16.06.22        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਨੂੰ ਕਿਸੇ ਵੀ ਦੇਹਧਾਰੀ ਦੇ ਨਾਮ ਰੂਪ ਵਿੱਚ ਨਹੀਂ ਫਸਣਾ ਹੈ, ਤੁਸੀਂ ਅਸ਼ਰੀਰੀ ਬਣ ਬਾਪ ਨੂੰ ਯਾਦ ਕਰੋ ਤਾਂ ਉਮਰ ਵਧੇਗੀ, ਨਿਰੋਗੀ ਬਣਦੇ ਜਾਵੋਗੇ"

ਪ੍ਰਸ਼ਨ:-
ਸੈਂਸੀਬੁਲ ਬੱਚਿਆਂ ਦੀਆਂ ਨਿਸ਼ਾਨੀਆਂ ਕੀ ਹੋਣਗੀਆਂ?

ਉੱਤਰ:-
ਜੋ ਸੈਂਸੀਬੁਲ ਹੋਣਗੇ ਉਹ ਪਹਿਲੇ ਆਪਣੇ ਵਿਚ ਧਾਰਨ ਕਰ ਫਿਰ ਦੂਸਰਿਆਂ ਨੂੰ ਕਰਾਉਣਗੇ। ਬੱਦਲ ਭਰਕੇ ਜਾ ਬਾਰਿਸ਼ ਕਰਨਗੇ। ਪੜ੍ਹਾਈ ਦੇ ਵਕਤ ਉਬਾਸੀ ਨਹੀਂ ਲੈਣਗੇ। ਬ੍ਰਾਹਮਣੀਆਂ ਤੇ ਰਿਸਪੋਨਸੀਬੀਲਟੀ ਹੈ-ਇੱਥੇ ਉਨ੍ਹਾਂਨੂੰ ਹੀ ਲੈਕੇ ਆਉਣਾ ਹੈ ਜੋ ਰੀਫਰੈਸ਼ ਹੋਕੇ ਜਾਕੇ ਫਿਰ ਬਾਰਿਸ਼ ਕਰਨ। 2. ਇੱਥੇ ਉਹ ਹੀ ਆਉਣੇ ਚਾਹੀਦੇ ਹਨ ਜੋ ਯੋਗ ਵਿੱਚ ਚੰਗੀ ਤਰ੍ਹਾਂ ਰਹਿ ਕੇ ਵਾਯੂਮੰਡਲ ਨੂੰ ਪਾਵਰਫੁਲ ਬਣਾਉਣ ਵਿੱਚ ਮਦਦ ਕਰਨ। ਵਿਘਨ ਨਾ ਪਾਉਣ। ਇੱਥੇ ਆਸੇ - ਪਾਸੇ ਬੜੀ ਸ਼ਾਂਤੀ ਰਹਿਣੀ ਚਾਹੀਦੀ ਹੈ। ਕਿਸੇ ਵੀ ਤਰ੍ਹਾਂ ਦੀ ਆਵਾਜ ਨਾ ਹੋਵੇ।

ਗੀਤ:-
ਓਮ ਨਮਾ ਸ਼ਿਵਾਏ...

ਓਮ ਸ਼ਾਂਤੀ
ਓਮ ਸ਼ਾਂਤੀ ਦਾ ਅਰਥ ਤਾਂ ਸਮਝਾਇਆ ਹੈ ਨਾ- ਬਾਪ ਕਹਿੰਦੇ ਹਨ ਆਤਮਾ ਅਤੇ ਪ੍ਰਮਾਤਮਾ ਸ਼ਾਂਤ ਸਵਰੂਪ ਹੈ। ਜਿਵੇਂ ਬਾਪ ਉਵੇਂ ਬੱਚੇ। ਤਾਂ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਤੁਸੀਂ ਸ਼ਾਂਤ ਸਵਰੂਪ ਤਾਂ ਹੋ ਹੀ। ਬਾਹਰ ਤੋਂ ਕੋਈ ਸ਼ਾਂਤੀ ਨਹੀਂ ਮਿਲਦੀ ਹੈ। ਇਹ ਰਾਵਨਰਾਜ ਹੈ ਨਾ। ਹੁਣ ਇਸ ਵੇਲੇ ਸਿਰ੍ਫ ਤੁਸੀਂ ਆਪਣੇ ਬਾਪ ਨੂੰ ਯਾਦ ਕਰੋ। ਮੈਂ ਇਸ ਵਿੱਚ ਵਿਰਾਜਮਾਨ ਹਾਂ। ਤੁਹਾਨੂੰ ਜੋ ਮਤ ਦਿੰਦਾ ਹਾਂ ਉਸ ਤੇ ਚੱਲੋ। ਬਾਬਾ ਕਿਸੇ ਵੀ ਨਾਮ ਰੂਪ ਵਿੱਚ ਨਹੀਂ ਫਸਾਉਂਦੇ। ਇਹ ਨਾਮ ਰੂਪ ਹੈ ਬਾਹਰ ਦਾ। ਇਸ ਰੂਪ ਵਿੱਚ ਤੁਹਾਨੂੰ ਫਸਣਾ ਨਹੀਂ ਹੈ। ਦੁਨੀਆਂ ਸਾਰੀ ਨਾਮ ਰੂਪ ਵਿੱਚ ਫਸਾਉਂਦੀ ਹੈ। ਬਾਬਾ ਕਹਿੰਦੇ ਹਨ ਇਨ੍ਹਾਂ ਸਾਰਿਆਂ ਦੇ ਨਾਮ ਰੂਪ ਹਨ, ਇਨ੍ਹਾਂ ਨੂੰ ਯਾਦ ਨਹੀਂ ਕਰੋ। ਆਪਣੇ ਬਾਪ ਨੂੰ ਯਾਦ ਕਰੋ ਤੁਹਾਡੀ ਉਮਰ ਵੀ ਯਾਦ ਨਾਲ ਵਧੇਗੀ, ਨਿਰੋਗੀ ਵੀ ਬਣੋਗੇ। ਲਕਸ਼ਮੀ - ਨਰਾਇਣ ਵੀ ਤੁਹਾਡੇ ਵਰਗੇ ਸਨ, ਸਿਰ੍ਫ ਸਜੇ ਸਜਾਏ ਹਨ। ਇਵੇਂ ਨਹੀਂ ਕਿ ਕੋਈ ਛੱਤ ਜਿੰਨੇ ਲੰਬੇ - ਚੋੜੇ ਹਨ। ਮਨੁੱਖ ਤਾਂ ਮਨੁੱਖ ਹੀ ਹਨ। ਤਾਂ ਬਾਪ ਕਹਿੰਦੇ ਹਨ ਕਿਸੇ ਵੀ ਦੇਹਧਾਰੀ ਨੂੰ ਯਾਦ ਨਹੀਂ ਕਰਨਾ ਹੈ। ਦੇਹ ਨੂੰ ਭੁੱਲਣਾ ਹੈ। ਆਪਣੇ ਨੂੰ ਆਤਮਾ ਸਮਝੋ - ਇਹ ਸ਼ਰੀਰ ਤਾਂ ਛੱਡਣਾ ਹੈ। ਦੂਜੀ ਗੱਲ ਗਫ਼ਲਤ ਨਹੀਂ ਕਰੋ, ਵਿਕਰਮਾਂ ਦਾ ਬੋਝਾ ਸਿਰ ਤੇ ਬਹੁਤ ਹੈ। ਬਹੁਤ ਭਾਰੀ ਬੋਝਾ ਹੈ। ਸਿਵਾਏ ਇੱਕ ਬਾਪ ਦੀ ਯਾਦ ਦੇ ਘੱਟ ਨਹੀਂ ਹੋ ਸਕਦਾ। ਬਾਪ ਨੇ ਸਮਝਾਇਆ ਹੈ ਜੋ ਸਭ ਤੋਂ ਉੱਚ ਪਾਵਨ ਬਣਦੇ ਹਨ, ਉਹ ਹੀ ਫਿਰ ਸਭ ਤੋਂ ਪਤਿਤ ਬਣਦੇ ਹਨ, ਇਸ ਵਿੱਚ ਵੰਡਰ ਨਹੀਂ ਖਾਣਾ ਹੈ। ਆਪਣੇ ਨੂੰ ਵੇਖਣਾ ਹੈ। ਬਾਪ ਨੂੰ ਬਹੁਤ ਯਾਦ ਕਰਨਾ ਹੈ। ਜਿਨ੍ਹਾਂ ਹੋ ਸਕੇ ਬਾਪ ਨੂੰ ਯਾਦ ਕਰੋ, ਬਹੁਤ ਸਹਿਜ ਹੈ। ਜੋ ਇਤਨਾ ਪਿਆਰਾ ਬਾਪ ਹੈ ਉਨ੍ਹਾਂ ਨੂੰ ਉੱਠਦੇ ਬੈਠਦੇ ਯਾਦ ਕਰਨਾ ਹੈ। ਜਿਸ ਨੂੰ ਪੁਕਾਰਦੇ ਹਨ ਪਤਿਤ ਪਾਵਨ ਆਓ, ਪਰ ਹੱਡੀ ਲਵ ਨਹੀਂ ਰਹਿੰਦਾ। ਲਵ ਫਿਰ ਵੀ ਆਪਣੇ ਪਤੀ ਬੱਚਿਆਂ ਆਦਿ ਨਾਲ ਰਹਿੰਦਾ ਹੈ। ਸਿਰ੍ਫ ਕਹਿੰਦੇ ਸਨ ਪਤਿਤ - ਪਾਵਨ ਆਓ। ਬਾਪ ਕਹਿੰਦੇ ਹਨ ਬੱਚੇ, ਮੈਂ ਕਲਪ - ਕਲਪ, ਕਲਪ ਦੇ ਸੰਗਮ ਤੇ ਆਉਂਦਾ ਹਾਂ। ਗਾਇਆ ਵੀ ਹੋਇਆ ਹੈ ਰੂਦ੍ਰ ਗਿਆਨ ਯਗ। ਕ੍ਰਿਸ਼ਨ ਤੇ ਹੈ ਹੀ ਸਤਿਯੁਗ ਦਾ ਪ੍ਰਿੰਸ। ਉਹ ਫਿਰ ਉਸ ਨਾਮ ਰੂਪ ਦੇਸ਼ ਕਾਲ ਦੇ ਸਿਵਾਏ ਆ ਨਹੀਂ ਸਕਦਾ। ਨਹਿਰੂ ਉਸ ਰੂਪ ਵਿੱਚ ਉਸ ਪੁਜੀਸ਼ਨ ਵਿੱਚ ਫਿਰ ਕਲਪ ਦੇ ਬਾਦ ਆਉਣਗੇ। ਉਵੇਂ ਸ਼੍ਰੀਕ੍ਰਿਸ਼ਨ ਵੀ ਸਤਿਯੁਗ ਵਿੱਚ ਆਉਣਗੇ। ਉਨ੍ਹਾਂ ਦੇ ਫ਼ੀਚਰਜ ਬਦਲ ਨਹੀਂ ਸਕਦੇ। ਇਸ ਯਗ ਦਾ ਨਾਮ ਹੀ ਹੈ ਰੂਦ੍ਰ ਗਿਆਨ ਯਗ। ਰਾਜਸਵ ਅਸ਼ਵਮੇਧ ਯਗ। ਰਾਜਾਈ ਦੇ ਲਈ ਬਲੀ ਚੜ੍ਹਨਾ ਮਤਲਬ ਉਨ੍ਹਾਂ ਦਾ ਬਣਨਾ। ਬਾਪ ਦੇ ਬਣੇ ਹੋ ਤਾਂ ਇੱਕ ਨੂੰ ਹੀ ਯਾਦ ਕਰਨਾ ਚਾਹੀਦਾ ਹੈ। ਹੱਦ ਤੋਂ ਤੋੜ ਬੇਹੱਦ ਨਾਲ ਜੋੜਨਾ ਹੈ, ਬਹੁਤ ਵੱਡਾ ਬਾਪ ਹੈ। ਤੁਸੀਂ ਜਾਣਦੇ ਹੋ ਬਾਪ ਕੀ ਆਕੇ ਦਿੰਦੇ ਹਨ। ਬੇਹੱਦ ਬਾਪ ਤੁਹਾਨੂੰ ਬੇਹੱਦ ਦਾ ਵਰਸਾ ਦੇ ਰਹੇ ਹਨ, ਜੋ ਕੋਈ ਦੇ ਨਹੀਂ ਸਕਦਾ। ਮਨੁੱਖ ਤਾਂ ਸਾਰੇ ਇੱਕ ਦੂਜੇ ਨੂੰ ਮਾਰਦੇ, ਕੱਟਦੇ ਰਹਿੰਦੇ ਹਨ, ਪਹਿਲੋਂ ਇਹ ਥੋੜ੍ਹੀ ਨਾ ਹੁੰਦਾ ਸੀ।

ਤੁਸੀਂ ਜਾਣਦੇ ਹੋ ਬਾਬਾ ਫਿਰ ਤੋਂ ਆਇਆ ਹੋਇਆ ਹੈ। ਕਹਿੰਦੇ ਹਨ ਕਲਪ - ਕਲਪ ਦੇ ਸੰਗਮਯੁਗੇ, ਜਦੋਂ ਨਵੀਂ ਦੁਨੀਆਂ ਦੀ ਸਥਾਪਨਾ ਕਰਨੀ ਹੈ ਉਦੋਂ ਮੈਂ ਆਉਂਦਾ ਹਾਂ। ਮੰਗਦੇ ਵੀ ਹਨ ਨਵੀਂ ਦੁਨੀਆਂ ਨਵਾਂ ਰਾਮਰਾਜ। ਉੱਥੇ ਸੁਖ ਸੰਪਤੀ ਸਭ ਹਨ, ਝਗੜਾ ਕਰਨ ਵਾਲਾ ਕੋਈ ਹੁੰਦਾ ਨਹੀਂ। ਸ਼ਾਸਤਰਾਂ ਵਿੱਚ ਤਾਂ ਸਤਿਯੁਗ, ਤ੍ਰੇਤਾ ਨੂੰ ਵੀ ਨਰਕ ਬਣਾ ਦਿੱਤਾ ਹੈ। ਇਹ ਭੁੱਲ ਹੈ ਨਾ। ਉਹ ਅਸੱਤ ਸੁਣਾਉਂਦੇ, ਬਾਪ ਸਤ ਸੁਣਾਉਂਦੇ ਹਨ। ਬਾਪ ਕਹਿੰਦੇ ਹਨ ਤੁਸੀਂ ਮੈਨੂੰ ਸਤ ਕਹਿੰਦੇ ਹੋ ਨਾ। ਮੈਂ ਆਕੇ ਸਤ ਕਥਾ ਸੁਣਾਉਂਦਾ ਹਾਂ। 5 ਹਜ਼ਾਰ ਵਰ੍ਹੇ ਪਹਿਲਾਂ ਭਾਰਤ ਵਿੱਚ ਕਿਸ ਦਾ ਰਾਜ ਸੀ। ਬੱਚੇ ਜਾਣਦੇ ਹਨ - ਬਰੋਬਰ 5 ਹਜਾਰ ਵਰ੍ਹੇ ਪਹਿਲਾਂ ਇਨ੍ਹਾਂ ਲਕਸ਼ਮੀ - ਨਰਾਇਣ ਦਾ ਰਾਜ ਸੀ। ਕਹਿੰਦੇ ਵੀ ਹਨ - ਕ੍ਰਾਈਸਟ ਦੇ 3 ਹਜਾਰ ਵਰ੍ਹੇ ਪਹਿਲਾਂ ਭਾਰਤ ਪੈਰਾਡਾਇਜ ਸੀ। ਹਿਸਾਬ ਤਾਂ ਸਿੱਧਾ ਹੈ। ਕਹਿੰਦੇ ਹਨ ਕਲਪ ਦੀ ਉਮਰ ਇੰਨੀ ਕਿਉਂ ਰੱਖ ਦਿੱਤੀ ਹੈ! ਅਰੇ ਹਿਸਾਬ ਕਰੋ ਨਾ। ਕ੍ਰਾਈਸਟ ਨੂੰ ਇਣਾਂ ਸਮਾਂ ਹੋਇਆ। ਯੁਗ ਹੀ ਇਹ ਚਾਰ ਹਨ। ਅਧਾਕਲਪ ਦਿਨ, ਅਧਾਕਲਪ ਰਾਤ ਨੂੰ ਲਗਦਾ ਹੈ। ਸਮਝਾਉਣ ਵਾਲਾ ਬੜ੍ਹਾ ਚੰਗਾ ਚਾਹੀਦਾ ਹੈ। ਬਾਪ ਸਮਝਾਉਂਦੇ ਹਨ ਬੱਚੇ, ਕਾਮ ਮਹਾਸ਼ਤਰੂ ਹੈ। ਭਾਰਤਵਾਸੀ ਹੀ ਦੇਵਤਾਵਾਂ ਦੀ ਮਹਿਮਾ ਗਾਉਂਦੇ ਹਨ - ਸ੍ਰਵਗੁਣ ਸੰਪੰਨ, ਸਮਪੂਰਨ ਨਿਰਵਿਕਾਰੀ ਫਿਰ 16108 ਰਾਣੀਆਂ ਕਿਥੋਂ ਆਈਆਂ! ਤੁਸੀਂ ਜਾਣਦੇ ਹੋ ਧਰਮ ਸ਼ਾਸਤਰ ਕੋਈ ਵੀ ਨਹੀ ਹੈ। ਧਰਮ ਸ਼ਾਸਤਰ ਉਸ ਨੂੰ ਕਿਹਾ ਜਾਂਦਾ ਹੈ - ਜਿਸ ਨੂੰ ਸਥਾਪਕ ਨੇ ਉਚਾਰਿਆ। ਧਰਮ ਸਥਾਪਕ ਦੇ ਨਾਮ ਨਾਲ ਸ਼ਾਸਤਰ ਬਣਿਆ। ਹੁਣ ਤੁਸੀਂ ਬੱਚੇ ਨਵੀਂ ਦੁਨੀਆਂ ਵਿੱਚ ਜਾਂਦੇ ਹੋ। ਇਹ ਸਭ ਪੁਰਾਣਾ ਤਮੋਪ੍ਰਧਾਨ ਹੈ, ਇਸਲਈ ਬਾਪ ਕਹਿੰਦੇ ਹਨ ਪੁਰਾਣੀਆਂ ਚੀਜਾਂ ਤੋੰ ਬੁਧੀਯੋਗ ਹਟਾਏ ਮਾਮੇਕਮ ਯਾਦ ਕਰੋ - ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣ। ਗਫ਼ਲਤ ਕਰਦੇ ਹੋ ਤਾਂ ਬਾਬਾ ਸਮਝਦੇ ਹਨ ਇਨ੍ਹਾਂ ਦੀ ਤਕਦੀਰ ਹੀ ਅਜਿਹੀ ਹੈ। ਹੈ ਬਹੁਤ ਸਹਿਜ ਗੱਲ। ਕੀ ਇਹ ਤੁਸੀਂ ਨਹੀਂ ਸਮਝ ਸਕਦੇ ਹੋ? ਮੋਹ ਦੀ ਰਗ ਸਭ ਪਾਸਿਓਂ ਕੱਢ ਕੇ ਇੱਕ ਬਾਪ ਨੂੰ ਯਾਦ ਕਰੋ। 21 ਜਨਮਾਂ ਦੇ ਲਈ ਤੁਹਾਨੂੰ ਫਿਰ ਕੋਈ ਦੁੱਖ ਨਹੀਂ ਹੋਵੇਗਾ। ਨਾ ਤੁਸੀਂ ਇਨੀਆਂ ਕੁਬਜਾਵਾਂ ਆਦਿ ਬਣੋਗੇ। ਉੱਥੇ ਤਾਂ ਸਮਝਦੇ ਹਨ ਬਸ ਉਮਰ ਪੂਰੀ ਹੋਈ, ਇੱਕ ਸ਼ਰੀਰ ਛੱਡ ਦੂਜਾ ਲੈਣਾ ਹੈ। ਜਿਵੇਂ ਸੱਪ ਦਾ ਮਿਸਾਲ ਹੈ, ਜਾਨਵਰਾਂ ਦਾ ਮਿਸਾਲ ਦਿੰਦੇ ਹਨ। ਜਰੂਰ ਉਨ੍ਹਾਂਨੂੰ ਪਤਾ ਪੇਂਦਾ ਹੋਵੇਗਾ। ਇਸ ਸਮੇਂ ਦੇ ਮਨੁੱਖਾਂ ਤੋਂ ਜਿਆਦਾ ਅਕਲ ਜਾਨਵਰਾਂ ਨੂੰ ਵੀ ਹੁੰਦੀ ਹੈ। ਭ੍ਰਮਰੀ ਦਾ ਮਿਸਾਲ ਵੀ ਇਥੋਂ ਦਾ ਹੈ। ਕੀੜੇ ਨੂੰ ਕਿਵੇਂ ਲੈ ਜਾਂਦੇ ਹਨ। ਹੁਣ ਤੁਹਾਡੇ ਸੁਖ ਦੇ ਦਿਨ ਆ ਰਹੇ ਹਨ। ਬੱਚੀਆਂ ਕਹਿੰਦੀਆਂ ਹਨ ਅਸੀਂ ਪਵਿੱਤਰ ਰਹਿੰਦੇ ਹਾਂ, ਇਸਲਈ ਮਾਰ ਬਹੁਤ ਖਾਣੀ ਪੈਂਦੀ ਹੈ। ਹਾਂ ਬੱਚੇ ਕੁਝ ਤਾਂ ਸਹਿਣ ਕਰਨਾ ਹੀ ਹੈ। ਅਬਲਾਵਾਂ ਤੇ ਅੱਤਿਆਚਾਰ ਗਾਏ ਹੋਏ ਹਨ। ਅੱਤਿਆਚਾਰ ਕਰਨ ਤਾਂ ਤੇ ਪਾਪ ਦਾ ਘੜਾ ਭਰੇ। ਰੂਦ੍ਰ ਗਿਆਨ ਯਗ ਵਿੱਚ ਵਿਘਨ ਤੇ ਪੈਣਗੇ। ਅਬਲਾਵਾਂ ਤੇ ਅੱਤਿਆਚਾਰ ਹੋਣਗੇ। ਇਹ ਸ਼ਾਸਤਰਾਂ ਵਿੱਚ ਵੀ ਗਾਇਨ ਹੈ। ਬੱਚੀਆਂ ਕਹਿੰਦੀਆਂ ਹਨ ਬਾਬਾ ਅੱਜ ਤੋੰ 5 ਹਜਾਰ ਵਰ੍ਹੇ ਪਹਿਲੇ ਤੁਹਾਨੂੰ ਮਿਲੇ ਸੀ। ਸਵਰਗ ਦਾ ਵਰਸਾ ਲਿਆ ਸੀ, ਮਹਾਰਾਣੀ ਬਣੇ ਸੀ। ਬਾਬਾ ਕਹਿੰਦੇ ਹਨ ਹਾਂ ਬੱਚੀ, ਇਨਾਂ ਪੁਰਸ਼ਾਰਥ ਕਰਨਾ ਹੋਵੇਗਾ। ਯਾਦ ਸ਼ਿਵਬਾਬਾ ਨੂੰ ਕਰਨਾ ਹੈ, ਇਸਨੂੰ ਨਹੀਂ। ਇਹ ਗੁਰੂ ਨਹੀਂ ਹੈ। ਇਨਾਂ ਦੇ ਕੰਨ ਵੀ ਸੁਣਦੇ ਹਨ। ਉਹ ਤੁਹਾਡਾ ਬਾਪ, ਟੀਚਰ, ਸਤਿਗੁਰੂ ਹੈ। ਇਨ੍ਹਾਂ ਦਵਾਰਾ ਸਿੱਖ ਕੇ ਹੋਰਾਂ ਨੂੰ ਸਿਖਾਉਂਦੇ ਹਨ। ਸਭ ਦਾ ਬਾਪ ਉਹ ਇੱਕ ਹੈ। ਸਾਨੂੰ ਵੀ ਸਿਖਾਉਣ ਵਾਲਾ ਉਹ ਹੈ ਇਸਲਈ ਬੇਹੱਦ ਦੇ ਬਾਪ ਨੂੰ ਯਾਦ ਕਰਨਾ ਹੈ। ਵਿਸ਼ਨੂੰ ਨੂੰ ਜਾਂ ਬ੍ਰਹਮਾ ਨੂੰ ਥੋੜ੍ਹੀ ਪਤੀਆਂ ਦਾ ਪਤੀ ਕਹਾਂਗੇ। ਸ਼ਿਵਬਾਬਾ ਨੂੰ ਹੀ ਪਤੀਆਂ ਦਾ ਪਤੀ ਕਿਹਾ ਜਾਂਦਾ ਹੈ। ਤਾਂ ਕਿਉਂ ਨਹੀਂ ਉਨ੍ਹਾਂ ਨੂੰ ਫੜ੍ਹੀਏ। ਤੁਸੀਂ ਸਭ ਪਹਿਲਾਂ ਮੂਲਵਤਨ ਪੀਅਰਘਰ ਜਾਵੋਗੇ ਫਿਰ ਸਸੁਰਘਰ ਵਿੱਚ ਆਉਣਾ ਹੈ। ਪਹਿਲਾਂ ਸ਼ਿਵਬਾਬਾ ਦੇ ਕੋਲ ਤਾਂ ਸਲਾਮੀ ਭਰਨੀ ਹੀ ਹੈ, ਫਿਰ ਆਉਣਗੇ ਸਤਿਯੁਗ ਵਿੱਚ। ਕਿੰਨਾਂ ਸਹਿਜ ਪਾਈ - ਪੈਸੇ ਦੀ ਗੱਲ ਹੈ।

ਬਾਬਾ ਸਭ ਪਾਸੇ ਬੱਚਿਆਂ ਨੂੰ ਵੇਖਦੇ ਹਨ। ਕਿਤੇ ਕੋਈ ਝੁਟਕਾ ਤਾਂ ਨਹੀਂ ਖਾਂਦੇ ਹਨ। ਝੁਟਕਾ ਖਾਇਆ, ਉਬਾਸੀ ਦਿੱਤੀ, ਬੁਧੀਯੋਗ ਗਿਆ, ਫਿਰ ਉਹ ਵਾਯੂਮੰਡਲ ਨੂੰ ਖਰਾਬ ਕਰ ਦਿੰਦੇ ਹਨ, ਕਿਉਂਕਿ ਬੁਧੀਯੋਗ ਬਾਹਰ ਭਟਕਦਾ ਹੈ ਨਾ। ਤਾਂ ਬਾਬਾ ਹਮੇਸ਼ਾ ਕਹਿੰਦੇ ਹਨ ਬੱਦਲ ਇਵੇਂ ਲੈ ਆਓ, ਜੋ ਰੀਫਰੈਸ਼ ਹੋਕੇ ਜਾਣ ਅਤੇ ਬਾਰਿਸ਼ ਕਰਨ। ਬਾਕੀ ਕੀ ਆਕੇ ਕਰਨਗੇ। ਲੈ ਆਉਣ ਵਾਲੇ ਤੇ ਵੀ ਰਿਸਪੋਨਸੀਬੀਲਟੀ ਹੈ। ਕਿਹੜੀ ਬ੍ਰਾਹਮਣੀ ਸੈਂਸੀਬੁਲ ਹੈ ਜੋ ਭਰਕੇ ਜਾ ਕੇ ਬਾਰਿਸ਼ ਕਰੇ। ਅਜਿਹੇ ਨੂੰ ਲਿਆਉਣਾ ਹੈ। ਬਾਕੀਆਂ ਨੂੰ ਲਿਆਉਣ ਦਾ ਫਾਇਦਾ ਹੀ ਕੀ। ਸੁਣਕੇ, ਧਾਰਨ ਕਰ ਫਿਰ ਧਾਰਨਾ ਕਰਵਾਉਣੀ ਹੈ। ਮਿਹਨਤ ਵੀ ਕਰਨੀ ਹੈ। ਜਿਸ ਭੰਡਾਰੀ ਵਿਚੋਂ ਖਾਂਦੇ ਹੋ, ਕਾਲ ਕੰਟਕ ਦੂਰ ਹੋ ਜਾਂਦੇ ਹਨ। ਤਾਂ ਇੱਥੇ ਉਹ ਆਉਣੇ ਚਾਹੀਦੇ ਹਨ - ਜੋ ਯੋਗ ਵਿੱਚ ਵੀ ਚੰਗੀ ਤਰ੍ਹਾਂ ਰਹਿ ਸਕਣ। ਨਹੀਂ ਤਾਂ ਵਾਯੂਮੰਡਲ ਨੂੰ ਖਰਾਬ ਕਰ ਦਿੰਦੇ ਹਨ। ਇਸ ਸਮੇਂ ਹੋਰ ਹੀ ਖਬਰਦਾਰ ਰਹਿਣਾ ਹੈ। ਫੋਟੋ ਆਦਿ ਕੱਢਣ ਦੀ ਵੀ ਗੱਲ ਨਹੀਂ। ਜਿਨਾਂ ਹੋ ਸਕੇ ਬਾਪ ਦੀ ਯਾਦ ਵਿੱਚ ਰਹਿ ਯੋਗਦਾਨ ਦੇਣਾ ਹੈ। ਆਸ - ਪਾਸ ਬੜੀ ਸ਼ਾਂਤੀ ਰਹਿਣੀ ਚਾਹੀਦੀ ਹੈ। ਹਾਸਪੀਟਲ ਹਮੇਸ਼ਾਂ ਬਾਹਰ ਇਕਾਂਤ ਵਿੱਚ ਰਹਿੰਦੀ ਹੈ, ਜਿੱਥੇ ਆਵਾਜ਼ ਨਾ ਹੋਵੇ। ਪੇਸੇਂਟ ਨੂੰ ਸ਼ਾਂਤੀ ਚਾਹੀਦੀ ਹੈ। ਤੁਹਾਨੂੰ ਡਾਇਰੈਕਸ਼ਨ ਮਿਲਦਾ ਹੈ - ਤਾਂ ਉਸ ਸ਼ਾਂਤੀ ਵਿੱਚ ਰਹਿਣਾ ਹੈ। ਬਾਪ ਨੂੰ ਯਾਦ ਕਰਨਾ, ਇਹ ਹੈ ਰੀਯਲ ਸ਼ਾਂਤੀ। ਬਾਕੀ ਹੈ ਆਰਟੀਫਿਸ਼ਲ। ਉਹ ਕਹਿੰਦੇ ਹਨ ਨਾ 2 ਮਿੰਟ ਡੇਡ ਸਾਈਲੈਂਸ। ਪਰੰਤੂ ਉਹ ਦੋ ਮਿੰਟ ਬੁੱਧੀ ਪਤਾ ਨਹੀਂ ਕਿੱਥੇ - ਕਿੱਥੇ ਰਹਿੰਦੀ ਹੈ। ਇੱਕ ਨੂੰ ਵੀ ਸੱਚੀ ਸ਼ਾਂਤੀ ਨਹੀਂ ਰਹਿੰਦੀ। ਤੁਸੀਂ ਡੀਟੈਚ ਹੋ ਜਾਵੋਗੇ। ਅਸੀਂ ਆਤਮਾ ਹਾਂ, ਇਹ ਹੈ ਆਪਣੇ ਸਵਧਰਮ ਵਿੱਚ ਰਹਿਣਾ। ਬਾਕੀ ਘੁਟਕਾ ਖਾਕੇ ਸ਼ਾਂਤ ਰਹਿਣਾ, ਕੋਈ ਰੀਯਲ ਸ਼ਾਂਤੀ ਨਹੀਂ। ਕਹਿੰਦੇ ਹਨ ਤਿੰਨ ਮਿੰਟ ਸਾਈਲੈਂਸ, ਅਸ਼ਰੀਰੀ ਭਵ - ਇਵੇਂ ਹੋਰ ਕਿਸੇ ਦੀ ਤਾਕਤ ਨਹੀਂ ਜੋ ਕਹਿ ਸਕਣ। ਬਾਪ ਦੇ ਹੀ ਮਹਾਵਾਕ ਹਨ - ਲਾਡਲੇ ਬੱਚਿਓ, ਮੈਨੂੰ ਯਾਦ ਕਰੋ ਤਾਂ ਤੁਹਾਡੇ ਜਨਮ - ਜਨਮ ਦੇ ਪਾਪ ਕੱਟ ਜਾਣਗੇ। ਨਹੀਂ ਤਾਂ ਪਦਵੀ ਭ੍ਰਿਸ਼ਟ ਵੀ ਹੋਵੇਗੀ ਅਤੇ ਸਜ਼ਾਵਾਂ ਵੀ ਖਾਣੀਆਂ ਪੈਣਗੀਆਂ। ਸ਼ਿਵਬਾਬਾ ਦੇ ਡਾਇਰੈਕਸ਼ਨ ਤੇ ਚੱਲਣ ਨਾਲ ਹੀ ਕਲਿਆਣ ਹੈ। ਬਾਪ ਨੂੰ ਸਦਾ ਯਾਦ ਕਰਨਾ ਹੈ। ਜਿੰਨਾਂ ਜੋ ਸਕੇ ਮੋਸ੍ਟ ਸਵੀਟ ਬਾਪ ਨੂੰ ਯਾਦ ਕਰਨਾ ਹੈ। ਸਟੂਡੈਂਟਸ ਨੂੰ ਆਪਣੇ ਟੀਚਰ ਦੀ ਇੱਜਤ ਰੱਖਣ ਦੇ ਲਈ ਬਹੁਤ ਖਿਆਲ ਰੱਖਣਾ ਹੁੰਦਾ ਹੈ। ਬਹੁਤ ਸਟੂਡੈਂਟ ਪਾਸ ਨਹੀਂ ਹੋਣ ਤਾਂ ਟੀਚਰ ਨੂੰ ਇਜ਼ਾਫਾ ਨਹੀਂ ਮਿਲਦਾ ਹੈ। ਇੱਥੇ ਕ੍ਰਿਪਾ ਜਾਂ ਅਸ਼ੀਰਵਾਦ ਦੀ ਗੱਲ ਹੀ ਨਹੀਂ ਰਹਿੰਦੀ ਹੈ। ਹਰ ਇੱਕ ਨੂੰ ਆਪਣੇ ਉੱਪਰ ਕ੍ਰਿਪਾ ਜਾਂ ਅਸ਼ੀਰਵਾਦ ਕਰਨੀ ਹੈ। ਸਟੂਡੈਂਟ ਆਪਣੇ ਉੱਪਰ ਕ੍ਰਿਪਾ ਕਰਦੇ ਹਨ। ਇਹ ਵੀ ਪੜ੍ਹਾਈ ਹੈ। ਜਿਨਾਂ ਯੋਗ ਲਗਾਵੋਗੇ ਉਤਨਾ ਵਿਕਰਮਜੀਤ ਬਣੋਗੇ, ਉੱਚ ਪਦਵੀ ਪਾਓਗੇ। ਯਾਦ ਨਾਲ ਏਵਰ ਨਿਰੋਗੀ ਬਣੋਗੇ। ਮਨਮਨਾਭਵ। ਇਵੇਂ ਕ੍ਰਿਸ਼ਨ ਥੋੜ੍ਹੀ ਨਾ ਕਹਿ ਸਕਣਗੇ। ਇਹ ਨਿਰਾਕਾਰ ਬਾਪ ਕਹਿੰਦੇ ਹਨ - ਵਿਦੇਹੀ ਬਣੋਂ। ਇਹ ਹੈ ਈਸ਼ਵਰੀਏ ਬੇਹੱਦ ਦਾ ਪਰਿਵਾਰ। ਮਾਂ - ਬਾਪ, ਭਾਈ - ਭੈਣ ਹਨ ਬਸ, ਹੋਰ ਕੋਈ ਸੰਬੰਧ ਨਹੀਂ। ਹੋਰ ਸਾਰੇ ਸੰਬੰਧਾਂ ਵਿੱਚ ਚਾਚਾ, ਮਾਮਾ, ਕਾਕਾ ਰਹਿੰਦੇ ਹਨ। ਇੱਥੇ ਹੈ ਭਾਈ - ਭੈਣ ਦਾ ਸੰਬੰਧ। ਅਜਿਹਿਆ ਕਦੇ ਹੁੰਦਾ ਨਹੀਂ, ਸਿਵਾਏ ਸੰਗਮ ਦੇ। ਜਦੋਂਕਿ ਅਸੀਂ ਮਾਤਾ - ਪਿਤਾ ਤੋੰ ਵਰਸਾ ਲੈਂਦੇ ਹਾਂ। ਰਾਵਨਰਾਜ ਵਿੱਚ ਹਨ ਦੁਖ ਘਨੇਰੇ। ਰਾਮਰਾਜ ਵਿੱਚ ਹਨ ਸੁਖ ਘਨੇਰੇ, ਜਿਸ ਦੇ ਲਈ ਤੁਸੀਂ ਪੁਰਸ਼ਾਰਥ ਕਰਦੇ ਹੋ। ਜਿਨਾਂ ਜੋ ਪੁਰਸ਼ਾਰਥ ਕਰਦਾ ਹੈ ਉਹ ਕਲਪ - ਕਲਪ ਦੇ ਲਈ ਸਿੱਧ ਹੋ ਜਾਂਦਾ ਹੈ। ਪ੍ਰਾਪਤੀ ਬਹੁਤ ਭਾਰੀ ਹੈ। ਜੋ ਕਰੋੜਪਤੀ, ਪਦਮਪਤੀ ਹਨ, ਉਨ੍ਹਾ ਸਭਨਾਂ ਦਾ ਪੈਸਾ ਮਿੱਟੀ ਵਿੱਚ ਮਿਲ ਜਾਣਾ ਹੈ। ਥੋੜ੍ਹੀ ਲੜ੍ਹਾਈ ਲੱਗਣ ਦੇਵੋ ਤਾਂ ਫਿਰ ਵੇਖਣਾ ਕੀ ਹੁੰਦਾ ਹੈ। ਬਾਕੀ ਕਹਾਣੀ ਹੈ - ਤੁਸੀਂ ਬੱਚਿਆਂ ਦੀ। ਸੱਚੀ ਕਹਾਣੀ ਸੁਣਕੇ ਤੁਸੀਂ ਬੱਚੇ ਸੱਚਖੰਡ ਦੇ ਮਾਲਿਕ ਬਣਦੇ ਹੋ। ਇਹ ਤਾਂ ਪੱਕਾ ਨਿਸ਼ਚੇ ਹੈ ਨਾ। ਨਿਸ਼ਚੇ ਬਿਨਾਂ ਇੱਥੇ ਕੋਈ ਆ ਨਹੀਂ ਸਕਦਾ। ਤੁਸੀਂ ਬੱਚਿਆਂ ਨੂੰ ਕੋਈ ਗਫ਼ਲਤ ਨਹੀਂ ਕਰਨੀ ਚਾਹੀਦੀ। ਬਾਪ ਤੋਂ ਪੂਰਾ ਵਰਸਾ ਲੈਣਾ ਹੈ, ਜਿਵੇਂ ਮੰਮਾ ਬਾਬਾ ਲੈ ਰਹੇ ਹਨ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ਼ਰੀਰ ਤੋਂ ਡੀਟੈਚ ਹੋ ਸਵਧਰਮ ਵਿੱਚ ਰਹਿਣ ਦਾ ਅਭਿਆਸ ਕਰਨਾ ਹੈ। ਜਿਨਾਂ ਹੋ ਸਕੇ ਮੋਸ੍ਟ ਬਿਲਵਰਡ ਬਾਪ ਨੂੰ ਯਾਦ ਕਰਨਾ ਹੈ। ਮੋਹ ਦੀ ਰਗ ਸਭ ਪਾਸਿਓਂ ਕੱਢ ਦੇਣੀ ਹੈ।

2. ਪੜ੍ਹਾਈ ਤੇ ਪੂਰਾ ਧਿਆਨ ਦੇਕੇ ਆਪਣੇ ਉੱਪਰ ਆਪੇ ਹੀ ਕ੍ਰਿਪਾ ਅਤੇ ਅਸ਼ੀਰਵਾਦ ਕਰਨੀ ਹੈ। ਬੁਧੀਯੋਗ ਹੱਦ ਤੋਂ ਤੋੜ ਬੇਹੱਦ ਨਾਲ ਜੋੜਨਾ ਹੈ। ਬਾਪ ਦਾ ਬਣਕੇ ਬਾਪ ਤੇ ਪੂਰਾ - ਪੂਰਾ ਬਲੀ ਚੜ੍ਹਨਾ ਹੈ।

ਵਰਦਾਨ:-
ਸਦਾ ਸਤ ਦੇ ਸੰਗ ਦਵਾਰਾ ਕਮਜ਼ੋਰੀਆਂ ਨੂੰ ਖਤਮ ਕਰਨ ਵਾਲੇ ਸਹਿਜ ਯੋਗੀ, ਸਹਿਜ ਗਿਆਨੀ ਭਵ:

ਕੋਈ ਵੀ ਕਮਜ਼ੋਰੀ ਤਾਂ ਆਉਂਦੀ ਹੈ ਜਦੋਂ ਸਤ ਦੇ ਸੰਗ ਤੋਂ ਕਿਨਾਰਾ ਹੋ ਜਾਂਦਾ ਹੈ ਅਤੇ ਦੂਜਾ ਸੰਗ ਲੱਗ ਜਾਂਦਾ ਹੈ। ਇਸਲਈ ਭਗਤੀ ਵਿੱਚ ਕਹਿੰਦੇ ਹਨ ਸਦਾ ਸਤਿਸੰਗ ਵਿੱਚ ਰਹੋ। ਸਤਿਸੰਗ ਮਤਲਬ ਸਦਾ ਸਤ ਬਾਪ ਦੇ ਸੰਗ ਵਿੱਚ ਰਹਿਣਾ। ਤੁਹਾਡੇ ਸਭ ਦੇ ਲਈ ਸਤ ਬਾਪ ਦਾ ਸੰਗ ਅਤਿ ਸਹਿਜ ਹੈ ਕਿਉਂਕਿ ਨੇੜੇ ਦਾ ਸੰਬੰਧ ਹੈ। ਤਾਂ ਸਦਾ ਸਤਿਸੰਗ ਵਿੱਚ ਰਹਿ ਕਮਜ਼ੋਰੀਆਂ ਨੂੰ ਸਮਾਪਤ ਕਰਨ ਵਾਲੇ ਸਹਿਜ ਯੋਗੀ, ਸਹਿਜ ਗਿਆਨੀ ਬਣੋਂ।

ਸਲੋਗਨ:-
ਸਦਾ ਪ੍ਰਸੰਨ ਰਹਿਣਾ ਹੈ ਤਾਂ ਪ੍ਰਸ਼ੰਸ਼ਾ ਸੁਣਨ ਦੀ ਇੱਛਾ ਦਾ ਤਿਆਗ ਕਰ ਦਵੋ।

ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ "ਜੀਵਨ ਅਤੇ ਜੀਵਨਮੁਕਤੀ ਦੀ ਸਟੇਜ"

ਮੁਕਤੀ ਅਤੇ ਜੀਵਨਮੁਕਤੀ ਦੋਵੇਂ ਸਟੇਜ ਆਪਣੀ ਆਪ੍ਣੀ ਹੈ, ਹੁਣ ਅਸੀਂ ਜਦੋਂ ਮੁਕਤੀ ਅੱਖਰ ਕਹਿੰਦੇ ਹਾਂ ਤਾਂ ਮੁਕਤੀ ਦਾ ਅਰਥ ਹੈ ਆਤਮਾ ਸ਼ਰੀਰ ਦੇ ਪਾਰਟ ਤੋਂ ਮੁਕਤ ਹੈ, ਗੋਇਆ ਆਤਮਾ ਦਾ ਸ਼ਰੀਰ ਸਹਿਤ ਇਸ ਸ੍ਰਿਸ਼ਟੀ ਤੇ ਪਾਰਟ ਨਹੀਂ ਹੈ। ਜਦੋ ਆਤਮਾ ਦਾ ਮਨੁੱਖ ਹਸਤੀ ਵਿੱਚ ਪਾਰਟ ਨਹੀਂ ਹੈ ਗੋਇਆ ਆਤਮਾ ਨਿਰਾਕਾਰੀ ਦੁਨੀਆਂ ਵਿੱਚ ਹੈ, ਸੁਖ ਦੁਖ ਤੋਂ ਨਿਆਰੀ ਦੁਨੀਆਂ ਵਿੱਚ ਹੈ ਇਸ ਨੂੰ ਹੀ ਮੁਕਤ ਸਟੇਜ ਕਹਿੰਦੇ ਹਨ। ਇਸ ਨੂੰ ਕੋਈ ਮੁਕਤੀ ਪਦਵੀ ਨਹੀਂ ਕਹਿੰਦੇ ਅਤੇ ਜੋ ਆਤਮਾ ਕਰਮਬੰਧਨ ਤੋਂ ਮੁਕਤ ਹੈ ਮਤਲਬ ਸ਼ਰੀਰ ਦੇ ਪਾਰਟਧਾਰੀ ਹੁੰਦੇਂ ਵੀ ਉਹ ਕਰਮਬੰਧਨ ਤੋਂ ਨਿਆਰੀ ਹੈ, ਤਾਂ ਉਸਨੂੰ ਜੀਵਨਮੁਕਤੀ ਪਦਵੀ ਕਹਿੰਦੇ ਹਨ ਜੋ ਸਭ ਤੋਂ ਉੱਚੀ ਸਟੇਜ ਹੈ। ਉਹ ਹੈ ਸਾਡੀ ਦੇਵਤਾਈ ਪ੍ਰਾਲਬੱਧ, ਇਸ ਹੀ ਜਨਮ ਵਿਚ ਪੁਰਸ਼ਾਰਥ ਕਰਨ ਨਾਲ ਇਹ ਸਤਿਯੁਗੀ ਦੇਵਤਾਈ ਪ੍ਰਾਲਬੱਧ ਮਿਲਦੀ ਹੈ, ਉਹ ਹੈ ਸਾਡੀ ਉੱਚ ਪਦਵੀ ਲੇਕਿਨ ਜੋ ਆਤਮਾ ਪਾਰਟ ਵਿੱਚ ਨਹੀਂ ਹੈ ਉਨ੍ਹਾਂਨੂੰ ਪਦਵੀ ਕਿਵੇਂ ਕਹੀਏ? ਜਦੋਂ ਆਤਮਾ ਦਾ ਸਟੇਜ ਤੇ ਪਾਰਟ ਨਹੀਂ ਹੈ ਤਾਂ ਮੁਕਤੀ ਕੋਈ ਪਦਵੀ ਨਹੀਂ ਹੈ। ਹੁਣ ਇੰਨੇ ਜੋ ਮਨੁੱਖ ਸੰਪਰਦਾਏ ਹਨ ਉਹ ਕੋਈ ਸਭ ਦੇ ਸਭ ਸਤਿਯੁਗ ਵਿੱਚ ਨਹੀਂ ਚਲਦੇ ਕਿਉਂਕਿ ਉੱਥੇ ਮਨੁੱਖ ਸੰਪਰਦਾਏ ਘੱਟ ਰਹਿੰਦੀ ਹੈ। ਤਾਂ ਜੋ ਜਿਨਾਂ ਪ੍ਰਭੂ ਦੇ ਨਾਲ ਯੋਗ ਲਗਾ ਕੇ ਕਰਮਤੀਤ ਬਣੇ ਹਨ, ਉਹ ਸਤਿਯੁਗੀ ਜੀਵਨਮੁਕਤ ਦੇਵੀ - ਦੇਵਤਾ ਪਦਵੀ ਪਾਉਂਦੇ ਹਨ। ਬਾਕੀ ਜੋ ਧਰਮਰਾਜ ਦੀਆਂ ਸਜ਼ਾਵਾਂ ਖਾਕੇ ਕਰਮਬੰਧਨ ਤੋਂ ਮੁਕਤ ਹੋ ਸ਼ੁੱਧ ਬਣ ਮੁਕਤੀਧਾਮ ਵਿੱਚ ਜਾਂਦੇ ਹਨ, ਉਹ ਮੁਕਤੀ ਵਿੱਚ ਹਨ ਲੇਕਿਨ ਮੁਕਤੀਧਾਮ ਵਿੱਚ ਕੋਈ ਪਦਵੀ ਨਹੀਂ ਹੈ, ਉਹ ਸਟੇਜ ਤਾਂ ਬਿਨਾਂ ਪੁਰਸ਼ਾਰਥ ਆਪੇ ਹੀ ਆਪਣੇ ਸਮੇਂ ਤੇ ਮਿਲ ਹੀ ਜਾਂਦੀ ਹੈ। ਜੋ ਮਨੁੱਖਾਂ ਦੀ ਚਾਹਨਾ ਦਵਾਪਰ ਤੋਂ ਲੈ ਕੇ ਕਲਯੁਗ ਦੇ ਅੰਤ ਤੱਕ ਉੱਠਦੀ ਆਈ ਹੈ ਕਿ ਅਸੀਂ ਜਨਮ - ਮਰਨ ਦੇ ਚੱਕਰ ਵਿੱਚ ਨਾ ਆਈਏ, ਉਹ ਆਸ਼ ਹੁਣ ਪੂਰੀ ਹੁੰਦੀ ਹੈ। ਮਤਲਬ ਤਾਂ ਸ੍ਰਵ ਆਤਮਾਵਾਂ ਨੂੰ ਵਾਇਆ ਮੁਕਤੀਧਾਮ ਤੋਂ ਪਾਸ ਜਰੂਰ ਹੋਣਾ ਹੈ। ਅੱਛਾ।