15.06.22 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਇਹ
ਤੁਸੀਂ ਸਭ ਦੀ ਵਾਣਪ੍ਰਸਤ ਅਵਸਥਾ ਹੈ, ਵਾਪਿਸ ਘਰ ਜਾਣਾ ਹੈ ਇਸਲਈ ਬਾਪ ਅਤੇ ਘਰ ਨੂੰ ਯਾਦ ਕਰੋ,
ਪਾਵਨ ਬਣੋ, ਸਭ ਖ਼ਾਤੇ ਖ਼ਲਾਸ ਕਰੋ"
ਪ੍ਰਸ਼ਨ:-
ਬਾਪ ਬੱਚਿਆਂ
ਨੂੰ ਕਿਹੜਾ ਧੀਰਜ਼ ਦਿੰਦੇ ਹਨ?
ਉੱਤਰ:-
ਬੱਚੇ, ਹੁਣ ਇਸ ਰੁਦ੍ਰ ਗਿਆਨ ਯੱਗ ਵਿੱਚ ਅਨੇਕ ਤਰ੍ਹਾਂ ਦੇ ਵਿਘਣ ਪੈਂਦੇ ਹਨ, ਪਰ ਧੀਰਜ਼ ਧਰੋ, ਜਦੋਂ
ਤੁਹਾਡਾ ਪ੍ਰਭਾਵ ਨਿਕਲੇਗਾ, ਢੇਰ ਦੇ ਢੇਰ ਆਉਣ ਲੱਗਣਗੇ ਫਿਰ ਸਭ ਤੁਹਾਡੇ ਅੱਗੇ ਆਕੇ ਮੱਥਾ ਝੁਕਾਉਣਗੇ।
ਬਾਂਧੇਲਿਆ ਦੇ ਬੰਧਣ ਖ਼ਲਾਸ ਹੋ ਜਾਣਗੇ। ਜਿਨਾਂ ਤੁਸੀਂ ਬਾਪ ਨੂੰ ਯਾਦ ਕਰੋਗੇ, ਬੰਧਨ ਟੁੱਟਦੇ ਜਾਣਗੇ।
ਤੁਸੀਂ ਵਿਕਰਮਾਜੀਤ ਬਣਦੇ ਜਾਓਗੇ।
ਗੀਤ:-
ਭੋਲੇਨਾਥ ਸੇ
ਨਿਰਾਲਾ...
ਓਮ ਸ਼ਾਂਤੀ
ਭੋਲੇਨਾਥ ਸਦੈਵ ਸ਼ਿਵ ਨੂੰ ਹੀ ਕਹਿੰਦੇ ਹਨ, ਸ਼ਿਵ -ਸ਼ੰਕਰ ਦਾ ਭੇਦ ਤਾਂ ਚੰਗੀ ਤਰ੍ਹਾਂ ਸਮਝਿਆ ਹੀ ਹੈ।
ਸ਼ਿਵ ਤਾਂ ਉੱਚ ਤੇ ਉੱਚ ਮੁਲਵਤਨ ਵਿੱਚ ਰਹਿੰਦੇ ਹਨ। ਸ਼ੰਕਰ ਤਾਂ ਹੈ ਸੁਕਸ਼ਮਵਤਨਵਾਸੀ, ਉਹਨਾਂ ਨੂੰ
ਭਗਵਾਨ ਕਿਵੇਂ ਕਹਿ ਸਕਦੇ ਹਾਂ। ਉੱਚ ਤੇ ਉੱਚ ਰਹਿਣ ਵਾਲਾ ਹੈ ਇੱਕ ਬਾਪ। ਫਿਰ ਦੂਸਰੇ ਤਬਕੇ ਵਿੱਚ
ਹਨ 3 ਦੇਵਤੇ। ਉਹ ਹੈ ਬਾਪ, ਉੱਚ ਤੇ ਉੱਚ ਨਿਰਾਕਾਰ। ਸ਼ੰਕਰ ਤਾਂ ਆਕਾਰੀ ਹਨ। ਸ਼ਿਵ ਹੈ ਭੋਲੇਨਾਥ,
ਗਿਆਨ ਦਾ ਸਾਗਰ। ਸ਼ੰਕਰ ਨੂੰ ਗਿਆਨ ਦਾ ਸਾਗਰ ਕਹਿ ਨਹੀਂ ਸਕਦੇ। ਤੁਸੀਂ ਬੱਚੇ ਜਾਣਦੇ ਹੋ ਭੋਲੇਨਾਥ
ਆਕੇ ਸਾਡੀ ਝੋਲੀ ਭਰਦੇ ਹਨ। ਆਦਿ ਮੱਧ ਅੰਤ ਦਾ ਰਾਜ਼ ਦੱਸ ਰਹੇ ਹਨ। ਰਚਤਾ ਅਤੇ ਰਚਨਾ ਰਾਜ਼ ਬਹੁਤ
ਸਿੰਪਲ ਹੈ। ਵੱਡੇ - ਵੱਡੇ ਰਿਸ਼ੀ ਮੁਨੀ ਆਦਿ ਵੀ ਇਹਨਾਂ ਸਹਿਜ ਗੱਲਾਂ ਨੂੰ ਜਾਣ ਨਹੀਂ ਸਕਦੇ ਹਨ। ਜਦੋਂ
ਉਹ ਰਜੋਗੁਣੀ ਹੀ ਨਹੀਂ ਜਾਣਦੇ ਸਨ ਤਾਂ ਤਮੋਗੁਣੀ ਫਿਰ ਕਿਵੇਂ ਜਾਨਣਗੇ। ਤਾਂ ਹੁਣ ਤੁਸੀਂ ਬੱਚੇ ਬਾਪ
ਦੇ ਸਮੁੱਖ ਬੈਠੇ ਹੋ। ਬਾਪ ਅਮਰਕਥਾ ਸੁਣਾ ਰਹੇ ਹਨ। ਇਹ ਤਾਂ ਬੱਚਿਆਂ ਨੂੰ ਨਿਸ਼ਚੇ ਹੈ ਬਰੋਬਰ ਸਾਡਾ
ਬਾਬਾ (ਸ਼ਿਵਬਾਬਾ) ਸੱਚੀ - ਸੱਚੀ ਅਮਰਕਥਾ ਸੁਣਾ ਰਹੇ ਹਨ, ਇਸ ਵਿੱਚ ਕੋਈ ਸੰਸ਼ੇ ਨਹੀਂ ਹੋਣਾ ਚਾਹੀਦਾ
ਹੈ। ਕੋਈ ਵੀ ਮਨੁੱਖ ਸਾਨੂੰ ਇਹ ਨਹੀਂ ਸੁਣਾ ਰਹੇ ਹਨ। ਭੋਲੇਨਾਥ ਹੈ ਸ਼ਿਵਬਾਬਾ, ਕਹਿੰਦੇ ਹਨ ਮੈਨੂੰ
ਆਪਣਾ ਸ਼ਰੀਰ ਨਹੀਂ ਹੈ। ਮੈਂ ਹਾਂ ਨਿਰਾਕਾਰ, ਪੂਜਾ ਵੀ ਮੁਝ ਨਿਰਾਕਾਰ ਦੀ ਹੀ ਕਰਦੇ ਹਨ। ਸ਼ਿਵ ਜਯੰਤੀ
ਵੀ ਮਨਾਉਂਦੇ ਹਨ, ਹੁਣ ਬਾਪ ਤਾਂ ਜਨਮ ਮਰਣ ਰਹਿਤ ਹਨ। ਉਹ ਹੈ ਭੋਲਾਨਾਥ। ਜਰੂਰ ਆਕੇ ਸਭ ਦੀ ਝੋਲੀ
ਭਰੇਗਾ। ਕਿਵੇਂ ਭਰੇਗਾ, ਇਹ ਤੁਸੀਂ ਬੱਚੇ ਹੀ ਸਮਝਦੇ ਹੋ। ਅਵਿਨਾਸ਼ੀ ਗਿਆਨ ਰਤਨਾਂ ਦੀ ਝੋਲੀ ਭਰਦੇ
ਹਨ। ਇਹ ਹੀ ਨਾਲੇਜ਼ ਹੈ, ਗਿਆਨ ਸਾਗਰ ਆਕੇ ਗਿਆਨ ਦਿੰਦੇ ਹਨ। ਗੀਤਾ ਤਾਂ ਉਹ ਇੱਕ ਹੀ ਹੈ ਪਰ
ਸੰਸਕ੍ਰਿਤ ਸ਼ੋਲਕ ਤਾਂ ਹੈ ਨਹੀਂ। ਭੋਲੀ ਮਾਤਾਵਾਂ ਸੰਸਕ੍ਰਿਤ ਆਦਿ ਨੂੰ ਕੀ ਜਾਨਣ! ਉਹਨਾਂ ਦੇ ਲਈ ਹੀ
ਭੋਲੇਨਾਥ ਬਾਬਾ ਆਉਂਦੇ ਹਨ। ਇਹ ਮਾਤਾਵਾਂ ਤਾਂ ਵਿਚਾਰੀ ਘਰ ਦੇ ਕੰਮ ਵਿੱਚ ਹੀ ਰਹਿੰਦੀਆਂ ਹਨ। ਇਹ
ਤਾਂ ਹੁਣ ਫੈਸ਼ਨ ਪਿਆ ਹੈ ਜੋ ਨੌਕਰੀ ਕਰਦੀਆਂ ਹਨ। ਤਾਂ ਬਾਬਾ ਹੁਣ ਬੱਚਿਆਂ ਨੂੰ ਉੱਚ ਤੇ ਉੱਚ
ਪੜ੍ਹਾਈ ਪੜ੍ਹਾ ਰਹੇ ਹਨ, ਜੋ ਬਿਲਕੁਲ ਕੁੱਝ ਵੀ ਨਹੀਂ ਪੜ੍ਹੇ ਸਨ ਉਹਨਾਂ ਤੇ ਪਹਿਲੇ - ਪਹਿਲੇ ਕਲਸ਼
ਰੱਖਦੇ ਹਨ ਪੜ੍ਹਾਈ ਦਾ। ਉਵੇਂ ਤਾਂ ਭਗਤੀਆਂ, ਸਿਤਾਵਾਂ ਸਭ ਹਨ। ਰਾਮ ਆਏ ਹਨ ਰਾਵਣ ਦੀ ਲੰਕਾ ਤੋਂ
ਮੁਕਤ ਕਰਨ ਮਤਲਬ ਦੁੱਖ ਤੋਂ ਮੁਕਤ ਕਰਨ ਲਈ। ਫਿਰ ਤਾਂ ਬਾਪ ਦੇ ਨਾਲ ਘਰ ਹੀ ਜਾਵਾਂਗੇ ਹੋਰ ਕਿੱਥੇ
ਜਾਣਗੇ। ਯਾਦ ਵੀ ਘਰ ਨੂੰ ਹੀ ਕਰਦੇ ਹਨ, ਅਸੀਂ ਦੁੱਖ ਤੋਂ ਮੁਕਤੀ ਪਾਈਏ। ਬੱਚੇ ਜਾਣਦੇ ਹਨ ਵਿਚ ਦੀ
ਕਿਸੇਨੂੰ ਮੁਕਤੀ ਮਿਲ ਨਹੀਂ ਸਕਦੀ। ਸਭਨੂੰ ਤਮੋਪ੍ਰਧਾਨ ਬਣਨਾ ਹੀ ਹੈ। ਮੁਖ ਜੋ ਫਾਉਂਡੇਸ਼ਨ ਹੈ ਉਹ
ਸੜ੍ਹ ਜਾਂਦਾ ਹੈ, ਉਹ ਧਰਮ ਹੀ ਪ੍ਰਾਯ ਲੋਪ ਹੋ ਜਾਂਦਾ ਹੈ। ਬਾਕੀ ਕੁਝ ਪ੍ਰਾਯ ਚਿੱਤਰ ਆਦਿ ਜਾਕੇ
ਰਹਿੰਦੇ ਹਨ। ਲਕਸ਼ਮੀ - ਨਾਰਾਇਣ ਦਾ ਚਿੱਤਰ ਵੀ ਗੁੰਮ ਹੋ ਜਾਏ ਤਾਂ ਯਾਦਗਾਰ ਕਿਵੇਂ ਮਿਲੇਗਾ? ਬਰੋਬਰ
ਜਾਣਦੇ ਹਨ ਦੇਵੀ -ਦੇਵਤੇ ਰਾਜ ਕਰਦੇ ਸੀ। ਉਹਨਾਂ ਦੇ ਵੀ ਚਿੱਤਰ ਹੁਣ ਤੱਕ ਹਨ। ਬੱਚਿਆਂ ਨੂੰ ਇਸ ਤੇ
ਸਮਝਾਉਣਾ ਹੈ। ਤੁਸੀਂ ਜਾਣਦੇ ਹੋ ਲਕਸ਼ਮੀ - ਨਾਰਾਇਣ ਬੱਚਪਨ ਵਿੱਚ ਪ੍ਰਿੰਸ ਪ੍ਰਿੰਸੇਸ, ਰਾਧੇ
ਕ੍ਰਿਸ਼ਨ ਸਨ। ਫਿਰ ਮਹਾਰਾਜਾ ਮਹਾਰਾਣੀ ਬਣੇ ਹਨ। ਉਹ ਹੈ ਹੀ ਸਤਿਯੁਗ ਦਾ ਮਾਲਿਕ। ਦੇਵਤਾ ਕਦੀ ਪਤਿਤ
ਦੁਨੀਆਂ ਵਿੱਚ ਪੈਰ ਨਹੀਂ ਧਰ ਸਕਦੇ। ਸ਼੍ਰੀਕ੍ਰਿਸ਼ਨ ਤਾਂ ਹੈ ਹੀ ਬੈਕੁੰਠ ਦਾ ਪ੍ਰਿੰਸ। ਉਹ ਤਾਂ ਗੀਤਾ
ਸੁਣਾ ਨਾ ਸਕੇ। ਭੁੱਲ ਵੀ ਕਿੰਨੀ ਭਾਰੀ ਕਰ ਦਿੱਤੀ ਹੈ। ਕ੍ਰਿਸ਼ਨ ਨੂੰ ਭਗਵਾਨ ਕਿਹਾ ਨਹੀਂ ਜਾ ਸਕਦਾ।
ਉਹ ਤਾਂ ਮਨੁੱਖ ਹੈ, ਦੇਵੀ - ਦੇਵਤਾ ਧਰਮ ਦਾ ਹੈ। ਅਸਲ ਵਿੱਚ ਦੇਵਤਾ ਬ੍ਰਹਮਾ ਵਿਸ਼ਨੂੰ ਸ਼ੰਕਰ ਤਾਂ
ਸੂਕ੍ਸ਼੍ਮਵਤਨ ਵਿੱਚ ਹੀ ਰਹਿੰਦੇ ਹਨ, ਇੱਥੇ ਮਨੁੱਖ ਰਹਿੰਦੇ ਹਨ। ਮਨੁੱਖ ਨੂੰ ਸੂਕ੍ਸ਼੍ਮਵਤਨ ਵਾਸੀ ਨਹੀਂ
ਕਹਿ ਸਕਦੇ ਹਾਂ, ਬ੍ਰਹਮਾ ਦੇਵਤਾਏ ਨਮਾ, ਵਿਸ਼ਨੂੰ ਦੇਵਤਾਏ ਨਮਾ ਕਹਿ ਦਿੰਦੇ ਹਨ ਨਾ। ਉਹ ਹੈ ਦੇਵੀ -
ਦੇਵਤਾ ਧਰਮ। ਸ਼੍ਰੀ ਲਕਸ਼ਮੀ ਦੇਵੀ, ਸ਼੍ਰੀ ਨਾਰਾਇਣ ਦੇਵਤਾ। ਮਨੁੱਖ ਨੂੰ ਹੀ 84 ਜਨਮ ਲੈਣੇ ਪੈਂਦੇ ਹਨ।
ਹੁਣ ਤੁਸੀਂ ਬੱਚੇ ਜਾਣਦੇ ਹੋ ਅਸਲ ਵਿੱਚ ਅਸੀਂ ਦੇਵਤਾ ਧਰਮ ਦੇ ਸੀ, ਉਹ ਧਰਮ ਬਹੁਤ ਸੁੱਖ ਦੇਣ ਵਾਲਾ
ਹੈ। ਇਹ ਕੋਈ ਕਹਿ ਨਾ ਸਕੇ - ਉੱਥੇ ਅਸੀਂ ਕਿਉਂ ਨਹੀਂ! ਇਹ ਤਾਂ ਜਾਣਦੇ ਹੋ ਨਾ ਕਿ ਉੱਥੇ ਇੱਕ ਹੀ
ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ ਫਿਰ ਬਾਕੀ ਹੋਰ ਧਰਮ ਨੰਬਰਵਾਰ ਆਉਂਦੇ ਹਨ। ਇਹ ਤੁਸੀਂ ਬੱਚੇ
ਸਮਝਾ ਸਕਦੇ ਹੋ। ਇਹ ਅਨਾਦਿ ਬਣਿਆ ਬਣਾਇਆ ਖੇਡ ਹੈ। ਉਸ ਵਿੱਚ ਫਿਰ ਸਤਿਯੁਗ ਹੋਵੇਗਾ। ਭਾਰਤ ਵਿੱਚ
ਹੀ ਹੋਣਾ ਹੈ ਕਿਉਂਕਿ ਭਾਰਤ ਹੀ ਅਵਿਨਾਸ਼ੀ ਖੰਡ ਹੈ। ਇਸਦਾ ਵਿਨਾਸ਼ ਨਹੀਂ ਹੁੰਦਾ ਹੈ।
ਇਹ ਵੀ ਸਮਝਾਉਣਾ ਪੈਂਦਾ
ਹੈ। ਬਾਪ ਦਾ ਜਨਮ ਵੀ ਇੱਥੇ ਹੀ ਹੁੰਦਾ ਹੈ, ਉਹਨਾਂ ਦਾ ਹੈ ਦਿਵਯ ਜਨਮ ਜੋ ਮਨੁੱਖਾਂ ਦੀ ਤਰ੍ਹਾਂ ਨਹੀਂ
ਹੈ। ਬਾਪ ਆਏ ਹਨ ਕੱਢਣ। ਹੁਣ ਤੁਸੀਂ ਸਿਰਫ਼ ਬਾਪ ਅਤੇ ਘਰ ਨੂੰ ਯਾਦ ਕਰੋ। ਫਿਰ ਤੁਸੀਂ ਰਾਜਧਾਨੀ
ਵਿੱਚ ਆ ਜਾਓਗੇ। ਉਹ ਤਾਂ ਆਸੁਰੀ ਰਾਜਸਥਾਨ ਹੈ, ਬਾਪ ਲੈ ਜਾਂਦੇ ਹਨ ਦੈਵੀ ਰਾਜਸਥਾਨ ਵਿੱਚ। ਹੋਰ
ਕੋਈ ਤਕਲੀਫ ਨਹੀਂ ਦਿੰਦੇ ਸਿਰਫ਼ ਬਾਪ ਅਤੇ ਵਰਸੇ ਨੂੰ ਯਾਦ ਕਰਨਾ ਹੈ। ਇਹ ਹੈ ਅਜਪਾਜਾਪ … ਮੂੰਹ ਤੋਂ
ਕੁਝ ਵੀ ਕਹਿਣਾ ਨਹੀਂ ਹੈ। ਸੂਕ੍ਸ਼੍ਮ ਵਿੱਚ ਵੀ ਕੁਝ ਕਹਿਣਾ ਨਹੀਂ ਹੈ। ਸਾਈਲੈਂਸ ਵਿੱਚ ਬਾਪ ਨੂੰ
ਯਾਦ ਕਰਨਾ ਹੈ, ਘਰ ਬੈਠੇ। ਬਾਂਧੇਲੀਆਂ ਵੀ ਘਰ ਬੈਠ ਸੁਣਦੀਆਂ ਹਨ। ਛੁੱਟੀ ਨਹੀਂ ਮਿਲਦੀ ਹੈ। ਹਾਂ
ਘਰ ਬੈਠੇ ਸਿਰਫ਼ ਪਵਿੱਤਰ ਰਹਿਣ ਦੀ ਕੋਸ਼ਿਸ਼ ਕਰੋ। ਬੋਲੋ, ਸਾਨੂੰ ਸੁਪਣੇ ਵਿੱਚ ਵੀ ਡਾਇਰੈਕਸ਼ਨ ਮਿਲਦੀ
ਹੈ ਪਵਿੱਤਰ ਬਣੋ। ਹੁਣ ਮੌਤ ਸਾਹਮਣੇ ਖੜ੍ਹਾ ਹੈ। ਤੁਸੀਂ ਹੁਣ ਵਾਣਪ੍ਰਸਤ ਅਵਸਥਾ ਵਿੱਚ ਹੋ।
ਵਾਣਪ੍ਰਸਤ ਵਿੱਚ ਕਦੀ ਵਿਕਾਰ ਦਾ ਖਿਆਲ ਥੋੜੀ ਹੀ ਹੁੰਦਾ ਹੈ। ਹੁਣ ਬਾਪ ਸਾਰੀ ਦੁਨੀਆਂ ਦੇ ਲਈ
ਕਹਿੰਦੇ ਹਨ, ਸਭ ਦੀ ਵਾਣਪ੍ਰਸਤ ਅਵਸਥਾ ਹੈ। ਸਭ ਨੂੰ ਵਾਪਿਸ ਜਾਣਾ ਹੈ ਤਾਂ ਘਰ ਨੂੰ ਯਾਦ ਕਰਨਾ ਹੈ।
ਫਿਰ ਆਉਣਾ ਵੀ ਭਾਰਤ ਵਿੱਚ ਹੈ। ਮੁੱਖ ਤਾਂ ਘਰ ਦੇ ਵਲ ਹੀ ਹੋਵੇਗਾ ਨਾ। ਬੱਚਿਆਂ ਨੂੰ ਹੋਰ ਕੋਈ
ਤਕਲੀਫ਼ ਨਹੀਂ ਦਿੱਤੀ ਜਾਂਦੀ ਹੈ, ਬੜਾ ਸਹਿਜ ਹੈ। ਘਰ ਵਿੱਚ ਬੈਠ ਭਾਵੇਂ ਭੋਜਨ ਬਣਾਓ, ਸ਼ਿਵਬਾਬਾ ਦੀ
ਯਾਦ ਵਿੱਚ। ਘਰ ਵਿੱਚ ਭੋਜਨ ਬਨਾਉਂਦੇ ਹੋ ਤਾਂ ਪਤੀ ਯਾਦ ਰਹਿੰਦਾ ਹੈ ਨਾ। ਬਾਪ ਕਹਿੰਦੇ ਹਨ ਇਹ
ਪਤੀਆਂ ਦਾ ਪਤੀ ਹੈ। ਉਸਨੂੰ ਯਾਦ ਕਰੋ ਜਿਸ ਤੋਂ 21 ਜਨਮ ਦੇ ਲਈ ਵਰਸਾ ਮਿਲਦਾ ਹੈ। ਅੱਛਾ ਕਿਸੇ ਨੂੰ
ਛੁੱਟੀ ਨਹੀਂ ਮਿਲਦੀ ਹੈ। ਉੱਥੇ ਵੀ ਰਹਿ ਬਾਪ ਅਤੇ ਵਰਸੇ ਨੂੰ ਯਾਦ ਕਰੋ। ਆਪਣਾ ਤਾਂ ਤੁਸੀਂ ਛੁਟਕਾਰਾ
ਕਰ ਲਵੋ। ਬਾਪ ਤੋਂ ਪੂਰਾ ਵਰਸਾ ਲੈ ਸਕਦੇ ਹੋ। ਹੌਲੀ - ਹੌਲੀ ਤਾਂ ਛੁੱਟਕਾਰਾ ਮਿਲਣਾ ਹੀ ਹੈ। ਹਾਂ
ਰੁਦ੍ਰ ਗਿਆਨ ਯੱਗ ਵਿੱਚ ਵਿਘਣ ਵੀ ਜਰੂਰ ਪੈਂਦੇ ਹਨ। ਆਖਰੀਨ ਜਦੋਂ ਤੁਹਾਡਾ ਪ੍ਰਭਾਵ ਨਿਕਲੇਗਾ ਤਾਂ
ਤੁਹਾਡੇ ਚਰਨਾਂ ਵਿੱਚ ਮੱਥਾ ਟੇਕਦੇ ਰਹਿਣਗੇ। ਵਿਘਣ ਤਾਂ ਪੈਂਦੇ ਹੀ ਰਹਿਣਗੇ। ਇਸ ਵਿੱਚ ਧੀਰਜ ਧਰਣਾ
ਹੈ, ਉਤਾਵਲਾ ਨਹੀਂ ਹੋਣਾ ਹੈ। ਘਰ ਬੈਠੇ ਪਤੀ ਆਦਿ ਮਿੱਤਰ ਸੰਬੰਧੀਆਂ ਨੂੰ ਇੱਕ ਹੀ ਗੱਲ ਸਮਝਾਓ ਕਿ
ਬਾਪ ਦਾ ਫ਼ਰਮਾਨ ਹੈ ਮੈਨੂੰ ਯਾਦ ਕਰੋ, ਵਰਸਾ ਲਵੋ। ਕ੍ਰਿਸ਼ਨ ਤਾਂ ਹੋ ਨਹੀਂ ਸਕਦਾ। ਬਾਪ ਨੂੰ ਹੀ ਯਾਦ
ਕਰਨਾ ਹੈ। ਬਾਪ ਦਾ ਹੀ ਪਰਿਚੇ ਦੇਣਾ ਹੈ, ਜੋ ਸਭ ਜਾਣ ਜਾਵੇਂ ਕਿ ਸਾਡਾ ਬਾਬਾ ਸ਼ਿਵਬਾਬਾ ਹੈ। ਉਹ ਵੀ
ਹੁਣ ਯਾਦ ਚੰਗੀ ਰਹਿ ਸਕਦੀ ਹੈ। ਥੋੜੇ ਸਮੇਂ ਦੇ ਲਈ ਇਹ ਬੰਧਨ ਮਾਰਪੀਟ ਆਦਿ ਹਨ। ਅੱਗੇ ਚੱਲਕੇ ਇਹ
ਸਭ ਬੰਦ ਹੋ ਜਾਣਗੇ। ਕੋਈ - ਕੋਈ ਬਿਮਾਰੀ ਹੁੰਦੀ ਹੈ ਜੋ ਝਟ ਛੁੱਟ ਜਾਂਦੀ ਹੈ। ਕੋਈ ਦੋ ਵਰ੍ਹੇ ਤੱਕ
ਵੀ ਚੱਲਦੀ ਹੈ। ਇਸ ਵਿੱਚ ਵੀ ਉਪਾਏ ਇਹ ਹੀ ਹੈ, ਬਾਬਾ ਨੂੰ ਯਾਦ ਕਰਦੇ - ਕਰਦੇ ਬੰਧਨ ਛੁੱਟ ਜਾਣਗੇ
ਇਸਲਈ ਹਰ ਗੱਲ ਵਿੱਚ ਧੀਰਜ਼ ਚਾਹੀਦਾ ਹੈ। ਬਾਪ ਕਹਿੰਦੇ ਹਨ ਜਿਨਾਂ ਤੁਸੀਂ ਯਾਦ ਕਰੋਂਗੇ ਓਨਾ ਵਿਕਰਮ
ਵਿਨਾਸ਼ ਹੋਣਗੇ। ਬੁੱਧੀ ਟੁੱਟਦੀ ਜਾਏਗੀ। ਇਹ ਵਿਕ੍ਰਮਾਂ ਦੇ ਵੀ ਬੰਧਨ ਹਨ। ਵਿਕਾਰ ਨੂੰ ਹੀ ਨੰਬਰਵਾਰ
ਵਿਕਰਮ ਕਿਹਾ ਜਾਂਦਾ ਹੈ।
ਹੁਣ ਤੁਸੀਂ
ਵਿਕ੍ਰਮਾਂਜੀਤ ਬਣਦੇ ਹੋ। ਵਿਰਮਾਜੀਤ ਯਾਦ ਨਾਲ ਹੀ ਬਣਿਆ ਜਾਂਦਾ ਹੈ। ਸਭ ਖ਼ਾਤੇ ਖ਼ਲਾਸ ਹੋ ਜਾਣਗੇ,
ਫਿਰ ਸੁੱਖ ਦਾ ਖਾਤਾ ਸ਼ੁਰੂ ਹੋਵੇਗਾ। ਵਪਾਰੀਆਂ ਦੇ ਲਈ ਤੇ ਬਹੁਤ ਸਹਿਜ਼ ਹੈ। ਸਮਝਦੇ ਹਨ ਕਿ ਪੁਰਾਣਾ
ਖਲਾਸ ਕਰ ਫਿਰ ਨਵਾਂ ਸ਼ੁਰੂ ਕਰਨਾ ਹੈ। ਯਾਦ ਕਰਦੇ ਰਹੋਂਗੇ ਤਾਂ ਜਮਾਂ ਹੁੰਦਾ ਜਾਏਗਾ। ਯਾਦ ਨਹੀਂ
ਕਰੋਂਗੇ ਤਾਂ ਜਮਾਂ ਕਿਵੇਂ ਹੋਵੇਗਾ? ਇਹ ਵੀ ਵਪਾਰ ਹੈ ਨਾ। ਬਾਪ ਤਾਂ ਕੋਈ ਤਕਲੀਫ਼ ਨਹੀਂ ਦਿੰਦੇ ਹਨ।
ਧੱਕਾ ਆਦਿ ਕੁਝ ਵੀ ਖਾਣ ਦਾ ਨਹੀਂ ਹੈ। ਉਹ ਤਾਂ ਜਨਮ - ਜਨਮਾਂਤਰ ਖਾਂਦੇ ਹੀ ਆਏ ਹਨ। ਹੁਣ ਸਤ ਬਾਪ
ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਹਨ। ਗੌਡ ਹੀ ਸੱਲਤ ਦੱਸਦੇ ਹਨ। ਬਾਕੀ ਤਾਂ ਸਭ ਹਨ ਝੂਠ।
ਕੰਨਟਰਾਸਟ ਦੇਖੋ - ਬਾਬਾ ਕੀ ਸਮਝਾਉਂਦੇ ਹਨ ਅਤੇ ਮਨੁੱਖ ਕੀ ਸਮਝਦੇ ਹਨ। ਇਹ ਹੈ ਡਰਾਮਾ। ਫਿਰ ਵੀ
ਇਵੇਂ ਹੀ ਹੋਵੇਗਾ। ਹੁਣ ਤੁਸੀਂ ਜਾਣਦੇ ਹੋ ਅਸੀਂ ਸਦਗਤੀ ਨੂੰ ਪਾਉਂਦੇ ਹਾਂ - ਸ਼੍ਰੀਮਤ ਤੇ ਚੱਲਣ
ਨਾਲ। ਨਹੀਂ ਤਾਂ ਇੰਨੀ ਉੱਚੀ ਪਦਵੀ ਨਹੀਂ ਮਿਲੇਗੀ। ਤੁਸੀਂ ਨਿਮਿਤ ਬਣਦੇ ਹੋ ਸਵਰਗ ਵਿੱਚ ਜਾਣ ਦੇ,
ਉੱਥੇ ਕੋਈ ਵਿਕਰਮ ਹੁੰਦਾ ਨਹੀਂ। ਇੱਥੇ ਵਿਕਰਮ ਹੁੰਦਾ ਹੈ ਤਾਂ ਸਜ਼ਾ ਵੀ ਭੋਗਣੀ ਪੈਂਦੀ ਹੈ। ਜੋ
ਸ਼੍ਰੀਮਤ ਤੇ ਨਹੀਂ ਚੱਲਦੇ ਹਨ ਉਹਨਾਂ ਨੂੰ ਕੀ ਕਿਹਾ ਜਾਏ? ਨਾਸਤਿਕ। ਭਾਵੇਂ ਜਾਣਦੇ ਹੋ ਬਾਬਾ ਆਸਤਿਕ
ਬਨਾਉਂਦੇ ਹਨ। ਪਰ ਫਿਰ ਵੀ ਜੇਕਰ ਉਹਨਾਂ ਦੀ ਮਤ ਤੇ ਨਾ ਚੱਲਣ ਤਾਂ ਨਾਸਤਿਕ ਠਹਿਰੇ ਨਾ। ਜਾਣਦੇ ਵੀ
ਹਨ ਸ਼ਿਵਬਾਬਾ ਦੀ ਸ਼੍ਰੀਮਤ ਤੇ ਹੀ ਚਲਣਾ ਹੈ, ਪਰ ਜਾਣਦੇ ਹੋਏ ਵੀ ਨਾ ਚੱਲਣ ਤਾਂ ਉਸਨੂੰ ਕੀ ਕਹਾਂਗੇ!
ਸ਼੍ਰੀਮਤ ਹੈ ਸ਼੍ਰੇਸ਼ਠ ਬਣਨ ਦੀ। ਸਭ ਤੋਂ ਉੱਚ ਤੇ ਉੱਚ ਉਹ ਸਤਿਗੁਰੂ ਹੈ। ਬਾਪ ਬੈਠ ਬੱਚਿਆਂ ਨੂੰ
ਸਮੁੱਖ ਸਮਝਾਉਂਦੇ ਹਨ। ਕਲਪ - ਕਲਪ ਸਮਝਾਇਆ ਸੀ। ਬਾਕੀ ਸ਼ਾਸ਼ਤਰ ਤਾਂ ਸਭ ਭਗਤੀ ਮਾਰਗ ਦੇ ਹਨ। ਅਨੇਕ
ਢੇਰ ਦੇ ਢੇਰ ਸ਼ਾਸ਼ਤਰ ਹਨ। ਸ਼ਾਸਤਰਾਂ ਦੀ ਵੀ ਬਹੁਤ ਇੱਜਤ ਰੱਖਦੇ ਹਨ। ਜਿਵੇਂ ਸ਼ਾਸ਼ਤਰਾਂ ਨੂੰ ਪਰਿਕਰਮਾਂ
ਦਿੰਦੇ ਹਨ, ਉਵੇਂ ਚਿਤਰਾਂ ਦੀ ਵੀ ਪਰਿਕਰਮਾ ਦਿਵਾਉਦੇ ਹਨ। ਹੁਣ ਬਾਬਾ ਕਹਿੰਦੇ ਹਨ ਇਹਨਾਂ ਸਭ ਗੱਲਾਂ
ਨੂੰ ਭੁੱਲ ਜਾਓ। ਇੱਕਦਮ ਬਿੰਦੂ (ਜੀਰੋ ) ਬਣ ਜਾਓ। ਬਿੰਦੀ ਲਗਾ ਦਵੋ, ਹੋਰ ਕੋਈ ਗੱਲ ਸੁਣੋ ਨਹੀਂ।
ਹੇਅਰ ਨੋ ਏਵਿਲ, ਸੀ ਨੋ ਏਵਿਲ, ਟਾਕ ਨੋ ਏਵਿਲ। ਇੱਕ ਬਾਪ ਦੇ ਸਿਵਾਏ ਦੂਸਰੇ ਕਿਸੇ ਦੀ ਗੱਲ ਨਹੀਂ
ਸੁਣੋ। ਅਸ਼ਰੀਰੀ ਬਣ ਜਾਓ, ਅਤੇ ਸਭ ਕੁਝ ਭੁੱਲ ਜਾਓ। ਤੁਸੀਂ ਆਤਮਾਵਾਂ ਸ਼ਰੀਰ ਨਾਲ ਸੁਣਦੀਆਂ ਹੋ। ਬਾਪ
ਆਕੇ ਬ੍ਰਹਮਾ ਰਾਜਧਾਨੀ ਤਾਂ ਰਹਮਾ ਦਵਾਰਾ ਸਮਝਾਉਂਦੇ ਹਨ। ਬੱਚਿਆਂ ਨੂੰ ਸਦਗਤੀ ਦਾ ਮਾਰਗ ਦੱਸਦੇ ਹਨ।
ਭਾਵੇਂ ਪਹਿਲੇ ਵੀ ਕਿੰਨੇ ਯਤਨ ਕੀਤੇ, ਪਰ ਮੁਕਤੀ ਜੀਵਨਮੁਕਤੀ ਕੋਈ ਪਾ ਨਹੀਂ ਸਕੇ। ਕਲਪ ਦੀ ਆਯੂ ਹੀ
ਲੰਬੀ ਕਰ ਦਿੱਤੀ ਹੈ। ਜਿਨਾਂ ਦੀ ਤਕਦੀਰ ਵਿੱਚ ਹੋਵੇਗਾ ਤਾਂ ਸੁਣੇਗਾ। ਤਕਦੀਰ ਵਿੱਚ ਨਹੀਂ ਹੈ ਤੇ ਆ
ਨਾ ਸਕੇ। ਇਥੇ ਵੀ ਤਕਦੀਰ ਦੀ ਗੱਲ ਹੈ। ਬਾਪ ਸਮਝਾਉਂਦੇ ਕਿੰਨਾ ਸਹਿਜ ਹੈ, ਕਈ ਕਹਿੰਦੇ ਹਨ ਸਾਡਾ
ਮੁੱਖ ਨਹੀਂ ਖੁਲਦਾ ਹੈ। ਅਰੇ ਇੰਨੀ ਸਹਿਜ਼ ਗੱਲ ਹੈ ਬਾਪ ਅਤੇ ਵਰਸੇ ਨੂੰ ਯਾਦ ਕਰੋ। ਉਹਨਾਂ ਨੂੰ ਹੀ
ਸੰਸਕ੍ਰਿਤ ਵਿੱਚ ਕਹਿੰਦੇ ਹਨ ਮਨਮਨਾਭਵ। ਸ਼ਿਵਬਾਬਾ ਹੈ ਸਭ ਆਤਮਾਵਾਂ ਦਾ ਬਾਪ। ਕ੍ਰਿਸ਼ਨ ਨੂੰ ਬਾਪ ਨਹੀਂ
ਕਹਿ ਸਕਦੇ। ਬ੍ਰਹਮਾ ਵੀ ਬਾਪ ਹੈ ਸਾਰੀ ਪ੍ਰਜਾ ਦਾ। ਆਤਮਾਵਾਂ ਦਾ ਬਾਪ ਵੱਡਾ ਜਾਂ ਪ੍ਰਜਾ ਦਾ ਬਾਪ
ਵੱਡਾ? ਵੱਡੇ ਬਾਬਾ ਨੂੰ ਯਾਦ ਕਰਨ ਨਾਲ ਪ੍ਰਾਲਬੱਧ ਸਵਰਗ ਦਾ ਵਰਸਾ ਮਿਲੇਗਾ। ਅੱਗੋਂ ਤੁਹਾਡੇ ਕੋਲ
ਬਹੁਤ ਆਉਣਗੇ। ਜਾਣਗੇ ਕਿੱਥੇ? ਆਉਂਦੇ ਰਹਿਣਗੇ। ਜਿੱਥੇ ਬਹੁਤ ਲੋਕ ਜਾਂਦੇ ਹਨ ਤਾਂ ਇੱਕ ਦੋ ਨੂੰ
ਦੇਖ ਬਹੁਤ ਘੁਸ ਪੈਂਦੇ ਹਨ। ਤੁਹਾਡੇ ਵਿੱਚ ਵੀ ਵ੍ਰਿਧੀ ਨੂੰ ਪਾਉਂਦੇ ਰਹਿਣਗੇ। ਵਿਘਣ ਕਿੰਨੇ ਵੀ
ਆਉਣ, ਉਹਨਾਂ ਖਿਟਪਿਟ ਤੋਂ ਪਾਸ ਹੋਕੇ ਆਪਣੀ ਰਾਜਧਾਨੀ ਤਾਂ ਸਥਾਪਨ ਕਰਨੀ ਹੀ ਹੈ। ਰਾਮਰਾਜ ਸਥਾਪਨ
ਕਰ ਰਹੇ ਹਨ। ਰਾਮਰਾਜ ਹੈ ਨਵੀਂ ਦੁਨੀਆਂ।
ਤੁਸੀਂ ਜਾਣਦੇ ਹੋ ਅਸੀਂ
ਆਪਣੇ ਹੀ ਤਨ - ਮਨ - ਧਨ ਨਾਲ ਭਾਰਤ ਨੂੰ ਸ੍ਵਰਗ ਬਣਾ ਰਹੇ ਹਾਂ ਸ਼੍ਰੀਮਤ ਤੇ। ਕੋਈ ਤੋਂ ਪਹਿਲੇ ਤੁਸੀਂ
ਇਹ ਪੁੱਛੋ ਪਰਮਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ? ਪ੍ਰਜਾਪਿਤਾ ਬ੍ਰਹਮਾ ਨਾਲ ਕੀ ਸੰਬੰਧ
ਹੈ? ਇਹ ਹੈ ਬੇਹੱਦ ਦਾ ਬਾਪ। ਫਿਰ ਹਨ ਬਿਰਾਦਰੀਆਂ। ਇੱਕ ਤੋਂ ਹੀ ਨਿਕਲੀਆਂ ਹੋਈਆਂ ਹਨ ਨਾ। ਪਰਮਪਿਤਾ
ਪਰਮਾਤਮਾ ਨੇ ਪ੍ਰਜਾਪਿਤਾ ਬ੍ਰਹਮਾ ਦਵਾਰਾ ਸ੍ਰਸ਼ਟੀ ਰਚੀ ਹੈ ਮਤਲਬ ਪਤਿਤ ਤੋਂ ਪਾਵਨ ਬਣਾਇਆ ਹੈ।
ਦੁਨੀਆਂ ਕੁਝ ਵੀ ਨਹੀਂ ਜਾਣਦੀ ਅਸੀਂ ਸੋ ਪੂਜਯ, ਅਸੀਂ ਸੋ ਪੁਜਾਰੀ… ਗਾਉਂਦੇ ਹਨ ਪਰ ਉਹ ਫਿਰ ਭਗਵਾਨ
ਦੇ ਲਈ ਕਹਿ ਦਿੰਦੇ ਹਨ। ਜੇ ਭਗਵਾਨ ਹੀ ਪੁਜਾਰੀ ਬਣੇ ਤਾਂ ਫਿਰ ਕੌਣ ਪੂਜਯ ਬਣਾਏ.. ਇਹ ਪੁੱਛਣਾ
ਚਾਹੀਦਾ ਹੈ। ਬੱਚਿਆਂ ਨੂੰ ਅਸੀਂ ਸੋ ਦਾ ਅਰਥ ਸਮਝਾਇਆ ਹੈ। ਅਸੀਂ ਸੋ ਸ਼ੂਦ੍ਰ ਸੀ, ਹੁਣ ਅਸੀਂ ਸੋ
ਦੇਵਤਾ ਬਣ ਰਹੇ ਹਾਂ। ਚੱਕਰ ਨੂੰ ਤਾਂ ਯਾਦ ਕਰ ਸਕਦੇ ਹੋ ਨਾ! ਗਾਇਆ ਵੀ ਜਾਂਦਾ ਹੈ ਫਾਦਰ ਸ਼ੋਜ਼ ਸਨ,
ਫਿਰ ਸਨ ਸ਼ੋਜ਼ ਫਾਦਰ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਹੁਸ਼ਿਆਰ
ਵਪਾਰੀ ਬਣ ਪੁਰਾਣੇ ਸਭ ਖਾਤੇ ਖਲਾਸ ਕਰ ਸੁਖ ਦਾ ਖਾਤਾ ਸ਼ੁਰੂ ਕਰਨਾ ਹੈ। ਯਾਦ ਵਿਚ ਰਹਿ ਵਿਕਰਮਾਂ ਦੇ
ਬੰਧਨ ਕੱਟਣੇ ਹਨ। ਧੀਰਜ ਧਰਨਾ ਹੈ, ਉਤਾਵਲਾ ਨਹੀਂ ਹੋਣਾ ਹੈ।
2. ਘਰ ਵਿੱਚ ਬੈਠ ਭੋਜਨ
ਬਣਾਉਂਦੇ, ਹਰ ਕਰਮ ਕਰਦੇ ਬਾਪ ਦੀ ਯਾਦ ਵਿੱਚ ਰਹਿਣਾ ਹੈ। ਬਾਪ ਜੋ ਅਵਿਨਾਸ਼ੀ ਗਿਆਨ ਰਤਨ ਦਿੰਦੇ ਹਨ।
ਉਨ੍ਹਾਂ ਨਾਲ ਆਪਣੀ ਝੋਲੀ ਭਰ ਦੂਜਿਆਂ ਨੂੰ ਦਾਨ ਕਰਨਾ ਹੈ।
ਵਰਦਾਨ:-
ਸਾਕਸ਼ੀ ਬਣ ਮਾਇਆ ਦੇ ਖੇਡ ਨੂੰ ਮਨੋਰੰਜਨ ਸਮਝਕੇ ਵੇਖਣ ਵਾਲੇ ਮਾਸਟਰ ਰਚਤਾ ਭਵ:
ਮਾਇਆ ਕਿੰਨੇ ਵੀ ਰੰਗ
ਵਿਖਾਵੇ, ਮੈ ਮਾਇਆਪਤੀ ਹਾਂ, ਮਾਇਆ ਰਚਨਾ ਹੈ, ਮੈਂ ਮਾਸਟਰ ਰਚਤਾ ਹਾਂ - ਇਸ ਸਮ੍ਰਿਤੀ ਨਾਲ ਮਾਇਆ
ਦਾ ਖੇਲ ਵੇਖੋ, ਖੇਡ ਵਿੱਚ ਹਾਰ ਨਹੀਂ ਖਾਓ। ਸਾਕਸ਼ੀ ਬਣ ਕੇ ਮਨੋਰੰਜਨ ਸਮਝਕੇ ਵੇਖਦੇ ਚੱਲੋ ਤਾ ਫਸਟ
ਨੰਬਰ ਵਿੱਚ ਆ ਜਾਵੋਗੇ। ਉਨ੍ਹਾਂ ਦੇ ਲਈ ਮਾਇਆ ਦੀ ਕੋਈ ਸਮੱਸਿਆ, ਸਮੱਸਿਆ ਨਹੀਂ ਲੱਗੇਗੀ। ਕੋਈ
ਕਵਸ਼ਚਨ ਨਹੀਂ ਹੋਵੇਗਾ। ਹਮੇਸ਼ਾ ਸਕਸ਼ੀ ਅਤੇ ਹਮੇਸ਼ਾ ਬਾਪ ਦੇ ਸਾਥ ਦੀ ਸਮ੍ਰਿਤੀ ਨਾਲ ਵਿਜਯੀ ਬਣ ਜਾਵੋਗੇ।
ਸਲੋਗਨ:-
ਮਨ ਨੂੰ ਸ਼ੀਤਲ,
ਬੁੱਧੀ ਨੂੰ ਰਹਿਮਦਿਲ ਅਤੇ ਮੂੰਹ ਨੂੰ ਮਿਰਦੂ (ਮਿੱਠਾ) ਬਣਾਓ।