16.05.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਹੁਣ ਡਰਾਮੇ ਦਾ ਚੱਕਰ ਪੂਰਾ ਹੁੰਦਾ ਹੈ, ਤੁਸੀਂ ਖੀਰਖੰਡ ਬਣਕੇ ਨਵੀਂ ਦੁਨੀਆਂ ਵਿੱਚ ਆਉਣਾ ਹੈ, ਉੱਥੇ ਸਭ ਖੀਰ ਖੰਡ ਹਨ, ਇੱਥੇ ਲੂਣਪਾਣੀ ਹੈ"

ਪ੍ਰਸ਼ਨ:-
ਤੁਸੀਂ ਤ੍ਰਿਨੇਤ੍ਰੀ ਬੱਚੇ ਕਿਸ ਨਾਲੇਜ ਨੂੰ ਜਾਣ ਕੇ ਤ੍ਰਿਕਾਲਦਰਸ਼ੀ ਬਣ ਗਏ ਹੋ?

ਉੱਤਰ:-
ਤੁਹਾਨੂੰ ਹੁਣ ਸਾਰੇ ਵਰਲਡ ਦੀ ਹਿਸਟਰੀ - ਜਾਗਰਫ਼ੀ ਦੀ ਨਾਲੇਜ ਮਿਲੀ ਹੈ, ਸਤਯੁਗ ਤੋਂ ਲੈਕੇ ਕਲਯੁਗ ਅੰਤ ਤਕ ਦੀ ਹਿਸਟਰੀ - ਜਾਗਰਫ਼ੀ ਤੁਸੀਂ ਜਾਣਦੇ ਹੋ। ਤੁਹਾਨੂੰ ਗਿਆਨ ਦਾ ਤੀਜਾ ਨੇਤਰ ਮਿਲਿਆ ਕਿ ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਸੰਸਕਾਰ ਆਤਮਾ ਵਿੱਚ ਹੈ। ਹੁਣ ਬਾਪ ਕਹਿੰਦੇ ਹਨ - ਬੱਚੇ, ਨਾਮ - ਰੂਪ ਤੋਂ ਨਿਆਰੇ ਬਣੋ। ਆਪਣੇ ਨੂੰ ਆਤਮਾ ਅਸ਼ਰੀਰੀ ਸਮਝੋ।

ਗੀਤ:-
ਧੀਰਜ ਧਰ ਮਨੁਵਾ..............

ਓਮ ਸ਼ਾਂਤੀ
ਕਲਪ - ਕਲਪ ਬੱਚਿਆਂ ਨੂੰ ਕਿਹਾ ਜਾਂਦਾ ਹੈ ਅਤੇ ਬੱਚੇ ਜਾਣਦੇ ਹਨ, ਦਿਲ ਹੁੰਦੀ ਹੈ ਕਿ ਜਲਦੀ ਸਤਯੁਗ ਹੋ ਜਾਏ ਤਾਂ ਇਸ ਦੁੱਖ ਤੋਂ ਛੁੱਟ ਜਾਈਏ। ਪਰ ਡਰਾਮਾ ਬਹੁਤ ਹੋਲੀ - ਹੋਲੀ ਚੱਲਣ ਵਾਲਾ ਹੈ। ਬਾਪ ਧੀਰਜ ਦਿੰਦੇ ਹਨ ਬਾਕੀ ਥੋੜੇ ਰੋਜ਼ ਹਨ। ਵੱਡਿਆਂ - ਵੱਡਿਆਂ ਦੁਆਰਾ ਵੀ ਆਵਾਜ਼ ਸੁਣਦੇ ਰਹਿਣਗੇ ਦੁਨੀਆਂ ਬਦਲਣੀ ਹੈ। ਜੋ ਵੀ ਵੱਡੇ - ਵੱਡੇ ਪੋਪ ਹਨ ਜਿਵੇਂ ਉਹ ਵੀ ਕਹਿੰਦੇ ਹਨ ਦੁਨੀਆਂ ਬਦਲਣ ਵਾਲੀ ਹੈ। ਅੱਛਾ ਫਿਰ ਪੀਸ ਕਿਵੇਂ ਹੋਵੇਗੀ? ਇਸ ਸਮੇਂ ਸਭ ਲੂਣਪਾਣੀ ਹੈ। ਹੁਣ ਅਸੀਂ ਸ਼ੀਰਖੰਡ ਹੋ ਰਹੇ ਹਾਂ। ਉਸ ਪਾਸੇ ਦਿਨ - ਪ੍ਰਤੀਦਿਨ ਲੂਣਪਾਣੀ ਹੁੰਦੇ ਜਾਂਦੇ ਹਨ। ਆਪਸ ਵਿਚ ਲੜ ਝਗੜ ਕੇ ਖਤਮ ਹੋਣ ਵਾਲੇ ਹਨ, ਤਿਆਰੀਆਂ ਹੋ ਰਹੀਆਂ ਹਨ। ਇਹ ਡਰਾਮਾ ਦਾ ਚੱਕਰ ਹੁਣ ਪੂਰਾ ਹੁੰਦਾ ਹੈ। ਪੁਰਾਣੀ ਦੁਨੀਆਂ ਪੂਰੀ ਹੁੰਦੀ ਹੈ। ਨਵੀਂ ਦੁਨੀਆਂ ਦੀ ਸਥਾਪਨਾ ਹੋ ਰਹੀ ਹੈ। ਨਵੀਂ ਦੁਨੀਆਂ ਤੋਂ ਪੁਰਾਣੀ, ਪੁਰਾਣੀ ਤੋਂ ਨਵੀਂ ਫਿਰ ਬਣੇਗੀ। ਇਸ ਨੂੰ ਦੁਨੀਆਂ ਦਾ ਚੱਕਰ ਕਿਹਾ ਜਾਂਦਾ ਹੈ ਜੋ ਫਿਰਦਾ ਰਹਿੰਦਾ ਹੈ। ਇਵੇਂ ਨਹੀਂ, ਲੱਖਾਂ ਵਰ੍ਹੇ ਬਾਦ ਪੁਰਾਣੀ ਦੁਨੀਆਂ ਨਵੀਂ ਹੋਵੇਗੀ। ਨਹੀਂ। ਤੁਸੀਂ ਬੱਚੇ ਚੰਗੀ ਰੀਤੀ ਜਾਣ ਚੁਕੇ ਹੋ, ਭਗਤੀ ਬਿਲਕੁਲ ਹੀ ਵੱਖ ਹੈ। ਭਗਤੀ ਦਾ ਕਨੈਕਸ਼ਨ ਰਾਵਣ ਦੇ ਨਾਲ ਹੈ। ਗਿਆਨ ਦਾ ਕਨੈਕਸ਼ਨ ਰਾਮ ਦੇ ਨਾਲ ਹੈ। ਇਹ ਤੁਸੀਂ ਹੁਣ ਸਮਝ ਰਹੇ ਹੋ। ਹੁਣ ਬਾਪ ਨੂੰ ਬੁਲਾਉਂਦੇ ਵੀ ਹਨ - ਹੇ ਪਤਿਤ - ਪਾਵਨ ਆਓ, ਆਕੇ ਨਵੀਂ ਦੁਨੀਆਂ ਸਥਾਪਨ ਕਰੋ। ਨਵੀਂ ਦੁਨੀਆਂ ਵਿੱਚ ਜਰੂਰ ਸੁੱਖ ਹੁੰਦਾ ਹੈ। ਹੁਣ ਬੱਚੇ ਛੋਟੇ ਅਥਵਾ ਵੱਡੇ ਸਭ ਜਾਣ ਗਏ ਹਨ ਕਿ ਹੁਣ ਘਰ ਚਲਣਾ ਹੈ। ਇਹ ਨਾਟਕ ਪੂਰਾ ਹੁੰਦਾ ਹੈ। ਅਸੀਂ ਫਿਰ ਤੋਂ ਸਤਯੁਗ ਵਿੱਚ ਜਾਵਾਂਗੇ ਫਿਰ 84 ਜਨਮ ਦਾ ਚੱਕਰ ਲਗਾਉਂਣਾ ਹੈ। ਸਵ ਆਤਮਾ ਨੂੰ ਦਰਸ਼ਨ ਹੁੰਦਾ ਹੈ - ਸ੍ਰਿਸ਼ਟੀ ਚੱਕਰ ਦਾ ਅਰਥਾਤ ਆਤਮਾ ਨੂੰ ਗਿਆਨ ਦਾ ਤੀਜਾ ਨੇਤਰ ਮਿਲਿਆ ਹੋਇਆ ਹੈ, ਉਸ ਨੂੰ ਕਿਹਾ ਜਾਂਦਾ ਹੈ ਤ੍ਰਿਨੇਤ੍ਰੀ। ਹੁਣ ਤੁਸੀਂ ਤ੍ਰਿਨੇਤ੍ਰੀ ਹੋ ਅਤੇ ਸਾਰੇ ਮਨੁਖਾਂ ਨੂੰ ਇਹ ਸਥੂਲ ਨੇਤਰ ਹੈ। ਗਿਆਨ ਦਾ ਨੇਤਰ ਕੋਈ ਨੂੰ ਨਹੀਂ ਹੈ। ਤ੍ਰਿਨੇਤ੍ਰੀ ਬਣੇ ਤਦ ਤ੍ਰਿਕਾਲਦਰਸ਼ੀ ਬਣੇ ਕਿਓਂਕਿ ਆਤਮਾ ਨੂੰ ਗਿਆਨ ਮਿਲਦਾ ਹੈ ਨਾ। ਆਤਮਾ ਹੀ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਸੰਸਕਾਰ ਆਤਮਾ ਵਿਚ ਰਹਿੰਦੇ ਹਨ। ਆਤਮਾ ਅਵਿਨਾਸ਼ੀ ਹੈ। ਹੁਣ ਬਾਪ ਕਹਿੰਦੇ ਹਨ ਨਾਮ - ਰੂਪ ਤੋਂ ਨਿਆਰਾ ਬਣੋ। ਆਪਨੇ ਨੂੰ ਅਸ਼ਰੀਰੀ ਸਮਝੋ। ਦੇਹ ਨਹੀਂ ਸਮਝੋ। ਇਹ ਵੀ ਜਾਣਦੇ ਹੋ ਅਸੀਂ ਅੱਧਾਕਲਪ ਤੋਂ ਪਰਮਾਤਮਾ ਨੂੰ ਯਾਦ ਕਰਦੇ ਆਏ ਹਾਂ। ਇਸ ਵਿੱਚ ਜੱਦ ਜਾਸਤੀ ਦੁੱਖ ਹੁੰਦਾ ਹੈ ਤੱਦ ਜਾਸਤੀ ਯਾਦ ਕਰਦੇ ਹਨ, ਹੁਣ ਕਿੰਨਾ ਦੁੱਖ ਹੈ। ਅੱਗੇ ਇੰਨਾ ਦੁੱਖ ਨਹੀਂ ਸੀ। ਜੱਦ ਤੋਂ ਬਾਹਰ ਵਾਲੇ ਆਏ ਹਨ ਤੱਦ ਤੋਂ ਇਹ ਰਾਜਾ ਲੋਕ ਵੀ ਆਪਸ ਵਿੱਚ ਲੜੇ ਹਨ। ਜੁਦਾ - ਜੁਦਾ ਹੋਏ ਹਨ। ਸਤਯੁਗ ਵਿੱਚ ਤਾਂ ਇੱਕ ਹੀ ਰਾਜ ਸੀ।

ਹੁਣ ਅਸੀਂ ਸਤਯੁਗ ਤੋਂ ਲੈਕੇ ਕਲਯੁਗ ਅੰਤ ਤਕ ਹਿਸਟਰੀ - ਜਾਗਰਫ਼ੀ ਸਮਝ ਰਹੇ ਹਨ। ਸਤਯੁਗ - ਤ੍ਰੇਤਾ ਵਿੱਚ ਇੱਕ ਹੀ ਰਾਜ ਸੀ। ਇਵੇਂ ਇੱਕ ਹੀ ਡਾਇਨੈਸਟੀ ਕੋਈ ਦੀ ਹੁੰਦੀ ਨਹੀਂ। ਕ੍ਰਿਸ਼ਚਨ ਵਿੱਚ ਵੀ ਵੇਖੋ ਫੁੱਟ ਹੈ, ਉੱਥੇ ਤਾਂ ਸਾਰਾ ਵਿਸ਼ਵ ਇੱਕ ਦੇ ਹੱਥ ਵਿੱਚ ਰਹਿੰਦਾ ਹੈ। ਉਹ ਸਿਰਫ ਸਤਯੁਗ - ਤ੍ਰੇਤਾ ਵਿੱਚ ਹੀ ਹੁੰਦਾ ਹੈ। ਇਹ ਬੇਹੱਦ ਦੀ ਹਿਸਟਰੀ - ਜਾਗਰਫ਼ੀ ਹੁਣ ਤੁਹਾਡੀ ਬੁੱਧੀ ਵਿੱਚ ਹੈ। ਹੋਰ ਕੋਈ ਸਤਸੰਗ ਵਿੱਚ ਹਿਸਟਰੀ - ਜਾਗਰਫ਼ੀ ਅੱਖਰ ਨਹੀਂ ਸੁਨਣਗੇ। ਉੱਥੇ ਤਾਂ ਰਾਮਾਇਣ, ਮਹਾਭਾਰਤ ਆਦਿ ਹੀ ਸੁਣਦੇ ਹਨ। ਇੱਥੇ ਉਹ ਗੱਲਾਂ ਹੈ ਨਹੀਂ। ਇੱਥੇ ਵਰਲਡ ਦੀ ਹਿਸਟਰੀ - ਜਾਗਰਫ਼ੀ। ਤੁਹਾਡੀ ਬੁੱਧੀ ਵਿੱਚ ਹੈ ਉੱਚ ਤੇ ਉੱਚ ਸਾਡਾ ਬਾਪ ਹੈ। ਬਾਪ ਦਾ ਸ਼ੁਕਰੀਆ ਹੈ ਜਿਨ੍ਹਾਂ ਨੇ ਸਾਰਾ ਗਿਆਨ ਸੁਣਾਇਆ ਹੈ। ਇੱਕ ਆਤਮਾਵਾਂ ਦਾ ਝਾੜ ਹੈ, ਦੂਜਾ ਹੈ ਮਨੁੱਖਾਂ ਦਾ ਝਾੜ। ਮਨੁੱਖਾਂ ਦੇ ਝਾੜ ਵਿੱਚ ਉੱਪਰ ਵਿੱਚ ਕੌਣ ਹੈ? ਗ੍ਰੇਟ - ਗ੍ਰੇਟ ਗ੍ਰੈੰਡ ਫਾਦਰ ਬ੍ਰਹਮਾ ਨੂੰ ਹੀ ਕਹਾਂਗੇ। ਇਹ ਜਾਣਦੇ ਹਨ ਬ੍ਰਹਮਾ ਮੁੱਖ ਹੈ ਪਰ ਬ੍ਰਹਮਾ ਦੇ ਪਿੱਛੇ ਕੀ ਹਿਸਟਰੀ - ਜਾਗਰਫ਼ੀ ਹੈ, ਇਹ ਕੋਈ ਨਹੀਂ ਜਾਣਦੇ। ਹੁਣ ਤੁਹਾਡੀ ਬੁੱਧੀ ਵਿੱਚ ਹੈ ਉੱਚ ਤੇ ਉੱਚ ਬਾਪ ਰਹਿੰਦੇ ਵੀ ਹਨ ਪਰਮਧਾਮ ਵਿੱਚ। ਫਿਰ ਸੁਕਸ਼ਮਵਤਨ ਦਾ ਵੀ ਤੁਹਾਨੂੰ ਪਤਾ ਹੈ। ਮਨੁੱਖ ਹੀ ਫਰਿਸ਼ਤਾ ਬਣਦੇ ਹਨ, ਇਸਲਈ ਸੁਕਸ਼ਮਵਤਨ ਵਿਖਾਇਆ ਹੈ। ਤੁਸੀਂ ਆਤਮਾਵਾਂ ਜਾਂਦੀਆਂ ਹੋ, ਸ਼ਰੀਰ ਤਾਂ ਸੁਕਸ਼ਮਵਤਨ ਵਿੱਚ ਨਹੀਂ ਜਾਏਗਾ। ਜਾਂਦੇ ਕਿਵੇਂ ਹਨ, ਉਨ੍ਹਾਂ ਨੂੰ ਕਿਹਾ ਜਾਂਦਾ ਹੈ ਤੀਜਾ ਨੇਤਰ, ਦਿਵਯ ਦ੍ਰਿਸ਼ਟੀ ਅਥਵਾ ਧਿਆਨ ਵੀ ਕਹਿੰਦੇ ਹਨ। ਤੁਸੀਂ ਧਿਆਨ ਵਿਚ ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ ਵੇਖਦੇ ਹੋ। ਲੋਕ ਵਿਖਾਉਂਦੇ ਹਨ - ਸ਼ੰਕਰ ਦੇ ਅੱਖ ਖੋਲਣ ਨਾਲ ਵਿਨਾਸ਼ ਹੋ ਜਾਂਦਾ ਹੈ। ਹੁਣ ਇਨ੍ਹਾਂ ਤੋਂ ਤਾਂ ਕੋਈ ਸਮਝ ਨਾ ਸਕੇ। ਹੁਣ ਤੁਸੀਂ ਜਾਣਦੇ ਹੋ ਵਿਨਾਸ਼ ਤਾਂ ਡਰਾਮਾ ਅਨੁਸਾਰ ਹੋਣਾ ਹੀ ਹੈ। ਆਪਸ ਵਿਚ ਲੜ ਕੇ ਵਿਨਾਸ਼ ਹੋ ਜਾਏਗਾ। ਬਾਕੀ ਸ਼ੰਕਰ ਕੀ ਕਰਦੇ ਹਨ! ਇਹ ਡਰਾਮਾ ਅਨੁਸਾਰ ਨਾਮ ਰੱਖ ਦਿੱਤਾ ਹੈ। ਤਾਂ ਸਮਝਾਉਣਾ ਪੈਂਦਾ ਹੈ। ਬ੍ਰਹਮਾ - ਵਿਸ਼ਨੂੰ - ਸ਼ੰਕਰ ਤਿੰਨ ਹਨ। ਸਥਾਪਨਾ ਦੇ ਲਈ ਬ੍ਰਹਮਾ ਨੂੰ ਰੱਖਿਆ ਹੈ, ਪਾਲਣਾ ਦੇ ਲਈ ਵਿਸ਼ਨੂੰ ਨੂੰ, ਵਿਨਾਸ਼ ਦੇ ਲਈ ਸ਼ੰਕਰ ਨੂੰ ਰੱਖ ਦਿੱਤਾ ਹੈ। ਅਸੁਲ ਵਿੱਚ ਇਹ ਬਣਾ ਬਣਾਇਆ ਡਰਾਮਾ ਹੈ। ਸ਼ੰਕਰ ਦਾ ਪਾਰ੍ਟ ਕੁਝ ਵੀ ਹੈ ਨਹੀਂ। ਬ੍ਰਹਮਾ ਅਤੇ ਵਿਸ਼ਨੂੰ ਦਾ ਪਾਰ੍ਟ ਤਾਂ ਸਾਰੇ ਕਲਪ ਵਿੱਚ ਹੈ। ਬ੍ਰਹਮਾ ਤੋਂ ਵਿਸ਼ਨੂੰ, ਵਿਸ਼ਨੂੰ ਤੋਂ ਬ੍ਰਹਮਾ। ਬ੍ਰਹਮਾ ਦੇ ਵੀ 84 ਜਨਮ ਪੂਰੇ ਹੋਏ ਤਾਂ ਵਿਸ਼ਨੂੰ ਦੇ ਵੀ ਪੂਰੇ ਹੋਏ। ਸ਼ੰਕਰ ਤਾਂ ਜਨਮ - ਮਰਨ ਤੋਂ ਨਿਆਰੇ ਹਨ ਇਸਲਈ ਸ਼ਿਵ ਅਤੇ ਸ਼ੰਕਰ ਨੂੰ ਫਿਰ ਮਿਲਾ ਦਿੱਤਾ ਹੈ। ਅਸਲ ਵਿੱਚ ਸ਼ਿਵ ਦਾ ਤਾਂ ਬਹੁਤ ਪਾਰ੍ਟ ਹੈ, ਪੜ੍ਹਾਉਂਦੇ ਹਨ।

ਰੱਬ ਨੂੰ ਕਿਹਾ ਜਾਂਦਾ ਹੈ ਨਾਲੇਜਫੁੱਲ। ਜੇ ਉਹ ਪ੍ਰੇਰਨਾ ਨਾਲ ਕੰਮ ਕਰਦਾ ਤਾਂ ਸ੍ਰਿਸ਼ਟੀ ਦਾ ਗਿਆਨ ਕਿਵੇਂ ਦਿੰਦਾ! ਇਸਲਈ ਬਾਪ ਸਮਝਾਉਂਦੇ ਹਨ - ਬੱਚੇ, ਪ੍ਰੇਰਨਾ ਦੀ ਤਾਂ ਕੋਈ ਗੱਲ ਹੀ ਨਹੀਂ। ਬਾਪ ਨੂੰ ਤਾਂ ਆਉਣਾ ਪੈਂਦਾ ਹੈ। ਬਾਪ ਕਹਿੰਦੇ ਹਨ - ਬੱਚੇ, ਮੇਰੇ ਵਿੱਚ ਸ੍ਰਿਸ਼ਟੀ ਚੱਕਰ ਦਾ ਗਿਆਨ ਹੈ। ਮੈਨੂੰ ਇਹ ਪਾਰ੍ਟ ਮਿਲਿਆ ਹੋਇਆ ਹੈ ਇਸਲਈ ਮੈਨੂੰ ਹੀ ਗਿਆਨ ਸਾਗਰ ਨਾਲੇਜਫੁਲ ਕਹਿੰਦੇ ਹਨ। ਨਾਲੇਜ ਕਿਸ ਨੂੰ ਕਿਹਾ ਜਾਂਦਾ ਹੈ, ਉਹ ਤਾਂ ਜੱਦ ਮਿਲੇ ਤੱਦ ਪਤਾ ਪਵੇ। ਮਿਲਿਆ ਹੀ ਨਹੀਂ ਹੈ ਤਾਂ ਅਰਥ ਦਾ ਕਿਵੇਂ ਪਤਾ ਪਵੇ। ਅੱਗੇ ਤੁਸੀਂ ਵੀ ਕਹਿੰਦੇ ਸੀ ਈਸ਼ਵਰ ਪ੍ਰੇਰਨਾ ਕਰਦੇ ਹਨ। ਉਹ ਸਭ ਕੁਝ ਜਾਣਦੇ ਹਨ। ਅਸੀਂ ਜੋ ਪਾਪ ਕਰਦੇ ਹਾਂ, ਈਸ਼ਵਰ ਵੇਖਦੇ ਹਨ। ਬਾਬਾ ਕਹਿੰਦੇ ਹਨ ਇਹ ਧੰਦਾ ਮੈਂ ਨਹੀਂ ਕਰਦਾ ਹਾਂ। ਇਹ ਤਾਂ ਜਿਵੇਂ ਕਰਮ ਕਰਦੇ ਹਨ ਉਸਦੀ ਆਪ ਹੀ ਸਜ਼ਾ ਭੋਗਦੇ ਹਨ, ਮੈਂ ਕਿਸੇ ਨੂੰ ਨਹੀਂ ਦਿੰਦਾ ਹਾਂ। ਨਾ ਕੋਈ ਪ੍ਰੇਰਨਾ ਨਾਲ ਸਜ਼ਾ ਦਵਾਂਗਾ। ਮੈਂ ਪ੍ਰੇਰਨਾ ਨਾਲ ਕਰਾਂ ਤਾਂ ਜਿਵੇਂ ਮੈਂ ਸਜ਼ਾ ਦਿੱਤੀ। ਕੋਈ ਨੂੰ ਕਹਿਣਾ ਕਿ ਇਨ੍ਹਾਂ ਨੂੰ ਮਾਰੋ, ਇਹ ਵੀ ਦੋਸ਼ ਹੈ। ਕਹਿਣ ਵਾਲਾ ਵੀ ਫਸ ਜਾਵੇ। ਸ਼ੰਕਰ ਪ੍ਰੇਰਨਾ ਦਵੇ ਤਾਂ ਉਹ ਫੱਸ ਜਾਣ। ਬਾਪ ਕਹਿੰਦੇ ਹਨ ਮੈਂ ਤਾਂ ਤੁਸੀਂ ਬੱਚਿਆਂ ਨੂੰ ਸੁੱਖ ਦੇਣ ਵਾਲਾ ਹਾਂ। ਤੁਸੀਂ ਮੇਰੀ ਮਹਿਮਾ ਕਰਦੇ ਹੋ - ਬਾਬਾ ਆਕੇ ਦੁੱਖ ਹਰੋ। ਮੈਂ ਥੋੜੀ ਦੁੱਖ ਦਿੰਦਾ ਹਾਂ।

ਹੁਣ ਤੁਸੀਂ ਬੱਚੇ ਬਾਪ ਦੇ ਸਮੁੱਖ ਬੈਠੇ ਹੋ ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ! ਇੱਥੇ ਡਾਇਰੈਕਸ਼ਨ ਭਾਸਨਾ ਆਉਂਦੀ ਹੈ। ਬਾਬਾ ਸਾਨੂੰ ਪੜ੍ਹਾਉਂਦੇ ਹਨ। ਇਨ੍ਹਾਂ ਨੂੰ ਮੇਲਾ ਕਿਹਾ ਜਾਂਦਾ ਹੈ। ਸੈਂਟਰਜ਼ ਤੇ ਤੁਸੀਂ ਜਾਂਦੇ ਹੋ ਉਥੇ ਕੋਈ ਆਤਮਾ, ਪਰਮਾਤਮਾ ਦਾ ਮੇਲਾ ਨਹੀਂ ਕਹਾਂਗੇ। ਆਤਮਾਵਾਂ ਪਰਮਾਤਮਾ ਦਾ ਮੇਲਾ ਇੱਥੇ ਲੱਗਦਾ ਹੈ। ਇਹ ਵੀ ਤੁਸੀਂ ਜਾਣਦੇ ਹੋ ਮੇਲਾ ਲੱਗਿਆ ਹੋਇਆ ਹੈ। ਬਾਪ ਬੱਚਿਆਂ ਦੇ ਵਿੱਚ ਆਏ ਹਨ। ਆਤਮਾਵਾਂ ਸਭ ਇੱਥੇ ਹਨ। ਆਤਮਾ ਹੀ ਯਾਦ ਕਰਦੀ ਹੈ ਕਿ ਬਾਪ ਆਏ ਹਨ। ਇਹ ਸਭ ਤੋਂ ਚੰਗਾ ਮੇਲਾ ਹੈ। ਬਾਪ ਆਕੇ ਸਭ ਆਤਮਾਵਾਂ ਨੂੰ ਰਾਵਣ ਰਾਜ ਤੋਂ ਛੁਡਾ ਦਿੰਦੇ ਹਨ। ਇਹ ਮੇਲਾ ਚੰਗਾ ਹੋਇਆ ਨਾ, ਜਿਸ ਨਾਲ ਮਨੁੱਖ ਪਾਰਸਬੁੱਧੀ ਬਣਦੇ ਹਨ। ਉਨ੍ਹਾਂ ਮੇਲਿਆਂ ਤੇ ਤਾਂ ਮਨੁੱਖ ਮੈਲੇ ਹੋ ਜਾਂਦੇ ਹਨ। ਪੈਸੇ ਬਰਬਾਦ ਕਰਦੇ ਰਹਿੰਦੇ ਹਨ, ਮਿਲਦਾ ਕੁਝ ਵੀ ਨਹੀਂ। ਉਨ੍ਹਾਂ ਨੂੰ ਮਾਇਆਵੀ, ਆਸੁਰੀ ਮੇਲਾ ਕਿਹਾ ਜਾਏਗਾ। ਇਹ ਹੈ ਈਸ਼ਵਰੀ ਮੇਲਾ। ਰਾਤ - ਦਿਨ ਦਾ ਫਰਕ ਹੈ। ਤੁਸੀਂ ਵੀ ਆਸੁਰੀ ਮੇਲੇ ਵਿੱਚ ਸੀ। ਹੁਣ ਹੋ ਈਸ਼ਵਰੀ ਮੇਲੇ ਵਿੱਚ। ਤੁਸੀਂ ਹੀ ਜਾਣਦੇ ਹੋ ਬਾਬਾ ਆਇਆ ਹੋਇਆ ਹੈ। ਸਭ ਜਾਣ ਜਾਏ ਤਾਂ ਪਤਾ ਨਹੀਂ ਕਿੰਨੀ ਭੀੜ ਹੋ ਜਾਏ। ਇੰਨੇ ਮਕਾਨ ਆਦਿ ਰਹਿਣ ਦੇ ਲਈ ਕਿਥੋਂ ਲੈਕੇ ਆਵਾਂਗੇ! ਪਿਛਾੜੀ ਵਿੱਚ ਗਾਉਂਦੇ ਹਨ ਨਾ - ਅਹੋ ਪ੍ਰਭੂ ਤੇਰੀ ਲੀਲਾ। ਕਿਹੜੀ ਲੀਲਾ ਹੈ? ਸ੍ਰਿਸ਼ਟੀ ਦੇ ਬਦਲਣ ਦੀ ਲੀਲਾ। ਇਹ ਹੈ ਸਭ ਤੋਂ ਵੱਡੀ ਲੀਲਾ। ਪੁਰਾਣੀ ਦੁਨੀਆਂ ਖਤਮ ਹੋਣ ਤੋਂ ਪਹਿਲੇ ਨਵੀਂ ਦੁਨੀਆਂ ਦੀ ਸਥਾਪਨਾ ਹੁੰਦੀ ਹੈ ਇਸਲਈ ਹਮੇਸ਼ਾ ਕਿਸ ਨੂੰ ਵੀ ਸਮਝਾਓ ਤਾਂ ਪਹਿਲੇ ਸਥਾਪਨਾ, ਵਿਨਾਸ਼ ਫਿਰ ਪਾਲਨਾ ਕਹਿਣਾ ਹੈ। ਜੱਦ ਸਥਾਪਨਾ ਪੂਰੀ ਹੁੰਦੀ ਹੈ ਤੱਦ ਫਿਰ ਵਿਨਾਸ਼ ਸ਼ੁਰੂ ਹੁੰਦਾ ਹੈ, ਫਿਰ ਪਾਲਣਾ ਹੋਵੇਗੀ। ਤਾਂ ਤੁਸੀਂ ਬੱਚਿਆਂ ਨੂੰ ਇਹ ਖੁਸ਼ੀ ਰਹਿੰਦੀ ਹੈ - ਅਸੀਂ ਸਵਦਰਸ਼ਨ ਚੱਕ੍ਰਧਾਰੀ ਬ੍ਰਾਹਮਣ ਹਾਂ। ਫਿਰ ਅਸੀਂ ਚੱਕਰਵਰਤੀ ਰਾਜਾ ਬਣਦੇ ਹਾਂ। ਇਹ ਕੋਈ ਨੂੰ ਪਤਾ ਨਹੀਂ, ਇਨ੍ਹਾਂ ਦੇਵਤਾਵਾਂ ਦਾ ਰਾਜ ਕਿਥੇ ਗਿਆ। ਨਾਮ - ਨਿਸ਼ਾਨ ਗੁੰਮ ਹੋ ਗਿਆ ਹੈ। ਦੇਵਤਾ ਦੇ ਬਦਲੇ ਆਪਣੇ ਨੂੰ ਹਿੰਦੂ ਕਹਿ ਦਿੰਦੇ ਹਨ। ਹਿੰਦੁਸਤਾਨ ਵਿੱਚ ਰਹਿਣ ਵਾਲੇ ਹਿੰਦੂ ਹਨ। ਲਕਸ਼ਮੀ - ਨਾਰਾਇਣ ਨੂੰ ਤਾਂ ਇਵੇਂ ਕਦੀ ਨਹੀਂ ਕਹਾਂਗੇ। ਉਨ੍ਹਾਂ ਨੂੰ ਤਾਂ ਦੇਵਤਾ ਕਿਹਾ ਜਾਂਦਾ ਹੈ। ਤਾਂ ਹੁਣ ਇਸ ਮੇਲੇ ਵਿੱਚ ਡਰਾਮਾ ਅਨੁਸਾਰ ਤੁਸੀਂ ਆਏ ਹੋ। ਇਹ ਡਰਾਮਾ ਵਿੱਚ ਨੂੰਧ ਹੈ। ਹੋਲੀ - ਹੋਲੀ ਵ੍ਰਿਧੀ ਹੁੰਦੀ ਰਹੇਗੀ। ਤੁਹਾਡਾ ਜੋ ਕੁਝ ਪਾਰ੍ਟ ਚਲ ਰਿਹਾ ਹੈ ਫਿਰ ਕਲਪ ਬਾਦ ਚੱਲੇਗਾ। ਇਹ ਚੱਕਰ ਫਿਰਦਾ ਰਹਿੰਦਾ ਹੈ। ਫਿਰ ਰਾਵਣ ਰਾਜ ਵਿੱਚ ਆਸੁਰੀ ਪਾਲਣਾ ਹੋਵੇਗੀ। ਤੁਸੀਂ ਹੁਣ ਈਸ਼ਵਰੀ ਬੱਚੇ ਹੋ ਫਿਰ ਦੈਵੀ ਬੱਚੇ ਫਿਰ ਖ਼ਤਰੀ ਬਣਨਗੇ। ਤੁਸੀਂ ਜੋ ਅਪਵਿੱਤਰ ਪ੍ਰਵ੍ਰਿਤੀ ਵਾਲੇ ਬਣ ਗਏ ਸੀ ਸੋ ਫਿਰ ਪਵਿੱਤਰ ਪ੍ਰਵ੍ਰਿਤੀ ਵਾਲੇ ਬਣਦੇ ਹੋ। ਹੈ ਤਾਂ ਉਹ ਵੀ ਦੈਵੀ ਗੁਣ ਵਾਲੇ ਮਨੁੱਖ ਨਾ। ਬਾਕੀ ਇੰਨੀ ਭੁਜਾਵਾਂ ਆਦਿ ਦੇ ਦਿਤੀ ਹੈ, ਵਿਸ਼ਨੂੰ ਕੌਣ ਹੈ, ਇਹ ਕੋਈ ਦਸ ਨਾ ਸਕੇ। ਮਹਾਲਕਸ਼ਮੀ ਦੀ ਵੀ ਪੂਜਾ ਕਰਦੇ ਹਨ। ਜਗਤ ਅੰਬਾ ਤੋਂ ਕਦੀ ਧਨ ਨਹੀਂ ਮੰਗਦੇ ਹਨ। ਧਨ ਜਾਸਤੀ ਮਿਲ ਗਿਆ ਤਾਂ ਕਹਿਣਗੇ ਲਕਸ਼ਮੀ ਦੀ ਪੂਜਾ ਕੀਤੀ ਇਸਲਈ ਉਸ ਨੇ ਭੰਡਾਰਾ ਭਰ ਦਿੱਤਾ। ਇੱਥੇ ਤਾਂ ਤੁਸੀਂ ਜਗਤ ਅੰਬਾ ਤੋਂ ਪਾ ਰਹੇ ਹੋ ਪਰਮਪਿਤਾ ਪਰਮਾਤਮਾ ਸ਼ਿਵ ਦੁਆਰਾ, ਦੇਣ ਵਾਲਾ ਉਹ ਹੈ। ਤੁਸੀਂ ਬੱਚੇ ਬਾਪਦਾਦਾ ਤੋਂ ਵੀ ਲੱਕੀ ਹੋ। ਵੇਖੋ, ਜਗਤ ਅੰਬਾ ਦਾ ਕਿੰਨਾ ਮੇਲਾ ਲਗਦਾ ਹੈ, ਬ੍ਰਹਮਾ ਦਾ ਇੰਨਾ ਨਹੀਂ। ਬ੍ਰਹਮਾ ਨੂੰ ਤਾ ਇੱਕ ਹੀ ਜਗ੍ਹਾ ਬਿਠਾ ਦਿੱਤਾ ਹੈ, ਅਜ਼ਮੇਰ ਵਿੱਚ ਵੱਡਾ ਮੰਦਿਰ ਹੈ। ਦੇਵੀਆਂ ਦੇ ਮੰਦਿਰ ਬਹੁਤ ਹਨ ਕਿਓਂਕਿ ਇਸ ਸਮੇਂ ਤੁਹਾਡੀ ਬਹੁਤ ਮਹਿਮਾ ਹੈ। ਤੁਸੀਂ ਭਾਰਤ ਦੀ ਸੇਵਾ ਕਰਦੇ ਹੋ। ਪੂਜਾ ਵੀ ਤੁਹਾਡੀ ਜਾਸਤੀ ਹੁੰਦੀ ਹੈ। ਤੁਸੀਂ ਲਕੀ ਹੋ। ਜਗਤ ਅੰਬਾ ਦੇ ਲਈ ਇਵੇਂ ਕਦੀ ਨਹੀਂ ਕਹਿਣਗੇ ਕਿ ਉਹ ਸਰਵਵਿਆਪੀ ਹੈ। ਤੁਹਾਡੀ ਮਹਿਮਾ ਹੁੰਦੀ ਰਹਿੰਦੀ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਵੀ ਸਰਵਵਿਆਪੀ ਨਹੀਂ ਕਹਿੰਦੇ, ਮੈਨੂੰ ਕਹਿ ਦਿੰਦੇ ਕਣ - ਕਣ ਵਿੱਚ ਹੈ, ਕਿੰਨੀ ਗਲਾਣੀ ਕਰਦੇ ਹਨ।

ਤੁਹਾਡੀ ਮੈਂ ਕਿੰਨੀ ਮਹਿਮਾ ਵਧਾਉਂਦਾ ਹਾਂ। ਭਾਰਤ ਮਾਤਾ ਦੀ ਜੈ ਕਹਿੰਦੇ ਹਨ ਨਾ। ਭਾਰਤ ਮਾਤਾ ਤਾਂ ਤੁਸੀਂ ਹੋ ਨਾ। ਧਰਨੀ ਨਹੀਂ। ਧਰਨੀ ਆਦਿ ਜੋ ਹੁਣ ਤਮੋਪ੍ਰਧਾਨ ਹੈ, ਸਤਯੁਗ ਵਿੱਚ ਸਤੋਪ੍ਰਧਾਨ ਹੋ ਜਾਂਦੀ ਹੈ ਇਸਲਈ ਕਹਿੰਦੇ ਹਨ ਦੇਵਤਾਵਾਂ ਦੇ ਪੈਰ ਪਤਿਤ ਦੁਨੀਆਂ ਵਿੱਚ ਨਹੀਂ ਆਉਂਦੇ। ਜੱਦ ਸਤੋਪ੍ਰਧਾਨ ਧਰਨੀ ਹੁੰਦੀ ਹੈ ਤੱਦ ਆਉਂਦੇ ਹਨ। ਹੁਣ ਤੁਹਾਨੂੰ ਸਤੋਪ੍ਰਧਾਨ ਬਣਨਾ ਹੈ। ਸ਼੍ਰੀਮਤ ਤੇ ਚੱਲਦੇ ਬਾਪ ਨੂੰ ਯਾਦ ਕਰਦੇ ਰਹਿਣਗੇ ਤਾਂ ਉੱਚ ਪਦ ਪਾਉਣਗੇ। ਇਹ ਖਿਆਲ ਰੱਖਣਾ ਹੈ। ਯਾਦ ਕਰਣਗੇ ਤਾਂ ਵਿਕਰਮ ਵਿਨਾਸ਼ ਹੋਣਗੇ। ਸ਼੍ਰੀਮਤ ਮਿਲਦੀ ਰਹਿੰਦੀ ਹੈ। ਸਤਯੁਗ ਵਿੱਚ ਤਾਂ ਤੁਹਾਡੀ ਆਤਮਾ ਪਵਿੱਤਰ ਕੰਚਨ ਹੋ ਜਾਂਦੀ ਹੈ ਤਾਂ ਸ਼ਰੀਰ ਵੀ ਕੰਚਨ ਮਿਲਦਾ ਹੈ। ਸੋਨੇ ਵਿੱਚ ਖਾਦ ਪੈਂਦੀ ਹੈ ਤਾਂ ਫਿਰ ਜੇਵਰ ਵੀ ਇਵੇਂ ਬਣਦਾ ਹੈ। ਆਤਮਾ ਝੂਠੀ ਤਾਂ ਸ਼ਰੀਰ ਵੀ ਝੂਠਾ। ਖਾਦ ਪੈਣ ਨਾਲ ਸੋਨੇ ਦਾ ਮੁੱਲ ਵੀ ਘੱਟ ਹੋ ਜਾਂਦਾ ਹੈ। ਤੁਹਾਡਾ ਮੁੱਲ ਹੁਣ ਕੁਝ ਵੀ ਨਹੀਂ ਹੈ। ਪਹਿਲੇ ਤੁਸੀਂ ਵਿਸ਼ਵ ਦੇ ਮਾਲਿਕ 24 ਕੈਰੇਟ ਸੀ। ਹੁਣ 9 ਕੈਰੇਟ ਕਹਿਣਗੇ। ਇਹ ਬਾਪ ਬੱਚਿਆਂ ਨਾਲ ਰੂਹਰਿਹਾਨ ਕਰਦੇ ਹਨ। ਬੱਚਿਆਂ ਨੂੰ ਬੈਠ ਦੱਸਦੇ ਹਨ, ਜੋ ਤੁਸੀਂ ਸੁਣਦੇ - ਸੁਣਦੇ ਚੇਂਜ ਹੋ ਜਾਂਦੇ ਹੋ। ਮਨੁੱਖ ਤੋਂ ਦੇਵਤਾ ਬਣ ਜਾਂਦੇ ਹੋ। ਉੱਥੇ ਹੀਰੇ - ਜਵਾਹਰਾਤ ਦੇ ਮਹਿਲ ਹੋਣਗੇ, ਸ੍ਵਰਗ ਤਾਂ ਫਿਰ ਕੀ! ਉੱਥੇ ਦੇ ਸ਼ੂਬੀਰਸ ਆਦਿ ਵੀ ਤੁਸੀਂ ਪੀਕੇ ਆਉਂਦੇ ਹੋ। ਉੱਥੇ ਦੇ ਫਲ ਹੀ ਇੰਨੇ ਵੱਡੇ - ਵੱਡੇ ਹੁੰਦੇ ਹਨ। ਇੱਥੇ ਤਾਂ ਮਿਲ ਨਾ ਸਕਣ। ਸੁਕਸ਼ਮਵਤਨ ਵਿੱਚ ਤਾਂ ਕੁਝ ਹੈ ਨਹੀਂ। ਹੁਣ ਤੁਸੀਂ ਪ੍ਰੈਕਟੀਕਲ ਵਿੱਚ ਜਾਂਦੇ ਹੋ। ਇਹ ਹੈ ਆਤਮਾ ਅਤੇ ਪਰਮਾਤਮਾ ਦਾ ਮੇਲਾ, ਇਨ੍ਹਾਂ ਤੋਂ ਤੁਸੀਂ ਉੱਜਵਲ ਬਣਦੇ ਹੋ।

ਤੁਸੀਂ ਬੱਚੇ ਜੱਦ ਇਥੇ ਆਉਂਦੇ ਹੋ ਤਾਂ ਫਰੀ ਹੋ, ਘਰ - ਬਾਰ ਧੰਦੇ ਆਦਿ ਦਾ ਕੋਈ ਫੁਰਨਾ ਨਹੀਂ ਹੈ। ਤਾਂ ਇਥੇ ਤੁਹਾਨੂੰ ਯਾਦ ਦੀ ਯਾਤਰਾ ਵਿੱਚ ਰਹਿਣ ਦਾ ਚਾਂਸ ਚੰਗਾ ਹੈ। ਉੱਥੇ ਤਾਂ ਘਰ - ਘਾਟ ਆਦਿ ਯਾਦ ਆਉਂਦਾ ਰਹਿੰਦਾ ਹੈ। ਇਥੇ ਤਾਂ ਕੁਝ ਹੈ ਨਹੀਂ। ਰਾਤ ਨੂੰ ਦੋ ਵਜੇ ਉੱਠ ਕੇ ਇਥੇ ਬੈਠ ਜਾਓ। ਸੈਂਟਰਜ਼ ਤੇ ਤਾਂ ਰਾਤ ਨੂੰ ਤੁਸੀਂ ਜਾ ਨਹੀਂ ਸਕਦੇ। ਇੱਥੇ ਤਾਂ ਸਹਿਜ ਹੈ। ਸ਼ਿਵਬਾਬਾ ਦੀ ਯਾਦ ਵਿਚ ਆਕੇ ਬੈਠੋ, ਹੋਰ ਕੋਈ ਯਾਦ ਨਾ ਆਏ। ਇੱਥੇ ਤੂੰਹਾਨੂੰ ਮਦਦ ਵੀ ਮਿਲੇਗੀ। ਸਵੇਰੇ (ਜਲਦੀ) ਸੋ ਜਾਓ ਫਿਰ ਸਵੇਰੇ ਉਠੋ। 3 ਤੋਂ 5 ਵਜੇ ਤਕ ਆਕੇ ਬੈਠੋ। ਬਾਬਾ ਵੀ ਆ ਜਾਣਗੇ, ਬੱਚੇ ਖੁਸ਼ ਹੋਣਗੇ। ਬਾਬਾ ਹੈ ਯੋਗ ਸਿਖਾਉਣ ਵਾਲਾ। ਇਹ ਵੀ ਸਿੱਖਣ ਵਾਲਾ ਹੈ ਤਾਂ ਦੋਨੋ ਬਾਪ ਅਤੇ ਦਾਦਾ ਆ ਜਾਣਗੇ ਫਿਰ ਉੱਥੇ ਅਤੇ ਇੱਥੇ ਯੋਗ ਵਿੱਚ ਬੈਠਣ ਦੇ ਫਰਕ ਦਾ ਵੀ ਪਤਾ ਪਵੇਗਾ। ਇੱਥੇ ਕੁਝ ਵੀ ਯਾਦ ਨਹੀਂ ਪਵੇਗਾ, ਇਸ ਵਿੱਚ ਫਾਇਦਾ ਬਹੁਤ ਹੈ। ਬਾਬਾ ਰਾਏ ਦਿੰਦੇ ਹਨ - ਇਹ ਬਹੁਤ ਚੰਗਾ ਹੋ ਸਕਦਾ ਹੈ। ਹੁਣ ਵੇਖਣ ਕਿ ਬੱਚੇ ਉੱਠ ਸਕਦੇ ਹਨ? ਕਈਆਂ ਨੂੰ ਸਵੇਰੇ ਉੱਠਣ ਦਾ ਅਭਿਆਸ ਹੈ। ਤੁਹਾਡਾ ਸੰਨਿਆਸ ਹੈ 5 ਵਿਕਾਰਾਂ ਦਾ ਅਤੇ ਵੈਰਾਗ ਹੈ ਸਾਰੀ ਪੁਰਾਣੀ ਦੁਨੀਆਂ ਤੋਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਹੁਣ ਸ੍ਰਿਸ਼ਟੀ ਬਦਲਣ ਦੀ ਲੀਲਾ ਚਲ ਰਹੀ ਹੈ ਇਸਲਈ ਆਪ ਨੂੰ ਬਦਲਣਾ ਹੈ। ਸ਼ੀਰਖੰਡ ਹੋਕੇ ਰਹਿਣਾ ਹੈ।

2. ਸਵੇਰੇ ਉੱਠ ਕੇ ਇੱਕ ਬਾਪ ਦੀ ਯਾਦ ਵਿੱਚ ਬੈਠਣਾ ਹੈ, ਉਸ ਸਮੇਂ ਹੋਰ ਕੋਈ ਵੀ ਯਾਦ ਨਾ ਆਏ। ਪੁਰਾਣੀ ਦੁਨੀਆਂ ਤੋਂ ਬੇਹੱਦ ਦਾ ਵੈਰਾਗੀ ਬਣ 5 ਵਿਕਾਰਾਂ ਦਾ ਸੰਨਿਆਸ ਕਰਨਾ ਹੈ।

ਵਰਦਾਨ:-
ਕਿਨਾਰਾ ਕਰਨ ਦੇ ਬਜਾਏ ਹਰ ਪਲ ਬਾਪ ਦਾ ਸਹਾਰਾ ਅਨੁਭਵ ਕਰਨ ਵਾਲੇ ਨਿਸ਼ਚੇ ਬੁੱਧੀ ਵਿਜਯੀ ਭਵ:

ਵਿਜਯੀ ਭਵ ਦੀ ਵਰਦਾਨੀ ਆਤਮਾ ਹਰ ਪਲ ਆਪ ਨੂੰ ਸਹਾਰੇ ਦੇ ਥੱਲੇ ਅਨੁਭਵ ਕਰਦੀ ਹੈ। ਮਨ ਵਿੱਚ ਕੋਈ ਸੰਕਲਪ ਮਾਤਰ ਵੀ ਬੇਸਹਾਰੇ ਅਤੇ ਅਕੇਲੇਪ੍ਨ ਦਾ ਅਨੁਭਵ ਨਹੀਂ ਹੁੰਦਾ। ਕਦੀ ਉਦਾਸੀ ਜਾਂ ਅਲਪਕਾਲ ਦੇ ਹੱਦ ਦਾ ਵੈਰਾਗ ਨਹੀਂ ਆਉਂਦਾ। ਉਹ ਕਦੀ ਕਿਸੇ ਕੰਮ ਦੇ, ਸਮੱਸਿਆ ਨਾਲ, ਵਿਅਕਤੀ ਤੋਂ ਕਿਨਾਰਾ ਨਹੀਂ ਕਰਦੇ ਪਰ ਹਰ ਕਰਮ ਕਰਦੇ ਹੋਏ, ਸਾਹਮਣਾ ਕਰਦੇ ਹੋਏ, ਸਹਿਯੋਗੀ ਬਣਦੇ ਹੋਏ ਬੇਹੱਦ ਦੀ ਵੈਰਾਗ ਵ੍ਰਿਤੀ ਵਿਚ ਰਹਿੰਦੇ ਹਨ।

ਸਲੋਗਨ:-
ਇੱਕ ਬਾਪ ਦੀ ਕੰਪਨੀ ਵਿੱਚ ਰਹੋ ਅਤੇ ਬਾਪ ਨੂੰ ਹੀ ਆਪਣਾ ਕੰਮਪੈਨੀਅਨ ਬਣਾਓ।