16.02.21 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਸੀਂ
ਆਪਣੀ ਜੀਵਨ ਦੀ ਡੋਰ ਇੱਕ ਬਾਪ ਨਾਲ ਬੰਨੀ ਹੈ, ਤੁਹਾਡਾ ਕਨੈਕਸ਼ਨ ਇੱਕ ਨਾਲ ਹੈ, ਇੱਕ ਨਾਲ ਹੀ ਤੋੜ
ਨਿਭਾਉਣਾ ਹੈ"
ਪ੍ਰਸ਼ਨ:-
ਸੰਗਮਯੁਗ ਤੇ
ਆਤਮਾ ਆਪਣੀ ਡੋਰ ਪਰਮਾਤਮਾ ਦੇ ਨਾਲ ਜੋੜਦੀ ਹੈ, ਇਸ ਦੀ ਰਸਮ ਅਗਿਆਨ ਵਿੱਚ ਕਿਸ ਤਰ੍ਹਾਂ ਨਾਲ ਚਲਦੀ
ਆ ਰਹੀ ਹੈ?
ਉੱਤਰ:-
ਸ਼ਾਦੀ ਦੇ ਸਮੇਂ ਦਾ ਇਸਤਰੀ ਦਾ ਪੱਲਵ ਪਤੀ ਦੇ ਨਾਲ ਬਣਦੇ ਹਨ। ਇਸਤਰੀ ਸਮਝਦੀ ਹੈ ਜੀਵਨ ਦੀ ਸਾਥੀ
ਹੋਕੇ ਰਹਿਣਾ ਹੈ। ਤੁਸੀਂ ਤਾਂ ਹੁਣ ਆਪਣਾ ਪੱਲਵ ਬਾਪ ਦੇ ਨਾਲ ਜੋੜਿਆ ਹੈ। ਤੁਸੀਂ ਜਾਣਦੇ ਹੋ ਸਾਡੀ
ਪਰਵਰਿਸ਼ ਅੱਧਾਕਲਪ ਦੇ ਲਈ ਬਾਪ ਦਵਾਰਾ ਹੋਵੇਗੀ।
ਗੀਤ:-
ਜੀਵਨ ਡੋਰ ਤੁਮਹੀ
ਸੰਗ ਬੰਧੀ...
ਓਮ ਸ਼ਾਂਤੀ
ਵੇਖੋ,
ਗੀਤ ਵਿੱਚ ਕਹਿੰਦੇ ਹਨ ਜੀਵਨ ਡੋਰ ਤੁਹਾਡੇ ਨਾਲ ਬੰਨੀ ਹੈ। ਜਿਵੇਂ ਕੋਈ ਕੰਨਿਆ ਹੈ, ਉਹ ਆਪਣੀ ਜੀਵਨ
ਦੀ ਡੋਰ ਪਤੀ ਦੇ ਨਾਲ ਬੰਨਦੀ ਹੈ। ਸਮਝਦੀ ਹੈ ਕਿ ਜੀਵਨ ਭਰ ਉਨ੍ਹਾਂ ਦਾ ਹੀ ਸਾਥੀ ਹੋਕੇ ਰਹਿਣਾ ਹੈ।
ਉਨ੍ਹਾਂ ਨੇ ਹੀ ਪਰਵਰਿਸ਼ ਕਰਨੀ ਹੈ। ਇਵੇਂ ਨਹੀਂ ਕਿ ਕੰਨਿਆ ਨੇ ਉਨ੍ਹਾਂ ਦੀ ਪਰਵਰਿਸ਼ ਕਰਨੀ ਹੈ। ਨਹੀਂ,
ਜੀਵਨ ਤੱਕ ਉਨ੍ਹਾਂ ਨੂੰ ਪਰਵਰਿਸ਼ ਕਰਨੀ ਹੈ। ਤੁਸੀਂ ਬੱਚਿਆਂ ਨੇ ਵੀ ਜੀਵਨ ਡੋਰ ਬੰਨੀ ਹੈ। ਬੇਹੱਦ
ਦਾ ਬਾਪ ਕਹੋ, ਟੀਚਰ ਕਹੋ, ਗੁਰੂ ਕਹੋ ਜੋ ਕਹੋ… ਇਹ ਆਤਮਾਵਾਂ ਦੀ ਜੀਵਨ ਦੀ ਡੋਰ ਪਰਮਾਤਮਾ ਦੇ ਨਾਲ
ਬੰਨਣ ਦੀ ਹੈ। ਉਹ ਹੈ ਹੱਦ ਦੀ ਸਥੂਲ ਗੱਲ, ਇਹ ਹੈ ਸੂਕ੍ਸ਼੍ਮ ਗੱਲ। ਕੰਨਿਆ ਦੇ ਜੀਵਨ ਦੀ ਡੋਰ ਪਤੀ
ਦੇ ਨਾਲ ਬੰਨੀ ਜਾਂਦੀ ਹੈ। ਉਹ ਉਨ੍ਹਾਂ ਦੇ ਘਰ ਜਾਂਦੀ ਹੈ। ਵੇਖੋ, ਹਰ ਇੱਕ ਗੱਲ ਸਮਝਣ ਦੀ ਬੁੱਧੀ
ਚਾਹੀਦੀ ਹੈ। ਕਲਯੁਗ ਵਿੱਚ ਸਭ ਆਸੁਰੀ ਮੱਤ ਦੀਆਂ ਗੱਲਾਂ ਹਨ। ਤੁਸੀਂ ਜਾਣਦੇ ਹੋ ਅਸੀਂ ਜੀਵਨ ਦੀ
ਡੋਰ ਇੱਕ ਨਾਲ ਬੰਨੀ ਹੈ। ਤੁਹਾਡਾ ਕਨੈਕਸ਼ਨ ਇੱਕ ਨਾਲ ਹੈ। ਇੱਕ ਨਾਲ ਹੀ ਤੋੜ ਨਿਭਾਉਣਾ ਹੈ ਕਿਓਂਕਿ
ਉਨ੍ਹਾਂ ਤੋਂ ਸਾਨੂੰ ਬਹੁਤ ਵਧੀਆ ਸੁੱਖ ਮਿਲਦਾ ਹੈ। ਉਹ ਤਾਂ ਸਾਨੂੰ ਸ੍ਵਰਗ ਦਾ ਮਾਲਿਕ ਬਣਾਉਂਦਾ
ਹੈ। ਤਾਂ ਅਜਿਹੇ ਬਾਪ ਦੀ ਸ਼੍ਰੀਮਤ ਤੇ ਚਲਣਾ ਚਾਹੀਦਾ ਹੈ। ਇਹ ਹੈ ਰੂਹਾਨੀ ਡੋਰ। ਰੂਹ ਹੀ ਸ਼੍ਰੀਮਤ
ਲੈਂਦੀ ਹੈ। ਆਸੁਰੀ ਮੱਤ ਲੈਣ ਨਾਲ ਤਾਂ ਥੱਲੇ ਡਿੱਗੇ ਹਾਂ। ਹੁਣ ਰੂਹਾਨੀ ਬਾਪ ਦੀ ਸ਼੍ਰੀਮਤ ਤੇ ਚਲਣਾ
ਚਾਹੀਦਾ ਹੈ।
ਤੁਸੀਂ ਜਾਣਦੇ ਹੋ ਅਸੀਂ
ਆਪਣੀ ਆਤਮਾ ਦੀ ਡੋਰ ਪਰਮਾਤਮਾ ਦੇ ਨਾਲ ਬੰਨਦੇ ਹਾਂ, ਤਾਂ ਸਾਨੂੰ ਉਨ੍ਹਾਂ ਤੋਂ 21 ਜਨਮ ਹਮੇਸ਼ਾ
ਸੁੱਖ ਦਾ ਵਰਸਾ ਮਿਲਦਾ ਹੈ। ਉਸ ਅਲਪਕਾਲ ਦੇ ਜੀਵਨ ਡੋਰ ਤੋਂ ਤਾਂ ਥੱਲੇ ਡਿੱਗਦੇ ਆਏ ਹਾਂ। ਇਹ 21
ਜਨਮਾਂ ਦੇ ਲਈ ਗਾਰੰਟੀ ਹੈ। ਤੁਹਾਡੀ ਕਮਾਈ ਕਿੰਨੀ ਜਬਰਦਸਤ ਹੈ, ਇਸ ਵਿੱਚ ਗਫ਼ਲਤ ਨਹੀਂ ਕਰਨੀ ਚਾਹੀਦੀ।
ਮਾਇਆ ਗਫ਼ਲਤ ਬਹੁਤ ਕਰਾਉਂਦੀ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਨੇ ਜਰੂਰ ਕਿਸੇ ਨਾਲ ਜੀਵਨ ਡੋਰ ਬੰਨੀ
ਜਿਸ ਤੋਂ 21 ਜਨਮ ਦਾ ਵਰਸਾ ਮਿਲਿਆ। ਤੁਸੀਂ ਆਤਮਾਵਾਂ ਦੀ ਪਰਮਾਤਮਾ ਨਾਲ ਜੀਵਨ ਡੋਰ ਬੰਨੀ ਜਾਂਦੀ
ਹੈ, ਕਲਪ - ਕਲਪ। ਉਨ੍ਹਾਂ ਦੀ ਤਾਂ ਗਿਣਤੀ ਨਹੀਂ। ਬੁੱਧੀ ਵਿੱਚ ਬੈਠਦਾ ਹੈ - ਅਸੀਂ ਸ਼ਿਵਬਾਬਾ ਦੇ
ਬਣੇ ਹਾਂ, ਉਨ੍ਹਾਂ ਨਾਲ ਜੀਵਨ ਡੋਰ ਬੰਨੀ ਹੈ। ਹਰ ਇੱਕ ਗੱਲ ਬਾਪ ਬੈਠ ਸਮਝਾਉਂਦੇ ਹਨ। ਤੁਸੀਂ ਜਾਣਦੇ
ਹੋ ਕਲਪ ਪਹਿਲੇ ਵੀ ਬੰਨੀ ਸੀ। ਹੁਣ ਸ਼ਿਵ ਜਯੰਤੀ ਮਨਾਉਂਦੇ ਹਨ ਪਰ ਕਿਸ ਦੀ ਮਨਾਉਂਦੇ ਹਨ, ਪਤਾ ਨਹੀਂ
ਹੈ। ਸ਼ਿਵਬਾਬਾ ਜੋ ਪਤਿਤ - ਪਾਵਨ ਹੈ ਉਹ ਜਰੂਰ ਸੰਗਮ ਤੇ ਹੀ ਆਵੇਗਾ। ਇਹ ਤੁਸੀਂ ਜਾਣਦੇ ਹੋ, ਦੁਨੀਆਂ
ਨਹੀਂ ਜਾਣਦੀ ਹੈ ਇਸਲਈ ਗਾਇਆ ਹੋਇਆ ਹੈ ਕੋਟੋਂ ਵਿੱਚ ਕੋਊ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਪਰਾਏ:
ਲੋਪ ਹੋ ਗਿਆ ਹੈ ਅਤੇ ਸਭ ਸ਼ਾਸਤਰ ਕਹਾਣੀਆਂ ਆਦਿ ਹੈ। ਇਹ ਧਰਮ ਹੈ ਹੀ ਨਹੀਂ ਤਾਂ ਜਾਨਣ ਕਿਵੇਂ। ਹੁਣ
ਤੁਸੀਂ ਜੀਵਨ ਦੀ ਡੋਰ ਬੰਨ੍ਹ ਰਹੇ ਹੋ। ਆਤਮਾਵਾਂ ਦੀ ਪਰਮਾਤਮਾ ਦੇ ਨਾਲ ਡੋਰ ਜੁਟੀ ਹੋਈ ਹੈ, ਇਸ
ਵਿੱਚ ਸ਼ਰੀਰ ਦੀ ਕੋਈ ਗੱਲ ਨਹੀਂ ਹੈ। ਭਾਵੇਂ ਘਰ ਵਿੱਚ ਬੈਠੇ ਰਹੋ, ਬੁੱਧੀ ਤੋਂ ਯਾਦ ਕਰਨਾ ਹੈ। ਤੁਸੀਂ
ਆਤਮਾਵਾਂ ਦੀ ਜੀਵਨ ਡੋਰ ਬੰਨੀ ਹੋਈ ਹੈ। ਪੱਲਵ ਬੰਨਦੇ ਹਨ ਨਾ। ਉਹ ਸਥੂਲ ਪੱਲਵ, ਇਹ ਹੈ ਆਤਮਾਵਾਂ
ਦਾ ਪਰਮਾਤਮਾ ਦੇ ਨਾਲ ਯੋਗ। ਭਾਰਤ ਵਿੱਚ ਸ਼ਿਵ ਜਯੰਤੀ ਵੀ ਮਨਾਉਂਦੇ ਹਨ ਪਰ ਉਹ ਕਦੋਂ ਆਏ ਸਨ, ਇਹ
ਕਿਸੇ ਨੂੰ ਵੀ ਪਤਾ ਨਹੀਂ ਹੈ। ਕ੍ਰਿਸ਼ਨ ਦੀ ਜਯੰਤੀ ਕਦੋਂ, ਰਾਮ ਦੀ ਜਯੰਤੀ ਕਦੋਂ ਹੈ, ਇਹ ਨਹੀਂ
ਜਾਣਦੇ। ਬੱਚੇ ਤੁਸੀਂ ਤ੍ਰਿਮੂਰਤੀ ਸ਼ਿਵ ਜਯੰਤੀ ਅੱਖਰ ਲਿਖਦੇ ਹੋ ਪਰ ਇਸ ਸਮੇਂ ਤਿੰਨ ਮੂਰਤਾਂ ਤਾਂ
ਹਨ ਨਹੀਂ। ਤੁਸੀਂ ਕਹੋਗੇ ਸ਼ਿਵਬਾਬਾ ਬ੍ਰਹਮਾ ਦਵਾਰਾ ਸ੍ਰਿਸ਼ਟੀ ਰਚਦੇ ਹਨ ਤਾਂ ਬ੍ਰਹਮਾ ਸਾਕਾਰ ਵਿੱਚ
ਜਰੂਰ ਚਾਹੀਦੇ ਨਾ। ਬਾਕੀ ਵਿਸ਼ਨੂੰ ਅਤੇ ਸ਼ੰਕਰ ਇਸ ਸਮੇਂ ਕਿੱਥੇ ਹਨ, ਜੋ ਤੁਸੀਂ ਤ੍ਰਿਮੂਰਤੀ ਕਹਿੰਦੇ
ਹੋ। ਇਹ ਬਹੁਤ ਸਮਝਣ ਦੀਆਂ ਗੱਲਾਂ ਹਨ। ਤ੍ਰਿਮੂਰਤੀ ਦਾ ਅਰਥ ਹੀ ਬ੍ਰਹਮਾ - ਵਿਸ਼ਨੂੰ - ਸ਼ੰਕਰ ਹੈ।
ਬ੍ਰਹਮਾ ਦਵਾਰਾ ਸਥਾਪਨਾ ਉਹ ਤਾਂ ਇਸ ਸਮੇਂ ਹੁੰਦੀ ਹੈ। ਵਿਸ਼ਨੂੰ ਦਵਾਰਾ ਸਤਿਯੁਗ ਵਿੱਚ ਪਾਲਣਾ
ਹੋਵੇਗੀ। ਵਿਨਾਸ਼ ਦਾ ਕੰਮ ਅੰਤ ਵਿੱਚ ਹੋਣਾ ਹੈ। ਇਹ ਆਦਿ ਸਨਾਤਨ ਦੇਵੀ - ਦੇਵਤਾ ਧਰਮ ਭਾਰਤ ਦਾ ਇੱਕ
ਹੀ ਹੈ। ਉਹ ਤਾਂ ਸਭ ਆਉਂਦੇ ਹਨ ਧਰਮ ਸਥਾਪਨ ਕਰਨ। ਹਰ ਇੱਕ ਜਾਣਦਾ ਹੈ ਇਹ ਧਰਮ ਸਥਾਪਨ ਕੀਤਾ ਹੈ ਅਤੇ
ਉਨ੍ਹਾਂ ਦਾ ਸੰਵਤ ਇਹ ਹੈ। ਫਲਾਣੇ ਟਾਈਮ, ਫਲਾਣਾ ਧਰਮ ਸਥਾਪਨ ਕੀਤਾ। ਭਾਰਤ ਦਾ ਕਿਸੇ ਨੂੰ ਪਤਾ ਨਹੀਂ
ਹੈ। ਗੀਤਾ ਜਯੰਤੀ, ਸ਼ਿਵ ਜਯੰਤੀ ਕਦੋਂ ਹੋਈ, ਕਿਸੇ ਨੂੰ ਪਤਾ ਨਹੀਂ ਹੈ। ਕ੍ਰਿਸ਼ਨ ਅਤੇ ਰਾਧੇ ਦੀ ਉਮਰ
ਵਿੱਚ 2 - 3 ਵਰ੍ਹੇ ਦਾ ਫਰਕ ਹੋਵੇਗਾ। ਸਤਿਯੁਗ ਵਿੱਚ ਜਰੂਰ ਪਹਿਲੇ ਕ੍ਰਿਸ਼ਨ ਨੇ ਜਨਮ ਲੀਤਾ ਹੋਵੇਗਾ
ਫਿਰ ਰਾਧੇ ਨੇ। ਪਰ ਸਤਿਯੁਗ ਕਦੋਂ ਸੀ, ਇਹ ਕਿਸੇ ਨੂੰ ਪਤਾ ਨਹੀਂ ਹੈ। ਤੁਹਾਨੂੰ ਵੀ ਸਮਝਣ ਵਿੱਚ
ਬਹੁਤ ਵਰ੍ਹੇ ਲੱਗੇ ਹਨ, ਤਾਂ ਉਹ ਕਿੱਥੇ ਤੱਕ ਸਮਝਣਗੇ। ਬਾਪ ਤਾਂ ਬਹੁਤ ਸਹਿਜ ਦੱਸਦੇ ਹਨ, ਉਹ ਹੈ
ਬੇਹੱਦ ਦਾ ਬਾਪ, ਜਰੂਰ ਉਨ੍ਹਾਂ ਤੋਂ ਸਭ ਨੂੰ ਵਰਸਾ ਮਿਲਣਾ ਚਾਹੀਦਾ ਹੈ ਨਾ। ਓ ਗਾਡ ਫਾਦਰ ਕਹਿ ਯਾਦ
ਕਰਦੇ ਹਨ। ਲਕਸ਼ਮੀ - ਨਾਰਾਇਣ ਦਾ ਮੰਦਿਰ ਹੈ। ਉਹ ਸ੍ਵਰਗ ਵਿੱਚ ਰਾਜ ਕਰਦੇ ਸੀ ਪਰ ਉਨ੍ਹਾਂ ਨੂੰ ਇਹ
ਵਰਸਾ ਕਿਸ ਨੇ ਦਿੱਤਾ ਹੈ? ਜਰੂਰ ਸ੍ਵਰਗ ਦੇ ਰਚਤਾ ਨੇ ਦਿੱਤਾ ਹੋਵੇਗਾ। ਪਰ ਕਦੋਂ ਕਿਵੇਂ ਦਿੱਤਾ,
ਉਹ ਕੋਈ ਨਹੀਂ ਜਾਣਦੇ ਹਨ। ਤੁਸੀਂ ਬੱਚੇ ਜਾਣਦੇ ਹੋ ਜਦੋਂ ਸਤਿਯੁਗ ਸੀ ਹੋਰ ਕੋਈ ਧਰਮ ਨਹੀਂ ਸੀ।
ਸਤਿਯੁਗ ਵਿੱਚ ਅਸੀਂ ਪਵਿੱਤਰ ਸੀ, ਕਲਯੁਗ ਵਿੱਚ ਅਸੀਂ ਪਤਿਤ ਹਾਂ। ਤਾਂ ਸੰਗਮ ਤੇ ਗਿਆਨ ਦਿੱਤਾ
ਹੋਵੇਗਾ, ਸਤਿਯੁਗ ਵਿੱਚ ਨਹੀਂ। ਉੱਥੇ ਤਾਂ ਪ੍ਰਾਲਬੱਧ ਹੈ। ਜਰੂਰ ਅਗਲੇ ਜਨਮ ਵਿੱਚ ਗਿਆਨ ਲੀਤਾ
ਹੋਵੇਗਾ। ਤੁਸੀਂ ਵੀ ਹੁਣ ਲੈ ਰਹੇ ਹੋ। ਤੁਸੀਂ ਜਾਣਦੇ ਹੋ ਆਦਿ ਸਨਾਤਨ ਦੇਵੀ- ਦੇਵਤਾ ਧਰਮ ਦੀ
ਸਥਾਪਨਾ ਬਾਪ ਹੀ ਕਰੇਗਾ। ਕ੍ਰਿਸ਼ਨ ਤਾਂ ਸਤਿਯੁਗ ਵਿਚ ਸੀ, ਉਸ ਨੂੰ ਇਹ ਪ੍ਰਾਲਬੱਧ ਕਿਥੋਂ ਮਿਲੀ?
ਲਕਸ਼ਮੀ - ਨਾਰਾਇਣ ਹੀ ਰਾਧੇ - ਕ੍ਰਿਸ਼ਨ ਸੀ, ਇਹ ਕੋਈ ਨਹੀਂ ਜਾਣਦੇ ਹਨ। ਬਾਪ ਕਹਿੰਦੇ ਹਨ ਜਿਨ੍ਹਾਂਨੇ
ਕਲਪ ਪਹਿਲੇ ਸਮਝਿਆ ਸੀ ਉਹ ਹੀ ਸਮਝਣਗੇ। ਇਹ ਸਪੈਲਿੰਗ ਲੱਗਦਾ ਹੈ। ਮੋਸ੍ਟ ਸਵੀਟੇਸਟ ਝਾੜ ਦਾ ਕਲਮ
ਲੱਗਦਾ ਹੈ। ਤੁਸੀਂ ਜਾਣਦੇ ਹੋ ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਵੀ ਬਾਪ ਨੇ ਆਕੇ ਮਨੁੱਖ ਤੋਂ ਦੇਵਤਾ
ਬਣਾਇਆ ਸੀ। ਹੁਣ ਤੁਸੀਂ ਟਰਾਂਸਫਰ ਹੋ ਰਹੇ ਹੋ। ਪਹਿਲੇ ਬ੍ਰਾਹਮਣ ਬਣਨਾ ਹੈ। ਬਾਜ਼ੋਲੀ ਖੇਡਦੇ ਹੋ
ਤਾਂ ਚੋਟੀ ਜਰੂਰ ਆਵੇਗੀ। ਬਰੋਬਰ ਅਸੀਂ ਹੁਣ ਬ੍ਰਾਹਮਣ ਬਣੇ ਹਾਂ। ਯੱਗ ਵਿੱਚ ਤਾਂ ਜਰੂਰ ਬ੍ਰਾਹਮਣ
ਚਾਹੀਦਾ ਹੈ। ਇਹ ਸ਼ਿਵ ਅਤੇ ਰੂਦਰ ਦਾ ਯੱਗ ਹੈ। ਰੂਦਰ ਗਿਆਨ ਯੱਗ ਹੀ ਕਿਹਾ ਜਾਂਦਾ ਹੈ। ਕ੍ਰਿਸ਼ਨ ਨੇ
ਯੱਗ ਨਹੀਂ ਰਚਿਆ। ਇਸ ਰੂਦਰ ਗਿਆਨ ਯੱਗ ਤੋਂ ਵਿਨਾਸ਼ ਜਵਾਲਾ ਪਰੱਜਵਲਿਤ ਹੁੰਦੀ ਹੈ। ਇਹ ਸ਼ਿਵਬਾਬਾ ਦਾ
ਯੱਗ ਪਤਿਤਾਂ ਨੂੰ ਪਾਵਨ ਬਣਾਉਣ ਦੇ ਲਈ ਹੈ। ਰੂਦਰ ਸ਼ਿਵਬਾਬਾ ਨਿਰਾਕਾਰ ਹੈ, ਉਹ ਯੱਗ ਕਿਵੇਂ ਰਚੇ।
ਜਦੋਂ ਤੱਕ ਮਨੁੱਖ ਤਨ ਵਿੱਚ ਨਾ ਆਵੇ। ਮਨੁੱਖ ਹੀ ਯੱਗ ਰੱਚਦੇ ਹਨ। ਸੂਕ੍ਸ਼੍ਮ ਅਤੇ ਮੂਲ ਵਤਨ ਵਿੱਚ
ਇਹ ਗੱਲਾਂ ਨਹੀਂ ਹੁੰਦੀਆਂ। ਬਾਪ ਸਮਝਾਉਂਦੇ ਹਨ ਇਹ ਸੰਗਮਯੁਗ ਹੈ। ਜਦੋਂ ਲਕਸ਼ਮੀ - ਨਾਰਾਇਣ ਦਾ ਰਾਜ
ਸੀ ਤਾਂ ਸਤਿਯੁਗ ਸੀ। ਹੁਣ ਫਿਰ ਤੁਸੀਂ ਇਹ ਬਣ ਰਹੇ ਹੋ। ਇਹ ਜੀਵਨ ਦੀ ਡੋਰ ਆਤਮਾਵਾਂ ਦੀ ਪਰਮਾਤਮਾ
ਦੇ ਨਾਲ ਹੈ। ਇਹ ਡੋਰ ਕਿਓਂ ਬੰਨੀ ਹੈ? ਹਮੇਸ਼ਾ ਸੁੱਖ ਦਾ ਵਰਸਾ ਪਾਉਣ ਦੇ ਲਈ। ਤੁਸੀਂ ਜਾਣਦੇ ਹੋ
ਬੇਹੱਦ ਦੇ ਬਾਪ ਦਵਾਰਾ ਅਸੀਂ ਇਹ ਲਕਸ਼ਮੀ - ਨਾਰਾਇਣ ਬਣਦੇ ਹਾਂ। ਬਾਪ ਨੇ ਸਮਝਾਇਆ ਹੈ ਤੁਸੀਂ ਸੋ
ਦੇਵੀ - ਦੇਵਤਾ ਧਰਮ ਦੇ ਸੀ। ਤੁਹਾਡਾ ਰਾਜ ਸੀ। ਪਿੱਛੋਂ ਤੁਸੀਂ ਪੁਨਰਜਨਮ ਲੈਂਦੇ - ਲੈਂਦੇ ਸ਼ਤ੍ਰੀਯ
ਧਰਮ ਵਿੱਚ ਆਏ। ਸੂਰਜ਼ਵੰਸ਼ੀ ਰਾਜਾਈ ਚਲੀ ਗਈ ਫਿਰ ਚੰਦ੍ਰਵੰਸ਼ੀ ਆਏ। ਤੁਹਾਨੂੰ ਪਤਾ ਹੈ ਅਸੀਂ ਇਹ ਚੱਕਰ
ਕਿਵੇਂ ਲਗਾਉਂਦੇ ਹਾਂ। ਇੰਨੇ - ਇੰਨੇ ਜਨਮ ਲਏ। ਭਗਵਾਨੁਵਾਚ - ਹੇ ਬੱਚੇ, ਤੁਸੀਂ ਆਪਣੇ ਜਨਮਾਂ ਨੂੰ
ਨਹੀਂ ਜਾਣਦੇ ਹੋ, ਮੈਂ ਜਾਣਦਾ ਹਾਂ। ਹੁਣ ਇਸ ਸਮੇਂ ਇਸ ਤਨ ਵਿੱਚ ਦੋ ਮੂਰਤੀਆਂ ਹਨ। ਬ੍ਰਹਮਾ ਦੀ
ਆਤਮਾ ਅਤੇ ਸ਼ਿਵ ਪਰਮ ਆਤਮਾ। ਇਸ ਸਮੇਂ ਦੋ ਮੂਰਤੀਆਂ ਇਕਠੀਆਂ ਹਨ - ਬ੍ਰਹਮਾ ਅਤੇ ਸ਼ਿਵ। ਸ਼ੰਕਰ ਕਦੇ
ਪਾਰ੍ਟ ਵਿਚ ਆਉਂਦਾ ਨਹੀਂ। ਬਾਕੀ ਵਿਸ਼ਨੂੰ ਸਤਿਯੁਗ ਵਿੱਚ ਹੈ। ਹੁਣ ਤੁਸੀਂ ਬ੍ਰਾਹਮਣ ਸੋ ਦੇਵਤਾ
ਬਣੋਗੇ। ਅਸੀਂ ਸੋ ਦਾ ਅਰਥ ਅਸਲ ਵਿੱਚ ਇਹ ਹੈ। ਉਨ੍ਹਾਂ ਨੇ ਕਹਿ ਦਿੱਤਾ ਹੈ - ਆਤਮਾ ਸੋ ਪਰਮਾਤਮਾ।
ਪਰਮਾਤਮਾ ਸੋ ਆਤਮਾ। ਕਿੰਨਾ ਫਰਕ ਹੈ। ਰਾਵਣ ਦੇ ਆਉਣ ਨਾਲ ਹੀ ਰਾਵਣ ਦੀ ਮੱਤ ਸ਼ੁਰੂ ਹੋ ਗਈ। ਸਤਿਯੁਗ
ਵਿੱਚ ਤਾਂ ਇਹ ਗਿਆਨ ਹੀ ਪਰਾਏ ਲੋਪ ਹੋ ਜਾਵੇਗਾ। ਇਹ ਸਭ ਹੋਣਾ ਡਰਾਮਾ ਵਿੱਚ ਨੂੰਧ ਹੈ ਨਾ ਤਾਂ ਹੀ
ਤੇ ਬਾਪ ਆਕੇ ਸਥਾਪਨਾ ਕਰੇ। ਹੁਣ ਹੈ ਸੰਗਮ। ਬਾਪ ਕਹਿੰਦੇ ਹਨ ਮੈਂ ਕਲਪ - ਕਲਪ, ਕਲਪ ਦੇ ਸੰਗਮਯੁਗ
ਤੇ ਆਕੇ ਤੁਹਾਨੂੰ ਮਨੁੱਖ ਤੋਂ ਦੇਵਤਾ ਬਣਾਉਂਦਾ ਹਾਂ। ਗਿਆਨ ਯੱਗ ਰਚਦਾ ਹਾਂ। ਬਾਕੀ ਜੋ ਹੈ ਉਹ ਇਸ
ਯੱਗ ਵਿੱਚ ਸਵਾਹ ਹੋ ਜਾਣੇ ਹਨ। ਇਹ ਵਿਨਾਸ ਜਵਾਲਾ ਇਸ ਯੱਗ ਤੋਂ ਪ੍ਰਜਵਲਿਤ ਹੋਣੀ ਹੈ। ਪਤਿਤ ਦੁਨੀਆਂ
ਦਾ ਤਾਂ ਵਿਨਾਸ਼ ਹੋਣਾ ਹੈ। ਨਹੀਂ ਤਾਂ ਪਾਵਨ ਦੁਨੀਆਂ ਕਿਵੇਂ ਹੋਵੇ। ਤੁਸੀਂ ਕਹਿੰਦੇ ਵੀ ਹੋ ਹੇ
ਪਤਿਤ - ਪਾਵਨ ਆਓ ਤਾਂ ਪਤਿਤ ਦੁਨੀਆਂ ਪਾਵਨ ਦੁਨੀਆਂ ਇਕੱਠੀ ਰਹੇਗੀ ਕੀ? ਪਤਿਤ ਦੁਨੀਆਂ ਦਾ ਵਿਨਾਸ਼
ਹੋਵੇਗਾ, ਇਸ ਵਿੱਚ ਤਾਂ ਖੁਸ਼ ਹੋਣਾ ਚਾਹੀਦਾ ਹੈ। ਮਹਾਭਾਰਤ ਦੀ ਲੜਾਈ ਲੱਗੀ ਸੀ, ਜਿਸ ਨਾਲ ਸ੍ਵਰਗ
ਦੇ ਗੇਟ ਖੁੱਲੇ। ਕਹਿੰਦੇ ਹਨ ਇਹ ਉਹ ਹੀ ਮਹਾਭਾਰਤ ਲੜਾਈ ਹੈ। ਇਹ ਤਾਂ ਚੰਗਾ ਹੈ, ਪਤਿਤ ਦੁਨੀਆਂ
ਖਤਮ ਹੋ ਜਾਵੇਗੀ। ਪੀਸ ਦੇ ਲਈ ਮੱਥਾ ਮਾਰਨ ਦੀ ਲੋੜ ਕੀ ਹੈ। ਤੁਹਾਨੂੰ ਜੋ ਹੁਣ ਤੀਜਾ ਨੇਤਰ ਮਿਲਿਆ
ਹੈ ਉਹ ਕਿਸੇ ਨੂੰ ਨਹੀਂ ਹੈ। ਤੁਸੀਂ ਬੱਚਿਆਂ ਨੂੰ ਖੁਸ਼ ਹੋਣਾ ਚਾਹੀਦਾ ਹੈ - ਅਸੀਂ ਬੇਹੱਦ ਦੇ ਬਾਪ
ਤੋਂ ਫਿਰ ਤੋਂ ਵਰਸਾ ਲੈ ਰਹੇ ਹਾਂ। ਬਾਬਾ ਅਸੀਂ ਕਈ ਵਾਰੀ ਤੁਹਾਡੇ ਤੋਂ ਵਰਸਾ ਲੀਤਾ ਹੈ। ਰਾਵਣ ਨੇ
ਫਿਰ ਸ਼ਰਾਪ ਦਿੱਤਾ ਹੈ। ਇਹ ਗੱਲਾਂ ਯਾਦ ਕਰਨਾ ਸਹਿਜ ਹੈ। ਬਾਕੀ ਸਭ ਦੰਤ ਕਥਾਵਾਂ ਹਨ। ਤੁਹਾਨੂੰ ਇੰਨਾ
ਸਾਹੂਕਾਰ ਬਣਾਇਆ ਫਿਰ ਗਰੀਬ ਕਿਓਂ ਬਣੇ? ਇਹ ਸਭ ਡਰਾਮਾ ਵਿੱਚ ਨੂੰਧ ਹੈ। ਗਾਇਆ ਵੀ ਜਾਂਦਾ ਹੈ ਗਿਆਨ,
ਭਗਤੀ, ਵੈਰਾਗ। ਭਗਤੀ ਤੋਂ ਵੈਰਾਗ ਉਦੋਂ ਹੋਵੇ ਜਦੋਂ ਗਿਆਨ ਮਿਲੇ। ਤੁਹਾਨੂੰ ਗਿਆਨ ਮਿਲਿਆ ਤਾਂ ਭਗਤੀ
ਤੋਂ ਵੈਰਾਗ ਹੋਇਆ। ਸਾਰੀ ਪੁਰਾਣੀ ਦੁਨੀਆਂ ਤੋਂ ਵੈਰਾਗ। ਇਹ ਤਾਂ ਕਬਰਿਸਤਾਨ ਹੈ। 84 ਜਨਮ ਦਾ ਚੱਕਰ
ਲਗਾਇਆ ਹੈ। ਹੁਣ ਘਰ ਚਲਣਾ ਹੈ। ਮੈਨੂੰ ਯਾਦ ਕਰੋ ਤਾਂ ਮੇਰੇ ਕੋਲ ਚਲੇ ਆਵੋਗੇ। ਵਿਕਰਮ ਵਿਨਾਸ਼ ਹੋ
ਜਾਣਗੇ ਹੋਰ ਕੋਈ ਉਪਾਏ ਨਹੀਂ। ਯੋਗ ਅਗਨੀ ਨਾਲ ਪਾਪ ਭਸਮ ਹੋਣਗੇ ਗੰਗਾ ਸਨਾਨ ਨਾਲ ਨਹੀਂ ਹੋਣਗੇ।
ਬਾਬਾ ਕਹਿੰਦੇ ਹਨ ਮਾਇਆ
ਨੇ ਤੁਹਾਨੂੰ ਫੂਲ (ਮੂਰਖ) ਬਣਾ ਦਿੱਤਾ ਹੈ, ਅਪ੍ਰੈਲ ਫੂਲ ਕਹਿੰਦੇ ਹੈ ਨਾ। ਹੁਣ ਮੈਂ ਤੁਹਾਨੂੰ
ਲਕਸ਼ਮੀ - ਨਾਰਾਇਣ ਵਰਗਾ ਬਣਾਉਣ ਆਇਆ ਹਾਂ। ਚਿੱਤਰ ਤਾਂ ਬਹੁਤ ਚੰਗੇ ਹਨ - ਅੱਜ ਅਸੀਂ ਕੀ ਹਾਂ, ਕਲ
ਅਸੀਂ ਕੀ ਹੋਵਾਂਗੇ? ਪਰ ਮਾਇਆ ਘੱਟ ਨਹੀਂ। ਮਾਇਆ ਡੋਰ ਬੰਨਣ ਨਹੀਂ ਦਿੰਦੀ। ਖਿੱਚਾਤਾਨੀ ਹੁੰਦੀ ਹੈ।
ਅਸੀਂ ਬਾਬਾ ਨੂੰ ਯਾਦ ਕਰਦੇ ਹਾਂ ਫਿਰ ਪਤਾ ਨਹੀਂ ਕੀ ਹੁੰਦਾ ਹੈ? ਭੁੱਲ ਜਾਂਦੇ ਹਾਂ। ਇਸ ਵਿੱਚ
ਮਿਹਨਤ ਹੈ ਇਸਲਈ ਭਾਰਤ ਦਾ ਪ੍ਰਾਚੀਨ ਯੋਗ ਮਸ਼ਹੂਰ ਹੈ। ਉਨ੍ਹਾਂ ਨੂੰ ਵਰਸਾ ਕਿਸ ਨੇ ਦਿੱਤਾ, ਇਹ ਕੋਈ
ਸਮਝਦੇ ਨਹੀਂ ਹਨ। ਬਾਪ ਕਹਿੰਦੇ ਹਨ ਬੱਚਿਓ, ਮੈਂ ਤੁਹਾਨੂੰ ਫਿਰ ਤੋਂ ਵਰਸਾ ਦੇਣ ਆਇਆ ਹਾਂ। ਇਹ ਤਾਂ
ਬਾਪ ਦਾ ਕੰਮ ਹੈ। ਇਸ ਸਮੇਂ ਸਭ ਨਰਕਵਾਸੀ ਹਨ। ਤੁਸੀਂ ਖੁਸ਼ ਹੋ ਰਹੇ ਹੋ। ਇੱਥੇ ਕੋਈ ਆਉਂਦੇ ਹਨ
ਸਮਝਦੇ ਹਨ ਤਾਂ ਖੁਸ਼ੀ ਹੁੰਦੀ ਹੈ, ਬਰੋਬਰ ਠੀਕ ਹੈ। 84 ਜਨਮਾਂ ਦਾ ਹਿਸਾਬ ਹੈ। ਬਾਪ ਤੋਂ ਵਰਸਾ ਲੈਣਾ
ਹੈ। ਬਾਪ ਜਾਣਦੇ ਹਨ ਅੱਧਾਕਲਪ ਭਗਤੀ ਕਰਕੇ ਤੁਸੀਂ ਥੱਕ ਗਏ ਹੋ। ਮਿੱਠੇ ਬੱਚੇ - ਬਾਪ ਤੁਹਾਡੀ ਸਭ
ਥਕਾਨ ਦੂਰ ਕਰਣਗੇ। ਹੁਣ ਭਗਤੀ ਹਨ੍ਹੇਰਾ ਰਾਹ ਪੂਰਾ ਹੁੰਦਾ ਹੈ। ਕਿੱਥੇ ਇਹ ਦੁੱਖਧਾਮ, ਕਿੱਥੇ ਉਹ
ਸੁੱਖਧਾਮ। ਮੈਂ ਦੁੱਖਧਾਮ ਨੂੰ ਸੁੱਖਧਾਮ ਬਣਾਉਣ ਕਲਪ ਦੇ ਸੰਗਮ ਤੇ ਆਉਂਦਾ ਹਾਂ। ਬਾਪ ਦਾ ਪਰਿਚੈ
ਦੇਣਾ ਹੈ। ਬਾਪ ਬੇਹੱਦ ਦਾ ਵਰਸਾ ਦੇਣ ਵਾਲਾ ਹੈ। ਇੱਕ ਦੀ ਹੀ ਮਹਿਮਾ ਹੈ। ਸ਼ਿਵਬਾਬਾ ਨਹੀਂ ਹੁੰਦਾ
ਤਾਂ ਤੁਹਾਨੂੰ ਪਾਵਨ ਕੌਣ ਬਣਾਉਂਦਾ। ਡਰਾਮਾ ਵਿੱਚ ਸਾਰੀ ਨੂੰਧ ਹੈ। ਕਲਪ - ਕਲਪ ਤੁਸੀਂ ਮੈਨੂੰ
ਪੁਕਾਰਦੇ ਹੋ ਕਿ ਹੇ ਪਤਿਤ - ਪਾਵਨ ਆਓ। ਸ਼ਿਵ ਦੀ ਜਯੰਤੀ ਹੈ। ਕਹਿੰਦੇ ਹਨ ਬ੍ਰਹਮਾ ਨੇ ਸ੍ਵਰਗ ਦੀ
ਸਥਾਪਨਾ ਕੀਤੀ , ਫਿਰ ਸ਼ਿਵ ਨੇ ਕੀ ਕੀਤਾ ਜੋ ਸ਼ਿਵ ਜਯੰਤੀ ਮਨਾਉਂਦੇ ਹਨ। ਕੁਝ ਵੀ ਸਮਝਦੇ ਨਹੀਂ ਹਨ।
ਤੁਹਾਡੀ ਬੁੱਧੀ ਵਿੱਚ ਗਿਆਨ ਇੱਕਦਮ ਬੈਠ ਜਾਣਾ ਚਾਹੀਦਾ ਹੈ। ਡੋਰ ਇੱਕ ਦੇ ਨਾਲ ਬੰਨੀ ਹੈ ਤਾਂ ਫਿਰ
ਹੋਰ ਕਿਸੇ ਦੇ ਨਾਲ ਨਹੀਂ ਬੰਨੋ। ਨਹੀਂ ਤਾਂ ਡਿੱਗ ਪਵੋਗੇ। ਪਰਾਲੌਕਿਕ ਬਾਪ ਮੋਸ੍ਟ ਸਿੰਪਲ ਹੈ। ਕੋਈ
ਠਾਠ - ਬਾਠ ਨਹੀਂ। ਉਹ ਬਾਪ ਤਾਂ ਮੋਟਰਾਂ ਵਿੱਚ, ਐਰੋਪਲੇਨ ਵਿੱਚ ਘੁੰਮਦੇ ਹਨ। ਇਹ ਬੇਹੱਦ ਦਾ ਬਾਪ
ਕਹਿੰਦੇ ਹਨ ਮੈਂ ਪਤਿਤ ਦੁਨੀਆਂ, ਪਤਿਤ ਸ਼ਰੀਰ ਵਿੱਚ ਬੱਚਿਆਂ ਦੀ ਸੇਵਾ ਦੇ ਲਈ ਆਇਆ ਹਾਂ। ਤੁਹਾਨੂੰ
ਬੁਲਾਇਆ ਹੈ ਹੇ ਅਵਿਨਾਸ਼ੀ ਸਰਜਨ ਆਓ, ਆਕੇ ਸਾਨੂੰ ਇੰਜੈਕਸ਼ਨ ਲਗਾਓ। ਇੰਜੈਕਸ਼ਨ ਲਗ ਰਿਹਾ ਹੈ। ਬਾਪ
ਕਹਿੰਦੇ ਹਨ ਯੋਗ ਲਗਾਓ ਤਾਂ ਤੁਹਾਡੇ ਪਾਪ ਭਸਮ ਹੋਣਗੇ। ਬਾਪ ਹੈ ਹੀ 63 ਜਨਮਾਂ ਦਾ ਦੁੱਖ ਹਰਤਾ। 21
ਜਨਮਾਂ ਦਾ ਸੁੱਖ ਕਰਤਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣੀ ਬੁੱਧੀ
ਦੀ ਰੂਹਾਨੀ ਡੋਰ ਇੱਕ ਬਾਪ ਨਾਲ ਬੰਨਣੀ ਹੈ। ਇੱਕ ਦੀ ਹੀ ਸ਼੍ਰੀਮਤ ਤੇ ਚਲਣਾ ਹੈ।
2. ਅਸੀਂ ਮੋਸ੍ਟ
ਸਵੀਟੇਸਟ ਝਾੜ ਦੀ ਕਲਮ ਲਗਾ ਰਹੇ ਹਾਂ ਇਸਲਈ ਪਹਿਲੇ ਖੁਦ ਨੂੰ ਬਹੁਤ - ਬਹੁਤ ਸਵੀਟ ਬਨਾਉਣਾ ਹੈ।
ਯਾਦ ਦੀ ਯਾਤਰਾ ਵਿੱਚ ਤੱਤਪਰ ਰਹਿ ਵਿਕਰਮ ਵਿਨਾਸ਼ ਕਰਨੇ ਹਨ।
ਵਰਦਾਨ:-
ਸਰਵ
ਖਜਾਨਿਆਂ ਨੂੰ ਵਿਸ਼ਵ ਕਲਿਆਣ ਪ੍ਰਤੀ ਯੂਜ਼ ਕਰਨ ਵਾਲੇ ਸਿੱਧੀ ਸਵਰੂਪ ਭਵ:
ਜਿਵੇਂ ਆਪਣੇ ਹੱਦ ਦੀ
ਪ੍ਰਵ੍ਰਿਤੀ ਵਿੱਚ, ਆਪਣੇ ਹੱਦ ਦੇ ਸ੍ਵਭਾਵ - ਸੰਸਕਾਰਾਂ ਦੀ ਪ੍ਰਵ੍ਰਿਤੀ ਵਿੱਚ ਬਹੁਤ ਸਮੇਂ ਲਗਾ
ਦਿੰਦੇ ਹੋ, ਪਰ ਆਪਣੀ - ਆਪਣੀ ਪ੍ਰਵ੍ਰਿਤੀ ਤੋਂ ਪਰੇ ਮਤਲਬ ਉਪਰਾਮ ਰਹੋ ਅਤੇ ਹਰ ਸੰਕਲਪ, ਬੋਲ, ਕਰਮ
ਅਤੇ ਸੰਬਧ - ਸੰਪਰਕ ਵਿੱਚ ਬੈਲੈਂਸ ਰੱਖੋ ਤਾਂ ਸਰਵ ਖਜਾਨਿਆਂ ਦੀ ਇਕਾਨਾਮੀ ਦਵਾਰਾ ਘੱਟ ਖਰਚ ਬਾਲਾ
ਨਸ਼ੀਨ ਬਣ ਜਾਵੋਗੇ। ਹੁਣ ਸਮੇਂ ਰੂਪੀ ਖਜਾਨਾ, ਐਨਰਜੀ ਦਾ ਖਜਾਨਾ ਅਤੇ ਸਥੂਲ ਖਜਾਨੇ ਵਿੱਚ ਘੱਟ ਖਰਚ
ਬਾਲਾ ਨਸ਼ੀਨ ਬਣੋ, ਇਨ੍ਹਾਂ ਨੂੰ ਖ਼ੁਦ ਦੇ ਬਜਾਏ ਵਿਸ਼ਵ ਕਲਿਆਣ ਪ੍ਰਤੀ ਯੂਜ਼ ਕਰੋ ਤਾਂ ਸਿੱਧੀ ਸਵਰੂਪ
ਬਣ ਜਾਵੋਗੇ।
ਸਲੋਗਨ:-
ਇੱਕ ਦੀ ਲਗਨ
ਵਿੱਚ ਹਮੇਸ਼ਾ ਮਗਨ ਰਹੋ ਤਾਂ ਨਿਰਵਿਘਨ ਬਣ ਜਾਵੋਗੇ।