15.10.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਨਾਜੁਕਪਣਾ ਵੀ ਦੇਹ - ਅਭਿਮਾਨ ਹੈ, ਰੁਸਨਾ, ਰੋਣਾ ਇਹ ਸਭ ਆਸੁਰੀ ਸੰਸਕਾਰ ਤੁਸੀਂ ਬੱਚਿਆਂ ਵਿੱਚ ਨਹੀਂ ਹੋਣੇ ਚਾਹੀਦੇ, ਦੁੱਖ - ਸੁਖ, ਮਾਨ - ਅਪਮਾਨ ਸਭ ਸਹਿਣ ਕਰਨਾ ਹੈ"

ਪ੍ਰਸ਼ਨ:-
ਸਰਵਿਸ ਵਿੱਚ ਢਿਲਾਪ੍ਨ ਆਉਣ ਦਾ ਮੁਖ ਕਾਰਨ ਕੀ ਹੈ?

ਉੱਤਰ:-
ਜੱਦ ਦੇਹ ਅਭਿਮਾਨ ਦੇ ਕਾਰਨ ਇੱਕ ਦੋ ਦੀ ਖਾਮੀਆਂ ਵੇਖਣ ਲੱਗਦੇ ਹਨ ਤੱਦ ਸਰਵਿਸ ਵਿੱਚ ਢਿਲਾਪ੍ਨ ਆਉਂਦਾ ਹੈ। ਆਪਸ ਵਿੱਚ ਅਨਬਣੀ ਹੋਣਾ ਵੀ ਦੇਹ - ਅਭਿਮਾਨ ਹੈ। ਮੈ ਫਲਾਣੇ ਦੇ ਨਾਲ ਨਹੀਂ ਚਲ ਸਕਦਾ, ਮੈਂ ਇੱਥੇ ਨਹੀਂ ਰਹਿ ਸਕਦਾ ਇਹ ਸਭ ਨਾਜੁਕਪਣਾ ਹੈ। ਇਹ ਬੋਲ ਮੁਖ ਤੋਂ ਕੱਡਣਾ ਮਾਨਾ ਕੰਡੇ ਬਣਨਾ, ਨਾਫ਼ਰਮਾਨਬਰਦਾਰ ਬਣਨਾ। ਬਾਬਾ ਕਹਿੰਦੇ ਬੱਚੇ, ਤੁਸੀਂ ਰੂਹਾਨੀ ਮਿਲਟਰੀ ਹੋ ਇਸਲਈ ਆਰਡਰ ਹੋਇਆ ਤਾਂ ਫੋਰਨ ਹਾਜ਼ਿਰ ਹੋਣਾ ਚਾਹੀਦਾ ਹੈ। ਕੋਈ ਵੀ ਗੱਲ ਵਿੱਚ ਆਨਾਕਾਨੀ ਨਾ ਕਰੋ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਬੱਚਿਆਂ ਨੂੰ ਪਹਿਲੇ - ਪਹਿਲੇ ਇਹ ਸਿੱਖਿਆ ਮਿਲਦੀ ਹੈ ਕਿ ਆਪਣੇ ਨੂੰ ਆਤਮਾ ਨਿਸ਼ਚਾ ਕਰੋ। ਦੇਹ - ਅਭਿਮਾਨ ਛੱਡ ਦੇਹੀ - ਅਭਿਮਾਨੀ ਬਣਨਾ ਹੈ। ਅਸੀਂ ਆਤਮਾ ਹਾਂ, ਦੇਹੀ - ਅਭਿਮਾਨੀ ਬਣਨ ਤੱਦ ਹੀ ਬਾਪ ਨੂੰ ਯਾਦ ਕਰ ਸਕਣ। ਉਹ ਹੈ ਆਗਿਆਨਕਾਲ। ਇਹ ਹੈ ਗਿਆਨ ਕਾਲ। ਗਿਆਨ ਤਾਂ ਇੱਕ ਹੀ ਬਾਪ ਦਿੰਦੇ ਹਨ ਜੋ ਸਰਵ ਦੀ ਸਦਗਤੀ ਕਰਦੇ ਹਨ। ਅਤੇ ਉਹ ਹੈ ਨਿਰਾਕਾਰ ਮਤਲਬ ਉਨ੍ਹਾਂ ਦਾ ਕੋਈ ਮਨੁੱਖ ਆਕਾਰ ਨਹੀਂ ਹੈ। ਜਿਸ ਨੂੰ ਮਨੁੱਖ ਦਾ ਆਕਾਰ ਹੈ ਉਨ੍ਹਾਂ ਨੂੰ ਭਗਵਾਨ ਨਹੀਂ ਕਹਿ ਸਕਦੇ ਹਨ। ਹੁਣ ਆਤਮਾਵਾਂ ਤਾਂ ਸਭ ਨਿਰਾਕਾਰੀ ਹੀ ਹਨ। ਪਰ ਦੇਹ - ਅਭਿਮਾਨ ਵਿੱਚ ਆਉਣ ਕਾਰਨ ਆਪਣੇ ਨੂੰ ਆਤਮਾ ਭੁੱਲ ਗਏ ਹਨ। ਹੁਣ ਬਾਪ ਕਹਿੰਦੇ ਹਨ ਤੁਹਾਨੂੰ ਵਾਪਿਸ ਜਾਣਾ ਹੈ। ਆਪਣੇ ਨੂੰ ਆਤਮਾ ਸਮਝੋ, ਆਤਮਾ ਸਮਝ ਬਾਪ ਨੂੰ ਯਾਦ ਕਰੋ ਤੱਦ ਜਨਮ - ਜਨਮਾਂਤਰ ਦੇ ਪਾਪ ਭਸਮ ਹੋਣ, ਹੋਰ ਕੋਈ ਉਪਾਏ ਨਹੀਂ। ਆਤਮਾ ਹੀ ਪਤਿਤ, ਆਤਮਾ ਹੀ ਪਾਵਨ ਬਣਦੀ ਹੈ। ਬਾਪ ਨੇ ਸਮਝਾਇਆ ਹੈ ਪਾਵਨ ਆਤਮਾਵਾਂ ਹਨ ਸਤਯੁਗ - ਤ੍ਰੇਤਾ ਵਿੱਚ। ਪਤਿਤ ਆਤਮਾ ਫਿਰ ਰਾਵਣ ਰਾਜ ਵਿੱਚ ਬਣਦੀ ਹੈ। ਸੀੜੀ ਵਿੱਚ ਵੀ ਸਮਝਾਇਆ ਹੈ ਜੋ ਪਾਵਨ ਸੀ ਉਹ ਪਤਿਤ ਬਣੇ ਹਨ। 5 ਹਜ਼ਾਰ ਵਰ੍ਹੇ ਪਹਿਲੇ ਤੁਸੀਂ ਸਭ ਆਤਮਾਵਾਂ ਸ਼ਾਂਤੀਧਾਮ ਵਿੱਚ ਪਾਵਨ ਸੀ। ਉਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ ਨਿਰਵਾਣਧਾਮ। ਫਿਰ ਕਲਯੁਗ ਵਿੱਚ ਪਤਿਤ ਬਣਦੇ ਹਨ ਤੱਦ ਚਿਲਾਉਂਦੇ ਹਨ - ਹੇ ਪਤਿਤ - ਪਾਵਨ ਆਓ। ਬਾਬਾ ਸਮਝਾਉਂਦੇ ਹਨ - ਬੱਚੇ, ਮੈਂ ਜੋ ਤੁਹਾਨੂੰ ਗਿਆਨ ਦੇ ਰਿਹਾ ਹਾਂ ਪਤਿਤ ਤੋਂ ਪਾਵਨ ਹੋਣ ਦਾ, ਉਹ ਸਿਰਫ ਮੈਂ ਹੀ ਦਿੰਦਾ ਹਾਂ ਜੋ ਫਿਰ ਪਰਾਏ ਲੋਪ ਹੋ ਜਾਂਦਾ ਹੈ। ਬਾਪ ਨੂੰ ਹੀ ਆਕੇ ਸੁਣਾਉਣਾ ਪੈਂਦਾ ਹੈ। ਇੱਥੇ ਮਨੁੱਖਾਂ ਨੇ ਅਥਾਹ ਸ਼ਾਸਤਰ ਬਣਾਏ ਹਨ। ਸਤਯੁਗ ਵਿੱਚ ਕੋਈ ਸ਼ਾਸਤਰ ਹੁੰਦਾ ਹੀ ਨਹੀਂ। ਉੱਥੇ ਭਗਤੀ ਮਾਰਗ ਰਿੰਚਕ ਵੀ ਨਹੀਂ।

ਹੁਣ ਬਾਪ ਕਹਿੰਦੇ ਹਨ ਤੁਸੀਂ ਮੇਰੇ ਦੁਆਰਾ ਹੀ ਪਤਿਤ ਤੋਂ ਪਾਵਨ ਬਣ ਸਕਦੇ ਹੋ। ਪਾਵਨ ਦੁਨੀਆਂ ਜਰੂਰ ਬਣਨੀ ਹੀ ਹੈ। ਮੈਂ ਤਾਂ ਬੱਚਿਆਂ ਨੂੰ ਹੀ ਆਕੇ ਰਾਜਯੋਗ ਸਿਖਾਉਂਦਾ ਹਾਂ। ਦੈਵੀਗੁਣ ਵੀ ਧਾਰਨ ਕਰਨੇ ਹਨ। ਰੁਸਨਾ, ਰੋਣਾ ਇਹ ਸਭ ਆਸੁਰੀ ਸ੍ਵਭਾਵ ਹੈ। ਬਾਪ ਕਹਿੰਦੇ ਹਨ ਦੁੱਖ- ਸੁਖ, ਮਾਨ - ਅਪਮਾਨ ਸਭ ਬੱਚਿਆਂ ਨੂੰ ਸਹਿਣ ਕਰਨਾ ਹੈ। ਨਾਜੁਕਪਣਾ ਨਹੀਂ। ਮੈਂ ਫਲਾਣੇ ਸਥਾਨ ਤੇ ਨਹੀਂ ਰਹਿ ਸਕਦੀ ਹਾਂ, ਇਹ ਵੀ ਨਾਜੁਕਪਣਾ ਹੈ। ਇਨ੍ਹਾਂ ਦਾ ਸ੍ਵਭਾਵ ਇਵੇਂ ਹੈ, ਇਹ ਇਵੇਂ ਹੈ, ਵੈਸੇ ਹੈ, ਇਕ ਕੁਝ ਵੀ ਰਹਿਣਾ ਨਹੀਂ ਚਾਹੀਦਾ। ਮੁਖ ਤੋਂ ਹਮੇਸ਼ਾ ਫੁੱਲ ਹੀ ਨਿਕਲਣ। ਕੰਡਾ ਨਹੀਂ ਨਿਕਲਣਾ ਚਾਹੀਦਾ। ਕਿੰਨੇ ਬੱਚਿਆਂ ਦੇ ਮੁਖ ਤੋਂ ਕੰਡੇ ਬਹੁਤ ਨਿਕਲਦੇ ਹਨ। ਕਿਸੇ ਨੂੰ ਗੁੱਸਾ ਕਰਨਾ ਵੀ ਕੰਡਾ ਹੈ। ਇੱਕ - ਦੋ ਵਿੱਚ ਬੱਚਿਆਂ ਦੀ ਅਨਬਣੀ ਬਹੁਤ ਹੁੰਦੀ ਹੈ। ਦੇਹ - ਅਭਿਮਾਨ ਹੋਣ ਕਾਰਨ ਇੱਕ ਦੋ ਦੀ ਖਾਮੀਆਂ ਵੇਖਦੇ ਖੁਦ ਵਿੱਚ ਕਈ ਪ੍ਰਕਾਰ ਦੀ ਖਾਮੀਆਂ ਰਹਿ ਜਾਂਦੀਆਂ ਹਨ, ਇਸਲਈ ਫਿਰ ਸਰਵਿਸ ਢਿਲੀ ਪੈ ਜਾਂਦੀ ਹੈ। ਬਾਬਾ ਸਮਝਦੇ ਹਨ - ਇਹ ਵੀ ਡਰਾਮਾ ਅਨੁਸਾਰ ਹੁੰਦਾ ਹੈ। ਸੁਧਰਨਾ ਵੀ ਤਾਂ ਹੈ। ਮਿਲਟਰੀ ਦੇ ਲੋਕ ਜੱਦ ਲੜਾਈ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਦਾ ਕੰਮ ਹੀ ਹੈ ਦੁਸ਼ਮਣ ਨਾਲ ਲੜਨਾ। ਫਲਡਸ ਹੁੰਦੀ ਹੈ ਜਾਂ ਕੁਝ ਹੰਗਾਮਾ ਹੋਇਆ ਤਾਂ ਵੀ ਬਹੁਤ ਮਿਲਟਰੀ ਨੂੰ ਬੁਲਾਉਂਦੇ ਹਨ। ਫਿਰ ਮਿਲਟਰੀ ਦੇ ਲੋਕ ਮਜ਼ਦੂਰੀ ਆਦਿ ਦਾ ਕੰਮ ਵੀ ਕਰਨ ਲੱਗ ਪੈਂਦੇ ਹਨ। ਗਵਰਮੈਂਟ ਮਿਲਟਰੀ ਨੂੰ ਆਰਡਰ ਕਰਦੀ ਹੈ। ਇਹ ਮਿੱਟੀ ਸਾਰੀ ਭਰੋ। ਜੇਕਰ ਕੋਈ ਨਾ ਆਇਆ ਤਾਂ ਗੋਲੀ ਦੇ ਮੂੰਹ ਵਿੱਚ। ਗਰਵਮੈਂਟ ਦਾ ਆਰਡਰ ਮਨਣਾ ਹੀ ਪਵੇ। ਬਾਪ ਕਹਿੰਦੇ ਹਨ ਤੁਸੀਂ ਵੀ ਸਰਵਿਸ ਦੇ ਲਈ ਬੰਧੇ ਹੋਏ ਹੋ। ਬਾਪ ਜਿੱਥੇ ਵੀ ਸਰਵਿਸ ਤੇ ਜਾਨ ਦੇ ਲਈ ਬੋਲੇ, ਝੱਟ ਹਾਜ਼ਿਰ ਹੋਣਾ ਚਾਹੀਦਾ। ਨਹੀਂ ਮੰਨਿਆ ਤਾਂ ਮਿਲਟਰੀ ਨਹੀਂ ਕਹਾਂਗੇ। ਉਹ ਫਿਰ ਦਿਲ ਤੇ ਨਹੀਂ ਚੜ੍ਹਦੇ। ਤੁਸੀਂ ਬਾਪ ਦੇ ਮਦਦਗਾਰ ਹੋ ਸਭ ਨੂੰ ਪੈਗਾਮ ਦੇਣ ਵਿੱਚ। ਹੁਣ ਸਮਝੋ ਕਿਧਰੇ ਵੱਡਾ ਮਿਯੂਜ਼ਿਯਮ ਖੋਲਦੇ ਹਨ, ਕਹਿੰਦੇ ਹਨ 10 ਮਾਇਲ ਦੂਰ ਹੈ, ਸਰਵਿਸ ਤੇ ਤਾਂ ਜਾਣਾ ਪਵੇ ਨਾ। ਖਰਚੇ ਦਾ ਖਿਆਲ ਥੋੜੀ ਕਰਨਾ ਹੈ। ਵੱਡੇ ਤੋਂ ਵੱਡੇ ਗਰਵਮੈਂਟ ਬੇਹੱਦ ਦੇ ਬਾਪ ਦਾ ਆਰਡਰ ਮਿਲਦਾ ਹੈ, ਜਿਸ ਦਾ ਰਾਈਟ ਹੈਂਡ ਫਿਰ ਧਰਮਰਾਜ ਹੈ। ਉਨ੍ਹਾਂ ਦੀ ਸ਼੍ਰੀਮਤ ਤੇ ਨਾ ਚੱਲਣ ਨਾਲ ਫਿਰ ਡਿੱਗ ਪੈਂਦੇ ਹਨ। ਸ਼੍ਰੀਮਤ ਕਹਿੰਦੀ ਹੈ ਆਪਣੀ ਅੱਖਾਂ ਨੂੰ ਸਿਵਿਲ ਬਣਾਓ। ਕਾਮ ਤੇ ਜਿੱਤ ਪਾਉਣ ਦੀ ਹਿੰਮਤ ਰੱਖਣੀ ਚਾਹੀਦੀ ਹੈ। ਬਾਬਾ ਦਾ ਹੁਕਮ ਹੈ, ਜੇ ਅਸੀਂ ਨਹੀਂ ਮੰਨਾਂਗੇ ਤਾਂ ਇੱਕਦਮ ਚਕਨਾਚੂਰ ਹੋ ਜਾਵਾਂਗੇ। 21 ਜਨਮਾਂ ਦੀ ਰਜਾਈ ਵਿੱਚ ਰੋਲਾ ਪੈ ਜਾਏਗਾ। ਬਾਪ ਕਹਿੰਦੇ ਹਨ ਮੈਨੂੰ ਬੱਚਿਆਂ ਦੇ ਬਗੈਰ ਤਾਂ ਕਦੀ ਕੋਈ ਜਾਨ ਨਾ ਸਕੇ। ਕਲਪ ਪਹਿਲੇ ਵਾਲੇ ਹੀ ਅਹਿਸਤੇ - ਅਹਿਸਤੇ ਨਿਕਲਦੇ ਰਹਿਣਗੇ। ਇਹ ਹਨ ਬਿਲਕੁਲ ਨਵੀਂਆਂ - ਨਵੀਂਆਂ ਗੱਲਾਂ। ਇਹ ਹੈ ਗੀਤਾ ਦਾ ਯੁਗ। ਪਰ ਸ਼ਾਸਤਰਾਂ ਵਿੱਚ ਇਸ ਸੰਗਮਯੁਗ ਦਾ ਵਰਨਣ ਨਹੀਂ ਹੈ। ਗੀਤਾ ਨੂੰ ਹੀ ਦਵਾਪਰ ਵਿੱਚ ਲੈ ਗਏ ਹਨ। ਪਰ ਜੱਦ ਰਾਜਯੋਗ ਸਿਖਾਇਆ ਤਾਂ ਜਰੂਰ ਸੰਗਮ ਹੋਵੇਗਾ ਨਾ। ਪਰ ਕਿਸੇ ਦੀ ਵੀ ਬੁੱਧੀ ਵਿੱਚ ਇਹ ਗੱਲਾਂ ਨਹੀਂ ਹਨ। ਹੁਣ ਤੁਹਾਨੂੰ ਗਿਆਨ ਦਾ ਨਸ਼ਾ ਚੜ੍ਹਿਆ ਹੋਇਆ ਹੈ। ਮਨੁੱਖਾਂ ਨੂੰ ਹੈ ਭਗਤੀ ਮਾਰਗ ਦਾ ਨਸ਼ਾ। ਕਹਿੰਦੇ ਹਨ ਭਗਵਾਨ ਵੀ ਆ ਜਾਏ ਤਾਂ ਵੀ ਅਸੀਂ ਭਗਤੀ ਨਹੀਂ ਛੱਡਾਂਗੇ। ਇਹ ਉੱਥਾਨ ਅਤੇ ਪਤਨ ਦੀ ਸੀੜੀ ਬਹੁਤ ਚੰਗੀ ਹੈ, ਤਾਂ ਵੀ ਮਨੁੱਖਾਂ ਦੀਆਂ ਅੱਖਾਂ ਨਹੀਂ ਖੁਲਦੀਆਂ ਹਨ। ਮਾਇਆ ਦੇ ਨਸ਼ੇ ਵਿੱਚ ਇੱਕਦਮ ਚਕਨਾਚੂਰ ਹੈ। ਗਿਆਨ ਦਾ ਨਸ਼ਾ ਬਹੁਤ ਦੇਰੀ ਨਾਲ ਚੜ੍ਹਦਾ ਹੈ। ਪਹਿਲੇ ਤਾਂ ਦੈਵੀਗੁਣ ਵੀ ਚਾਹੀਦੇ ਹਨ। ਬਾਪ ਦਾ ਕੋਈ ਵੀ ਆਰਡਰ ਹੋਇਆ ਤਾਂ ਉਸ ਵਿੱਚ ਆਨਾਕਾਨੀ ਨਹੀਂ ਕਰਨੀ ਹੈ। ਇਹ ਮੈਂ ਨਹੀਂ ਕਰ ਸਕਦਾ ਹਾਂ, ਇਸ ਨੂੰ ਕਿਹਾ ਜਾਂਦਾ ਹੈ ਨਾਫ਼ਰਮਾਨਬਰਦਾਰ। ਸ਼੍ਰੀਮਤ ਮਿਲਦੀ ਹੈ ਇਵੇਂ - ਇਵੇਂ ਕਰਨਾ ਹੈ ਤਾਂ ਸਮਝਣਾ ਚਾਹੀਦਾ ਕਿ ਸ਼ਿਵਬਾਬਾ ਦੀ ਸ਼੍ਰੇਸ਼ਠ ਮਤ ਹੈ। ਉਹ ਹੈ ਹੀ ਸਦਗਤੀ ਦਾਤਾ। ਦਾਤਾ ਕਦੀ ਉਲਟੀ ਮਤ ਨਹੀਂ ਦੇਣਗੇ। ਬਾਪ ਕਹਿੰਦੇ ਹਨ ਮੈ ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਪ੍ਰਵੇਸ਼ ਕਰਦਾ ਹਾਂ। ਇਨ੍ਹਾਂ ਤੋਂ ਵੀ ਵੇਖੋ ਲਕਸ਼ਮੀ ਉੱਚ ਚਲੀ ਜਾਂਦੀ ਹੈ। ਗਾਇਨ ਵੀ ਹੈ - ਫੀਮੇਲ ਨੂੰ ਅੱਗੇ ਰੱਖਿਆ ਜਾਂਦਾ ਹੈ। ਪਹਿਲੇ ਲਕਸ਼ਮੀ ਫਿਰ ਨਾਰਾਇਣ, ਯਥਾ ਰਾਜਾ ਰਾਣੀ ਤਥਾ ਪ੍ਰਜਾ ਹੋ ਜਾਂਦੀ ਹੈ। ਤੁਹਾਨੂੰ ਵੀ ਇਵੇਂ ਸ਼੍ਰੇਸ਼ਠ ਬਣਨਾ ਹੈ। ਇਸ ਸਮੇਂ ਤਾਂ ਸਾਰੀ ਦੁਨੀਆਂ ਵਿੱਚ ਰਾਵਣ ਰਾਜ ਹੈ। ਸਾਰੇ ਕਹਿੰਦੇ ਹਨ ਰਾਮਰਾਜ ਚਾਹੀਦਾ ਹੈ। ਹੁਣ ਹੈ ਸੰਗਮ। ਜਦੋਂ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ ਤਾਂ ਰਾਵਣ ਰਾਜ ਨਹੀਂ ਸੀ, ਫਿਰ ਚੇਂਜ ਕਿਵੇਂ ਹੁੰਦੀ ਹੈ, ਇਹ ਕੋਈ ਨਹੀਂ ਜਾਣਦੇ। ਸਾਰੇ ਘੋਰ ਹਨ੍ਹੇਰੇ ਵਿੱਚ ਹੈ। ਸਮਝਦੇ ਹਨ - ਕਲਯੁਗ ਤਾਂ ਹੁਣ ਛੋਟਾ ਬੱਚਾ, ਰੇਗੜੀ ਪਹਿਣ ਰਿਹਾ ਹੈ। ਤਾਂ ਮਨੁੱਖ ਹੋਰ ਹੀ ਨੀਂਦ ਵਿੱਚ ਸੋਏ ਹੋਏ ਹਨ। ਇਹ ਰੂਹਾਨੀ ਨਾਲੇਜ, ਰੂਹਾਨੀ ਬਾਪ ਹੀ ਰੂਹਾਂ ਨੂੰ ਦਿੰਦੇ ਹਨ, ਰਾਜਯੋਗ ਵੀ ਸਿਖਾਉਂਦੇ ਹਨ। ਕ੍ਰਿਸ਼ਨ ਨੂੰ ਰੂਹਾਨੀ ਬਾਪ ਨਹੀਂ ਕਹਾਂਗੇ। ਉਹ ਇਵੇਂ ਨਹੀਂ ਕਹਿਣਗੇ ਕਿ ਹੇ ਰੂਹਾਨੀ ਬੱਚਿਓ। ਇਹ ਵੀ ਲਿਖਣਾ ਚਾਹੀਦਾ ਹੈ - ਰੂਹਾਨੀ ਨਾਲੇਜਫੁੱਲ ਬਾਪ ਸਪ੍ਰਿਚੂਲ਼ ਨਾਲੇਜ ਰੂਹਾਨੀ ਬੱਚਿਆਂ ਨੂੰ ਦਿੰਦੇ ਹਨ।

ਬਾਪ ਸਮਝਾਉਂਦੇ ਹਨ ਦੁਨੀਆਂ ਵਿੱਚ ਸਾਰੇ ਮਨੁੱਖ ਹਨ ਦੇਹ - ਅਭਿਮਾਨੀ। ਮੈਂ ਆਤਮਾ ਹਾਂ, ਇਹ ਕੋਈ ਨਹੀਂ ਜਾਣਦੇ ਹਨ। ਬਾਪ ਕਹਿੰਦੇ ਹਨ ਕਿਸੇ ਦੀ ਵੀ ਆਤਮਾ ਲੀਨ ਨਹੀਂ ਹੁੰਦੀ ਹੈ। ਹੁਣ ਤੁਸੀਂ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ, ਦੁਸ਼ਹਿਰਾ, ਦੀਪਾਵਲੀ ਕੀ ਹੈ। ਮਨੁੱਖ ਤਾਂ ਜੋ ਵੀ ਪੂਜਾ ਆਦਿ ਕਰਦੇ ਹਨ, ਸਭ ਬਲਾਇੰਡਫੇਥ ਦੀ, ਜਿਸ ਨੂੰ ਗੁੱਡੀ ਪੂਜਾ ਕਿਹਾ ਜਾਂਦਾ ਹੈ, ਪੱਥਰ ਪੂਜਾ ਕਿਹਾ ਜਾਂਦਾ ਹੈ। ਹੁਣ ਤੁਸੀਂ ਪਾਰਸਬੁਧੀ ਬਣਦੇ ਹੋ ਤਾਂ ਪੱਥਰ ਦੀ ਪੂਜਾ ਨਹੀਂ ਕਰ ਸਕਦੇ ਹੋ। ਚਿੱਤਰਾਂ ਦੇ ਅੱਗੇ ਜਾਕੇ ਮੱਥਾ ਟੇਕਦੇ ਹਨ। ਕੁਝ ਵੀ ਸਮਝਦੇ ਨਹੀਂ। ਕਹਿੰਦੇ ਵੀ ਹਨ ਗਿਆਨ, ਭਗਤੀ ਅਤੇ ਵੈਰਾਗ। ਗਿਆਨ ਅੱਧਾਕਲਪ ਚਲਿਆ ਫਿਰ ਭਗਤੀ ਸ਼ੁਰੂ ਹੋਈ। ਹੁਣ ਤੁਹਾਨੂੰ ਗਿਆਨ ਮਿਲਦਾ ਹੈ ਤਾਂ ਭਗਤੀ ਤੋਂ ਵੈਰਾਗ ਆ ਜਾਂਦਾ ਹੈ। ਇਹ ਦੁਨੀਆਂ ਹੀ ਬਦਲਦੀ ਹੈ। ਕਲਯੁਗ ਵਿੱਚ ਭਗਤੀ ਹੈ। ਸਤਯੁਗ ਵਿੱਚ ਭਗਤੀ ਹੁੰਦੀ ਨਹੀਂ। ਉਥੇ ਹੈ ਹੀ ਪੂਜਿਆ। ਬਾਪ ਕਹਿੰਦੇ ਹਨ - ਬੱਚੇ, ਤੁਸੀਂ ਮੱਥਾ ਕਿਓਂ ਟੇਕਦੇ ਹੋ। ਅੱਧਾਕਲਪ ਤੁਸੀਂ ਮੱਥਾ ਵੀ ਘਿਸਾਇਆ, ਪੈਸੇ ਵੀ ਗਵਾਏ, ਮਿਲਿਆ ਕੁਝ ਨਹੀਂ। ਮਾਇਆ ਨੇ ਇੱਕਦਮ ਮੱਥਾ ਮੂਡ ਲਿਤਾ ਹੈ। ਕੰਗਾਲ ਬਣਾ ਦਿੱਤਾ ਹੈ। ਫਿਰ ਬਾਪ ਆਕੇ ਸਭ ਦਾ ਮੱਥਾ ਠੀਕ ਕਰ ਦਿੰਦੇ ਹਨ। ਹੁਣ ਅਹਿਸਤੇ - ਅਹਿਸਤੇ ਕੁਝ ਯੂਰੋਪੀਅਨ ਲੋਕ ਵੀ ਸਮਝਦੇ ਹਨ। ਬਾਬਾ ਨੇ ਸਮਝਾਇਆ ਹੈ - ਇਹ ਭਾਰਤਵਾਸੀ ਤਾਂ ਬਿਲਕੁਲ ਤਮੋਗੁਣੀ ਬਣ ਗਏ ਹਨ। ਉਹ ਹੋਰ ਧਰਮ ਵਾਲੇ ਫਿਰ ਵੀ ਪਿੱਛੋਂ ਆਉਂਦੇ ਹਨ ਤਾਂ ਸੁਖ ਵੀ ਥੋੜਾ, ਦੁੱਖ ਵੀ ਥੋੜਾ ਮਿਲਦਾ ਹੈ। ਭਾਰਤਵਾਸੀਆਂ ਨੂੰ ਸੁਖ ਬਹੁਤ ਤਾਂ ਦੁੱਖ ਵੀ ਬਹੁਤ ਹਨ। ਸ਼ੁਰੂ ਵਿੱਚ ਹੀ ਕਿੰਨੇ ਧਨਵਾਨ ਇੱਕਦਮ ਵਿਸ਼ਵ ਦੇ ਮਾਲਿਕ ਹੁੰਦੇ ਹਨ। ਹੋਰ ਧਰਮ ਵਾਲੇ ਕੋਈ ਪਹਿਲੇ ਥੋੜੀ ਧਨਵਾਨ ਹੁੰਦੇ ਹਨ। ਪਿੱਛੋਂ ਵ੍ਰਿਧੀ ਨੂੰ ਪਾਉਂਦੇ - ਪਾਉਂਦੇ ਹੁਣ ਆਕੇ ਧਨਵਾਨ ਹੋਏ ਹਨ। ਹੁਣ ਫਿਰ ਸਭ ਤੋਂ ਭਿਖਾਰੀ ਵੀ ਭਾਰਤ ਬਣਿਆ ਹੈ। ਅੰਧਸ਼ਰ੍ਧਾਲੁ ਵੀ ਭਾਰਤ ਹੈ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਬਾਪ ਕਹਿੰਦੇ ਹਨ ਮੈਨੇ ਜਿਸ ਨੂੰ ਹੈਵਿਨ ਬਣਾਇਆ ਹੈ, ਉਹ ਹੇਲ ਬਣ ਗਿਆ ਹੈ। ਮਨੁੱਖ ਬੰਦਰਬੁਧੀ ਬਣ ਗਏ ਹਨ, ਉਨ੍ਹਾਂ ਨੂੰ ਮੈ ਆਕੇ ਮੰਦਿਰ ਲਾਇਕ ਬਣਾਉਂਦਾ ਹਾਂ। ਵਿਕਾਰ ਬੜੇ ਕੜੇ ਹੁੰਦੇ ਹਨ। ਗੁੱਸਾ ਕਿੰਨਾ ਹੈ। ਤੁਹਾਡੇ ਵਿੱਚ ਕੋਈ ਗੁੱਸਾ ਨਹੀਂ ਹੋਣਾ ਚਾਹੀਦਾ ਹੈ। ਬਿਲਕੁਲ ਮਿੱਠੇ, ਸ਼ਾਂਤ, ਅਤਿ ਮਿੱਠੇ ਬਣੋ। ਇਹ ਵੀ ਜਾਣਦੇ ਹੋ ਕੋਟੋਂ ਵਿੱਚ ਕੋਈ ਹੀ ਨਿਕਲਦੇ ਹਨ - ਰਜਾਈ ਪਦ ਪਾਉਣ ਵਾਲੇ। ਬਾਪ ਕਹਿੰਦੇ ਹਨ ਮੈ ਆਇਆ ਹਾਂ ਤੁਹਾਨੂੰ ਨਰ ਤੋਂ ਨਾਰਾਇਣ ਬਣਾਉਣ। ਉਸ ਵਿੱਚ ਵੀ 8 ਰਤਨ ਮੁਖ ਗਾਏ ਜਾਂਦੇ ਹਨ। 8 ਰਤਨ ਅਤੇ ਵਿਚਕਾਰ ਹੈ ਬਾਪ। 8 ਹੈ ਪਾਸ ਵਿਦ ਆਨਰਜ਼, ਸੋ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ। ਦੇਹ - ਅਭਿਮਾਨ ਨੂੰ ਤੋੜਨ ਲਈ ਬਹੁਤ ਮਿਹਨਤ ਲੱਗਦੀ ਹੈ। ਦੇਹ ਦਾ ਭਾਨ ਬਿਲਕੁਲ ਨਿਕਲ ਜਾਏ। ਕੋਈ - ਕੋਈ ਪੱਕੇ ਬ੍ਰਹਮਾ ਗਿਆਨੀ ਜੋ ਹੁੰਦੇ ਹਨ, ਉਨ੍ਹਾਂ ਦਾ ਵੀ ਇਵੇਂ ਹੁੰਦਾ ਹੈ। ਬੈਠੇ - ਬੈਠੇ ਦੇਹ ਦਾ ਤਿਆਗ ਕਰ ਦਿੰਦੇ ਹਨ। ਬੈਠੇ - ਬੈਠੇ ਇਵੇਂ ਸ਼ਰੀਰ ਛੱਡਦੇ ਹਨ, ਵਾਯੂਮੰਡਲ ਇਕਦਮ ਸ਼ਾਂਤ ਹੋ ਜਾਂਦਾ ਹੈ ਅਤੇ ਅਕਸਰ ਕਰਕੇ ਪ੍ਰਭਾਤ ਦੇ ਸ਼ੁੱਧ ਸਮੇਂ ਤੇ ਸ਼ਰੀਰ ਛੱਡਦੇ ਹਨ। ਰਾਤ ਨੂੰ ਮਨੁੱਖ ਬਹੁਤ ਗੰਦ ਕਰਦੇ ਹਨ, ਸਵੇਰੇ ਨੂੰ ਸਨਾਨ ਆਦਿ ਕਰਕੇ ਭਗਵਾਨ - ਭਗਵਾਨ ਕਹਿਣ ਲੱਗਦੇ ਹਨ। ਪੂਜਾ ਕਰਦੇ ਹਨ। ਬਾਪ ਸਭ ਗੱਲਾਂ ਸਮਝਾਉਂਦੇ ਰਹਿੰਦੇ ਹਨ। ਪ੍ਰਦਰਸ਼ਨੀ ਆਦਿ ਵਿੱਚ ਵੀ ਪਹਿਲੇ - ਪਹਿਲੇ ਤੁਸੀਂ ਅਲਫ਼ ਦਾ ਪਰਿਚੈ ਦੋ। ਪਹਿਲੇ ਅਲਫ਼ ਅਤੇ ਬੇ। ਬਾਪ ਤਾਂ ਇੱਕ ਹੀ ਨਿਰਾਕਾਰ ਹੈ। ਬਾਪ ਹੀ ਬੈਠ ਰਚਨਾ ਦੇ ਆਦਿ - ਮੱਧ - ਅੰਤ ਦਾ ਗਿਆਨ ਸਮਝਾਉਂਦੇ ਹਨ। ਉਹ ਹੀ ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ। ਦੇਹ ਦੇ ਸੰਬੰਧ ਛੱਡ ਆਪਣੇ ਨੂੰ ਆਤਮਾ ਸਮਝ ਮਾਮੇਕਮ ਯਾਦ ਕਰੋ। ਬਾਪ ਦਾ ਪਰਿਚੈ ਤੁਸੀਂ ਦੇਵੋਗੇ ਫਿਰ ਕਿਸ ਨੂੰ ਹਿੰਮਤ ਨਹੀਂ ਰਹੇਗੀ ਪ੍ਰਸ਼ਨ - ਉੱਤਰ ਕਰਨ ਦੀ। ਪਹਿਲੇ ਬਾਪ ਦਾ ਨਿਸ਼ਚਾ ਪੱਕਾ ਹੋ ਜਾਏ ਉਦੋਂ ਬੋਲੋ 84 ਜਨਮ ਇਵੇਂ ਲਿੱਤੇ ਜਾਂਦੇ ਹਨ। ਚੱਕਰ ਨੂੰ ਸਮਝ ਲਿੱਤਾ, ਬਾਪ ਨੂੰ ਸਮਝ ਲਿੱਤਾ ਫਿਰ ਕੋਈ ਪ੍ਰਸ਼ਨ ਉਠੇਗਾ ਨਹੀਂ। ਬਾਪ ਦਾ ਪਰਿਚੈ ਦੇਣ ਬਗੈਰ ਬਾਕੀ ਤੁਸੀਂ ਤਿਕ - ਤਿਕ ਕਰਦੇ ਹੋ ਤਾਂ ਉਸ ਵਿੱਚ ਤੁਹਾਡਾ ਟਾਈਮ ਬਹੁਤ ਵੇਸਟ ਹੋ ਜਾਂਦਾ ਹੈ। ਗਲੇ ਹੀ ਘੁੱਟ ਜਾਂਦੇ ਹਨ। ਪਹਿਲੀ - ਪਹਿਲੀ ਗੱਲ ਅਲਫ਼ ਦੀ ਉਠਾਓ। ਤਿਕ - ਤਿਕ ਕਰਨ ਨਾਲ ਸਮਝ ਥੋੜੀ ਨਾ ਸਕਦੇ ਹਨ। ਬਿਲਕੁਲ ਸਿੰਪਲ ਤਰ੍ਹਾਂ ਅਤੇ ਧੀਰੇ ਨਾਲ ਬੈਠ ਸਮਝਾਉਣਾ ਚਾਹੀਦਾ ਹੈ, ਜੋ ਦੇਹੀ - ਅਭਿਮਾਨੀ ਹੋਣਗੇ ਉਹ ਹੀ ਚੰਗਾ ਸਮਝ ਸਕਣਗੇ। ਵੱਡੇ - ਵੱਡੇ ਮਿਯੂਜ਼ਿਯਮ ਵਿੱਚ ਚੰਗੇ - ਚੰਗੇ ਸਮਝਾਉਣ ਵਾਲਿਆਂ ਨੂੰ ਮੱਦਦ ਦੇਣੀ ਪਵੇ। ਥੋੜੇ ਰੋਜ਼ ਆਪਣਾ ਸੈਂਟਰ ਛੱਡ ਮਦਦ ਦੇਣ ਆ ਜਾਣਾ ਹੈ। ਪਿਛਾੜੀ ਵਿੱਚ ਸੈਂਟਰ ਸੰਭਾਲਣ ਲਈ ਕਿਸੇਨੂੰ ਬਿਠਾ ਦੇਵੋ

। ਜੇਕਰ ਗੱਦੀ ਸੰਭਾਲਣ ਲਾਇਕ ਕਿਸੇ ਨੂੰ ਆਪਸਮਾਨ ਨਹੀਂ ਬਣਾਇਆ ਹੈ, ਤਾਂ ਬਾਪ ਸਮਝਣਗੇ ਕੋਈ ਕੰਮ ਦੇ ਨਹੀਂ, ਸਰਵਿਸ ਨਹੀਂ ਕੀਤੀ। ਬਾਬਾ ਨੂੰ ਲਿਖਦੇ ਹਨ ਸਰਵਿਸ ਛੱਡ ਕਿਵੇਂ ਜਾਈਏ! ਅਰੇ ਬਾਬਾ ਹੁਕਮ ਕਰਦੇ ਹਨ ਫਲਾਣੀ ਜਗ੍ਹਾ ਪ੍ਰਦਰਸ਼ਨੀ ਹੈ ਸਰਵਿਸ ਤੇ ਜਾਓ। ਜੇਕਰ ਗੱਦੀ ਲਾਇਕ ਕਿਸੇ ਨੂੰ ਨਹੀਂ ਬਣਾਇਆ ਹੈ ਤਾਂ ਤੁਸੀਂ ਕਿਸ ਕੰਮ ਦੇ। ਬਾਬਾ ਨੇ ਹੁਕਮ ਕੀਤਾ - ਝੱਟ ਭੱਜਣਾ ਚਾਹੀਦਾ ਹੈ। ਮਹਾਰਥੀ ਬ੍ਰਾਹਮਣੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ। ਬਾਕੀ ਤਾਂ ਸਭ ਹੈ ਘੁੜਸਵਾਰ, ਪਿਆਦੇ। ਸਭ ਨੂੰ ਸਰਵਿਸ ਵਿੱਚ ਮਦਦ ਦੇਣੀ ਹੈ। ਇੰਨੇ ਵਰ੍ਹੇ ਵਿੱਚ ਤੁਸੀਂ ਕਿਸਨੂੰ ਆਪਸਮਾਨ ਨਹੀਂ ਬਣਾਇਆ ਹੈ ਤਾਂ ਕੀ ਕਰਦੇ ਸੀ। ਇੰਨੇ ਸਮੇਂ ਵਿੱਚ ਮੈਸੰਜਰ ਨਹੀਂ ਬਣਾਇਆ ਹੈ, ਜੋ ਸੈਂਟਰ ਸੰਭਾਲਣ। ਕਿਵੇਂ - ਕਿਵੇਂ ਦੇ ਮਨੁੱਖ ਆਉਂਦੇ ਹਨ - ਜਿਨ੍ਹਾਂ ਨਾਲ ਗੱਲ ਕਰਨ ਦਾ ਵੀ ਅਕਲ ਚਾਹੀਦੀ ਹੈ। ਮੁਰਲੀ ਵੀ ਜਰੂਰ ਰੋਜ਼ ਪੜ੍ਹਨੀ ਹੈ ਅਤੇ ਸੁੰਨਣੀ ਹੈ। ਮੁਰਲੀ ਨਹੀਂ ਪੜ੍ਹੀ ਗੋਇਆ ਐਬਸੇਂਟ ਲੱਗ ਗਈ। ਤੁਸੀਂ ਬੱਚਿਆਂ ਨੂੰ ਸਾਰੇ ਵਿਸ਼ਵ ਤੇ ਘੇਰਾਵ ਪਾਉਣਾ ਹੈ। ਤੁਸੀਂ ਸਾਰੇ ਵਿਸ਼ਵ ਦੀ ਸੇਵਾ ਕਰਦੇ ਹੋ ਨਾ। ਪਤਿਤ ਦੁਨੀਆਂ ਨੂੰ ਪਾਵਨ ਬਣਾਉਣਾ ਇਹ ਘੇਰਾਵ ਪਾਉਣਾ ਹੈ ਨਾ। ਸਾਰੀਆਂ ਨੂੰ ਮੁਕਤੀ - ਜੀਵਨਮੁਕਤੀ ਧਾਮ ਦਾ ਰਸਤਾ ਦੱਸਣਾ ਹੈ, ਦੁੱਖ ਤੋਂ ਛੁਡਾਉਣਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਹੁਤ ਮਿੱਠੇ, ਸ਼ਾਂਤ ਅਤਿ ਮਿੱਠੇ ਸ੍ਵਭਾਵ ਦਾ ਬਣਨਾ ਹੈ। ਕਦੀ ਵੀ ਗੁੱਸਾ ਨਹੀਂ ਕਰਨਾ ਹੈ। ਆਪਣੀਆਂ ਅੱਖਾਂ ਨੂੰ ਬਹੁਤ - ਬਹੁਤ ਸਿਵਿਲ ਬਣਾਉਨਾ ਹੈ।

2. ਬਾਬਾ ਜੋ ਹੁਕਮ ਕਰੇ, ਉਸਨੂੰ ਫੌਰਨ ਮੰਨਣਾ ਹੈ। ਸਾਰੇ ਵਿਸ਼ਵ ਨੂੰ ਪਤਿਤ ਤੋਂ ਪਾਵਨ ਬਣਾਉਣ ਦੀ ਸੇਵਾ ਕਰਨੀ ਹੈ ਮਤਲਬ ਘੇਰਾਵ ਪਾਉਣਾ ਹੈ।

ਵਰਦਾਨ:-
ਆਪਣੇ ਮਹੱਤਵ ਜਾਂ ਕਰ੍ਤਵ੍ ਨੂੰ ਜਾਨਣ ਵਾਲੇ ਹਮੇਸ਼ਾ ਜਗਦੀ ਜੋਤ ਭਵ:

ਤੁਸੀਂ ਬੱਚੇ ਜਗਦੀ ਜਯੋਤੀ ਹੋ, ਤੁਹਾਡੇ ਪਰਿਵਰਤਨ ਨਾਲ ਵਿਸ਼ਵ ਦਾ ਪਰਿਵਰਤਨ ਹੋਣਾ ਹੈ ਇਸਲਈ ਬੀਤੀ ਨੂੰ ਬੀਤੀ ਕਰ ਆਪਣੇ ਮਹੱਤਵ ਜਾਂ ਕਰ੍ਤਵ੍ ਨੂੰ ਜਾਣ ਕੇ ਹਮੇਸ਼ਾ ਜਗਦੀ - ਜਯੋਤੀ ਬਣੋ। ਤੁਸੀਂ ਸੇਕੇਂਡ ਵਿੱਚ ਸਵ ਪਰਿਵਰਤਨ ਨਾਲ ਵਿਸ਼ਵ ਪਰਿਵਰਤਨ ਕਰ ਸਕਦੇ ਹੋ। ਸਿਰਫ ਪ੍ਰੈਕਟਿਸ ਕਰੋ ਹੁਣ - ਹੁਣ ਕਰਮਯੋਗੀ, ਹੁਣ - ਹੁਣ ਕਰਮਾਤੀਤ ਸਟੇਜ। ਜਿਵੇਂ ਤੁਹਾਡੀ ਦੀ ਰਚਨਾ ਕਛੂਆ ਸੇਕੇਂਡ ਵਿੱਚ ਸਭ ਅੰਗ ਸਮੇਟ ਲੈਂਦਾ ਹੈ। ਇਵੇਂ ਤੁਸੀਂ ਮਾਸਟਰ ਰਚਦਾ ਸਮੇਟਣ ਦੀ ਸ਼ਕਤੀ ਦੇ ਅਧਾਰ ਨਾਲ ਸੇਕੇਂਡ ਵਿੱਚ ਸਰਵ ਸੰਕਲਪਾਂ ਨੂੰ ਸਮਾਕੇ ਇੱਕ ਸੰਕਲਪ ਵਿੱਚ ਸਥਿਤ ਹੋ ਜਾਓ।

ਸਲੋਗਨ:-
ਲਵਲੀਨ ਸਥਿਤੀ ਦਾ ਅਨੁਭਵ ਕਰਨ ਦੇ ਲਈ ਸਮ੍ਰਿਤੀ - ਵਿਸਮ੍ਰਿਤੀ ਦੀ ਯੁੱਧ ਸਮਾਪਤ ਕਰੋ।