16.09.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪ ਆਏ ਹਨ ਸਭ ਦੇ ਦੁੱਖ ਹਰਕੇ ਸੁਖ ਦੇਣ, ਇਸਲਈ ਤੁਸੀਂ ਦੁੱਖਹਰਤਾ ਦੇ ਬੱਚੇ ਕਿਸੇ ਨੂੰ ਵੀ ਦੁੱਖ ਨਾ ਦੇਵੋ

ਪ੍ਰਸ਼ਨ:-
ਉੱਚ ਪਦਵੀ ਪਾਉਣ ਵਾਲੇ ਬੱਚਿਆਂ ਦੀ ਮੁੱਖ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਹ ਸਦਾ ਸ਼੍ਰੀਮਤ ਤੇ ਚਲਦੇ ਰਹਿਣਗੇ। 2- ਕਦੇ ਹੱਠ ਨਹੀਂ ਕਰਨਗੇ। 3- ਆਪਣੇ ਨੂੰ ਆਪੇ ਹੀ ਰਾਜਤਿਲਕ ਦੇਣ ਦੇ ਲਈ ਪੜ੍ਹਾਈ ਪੜ੍ਹਕੇ ਗੈਲਪ ਕਰਣਗੇ। 4- ਆਪਣੇ ਆਪ ਨੂੰ ਕਦੇ ਘਾਟਾ ਨਹੀਂ ਪਾਉਣਗੇ। 5- ਸਭ ਦੇ ਪ੍ਰਤੀ ਰਹਿਮਦਿਲ ਅਤੇ ਕਲਿਆਣਕਾਰੀ ਬਨਣਗੇ। ਉਨ੍ਹਾਂ ਨੂੰ ਸਰਵਿਸ ਦਾ ਬਹੁਤ ਸ਼ੌਂਕ ਹੋਵੇਗਾ। 6- ਕੋਈ ਵੀ ਤੁੱਛ ਕੰਮ ਨਹੀਂ ਕਰਨਗੇ। ਲੜਣਗੇ ਨਹੀਂ ਝਗੜ੍ਹਣਗੇ ਨਹੀਂ।

ਗੀਤ:-
ਤੁਮਨੇ ਰਾਤ ਗੰਵਾਈ ਸੋਕੇ...

ਓਮ ਸ਼ਾਂਤੀ
ਰੂਹਾਨੀ ਬੱਚੇ ਰੂਹਾਨੀ ਬਾਪ ਦੇ ਸਾਮ੍ਹਣੇ ਬੈਠੇ ਹਨ। ਹੁਣ ਇਸ ਭਾਸ਼ਾ ਨੂੰ ਤੇ ਤੁਸੀਂ ਬੱਚੇ ਹੀ ਸਮਝਦੇ ਹੋ ਹੋਰ ਕੋਈ ਨਵਾਂ ਸਮਝ ਨਾ ਸਕੇ। " ਹੇ ਰੂਹਾਨੀ ਬੱਚੇ " ਇਵੇਂ ਕਦੇ ਕੋਈ ਕਹਿ ਨਹੀਂ ਸਕਦਾ। ਕਹਿਣਾ ਆਵੇਗਾ ਹੀ ਨਹੀਂ। ਤੁਸੀਂ ਜਾਣਦੇ ਹੋ ਅਸੀਂ ਰੂਹਾਨੀ ਬਾਪ ਦੇ ਸਾਮ੍ਹਣੇ ਬੈਠੇ ਹਾਂ। ਜਿਸ ਬਾਪ ਨੂੰ ਪੂਰੀ ਤਰ੍ਹਾਂ ਕੋਈ ਵੀ ਜਾਣਦੇ ਨਹੀਂ। ਭਾਵੇਂ ਆਪਣੇ ਨੂੰ ਭਾਈ - ਭਾਈ ਵੀ ਸਮਝਦੇ ਹਨ, ਅਸੀਂ ਸਾਰੀਆਂ ਆਤਮਾਵਾਂ ਹਾਂ। ਬਾਪ ਇੱਕ ਹੈ ਪਰ ਪੂਰੀ ਤਰ੍ਹਾਂ ਨਹੀਂ ਜਾਣਦੇ। ਜਦੋਂ ਤੱਕ ਸਾਹਮਣੇ ਆਕੇ ਸਮਝਣ ਨਾ ਉਦੋਂ ਤੱਕ ਸਮਝਣ ਵੀ ਕਿਵੇਂ? ਤੁਸੀਂ ਵੀ ਜਦੋਂ ਸਾਹਮਣੇ ਆਉਂਦੇ ਹੋ ਉਦੋਂ ਸਮਝਦੇ ਹੋ। ਤੁਸੀਂ ਹੋ ਬ੍ਰਾਹਮਣ - ਬ੍ਰਾਹਮਣੀਆਂ। ਤੁਹਾਡਾ ਸਰਨੇਮ ਹੀ ਹੈ ਬ੍ਰਹਮਾਵੰਸ਼ੀ ਬ੍ਰਹਮਾਕੁਮਾਰ - ਕੁਮਾਰੀਆਂ। ਸ਼ਿਵ ਦੀਆਂ ਤਾਂ ਸਾਰੀਆਂ ਆਤਮਾਵਾਂ ਹਨ। ਤੁਹਾਨੂੰ ਸ਼ਿਵਕੁਮਾਰ ਜਾਂ ਸ਼ਿਵਕੁਮਾਰੀ ਨਹੀਂ ਕਹਾਂਗੇ। ਇਹ ਅੱਖਰ ਗਲਤ ਹੋ ਜਾਂਦਾ। ਕੁਮਾਰ ਹੋਵੇ ਤਾਂ ਕੁਮਾਰੀ ਵੀ ਹੋਵੇ। ਸ਼ਿਵ ਦੀਆਂ ਸਾਰੀਆਂ ਆਤਮਾਵਾਂ ਹਨ। ਕੁਮਾਰ - ਕੁਮਾਰੀ ਉਦੋਂ ਕਿਹਾ ਜਾਂਦਾ ਹੈ ਜਦੋਂ ਮਨੁੱਖ ਦੇ ਬੱਚੇ ਬਣਦੇ ਹਨ। ਸ਼ਿਵ ਦੇ ਬੱਚੇ ਤਾਂ ਨਿਰਾਕਾਰੀ ਆਤਮਾਵਾਂ ਹਨ ਹੀ। ਮੂਲਵਤਨ ਵਿੱਚ ਸਭ ਆਤਮਾਵਾਂ ਹੀ ਰਹਿੰਦੀਆਂ ਹਨ, ਜਿੰਨ੍ਹਾਂਨੂੰ ਸਾਲੀਗ੍ਰਾਮ ਕਿਹਾ ਜਾਂਦਾ ਹੈ। ਇੱਥੇ ਆਉਂਦੇ ਹਨ ਤਾਂ ਫਿਰ ਕੁਮਾਰ ਅਤੇ ਕੁਮਾਰੀਆਂ ਬਣਦੇ ਹਨ ਜਿਸਮਾਨੀ। ਅਸਲ ਵਿੱਚ ਤੁਸੀਂ ਹੋ ਕੁਮਾਰ ਸ਼ਿਵਬਾਬਾ ਦੇ ਬੱਚੇ। ਕੁਮਾਰ ਅਤੇ ਕੁਮਾਰੀਆਂ ਉਦੋਂ ਬਣਦੇ ਜਦੋਂ ਸ਼ਰੀਰ ਵਿੱਚ ਆਉਂਦੇ ਹੋ ਤੁਸੀਂ ਬੀ . ਕੇ. ਹੋ ਇਸਲਈ ਭਾਈ - ਭੈਣ ਕਹਾਉਂਦੇ ਹੋ। ਹੁਣ ਇਸ ਵਕਤ ਤੁਹਾਨੂੰ ਨਾਲੇਜ਼ ਮਿਲੀ ਹੈ। ਤੁਸੀਂ ਜਾਣਦੇ ਹੋ ਬਾਬਾ ਸਾਨੂੰ ਪਾਵਨ ਬਣਾਕੇ ਲੈ ਜਾਣਗੇ। ਆਤਮਾ ਜਿੰਨਾਂ ਬਾਪ ਨੂੰ ਯਾਦ ਕਰੇਗੀ ਤਾਂ ਪਵਿੱਤਰ ਬਣ ਜਾਵੇਗੀ। ਆਤਮਾਵਾਂ ਬ੍ਰਹਮਾਂ ਮੁੱਖ ਤੋਂ ਇਹ ਨਾਲੇਜ ਪੜ੍ਹਦੀਆਂ ਹਨ। ਚਿੱਤਰਾਂ ਵਿੱਚ ਵੀ ਬਾਪ ਦੀ ਨਾਲੇਜ਼ ਕਲੀਅਰ ਹੈ। ਸ਼ਿਵਬਾਬਾ ਹੀ ਸਾਨੂੰ ਪੜ੍ਹਾਉਂਦੇ ਹਨ। ਨਾ ਕ੍ਰਿਸ਼ਨ ਪੜ੍ਹਾ ਸਕਦੇ, ਨਾਂ ਕ੍ਰਿਸ਼ਨ ਦਵਾਰਾ ਬਾਪ ਪੜ੍ਹਾ ਸਕਦੇ ਹਨ। ਕ੍ਰਿਸ਼ਨ ਤੇ ਬੈਕੁੰਠ ਦਾ ਪ੍ਰਿੰਸ ਹੈ। ਇਹ ਵੀ ਤੁਸੀਂ ਬੱਚਿਆਂ ਨੇ ਸਮਝਾਉਣਾ ਹੈ। ਕ੍ਰਿਸ਼ਨ ਤੇ ਸਵਰਗ ਵਿੱਚ ਆਪਣੇ ਮਾਂ - ਬਾਪ ਦਾ ਬੱਚਾ ਹੋਵੇਗਾ। ਸਵਰਗਵਾਸੀ ਬਾਪ ਦਾ ਬੱਚਾ ਹੋਵੇਗਾ, ਉਹ ਬੈਕੁੰਠ ਦਾ ਪ੍ਰਿੰਸ ਹੈ। ਉਸਨੂੰ ਕੋਈ ਵੀ ਜਾਣਦੇ ਨਹੀਂ। ਕ੍ਰਿਸ਼ਨ ਜਯੰਤੀ ਤੇ ਆਪਣੇ - ਆਪਣੇ ਘਰਾਂ ਵਿੱਚ ਕ੍ਰਿਸ਼ਨ ਦੇ ਲਈ ਝੂਲੇ ਬਣਾਉਂਦੇ ਹਨ ਅਤੇ ਮੰਦਿਰਾਂ ਵਿੱਚ ਵੀ ਝੂਲੇ ਬਣਾਉਂਦੇ ਹਨ। ਮਾਤਾਵਾਂ ਜਾਕੇ ਗੋਲਕ ਵਿੱਚ ਪੈਸੇ ਪਾਉਂਦੀਆਂ ਹਨ, ਪੂਜਾ ਕਰਦੀਆਂ ਹਨ। ਅੱਜਕਲ ਕ੍ਰਾਈਸਟ ਨੂੰ ਵੀ ਕ੍ਰਿਸ਼ਨ ਵਾਂਗੂੰ ਬਣਾਉਂਦੇ ਹਨ। ਤਾਜ ਆਦਿ ਪਾਕੇ ਮਾਂ ਦੀ ਗੋਦ ਵਿੱਚ ਦਿੰਦੇ ਹਨ। ਜਿਵੇਂ ਕ੍ਰਿਸ਼ਨ ਨੂੰ ਵਿਖਾਉਂਦੇ ਹਨ। ਹੁਣ ਕ੍ਰਿਸ਼ਨ ਅਤੇ ਕ੍ਰਾਈਸਟ ਰਾਸ਼ੀ ਤਾਂ ਇੱਕ ਹੀ ਹੈ। ਉਹ ਲੋਕ ਕਾਪੀ ਕਰਦੇ ਹਨ। ਨਹੀਂ ਤਾਂ ਕ੍ਰਿਸ਼ਨ ਦੇ ਜਨਮ ਅਤੇ ਕ੍ਰਾਈਸਟ ਦੇ ਜਨਮ ਵਿੱਚ ਬਹੁਤ ਫਰਕ ਹੈ। ਕ੍ਰਾਈਸਟ ਦਾ ਜਨਮ ਕੋਈ ਛੋਟੇ ਬੱਚੇ ਦੇ ਰੂਪ ਵਿੱਚ ਥੋੜ੍ਹੀ ਹੁੰਦਾ ਹੈ। ਕ੍ਰਾਈਸਟ ਦੀ ਆਤਮਾ ਨੇ ਤਾਂ ਕਿਸੇ ਵਿੱਚ ਜਾਕੇ ਪ੍ਰਵੇਸ਼ ਕੀਤਾ ਹੈ। ਵਿਸ਼ ਨਾਲ ਪੈਦਾ ਹੋ ਨਾ ਸਕੇ। ਪਹਿਲੋਂ ਕ੍ਰਾਈਸਟ ਨੂੰ ਵੀ ਕਦੇ ਛੋਟਾ ਬੱਚਾ ਨਹੀਂ ਵਿਖਾਉਂਦੇ ਸਨ। ਕਰਾਸ ਤੇ ਵਿਖਾਉਂਦੇ ਸਨ। ਇਹ ਹੁਣ ਹੀ ਵਿਖਾਉਂਦੇ ਹਨ। ਬੱਚੇ ਜਾਣਦੇ ਹਨ ਧਰਮ ਸਥਾਪਕ ਨੂੰ ਕੋਈ ਇਵੇਂ ਮਾਰ ਨਹੀਂ ਸਕਦਾ, ਤਾਂ ਕਿਸਨੂੰ ਮਾਰਿਆ? ਜਿਸ ਵਿੱਚ ਪ੍ਰਵੇਸ਼ ਕੀਤਾ, ਉਸਨੂੰ ਦੁਖ ਮਿਲਿਆ। ਸਤੋਪ੍ਰਧਾਨ ਆਤਮਾ ਨੂੰ ਦੁਖ ਕਿਵੇਂ ਮਿਲ ਸਕਦਾ। ਉਸਨੇ ਕੀ ਕਰਮ ਕੀਤੇ ਜੋ ਇੰਨੇ ਦੁਖ ਭੋਗੇ। ਆਤਮਾ ਹੀ ਸਤੋਪ੍ਰਧਾਨ ਅਵਸਥਾ ਵਿੱਚ ਆਉਂਦੀ ਹੈ, ਸਭ ਦਾ ਹਿਸਾਬ - ਕਿਤਾਬ ਚੁਕਤੂ ਹੁੰਦਾ ਹੈ। ਇਸ ਸਮੇਂ ਬਾਪ ਸਭਨੂੰ ਪਾਵਨ ਬਣਾਉਂਦੇ ਹਨ। ਉਥੋਂ ਸਤੋਪ੍ਰਧਾਨ ਆਤਮਾ ਆਕੇ ਦੁਖ ਭੋਗ ਨਹੀਂ ਸਕਦੀ। ਆਤਮਾ ਹੀ ਭੋਗਦੀ ਹੈ ਨਾ। ਆਤਮਾ ਸ਼ਰੀਰ ਵਿੱਚ ਹੈ ਤਾਂ ਦੁਖ ਹੁੰਦਾ ਹੈ। ਮੈਨੂੰ ਦਰਦ ਹੁੰਦਾ ਹੈ - ਇਹ ਕਿਸਨੇ ਕਿਹਾ? ਇਸ ਸ਼ਰੀਰ ਵਿੱਚ ਕੋਈ ਰਹਿਣ ਵਾਲਾ ਹੈ। ਉਹ ਕਹਿੰਦੇ ਹਨ ਪਰਮਾਤਮਾ ਅੰਦਰ ਹੈ ਤਾਂ ਇਵੇਂ ਥੋੜ੍ਹੀ ਨਾ ਕਹਿਣਗੇ - ਮੈਨੂੰ ਦੁਖ ਹੈ। ਸ੍ਰਵ ਵਿੱਚ ਪਰਮਾਤਮਾ ਵਿਰਾਜਮਾਨ ਹੈ ਤਾਂ ਪ੍ਰਮਾਤਮਾ ਕਿਵੇਂ ਦੁਖ ਭੋਗੇਗਾ। ਇਹ ਆਤਮਾ ਪੁਕਾਰਦੀ ਹੈ। ਹੇ ਪਰਮਪਿਤਾ ਪ੍ਰਮਾਤਮਾ ਸਾਡੇ ਦੁਖ ਹਰੋ, ਪਾਰਲੌਕਿਕ ਬਾਪ ਨੂੰ ਹੀ ਆਤਮਾ ਪੁਕਾਰਦੀ ਹੈ।

ਹੁਣ ਤੁਸੀਂ ਜਾਣਦੇ ਹੋ ਬਾਪ ਆਇਆ ਹੋਇਆ ਹੈ, ਦੁਖ ਹਰਨ ਦੀ ਯੁਕਤੀ ਦੱਸ ਰਹੇ ਹਨ। ਆਤਮਾ ਸ਼ਰੀਰ ਦੇ ਨਾਲ ਹੀ ਏਵਰਹੇਲਦੀ ਵੈਲਦੀ ਬਣਦੀ ਹੈ। ਮੂਲਵਤਨ ਵਿੱਚ ਤਾਂ ਹੈਲਦੀ - ਵੈਲਦੀ ਨਹੀਂ ਕਹਾਂਗੇ। ਉੱਥੇ ਕੋਈ ਸ੍ਰਿਸ਼ਟੀ ਥੋੜ੍ਹੀ ਨਾ ਹੈ। ਉੱਥੇ ਤਾਂ ਹੈ ਹੀ ਸ਼ਾਂਤੀ। ਸ਼ਾਂਤੀ ਸਵਧਰਮ ਵਿੱਚ ਟਿਕੇ ਹੋਏ ਹਨ। ਹੁਣ ਬਾਪ ਆਏ ਹਨ, ਸਭਦੇ ਦੁਖ ਹਰਕੇ ਸੁਖ ਦੇਣ। ਤਾਂ ਬੱਚਿਆਂ ਨੂੰ ਵੀ ਕਹਿੰਦੇ ਹਨ - ਤੁਸੀਂ ਮੇਰੇ ਬਣੇ ਹੋ, ਕਿਸੇ ਨੂੰ ਦੁੱਖ ਨਹੀਂ ਦੇਣਾ। ਇਹ ਲੜਾਈ ਦਾ ਮੈਦਾਨ ਹੈ, ਪਰੰਤੂ ਗੁਪਤ। ਉਹ ਹੈ ਪ੍ਰਤੱਖ। ਇਹ ਜੋ ਗਾਇਨ ਹੈ - ਯੁੱਧ ਦੇ ਮੈਦਾਨ ਵਿੱਚ ਜੋ ਮਰਣਗੇ ਉਹ ਸਵਰਗ ਵਿੱਚ ਜਾਣਗੇ, ਉਸਦਾ ਮਤਲਬ ਵੀ ਸਮਝਾਉਣਾ ਪਵੇ। ਇਸ ਲੜਾਈ ਦਾ ਮਹੱਤਵ ਵੇਖੋ ਕਿੰਨਾ ਹੈ। ਬੱਚੇ ਜਾਣਦੇ ਹਨ ਉਸ ਲੜ੍ਹਾਈ ਵਿੱਚ ਮਰਨ ਨਾਲ ਕੋਈ ਸਵਰਗ ਵਿੱਚ ਜਾ ਨਹੀਂ ਸਕਦਾ। ਪਰੰਤੂ ਗੀਤਾ ਵਿੱਚ ਭਗਵਾਨੁਵਾਚ ਹੈ ਉਸਨੂੰ ਮੰਨਣਗੇ ਤੇ ਸਹੀ ਨਾ। ਭਗਵਾਨ ਨੇ ਕਿਸਨੂੰ ਕਿਹਾ? ਉਸ ਲੜ੍ਹਾਈ ਵਾਲਿਆਂ ਨੂੰ ਕਿਹਾ ਸੀ ਜਾਂ ਤੁਹਾਨੂੰ ਕਿਹਾ ਸੀ? ਦੋਵਾਂ ਨੂੰ ਕਿਹਾ। ਉਨ੍ਹਾਂਨੂੰ ਵੀ ਸਮਝਾਇਆ ਜਾਂਦਾ ਹੈ, ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਇਹ ਸਰਵਿਸ ਵੀ ਕਰਨੀ ਹੈ। ਹੁਣ ਤੁਸੀਂ ਸਵਰਗ ਵਿੱਚ ਜੇਕਰ ਜਾਣਾ ਚਾਹੁੰਦੇ ਹੋ ਤਾਂ ਪੁਰਸ਼ਾਰਥ ਕਰੋ, ਲੜ੍ਹਾਈ ਵਿੱਚ ਤੇ ਸਾਰੇ ਧਰਮਾਂ ਵਾਲੇ ਹਨ, ਸਿੱਖ ਵੀ ਹਨ, ਉਹ ਤਾਂ ਸਿੱਖ ਧਰਮ ਵਿੱਚ ਹੀ ਜਾਣਗੇ। ਸਵਰਗ ਵਿੱਚ ਤਾਂ ਉਦੋਂ ਆ ਸਕਣਗੇ ਜਦੋਂ ਤੁਸੀਂ ਬ੍ਰਾਹਮਣਾਂ ਤੋਂ ਆਕੇ ਗਿਆਨ ਲੈਣ। ਜਿਵੇਂ ਬਾਬਾ ਦੇ ਕੋਲ ਆਉਂਦੇ ਸਨ ਤਾਂ ਬਾਬਾ ਸਮਝਾਉਂਦੇ ਸਨ - ਤੁਸੀਂ ਲੜ੍ਹਾਈ ਕਰਦੇ ਸ਼ਿਵਬਾਬਾ ਦੀ ਯਾਦ ਵਿੱਚ ਰਹੋਗੇ ਤਾਂ ਸਵਰਗ ਵਿੱਚ ਆ ਸਕੋਗੇ। ਬਾਕੀ ਇਵੇਂ ਨਹੀਂ ਕਿ ਸਵਰਗ ਵਿੱਚ ਰਾਜਾ ਬਣੋਗੇ। ਨਹੀਂ, ਜ਼ਿਆਦਾ ਉਨ੍ਹਾਂਨੂੰ ਸਮਝਾ ਵੀ ਨਹੀਂ ਸਕੋਗੇ। ਉਨ੍ਹਾਂਨੂੰ ਥੋੜ੍ਹਾ ਹੀ ਗਿਆਨ ਸਮਝਾਇਆ ਜਾਂਦਾ ਹੈ। ਲੜ੍ਹਾਈ ਵਿੱਚ ਆਪਣੇ ਈਸ਼ਟ ਦੇਵਤਾ ਨੂੰ ਯਾਦ ਜ਼ਰੂਰ ਰੱਖਦੇ ਹਨ। ਸਿੱਖ ਹੋਵੇਗਾ ਤਾਂ ਗੁਰੂ ਗੋਬਿੰਦ ਦੀ ਜੈ ਕਹੇਗਾ। ਅਜਿਹਾ ਕੋਈ ਨਹੀਂ ਜੋ ਆਪਣੇ ਨੂੰ ਆਤਮਾ ਸਮਝ ਪ੍ਰਮਾਤਮਾ ਨੂੰ ਯਾਦ ਕਰੇ। ਬਾਕੀ ਹਾਂ ਜੋ ਬਾਪ ਦਾ ਪਰਿਚੈ ਲੈਣਗੇ ਤਾਂ ਸਵਰਗ ਵਿੱਚ ਆ ਜਾਣਗੇ। ਸਭ ਦਾ ਬਾਪ ਤੇ ਇੱਕ ਹੀ ਹੈ - ਪਤਿਤ - ਪਾਵਨ। ਉਹ ਪਤਿਤਾਂ ਨੂੰ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਕੱਟ ਜਾਣਗੇ ਅਤੇ ਮੈਂ ਜੋ ਸੁਖਧਾਮ ਸਥਾਪਨ ਕਰਦਾ ਹਾਂ ਉਸ ਵਿੱਚ ਆ ਜਾਵੋਗੇ। ਲੜ੍ਹਾਈ ਵਿੱਚ ਵੀ ਸ਼ਿਵਬਾਬਾ ਨੂੰ ਯਾਦ ਕਰੋਗੇ ਤਾਂ ਸਵਰਗ ਵਿੱਚ ਆ ਜਾਵੋਗੇ। ਉਸ ਯੁੱਧ ਦੇ ਮੈਦਾਨ ਦੀ ਗੱਲ ਹੋਰ ਹੈ, ਇੱਥੇ ਹੋਰ ਹੈ। ਬਾਪ ਕਹਿੰਦੇ ਹਨ ਗਿਆਨ ਦਾ ਵਿਨਾਸ਼ ਨਹੀਂ ਹੁੰਦਾ ਹੈ। ਸ਼ਿਵਬਾਬਾ ਦੇ ਬੱਚੇ ਤਾਂ ਸਾਰੇ ਹਨ। ਹੁਣ ਸ਼ਿਵਬਾਬਾ ਕਹਿੰਦੇ ਹਨ ਮਾਮੇਕਮ ਯਾਦ ਕਰਨ ਨਾਲ ਤੁਸੀਂ ਮੇਰੇ ਕੋਲ ਆ ਜਾਵੋਗੇ ਮੁਕਤੀਧਾਮ। ਫਿਰ ਜੋ ਗਿਆਨ ਸਿਖਾਇਆ ਜਾਂਦਾ ਹੈ ਉਸਨੂੰ ਪੜ੍ਹੋਗੇ ਤਾਂ ਸਵਰਗ ਦੀ ਰਾਜਾਈ ਮਿਲ ਜਾਵੇਗੀ। ਕਿੰਨਾ ਸਹਿਜ ਹੈ, ਸਵਰਗ ਵਿੱਚ ਜਾਣ ਦਾ ਰਾਹ ਸੈਕਿੰਡ ਵਿੱਚ ਮਿਲ ਜਾਂਦਾ ਹੈ। ਅਸੀਂ ਆਤਮਾ ਬਾਪ ਨੂੰ ਯਾਦ ਕਰਦੀ ਹਾਂ, ਲੜ੍ਹਾਈ ਦੇ ਮੈਦਾਨ ਵਿੱਚ ਤਾਂ ਖੁਸ਼ੀ ਨਾਲ ਜਾਣਾ ਹੈ। ਕਰਮ ਤੇ ਕਰਨਾ ਹੀ ਹੈ। ਦੇਸ਼ ਦੇ ਬਚਾਓ ਦੇ ਲਈ ਸਭ ਕੁਝ ਕਰਨਾ ਪੈਂਦਾ ਹੈ। ਉੱਥੇ ਤਾਂ ਹੈ ਹੀ ਇੱਕ ਧਰਮ। ਮਤਭੇਦ ਦੀ ਕੋਈ ਗੱਲ ਨਹੀਂ। ਇੱਥੇ ਕਿੰਨਾ ਮਤਭੇਦ ਹੈ। ਪਾਣੀ ਦਾ, ਜਮੀਨ ਦਾ ਝਗੜਾ। ਪਾਣੀ ਬੰਦ ਕਰ ਦਿੰਦੇ ਹਨ, ਤਾਂ ਪੱਥਰ ਮਾਰਨ ਲੱਗ ਜਾਂਦੇ ਹਨ। ਇੱਕ - ਦੂਜੇ ਨੂੰ ਅਨਾਜ਼ ਨਹੀਂ ਦਿੰਦੇ ਤਾਂ ਝਗੜਾ ਹੋ ਜਾਂਦਾ ਹੈ।

ਤੁਸੀਂ ਬੱਚੇ ਜਾਣਦੇ ਹੋ ਅਸੀਂ ਆਪਣਾ ਸਵਰਾਜ ਸਥਾਪਨ ਕਰ ਰਹੇ ਹਾਂ। ਪੜ੍ਹਾਈ ਨਾਲ ਰਾਜ ਪਾਉਂਦੇ ਹਾਂ। ਨਵੀਂ ਦੁਨੀਆਂ ਜਰੂਰ ਸਥਾਪਨ ਹੋਣੀ ਹੈ, ਨੂੰਧ ਹੈ ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਕਿਸੇ ਵੀ ਚੀਜ਼ ਵਿੱਚ ਲੜਨ - ਝਗੜ੍ਹਨ ਦੀ ਕੋਈ ਗੱਲ ਨਹੀਂ। ਰਹਿਣਾ ਵੀ ਬਹੁਤ ਸਧਾਰਨ ਹੈ। ਬਾਬਾ ਨੇ ਸਮਝਾਇਆ ਹੈ ਤੁਸੀਂ ਸਸੁਰਘਰ ਜਾਂਦੇ ਹੋ ਇਸਲਈ ਹੁਣ ਵਨਵਾਹ ਵਿੱਚ ਹੋ। ਸਾਰੀਆਂ ਆਤਮਾਵਾਂ ਜਾਣਗੀਆਂ, ਸ਼ਰੀਰ ਥੋੜ੍ਹੀ ਨਾ ਜਾਣਗੇ। ਸ਼ਰੀਰ ਦਾ ਅਭਿਮਾਨ ਵੀ ਛੱਡ ਦੇਣਾ ਹੈ। ਅਸੀਂ ਆਤਮਾ ਹਾਂ, 84 ਜਨਮ ਹੁਣ ਪੂਰੇ ਹੋਏ ਹਨ। ਜੋ ਵੀ ਭਾਰਤਵਾਸੀ ਹੋਣ - ਬੋਲੋ, ਭਾਰਤ ਸਵਰਗ ਸੀ, ਹੁਣ ਤਾਂ ਕਲਯੁਗ ਹੈ। ਕਲਯੁਗ ਵਿੱਚ ਅਨੇਕ ਧਰਮ ਹਨ। ਸਤਿਯੁਗ ਵਿੱਚ ਇਕ ਹੀ ਧਰਮ ਸੀ। ਭਾਰਤ ਫਿਰ ਤੋਂ ਸਵਰਗ ਬਣਨਾ ਹੈ। ਸਮਝਦੇ ਵੀ ਹਨ ਭਗਵਾਨ ਆਇਆ ਹੋਇਆ ਹੈ। ਅੱਗੇ ਜਾਕੇ ਭਵਿੱਖ਼ਵਾਣੀ ਵੀ ਕਰਦੇ ਰਹਿਣਗੇ। ਵਾਯੂਮੰਡਲ ਵੇਖਣਗੇ ਨਾ। ਤਾਂ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ। ਬਾਪ ਤੇ ਸਭ ਦਾ ਹੈ ਨਾ। ਸਭਦਾ ਹੱਕ ਹੈ। ਬਾਪ ਕਹਿੰਦੇ ਹਨ ਮੈਂ ਆਇਆ ਹਾਂ ਅਤੇ ਸਭਨੂੰ ਕਹਿੰਦਾ ਹਾਂ - ਮਾਮੇਕਮ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣਗੇ। ਹੁਣ ਤਾਂ ਮਨੁੱਖ ਸਮਝਦੇ ਹਨ - ਕਦੇ ਵੀ ਲੜ੍ਹਾਈ ਹੋ ਸਕਦੀ ਹੈ। ਇਹ ਤਾਂ ਕੱਲ ਵੀ ਹੋ ਸਕਦੀ ਹੈ। ਲੜ੍ਹਾਈ ਜ਼ੋਰ ਫੜਨ ਵਿੱਚ ਦੇਰੀ ਥੋੜ੍ਹੀ ਨਾ ਲਗਦੀ ਹੈ। ਪਰੰਤੂ ਤੁਸੀਂ ਬੱਚੇ ਸਮਝਦੇ ਹੋ ਹਾਲੇ ਸਾਡੀ ਰਾਜਧਾਨੀ ਸਥਾਪਨ ਹੋਈ ਨਹੀਂ ਹੈ ਤਾਂ ਵਿਨਾਸ਼ ਕਿਵੇਂ ਹੋ ਸਕਦਾ ਹੈ। ਅਜੁਨ ਬਾਪ ਦਾ ਪੈਗਾਮ ਹੀ ਸਾਰੇ ਪਾਸੇ ਕਿੱਥੇ ਦਿੱਤਾ ਹੈ। ਪਤਿਤ ਪਾਵਨ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਇਹ ਪੈਗਾਮ ਸਭ ਦੇ ਕੰਨਾਂ ਤੇ ਪਹੁੰਚਣਾ ਚਾਹੀਦਾ ਹੈ। ਭਾਵੇਂ ਲੜ੍ਹਾਈ ਲੱਗੇ, ਬੰਬਜ ਵੀ ਚੱਲ ਜਾਣ ਪਰ ਤੁਹਾਨੂੰ ਨਿਸ਼ਚੇ ਹੈ ਕਿ ਸਾਡੀ ਰਾਜਧਾਨੀ ਸਥਾਪਨ ਹੋਣੀ ਹੈ, ਉਦੋਂ ਤੱਕ ਵਿਨਾਸ਼ ਹੋ ਨਹੀਂ ਸਕਦਾ। ਵਿਸ਼ਵ ਵਿੱਚ ਸ਼ਾਂਤੀ ਕਹਿੰਦੇ ਹਨ ਨਾ। ਵਿਸ਼ਵ ਵਿੱਚ ਵਾਰ ਹੋਵੇਗੀ ਤਾਂ ਵਿਸ਼ਵ ਨੂੰ ਖ਼ਤਮ ਕਰ ਦੇਣਗੇ।

ਇਹ ਹੈ ਵਿਸ਼ਵ ਵਿਦਿਆਲਿਆ। ਸਾਰੇ ਵਿਸ਼ਵ ਨੂੰ ਤੁਸੀਂ ਨਾਲੇਜ ਦਿੰਦੇ ਹੋ। ਇੱਕ ਹੀ ਬਾਪ ਆਕੇ ਸਾਰੇ ਵਿਸ਼ਵ ਨੂੰ ਪਲਟਾਉਂਦੇ ( ਪਰਿਵਰਤਨ ਕਰਦੇ ) ਹਨ। ਉਹ ਲੋਕੀ ਤਾਂ ਕਲਪ ਦੀ ਉਮਰ ਹੀ ਲੱਖਾਂ ਵਰ੍ਹੇ ਕਹਿ ਦਿੰਦੇ ਹਨ। ਤੁਸੀਂ ਜਾਣਦੇ ਹੋ ਇਨਾਂ ਦੀ ਉੱਮਰ ਪੂਰੇ 5000 ਵਰ੍ਹੇ ਹੈ। ਕਹਿੰਦੇ ਹਨ 3000 ਹਜ਼ਾਰ ਵਰ੍ਹੇ ਪਹਿਲਾਂ ਹੈਵਿਨ ਸੀ। ਇਸਲਾਮੀ, ਬੋਧੀ ਆਦਿ ਸਭ ਦਾ ਹਿਸਾਬ - ਕਿਤਾਬ ਕੱਢਦੇ ਹਨ। ਉਨ੍ਹਾਂ ਤੋਂ ਪਹਿਲਾਂ ਦੂਜੇ ਕਿਸੇ ਦਾ ਨਾਮ ਹੈ ਨਹੀਂ। ਤੁਸੀਂ ਅੰਗੇ ਅੱਖਰੇ ਦੱਸ ਸਕਦੇ ਹੋ। ਤਾਂ ਤੁਹਾਨੂੰ ਕਿੰਨਾ ਨਸ਼ਾ ਰਹਿਣਾ ਚਾਹੀਦਾ ਹੈ। ਝਗੜੇ ਆਦਿ ਦੀ ਗੱਲ ਹੀ ਨਹੀਂ। ਝਗੜਦੇ ਉਹ ਹਨ ਜੋ ਨਿਧਨ ਦੇ ਹੁੰਦੇ ਹਨ। ਤੁਸੀਂ ਹੁਣ ਜੋ ਪੁਰਸ਼ਾਰਥ ਕਰੋਗੇ 21 ਜਨਮ ਦੇ ਲਈ ਪ੍ਰਾਲਬੱਧ ਬਣ ਜਾਵੇਗੀ। ਲੜਣਗੇ - ਝਗੜ੍ਹਣਗੇ ਤਾਂ ਉੱਚ ਪਦਵੀ ਵੀ ਨਹੀਂ ਮਿਲੇਗੀ। ਸਜਾਵਾਂ ਵੀ ਖਾਣੀਆਂ ਪੈਣਗੀਆਂ। ਕੋਈ ਵੀ ਗੱਲ ਹੈ, ਕੁਝ ਵੀ ਚਾਹੀਦਾ ਹੈ ਤਾਂ ਬਾਪ ਦੇ ਕੋਲ ਆਓ, ਗੌਰਮਿੰਟ ਵੀ ਕਹਿੰਦੀ ਹੈ ਨਾ ਤੁਸੀਂ ਫੈਸਲਾ ਆਪਣੇ ਹੱਥ ਵਿੱਚ ਨਾ ਲਵੋ। ਕੋਈ ਕਹਿੰਦੇ ਹਨ ਸਾਨੂੰ ਵਿਲਾਇਤ ਦਾ ਬੂਟ ਚਾਹੀਦਾ ਹੈ। ਬਾਬਾ ਕਹਿਣਗੇ ਬੱਚੇ ਹਾਲੇ ਤਾਂ ਵਨਵਾਹ ਵਿੱਚ ਹੋ ਉੱਥੇ ਤੁਹਾਨੂੰ ਉਹ ਬਹੁਤ ਮਾਲ ਮਿਲੇਗਾ। ਬਾਪ ਤਾਂ ਰਾਈਟ ਹੀ ਸਮਝਾਉਣਗੇ ਨਾ ਕਿ ਇਹ ਗੱਲ ਠੀਕ ਨਹੀਂ ਹੈ। ਇਥੇ ਤੁਸੀਂ ਇਹ ਆਸ ਕਿਉਂ ਰੱਖਦੇ ਹੋ। ਇੱਥੇ ਤਾਂ ਬਹੁਤ ਸਿੰਮਪਲ ਰਹਿਣਾ ਚਾਹੀਦਾ ਹੈ। ਨਹੀਂ ਤਾਂ ਦੇਹ - ਅਭਿਮਾਨ ਆ ਜਾਂਦਾ ਹੈ, ਇਸ ਵਿੱਚ ਆਪਣੀ ਨਹੀਂ ਚਲਾਉਣੀ ਹੁੰਦੀ ਹੈ, ਬਾਬਾ ਜੋ ਕਹੇ, ਬਿਮਾਰੀ ਆਦਿ ਹੈ, ਡਾਕਟਰ ਆਦਿ ਨੂੰ ਵੀ ਬੁਲਾਉਂਦੇ ਹਨ, ਦਵਾਈ ਆਦਿ ਨਾਲ ਸੰਭਾਲ ਤੇ ਸਾਰਿਆਂ ਦੀ ਹੁੰਦੀ ਹੈ। ਫਿਰ ਵੀ ਹਰ ਗੱਲ ਵਿਚ ਬਾਪ ਬੈਠਾ ਹੈ। ਸ਼੍ਰੀਮਤ ਤੇ ਸ਼੍ਰੀਮਤ ਹੈ ਨਾ। ਨਿਸ਼ਚੇ ਵਿੱਚ ਵਿਜੇ ਹੈ। ਉਹ ਤਾਂ ਸਭ ਕੁਝ ਸਮਝਦੇ ਹੋ ਨਾ। ਬਾਪ ਦੀ ਸਲਾਹ ਤੇ ਚੱਲਣ ਵਿੱਚ ਹੀ ਕਲਿਆਣ ਹੈ। ਆਪਣਾ ਵੀ ਕਲਿਆਣ ਕਰਨਾ ਹੈ। ਕਿਸੇ ਨੂੰ ਵਰਥ ਪਾਊਂਡ ਬਣਾ ਨਹੀਂ ਸਕਦੇ ਹੋ ਤਾਂ ਵਰਥ ਨਾਟ ਏ ਪੈਨੀ ਹੋਏ ਨਾ। ਪਾਊਂਡ ਬਣਨ ਲਾਇਕ ਨਹੀਂ। ਇੱਥੇ ਵੇਲਊ ਨਹੀਂ ਤਾਂ ਉੱਥੇ ਵੀ ਵੇਲਊ ਨਹੀਂ ਰਹੇਗੀ। ਸਰਵਿਸੇਬਲ ਬੱਚਿਆਂ ਨੂੰ ਸਰਵਿਸ ਦਾ ਕਿੰਨਾ ਸ਼ੌਂਕ ਰਹਿੰਦਾ ਹੈ। ਚੱਕਰ ਲਗਾਉਂਦੇ ਰਹਿੰਦੇ ਹਨ। ਸਰਵਿਸ ਨਹੀਂ ਕਰਦੇ ਤਾਂ ਉਨ੍ਹਾਂਨੂੰ ਰਹਿਮ ਦਿਲ, ਕਲਿਆਣਕਾਰੀ ਕੁਝ ਵੀ ਨਹੀਂ ਕਹਾਂਗੇ। ਬਾਬਾ ਨੂੰ ਯਾਦ ਨਹੀਂ ਕਰਦੇ ਤਾਂ ਤੁੱਛ ਕੰਮ ਕਰਦੇ ਰਹਿਣਗੇ। ਪਦਵੀ ਵੀ ਤੁੱਛ ਪਾਉਣਗੇ। ਇਵੇਂ ਨਹੀਂ, ਸਾਡਾ ਤੇ ਸ਼ਿਵਬਾਬਾ ਨਾਲ ਯੋਗ ਹੈ। ਇਹ ਤਾਂ ਹਨ ਹੀ ਬੀ. ਕੇ.। ਸ਼ਿਵਬਾਬਾ ਬ੍ਰਹਮਾ ਦਵਾਰਾ ਹੀ ਗਿਆਨ ਦੇ ਸਕਦੇ ਹਨ। ਸਿਰ੍ਫ ਸ਼ਿਵਬਾਬਾ ਨੂੰ ਹੀ ਯਾਦ ਕਰਨਗੇ ਤਾਂ ਮੁਰਲੀ ਕਿਵੇਂ ਸੁਣਨਗੇ ਫਿਰ ਨਤੀਜਾ ਕੀ ਹੋਵੇਗਾ? ਪੜ੍ਹਨਗੇ ਨਹੀਂ ਤਾਂ ਪਦਵੀ ਕੀ ਪਾਉਣਗੇ। ਇਹ ਵੀ ਜਾਣਦੇ ਹਨ ਸਭ ਦੀ ਤਕਦੀਰ ਉੱਚ ਨਹੀ ਬਣਦੀ ਹੈ। ਉੱਥੇ ਵੀ ਤੇ ਨੰਬਰਵਾਰ ਪਦਵੀ ਹੋਵੇਗੀ। ਪਵਿੱਤਰ ਤਾਂ ਸਭਨੂੰ ਹੋਣਾ ਹੈ। ਆਤਮਾ ਪਵਿੱਤਰ ਹੋਏ ਬਿਗਰ ਸ਼ਾਂਤੀਧਾਮ ਜਾ ਨਹੀਂ ਸਕਦੀ।

ਬਾਪ ਸਮਝਾਉਂਦੇ ਹਨ ਤੁਸੀਂ ਸਭਨੂੰ ਇਹ ਗਿਆਨ ਸੁਣਾਉਂਦੇ ਚੱਲੋ, ਕੀ ਭਾਵੇਂ ਹਾਲੇ ਨਹੀਂ ਵੀ ਸੁਣਦੇ ਹਨ, ਅੱਗੇ ਚੱਲ ਕੇ ਜਰੂਰ ਸੁਣਨਗੇ। ਹੁਣ ਕਿੰਨੇਂ ਵੀ ਵਿਘਨ, ਤੂਫ਼ਾਨ ਜੋਰ ਨਾਲ ਆਉਣ - ਤੁਸੀਂ ਡਰਨਾ ਨਹੀਂ ਹੈ ਕਿਉਂਕਿ ਨਵੇਂ ਧਰਮ ਦੀ ਸਥਾਪਨਾ ਹੁੰਦੀ ਹੈ ਨਾ। ਤੁਸੀਂ ਗੁਪਤ ਰਾਜਧਾਨੀ ਸਥਾਪਨ ਕਰ ਰਹੇ ਹੋ। ਬਾਬਾ ਸਰਵਿਸੇਬਲ ਬੱਚਿਆਂ ਨੂੰ ਵੇਖਕੇ ਖੁਸ਼ ਹੁੰਦੇ ਹਨ। ਤੁਹਾਨੂੰ ਆਪਣੇ ਨੂੰ ਆਪੇ ਰਾਜਤਿਲਕ ਦੇਣਾ ਹੈ। ਸ਼੍ਰੀਮਤ ਤੇ, ਚੱਲਣਾ ਹੈ। ਇਸ ਵਿੱਚ ਆਪਣਾ ਹੱਠ ਚੱਲ ਨਹੀਂ ਸਕਦਾ। ਮੁਫ਼ਤ ਆਪਣੇ ਨੂੰ ਘਾਟੇ ਵਿੱਚ ਨਹੀਂ ਪਾਉਣਾ ਚਾਹੀਦਾ। ਬਾਪ ਕਹਿੰਦੇ ਹਨ - ਬੱਚੇ, ਸਰਵਿਸੇਬਲ ਅਤੇ ਕਲਿਆਣਕਾਰੀ ਬਣੋ। ਸਟੂਡੈਂਟ ਨੂੰ ਟੀਚਰ ਕਹਿਣਗੇ ਨਾ, ਪੜ੍ਹਕੇ ਗੈਲਪ ਕਰੋ। ਤੁਹਾਨੂੰ 21 ਜਨਮਾਂ ਦੇ ਲਈ ਸਵਰਗ ਦੀ ਸਕਾਲਰਸ਼ਿਪ ਮਿਲਦੀ ਹੈ। ਡਾਇਨੈਸਟੀ ਵਿੱਚ ਜਾਣਾ ਇਹ ਹੀ ਵੱਡੀ ਸਕਾਲਰਸ਼ਿਪ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸੰਗਮ ਤੇ ਬਹੁਤ ਸਿੰਪਲ ਸਧਾਰਨ ਰਹਿਣਾ ਹੈ ਕਿਉਂਕਿ ਇਹ ਵਨਵਾਹ ਵਿੱਚ ਰਹਿਣ ਦਾ ਵਕਤ ਹੈ। ਇੱਥੇ ਕੋਈ ਵੀ ਆਸ ਨਹੀਂ ਰੱਖਣੀ ਹੈ। ਕਦੇ ਆਪਣੇ ਹੱਥ ਵਿੱਚ ਲਾਅ ਨਹੀਂ ਲੈਣਾ ਹੈ। ਲੜਨਾ - ਝਗੜ੍ਹਨਾ ਨਹੀਂ ਹੈ।

2. ਵਿਨਾਸ਼ ਤੋਂ ਪਹਿਲਾਂ ਨਵੀਂ ਰਾਜਧਾਨੀ ਸਥਾਪਨ ਕਰਨ ਦੇ ਲਈ ਸਭਨੂੰ ਬਾਪ ਦਾ ਵਿਸ਼ੇਸ਼ ਪੈਗਾਮ ਦੇਣਾ ਹੈ ਕਿ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣ ਤੇ ਤੁਸੀਂ ਪਾਵਨ ਬਣੋ।

ਵਰਦਾਨ:-
ਬਾਪ ਤੋਂ ਸਫ਼ਲਤਾ ਦਾ ਤਿਲਕ ਪ੍ਰਾਪਤ ਕਰਨ ਵਾਲੇ ਸਦਾ ਆਗਿਆਕਾਰੀ, ਦਿਲਤਖਤਨਸ਼ੀਨ ਭਵ:

ਭਾਗਿਆਵਿਧਾਤਾ ਬਾਪ ਰੋਜ ਅੰਮ੍ਰਿਤਵੇਲੇ ਆਪਣੇ ਆਗਿਆਕਾਰੀ ਬੱਚਿਆਂ ਨੂੰ ਸਫ਼ਲਤਾ ਦਾ ਤਿਲਕ ਲਗਾਉਂਦੇ ਹਨ। ਆਗਿਆਕਾਰੀ ਬ੍ਰਾਹਮਣ ਬੱਚੇ ਕਦੇ ਮਿਹਨਤ ਜਾਂ ਮੁਸ਼ਕਿਲ ਸ਼ਬਦ ਮੂੰਹ ਤੋਂ ਤਾਂ ਕੀ ਸੰਕਲਪ ਵਿੱਚ ਵੀ ਨਹੀਂ ਲਿਆ ਸਕਦੇ ਹਨ। ਉਹ ਸਹਿਜਯੋਗੀ ਬਣ ਜਾਂਦੇ ਹਨ ਇਸਲਈ ਕਦੇ ਵੀ ਦਿਲਸਿਖਸ਼ਤ ਨਹੀਂ ਬਣੋ, ਰਹਿਮਦਿਲ ਬਣੋ। ਅਹਿਮਭਾਵ ਅਤੇ ਵਹਿਮ ਭਾਵ ਨੂੰ ਖ਼ਤਮ ਕਰੋ।

ਸਲੋਗਨ:-
ਵਿਸ਼ਵ ਪਰਿਵਰਤਨ ਦੀ ਤਾਰੀਖ ਨਹੀਂ ਸੋਚੋ, ਆਪਣੇ ਪਰਿਵਰਤਨ ਦੀ ਘੜੀ ਨਿਸ਼ਚਤ ਕਰੋ।