15.09.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪ ਆਏ ਹਨ ਤੁਹਾਨੂੰ ਗਿਆਨ ਦਾ ਤੀਸਰਾ ਨੇਤ੍ਰ ਦੇਣ, ਜਿਸ ਨਾਲ ਤੁਸੀਂ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹੋ

ਪ੍ਰਸ਼ਨ:-
ਸ਼ੇਰਨੀ ਸ਼ਕਤੀਆਂ ਹੀ ਕਿਹੜੀ ਗੱਲ ਹਿੰਮਤ ਨਾਲ ਸਮਝਾ ਸਕਦੀਆਂ ਹਨ?

ਉੱਤਰ:-
ਦੂਸਰੇ ਧਰਮ ਵਾਲਿਆਂ ਨੂੰ ਇਹ ਗੱਲ ਸਮਝਾਉਣੀ ਹੈ ਕਿ ਬਾਪ ਕਹਿੰਦੇ ਹਨ ਕਿ ਤੁਸੀਂ ਆਪਣੇ ਨੂੰ ਆਤਮਾ ਸਮਝੋ, ਪਰਮਾਤਮਾ ਨਹੀਂ। ਆਤਮਾ ਸਮਝ ਕੇ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ ਅਤੇ ਤੁਸੀਂ ਮੁਕਤੀਧਾਮ ਵਿੱਚ ਚਲੇ ਜਾਵੋਗੇ। ਪਰਮਾਤਮਾ ਸਮਝਣ ਨਾਲ ਤੁਹਾਡੇ ਵਿਕਰਮ ਵਿਨਾਸ਼ ਨਹੀ ਹੋ ਸਕਦੇ। ਇਹ ਗੱਲ ਬਹੁਤ ਹਿਮੰਤ ਨਾਲ ਸ਼ੇਰਨੀ ਸ਼ਕਤੀਆਂ ਹੀ ਸਮਝਾ ਸਕਦੀਆਂ ਹਨ। ਸਮਝਾਉਣ ਦਾ ਵੀ ਅਭਿਆਸ ਚਾਹੀਦਾ ਹੈ।

ਗੀਤ:-
ਨੈਨ ਹੀਣ ਨੂੰ ਰਾਹ ਵਿਖਾਓ ਪ੍ਰਭੂ...

ਓਮ ਸ਼ਾਂਤੀ
ਬੱਚੇ ਅਨੁਭਵ ਕਰ ਰਹੇ ਹਨ - ਰੂਹਾਨੀ ਯਾਦ ਦੀ ਯਾਤਰਾ ਵਿੱਚ ਕਠਿਨਾਈ ਵੇਖਣ ਵਿੱਚ ਆਉਂਦੀ ਹੈ। ਭਗਤੀਮਾਰਗ ਵਿੱਚ ਦਰ - ਦਰ ਠੋਕਰ ਖਾਣੀ ਹੀ ਹੁੰਦੀ ਹੈ। ਕਈ ਤਰ੍ਹਾਂ ਦੇ ਜਪ - ਤਪ - ਯੱਗ ਕਰਦੇ, ਸ਼ਾਸਤਰ ਆਦਿ ਪੜ੍ਹਦੇ ਹਨ, ਜਿਸ ਕਾਰਨ ਹੀ ਬ੍ਰਹਮਾ ਦੀ ਰਾਤ ਕਿਹਾ ਜਾਂਦਾ ਹੈ। ਅੱਧਾਕਲਪ ਰਾਤ, ਅੱਧਾਕਲਪ ਦਿਨ। ਬ੍ਰਹਮਾ ਇਕੱਲਾ ਤੇ ਨਹੀਂ ਹੋਵੇਗਾ ਨਾ। ਪ੍ਰਜਾਪਿਤਾ ਬ੍ਰਹਮਾ ਹੈ ਤਾਂ ਜਰੂਰ ਉਨ੍ਹਾਂ ਦੇ ਬੱਚੇ ਕੁਮਾਰ - ਕੁਮਾਰੀਆਂ ਵੀ ਹੋਣਗੇ। ਪਰੰਤੂ ਮਨੁੱਖ ਨਹੀਂ ਜਾਣਦੇ ਹਨ। ਬਾਪ ਹੀ ਬੱਚਿਆਂ ਨੂੰ ਗਿਆਨ ਦਾ ਤੀਸਰਾ ਨੇਤ੍ਰ ਦਿੰਦੇ ਹਨ, ਜਿਸ ਨਾਲ ਤੁਹਾਨੂੰ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਮਿਲਿਆ ਹੋਇਆ ਹੈ। ਤੁਸੀਂ ਕਲਪ ਪਹਿਲਾਂ ਵੀ ਬ੍ਰਾਹਮਣ ਸੀ ਅਤੇ ਦੇਵਤਾ ਬਣੇ ਸੀ, ਜੋ ਬਣੇ ਸਨ ਉਹ ਫਿਰ ਬਣਨਗੇ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ ਤੁਸੀਂ ਹੋ। ਤੁਸੀਂ ਹੀ ਪੂਜਯ ਅਤੇ ਪੁਜਾਰੀ ਬਣਦੇ ਹੋ। ਅੰਗਰੇਜ਼ੀ ਵਿੱਚ

ਪੂਜਯ ਨੂੰ ਵਰਸ਼ਿਪਵਰਦੀ ਅਤੇ ਪੁਜਾਰੀ ਵਰਸ਼ਿਪਰ ਕਿਹਾ ਜਾਂਦਾ ਹੈ। ਭਾਰਤ ਹੀ ਅੱਧਾਕਲਪ ਪੁਜਾਰੀ ਬਣਦਾ ਹੈ। ਆਤਮਾ ਮੰਨਦੀ ਹੈ ਅਸੀਂ ਪੂਜਯ ਸੀ ਫਿਰ ਅਸੀਂ ਹੀ ਪੁਜਾਰੀ ਬਣੇ ਹਾਂ। ਪੂਜਯ ਤੋਂ ਪੁਜਾਰੀ ਫਿਰ ਪੂਜਯ ਬਣਦੇ ਹਾਂ। ਬਾਪ ਤਾਂ ਪੂਜਯ ਪੁਜਾਰੀ ਨਹੀਂ ਬਣਦੇ। ਤੁਸੀਂ ਕਹੋਗੇ ਅਸੀਂ ਪੂਜਯ ਪਾਵਨ ਸੋ ਦੇਵੀ - ਦੇਵਤਾ ਸੀ ਫਿਰ 84 ਜਨਮਾਂ ਦੇ ਬਾਦ ਕੰਪਲੀਟ ਪਤਿਤ ਪੁਜਾਰੀ ਬਣ ਜਾਂਦੇ ਹਾਂ। ਹੁਣ ਭਾਰਤਵਾਸੀ ਜੋ ਆਦਿ - ਸਨਾਤਨ ਦੇਵੀ - ਦੇਵਤਾ ਧਰਮ ਵਾਲੇ ਸਨ, ਉਨ੍ਹਾਂ ਨੂੰ ਆਪਣੇ ਧਰਮ ਦਾ ਕੁਝ ਵੀ ਪਤਾ ਨਹੀਂ ਹੈ। ਤੁਹਾਡੀਆਂ ਇਨਾਂ ਗੱਲਾਂ ਨੂੰ ਸਾਰੇ ਧਰਮਾਂ ਵਾਲੇ ਨਹੀਂ ਸਮਝਣਗੇ, ਜੋ ਇਸ ਧਰਮ ਦੇ ਕਿਤੇ ਕਨਵਰਟ ਹੋ ਗਏ ਹੋਣਗੇ, ਉਹ ਹੀ ਆਉਣਗੇ। ਇਵੇਂ ਕਨਵਰਟ ਤਾਂ ਬਹੁਤ ਹੋ ਗਏ ਹਨ। ਬਾਪ ਕਹਿੰਦੇ ਹਨ ਜੋ ਸ਼ਿਵ ਅਤੇ ਦੇਵਤਿਆਂ ਦੇ ਪੁਜਾਰੀ ਹਨ, ਉਨ੍ਹਾਂ ਨੂੰ ਸਹਿਜ ਹੈ। ਹੋਰ ਧਰਮਾਂ ਵਾਲੇ ਮੱਥਾ ਖਪਾਉਣਗੇ, ਜੋ ਕਨਵਰਟ ਹੋਵੇਗਾ ਉਸਨੂੰ ਟੱਚ ਹੋਵੇਗਾ। ਹੋਰ ਆਕੇ ਸਮਝਣ ਦੀ ਕੋਸ਼ਿਸ਼ ਕਰਣਗੇ। ਨਹੀਂ ਤੇ ਮੰਨਣਗੇ ਨਹੀਂ। ਆਰਿਆ ਸਮਾਜੀਆਂ ਵਿਚੋਂ ਵੀ ਬਹੁਤ ਆਏ ਹੋਏ ਹਨ। ਸਿੱਖ ਲੋਕ ਵੀ ਆਏ ਹੋਏ ਹਨ। ਆਦਿ - ਸਨਾਤਨ ਦੇਵੀ - ਦੇਵਤਾ ਧਰਮ ਵਾਲੇ ਜੋ ਕਨਵਰਟ ਹੋ ਗਏ ਹਨ, ਉਨ੍ਹਾਂ ਨੂੰ ਆਪਣੇ ਧਰਮ ਵਿੱਚ ਜਰੂਰ ਆਉਣਾ ਪਵੇਗਾ। ਝਾੜ ਵਿੱਚ ਵੀ ਵੱਖ - ਵੱਖ ਸੈਕਸ਼ਨ ਹਨ। ਫਿਰ ਆਉਣਗੇ ਵੀ ਨੰਬਰਵਾਰ। ਟਾਲ - ਟਾਲੀਆਂ ਨਿਕਲਦੀਆਂ ਰਹਿਣਗੀਆਂ। ਉਹ ਪਵਿੱਤਰ ਹੋਣ ਦੇ ਕਾਰਨ ਉਨਾਂ ਦਾ ਪ੍ਰਭਾਵ ਚੰਗਾ ਨਿਕਲਦਾ ਹੈ। ਇਸ ਸਮੇਂ ਦੇਵੀ - ਦੇਵਤਾ ਧਰਮ ਦਾ ਫਾਊਂਡੇਸ਼ਨ ਹੈ ਨਹੀਂ ਜੋ ਫਿਰ ਲਗਾਉਣਾ ਪੈਂਦਾ ਹੈ। ਭਾਈ - ਭੈਣ ਤਾਂ ਬਣਾਉਣਾ ਹੀ ਪਵੇ। ਅਸੀਂ ਇੱਕ ਬਾਪ ਦੇ ਬੱਚੇ ਸਭ ਆਤਮਾਵਾਂ ਭਾਈ - ਭਾਈ ਹਾਂ। ਫਿਰ ਭਾਈ - ਭੈਣ ਬਣਦੇ ਹਾਂ। ਹੁਣ ਜਿਵੇਂ ਕਿ ਨਵੀਂ ਸ੍ਰਿਸ਼ਟੀ ਦੀ ਸਥਾਪਨਾ ਹੋ ਰਹੀ ਹੈ। ਪਹਿਲਾਂ - ਪਹਿਲਾਂ ਹਨ ਬ੍ਰਾਹਮਣ। ਨਵੀਂ ਸ੍ਰਿਸ਼ਟੀ ਦੀ ਸਥਾਪਨਾ ਵਿੱਚ ਪ੍ਰਜਾਪਿਤਾ ਬ੍ਰਹਮਾ ਤੇ ਜਰੂਰ ਚਾਹੀਦਾ ਹੈ। ਬ੍ਰਹਮਾ ਦਵਾਰਾ ਬ੍ਰਾਹਮਣ ਹੋਣਗੇ। ਇਸਨੂੰ ਰੂਦਰ ਗਿਆਨ ਯਗ ਵੀ ਕਿਹਾ ਜਾਂਦਾ ਹੈ, ਇਸ ਵਿੱਚ ਬ੍ਰਾਹਮਣ ਜਰੂਰ ਚਾਹੀਦੇ। ਪ੍ਰਜਾਪਿਤਾ ਬ੍ਰਹਮਾ ਦੀ ਔਲਾਦ ਜਰੂਰ ਚਾਹੀਦੀ। ਉਹ ਗ੍ਰੇਟ - ਗ੍ਰੇਟ ਗ੍ਰੈਂਡ ਫਾਦਰ ਹੈ। ਬ੍ਰਾਹਮਣ ਹਨ ਪਹਿਲੇ ਨੰਬਰ ਤੇ ਚੋਟੀ ਵਾਲੇ। ਆਦਮ ਬੀਬੀ, ਏਡਮ ਈਵ ਨੂੰ ਮੰਨਦੇ ਵੀ ਹਨ। ਇਸ ਵਕਤ ਤੁਸੀਂ ਪੁਜਾਰੀ ਤੋਂ ਪੂਜਯ ਬਣ ਰਹੇ ਹੋ। ਤੁਹਾਡਾ ਸਭ ਤੋਂ ਵਧੀਆ ਯਾਦਗਾਰ ਮੰਦਿਰ ਦਿਲਵਾੜਾ ਮੰਦਿਰ ਹੈ। ਹੇਠਾਂ ਤਪੱਸਿਆ ਵਿੱਚ ਬੈਠੇ ਹਨ, ਉਪਰ ਵਿੱਚ ਰਾਜਾਈ ਅਤੇ ਇੱਥੇ ਤੁਸੀਂ ਚੇਤੰਨ ਵਿੱਚ ਬੈਠੇ ਹੋ। ਇਹ ਮੰਦਿਰ ਖ਼ਤਮ ਹੋ ਜਾਣਗੇ ਫਿਰ ਭਗਤੀ ਮਾਰਗ ਵਿੱਚ ਬਣਨਗੇ।

ਤੁਸੀਂ ਜਾਣਦੇ ਹੋ ਹੁਣ ਅਸੀਂ ਰਾਜਯੋਗ ਸਿੱਖ ਰਹੇ ਹਾਂ ਫਿਰ ਨਵੀਂ ਦੁਨੀਆਂ ਵਿੱਚ ਜਾਵਾਂਗੇ। ਉਹ ਜੜ੍ਹ ਮੰਦਿਰ, ਤੁਸੀਂ ਚੇਤੰਨ ਵਿੱਚ ਬੈਠੇ ਹੋ। ਮੁੱਖ ਮੰਦਿਰ ਇਹ ਠੀਕ ਬਣਿਆ ਹੋਇਆ ਹੈ। ਸਵਰਗ ਨੂੰ ਨਹੀਂ ਤਾਂ ਕਿੱਥੇ ਵਿਖਾਉਣ, ਇਸ ਲਈ ਛੱਤ ਵਿੱਚ ਸਵਰਗ ਵਿਖਾਇਆ ਹੈ। ਇਸ ਤੇ ਬਹੁਤ ਚੰਗਾ ਸਮਝਾ ਸਕਦੇ ਹੋ। ਬੋਲੋ, ਭਾਰਤ ਹੀ ਸਵਰਗ ਸੀ ਫਿਰ ਹੁਣ ਨਰਕ ਹੈ। ਇਸ ਧਰਮ ਵਾਲੇ ਝੱਟ ਸਮਝਣਗੇ। ਹਿੰਦੂਆਂ ਵਿੱਚ ਵੀ ਵੇਖੋਗੇ ਤਾਂ ਅਨੇਕ ਤਰ੍ਹਾਂ ਦੇ ਧਰਮਾਂ ਵਿੱਚ ਗਏ ਹੋਏ ਹਨ। ਤੁਹਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਕੱਢਣ ਲਈ। ਬਾਬਾ ਨੇ ਸਮਝਾਇਆ ਹੈ ਆਪਣੇ ਨੂੰ ਆਤਮਾ ਸਮਝ ਮਾਮੇਕਮ ਯਾਦ ਕਰੋ, ਬਸ, ਹੋਰ ਕੁਝ ਗੱਲ ਹੀ ਨਹੀਂ ਕਰਨੀ ਚਾਹੀਦੀ। ਜਿਨ੍ਹਾਂ ਦਾ ਅਭਿਆਸ ਨਹੀਂ, ਉਨ੍ਹਾਂਨੂੰ ਤੇ ਗੱਲ ਕਰਨੀ ਹੀ ਨਹੀਂ ਚਾਹੀਦੀ। ਨਹੀਂ ਤਾਂ ਬੀ . ਕੇ .ਦਾ ਨਾਮ ਬਦਨਾਮ ਕਰ ਦਿੰਦੇ ਹਨ। ਜੇਕਰ ਦੂਜੇ ਧਰਮ ਵਾਲੇ ਹਨ ਤਾਂ ਸਮਝਾਉਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਮੁਕਤੀਧਾਮ ਵਿੱਚ ਜਾਣਾ ਚਾਹੁੰਦੇ ਹੋ ਤਾਂ ਆਪਣੇ ਨੂੰ ਆਤਮਾ ਸਮਝੋ, ਬਾਪ ਨੂੰ ਯਾਦ ਕਰੋ। ਆਪਣੇ ਨੂੰ ਪਰਮਾਤਮਾ ਨਹੀਂ ਸਮਝੋ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋਗੇ ਤਾਂ ਤੁਹਾਡੇ ਜਨਮ - ਜਨਮਾਂਤ੍ਰ ਦੇ ਪਾਪ ਕੱਟ ਜਾਣਗੇ ਅਤੇ ਮੁਕਤੀਧਾਮ ਵਿੱਚ ਚਲੇ ਜਾਵੋਗੇ। ਤੁਹਾਡੇ ਲਈ ਇਹ ਮਨਮਨਾਭਵ ਦਾ ਮੰਤ੍ਰ ਹੀ ਬਸ ਹੈ। ਪਰ ਗੱਲ ਕਰਨ ਦੀ ਹਿਮੰਤ ਚਾਹੀਦੀ ਹੈ। ਸ਼ੇਰਨੀ ਸ਼ਕਤੀਆਂ ਹੀ ਸਰਵਿਸ ਕਰ ਸਕਦੀਆਂ ਹਨ। ਸੰਨਿਆਸੀ ਲੋਕੀ ਬਾਹਰ ਜਾਕੇ ਵਿਲਾਇਤ ਵਾਲਿਆਂ ਨੂੰ ਲੈ ਆਉਂਦੇ ਹਨ ਕਿ ਚੱਲੋ ਤੁਹਾਨੂੰ ਸਪਰਿਚੁਅਲ ਨਾਲੇਜ਼ ਦਈਏ। ਹੁਣ ਉਹ ਬਾਪ ਨੂੰ ਤਾਂ ਜਾਣਦੇ ਹੀ ਨਹੀਂ। ਬ੍ਰਹਮ ਨੂੰ ਭਗਵਾਨ ਸਮਝ ਕਹਿ ਦਿੰਦੇ, ਇਸਨੂੰ ਯਾਦ ਕਰੋ ਬਸ ਇਹ ਮੰਤਰ ਦੇ ਦਿੰਦੇ ਹਨ, ਜਿਵੇਂ ਕਿਸੇ ਚਿੜੀ ਨੂੰ ਆਪਣੇ ਪਿੰਜਰੇ ਵਿੱਚ ਪਾ ਦਿੰਦੇ ਹਨ। ਤਾਂ ਇਵੇਂ ਇਵੇਂ ਸਮਝਾਉਣ ਵਿੱਚ ਵੀ ਸਮਾਂ ਲੱਗਦਾ ਹੈ। ਬਾਬਾ ਨੇ ਕਿਹਾ ਸੀ - ਹਰ ਇੱਕ ਚਿੱਤਰ ਦੇ ਉੱਤੇ ਲਿਖਿਆ ਹੋਇਆ ਹੋਵੇ ਸ਼ਿਵ ਭਗਵਾਨੁਵਾਚ।

ਤੁਸੀਂ ਜਾਣਦੇ ਹੋ ਇਸ ਦੁਨੀਆਂ ਵਿੱਚ ਧਨੀ ਬਿਗਰ ਸਭ ਨਿਧਨ ਦੇ ਹਨ। ਪੁਕਾਰਦੇ ਹਨ ਤੁਸੀਂ ਮਾਤ - ਪਿਤਾ... ਅੱਛਾ ਉਸਦਾ ਅਰਥ ਕੀ? ਇਵੇਂ ਜੋ ਬੋਲਦੇ ਰਹਿੰਦੇ ਤੁਹਾਡੀ ਕ੍ਰਿਪਾ ਵਿੱਚ ਸੁੱਖ ਘਨੇਰੇ। ਹੁਣ ਬਾਪ ਤੁਹਾਨੂੰ ਸਵਰਗ ਦੇ ਸੁੱਖ ਦੇ ਲਈ ਪੜ੍ਹਾ ਰਹੇ ਹਨ, ਜਿਸ ਦੇ ਲਈ ਤੁਸੀਂ ਪੁਰਸ਼ਾਰਥ ਕਰ ਰਹੇ ਹੋ। ਜੋ ਕਰੇਗਾ ਉਹ ਪਾਵੇਗਾ। ਇਸ ਵਕਤ ਤੇ ਸਾਰੇ ਪਤਿਤ ਹਨ। ਪਾਵਨ ਦੁਨੀਆਂ ਤੇ ਇੱਕ ਸਵਰਗ ਹੀ ਹੈ, ਇੱਥੇ ਕੋਈ ਵੀ ਸਤੋਪ੍ਰਧਾਨ ਹੋ ਨਹੀਂ ਸਕਦਾ। ਸਤਿਯੁਗ ਵਿੱਚ ਸਤੋਪ੍ਰਧਾਨ ਸਨ, ਉਹ ਹੀ ਤਮੋਪ੍ਰਧਾਨ ਬਣ ਜਾਂਦੇ ਹਨ। ਕ੍ਰਾਈਸਟ ਦੇ ਪਿੱਛੋਂ ਜੋ ਅਨੇਕ ਧਰਮਾਂ ਵਾਲੇ ਆਉਂਦੇ ਹਨ, ਉਹ ਤੇ ਪਹਿਲਾਂ ਸਤੋਪ੍ਰਧਾਨ ਹੋਣਗੇ ਨਾ। ਜਦੋਂ ਲੱਖਾਂ ਦੀ ਤਦਾਦ ਵਿੱਚ ਹੁੰਦੇ ਹਨ ਤਾਂ ਲਸ਼ਕਰ ਬਣਦਾ ਹੈ, ਲੜ੍ਹ ਕੇ ਬਾਦਸ਼ਾਹੀ ਲੈਣ ਲਈ। ਉਨ੍ਹਾਂਨੂੰ ਸੁੱਖ ਵੀ ਘੱਟ ਅਤੇ ਦੁੱਖ ਵੀ ਘੱਟ। ਤੁਹਾਡੇ ਵਰਗੇ ਸੁਖ ਤਾਂ ਕਿਸੇ ਨੂੰ ਮਿਲ ਨਾ ਸਕਣ। ਤੁਸੀਂ ਹਾਲੇ ਤਿਆਰ ਹੋ ਰਹੇ ਹੋ - ਸੁਖਧਾਮ ਵਿੱਚ ਆਉਣ ਦੇ ਲਈ। ਬਾਕੀ ਸਭ ਧਰਮ ਕੋਈ ਸਵਰਗ ਵਿੱਚ ਥੋੜ੍ਹੀ ਨਾ ਆਉਂਦੇ ਹਨ। ਭਾਰਤ ਜਦੋਂ ਸਵਰਗ ਸੀ ਤਾਂ ਉਸ ਵਰਗਾ ਪਾਵਨ ਖੰਡ ਕੋਈ ਹੁੰਦਾ ਨਹੀਂ। ਜਦੋਂ ਬਾਪ ਆਉਂਦੇ ਹਨ ਉਦੋਂ ਹੀ ਈਸ਼ਵਰੀਏ ਰਾਜ ਸਥਾਪਨ ਹੁੰਦਾ ਹੈ। ਉੱਥੇ ਲੜ੍ਹਾਈ ਆਦਿ ਦੀ ਗੱਲ ਨਹੀਂ। ਲੜਨਾ - ਝਗੜ੍ਹਨਾ ਤੇ ਬਹੁਤ ਪਿਛੋਂ ਸ਼ੁਰੂ ਹੁੰਦਾ ਹੈ। ਭਾਰਤਵਾਸੀ ਇਨਾਂ ਨਹੀਂ ਲੜੇ ਹਨ। ਥੋੜ੍ਹੇ ਆਪਸ ਵਿੱਚ ਲੜਕੇ ਵੱਖ ਹੋ ਗਏ ਹਨ। ਦਵਾਪਰ ਵਿੱਚ ਇੱਕ - ਦੂਜੇ ਤੇ ਚੜ੍ਹਾਈ ਕਰਦੇ ਹਨ। ਇਹ ਚਿੱਤਰ ਆਦਿ ਬਣਾਉਣ ਵਿੱਚ ਵੀ ਬਹੁਤ ਬੁੱਧੀ ਚਾਹੀਦੀ ਹੈ। ਇਹ ਵੀ ਲਿਖਣਾ ਚਾਹੀਦਾ ਹੈ ਕਿ ਭਾਰਤ ਜੋ ਸਵਰਗ ਸੀ ਉਹ ਫਿਰ ਨਰਕ ਵਰਗਾ ਕਿਵੇਂ ਬਣਿਆ ਹੈ, ਆਕੇ ਸਮਝੋ। ਭਾਰਤ ਸਦਗਤੀ ਵਿੱਚ ਸੀ, ਹੁਣ ਦੁਰਗਤੀ ਵਿੱਚ ਹੈ। ਸਦਗਤੀ ਨੂੰ ਪਾਉਣ ਦੇ ਲਈ ਬਾਪ ਹੀ ਨਾਲੇਜ ਦਿੰਦੇ ਹਨ। ਮਨੁੱਖਾਂ ਵਿੱਚ ਇਹ ਰੂਹਾਨੀ ਨਾਲੇਜ ਹੁੰਦੀ ਨਹੀਂ। ਇਹ ਹੁੰਦੀ ਹੈ ਪਰਮਪਿਤਾ ਪਰਮਾਤਮਾ ਵਿੱਚ। ਬਾਪ ਇਹ ਨਾਲੇਜ਼ ਦਿੰਦੇ ਹਨ ਆਤਮਾਵਾਂ ਨੂੰ। ਬਾਕੀ ਤਾਂ ਸਭ ਮਨੁੱਖਾਂ ਨੂੰ ਹੀ ਦਿੰਦੇ ਹਨ। ਸ਼ਾਸਤਰ ਵੀ ਮਨੁੱਖਾਂ ਨੇ ਹੀ ਲਿਖੇ ਹਨ, ਮਨੁੱਖਾਂ ਨੇ ਪੜ੍ਹੇ ਹਨ। ਇੱਥੇ ਤਾਂ ਤੁਹਾਨੂੰ ਰੂਹਾਨੀ ਬਾਪ ਪੜ੍ਹਾਉਂਦੇ ਹਨ ਅਤੇ ਰੂਹ ਪੜ੍ਹਦੀ ਹੈ। ਪੜ੍ਹਨ ਵਾਲੀ ਤੇ ਆਤਮਾ ਹੈ ਨਾ, ਉਹ ਲਿਖਣ ਜਾਂ ਪੜ੍ਹਨ ਵਾਲੇ ਮਨੁੱਖ ਹੀ ਹਨ। ਪਰਮਾਤਮਾ ਨੂੰ ਤਾਂ ਸ਼ਾਸਤਰ ਆਦਿ ਪੜ੍ਹਨ ਦੀ ਲੋੜ ਨਹੀਂ। ਬਾਪ ਕਹਿੰਦੇ ਹਨ ਇੰਨਾਂ ਸ਼ਾਸਤਰਾਂ ਆਦਿ ਨਾਲ ਤਾਂ ਕਿਸੇ ਦੀ ਸਦਗਤੀ ਹੋ ਨਹੀਂ ਸਕਦੀ। ਮੈਨੂੰ ਹੀ ਆਕੇ ਸਭਨੂੰ ਵਾਪਿਸ ਲੈਕੇ ਜਾਣਾ ਹੈ। ਹੁਣ ਤਾਂ ਦੁਨੀਆਂ ਵਿੱਚ ਕਰੋੜਾਂ ਮਨੁੱਖ ਹਨ। ਸਤਿਯੁਗ ਵਿੱਚ ਜਦੋਂ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ ਤਾਂ ਉੱਥੇ 9 ਲੱਖ ਹੁੰਦੇ ਹਨ। ਬਹੁਤ ਛੋਟਾ ਝਾੜ ਹੋਵੇਗਾ ਫਿਰ ਵਿਚਾਰ ਕਰੋ ਇੰਨੀਆਂ ਸਭ ਆਤਮਾਵਾਂ ਕਿੱਥੇ ਗਈਆਂ? ਬ੍ਰਹਮ ਵਿੱਚ ਜਾਂ ਪਾਣੀ ਵਿੱਚ ਤਾਂ ਨਹੀਂ ਲੀਨ ਹੋ ਗਈਆਂ। ਉਹ ਸਭ ਮੁਕਤੀਧਾਮ ਵਿੱਚ ਰਹਿੰਦੀਆਂ ਹਨ। ਹਰ ਇੱਕ ਆਤਮਾ ਅਵਿਨਾਸ਼ੀ ਹੈ। ਉਨ੍ਹਾਂ ਵਿੱਚ ਅਵਿਨਾਸ਼ੀ ਪਾਰ੍ਟ ਨੂੰਧਿਆ ਹੋਇਆ ਹੈ ਜੋ ਕਦੇ ਮਿੱਟ ਨਹੀਂ ਸਕਦਾ। ਆਤਮਾ ਵਿਨਾਸ਼ ਹੋ ਨਹੀਂ ਸਕਦੀ। ਆਤਮਾ ਤੇ ਬਿੰਦੀ ਹੈ। ਬਾਕੀ ਨਿਰਵਾਣ ਆਦਿ ਵਿੱਚ ਤਾਂ ਕੋਈ ਵੀ ਜਾਂਦਾ ਨਹੀਂ, ਸਭਨੂੰ ਪਾਰ੍ਟ ਵਜਾਉਣਾ ਹੀ ਹੈ। ਜਦੋਂ ਸਭ ਆਤਮਾਵਾਂ ਆ ਜਾਂਦੀਆਂ ਹਨ ਉਦੋਂ ਮੈਂ ਆਕੇ ਸਭਨੂੰ ਲੈ ਜਾਂਦਾ ਹਾਂ। ਪਿਛਾੜੀ ਵਿੱਚ ਹੈ ਹੀ ਬਾਪ ਦਾ ਪਾਰ੍ਟ। ਨਵੀਂ ਦੁਨੀਆਂ ਦੀ ਸਥਾਪਨਾ ਫਿਰ ਪੁਰਾਣੀ ਦਾ ਵਿਨਾਸ਼। ਇਹ ਵੀ ਡਰਾਮੇ ਵਿੱਚ ਨੂੰਧ ਹੈ। ਤੁਸੀਂ ਆਰਿਆ ਸਮਾਜੀਆਂ ਦੇ ਝੁੰਡ ਨੂੰ ਸਮਝਾਵੋਗੇ ਤਾਂ ਉਨਾਂ ਵਿਚੋਂ ਜੋ ਇਸ ਦੇਵਤਾ ਧਰਮ ਦਾ ਹੋਵੇਗਾ ਉਸਨੂੰ ਟੱਚ ਹੋਵੇਗਾ। ਬਰੋਬਰ ਇਹ ਗੱਲ ਤਾਂ ਠੀਕ ਹੈ, ਪਰਮਾਤਮਾ ਸਰਵਵਿਆਪੀ ਕਿਵੇਂ ਹੋ ਸਕਦਾ ਹੈ। ਭਗਵਾਨ ਤਾਂ ਬਾਪ ਹੈ, ਉਨ੍ਹਾਂ ਤੋਂ ਵਰਸਾ ਮਿਲਦਾ ਹੈ। ਕਈ ਆਰਿਆ ਸਮਾਜੀ ਵੀ ਤੁਹਾਡੇ ਕੋਲ ਆਉਂਦੇ ਹਨ ਨਾ। ਉਸਨੂੰ ਹੀ ਸੈਪਲਿੰਗ ਕਿਹਾ ਜਾਂਦਾ ਹੈ। ਤੁਸੀਂ ਸਮਝਾਉਂਦੇ ਰਹੋ ਫਿਰ ਤੁਹਾਡੇ ਕੁਲ ਦਾ ਜੋ ਹੋਵੇਗਾ ਉਹ ਆ ਜਾਵੇਗਾ। ਭਾਗਵਾਨ ਬਾਪ ਹੀ ਪਾਵਨ ਹੋਣ ਦੀ ਯੁਕਤੀ ਦੱਸਦੇ ਹਨ। ਭਗਵਾਨੁਵਾਚ ਮਾਮੇਕਮ ਯਾਦ ਕਰੋ। ਮੈਂ ਪਤਿਤ ਪਾਵਨ ਹਾਂ, ਮੈਨੂੰ ਯਾਦ ਕਰਨ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਅਤੇ ਮੁਕਤੀਧਾਮ ਵਿੱਚ ਆ ਜਾਵੋਗੇ। ਇਹ ਪੈਗਾਮ ਸਭ ਧਰਮਾਂ ਵਾਲਿਆਂ ਦੇ ਲਈ ਹੈ। ਬੋਲੋ, ਬਾਪ ਕਹਿੰਦੇ ਹਨ ਦੇਹ ਦੇ ਸਭ ਧਰਮ ਛੱਡ ਮੈਨੂੰ ਯਾਦ ਕਰੋ ਤਾਂ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਮੈਂ ਗੁਜਰਾਤੀ ਹਾਂ, ਫਲਾਣਾ ਹਾਂ - ਇਹ ਸਭ ਛੱਡੋ। ਆਪਣੇ ਨੂੰ ਆਤਮਾ ਸਮਝੋ ਅਤੇ ਬਾਪ ਨੂੰ ਯਾਦ ਕਰੋ। ਇਹ ਹੈ ਯੋਗ ਅਗਨੀ। ਸੰਭਲ ਕੇ ਕਦਮ ਚੁੱਕਣਾ ਹੈ। ਸਭ ਨਹੀਂ ਸਮਝਣਗੇ। ਬਾਪ ਕਹਿੰਦੇ ਹਨ - ਪਤਿਤ ਪਾਵਨ ਮੈਂ ਹੀ ਹਾਂ। ਤੁਸੀਂ ਸਾਰੇ ਹੋ ਪਤਿਤ, ਨਿਰਵਾਣਧਾਮ ਵਿੱਚ ਵੀ ਪਾਵਨ ਹੋਏ ਬਿਗਰ ਆ ਨਹੀਂ ਸਕਦੇ। ਰਚਨਾ ਦੇ ਆਦਿ - ਮੱਧ - ਅੰਤ ਨੂੰ ਵੀ ਸਮਝਣਾ ਹੈ। ਪੂਰਾ ਸਮਝਣ ਨਾਲ ਹੀ ਉੱਚ ਪਦਵੀ ਪਾਵੋਗੇ। ਥੋੜ੍ਹੀ ਭਗਤੀ ਕੀਤੀ ਹੋਵੇਗੀ ਤਾਂ ਥੋੜ੍ਹਾ ਗਿਆਨ ਸਮਝਣਗੇ। ਬਹੁਤ ਭਗਤੀ ਕੀਤੀ ਹੋਵੇਗੀ ਤਾਂ ਬਹੁਤ ਗਿਆਨ ਉਠਾਉਣਗੇ। ਬਾਪ ਜੋ ਸਮਝਾਉਂਦੇ ਹਨ। ਉਸਨੂੰ ਧਾਰਨ ਕਰਨਾ ਹੈ। ਵਾਣਪ੍ਰਸਥੀਆਂ ਲਈ ਹੋਰ ਵੀ ਸਹਿਜ ਹੈ। ਗ੍ਰਹਿਸਤ ਵਿਵਹਾਰ ਤੋਂ ਕਿਨਾਰਾ ਕਰ ਲੈਂਦੇ ਹਨ। ਵਾਣਪ੍ਰਸਥ ਅਵਸਥਾ 60 ਸਾਲ ਦੇ ਬਾਦ ਹੁੰਦੀ ਹੈ। ਗੁਰੂ ਵੀ ਉਦੋਂ ਕਰਦੇ ਹਨ। ਅੱਜਕਲ ਤਾਂ ਛੋਟੇਪਨ ਤੋਂ ਹੀ ਗੁਰੂ ਕਰਵਾ ਦਿੰਦੇ ਹਨ। ਨਹੀਂ ਤਾਂ ਪਹਿਲਾਂ ਬਾਪ, ਫਿਰ ਟੀਚਰ ਫਿਰ 60 ਸਾਲ ਦੇ ਬਾਦ ਗੁਰੂ ਕੀਤਾ ਜਾਂਦਾ ਹੈ। ਸਦਗਤੀ ਦਾਤਾ ਤਾਂ ਇੱਕ ਹੀ ਬਾਪ ਹੈ, ਇਹ ਅਨੇਕ ਗੁਰੂ ਲੋਕੀ ਥੋੜ੍ਹੀ ਨਾ ਹਨ। ਇਹ ਤਾਂ ਸਭ ਪੈਸੇ ਕਮਾਉਣ ਦੀਆਂ ਯੁਕਤੀਆਂ ਹਨ, ਸਤਿਗੁਰੂ ਹੈ ਹੀ ਇੱਕ - ਸਭ ਦੀ ਸਦਗਤੀ ਕਰਨ ਵਾਲਾ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਸਭ ਵੇਦਾਂ ਸ਼ਾਸਤਰਾਂ ਦਾ ਸਾਰ ਸਮਝਾਉਂਦਾ ਹਾਂ। ਇਹ ਸਭ ਹੈ ਭਗਤੀਮਾਰਗ ਦੀ ਸਮੱਗਰੀ। ਪੌੜੀ ਉਤਰਨਾ ਹੁੰਦਾ ਹੈ। ਗਿਆਨ, ਭਗਤੀ, ਫਿਰ ਭਗਤੀ ਦਾ ਹੈ ਵੈਰਾਗ। ਜਦੋਂ ਗਿਆਨ ਮਿਲਦਾ ਹੈ ਤਾਂ ਹੀ ਭਗਤੀ ਦਾ ਵੈਰਾਗ ਹੁੰਦਾ ਹੈ। ਇਸ ਪੁਰਾਣੀ ਦੁਨੀਆਂ ਨਾਲ ਤੁਹਾਨੂੰ ਵੈਰਾਗ ਹੁੰਦਾ ਹੈ। ਬਾਕੀ ਦੁਨੀਆਂ ਨੂੰ ਛੱਡ ਕਿੱਥੇ ਜਾਵੋਗੇ? ਤੁਸੀਂ ਜਾਣਦੇ ਹੋ ਇਹ ਦੁਨੀਆਂ ਹੀ ਖ਼ਤਮ ਹੋਣੀ ਹੈ ਇਸਲਈ ਹੁਣ ਬੇਹੱਦ ਦੀ ਦੁਨੀਆ ਦਾ ਸੰਨਿਆਸ ਕਰਨਾ ਹੈ। ਪਵਿੱਤਰ ਬਣੇ ਬਿਗਰ ਘਰ ਜਾ ਨਹੀਂ ਸਕਦੇ। ਪਵਿੱਤਰ ਬਣਨ ਦੇ ਲਈ ਯਾਦ ਦੀ ਯਾਤਰਾ ਚਾਹੀਦੀ ਹੈ। ਭਾਰਤ ਵਿੱਚ ਖ਼ੂਨ ਦੀਆਂ ਨਦੀਆਂ ਹੋਣ ਤੋਂ ਬਾਦ ਦੁੱਧ ਦੀਆਂ ਨਦੀਆਂ ਵਗਣਗੀਆਂ । ਵਿਸ਼ਨੂੰ ਨੂੰ ਵੀ ਖੀਰਸਗਰ ਵਿੱਚ ਵਿਖਾਉਂਦੇ ਹਨ। ਸਮਝਾਇਆ ਜਾਂਦਾ ਹੈ - ਇਸ ਲੜਾਈ ਨਾਲ ਮੁਕਤੀ - ਜੀਵਨਮੁਕਤੀ ਦੇ ਗੇਟ ਖੁਲ੍ਹਦੇ ਹਨ। ਜਿੰਨਾਂ ਤੁਸੀਂ ਬੱਚੇ ਅੱਗੇ ਵੱਧੋਗੇ ਉਨਾਂ ਹੀ ਆਵਾਜ ਨਿਕਲਦਾ ਰਹੇਗਾ। ਹੁਣ ਲੜ੍ਹਾਈ ਲੱਗੀ ਤੇ ਲੱਗੀ। ਇੱਕ ਚਿੰਗਾਰੀ ਨਾਲ ਪਹਿਲੋਂ ਵੇਖੋ ਕੀ ਹੋਇਆ ਸੀ। ਸਮਝਦੇ ਹਨ ਕਿ ਲੜਾਂਗੇ ਜ਼ਰੂਰ। ਲੜ੍ਹਾਈ ਚਲਦੀ ਹੀ ਰਹਿੰਦੀ ਹੈ। ਇੱਕ - ਦੂਜੇ ਦੇ ਮਦਦਗਰ ਬਣਦੇ ਹੀ ਰਹਿੰਦੇ ਹਨ। ਤੁਹਾਨੂੰ ਵੀ ਨਵੀਂ ਦੁਨੀਆਂ ਚਾਹੀਦੀ ਹੈ ਤਾਂ ਪੁਰਾਣੀ ਦੁਨੀਆਂ ਜਰੂਰ ਖ਼ਤਮ ਹੋਣੀ ਚਾਹੀਦੀ ਹੈ। ਅੱਛਾ!

।ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਕਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਹ ਪੁਰਾਣੀ ਦੁਨੀਆਂ ਹੁਣ ਖ਼ਤਮ ਹੋਣੀ ਹੈ ਇਸਲਈ ਇਸ ਦੁਨੀਆਂ ਦਾ ਸੰਨਿਆਸ ਕਰਨਾ ਹੈ। ਦੁਨੀਆਂ ਨੂੰ ਛੱਡ ਕਿਤੇ ਜਾਣਾ ਨਹੀਂ ਹੈ, ਲੇਕਿਨ ਇਸ ਨੂੰ ਬੁੱਧੀ ਨਾਲ ਭੁੱਲਣਾ ਹੈ।

2. ਨਿਰਵਾਣਧਾਮ ਵਿੱਚ ਜਾਣ ਦੇ ਲਈ ਪੂਰਾ ਪਾਵਨ ਬਣਨਾ ਹੈ। ਰਚਨਾ ਦੇ ਆਦਿ - ਮੱਧ - ਅੰਤ ਨੂੰ ਪੂਰਾ ਸਮਝ ਕੇ ਨਵੀਂ ਦੁਨੀਆਂ ਵਿੱਚ ਉੱਚ ਪਦਵੀ ਪਾਉਣੀ ਹੈ।

ਵਰਦਾਨ:-
ਅਲਬੇਲੇਪਨ ਦੀ ਨੀਂਦ ਨੂੰ ਤਲਾਕ ਦੇਣ ਵਾਲੇ ਨਿਦ੍ਰਾਜੀਤ, ਚੱਕਰਵਰਤੀ ਭਵ:

ਸਾਖਸ਼ਾਤਮੂਰਤ ਬਣ ਭਗਤਾਂ ਨੂੰ ਸਾਖਸ਼ਾਤਕਾਰ ਕਰਵਾਉਣ ਦੇ ਲਈ ਚਕ੍ਰਵਰਤੀ ਬਣਨ ਦੇ ਲਈ ਨੀਂਦ੍ਰਾਜੀਤ ਬਣੋ। ਜਦੋਂ ਵਿਨਾਸ਼ਕਾਲ ਭੁੱਲਦਾ ਹੈ ਉਦੋਂ ਅਲਬੇਲੇਪਨ ਦੀ ਨੀਂਦ ਆਉਂਦੀ ਹੈ। ਭਗਤਾਂ ਦੀ ਪੁਕਾਰ ਸੁਣੋ, ਦੁਖੀ ਆਤਮਾਵਾਂ ਦੇ ਦੁਖ ਦੀ ਪੁਕਾਰ ਸੁਣੋ ਤਾਂ ਕਦੇ ਵੀ ਅਲਬੇਲੇਪਨ ਦੀ ਨੀਂਦ ਨਹੀਂ ਆਵੇਗੀ। ਤਾਂ ਹੁਣ ਸਦਾ ਜਗਦੀ ਜੋਤ ਬਣ ਅਲਬੇਲੇਪਨ ਦੀ ਨੀਂਦ ਨੂੰ ਤਲਾਕ ਦੇਵੋ ਅਤੇ ਸਾਖਸ਼ਾਤਕਾਰ ਮੂਰਤ ਬਣੋ।

ਸਲੋਗਨ:-
ਤਨ - ਮਨ - ਧਨ, ਮਨ - ਵਾਣੀ - ਕਰਮ ਕਿਸੇ ਵੀ ਤਰ੍ਹਾਂ ਨਾਲ ਬਾਪ ਦੇ ਕਰਤੱਵਿਆ ਵਿੱਚ ਸਹਿਯੋਗੀ ਬਣੋ ਤਾਂ ਸਹਿਜਯੋਗੀ ਬਣ ਜਾਵੋਗੇ।