16.03.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਨੂੰ ਗਿਆਨ ਤੋਂ ਚੰਗੀ ਜਾਗ੍ਰਿਤੀ ਆਈ ਹੈ, ਤੁਸੀ ਆਪਣੇ 84 ਜਨਮਾਂ ਨੂੰ, ਨਿਰਾਕਾਰ ਅਤੇ ਸਾਕਾਰ ਬਾਪ ਨੂੰ ਜਾਣਦੇ ਹੋ, ਤੁਹਾਡਾ ਭਟਕਨਾ ਬੰਦ ਹੋਇਆ"

ਪ੍ਰਸ਼ਨ:-
ਈਸ਼ਵਰ ਦੀ ਗਤ ਮਤ ਨਿਆਰੀ ਕਿਉਂ ਗਾਈ ਹੋਈ ਹੈ?

ਉੱਤਰ:-
1. ਕਿਉਂਕਿ ਉਹ ਅਜਿਹੀ ਮਤ ਦਿੰਦੇ ਹਨ ਜਿਸ ਨਾਲ ਤੁਸੀਂ ਬ੍ਰਾਹਮਣ ਸਭਤੋਂ ਨਿਆਰੇ ਬਣ ਜਾਂਦੇ ਹੋ। ਤੁਸੀਂ ਸਭਦੀ ਇੱਕ ਮਤ ਹੋ ਜਾਂਦੀ ਹੈ, 2. ਈਸ਼ਵਰ ਹੀ ਹੈ ਜੋ ਸਭਦੀ ਸਦਗਤੀ ਕਰਦੇ ਹਨ। ਪੂਜਾਰੀ ਤੋਂ ਪੂਜਯ ਬਣਦੇ ਹਨ ਇਸਲਈ ਉਨ੍ਹਾਂ ਦੀ ਗਤ ਮਤ ਨਿਆਰੀ ਹੈ, ਜਿਸਨੂੰ ਤੁਸੀਂ ਬੱਚਿਆਂ ਦੇ ਸਿਵਾਏ ਕੋਈ ਸਮਝ ਨਹੀਂ ਸਕਦਾ।

ਓਮ ਸ਼ਾਂਤੀ
ਤੁਸੀਂ ਬੱਚੇ ਜਾਣਦੇ ਹੋ, ਬੱਚਿਆਂ ਦੀ ਜੇਕਰ ਤਬੀਅਤ ਠੀਕ ਨਹੀਂ ਹੁੰਦੀ ਹੋਵੇਗੀ ਤਾਂ ਬਾਪ ਕਹਿਣਗੇ ਭਾਵੇਂ ਇੱਥੇ ਸੋ ਜਾਓ। ਇਸ ਵਿੱਚ ਕੋਈ ਹਰਜਾ ਨਹੀਂ ਕਿਉਂਕਿ ਸਿੱਕੀਲਧੇ ਬੱਚੇ ਹਨ ਅਰਥਾਤ 5 ਹਜ਼ਾਰ ਵਰ੍ਹੇ ਦੇ ਬਾਦ ਫ਼ੇਰ ਤੋਂ ਆਕੇ ਮਿਲੇ ਹਨ। ਕਿਸਨੂੰ ਮਿਲੇ ਹਨ? ਬੇਹੱਦ ਦੇ ਬਾਪ ਨੂੰ। ਇਹ ਵੀ ਤੁਸੀਂ ਬੱਚੇ ਜਾਣਦੇ ਹੋ, ਜਿਨ੍ਹਾਂ ਨੂੰ ਨਿਸ਼ਚੈ ਹੈ ਬਰੋਬਰ ਅਸੀਂ ਬੇਹੱਦ ਦੇ ਬਾਪ ਨੂੰ ਮਿਲੇ ਹਾਂ ਕਿਉਂਕਿ ਬਾਪ ਹੁੰਦਾ ਹੀ ਹੈ ਇੱਕ ਹੱਦ ਦਾ ਅਤੇ ਦੂਜਾ ਬੇਹੱਦ ਦਾ। ਦੁੱਖ ਵਿੱਚ ਸਭ ਬੇਹੱਦ ਦੇ ਬਾਪ ਨੂੰ ਯਾਦ ਕਰਦੇ ਹਨ। ਸਤਿਯੁਗ ਵਿੱਚ ਇੱਕ ਹੀ ਲੌਕਿਕ ਬਾਪ ਨੂੰ ਯਾਦ ਕਰਦੇ ਹਨ ਕਿਉਂਕਿ ਉੱਥੇ ਹੈ ਹੀ ਸੁੱਖਧਾਮ। ਲੌਕਿਕ ਬਾਪ ਉਸਨੂੰ ਕਿਹਾ ਜਾਂਦਾ ਹੈ ਜੋ ਇਸ ਲੋਕ ਵਿੱਚ ਜਨਮ ਦਿੰਦਾ ਹੈ। ਪਾਰਲੌਕਿਕ ਬਾਪ ਤਾਂ ਇੱਕ ਹੀ ਵਾਰ ਆਕੇ ਤੁਹਾਨੂੰ ਆਪਣਾ ਬਣਾਉਂਦੇ ਹਨ। ਤੁਸੀਂ ਰਹਿਣ ਵਾਲੇ ਵੀ ਬਾਪ ਦੇ ਨਾਲ ਅਮਰਲੋਕ ਵਿੱਚ ਹੋ - ਜਿਸਨੂੰ ਪਰਲੋਕ, ਪਰਮਧਾਮ ਕਿਹਾ ਜਾਂਦਾ ਹੈ। ਉਹ ਹੈ ਪਰੇ ਤੇ ਪਰੇ ਧਾਮ। ਸਵਰਗ ਨੂੰ ਪਰੇ ਤੇ ਪਰੇ ਨਹੀਂ ਕਹਾਂਗੇ। ਸਵਰਗ ਨਰਕ ਇੱਥੇ ਹੀ ਹੁੰਦਾ ਹੈ। ਨਵੀਂ ਦੁਨੀਆਂ ਨੂੰ ਸਵਰਗ, ਪੁਰਾਣੀ ਦੁਨੀਆਂ ਨੂੰ ਨਰਕ ਕਿਹਾ ਜਾਂਦਾ ਹੈ। ਹੁਣ ਹੈ ਪਤਿਤ ਦੁਨੀਆਂ, ਪੁਕਾਰਦੇ ਵੀ ਹਨ - ਹੇ ਪਤਿਤ - ਪਾਵਨ ਆਓ। ਸਤਿਯੁਗ ਵਿੱਚ ਇਵੇਂ ਨਹੀਂ ਕਹੋਗੇ। ਜਦੋ ਤੋਂ ਰਾਵਣ ਰਾਜ ਹੁੰਦਾ ਹੈ ਉਦੋਂ ਪਤਿਤ ਬਣਦੇ ਹਨ, ਉਨ੍ਹਾਂ ਨੂੰ ਕਹੋਗੇ 5 ਵਿਕਾਰਾਂ ਦਾ ਰਾਜ। ਸਤਿਯੁਗ ਵਿੱਚ ਹੈ ਹੀ ਨਿਰਵਿਕਾਰੀ ਰਾਜ। ਭਾਰਤ ਦੀ ਕਿੰਨੀ ਜ਼ਬਰਦਸ੍ਤ ਮਹਿਮਾ ਹੈ। ਪਰ ਵਿਕਾਰੀ ਹੋਣ ਦੇ ਕਾਰਨ ਭਾਰਤ ਦੀ ਮਹਿਮਾ ਨੂੰ ਜਾਣਦੇ ਨਹੀਂ। ਭਾਰਤ ਸੰਪੂਰਨ ਨਿਰਵਿਕਾਰੀ ਸੀ, ਜਦੋ ਇਹ ਲਕਸ਼ਮੀ - ਨਾਰਾਇਣ ਰਾਜ ਕਰਦੇ ਸੀ। ਹੁਣ ਉਹ ਰਾਜ ਨਹੀਂ ਹੈ। ਉਹ ਰਾਜ ਕਿੱਥੇ ਗਿਆ - ਇਹ ਪੱਥਰ ਬੁੱਧੀਆਂ ਨੂੰ ਪਤਾ ਨਹੀਂ। ਹੋਰ ਸਭ ਆਪਣੇ - ਆਪਣੇ ਧਰਮ ਸਥਾਪਕ ਨੂੰ ਜਾਣਦੇ ਹਨ, ਇੱਕ ਹੀ ਭਾਰਤਵਾਸੀ ਹਨ ਜੋ ਨਾ ਆਪਣੇ ਧਰਮ ਨੂੰ ਜਾਣਦੇ, ਨਾ ਧਰਮ ਸ੍ਥਾਪਕ ਨੂੰ ਜਾਣਦੇ ਹਨ। ਹੋਰ ਧਰਮ ਵਾਲੇ ਆਪਣੇ ਧਰਮ ਨੂੰ ਤਾਂ ਜਾਣਦੇ ਹਨ ਪਰ ਉਹ ਫ਼ੇਰ ਕਦੋ ਸਥਾਪਨ ਕਰਨ ਆਉਣਗੇ, ਇਹ ਨਹੀਂ ਜਾਣਦੇ। ਸਿੱਖ ਲੋਕਾਂ ਨੂੰ ਵੀ ਇਹ ਪਤਾ ਨਹੀਂ ਹੈ ਕਿ ਸਾਡਾ ਸਿੱਖ ਧਰਮ ਪਹਿਲੇ ਸੀ ਨਹੀਂ। ਗੁਰੂਨਾਨਕ ਨੇ ਆਕੇ ਸਥਾਪਨ ਕੀਤਾ ਤਾਂ ਜ਼ਰੂਰ ਫ਼ੇਰ ਸੁੱਖਧਾਮ ਵਿੱਚ ਨਹੀਂ ਰਹੇਗਾ, ਉਦੋਂ ਹੀ ਗੁਰੂਨਾਨਕ ਆਕੇ ਫ਼ੇਰ ਸਥਾਪਨ ਕਰਣਗੇ ਕਿਉਂਕਿ ਵਰਲ੍ਡ ਦੀ ਹਿਸਟਰੀ - ਜਾਗ੍ਰਾਫ਼ੀ ਰਿਪੀਟ ਹੁੰਦੀ ਹੈ ਨਾ। ਕ੍ਰਿਸ਼ਚਨ ਧਰਮ ਵੀ ਨਹੀਂ ਸੀ ਫ਼ੇਰ ਸਥਾਪਨਾ ਹੋਈ। ਪਹਿਲੇ ਨਵੀਂ ਦੁਨੀਆਂ ਸੀ, ਇੱਕ ਧਰਮ ਸੀ। ਸਿਰਫ਼ ਤੁਸੀਂ ਭਾਰਤਵਾਸੀ ਹੀ ਸੀ, ਇੱਕ ਧਰਮ ਸੀ ਫ਼ੇਰ ਤੁਸੀਂ 84 ਜਨਮ ਲੈਂਦੇ - ਲੈਂਦੇ ਇਹ ਵੀ ਭੁੱਲ ਗਏ ਹੋ ਕਿ ਅਸੀਂ ਹੀ ਦੇਵਤਾ ਸੀ। ਫ਼ੇਰ ਅਸੀਂ ਹੀ 84 ਜਨਮ ਲੈਂਦੇ ਹਾਂ ਉਦੋਂ ਬਾਪ ਕਹਿੰਦੇ ਹਨ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ, ਮੈਂ ਦੱਸਦਾ ਹਾਂ। ਅੱਧਾਕਲਪ ਰਾਮਰਾਜ ਸੀ ਫ਼ੇਰ ਰਾਵਣ ਰਾਜ ਹੋਇਆ ਹੈ। ਪਹਿਲੇ ਹੈ ਸੂਰਜਵੰਸ਼ੀ ਘਰਾਣਾ ਫ਼ੇਰ ਚੰਦ੍ਰਵੰਸ਼ੀ ਘਰਾਣਾ ਰਾਮਰਾਜ। ਸੂਰਜਵੰਸ਼ੀ ਲਕਸ਼ਮੀ - ਨਾਰਾਇਣ ਦੇ ਘਰਾਣੇ ਦਾ ਰਾਜ ਸੀ ਜੋ ਸੂਰਜਵੰਸ਼ੀ ਲਕਸ਼ਮੀ - ਨਾਰਾਇਣ ਦੇ ਘਰਾਣੇ ਦੇ ਸੀ, ਉਹ 84 ਜਨਮ ਲੈ ਹੁਣ ਰਾਵਣ ਦੇ ਘਰਾਣੇ ਦੇ ਬਣੇ ਹਨ। ਪਹਿਲੋਂ ਪੁੰਨ ਆਤਮਾਵਾਂ ਦੇ ਘਰਾਣੇ ਦੇ ਸੀ, ਹੁਣ ਪਾਪ ਆਤਮਾਵਾਂ ਦੇ ਘਰਾਣੇ ਦੇ ਬਣੇ ਹਨ। 84 ਜਨਮ ਲਏ ਹਨ, ਉਹ ਤਾਂ 84 ਲੱਖ ਕਹਿ ਦਿੰਦੇ। ਹੁਣ 84 ਲੱਖ ਦਾ ਕੌਣ ਬੈਠ ਵਿਚਾਰ ਕਰਣਗੇ ਇਸਲਈ ਕਿਸੇ ਦਾ ਵਿਚਾਰ ਚੱਲਦਾ ਹੀ ਨਹੀਂ। ਹੁਣ ਤੁਹਾਨੂੰ ਬਾਪ ਨੇ ਸਮਝਾਇਆ ਹੈ , ਤੁਸੀਂ ਬਾਪ ਦੇ ਅੱਗੇ ਬੈਠੇ ਹੋ, ਨਿਰਾਕਾਰ ਬਾਪ ਅਤੇ ਸਾਕਾਰ ਬਾਪ ਦੋਨੋ ਹੀ ਭਾਰਤ ਵਿੱਚ ਨਾਮੀਗ੍ਰਾਮੀ ਹਨ। ਗਾਉਂਦੇ ਵੀ ਹਨ ਪਰ ਬਾਪ ਨੂੰ ਜਾਣਦੇ ਨਹੀਂ ਹਨ, ਅਗਿਆਨ ਨੀਂਦ ਵਿੱਚ ਸੁੱਤੇ ਪਏ ਹਨ। ਗਿਆਨ ਨਾਲ ਜਾਗ੍ਰਿਤੀ ਹੁੰਦੀ ਹੈ। ਰੋਸ਼ਨੀ ਵਿੱਚ ਮਨੁੱਖ ਕਦੀ ਧੱਕਾ ਨਹੀਂ ਖਾਂਦੇ। ਹਨ੍ਹੇਰੇ ਵਿੱਚ ਧੱਕੇ ਖਾਂਦੇ ਰਹਿੰਦੇ। ਭਾਰਤਵਾਸੀ ਪੂਜਯ ਸੀ, ਹੁਣ ਪੂਜਾਰੀ ਹਨ। ਲਕਸ਼ਮੀ - ਨਾਰਾਇਣ ਪੂਜਯ ਸੀ ਨਾ, ਇਹ ਕਿਸਦੀ ਪੂਜਾ ਕਰਣਗੇ। ਆਪਣਾ ਚਿੱਤਰ ਬਣਾਏ ਆਪਣੀ ਪੂਜਾ ਤਾਂ ਨਹੀਂ ਕਰਣਗੇ। ਇਹ ਹੋ ਨਹੀਂ ਸਕਦਾ। ਤੁਸੀਂ ਜਾਣਦੇ ਹੋ - ਅਸੀਂ ਹੀ ਪੂਜਯ, ਸੋ ਫ਼ੇਰ ਕਿਵੇਂ ਪੂਜਾਰੀ ਬਣਦੇ ਹਾਂ। ਇਹ ਗੱਲਾਂ ਹੋਰ ਕੋਈ ਸਮਝ ਨਹੀਂ ਸਕਦੇ। ਬਾਪ ਹੀ ਸਮਝਾਉਂਦੇ ਹਨ ਇਸਲਈ ਕਹਿੰਦੇ ਵੀ ਹਨ ਈਸ਼ਵਰ ਦੀ ਗਤ ਮਤ ਨਿਆਰੀ ਹੈ।

ਹੁਣ ਤੁਸੀਂ ਬੱਚੇ ਜਾਣਦੇ ਹੋ ਬਾਬਾ ਨੇ ਸਾਡੀ ਸਾਰੀ ਦੁਨੀਆਂ ਤੋਂ ਗਤ ਮਤ ਨਿਆਰੀ ਕਰ ਦਿੱਤੀ ਹੈ। ਸਾਰੀ ਦੁਨੀਆਂ ਵਿੱਚ ਅਨੇਕ ਮਤ - ਮਤਾਂਤ੍ਰ ਹਨ, ਇੱਥੇ ਤੁਸੀਂ ਬ੍ਰਾਹਮਣਾਂ ਦੀ ਹੈ ਇੱਕ ਮਤ। ਈਸ਼ਵਰ ਦੀ ਗਤ ਅਤੇ ਮਤ। ਗਤ ਅਰਥਾਤ ਸਦਗਤੀ। ਸਦਗਤੀ ਦਾਤਾ ਇੱਕ ਹੀ ਬਾਪ ਹੈ। ਗਾਉਂਦੇ ਵੀ ਹਨ ਸ੍ਰਵ ਦਾ ਸਦਗਤੀ ਦਾਤਾ ਰਾਮ। ਪਰ ਸਮਝਦੇ ਨਹੀਂ ਹਨ ਕਿ ਰਾਮ ਕਿਸਨੂੰ ਕਿਹਾ ਜਾਂਦਾ ਹੈ। ਕਹਿਣਗੇ ਜਿੱਧਰ ਵੇਖੋ ਰਾਮ ਹੀ ਰਾਮ ਰਹਿੰਦਾ ਹੈ, ਇਸਨੂੰ ਕਿਹਾ ਜਾਂਦਾ ਹੈ ਅਗਿਆਨ ਅੰਧਿਆਰਾ। ਹਨ੍ਹੇਰੇ ਵਿੱਚ ਹੈ ਦੁੱਖ, ਸੋਝਰੇ ਵਿੱਚ ਹੈ ਸੁੱਖ। ਹਨ੍ਹੇਰੇ ਵਿੱਚ ਹੀ ਪੁਕਾਰਦੇ ਹੈ ਨਾ। ਬੰਦਗ਼ੀ ਕਰਨਾ ਮਤਲਬ ਬਾਪ ਨੂੰ ਬੁਲਾਉਣਾ, ਭੀਖ ਮੰਗਦੇ ਹਨ ਨਾ। ਦੇਵਤਾਵਾਂ ਦੇ ਮੰਦਿਰ ਵਿੱਚ ਜਾਕੇ ਭੀਖ ਮੰਗਣਾ ਹੋਇਆ ਨਾ। ਸਤਿਯੁਗ ਵਿੱਚ ਭੀਖ ਮੰਗਣ ਦੀ ਲੌੜ ਨਹੀਂ। ਭਿਖਾਰੀ ਨੂੰ ਇਨਸਾਲਵੈਂਟ ਕਿਹਾ ਜਾਂਦਾ ਹੈ। ਸਤਿਯੁਗ ਵਿੱਚ ਤੁਸੀਂ ਕਿੰਨੇ ਸਾਲਵੈਂਟ ਸੀ, ਉਸਨੂੰ ਕਿਹਾ ਜਾਂਦਾ ਹੈ ਸਾਲਵੈਂਟ। ਭਾਰਤ ਹੁਣ ਇਨਸਾਲਵੈਂਟ ਹੈ। ਇਹ ਵੀ ਕੋਈ ਸਮਝਦੇ ਨਹੀਂ। ਕਲਪ ਦੀ ਉਮਰ ਉਲਟੀ - ਸੁਲਟੀ ਲਿੱਖ ਦੇਣ ਨਾਲ ਮਨੁੱਖਾਂ ਦਾ ਮੱਥਾ ਹੀ ਫ਼ਿਰ ਗਿਆ ਹੈ। ਬਾਪ ਬਹੁਤ ਪਿਆਰ ਨਾਲ ਬੈਠ ਸਮਝਾਉਂਦੇ ਹਨ। ਕਲਪ ਪਹਿਲੇ ਵੀ ਬੱਚਿਆਂ ਨੂੰ ਸਮਝਾਇਆ ਸੀ, ਮੈਨੂੰ ਪਤਿਤ - ਪਾਵਨ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਵੋਗੇ। ਪਤਿਤ ਕਿਵੇਂ ਬਣੇ ਹੋ, ਵਿਕਾਰਾਂ ਦੀ ਖਾਦ ਪਈ ਹੈ। ਸਭ ਮਨੁੱਖ ਜੰਕ ਖਾਧੇ ਹੋਏ ਹਨ। ਹੁਣ ਉਹ ਜੰਕ ਕਿਵੇਂ ਨਿਕਲੇ? ਮੈਨੂੰ ਯਾਦ ਕਰੋ। ਦੇਹ - ਅਭਿਮਾਨ ਛੱਡ ਦੇਹੀ - ਅਭਿਮਾਨੀ ਬਣੋ। ਆਪਣੇ ਨੂੰ ਆਤਮਾ ਸਮਝੋ। ਪਹਿਲੇ ਤੁਸੀਂ ਹੋ ਆਤਮਾ ਫ਼ੇਰ ਸ਼ਰੀਰ ਲੈਂਦੇ ਹੋ। ਆਤਮਾ ਤਾਂ ਅਮਰ ਹੈ, ਸ਼ਰੀਰ ਮ੍ਰਿਤੂ ਨੂੰ ਪਾਉਂਦਾ ਹੈ। ਸਤਿਯੁਗ ਨੂੰ ਕਿਹਾ ਜਾਂਦਾ ਹੈ ਅਮਰਲੋਕ। ਕਲਯੁਗ ਨੂੰ ਕਿਹਾ ਜਾਂਦਾ ਹੈ ਮ੍ਰਿਤੁਲੋਕ। ਦੁਨੀਆਂ ਵਿੱਚ ਇਹ ਕੋਈ ਨਹੀਂ ਜਾਣਦੇ ਕਿ ਅਮਰਲੋਕ ਸੀ ਫ਼ੇਰ ਮ੍ਰਿਤੁਲੋਕ ਕਿਵੇਂ ਬਣਿਆ। ਅਮਰਲੋਕ ਅਰਥਾਤ ਅਕਾਲੇ ਮ੍ਰਿਤੂ ਨਹੀਂ ਹੁੰਦੀ। ਉੱਥੇ ਉਮਰ ਵੀ ਵੱਡੀ ਰਹਿੰਦੀ ਹੈ। ਉਹ ਹੈ ਹੀ ਪਵਿੱਤਰ ਦੁਨੀਆਂ।

ਤੁਸੀਂ ਰਾਜਰਿਸ਼ੀ ਹੋ। ਰਿਸ਼ੀ ਪਵਿੱਤਰ ਨੂੰ ਕਿਹਾ ਜਾਂਦਾ ਹੈ। ਤੁਹਾਨੂੰ ਪਵਿੱਤਰ ਕਿਸਨੇ ਬਣਾਇਆ? ਉਨ੍ਹਾਂ ਨੂੰ ਬਣਾਉਂਦੇ ਹਨ ਸ਼ੰਕਰਾਚਾਰਿਆ, ਤੁਹਾਨੂੰ ਬਣਾ ਰਹੇ ਹਨ ਸ਼ਿਵਾਚਾਰਿਆ। ਇਹ ਕੋਈ ਪੜ੍ਹਿਆ ਹੋਇਆ ਨਹੀਂ ਹੈ। ਇਨ੍ਹਾਂ ਦੁਆਰਾ ਸ਼ਿਵਬਾਬਾ ਆਕੇ ਪੜ੍ਹਾਉਂਦੇ ਹਨ। ਸ਼ੰਕਰਾਚਾਰਿਆ ਨੇ ਤਾਂ ਗਰ੍ਭ ਤੋਂ ਜਨਮ ਲਿਆ, ਕੋਈ ਉਪਰੋਂ ਅਵਤਰਿਤ ਨਹੀਂ ਹੋਇਆ। ਬਾਪ ਤਾਂ ਇਨ੍ਹਾਂ ਵਿੱਚ ਪ੍ਰਵੇਸ਼ ਕਰਦੇ ਹਨ, ਆਉਂਦੇ ਹਨ, ਜਾਂਦੇ ਹਨ, ਮਾਲਿਕ ਹਨ, ਜਿਸ ਵਿੱਚ ਚਾਹੁਣ ਉਸ ਵਿੱਚ ਜਾ ਸਕਦੇ ਹਨ। ਬਾਬਾ ਨੇ ਸਮਝਾਇਆ ਹੈ ਕਿਸੇ ਦਾ ਕਲਿਆਣ ਕਰਨ ਅਰ੍ਥ ਮੈਂ ਪ੍ਰਵੇਸ਼ ਕਰ ਲੈਂਦਾ ਹਾਂ। ਆਉਂਦਾ ਤਾਂ ਪਤਿਤ ਤਨ ਵਿੱਚ ਹੀ ਹਾਂ ਨਾ। ਬਹੁਤਿਆਂ ਦਾ ਕਲਿਆਣ ਕਰਦਾ ਹਾਂ। ਬੱਚਿਆਂ ਨੂੰ ਸਮਝਾਇਆ ਹੈ - ਮਾਇਆ ਵੀ ਘੱਟ ਨਹੀਂ ਹੈ। ਕਦੀ - ਕਦੀ ਧਿਆਨ ਵਿੱਚ ਮਾਇਆ ਪ੍ਰਵੇਸ਼ ਕਰ ਉਲਟਾ - ਸੁਲਟਾ ਬੁਲਵਾਉਂਦੀ ਰਹਿੰਦੀ ਹੈ ਇਸਲਈ ਬੱਚਿਆਂ ਨੂੰ ਬਹੁਤ ਸੰਭਾਲ ਕਰਨੀ ਹੈ। ਕਈਆਂ ਵਿੱਚ ਜਦੋ ਮਾਇਆ ਪ੍ਰਵੇਸ਼ ਕਰ ਲੈਂਦੀ ਹੈ ਤਾਂ ਕਹਿੰਦੇ ਹਨ ਮੈਂ ਸ਼ਿਵ ਹਾਂ, ਫਲਾਣਾ ਹਾਂ। ਮਾਇਆ ਬੜੀ ਸ਼ੈਤਾਨ ਹੈ। ਸਮਝਦਾਰ ਬੱਚੇ ਚੰਗੀ ਤਰ੍ਹਾਂ ਸਮਝ ਜਾਣਗੇ ਕਿ ਇਹ ਕਿਸਦਾ ਪ੍ਰਵੇਸ਼ ਹੈ। ਸ਼ਰੀਰ ਤਾਂ ਉਨ੍ਹਾਂ ਦਾ ਮੁਕਰਰ ਇਹ ਹੈ ਨਾ। ਫ਼ੇਰ ਦੂਜੇ ਦਾ ਅਸੀਂ ਸੁਣੀਏ ਹੀ ਕਿਉਂ! ਜੇਕਰ ਸੁਣਦੇ ਹੋ ਤਾਂ ਬਾਬਾ ਤੋਂ ਪੁਛੋ ਇਹ ਗੱਲ ਰਾਈਟ ਹੈ ਜਾਂ ਨਹੀਂ? ਬਾਪ ਝੱਟ ਸਮਝਾ ਦੇਣਗੇ। ਕਈ ਬ੍ਰਾਹਮਣੀਆਂ ਵੀ ਇਨ੍ਹਾਂ ਗੱਲਾਂ ਨੂੰ ਸਮਝ ਨਹੀਂ ਸਕਦੀਆਂ ਕਿ ਇਹ ਕੀ ਹੈ। ਕਿਸੇ ਵਿੱਚ ਤਾਂ ਇਵੇਂ ਪ੍ਰਵੇਸ਼ਸ਼ਤਾ ਹੁੰਦੀ ਹੈ ਜੋ ਚਮਾਟ ਵੀ ਮਾਰ ਦਿੰਦੇ, ਗਾਲ੍ਹਾਂ ਵੀ ਦੇਣ ਲੱਗ ਪੈਂਦੇ। ਹੁਣ ਬਾਪ ਥੋੜ੍ਹੇਹੀ ਗਾਲ੍ਹਾਂ ਦੇਣਗੇ। ਇਨ੍ਹਾਂ ਗੱਲਾਂ ਨੂੰ ਵੀ ਕਈ ਬੱਚੇ ਸਮਝ ਨਹੀਂ ਸਕਦੇ। ਫ਼ਸਟਕਲਾਸ ਬੱਚੇ ਵੀ ਕਿਤੇ- ਕਿਤੇ ਭੁੱਲ ਜਾਂਦੇ ਹਨ। ਸਭ ਗੱਲਾਂ ਪੁੱਛਣੀਆਂ ਚਾਹੀਦੀਆਂ ਕਿਉਂਕਿ ਬਹੁਤਿਆਂ ਵਿੱਚ ਮਾਇਆ ਪ੍ਰਵੇਸ਼ ਕਰ ਲੈਂਦੀ ਹੈ। ਫ਼ੇਰ ਧਿਆਨ ਵਿੱਚ ਜਾਕੇ ਕੀ - ਕੀ ਬੋਲਦੇ ਰਹਿੰਦੇ ਹਨ। ਇਸ ਵਿੱਚ ਬੜਾ ਸੰਭਾਲਣਾ ਚਾਹੀਦਾ। ਬਾਪ ਨੂੰ ਪੂਰਾ ਸਮਾਚਾਰ ਦੇਣਾ ਚਾਹੀਦਾ। ਫਲਾਣੇ ਵਿੱਚ ਮਮਾ ਆਉਂਦੀ ਹਾਂ, ਫਲਾਣੇ ਵਿੱਚ ਬਾਬਾ ਆਉਂਦੇ ਹਨ - ਇਨ੍ਹਾਂ ਸਭ ਗੱਲਾਂ ਨੂੰ ਛੱਡ ਬਾਪ ਦਾ ਇੱਕ ਹੀ ਫ਼ਰਮਾਨ ਹੈ ਕਿ ਮਾਮੇਕਮ ਯਾਦ ਕਰੋ। ਬਾਪ ਨੂੰ ਅਤੇ ਸ੍ਰਿਸ਼ਟੀ ਚੱਕਰ ਨੂੰ ਯਾਦ ਕਰੋ। ਰਚਿਅਤਾ ਅਤੇ ਰਚਨਾ ਦਾ ਸਿਮਰਨ ਕਰਨ ਵਾਲੇ ਦੀ ਸ਼ਕਲ ਸਦੈਵ ਹਰਸ਼ਿਤ ਰਹੇਗੀ। ਬਹੁਤ ਹਨ ਜਿਨ੍ਹਾਂ ਦਾ ਸਿਮਰਨ ਹੁੰਦਾ ਨਹੀਂ। ਕਰਮ - ਬੰਧਨ ਬੜਾ ਭਾਰੀ ਹੈ। ਵਿਵੇਕ ਕਹਿੰਦਾ ਹੈ - ਜਦੋਕਿ ਬੇਹੱਦ ਦਾ ਬਾਪ ਮਿਲਿਆ ਹੈ, ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਫ਼ੇਰ ਕਿਉਂ ਨਾ ਅਸੀਂ ਯਾਦ ਕਰੀਏ। ਕੁਝ ਵੀ ਹੁੰਦਾ ਹੈ ਤਾਂ ਬਾਪ ਤੋਂ ਪੁਛੋ। ਬਾਪ ਸਮਝਾਉਣਗੇ ਕਰਮਭੋਗ ਤਾਂ ਹਜ਼ੇ ਰਿਹਾ ਹੋਇਆ ਹੈ ਨਾ। ਕਰਮਾਤੀਤ ਅਵਸਥਾ ਹੋ ਜਾਵੇਗੀ ਤਾਂ ਫ਼ੇਰ ਤੁਸੀਂ ਸਦੈਵ ਹਰਸ਼ਿਤ ਰਹੋਗੇ। ਉਦੋਂ ਤੱਕ ਕੁਝ ਨਾ ਕੁਝ ਹੁੰਦਾ ਹੈ। ਇਹ ਵੀ ਜਾਣਦੇ ਹੋ ਮਰੁਆ ਮੌਤ ਮਲੂਕਾ ਸ਼ਿਕਾਰ। ਵਿਨਾਸ਼ ਹੋਣਾ ਹੈ। ਤੁਸੀਂ ਫ਼ਰਿਸ਼ਤੇ ਬਣਦੇ ਹੋ। ਬਾਕੀ ਥੋੜ੍ਹੇ ਦਿਨ ਇਸ ਦੁਨੀਆਂ ਵਿੱਚ ਹੋ ਫ਼ੇਰ ਤੁਸੀਂ ਬੱਚਿਆਂ ਨੂੰ ਇਹ ਸਥੂਲਵਤਨ ਭਾਸੇਗਾ ਨਹੀਂ। ਸੂਖਸ਼ਮਵਤਨ ਅਤੇ ਮੂਲਵਤਨ ਭਾਸੇਗਾ। ਸੂਖਸ਼ਮਵਤਨਵਾਸੀਆਂ ਨੂੰ ਕਿਹਾ ਜਾਂਦਾ ਹੈ ਫ਼ਰਿਸ਼ਤੇ। ਉਹ ਬਹੁਤ ਥੋੜ੍ਹੇ ਵਕ਼ਤ ਬਣਦੇ ਹੋ ਜਦਕਿ ਤੁਸੀਂ ਕਰਮਾਤੀਤ ਅਵਸਥਾ ਨੂੰ ਪਾਉਂਦੇ ਹੋ। ਸੂਖਸ਼ਮਵਤਨ ਵਿੱਚ ਹੱਡੀ ਮਾਸ ਹੁੰਦਾ ਨਹੀਂ। ਹੱਡੀ ਮਾਸ ਨਹੀਂ ਤਾਂ ਬਾਕੀ ਕੀ ਰਿਹਾ? ਸਿਰਫ਼ ਸੂਖਸ਼ਮ ਸ਼ਰੀਰ ਹੁੰਦਾ ਹੈ! ਇਵੇਂ ਨਹੀਂ ਕਿ ਨਿਰਾਕਾਰ ਬਣ ਜਾਂਦੇ ਹਨ। ਨਹੀਂ, ਸੂਖਸ਼ਮ ਆਕਾਰ ਰਹਿੰਦਾ ਹੈ। ਉੱਥੇ ਦੀ ਭਾਸ਼ਾ ਮੂਵੀ ਚੱਲਦੀ ਹੈ। ਆਤਮਾ ਆਵਾਜ਼ ਤੋਂ ਪਰੇ ਹੈ। ਉਸਨੂੰ ਕਿਹਾ ਜਾਂਦਾ ਹੈ ਸਟਿਲ ਵਰਲ੍ਡ। ਸੂਖਸ਼ਮ ਆਵਾਜ਼ ਹੁੰਦਾ ਹੈ। ਇੱਥੇ ਹੈ ਟਾਕੀ। ਫ਼ੇਰ ਮੂਵੀ ਫ਼ੇਰ ਹੈ ਸਾਇਲੈਂਸ। ਇੱਥੇ ਟਾਕੀ ਚੱਲਦੀ ਹੈ। ਇਹ ਡਰਾਮਾ ਦਾ ਬਣਿਆ ਬਣਾਇਆ ਪਾਰ੍ਟ ਹੈ। ਉੱਥੇ ਹੈ ਸਾਇਲੈਂਸ। ਉਹ ਹੈ ਮੂਵੀ ਇਹ ਹੈ ਟਾਕੀ। ਇਨ੍ਹਾਂ ਤਿੰਨਾਂ ਲੋਕਾਂ ਨੂੰ ਵੀ ਯਾਦ ਕਰਨ ਵਾਲੇ ਕੋਈ ਵਿਰਲੇ ਹੋਣਗੇ। ਬਾਪ ਸਮਝਾਉਂਦੇ ਹਨ - ਬੱਚੇ, ਸਜਾਵਾਂ ਤੋਂ ਛੁੱਟਣ ਦੇ ਲਈ ਘੱਟ ਤੋਂ ਘੱਟ 8 ਘੰਟਾ ਕਰਮਯੋਗੀ ਬਣ ਕਰਮ ਕਰੋ, 8 ਘੰਟਾ ਆਰਾਮ ਕਰੋ ਅਤੇ 8 ਘੰਟਾ ਬਾਪ ਨੂੰ ਯਾਦ ਕਰੋ। ਇਸ ਪ੍ਰੈਕਟਿਸ ਨਾਲ ਤੁਸੀਂ ਪਾਵਨ ਬਣ ਜਾਵੋਗੇ। ਨੀਂਦ ਕਰਦੇ ਹੋ, ਉਹ ਕੋਈ ਬਾਪ ਦੀ ਯਾਦ ਨਹੀਂ ਹੈ। ਇਵੇਂ ਵੀ ਕੋਈ ਨਾ ਸਮਝੇ ਕਿ ਬਾਬਾ ਦੇ ਤਾਂ ਅਸੀਂ ਬੱਚੇ ਹਾਂ ਨਾ ਫ਼ੇਰ ਯਾਦ ਕੀ ਕਰੀਏ। ਨਹੀਂ, ਬਾਪ ਤਾਂ ਕਹਿੰਦੇ ਹਨ ਮੈਨੂੰ ਉੱਥੇ ਯਾਦ ਕਰੋ। ਆਪਣੇ ਨੂੰ ਆਤਮਾ ਸਮਝ ਮੈਨੂੰ ਯਾਦ ਕਰੋ। ਜਦੋਂ ਤੱਕ ਯੋਗਬਲ ਨਾਲ ਤੁਸੀਂ ਪਵਿੱਤਰ ਨਾ ਬਣੋ ਉਦੋਂ ਤੱਕ ਘਰ ਵਿੱਚ ਵੀ ਤੁਸੀਂ ਜਾਂ ਨਹੀਂ ਸਕਦੇ। ਨਹੀਂ ਤਾਂ ਫ਼ੇਰ ਸਜ਼ਾਵਾਂ ਖ਼ਾਕੇ ਜਾਣਾ ਹੋਵੇਗਾ। ਸੂਖਸ਼ਮਵਤਨ ਮੂਲਵਤਨ ਵਿੱਚ ਵੀ ਜਾਣਾ ਹੈ ਫੇਰ ਆਉਣਾ ਹੈ ਸਵਰਗ ਵਿੱਚ। ਬਾਬਾ ਨੇ ਸਮਝਾਇਆ ਹੈ ਅੱਗੇ ਚਲ ਅਖਬਾਰਾਂ ਵਿੱਚ ਵੀ ਪਵੇਗਾ, ਹਜ਼ੇ ਤਾਂ ਬਹੁਤ ਟਾਈਮ ਹੈ। ਇੰਨੀ ਸਾਰੀ ਰਾਜਧਾਨੀ ਸਥਾਪਨ ਹੁੰਦੀ ਹੈ। ਸਾਊਥ, ਨਾਰਥ, ਇਸਟ, ਵੈਸਟ ਭਾਰਤ ਦਾ ਕਿੰਨਾ ਹੈ। ਹੁਣ ਅਖਬਾਰਾਂ ਦੁਆਰਾ ਹੀ ਆਵਾਜ਼ ਨਿਕਲੇਗੀ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਕੱਟ ਜਾਣਗੇ। ਬੁਲਾਉਂਦੇ ਵੀ ਹਨ - ਹੇ ਪਤਿਤ - ਪਾਵਨ, ਲਿਬ੍ਰੇਟਰ ਸਾਨੂੰ ਦੁੱਖਾਂ ਤੋਂ ਛੁਡਾਓ। ਬੱਚੇ ਜਾਣਦੇ ਹਨ ਡਰਾਮਾ ਪਲੈਨ ਅਨੁਸਾਰ ਵਿਨਾਸ਼ ਵੀ ਹੋਣਾ ਹੈ। ਇਸ ਲੜ੍ਹਾਈ ਦੇ ਬਾਦ ਫ਼ੇਰ ਸ਼ਾਂਤੀ ਹੀ ਸ਼ਾਂਤੀ ਹੋਵੇਗੀ, ਸੁੱਖਧਾਮ ਹੋ ਜਾਵੇਗਾ। ਸਾਰੀ ਉਥਲ ਪੁਥਲ ਹੋ ਜਾਵੇਗੀ। ਸਤਿਯੁਗ ਵਿੱਚ ਹੁੰਦਾ ਹੀ ਹੈ ਇੱਕ ਧਰਮ। ਕਲਯੁਗ ਵਿੱਚ ਹੈ ਅਨੇਕ ਧਰਮ। ਇਹ ਤਾਂ ਕੋਈ ਵੀ ਸਮਝ ਸਕਦੇ ਹਨ। ਸਭਤੋਂ ਪਹਿਲਾ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ, ਜਦੋ ਸੂਰਜਵੰਸ਼ੀ ਸੀ ਤਾਂ ਚੰਦ੍ਰਵੰਸ਼ੀ ਨਹੀਂ ਸੀ ਫ਼ੇਰ ਚੰਦ੍ਰਵੰਸ਼ੀ ਹੁੰਦੇ ਹਨ। ਪਿੱਛੇ ਇਹ ਦੇਵੀ - ਦੇਵਤਾ ਧਰਮ ਪ੍ਰਾਏ: ਲੋਪ ਹੋ ਜਾਂਦਾ ਹੈ। ਪਿੱਛੇ ਫ਼ੇਰ ਹੋਰ ਧਰਮ ਵਾਲੇ ਆਉਂਦੇ ਹਨ। ਉਹ ਵੀ ਜਦੋ ਤੱਕ ਉਨ੍ਹਾਂ ਦੀ ਸੰਸਥਾ ਵ੍ਰਿਧੀ ਨੂੰ ਪਾਵੇ ਉਦੋਂ ਤੱਕ ਪਤਾ ਥੋੜ੍ਹੇਹੀ ਪੈਂਦਾ ਹੈ। ਹੁਣ ਤੁਸੀਂ ਬੱਚੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹੋ। ਤੁਹਾਡੇ ਤੋਂ ਪੁੱਛਣਗੇ ਪੌੜੀ ਵਿੱਚ ਸਿਰਫ਼ ਭਾਰਤਵਾਸੀਆਂ ਨੂੰ ਕਿਉਂ ਵਿਖਾਇਆ ਹੈ? ਇਹ ਖੇਡ ਭਾਰਤ ਤੇ ਹੈ। ਅੱਧਾਕਲਪ ਹੈ ਉਨ੍ਹਾਂ ਦਾ ਪਾਰ੍ਟ, ਬਾਕੀ ਦਵਾਪਰ, ਕਲਯੁਗ ਵਿੱਚ ਹੋਰ ਸਭ ਧਰਮ ਆਉਂਦੇ ਹਨ। ਗੋਲੇ ਵਿੱਚ ਇਹ ਸਾਰੀ ਨਾਲੇਜ਼ ਹੈ। ਗੋਲਾ ਤਾਂ ਬੜਾ ਫ਼ਸਟਕਲਾਸ ਹੈ। ਸਤਿਯੁਗ - ਤ੍ਰੇਤਾ ਵਿੱਚ ਹੈ ਸ਼੍ਰੇਸ਼ਠਾਚਾਰੀ ਦੁਨੀਆਂ। ਦਵਾਪਰ - ਕਲਯੁਗ ਹੈ ਭ੍ਰਿਸ਼ਟਾਚਾਰੀ ਦੁਨੀਆਂ। ਹੁਣ ਤੁਸੀਂ ਸੰਗਮ ਤੇ ਹੋ। ਇਹ ਗਿਆਨ ਦੀਆਂ ਗੱਲਾਂ ਹਨ। ਇਹ 4 ਯੁੱਗਾਂ ਦਾ ਚੱਕਰ ਕਿਵੇਂ ਫ਼ਿਰਦਾ ਹੈ - ਇਹ ਕਿਸੇ ਨੂੰ ਪਤਾ ਨਹੀਂ ਹੈ। ਸਤਿਯੁਗ ਵਿੱਚ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਹੁੰਦਾ ਹੈ। ਇਨ੍ਹਾਂ ਨੂੰ ਵੀ ਇਹ ਥੋੜ੍ਹੇਹੀ ਪਤਾ ਰਹਿੰਦਾ ਕਿ ਸਤਿਯੁਗ ਦੇ ਬਾਦ ਫ਼ੇਰ ਤ੍ਰੇਤਾ ਹੋਣਾ ਹੈ, ਤ੍ਰੇਤਾ ਦੇ ਬਾਦ ਫੇਰ ਦਵਾਪਰ ਕਲਯੁਗ ਆਉਣਾ ਹੈ। ਇੱਥੇ ਵੀ ਮਨੁੱਖਾਂ ਨੂੰ ਬਿਲਕੁਲ ਪਤਾ ਨਹੀਂ। ਭਾਵੇਂ ਕਹਿੰਦੇ ਹਨ ਪਰ ਕਿਵੇਂ ਚੱਕਰ ਫ਼ਿਰਦਾ ਹੈ, ਇਹ ਕੋਈ ਨਹੀਂ ਜਾਣਦੇ ਇਸਲਈ ਬਾਬਾ ਨੇ ਸਮਝਾਇਆ ਹੈ - ਸਾਰਾ ਗੀਤਾ ਤੇ ਜ਼ੋਰ ਰੱਖੋ। ਸੱਚੀ ਗੀਤਾ ਸੁਣਨ ਨਾਲ ਸਵਰਗਵਾਸੀ ਬਣਦੇ ਹਨ। ਇੱਥੇ ਸ਼ਿਵਬਾਬਾ ਖ਼ੁਦ ਸੁਣਾਉਂਦੇ ਹਨ, ਉੱਥੇ ਮਨੁੱਖ ਪੜ੍ਹਦੇ ਹਨ। ਗੀਤਾ ਵੀ ਸਭਤੋਂ ਪਹਿਲਾ ਤੁਸੀਂ ਪੜ੍ਹਦੇ ਹੋ। ਭਗਤੀ ਵਿੱਚ ਵੀ ਪਹਿਲੇ - ਪਹਿਲੇ ਤੁਸੀਂ ਜਾਂਦੇ ਹੋ ਨਾ। ਸ਼ਿਵ ਦੇ ਪੂਜਾਰੀ ਪਹਿਲੇ ਤੁਸੀਂ ਬਣਦੇ ਹੋ। ਤੁਹਾਨੂੰ ਪਹਿਲੇ - ਪਹਿਲੇ ਪੂਜਾ ਕਰਨੀ ਹੁੰਦੀ ਹੈ ਅਵਿਭਚਾਰੀ, ਇੱਕ ਸ਼ਿਵਬਾਬਾ ਦੀ। ਸੋਮਨਾਥ ਮੰਦਿਰ ਹੋਰ ਕਿਸੇ ਦੀ ਤਾਕਤ ਥੋੜ੍ਹੇਹੀ ਹੈ ਬਣਾਉਣ ਦੀ। ਬੋਰਡ ਤੇ ਕਿੰਨੇ ਤਰ੍ਹਾਂ ਦੀਆਂ ਗੱਲਾਂ ਲਿੱਖ ਸਕਦੇ ਹਨ। ਇਹ ਵੀ ਲਿੱਖ ਸਕਦੇ ਹਨ ਭਾਰਤਵਾਸੀ ਸੱਚੀ ਗੀਤਾ ਸੁਣਨ ਨਾਲ ਸੱਚਖੰਡ ਦੇ ਮਾਲਿਕ ਬਣਦੇ ਹਨ।

ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਸੱਚੀ ਗੀਤਾ ਸੁਣਕੇ ਸਵਰਗਵਾਸੀ ਬਣ ਰਹੇ ਹਾਂ। ਜਿਸ ਵਕ਼ਤ ਤੁਸੀਂ ਸਮਝਾਉਂਦੇ ਹੋ ਤਾਂ ਕਹਿੰਦੇ ਹਨ - ਹਾਂ, ਬਰੋਬਰ ਠੀਕ ਹੈ, ਬਾਹਰ ਗਏ ਖ਼ਤਮ। ਉੱਥੇ ਦੀ ਉੱਥੇ ਰਹੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਰਚਿਅਤਾ ਅਤੇ ਰਚਨਾ ਦਾ ਗਿਆਨ ਸਿਮਰਨ ਕਰ ਸਦਾ ਹਰਸ਼ਿਤ ਰਹਿਣਾ ਹੈ। ਯਾਦ ਦੀ ਯਾਤਰਾ ਨਾਲ ਆਪਣੇ ਪੁਰਾਣੇ ਸਭ ਕਰਮਬੰਧਨ ਕੱਟ ਕਰਮਾਤੀਤ ਅਵਸਥਾ ਬਣਾਉਣੀ ਹੈ।

2. ਧਿਆਨ ਦੀਦਾਰ ਵਿੱਚ ਮਾਇਆ ਦੀ ਬਹੁਤ ਪ੍ਰਵੇਸ਼ਤਾ ਹੁੰਦੀ ਹੈ, ਇਸਲਈ ਸੰਭਾਲ ਕਰਨੀ ਹੈ, ਬਾਪ ਨੂੰ ਸਮਾਚਾਰ ਦੇ ਰਾਏ ਲੈਣੀ ਹੈ, ਕੋਈ ਵੀ ਭੁੱਲ ਨਹੀਂ ਕਰਨੀ ਹੈ।

ਵਰਦਾਨ:-
ਮੁਰਲੀਧਰ ਦੀ ਮੁਰਲੀ ਨਾਲ ਪ੍ਰੀਤ ਰੱਖਣ ਵਾਲੇ ਸਦਾ ਸ਼ਕਤੀਸ਼ਾਲੀ ਆਤਮਾ ਭਵ:

ਜਿਨ੍ਹਾਂ ਬੱਚਿਆਂ ਦਾ ਪੜ੍ਹਾਈ ਅਰਥਾਤ ਮੁਰਲੀ ਨਾਲ ਪਿਆਰ ਹੈ ਉਨ੍ਹਾਂ ਨੂੰ ਸਦਾ ਸ਼ਕਤੀਸ਼ਾਲੀ ਭਵ ਦਾ ਵਰਦਾਨ ਮਿਲ ਜਾਂਦਾ ਹੈ, ਉਨ੍ਹਾਂ ਦੇ ਸਾਹਮਣੇ ਕੋਈ ਵੀ ਵਿਘਨ ਠਹਿਰ ਨਹੀਂ ਸਕਦਾ। ਮੁਰਲੀਧਰ ਨਾਲ ਪ੍ਰੀਤ ਰੱਖਣਾ ਮਤਲਬ ਉਨ੍ਹਾਂ ਦੀ ਮੁਰਲੀ ਨਾਲ ਪ੍ਰੀਤ ਰੱਖਣਾ। ਜੇ ਕੋਈ ਕਹੇ ਕਿ ਮੁਰਲੀਧਰ ਨਾਲ ਤਾਂ ਮੇਰੀ ਬਹੁਤ ਪ੍ਰੀਤ ਹੈ ਪਰ ਪੜ੍ਹਾਈ ਦੇ ਲਈ ਟਾਈਮ ਨਹੀਂ ਹੈ, ਤਾਂ ਬਾਪ ਨਹੀਂ ਮੰਨਦੇ ਕਿਉਂਕਿ ਜਿੱਥੇ ਲਗਨ ਹੁੰਦੀ ਹੈ ਉੱਥੇ ਕੋਈ ਵੀ ਬਹਾਨਾ ਨਹੀਂ ਹੁੰਦਾ। ਪੜ੍ਹਾਈ ਅਤੇ ਪਰਿਵਾਰ ਦਾ ਪਿਆਰ ਕਿਲ੍ਹਾ ਬਣ ਜਾਂਦਾ ਹੈ, ਜਿਸ ਨਾਲ ਉਹ ਸੇਫ਼ ਰਹਿੰਦੇ ਹਨ ।

ਸਲੋਗਨ:-
ਹਰ ਪ੍ਰਸਥਿਤੀ ਵਿੱਚ ਸਵੈ ਨੂੰ ਮੋਲਡ ਕਰ ਲੳ ਤਾਂ ਰਿਅਲ ਗੋਲ੍ਡ ਬਣ ਜਾਵੋਗੇ।