15.07.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਹਾਨੂੰ ਸੱਚਾ - ਸੱਚਾ ਵੈਸ਼ਨਵ ਬਣਨਾ ਹੈ , ਸੱਚੇ ਵੈਸ਼ਨਵ ਭੋਜਨ ਦੀ ਪਰਹੇਜ ਦੇ ਨਾਲ - ਨਾਲ ਪਵਿੱਤਰ ਵੀ ਰਹਿੰਦੇ ਹਨ

ਪ੍ਰਸ਼ਨ:-
ਕਿਹੜਾ ਅਵਗੁਣ ਗੁਣ ਵਿੱਚ ਪਰਿਵ੍ਰਤਨ ਹੋ ਜਾਵੇ ਤਾਂ ਬੇੜਾ ਪਾਰ ਹੋ ਸਕਦਾ ਹੈ?

ਉੱਤਰ:-
ਸਭ ਤੋਂ ਵੱਡਾ ਅਵਗੁਣ ਹੈ ਮੋਹ ਦੇ ਕਾਰਨ ਸੰਬੰਧੀਆਂ ਦੀ ਯਾਦ ਸਤਾਉਂਦੀ ਰਹਿੰਦੀ ਹੈ। (ਬੰਦਰੀ ਦਾ ਮਿਸਾਲ) ਕਿਸੀ ਦਾ ਕੋਈ ਸੰਬੰਧੀ ਮਰਦਾ ਹੈ ਤਾਂ 12 ਮਹੀਨੇ ਤੱਕ ਉਸ ਨੂੰ ਯਾਦ ਕਰਦੇ ਰਹਿੰਦੇ ਹਨ। ਮੂੰਹ ਢੱਕਕੇ ਰੋਂਦੇ ਰਹਿਣਗੇ, ਯਾਦ ਆਉਂਦੀ ਰਹੇਗੀ। ਇਵੇਂ ਹੀ ਜੇਕਰ ਬਾਪ ਦੀ ਯਾਦ ਸਤਾਏ, ਦਿਨ - ਰਾਤ ਤੁਸੀਂ ਬਾਪ ਨੂੰ ਯਾਦ ਕਰੋ ਤਾਂ ਤੁਹਾਡਾ ਬੇੜਾ ਪਾਰ ਹੋ ਜਾਏਗਾ। ਜਿਵੇਂ ਲੌਕਿਕ ਸੰਬੰਧੀ ਨੂੰ ਯਾਦ ਕਰਦੇ ਇਵੇਂ ਬਾਪ ਨੂੰ ਯਾਦ ਕਰੋ ਤਾਂ ਅਹੋ ਸੋਭਾਗ।

ਓਮ ਸ਼ਾਂਤੀ
ਬਾਪ ਰੋਜ਼ - ਰੋਜ਼ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਆਪਣੇ ਨੂੰ ਆਤਮਾ ਸਮਝ ਬਾਪ ਦੀ ਯਾਦ ਵਿੱਚ ਬੈਠੋ। ਅੱਜ ਉਸ ਵਿੱਚ ਐਡ ਕਰਦੇ ਹਨ - ਸਿਰਫ ਇਕ ਬਾਪ ਦੂਜਾ ਨਹੀਂ ਕੋਈ। ਫਿਰ ਵੀ ਸਮਝਣਾ ਹੈ। ਮੁੱਖ ਗੱਲ ਹੀ ਇਹ ਹੈ - ਪਰਮਪਿਤਾ ਪਰਮਾਤਮਾ ਸ਼ਿਵ, ਉਨ੍ਹਾਂ ਨੂੰ ਗਾਡ ਫਾਦਰ ਵੀ ਕਹਿੰਦੇ ਹਨ, ਗਿਆਨ ਸਾਗਰ ਵੀ ਹੈ। ਗਿਆਨ ਸਾਗਰ ਹੋਣ ਕਾਰਨ ਟੀਚਰ ਵੀ ਹੈ, ਰਾਜਯੋਗ ਸਿਖਾਉਂਦੇ ਹਨ। ਇਹ ਸਮਝਾਉਣ ਨਾਲ ਸਮਝਣਗੇ ਕਿ ਸੱਤ ਬਾਪ ਇਨ੍ਹਾਂ ਨੂੰ ਪੜ੍ਹਾ ਰਹੇ ਹਨ। ਪ੍ਰੈਕਟੀਕਲ ਗੱਲ ਇਹ ਸੁਣਾਉਂਦੇ ਹਨ। ਉਹ ਸਭ ਦਾ ਬਾਪ ਵੀ ਹੈ ਟੀਚਰ ਵੀ ਹੈ, ਸਦਗਤੀ ਦਾਤਾ ਵੀ ਹੈ ਅਤੇ ਫਿਰ ਉਨ੍ਹਾਂ ਨੂੰ ਨਾਲੇਜਫੁਲ ਕਿਹਾ ਜਾਂਦਾ ਹੈ। ਬਾਪ, ਟੀਚਰ, ਪਤਿਤ - ਪਾਵਨ, ਗਿਆਨ ਸਾਗਰ ਹੈ। ਪਹਿਲਾਂ - ਪਹਿਲਾਂ ਤਾਂ ਬਾਪ ਦੀ ਮਹਿਮਾ ਕਰਨੀ ਚਾਹੀਦੀ। ਉਹ ਸਾਨੂੰ ਪੜ੍ਹਾ ਰਹੇ ਹਨ। ਅਸੀਂ ਹਾਂ ਬ੍ਰਹਮਾਕੁਮਾਰ - ਬ੍ਰਹਮਾ ਕੁਮਾਰੀਆਂ। ਬ੍ਰਹਮਾ ਵੀ ਰਚਨਾ ਹੈ ਸ਼ਿਵਬਾਬਾ ਦੀ ਅਤੇ ਹੁਣ ਹੈ ਵੀ ਸੰਗਮਯੁਗ। ਏਮ ਆਬਜੈਕਟ ਵੀ ਰਾਜਯੋਗ ਦੀ ਹੈ, ਸਾਨੂੰ ਰਾਜਯੋਗ ਸਿਖਾਉਂਦੇ ਹਨ। ਤਾਂ ਟੀਚਰ ਵੀ ਸਿੱਧ ਹੋਇਆ। ਅਤੇ ਇਹ ਪੜ੍ਹਾਈ ਹੈ ਹੀ ਨਵੀਂ ਦੁਨੀਆਂ ਦੇ ਲਈ। ਇਥੇ ਬੈਠੇ ਇਹ ਪੱਕਾ ਕਰੋ - ਸਾਨੂੰ ਕੀ - ਕੀ ਸਮਝਾਉਣਾ ਹੈ। ਇਹ ਅੰਦਰ ਧਾਰਨਾ ਹੋਣੀ ਚਾਹੀਦੀ ਹੈ। ਇਹ ਤਾਂ ਜਾਣਦੇ ਹੋ ਕਿਸੇ ਦੀ ਜ਼ਿਆਦਾ ਧਾਰਨਾ ਹੁੰਦੀ ਹੈ, ਕਿਸੇ ਦੀ ਘੱਟ। ਇੱਥੇ ਵੀ ਜੋ ਗਿਆਨ ਵਿੱਚ ਜ਼ਿਆਦਾ ਤਿੱਖੇ ਜਾਂਦੇ ਹਨ ਉਨ੍ਹਾਂ ਦਾ ਨਾਮ ਹੁੰਦਾ ਹੈ। ਪਦਵੀ ਵੀ ਉੱਚੀ ਹੁੰਦੀ ਹੈ। ਪਰਹੇਜ਼ ਵੀ ਬਾਬਾ ਦੱਸਦੇ ਰਹਿੰਦੇ ਹਨ। ਤੁਸੀਂ ਪੂਰੇ ਵੈਸ਼ਨਵ ਬਣਦੇ ਹੋ। ਵੈਸ਼ਨਵ ਮਤਲਬ ਜੋ ਵੈਜ਼ੀਟੇਰੀਅਨ ਹੁੰਦੇ ਹਨ। ਮੀਟ, ਸ਼ਰਾਬ ਆਦਿ ਨਹੀਂ ਖਾਂਦੇ ਹਨ। ਪ੍ਰੰਤੂ ਵਿਕਾਰ ਵਿੱਚ ਤਾਂ ਜਾਂਦੇ ਹਨ, ਬਾਕੀ ਵੈਸ਼ਨਵ ਬਣਿਆ ਤਾਂ ਕੀ ਹੋਇਆ। ਵੈਸ਼ਨਵ ਕੁਲ ਦੇ ਕਹਾਉਂਦੇ ਹਨ ਮਤਲਬ ਪਿਆਜ਼ ਆਦਿ ਤਮੋਗੁਣੀ ਚੀਜਾਂ ਨਹੀਂ ਖਾਂਦੇ ਹਨ। ਤੁਸੀਂ ਬੱਚੇ ਜਾਣਦੇ ਹੋ - ਤਮੋਗੁਣੀ ਚੀਜਾਂ ਕੀ - ਕੀ ਹੁੰਦੀਆਂ ਹਨ। ਕਈ ਚੰਗੇ ਮਨੁੱਖ ਵੀ ਹੁੰਦੇ ਹਨ ਜਿਨ੍ਹਾਂ ਨੂੰ ਰਿਲੀਜਿਅਸ ਮਾਇੰਡਿਡ ਜਾਂ ਭਗਤ ਕਿਹਾ ਜਾਂਦਾ ਹੈ। ਸੰਨਿਆਸੀਆਂ ਨੂੰ ਕਹਾਂਗੇ ਪਵਿੱਤਰ ਆਤਮਾ ਅਤੇ ਜੋ ਦਾਨ ਆਦਿ ਕਰਦੇ ਹਨ ਉਨ੍ਹਾਂਨੂੰ ਕਹਾਂਗੇ ਪੁੰਨਯ ਆਤਮਾ। ਇਸ ਤੋਂ ਸਿੱਧ ਹੁੰਦਾ ਹੈ ਆਤਮਾ ਹੀ ਦਾਨ - ਪੁੰਨ ਆਦਿ ਕਰਦੀ ਹੈ ਇਸਲਈ ਪੁੰਨਯ ਆਤਮਾ, ਪਵਿੱਤਰ ਆਤਮਾ ਕਿਹਾ ਜਾਂਦਾ ਹੈ। ਆਤਮਾ ਕੋਈ ਨਿਰਲੇਪ ਨਹੀਂ ਹੈ। ਅਜਿਹੇ ਚੰਗੇ - ਚੰਗੇ ਅੱਖਰ ਯਾਦ ਕਰਨੇ ਚਾਹੀਦੇ ਹਨ। ਸਾਧੂਆਂ ਨੂੰ ਵੀ ਮਹਾਨ ਆਤਮਾ ਕਹਿੰਦੇ ਹਨ। ਮਹਾਨ ਪ੍ਰਮਾਤਮਾ ਨਹੀਂ ਕਿਹਾ ਜਾਂਦਾ ਹੈ। ਤਾਂ ਸਵ੍ਰਵਿਆਪੀ ਕਹਿਣਾ ਰਾਂਗ ਹੈ। ਸਰਵ ਆਤਮਾਵਾਂ ਹਨ, ਜੋ ਵੀ ਹਨ ਸਭ ਆਤਮਾਵਾਂ ਹਨ। ਪੜ੍ਹੇ ਲਿਖੇ ਜੋ ਹਨ ਉਹ ਸਿੱਧ ਕਰਕੇ ਦੱਸਦੇ ਹਨ। ਝਾੜ ਵਿੱਚ ਵੀ ਆਤਮਾ ਹੈ। ਕਹਿੰਦੇ ਹਨ 84 ਲੱਖ ਜੂਨਾਂ ਜੋ ਹਨ ਉਨ੍ਹਾਂ ਵਿੱਚ ਵੀ ਆਤਮਾ ਹੈ। ਆਤਮਾ ਨਾ ਹੁੰਦੀ ਤਾਂ ਵ੍ਰਿਧੀ ਨੂੰ ਕਿਵੇਂ ਪਾਉਂਦੀ। ਮਨੁੱਖ ਦੀ ਜੋ ਆਤਮਾ ਹੈ ਉਹ ਤਾਂ ਜੜ੍ਹ ਵਿੱਚ ਜਾ ਨਹੀ ਸਕਦੀ। ਸ਼ਾਸਤਰਾਂ ਵਿੱਚ ਅਜਿਹੀਆਂ ਗੱਲਾਂ ਲਿਖ ਦਿੱਤੀਆਂ ਹਨ। ਇੰਦਰਪ੍ਰਸਥ ਤੋੰ ਧੱਕਾ ਦਿੱਤਾ ਤਾਂ ਉਹ ਪੱਥਰ ਬਣ ਗਿਆ। ਹੁਣ ਬਾਪ ਬੈਠ ਸਮਝਾਉਂਦੇ ਹਨ, ਬਾਪ ਬੱਚਿਆਂ ਨੂੰ ਕਹਿੰਦੇ ਹਨ ਦੇਹ ਦੇ ਸੰਬੰਧ ਤੋੜ ਆਪਣੇ ਨੂੰ ਆਤਮਾ ਸਮਝੋ। ਮਾਮੇਕਮ ਯਾਦ ਕਰੋ। ਬਸ ਤੁਹਾਡੇ 84 ਜਨਮ ਹੁਣ ਪੂਰੇ ਹੋਏ। ਹੁਣ ਤਮੋਪ੍ਰਧਾਨ ਤੋੰ ਸਤੋਪ੍ਰਧਾਨ ਬਣਨਾ ਹੈ। ਦੁਖਧਾਮ ਹੈ ਅਪਵਿੱਤਰ ਧਾਮ। ਸ਼ਾਂਤੀਧਾਮ ਅਤੇ ਸੁਖਧਾਮ ਹੈ ਪਵਿੱਤਰ ਧਾਮ। ਇਹ ਤਾਂ ਸਮਝਦੇ ਹੋ ਨਾ। ਸੁਖਧਾਮ ਵਿੱਚ ਰਹਿਣ ਵਾਲੇ ਦੇਵਤਾਵਾਂ ਦੇ ਅੱਗੇ ਮੱਥਾ ਟੇਕਦੇ ਹਨ। ਸਿੱਧ ਹੁੰਦਾ ਹੈ ਭਾਰਤ ਵਿੱਚ ਨਵੀਂ ਦੁਨੀਆਂ ਵਿੱਚ ਪਵਿੱਤਰ ਆਤਮਾਵਾਂ ਸਨ, ਉੱਚ ਪਦ ਪਾਉਣ ਵਾਲੇ ਸਨ। ਹੁਣ ਤਾਂ ਗਾਉਂਦੇ ਹਨ ਮੁਝ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਾਹੀ। ਹੈ ਵੀ ਅਜਿਹੇ। ਕੋਈ ਗੁਣ ਨਹੀਂ ਹੈ। ਮਨੁੱਖਾਂ ਵਿੱਚ ਮੋਹ ਵੀ ਬਹੁਤ ਹੁੰਦਾ ਹੈ, ਮਰੇ ਹੋਏ ਦੀ ਵੀ ਯਾਦ ਰਹਿੰਦੀ ਹੈ। ਬੁੱਧੀ ਵਿੱਚ ਆਉਂਦਾ ਹੈ ਇਹ ਮੇਰੇ ਬੱਚੇ ਹਨ। ਪਤੀ ਜਾਂ ਬੱਚੇ ਮਰਨ ਤਾਂ ਉਨ੍ਹਾਂ ਨੂੰ ਯਾਦ ਕਰਦੇ ਰਹਿੰਦੇ ਹਨ। ਇਸਤ੍ਰੀ 12 ਮਹੀਨੇ ਤੱਕ ਤੇ ਚੰਗੀ ਤਰ੍ਹਾਂ ਯਾਦ ਕਰਦੀ ਰਹਿੰਦੀ ਹੈ। ਮੂੰਹ ਢੱਕ ਕੇ ਰੋਂਦੀ ਰਹਿੰਦੀ ਹੈ। ਇਵੇਂ ਮੂੰਹ ਢੱਕਕੇ ਜੇਕਰ ਤੁਸੀਂ ਬਾਪ ਨੂੰ ਯਾਦ ਕਰੋ ਦਿਨ - ਰਾਤ ਤਾਂ ਬੇੜਾ ਹੀ ਪਾਰ ਹੋ ਜਾਵੇ। ਬਾਪ ਕਹਿੰਦੇ ਹਨ ਜਿਵੇਂ ਪਤੀ ਨੂੰ ਤੁਸੀਂ ਯਾਦ ਕਰਦੀ ਰਹਿੰਦੀ ਹੋ ਇਵੇਂ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣ। ਬਾਪ ਤਰੀਕੇ ਦੱਸਦੇ ਹਨ ਕਿ ਇਵੇਂ - ਇਵੇਂ ਕਰੋ।

ਪੋਤਾਮੇਲ ਵੇਖਦੇ ਹਨ ਅੱਜ ਇਨ੍ਹਾਂ ਖਰਚਾ ਹੋਇਆ, ਇਨ੍ਹਾਂ ਫਾਇਦਾ ਹੋਇਆ, ਬੈਲੈਂਸ ਰੋਜ਼ ਕੱਢਦੇ ਹਨ। ਕੋਈ ਮਹੀਨੇ - ਮਹੀਨੇ ਕੱਢਦੇ ਹਨ। ਇੱਥੇ ਤਾਂ ਇਹ ਬਹੁਤ ਜਰੂਰੀ ਹੈ, ਬਾਪ ਨੇ ਬਾਰ - ਬਾਰ ਸਮਝਾਇਆ ਹੈ। ਬਾਪ ਕਹਿੰਦੇ ਹਨ ਤੁਸੀਂ ਬੱਚੇ ਸੋਭਾਗਿਆਸ਼ਾਲੀ, ਹਜ਼ਾਰ ਭਾਗਿਆਸ਼ਾਲੀ, ਕਰੋੜ ਭਾਗਿਆਸ਼ਾਲੀ, ਪਦਮ, ਅਰਬ, ਖਰਬ ਭਾਗਿਆਸ਼ਾਲੀ ਹੋ। ਜੋ ਬੱਚੇ

ਆਪਣੇ ਨੂੰ ਸੋਭਾਗਿਆਸ਼ਾਲੀ ਸਮਝਦੇ ਹਨ, ਉਹ ਜ਼ਰੂਰ ਚੰਗੀ ਤਰ੍ਹਾਂ ਨਾਲ ਬਾਪ ਨੂੰ ਯਾਦ ਕਰਦੇ ਰਹਿਣਗੇ। ਉਹ ਹੀ ਗੁਲਾਬ ਦੇ ਫੁੱਲ ਬਣਨਗੇ। ਇਹ ਤਾਂ ਨਟਸ਼ੈਲ ਵਿੱਚ ਸਮਝਾਉਣ ਹੁੰਦਾ ਹੈ। ਬਣਨਾ ਤਾਂ ਖੁਸ਼ਬੂਦਾਰ ਫੁੱਲ ਹੈ। ਮੁੱਖ ਹੈ ਯਾਦ ਦੀ ਗੱਲ। ਸੰਨਿਆਸੀਆਂ ਨੇ ਯੋਗ ਅੱਖਰ ਕਹਿ ਦਿੱਤਾ ਹੈ। ਲੌਕਿਕ ਬਾਪ ਇਵੇਂ ਨਹੀਂ ਕਹਿਣਗੇ ਮੈਨੂੰ ਯਾਦ ਕਰੋ ਜਾਂ ਪੁੱਛਣ ਕੀ ਮੈਨੂੰ ਯਾਦ ਕਰਦੇ ਹੋ? ਬਾਪ ਬੱਚੇ ਨੂੰ, ਬੱਚਾ ਬਾਪ ਨੂੰ ਯਾਦ ਹੈ ਹੀ। ਇਹ ਤਾਂ ਲਾਅ ਹੈ। ਇਹ ਪੁੱਛਣਾ ਪੈਂਦਾ ਹੈ ਕਿਉਂਕਿ ਮਾਇਆ ਭੁਲਾ ਦਿੰਦੀ ਹੈ। ਇਥੇ ਆਉਂਦੇ ਹਨ, ਸਮਝਦੇ ਹਨ ਅਸੀਂ ਬਾਪ ਦੇ ਕੋਲ ਜਾਂਦੇ ਹਾਂ ਤਾਂ ਬਾਪ ਦੀ ਯਾਦ ਰਹਿਣੀ ਚਾਹੀਦੀ। ਇਸਲਈ ਬਾਬਾ ਚਿੱਤਰ ਵੀ ਬਨਵਾਉਂਦੇ ਹਨ ਤਾਂ ਇਹ ਵੀ ਨਾਲ ਹੋਣ। ਪਹਿਲਾਂ - ਪਹਿਲਾਂ ਬਾਪ ਦੀ ਮਹਿਮਾ ਸ਼ੁਰੂ ਕਰੋ। ਇਹ ਸਾਡਾ ਬਾਬਾ ਹੈ, ਉਵੇਂ ਤਾਂ ਸਭ ਦਾ ਬਾਪ ਹੈ। ਸਰਵ ਦਾ ਸਦਗਤੀ ਦਾਤਾ, ਗਿਆਨ ਦਾ ਸਗਰ ਨਾਲੇਜਫੁਲ ਹੈ। ਬਾਬਾ ਸਾਨੂੰ ਸ੍ਰਿਸ਼ਟੀ ਦੇ ਆਦਿ -ਮੱਧ -ਅੰਤ ਦਾ ਗਿਆਨ ਦਿੰਦੇ ਹਨ, ਜਿਸ ਨਾਲ ਅਸੀਂ ਤ੍ਰਿਕਾਲਦਰਸ਼ੀ ਬਣ ਜਾਂਦੇ ਹਾਂ। ਤ੍ਰਿਕਾਲਦਰਸ਼ੀ ਇਸ ਸ੍ਰਿਸ਼ਟੀ ਤੇ ਕੋਈ ਮਨੁੱਖ ਹੋ ਨਹੀਂ ਸਕਦਾ। ਬਾਪ ਕਹਿੰਦੇ ਹਨ ਉਹ ਲਕਸ਼ਮੀ - ਨਾਰਾਇਣ ਵੀ ਤ੍ਰਿਕਾਲਦਰਸ਼ੀ ਨਹੀਂ ਹਨ। ਇਹ ਤ੍ਰਿਕਾਲਦਰਸ਼ੀ ਬਣ ਕੀ ਕਰਨਗੇ! ਤੁਸੀਂ ਬਣਦੇ ਅਤੇ ਬਣਾਉਂਦੇ ਹੋ। ਇਨ੍ਹਾਂ ਲਕਸ਼ਮੀ -ਨਾਰਾਇਣ ਵਿੱਚ ਗਿਆਨ ਹੁੰਦਾ ਤਾਂ ਪਰੰਪਰਾ ਚਲਦੀ ਹੈ। ਵਿਚਕਾਰ ਤਾਂ ਵਿਨਾਸ਼ ਹੋ ਜਾਂਦਾ ਹੈ ਇਸਲਈ ਪਰੰਪਰਾ ਤੇ ਚੱਲ ਨਾ ਸਕੇ। ਤਾਂ ਬੱਚਿਆਂ ਨੂੰ ਇਸ ਪੜ੍ਹਾਈ ਦਾ ਚੰਗੀ ਤਰ੍ਹਾਂ ਸਿਮਰਨ ਕਰਨਾ ਹੈ। ਤੁਹਾਡੀ ਵੀ ਉੱਚ ਤੋਂ ਉੱਚ ਪੜ੍ਹਾਈ ਸੰਗਮ ਤੇ ਹੀ ਹੁੰਦੀ ਹੈ। ਤੁਸੀਂ ਯਾਦ ਨਹੀਂ ਕਰਦੇ ਹੋ, ਦੇਹ ਅਭਿਮਾਨ ਵਿੱਚ ਆ ਜਾਂਦੇ ਹੋ ਤਾਂ ਮਾਇਆ ਥੱਪੜ ਮਾਰ ਦਿੰਦੀ ਹੈ। 16 ਕਲਾਂ ਸੰਪੂਰਨ ਬਣੋਗੇ ਤਾਂ ਵਿਨਾਸ਼ ਦੀ ਵੀ ਤਿਆਰੀ ਹੋਵੇਗੀ। ਉਹ ਵਿਨਾਸ਼ ਦੇ ਲਈ ਅਤੇ ਤੁਸੀਂ ਅਵਿਨਾਸ਼ੀ ਪਦਵੀ ਲਈ ਤਿਆਰੀ ਕਰ ਰਹੇ ਹੋ। ਕੌਰਵਾਂ ਅਤੇ ਪਾਂਡਵਾਂ ਦੀ ਲੜਾਈ ਹੋਈ ਨਹੀਂ, ਕੌਰਵਾਂ ਅਤੇ ਯਾਦਵਾਂ ਦੀ ਲਗਦੀ ਹੈ। ਡਰਾਮਾ ਅਨੁਸਾਰ ਪਾਕਿਸਤਾਨ ਵੀ ਹੋ ਗਿਆ। ਉਹ ਵੀ ਸ਼ੁਰੂ ਉਦੋਂ ਹੋਇਆ ਜਦੋਂ ਤੁਹਾਡਾ ਜਨਮ ਹੋਇਆ। ਹੁਣ ਬਾਪ ਆਏ ਹਨ ਤਾਂ ਸਭ ਪ੍ਰੈਕਟੀਕਲ ਹੋਣਾ ਚਾਹੀਦਾ ਹੈ ਨਾ। ਇਥੋਂ ਦੇ ਲਈ ਹੀ ਕਹਿੰਦੇ ਹਨ ਖ਼ੂਨ ਦੀਆਂ ਨਦੀਆਂ ਵਹਿੰਦੀਆਂ ਹਨ ਉਦੋਂ ਫਿਰ ਘਿਓ ਦੀ ਨਦੀ ਵਗੇਗੀ। ਹੁਣ ਵੀ ਵੇਖੋ ਲੜਦੇ ਰਹਿੰਦੇ ਹਨ। ਫਲਾਣਾ ਸ਼ਹਿਰ ਦੇਵੋ ਨਹੀ ਤਾਂ ਲੜਾਈ ਕਰਾਂਗੇ। ਇਥੋਂ ਦੀ ਨਾ ਲੰਘੋ, ਇਹ ਸਾਡਾ ਰਾਹ ਹੈ। ਹੁਣ ਉਹ ਕੀ ਕਰਨ । ਸਟੀਮਰ ਕਿਵੇਂ ਜਾਣਗੇ! ਫਿਰ ਰਾਏ ਕਰਦੇ ਹਨ। ਜਰੂਰ ਰਾਏ ਪੁੱਛਦੇ ਹੋਣਗੇ। ਮਦਦ ਦੀ ਉਮੀਦ ਮਿਲੀ ਹੋਵੇਗੀ, ਉਹ ਆਪਸ ਵਿੱਚ ਹੀ ਖਤਮ ਕਰ ਦੇਣਗੇ। ਇਥੇ ਫਿਰ ਸਿਵਲ ਵਾਰ ਦੀ ਡਰਾਮੇ ਵਿੱਚ ਨੂੰਧ ਹੈ।

ਹੁਣ ਬਾਪ ਕਹਿੰਦੇ ਹਨ- ਮਿੱਠੇ ਬੱਚੇ, ਬਹੁਤ - ਬਹੁਤ ਸਮਝਦਾਰ ਬਣੋ। ਇਥੋਂ ਬਾਹਰ ਘਰ ਜਾਣ ਨਾਲ ਫਿਰ ਭੁੱਲ ਨਹੀ ਜਾਵੋ। ਇੱਥੇ ਤੁਸੀਂ ਆਉਂਦੇ ਹੋ ਕਮਾਈ ਜਮਾਂ ਕਰਨ। ਛੋਟੇ - ਛੋਟੇ ਬੱਚਿਆਂ ਨੂੰ ਲੈ ਆਉਂਦੇ ਹੋ ਤਾਂ ਉਨ੍ਹਾਂ ਦੇ ਬੰਧਨ ਵਿੱਚ ਰਹਿਣਾ ਪੈਂਦਾ ਹੈ। ਇੱਥੇ ਤਾਂ ਗਿਆਨ ਸਾਗਰ ਦੇ ਕੰਠੇ ਤੇ ਆਉਂਦੇ ਹੋ, ਜਿੰਨੀ ਕਮਾਈ ਕਰੋਗੇ ਉਨਾਂ ਚੰਗਾ ਹੈ। ਇਸ ਵਿੱਚ ਲੱਗ ਜਾਣਾ ਚਾਹੀਦਾ ਹੈ। ਤੁਸੀਂ ਆਉਂਦੇ ਹੀ ਹੋ ਅਵਿਨਾਸ਼ੀ ਗਿਆਨ ਰਤਨਾ ਦੀ ਝੋਲੀ ਭਰਨ। ਗਾਉਂਦੇ ਵੀ ਹਨ ਨਾ ਭੋਲਾਨਾਥ ਭਰ ਦੇ ਝੋਲੀ। ਭਗਤ ਤਾਂ ਸ਼ੰਕਰ ਦੇ ਅੱਗੇ ਜਾਕੇ ਕਹਿੰਦੇ ਹਨ ਝੋਲੀ ਭਰ ਦੇਵੋ। ਉਹ ਫਿਰ ਸ਼ਿਵ -ਸ਼ੰਕਰ ਨੂੰ ਇਕ ਸਮਝ ਲੈਂਦੇ ਹਨ। ਸ਼ਿਵ - ਸ਼ੰਕਰ ਮਹਾਦੇਵ ਕਹਿ ਦਿੰਦੇ ਹਨ। ਤਾਂ ਮਹਾਦੇਵ ਵੱਡਾ ਹੋ ਜਾਂਦਾ। ਅਜਿਹੀਆਂ ਨਿੱਕੀਆਂ - ਨਿੱਕੀਆਂ ਗੱਲਾਂ ਬਹੁਤ ਸਮਝਣ ਵਾਲੀਆਂ ਹਨ।

ਤੁਹਾਨੂੰ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ - ਹੁਣ ਤੁਸੀਂ ਬ੍ਰਾਹਮਣ ਹੋ, ਨਾਲੇਜ ਮਿਲ ਰਹੀ ਹੈ। ਪੜ੍ਹਾਈ ਨਾਲ ਮਨੁੱਖ ਸੁਧਰਦੇ ਹਨ। ਚਾਲ - ਚਲਨ ਵੀ ਚੰਗੀ ਹੁੰਦੀ ਹੈ। ਹੁਣ ਤੁਸੀਂ ਪੜ੍ਹਦੇ ਹੋ। ਜੋ ਸਭ ਤੋਂ ਜ਼ਿਆਦਾ ਪੜ੍ਹਦੇ ਅਤੇ ਪੜ੍ਹਾਉਂਦੇ ਹਨ, ਉਨ੍ਹਾਂ ਦੇ ਮੈਨਰਜ ਵੀ ਚੰਗੇ ਹੁੰਦੇ ਹਨ। ਤੁਸੀਂ ਕਹੋਗੇ ਸਭ ਤੋਂ ਚੰਗੇ ਮਮਾ - ਬਾਬਾ ਦੇ ਮੈਨਰਜ ਹਨ। ਇਹ ਫਿਰ ਹੋ ਗਈ ਵੱਡੀ ਮਮਾ, ਜਿਸ ਵਿੱਚ ਪ੍ਰਵੇਸ਼ ਕਰ ਬੱਚਿਆਂ ਨੂੰ ਰਚਦੇ ਹਨ। ਮਾਤਾ - ਪਿਤਾ ਕੰਬਾਈਂਡ ਹਨ। ਕਿੰਨੀਆਂ ਗੁਪਤ ਗੱਲਾਂ ਹਨ। ਜਿਵੇਂ ਤੁਸੀਂ ਪੜ੍ਹਦੇ ਹੋ ਉਵੇਂ ਮਮਾ ਵੀ ਪੜ੍ਹਦੀ ਸੀ। ਉਨ੍ਹਾਂਨੂੰ ਅਡੋਪਟ ਕੀਤਾ। ਸਿਆਣੀ ਸੀ ਤਾਂ ਡਰਾਮਾ ਅਨੁਸਾਰ ਸਰਸਵਤੀ ਨਾਮ ਪਿਆ। ਬ੍ਰਹਮਾਪੁੱਤਰਾ ਵੱਡੀ ਨਦੀ ਹੈ। ਮੇਲਾ ਵੀ ਲਗਦਾ ਹੈ ਸਾਗਰ ਅਤੇ ਬ੍ਰਹਮਪੁਤਰਾ ਦਾ। ਇਹ ਵੱਡੀ ਨਦੀ ਠਹਿਰੀ ਤਾਂ ਮਾਂ ਵੀ ਠਹਿਰੀ ਨਾ। ਤੁਸੀਂ ਮਿੱਠਿਆਂ- ਮਿੱਠਿਆਂ ਬੱਚਿਆਂ ਨੂੰ ਕਿੰਨਾ ਉੱਚ ਲੈ ਜਾਂਦੇ ਹਨ। ਬਾਪ ਤੁਹਾਨੂੰ ਬੱਚਿਆਂ ਨੂੰ ਹੀ ਵੇਖਦੇ ਹਨ। ਉਨ੍ਹਾਂ ਨੂੰ ਤਾਂ ਕਿਸੇ ਨੂੰ ਯਾਦ ਕਰਨਾ ਨਹੀਂ ਹੈ। ਇਨਾਂ ਦੀ ਆਤਮਾ ਨੇ ਤਾਂ ਬਾਪ ਨੂੰ ਯਾਦ ਕਰਨਾ ਹੈ। ਬਾਪ ਕਹਿੰਦੇ ਹਨ ਅਸੀਂ ਦੋਵੇਂ, ਬੱਚਿਆਂ ਨੂੰ ਵੇਖਦੇ ਹਾਂ। ਮੈਨੂੰ ਆਤਮਾ ਨੂੰ ਤਾਂ ਸਾਕਸ਼ੀ ਹੋ ਵੇਖਣਾ ਨਹੀਂ ਹੈ, ਪਰੰਤੂ ਬਾਪ ਦੇ ਸੰਗ ਵਿੱਚ ਮੈਂ ਵੀ ਇਵੇਂ ਵੇਖਦਾ ਹਾਂ। ਬਾਪ ਦੇ ਨਾਲ ਰਹਿੰਦਾ ਤਾਂ ਹਾਂ ਨਾ। ਉਨ੍ਹਾਂ ਦਾ ਬੱਚਾ ਹਾਂ ਤੇ ਨਾਲ ਹੀ ਵੇਖਦਾ ਹਾਂ। ਮੈਂ ਵਿਸ਼ਵ ਦਾ ਮਾਲਿਕ ਬਣ ਘੁੰਮਦਾ ਹਾਂ, ਜਿਵੇਂਕਿ ਮੈਂ ਹੀ ਇਹ ਕਰਦਾ ਹਾਂ। ਮੈਂ ਦ੍ਰਿਸ਼ਟੀ ਦਿੰਦਾ ਹਾਂ। ਦੇਹ ਸਮੇਤ ਸਭ ਕੁਝ ਭੁੱਲਣਾ ਹੁੰਦਾ ਹੈ। ਬਾਕੀ ਬੱਚਾ ਅਤੇ ਬਾਪ ਜਿਵੇਂ ਇੱਕ ਹੀ ਹੋ ਜਾਂਦੇ ਹਨ। ਤਾਂ ਬਾਪ ਸਮਝਾਉਂਦੇ ਹਨ ਖੂਬ ਪੁਰਸ਼ਾਰਥ ਕਰੋ। ਬਰੋਬਰ ਮਮਾ - ਬਾਬਾ ਸਭ ਤੋਂ ਜਾਸਤੀ ਸਰਵਿਸ ਕਰਦੇ ਹਨ। ਘਰ ਵਿੱਚ ਵੀ ਮਾਂ - ਬਾਪ ਬਹੁਤ ਸਰਵਿਸ ਕਰਦੇ ਹਨ ਨਾ। ਸਰਵਿਸ ਕਰਨ ਵਾਲੇ ਜਰੂਰ ਪਦਵੀ ਵੀ ਉੱਚ ਪਾਉਣਗੇ ਤਾਂ ਫਿਰ ਫਾਲੋ ਕਰਨਾ ਚਾਹੀਦਾ ਹੈ ਨਾ। ਜਿਵੇਂ ਬਾਪ ਅਪਕਾਰੀਆਂ ਤੇ ਵੀ ਉਪਕਾਰ ਕਰਦੇ ਹਨ, ਇਵੇਂ ਤੁਸੀਂ ਵੀ ਫਾਲੋ ਫਾਦਰ ਕਰੋ। ਇਸ ਦਾ ਵੀ ਅਰਥ ਸਮਝਣਾ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਹੋਰ ਕਿਸੇ ਦਾ ਵੀ ਨਹੀਂ ਸੁਣੋ। ਕੋਈ ਕੁਝ ਬੋਲੇ, ਸੁਣਿਆ ਅਣਸੁਣਿਆ ਕਰ ਦੇਵੋ। ਤੁਸੀਂ ਮੁਸਕਰਾਉਂਦੇ ਰਹੋ ਤਾਂ ਉਹ ਆਪੇ ਹੀ ਠੰਡਾ ਹੋ ਜਾਵੇਗਾ। ਬਾਬਾ ਨੇ ਕਿਹਾ ਸੀ ਕੋਈ ਕ੍ਰੋਧ ਕਰੇ ਤਾਂ ਤੁਸੀਂ ਉਨਾਂ ਤੇ ਫੁੱਲ ਚੜ੍ਹਾਓ, ਬੋਲੋ ਤੁਸੀਂ ਅਪਕਾਰ ਕਰਦੇ ਹੋ, ਅਸੀਂ ਉਪਕਾਰ ਕਰਦੇ ਹਾਂ। ਬਾਪ ਖੁਦ ਕਹਿੰਦੇ ਹਨ ਸਾਰੀ ਦੁਨੀਆਂ ਦੇ ਮਨੁੱਖ ਮੇਰੇ ਅਪਕਾਰੀ ਹਨ, ਮੈਨੂੰ ਸਰਵਿਆਪੀ ਕਹਿਕੇ ਕਿੰਨੀਆਂ ਗਾਲਾਂ ਦਿੰਦੇ ਹਨ ਮੈਂ ਤੇ ਸਭ ਦਾ ਉਪਕਾਰੀ ਹਾਂ। ਤੁਸੀਂ ਬੱਚੇ ਵੀ ਸਭ ਦਾ ਉਪਕਾਰ ਕਰਨ ਵਾਲੇ ਹੋ। ਤੁਸੀਂ ਖਿਆਲ ਕਰੋ ਅਸੀਂ ਕੀ ਸੀ, ਹੁਣ ਕੀ ਬਣਦੇ ਹਾਂ! ਵਿਸ਼ਵ ਦੇ ਮਾਲਿਕ ਬਣਦੇ ਹਾਂ। ਖ਼ਿਆਲ - ਖ਼ਵਾਬ ਵਿੱਚ ਵੀ ਨਹੀਂ ਸੀ। ਬਹੁਤਿਆਂ ਨੂੰ ਘਰ ਬੈਠੇ ਸਾਖਸ਼ਾਤਕਾਰ ਹੋਇਆ ਹੈ। ਪਰੰਤੂ ਸਾਖਸ਼ਾਤਕਾਰ ਨਾਲ ਕੁਝ ਹੁੰਦਾ ਥੋੜ੍ਹੀ ਹੈ। ਹੋਲੀ - ਹੋਲੀ ਝਾੜ ਵ੍ਰਿਧੀ ਨੂੰ ਪਾਉਂਦਾ ਰਹੇਗਾ। ਇਹ ਨਵਾਂ ਦੈਵੀ - ਝਾੜ ਸਥਾਪਨ ਹੋ ਰਿਹਾ ਹੈ ਨਾ। ਬੱਚੇ ਜਾਣਦੇ ਹਨ ਸਾਡਾ ਦੈਵੀ ਫੁੱਲਾਂ ਦਾ ਗੁਲਦਸਤਾ ਬਣ ਰਿਹਾ ਹੈ। ਸਤਿਯੁਗ ਵਿੱਚ ਦੇਵਤੇ ਹੀ ਰਹਿੰਦੇ ਹਨ ਸੋ ਫਿਰ ਆਉਣੇ ਹਨ, ਚੱਕਰ ਫਿਰਦਾ ਰਹਿੰਦਾ ਹੈ। 84 ਜਨਮ ਵੀ ਉਹ ਹੀ ਲੈਣਗੇ। ਦੂਜੀਆਂ ਆਤਮਾਵਾਂ ਫਿਰ ਕਿਥੋਂ ਆਉਣਗੀਆਂ। ਡਰਾਮੇ ਵਿੱਚ ਜੋ ਵੀ ਆਤਮਾਵਾਂ ਹਨ, ਕੋਈ ਵੀ ਪਾਰ੍ਟ ਤੋੰ ਛੁੱਟ ਨਹੀਂ ਸਕਦੀਆਂ। ਇਹ ਚੱਕਰ ਫਿਰਦਾ ਹੀ ਰਹਿੰਦਾ ਹੈ। ਆਤਮਾ ਕਦੇ ਘੱਟਦੀ ਨਹੀਂ। ਛੋਟੀ - ਵੱਡੀ ਨਹੀਂ ਹੁੰਦੀ ਹੈ।

ਬਾਪ ਬੈਠ ਮਿੱਠੇ ਬੱਚਿਆਂ ਨੂੰ ਸਮਝਾਉਂਦੇ ਹਨ, ਕਹਿੰਦੇ ਹਨ ਬੱਚੇ ਸੁਖਦਾਈ ਬਣੋ। ਮਾਂ ਕਹਿੰਦੀ ਹੈ ਨਾ - ਆਪਸ ਵਿੱਚ ਲੜੋ - ਝਗੜੋ ਨਹੀਂ। ਬੇਹੱਦ ਬਾਪ ਵੀ ਬੱਚਿਆਂ ਨੂੰ ਕਹਿੰਦੇ ਹਨ ਯਾਦ ਦੀ ਯਾਤਰਾ ਬਹੁਤ ਸਹਿਜ ਹੈ। ਉਹ ਯਾਤਰਾ ਤੇ ਜਨਮ - ਜਨਮਾਂਤ੍ਰ ਕਰਦੇ ਆਏ ਹੋ ਫਿਰ ਵੀ ਸੀੜੀ ਹੇਠਾਂ ਉਤਰਦੇ - ਉਤਰਦੇ ਪਾਪ ਆਤਮਾ ਬਣ ਜਾਂਦੇ ਹੋ। ਬਾਪ ਕਹਿੰਦੇ ਹਨ ਇਹ ਹੈ ਰੂਹਾਨੀ ਯਾਤਰਾ। ਤੁਹਾਨੂੰ ਇਸ ਮ੍ਰਿਤੁਲੋਕ ਵਿੱਚ ਮੁੜਨਾ ਨਹੀਂ ਹੈ। ਉਸ ਯਾਤਰਾ ਤੋਂ ਤਾਂ ਮੁੜ੍ਹਕੇ ਆਉਂਦੇ ਹਨ ਫਿਰ ਉਵੇਂ ਦੇ ਉਵੇਂ ਬਣ ਜਾਂਦੇ ਹਨ। ਤੁਸੀਂ ਤਾਂ ਜਾਣਦੇ ਹੋ ਅਸੀਂ ਸਵਰਗ ਵਿੱਚ ਜਾਂਦੇ ਹਾਂ। ਸਵਰਗ ਸੀ ਫੇਰ ਹੋਵੇਗਾ। ਇਹ ਚੱਕਰ ਫਿਰਨਾ ਹੈ। ਦੁਨੀਆਂ ਇੱਕ ਹੀ ਹੈ ਬਾਕੀ ਸਟਾਰਜ ਆਦਿ ਵਿੱਚ ਦੁਨੀਆਂ ਹੈ ਨਹੀਂ। ਉਪਰ ਜਾਕੇ ਵੇਖਣ ਦੇ ਲਈ ਕਿੰਨਾ ਮੱਥਾ ਮਾਰਦੇ ਰਹਿੰਦੇ ਹਨ। ਮੱਥਾ ਮਾਰਦੇ - ਮਾਰਦੇ ਮੌਤ ਸਾਹਮਣੇ ਆ ਜਾਵੇਗੀ। ਇਹ ਸਭ ਹੈ ਸਾਇੰਸ। ਉਪਰ ਜਾਵੋਗੇ ਫਿਰ ਕੀ ਹੋਵੇਗਾ। ਮੌਤ ਤਾਂ ਸਾਹਮਣੇ ਖੜ੍ਹੀ ਹੈ। ਇੱਕ ਪਾਸੇ ਉਪਰ ਜਾਕੇ ਖੋਜ ਕਰਦੇ ਹਨ। ਦੂਜੇ ਪਾਸੇ ਮੌਤ ਦੇ ਲਈ ਬਬੰਜ ਬਣਾ ਰਹੇ ਹਨ। ਮਨੁੱਖਾਂ ਦੀ ਬੁੱਧੀ ਵੇਖੋ ਕਿਵੇਂ ਦੀ ਹੈ। ਸਮਝਦੇ ਵੀ ਹਨ ਕੀ ਕੋਈ ਪ੍ਰੇਰਕ ਹੈ। ਖੁਦ ਕਹਿੰਦੇ ਹਨ ਵਰਲਡ ਵਾਰ ਜਰੂਰ ਹੋਣੀ ਹੈ। ਇਹ ਉਹ ਹੀ ਮਹਾਭਾਰਤ ਲੜਾਈ ਹੈ। ਹੁਣ ਤੁਸੀਂ ਬੱਚੇ ਵੀ ਜਿਨ੍ਹਾਂ ਪੁਰਸ਼ਾਰਥ ਕਰੋਗੇ, ਉਨਾਂ ਹੀ ਕਲਿਆਣ ਕਰੋਗੇ। ਖੁਦਾ ਦੇ ਬੱਚੇ ਤਾਂ ਹੋ ਹੀ। ਭਗਵਾਨ ਆਪਣਾ ਬੱਚਾ ਬਣਾਉਂਦੇ ਹਨ ਤਾਂ ਭਗਵਾਨ - ਭਗਵਤੀ ਬਣ ਜਾਂਦੇ ਹਨ। ਲਕਸ਼ਮੀ - ਨਾਰਾਇਣ ਨੂੰ ਗੌਡ - ਗੋਡੇਜ਼ ਕਹਿੰਦੇ ਹਨ ਨਾ। ਕ੍ਰਿਸ਼ਨ ਨੂੰ ਗੌਡ ਮੰਨਦੇ ਹਨ, ਰਾਧੇ ਨੂੰ ਇਨਾਂ ਨਹੀਂ। ਸਰਸ੍ਵਤੀ ਦਾ ਨਾਮ ਹੈ, ਰਾਧੇ ਦਾ ਨਾਮ ਨਹੀਂ ਹੈ। ਕਲਸ਼ ਫਿਰ ਲਕਸ਼ਮੀ ਨੂੰ ਵਿਖਾਉਂਦੇ ਹਨ। ਇਹ ਵੀ ਭੁੱਲ ਕਰ ਦਿੱਤੀ ਹੈ। ਸਰਸ੍ਵਤੀ ਦੇ ਵੀ ਅਨੇਕ ਨਾਮ ਰੱਖ ਦਿੱਤੇ ਹਨ। ਉਹ ਤਾਂ ਤੁਸੀਂ ਹੀ ਹੋ। ਦੇਵੀਆਂ ਦੀ ਵੀ ਪੂਜਾ ਹੁੰਦੀ ਹੈ ਨਾ ਤਾਂ ਆਤਮਾਵਾਂ ਦੀ ਪੂਜਾ ਹੁੰਦੀ ਹੈ। ਬਾਪ ਬੱਚਿਆਂ ਨੂੰ ਹਰ ਗੱਲ ਸਮਝਾਉਂਦੇ ਰਹਿੰਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜਿਵੇਂ ਬਾਪ ਅਪਕਾਰੀ ਤੇ ਵੀ ਉਪਕਾਰ ਕਰਦੇ ਹਨ, ਇਵੇਂ ਫਾਲੋ ਫਾਦਰ ਕਰਨਾ ਹੈ। ਕੋਈ ਕੁਝ ਬੋਲੇ ਤਾਂ ਸੁਣਿਆ ਅਣਸੁਣਿਆ ਕਰ ਦੇਣਾ ਹੈ। ਇੱਕ ਬਾਪ ਤੋਂ ਹੀ ਸੁਣਨਾ ਹੈ।

2. ਸੁਖਦਾਈ ਬਣ ਸਭਨੂੰ ਸੁਖ ਦੇਣਾ ਹੈ। ਆਪਸ ਵਿੱਚ ਲੜਨਾ - ਝਗੜ੍ਹਨਾ ਨਹੀ ਹੈ। ਸਮਝਦਾਰ ਬਣ ਆਪਣੀ ਝੋਲੀ ਅਵਿਨਾਸ਼ੀ ਗਿਆਨ ਰਤਨਾ ਨਾਲ ਭਰਪੂਰ ਕਰਨੀ ਹੈ।

ਵਰਦਾਨ:-
ਸ਼ੁਭ ਸੰਕਲਪ ਦੇ ਵਰਤ ਦਵਾਰਾ ਵ੍ਰਿਤੀ ਦਾ ਪਰਿਵਰਤਨ ਕਰਨ ਵਾਲੇ ਦਿਲਤਖਤਨਸ਼ੀਨ ਭਵ :

ਬਾਪਦਾਦਾ ਦਾ ਦਿਲਤਖਤ ਇਨਾਂ ਪਿਓਰ ਹੈ ਜੋ ਇਸ ਤਖ਼ਤ ਤੇ ਸਦਾ ਪਿਓਰ ਆਤਮਾਵਾਂ ਹੀ ਬੈਠ ਸਕਦੀਆਂ ਹਨ। ਜਿਨ੍ਹਾਂ ਦੇ ਸੰਕਲਪ ਵਿੱਚ ਵੀ ਅਪਵਿੱਤਰਤਾ ਜਾਂ ਅਮਰਿਆਦਾ ਆ ਜਾਂਦੀ ਹੈ ਉਹ ਤਖ਼ਤਨਸ਼ੀਨ ਦੀ ਬਜਾਏ ਡਿੱਗਦੀ ਕਲਾ ਵਿੱਚ ਹੇਠਾਂ ਆ ਜਾਂਦੇ ਹਨ ਇਸਲਈ ਪਹਿਲਾਂ ਸ਼ੁੱਧ ਸੰਕਲਪ ਦੇ ਵਰਤ ਦੁਆਰਾ ਆਪਣੀ ਵ੍ਰਿਤੀ ਦਾ ਪਰਿਵਰਤਨ ਕਰੋ। ਵ੍ਰਿਤੀ ਪਰਿਵਰਤਨ ਨਾਲ ਭਵਿੱਖ ਜੀਵਨ ਰੂਪੀ ਸ੍ਰਿਸ਼ਟੀ ਬਦਲ ਜਾਵੇਗੀ। ਸ਼ੁੱਧ ਸੰਕਲਪ ਜਾਂ ਦ੍ਰਿੜ੍ਹ ਸੰਕਲਪ ਦੇ ਵਰਤ ਦਾ ਪ੍ਰਤੱਖ ਫਲ ਹੈ ਹੀ ਸਦਾਕਾਲ ਦੇ ਲਈ ਬਾਪਦਾਦਾ ਦਾ ਦਿਲਤਖ਼ਤ।

ਸਲੋਗਨ:-
ਜਿੱਥੇ ਸਰਵ ਸ਼ਕਤੀਆਂ ਨਾਲ ਹਨ ਉਥੇ ਨਿਰਵਿਘਨ ਸਫ਼ਲਤਾ ਹੈ ਹੀ ।