15-03-20 ਸਵੇਰੇ ਦੀ ਮੁਰਲੀ ਓਮ ਸ਼ਾਂਤੀ "ਅਵਿਯਕਤ ਬਾਪ ਦਾਦਾ” ਰਿਵਾਇਜ਼ 11-12-85 ਮਧੂਬਨ


ਸੱਚੇ ਸੇਵਾਧਾਰੀ ਦੀ ਨਿਸ਼ਾਨੀ

ਅੱਜ ਸਨੇਹ ਦੇ ਸਾਗਰ ਬਾਪਦਾਦਾ ਸਭ ਸਨੇਹੀ ਬੱਚਿਆਂ ਨੂੰ ਵੇਖ ਰਹੇ ਹਨ। ਹਰ ਇੱਕ ਬੱਚੇ ਵਿੱਚ ਤਿੰਨ ਵਿਸ਼ੇਸ਼ਤਾਵਾਂ ਵੇਖ ਰਹੇ ਹਨ ਕਿ ਹਰ ਇੱਕ ਬੱਚਾ ਤਿੰਨਾਂ ਵਿਸ਼ੇਸ਼ਤਾਵਾਂ ਵਿੱਚ ਕਿੱਥੇ ਤੱਕ ਸੰਪੰਨ ਬਣੇ ਹਨ। ਉਹ ਤਿੰਨ ਵਿਸ਼ੇਸ਼ਤਾਵਾਂ ਹਨ - ਸਨੇਹ, ਸਹਿਯੋਗ ਅਰਥਾਤ ਸਹਿਜ ਯੋਗ ਅਤੇ ਸ਼ਕਤੀ ਸਵਰੂਪ ਅਰਥਾਤ ਤੁਰਦੇ - ਫ਼ਿਰਦੇ ਚੇਤੰਨ ਲਾਈਟ ਹਾਉਸ ਅਤੇ ਮਾਈਟ ਹਾਊਸ। ਹਰ ਸੰਕਲਪ, ਬੋਲ ਕਰਮ ਦੁਆਰਾ ਤਿੰਨੋਂ ਹੀ ਸਵਰੂਪ ਪ੍ਰਤੱਖ ਸਵਰੂਪ ਵਿੱਚ ਕਿਸੀ ਨੂੰ ਵੀ ਅਨੁਭਵ ਹੋਣ, ਸਿਰਫ਼ ਸਵੈ ਦੇ ਪ੍ਰਤੀ ਨਾ ਹੋਵੇ ਹੋਰਾਂ ਨੂੰ ਵੀ ਤਿੰਨੇ ਵਿਸ਼ੇਸ਼ਤਾਵਾਂ ਅਨੁਭਵ ਹੋਣ। ਜਿਵੇਂ ਬਾਪ ਸਨੇਹ ਦਾ ਸਾਗਰ ਹੈ ਇਵੇਂ ਮਾਸਟਰ ਸਾਗਰ ਦੇ ਅੱਗੇ ਜੋ ਵੀ ਗਿਆਨੀ ਜਾਂ ਅਗਿਆਨੀ ਆਤਮਾ ਆਵੇ ਤਾਂ ਅਨੁਭਵ ਕਰੇ ਕਿ ਸਨੇਹ ਦੇ ਮਾਸਟਰ ਸਾਗਰ ਦੀਆਂ ਲਹਿਰਾਂ ਸਨੇਹ ਦੀ ਅਨੁਭੂਤੀ ਕਰਾ ਰਹੀਆਂ ਹਨ। ਜਿਵੇਂ ਲੌਕਿਕ ਜਾਂ ਪ੍ਰਾਕ੍ਰਿਤੀ ਸਾਗਰ ਦੇ ਕਿਨਾਰੇ ਤੇ ਕੋਈ ਵੀ ਜਾਵੇਗਾ ਤਾਂ ਸ਼ੀਤਲਤਾ ਦੀਆਂ, ਸ਼ਾਂਤੀ ਦੀ ਸਵੈ ਹੀ ਅਨੁਭੂਤੀ ਕਰੇਗਾ। ਇਵੇਂ ਮਾਸਟਰ ਸਨੇਹ ਦੇ ਸਾਗਰ ਦੁਆਰਾ ਰੂਹਾਨੀ ਸਨੇਹ ਦੀ ਅਨੁਭੂਤੀ ਹੋਵੇ ਕਿ ਸੱਚੇ ਸਨੇਹ ਦੀ ਪ੍ਰਾਪਤੀ ਦੇ ਸਥਾਨ ਤੇ ਪਹੁੰਚ ਗਿਆ ਹਾਂ। ਰੂਹਾਨੀ ਸਨੇਹ ਦੀ ਅਨੁਭੂਤੀ ਰੂਹਾਨੀ ਖੁਸ਼ਬੂ ਵਾਯੂਮੰਡਲ ਵਿੱਚ ਅਨੁਭਵ ਹੋਵੇ। ਬਾਪ ਦੇ ਸਨੇਹੀ ਹਨ, ਇਹ ਤਾਂ ਸਭ ਕਹਿੰਦੇ ਹੋ ਅਤੇ ਬਾਪ ਵੀ ਜਾਣਦੇ ਹਨ ਕਿ ਬਾਪ ਨਾਲ ਸਭਦਾ ਸਨੇਹ ਹੈ। ਪਰ ਹੁਣ ਸਨੇਹ ਦੀ ਖੁਸ਼ਬੂ ਵਿਸ਼ਵ ਵਿੱਚ ਫੈਲਾਉਣੀ ਹੈ। ਹਰ ਆਤਮਾ ਨੂੰ ਇਸ ਖੁਸ਼ਬੂ ਦਾ ਅਨੁਭਵ ਕਰਾਉਣਾ ਹੈ। ਹਰ ਇੱਕ ਆਤਮਾ ਇਹ ਵਰਨਣ ਕਰੇ ਕਿ ਇਹ ਸ੍ਰੇਸ਼ਠ ਆਤਮਾ ਹੈ। ਸਿਰਫ਼ ਬਾਪ ਦੀ ਸਨੇਹੀ ਨਹੀਂ ਪਰ ਸ੍ਰਵ ਦੀ ਸਦਾ ਸਨੇਹੀ ਹੈ। ਇਹ ਦੋਨੋਂ ਅਨੁਭੂਤੀਆਂ ਜਦੋ ਸ੍ਰਵ ਨੂੰ ਸਦਾ ਹੋਣ ਉਦੋਂ ਕਹਾਂਗੇ ਮਾਸਟਰ ਸਨੇਹ ਦਾ ਸਾਗਰ। ਅੱਜ ਦੀ ਦੁਨੀਆਂ ਸੱਚੇ ਆਤਮਿਕ ਸਨੇਹ ਦੀ ਭੁੱਖੀ ਹੈ। ਸਵਾਰਥੀ ਸਨੇਹ ਵੇਖ - ਵੇਖ ਉਸ ਸਨੇਹ ਨਾਲ ਦਿਲ ਉਪਰਾਮ ਹੋ ਗਈ ਹੈ ਇਸਲਈ ਆਤਮਿਕ ਸਨੇਹ ਦੀ ਥੋੜੀ ਜਿਹੀ ਘੜੀਆਂ ਦੀ ਅਨੁਭੂਤੀ ਨੂੰ ਵੀ ਜੀਵਨ ਦਾ ਸਹਾਰਾ ਸਮਝਦੇ ਹਨ।

ਬਾਪਦਾਦਾ ਵੇਖ ਰਹੇ ਸੀ - ਸਨੇਹ ਦੀ ਵਿਸ਼ੇਸ਼ਤਾ ਵਿੱਚ ਹੋਰ ਆਤਮਾਵਾਂ ਦੇ ਪ੍ਰਤੀ ਕਰਮ ਵਿੱਚ ਜਾਂ ਸੇਵਾ ਵਿੱਚ ਲਿਆਉਣ ਵਿੱਚ ਕਿੱਥੇ ਤੱਕ ਸਫ਼ਲਤਾ ਨੂੰ ਪ੍ਰਾਪਤ ਕੀਤਾ ਹੈ? ਸਿਰਫ਼ ਆਪਣੇ ਮਨ ਵਿੱਚ ਆਪਣੇ ਆਪ ਨਾ ਹੀ ਖੁਸ਼ ਤਾਂ ਨਹੀਂ ਹੁੰਦੇ ਰਹਿੰਦੇ ਹੋ? ਮੈਂ ਤਾਂ ਬਹੁਤ ਸਨੇਹੀ ਹਾਂ। ਜੇਕਰ ਸਨੇਹ ਨਹੀਂ ਹੁੰਦਾ ਤਾਂ ਬਾਪ ਦੇ ਕਿਵੇਂ ਬਣਦੇ ਜਾਂ ਬ੍ਰਾਹਮਣ ਜੀਵਨ ਵਿੱਚ ਕਿਵੇਂ ਅੱਗੇ ਵੱਧਦੇ! ਆਪਣੇ ਮਨ ਵਿੱਚ ਸੰਤੁਸ਼ਟਤਾ ਹੈ ਇਸਨੂੰ ਬਾਪਦਾਦਾ ਵੀ ਜਾਣਦੇ ਹਨ। ਅਤੇ ਆਪਣੇ ਤੱਕ ਹੋਵੇ ਇਹ ਵੀ ਠੀਕ ਹੈ ਪਰ ਤੁਸੀਂ ਸਭ ਬੱਚੇ ਬਾਪ ਦੇ ਨਾਲ ਸੇਵਾਧਾਰੀ ਹੋ। ਸੇਵਾ ਦੇ ਲਈ ਹੀ ਇਹ ਤਨ - ਮਨ - ਧਨ, ਤੁਸੀਂ ਸਭਨੂੰ ਬਾਪ ਨੇ ਟ੍ਰਸਟੀ ਬਣਾਕੇ ਦਿੱਤਾ ਹੈ। ਸੇਵਾਧਾਰੀ ਦਾ ਫਰਜ਼ ਕੀ ਹੈ? ਹਰ ਵਿਸ਼ੇਸ਼ਤਾ ਨੂੰ ਸੇਵਾ ਵਿੱਚ ਲਗਾਉਣਾ। ਜੇਕਰ ਤੁਹਾਡੀ ਵਿਸ਼ੇਸ਼ਤਾ ਸੇਵਾ ਵਿੱਚ ਨਹੀਂ ਲੱਗਦੀ ਤਾਂ ਕਦੀ ਵੀ ਉਹ ਵਿਸ਼ੇਸ਼ਤਾ ਵ੍ਰਿਧੀ ਨੂੰ ਪ੍ਰਾਪਤ ਨਹੀਂ ਹੋਵੇਗੀ। ਉਸ ਸੀਮਾ ਵਿੱਚ ਹੀ ਰਹੇਗੀ ਇਸਲਈ ਕਈ ਬੱਚੇ ਇਵੇਂ ਅਨੁਭਵ ਵੀ ਕਰਦੇ ਹਨ ਕਿ ਬਾਪ ਦੇ ਬਣ ਗਏ। ਰੋਜ਼ ਆ ਵੀ ਰਹੇ ਹਨ, ਪੁਰਸ਼ਾਰਥ ਵਿੱਚ ਵੀ ਚੱਲ ਰਹੇ ਹਨ। ਨਿਯਮ ਵੀ ਨਿਭਾ ਰਹੇ ਹਨ, ਪਰ ਪੁਰਸ਼ਾਰਥ ਵੀ ਵਿੱਚ ਜੋ ਵ੍ਰਿਧੀ ਹੋਣੀ ਚਾਹੀਦੀ ਉਹ ਅਨੁਭਵ ਨਹੀਂ ਹੁੰਦੀ। ਚੱਲ ਰਹੇ ਹਨ ਪਰ ਵੱਧ ਨਹੀਂ ਰਹੇ ਹਨ। ਇਸਦਾ ਕਾਰਨ ਕੀ ਹੈ? ਵਿਸ਼ੇਸ਼ਤਾਵਾਂ ਨੂੰ ਸੇਵਾ ਵਿੱਚ ਨਹੀਂ ਲਗਾਉਂਦੇ। ਸਿਰਫ਼ ਗਿਆਨ ਦੇਣਾ ਜਾਂ ਹਫ਼ਤਾ ਕੋਰ੍ਸ ਕਰਾਉਣਾ, ਇੱਥੇ ਤੱਕ ਸੇਵਾ ਨਹੀਂ ਹੈ। ਸੁਣਾਉਣਾ, ਇਹ ਤਾਂ ਦਵਾਪਰ ਤੋਂ ਪਰਮਪਰਾ ਚਲ ਰਿਹਾ ਹੈ। ਪਰ ਇਸ ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ ਹੈ - ਸੁਣਾਉਣਾ ਅਰਥਾਤ ਕੁਝ ਦੇਣਾ। ਭਗਤੀ ਮਾਰਗ ਵਿੱਚ ਸੁਣਾਉਣਾ ਅਰਥਾਤ ਲੈਣਾ ਹੁੰਦਾ ਹੈ ਅਤੇ ਹੁਣ ਸੁਣਾਉਣਾ ਕੁਝ ਦੇਣਾ ਹੈ। ਦਾਤਾ ਦੇ ਬੱਚੇ ਹੋ। ਸਾਗਰ ਦੇ ਬੱਚੇ ਹੋ। ਜੋ ਵੀ ਸੰਪਰਕ ਵਿੱਚ ਆਵੇ ਉਹ ਅਨੁਭਵ ਕਰੇ ਕਿ ਕੁਝ ਲੈਕੇ ਜਾ ਰਹੇ ਹਾਂ। ਸਿਰਫ਼ ਸੁਣਕੇ ਜਾ ਰਹੇ ਹਾਂ, ਨਹੀਂ। ਭਾਵੇਂ ਗਿਆਨ ਨਾਲ, ਭਾਵੇਂ ਸਨੇਹ ਨਾਲ, ਭਾਵੇਂ ਸਨੇਹ ਦੇ ਧਨ ਨਾਲ, ਜਾਂ ਯਾਦ ਬਲ ਦੇ ਧਨ ਨਾਲ, ਸ਼ਕਤੀਆਂ ਦੇ ਧਨ ਨਾਲ, ਸਹਿਯੋਗ ਦੇ ਧਨ ਨਾਲ ਹੱਥ ਅਰਥਾਤ ਬੁੱਧੀ ਭਰਕੇ ਜਾ ਰਹੇ ਹਾਂ। ਇਸਨੂੰ ਕਿਹਾ ਜਾਂਦਾ ਹੈ ਸੱਚੀ ਸੇਵਾ। ਸੈਕਿੰਡ ਦੀ ਦ੍ਰਿਸ਼ਟੀ ਜਾਂ ਦੋ ਬੋਲ ਦੁਆਰਾ, ਆਪਣੇ ਸ਼ਕਤੀਸ਼ਾਲੀ ਵ੍ਰਿਧੀ ਦੇ ਵਾਇਬ੍ਰੇਸ਼ਨ ਦੁਆਰਾ, ਸੰਪਰਕ ਦੁਆਰਾ ਦਾਤਾ ਬਣ ਦੇਣਾ ਹੈ। ਇਵੇਂ ਦੇ ਸੇਵਾਧਾਰੀ ਸੱਚੇ ਸੇਵਾਧਾਰੀ ਹਨ। ਇਵੇਂ ਦੇਣ ਵਾਲੇ ਸਦਾ ਇਹ ਅਨੁਭਵ ਕਰੋਗੇ ਕਿ ਹਰ ਵਕ਼ਤ ਵ੍ਰਿਧੀ ਨੂੰ ਜਾਂ ਉਨਤੀ ਨੂੰ ਪ੍ਰਾਪਤ ਕਰ ਰਹੇ ਹਾਂ। ਨਹੀਂ ਤਾਂ ਸਮਝਦੇ ਹਨ ਪਿੱਛੇ ਨਹੀਂ ਹੱਟ ਰਹੇ ਹਾਂ ਪਰ ਅੱਗੇ ਜੋ ਵੱਧਣਾ ਚਾਹੀਦਾ ਉਹ ਨਹੀਂ ਵੱਧ ਰਹੇ ਹਾਂ ਇਸਲਈ ਦਾਤਾ ਬਣੋ, ਅਨੁਭਵ ਕਰਾਓ। ਇਵੇਂ ਹੀ ਸਹਯੋਗੀ ਜਾਂ ਸਹਿਜਯੋਗੀ ਸਿਰਫ਼ ਸਵੈ ਦੇ ਪ੍ਰਤੀ ਹਨ ਜਾਂ ਦੂਜਿਆਂ ਨੂੰ ਵੀ ਤੁਹਾਡੇ ਸਹਿਯੋਗ ਦੇ ਉਮੰਗ, ਉਤਸਾਹ ਦੀ ਲਹਿਰ ਸਹਿਯੋਗੀ ਬਣਾ ਦਿੰਦੀ ਹੈ। ਤੁਹਾਡੇ ਸਹਿਯੋਗ ਦੀ ਵਿਸ਼ੇਸ਼ਤਾ ਸ੍ਰਵ ਆਤਮਾਵਾਂ ਨੂੰ ਇਹ ਮਹਿਸੂਸ ਹੋਵੇ ਕਿ ਇਹ ਸਾਡੇ ਸਹਿਯੋਗੀ ਹਨ। ਕਿਸੀ ਵੀ ਕਮਜ਼ੋਰ ਸਥਿਤੀ ਜਾਂ ਪ੍ਰਸਥਿਤੀ ਦੇ ਵਕ਼ਤ ਇਹ ਸਹਿਯੋਗ ਦੁਆਰਾ ਅੱਗੇ ਵਧਾਉਣ ਦਾ ਸਾਧਨ ਦੇਣ ਵਾਲੇ ਹਨ। ਸਹਿਯੋਗ ਦੀ ਵਿਸ਼ੇਸ਼ਤਾ ਦਾ ਸ੍ਰਵ ਨੂੰ ਤੁਹਾਡੀ ਆਤਮਾ ਦੇ ਪ੍ਰਤੀ ਅਨੁਭਵ ਹੋਵੇ। ਇਸਨੂੰ ਕਿਹਾ ਜਾਂਦਾ ਹੈ ਵਿਸ਼ੇਸ਼ਤਾ ਨੂੰ ਸੇਵਾ ਵਿੱਚ ਲਗਾਇਆ। ਬਾਪ ਦੇ ਸਹਿਯੋਗੀ ਤਾਂ ਹੈ ਹੀ ਪਰ ਬਾਪ ਵਿਸ਼ਵ ਸਹਿਯੋਗੀ ਹੈ। ਬੱਚਿਆਂ ਦੇ ਪ੍ਰਤੀ ਵੀ ਹਰ ਆਤਮਾ ਦੇ ਅੰਦਰ ਤੋਂ ਇਹ ਅਨੁਭਵ ਦੇ ਬੋਲ ਨਿਕਲਣ ਕਿ ਇਹ ਵੀ ਬਾਪ ਸਮਾਨ ਸ੍ਰਵ ਦੇ ਸਹਿਯੋਗੀ ਹਨ। ਪਰਸਨਲ ਇੱਕ ਦੋ ਦੇ ਸਹਿਯੋਗੀ ਨਹੀਂ ਬਣਨਾ ਹੈ। ਉਹ ਸਵਾਰਥ ਦੇ ਸਹਿਯੋਗੀ ਹੋਣਗੇ। ਹੱਦ ਦੇ ਸਹਿਯੋਗੀ ਹੋਣਗੇ। ਸੱਚੇ ਸਹਿਯੋਗੀ ਬੇਹੱਦ ਦੇ ਸਹਿਯੋਗੀ ਹਨ। ਤੁਸੀਂ ਸਭਦਾ ਟਾਈਟਲ ਕੀ ਹੈ? ਵਿਸ਼ਵ ਕਲਿਆਣਕਾਰੀ ਹੋ ਜਾਂ ਸਿਰਫ਼ ਸੈਂਟਰਸ ਦੇ ਕਲਿਆਣਕਾਰੀ? ਦੇਸ਼ ਦੇ ਕਲਿਆਣਕਾਰੀ ਹੋ ਜਾਂ ਸਿਰਫ਼ ਕਲਾਸ ਦੇ ਸਟੂਡੈਂਟ ਦੇ ਕਲਿਆਣਕਾਰੀ ਹੋ? ਇਹੋ ਜਿਹੇ ਟਾਈਟਲ ਤਾਂ ਨਹੀਂ ਹੈ ਨਾ। ਵਿਸ਼ਵ ਕਲਿਆਣਕਾਰੀ ਵਿਸ਼ਵ ਦੇ ਮਾਲਿਕ ਬਣਨ ਵਾਲੇ ਹੋ ਕਿ ਸਿਰਫ਼ ਆਪਣੇ ਮਹਿਲ ਦੇ ਮਾਲਿਕ ਬਣਨ ਵਾਲੇ ਹੋ। ਜੋ ਸਿਰਫ਼ ਸੈਂਟਰ ਦੀ ਹੱਦ ਵਿੱਚ ਰਹਿਣਗੇ ਤਾਂ ਸਿਰਫ਼ ਆਪਣੇ ਮਹਿਲ ਦੇ ਮਾਲਿਕ ਬਨਣਗੇ। ਪਰ ਬੇਹੱਦ ਦੇ ਬਾਪ ਦੁਆਰਾ ਬੇਹੱਦ ਦਾ ਵਰਸਾ ਲੈਂਦੇ ਹੋ। ਹਦ ਦਾ ਨਹੀਂ। ਤਾਂ ਸ੍ਰਵ ਪ੍ਰਤੀ ਸਹਿਯੋਗ ਦੀ ਵਿਸ਼ੇਸ਼ਤਾ ਦਾ ਕੰਮ ਵਿੱਚ ਲਗਾਉਣਾ, ਇਸਨੂੰ ਕਹੋਗੇ ਸਹਿਯੋਗੀ ਆਤਮਾ। ਇਸ ਵਿਧੀ ਪ੍ਰਮਾਣ ਸ਼ਕਤੀਸ਼ਾਲੀ ਆਤਮਾ ਸ੍ਰਵ ਸ਼ਕਤੀਆਂ ਨੂੰ ਸਿਰਫ਼ ਸਵੈ ਦੇ ਪ੍ਰਤੀ ਨਹੀਂ ਪਰ ਸ੍ਰਵ ਦੇ ਪ੍ਰਤੀ ਸੇਵਾ ਵਿੱਚ ਲਗਾਉਣਗੇ। ਕੋਈ ਵਿੱਚ ਸਹਿਣ ਸ਼ਕਤੀ ਨਹੀਂ ਹੈ, ਤੁਹਾਡੇ ਕੋਲ ਹੈ। ਦੂਜੇ ਨੂੰ ਇਹ ਸ਼ਕਤੀ ਦੇਣਾ - ਇਹ ਹੈ ਸ਼ਕਤੀ ਨੂੰ ਸੇਵਾ ਵਿੱਚ ਲਗਾਉਣਾ। ਸਿਰਫ਼ ਇਹ ਨਹੀਂ ਸੋਚੋ ਮੈਂ ਤਾਂ ਸਹਿਣਸ਼ੀਲ ਰਹਿੰਦਾ ਹਾਂ ਪਰ ਤੁਹਾਡੇ ਸਹਿਣਸ਼ੀਲਤਾ ਦੇ ਗੁਣ ਦੀ ਲਾਈਟ ਮਾਈਟ ਦੂਜੇ ਤੱਕ ਪਹੁੰਚਣੀ ਚਾਹੀਦੀ। ਲਾਈਟ ਹਾਊਸ ਦੀ ਲਾਈਟ ਸਿਰਫ਼ ਆਪਣੇ ਪ੍ਰਤੀ ਨਹੀਂ ਹੁੰਦੀ ਹੈ। ਦੂਜਿਆਂ ਨੂੰ ਰੋਸ਼ਨੀ ਦੇਣ ਜਾਂ ਰਸਤਾ ਦੱਸਣ ਦੇ ਲਈ ਹੁੰਦੀ ਹੈ। ਇਵੇਂ ਸ਼ਕਤੀ ਰੂਪ ਅਰਥਾਤ ਲਾਈਟ ਹਾਊਸ, ਮਾਈਟ ਹਾਊਸ ਬਣ ਦੂਜਿਆਂ ਨੂੰ ਉਸਦੇ ਲਾਭ ਦਾ ਅਨੁਭਵ ਕਰਾਓ। ਉਹ ਅਨੁਭਵ ਕਰਨ ਕਿ ਨਿਰਬਲਤਾ ਦੇ ਅੰਧਕਾਰ ਤੋਂ ਸ਼ਕਤੀ ਦੀ ਰੋਸ਼ਨੀ ਵਿੱਚ ਆ ਗਏ ਹਨ ਜਾਂ ਸਮਝਣ ਕਿ ਇਹ ਆਤਮਾ ਆਪਣੀ ਸ਼ਕਤੀ ਦੁਆਰਾ ਮੈਨੂੰ ਵੀ ਸ਼ਕਤੀਸ਼ਾਲੀ ਬਣਾਉਣ ਵਿੱਚ ਮਦਦਗਾਰ ਹੈ। ਕਨੈਕਸ਼ਨ ਬਾਪ ਨਾਲ ਕਰਾਉਣਗੇ ਪਰ ਨਿਮਿਤ ਬਣ। ਇਵੇਂ ਨਹੀਂ ਕਿ ਸਹਿਯੋਗ ਦੇਕੇ ਆਪਣੇ ਵਿੱਚ ਹੀ ਅਟਕਾ ਦਵੇਗੀ। ਬਾਪ ਦੀ ਦੇਣ ਦੇ ਰਹੇ ਹਨ, ਇਸ ਸਮ੍ਰਿਤੀ ਅਤੇ ਸਮਰਥੀ ਨਾਲ ਵਿਸ਼ੇਸ਼ਤਾਵਾਂ ਨੂੰ ਸੇਵਾ ਵਿੱਚ ਲਗਾਉਣਗੇ। ਸੱਚੇ ਸੇਵਾਧਾਰੀ ਦੀ ਨਿਸ਼ਾਨੀ ਇਹੀ ਹੈ। ਹਰ ਕਰਮ ਵਿੱਚ ਉਸ ਦੁਆਰਾ ਬਾਪ ਵਿਖਾਈ ਦਵੇ। ਉਨ੍ਹਾਂ ਦਾ ਹਰ ਬੋਲ ਬਾਪ ਦੀ ਸਮ੍ਰਿਤੀ ਦਵਾਏ। ਹਰ ਵਿਸ਼ੇਸ਼ਤਾ ਦਾਤਾ ਦੇ ਵੱਲ ਇਸ਼ਾਰਾ ਦਵਾਏ। ਸਦਾ ਬਾਪ ਹੀ ਵਿਖਾਈ ਦਵੇਗਾ। ਉਹ ਤੁਹਾਨੂੰ ਨਾ ਵੇਖ ਸਦਾ ਬਾਪ ਨੂੰ ਵੇਖਣਗੇ। ਮੇਰਾ ਸਹਿਯੋਗੀ ਹੈ, ਇਹ ਸੱਚੇ ਸੇਵਾਧਾਰੀ ਦੀ ਨਿਸ਼ਾਨੀ ਨਹੀਂ। ਇਹ ਕਦੀ ਵੀ ਸੰਕਲਪ ਮਾਤਰ ਵੀ ਨਹੀਂ ਸੋਚਣਾ ਕਿ ਮੇਰੀ ਵਿਸ਼ੇਸ਼ਤਾ ਦੇ ਕਾਰਨ ਇਹ ਮੇਰੇ ਬਹੁਤ ਸਹਿਯੋਗੀ ਹਨ। ਸਹਿਯੋਗੀ ਨੂੰ ਸਹਿਯੋਗ ਦੇਣਾ ਮੇਰਾ ਕੰਮ ਹੈ। ਜੇਕਰ ਤੁਹਾਨੂੰ ਵੇਖਿਆ, ਬਾਪ ਨੂੰ ਨਹੀਂ ਵੇਖਿਆ ਤਾਂ ਇਹ ਸੇਵਾ ਨਹੀਂ ਹੋਈ। ਇਹ ਦਵਾਪਰਯੁਗੀ ਗੁਰੂਆਂ ਦੇ ਮੁਆਫਿਕ ਬੇਮੁੱਖ ਕੀਤਾ। ਬਾਪ ਨੂੰ ਭੁਲਾਇਆ ਨਾ ਕਿ ਸੇਵਾ ਕੀਤੀ। ਇਹ ਡਿਗਣਾ ਹੈ ਨਾ ਕਿ ਚੜ੍ਹਾਉਣਾ ਹੈ। ਇਹ ਪੁੰਨ ਨਹੀਂ ਹੈ, ਇਹ ਪਾਪ ਹੈ ਕਿਉਂਕਿ ਬਾਪ ਨਹੀਂ ਹੈ ਤਾਂ ਜ਼ਰੂਰ ਪਾਪ ਹੈ। ਤਾਂ ਸੱਚੇ ਸੇਵਾਧਾਰੀ ਸੱਤ ਦੇ ਵੱਲ ਹੀ ਸੰਬੰਧ ਜੋੜਣਗੇ।

ਬਾਪਦਾਦਾ ਨੂੰ ਕਦੀ - ਕਦੀ ਬੱਚਿਆਂ ਤੇ ਹਾਸਾ ਵੀ ਆਉਂਦਾ ਹੈ ਕਿ ਲਕ੍ਸ਼ੇ ਕੀ ਅਤੇ ਲਕਸ਼ਣ ਕੀ ਹਨ! ਪਹੁੰਚਾਉਣਾ ਹੈ ਬਾਪ ਵੱਲ ਅਤੇ ਪਹੁੰਚਾਉਂਦੇ ਹਨ ਆਪਣੇ ਵੱਲ। ਜਿਵੇਂ ਦੂਜੇ ਡਿਵਾਇਨ ਫ਼ਾਦਰਸ ਦੇ ਲਈ ਕਹਿੰਦੇ ਹੋ ਨਾ, ਉਹ ਉਪਰ ਤੋਂ ਥੱਲੇ ਲੈ ਆਉਂਦੇ ਹਨ। ਇਵੇਂ ਡਿਵਾਇਨ ਫ਼ਾਦਰ ਨਹੀਂ ਬਣੋ। ਬਾਪਦਾਦਾ ਇਹ ਵੇਖ ਰਹੇ ਸੀ ਕਿ ਕਿੱਥੇ - ਕਿੱਥੇ ਬੱਚੇ ਸਿੱਧੇ ਰਸਤੇ ਦੇ ਬਜਾਏ ਗਲੀਆਂ ਵਿੱਚ ਫ਼ਸ ਜਾਂਦੇ ਹਨ। ਰਸਤਾ ਬਦਲ ਜਾਂਦਾ ਹੈ ਇਸਲਈ ਤੁਰਦੇ ਰਹਿੰਦੇ ਹਨ ਪਰ ਮੰਜ਼ਿਲ ਦੇ ਨੇੜੇ ਨਹੀਂ ਪਹੁੰਚਦੇ। ਤਾਂ ਸਮਝਿਆ ਸੱਚਾ ਸੇਵਾਧਾਰੀ ਕਿਸਨੂੰ ਕਹਿੰਦੇ ਹਨ। ਇਨ੍ਹਾਂ ਤਿੰਨਾਂ ਸ਼ਕਤੀਆਂ ਜਾਂ ਵਿਸ਼ੇਸ਼ਤਾਵਾਂ ਨੂੰ ਬੇਹੱਦ ਦੀ ਦ੍ਰਿਸ਼ਟੀ ਨਾਲ, ਬੇਹੱਦ ਦੀ ਵ੍ਰਿਤੀ ਨਾਲ ਸੇਵਾ ਵਿੱਚ ਲਗਾਓ ਅੱਛਾ!

ਸਦਾ ਦਾਤਾ ਦੇ ਬੱਚੇ ਦਾਤਾ ਬਣ ਹਰ ਆਤਮਾ ਨੂੰ ਭਰਪੂਰ ਕਰਨ ਵਾਲੇ, ਹਰ ਖਜ਼ਾਨੇ ਨੂੰ ਸੇਵਾ ਵਿੱਚ ਲਗਾਏ ਹਰ ਵਕ਼ਤ ਵ੍ਰਿਧੀ ਨੂੰ ਪਾਉਣ ਵਾਲੇ, ਸਦਾ ਬਾਪ ਦੁਆਰਾ ਪ੍ਰਭੂ ਦੇਣ ਸਮਝ ਹੋਰਾਂ ਨੂੰ ਵੀ ਪ੍ਰਭੂ ਪ੍ਰਸਾਦ ਦੇਣ ਵਾਲੇ, ਸਦਾ ਇੱਕ ਦੇ ਵੱਲ ਇਸ਼ਾਰਾ ਦੇ ਇਕਰਸ ਬਣਾਉਣ ਵਾਲੇ, ਇਵੇਂ ਸਦਾ ਅਤੇ ਸ੍ਰਵ ਦੇ ਸੱਚੇ ਸੇਵਾਧਾਰੀ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਕੁਮਾਰੀਆਂ ਨਾਲ ਅਵਿਅਕਤ ਬਾਪਦਾਦਾ ਦੀ ਮੁਲਾਕਾਤ:- ਇਹ ਲਸ਼੍ਕਰ ਕੀ ਕਰੇਗਾ? ਲਸ਼੍ਕਰ ਜਾਂ ਸੈਨਾ ਸਦਾ ਵਿਜੈ ਪ੍ਰਾਪਤ ਕਰਦੀ ਹੈ। ਸੈਨਾ ਵਿਜੈ ਦੇ ਲਈ ਹੁੰਦੀ ਹੈ। ਦੁਸ਼ਮਣ ਨਾਲ ਲੜ੍ਹਨ ਦੇ ਲਈ ਸੈਨਾ ਰੱਖਦੇ ਹਨ। ਤਾਂ ਮਾਇਆ ਦੁਸ਼ਮਣ ਤੇ ਵਿਜੈ ਪਾਉਣਾ ਇਹੀ ਤੁਹਾਡਾ ਸਭਦਾ ਫਰਜ਼ ਹੈ। ਸਦਾ ਆਪਣੇ ਇਸ ਫਰਜ਼ ਨੂੰ ਜਾਣ ਜ਼ਲਦੀ ਤੋਂ ਜ਼ਲਦੀ ਅੱਗੇ ਵੱਧਦੇ ਜਾਓ ਕਿਉਂਕਿ ਵਕ਼ਤ ਤੇਜ਼ ਰਫ਼ਤਾਰ ਨਾਲ ਅੱਗੇ ਜਾ ਰਿਹਾ ਹੈ। ਵਕ਼ਤ ਦੀ ਰਫ਼ਤਾਰ ਤੇਜ਼ ਹੋਵੇ ਅਤੇ ਆਪਣੀ ਰਫ਼ਤਾਰ ਕਮਜ਼ੋਰ ਹੋਵੇ ਤਾਂ ਵਕ਼ਤ ਤੇ ਪਹੁੰਚ ਨਹੀਂ ਸਕੋਗੇ ਇਸਲਈ ਰਫ਼ਤਾਰ ਨੂੰ ਤੇਜ਼ ਕਰੋ। ਜੋ ਢਿੱਲੇ ਹੁੰਦੇ ਹਨ ਉਹ ਸਵੈ ਹੀ ਸ਼ਿਕਾਰ ਹੋ ਜਾਂਦੇ ਹਨ। ਸ਼ਕਤੀਸ਼ਾਲੀ ਸਦਾ ਵਿਜੈਈ ਹੁੰਦੇ ਹਨ। ਤਾਂ ਤੁਸੀਂ ਸਭ ਵਿਜੈਈ ਹੋ?

ਸਦਾ ਇਹੀ ਲਕ੍ਸ਼ੇ ਰੱਖੋ ਕਿ ਸਰਵਿਸੇਬੁਲ ਬਣ ਸੇਵਾ ਵਿੱਚ ਸਦਾ ਅੱਗੇ ਵੱਧਦੇ ਰਹਿਣਾ ਹੈ ਕਿਉਂਕਿ ਕੁਮਾਰੀਆਂ ਨੂੰ ਕੋਈ ਵੀ ਬੰਧਨ ਨਹੀਂ ਹੈ। ਜਿੰਨੀ ਸੇਵਾ ਕਰਨੀ ਚਾਹੋ ਕਰ ਸਕਦੀਆਂ ਹੋ। ਸਦਾ ਆਪਣੇ ਨੂੰ ਬਾਪ ਦੀ ਹਾਂ ਅਤੇ ਬਾਪ ਦੇ ਲਈ ਹਾਂ, ਇਵੇਂ ਸਮਝਕੇ ਅੱਗੇ ਵੱਧਦੇ ਚੱਲੋ। ਜੋ ਸੇਵਾ ਵਿੱਚ ਨਿਮਿਤ ਬਣਦੇ ਹਨ ਉਨ੍ਹਾਂ ਨੂੰ ਖੁਸ਼ੀ ਅਤੇ ਸ਼ਕਤੀ ਦੀ ਪ੍ਰਾਪਤੀ ਸਵੈ ਹੁੰਦੀ ਹੈ। ਸੇਵਾ ਦਾ ਭਾਗਿਆ ਕੋਟਾਂ ਵਿੱਚ ਕੋਈ ਨੂੰ ਹੀ ਮਿਲਦਾ ਹੈ। ਕੁਮਾਰੀਆਂ ਸਦਾ ਪੂਜਯ ਆਤਮਾਵਾਂ ਹਨ। ਆਪਣੇ ਪੂਜਯ ਸਵਰੂਪ ਨੂੰ ਸਮ੍ਰਿਤੀ ਵਿੱਚ ਰੱਖਦੇ ਹੋਏ ਹਰ ਕਰਮ ਕਰੋ। ਅਤੇ ਹਰ ਕਰਮ ਤੋਂ ਪਹਿਲੇ ਚੈਕ ਕਰੋ ਕਿ ਇਹ ਕੰਮ ਪੂਜਯ ਆਤਮਾ ਦੇ ਪ੍ਰਮਾਣ ਹੈ, ਜੇਕਰ ਨਹੀਂ ਹੈ ਤਾਂ ਪਰਿਵਤਨ ਕਰ ਲਵੋ। ਪੂਜਯ ਆਤਮਾਵਾਂ ਕਦੀ ਸਧਾਰਨ ਨਹੀਂ ਹੁੰਦੀਆਂ, ਮਹਾਨ ਹੁੰਦੀਆਂ ਹਨ। 100 ਬ੍ਰਾਹਮਣਾਂ ਤੋਂ ਉੱਤਮ ਕੁਮਾਰੀਆਂ ਹੋਣ। ਤਾਂ 100 ਬ੍ਰਾਹਮਣ ਇੱਕ - ਇੱਕ ਕੁਮਾਰੀ ਨੂੰ ਤਿਆਰ ਕਰਨੇ ਹਨ। ਉਨ੍ਹਾਂ ਦੀ ਸੇਵਾ ਕਰਨੀ ਹੈ। ਕੁਮਾਰੀਆਂ ਨੇ ਕੀ ਕਮਾਲ ਦਾ ਪਲੈਨ ਸੋਚਿਆ ਹੈ। ਕਿਸੀ ਵੀ ਆਤਮਾ ਦਾ ਕਲਿਆਣ ਹੋਵੇ ਇਸ ਲਈ ਵੱਡੀ ਗੱਲ ਹੋਰ ਕੀ ਹੈ? ਆਪਣੀ ਮੌਜ ਵਿੱਚ ਰਹਿਣ ਵਾਲੀ ਹੋ ਨਾ। ਕਦੀ ਗਿਆਨ ਦੀ ਮੌਜ ਵਿੱਚ, ਕਦੀ ਯਾਦ ਦੀ ਮੌਜ ਵਿੱਚ। ਕਦੀ ਪ੍ਰੇਮ ਦੀ ਮੌਜ ਵਿੱਚ। ਮੌਜਾਂ ਹੀ ਮੌਜਾਂ ਹਨ। ਸੰਗਮਯੁਗ ਹੈ ਹੀ ਮੌਜਾਂ ਦਾ ਯੁਗ। ਅੱਛਾ - ਕੁਮਾਰੀਆਂ ਦੇ ਉਪਰ ਬਾਪਦਾਦਾ ਦੀ ਸਦਾ ਹੀ ਨਜ਼ਰ ਰਹਿੰਦੀ ਹੈ। ਕੁਮਾਰੀਆਂ ਸਵੈ ਨੂੰ ਕੀ ਬਣਾਉਂਦੀਆਂ ਹਨ - ਇਹ ਉਨ੍ਹਾਂ ਦੇ ਉਪਰ ਹੈ ਪਰ ਬਾਪਦਾਦਾ ਤਾਂ ਸਭ ਨੂੰ ਵਿਸ਼ਵ ਦਾ ਮਾਲਿਕ ਬਣਾਉਣ ਆਏ ਹਨ। ਸਦਾ ਵਿਸ਼ਵ ਦੇ ਮਾਲਿਕਪਨ ਦੀ ਖੁਸ਼ੀ ਅਤੇ ਨਸ਼ਾ ਰਹੇ। ਸਦਾ ਅਥੱਕ ਸੇਵਾ ਵਿੱਚ ਅੱਗੇ ਵੱਧਦੇ ਰਹੋ। ਅੱਛਾ!

ਵਰਦਾਨ:-

ਕਰਨਹਾਰ ਅਤੇ ਕਰਾਵਨਹਾਰ ਦੀ ਸਮ੍ਰਿਤੀ ਨਾਲ ਲਾਈਟ ਦੇ ਤਾਜਧਾਰੀ ਭਵ

ਮੈਂ ਨਿਮਿਤ ਕਰਮਯੋਗੀ, ਕਰਨਹਾਰ ਹਾਂ, ਕਰਾਵਨਹਾਰ ਬਾਪ ਹੈ - ਜੇਕਰ ਇਹ ਸਮ੍ਰਿਤੀ ਸਵੈ ਰਹਿੰਦੀ ਹੈ ਤਾਂ ਸਦਾ ਲਾਈਟ ਦੇ ਤਾਜਧਾਰੀ ਜਾਂ ਬੇਫ਼ਿਕਰ ਬਾਦਸ਼ਾਹ ਬਣ ਜਾਂਦੇ। ਬਸ ਬਾਪ ਅਤੇ ਮੈਂ ਤੀਜਾ ਨਾ ਕੋਈ - ਇਹ ਅਨੁਭੂਤੀ ਸਹਿਜ ਬੇਫ਼ਿਕਰ ਬਾਦਸ਼ਾਹ ਬਣਾ ਦਿੰਦੀ ਹੈ। ਜੋ ਇਵੇਂ ਦੇ ਬਾਦਸ਼ਾਹ ਬਣਦੇ ਹਨ ਉਹੀ ਮਾਇਆਜੀਤ, ਕਰਮਇੰਦ੍ਰੀਏ ਜੀਤ ਅਤੇ ਪ੍ਰਾਕ੍ਰਿਤੀਜੀਤ ਬਣ ਜਾਂਦੇ ਹਨ। ਪਰ ਜੇ ਕਦੀ ਕੋਈ ਗ਼ਲਤੀ ਨਾਲ ਵੀ, ਕਿਸੀ ਵੀ ਵਿਅਰ੍ਥ ਭਾਵ ਦਾ ਆਪਣੇ ਉਪਰ ਬੋਝ ਚੁੱਕ ਲੈਂਦੇ ਤਾਂ ਤਾਜ ਦੇ ਬਜਾਏ ਫ਼ਿਕਰ ਦੇ ਅਨੇਕ ਟੋਕਰੇ ਸਿਰ ਤੇ ਆ ਜਾਂਦੇ ਹਨ।

ਸਲੋਗਨ:-

ਸ੍ਰਵ ਬੰਧਨਾਂ ਤੋਂ ਮੁਕਤ ਹੋਣ ਦੇ ਲਈ ਦੇਹਿਕ ਨਾਤਿਆਂ ਤੋਂ ਨਸ਼ਟੋਮੋਹਾ ਬਣੋ।


******
ਸੂਚਨਾ:-