15.11.20     Avyakt Bapdada     Punjabi Murli     18.01.87    Om Shanti     Madhuban
 


"ਕਰਮਾਤੀਤ ਸਥਿਤੀ ਦੀਆਂ ਨਿਸ਼ਾਨੀਆਂ"


ਅੱਜ ਅਵਿਅਕਤ ਬਾਪਦਾਦਾ ਆਪਣੇ ' ਅਵਿਅਕਤ ਸਥਿਤੀ ਭਵ' ਦੇ ਵਰਦਾਨੀ ਬੱਚਿਆਂ ਅਤੇ ਅਵਿਅਕਤ ਫ਼ਰਿਸ਼ਤਿਆਂ ਨਾਲ ਮਿਲਣ ਆਏ ਹਨ। ਇਹ ਅਵਿਅਕਤ ਮਿਲਣ ਇਸ ਸਾਰੇ ਕਲਪ ਵਿੱਚ ਹੁਣ ਇੱਕ ਹੀ ਵਾਰੀ ਸੰਗਮ ਤੇ ਹੁੰਦਾ ਹੈ। ਸਤਿਯੁਗ ਵਿੱਚ ਵੀ ਦੇਵ ਮਿਲਣ ਹੋਵੇਗਾ, ਪਰ ਫ਼ਰਿਸ਼ਤਿਆਂ ਦਾ ਮਿਲਣ, ਅਵਿਅਕਤ ਮਿਲਣ ਇਸ ਸਮੇਂ ਹੀ ਹੁੰਦਾ ਹੈ। ਨਿਰਾਕਾਰ ਬਾਪ ਵੀ ਅਵਿਅਕਤ ਬ੍ਰਹਮਾ ਬਾਪ ਦੇ ਦਵਾਰਾ ਮਿਲਣ ਮਨਾਉਂਦੇ ਹਨ। ਨਿਰਾਕਾਰ ਨੂੰ ਵੀ ਇਹ ਫ਼ਰਿਸ਼ਤਿਆਂ ਦੀ ਮਹਿਫ਼ਿਲ ਅਤਿ ਪਿਆਰੀ ਲੱਗਦੀ ਹੈ, ਇਸਲਈ ਆਪਣਾ ਧਾਮ ਛੱਡ ਆਕਾਰੀ ਅਤੇ ਸਾਕਾਰੀ ਦੁਨੀਆਂ ਵਿੱਚ ਮਿਲਣ ਮਨਾਉਣ ਆਏ ਹਨ। ਫਰਿਸ਼ਤੇ ਬੱਚਿਆਂ ਦੇ ਸਨੇਹ ਦੇ ਆਕਰਸ਼ਣ ਨਾਲ ਬਾਪ ਨੂੰ ਵੀ ਰੂਪ ਬਦਲ, ਵੇਸ਼ ਬਦਲ ਬੱਚਿਆਂ ਦੇ ਸੰਸਾਰ ਵਿੱਚ ਆਉਣਾ ਹੀ ਪੈਂਦਾ ਹੈ। ਇਹ ਸੰਗਮਯੁਗ ਬਾਪ ਅਤੇ ਬੱਚਿਆਂ ਦਾ ਪਿਆਰਾ ਅਤੇ ਅਤਿ ਨਿਆਰਾ ਸੰਸਾਰ ਹੈ। ਸਨੇਹ ਸਭ ਤੋਂ ਵੱਡੀ ਆਕਰਸ਼ਿਤ ਕਰਨ ਦੀ ਸ਼ਕਤੀ ਹੈ ਜੋ ਪਰਮ - ਆਤਮਾ, ਬਧੰਨਮੁਕਤ ਨੂੰ ਵੀ, ਸ਼ਰੀਰ ਤੋਂ ਮੁਕਤ ਨੂੰ ਵੀ ਸਨੇਹ ਦੇ ਬੰਧਨ ਵਿੱਚ ਬੰਨ ਲੈਂਦੀ ਹੈ। ਅਸ਼ਰੀਰੀ ਨੂੰ ਵੀ ਲੋਨ ਦੇ ਸ਼ਰੀਰਧਾਰੀ ਬਣਾ ਦਿੰਦੀ ਹੈ। ਇਹ ਹੀ ਹੈ ਬੱਚਿਆਂ ਦੇ ਸਨੇਹ ਦਾ ਪ੍ਰਤੱਖ ਪ੍ਰਮਾਣ।

ਅੱਜ ਦਾ ਦਿਨ ਅਨੇਕ ਚਾਰੋਂ ਤਰਫ ਦੇ ਬੱਚਿਆਂ ਦੇ ਸਨੇਹ ਦੀਆਂ ਧਾਰਾਵਾਂ, ਸਨੇਹ ਦੇ ਸਾਗਰ ਵਿੱਚ ਸਮਾਉਣ ਦਾ ਦਿਨ ਹੈ। ਬੱਚੇ ਕਹਿੰਦੇ ਹਨ - 'ਅਸੀਂ ਬਾਪਦਾਦਾ ਨੂੰ ਮਿਲਣ ਆਏ ਹਾਂ। ਬੱਚੇ ਮਿਲਣ ਆਏ ਹਨ'? ਜਾਂ ਬੱਚਿਆਂ ਨੂੰ ਬਾਪ ਮਿਲਣ ਆਏ ਹਨ? ਜਾਂ ਦੋਵੇਂ ਹੀ ਮਧੂਬਨ ਵਿੱਚ ਮਿਲਣ ਆਏ ਹਨ? ਬੱਚੇ ਸਨੇਹ ਦੇ ਸਾਗਰ ਵਿੱਚ ਨਹਾਉਣ ਆਏ ਹਨ ਪਰ ਬਾਪ ਹਜਾਰਾਂ ਗੰਗਾਵਾਂ ਵਿੱਚ ਨਹਾਉਣ ਆਉਂਦੇ ਹਨ ਇਸਲਈ ਗੰਗਾ - ਸਾਗਰ ਦਾ ਮੇਲਾ ਵਚਿੱਤਰ ਮੇਲਾ ਹੈ। ਸਨੇਹ ਦੇ ਸਾਗਰ ਵਿੱਚ ਸਮਾਏ ਸਾਗਰ ਸਮਾਨ ਬਣ ਜਾਂਦੇ ਹਨ। ਅੱਜ ਦੇ ਦਿਨ ਨੂੰ ਬਾਪ ਸਮਾਨ ਬਣਨ ਦਾ ਸਮ੍ਰਿਤੀ ਮਤਲਬ ਸਮਰਥੀ ਦਿਵਸ ਕਹਿੰਦੇ ਹਨ। ਕਿਉਂ? ਅੱਜ ਦਾ ਦਿਨ ਬ੍ਰਹਮਾ ਬਾਪ ਦੇ ਸਪੰਨ ਅਤੇ ਸੰਪੂਰਨ ਬਾਪ ਸਮਾਨ ਬਣਨ ਦਾ ਯਾਦੱਗਰ ਦਿਵਸ ਹੈ। ਬ੍ਰਹਮਾ ਬੱਚਾ ਸੋ ਬਾਪ, ਕਿਉਂਕਿ ਬ੍ਰਹਮਾ ਬੱਚਾ ਵੀ ਹੈ, ਬਾਪ ਵੀ ਹੈ। ਅੱਜ ਦੇ ਦਿਨ ਬ੍ਰਹਮਾ ਨੇ ਬੱਚੇ ਦੇ ਰੂਪ ਵਿੱਚ ਸਪੂਤ ਬਚਾ ਬਣਨ ਦਾ ਸਬੂਤ ਦਿੱਤਾ ਸਨੇਹ ਦੇ ਸਵਰੂਪ ਦਾ, ਸਮਾਨ ਬਣਨ ਦਾ ਸਬੂਤ ਦਿੱਤਾ, ਪਿਆਰੇ ਅਤੇ ਅਤੀ ਨਿਆਰੇਪਨ ਬਣਨ ਦਾ ਸਬੂਤ ਦਿੱਤਾ, ਬਾਪ ਸਮਾਨ ਕਰਮਾਤੀਤ ਮਤਲਬ ਕਰਮਾਂ ਦੇ ਬੰਧਨ ਤੋਂ ਮੁਕਤ, ਨਿਆਰਾ ਬਣਨ ਦਾ ਸਬੂਤ ਦਿੱਤਾ; ਸਾਰੇ ਕਲਪ ਦੇ ਕਰਮਾਂ ਦੇ ਹਿਸਾਬ - ਕਿਤਾਬ ਤੋਂ ਮੁਕਤ ਹੋਣ ਦਾ ਸਬੂਤ ਦਿੱਤਾ। ਸਿਵਾਏ ਸੇਵਾ ਦੇ ਸਨੇਹ ਦੇ ਹੋਰ ਕੋਈ ਬੰਧਨ ਨਹੀਂ। ਸੇਵਾ ਵਿੱਚ ਵੀ ਸੇਵਾ ਦੇ ਬੰਧਨ ਵਿੱਚ ਬੰਧਨ ਵਾਲੇ ਸੇਵਾਧਾਰੀ ਨਹੀਂ ਕਿਉਂਕਿ ਸੇਵਾ ਵਿੱਚ ਕੋਈ ਬੰਧਨਮੁਕਤ ਬਣ ਸੇਵਾ ਕਰਦੇ ਅਤੇ ਕੋਈ ਬੰਧਨਯੁਕਤ ਬਣ ਸੇਵਾ ਕਰਦੇ। ਸੇਵਾਧਾਰੀ ਬ੍ਰਹਮਾ ਬਾਪ ਵੀ ਹੈ। ਲੇਕਿਨ ਸੇਵਾ ਦਵਾਰਾ ਹੱਦ ਦੀਆਂ ਰਾਇਲ ਇੱਛਾਵਾਂ ਸੇਵਾ ਵਿੱਚ ਵੀ ਹਿਸਾਬ - ਕਿਤਾਬ ਦੇ ਬੰਧਨ ਵਿੱਚ ਬੰਧੀ ਹੈ। ਲੇਕਿਨ ਸੱਚੇ ਸੇਵਾਧਾਰੀ ਇਸ ਹਿਸਾਬ - ਕਿਤਾਬ ਤੋਂ ਵੀ ਮੁਕਤ ਹਨ। ਇਸਨੂੰ ਹੀ ਕਰਮਾਤੀਤ ਸਥਿਤੀ ਕਿਹਾ ਜਾਂਦਾ ਹੈ। ਜਿਵੇਂ ਦੇਹ ਦਾ ਬੰਧਨ, ਦੇਹ ਦੇ ਸੰਬੰਧ ਦਾ ਬੰਧਨ, ਇਵੇਂ ਸੇਵਾ ਵਿੱਚ ਸਵਾਰਥ - ਇਹ ਵੀ ਬੰਧਨ ਕਰਮਾਤੀਤ ਬਣਨ ਵਿੱਚ ਵਿਘਨ ਪਾਉਂਦੀ ਹੈ। ਕਰਮਾਤੀਤ ਬਣਨਾ ਮਤਲਬ ਇਸ ਰਾਇਲ ਹਿਸਾਬ - ਕਿਤਾਬ ਤੋਂ ਵੀ ਮੁਕਤ।

ਮੈਜ਼ੋਰਿਟੀ ਨਿਮਿਤ ਗੀਤਾ ਪਾਠਸ਼ਾਲਾਵਾਂ ਦੇ ਸੇਵਾਧਾਰੀ ਆਏ ਹਨ ਨਾ। ਤਾਂ ਸੇਵਾ ਮਤਲਬ ਹੋਰਾਂ ਨੂੰ ਵੀ ਮੁਕਤ ਬਣਾਉਣਾ। ਹੋਰਾਂ ਨੂੰ ਮੁਕਤ ਬਣਾਉਂਦੇ ਖੁਦ ਨੂੰ ਬੰਧਨ ਵਿੱਚ ਬਣ ਤਾਂ ਨਹੀਂ ਦਿੰਦੇ? ਨਸ਼ਟੋਮੋਹਾ ਬਣਨ ਦੀ ਬਜਾਏ, ਲੌਕਿਕ ਬੱਚਿਆਂ ਆਦਿ ਸਭ ਤੋਂ ਮੋਹ ਤਿਆਗ ਕੇ ਸਟੂਡੈਂਟ ਨਾਲ ਮੋਹ ਤਾਂ ਨਹੀਂ ਕਰਦੇ? ਇਹ ਬਹੁਤ ਚੰਗਾ ਹੈ, ਬਹੁਤ ਅੱਛਾ ਹੈ, ਅੱਛਾ - ਅੱਛਾ ਸਮਝਦੇ ਮੇਰੇਪਨ ਦੀ ਇੱਛਾ ਦੇ ਬੰਧਨ ਵਿੱਚ ਤਾਂ ਨਹੀਂ ਬੰਧ ਜਾਂਦੇ? ਸੋਨੇ ਦੀਆਂ ਜੰਜੀਰਾਂ ਤਾਂ ਚੰਗੀਆਂ ਨਹੀਂ ਲਗਦੀਆਂ ਹਨ ਨਾ? ਤਾਂ ਅੱਜ ਦਾ ਦਿਨ ਹੱਦ ਦੇ ਮੇਰੇ -ਮੇਰੇ ਤੋਂ ਮੁਕਤ ਹੋਣ ਦਾ ਮਤਲਬ ਕਰਮਾਤੀਤ ਹੋਣ ਦਾ ਅਵਿਅਕਤ ਦਿਵਸ ਮਨਾਓ। ਇਸੇ ਨੂੰ ਹੀ ਸਨੇਹ ਦਾ ਸਬੂਤ ਕਿਹਾ ਜਾਂਦਾ ਹੈ। ਕਰਮਾਤੀਤ ਬਣਨਾ - ਇਹ ਲਕਸ਼ ਤਾਂ ਸਭ ਤੋਂ ਵਧੀਆ ਹੈ। ਹੁਣ ਚੈਕ ਕਰੋ - ਕਿੱਥੋਂ ਤੱਕ ਕਰਮਾਂ ਤੋਂ ਨਿਆਰੇ ਬਣੇ ਹੋ? ਪਹਿਲੀ ਗੱਲ - ਲੌਕਿਕ ਅਤੇ ਅਲੌਕਿਕ, ਕਰਮ ਅਤੇ ਸੰਬੰਧ ਦੋਨਾਂ ਵਿੱਚ ਸਵਾਰਥ ਭਾਵ ਤੋਂ ਮੁਕਤ। ਦੂਸਰੀ ਗੱਲ - ਪਿਛਲੇ ਜਨਮਾਂ ਦੇ ਕਰਮਾਂ ਦੇ ਹਿਸਾਬ - ਕਿਤਾਬ ਜਾਂ ਵਰਤਮਾਨ ਪੁਰਸ਼ਾਰਥ ਦੇ ਕਮਜ਼ੋਰੀ ਦੇ ਕਾਰਨ ਕਿਸੇ ਵੀ ਵਿਅਰਥ - ਸੰਸਕਾਰ ਦੇ ਵਸ਼ ਹੋਣ ਤੋਂ ਮੁਕਤ ਬਣੇ ਹੋ? ਕਦੇ ਵੀ ਕੋਈ ਕਮਜ਼ੋਰ ਸੁਭਾਅ - ਸੰਸਕਾਰ ਜਾਂ ਪਿੱਛਲਾ ਸੰਸਕਾਰ - ਵਸ਼ੀਭੂਤ ਬਣਾਉਂਦਾ ਹੈ ਤਾਂ ਬੰਧਨਯੁਕਤ ਹੈ, ਬੰਧਨਮੁਕਤ ਨਹੀਂ। ਇਵੇਂ ਨਹੀਂ ਸੋਚਣਾ ਕਿ ਚਾਹੁੰਦੇ ਨਹੀਂ ਹਨ ਲੇਕਿਨ ਸਵਭਾਵ ਜਾਂ ਸੰਸਕਾਰ ਕਰਵਾ ਦਿੰਦਾਂ ਹੈ। ਇਹ ਵੀ ਨਿਸ਼ਾਨੀ ਬੰਧਨਮੁਕਤ ਦੀ ਨਹੀਂ ਹੈ ਲੇਕਿਨ ਬੰਧਨਯੁਕਤ ਦੀ ਹੈ। ਹੋਰ ਗੱਲ - ਕਿਸੇ ਵੀ ਸੇਵਾ ਦੀ, ਸੰਗਠਨ ਦੀ, ਪ੍ਰਕ੍ਰਿਤੀ ਦੀ ਪ੍ਰਸਥਿਤੀ ਸਵਸਥਿਤੀ ਨੂੰ ਜਾਂ ਸ੍ਰੇਸ਼ਠ ਸਥਿਤੀ ਨੂੰ ਡਗਮਗ ਕਰਦੀ ਹੈ - ਇਹ ਵੀ ਬੰਧਨਮੁਕਤ ਸਥਿਤੀ ਨਹੀਂ ਹੈ। ਇਸ ਬੰਧੰਨ ਤੋਂ ਵੀ ਮੁਕਤ। ਅਤੇ ਤੀਜੀ ਗੱਲ - ਪੁਰਾਣੀ ਦੁਨੀਆਂ ਵਿੱਚ ਪੁਰਾਣੇ ਅੰਤਿਮ ਸ਼ਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਆਧੀ ਆਪਣੀ ਸ੍ਰੇਸ਼ਠ ਸਥਿਤੀ ਨੂੰ ਹਲਚਲ ਵਿੱਚ ਲਿਆਵੇ - ਇਸ ਤੋਂ ਵੀ ਮੁਕਤ। ਇੱਕ ਹੈ ਵਿਆਧੀ ਆਉਣਾ, ਇੱਕ ਹੈ ਵਿਆਧੀ ਹਿਲਾਉਣਾ। ਤਾਂ ਆਉਣਾ - ਇਹ ਭਾਵੀ ਹੈ ਲੇਕਿਨ ਸਥਿਤੀ ਹਿੱਲ ਜਾਣਾ - ਇਹ ਬੰਧਨਯੁਕਤ ਦੀ ਨਿਸ਼ਾਨੀ ਹੈ। ਸਵਚਿੰਤਨ, ਗਿਆਨ ਚਿੰਤਨ, ਸ਼ੁਭਚਿੰਤਕ ਬਣਨ ਦਾ ਚਿੰਤਨ ਬਦਲ ਸ਼ਰੀਰ ਦੀ ਵਿਆਧੀ ਦਾ ਚਿੰਤਨ ਚਲਣਾ - ਇਸ ਤੋਂ ਮੁਕਤ ਕਿਉਂਕਿ ਜ਼ਿਆਦਾ ਪ੍ਰਾਕ੍ਰਿਤੀ ਦਾ ਚਿੰਤਨ ਚਿੰਤਾ ਦੇ ਰੂਪ ਵਿੱਚ ਬਦਲ ਜਾਂਦਾ ਹੈ। ਤਾਂ ਇਸ ਤੋਂ ਮੁਕਤ ਹੋਣਾ - ਇਸੇ ਨੂੰ ਹੀ ਕਰਮਾਤੀਤ ਸਥਿਤੀ ਕਿਹਾ ਜਾਂਦਾ ਹੈ। ਇਨ੍ਹਾਂ ਸਾਰਿਆਂ ਬੰਧਨਾਂ ਨੂੰ ਛੱਡਣਾਂ, ਇਹ ਹੀ ਕਰਮਾਤੀਤ ਸਥਿਤੀ ਦੀ ਨਿਸ਼ਾਨੀ ਹੈ। ਬ੍ਰਹਮਾ ਬਾਪ ਨੇ ਇਨ੍ਹਾਂ ਸਾਰੇ ਬੰਧਨਾਂ ਤੋਂ ਮੁਕਤ ਹੋ ਕਰਮਾਤੀਤ ਸਥਿਤੀ ਨੂੰ ਪ੍ਰਾਪਤ ਕੀਤਾ। ਤਾਂ ਅੱਜ ਦਾ ਦਿਵਸ ਬ੍ਰਹਮਾ ਬਾਪ ਸਮਾਨ ਕਰਮਾਤੀਤ ਬਣਨ ਦਾ ਦਿਵਸ ਹੈ। ਅੱਜ ਦੇ ਦਿਵਸ ਦਾ ਮਹੱਤਵ ਸਮਝਿਆ? ਅੱਛਾ।

ਅੱਜ ਦੀ ਸਭਾ ਵਿਸ਼ੇਸ਼ ਸੇਵਾਧਾਰੀ ਮਤਲਬ ਪੁੰਨਯ ਆਤਮਾ ਬਣਨ ਵਾਲਿਆਂ ਦੀ ਸਭਾ ਹੈ। ਗੀਤਾ ਪਾਠਸ਼ਾਲਾ ਖੋਲ੍ਹਣਾ ਮਤਲਬ ਪੁੰਨਯ ਆਤਮਾ ਬਣਨਾ। ਸਭਤੋਂ ਵੱਡੇ ਤੋਂ ਵੱਡਾ ਪੁੰਨਯ ਹਰ ਆਤਮਾ ਨੂੰ ਸਦਾ ਦੇ ਲਈ ਮਤਲਬ ਅਨੇਕ ਜਨਮਾਂ ਦੇ ਲਈ ਪਾਪਾਂ ਤੋਂ ਮੁਕਤ ਕਰਨਾ - ਇਹ ਹੀ ਪੁੰਨਯ ਹੈ। ਨਾਮ ਬਹੁਤ ਚੰਗਾ ਹੈ - ' ਗੀਤਾ ਪਾਠਸ਼ਾਲਾ'। ਤਾਂ ਗੀਤਾ ਪਾਠਸ਼ਾਲਾ ਵਾਲੇ ਮਤਲਬ ਸਦਾ ਆਪੇ ਗੀਤਾ ਦਾ ਪਾਠ ਪੜ੍ਹਨ ਵਾਲੇ ਅਤੇ ਪੜ੍ਹਾਉਣ ਵਾਲੇ। ਗੀਤਾ - ਗਿਆਨ ਦਾ ਪਹਿਲਾ ਪਾਠ - ਅਸ਼ਰੀਰੀ ਆਤਮਾ ਬਣੋ ਅਤੇ ਅੰਤਿਮ ਪਾਠ - ਨਸ਼ਟੋਮੋਹਾ, ਸਮ੍ਰਿਤੀਸਵਰੂਪ ਬਣੋ। ਤਾਂ ਪਹਿਲਾ ਪਾਠ ਹੈ ਵਿੱਧੀ ਅਤੇ ਅੰਤਿਮ ਪਾਠ ਹੈ ਵਿੱਧੀ ਤੋਂ ਸਿੱਧੀ। ਤਾਂ ਗੀਤਾ - ਪਾਠਸ਼ਾਲਾ ਵਾਲੇ ਹਰ ਵਕਤ ਇਹ ਪਾਠ ਪੜ੍ਹਦੇ ਹਨ ਕਿ ਸਿਰ੍ਫ ਮੁਰਲੀ ਸੁਣਾਉਂਦੇ ਹਨ? ਕਿਉਂਕਿ ਸੱਚੀ ਗੀਤਾ ਪਾਠਸ਼ਾਲਾ ਦੀ ਵਿੱਧੀ ਇਹ ਹੈ - ਪਹਿਲੋਂ ਖ਼ੁਦ ਪੜ੍ਹਨਾ ਮਤਲਬ ਬਣਨਾ ਫਿਰ ਹੋਰਾਂ ਨੂੰ ਨਿਮਿਤ ਬਣ ਪੜ੍ਹਾਉਣਾ। ਤਾਂ ਸਾਰੇ ਗੀਤਾ -ਪਾਠਸ਼ਾਲਾ ਵਾਲੇ ਇਸ ਵਿੱਧੀ ਨਾਲ ਸੇਵਾ ਕਰਦੇ ਹੋ? ਕਿਉਂਕਿ ਤੁਸੀਂ ਸਭ ਇਸ ਵਿਸ਼ਵ ਦੇ ਅੱਗੇ ਪਰਮਾਤਮ - ਪੜ੍ਹਾਈ ਦਾ ਸੈਮਪਲ ਹੋ। ਤਾਂ ਸੈਮਪਲ ਦਾ ਮਹੱਤਵ ਹੁੰਦਾ ਹੈ। ਸੈਮਪਲ ਅਨੇਕ ਆਤਮਾਵਾਂ ਨੂੰ ਅਜਿਹਾ ਬਣਾਉਣ ਦੀ ਪ੍ਰੇਰਣਾ ਦਿੰਦਾ ਹੈ। ਤਾਂ ਗੀਤਾ ਪਾਠਸ਼ਾਲਾ ਵਾਲਿਆਂ ਦੇ ਉੱਪਰ ਬਹੁਤ ਜਿੰਮੇਵਾਰੀ ਹੈ। ਜੇਕਰ ਜਰਾ ਵੀ ਸੈਮਪਲ ਬਣਨ ਵਿੱਚ ਕਮੀ ਵਿਖਾਈ ਤਾਂ ਅਨੇਕ ਆਤਮਾਵਾਂ ਦਾ ਭਾਗਿਆ ਬਣਾਉਣ ਦੀ ਬਜਾਏ, ਭਾਗਿਆ ਬਣਾਉਣ ਤੋਂ ਵੰਚਿਤ ਕਰਨ ਦੇ ਨਿਮਿਤ ਵੀ ਬਣ ਜਾਵੋਗੇ ਕਿਉਂਕਿ ਵੇਖਣ ਵਾਲੇ, ਸੁਣਨ ਵਾਲੇ ਸਾਕਾਰ ਰੂਪ ਵਿੱਚ ਤੁਹਾਨੂੰ ਨਿਮਿਤ ਆਤਮਾਵਾਂ ਨੂੰ ਵੇਖਦੇ ਹਨ। ਬਾਪ ਤਾਂ ਗੁਪਤ ਹੈ ਨਾ ਇਸਲਈ ਅਜਿਹਾ ਸ਼੍ਰੇਸ਼ਠ ਕਰਮ ਕਰਕੇ ਵਿਖਾਓ ਜੋ ਤੁਹਾਡੇ ਸ੍ਰੇਸ਼ਠ ਕਰਮਾਂ ਨੂੰ ਵੇਖ, ਅਨੇਕ ਆਤਮਾਵਾਂ ਸ੍ਰੇਸ਼ਠ ਕਰਮ ਕਰਕੇ ਆਪਣੇ ਭਾਗਿਆ ਦੀ ਰੇਖਾ ਸ੍ਰੇਸ਼ਠ ਬਣਾ ਸਕਣ। ਤਾਂ ਇੱਕ ਤੇ ਆਪਣੇ ਨੂੰ ਸਦਾ ਸੈਮਪਲ ਸਮਝਣਾ ਅਤੇ ਦੂਸਰਾ, ਸਦਾ ਆਪਣਾ ਸਿੰਬਲ ਯਾਦ ਰੱਖਣਾ। ਗੀਤਾ ਪਾਠਸ਼ਾਲਾ ਵਾਲਿਆਂ ਦਾ ਸਿੰਬਲ ਕਿਹੜਾ ਹੈ, ਜਾਣਦੇ ਹੋ? ਕਮਲ ਪੁਸ਼ਪ। ਬਾਪਦਾਦਾ ਨੇ ਸੁਣਾਇਆ ਹੈ ਕਿ ਕਮਲ ਬਣੋ ਅਤੇ ਅਮਲ ਕਰੋ। ਕਮਲ ਬਣਨ ਦਾ ਸਾਧਨ ਹੀ ਹੈ ਅਮਲ ਕਰਨਾ। ਜੇਕਰ ਅਮਲ ਨਹੀਂ ਕਰਦੇ ਤਾਂ ਕਮਲ ਨਹੀਂ ਬਣ ਸਕਦੇ ਇਸਲਈ 'ਸੈਮਪਲ ਹਾਂ' ਅਤੇ 'ਕਮਲਪੁਸ਼ਪ' ਦਾ ਸਿੰਬਲ ਸਦਾ ਬੁੱਧੀ ਵਿੱਚ ਰੱਖੋ। ਸੇਵਾ ਕਿੰਨੀ ਵੀ ਵ੍ਰਿਧੀ ਨੂੰ ਪ੍ਰਾਪਤ ਹੋਵੇ ਲੇਕਿਨ ਸੇਵਾ ਕਰਦੇ ਨਿਆਰੇ ਬਣ ਪਿਆਰੇ ਬਣਨਾ। ਸਿਰ੍ਫ ਪਿਆਰੇ ਨਹੀਂ ਬਣਨਾ, ਨਿਆਰੇ ਬਣ ਪਿਆਰੇ ਬਣਨਾ ਕਿਉਂਕਿ ਸੇਵਾ ਨਾਲ ਪਿਆਰ ਚੰਗੀ ਗੱਲ ਹੈ ਲੇਕਿਨ ਪਿਆਰ ਲਗਾਵ ਦੇ ਰੂਪ ਵਿੱਚ ਬਦਲ ਨਾ ਜਾਵੇ। ਇਸਨੂੰ ਕਹਿੰਦੇ ਹਨ ਨਿਆਰੇ ਬਣ ਪਿਆਰੇ ਬਣਨਾ। ਸੇਵਾ ਦੇ ਨਿਮਿਤ ਬਣੇ, ਇਹ ਤੇ ਬਹੁਤ ਚੰਗਾ ਕੀਤਾ। ਪੁੰਨ ਆਤਮਾ ਦਾ ਟਾਈਟਲ ਤਾਂ ਮਿਲ ਹੀ ਗਿਆ ਇਸਲਈ ਵੇਖੋ, ਖਾਸ ਨਿਮੰਤਰਨ ਦਿੱਤਾ ਹੈ, ਕਿਉਂਕਿ ਪੁੰਨਯ ਦਾ ਕੰਮ ਕੀਤਾ ਹੈ। ਹੁਣ ਅੱਗੇ ਜੋ ਸਿੱਧੀ ਦਾ ਪਾਠ ਪੜ੍ਹਾਇਆ, ਤਾਂ ਸਿੱਧੀ ਦੀ ਸਥਿਤੀ ਨਾਲ ਵ੍ਰਿਧੀ ਨੂੰ ਪ੍ਰਾਪਤ ਕਰਦੇ ਰਹਿਣਾ। ਸਮਝਾ, ਅੱਗੇ ਕੀ ਕਰਨਾ ਹੈ? ਅੱਛਾ।

ਸਾਰੇ ਵਿਸ਼ੇਸ਼ ਇੱਕ ਗੱਲ ਦੇ ਇੰਤਜ਼ਾਰ ਵਿੱਚ ਹਨ, ਉਹ ਕਿਹੜੀ? ( ਰਿਜ਼ਲਟ ਸੁਣਾਉਣ) ਰਿਜ਼ਲਟ ਤੁਸੀਂ ਸੁਣਾਓਗੇ ਜਾਂ ਬਾਪ ਸੁਣਾਉਣਗੇ? ਬਾਪਦਾਦਾ ਨੇ ਕੀ ਕਿਹਾ ਸੀ - ਰਿਜ਼ਲਟ ਲਵੋਗੇ ਜਾਂ ਦੇਵੋਗੇ? ਡਰਾਮਾ ਪਲਾਨ ਅਨੁਸਾਰ ਜੋ ਚੱਲਿਆ, ਜਿਵੇਂ ਚੱਲਿਆ ਉਸਨੂੰ ਚੰਗਾ ਹੀ ਕਹਾਂਗੇ। ਲਕਸ਼ ਸਭ ਨੇ ਚੰਗਾ ਰੱਖਿਆ, ਲੱਛਣ ਯਥਾਸ਼ਕਤੀ ਕਰਮ ਵਿੱਚ ਵਿਖਾਇਆ। ਬਹੁਤਕਾਲ ਦਾ ਵਰਦਾਨ ਨੰਬਰਵਾਰ ਧਾਰਨ ਕੀਤਾ ਵੀ ਅਤੇ ਹੁਣ ਵੀ ਜੋ ਵਰਦਾਨ ਪ੍ਰਾਪਤ ਕੀਤਾ, ਉਹ ਵਰਦਾਨੀਮੂਰਤ ਬਣ ਬਾਪ ਸਮਾਨ ਵਰਦਾਨ - ਦਾਤਾ ਬਣਦੇ ਰਹਿਣਾ। ਹੁਣ ਬਾਪਦਾਦਾ ਕੀ ਚਾਉਂਦੇ ਹਨ? ਵਰਦਾਨ ਤਾਂ ਮਿਲਿਆ, ਹੁਣ ਇਸ ਵਰ੍ਹੇ ਬਹੁਤਕਾਲ ਬੰਧਨ ਮੁਕਤ ਮਤਲਬ ਬਾਪ ਸਮਾਨ ਕਰਮਾਤੀਤ ਸਥਿਤੀ ਦਾ ਵਿਸ਼ੇਸ਼ ਅਭਿਆਸ ਕਰਦੇ ਦੁਨੀਆਂ ਨੂੰ ਨਿਆਰੇ ਅਤੇ ਪਿਆਰੇ - ਪਨ ਦਾ ਅਨੁਭਵ ਕਰਵਾਓ। ਕਦੇ -ਕਦੇ ਅਨੁਭਵ ਕਰਨਾ - ਹੁਣ ਇਸ ਵਿੱਧੀ ਨੂੰ ਬਦਲ ਬਹੁਤਕਾਲ ਦੇ ਅਨੁਭੂਤੀਆਂ ਦਾ ਪ੍ਰਤੱਖ ਬਹੁਤਕਾਲ ਅਚਲ,ਅਡੋਲ, ਨਿਰਵਿਗਨ, ਨਿਰਬੰਧਨ, ਨਿਰਵਿਕਲਪ, ਨਿਰਵਿਕਰਮ ਮਤਲਬ ਨਿਰਾਕਾਰੀ, ਨਿਰਵਿਕਾਰੀ, ਨਿਰਹੰਕਾਰੀ - ਇਸੇ ਸਥਿਤੀ ਨੂੰ ਦੁਨੀਆਂ ਦੇ ਅੱਗੇ ਪ੍ਰਤੱਖ ਰੂਪ ਵਿੱਚ ਲਿਆਵੋ। ਇਸਨੂੰ ਕਹਿੰਦੇ ਹਨ ਬਾਪ ਸਮਾਨ ਬਣਨਾ। ਸਮਝਾ?

ਰਿਜ਼ਲਟ ਵਿੱਚ ਪਹਿਲੋਂ ਆਪਣੇ ਤੋਂ ਆਪ ਸੰਤੁਸ਼ੱਟ, ਉਹ ਕਿੰਨੇ ਰਹੇ? ਕਿਉਂਕਿ ਇੱਕ ਹੈ ਆਪਣੀ ਸੰਤੁਸ਼ਟਤਾ, ਦੂਸਰੀ ਹੈ ਬ੍ਰਾਹਮਣ ਪਰਿਵਾਰ ਦੀ ਸੰਤੁਸ਼ਟਤਾ, ਤੀਜੀ ਹੈ ਬਾਪ ਦੀ ਸੰਤੁਸ਼ਟਤਾ। ਤਿੰਨਾਂ ਦੀ ਰਿਜ਼ਲਟ ਵਿੱਚ ਹਾਲੇ ਹੋਰ ਮਾਰਕਸ ਲੈਣੇ ਹਨ। ਤਾਂ ਸੰਤੁਸ਼ੱਟ ਬਣੋ, ਸੰਤੁਸ਼ੱਟ ਕਰੋ। ਬਾਪ ਦੀ ਸੰਤੁਸ਼ੱਟਮਣੀ ਬਣ ਸਦਾ ਚਮਕਦੇ ਰਹੋ। ਬਾਪਦਾਦਾ ਬੱਚਿਆਂ ਦਾ ਰੀਗਾਰਡ ਰੱਖਦੇ ਹਨ, ਇਸਲਈ ਗੁਪਤ ਰਿਕਾਰਡ ਦੱਸਦੇ ਹਨ। ਹੋਵਣਹਾਰ ਹੋ, ਇਸਲਈ ਬਾਪ ਸਦਾ ਸਪੰਨਤਾ ਦੀ ਸਟੇਜ ਵੇਖਦੇ ਹਨ। ਅੱਛਾ।

ਸਾਰੇ ਸੰਤੁਸ਼ੱਟਮਣੀਆਂ ਹੋ ਨਾ? ਵ੍ਰਿਧੀ ਨੂੰ ਵੇਖ ਕੇ ਖੁਸ਼ ਰਹੋ। ਤੁਸੀਂ ਸਭ ਤਾਂ ਇੰਤਜ਼ਾਰ ਵਿੱਚ ਹੋ ਕਿ ਆਬੂ ਰੋਡ ਤੱਕ ਲਾਈਨ ਲੱਗੇ। ਤਾਂ ਹਾਲੇ ਤਾਂ ਸਿਰ੍ਫ ਹਾਲ ਭਰਿਆ ਹੈ, ਫਿਰ ਕੀ ਕਰੋਗੇ? ਫਿਰ ਸੌਵੋਗੇ ਜਾਂ ਅਖੰਡ ਯੋਗ ਕਰੋਗੇ? ਇਹ ਵੀ ਹੋਣਾ ਹੈ ਇਸਲਈ ਥੋੜ੍ਹੇ ਵਿੱਚ ਹੀ ਰਾਜ਼ੀ ਰਹੋ। ਤਿੰਨ ਪੈਰ ਦੀ ਬਜਾਏ ਇੱਕ ਪੈਰ ਪ੍ਰਿਥਵੀ ਵੀ ਮਿਲੇ, ਤਾਂ ਵੀ ਰਾਜੀ ਰਹੋ। ਪਹਿਲਾਂ ਅਜਿਹਾ ਹੁੰਦਾ ਸੀ - ਇਹ ਨਹੀਂ ਸੋਚੋ। ਪਰਿਵਾਰ ਦੇ ਵਾਧੇ ਦੀ ਖੁਸ਼ੀ ਮਨਾਓ। ਆਕਾਸ਼ ਅਤੇ ਧਰਤੀ ਤਾਂ ਖੁੱਟਣ ਵਾਲੇ ਨਹੀਂ ਹਨ ਨਾ। ਪਹਾੜ ਤਾਂ ਬਹੁਤ ਹਨ। ਇਹ ਵੀ ਹੋਣਾ ਚਾਹੀਦਾ ਹੈ, ਇਹ ਵੀ ਮਿਲਣਾ ਚਾਹੀਦਾ ਹੈ - ਇਹ ਵੱਡੀ ਗੱਲ ਬਣਾ ਦਿੰਦੇ ਹੋ। ਇਹ ਦਾਦੀਆਂ ਵੀ ਸੋਚ ਵਿੱਚ ਪੈ ਜਾਂਦੀਆਂ ਹਨ - ਕੀ ਕਰੀਏ, ਕਿਵੇਂ ਕਰੀਏ? ਅਜਿਹੇ ਵੀ ਦਿਨ ਆਉਣਗੇ ਜੋ ਦਿਨ ਵਿੱਚ ਧੂਪ ਵਿੱਚ ਸੋ ਜਾਵੋਗੇ, ਰਾਤ ਵਿੱਚ ਜਾਗੋਗੇ। ਉਹ ਲੋਕੀ ਅੱਗ ਬਾਲ ਕੇ ਆਲੇ - ਦੁਆਲੇ ਬੈਠ ਜਾਂਦੇ ਹਨ ਗਰਮ ਹੋ ਕਰਕੇ, ਤੁਸੀਂ ਯੋਗ ਦੀ ਅੱਗ ਜਲਾਕੇ ਬੈਠ ਜਾਵੋਗੇ। ਪਸੰਦ ਹੈ ਨਾ ਜਾਂ ਚਾਰਪਾਈ ਚਾਹੀਦੀ ਹੈ? ਬੈਠਣ ਲਈ ਕੁਰਸੀ ਚਾਹੀਦੀ ਹੈ? ਇਹ ਪਹਾੜ ਦੀ ਪਿੱਠ ਕੁਰਸੀ ਬਣਾ ਦੇਣਾ। ਜਦੋਂ ਤੱਕ ਸਾਧਨ ਹਨ ਤਾਂ ਸੁਖ ਲਵੋ, ਨਹੀਂ ਹਨ ਤਾਂ ਪਹਾੜੀ ਨੂੰ ਕੁਰਸੀ ਬਣਾਉਣਾ। ਪਿੱਠ ਨੂੰ ਆਰਾਮ ਚਾਹੀਦਾ ਹੈ ਨਾ, ਹੋਰ ਤਾਂ ਕੁਝ ਨਹੀਂ। ਪੰਜ ਹਜ਼ਾਰ ਆਉਣਗੇ ਤਾਂ ਕੁਰਸੀਆਂ ਤੇ ਚੁੱਕਣੀਆਂ ਪੈਣਗੀਆਂ ਨਾ। ਅਤੇ ਜਦੋਂ ਲਾਈਨ ਲੱਗੇਗੀ ਤਾਂ ਕੁਰਸੀ ਵੀ ਛੱਡਣੀ ਪਵੇਗੀ। ਏਵਰੇਡੀ ਰਹਿਣਾ। ਜੇਕਰ ਖੱਟਿਆ ਮਿਲੇ ਤਾਂ ਵੀ 'ਹਾਂ - ਜੀ' ਧਰਨੀ ਮਿਲੇ ਤਾਂ ਵੀ 'ਹਾਂ - ਜੀ'। ਅਜਿਹੇ ਸ਼ੁਰੂ ਵਿੱਚ ਬਹੁਤ ਅਭਿਆਸ ਕਰਵਾਏ ਹਨ। 15 - 15 ਦਿਨ ਤੱਕ ਦਵਾਖਾਨੇ ਬੰਦ ਰਹਿੰਦੇ। ਦਮੇ ਦੇ ਪੇਸ਼ਨਟ ਵੀ ਟੋਡਾ ( ਬਾਜਰੇ ਦੀ ਰੋਟੀ ) ਅਤੇ ਲੱਸੀ ਪੀਂਦੇ ਸਨ। ਪਰ ਬਿਮਾਰ ਨਹੀਂ ਹੋਏ, ਸਭ ਤੰਦਰੁਸਤ ਹੋ ਗਏ। ਤਾਂ ਇਹ ਸ਼ੁਰੂ ਵਿੱਚ ਅਭਿਆਸ ਕਰਕੇ ਵਿਖਾਇਆ ਹੈ, ਤਾਂ ਅੰਤ ਵਿੱਚ ਵੀ ਹੋਵੇਗਾ ਨਾ। ਨਹੀਂ ਤਾਂ ਸੋਚੋ ਦਮੇ ਦੇ ਪੇਸ਼ਨਟ ਅਤੇ ਉਨ੍ਹਾਂਨੂੰ ਲੱਸੀ ਦੀਏਏ ਤਾਂ ਪਹਿਲਾ ਹੀ ਘਬਰਾ ਜਾਣਗੇ। ਲੇਕਿਨ ਦੁਆ ਦੀ ਦਵਾ ਨਾਲ ਹੁੰਦੀ ਹੈ, ਇਸਲਈ ਮਨੋਰੰਜਨ ਹੋ ਜਾਂਦਾ ਹੈ। ਪੇਪਰ ਨਹੀਂ ਲਗਦਾ ਹੈ। ਮੁਸ਼ਕਿਲ ਨਹੀਂ ਲਗਦਾ ਹੈ। ਤਿਆਗ ਨਹੀਂ, ਐਕਜ਼ਰਸ਼ਨ ਹੋ ਜਾਂਦੀ ਹੈ। ਤਾਂ ਸਾਰੇ ਤਿਆਰ ਹੋ ਨਾ ਜਾਂ ਪ੍ਰਬੰਧ ਕਰਨ ਵਾਲੇ ਦੇ ਕੋਲ ਟੀਚਰਜ਼ ਲਿਸਟ ਲੈ ਜਾਣਗੀਆਂ? ਇਸਲਈ ਨਹੀਂ ਬੁਲਾਉਂਦੇ ਹਨ ਨਾ। ਸਮਾਂ ਆਉਣ ਤੇ ਇਹ ਸਭ ਸਾਧਨ ਤੋਂ ਵੀ ਪਰੇ ਸਾਧਨਾ ਦੇ ਸਿੱਧੀ ਰੂਪ ਵਿੱਚ ਅਨੁਭਵ ਕਰੋਗੇ। ਰੂਹਾਨੀ ਮਿਲਟਰੀ ( ਸੈਨਾ ) ਵੀ ਹੋ ਨਾ। ਮਿਲਟਰੀ ਦਾ ਪਾਰ੍ਟ ਵੀ ਤੇ ਵਜਾਉਣਾ ਹੈ ਨਾ। ਹੁਣ ਤਾਂ ਸਨੇਹੀ ਪਰਿਵਾਰ ਹੈ, ਘਰ ਹੈ - ਇਹ ਵੀ ਅਨੁਭਵ ਕਰ ਰਹੇ ਹੋ। ਲੇਕਿਨ ਸਮੇਂ ਤੇ ਰੂਹਾਨੀ ਮਿਲਟਰੀ ਬਣ ਜੋ ਵਕਤ ਆਇਆ ਉਸਨੂੰ ਉਸੇ ਸਨੇਹ ਨਾਲ ਪਾਰ ਕਰਨਾ - ਇਹ ਵੀ ਮਿਲਟਰੀ ਦੀ ਵਿਸ਼ੇਸ਼ਤਾ ਹੈ। ਅੱਛਾ।

ਗੁਜਰਾਤ ਨੂੰ ਇਹ ਵਿਸ਼ੇਸ਼ ਵਰਦਾਨ ਹੈ ਜੋ ਏਵਰੇਡੀ ਰਹਿੰਦੇ ਹਨ। ਬਹਾਨਾ ਨਹੀਂ ਦਿੰਦੇ ਹਨ - ਕੀ ਕਰੀਏ, ਕਿਵੇਂ ਕਰੀਏ, ਰੀਜ਼ਰਵੇਸ਼ਨ ਨਹੀਂ ਮਿਲਦੀ - ਪਹੁੰਚ ਜਾਂਦੇ ਹਾਂ। ਨੇੜ੍ਹੇ ਦਾ ਫ਼ਾਇਦਾ ਹੈ। ਗੁਜਰਾਤ ਨੂੰ ਆਗਿਆਕਾਰੀ ਬਣਨ ਦਾ ਵਿਸ਼ੇਸ਼ ਅਸ਼ੀਰਵਾਦ ਹੈ ਕਿਉਂਕਿ ਸੇਵਾ ਵਿੱਚ ਵੀ 'ਹਾਂ ਜੀ' ਕਰਦੇ ਹਨ ਨਾ। ਮਿਹਨਤ ਦੀ ਸੇਵਾ ਸਦਾ ਗੁਜਰਾਤ ਨੂੰ ਦਿੰਦੇ ਹਨ ਨਾ। ਰੋਟੀ ਦੀ ਸੇਵਾ ਕੌਣ ਕਰਦਾ ਹੈ? ਜਗ੍ਹਾ ਦੇਣ ਦੀ, ਭੱਜਦੌੜ ਕਰਨ ਦੀ ਸੇਵਾ ਗੁਜਰਾਤ ਕਰਦਾ ਹੈ। ਬਾਪਦਾਦਾ ਸਭ ਵੇਖਦਾ ਹੈ। ਇਵੇਂ ਨਹੀਂ ਬਾਪਦਾਦਾ ਨੂੰ ਪਤਾ ਨਹੀਂ ਲੱਗਦਾ। ਮਿਹਨਤ ਕਰਨ ਵਾਲੇ ਨੂੰ ਵਿਸ਼ੇਸ਼ ਮਹਿਬੂਬ ਦੀ ਮੁਹੱਬਤ ਪ੍ਰਾਪਤ ਹੁੰਦੀ ਹੈ। ਨੇੜ੍ਹੇ ਦਾ ਭਾਗਿਆ ਹੈ ਅਤੇ ਭਾਗਿਆ ਨੂੰ ਅੱਗੇ ਵਧਾਉਣ ਦਾ ਤਰੀਕਾ ਚੰਗਾ ਰੱਖਦੇ ਹਨ। ਭਾਗਿਆ ਨੂੰ ਵਧਾਉਣਾ ਸਭ ਨੂੰ ਨਹੀਂ ਆਉਂਦਾ ਹੈ। ਕਿਸੇ ਨੂੰ ਭਾਗਿਆ ਪ੍ਰਾਪਤ ਹੁੰਦਾ ਹੈ ਲੇਕਿਨ ਉਣੇ ਤੱਕ ਹੀ ਰਹਿੰਦਾ ਹੈ, ਵਧਾਉਣਾ ਨਹੀਂ ਆਉਂਦਾ। ਪਰ ਗੁਜਰਾਤ ਨੂੰ ਭਾਗਿਆ ਹੈ ਅਤੇ ਵਧਾਉਣਾ ਵੀ ਆਉਂਦਾ ਹੈ ਇਸਲਈ ਆਪਣਾ ਭਾਗਿਆ ਵੱਧਾ ਰਹੇ ਹੋ - ਇਹ ਵੇਖ ਬਾਪਦਾਦਾ ਵੀ ਖੁਸ਼ ਹੁੰਦੇ ਹਨ। ਤਾਂ ਬਾਪ ਦੀ ਵਿਸ਼ੇਸ਼ ਅਸ਼ੀਰਵਾਦ - ਇਹ ਵੀ ਇੱਕ ਭਾਗਿਆ ਦੀ ਨਿਸ਼ਾਨੀ ਹੈ। ਸਮਝਾ?

ਜੋ ਵੀ ਚਾਰੋਂ ਤਰਫ ਦੇ ਸਨੇਹੀ ਬੱਚੇ ਪਹੁੰਚੇ ਹਨ, ਬਾਪਦਾਦਾ ਵੀ ਉਨ੍ਹਾਂ ਸਾਰਿਆਂ ਦੇਸ਼, ਵਿਦੇਸ਼ ਦੋਵਾਂ ਦੇ ਸਨੇਹੀ ਬੱਚਿਆਂ ਦਾ ਰਿਟਰਨ ' ਸਦਾ ਅਵਿਨਾਸ਼ੀ ਸਨੇਹੀ ਭਵ' ਦਾ ਵਰਦਾਨ ਦੇ ਰਹੇ ਹਨ। ਸਨੇਹ ਵਿੱਚ ਜਿਵੇਂ ਦੂਰ - ਦੂਰ ਤੋਂ ਦੌੜ ਕੇ ਪੁੱਜੇ ਹੋ, ਇਵੇਂ ਹੀ ਜਿਵੇਂ ਸਥੂਲ ਵਿੱਚ ਦੌੜ ਲਗਾਈ, ਨੇੜ੍ਹੇ ਪਹੁੰਚੇ, ਸਾਹਮਣੇ ਪਹੁੰਚੇ, ਅਜਿਹੇ ਪੁਰਸ਼ਾਰਥ ਵਿੱਚ ਵੀ ਵਿਸ਼ੇਸ਼ ਉੱਡਦੀ ਕਲਾ ਦਵਾਰਾ ਬਾਪ ਸਮਾਨ ਬਣਨਾ ਮਤਲਬ ਸਦਾ ਬਾਪ ਦੇ ਨੇੜੇ ਰਹਿਣਾ। ਜਿਵੇਂ ਇੱਥੇ ਸਾਹਮਣੇ ਪੁੱਜੇ ਹੋ, ਉਵੇਂ ਸਦਾ ਉੱਡਦੀ ਕਲਾ ਦਵਾਰਾ ਬਾਪ ਦੇ ਨੇੜ੍ਹੇ ਹੀ ਰਹਿਣਾ। ਸਮਝਾ, ਕੀ ਕਰਨਾ ਹੈ? ਇਹ ਸਨੇਹ, ਦਿਲ ਦਾ ਸਨੇਹ ਦਿਲਾਰਾਮ ਬਾਪ ਦੇ ਕੋਲ ਤੁਹਾਡੇ ਪਹੁੰਚਣ ਤੋਂ ਪਹਿਲਾਂ ਹੀ ਪਹੁੰਚ ਜਾਂਦਾ ਹੈ। ਭਾਵੇਂ ਸਨਮੁੱਖ ਹੋ, ਭਾਵੇਂ ਅੱਜ ਦੇ ਦਿਨ ਦੇਸ਼ - ਵਿਦੇਸ਼ ਵਿੱਚ ਸ਼ਰੀਰ ਤੋਂ ਦੂਰ ਹਨ ਲੇਕਿਨ ਦੂਰ ਹੁੰਦੇ ਹੋਏ ਵੀ ਸਾਰੇ ਬੱਚੇ ਨੇੜ੍ਹੇ ਤੋਂ ਨੇੜ੍ਹੇ ਦਿਲਤਖਤਨਸ਼ੀਨ ਹਨ। ਤਾਂ ਸਭ ਤੋਂ ਨੇੜ੍ਹੇ ਦੀ ਜਗ੍ਹਾ ਹੈ ਦਿਲ। ਤਾਂ ਦੇਸ਼ ਜਾਂ ਵਿਦੇਸ਼ ਵਿੱਚ ਨਹੀਂ ਬੈਠੇ ਹੋ ਪਰ ਦਿਲਤਖਤ ਤੇ ਬੈਠੇ ਹੋ। ਤਾਂ ਨੇੜ੍ਹੇ ਹੋ ਗਏ ਨਾ। ਸਾਰਿਆਂ ਬੱਚਿਆਂ ਦੀ ਯਾਦਪਿਆਰ, ਉਲਾਂਬੇ, ਮਿੱਠੀਆਂ - ਮਿੱਠੀਆਂ ਰੂਹ ਰੂਹਾਨਾਂ, ਸੌਗਾਤਾਂ - ਸਭ ਬਾਪ ਦੇ ਕੋਲ ਪਹੁੰਚ ਗਈਆਂ। ਬਾਪਦਾਦਾ ਵੀ ਸਨੇਹੀ ਬੱਚਿਆਂ ਨੂੰ 'ਸਦਾ ਮਿਹਨਤ ਤੋਂ ਮੁਕਤ ਹੋ ਮੁਹੱਬਤ ਵਿੱਚ ਮਗਨ ਰਹੋ' -ਇਹ ਵਰਦਾਨ ਦੇ ਰਹੇ ਹਨ। ਤਾਂ ਸਾਰਿਆਂ ਨੂੰ ਰਿਟਰਨ ਮਿਲ ਗਿਆ ਨਾ। ਚੰਗਾ।

ਸ੍ਰਵ ਸਨੇਹੀ ਆਤਮਾਵਾਂ ਦਾ, ਸਦਾ ਨੇੜ੍ਹੇ ਰਹਿਣ ਵਾਲੀਆਂ ਆਤਮਾਵਾਂ ਨੂੰ, ਸਦਾ ਬੰਧਨਮੁਕਤ, ਕਰਮਾਤੀਤ ਸਥਿਤੀ ਵਿੱਚ ਬਹੁਤਕਾਲ ਅਨੁਭਵ ਕਰਨ ਵਾਲੀਆਂ ਵਿਸ਼ੇਸ਼ ਆਤਮਾਵਾਂ ਨੂੰ, ਸ੍ਰਵ ਦਿਲਤਖ਼ਤਨਸ਼ੀਨ ਸੰਤੁਸ਼ੱਟਮਣੀਆਂ ਨੂੰ ਬਾਪਦਾਦਾ ਦਾ ' ਅਵਿਅਕਤ ਸਥਿਤੀ ਭਵ' ਦੇ ਵਰਦਾਨ ਨਾਲ ਯਾਦਪਿਆਰ ਅਤੇ ਗੁਡਨਾਈਟ ਅਤੇ ਗੁਡਮੋਰਨਿੰਗ।

ਵਰਦਾਨ:-
ਪੁਰਾਣੇ ਖਾਤੇ ਖ਼ਤਮ ਕਰ, ਨਵੇਂ ਸੰਸਕਾਰਾਂ ਰੂਪੀ ਨਵੇਂ ਕੱਪੜੇ ਧਾਰਨ ਕਰਨ ਵਾਲੇ ਬਾਪ ਸਮਾਨ ਸੰਪੰਨ ਭਵ

ਜਿਵੇਂ ਦੀਵਾਲੀ ਤੇ ਨਵੇਂ ਕਪੜ੍ਹੇ ਧਾਰਨ ਕਰਦੇ ਹਨ, ਇਵੇਂ ਤੁਸੀਂ ਬੱਚੇ ਇਸ ਮਰਜੀਵਾ ਨਵੇਂ ਜਨਮ ਵਿੱਚ, ਨਵੇਂ ਸੰਸਕਾਰ ਰੂਪੀ ਕੱਪੜੇ ਧਾਰਨ ਕਰ ਨਵਾਂ ਸਾਲ ਮਨਾਓ। ਆਪਣੀ ਕਮਜ਼ੋਰੀ, ਕਮੀਆਂ, ਨਿਰਬਲਤਾ, ਕੋਮਲਤਾ ਆਦਿ ਦੇ ਜੋ ਵੀ ਪੁਰਾਣੇ ਖਾਤੇ ਰਹੇ ਹੋਏ ਹਨ, ਉਨ੍ਹਾਂ ਨੂੰ ਖ਼ਤਮ ਕਰ ਸੱਚੀ ਦੀਵਾਲੀ ਮਨਾਓ। ਇਸ ਨਵੇਂ ਜਨਮ ਵਿੱਚ ਨਵੇਂ ਸੰਸਕਾਰ ਧਾਰਨ ਕਰ ਲਵੋ ਤਾਂ ਬਾਪ ਸਮਾਣ ਸਪੰਨ ਬਣ ਜਾਵੋਗੇ।

ਸਲੋਗਨ:-
ਸ਼ੁੱਧ ਸੰਕਲਪ ਦਾ ਖਜਾਨਾਂ ਜਮਾਂ ਹੋਵੇ ਤਾਂ ਵਿਅਰਥ ਸੰਕਲਪਾਂ ਵਿੱਚ ਸਮਾਂ ਨਹੀਂ ਜਾਵੇਗਾ।


ਅੱਜ ਮਹੀਨੇ ਦਾ ਤੀਜਾ ਐਤਵਾਰ ਹੈ, ਸਾਰੇ ਰਾਜਯੋਗੀ ਤਪੱਸਵੀ ਭਾਈ - ਭੈਣਾਂ ਸ਼ਾਮ 6.30 ਤੋਂ 7. 30 ਵਜੇ ਤੱਕ, ਵਿਸ਼ੇਸ਼ ਯੋਗ ਅਭਿਆਸ ਆਪਣੀ ਸ਼ੁਭ ਭਾਵਨਾਵਾਂ ਦੀ ਸ੍ਰੇਸ਼ਠ ਵ੍ਰਿਤੀ ਦਵਾਰਾ ਮਨਸਾ ਮਹਾਦਾਨੀ ਬਣ ਸਭਨੂੰ ਨਿਡਰਤਾ ਦਾ ਵਰਦਾਨ ਦੇਣ ਦੀ ਸੇਵਾ ਕਰਨਾ।