16.07.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਇਹ ਸੰਗਮਯੁਗ ਵਿਕਰਮ ਵਿਨਾਸ਼ ਕਰਨ ਦਾ ਯੁੱਗ ਹੈ , ਇਸ ਯੁੱਗ ਵਿੱਚ ਕੋਈ ਵੀ ਵਿਕਰਮ ਤੁਹਾਨੂੰ ਨਹੀਂ ਕਰਨਾ ਹੈ , ਪਾਵਨ ਬਨਣਾ ਹੈ " ।

ਪ੍ਰਸ਼ਨ:-
ਅਤਿੰਦਰੀਏ ਸੁਖ ਦਾ ਅਨੁਭਵ ਕਿਹੜੇ ਬੱਚਿਆਂ ਨੂੰ ਹੋ ਸਕਦਾ ਹੈ?

ਉੱਤਰ:-
ਜੋ ਅਵਿਨਾਸ਼ੀ ਗਿਆਨ ਰਤਨਾ ਨਾਲ ਭਰਪੂਰ ਹਨ, ਉਨ੍ਹਾਂ ਨੂੰ ਹੀ ਅਤਿੰਦਰੀਏ ਸੁਖ ਦਾ ਅਨੁਭਵ ਹੋ ਸਕਦਾ ਹੈ। ਜੋ ਜਿੰਨਾ ਗਿਆਨ ਨੂੰ ਜੀਵਨ ਵਿੱਚ ਧਾਰਨ ਕਰਦੇ ਹਨ ਉਨ੍ਹਾਂ ਸ਼ਾਹੂਕਾਰ ਬਣਦੇ ਹਨ। ਜੇਕਰ ਗਿਆਨ ਰਤਨ ਧਾਰਨ ਨਹੀਂ ਤਾਂ ਗਰੀਬ ਹਨ। ਬਾਪ ਤੁਹਾਨੂੰ ਪਾਸਟ, ਪ੍ਰੈਜੰਟ, ਫਿਊਚਰ ਦਾ ਗਿਆਨ ਦੇ ਤ੍ਰਿਕਾਲਦਰਸ਼ੀ ਬਣਾ ਰਹੇ ਹਨ।

ਗੀਤ:-
ਓਮ ਨਮੋ ਸ਼ਿਵਾਏ ...

ਓਮ ਸ਼ਾਂਤੀ
ਪਾਸਟ ਸੋ ਪ੍ਰੇਜੰਟ ਚੱਲ ਰਿਹਾ ਹੈ ਫਿਰ ਇਹ ਜੋ ਪ੍ਰੇਜੰਟ ਹੈ, ਉਹ ਪਾਸਟ ਹੋ ਜਾਵੇਗਾ। ਇਹ ਗਾਇਨ ਕਰਦੇ ਹਨ ਪਾਸਟ ਦਾ। ਹੁਣ ਤੁਸੀੰ ਪੁਰਸ਼ੋਤਮ ਸੰਗਮਯੁਗ ਤੇ ਹੋ। ਪੁਰਸ਼ੋਤਮ ਅੱਖਰ ਜਰੂਰ ਪਾਉਣਾ ਚਾਹੀਦਾ ਹੈ। ਤੁਸੀੰ ਪ੍ਰੇਜੰਟ ਦੇਖ ਰਹੇ ਹੋ, ਜੋ ਪਾਸਟ ਦਾ ਗਾਇਣ ਹੈ ਉਹ ਹੁਣ ਪ੍ਰੈਕਟਿਕਲ ਹੋ ਰਿਹਾ ਹੈ। ਇਸ ਵਿੱਚ ਕੋਈ ਸੰਸ਼ੇ ਨਹੀਂ ਲਿਆਉਣਾ ਚਾਹੀਦਾ। ਬੱਚੇ ਜਾਣਦੇ ਹਨ ਸੰਗਮਯੁਗ ਵੀ ਹੈ, ਕਲਯੁਗ ਦਾ ਅੰਤ ਵੀ ਹੈ। ਬਰੋਬਰ ਸੰਗਮਯੁਗ 5 ਹਜ਼ਾਰ ਵਰ੍ਹੇ ਪਹਿਲਾਂ ਪਾਸਟ ਹੋ ਗਿਆ ਹੈ, ਹੁਣ ਫਿਰ ਪ੍ਰੇਜੰਟ ਹੈ। ਹੁਣ ਬਾਪ ਆਏ ਹਨ, ਫਿਊਚਰ ਵੀ ਉਹ ਹੀ ਹੋਵੇਗਾ ਜੋ ਪਾਸਟ ਹੋ ਗਿਆ। ਬਾਪ ਰਾਜਯੋਗ ਸਿਖਲਾ ਰਹੇ ਹਨ ਫਿਰ ਸਤਿਯੁਗ ਵਿਚ ਰਾਜ ਪਾਵੋਗੇ। ਹੁਣ ਹੈ ਸੰਗਮਯੁਗ। ਇਹ ਗੱਲ ਤੁਸੀਂ ਬੱਚਿਆਂ ਦੇ ਸਿਵਾਏ ਕੋਈ ਵੀ ਨਹੀਂ ਜਾਣਦੇ। ਤੁਸੀਂ ਪ੍ਰੈਕਟੀਕਲ ਵਿੱਚ ਰਾਜਯੋਗ ਸਿੱਖ ਰਹੇ ਹੋ। ਇਹ ਹੈ ਅਤਿ ਸਹਿਜ। ਜੋ ਵੀ ਛੋਟੇ ਅਤੇ ਵੱਡੇ ਬੱਚੇ ਹਨ, ਸਭਨੂੰ ਇੱਕ ਮੁੱਖ ਗੱਲ ਜ਼ਰੂਰ ਸਮਝਾਉਣੀ ਹੈ ਕਿ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਜਦਕਿ ਵਿਕਰਮ ਵਿਨਾਸ਼ ਹੋਣ ਦਾ ਸਮਾਂ ਹੈ ਤਾਂ ਅਜਿਹਾ ਕੌਣ ਹੋਵੇਗਾ ਜੋ ਵਿਕਰਮ ਕਰੇਗਾ। ਪਰੰਤੂ ਮਾਇਆ ਵਿਕਰਮ ਕਰਵਾ ਦਿੰਦੀ ਹੈ, ਸਮਝਦੇ ਹਨ ਚਮਾਟ ਲੱਗ ਗਈ। ਸਾਡੇ ਤੋਂ ਇਹ ਵੱਡੀ ਭੁੱਲ ਹੋ ਗਈ। ਜਦਕਿ ਬਾਪ ਬੁਲਾਉਂਦੇ ਹਨ ਕਿ ਹੇ ਪਤਿਤ - ਪਾਵਨ ਆਓ। ਹੁਣ ਬਾਪ ਆਇਆ ਹੈ ਪਾਵਨ ਬਣਾਉਣ ਤਾਂ ਪਾਵਨ ਬਣਨਾ ਚਾਹੀਦਾ ਹੈ ਨਾ। ਈਸ਼ਵਰ ਦਾ ਬਣ ਕੇ ਫਿਰ ਪਤਿਤ ਨਹੀਂ ਬਣਨਾ ਚਾਹੀਦਾ। ਸਤਿਯੁਗ ਵਿੱਚ ਸਭ ਪਵਿੱਤਰ ਸਨ। ਇਹ ਭਾਰਤ ਹੀ ਪਾਵਨ ਸੀ। ਗਾਉਂਦੇ ਵੀ ਹਨ ਵਾਈਸ ਲੈਸ ਵਰਲਡ ਅਤੇ ਵਿਸ਼ਸ਼ ਵਰਲਡ। ਉਹ ਸੰਪੂਰਨ ਨਿਰਵਿਕਾਰੀ, ਅਸੀਂ ਵਿਕਾਰੀ ਹਾਂ ਕਿਉਂਕਿ ਅਸੀਂ ਵਿਕਾਰ ਵਿੱਚ ਜਾਂਦੇ ਹਾਂ। ਵਿਕਾਰ ਨਾਮ ਹੀ ਵਿਸ਼ਸ਼ ਦਾ ਹੈ। ਪਤਿਤ ਹੀ ਬੁਲਾਉਂਦੇ ਹਨ ਆਕੇ ਪਾਵਨ ਬਣਾਓ। ਕ੍ਰੋਧੀ ਨਹੀਂ ਬੁਲਾਉਂਦੇ। ਬਾਪ ਵੀ ਫਿਰ ਡਰਾਮਾ ਪਲਾਨ ਅਨੁਸਾਰ ਆਉਂਦੇ ਹਨ। ਜਰਾ ਵੀ ਫਰਕ ਨਹੀਂ ਪੈ ਸਕਦਾ। ਜੋ ਪਾਸਟ ਹੋਇਆ ਸੋ ਪ੍ਰੇਜੰਟ ਹੋ ਰਿਹਾ ਹੈ। ਪਾਸਟ, ਪ੍ਰੇਜੰਟ ਫਿਊਚਰ ਨੂੰ ਜਾਨਣਾ ਉਨ੍ਹਾਂ ਨੂੰ ਹੀ ਤ੍ਰਿਕਾਲਦ੍ਰਸ਼ੀ ਕਿਹਾ ਜਾਂਦਾ ਹੈ। ਇਹ ਯਾਦ ਰੱਖਣਾ ਪਵੇ। ਇਹ ਬੜੀ ਮਿਹਨਤ ਦੀ ਗੱਲ ਹੈ। ਬਾਰ - ਬਾਰ ਭੁੱਲ ਜਾਂਦੇ ਹਨ। ਨਹੀਂ ਤਾਂ ਤੁਸੀਂ ਬੱਚਿਆਂ ਨੂੰ ਕਿੰਨਾ ਅਤਿੰਦਰੀਏ ਸੁੱਖ ਰਹਿਣਾ ਚਾਹੀਦਾ ਹੈ। ਤੁਸੀੰ ਇੱਥੇ ਅਵਿਨਾਸ਼ੀ ਗਿਆਨ ਧਨ ਨਾਲ ਬਹੁਤ - ਬਹੁਤ ਸ਼ਾਹੂਕਾਰ ਬਣ ਰਹੇ ਹੋ। ਜਿੰਨੀ ਜਿਸ ਦੀ ਧਾਰਨਾ ਹੈ, ਉਹ ਬਹੁਤ ਸ਼ਾਹੂਕਾਰ ਬਣ ਰਹੇ ਹਨ, ਪਰੰਤੂ ਨਵੀਂ ਦੁਨੀਆਂ ਦੇ ਲਈ। ਤੁਸੀਂ ਜਾਣਦੇ ਹੋ ਅਸੀਂ ਜੋ ਕੁਝ ਕਰਦੇ ਹਾਂ ਸੋ ਫਿਰ ਫਿਊਚਰ ਨਵੀਂ ਦੁਨੀਆਂ ਦੇ ਲਈ। ਬਾਪ ਆਏ ਹੀ ਹਨ ਨਵੀਂ ਦੁਨੀਆਂ ਦੀ ਸਥਾਪਨਾ ਕਰਨ। ਪੁਰਾਣੀ ਦੁਨੀਆਂ ਦਾ ਵਿਨਾਸ਼ ਕਰਨ। ਹੂਬਹੂ ਕਲਪ ਪਹਿਲਾਂ ਮਿਸਲ ਹੀ ਹੋਵੇਗਾ। ਤੁਸੀਂ ਬੱਚੇ ਵੀ ਵੇਖੋਗੇ। ਨੇਚੂਰਲ ਕਲੈਮੀਟੀਜ਼ ਵੀ ਹੋਣੀਆਂ ਹਨ। ਅਰਥਕੁਵੇਕ ਹੋਈ ਅਤੇ ਖ਼ਤਮ। ਭਾਰਤ ਵਿੱਚ ਕਿੰਨੀ ਅਰਥਕੁਵੇਕ ਹੋਵੇਗੀ। ਅਸੀਂ ਤਾਂ ਕਹਿੰਦੇ ਹਾਂ - ਇਹ ਤਾਂ ਹੋਣਾ ਹੀ ਹੈ। ਕਲਪ ਪਹਿਲਾਂ ਵੀ ਹੋਇਆ ਸੀ ਤਾਂ ਤੇ ਕਹਿੰਦੇ ਹਨ ਸੋਨੀ ਦਵਾਰਕਾ ਹੇਠਾਂ ਚਲੀ ਗਈ ਹੈ। ਬੱਚਿਆਂ ਨੇ ਇਹ ਚੰਗੀ ਤਰ੍ਹਾਂ ਬੁੱਧੀ ਵਿੱਚ ਬਿਠਾਉਣਾ ਚਾਹੀਦਾ ਹੈ ਕਿ ਅਸੀਂ 5 ਹਜ਼ਾਰ ਵਰ੍ਹੇ ਪਹਿਲਾਂ ਵੀ ਇਹ ਨਾਲੇਜ਼ ਲਈ ਸੀ। ਇਸ ਵਿੱਚ ਜਰਾ ਵੀ ਫਰਕ ਨਹੀਂ। ਬਾਬਾ 5 ਹਜ਼ਾਰ ਵਰ੍ਹੇ ਪਹਿਲਾਂ ਵੀ ਅਸੀਂ ਤੁਹਾਡੇ ਤੋਂ ਵਰਸਾ ਲਿਆ ਸੀ। ਅਸੀਂ ਕਈ ਵਾਰ ਤੁਹਾਡੇ ਤੋਂ ਵਰਸਾ ਲਿਆ ਹੈ। ਉਸਦੀ ਗਿਣਤੀ ਨਹੀਂ ਹੋ ਸਕਦੀ। ਕਿੰਨੀ ਵਾਰ ਤੁਸੀੰ ਵਿਸ਼ਵ ਦੇ ਮਾਲਿਕ ਬਣਦੇ ਹੋ, ਫਿਰ ਫਕੀਰ ਬਣਦੇ ਹੋ। ਇਸ ਵਕ਼ਤ ਭਾਰਤ ਪੂਰਾ ਫਕੀਰ ਹੈ। ਤੁਸੀੰ ਲਿਖਦੇ ਵੀ ਹੋ ਡਰਾਮਾ ਪਲਾਨ ਅਨੁਸਾਰ। ਉਹ ਡਰਾਮਾ ਅੱਖਰ ਨਹੀਂ ਕਹਿੰਦੇ। ਉਨ੍ਹਾਂ ਦਾ ਪਲਾਨ ਹੀ ਆਪਣਾ ਹੈ।

ਤੁਸੀਂ ਕਹਿੰਦੇ ਹੋ ਡਰਾਮਾ ਦੇ ਪਲਾਨ ਅਨੁਸਾਰ ਅਸੀਂ ਫਿਰ ਤੋਂ ਸਥਾਪਨਾ ਕਰ ਰਹੇ ਹਾਂ 5 ਹਜ਼ਾਰ ਵਰ੍ਹੇ ਪਹਿਲਾਂ ਮੁਆਫ਼ਿਕ। ਕਲਪ ਪਹਿਲਾਂ ਜੋ ਕਰਤਵਿਆ ਕੀਤਾ ਸੀ ਉਹ ਹੁਣ ਵੀ ਸ਼੍ਰੀਮਤ ਦਵਾਰਾ ਕਰਦੇ ਹਾਂ। ਸ਼੍ਰੀਮਤ ਦਵਾਰਾ ਹੀ ਸ਼ਕਤੀ ਲੈਂਦੇ ਹਾਂ। ਸ਼ਿਵ ਸ਼ਕਤੀ ਨਾਮ ਵੀ ਹੈ ਨਾ। ਤਾਂ ਤੁਸੀਂ ਸ਼ਿਵ ਸ਼ਕਤੀਆਂ ਦੇਵੀਆਂ ਹੋ, ਜਿੰਨ੍ਹਾਂ ਦਾ ਮੰਦਿਰ ਵਿੱਚ ਵੀ ਪੂਜਣ ਹੁੰਦਾ ਹੈ। ਤੁਸੀੰ ਹੀ ਦੇਵੀਆਂ ਹੋ ਜੋ ਫਿਰ ਵਿਸ਼ਵ ਦਾ ਰਾਜ ਪਾਉਂਦੀਆਂ ਹੋ। ਜਗਤ ਅੰਬਾ ਨੂੰ ਵੇਖੋ ਕਿੰਨੀ ਪੂਜਾ ਹੈ। ਅਨੇਕ ਨਾਮ ਰੱਖ ਦਿੱਤੇ ਹਨ। ਹੈ ਤਾਂ ਇੱਕ ਹੀ। ਜਿਵੇਂ ਬਾਪ ਵੀ ਇੱਕ ਹੀ ਸ਼ਿਵ ਹੈ। ਤੁਸੀਂ ਵੀ ਵਿਸ਼ਵ ਨੂੰ ਸ੍ਵਰਗ ਬਨਾਉਂਦੇ ਹੋ ਤਾਂ ਤੁਹਾਡੀ ਪੂਜਾ ਹੁੰਦੀ ਹੈ। ਅਨੇਕ ਦੇਵੀਆਂ ਹਨ, ਲਕਸ਼ਮੀ ਦੀ ਕਿੰਨੀ ਪੂਜਾ ਕਰਦੇ ਹਨ। ਦੀਪਮਾਲਾ ਦੇ ਦਿਨ ਮਹਾਲਕਸ਼ਮੀ ਦੀ ਪੂਜਾ ਕਰਦੇ ਹਨ। ਉਹ ਹੋਈ ਹੈਡ, ਮਹਾਰਾਜਾ - ਮਹਾਰਾਣੀ ਮਿਲਕੇ ਮਹਾਲਕਸ਼ਮੀ ਕਹਿ ਦਿੰਦੇ ਹਨ। ਉਸ ਵਿੱਚ ਦੋਵੇਂ ਆ ਜਾਂਦੇ ਹਨ। ਅਸੀਂ ਵੀ ਮਹਾਲਕਸ਼ਮੀ ਦੀ ਪੂਜਾ ਕਰਦੇ ਸੀ, ਧਨ ਵ੍ਰਿਧੀ ਨੂੰ ਪਾਇਆ ਤਾਂ ਸਮਝਣਗੇ ਮਹਾਲਕਸ਼ਮੀ ਦੀ ਕ੍ਰਿਪਾ ਹੋਈ। ਬਸ ਹਰ ਵਰ੍ਹੇ ਪੂਜਾ ਕਰਦੇ ਹਨ। ਅੱਛਾ, ਉਸ ਤੋਂ ਧਨ ਮੰਗਦੇ ਹਨ, ਦੇਵੀ ਤੋਂ ਕੀ ਮੰਗਣ? ਤੁਸੀਂ ਸੰਗਮਯੁਗੀ ਦੇਵੀਆਂ ਸ੍ਵਰਗ ਦਾ ਵਰਦਾਨ ਦੇਣ ਵਾਲੀਆਂ ਹੋ। ਮਨੁੱਖਾਂ ਨੂੰ ਇਹ ਪਤਾ ਨਹੀਂ ਹੈ ਕਿ ਦੇਵੀਆਂ ਤੋਂ ਸ੍ਵਰਗ ਦੀਆਂ ਸਭ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਤੁਸੀਂ ਦੇਵੀਆਂ ਹੋ ਨਾ। ਮਨੁੱਖਾਂ ਨੂੰ ਗਿਆਨ ਦਾਨ ਕਰਦੀਆਂ ਹੋ। ਜਿਸ ਨਾਲ ਸਭ ਕਾਮਨਾਵਾਂ ਪੂਰੀਆਂ ਕਰ ਦਿੰਦੀਆਂ ਹੋ। ਬਿਮਾਰੀ ਆਦਿ ਹੋਵੇਗੀ ਤਾਂ ਦੇਵੀਆਂ ਨੂੰ ਕਹਿਣਗੇ ਠੀਕ ਕਰੋ। ਰੱਖਿਆ ਕਰੋ ਅਨੇਕ ਤਰ੍ਹਾਂ ਦੀਆਂ ਦੇਵੀਆਂ ਹਨ। ਤੁਸੀਂ ਹੋ ਸੰਗਮਯੁਗ ਦੀਆਂ ਸ਼ਿਵ ਸ਼ਕਤੀ ਦੇਵੀਆਂ। ਤੁਸੀੰ ਹੀ ਸ੍ਵਰਗ ਦਾ ਵਰਦਾਨ ਦਿੰਦੀਆਂ ਹੋ। ਬਾਪ ਵੀ ਦਿੰਦੇ ਹਨ, ਬੱਚੇ ਵੀ ਦਿੰਦੇ ਹਨ। ਮਹਾਲਕਸ਼ਮੀ ਵਿਖਾਉਂਦੇ ਹਨ। ਨਾਰਾਇਣ ਨੂੰ ਗੁਪਤ ਕਰ ਦਿੰਦੇ ਹਨ। ਬਾਪ ਤੁਹਾਡਾ ਬੱਚਿਆਂ ਦਾ ਕਿੰਨਾ ਪ੍ਰਭਾਵ ਵਧਾਉਂਦਾ ਹੈ। ਦੇਵੀਆਂ 21 ਜਨਮ ਦੇ ਲਈ ਸੁੱਖ ਦੀਆਂ ਸਭ ਕਾਮਨਾਵਾਂ ਪੂਰੀਆਂ ਕਰਦੀਆਂ ਹਨ। ਲਕਸ਼ਮੀ ਤੋਂ ਧਨ ਮੰਗਦੇ ਹਨ। ਧਨ ਦੇ ਲਈ ਹੀ ਮਨੁੱਖ ਅੱਛਾ ਧੰਧਾ ਆਦਿ ਕਰਦੇ ਹਨ। ਤੁਹਾਨੂੰ ਤਾਂ ਬਾਪ ਆਕੇ ਸਾਰੇ ਵਿਸ਼ਵ ਦਾ ਮਾਲਿਕ ਬਨਾਉਂਦੇ ਹਨ, ਅਥਾਹ ਧਨ ਦਿੰਦੇ ਹਨ। ਸ਼੍ਰੀਲਕਸ਼ਮੀ - ਨਾਰਾਇਣ ਵਿਸ਼ਵ ਦੇ ਮਾਲਿਕ ਸਨ। ਹੁਣ ਕੰਗਾਲ ਹਨ। ਹੁਣ ਤੁਸੀਂ ਜਾਣਦੇ ਹੋ ਰਾਜਾਈ ਕੀਤੀ, ਫਿਰ ਕਿਵ਼ੇਂ ਹੋਲੀ - ਹੋਲੀ ਉਤਰਦੀ ਕਲਾ ਹੁੰਦੀ ਹੈ। ਪੁਨਰਜਨਮ ਲੈਂਦੇ - ਲੈਂਦੇ ਕਲਾ ਘੱਟ ਹੁੰਦੇ - ਹੁੰਦੇ ਹੁਣ ਵੇਖੋ ਕੀ ਹਾਲਾਤ ਆਕੇ ਹੋਈ ਹੈ! ਇਹ ਵੀ ਨਵੀਂ ਗੱਲ ਨਹੀਂ। ਹਰ 5 ਹਜ਼ਾਰ ਵਰ੍ਹੇ ਬਾਦ ਚੱਕਰ ਫਿਰਦਾ ਰਹਿੰਦਾ ਹੈ। ਹੁਣ ਭਾਰਤ ਕਿੰਨਾ ਕੰਗਾਲ ਹੈ। ਰਾਵਣ ਰਾਜ ਹੈ। ਕਿੰਨਾ ਉੱਚ ਨੰਬਰਵਨ ਸੀ, ਹੁਣ ਲਾਸ੍ਟ ਨੰਬਰ ਹੈ। ਲਾਸ੍ਟ ਵਿੱਚ ਨਾ ਆਵੇ ਤਾਂ ਨੰਬਰਵਨ ਕਿਵ਼ੇਂ ਜਾਵੇ। ਹਿਸਾਬ ਹੈ ਨਾ। ਧੀਰਜ ਨਾਲ ਜੇਕਰ ਵਿਚਾਰ ਸਾਗਰ ਮੰਥਨ ਕਰੀਏ ਤਾਂ ਸਭ ਗੱਲਾਂ ਆਪੇਹੀ ਬੁੱਧੀ ਵਿੱਚ ਆ ਜਾਣਗੀਆਂ। ਕਿੰਨੀਆਂ ਮਿੱਠੀਆਂ - ਮਿੱਠੀਆਂ ਗੱਲਾਂ ਹਨ। ਹੁਣ ਤਾਂ ਤੁਸੀਂ ਸਾਰੇ ਸ੍ਰਿਸ਼ਟੀ ਚੱਕਰ ਨੂੰ ਜਾਣ ਗਏ ਹੋ। ਪੜ੍ਹਾਈ ਸਿਰਫ਼ ਸਕੂਲ ਵਿੱਚ ਨਹੀਂ ਪੜ੍ਹੀ ਜਾਂਦੀ। ਟੀਚਰ ਸਬਕ ( ਲੈਸਨ ) ਦਿੰਦੇ ਹਨ ਘਰ ਵਿੱਚ ਪੜ੍ਹਨ ਦੇ ਲਈ, ਜਿਸ ਨੂੰ ਅਸੀਂ ਹੋਮਵਰਕ ਕਹਿੰਦੇ ਹਾਂ। ਬਾਪ ਵੀ ਤੁਹਾਡੇ ਘਰ ਦੇ ਲਈ ਪੜ੍ਹਾਈ ਦਿੰਦੇ ਹਨ। ਦਿਨ ਵਿੱਚ ਭਾਵੇਂ ਧੰਧਾ ਆਦਿ ਵੀ ਕਰੋ, ਸ਼ਰੀਰ ਨਿਰਵਾਹ ਤੇ ਕਰਨਾ ਹੀ ਹੈ। ਅਮ੍ਰਿਤਵੇਲੇ ਤਾਂ ਸਭ ਨੂੰ ਫ਼ੁਰਸਤ ਰਹਿੰਦੀ ਹੈ। ਸਵੇਰੇ - ਸਵੇਰੇ ਦੋ ਤਿੰਨ ਵਜੇ ਦਾ ਸਮਾਂ ਬਹੁਤ ਵਧੀਆ ਹੈ। ਉਸ ਵੇਲੇ ਉੱਠਕੇ ਬਾਪ ਨੂੰ ਪਿਆਰ ਨਾਲ ਯਾਦ ਕਰੋ। ਬਾਕੀ ਇਨ੍ਹਾਂ ਵਿਕਾਰਾਂ ਨੇ ਹੀ ਤੁਹਾਨੂੰ ਆਦਿ - ਮੱਧ - ਅੰਤ ਦੁਖੀ ਕੀਤਾ ਹੈ। ਰਾਵਣ ਨੂੰ ਸਾੜਦੇ ਹਨ ਪ੍ਰੰਤੂ ਇਸ ਦਾ ਵੀ ਅਰਥ ਕੁਝ ਨਹੀਂ ਜਾਣਦੇ। ਬਸ ਸਿਰ੍ਫ ਪਰੰਪਰਾ ਤੋੰ ਰਾਵਣ ਨੂੰ ਜਲਾਉਣ ਦੀ ਰਸਮ ਚੱਲੀ ਆਈ ਹੈ। ਡਰਾਮਾ ਅਨੁਸਾਰ ਇਹ ਵੀ ਨੂੰਧ ਹੈ। ਰਾਵਣ ਨੂੰ ਮਾਰਦੇ ਆਏ ਹਨ ਲੇਕਿਨ ਰਾਵਣ ਮਰਦਾ ਹੀ ਨਹੀਂ। ਹੁਣ ਤੁਸੀਂ ਬੱਚੇ ਜਾਣਦੇ ਹੋ ਇਸ ਰਾਵਣ ਨੂੰ ਸਾੜਨਾ ਬੰਦ ਕਦੋਂ ਹੋਵੇਗਾ। ਤੁਸੀਂ ਹੁਣ ਸੱਚੀ - ਸੱਚੀ ਸਤ - ਨਾਰਾਇਣ ਦੀ ਕਥਾ ਸੁਣਦੇ ਹੋ। ਤੁਸੀਂ ਜਾਣਦੇ ਹੋ ਕਿ ਸਾਨੂੰ ਹੁਣ ਬਾਪ ਤੋਂ ਵਰਸਾ ਮਿਲਦਾ ਹੈ। ਬਾਪ ਨੂੰ ਨਾ ਜਾਨਣ ਦੇ ਕਾਰਨ ਹੀ ਸਭ ਨਿਧਨ ਦੇ ਹਨ। ਬਾਪ ਜੋ ਭਾਰਤ ਨੂੰ ਸ੍ਵਰਗ ਬਣਾਉਂਦੇ ਹਨ ਉਨ੍ਹਾਂਨੂੰ ਵੀ ਨਹੀਂ ਜਾਣਦੇ ਹਨ। ਇਹ ਵੀ ਡਰਾਮਾ ਵਿੱਚ ਨੂੰਧ ਹੈ। ਸੀੜੀ ਉਤਰਦੇ ਤਮੋਪ੍ਰਧਾਨ ਬਣੇ ਤਾਂ ਤੇ ਫਿਰ ਬਾਪ ਆਵੇ। ਪਰੰਤੂ ਆਪਣੇ ਨੂੰ ਤਮੋਪ੍ਰਧਾਨ ਸਮਝਦੇ ਥੋੜ੍ਹੇ ਹੀ ਹਨ। ਬਾਪ ਕਹਿੰਦੇ ਹਨ ਇਸ ਸਮੇਂ ਸਾਰਾ ਝਾੜ ਜੜ੍ਹਜੜ੍ਹੀਭੂਤ ਅਵਸਥਾ ਨੂੰ ਪਾਇਆ ਹੈ। ਇੱਕ ਵੀ ਸਤੋਪ੍ਰਧਾਨ ਨਹੀਂ। ਸਤੋਪ੍ਰਧਾਨ ਹੁੰਦੇ ਹੀ ਹਨ ਸ਼ਾਂਤੀਧਾਮ ਅਤੇ ਸੁਖਧਾਮ ਵਿੱਚ। ਹੁਣ ਹਨ ਤਮੋਪ੍ਰਧਾਨ। ਬਾਪ ਹੀ ਆਕੇ ਤੁਹਾਨੂੰ ਬੱਚਿਆਂ ਨੀ ਅਗਿਆਨ ਨੀਂਦ ਤੋੰ ਜਗਾਉਂਦੇ ਹਨ। ਤੁਸੀਂ ਫਿਰ ਹੋਰਾਂ ਨੂੰ ਜਗਾਉਂਦੇ ਹੋ। ਜਗਦੇ ਰਹਿੰਦੇ ਹਨ। ਜਿਵੇਂ ਮਨੁੱਖ ਮਰਦੇ ਹਨ ਤਾਂ ਉਨ੍ਹਾਂ ਦਾ ਦੀਵਾ ਜਗਾਉਂਦੇ ਹਨ ਕਿ ਰੋਸ਼ਨੀ ਵਿੱਚ ਆ ਜਾਵੇ। ਹੁਣ ਇਹ ਹੈ ਘੋਰ ਹਨ੍ਹੇਰਾ, ਆਤਮਾਵਾਂ ਆਪਣੇ ਘਰ ਵਾਪਿਸ ਜਾ ਨਹੀ ਸਕਦੀਆਂ। ਭਾਵੇਂ ਦਿਲ ਹੁੰਦੀ ਹੈ ਦੁਖ ਤੋਂ ਛੁਟੀਏ। ਪਰੰਤੂ ਇੱਕ ਵੀ ਛੁੱਟ ਨਹੀਂ ਸਕਦਾ।

ਜਿਹੜੇ ਬੱਚਿਆਂ ਨੂੰ ਪੁਰਸ਼ੋਤਮ ਸੰਗਮਯੁਗ ਦੀ ਸਮ੍ਰਿਤੀ ਰਹਿੰਦੀ ਹੈ ਉਹ ਗਿਆਨ ਰਤਨਾਂ ਦਾ ਦਾਨ ਕੀਤੇ ਬਿਗਰ ਰਹਿ ਨਹੀਂ ਸਕਦੇ। ਜਿਵੇਂ ਮਨੁੱਖ ਪੁਰਸ਼ੋਤਮ ਮਹੀਨੇ ਵਿੱਚ ਬਹੁਤ ਦਾਨ - ਪੁੰਨ ਕਰਦੇ ਹਨ, ਇਵੇਂ ਇਸ ਪੁਰਸ਼ੋਤਮ ਸੰਗਮਯੁਗ ਵਿੱਚ ਤੁਹਾਨੂੰ ਗਿਆਨ ਰਤਨਾਂ ਦਾ ਦਾਨ ਕਰਨਾ ਹੈ। ਇਹ ਵੀ ਸਮਝਦੇ ਹੋ ਖੁਦ ਪਰਮਪਿਤਾ ਪ੍ਰਮਾਤਮਾ ਪੜ੍ਹਾ ਰਹੇ ਹਨ, ਕ੍ਰਿਸ਼ਨ ਦੀ ਗੱਲ ਨਹੀਂ। ਕ੍ਰਿਸ਼ਨ ਤੇ ਹੈ ਸਤਯੁਗ ਦਾ ਪਹਿਲਾ ਪ੍ਰਿੰਸ, ਫਿਰ ਤਾਂ ਉਹ ਪੁਨਰਜਨਮ ਲੈਂਦੇ ਆਉਂਦੇ ਹਨ। ਬਾਬਾ ਨੇ ਪਾਸਟ, ਪ੍ਰੇਜੰਟ, ਫਿਊਚਰ ਦਾ ਵੀ ਰਾਜ਼ ਸਮਝਾਇਆ ਹੈ। ਤੁਸੀਂ ਤ੍ਰਿਕਾਲਦਰਸ਼ੀ ਬਣਦੇ ਹੋ, ਹੋਰ ਕੋਈ ਤ੍ਰਿਕਾਲਦਰਸ਼ੀ ਬਣਾ ਨਹੀਂ ਸਕਦੇ ਸਿਵਾਏ ਬਾਪ ਦੇ। ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਬਾਪ ਨੂੰ ਹੀ ਹੈ, ਉਨ੍ਹਾਂ ਹੀ ਗਿਆਨ ਦਾ ਸਗਰ ਕਿਹਾ ਜਾਂਦਾ ਹੈ, ਉੱਚ ਤੋੰ ਉੱਚ ਭਗਵਾਨ ਹੀ ਗਾਇਆ ਹੈ, ਉਹ ਹੀ ਰਚਤਾ ਹੈ। ਹੈਵਿਨਲੀ ਗੌਡ ਫਾਦਰ ਸ਼ਬਦ ਬੜਾ ਕਲੀਅਰ ਹੈ - ਹੈਵਿਨ ਸਥਾਪਨ ਕਰਨ ਵਾਲਾ। ਸ਼ਿਵ ਜੇਯੰਤੀ ਵੀ ਮਨਾਉਂਦੇ ਹਨ ਪ੍ਰੰਤੂ ਉਹ ਕਦੋਂ ਆਏ, ਕੀ ਕੀਤਾ - ਇਹ ਕੁਝ ਵੀ ਜਾਣਦੇ ਨਹੀਂ। ਜੇਯੰਤੀ ਦੇ ਅਰਥ ਦਾ ਵੀ ਪਤਾ ਨਹੀਂ ਤਾਂ ਫਿਰ ਮਨਾ ਕੇ ਕੀ ਕਰਣਗੇ, ਇਹ ਵੀ ਡਰਾਮੇ ਵਿੱਚ ਸਭ ਹੈ। ਇਸ ਵਕਤ ਹੀ ਤੁਸੀਂ ਬੱਚੇ ਡਰਾਮੇ ਦੇ ਆਦਿ - ਮੱਧ- ਅੰਤ ਨੂੰ ਜਾਣਦੇ ਹੋ ਫਿਰ ਕਦੇ ਨਹੀਂ। ਫਿਰ ਜਦੋਂ ਬਾਬਾ ਆਵੇਗਾ ਉਦੋਂ ਹੀ ਜਾਣੋਗੇ। ਹੁਣ ਤੁਹਾਨੂੰ ਇਹ ਸਮ੍ਰਿਤੀ ਆਈ ਹੈ - 84 ਦਾ ਚਕ੍ਰ ਕਿਵੇਂ ਫਿਰਦਾ ਹੈ। ਭਗਤੀ ਮਾਰਗ ਵਿੱਚ ਕੀ ਹੈ, ਉਨ੍ਹਾਂ ਤੋਂ ਤਾਂ ਕੁਝ ਵੀ ਮਿਲਦਾ ਨਹੀਂ। ਕਿੰਨੇ ਭਗਤ ਲੋਕੀ ਭੀੜ ਵਿੱਚ ਧੱਕੇ ਖਾਣ ਜਾਂਦੇ ਹਨ, ਬਾਬਾ ਨੇ ਤੁਹਾਨੂੰ ਉਨ੍ਹਾਂ ਤੋਂ ਛੁੱਡਾ ਦਿੱਤਾ। ਹੁਣ ਤੁਸੀਂ ਜਾਣਦੇ ਹੋ ਅਸੀਂ ਸ਼੍ਰੀਮਤ ਤੇ ਭਾਰਤ ਨੂੰ ਫਿਰ ਸਵਰਗ ਬਣਾ ਰਹੇ ਹਾਂ। ਸ਼੍ਰੀਮਤ ਨਾਲ ਹੀ ਸ਼੍ਰੇਸ਼ਠ ਬਣਦੇ ਹਾਂ। ਸ਼੍ਰੀਮਤ ਸੰਗਮ ਤੇ ਹੀ ਮਿਲਦੀ ਹੈ। ਤੁਸੀਂ ਪੂਰੀ ਤਰ੍ਹਾਂ ਨਾਲ ਜਾਣਦੇ ਹੋ ਅਸੀਂ ਕੌਣ ਸੀ, ਫਿਰ ਕਿਵੇਂ ਅਜਿਹੇ ਬਣੇ ਹਾਂ, ਹੁਣ ਫਿਰ ਪੁਰਸ਼ਾਰਥ ਕਰ ਰਹੇ ਹਾਂ। ਪੁਰਸ਼ਾਰਥ ਕਰਦੇ - ਕਰਦੇ ਬੱਚੇ ਜੇਕਰ ਕਦੇ ਫੇਲ ਹੋ ਜਾਵੋ ਤਾਂ ਬਾਪ ਨੂੰ ਸਮਾਚਾਰ ਦੇਵੋ। ਬਾਪ ਸਾਵਧਾਨੀ ਦੇਣਗੇ ਫਿਰ ਤੋਂ ਖੜ੍ਹੇ ਹੋਣ ਦੀ। ਕਦੇ ਵੀ ਫੇਲਿਅਰ ਹੋ ਬੈਠ ਨਹੀਂ ਜਾਣਾ ਹੈ। ਫ਼ਿਰ ਤੋਂ ਖੜ੍ਹੇ ਹੋ ਜਾਵੋ, ਦਵਾਈ ਕਰ ਲਓ। ਸਰਜਨ ਤਾਂ ਬੈਠਾ ਹੈ ਨਾ। ਬਾਬਾ ਸਮਝਾਉਂਦੇ ਹਨ ਪੰਜ ਮੰਜਿਲਾਂ ਤੋਂ ਡਿੱਗਣ ਅਤੇ ਦੋ ਮੰਜਿਲਾਂ ਤੋੰ ਡਿੱਗਣ ਦਾ ਫਰਕ ਕਿੰਨਾ ਹੈ। ਕਾਮ ਵਿਕਾਰ ਹੈ ਪੰਜ ਮੰਜਿਲ, ਇਸਲਈ ਬਾਬਾ ਨੇ ਕਿਹਾ ਹੈ ਕਾਮ ਮਹਾਸ਼ਤਰੂ ਹੈ, ਉਸਨੇ ਤੁਹਾਨੂੰ ਪਤਿਤ ਬਣਾਇਆ ਹੈ, ਹੁਣ ਪਾਵਨ ਬਣੋ। ਪਤਿਤ - ਪਾਵਨ ਬਾਪ ਹੀ ਆਕੇ ਪਾਵਨ ਬਣਾਉਂਦੇ ਹਨ। ਜ਼ਰੂਰ ਸੰਗਮ ਤੇ ਬਣਾਉਣਗੇ। ਕਲਯੁਗ ਅੰਤ ਅਤੇ ਸਤਿਯੁਗ ਆਦਿ ਦਾ ਇਹ ਸੰਗਮ ਹੈ।

ਬੱਚੇ ਜਾਣਦੇ ਹਨ - ਬਾਪ ਹੁਣ ਕਲਮ ਲਗਾ ਰਹੇ ਹਨ ਫਿਰ ਪੂਰਾ ਝਾੜ ਇੱਥੇ ਵਧੇਗਾ। ਬ੍ਰਾਹਮਣਾਂ ਦਾ ਝਾੜ ਵਧੇਗਾ ਫਿਰ ਸੂਰਜਵੰਸ਼ੀ - ਚੰਦ੍ਰਵੰਸ਼ੀ ਵਿੱਚ ਜਾਕੇ ਸੁਖ ਭੋਗਣਗੇ। ਕਿੰਨਾ ਸਹਿਜ ਸਮਝਿਆ ਜਾਂਦਾ ਹੈ। ਅੱਛਾ, ਮੁਰਲੀ ਨਹੀਂ ਮਿਲਦੀ ਹੈ, ਬਾਪ ਨੂੰ ਯਾਦ ਕਰੋ। ਇਹ ਬੁੱਧੀ ਵਿੱਚ ਪੱਕਾ ਕਰੋ ਕਿ ਸ਼ਿਵਬਾਬਾ ਬ੍ਰਹਮਾ ਤਨ ਤੋੰ ਸਾਨੂੰ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਸ਼ਨੂੰ ਦੇ ਘਰਾਣੇ ਵਿੱਚ ਚਲੇ ਜਾਵੋਗੇ। ਸਾਰਾ ਮਦਾਰ ਪੁਰਸ਼ਾਰਥ ਤੇ ਹੈ। ਕਲਪ - ਕਲਪ ਜੋ ਪੁਰਸ਼ਾਰਥ ਕੀਤਾ ਹੈ ਹੂਬਹੂ ਉਹ ਹੀ ਚੱਲੇਗਾ। ਅੱਧਾ ਕਲਪ ਦੇਹ - ਅਭਿਮਾਨੀ ਬਣੇ ਹੋ, ਹੁਣ ਦੇਹੀ - ਅਭਿਮਾਨੀ ਬਣਨ ਦਾ ਪੂਰਾ ਪੁਰਸ਼ਾਰਥ ਕਰੋ, ਇਸ ਵਿੱਚ ਹੈ ਮਿਹਨਤ। ਪੜ੍ਹਾਈ ਤਾਂ ਸਹਿਜ ਹੈ, ਮੁੱਖ ਹੈ ਪਾਵਨ ਬਣਨ ਦੀ ਗੱਲ। ਬਾਪ ਨੂੰ ਭੁੱਲਣਾ ਇਹ ਤਾਂ ਵੱਡੀ ਭੁੱਲ ਹੈ। ਦੇਹ - ਅਭਿਮਾਨ ਵਿੱਚ ਆਉਣ ਨਾਲ ਹੀ ਭੁੱਲਦੇ ਹੋ। ਸ਼ਰੀਰ ਨਿਰਵਾਹ ਅਰਥ ਧੰਧਾ ਆਦਿ ਭਾਵੇਂ 8 ਘੰਟੇ ਕਰੋ, ਬਾਕੀ 8 ਘੰਟੇ ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰਨਾ ਹੈ। ਉਹ ਅਵਸਥਾ ਜਲਦੀ ਨਹੀਂ ਹੋਵੇਗੀ। ਅੰਤ ਵਿੱਚ ਜਦੋਂ ਉਹ ਅਵਸਥਾ ਹੋਵੇਗੀ ਉਦੋਂ ਵਿਨਾਸ਼ ਹੋਵੇਗਾ। ਕਰਮਾਤੀਤ ਅਵਸਥਾ ਹੋਈ ਤਾਂ ਫਿਰ ਇਹ ਸ਼ਰੀਰ ਠਹਿਰ ਨਹੀਂ ਸਕੇਗਾ, ਛੁੱਟ ਜਾਵੇਗਾ ਕਿਉਂਕਿ ਆਤਮਾ ਪਵਿੱਤਰ ਬਣ ਗਈ ਨਾ। ਜਦੋਂ ਨੰਬਰਵਾਰ ਕਰਮਾਤੀਤ ਅਵਸਥਾ ਹੋ ਜਾਵੇਗੀ ਉਦੋਂ ਲੜਾਈ ਸ਼ੁਰੂ ਹੋਵੇਗੀ, ਉਦੋਂ ਤੱਕ ਰਿਹਰਸਲ ਹੁੰਦੀ ਰਹੇਗੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਪੁਰਸ਼ੋਤਮ ਮਹੀਨੇ ਵਿੱਚ ਅਵਿਨਾਸ਼ੀ ਗਿਆਨ ਰਤਨਾਂ ਦਾ ਦਾਨ ਕਰਨਾ ਹੈ। ਅਮ੍ਰਿਤਵੇਲੇ ਉੱਠ ਵਿਚਾਰ ਸਾਗਰ ਮੰਥਨ ਕਰਨਾ ਹੈ। ਸ਼੍ਰੀਮਤ ਤੇ ਸ਼ਰੀਰ ਨਿਰਵਾਹ ਕਰਦੇ ਹੋਏ ਬਾਪ ਨੇ ਜੋ ਹੋਮ ਵਰਕ ਦਿੱਤਾ ਹੈ, ਉਹ ਵੀ ਜ਼ਰੂਰ ਕਰਨਾ ਹੈ।

2. ਪੁਰਸ਼ਾਰਥ ਵਿੱਚ ਕਦੇ ਰੁਕਾਵਟ ਆਵੇ ਤਾਂ ਬਾਪ ਨੂੰ ਸਮਾਚਾਰ ਦੇਕੇ ਸ਼੍ਰੀਮਤ ਲੈਣੀ ਹੈ। ਸਰਜਨ ਨੂੰ ਸਭ ਸੁਣਾਉਣਾ ਹੈ। ਵਿਕਰਮ ਵਿਨਾਸ਼ ਕਰਨ ਦੇ ਸਮੇਂ ਕੋਈ ਵੀ ਵਿਕਰਮ ਨਹੀਂ ਕਰਨਾ ਹੈ।

ਵਰਦਾਨ:-
ਦੇਹ , ਸੰਬੰਧ ਅਤੇ ਵੈਭਵਾਂ ਦੇ ਬੰਧਨ ਤੋਂ ਸਵਤੰਤਰ ਬਾਪ ਸਮਾਨ ਕਰਮਾਤੀਤ ਭਵ :

ਜੋ ਨਿਮਿਤ ਮਾਤਰ ਡਾਇਰੈਕਸ਼ਨ ਪ੍ਰਮਾਣ ਨੂੰ ਸੰਭਾਲਦੇ ਹੋਏ ਆਤਮਿਕ ਸਵਰੂਪ ਵਿੱਚ ਰਹਿੰਦੇ ਹਨ, ਮੋਹ ਦੇ ਕਾਰਨ ਨਹੀਂ, ਉਨ੍ਹਾਂਨੂੰ ਜੇਕਰ ਹੁਣੇ -ਹੁਣੇ ਆਰਡਰ ਹੋਵੇ ਕਿ ਚਲੇ ਆਓ ਤਾਂ ਚਲੇ ਆਉਣਗੇ। ਬਿਗੂਲ ਵੱਜੇ ਅਤੇ ਸੋਚਣ ਵਿੱਚ ਹੀ ਸਮਾਂ ਨਾ ਚਲਾ ਜਾਵੇ - ਉਦੋਂ ਕਹਾਂਗੇ ਨਸ਼ਟੋਮੋਹਾ ਇਸਲਈ ਸਦੈਵ ਆਪਣੇ ਨੂੰ ਚੈਕ ਕਰਨਾ ਹੈ ਕਿ ਦੇਹ ਦਾ, ਸੰਬੰਧ ਦਾ, ਵੈਭਵਾਂ ਦਾ ਬੰਧਨ ਆਪਣੇ ਵੱਲ ਖਿੱਚਦਾ ਤੇ ਨਹੀਂ ਹੈ। ਜਿੱਥੇ ਬੰਧਨ ਹੋਵੇਗਾ ਉੱਥੇ ਆਕਰਸ਼ਣ ਹੋਵੇਗੀ। ਲੇਕਿਨ ਜੋ ਸਵਤੰਤਰ ਹਨ ਉਹ ਬਾਪ ਸਮਾਨ ਕਰਮਾਤੀਤ ਸਥਿਤੀ ਦੇ ਨੇੜ੍ਹੇ ਹਨ।

ਸਲੋਗਨ:-
ਸਨੇਹ ਅਤੇ ਸਹਿਯੋਗ ਦੇ ਨਾਲ ਸ਼ਕਤੀ ਰੂਪ ਬਣੋ ਤਾਂ ਰਾਜਧਾਨੀ ਵਿੱਚ ਨੰਬਰ ਅੱਗੇ ਮਿਲ ਜਾਵੇਗਾ।