16.03.19        Punjabi Morning Murli        Om Shanti         BapDada         Madhuban


ਮਿੱਠੇਬੱਚੇਆਪਣੇਨੂੰਆਤਮਾਭਾਈ- ਭਾਈਸਮਝਇੱਕਦੋਨਾਲਰੂਹਾਨੀਪ੍ਰੇਮਰੱਖੋ, ਸਤੋਪ੍ਰਧਾਨਬਣਨਾਹੈਤਾਂਕਿਸੇਵਿੱਚਨੁਕਸਨਹੀਂਕੱਢੋ

ਪ੍ਰਸ਼ਨ:-
ਕਿਸ ਆਧਾਰ ਤੇ ਬਾਪ ਤੋਂ ਪਦਮਾਂ ਦਾ ਵਰਸਾ ਲੈ ਸਕਦੇ ਹੋ?

ਉੱਤਰ:-
ਬਾਪ ਤੋਂ ਪਦਮਾਂ ਦਾ ਵਰਸਾ ਲੈਣ ਦੇ ਲਈ ਯਾਦ ਦੀ ਯਾਤਰਾ ਤੇ ਰਹੋ। ਇੱਕ ਬਾਪ ਦੇ ਸਿਵਾਏ ਹੋਰ ਸਭ ਗੱਲਾਂ ਭੁੱਲਦੇ ਜਾਵੋ। ਫਲਾਣਾ ਇਵੇਂ ਕਰਦਾ ਹੈ, ਉਹ ਇਵੇਂ ਦਾ ਹੈ ਇਨ੍ਹਾਂ ਗੱਲਾਂ ਵਿੱਚ ਟਾਈਮ ਵੇਸਟ ਨਾ ਕਰੋ। ਮੰਜ਼ਿਲ ਭਾਰੀ ਹੈ ਇਸ ਲਈ ਸਦਾ ਸਤੋਪ੍ਰਧਾਨ ਬਣਨ ਦਾ ਲਕਸ਼ ਰਹੇ। ਬਾਪ ਦੇ ਲਵ ਵਿੱਚ ਚਟਕੇ ਰਹੋ, ਆਪਣੀ ਸੂਖਸ਼ਮ ਚੈਕਿੰਗ ਕਰਦੇ ਰਹੋ ਫਿਰ ਹੀ ਪੂਰਾ ਵਰਸਾ ਲੈ ਸਕੋਗੇ।

ਓਮ ਸ਼ਾਂਤੀ
ਹੁਣ ਤੁਸੀਂ ਬੱਚੇ ਜੋ ਬੈਠੇ ਹੋ ਉਨ੍ਹਾਂ ਨੂੰ ਇਹ ਪਤਾ ਹੈ ਕਿ ਬੇਹੱਦ ਦਾ ਬਾਪ ਫਿਰ ਤੋਂ ਸਤੋਪ੍ਰਧਾਨ ਬਣਾ ਰਹੇ ਹਨ, ਮੂਲਯੁਕਤੀ ਇਹੀ ਦੱਸ ਰਹੇ ਹਨ ਕਿ ਆਪਣੇ ਨੂੰ ਆਤਮਾ ਭਾਈ-ਭਾਈ ਸਮਝੋ। ਮੁੱਖ ਸਿੱਖਿਆ ਇਹ ਹੀ ਦਿੰਦੇ ਹਨ ਕਿ ਤੁਹਾਡਾ ਆਪਸ ਵਿੱਚ ਬੜਾ ਰੂਹਾਨੀ ਪ੍ਰੇਮ ਹੋਣਾ ਚਾਹੀਦਾ ਹੈ। ਪਹਿਲਾਂ ਤੁਹਾਡਾ ਸੀ, ਹੁਣ ਨਹੀਂ ਹੈ। ਮੂਲਵਤਨ ਵਿੱਚ ਤਾਂ ਪ੍ਰੇਮ ਦੀ ਗੱਲ ਨਹੀਂ ਰਹਿੰਦੀ ਹੈ। ਤਾਂ ਬੇਹੱਦ ਦਾ ਬਾਪ ਆਕੇ ਸਿੱਖਿਆ ਦਿੰਦੇ ਹਨ ਬੱਚੇ, ਅੱਜਕਲ ਕਰਦੇ-ਕਰਦੇ ਸਮਾਂ ਲੰਘਦਾ ਜਾ ਰਿਹਾ ਹੈ। ਦਿਨ, ਮਹੀਨੇ, ਸਾਲ ਲੰਘਦੇ ਜਾ ਰਹੇ ਹਨ। ਬਾਪ ਨੇ ਸਮਝਾਇਆ ਹੈ ਤੁਸੀਂ ਇਹ ਲਕਸ਼ਮੀ ਨਰਾਇਣ ਸੀ, ਕਿਸਨੇ ਤੁਹਾਨੂੰ ਇਵੇਂ ਦਾ ਬਣਾਇਆ ਹੈ? ਬਾਪ ਨੇ। ਇਹ ਵੀ ਬਾਪ ਨੇ ਦੱਸਿਆ ਹੈ ਕਿ ਤੁਸੀਂ ਥੱਲੇ ਕਿਵੇਂ ਉੱਤਰਦੇ ਹੋ? ਉਪਰੋਂ ਲੈ ਕੇ ਥੱਲੇ ਉੱਤਰਦੇ-ਉੱਤਰਦੇ ਸਮਾਂ ਲੰਘਦਾ ਜਾ ਰਿਹਾ ਹੈ। ਉਹ ਦਿਨ ਗਿਆ, ਮਹੀਨਾ ਗਿਆ, ਸਾਲ ਗਿਆ, ਸਮਾਂ ਗਿਆ। ਤੁਸੀਂ ਜਾਣਦੇ ਹੋ ਕਿ ਪਹਿਲਾਂ-ਪਹਿਲਾਂ ਅਸੀਂ ਸਤੋਪ੍ਰਧਾਨ ਸੀ। ਸਾਡਾ ਆਪਸ ਵਿੱਚ ਬੜਾ ਪਿਆਰ ਸੀ। ਬਾਪ ਨੇ ਤੁਹਾਨੂੰ ਸਭ ਭਰਾਵਾਂ ਨੂੰ ਸਿੱਖਿਆ ਦਿੱਤੀ ਹੈ, ਤੁਹਾਡਾ ਭਾਈ-ਭਾਈ ਦਾ ਆਪਸ ਵਿੱਚ ਬੜਾ ਪਿਆਰ ਹੋਣਾ ਚਾਹੀਦਾ ਹੈ। ਮੈਂ ਤੁਹਾਡਾ ਬਾਪ ਹਾਂ। ਕਿੰਨੇ ਪਿਆਰ ਨਾਲ ਤੁਹਾਨੂੰ ਸੰਭਾਲਦਾ ਹਾਂ। ਤੁਹਾਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਾ ਦਿੰਦਾ ਹਾਂ। ਤੁਹਾਡੀ ਏਮ ਆਬਜੈਕਟ ਹੈ ਹੀ ਸਤੋਪ੍ਰਧਾਨ ਬਣਨ ਦੀ। ਸਮਝਦੇ ਹੋ ਜਿੰਨਾ-ਜਿੰਨਾ ਅਸੀਂ ਸਤੋਪ੍ਰਧਾਨ ਬਣਦੇ ਜਾਵਾਂਗੇ, ਓਨਾ ਖੁਸ਼ੀ ਵਿੱਚ ਵੀ ਆਉਂਦੇ ਜਾਵਾਂਗੇ। ਅਸੀਂ ਸਤੋਪ੍ਰਧਾਨ ਸੀ। ਅਸੀਂ ਭਾਈ-ਭਾਈ ਬੜੇ ਪਿਆਰ ਨਾਲ ਰਹਿੰਦੇ ਸੀ। ਹੁਣ ਬਾਪ ਦੁਆਰਾ ਸਾਨੂੰ ਪਤਾ ਲੱਗਿਆ ਹੈ, ਅਸੀਂ ਦੇਵਤਾ ਆਪਸ ਵਿੱਚ ਬੜੇ ਪਿਆਰ ਨਾਲ ਚਲਦੇ ਸੀ। ਇਨ੍ਹਾਂ ਦੇਵਤਿਆਂ ਦੀ ਅਤੇ ਹੈਵਨ ਦੀ ਮਹਿਮਾ ਬੜੀ ਹੈ। ਤੁਸੀਂ ਵੀ ਹੈਵਨ ਦੇ ਰਹਿਵਾਸੀ ਸੀ। ਫਿਰ ਅੱਜਕਲ ਕਰਦੇ-ਕਰਦੇ ਥੱਲੇ ਆਉਂਦੇ ਗਏ। ਇੱਕ ਤਰੀਕ ਤੋਂ ਲੈ ਕੇ ਅੱਜ 5 ਹਜ਼ਾਰ ਸਾਲ ਤੋਂ ਬਾਕੀ ਕੁਝ ਸਾਲ ਰਹੇ ਹਨ। ਸ਼ੁਰੂ ਤੋਂ ਲੈ ਕੇ ਤੁਸੀਂ ਕਿਵੇਂ ਪਾਰਟ ਵਜਾਉਂਦੇ ਆਏ ਹੋ, ਉਹ ਸਭ ਬੁੱਧੀ ਵਿੱਚ ਹੈ। ਹੁਣ ਦੇਹ ਅਭਿਮਾਨ ਹੋਣ ਦੇ ਕਾਰਨ ਇੱਕ ਦੋ ਵਿੱਚ ਉਹ ਪਿਆਰ ਨਹੀਂ ਹੈ। ਇੱਕ ਦੋ ਦੀਆਂ ਕਮੀਆਂ ਕੱਢਦੇ ਰਹਿੰਦੇ ਹਨ। ਫਲਾਣਾ ਇਵੇਂ ਦਾ ਹੈ ਜਦੋਂ ਦੇਹੀ ਅਭਿਮਾਨੀ ਸੀ ਤਾਂ ਇਵੇਂ ਕਿਸੇ ਦੀਆਂ ਕਮੀਆਂ ਨਹੀਂ ਕੱਢਦੇ ਸੀ। ਆਪਸ ਵਿੱਚ ਬੜਾ ਪਿਆਰ ਸੀ। ਹੁਣ ਫਿਰ ਉਹ ਹੀ ਅਵਸਥਾ ਧਾਰਨ ਕਰਨੀ ਹੈ। ਇਥੇ ਤਾਂ ਇੱਕ ਦੋ ਨੂੰ ਉਸ ਦ੍ਰਿਸ਼ਟੀ ਨਾਲ ਦੇਖਦੇ ਹਨ ਤਾਂ ਆਪਸ ਵਿੱਚ ਲੜਦੇ ਝਗੜਦੇ ਹਨ। ਫਿਰ ਇਹ ਬੰਦ ਕਿਵੇਂ ਹੋਵੇ? ਇਹ ਵੀ ਬਾਪ ਸਮਝਾਉਂਦੇ ਹਨ ਕਿ ਬੱਚੇ, ਤੁਸੀਂ ਹੀ ਸਤੋਪ੍ਰਧਾਨ ਪੁਜਨੀਏ ਦੇਵੀ ਦੇਵਤਾ ਸੀ। ਫਿਰ ਹੌਲੀ-ਹੌਲੀ ਥੱਲੇ ਡਿੱਗਦੇ ਤੁਸੀਂ ਤਮੋਪ੍ਰਧਾਨ ਬਣੇ ਹੋ। ਤੁਸੀਂ ਕਿੰਨੇ ਮਿੱਠੇ ਸੀ। ਹੁਣ ਫਿਰ ਇਵੇਂ ਦਾ ਮਿੱਠਾ ਬਣੋ। ਤੁਸੀਂ ਸੁੱਖਦਾਈ ਸੀ, ਹੁਣ ਦੁਖਦਾਈ ਬਣੇ ਹੋ। ਰਾਵਣ ਰਾਜ ਵਿੱਚ ਇਕ ਦੋ ਨੂੰ ਦੁੱਖ ਦੇ ਕੇ ਕਾਮ ਕਟਾਰੀ ਚਲਾਉਣ ਲੱਗ ਪਏ ਹੋ। ਜਦੋਂ ਸਤੋਪ੍ਰਧਾਨ ਸੀ ਤਾਂ ਓਦੋਂ ਕਾਮ ਕਟਾਰੀ ਨਹੀਂ ਚਲਾਉਂਦੇ ਸੀ।ਤੁਹਾਡੇ ਇਹ 5 ਵਿਕਾਰ ਕਿੰਨੇ ਦੁਸ਼ਮਨ ਹਨ। ਇਹ ਹੈ ਹੀ ਵਿਕਾਰੀ ਦੁਨੀਆਂ। ਇਹ ਵੀ ਤੁਸੀਂ ਜਾਣਦੇ ਹੋ - ਰਾਮ ਰਾਜ ਕਿਸ ਨੂੰ ਕਿਹਾ ਜਾਂਦਾ ਹੈ ਅਤੇ ਰਾਵਣ ਰਾਜ ਕਿਸ ਨੂੰ ਕਿਹਾ ਜਾਂਦਾ ਹੈ। ਅੱਜਕਲ ਕਰਦੇ ਸਤਯੁੱਗ, ਤਰੇਤਾ, ਦਵਾਪਰ ਪੂਰੇ ਹੋਏ। ਹੁਣ ਕਲਯੁੱਗ ਵੀ ਪੂਰਾ ਹੋਣ ਵਾਲਾ ਹੈ। ਤੁਸੀਂ ਹੀ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣ ਗਏ ਹੋ। ਤੁਹਾਡੀ ਰੂਹਾਨੀ ਖੁਸ਼ੀ ਗਵਾਚ ਗਈ। ਉਮਰ ਵੀ ਤੁਹਾਡੀ ਛੋਟੀ ਹੋ ਗਈ। ਹੁਣ ਮੈਂ ਆਇਆ ਹਾਂ, ਜ਼ਰੂਰ ਤੁਹਾਨੂੰ ਸਤੋਪ੍ਰਧਾਨ ਬਣਾਵਾਂਗਾ। ਤੁਸੀਂ ਹੀ ਬੁਲਾਇਆ ਕਿ ਪਤਿਤ ਪਾਵਨ ਆਓ। ਬਾਪ ਸਮਝਾਉਂਦੇ ਹਨ 5 ਹਜ਼ਾਰ ਸਾਲ ਦੇ ਬਾਅਦ ਜਦੋਂ ਸੰਗਮ ਆਉਂਦਾ ਹੈ ਫਿਰ ਮੈਂ ਆਉਂਦਾ ਹਾਂ। ਹੁਣ ਤੁਸੀਂ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਜਿੰਨਾ ਯਾਦ ਕਰੋਗੇ ਓਨੀਆਂ ਕਮੀਆਂ ਨਿਕਲਦੀਆਂ ਜਾਣਗੀਆਂ। ਤੁਸੀਂ ਜਦੋਂ ਸਤੋਪ੍ਰਧਾਨ ਸੀ ਤਾਂ ਕੋਈ ਵੀ ਕਮੀ ਨਹੀਂ ਸੀ। ਤੁਸੀਂ ਆਪਣੇ ਨੂੰ ਦੇਵੀ ਦੇਵਤਾ ਕਹਾਉਂਦੇ ਸੀ। ਹੁਣ ਉਹ ਕਮੀਆਂ ਕਿਵੇਂ ਨਿਕਲਣ। ਆਤਮਾ ਨੂੰ ਹੀ ਅਸ਼ਾਂਤੀ ਹੁੰਦੀ ਹੈ। ਹੁਣ ਆਪਣੀ ਜਾਂਚ ਕਰਨੀ ਹੈ ਕਿ ਅਸੀ ਅਸ਼ਾਂਤ ਕਿਉਂ ਬਣੇ। ਜਦੋਂ ਅਸੀ ਭਾਈ-ਭਾਈ ਸੀ ੳਦੋਂ ਸਾਡਾ ਬਹੁਤ ਪਿਆਰ ਸੀ। ਹੁਣ ਫਿਰ ੳਹੀ ਬਾਪ ਆਇਆ ਹੈ। ਕਹਿੰਦੇ ਹਨ ਆਪਣੇ ਨੂੰ ਆਤਮਾ ਭਾਈ-ਭਾਈ ਸਮਝੋ। ਇੱਕ ਦੋ ਨਾਲ ਪ੍ਰੇਮ ਰੱਖੋ। ਦੇਹ ਅਭਿਮਾਨ ਵਿੱਚ ਆਉਣ ਨਾਲ ਇੱਕ ਦੋ ਦੀਆਂ ਖਾਮੀਆਂ ਕੱਢਦੇ ਹੋ। ਬਾਪ ਕਹਿੰਦੇ ਹਨ ਤੁਸੀਂ ਆਪਣਾ ਪੁਰਸ਼ਾਰਥ ਕਰੋ ਉੱਚ ਪੱਦ ਪਾਉਣ ਦਾ। ਤੁਸੀਂ ਜਾਣਦੇ ਹੋ ਸਾਨੂੰ ਬਾਪ ਨੇ ਇਵੇਂ ਦਾ ਵਰਸਾ ਦਿੱਤਾ ਸੀ ਜੋ ਸਾਨੂੰ ਭਰਪੂਰ ਕਰ ਦਿੱਤਾ ਸੀ। ਹੁਣ ਫਿਰ ਬਾਪ ਆਇਆ ਹੈ ਤਾਂ ਕਿਓੰ ਨਾ ਅਸੀਂ ਉਨ੍ਹਾਂ ਦੀ ਮਤ ਤੇ ਚੱਲ ਕੇ ਪੂਰਾ ਵਰਸਾ ਲਈਏ। ਅਸੀਂ ਹੀ ਦੇਵਤਾ ਸੀ ਫਿਰ 84 ਜਨਮ ਲਏ।

ਤੁਸੀਂ ਮਿੱਠੇ-ਮਿੱਠੇ ਬੱਚੇ ਕਿੰਨੇ ਅਡੋਲ ਸੀ। ਕੋਈ ਮੱਤਭੇਦ ਨਹੀਂ ਸੀ। ਕਿਸੇ ਦੀ ਨਿੰਦਾ ਆਦਿ ਨਹੀਂ ਕਰਦੇ ਸੀ। ਹੁਣ ਕੁਝ ਨਾ ਕੁਝ ਕਮੀਆਂ ਹਨ, ਉਹ ਸਭ ਕੱਢ ਦੇਣੀਆਂ ਹਨ। ਅਸੀਂ ਸਭ ਭਾਈ-ਭਾਈ ਹਾਂ। ਇੱਕ ਬਾਪ ਨੂੰ ਹੀ ਯਾਦ ਕਰਨਾ ਹੈ। ਇਹ ਹੀ ਧੁੰਨ ਲੱਗੀ ਹੋਈ ਹੈ ਕਿ ਅਸੀਂ ਸਤੋਪ੍ਰਧਾਨ ਬਣ ਜਾਈਏ। ਫਲਾਣਾ ਇਵੇਂ ਦਾ ਹੈ, ਅਸੀਂ ਇਸ ਤਰ੍ਹਾਂ ਕੀਤਾ - ਇਨ੍ਹਾਂ ਸਭ ਗੱਲਾਂ ਨੂੰ ਭੁੱਲ ਜਾਣਾ ਹੈ। ਬਾਪ ਕਹਿੰਦੇ ਹਨ ਇਹ ਸਭ ਛੱਡੋ, ਆਪਣੇ ਨੂੰ ਆਤਮਾ ਸਮਝੋ। ਹੁਣ ਸਤੋਪ੍ਰਧਾਨ ਬਣਨ ਦੇ ਲਈ ਪੁਰਸ਼ਾਰਥ ਕਰੋ। ਦੇਹ ਅਭਿਮਾਨ ਵਿੱਚ ਆਉਣ ਨਾਲ ਹੀ ਅਵਗੁਣ ਦੇਖਿਆ ਜਾਂਦਾ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਭਾਈ-ਭਾਈ ਨੂੰ ਦੇਖੋ ਤਾਂ ਗੁਣ ਹੀ ਗੁਣ ਦਿਖਾਈ ਦੇਵੇਗਾ। ਸਭ ਨੂੰ ਗੁਣਵਾਨ ਬਣਾਉਣ ਦੀ ਕੋਸ਼ਿਸ਼ ਕਰੋ। ਕੋਈ ਉਲਟਾ ਸੁਲਟਾ ਕੁਝ ਵੀ ਕਰੇ। ਸਮਝਿਆ ਜਾਂਦਾ ਹੈ ਇਹ ਤਮੋ ਜਾਂ ਰਜੋਪ੍ਰਧਾਨ ਹਨ, ਤਾਂ ਜ਼ਰੂਰ ਉਨ੍ਹਾਂ ਦੀ ਚਾਲ ਇਵੇਂ ਦੀ ਹੋਵੇਗੀ। ਸਭ ਤੋਂ ਜ਼ਿਆਦਾ ਗੁਣ ਹਨ ਬਾਪ ਵਿੱਚ। ਤਾਂ ਬਾਪ ਤੋਂ ਹੀ ਗੁਣ ਗ੍ਰਹਿਣ ਕਰੋ, ਹੋਰ ਸਭ ਗੱਲਾਂ ਨੂੰ ਛੱਡ ਦੇਵੋ। ਅਵਗੁਣ ਛੱਡ ਕੇ, ਗੁਣ ਧਾਰਨ ਕਰੋ। ਬਾਪ ਕਿੰਨਾ ਗੁਣਵਾਨ ਬਣਾਉਂਦੇ ਹਨ। ਕਹਿੰਦੇ ਹਨ ਤੁਸੀਂ ਬੱਚਿਆਂ ਨੇ ਵੀ ਮੇਰੇ ਵਾਂਗੂ ਗੁਣਵਾਨ ਬਣਨਾ ਹੈ। ਬਾਪ ਸੁਖਦਾਈ ਹੈ। ਸਾਨੂੰ ਵੀ ਸੁਖਦਾਈ ਬਣਨਾ ਹੈ। ਬਸ, ਇਹ ਹੀ ਫੁਰਨਾ ਰਹੇ ਕਿ ਸਾਨੂੰ ਸਤੋਪ੍ਰਧਾਨ ਬਣਨਾ ਹੈ। ਹੋਰ ਕੋਈ ਗੱਲ ਨਾਂ ਸੁਣੋ, ਨਾਂ ਗਲਾਨੀ ਕਰੋ। ਸਭ ਵਿੱਚ ਕੋਈ ਨਾਂ ਕੋਈ ਕਮੀ ਹੈ। ਕਮੀ ਵੀ ਏਦਾਂ ਦੀ ਹੈ ਜੋ ਕੋਈ ਸਮਝ ਨਹੀਂ ਸਕਦਾ ਹੈ। ਦੂਜੇ ਸਮਝਦੇ ਹਨ ਇਨ੍ਹਾਂ ਵਿੱਚ ਕਮੀ ਹੈ। ਉਹ ਆਪਣੇ ਨੂੰ ਬੜਾ ਚੰਗਾ ਸਮਝਦੇ ਹਨ। ਪਰ ਕਿਤੇ ਨਾ ਕਿਤੇ ਉਲਟਾ ਬੋਲ ਨਿਕਲ ਜਾਂਦਾ ਹੈ। ਸਤੋਪ੍ਰਧਾਨ ਅਵਸਥਾ ਵਿੱਚ ਇਹ ਗੱਲਾਂ ਨਹੀਂ ਹੁੰਦੀਆਂ ਹਨ। ਇਥੇ ਕਮੀਆਂ ਹਨ ਪਰ ਨਾ ਸਮਝਣ ਕਾਰਨ ਆਪਣੇ ਨੂੰ ਮੀਆਂ ਮਿੱਠੂ ਸਮਝ ਕੇ ਬੈਠੇ ਹਨ। ਬਾਪ ਕਹਿੰਦੇ ਮੀਆਂ ਮਿੱਠੂ ਬੱਸ ਇੱਕ ਮੈਂ ਹੀ ਹਾਂ, ਜੋ ਤੁਹਾਨੂੰ ਸਭ ਨੂੰ ਵੀ ਮਿੱਠੂ(ਮਿੱਠਾ) ਬਣਾਉਣ ਲਈ ਆਇਆ ਹਾਂ। ਸਭ ਅਵਗੁਣ ਛੱਡ ਦੇਵੋ। ਆਪਣੀ ਨਬਜ਼ ਵੀ ਦੇਖੋ, ਅਸੀਂ ਕਿੰਨਾ ਮਿੱਠੇ-ਮਿੱਠੇ ਰੂਹਾਨੀ ਬਾਪ ਨੂੰ ਪਿਆਰ ਨਾਲ ਯਾਦ ਕਰਦੇ ਹਾਂ। ਕਿੰਨਾ ਖੁੱਦ ਸਮਝਦਾ ਹਾਂ ਅਤੇ ਕਿੰਨਾ ਦੂਜਿਆਂ ਨੂੰ ਸਮਝਾਉਂਦਾ ਹਾਂ। ਦੇਹ ਅਭਿਮਾਨ ਵਿੱਚ ਆ ਗਏ ਤਾਂ ਕੁਝ ਫਾਇਦਾ ਨਹੀਂ ਹੈ। ਮੂਲ ਗੱਲ ਇਹ ਹੀ ਸਮਝਾੳਨੀ ਹੈ ਕਿ ਦੁਨੀਆਂ ਤਮੋਪ੍ਰਧਾਨ ਹੈ। ਜਦੋਂ ਸਤੋਪ੍ਰਧਾਨ ਸੀ ਤਾਂ ਦੇਵਤਾਵਾਂ ਦਾ ਰਾਜ ਸੀ। ਹੁਣ 84 ਜਨਮ ਭੋਗ ਤਮੋਪ੍ਰਧਾਨ ਬਣੇ ਹਾਂ, ਹੁਣ ਫਿਰ ਸਤੋਪ੍ਰਧਾਨ ਬਣਨਾ ਹੈ। ਤਮੋਪ੍ਰਧਾਨ ਵੀ ਭਾਰਤਵਾਸੀ ਹੀ ਬਣੇ ਹਨ ਅਤੇ ਸਤੋਪ੍ਰਧਾਨ ਵੀ ਉਹ ਹੀ ਬਣਨਗੇ। ਹੋਰ ਕਿਸੇ ਨੂੰ ਸਤੋਪ੍ਰਧਾਨ ਕਹਿ ਨਹੀਂ ਸਕਦੇ ਹਾਂ। ਸਤਯੁੱਗ ਵਿੱਚ ਕੋਈ ਧਰਮ ਨਹੀਂ ਹੁੰਦਾ ਹੈ। ਬਾਪ ਕਹਿੰਦੇ ਹਨ ਤੁਸੀਂ ਅਨੇਕ ਵਾਰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣੇ ਹੋ, ਹੁਣ ਫਿਰ ਬਣੋ। ਸ੍ਰੀਮਤ ਤੇ ਚੱਲ ਕੇ ਮੈਨੂੰ ਯਾਦ ਕਰੋ। ਇਹ ਹੀ ਫ਼ਿਕਰ ਹੋਣੀ ਚਾਹੀਦੀ ਹੈ। ਸਿਰ ਤੇ ਬੜੇ ਪਾਪ ਹਨ, ਬਾਪ ਨੇ ਆਕੇ ਹੁਣ ਸੁਜਾਗ ਕੀਤਾ ਹੈ। ਦੇਵਤਾਵਾਂ ਦੇ ਅੱਗੇ ਜਾ ਕੇ ਕਹਿੰਦੇ ਹਨ - ਅਸੀਂ ਵਿਕਾਰੀ ਹਾਂ ਕਿਉਂਕਿ ਉਨ੍ਹਾਂ ਦੇਵਤਾਵਾਂ ਵਿੱਚ ਪਵਿੱਤਰਤਾ ਦੀ ਕਸ਼ਿਸ਼ ਹੈ ਇਸਲਈ ਉਨ੍ਹਾਂ ਦੇ ਅੱਗੇ ਜਾ ਕੇ ਕਹਿੰਦੇ ਹਨ ਅਤੇ ਘਰ ਜਾ ਕੇ ਭੁੱਲ ਜਾਂਦੇ ਹਨ। ਦੇਵਤਾਵਾਂ ਦੇ ਅੱਗੇ ਜਾਂਦੇ ਹਨ ਤਾਂ ਆਪਣੇ ਤੋਂ ਨਫ਼ਰਤ ਆਉਂਦੀ ਹੈ। ਘਰ ਵਿੱਚ ਜਾਂਦੇ ਹਨ ਤਾਂ ਕੁਝ ਨਫ਼ਰਤ ਨਹੀਂ। ਖ਼ਿਆਲ ਵੀ ਨਹੀਂ ਕਰਦੇ ਹਨ ਕਿ ਇਨ੍ਹਾਂ ਨੂੰ ਇਵੇਂ ਦਾ ਬਣਾਉਣ ਵਾਲਾ ਕੌਣ? ਹੁਣ ਬਾਪ ਕਹਿੰਦੇ ਹਨ - ਦੇਵਤਾ ਬਣਨਾ ਹੈ ਤਾਂ ਇਹ ਪੜਾਈ ਜ਼ਰੂਰ ਪੜੋ। ਸ੍ਰੀਮਤ ਤੇ ਚੱਲਣਾ ਪਵੇ। ਪਹਿਲਾਂ-ਪਹਿਲਾਂ ਬਾਪ ਕਹਿੰਦੇ ਹਨ ਆਪਣੇ ਨੂੰ ਸਤੋਪ੍ਰਧਾਨ ਬਣਾਨਾ ਹੈ ਇਸਲਈ ਮਾਮੇਕਮ ਯਾਦ ਕਰੋ ਅਤੇ ਕੋਈ ਝਰਮੁਈ - ਜਗਮੁਈ ਨਾਂ ਕਰੋ। ਆਪਣੀ ਚਿੰਤਾ ਕਰੋ ਕਿ ਸਾਨੂੰ ਇਹ ਬਣਨਾ ਹੈ। ਬਾਪ ਕਹਿੰਦੇ ਹਨ ਤੁਸੀਂ ਹੀ ਆਦਿ ਸਨਾਤਨ ਦੇਵੀ ਦੇਵਤਾ ਧਰਮ ਵਾਲੇ ਸੀ ਫਿਰ ਕਿਥੇ ਗਏ! ਇਨ੍ਹਾਂ ਦੇ ਹੀ 84 ਜਨਮਾਂ ਦੀ ਕਹਾਣੀ ਲਿਖੀ ਹੋਈ ਹੈ। ਹੁਣ ਸਾਨੂੰ ਇਵੇਂ ਦਾ ਬਣਨਾ ਹੈ। ਦੈਵੀਗੁਣ ਧਾਰਨ ਕਰਨੇ ਹਨ। ਭਾਈ-ਭਾਈ ਸਮਝਕੇ ਬਾਪ ਨੂੰ ਯਾਦ ਕਰਨਾ ਹੈ। ਬਾਪ ਤੋਂ ਵਰਸਾ ਲੈਣਾ ਹੈ। ਬੁੱਧੀ ਵਿੱਚ ਆਉਣਾ ਚਾਹੀਦਾ ਹੈ ਨਿੰਦਾ - ਉਸਤਤ ਤਾਂ ਕਰਦੇ ਆਉਂਦੇ ਹਾਂ। ਅਸਲ ਵਿੱਚ ਸਤੁਤੀ(ਮਹਿਮਾ) ਤਾਂ ਹੈ ਨਹੀਂ, ਨਿੰਦਾ ਹੀ ਹੈ। ਜਿਸਦੀ ਇੱਕ ਪਾਸੇ ਮਹਿਮਾ ਕਰਦੇ, ਉਸਦੀ ਦੂਜੇ ਪਾਸੇ ਨਿੰਦਾ ਵੀ ਕਰਦੇ ਹਨ ਕਿਉਂਕਿ ਜਾਣਦੇ ਨਹੀਂ ਹਨ, ਇੱਕ ਪਾਸੇ ਬਾਪ ਦੀ ਮਹਿਮਾ ਕਰਦੇ, ਦੂਜੇ ਪਾਸੇ ਉਸਨੂੰ ਸਰਵਵਿਆਪੀ ਕਹਿ ਦਿੰਦੇ ਹਨ। ਠਿਕੱਰ-ਭਿੱਤਰ ਵਿੱਚ ਪਰਮਾਤਮਾ ਕਹਿਣ ਨਾਲ ਬੇਮੁੱਖ ਹੋ ਗਏ ਹਨ। ਵਿਨਾਸ਼ ਕਾਲੇ ਵਿਪਰੀਤ(ਬੇਮੁੱਖ)ਬੁੱਧੀ ਵਿਨਸ਼ੰਤੀ, ਵਿਨਾਸ਼ ਕਾਲੇ ਪ੍ਰੀਤ ਬੁੱਧੀ ਵਿਜਯੰਤੀ।

ਜਿਨ੍ਹਾਂ ਹੋ ਸਕੇ ਕੋਸ਼ਿਸ਼ ਕਰਨੀ ਹੈ ਬਾਪ ਨੂੰ ਯਾਦ ਕਰਨ ਦੀ। ਅੱਗੇ ਵੀ ਯਾਦ ਕਰਦੇ ਸੀ ਪਰ ਉਹ ਵਿਅਭਚਾਰੀ ਯਾਦ ਸੀ। ਬਹੁਤਿਆਂ ਨੂੰ ਯਾਦ ਕਰਦੇ ਸੀ। ਹੁਣ ਬਾਪ ਕਹਿੰਦੇ ਹਨ ਅਵਿਭਚਾਰੀ ਯਾਦ ਵਿੱਚ ਰਹੋ। ਸਿਰਫ਼ ਮਾਮੇਕਮ ਯਾਦ ਕਰੋ। ਭਗਤੀ ਮਾਰਗ ਦੇ ਢੇਰ ਚਿੱਤਰ ਹਨ, ਜਿਸਨੂੰ ਤੁਸੀਂ ਯਾਦ ਕਰਦੇ ਆਏ ਹੋ। ਹੁਣ ਫਿਰ ਸਤੋਪ੍ਰਧਾਨ ਬਣਨਾ ਹੈ। ਉਥੇ ਭਗਤੀ ਮਾਰਗ ਹੈ ਹੀ ਨਹੀਂ ਜੋ ਯਾਦ ਕਰਨਾ ਪਵੇ। ਬਾਪ ਕਹਿੰਦੇ ਹਨ ਫੁਰਨਾ ਇਹ ਹੀ ਰਖੋ ਕਿ ਅਸੀਂ ਸਤੋਪ੍ਰਧਾਨ ਕਿਵੇਂ ਬਣਿਏ? ਗਿਆਨ ਮਿਲ ਗਿਆ ਕਿ ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ, ਉਹ ਤਾਂ ਸਹਿਜ਼ ਹੈ। ਚੰਗਾ, ਜੇਕਰ ਕੋਈ ਮੁੱਖ ਨਾਲ ਨਹੀਂ ਸਮਝਾ ਸਕਦੇ ਪਰ ਬੁੱਧੀ ਵਿੱਚ ਜ਼ਰੂਰ ਆਉਂਦਾ ਹੈ ਕਿ ਅਸੀਂ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਕਿਵੇਂ ਬਣੇ ਹਾਂ, ਹੁਣ ਫਿਰ ਸਤੋਪ੍ਰਧਾਨ ਜ਼ਰੂਰ ਬਣਨਾ ਹੈ। ਜੇਕਰ ਕੋਈ ਬੋਲ ਨਹੀਂ ਸਕਦਾ ਤਾਂ ਕਹਾਂਗੇ ਕਿ ਆਪਣੀ ਤਕਦੀਰ। ਭਾਵੀ ਵੀ ਹੈ। ਬਾਪ ਨੇ ਬੜਾ ਸਹਿਜ਼ ਦਸਿਆ ਹੈ - ਬੈਜ ਤੇ ਸਮਝਾਉਣਾ ਸੌਖਾ ਹੈ, ਇਹ ਹੈ ਬੇਹੱਦ ਦਾ ਬਾਪ। ਇਸ ਤੋਂ ਹੀ ਵਰਸਾ ਮਿਲਦਾ ਹੈ। ਬਾਪ ਜ਼ਰੂਰ ਸਵਰਗ ਦੀ ਸਥਾਪਨਾ ਕਰਦੇ ਹਨ। ਉਹ ਤਾਂ ਜ਼ਰੂਰ ਇਥੇ ਹੀ ਕਰਨਗੇ ਨਾ। ਸ਼ਿਵ ਜਯੰਤੀ ਮਤਲਬ ਸਵਰਗ ਦੀ ਜਯੰਤੀ। ਸਵਰਗ ਵਿੱਚ ਹੈ ਹੀ ਦੇਵੀ ਦੇਵਤਾ, ਉਹ ਫਿਰ ਕਿਵੇਂ ਬਣੇ? ਉਹ ਇਸ ਪੁਰਸ਼ੋਤਮ ਸੰਗਮਯੁੱਗ ਤੇ ਪੜਾਈ ਨਾਲ ਬਣੇ। ਤੁਹਾਨੂੰ ਬੱਚਿਆਂ ਨੂੰ ਵੀ ਸਮਝ ਮਿਲੀ ਹੈ, ਫਿਰ ਹੋਰਾਂ ਨੂੰ ਵੀ ਇਹ ਸਮਝ ਦੇਣੀ ਹੈ। ਤੁਹਾਡਾ ਹੈ ਸਹਿਜ਼ ਗਿਆਨ ਅਤੇ ਸਹਿਜ਼ ਯੋਗ, ਸਹਿਜ਼ ਵਰਸਾ। ਪਰ ਇੱਥੇ ਕੋਈ ਪਾਈ ਪੈਸੇ ਦਾ ਵਰਸਾ ਲੈਣ ਵਾਲਾ ਵੀ ਹੈ, ਤਾਂ ਪਦਮਾ ਦਾ ਵਰਸਾ ਲੈਣ ਵਾਲਾ ਵੀ ਹੈ।ਸਾਰਾ ਮਦਾਰ ਪੜਾਈ ਤੇ ਹੈ। ਯਾਦ ਦੀ ਯਾਤਰਾ ਨਾਲ ਹੋਰ ਸਭ ਗੱਲਾਂ ਭੁੱਲ ਜਾਵੋ। ਫਲਾਣਾ ਇਵੇਂ ਦਾ ਹੈ... ਇਸ ਵਿੱਚ ਟਾਈਮ ਵੇਸਟ ਨਾ ਕਰੋ। ਮੰਜ਼ਲ ਬੜੀ ਵੱਡੀ ਹੈ। ਸਤੋਪ੍ਰਧਾਨ ਬਣਨ ਵਿੱਚ ਹੀ ਮਾਇਆ ਵਿਘਨ ਪਾਉਂਦੀ ਹੈ। ਪੜਾਈ ਵਿੱਚ ਵਿਘਨ ਨਹੀਂ ਪੈਂਦੇ ਹਨ। ਬਾਪ ਕਹਿੰਦੇ ਹਨ ਆਪਣੇ ਨੂੰ ਦੇਖੋ ਸਾਡਾ ਕਿੰਨਾ ਪਿਆਰ ਹੈ? ਪਿਆਰ ਇਨਾਂ ਹੋਣਾ ਚਾਹੀਦਾ ਜੋ ਬਾਪ ਨਾਲ ਚਟਕੇ ਰਹੋ। ਸਿਖਾਉਣ ਵਾਲਾ ਬਾਪ ਹੈ। ਇਨ੍ਹਾਂ ਦੀ ਆਤਮਾ ਨਹੀਂ ਸਿਖਾਉਂਦੀ ਹੈ, ਇਹ ਵੀ ਸਿੱਖਦੀ ਹੈ। ਬਾਪ ਤੁਸੀਂ ਸਾਨੂੰ ਕਿੰਨਾ ਸਮਝਦਾਰ ਬਣਾਉਂਦੇ ਹੋ। ਉੱਚੇ ਤੇ ਉੱਚੇ ਤੁਸੀਂ ਹੋ ਫਿਰ ਮਨੁੱਖ ਸ੍ਰਿਸ਼ਟੀ ਵਿੱਚ ਤੁਸੀਂ ਸਾਨੂੰ ਕਿੰਨਾ ਉੱਚਾ ਬਣਾਉਂਦੇ ਹੋ। ਇਵੇਂ ਅੰਦਰ ਵਿੱਚ ਬਾਬਾ ਦੀ ਮਹਿਮਾ ਕਰਨੀ ਚਾਹੀਦੀ ਹੈ। ਬਾਬਾ ਤੁਸੀਂ ਕਿੰਨੀ ਕਮਾਲ ਕਰਦੇ ਹੋ। ਬਾਪ ਕਹਿੰਦੇ ਹਨ - ਬੱਚੇ, ਤੁਸੀਂ ਫਿਰ ਤੋਂ ਆਪਣਾ ਰਾਜ ਲਵੋ, ਮਾਮੇਕਮ ਯਾਦ ਕਰੋ, ਖੁਸ਼ੀ ਨਾਲ। ਆਪਣੇ ਤੋਂ ਪੁੱਛਣਾ ਹੈ - ਅਸੀਂ ਬਾਬਾ ਨੂੰ ਕਿੰਨਾ ਯਾਦ ਕਰਦੇ ਹਾਂ? ਕਹਿੰਦੇ ਹਨ ਖੁਸ਼ੀ ਵਰਗੀ ਖੁਰਾਕ ਨਹੀਂ ਹੈ। ਤਾਂ ਬਾਪ ਦੇ ਮਿਲਣ ਦੀ ਵੀ ਖੁਸ਼ੀ ਹੈ ਪਰ ਇੰਨੀ ਖੁਸ਼ੀ ਬੱਚਿਆਂ ਦੇ ਅੰਦਰ ਨਹੀਂ ਰਹਿੰਦੀ ਹੈ। ਨਹੀਂ ਤਾਂ ਵਿਵੇਕ ਕਹਿੰਦਾ ਹੈ ਕਿ ਬੜੀ ਖੁਸ਼ੀ ਰਹਿਣੀ ਚਾਹੀਦੀ ਹੈ। ਇਸ ਪੜਾਈ ਨਾਲ ਅਸੀਂ ਇਹ ਰਾਜਾ ਬਣਨ ਵਾਲੇ ਹਾਂ। ਬੇਹੱਦ ਦੇ ਬਾਪ ਦੇ ਅਸੀਂ ਬੱਚੇ ਹਾਂ। ਸੁਪਰੀਮ ਬਾਬਾ ਸਾਨੂੰ ਪੜਾਉਂਦੇ ਹਨ। ਬਾਬਾ ਕਿੰਨਾ ਰਹਿਮਦਿਲ ਹੈ, ਕਿਵੇਂ ਬੈਠ ਤੁਹਾਨੂੰ ਬੱਚਿਆਂ ਨੂੰ ਨਵੀਆਂ-ਨਵੀਆਂ ਗੱਲਾਂ ਸੁਣਾਉਂਦੇ ਹਨ। ਹੁਣ ਤੁਹਾਡੀ ਬੁੱਧੀ ਵਿੱਚ ਬੜੀਆਂ ਨਵੀਆਂ-ਨਵੀਆਂ ਗੱਲਾਂ ਹਨ ਜੋ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹਨ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਦੇਹੀ ਅਭਿਮਾਨੀ ਅਵਸਥਾ ਧਾਰਨ ਕਰ ਸੁਖਦਾਈ ਬਣਨਾ ਹੈ। ਕਿਸੇ ਦੀਆਂ ਵੀ ਕਮੀਆਂ ਨਹੀਂ ਕੱਢਣੀਆਂ ਹਨ। ਆਪਸ ਵਿੱਚ ਬੜੇ ਪਿਆਰ ਨਾਲ ਰਹਿਣਾ ਹੈ, ਮਤਭੇਦ ਵਿੱਚ ਨਹੀਂ ਆਉਣਾ ਹੈ।

2. ਹੋਰ ਸਭ ਗੱਲਾਂ ਨੂੰ ਛੱਡ ਕੇ ਇੱਕ ਬਾਪ ਤੋਂ ਗੁਣ ਗ੍ਰਹਿਣ ਕਰਨੇ ਹਨ। ਸਤੋਪ੍ਰਧਾਨ ਬਣਨ ਦਾ ਫੁਰਨਾ(ਫ਼ਿਕਰ) ਰੱਖਣਾ ਹੈ। ਕਿਸੇ ਦੀ ਗੱਲ ਨਾਂ ਸੁਣਨੀ ਹੈ, ਨਾਂ ਗਲਾਨੀ ਕਰਨੀ ਹੈ। ਮੀਆਂ ਮਿੱਠੂ ਨਹੀਂ ਬਣਨਾ ਹੈ।

ਵਰਦਾਨ:-
ਲਾਈਟ ਦੇ ਆਧਾਰ ਤੇ ਗਿਆਨ ਯੋਗ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰਨ ਵਾਲੇ ਪ੍ਰਯੋਗਸ਼ਾਲੀ ਆਤਮਾ ਭਵ:

ਜਿਵੇਂ ਪ੍ਰਕਿਰਤੀ ਦੀ ਲਾਈਟ ਸਾਈਂਸ ਦੇ ਅਨੇਕ ਪ੍ਰਕਾਰ ਦੇ ਪ੍ਰਯੋਗ ਪ੍ਰੈਕਟੀਕਲ ਵਿੱਚ ਕਰਕੇ ਦਿਖਾਉਂਦੀ ਹੈ, ਇਵੇਂ ਤੁਸੀਂ ਅਵਿਨਾਸ਼ੀ ਪਰਮਾਤਮ ਲਾਈਟ, ਆਤਮਿਕ ਲਾਈਟ ਅਤੇ ਨਾਲ ਨਾਲ ਪ੍ਰੈਕਟੀਕਲ ਸਥਿਤੀ ਦੀ ਲਾਈਟ ਦੁਆਰਾ ਗਿਆਨ ਯੋਗ ਦੀ ਸ਼ਕਤੀਆਂ ਦਾ ਪ੍ਰਯੋਗ ਕਰੋ। ਜੇਕਰ ਸਥਿਤੀ ਅਤੇ ਸਰੂਪ ਡਬਲ ਲਾਈਟ ਹੈ ਤਾਂ ਪ੍ਰਯੋਗ ਦੀ ਸਫ਼ਲਤਾ ਬੜੀ ਸੌਖੀ ਹੈ। ਜਦੋ ਹਰ ਇੱਕ ਖੁਦ ਦੇ ਪ੍ਰਤੀ ਪ੍ਰਯੋਗ ਵਿੱਚ ਲੱਗ ਜਾਣਗੇ ਤਾਂ ਪ੍ਰਯੋਗਸ਼ਾਲੀ ਆਤਮਾਵਾਂ ਦਾ ਪਾਵਰਫੁੱਲ ਸੰਗਠਨ ਬਣ ਜਾਵੇਗਾ।

ਸਲੋਗਨ:-
ਵਿਘਨਾਂ ਦੇ ਅੰਸ਼ ਅਤੇ ਵੰਸ਼ ਨੂੰ ਖ਼ਤਮ ਕਰਨ ਵਾਲੇ ਹੀ ਵਿਘਨ-ਵਿਨਾਸ਼ਕ ਹਨ।