੇ ਤੁਫਾਨ ਤਾਂ ਬਹੁਤ ਆਉਣਗੇ, ਇਨ੍ਹਾਂ ਤੋਂ ਡਰਨਾ ਨਹੀਂ ਹੈ। ਬਹੁਤ ਤੁਫ਼ਾਨ ਆਉਣਗੇ ਪਰ ਕਰਮਿੰਦਰੀਆਂ ਨਾਲ ਕਰਮ ਨਹੀਂ ਕਰਨਾ ਹੈ। ਤੁਫ਼ਾਨ ਆਉਂਦੇ ਹਨ ਉਦੋਂ ਜਦੋਂ ਤੁਸੀਂ ਬਾਪ ਨੂੰ ਭੁੱਲ ਜਾਂਦੇ ਹੋ। ਇਹ ਯਾਦ ਦੀ ਯਾਤ੍ਰਾ ਇੱਕ ਵਾਰੀ ਹੁੰਦੀ ਹੈ। ਉਹ ਹੈ ਮ੍ਰਿਤੂਲੋਕ ਦੀਆਂ ਯਾਤਰਾਵਾਂ, ਅਮਰਲੋਕ ਦੀ ਯਾਤ੍ਰਾ ਇਹ ਹੈ। ਤਾਂ ਹੁਣ ਬਾਪ ਕਹਿੰਦੇ ਹਨ ਕਿਸੇ ਵੀ ਦੇਹਧਾਰੀ ਨੂੰ ਯਾਦ ਨਾ ਕਰੋ।

ਬੱਚੇ, ਸ਼ਿਵ ਜਯੰਤੀ ਦੀਆਂ ਕਿੰਨੀਆਂ ਤਾਰਾਂ ਭੇਜਦੇ ਹਨ। ਬਾਪ ਕਹਿੰਦੇ ਹਨ ਤੱਤਵਮ। ਤੁਹਾਨੂੰ ਬੱਚਿਆਂ ਨੂੰ ਵੀ ਬਾਪ ਵਧਾਈਆਂ ਦਿੰਦੇ ਹਨ। ਅਸਲ ਵਿੱਚ ਤੁਹਾਨੂੰ ਵਧਾਈਆਂ ਹੋਣ ਕਿਉਂਕਿ ਮਨੁੱਖ ਤੋਂ ਦੇਵਤਾ ਤੁਸੀਂ ਬਣਦੇ ਹੋ। ਫਿਰ ਜੋ ਪਾਸ ਵਿੱਦ ਆਨਰ ਹੋਣਗੇ ਉਨ੍ਹਾਂ ਨੂੰ ਜ਼ਿਆਦਾ ਮਾਰਕਸ ਅਤੇ ਚੰਗਾ ਨੰਬਰ ਮਿਲੇਗਾ। ਬਾਪ ਤੁਹਾਨੂੰ ਵਧਾਈਆਂ ਦਿੰਦੇ ਹਨ ਕਿ ਹੁਣ ਤੁਸੀਂ ਰਾਵਣ ਦੀਆਂ ਜੰਜੀਰਾਂ ਤੋਂ ਛੁੱਟਦੇ ਹੋ। ਸਾਰੀਆਂ ਆਤਮਾਵਾਂ ਪਤੰਗਾਂ ਹਨ। ਸਭ ਦੀ ਰੱਸੀ ਬਾਪ ਦੇ ਹੱਥ ਵਿੱਚ ਹੈ। ਉਹ ਸਭ ਨੂੰ ਲੈ ਜਾਣਗੇ। ਸ੍ਰਵ ਦੇ ਸਦਗਤੀ ਦਾਤਾ ਹਨ। ਪ੍ਰੰਤੂ ਸਵਰਗ ਦੀ ਰਾਜਾਈ ਪਾਉਣ ਦੇ ਲਈ ਪੁਰਸ਼ਾਰਥ ਕਰ ਰਹੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਪਾਸ ਵਿੱਦ ਆਨਰ ਹੋਣ ਦੇ ਲਈ ਇੱਕ ਬਾਪ ਨੂੰ ਯਾਦ ਕਰਨਾ ਹੈ, ਕਿਸੇ ਵੀ ਦੇਹਧਾਰੀ ਨੂੰ ਨਹੀਂ। ਇਨ੍ਹਾਂ ਅੱਖਾਂ ਨਾਲ ਜੋ ਕੁਝ ਵੀ ਵਿਖਾਈ ਦਿੰਦਾ ਹੈ, ਉਸਨੂੰ ਵੇਖਦੇ ਵੀ ਨਹੀਂ ਵੇਖਣਾ।

2. ਅਸੀਂ ਅਮਰਲੋਕ ਦੀ ਯਾਤਰਾ ਤੇ ਜਾ ਰਹੇ ਹਾਂ ਇਸਲਈ ਮ੍ਰਿਤੂਲੋਕ ਦਾ ਕੁਝ ਵੀ ਯਾਦ ਨਾ ਰਹੇ, ਇਨਾਂ ਕਰਮਿੰਦਰੀਆਂ ਨਾਲ ਕੋਈ ਵੀ ਵਿਕਰਮ ਨਾ ਹੋਵੇ, ਇਹ ਧਿਆਨ ਰੱਖਣਾ ਹੈ।

ਵਰਦਾਨ:-
ਅਤਿੰਦਰੀਏ ਸੁਖਮਈ ਸਥਿਤੀ ਦਵਾਰਾ ਅਨੇਕ ਆਤਮਾਵਾਂ ਦਾ ਅਵਾਹਨ ਕਰਨ ਵਾਲੇ ਵਿਸ਼ਵ ਕਲਿਆਣਕਾਰੀ ਭਵ:

ਜਿੰਨੀ ਲਾਸ੍ਟ ਕਰਮਾਤੀਤ ਸਟੇਜ਼ ਨੇੜ੍ਹੇ ਆਉਂਦੀ ਜਾਵੇਗੀ ਉਨਾਂ ਆਵਾਜ ਤੋਂ ਪਰੇ ਸ਼ਾਂਤ ਸਵਰੂਪ ਦੀ ਸਥਿਤੀ ਜਿਆਦਾ ਪਿਆਰੀ ਲੱਗੇਗੀ - ਇਸ ਸਥਿਤੀ ਵਿੱਚ ਸਦਾ ਅਤਿੰਦਰੀਏ ਸੁਖ ਦੀ ਅਨੁਭੂਤੀ ਹੋਵੇਗੀ ਅਤੇ ਇਸੇ ਅਤਿੰਦਰੀਏ ਸੁਖਮਈ ਸਥਿਤੀ ਦਵਾਰਾ ਅਨੇਕ ਆਤਮਾਵਾਂ ਦਾ ਸਹਿਜ ਅਵਾਹਨ ਕਰ ਸਕਣਗੇ। ਇਹ ਪਾਵਰਫੁਲ ਸਥਿਤੀ ਹੀ ਵਿਸ਼ਵ ਕਲਿਆਣਕਾਰੀ ਸਥਿਤੀ ਹੈ। ਇਸ ਸਥਿਤੀ ਦਵਾਰਾ ਕਿੰਨੀ ਵੀ ਦੂਰ ਰਹਿਣ ਵਾਲੀਆਂ ਆਤਮਾਵਾਂ ਨੂੰ ਸੰਦੇਸ਼ ਪਹੁੰਚਾ ਸਕਦੇ ਹੋ।

ਸਲੋਗਨ:-
ਹਰ ਇੱਕ ਦੀ ਵਿਸ਼ੇਸ਼ਤਾ ਨੂੰ ਸਮ੍ਰਿਤੀ ਵਿੱਚ ਰੱਖ ਫੇਥ ਫੁਲ ਬਣੋ ਤਾਂ ਸੰਗਠਨ ਇੱਕਮਤ ਹੋ ਜਾਵੇਗਾ।