15.11.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸਰਵ ਤੇ ਬਲੈਸਿੰਗ ਕਰਨ ਵਾਲਾ ਬਿਲੱਸਫੁੱਲ ਇੱਕ ਬਾਪ ਹੈ, ਬਾਪ ਨੂੰ ਹੀ ਦੁੱਖ ਹਰਤਾ, ਸੁਖ ਕਰਤਾ ਕਿਹਾ ਜਾਂਦਾ ਹੈ, ਉਹਨਾਂ ਦੇ ਸਿਵਾਏ ਕੋਈ ਵੀ ਦੁੱਖ ਨਹੀਂ ਹਰ ਸਕਦਾ"

ਪ੍ਰਸ਼ਨ:-
ਭਗਤੀ ਮਾਰਗ ਅਤੇ ਗਿਆਨ ਮਾਰਗ ਦੋਵਾਂ ਵਿੱਚ ਏਡਾਪਟ ਹੋਣ ਦੀ ਰਸਮ ਹੈ ਪਰ ਅੰਤਰ ਕੀ ਹੈ?

ਉੱਤਰ:-
ਭਗਤੀ ਮਾਰਗ ਵਿੱਚ ਜਦੋਂ ਕਿਸੇ ਦੇ ਕੋਲ ਐਡੋਪਟ ਹੁੰਦੇ ਹਨ ਤਾਂ ਗੁਰੂ ਅਤੇ ਚੇਲੇ ਦਾ ਸੰਬੰਧ ਰਹਿੰਦਾ ਹੈ, ਸੰਨਿਆਸੀ ਵੀ ਅਡੋਪਟ ਹੋਣਗੇ ਤਾਂ ਆਪਣੇ ਨੂੰ ਫਲੋਅਰ ਕਹਾਉਣਗੇ, ਪਰ ਗਿਆਨ ਮਾਰਗ ਵਿੱਚ ਤੁਸੀਂ ਫਾਲੋਅਰ ਜਾਂ ਚੇਲੇ ਨਹੀਂ ਹੋ। ਤੁਸੀਂ ਬਾਪ ਦੇ ਬੱਚੇ ਬਣੇ ਹੋ। ਬੱਚਾ ਬਣਨਾ ਮਤਲਬ ਵਰਸੇ ਦਾ ਅਧਿਕਾਰੀ ਬਣਨਾ।

ਗੀਤ:-
ਓਮ ਨਮੋ ਸਿਵਾਏ...

ਓਮ ਸ਼ਾਂਤੀ
ਬੱਚਿਆਂ ਨੇ ਗੀਤ ਸੁਣਿਆ। ਇਹ ਹੈ ਪਰਮਪਿਤਾ ਪਰਮਾਤਮਾ ਸ਼ਿਵ ਦੀ ਮਹਿਮਾ। ਕਹਿੰਦੇ ਵੀ ਹਨ ਸ਼ਿਵਾਏ ਨਮਾ ਰੁਦ੍ਰਾਏ ਨਮ: ਸੋਮਨਾਥ ਨਮਾ ਨਹੀਂ ਕਹਿੰਦੇ ਹਨ। ਸ਼ਿਵਾਏ ਨਮਾ ਕਹਿੰਦੇ ਹਨ ਅਤੇ ਬਹੁਤ ਸਤੁਤੀ ਵੀ ਉਹਨਾਂ ਦੀ ਹੁੰਦੀ ਹੈ। ਹੁਣ ਸ਼ਿਵਾਏ ਨਮਾ ਹੋਇਆ ਬਾਪ। ਗੋਡ ਫ਼ਾਦਰ ਦਾ ਨਾਮ ਹੋਇਆ ਸ਼ਿਵ। ਉਹ ਹੈ ਨਿਰਾਕਾਰ। ਇਹ ਕਿਸਨੇ ਕਿਹਾ - ਓ ਗੋਡ ਫ਼ਾਦਰ? ਆਤਮਾ ਨੇ। ਸਿਰਫ਼ ‘ਓ ਫ਼ਾਦਰ’ ਕਹਿੰਦੇ ਹਨ ਤਾਂ ਉਹ ਜਿਸਮਾਨੀ ਫ਼ਾਦਰ ਹੋ ਜਾਂਦਾ ਹੈ। ‘ਓ ਗੋਡ ਫ਼ਾਦਰ’ ਕਹਿਣ ਨਾਲ ਰੂਹਾਨੀ ਫ਼ਾਦਰ ਹੋ ਜਾਂਦਾ ਹੈ। ਇਹ ਸਮਝਣ ਦੀਆਂ ਗੱਲਾਂ ਹਨ। ਦੇਵਤਿਆਂ ਨੂੰ ਪਾਰਸਬੁੱਧੀ ਕਿਹਾ ਜਾਂਦਾ ਹੈ। ਦੇਵਤੇ ਤਾਂ ਵਿਸ਼ਵ ਦੇ ਮਾਲਿਕ ਸਨ। ਹੁਣ ਕੋਈ ਮਾਲਿਕ ਹੈ ਨਹੀਂ। ਭਾਰਤ ਦਾ ਧਨੀ - ਧੋਨੀ ਕੋਈ ਹੈ ਨਹੀਂ। ਰਾਜਾ ਨੂੰ ਵੀ ਪਿਤਾ ਅਨੰਦਾਤਾ ਕਿਹਾ ਜਾਂਦਾ ਹੈ। ਹੁਣ ਤੇ ਰਾਜੇ ਹਨ ਨਹੀਂ। ਤਾਂ ਇਹ ਸ਼ਿਵਾਏ ਨਮਾ ਕਿਸ ਨੇ ਕਿਹਾ? ਕਿਵੇਂ ਪਤਾ ਲੱਗੇ ਕਿ ਇਹ ਬਾਪ ਹੈ? ਬ੍ਰਹਮਾਕੁਮਾਰ - ਕੁਮਾਰੀਆਂ ਤੇ ਢੇਰ ਹਨ। ਇਹ ਠਹਿਰੇ ਸ਼ਿਵਬਾਬਾ ਦੇ ਪੋਤਰੇ -ਪੋਤਰੀਆਂ। ਬ੍ਰਹਮਾ ਦਵਾਰਾ ਇਹਨਾਂ ਨੂੰ ਏਡੋਪਡ ਕਰਦੇ ਹਨ। ਸਭ ਕਹਿੰਦੇ ਹਨ ਅਸੀਂ ਬ੍ਰਹਮਾਕੁਮਾਰ - ਕੁਮਾਰੀਆਂ ਹਾਂ। ਅੱਛਾ, ਬ੍ਰਹਮਾ ਕਿਸਦਾ ਬੱਚਾ? ਸ਼ਿਵ ਦਾ। ਬ੍ਰਹਮਾ, ਵਿਸ਼ਨੂੰ, ਸ਼ੰਕਰ ਤਿੰਨੋ ਹੀ ਸ਼ਿਵ ਦੇ ਬੱਚੇ ਹਨ। ਸ਼ਿਵਬਾਬਾ ਹੈ ਉੱਚ ਤੇ ਉੱਚ ਭਗਵਾਨ, ਨਿਰਾਕਾਰੀ ਵਤਨ ਵਿੱਚ ਰਹਿਣ ਵਾਲਾ। ਬ੍ਰਹਮਾ, ਵਿਸ਼ਨੂੰ, ਸ਼ੰਕਰ ਹੈ ਸੂਖਸ਼ਮਵਤਨਵਾਸੀ। ਅੱਛਾ, ਮਨੁੱਖ ਸ਼੍ਰਿਸ਼ਟੀ ਕਿਵੇਂ ਰਚੀ? ਤਾਂ ਕਹਿੰਦੇ ਹਨ ਡਰਾਮੇ ਅਨੁਸਾਰ ਮੈਂ ਬ੍ਰਹਮਾ ਦੇ ਸਾਧਾਰਨ ਤਨ ਵਿੱਚ ਪ੍ਰਵੇਸ਼ ਕਰ ਇਹਨਾ ਨੂੰ ਪ੍ਰਜਾਪਿਤਾ ਬਣਾਉਂਦਾ ਹਾਂ। ਮੈਨੂੰ ਪ੍ਰਵੇਸ਼ ਹੀ ਇਹਨਾਂ ਵਿੱਚ ਕਰਨਾ ਹੈ ਜਿਸਨੂੰ ਬ੍ਰਹਮਾ ਨਾਮ ਦਿੱਤਾ ਹੈ। ਏਡਾਪਡ ਕਰਨ ਬਾਦ ਨਾਮ ਬਦਲ ਜਾਂਦਾ ਹੈ। ਸੰਨਿਆਸੀ ਵੀ ਨਾਮ ਬਦਲਦੇ ਹਨ। ਪਹਿਲੇ ਗ੍ਰਹਿਸਤੀਆਂ ਦੇ ਕੋਲ ਜਨਮ ਲੈਂਦੇ ਹਨ ਫਿਰ ਸੰਸਕਾਰ ਅਨੁਸਾਰ ਛੋਟੇਪਨ ਵਿੱਚ ਹੀ ਸ਼ਾਸਤਰ ਆਦਿ ਪੜ੍ਹਦੇ ਹਨ ਫਿਰ ਵੈਰਾਗ ਆਉਂਦਾ ਹੈ। ਸੰਨਿਆਸੀਆਂ ਕੋਲ ਜਾਕੇ ਅਡੋਪਟ ਹੁੰਦੇ ਹਨ, ਕਹਿਣਗੇ ਇਹ ਮੇਰਾ ਗੁਰੂ ਹੈ। ਉਹਨਾਂ ਨੂੰ ਬਾਪ ਨਹੀਂ ਕਹਿਣਗੇ। ਚੇਲੇ ਅਤੇ ਫਾਲੋਅਰਸ ਬਣਦੇ ਹਨ ਗੁਰੂ ਦੇ। ਗੁਰੂ ਚੇਲੇ ਨੂੰ ਏਡਾਪਡ ਕਰਦੇ ਹਨ ਕਿ ਤੁਸੀਂ ਸਾਡੇ ਚੇਲੇ ਅਤੇ ਫਲੋਅਰ ਹੋ। ਇਹ ਬਾਪ ਕਹਿੰਦੇ ਹਨ ਕਿ ਤੁਸੀਂ ਸਾਡੇ ਬੱਚੇ ਹੋ। ਤੁਸੀਂ ਆਤਮਾ ਬਾਪ ਨੂੰ ਭਗਤੀ ਮਾਰਗ ਵਿੱਚ ਬੁਲਾਉਂਦੀ ਆਈ ਹੋ, ਕਿਉਂਕਿ ਇੱਥੇ ਦੁੱਖ ਬਹੁਤ ਹੈ, ਤ੍ਰਾਹਿ - ਤ੍ਰਾਹਿ ਹੋ ਰਹੀ ਹੈ। ਪਤਿਤ - ਪਾਵਨ ਬਾਪ ਤਾਂ ਇੱਕ ਹੀ ਹੈ। ਨਿਰਾਕਾਰ ਸ਼ਿਵ ਨੂੰ ਆਤਮਾ ਨਮਾ ਕਰਦੀ ਹੈ। ਤਾਂ ਬਾਪ ਤਾਂ ਹੈ ਹੀ। ‘ਤੁਸੀਂ ਮਾਤ - ਪਿਤਾ’ ਇਹ ਵੀ ਗੋਡ ਫ਼ਾਦਰ ਦੇ ਲਈ ਗਾਉਂਦੇ ਹਨ। ਫ਼ਾਦਰ ਹੈ ਤਾਂ ਮਦਰ ਵੀ ਜਰੂਰ ਚਾਹੀਦੀ ਹੈ। ਮਦਰ -ਫ਼ਾਦਰ ਬਿਨਾਂ ਰਚਨਾ ਹੁੰਦੀ ਨਹੀਂ। ਬਾਪ ਨੂੰ ਬੱਚਿਆਂ ਦੇ ਕੋਲ ਆਉਣਾ ਹੀ ਹੈ। ਇਹ ਸ਼੍ਰਿਸਟੀ ਚੱਕਰ ਕਿਵੇਂ ਰਿਪੀਟ ਹੁੰਦਾ ਹੈ, ਇਸਦੇ ਆਦਿ, ਮੱਧ, ਅੰਤ ਨੂੰ ਜਾਨਣਾ - ਇਸਨੂੰ ਕਿਹਾ ਜਾਂਦਾ ਹੈ ਤ੍ਰਿਕਾਲਦਰਸ਼ੀ ਬਣਨਾ। ਇੰਨੇ ਕਰੋੜਾਂ ਸਭ ਐਕਟਰਸ ਹਨ, ਹਰ ਇੱਕ ਦਾ ਪਾਰ੍ਟ ਆਪਣਾ ਹੈ। ਇਹ ਬੇਹੱਦ ਦਾ ਡਰਾਮਾ ਹੈ। ਬਾਪ ਕਹਿੰਦੇ ਹਨ ਮੈਂ ਕ੍ਰੀਏਟਰ, ਡਾਇਰੈਕਟਰ, ਪ੍ਰਿੰਸੀਪਲ ਐਕਟਰ ਹਾਂ। ਐਕਟ ਕਰ ਰਿਹਾ ਹਾਂ ਨਾ। ਮੇਰੀ ਆਤਮਾ ਨੂੰ ਸੁਪ੍ਰੀਮ ਕਹਿੰਦੇ ਹਨ। ਆਤਮਾ ਤੇ ਪਰਮਾਤਮਾ ਦਾ ਰੂਪ ਇੱਕ ਹੀ ਹੈ। ਅਸਲ ਵਿੱਚ ਆਤਮਾ ਹੈ ਹੀ ਬਿੰਦੀ। ਭ੍ਰਿਕੁਟੀ ਦੇ ਵਿੱਚ ਆਤਮਾ ਸਟਾਰ ਰਹਿੰਦਾ ਹੈ ਨਾ। ਬਿਲਕੁਲ ਸੂਕ੍ਸ਼੍ਮ ਹੈ। ਉਹਨਾਂ ਨੂੰ ਦੇਖ ਨਹੀਂ ਸਕਦੇ ਹਾਂ। ਆਤਮਾ ਵੀ ਸੂਕ੍ਸ਼੍ਮ ਹੈ ਤਾਂ ਆਤਮਾ ਦਾ ਬਾਪ ਵੀ ਸੂਕ੍ਸ਼੍ਮ ਹੈ। ਬਾਪ ਸਮਝਾਉਂਦੇ ਹਨ ਤੁਸੀਂ ਆਤਮਾ ਬਿੰਦੀ ਸਮਾਨ ਹੋ। ਮੈਂ ਸ਼ਿਵ ਵੀ ਬਿੰਦੀ ਸਮਾਨ ਹਾਂ। ਪਰ ਮੈਂ ਸੁਪ੍ਰੀਮ, ਕ੍ਰੀਏਟਰ, ਡਾਇਰੈਕਟਰ ਹਾਂ। ਗਿਆਨ ਸਾਗਰ ਹਾਂ। ਮੇਰੇ ਵਿੱਚ ਸ਼੍ਰਿਸ਼ਟੀ ਦੇ ਆਦਿ -ਮੱਧ -ਅੰਤ ਦਾ ਗਿਆਨ ਹੈ। ਮੈਂ ਨਾਲੇਜ਼ਫੁੱਲ, ਬਲਿਸਫੁੱਲ ਹਾਂ, ਸਭ ਤੇ ਬਲੈਸਿੰਗ ਕਰਦਾ ਹਾਂ। ਸਭਨੂੰ ਸਦਗਤੀ ਵਿੱਚ ਲੈ ਜਾਂਦਾ ਹਾਂ। ਦੁੱਖ ਹਰਤਾ, ਸੁਖ ਕਰਤਾ ਇੱਕ ਹੀ ਬਾਪ ਹੈ। ਸਤਿਯੁਗ ਵਿੱਚ ਦੁਖੀ ਕੋਈ ਹੁੰਦਾ ਹੀ ਨਹੀਂ। ਲਕਸ਼ਮੀ - ਨਾਰਾਇਣ ਦਾ ਹੀ ਰਾਜ ਹੈ।

ਬਾਪ ਸਮਝਾਉਂਦੇ ਹਨ ਮੈਂ ਇਸ ਸ਼੍ਰਿਸ਼ਟੀ ਰੂਪੀ ਝਾੜ ਦਾ ਬੀਜ਼ਰੂਪ ਹਾਂ। ਸਮਝੋਂ, ਅੰਬ ਦਾ ਝਾੜ ਹੈ, ਉਹ ਤਾਂ ਹੈ ਜੜ੍ਹ ਬੀਜ਼, ਉਹ ਬੋਲੇਗਾ ਨਹੀਂ। ਜੇਕਰ ਚੇਤੰਨ ਹੁੰਦਾ ਤਾਂ ਬੋਲਦਾ ਕਿ ਮੁਝ ਬੀਜ਼ ਤੋਂ ਇਵੇਂ ਟਾਲ -ਟਾਲੀਆਂ, ਪੱਤੇ ਆਦਿ ਨਿਕਲਦੇ ਹਨ। ਹੁਣ ਇਹ ਹੈ ਚੇਤੰਨ, ਇਸਨੂੰ ਕਲਪ ਵਰੀਕ੍ਸ਼ ਕਿਹਾ ਜਾਂਦਾ ਹੈ। ਮਨੁੱਖ ਸ਼੍ਰਿਸ਼ਟੀ ਝਾੜ ਦਾ ਬੀਜ਼ ਪਰਮਪਿਤਾ ਪਰਮਾਤਮਾ ਹੈ। ਬਾਪ ਕਹਿੰਦੇ ਹਨ ਮੈਂ ਹੀ ਆਕੇ ਇਸਦਾ ਨਾਲੇਜ਼ ਸਮਝਾਉਂਦਾ ਹਾਂ। ਬੱਚਿਆਂ ਨੂੰ ਸਦਾ ਸੁਖੀ ਬਣਾਉਂਦਾ ਹਾਂ। ਦੁੱਖੀ ਬਣਾਉਂਦੀ ਹੈ ਮਾਇਆ। ਭਗਤੀ ਮਾਰਗ ਪੂਰਾ ਹੋਣਾ ਹੈ। ਡਰਾਮੇ ਨੂੰ ਫ਼ਿਰਣਾ ਜਰੂਰ ਹੈ। ਇਹ ਹੈ ਬੇਹੱਦ ਵਰਲਡ ਦੀ ਹਿਸਟਰੀ - ਜਾਗਰਫ਼ੀ। ਚੱਕਰ ਫਿਰਦਾ ਰਹਿੰਦਾ ਹੈ। ਕਲਿਯੁਗ ਬਦਲ ਫਿਰ ਸਤਿਯੁਗ ਹੋਣਾ ਹੈ। ਸ਼੍ਰਿਸ਼ਟੀ ਤਾਂ ਇੱਕ ਹੀ ਹੈ। ਗੋਡ ਫ਼ਾਦਰ ਇਜ ਵਨ। ਇਹਨਾਂ ਦਾ ਕੋਈ ਫ਼ਾਦਰ ਨਹੀਂ। ਉੱਥੇ ਟੀਚਰ ਵੀ ਹਨ, ਪੜ੍ਹਾ ਰਹੇ ਹਨ। ਭਗਵਾਨੁਵਾਚ - ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਮਨੁੱਖ ਤਾਂ ਮਾਤ -ਪਿਤਾ ਨੂੰ ਜਾਣਦੇ ਨਹੀਂ। ਤੁਸੀਂ ਬੱਚੇ ਜਾਣਦੇ ਹੋ ਨਿਰਾਕਾਰ ਸ਼ਿਵਬਾਬਾ ਦੇ ਅਸੀਂ ਨਿਰਾਕਾਰੀ ਬੱਚੇ ਹਾਂ। ਫਿਰ ਸਕਾਰੀ ਬ੍ਰਹਮਾ ਦੇ ਵੀ ਬੱਚੇ ਹਾਂ। ਨਿਰਾਕਾਰ ਬੱਚੇ ਸਭ ਭਰਾ - ਭਰਾ ਹਨ ਅਤੇ ਬ੍ਰਹਮਾ ਦੇ ਬੱਚੇ ਭਰਾ -ਭੈਣ ਹਨ। ਇਹ ਪਵਿੱਤਰ ਰਹਿਣ ਦੀ ਯੁਕਤੀ। ਭੈਣ - ਭਰਾ ਵਿਕਾਰ ਵਿੱਚ ਕਿਵੇਂ ਜਾਣਗੇ। ਵਿਕਾਰ ਨੂੰ ਹੀ ਅੱਗ ਲਗਦੀ ਹੈ ਨਾ। ਕਾਮ ਅਗਨੀ ਕਿਹਾ ਜਾਂਦਾ ਹੈ, ਉਸ ਤੋਂ ਬਚਨ ਦੀ ਯੁਕਤੀ ਬਾਪ ਦੱਸਦੇ ਹਨ। ਇੱਕ ਤਾਂ ਪ੍ਰਾਪਤੀ ਬਹੁਤ ਉੱਚ ਹੈ। ਜੇਕਰ ਅਸੀਂ ਬਾਪ ਦੀ ਸ਼੍ਰੀਮਤ ਤੇ ਚੱਲਾਂਗੇ ਤਾਂ ਬੇਹੱਦ ਦੇ ਬਾਪ ਕੋਲੋਂ ਵਰਸਾ ਪਾਵਾਂਗੇ। ਯਾਦ ਨਾਲ ਹੀ ਏਵਰਹੈਲਥੀ ਬਣਦੇ ਹਨ। ਪ੍ਰਾਚੀਨ ਭਾਰਤ ਦਾ ਯੋਗ ਮਸ਼ਹੂਰ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰਦੇ-ਕਰਦੇ ਤੁਸੀਂ ਪਵਿੱਤਰ ਬਣ ਜਾਓਗੇ, ਪਾਪ ਭਸਮ ਹੋ ਜਾਣਗੇ। ਬਾਪ ਦੀ ਯਾਦ ਵਿੱਚ ਸ਼ਰੀਰ ਛੱਡੋਗੇ ਤਾਂ ਮੇਰੇ ਕੋਲ ਚਲੇ ਆਓਗੇ। ਇਹ ਪੁਰਾਣੀ ਦੁਨੀਆਂ ਖ਼ਤਮ ਹੋਣੀ ਹੈ। ਇਹ ਉਹ ਹੀ ਮਹਾਭਾਰਤ ਦੀ ਲੜਾਈ ਹੈ। ਜੋ ਬਾਪ ਦੇ ਬਣੇ ਹਨ ਉਹਨਾਂ ਦੀ ਹੀ ਵਿਜੇ ਹੋਣੀ ਹੈ। ਇਹ ਰਾਜਧਾਨੀ ਸਥਾਪਣ ਹੋ ਰਹੀ ਹੈ। ਭਗਵਾਨ ਰਾਜਯੋਗ ਸਿਖਾਉਂਦੇ ਹਨ ਸਵਰਗ ਦੇ ਮਾਲਿਕ ਬਨਾਉਣ ਦੇ ਲਈ। ਫਿਰ ਮਾਇਆ ਰਾਵਣ ਨਰਕ ਦਾ ਮਾਲਿਕ ਬਣਾਉਂਦੀ ਹੈ। ਉਹ ਜਿਵੇਂ ਸ਼ਰਾਪ ਮਿਲਦਾ ਹੈ।

ਬਾਪ ਕਹਿੰਦੇ ਹਨ - ਲਾਡਲੇ ਬੱਚੇ, ਮੇਰੀ ਮਤ ਤੇ ਤੁਸੀਂ ਸਵਰਗਵਾਸੀ ਭਵ। ਫਿਰ ਜਦੋਂ ਰਾਵਣ ਰਾਜ ਸ਼ੁਰੂ ਹੁੰਦਾ ਹੈ ਤਾਂ ਰਾਵਣ ਕਹਿੰਦਾ ਹੈ - ਹੇ ਈਸ਼ਵਰ ਦੇ ਬੱਚੇ, ਨਰਕਵਾਸੀ ਭਵ। ਨਰਕ ਦੇ ਬਾਅਦ ਫਿਰ ਸਵਰਗ ਜਰੂਰ ਆਉਣਾ ਹੈ। ਇਹ ਨਰਕ ਹੈ ਨਾ। ਕਿੰਨੀ ਮਾਰਾਮਾਰੀ ਲੱਗੀ ਪਈ ਹੈ। ਸਤਿਯੁਗ ਵਿੱਚ ਲੜਾਈ -ਝਗੜਾ ਹੁੰਦਾ ਨਹੀਂ। ਭਾਰਤ ਹੀ ਸਵਰਗ ਸੀ, ਅਤੇ ਹੋਰ ਕੋਈ ਰਾਜ ਸੀ ਨਹੀਂ। ਹੁਣ ਭਾਰਤ ਨਰਕ ਹੈ, ਅਨੇਕ ਧਰਮ ਹਨ। ਗਾਇਆ ਵੀ ਜਾਂਦਾ ਹੈ ਅਨੇਕ ਧਰਮ ਦਾ ਵਿਨਾਸ਼, ਇੱਕ ਧਰਮ ਦੀ ਸਥਾਪਨਾ ਕਰਨ ਮੈਨੂੰ ਆਉਣਾ ਪੈਂਦਾ ਹੈ। ਮੈਂ ਇੱਕ ਹੀ ਵਾਰ ਅਵਤਾਰ ਲੈਂਦਾ ਹਾਂ। ਬਾਪ ਨੂੰ ਆਉਣਾ ਹੈ ਪਤਿਤ ਦੁਨੀਆਂ ਵਿੱਚ। ਆਉਂਦੇ ਹੀ ਉਦੋਂ ਹਨ ਜਦੋਂ ਪੁਰਾਣੀ ਦੁਨੀਆਂ ਖ਼ਤਮ ਹੋਣੀ ਹੈ। ਉਸਦੇ ਲਈ ਲੜਾਈ ਵੀ ਚਾਹੀਦੀ ਹੈ। ਬਾਪ ਕਹਿੰਦੇ ਹਨ - ਮਿੱਠੇ ਬੱਚੇ ਤੁਸੀਂ ਅਸ਼ਰੀਰੀ ਆਏ ਸੀ, 84 ਜਨਮਾਂ ਦਾ ਪਾਰ੍ਟ ਪੂਰਾ ਕੀਤਾ, ਹੁਣ ਵਾਪਿਸ ਚੱਲਣਾ ਹੈ। ਮੈਂ ਤੁਹਾਨੂੰ ਪਤਿਤ ਤੋਂ ਪਾਵਨ ਬਣਾਕੇ ਵਾਪਿਸ ਲੈ ਜਾਂਦਾ ਹਾਂ। ਹਿਸਾਬ ਤੇ ਹੈ ਨਾ। 5 ਹਜ਼ਾਰ ਵਰ੍ਹੇ ਵਿੱਚ ਦੇਵਤੇ 84 ਜਨਮ ਲੈਂਦੇ ਹਨ। ਸਭ ਤਾਂ 84 ਜਨਮ ਨਹੀਂ ਲੈਣਗੇ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਵਰਸਾ ਲਵੋ। ਸ਼੍ਰਿਸ਼ਟੀ ਦਾ ਚਕ੍ਰ ਫਿਰਨਾ ਚਾਹੀਦਾ ਹੈ। ਅਸੀਂ ਐਕਟਰਸ ਹਾਂ ਨਾ। ਐਕਟਰ ਹੋਕੇ ਡਰਾਮੇ ਦੇ ਕ੍ਰੀਏਟਰ, ਡਾਇਰੈਕਟਰ, ਮੁਖ ਐਕਟਰ ਨੂੰ ਨਾ ਜਾਨਣ ਤਾਂ ਉਹ ਬੇਸਮਝ ਠਹਿਰੇ। ਇਸਨਾਲ ਭਾਰਤ ਕਿੰਨਾ ਕੰਗਾਲ ਬਣ ਗਿਆ ਹੈ। ਫਿਰ ਬਾਪ ਆਕੇ ਸਾਲਵੇਂਟ ਬਣਾ ਦਿੰਦੇ ਹਨ। ਬਾਪ ਸਮਝਾਉਂਦੇ ਹਨ ਤੁਸੀਂ ਭਾਰਤਵਾਸੀ ਸਵਰਗ ਵਿੱਚ ਸੀ ਫਿਰ ਤੁਹਾਨੂੰ 84 ਜਨਮ ਤਾਂ ਜਰੂਰ ਲੈਣੇ ਪੈਣ। ਹੁਣ ਤੁਹਾਡੇ 84 ਜਨਮ ਪੂਰੇ ਹੋਏ ਹਨ। ਇਹ ਪਿਛਾੜੀ ਦਾ ਜਨਮ ਬਾਕੀ ਹੈ। ਭਗਵਾਨੁਵਾਚ, ਭਗਵਾਨ ਤਾਂ ਸਭਦਾ ਇੱਕ ਹੈ। ਕ੍ਰਿਸ਼ਨ ਨੂੰ ਹੋਰ ਸਭ ਧਰਮ ਵਾਲੇ ਭਗਵਾਨ ਨਹੀਂ ਮੰਨਣਗੇ। ਨਿਰਕਾਰ ਨੂੰ ਹੀ ਮੰਨਣਗੇ। ਉਹ ਸਭ ਆਤਮਾਵਾਂ ਦਾ ਬਾਪ ਹੈ। ਕਹਿੰਦੇ ਹਨ ਮੈਂ ਬਹੁਤ ਜਨਮਾਂ ਦੇ ਅੰਤ ਵਿੱਚ ਆਕੇ ਇਹਨਾਂ ਵਿੱਚ ਪ੍ਰਵੇਸ਼ ਕਰਦਾ ਹਾਂ। ਰਾਜਾਈ ਸਥਾਪਨ ਹੋ ਜਾਏਗੀ ਫਿਰ ਵਿਨਾਸ਼ ਸ਼ੁਰੂ ਹੋਵੇਗਾ ਅਤੇ ਮੈਂ ਚਲਾ ਜਾਵਾਂਗਾ। ਇਹ ਹੈ ਬੜਾ ਭਾਰੀ ਯੱਗ ਹੋਰ ਜੋ ਵੀ ਯੱਗ ਆਦਿ ਹਨ ਸਭ ਇਹਨਾਂ ਵਿੱਚ ਸਵਾਹਾ ਹੋ ਜਾਣੇ ਹਨ। ਸਾਰੀ ਦੁਨੀਆਂ ਦਾ ਕਿਚੜਾ ਇਹਨਾਂ ਵਿੱਚ ਪੈ ਜਾਂਦਾ ਹੈ ਫਿਰ ਕੋਈ ਯੱਗ ਰਚਿਆ ਨਹੀਂ ਜਾਂਦਾ। ਭਗਤੀ ਮਾਰਗ ਖ਼ਲਾਸ ਹੋ ਜਾਂਦਾ ਹੈ। ਸਤਿਯੁਗ - ਤ੍ਰੇਤਾ ਦੇ ਬਾਅਦ ਫਿਰ ਭਗਤੀ ਸ਼ੁਰੂ ਹੁੰਦੀ ਹੈ। ਹੁਣ ਭਗਤੀ ਪੂਰੀ ਹੁੰਦੀ ਹੈ! ਤਾਂ ਇਹ ਮਹਿਮਾ ਸਾਰੀ ਸ਼ਿਵਬਾਬਾ ਦੀ ਹੈ। ਇਹਨਾਂ ਦੇ ਇੰਨੇ ਨਾਮ ਦਿੱਤੇ ਹਨ, ਜਾਣਦੇ ਤਾਂ ਕੁਝ ਵੀ ਨਹੀਂ। ਇਹ ਤਾਂ ਸ਼ਿਵ ਹੈ ਫਿਰ ਰੁਦ੍ਰ, ਸੋਮਨਾਥ, ਬਬੁਰੀਨਾਥ ਵੀ ਕਹਿੰਦੇ ਹਨ। ਇੱਕ ਦੇ ਅਨੇਕ ਨਾਮ ਰੱਖ ਦਿੱਤੇ ਹਨ। ਜਿਵੇਂ - ਜਿਵੇਂ ਸਰਵਿਸ ਕੀਤੀ ਹੈ ਉਵੇਂ ਨਾਮ ਪਿਆ ਹੈ। ਤੁਹਾਨੂੰ ਸੋਮਰਸ ਪਿਆ ਰਹੇ ਹਨ। ਤੁਸੀਂ ਮਾਤਾਵਾਂ ਸਵਰਗ ਦਾ ਦਵਾਰ ਖੋਲ੍ਹਣ ਦੇ ਨਿਮਿਤ ਬਣੀ ਹੋ। ਵੰਦਨਾ ਪਵਿੱਤਰ ਦੀ ਹੀ ਹੁੰਦੀ ਹੈ। ਅਪਵਿੱਤਰ, ਪਵਿੱਤਰ ਦੀ ਵੰਦਨਾ ਕਰਦੇ ਹਨ। ਕੰਨਿਆ ਨੂੰ ਸਭ ਮੱਥਾ ਟੇਕਦੇ ਹਨ। ਇਹ ਬ੍ਰਹਮਾਕੁਮਾਰ - ਕੁਮਾਰੀਆਂ ਇਸ ਭਾਰਤ ਦਾ ਉਦਾਰ ਕਰ ਰਹੇ ਹਨ। ਪਵਿੱਤਰ ਬਣ ਬਾਪ ਕੋਲੋਂ ਪਵਿੱਤਰਤਾ ਦਾ ਵਰਸਾ ਲੈਣਾ ਹੈ। ਗ੍ਰਹਿਸਤ ਵਿਵਹਾਰ ਵਿੱਚ ਰਹਿਦੇ ਪਵਿੱਤਰ ਬਣਨਾ ਹੈ, ਇਸ ਵਿੱਚ ਮਿਹਨਤ ਹੈ। ਕਾਮ ਮਹਾਸ਼ਤਰੂ ਹੈ। ਕਾਮ ਬਿਗਰ ਰਹਿ ਨਹੀਂ ਸਕਦੇ ਤਾਂ ਮਾਰਨ ਲੱਗਦੇ ਹਨ। ਰੁਦਰ ਯੱਗ ਵਿੱਚ ਅਬਲਾਵਾਂ ਤੇ ਅਤਿਆਚਾਰ ਹੁੰਦੇ ਹਨ। ਮਾਰ ਖਾ - ਖਾ ਕੇ ਅਖ਼ਰੀਂਨ ਉਹਨਾਂ ਦੇ ਪਾਪ ਦਾ ਘੜਾ ਭਰਦਾ ਹੈ ਉਦੋਂ ਫਿਰ ਵਿਨਾਸ਼ ਹੋ ਜਾਂਦਾ ਹੈ। ਬਹੁਤ ਬੱਚੀਆਂ ਹੈ, ਕਦੀ ਦੇਖਿਆ ਨਹੀਂ ਹੈ, ਲਿਖਦੀਆਂ ਹਨ ਬਾਬਾ ਅਸੀਂ ਤੁਹਾਨੂੰ ਜਾਣਦੇ ਹਾਂ। ਤੁਹਾਡੇ ਵਰਸੇ ਦੇ ਲਈ ਪਵਿੱਤਰ ਜਰੂਰ ਬਣਾਂਗੀ। ਬਾਪ ਸਮਝਾਉਂਦੇ ਹਨ ਸ਼ਾਸਤਰ ਪੜ੍ਹਣਾ, ਤੀਰਥ ਆਦਿ ਕਰਨਾ - ਇਹ ਸਭ ਭਗਤੀ ਮਾਰਗ ਦੀ ਜਿਸਮਾਨੀ ਯਾਤਰਾ ਤਾਂ ਕਰਦੇ ਆਏ ਹੋ, ਹੁਣ ਤੁਹਾਨੂੰ ਵਾਪਿਸ ਚਲਣਾ ਹੈ ਇਸਲਈ ਮੇਰੇ ਨਾਲ ਯੋਗ ਲਗਾਓ। ਹੋਰ ਸੰਗ ਤੋੜ ਇੱਕ ਮੇਰੇ ਨਾਲ ਜੋੜ੍ਹੇ ਤਾਂ ਤੁਹਾਨੂੰ ਨਾਲ ਲੈ ਜਾਵਾਂਗਾ ਫਿਰ ਸਵਰਗ ਵਿੱਚ ਭੇਜ ਦਵਾਂਗਾ। ਉਹ ਹੈ ਸ਼ਾਂਤੀਧਾਮ। ਉੱਥੇ ਆਤਮਾਵਾਂ ਕੁਝ ਬੋਲਦੀਆਂ ਨਹੀਂ। ਸਤਿਯੁਗ ਹੈ ਸੁਖਧਾਮ, ਇਹ ਹੈ ਦੁੱਖਧਾਮ। ਹੁਣ ਇਸ ਦੁੱਖਧਾਮ ਵਿੱਚ ਰਹਿੰਦੇ ਸ਼ਾਤੀਧਾਮ - ਸੁਖਧਾਮ ਨੂੰ ਯਾਦ ਕਰਨਾ ਹੈ ਤਾਂ ਫਿਰ ਤੁਸੀਂ ਸਵਰਗ ਵਿੱਚ ਆ ਜਾਓਗੇ। ਤੁਸੀਂ 84 ਜਨਮ ਲਏ ਹਨ। ਵਰਣ ਫਿਰਦੇ ਜਾਂਦੇ ਹਨ। ਪਹਿਲੇ ਹੈ ਬ੍ਰਾਹਮਣਾਂ ਦੀ ਚੋਟੀ ਫਿਰ ਦੇਵਤਾ ਵਰਣ, ਸ਼ਤ੍ਰੀ ਵਰਣ ਬਾਜੋਲੀ ਖੇਡਦੇ ਹਨ ਨਾ। ਫਿਰ ਹੁਣ ਅਸੀਂ ਬ੍ਰਾਹਮਣ ਤੋਂ ਦੇਵਤਾ ਬਣਾਂਗੇ। ਇਹ ਚੱਕਰ ਫਿਰਦਾ ਰਹਿੰਦਾ ਹੈ, ਇਸਨੂੰ ਜਾਨਣ ਨਾਲ ਚਕ੍ਰਵਰਤੀ ਰਾਜਾ ਬਣ ਜਾਓਗੇ। ਬੇਹੱਦ ਦੇ ਬਾਪ ਕੋਲੋਂ ਬੇਹੱਦ ਦਾ ਵਰਸਾ ਚਾਹੀਦਾ ਹੈ। ਤਾਂ ਜਰੂਰ ਬਾਪ ਦੀ ਮਤ ਤੇ ਚੱਲਣਾ ਪਵੇ। ਤੁਸੀਂ ਸਮਝਾਉਂਦੇ ਹੋ ਨਿਰਾਕਾਰ ਪਰਮ ਆਤਮਾ ਨੇ ਆਕੇ’ ਇਸ ਸਾਕਾਰ ਸ਼ਰੀਰ ਵਿੱਚ ਪ੍ਰਵੇਸ਼ ਕੀਤਾ ਹੈ। ਅਸੀਂ ਆਤਮਾਵਾਂ ਜਦੋਂ ਨਿਰਾਕਾਰੀ ਹਾਂ ਤਾਂ ਉੱਥੇ ਰਹਿੰਦੀਆਂ ਹਾਂ। ਇਹ ਸੂਰਜ, ਚੰਦ ਬੱਤੀਆਂ ਹਨ। ਇਸਨੂੰ ਬੇਹੱਦ ਦਾ ਦਿਨ ਅਤੇ ਰਾਤ ਕਿਹਾ ਜਾਂਦਾ ਹੈ। ਸਤਿਯੁਗ ਤ੍ਰੇਤਾ ਦਿਨ, ਦਵਾਪਰ ਕਲਯੁੱਗ ਰਾਤ। ਬਾਪ ਆਕੇ ਸਦਗਤੀ ਦਾ ਰਾਹ ਦੱਸਦੇ ਹਨ। ਕਿੰਨੀ ਚੰਗੀ ਸਮਝਾਉਣੀ ਮਿਲਦੀ ਹੈ। ਸਤਿਯੁਗ ਵਿੱਚ ਹੁੰਦਾ ਹੈ ਸੁਖ, ਫਿਰ ਤੋਂ ਥੋੜ੍ਹਾ - ਥੋੜ੍ਹਾ ਘੱਟ ਹੁੰਦਾ ਜਾਂਦਾ ਹੈ। ਸਤਿਯੁਗ ਵਿੱਚ 16 ਕਲਾ, ਤ੍ਰੇਤਾ ਵਿੱਚ 14 ਕਲਾ…ਇਹ ਸਭ ਸਮਝਣ ਦੀਆਂ ਗੱਲਾਂ ਹਨ। ਉੱਥੇ ਕਦੇ ਅਕਾਲੇ ਮ੍ਰਿਤੂ ਨਹੀਂ ਹੁੰਦੀ। ਰੋਣ, ਲੜਨ - ਝਗੜਨ ਦੀ ਕੋਈ ਗੱਲ ਨਹੀਂ ਹੈ, ਹੈ ਸਾਰਾ ਪੜਾਈ ਤੇ ਮਦਾਰ, ਪੜਾਈ ਨਾਲ ਹੀ ਮਨੁੱਖ ਤੋਂ ਦੇਵਤਾ ਬਣਨਾ ਹੈ। ਭਗਵਾਨ ਪੜਾਉਂਦੇ ਹਨ ਭਗਵਤੀ ਬਨਾਉਣ ਦੇ ਲਈ। ਉਹ ਤਾਂ ਪਾਈ - ਪੈਸੇ ਦੀ ਪੜਾਈ ਹੈ। ਇਹ ਪੜਾਈ ਹੈ ਹੀਰੇ ਵਰਗੀ। ਸਿਰਫ ਇਸ ਅੰਤਿਮ ਜਨਮ ਵਿੱਚ ਪਵਿਤ੍ਰ ਬਣਨ ਦੀ ਗੱਲ ਹੈ। ਇਹ ਹੈ ਸਹਿਜ ਤੋਂ ਸਹਿਜ ਰਾਜਯੋਗ। ਬੈਰਿਸਟਰੀ ਆਦਿ ਪੜਨਾ - ਉਹ ਕੋਈ ਇਤਨਾ ਸਹਿਜ ਨਹੀਂ। ਇੱਥੇ ਤਾਂ ਬਾਪ ਅਤੇ ਚਕ੍ਰ ਨੂੰ ਯਾਦ ਕਰਨ ਨਾਲ ਚਕ੍ਰਵ੍ਰਤੀ ਰਾਜਾ ਬਣ ਜਾਵੋਗੇ। ਬਾਪ ਨੂੰ ਨਾ ਜਾਣਿਆ ਗੋਇਆ ਕੁਝ ਨਹੀਂ ਜਾਣਿਆ। ਬਾਪ ਖੁਦ ਵਿਸ਼ਵ ਦਾ ਮਾਲਿਕ ਨਹੀਂ ਬਣਦੇ, ਬੱਚਿਆਂ ਨੂੰ ਬਣਾਉਂਦੇ ਹਨ। ਸ਼ਿਵਬਾਬਾ ਕਹਿੰਦੇ ਹਨ ਇਹ (ਬ੍ਰਹਮਾ) ਮਹਾਰਾਜਾ ਬਣਨ ਗੇ, ਮੈਂ ਨਹੀਂ ਬਣਾਂਗੇ। ਮੈਂ ਨਿਰਵਾਣਧਾਮ ਵਿੱਚ ਬੈਠ ਜਾਂਦਾ ਹਾਂ, ਬੱਚਿਆਂ ਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ। ਸੱਚੀ - ਸੱਚੀ ਨਿਸ਼ਕਾਮ ਸੇਵਾ ਨਿਰਾਕਾਰ ਪਰਮਪਿਤਾ ਪਰਮਾਤਮਾ ਹੀ ਕਰ ਸਕਦੇ ਹਨ, ਮਨੁੱਖ ਨਹੀਂ ਕਰ ਸਕਦੇ। ਈਸ਼ਵਰ ਨੂੰ ਪਾਉਣ ਨਾਲ ਸਾਰੇ ਵਿਸ਼ਵ ਦੇ ਮਾਲਿਕ ਬਣ ਜਾਂਦੇ ਹਨ। ਧਰਤੀ ਆਸਮਾਨ ਸਭ ਦੇ ਮਾਲਿਕ ਬਣ ਜਾਂਦੇ ਹਨ। ਦੇਵਤੇ ਵਿਸ਼ਵ ਦੇ ਮਾਲਿਕ ਸਨ ਨਾ। ਹੁਣ ਤਾਂ ਕਿੰਨੇ ਪਾਰਟੀਸ਼ਨ ਹੋ ਗਏ ਹਨ। ਹੁਣ ਫਿਰ ਬਾਪ ਕਹਿੰਦੇ ਹਨ ਮੈਂ ਤੁਹਾਨੂੰ ਵਿਸ਼ਵ ਦਾ ਮਾਲਿਕ ਬਨਾਉਂਦਾ ਹਾਂ। ਸਵਰਗ ਵਿਚ ਤੁਸੀਂ ਹੀ ਸੀ। ਭਾਰਤ ਵਿਸ਼ਵ ਦਾ ਮਾਲਿਕ ਸੀ, ਹੁਣ ਕੰਗਾਲ ਹੈ। ਫਿਰ ਤੋਂ ਇਨ੍ਹਾਂ ਮਾਤਾਵਾਂ ਦਵਾਰਾ ਭਾਰਤ ਨੂੰ ਵਿਸ਼ਵ ਦਾ ਮਾਲਿਕ ਬਨਾਉਂਦਾ ਹਾਂ। ਮਜਿਓਰਟੀ ਮਾਤਾਵਾਂ ਦੀ ਹੈ ਇਸਲਈ ਵੰਦੇ ਮਾਤਰਮ ਕਿਹਾ ਜਾਂਦਾ ਹੈ।

ਟਾਈਮ ਥੋੜ੍ਹਾ ਹੈ ਸ਼ਰੀਰ ਤੇ ਭਰੋਸਾ ਨਹੀਂ ਹੈ। ਮਰਨਾ ਤੇ ਸਭ ਨੂੰ ਹੈ। ਸਭ ਦੀ ਵਾਣਪ੍ਰਸਥ ਅਵਸਥਾ ਹੈ, ਸਭ ਨੂੰ ਵਾਪਿਸ ਜਾਣਾ ਹੈ। ਇਹ ਭਗਵਾਨ ਪੜਾਉਂਦੇ ਹਨ। ਨਾਲੇਜ਼ਫੁੱਲ, ਪੀਸਫੁੱਲ, ਬਲਿਸਫੁਲ ਉਨ੍ਹਾਂ ਨੂੰ ਕਿਹਾ ਜਾਂਦਾ ਹੈ। ਉਹ ਹੀ ਫਿਰ ਅਜਿਹਾ ਸਰਵਗੁਣ ਸੰਪੰਨ, 16 ਕਲਾ ਸੰਪੂਰਨ ਪਵਿਤ੍ਰ ਬਣਾਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਨੰਬਰਵਾਰ ਪੁਰਸ਼ਾਰਥ ਅਨੂਸਾਰ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਹ ਪੜਾਈ ਹੀਰੇ ਵਰਗਾ ਬਣਾਉਂਦੀ ਹੈ ਇਸਲਈ ਉਸ ਨੂੰ ਚੰਗੀ ਤਰ੍ਹਾਂ ਪੜਨਾ ਹੈ ਹੋਰ ਸਭ ਸੰਗ ਤੋੜ ਇੱਕ ਬਾਪ ਨਾਲ ਜੋੜਨਾ ਹੈ।

2. ਸ਼੍ਰੀਮਤ ਤੇ ਚੱਲ ਕੇ ਸਵਰਗ ਦਾ ਪੂਰਾ ਵਰਸਾ ਲੈਣਾ ਹੈ। ਚਲਦੇ - ਫਿਰਦੇ ਸਵਦਰਸ਼ਨ ਚਕ੍ਰ ਫਿਰਾਉਂਦੇ ਰਹਿਣਾ ਹੈ।

ਵਰਦਾਨ:-
ਮੇਰੇਪਨ ਨੂੰ ਛੱਡ ਟਰੱਸਟੀ ਬਣ ਸੇਵਾ ਕਰਨ ਵਾਲੇ ਸਦਾ ਸੰਤੁਸ਼ਟ ਆਤਮਾ ਭਵ

ਲੌਕਿਕ ਪਰਿਵਾਰ ਵਿਚ ਰਹਿੰਦੇ, ਸੇਵਾ ਕਰਦੇ ਸਦਾ ਯਾਦ ਰਹੇ ਕਿ ਮੈਂ ਟਰੱਸਟੀ ਹਾਂ, ਸੇਵਾਧਾਰੀ ਹਾਂ। ਸੇਵਾ ਕਰਦੇ ਜਰਾ ਵੀ ਮੇਰਾਪਨ ਨਾ ਹੋਵੇ ਤਾਂ ਸੰਤੁਸ਼ਟ ਰਹਿਣਗੇ। ਜਦ ਮੇਰਾਪਣ ਆਉਂਦਾ ਹੈ ਤਾਂ ਤੰਗ ਹੁੰਦੇ ਹੋ, ਸੋਚਦੇ ਹੋ ਮੇਰਾ ਬੱਚਾ ਇਵੇਂ ਕਰਦਾ ਹੈ... ਤਾਂ ਜਿੱਥੇ ਮੇਰਾਪਨ ਹੈ ਉਥੇ ਤੰਗ ਹੁੰਦੇ ਅਤੇ ਜਿੱਥੇ ਤੇਰਾ - ਤੇਰਾ ਆਇਆ ਉੱਥੇ ਤੈਰਨ ਲੱਗਣਗੇ। ਤੇਰਾ - ਤੇਰਾ ਕਹਿਣਾ ਮਾਨਾ ਸਵਮਾਨ ਵਿੱਚ ਰਹਿਣਾ, ਮੇਰਾ - ਮੇਰਾ ਕਹਿਣਾ ਮਾਨਾ ਅਭਿਮਾਨ ਵਿੱਚ ਆਉਣਾ।

ਸਲੋਗਨ:-
ਬੁੱਧੀ ਵਿੱਚ ਹਰ ਵੇਲੇ ਬਾਪ ਅਤੇ ਸ਼੍ਰੀਮਤ ਦੀ ਸਮ੍ਰਿਤੀ ਹੋਵੇ ਤਾਂ ਕਹਾਂਗੇ ਦਿਲ ਤੋਂ ਸਮ੍ਰਪਿਤ ਆਤਮਾ।