15.03.19        Punjabi Morning Murli        Om Shanti         BapDada         Madhuban


ਮਿੱਠੇਬੱਚੇਅੰਤਰਮੁਖੀਬਣਵਿਚਾਰਸਾਗਰਮੰਥਨਕਰੋਤਾਂਖੁਸ਼ੀਅਤੇਨਸ਼ਾਰਹੇਗਾ, ਤੁਸੀਂਬਾਪਸਮਾਨਟੀਚਰਬਣਜਾਓਗੇ

ਪ੍ਰਸ਼ਨ:-
ਕਿਸ ਅਧਾਰ ਤੇ ਅੰਦਰ ਦੀ ਖੁਸ਼ੀ ਸਥਾਈ ਰਹਿ ਸਕਦੀ ਹੈ?

ਉੱਤਰ:-
ਸਥਾਈ ਖੁਸ਼ੀ ਓਦੋਂ ਰਹੇਗੀ ਜਦੋਂ ਹੋਰਾਂ ਦਾ ਵੀ ਕਲਿਆਣ ਕਰ ਸਭ ਨੂੰ ਖੁਸ਼ ਕਰੋਗੇ। ਰਹਿਮ ਦਿਲ ਬਣੋ ਤਾਂ ਖੁਸ਼ੀ ਰਹੇ। ਜਿਹੜੇ ਰਹਿਮ ਦਿਲ ਬਣਦੇ ਹਨ ਉਨ੍ਹਾਂ ਦੀ ਬੁੱਧੀ ਵਿੱਚ ਰਹਿੰਦਾ ਹੈ ਕਿ ਓਹੋ, ਸਾਨੂੰ ਸਾਰੀਆਂ ਆਤਮਾਵਾਂ ਦਾ ਬਾਪ ਪੜ੍ਹਾ ਰਹੇ ਹਨ, ਪਾਵਨ ਬਣਾ ਰਹੇ ਹਨ, ਅਸੀਂ ਵਿਸ਼ਵ ਦਾ ਮਹਾਰਾਜਾ ਬਣਦੇ ਹਾਂ! ਇਵੇਂ ਦੀ ਖੁਸ਼ੀ ਦਾ ਉਹ ਦਾਨ ਕਰਦੇ ਰਹਿੰਦੇ ਹਨ।

ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਪੁੱਛਦੇ ਹਨ - ਬੱਚੇ, ਇਹ ਓਮ ਸ਼ਾਂਤੀ ਕਿਸਨੇ ਕਿਹਾ?(ਸ਼ਿਵਬਾਬਾ ਨੇ) ਹਾਂ ਸ਼ਿਵਬਾਬਾ ਨੇ ਕਿਹਾ; ਕਿਉਂਕਿ ਬੱਚਿਆਂ ਨੂੰ ਪਤਾ ਹੈ ਇਹ ਸਾਰੀਆਂ ਆਤਮਾਵਾਂ ਦਾ ਬਾਪ ਹੈ। ਕਹਿੰਦੇ ਹਨ ਮੈਂ ਕਲਪ-ਕਲਪ ਇਸ ਰੱਥ ਵਿੱਚ ਆਕੇ ਪੜ੍ਹਾਉਂਦਾ ਹਾਂ। ਹੁਣ ਇਹ ਹੋਇਆ ਪੜ੍ਹਾਉਣ ਵਾਲਾ ਟੀਚਰ। ਟੀਚਰ ਆਵੇਗਾ ਤਾਂ ਕਹਿਣਗੇ ਗੁਡਮਾਰਨਿੰਗ। ਬੱਚੇ ਵੀ ਕਹਿਣਗੇ ਗੁਡਮਾਰਨਿੰਗ। ਇਹ ਜਾਣਦੇ ਹਨ ਕਿ ਆਤਮਾਵਾਂ ਨੂੰ ਪਰਮਾਤਮਾ ਗੁਡਮਾਰਨਿੰਗ ਕਰਦੇ ਹਨ। ਲੌਕਿਕ ਰੀਤੀ ਨਾਲ ਗੁਡਮਾਰਨਿੰਗ ਤਾਂ ਬਹੁਤ ਕਰਦੇ ਰਹਿੰਦੇ ਹਨ। ਇਹ ਤਾਂ ਬੇਹੱਦ ਦਾ ਬਾਪ ਹੈ, ਜੋ ਆਕੇ ਪੜ੍ਹਾਉਂਦੇ ਹਨ। ਬੱਚਿਆਂ ਨੂੰ ਸਾਰੇ ਝਾੜ ਅਤੇ ਡਰਾਮੇ ਦਾ ਰਾਜ਼ ਸਮਝਾਉਂਦੇ ਹਨ। ਤੁਸੀਂ ਜਾਣਦੇ ਹੋ ਜੋ ਵੀ ਸਾਰੀਆਂ ਆਤਮਾਵਾਂ ਹਨ ਸਭ ਦਾ ਬਾਪ ਆਇਆ ਹੋਇਆ ਹੈ। ਇਹ ਨਿਸ਼ਚੇ ਸਾਰਾ ਦਿਨ ਬੁੱਧੀ ਵਿੱਚ ਰਹੇ ਕਿ ਬੇਹੱਦ ਦਾ ਬਾਪ ਸਾਨੂੰ ਪੜ੍ਹਾਉਂਦੇ ਹਨ, ਉਹ ਸਾਡਾ ਬਾਪ ਟੀਚਰ ਗੁਰੂ ਹੈ। ਉਨ੍ਹਾਂ ਨੂੰ ਰਚਤਾ ਵੀ ਕਹਿੰਦੇ ਹਨ - ਇਹ ਵੀ ਸਮਝਣਾ ਪਵੇ। ਆਤਮਾਵਾਂ ਨੂੰ ਰਚਦੇ ਨਹੀਂ ਹਨ। ਸਮਝਾਉਂਦੇ ਹਨ - ਮੈਂ ਬੀਜ਼ਰੂਪ ਹਾਂ। ਇਸ ਮਨੁੱਖ ਸ੍ਰਿਸ਼ਟੀ ਰੂਪੀ ਝਾੜ ਦੀ ਨਾਲੇਜ਼ ਤੁਹਾਨੂੰ ਸੁਣਾਉਂਦਾ ਹਾਂ। ਸਿਵਾਏ ਬੀਜ਼ ਦੇ ਇਹ ਨਾਲਜ਼ ਕੌਣ ਦੇਵੇ? ਇਵੇਂ ਨਹੀਂ ਕਹਾਂਗੇ ਕਿ ਝਾੜ ਨੂੰ ਉਸਨੇ ਰਚਿਆ। ਕਹਿੰਦੇ ਹਨ - ਬੱਚੇ ਇਹ ਤਾਂ ਅਨਾਦਿ ਹੈ। ਨਹੀਂ ਤਾਂ ਮੈਂ ਤਿਥੀ ਤਰੀਖ਼ ਸਭ - ਕੁਝ ਦੱਸਾਂ - ਕਦੋਂ ਅਤੇ ਕਿਵ਼ੇਂ ਰਚਿਆ। ਪਰ ਇਹ ਤਾਂ ਅਨਾਦਿ ਰਚਨਾ ਹੈ। ਬਾਪ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਜਾਣੀ ਜਾਨਣਹਾਰ ਮਤਲਬ ਝਾੜ ਦੇ ਆਦਿ - ਮੱਧ - ਅੰਤ ਦਾ ਰਾਜ਼ ਜਾਣਦੇ ਹਨ। ਬਾਪ ਹੀ ਮਨੁੱਖ ਸ੍ਰਿਸ਼ਟੀ ਦਾ ਬੀਜ਼ਰੂਪ ਹੈ ਗਿਆਨ ਦਾ ਸਾਗਰ ਹੈ। ਉਨ੍ਹਾਂ ਵਿੱਚ ਹੀ ਸਾਰੀ ਨਾਲੇਜ਼ ਹੈ, ਉਹ ਹੀ ਆਕੇ, ਬੱਚਿਆਂ ਨੂੰ ਪੜ੍ਹਾਉਂਦੇ ਹਨ। ਸਾਰੇ ਮਨੁੱਖ ਕਹਿੰਦੇ ਰਹਿੰਦੇ ਹਨ - ਪੀਸ(ਸ਼ਾਂਤੀ) ਕਿਵ਼ੇਂ ਹੋਵੇ? ਤੁਸੀਂ ਹੁਣ ਕਹੋਗੇ ਕਿ ਸ਼ਾਂਤੀ ਤਾਂ ਸ਼ਾਂਤੀ ਦੇ ਸਾਗਰ ਹੀ ਸਥਾਪਨ ਕਰਨਗੇ। ਉਹ ਸ਼ਾਂਤੀ ਸੁੱਖ ਅਤੇ ਪਿਆਰ ਦਾ ਸਾਗਰ ਹੈ। ਕਿਹੜਾ ਗਿਆਨ ਹੈ? ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ। ਉਹ ਲੋਕ ਗਿਆਨ ਤਾਂ ਸ਼ਾਸਤਰਾਂ ਨੂੰ ਵੀ ਸਮਝਦੇ ਹਨ। ਇਵੇਂ ਤਾਂ ਸ਼ਾਸਤਰ ਸੁਣਾਉਣ ਵਾਲੇ ਢੇਰ ਹਨ। ਇਹ ਬੇਹੱਦ ਦਾ ਬਾਪ ਖੁਦ ਹੀ ਆਕੇ ਪਹਿਚਾਣ ਦਿੰਦੇ ਹਨ ਅਤੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦੀ ਨਾਲੇਜ਼ ਵੀ ਦਿੰਦੇ ਹਨ ਇਹ ਵੀ ਸਮਝਦੇ ਹਨ ਬਾਕੀ ਉਨ੍ਹਾਂ ਦੇ ਆਉਣ ਨਾਲ ਹੀ ਪੀਸ ਸਥਾਪਨ ਹੁੰਦੀ ਹੈ। ਉੱਥੇ ਹੈ ਹੀ ਪੀਸ। ਇਹ ਵੀ ਕੋਈ ਨਹੀਂ ਜਾਣਦੇ ਕਿ ਸ਼ਾਂਤੀਧਾਮ ਵਿੱਚ ਸਭ ਸ਼ਾਂਤੀ ਵਿੱਚ ਸਨ। ਉਹ ਕਹਿੰਦੇ ਰਹਿੰਦੇ ਹਨ ਕਿ ਇੱਥੇ ਪੀਸ ਕਿਵੇਂ ਹੋਵੇ? ਇੱਥੇ ਸੀ ਜ਼ਰੂਰ। ਪੀਸ ਚਾਹੀਦੀ ਹੈ ਰਾਮ ਰਾਜ ਵਾਲੀ। ਰਾਮ ਰਾਜ ਕਦੋਂ ਸੀ - ਇਹ ਕਿਸੇ ਨੂੰ ਪਤਾ ਨਹੀਂ ਹੈ। ਬਾਪ ਜਾਣਦੇ ਹਨ ਕਿੰਨੀਆਂ ਢੇਰ ਆਤਮਾਵਾਂ ਹਨ। ਮੈਂ ਇਨ੍ਹਾਂ ਸਾਰਿਆਂ ਦਾ ਬਾਪ ਹਾਂ। ਇੱਦਾਂ ਹੋਰ ਕੋਈ ਕਹਿ ਨਹੀਂ ਸਕਦੇ। ਜੋ ਵੀ ਸਭ ਆਤਮਾਵਾਂ ਹਨ, ਸਾਰੀਆਂ ਇਸ ਵਕਤ ਇੱਥੇ ਹਨ। ਪਹਿਲੇ ਸ਼ਾਂਤੀਧਾਮ ਵਿੱਚ ਸਨ ਫ਼ਿਰ ਸੁੱਖਧਾਮ ਤੋਂ ਦੁੱਖਧਾਮ ਵਿੱਚ ਆਈਆਂ ਹਨ। ਸੁੱਖ - ਦੁੱਖ ਦਾ ਇਹ ਖੇਲ ਕਿਵ਼ੇਂ ਬਣਿਆ ਹੋਇਆ ਹੈ - ਇਹ ਕੋਈ ਨਹੀਂ ਜਾਣਦੇ। ਇਵੇਂ ਹੀ ਸਿਰਫ਼ ਕਹਿ ਦਿੰਦੇ ਹਨ ਕਿ ਆਉਣ - ਜਾਣ ਦਾ ਖੇਲ ਹੈ। ਤਾਂ ਤੁਹਾਡੇ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਉਹ ਸਾਡਾ ਸਾਰੀਆਂ ਆਤਮਾਵਾਂ ਦਾ ਬਾਪ ਹੈ। ਉਹ ਸਾਨੂੰ ਨਾਲੇਜ਼ ਸੁਣਾ ਰਹੇ ਹਨ। ਉਹ ਆਕੇ ਸਵਰਗ ਦਾ ਰਾਜ ਸਥਾਪਨ ਕਰਦੇ ਹਨ। ਸਾਨੂੰ ਪੜ੍ਹਾਉਂਦੇ ਹਨ। ਕਹਿੰਦੇ ਹਨ - ਬੱਚੇ ਤੁਸੀਂ ਹੀ ਦੇਵਤਾ ਸੀ। ਇਵੇਂ ਤਾਂ ਹੋਰ ਕੋਈ ਕਹਿਣਗੇ ਨਹੀਂ, ਸਭ ਆਤਮਾਵਾਂ ਦਾ ਬਾਪ ਤੁਹਾਨੂੰ ਪੜ੍ਹਾਉਂਦੇ ਹਨ। ਕਿੰਨਾ ਬੇਹੱਦ ਦਾ ਵੱਡਾ ਨਾਟਕ ਹੈ, ਉਹ ਲੱਖਾਂ ਸਾਲ ਕਹਿ ਦਿੰਦੇ। ਤੁਸੀਂ ਕਹੋਗੇ ਇਹ 5 ਹਜ਼ਾਰ ਸਾਲ ਦਾ ਡਰਾਮਾ ਹੈ। ਹੁਣ ਤੁਸੀਂ ਜਾਣਦੇ ਹੋ ਸ਼ਾਂਤੀ ਦੋ ਤਰ੍ਹਾਂ ਦੀ ਹੈ - ਇੱਕ ਹੈ ਸ਼ਾਂਤੀਧਾਮ ਦੀ, ਦੂਜੀ ਹੈ ਸੁੱਖਧਾਮ ਦੀ। ਇਹ ਤੁਹਾਡੇ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਸਾਰੀਆਂ ਆਤਮਾਵਾਂ ਦਾ ਬਾਪ ਸਾਨੂੰ ਪੜ੍ਹਾਉਂਦੇ ਹਨ। ਇਹ ਤਾਂ ਕਿਸੇ ਸ਼ਾਸਤਰ ਵਿੱਚ ਵੀ ਨਹੀ ਹੈ। ਬੇਹੱਦ ਦਾ ਬਾਪ ਹੈ ਨਾ। ਸਾਰੇ ਧਰਮਾਂ ਵਾਲੇ ਉਨ੍ਹਾਂ ਨੂੰ ਅੱਲਾ, ਗੌਡਫਾਦਰ, ਪ੍ਰਭੂ ਆਦਿ-ਆਦਿ ਕਹਿੰਦੇ ਹਨ। ਉਨ੍ਹਾਂ ਦੀ ਪੜ੍ਹਾਈ ਵੀ ਜ਼ਰੂਰ ਇੰਨੀ ਉੱਚੀ ਹੋਵੇਗੀ। ਇਹ ਸਾਰਾ ਦਿਨ ਅੰਦਰ ਵਿੱਚ ਰਹਿਣਾ ਚਾਹੀਦਾ ਹੈ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਨਵੀਆਂ ਗੱਲਾਂ ਸੁਣਾਉਂਦਾ ਹਾਂ। ਨਵੀਂ ਕਿਸਮ ਨਾਲ ਪੜ੍ਹਾਉਂਦਾ ਹਾਂ। ਤੁਸੀਂ ਫਿਰ ਦੂਜਿਆਂ ਨੂੰ ਪੜ੍ਹਾਉਂਦੇ ਹੋ। ਭਗਤੀ ਮਾਰਗ ਵਿੱਚ ਦੇਵੀਆਂ ਦਾ ਵੀ ਬੜਾ ਮਾਣ ਹੈ। ਅਸਲ ਵਿੱਚ ਇਹ ਬ੍ਰਹਮਾ ਵੀ ਵੱਡੀ ਮਾਂ ਹੈ। ਇਨ੍ਹਾਂ ਨੂੰ (ਸ਼ਿਵ ਨੂੰ ) ਤਾਂ ਸਿਰਫ਼ ਪਿਤਾ ਕਹਾਂਗੇ। ਮਾਤਾ - ਪਿਤਾ ਫ਼ਿਰ ਇਨ੍ਹਾਂ ਨੂੰ ਕਹਾਂਗੇ। ਇਸ ਮਾਤਾ ਦੁਆਰਾ ਬਾਪ ਤੁਹਾਨੂੰ ਅਡੋਪਟ ਕਰਦੇ ਹਨ। ਬੱਚੇ-ਬੱਚੇ ਕਹਿੰਦੇ ਰਹਿੰਦੇ ਹਨ। ਬਾਪ ਕਹਿੰਦੇ ਹਨ ਮੈਂ ਹਰ 5 ਹਜ਼ਾਰ ਸਾਲ ਦੇ ਬਾਅਦ ਤੁਹਾਨੂੰ ਇਹ ਨਾਲੇਜ਼ ਸੁਣਾਉਂਦਾ ਹਾਂ। ਇਹ ਚੱਕਰ ਵੀ ਤੁਹਾਡੀ ਬੁੱਧੀ ਵਿੱਚ ਹੈ। ਤੁਸੀਂ ਇੱਕ-ਇੱਕ ਅੱਖਰ ਨਵਾਂ ਸੁਣਦੇ ਹੋ। ਗਿਆਨ ਸਾਗਰ ਬਾਪ ਦੀ ਹੈ ਰੂਹਾਨੀ ਨਾਲੇਜ਼।ਬਾਪ ਦੀ ਰੂਹ ਹੀ ਗਿਆਨ ਦਾ ਸਾਗਰ ਹੈ। ਆਤਮਾ ਕਹਿੰਦੀ ਹੈ ਬਾਬਾ। ਬੱਚੇ ਵੀ ਸਭ ਗੱਲਾਂ ਚੰਗੀ ਤਰ੍ਹਾਂ ਬੁੱਧੀ ਵਿੱਚ ਧਾਰਨ ਕਰਦੇ ਹਨ। ਅੰਤਰਮੁੱਖੀ ਹੋ ਇਵੇਂ ਇਵੇਂ ਜਦੋਂ ਵਿਚਾਰ ਸਾਗਰ ਮੰਥਨ ਕਰਾਂਗੇ ਤਾਂ ਉਹ ਖੁਸ਼ੀ ਅਤੇ ਨਸ਼ਾ ਰਹੇਗਾ। ਵੱਡਾ ਟੀਚਰ ਤਾਂ ਹੈ ਸ਼ਿਵਬਾਬਾ। ਉਹ ਫ਼ਿਰ ਤੁਹਾਨੂੰ ਵੀ ਟੀਚਰ ਬਣਾਉਂਦੇ ਹਨ। ਉਨ੍ਹਾਂ ਵਿੱਚ ਵੀ ਨੰਬਰਵਾਰ ਹਨ। ਬਾਬਾ ਜਾਣਦੇ ਹਨ - ਇਹ ਬੱਚਾ ਬਹੁਤ ਵਧੀਆ ਪੜ੍ਹਾਉਂਦਾ ਹੈ ਸਾਰੇ ਖੁਸ਼ ਹੁੰਦੇ ਹਨ। ਕਹਿੰਦੇ ਹਨ ਇਵੇਂ ਦੇ ਬਾਬਾ ਕੋਲ ਸਾਨੂੰ ਜਲਦੀ ਲੈ ਚੱਲੋ, ਜਿਸਨੇ ਤੁਹਾਨੂੰ ਇੱਦਾਂ ਦਾ ਬਣਾਇਆ ਹੈ। ਬਾਬਾ ਦੱਸਦੇ ਹਨ - ਮੈਂ ਇਨ੍ਹਾਂ ਦੇ ਬਹੁਤ ਜਨਮਾਂ ਦੇ ਵੀ ਅੰਤ ਦੇ ਜਨਮ ਦੇ ਵੀ ਅੰਤ ਵਿੱਚ ਇਨ੍ਹਾਂ ਵਿੱਚ ਪ੍ਰਵੇਸ਼ ਕਰਕੇ ਤੁਹਾਨੂੰ ਪੜ੍ਹਾਉਂਦਾ ਹਾਂ। ਕਲਪ-ਕਲਪ ਅਸੀਂ ਕਿੰਨੀ ਵਾਰੀ ਇਸ ਭਾਰਤ ਵਿੱਚ ਆਏ ਹੋਵਾਂਗੇ। ਤੁਸੀਂ ਇਹ ਨਵੀਆਂ ਗੱਲਾਂ ਸੁਣ ਕੇ ਵੰਡਰ ਖਾਂਦੇ ਹੋ। ਬੇਹੱਦ ਦਾ ਬਾਪ ਸਾਨੂੰ ਪੜ੍ਹਾਉਂਦੇ ਹਨ। ਉਨ੍ਹਾਂ ਦੇ ਹੀ ਭਗਤੀ ਮਾਰਗ ਵਿੱਚ ਕਿੰਨੇ ਨਾਮ ਹਨ, ਕੋਈ ਪਰਮਾਤਮਾ, ਰਾਮ, ਪ੍ਰਭੂ, ਅੱਲਾ. ਕਹਿੰਦੇ ਹਨ। ਇਕ ਹੀ ਟੀਚਰ ਦੇ ਵੇਖੋ ਕਿੰਨੇ ਨਾਮ ਰੱਖ ਦਿੱਤੇ ਹਨ। ਟੀਚਰ ਦਾ ਤਾਂ ਇੱਕ ਹੀ ਨਾਮ ਹੁੰਦਾ ਹੈ। ਅਨੇਕ ਹੁੰਦੇ ਹਨ ਕੀ? ਕਿੰਨੀਆਂ ਢੇਰ ਭਾਸ਼ਾ ਹਨ। ਤਾਂ ਕੋਈ ਖ਼ੁਦਾ ਕੋਈ ਗੌਡ, ਕੀ-ਕੀ ਕਹਿ ਦਿੰਦੇ ਹਨ। ਖੁੱਦ ਸਮਝਦੇ ਹਨ ਮੈਂ ਆਇਆ ਹਾਂ ਬੱਚਿਆਂ ਨੂੰ ਪੜ੍ਹਾਉਣ। ਜਦੋਂਂ ਪੜ੍ਹਕੇ ਦੇਵਤਾ ਬਣਨਗੇ ਤਾਂ ਵਿਨਾਸ਼ ਹੋ ਜਾਵੇਗਾ। ਹੁਣ ਤਾਂ ਪੁਰਾਣੀ ਦੁਨੀਆਂ ਹੈ, ਉਸਨੂੰ ਨਵਾਂ ਕੌਣ ਬਣਾਏਗਾ? ਬਾਪ ਕਹਿੰਦੇ ਹਨ ਮੇਰਾ ਹੀ ਪਾਰਟ ਹੈ। ਮੈਂ ਡਰਾਮੇ ਦੇ ਵੱਸ ਹਾਂ। ਇਹ ਵੀ ਬੱਚੇ ਜਾਣਦੇ ਹਨ, ਭਗਤੀ ਦਾ ਕਿੰਨਾ ਵਿਸਤਾਰ ਹੈ। ਇਹ ਵੀ ਖੇਲ ਹੈ। ਅੱਧਾ ਕਲਪ ਭਗਤੀ ਨੂੰ ਲਗਦਾ ਹੈ। ਹੁਣ ਫ਼ਿਰ ਬਾਪ ਆਏ ਹਨ, ਸਾਨੂੰ ਪੜ੍ਹਾਉਣ ਵਾਲਾ ਵੀ ਉਹ ਹੀ ਹੈ। ਉਹ ਹੀ ਸ਼ਾਂਤੀ ਸਥਾਪਨ ਕਰਨ ਵਾਲਾ ਵੀ ਹੈ। ਜਦੋਂਂ ਇਨ੍ਹਾਂ ਲਕਸ਼ਮੀ - ਨਰਾਇਣ ਦਾ ਰਾਜ ਸੀ ਤਾਂ ਸ਼ਾਂਤੀ ਸੀ। ਇੱਥੇ ਹੈ ਅਸ਼ਾਂਤੀ। ਬਾਪ ਹੈ ਇੱਕ। ਆਤਮਾਵਾਂ ਕਿੰਨੀਆਂ ਢੇਰ ਹਨ। ਕਿੰਨਾ ਵੰਡਰਫੁਲ ਖੇਲ ਹੈ। ਬਾਬਾ ਸਭ ਆਤਮਾਵਾਂ ਦਾ ਬਾਪ ਉਹ ਹੀ ਸਾਨੂੰ ਪੜ੍ਹਾ ਰਹੇ ਹਨ। ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ।

ਤੁਸੀਂ ਸਮਝਦੇ ਹੋ ਗੋਪ - ਗੋਪੀਆਂ ਤਾਂ ਅਸੀਂ ਹੀ ਹਾਂ ਅਤੇ ਗੋਪੀ ਵੱਲਭ ਬਾਪ ਹੈ। ਸਿਰਫ਼ ਆਤਮਾਵਾਂ ਨੂੰ ਗੋਪ - ਗੋਪੀਆਂ ਨਹੀਂ ਕਹਾਂਗੇ। ਸ਼ਰੀਰ ਹੈ ਤਾਂ ਹੀ ਗੋਪ - ਗੋਪੀਆਂ ਜਾਂ ਭਾਈ - ਭੈਣ ਕਿਹਾ ਜਾਂਦਾ ਹੈ। ਗੋਪੀ ਵੱਲਭ ਸ਼ਿਵਬਾਬਾ ਦੇ ਬੱਚੇ ਹਾਂ। ਗੋਪ - ਗੋਪੀਆਂ ਅੱਖਰ ਹੀ ਮਿੱਠਾ ਹੈ। ਗਾਇਨ ਵੀ ਹੈ ਅਚਤਮ ਕੇਸ਼ਵਮ, ਗੋਪੀ ਵੱਲਭ, ਜਾਨਕੀ ਨਾਥਮ ਇਹ ਮਹਿਮਾ ਵੀ ਇਸ ਸਮੇਂ ਦੀ ਹੈ। ਪਰ ਨਾਂ ਜਾਨਣ ਦੇ ਕਾਰਨ ਸਭ ਗੱਲਾਂ ਗੁੜ - ਗੁੜਦਾਨੀ ਬਣਾ ਦਿਤੀ ਹੈ। ਇਹ ਬਾਪ ਬੈਠ ਵਰਲਡ ਦੀ ਹਿਸਟਰੀ ਜਾਗ੍ਰਫੀ ਸੁਣਾਉਂਦੇ ਹਨ। ਉਹ ਲੋਕ ਸਿਰਫ ਇਨਾਂ ਖੰਡਾਂ ਨੂੰ ਜਾਣਦੇ ਹਨ। ਸਤਯੁੱਗ ਵਿੱਚ ਕਿਸ ਦਾ ਰਾਜ ਸੀ, ਕਿੰਨਾ ਸਮਾਂ ਚਲਿਆ - ਇਹ ਨਹੀਂ ਜਾਣਦੇ ਕਿਓਂ ਕਿ ਕਲਪ ਦੀ ਉੱਮਰ ਲੱਖਾਂ ਸਾਲ ਕਹਿ ਦਿੱਤੀ ਹੈ। ਬਿਲਕੁਲ ਘੋਰ ਹਨੇਰੇ ਵਿੱਚ ਹਨ। ਹੁਣ ਬਾਪ ਆਕੇ ਤੁਹਾਨੂੰ ਸ੍ਰਿਸ਼ਟੀ ਚੱਕਰ ਦੀ ਨੋਲਜ਼ ਦਿੰਦੇ ਹਨ। ਜਿਸਨੂੰ ਜਾਨਣ ਨਾਲ ਤੁਸੀਂ ਤ੍ਰਿਕਾਲਦਰਸ਼ੀ, ਤ੍ਰਿਨੇਤ੍ਰੀ ਬਣ ਜਾਂਦੇ ਹੋ। ਇਹ ਪੜ੍ਹਾਈ ਹੈ। ਬਾਪ ਖੁੱਦ ਕਹਿੰਦੇ ਹਨ - ਮੈਂ ਕਲਪ-ਕਲਪ, ਕਲਪ ਦੇ ਸੰਗਮ ਤੇ ਆਕੇ ਤੁਹਾਨੂੰ ਪੁਰਸ਼ੋਤਮ ਬਣਾਉਂਦਾ ਹਾਂ। ਨੰਬਰਵਾਰ ਤੁਸੀਂ ਹੀ ਬਣਦੇ ਹੋ। ਪੜ੍ਹਾਈ ਤੋਂ ਹੀ ਮਰਤਬਾ ਮਿਲਦਾ ਹੈ। ਤੁਸੀਂ ਜਾਣਦੇ ਹੋ ਸਾਨੂੰ ਬੇਹੱਦ ਦਾ ਬਾਪ ਪੜ੍ਹਾਉਂਦੇ ਹਨ। ਉਹ ਤਾਂ ਕਹਿ ਦਿੰਦੇ ਪਰਮਾਤਮਾ ਨਾਮ - ਰੂਪ ਤੋਂ ਨਿਆਰਾ ਹੈ, ਠਿੱਕਰ - ਭਿੱਤਰ ਵਿੱਚ ਹੈ। ਕੀ-ਕੀ ਕਹਿੰਦੇ ਰਹਿੰਦੇ ਹਨ। ਦੇਵੀਆਂ ਨੂੰ ਵੀ ਕਿੰਨੀਆਂ ਬਾਹਵਾਂ ਦੇ ਦਿਤੀਆਂ ਹਨ। ਰਾਵਣ ਨੂੰ 10 ਸਿਰ ਦਿੱਤੇ ਹਨ। ਤਾਂ ਬੱਚਿਆਂ ਨੂੰ ਦਿਲ ਵਿੱਚ ਆਉਣਾ ਚਾਹੀਦਾ ਹੈ ਸਭ ਆਤਮਾਵਾਂ ਦਾ ਬਾਪ ਸਾਨੂੰ ਪੜ੍ਹਾਉਂਦੇ ਹਨ, ਪਾਵਨ ਬਣਾਉਂਦੇ ਹਨ ਤਾਂ ਅੰਦਰ ਵਿੱਚ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਪਰ ਉਹ ਖੁਸ਼ੀ ਵੀ ਉਦੋਂ ਆਵੇਗੀ, ਜਦੋਂਂ ਫ਼ਿਰ ਦੂਜਿਆਂ ਦਾ ਕਲਿਆਣ ਕਰ ਸਭ ਨੂੰ ਖੁਸ਼ ਕਰੋ, ਰਹਿਮਦਿਲ ਬਣੋ। ਓਹੋ, ਬਾਬਾ ਸਾਨੂੰ ਵਿਸ਼ਵ ਦਾ ਮਹਾਰਾਜਾ ਬਣਾ ਦਿੰਦੇ ਹੋ! ਰਾਜਾ, ਰਾਣੀ, ਪ੍ਰਜਾ ਸਭ ਵਿਸ਼ਵ ਦੇ ਮਾਲਿਕ ਬਣਨਗੇ ਨਾ। ਉੱਥੇ ਵਜ਼ੀਰ ਹੁੰਦੇ ਨਹੀਂ। ਹੁਣ ਰਾਜੇ ਨਹੀਂ ਹਨ ਹੁਣ ਤਾਂ ਵਜ਼ੀਰ ਹੀ ਵਜ਼ੀਰ ਹਨ। ਅਜੇ ਤਾਂ ਪ੍ਰਜ਼ਾ ਦਾ ਪ੍ਰਜ਼ਾ ਤੇ ਰਾਜ ਹੈ ਤਾਂ ਬਾਰ-ਬਾਰ ਇਹ ਬੁੱਧੀ ਵਿੱਚ ਆਉਣਾ ਚਾਹੀਦਾ ਹੈ ਕਿ ਬੇਹੱਦ ਦਾ ਬਾਪ ਸਾਨੂੰ ਕੀ ਪੜ੍ਹਾਉਂਦੇ ਹਨ। ਜੋ ਚੰਗੀ ਤਰ੍ਹਾਂ ਪੜ੍ਹਨਗੇ ਉਹ ਹੀ ਪਹਿਲਾਂ ਆਉਣਗੇ ਅਤੇ ਉੱਚ ਪਦਵੀ ਪਾਉਣਗੇ। ਇਹ ਲਕਸ਼ਮੀ ਨਾਰਾਇਣ ਇੰਨੇ ਸ਼ਾਹੂਕਾਰ ਕਿਵੇਂ ਬਣੇ? ਕੀ ਕੀਤਾ? ਭਗਤੀ ਮਾਰਗ ਵਿੱਚ ਕੋਈ ਬਹੁਤ ਸ਼ਾਹੂਕਾਰ ਹੁੰਦੇ ਹਨ ਤਾਂ ਸਮਝਿਆ ਜਾਂਦਾ ਹੈ ਇਸ ਨੇ ਬਹੁਤ ਉੱਚ ਕਰਮ ਕੀਤੇ ਹਨ। ਈਸ਼ਵਰ ਅਰਥ ਦਾਨ - ਪੁੰਨ ਵੀ ਕਰਦੇ ਹਨ। ਸਮਝਦੇ ਹਨ ਇਸ ਦੇ ਬਦਲੇ ਸਾਨੂੰ ਬਹੁਤ ਕੁਝ ਮਿਲੇਗਾ। ਤਾਂ ਦੂਜੇ ਜਨਮ ਵਿੱਚ ਸ਼ਾਹੂਕਾਰ ਬਣ ਜਾਂਦੇ ਹਨ। ਪਰ ਉਹ ਦਿੰਦੇ ਹਨ ਇੰਨਡਾਇਰੈਕਟ, ਜਿਸ ਨਾਲ ਅਲਪਕਾਲ ਦੇ ਲਈ ਕੁਝ ਮਿਲਦਾ ਹੈ। ਹੁਣ ਬਾਪ ਡਾਇਰੈਕਟ ਆਇਆ ਹੈ। ਸਾਰੇ ਉਨ੍ਹਾਂ ਨੂੰ ਯਾਦ ਕਰਦੇ ਹਨ ਕਿ ਆਕੇ ਪਾਵਨ ਬਣਾਓ। ਇਵੇਂ ਨਹੀਂ ਕਹਿਣਗੇ ਕਿ ਇਹ ਨੋਲਜ਼ ਦੇਕੇ ਇਸ ਤਰਾਂ ਦਾ ਲਕਸ਼ਮੀ ਨਾਰਾਇਣ ਸਾਨੂੰ ਬਣਾਓ। ਮਨੁੱਖਾਂ ਦੀ ਬੁੱਧੀ ਵਿੱਚ ਤਾਂ ਕ੍ਰਿਸ਼ਨ ਹੀ ਯਾਦ ਆਉਂਦਾ ਹੈ। ਬਾਪ ਨੂੰ ਨਾਂ ਜਾਨਣ ਦੇ ਕਾਰਨ ਕਿੰਨੇ ਦੁੱਖੀ ਜੋ ਹੋ ਗਏ ਹਨ। ਹੁਣ ਬਾਪ ਤੁਹਾਨੂੰ ਦੈਵੀ ਸੰਪਰਦਾਏ ਦਾ ਬਣਾਉਂਦੇ ਹਨ। ਤੁਸੀਂ ਸ਼ਾਂਤੀਧਾਮ ਜਾਕੇ ਫ਼ਿਰ ਸੁੱਖਧਾਮ ਵਿੱਚ ਆਵੋਗੇ। ਬਾਪ ਕਿੰਨੀ ਚੰਗੀ ਤਰਾਂ ਸਮਝਾਉਂਦੇ ਹਨ। ਭਾਵੇਂ ਸੁਣਦੇ ਹਨ ਪਰ ਜਿਵੇਂ ਕਿ ਸੁਣਦੇ ਹੀ ਨਹੀਂ। ਪੱਥਰਬੁੱਧੀ ਤੋਂ ਪਾਰਸਬੁੱਧੀ ਹੁੰਦੇ ਹੀ ਨਹੀਂ। ਸਾਰਾ ਦਿਨ ਬਾਬਾ-ਬਾਬਾ ਹੀ ਯਾਦ ਰਹਿਣਾ ਚਾਹੀਦਾ ਹੈ। ਇਸਤਰੀ ਦਾ ਪਤੀ ਪਿੱਛੇ ਕਿਵ਼ੇਂ ਪ੍ਰਾਣ ਨਿਕਲ ਜਾਂਦਾ ਹੈ। ਇਸਤ੍ਰੀ ਦਾ ਬਹੁਤ ਲਵ ਰਹਿੰਦਾ ਹੈ। ਇੱਥੇ ਤਾਂ ਤੁਸੀਂ ਸਾਰੇ ਬੱਚੇ ਹੋ। ਫ਼ਿਰ ਵੀ ਨੰਬਰਵਾਰ ਤਾਂ ਹੈਂ ਨਾ।

ਤੁਸੀਂ ਜਾਣਦੇ ਹੋ ਇਵੇਂ ਦੇ ਬੇਹੱਦ ਦੇ ਬਾਪ ਨੂੰ ਅਸੀਂ ਬਾਰ-ਬਾਰ ਭੁੱਲ ਜਾਂਦੇ ਹਾਂ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰਨ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਫਿਰ ਵੀ ਭੁੱਲ ਜਾਂਦੇ ਹਨ। ਅਰੇ, ਇਵੇਂ ਦਾ ਬਾਪ ਜੋ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹੈ, ਉਸਨੂੰ ਤੁਸੀਂ ਭੁੱਲਦੇ ਕਿਉਂ ਹੋ? ਮਾਇਆ ਦੇ ਤੂਫ਼ਾਨ ਆਉਣਗੇ ਫ਼ਿਰ ਵੀ ਤੁਸੀਂ ਕੋਸ਼ਿਸ਼ ਕਰਦੇ ਰਹੋ। ਬਾਪ ਨੂੰ ਯਾਦ ਕੀਤਾ ਤਾਂ ਵਰਸਾ ਮਿਲ ਜਾਵੇਗਾ। ਸਵਰਗਵਾਸੀ ਦੇਵਤੇ ਤਾਂ ਸਭ ਬਣ ਜਾਂਦੇ ਹਨ। ਬਾਕੀ ਸਜਾਵਾਂ ਖਾਕੇ ਫ਼ਿਰ ਬਣਦੇ ਹਨ । ਫ਼ਿਰ ਪਦ ਵੀ ਬਹੁਤ ਘੱਟ ਹੋ ਜਾਂਦਾ ਹੈ। ਇਹ ਸਭ ਨਵੀਆਂ ਗੱਲਾਂ ਹਨ। ਧਿਆਨ ਵਿੱਚ ਉਦੋਂ ਆਉਣਗੀਆਂ ਜਦੋਂਂ ਬਾਪ ਨੂੰ , ਟੀਚਰ ਨੂੰ ਯਾਦ ਕਰਦੇ ਰਹਾਂਗੇ। ਤੁਸੀਂ ਟੀਚਰ ਨੂੰ ਵੀ ਭੁੱਲ ਜਾਂਦੇ ਹੋ। ਬਾਪ ਕਹਿੰਦੇ ਹਨ ਜਦੋਂਂ ਤੱਕ ਮੈਂ ਹਾਂ, ਵਿਨਾਸ਼ ਦਾ ਸਮਾਂ ਆਏ ਤੇ ਸਭ ਕੁਝ ਇਸ ਗਿਆਨ ਯੱਗ ਵਿੱਚ ਸਵਾਹਾ ਹੋ ਜਾਵੇ ਉਦੋਂ ਤੱਕ ਪੜ੍ਹਾਈ ਚਲਦੀ ਰਹੇਗੀ। ਤੁਸੀਂ ਕਹੋਗੇ ਪੜ੍ਹਾਇਆ ਤਾਂ ਸਭ ਕੁਝ ਹੈ ਹੋਰ ਫ਼ਿਰ ਕੀ ਪੜ੍ਹਾਉਣਗੇ? ਬਾਬਾ ਕਹਿੰਦੇ ਹਨ ਨਵੀਆਂ-ਨਵੀਆਂ ਪੁਆਇੰਟਸ ਨਿਕਲਦੀਆਂ ਰਹਿੰਦੀਆਂ ਹਨ। ਇਹ ਸੁਣ ਕੇ ਖੁਸ਼ ਹੁੰਦੇ ਹੋ ਨਾ। ਤਾਂ ਚੰਗੀ ਤਰ੍ਹਾਂ ਪੜ੍ਹੋ ਅਤੇ ਸੁਦਾਮਾ ਦੀ ਤਰ੍ਹਾਂ ਜੋ ਟਰਾਂਸਫਰ ਕਰਨਾ ਹੈ ਉਹ ਵੀ ਕਰਦੇ ਰਹੋ। ਇਹ ਵੀ ਬਹੁਤ ਵੱਡਾ ਵਪਾਰ ਹੈ। ਬਾਬਾ ਵਪਾਰ ਵਿੱਚ ਬਹੁਤ ਫਰਾਖ਼ਦਿਲ ਸਨ। ਰੁਪਏ ਵਿਚੋਂ ਇਕ ਆਨਾ ਧਰਮਾਉ ਕੱਢਦੇ ਸਨ। ਭਾਵੇਂ ਘਾਟਾ ਪੈਂਦਾ ਸੀ ਕਿਉਂਕਿ ਸਭ ਤੋਂ ਪਹਿਲੋਂ ਸਾਨੂੰ ਪਾਉਣਾ ਪੈਂਦਾ ਸੀ। ਕਹਿੰਦੇ ਸਨ ਤੁਸੀਂ ਜਿਨ੍ਹਾਂ ਜ਼ਿਆਦਾ ਭਰੋਗੇ ਤੁਹਾਨੂੰ ਦੇਖ ਸਾਰੇ ਭਰਨਗੇ। ਤਾਂ ਬਹੁਤਿਆਂ ਦਾ ਕਲਿਆਣ ਹੋ ਜਾਵੇਗਾ। ਉਹ ਸੀ ਭਗਤੀ ਮਾਰਗ, ਇੱਥੇ ਵੀ ਸਭ - ਕੁਝ ਬਾਪ ਨੂੰ ਦੇ ਦਿੱਤਾ। ਬਾਬਾ ਇਹ ਸਭ - ਕੁਝ ਲਓ। ਬਾਪ ਕਹਿੰਦੇ ਹਨ ਤੁਹਾਨੂੰ ਸਾਰੇ ਵਿਸ਼ਵ ਦੀ ਬਾਦਸ਼ਾਹੀ ਦਿੰਦਾ ਹਾਂ। ਵਿਨਾਸ਼ ਦਾ ਸਾਕਸ਼ਤਕਾਰ, ਚਤੁਰਭੁਜ ਦਾ ਵੀ ਸਾਕਸ਼ਤਕਾਰ ਹੋਇਆ। ਤਾਂ ਉਸ ਵਕ਼ਤ ਸਮਝ ਵਿੱਚ ਆਇਆ ਕਿ ਅਸੀਂ ਵਿਸ਼ਵ ਦੇ ਮਾਲਿਕ ਬਣਾਂਗੇ। ਬਾਬਾ ਦੀ ਪ੍ਰਵੇਸ਼ਤਾ ਸੀ ਨਾ। ਵਿਨਾਸ਼ ਵੇਖਿਆ ਬਸ ਇਹ ਦੁਨੀਆਂ ਖ਼ਤਮ ਹੋ ਰਹੀ ਹੈ, ਇਹ ਧੰਧਾ ਆਦਿ ਕੀ ਕਰਾਂ। ਛੱਡੋ ਗੱਦਾਈ ਨੂੰ। ਸਾਨੂੰ ਰਾਜਾਈ ਮਿਲ ਰਹੀ ਹੈ। ਹੁਣ ਬਾਪ ਤੁਹਾਨੂੰ ਵੀ ਸਮਝਾ ਰਹੇ ਹਨ ਕਿ ਸਾਰੀ ਪੁਰਾਣੀ ਦੁਨੀਆਂ ਵਿਨਾਸ਼ ਹੋਣ ਵਾਲੀ ਹੈ। ਤੁਹਾਨੂੰ ਕੁੰਬਕਰਨ ਦੀ ਨੀਂਦ ਤੋਂ ਜਗਾਉਣ ਦਾ ਕਿੰਨਾ ਪੁਰਸ਼ਾਰਥ ਕਰਵਾ ਰਹੇ ਹਨ, ਤਾਂ ਵੀ ਤੁਸੀਂ ਜਾਗਦੇ ਨਹੀਂ ਹੋ। ਤਾਂ ਬੱਚਿਆਂ ਨੇ ਇੱਕ ਬਾਪ ਨੂੰ ਹੀ ਯਾਦ ਕਰਨਾ ਹੈ। ਸਭ ਕੁਝ ਬਾਪ ਨੂੰ ਦੇ ਦਿੱਤਾ ਤਾਂ ਜ਼ਰੂਰ ਇੱਕ ਬਾਪ ਹੀ ਯਾਦ ਆਵੇਗਾ। ਤੁਸੀਂ ਬੱਚੇ ਜ਼ਿਆਦਾ ਯਾਦ ਕਰ ਸਕਦੇ ਹੋ, ਜਿਨ੍ਹਾਂ ਦੇ ਮੱਥੇ ਮਾਮਲਾ ਕਿੰਨੀਆਂ ਬੰਧੇਲੀਆਂ ਦੇ ਸਮਾਚਾਰ ਆਉਂਦੇ ਹਨ। ਬਾਬਾ ਨੂੰ ਖਿਆਲ ਹੁੰਦਾ ਹੈ - ਵਿਚਾਰੀਆਂ ਮਾਰ ਖਾਂਦੀਆਂ ਹਨ। ਪਤੀ ਕਿੰਨਾ ਸਤਾਉਂਦੇ ਹਨ। ਭਾਵੇਂ ਸਮਝਦੇ ਹਨ। ਡਰਾਮੇ ਵਿੱਚ ਹੈ, ਅਸੀਂ ਕਰ ਹੀ ਕੀ ਸਕਦੇ ਹਾਂ। ਕਲਪ ਪਹਿਲੋਂ ਵੀ ਅਬਲਾਵਾਂ ਤੇ ਜ਼ੁਲਮ ਹੁੰਦੇ ਸਨ। ਨਵੀਂ ਦੁਨੀਆਂ ਤਾਂ ਸਥਾਪਨ ਹੋਣੀ ਹੀ ਹੈ। ਬਾਪ ਤਾਂ ਕਹਿੰਦੇ ਹਨ ਬਹੁਤ ਜਨਮਾਂ ਦੇ ਅੰਤ ਦੇ ਜਨਮ ਦੇ ਵੀ ਅੰਤ ਵਿੱਚ ਮੈਂ ਪ੍ਰਵੇਸ਼ ਕਰਦਾ ਹਾਂ। ਤਾਂ ਜ਼ਰੂਰ ਅਸੀਂ ਹੀ ਗੋਰੇ ਸੀ ਹੁਣ ਸਾਂਵਰੇ ਬਣੇ ਹਾਂ। ਮੈਂ ਹੀ ਪਹਿਲੇ ਨੰਬਰ ਤੇ ਜਾਵਾਂਗਾ। ਅਸੀਂ ਜਾਕੇ ਕ੍ਰਿਸ਼ਨ ਬਣਾਂਗੇ। ਇਸ ਚਿੱਤਰ ਨੂੰ ਵੇਖਦਾ ਹਾਂ ਤੇ ਖਿਆਲ ਆਉਂਦਾ ਹੈ ਕਿ ਇਹ ਜਾਕੇ ਬਣਾਂਗਾ। ਤਾਂ ਬਾਪ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾਉਂਦੇ ਹਨ, ਹੁਣ ਬੱਚਿਆਂ ਦਾ ਕੰਮ ਹੈ ਸਮਝ ਕੇ ਦੂਜਿਆਂ ਨੂੰ ਸਮਝਾਉਣਾ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਸੀਂ ਗੋਪੀ ਵਲੱਭ ਦੀਆਂ ਗੋਪ - ਗੋਪੀਆਂ ਹਾਂ - ਇਸ ਖੁਸ਼ੀ ਤੇ ਨਸ਼ੇ ਵਿੱਚ ਰਹਿਣਾ ਹੈ। ਅੰਤਰਮੁੱਖੀ ਬਣ ਵਿਚਾਰ ਸਾਗਰ ਮੰਥਨ ਕਰ ਬਾਪ ਸਮਾਨ ਟੀਚਰ ਬਣਨਾ ਹੈ।

2. ਸੁਦਾਮਾ ਦੀ ਤਰ੍ਹਾਂ ਆਪਣਾ ਸਭ ਕੁਝ ਟਰਾਂਸਫਰ ਕਰਨ ਦੇ ਨਾਲ-ਨਾਲ ਪੜ੍ਹਾਈ ਵੀ ਚੰਗੀ ਤਰ੍ਹਾਂ ਪੜ੍ਹਨੀ ਹੈ। ਵਿਨਾਸ਼ ਤੋਂ ਪਹਿਲਾਂ ਬਾਪ ਤੋਂ ਸਾਰਾ ਵਰਸਾ ਲੈਣਾ ਹੈ। ਕੁੰਬਕਰਨ ਦੀ ਨੀਂਦ ਵਿੱਚ ਸੁੱਤੇ ਹੋਇਆਂ ਨੂੰ ਜਗਾਉਣਾ ਹੈ।


ਵਰਦਾਨ:-
ਤ੍ਰਿਕਾਲਦਰਸ਼ੀ ਬਣ ਦਿਵਯ ਬੁੱਧੀ ਦੇ ਵਰਦਾਨ ਨੂੰ ਕੰਮ ਵਿੱਚ ਲਗਾਉਣ ਵਾਲੇ ਸਫ਼ਲਤਾ ਸੰਪੰਨ ਭਵ:

ਬਾਪਦਾਦਾ ਨੇ ਹਰ ਬੱਚੇ ਨੂੰ ਦਿਵਯ ਬੁੱਧੀ ਦਾ ਵਰਦਾਨ ਦਿੱਤਾ ਹੈ। ਦਿਵਯ ਬੁੱਧੀ ਦੁਆਰਾ ਹੀ ਬਾਪ ਨੂੰ, ਆਪਣੇ ਆਪ ਨੂੰ ਤਿੰਨਾਂ ਕਾਲਾਂ ਨੂੰ ਸਪਸ਼ੱਟ ਜਾਣ ਸਕਦੇ ਹੋ। ਸਾਰੀਆਂ ਸ਼ਕਤੀਆਂ ਨੂੰ ਧਾਰਨ ਕਰ ਸਕਦੇ ਹੋ। ਦਿਵਯ ਬੁੱਧੀ ਵਾਲੀ ਆਤਮਾ ਕੋਈ ਵੀ ਸੰਕਲਪ ਨੂੰ ਕਰਮ ਜਾਂ ਵਾਣੀ ਵਿੱਚ ਲਿਆਉਣ ਤੋਂ ਪਹਿਲਾਂ ਹਰ ਬੋਲ ਅਤੇ ਕਰਮ ਦੇ ਤਿੰਨੋ ਕਾਲ ਜਾਣਕੇ ਪ੍ਰੈਕਟੀਕਲ ਵਿੱਚ ਆਉਂਦੀ ਹੈ। ਉਨ੍ਹਾਂ ਦੇ ਅੱਗੇ ਪਾਸਟ ਅਤੇ ਭਵਿੱਖ ਵੀ ਇਨ੍ਹਾਂ ਸਪਸ਼ਟ ਹੁੰਦਾ ਹੈ ਜਿਨ੍ਹਾਂ ਵਰਤਮਾਨ ਸਪਸ਼ਟ ਹੈ। ਇਵੇਂ ਦੀ ਦਿਵਯ ਬੁੱਧੀ ਵਾਲੇ ਤ੍ਰਿਕਾਲਦਰਸ਼ੀ ਹੋਣ ਦੇ ਕਾਰਨ ਸਦਾ ਸਫ਼ਲਤਾ ਸੰਪੰਨ ਬਣ ਜਾਂਦੇ ਹਨ।

ਸਲੋਗਨ:-
ਸੰਪੂਰਨ ਪਵਿੱਤਰਤਾ ਨੂੰ ਧਾਰਨ ਕਰਨ ਵਾਲੇ ਹੀ ਪਰਮਾਨੰਦ ਦਾ ਅਨੁਭਵ ਕਰ ਸਕਦੇ ਹਨ।