16.10.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਨੂੰ ਸੰਗਮ ਤੇ ਸੇਵਾ ਕਰਕੇ ਗਾਇਣ ਲਾਇਕ ਬਣਨਾ ਹੈ ਫਿਰ ਭਵਿੱਖ ਵਿੱਚ ਪੁਰਸ਼ੋਤਮ ਬਣਨ ਨਾਲ ਤੁਸੀਂ ਪੂਜਾ ਲਾਇਕ ਬਣ ਜਾਵੋਗੇ।

ਪ੍ਰਸ਼ਨ:-
ਕਿਹੜੀ ਬਿਮਾਰੀ ਜੜ੍ਹ ਤੋਂ ਖ਼ਤਮ ਹੋਵੇ ਤਾਂ ਬਾਪ ਦੇ ਦਿਲ ਤੇ ਚੜ੍ਹੋਗੇ?

ਉੱਤਰ:-
ਦੇਹ ਅਭਿਮਾਨ ਦੀ ਬਿਮਾਰੀ। ਇਸੇ ਦੇਹ - ਅਭਿਮਾਨ ਦੇ ਕਾਰਨ ਸਾਰੇ ਵਿਕਾਰਾਂ ਨੇ ਮਹਾਰੋਗੀ ਬਣਾਇਆ ਹੈ। ਇਹ ਦੇਹ - ਅਭਿਮਾਨ ਖ਼ਤਮ ਹੋ ਜਾਵੇ ਤਾਂ ਤੁਸੀਂ ਬਾਪ ਦੇ ਦਿਲ ਤੇ ਚੜ੍ਹੋ। 2. ਦਿਲ ਤੇ ਚੜ੍ਹਨਾ ਹੈ ਤਾਂ ਵਿਸ਼ਾਲ ਬੁੱਧੀ ਬਣੋ, ਗਿਆਨ ਚਿਤਾ ਤੇ ਬੈਠੋ। ਰੂਹਾਨੀ ਸੇਵਾ ਵਿੱਚ ਲੱਗ ਜਾਵੋ ਅਤੇ ਵਾਣੀ ਚਲਾਉਣ ਦੇ ਨਾਲ - ਨਾਲ ਬਾਪ ਨੂੰ ਚੰਗੀ ਤਰ੍ਹਾਂ ਯਾਦ ਕਰੋ।

ਗੀਤ:-
ਜਾਗ ਸਜਨੀਆਂ ਜਾਗ..

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ - ਰੂਹਾਨੀ ਬਾਪ ਨੇ ਇਸ ਸਧਾਰਨ ਪੁਰਾਣੇ ਤਨ ਦਵਾਰਾ ਮੂੰਹ ਨਾਲ ਕਿਹਾ। ਬਾਪ ਕਹਿੰਦੇ ਹਨ ਮੈਨੂੰ ਪੁਰਾਣੇ ਤਨ ਵਿੱਚ ਪੁਰਾਣੀ ਰਾਜਧਾਨੀ ਵਿੱਚ ਆਉਣਾ ਪਿਆ। ਹੁਣ ਇਹ ਰਾਵਣ ਦੀ ਰਾਜਧਾਨੀ ਹੈ। ਤਨ ਵੀ ਪਰਾਇਆ ਹੈ ਕਿਉਂਕਿ ਇਸ ਸ਼ਰੀਰ ਵਿੱਚ ਤਾਂ ਪਹਿਲਾਂ ਤੋਂ ਹੀ ਆਤਮਾ ਹੈ। ਮੈਂ ਪਰਾਏ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਆਪਣਾ ਤਨ ਹੁੰਦਾ ਤਾਂ ਉਸ ਦਾ ਨਾਮ ਪੈਂਦਾ। ਮੇਰਾ ਨਾਮ ਬਦਲਦਾ ਨਹੀਂ। ਮੈਨੂੰ ਫਿਰ ਕਹਿੰਦੇ ਹਨ ਸ਼ਿਵਬਾਬਾ। ਗੀਤ ਤਾਂ ਬੱਚੇ ਰੋਜ ਸੁਣਦੇ ਹਨ। ਨਵਯੁੱਗ ਮਤਲਬ ਨਵੀਂ ਦੁਨੀਆਂ ਸਤਿਯੁਗ ਆਇਆ। ਹੁਣ ਕਿਸਨੂੰ ਕਹਿੰਦੇ ਹਨ ਜਾਗੋ? ਆਤਮਾਵਾਂ ਨੂੰ ਕਿਉਂਕਿ ਆਤਮਾਵਾਂ ਘੋਰ ਹਨ੍ਹੇਰੇ ਵਿੱਚ ਸੁਤੀਆਂ ਪਈਆਂ ਹਨ। ਕੁਝ ਵੀ ਸਮਝ ਨਹੀਂ। ਬਾਪ ਨੂੰ ਹੀ ਨਹੀਂ ਜਾਣਦੇ। ਹੁਣ ਬਾਪ ਜਗਾਉਣ ਆਏ ਹਨ। ਹੁਣ ਤੁਸੀਂ ਬੇਹੱਦ ਦੇ ਬਾਪ ਨੂੰ ਜਾਣਦੇ ਹੋ। ਉਨ੍ਹਾਂ ਤੋਂ ਬੇਹੱਦ ਦਾ ਸੁੱਖ ਮਿਲਦਾ ਹੈ ਨਵੇਂ ਯੁਗੇ ਯੁੱਗ ਵਿੱਚ। ਸਤਿਯੁਗ ਨੂੰ ਨਵਾਂ ਕਿਹਾ ਜਾਂਦਾ ਹੈ, ਕਲਯੁਗ ਨੂੰ ਪੁਰਾਣਾ ਯੁਗ ਕਹਾਂਗੇ। ਵਿਦਵਾਨ ਪੰਡਿਤ ਆਦਿ ਕੋਈ ਵੀ ਨਹੀਂ ਜਾਣਦੇ। ਕਿਸੇ ਤੋਂ ਵੀ ਪੁੱਛੋ ਨਵਾਂ ਯੁਗ ਫਿਰ ਪੁਰਾਣਾ ਕਿਵੇਂ ਹੁੰਦਾ ਹੈ, ਤਾਂ ਕੋਈ ਦੱਸ ਨਹੀਂ ਸਕਣਗੇ। ਕਹਿਣਗੇ ਇਹ ਤਾਂ ਲੱਖਾਂ ਵਰ੍ਹਿਆਂ ਦੀ ਗੱਲ ਹੈ। ਹੁਣ ਤੁਸੀਂ ਜਾਣਦੇ ਹੋ ਅਸੀਂ ਨਵੇਂ ਯੁੱਗ ਤੋਂ ਪੁਰਾਣੇ ਯੁੱਗ ਵਿੱਚ ਕਿਵ਼ੇਂ ਆਏ ਹਾਂ ਮਤਲਬ ਸਵਰਗਵਾਸੀ ਤੋਂ ਨਰਕਵਾਸੀ ਕਿਵੇਂ ਬਣੇ ਹਾਂ। ਮਨੁੱਖ ਤਾਂ ਕੁਝ ਵੀ ਨਹੀਂ ਜਾਣਦੇ, ਜਿਨ੍ਹਾਂ ਦੀ ਪੂਜਾ ਕਰਦੇ ਹਨ ਉਨ੍ਹਾਂ ਦੀ ਬਾਇਓਗ੍ਰਾਫੀ ਨੂੰ ਵੀ ਨਹੀਂ ਜਾਣਦੇ। ਜਿਵੇਂ ਜਗਤਅੰਬਾ ਦੀ ਪੂਜਾ ਕਰਦੇ ਹਨ ਹੁਣ ਉਹ ਅੰਬਾ ਕੌਣ ਹੈ, ਜਾਣਦੇ ਨਹੀਂ। ਅੰਬਾ ਅਸਲ ਵਿੱਚ ਮਾਤਾਵਾਂ ਨੂੰ ਕਿਹਾ ਜਾਂਦਾ ਹੈ। ਪ੍ਰੰਤੂ ਪੂਜਾ ਤਾਂ ਇੱਕ ਦੀ ਹੀ ਹੋਣੀ ਚਾਹੀਦੀ ਹੈ। ਸ਼ਿਵਬਾਬਾ ਦਾ ਵੀ ਇੱਕ ਹੀ ਅਵਿਭਚਾਰੀ ਯਾਦੱਗਰ ਹੈ। ਅੰਬਾ ਵੀ ਇੱਕ ਹੈ। ਪਰੰਤੂ ਜਗਤ ਅੰਬਾ ਨੂੰ ਜਾਣਦੇ ਨਹੀਂ। ਇਹ ਹੈ ਜਗਤ ਅੰਬਾ ਅਤੇ ਲਕਸ਼ਮੀ ਹੈ ਜਗਤ ਦੀ ਮਹਾਰਾਣੀ। ਤੁਹਾਨੂੰ ਪਤਾ ਹੈ ਕਿ ਜਗਤ ਅੰਬਾ ਕੌਣ ਹੈ ਅਤੇ ਜਗਤ ਮਹਾਰਾਣੀ ਕੌਣ ਹੈ। ਇਹ ਗੱਲਾਂ ਕਦੇ ਕੋਈ ਜਾਣ ਨਹੀਂ ਸਕਦਾ। ਲਕਸ਼ਮੀ ਨੂੰ ਦੇਵੀ ਅਤੇ ਜਗਤ ਅੰਬਾ ਨੂੰ ਬ੍ਰਾਹਮਣੀ ਕਹਾਂਗੇ। ਬ੍ਰਾਹਮਣ ਸੰਗਮ ਤੇ ਹੀ ਹੁੰਦੇ ਹਨ। ਇਸ ਸੰਗਮਯੁਗ ਨੂੰ ਕੋਈ ਨਹੀਂ ਜਾਣਦੇ। ਪ੍ਰਜਾਪਿਤਾ ਬ੍ਰਹਮਾ ਦਵਾਰਾ ਨਵੀਂ ਪੁਰਸ਼ੋਤਮ ਸ੍ਰਿਸ਼ਟੀ ਰਚੀ ਜਾਂਦੀ ਹੈ। ਪੁਰਸ਼ੋਤਮ ਤੁਹਾਨੂੰ ਉੱਥੇ ਵੇਖਣ ਵਿੱਚ ਆਉਣਗੇ। ਇਸ ਵਕਤ ਤੁਸੀਂ ਬ੍ਰਾਹਮਣ ਗਾਇਨ ਲਾਇਕ ਹੋ। ਸੇਵਾ ਕਰ ਰਹੇ ਹੋ ਫਿਰ ਤੁਸੀਂ ਪੂਜਾ ਲਾਇਕ ਬਣੋਗੇ। ਬ੍ਰਹਮਾ ਨੂੰ ਇਤਨੀਆਂ ਬਾਹਵਾਂ ਦਿੰਦੇ ਹਨ ਤਾਂ ਫਿਰ ਅੰਬਾ ਨੂੰ ਵੀ ਕਿਉਂ ਨਹੀਂ ਦੇਣਗੇ। ਉਨ੍ਹਾਂ ਦੇ ਵੀ ਤਾਂ ਸਾਰੇ ਬੱਚੇ ਹਨ ਨਾ। ਮਾਂ - ਬਾਪ ਹੀ ਪ੍ਰਜਾਪਿਤਾ ਬਣਦੇ ਹਨ। ਬੱਚਿਆਂ ਨੂੰ ਪ੍ਰਜਾਪਿਤਾ ਨਹੀਂ ਕਹਾਂਗੇ। ਲਕਸ਼ਮੀ - ਨਾਰਾਇਣ ਨੂੰ ਕਦੇ ਸਤਿਯੁਗ ਵਿੱਚ ਜਗਤਪਿਤਾ ਜਗਤ ਮਾਤਾ ਨਹੀਂ ਕਹਿਣਗੇ। ਪ੍ਰਜਾਪਿਤਾ ਦਾ ਨਾਮ ਬਾਲਾ ਹੈ। ਜਗਤਪਿਤਾ ਅਤੇ ਜਗਤ ਮਾਤਾ ਇੱਕ ਹੀ ਹਨ। ਬਾਕੀ ਹਨ ਉਨ੍ਹਾਂ ਦੇ ਬੱਚੇ। ਅਜਮੇਰ ਵਿੱਚ ਪ੍ਰਜਾਪਿਤਾ ਬ੍ਰਹਮਾ ਦੇ ਮੰਦਿਰ ਵਿੱਚ ਜਾਵੋਂਗੇ ਤਾਂ ਕਹਿਣਗੇ ਬਾਬਾ ਕਿਉਂਕਿ ਹੈ ਹੀ ਪ੍ਰਜਾਪਿਤਾ। ਹੱਦ ਦੇ ਪਿਤਾ ਬੱਚੇ ਪੈਦਾ ਕਰਦੇ ਹਨ ਤਾਂ ਉਹ ਹੱਦ ਦੇ ਪ੍ਰਜਾਪਿਤਾ ਠਹਿਰੇ। ਇਹ ਹੈ ਬੇਹੱਦ ਦਾ। ਸ਼ਿਵਬਾਬਾ ਤਾਂ ਸਭ ਆਤਮਾਵਾਂ ਦਾ ਬੇਹੱਦ ਦਾ ਬਾਪ ਹੈ। ਇਹ ਵੀ ਤੁਸੀਂ ਬੱਚਿਆਂ ਨੇ ਕੰਟਰਾਸਟ ਲਿਖਣਾ ਹੈ। ਜਗਤ ਅੰਬਾ ਸਰਸਵਤੀ ਹੈ ਇੱਕ। ਨਾਮ ਕਿੰਨੇਂ ਰੱਖ ਦਿੱਤੇ ਹਨ - ਦੁਰਗਾ ਕਾਲੀ ਆਦਿ। ਅੰਬਾ ਅਤੇ ਬਾਬਾ ਦੇ ਤੁਸੀਂ ਸਾਰੇ ਬੱਚੇ ਹੋ। ਇਹ ਰਚਨਾ ਹੈ ਨਾ। ਪ੍ਰਜਾਪਿਤਾ ਬ੍ਰਹਮਾ ਦੀ ਬੇਟੀ ਹੈ ਸਰਸਵਤੀ, ਉਸਨੂੰ ਅੰਬਾ ਕਹਿੰਦੇ ਹਨ। ਬਾਕੀ ਹਨ ਬੱਚੇ ਅਤੇ ਬੱਚੀਆਂ। ਹਨ ਸਭ ਅਡੋਪਟਿਡ। ਇਤਨੇ ਸਾਰੇ ਬੱਚੇ ਕਿਥੋਂ ਆ ਸਕਦੇ ਹਨ। ਇਹ ਸਭ ਹਨ ਮੁੱਖ ਵੰਸ਼ਾਵਲੀ। ਮੁੱਖ ਤੋਂ ਇਸਤ੍ਰੀ ਨੂੰ ਕ੍ਰਿਏਟ ਕੀਤਾ ਤਾਂ ਰਚਤਾ ਹੋ ਗਿਆ। ਕਹਿੰਦੇ ਹਨ ਇਹ ਮੇਰੀ ਹੈ। ਮੈਂ ਇਨ੍ਹਾਂ ਤੋਂ ਬੱਚੇ ਪੈਦਾ ਕੀਤੇ ਹਨ। ਇਹ ਸਭ ਹੈ ਅਡੋਪਸ਼ਨ। ਇਹ ਫਿਰ ਹੈ ਇਸ਼ਵਰੀਏ, ਮੂੰਹ ਦਵਾਰਾ ਰਚਨਾ। ਆਤਮਾਵਾਂ ਤਾਂ ਹਨ ਹੀ। ਉਨ੍ਹਾਂ ਨੂੰ ਅਡੋਪਟ ਨਹੀਂ ਕੀਤਾ ਜਾਂਦਾ ਹੈ। ਬਾਪ ਕਹਿੰਦੇ ਹਨ ਤੁਸੀਂ ਆਤਮਾਵਾਂ ਸਦਾ ਮੇਰੇ ਬੱਚੇ ਹੋ। ਫਿਰ ਹੁਣ ਮੈਂ ਆਕੇ ਪ੍ਰਜਾਪਿਤਾ ਬ੍ਰਹਮਾ ਦਵਾਰਾ ਬੱਚਿਆਂ ਨੂੰ ਅਡੋਪਟ ਕਰਦਾ ਹਾਂ। ਬੱਚਿਆਂ ( ਆਤਮਾਵਾਂ ) ਨੂੰ ਨਹੀਂ ਅਡੋਪਟ ਕਰਦੇ, ਬੱਚੇ ਅਤੇ ਬੱਚੀਆਂ ਨੂੰ ਕਰਦੇ ਹਨ। ਇਹ ਵੀ ਬਹੁਤ ਸੁਖਸ਼ਮ ਸਮਝਣ ਦੀਆਂ ਗੱਲਾਂ ਹਨ। ਇਨ੍ਹਾਂ ਗੱਲਾਂ ਨੂੰ ਸਮਝਣ ਨਾਲ ਤੁਸੀਂ ਇਹ ਲਕਸ਼ਮੀ - ਨਾਰਾਇਣ ਬਣਦੇ ਹੋ। ਕਿਵੇਂ ਬਣੇ, ਇਹ ਅਸੀਂ ਸਮਝਾ ਸਕਦੇ ਹਾਂ। ਕੀ ਅਜਿਹੇ ਕਰਮ ਕੀਤੇ ਜੋ ਵਿਸ਼ਵ ਦੇ ਮਾਲਿਕ ਬਣੇ। ਤੁਸੀਂ ਪ੍ਰਦਰਸ਼ਨੀ ਆਦਿ ਵਿੱਚ ਵੀ ਪੁੱਛ ਸਕਦੇ ਹੋ। ਤੁਹਾਨੂੰ ਪਤਾ ਹੈ ਇਨ੍ਹਾਂ ਨੇ ਇਹ ਸਵਰਗ ਦੀ ਰਾਜਧਾਨੀ ਕਿਵੇਂ ਲਈ। ਤੁਹਾਡੇ ਵਿੱਚ ਵੀ ਪੂਰੀ ਤਰ੍ਹਾਂ ਹਰ ਕੋਈ ਨਹੀਂ ਸਮਝਾ ਸਕਦੇ। ਜਿਨ੍ਹਾਂ ਵਿੱਚ ਦੈਵੀਗੁਣ ਹੋਣਗੇ, ਇਸ ਰੂਹਾਨੀ ਸਰਵਿਸ ਵਿੱਚ ਲੱਗੇ ਹੋਏ ਹੋਣਗੇ ਉਹ ਸਮਝਾ ਸਕਦੇ ਹਨ। ਬਾਕੀ ਤਾਂ ਮਾਇਆ ਦੀ ਬੀਮਾਰੀ ਵਿੱਚ ਫੰਸੇ ਰਹਿੰਦੇ ਹਨ। ਕਈ ਤਰ੍ਹਾਂ ਦੇ ਰੋਗ ਹਨ। ਦੇਹ - ਅਭਿਮਾਨ ਦਾ ਵੀ ਰੋਗ ਹੈ। ਇਨ੍ਹਾਂ ਵਿਕਾਰਾਂ ਨੇ ਹੀ ਤੁਹਾਨੂੰ ਰੋਗੀ ਬਣਾਇਆ ਹੈ।

ਬਾਪ ਕਹਿੰਦੇ ਹੈ ਮੈਂ ਤੁਹਾਨੂੰ ਪਵਿੱਤਰ ਦੇਵਤਾ ਬਣਾਉਂਦਾ ਹਾਂ। ਤੁਸੀਂ ਸ੍ਰਵਗੁਣ ਸੰਪੰਨ ਪਵਿੱਤਰ ਸੀ। ਹੁਣ ਪਤਿਤ ਬਣ ਗਏ ਹੋ। ਬੇਹੱਦ ਦਾ ਬਾਪ ਇਵੇਂ ਕਹਿਣਗੇ। ਇਸ ਵਿੱਚ ਨਿੰਦਾ ਦੀ ਗੱਲ ਨਹੀਂ, ਇਹ ਸਮਝਣ ਦੀ ਗੱਲ ਹੈ। ਭਾਰਤਵਾਸੀਆਂ ਨੂੰ ਬੇਹੱਦ ਦਾ ਬਾਪ ਕਹਿੰਦੇ ਹਨ ਮੈਂ ਇੱਥੇ ਭਾਰਤ ਵਿੱਚ ਆਉਂਦਾ ਹਾਂ। ਭਾਰਤ ਦੀ ਮਹਿਮਾ ਤਾਂ ਅਪਰਮਪਾਰ ਹੈ। ਇੱਥੇ ਆਕੇ ਨਰਕ ਨੂੰ ਸਵਰਗ ਬਣਾਉਂਦੇ ਹਨ, ਸਭਨੂੰ ਸ਼ਾਂਤੀ ਦਿੰਦੇ ਹਨ। ਤਾਂ ਅਜਿਹੇ ਬਾਪ ਦੀ ਵੀ ਮਹਿਮਾ ਤਾਂ ਅਪਰਮਪਾਰ ਹੈ। ਪਾਰਾਵਾਰ ਨਹੀਂ। ਜਗਤ ਅੰਬਾ ਅਤੇ ਉਨ੍ਹਾਂ ਦੀ ਮਹਿਮਾ ਨੂੰ ਕੋਈ ਵੀ ਨਹੀਂ ਜਾਣਦੇ। ਇਨ੍ਹਾਂ ਦਾ ਵੀ ਕੰਟਰਾਸਟ ਤੁਸੀਂ ਦੱਸ ਸਕਦੇ ਹੋ। ਇਹ ਜਗਤ ਅੰਬਾ ਦੀ ਬਾਇਓਗ੍ਰਾਫੀ, ਇਹ ਲਕਸ਼ਮੀ ਦੀ ਬਾਇਓਗ੍ਰਾਫੀ। ਉਹ ਹੀ ਜਗਤ ਅੰਬਾ ਫਿਰ ਲਕਸ਼ਮੀ ਬਣਦੀ ਹੈ। ਫਿਰ ਲਕਸ਼ਮੀ ਸੋ 84 ਜਨਮਾਂ ਦੇ ਬਾਦ ਜਗਤ ਅੰਬਾ ਹੋਵੇਗੀ। ਚਿੱਤਰ ਵੀ ਵੱਖ - ਵੱਖ ਰੱਖਣੇ ਚਾਹੀਦੇ ਹਨ। ਵਿਖਾਉਂਦੇ ਹਨ ਲਕਸ਼ਮੀ ਨੂੰ ਕਲਸ਼ ਮਿਲਿਆ ਪਰੰਤੂ ਲਕਸ਼ਮੀ ਫਿਰ ਸੰਗਮ ਤੇ ਕਿਥੋਂ ਆਈ। ਉਹ ਤਾਂ ਸਤਿਯੁਗ ਵਿੱਚ ਹੋਈ ਹੈ। ਇਹ ਸਭ ਗੱਲਾਂ ਬਾਪ ਸਮਝਾਉਂਦੇ ਹਨ। ਚਿੱਤਰ ਬਣਾਉਣ ਦੇ ਉੱਪਰ ਜੋ ਮੁਕੱਰਰ ਹਨ ਉਨ੍ਹਾਂ ਨੂੰ ਵਿਚਾਰ ਸਾਗਰ ਮੰਥਨ ਕਰਨਾ ਚਾਹੀਦਾ ਹੈ। ਤਾਂ ਫਿਰ ਸਮਝਾਉਣਾ ਸਹਿਜ ਹੋਵੇਗਾ। ਇਤਨੀ ਵਿਸ਼ਾਲ ਬੁੱਧੀ ਚਾਹੀਦੀ ਤਾਂ ਦਿਲ ਤੇ ਚੜ੍ਹਨ। ਜਦੋਂ ਬਾਬਾ ਨੂੰ ਚੰਗੀ ਤਰ੍ਹਾਂ ਯਾਦ ਕਰਨਗੇ, ਗਿਆਨ ਚਿਤਾ ਤੇ ਬੈਠਣਗੇ ਉਦੋਂ ਦਿਲ ਤੇ ਚੜ੍ਹਣਗੇ। ਇਵੇਂ ਨਹੀਂ ਕਿ ਜੋ ਬਹੁਤ ਵਧੀਆ ਵਾਣੀ ਚਲਾਉਂਦੇ ਹਨ, ਉਹ ਦਿਲ ਤੇ ਚੜ੍ਹਦੇ ਹਨ। ਨਹੀਂ, ਬਾਪ ਕਹਿੰਦੇ ਹਨ ਦਿਲ ਤੇ ਅੰਤ ਵਿੱਚ ਚੜ੍ਹਣਗੇ, ਨੰਬਰਵਾਰ ਪੁਰਸ਼ਾਰਥ ਅਨੁਸਾਰ ਜਦੋਂ ਦੇਹ - ਅਭਿਮਾਨ ਖ਼ਤਮ ਹੋ ਜਾਵੇਗਾ।

ਬਾਪ ਨੇ ਸਮਝਾਇਆ ਹੈ ਬ੍ਰਹਮ ਗਿਆਨੀ, ਬ੍ਰਹਮ ਵਿੱਚ ਲੀਨ ਹੋਣ ਦੀ ਮਿਹਨਤ ਕਰਦੇ ਹਨ ਪਰੰਤੂ ਇਵੇਂ ਕੋਈ ਲੀਨ ਹੋ ਨਹੀਂ ਸਕਦੇ। ਬਾਕੀ ਮਿਹਨਤ ਕਰਦੇ ਹਨ, ਉਤੱਮ ਪਦਵੀ ਪਾਉਂਦੇ ਹਨ। ਅਜਿਹੇ ਮਹਾਤਮਾ ਬਣਦੇ ਹਨ ਜੋ ਉਨ੍ਹਾਂ ਨੂੰ ਪਲੇਟੀਨਮ ਵਿੱਚ ਵਜ਼ਨ ਕਰਦੇ ਹਨ ਕਿਉਂਕਿ ਬ੍ਰਹਮ ਵਿੱਚ ਲੀਨ ਹੋਣ ਦੀ ਮਿਹਨਤ ਤਾਂ ਕਰਦੇ ਹਨ ਨਾ। ਤਾਂ ਮਿਹਨਤ ਦਾ ਵੀ ਫਲ ਮਿਲਦਾ ਹੈ। ਬਾਕੀ ਮੁਕਤੀ - ਜੀਵਨਮੁਕਤੀ ਨਹੀਂ ਮਿਲ ਸਕਦੀ। ਤੁਸੀਂ ਬੱਚੇ ਜਾਣਦੇ ਹੋ ਹੁਣ ਇਹ ਪੁਰਾਣੀ ਦੁਨੀਆਂ ਗਈ ਕੇ ਗਈ। ਇੰਨੇ ਬਾਬਮਜ਼ ਬਣਾਏ ਹਨ - ਰੱਖਣ ਦੇ ਲਈ ਥੋੜ੍ਹੀ ਨਾ ਬਣਾਏ ਹਨ। ਤੁਸੀਂ ਜਾਣਦੇ ਹੋ ਇਸ ਪੁਰਾਣੀ ਦੁਨੀਆਂ ਦੇ ਵਿਨਾਸ਼ ਲਈ ਇਹ ਬੋਮਬਜ਼ ਕੰਮ ਆਉਣਗੇ। ਕਈ ਤਰ੍ਹਾਂ ਦੇ ਬੋਮਬਜ਼ ਹਨ। ਬਾਪ ਗਿਆਨ ਅਤੇ ਯੋਗ ਸਿਖਾਉਂਦੇ ਹਨ ਫਿਰ ਰਾਜ - ਰਾਜੇਸ਼ਵਰ ਡਬਲ ਸਿਰਤਾਜ ਦੇਵੀ - ਦੇਵਤਾ ਬਣਨਗੇ। ਕਿਹੜਾ ਉੱਚ ਪਦ ਹੈ। ਬ੍ਰਾਹਮਣ ਚੋਟੀ ਹਨ ਉੱਪਰ ਵਿੱਚ। ਚੋਟੀ ਸਭ ਤੋਂ ਉੱਪਰ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਪਤਿਤ ਤੋਂ ਪਾਵਨ ਬਣਾਉਣ ਬਾਪ ਆਏ ਹਨ। ਫਿਰ ਤੁਸੀਂ ਵੀ ਪਤਿਤ ਪਾਵਨੀ ਬਣਦੇ ਹੋ - ਇਹ ਨਸ਼ਾ ਹੈ? ਸਾਨੂੰ ਸਭ ਨੂੰ ਪਾਵਨ ਬਣਾਏ ਰਾਜ - ਰਾਜੇਸ਼ਵਰ ਬਣਾ ਰਹੇ ਹਨ? ਨਸ਼ਾ ਹੋਵੇ ਤਾਂ ਬਹੁਤ ਖੁਸ਼ੀ ਵਿੱਚ ਰਹਿਣ। ਆਪਣੇ ਦਿਲ ਤੋਂ ਪੁੱਛੋ ਅਸੀਂ ਕਿੰਨੀਆਂ ਨੂੰ ਆਪ ਸਮਾਨ ਬਣਾਉਂਦੇ ਹਾਂ? ਪ੍ਰਜਾਪਿਤਾ ਬ੍ਰਹਮਾ ਅਤੇ ਜਗਤ - ਅੰਬਾ ਦੋਵੇਂ ਇੱਕ ਜਿਹੇ ਹਨ। ਬ੍ਰਾਹਮਣਾਂ ਦੀ ਰਚਨਾ ਰੱਚਦੇ ਹਨ। ਸ਼ੂਦ੍ਰ ਤੋਂ ਬ੍ਰਾਹਮਣ ਬਣਨ ਦੀ ਯੁਕਤੀ ਬਾਪ ਹੀ ਦੱਸਦੇ ਹਨ। ਇਹ ਕੋਈ ਸ਼ਾਸਤਰਾਂ ਵਿੱਚ ਨਹੀਂ ਹੈ। ਇਹ ਹੈ ਵੀ ਗੀਤਾ ਦਾ ਯੁੱਗ। ਮਹਾਭਾਰਤ ਦੀ ਲੜਾਈ ਵੀ ਬਰੋਬਰ ਹੋਈ ਸੀ। ਰਾਜਯੋਗ ਇੱਕ ਨੂੰ ਸਿਖਾਇਆ ਹੋਵੇਗਾ ਕੀ। ਮਨੁੱਖਾਂ ਦੀ ਬੁੱਧੀ ਵਿੱਚ ਫਿਰ ਅਰਜੁਨ ਅਤੇ ਕ੍ਰਿਸ਼ਨ ਹੀ ਹਨ। ਇੱਥੇ ਤਾਂ ਢੇਰ ਪੜ੍ਹਦੇ ਹਨ। ਬੈਠੇ ਵੀ ਵੇਖੋ ਕਿਵੇਂ ਸਧਾਰਨ ਹਨ। ਛੋਟੇ ਬੱਚੇ ਅਲਫ਼ ਬੇ ਪੜ੍ਹਦੇ ਹਨ ਨਾ। ਤੁਸੀਂ ਬੈਠੇ ਹੋ ਤੁਹਾਨੂੰ ਵੀ ਅਲਫ਼ ਬੇ ਪੜ੍ਹਾ ਰਹੇ ਹਨ। ਅਲਫ਼ ਅਤੇ ਬੇ, ਇਹ ਹੈ ਵਰਸਾ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਵਿਸ਼ਵ ਦੇ ਮਾਲਿਕ ਬਣੋਗੇ। ਕੋਈ ਵੀ ਆਸੁਰੀ ਕੰਮ ਨਹੀ ਕਰਨਾ ਹੈ। ਦੈਵੀਗੁਣ ਧਾਰਨ ਕਰਨੇ ਹਨ। ਵੇਖਣਾ ਹੈ ਸਾਡੇ ਵਿੱਚ ਕੋਈ ਅਵਗੁਣ ਤਾਂ ਨਹੀਂ ਹੈ? ਮੈਂ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਾਹੀ। ਹੁਣ ਨਿਰਗੁਣ ਆਸ਼ਰਮ ਵੀ ਹੈ ਪਰ ਅਰਥ ਕੁਝ ਵੀ ਨਹੀਂ। ਨਿਰਗੁਣ ਮਤਲਬ ਮੇਰੇ ਵਿੱਚ ਕੋਈ ਗੁਣ ਨਹੀਂ। ਹੁਣ ਗੁਣਵਾਨ ਬਣਾਉਣਾ ਤਾਂ ਬਾਪ ਦਾ ਹੀ ਕੰਮ ਹੈ। ਬਾਪ ਦੇ ਟਾਈਟਲ ਦੀ ਟੋਪੀ ਫਿਰ ਆਪਣੇ ਉੱਪਰ ਰੱਖ ਲਈ ਹੈ। ਬਾਪ ਕਿੰਨੀਆਂ ਗੱਲਾਂ ਸਮਝਾਉਂਦੇ ਹਨ। ਡਾਇਰੈਕਸ਼ਨ ਵੀ ਦਿੰਦੇ ਹਨ। ਜਗਤ ਅੰਬਾ ਅਤੇ ਲਕਸ਼ਮੀ ਦਾ ਕੰਟਰਾਸਟ ਬਣਾਓ। ਬ੍ਰਹਮਾ - ਸਰਸਵਤੀ ਸੰਗਮ ਦੇ, ਲਕਸ਼ਮੀ - ਨਾਰਾਇਣ ਹਨ ਸਤਿਯੁਗ ਦੇ। ਇਹ ਚਿੱਤਰ ਹਨ ਸਮਝਾਉਣ ਦੇ ਲਈ। ਸਰਸਵਤੀ ਬ੍ਰਹਮਾ ਦੀ ਬੇਟੀ ਹੈ। ਪੜ੍ਹਦੇ ਹਨ ਮਨੁੱਖ ਤੋੰ ਦੇਵਤਾ ਬਣਨ ਦੇ ਲਈ। ਹੁਣ ਤੁਸੀਂ ਬ੍ਰਾਹਮਣ ਹੋ। ਸਤਿਯੁਗੀ ਦੇਵਤਾ ਵੀ ਮਨੁੱਖ ਹੀ ਹਨ ਪ੍ਰੰਤੂ ਉਨ੍ਹਾਂ ਨੂੰ ਦੇਵਤਾ ਕਹਿੰਦੇ, ਮਨੁੱਖ ਕਹਿਣ ਨਾਲ ਜਿਵੇਂ ਉਨ੍ਹਾਂ ਦੀ ਇੰਨਸਲਟ ਹੋ ਜਾਂਦੀ ਹੈ ਇਸਲਈ ਦੇਵੀ - ਦੇਵਤਾ ਜਾਂ ਭਗਵਾਨ ਭਗਵਤੀ ਕਹਿ ਦਿੰਦੇ ਹਨ। ਜੇਕਰ ਰਾਜਾ - ਰਾਣੀ ਨੂੰ ਭਗਵਾਨ ਭਗਵਤੀ ਕਹੀਏ ਤਾਂ ਫਿਰ ਪ੍ਰਜਾ ਨੂੰ ਵੀ ਕਹਿਣਾ ਪਵੇ, ਇਸਲਈ ਦੇਵੀ - ਦੇਵਤਾ ਕਿਹਾ ਜਾਂਦਾ ਹੈ। ਤ੍ਰਿਮੂਰਤੀ ਬੜਾ ਚਿੱਤਰ ਵੀ ਹੈ। ਤ੍ਰਿਮੂਰਤੀ ਦਾ ਚਿੱਤਰ ਵੀ ਹੈ। ਸਤਿਯੁਗ ਵਿੱਚ ਇਤਨੇ ਘੱਟ ਮਨੁੱਖ, ਕਲਯੁਗ ਵਿੱਚ ਇੰਨੇ ਬਹੁਤ ਮਨੁੱਖ ਹਨ। ਉਹ ਕਿਵੇਂ ਸੁਝਾਉਣ। ਇਸਦੇ ਲਈ ਫਿਰ ਗੋਲਾ ਵੀ ਜ਼ਰੂਰ ਚਾਹੀਦਾ। ਪ੍ਰਦਰਸ਼ਨੀ ਵਿੱਚ ਇਤਨੇ ਸਭਨੂੰ ਬੁਲਾਉਂਦੇ ਹਨ। ਕਸਟਮ ਕੁਲੈਕਟਰ ਨੂੰ ਤਾਂ ਕਦੇ ਕਿਸੇ ਨੇ ਬੁਲਾਵਾ ਨਹੀਂ ਦਿੱਤਾ ਹੈ। ਤਾਂ ਅਜਿਹੇ ਵਿਚਾਰ ਚਲਾਉਣੇ ਪੈਂਦੇ ਹਨ, ਇਸ ਵਿੱਚ ਬਹੁਤ ਤੇਜ਼ ਬੁੱਧੀ ਚਾਹੀਦੀ ਹੈ।

ਬਾਪ ਦਾ ਤੇ ਰੀਗਾਰਡ ਰੱਖਣਾ ਚਾਹੀਦਾ। ਹੁਸੈਨ ਦੇ ਘੋੜੇ ਨੂੰ ਤਾਂ ਕਿੰਨਾ ਸਜਾਂਦੇ ਹਨ। ਪਟਕਾ ਕਿੰਨਾ ਛੋਟਾ ਹੁੰਦਾ ਹੈ, ਘੋੜਾ ਕਿੰਨਾ ਵੱਡਾ ਹੁੰਦਾ ਹੈ। ਆਤਮਾ ਵੀ ਕਿੰਨੀ ਛੋਟੀ ਬਿੰਦੀ ਹੈ, ਉਸਦਾ ਸ਼ਿੰਗਾਰ ਕਿੰਨਾ ਵੱਡਾ ਹੈ। ਇਹ ਅਕਾਲਮੂਰਤ ਦਾ ਤਖ਼ਤ ਹੈ ਨਾ। ਸ੍ਰਵਵਿਆਪੀ ਦੀ ਗੱਲ ਵੀ ਗੀਤਾ ਵਿਚੋਂ ਲਈ ਹੈ। ਬਾਪ ਕਹਿੰਦੇ ਹਨ ਮੈਂ ਆਤਮਾਵਾਂ ਨੂੰ ਰਾਜਯੋਗ ਸਿਖਾਉਂਦਾ ਹਾਂ ਫਿਰ ਸ੍ਰਵਵਿਆਪੀ ਕਿਵੇਂ ਹੋਣਗੇ। ਬਾਪ- ਟੀਚਰ - ਗੁਰੂ ਸ੍ਰਵਵਿਆਪੀ ਕਿਵੇਂ ਹੋਣਗੇ। ਬਾਪ ਕਹਿੰਦੇ ਹਨ ਮੈਂ ਤਾਂ ਤੁਹਾਡਾ ਬਾਪ ਹਾਂ ਫਿਰ ਗਿਆਨ ਸਾਗਰ ਹਾਂ। ਤੁਹਾਨੂੰ ਬੇਹੱਦ ਦੀ ਹਿਸਟ੍ਰੀ - ਜੋਗ੍ਰਾਫੀ ਸਮਝਣ ਨਾਲ ਬੇਹੱਦ ਦਾ ਰਾਜ ਮਿਲ ਜਾਵੇਗਾ। ਦੈਵੀਗੁਣ ਹੀ ਧਾਰਨ ਕਰਨੇ ਚਾਹੀਦੇ ਹਨ। ਮਾਇਆ ਇੱਕਦਮ ਨੱਕ ਤੋਂ ਫੜ ਲੈਂਦੀ ਹੈ। ਚਲਣ ਗੰਦੀ ਹੋ ਜਾਂਦੀ ਹੈ ਫਿਰ ਲਿਖਦੇ ਹਨ ਅਜਿਹੀ ਭੁੱਲ ਹੋ ਗਈ। ਅਸੀਂ ਕਾਲਾ ਮੂੰਹ ਕਰ ਲੀਤਾ। ਇੱਥੇ ਤਾਂ ਪਵਿਤ੍ਰਤਾ ਸਿਖਾਈ ਜਾਂਦੀ ਹੈ ਫਿਰ ਜੇਕਰ ਕੋਈ ਡਿੱਗਣਗੇ ਵੀ ਤਾਂ ਫਿਰ ਉਸ ਵਿੱਚ ਬਾਪ ਕੀ ਕਰ ਸਕਦੇ ਹਨ। ਘਰ ਵਿੱਚ ਕੋਈ ਬੱਚਾ ਗੰਦਾ ਹੋ ਜਾਂਦਾ ਹੈ, ਕਾਲਾ ਮੂੰਹ ਕਰ ਦਿੰਦਾ ਹੈ ਤਾਂ ਬਾਪ ਕਹਿੰਦੇ ਹਨ ਤੁਸੀਂ ਤਾਂ ਮਰ ਜਾਂਦੇ ਤਾਂ ਚੰਗਾ ਹੈ। ਬੇਹੱਦ ਦਾ ਬਾਪ ਭਾਵੇਂ ਡਰਾਮੇ ਨੂੰ ਜਾਣਦੇ ਹਨ ਫਿਰ ਵੀ ਕਹਿਣਗੇ ਤਾਂ ਸਹੀ ਨਾ। ਤੁਸੀਂ ਦੂਜਿਆਂ ਨੂੰ ਸਿੱਖਿਆ ਦੇਕੇ ਖੁਦ ਡਿੱਗਦੇ ਹੋ ਤਾਂ ਹਜ਼ਾਰ ਗੁਣਾ ਪਾਪ ਚੜ੍ਹ ਜਾਂਦਾ ਹੈ। ਕਹਿੰਦੇ ਹਨ ਮਾਇਆ ਨੇ ਥੱਪੜ ਮਾਰ ਦਿੱਤਾ। ਮਾਇਆ ਅਜਿਹਾ ਘਸੁੰਨ ਮਾਰਦੀ ਹੈ ਜੋ ਇੱਕਦਮ ਅਕਲ ਵੀ ਗੁੰਮ ਕਰ ਦਿੰਦੀ ਹੈ।

ਬਾਪ ਸਮਝਾਉਂਦੇ ਹਨ, ਅੱਖਾਂ ਬਹੁਤ ਧੋਖੇਬਾਜ਼ ਹਨ। ਕਦੇ ਵੀ ਕੋਈ ਵਿਕਰਮ ਨਹੀਂ ਕਰਨਾ ਹੈ। ਤੂਫ਼ਾਨ ਤਾਂ ਬਹੁਤ ਆਉਣਗੇ ਕਿਉਂਕਿ ਯੁੱਧ ਦੇ ਮੈਦਾਨ ਵਿੱਚ ਹੋ ਨਾ। ਪਤਾ ਵੀ ਨਹੀਂ ਪੈਂਦਾ ਕੀ ਹੋਵੇਗਾ। ਮਾਇਆ ਝੱਟ ਥੱਪੜ ਮਾਰ ਦਿੰਦੀ ਹੈ। ਹੁਣ ਤੁਸੀਂ ਕਿੰਨੇਂ ਸਮਝਦਾਰ ਬਣਦੇ ਹੋ। ਆਤਮਾ ਹੀ ਸਮਝਦਾਰ ਬਣਦੀ ਹੈ ਨਾ। ਆਤਮਾ ਹੀ ਬੇਸਮਝ ਸੀ। ਹੁਣ ਬਾਪ ਸਮਝਦਾਰ ਬਣਾਉਂਦੇ ਹਨ। ਬਹੁਤ ਦੇਹ - ਅਭਿਮਾਨ ਵਿੱਚ ਹਨ। ਸਮਝਦੇ ਨਹੀਂ ਕਿ ਅਸੀਂ ਆਤਮਾ ਹਾਂ। ਬਾਪ ਸਾਨੂੰ ਆਤਮਾਵਾਂ ਨੂੰ ਪੜ੍ਹਾਉਂਦੇ ਹਨ। ਅਸੀਂ ਆਤਮਾ ਇਨ੍ਹਾਂ ਕੰਨਾਂ ਨਾਲ ਸੁਣ ਰਹੀ ਹੈ। ਹੁਣ ਬਾਪ ਕਹਿੰਦੇ ਹਨ ਕੋਈ ਵੀ ਵਿਕਾਰ ਦੀ ਗੱਲ ਇਨ੍ਹਾਂ ਕੰਨਾਂ ਨਾਲ ਨਾ ਸੁਣੋ। ਬਾਪ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਮੰਜਿਲ ਬਹੁਤ ਵੱਡੀ ਹੈ। ਮੌਤ ਜਦੋਂ ਨੇੜ੍ਹੇ ਆਵੇਗੀ ਤਾਂ ਫਿਰ ਤੁਹਾਨੂੰ ਡਰ ਲੱਗੇਗਾ। ਮਨੁੱਖਾਂ ਨੂੰ ਮਰਨ ਦੇ ਸਮੇਂ ਵੀ ਮਿਤ੍ਰ ਸਬੰਧੀ ਆਦਿ ਕਹਿੰਦੇ ਹਨ ਨਾ - ਭਗਵਾਨ ਨੂੰ ਯਾਦ ਕਰੋ ਜਾਂ ਕੋਈ ਆਪਣੇ ਗੁਰੂ ਆਦਿ ਨੂੰ ਯਾਦ ਕਰਨਗੇ। ਦੇਹਧਾਰੀ ਨੂੰ ਯਾਦ ਕਰਨਾ ਸਿਖਾਉਂਦੇ ਹਨ। ਬਾਪ ਤਾਂ ਕਹਿੰਦੇ ਹਨ ਮਾਮੇਕਮ ਯਾਦ ਕਰੋ। ਇਹ ਤਾਂ ਤੁਹਾਡੀ ਬੱਚਿਆਂ ਦੀ ਹੀ ਬੁੱਧੀ ਵਿੱਚ ਹੈ। ਬਾਪ ਫਰਮਾਨ ਕਰਦੇ ਹਨ - ਮਾਮੇਕਮ ਯਾਦ ਕਰੋ। ਦੇਹਧਾਰੀਆਂ ਨੂੰ ਯਾਦ ਨਹੀਂ ਕਰਨਾ ਹੈ। ਮਾਂ - ਬਾਪ ਵੀ ਦੇਹਧਾਰੀ ਹਨ ਨਾ। ਮੈਂ ਤਾਂ ਵਚਿੱਤਰ ਹਾਂ, ਵਿਦੇਹੀ ਹਾਂ, ਇੰਨਾਂ ਵਿੱਚ ਬੈਠ ਤੁਹਾਨੂੰ ਗਿਆਨ ਦਿੰਦਾ ਹਾਂ। ਤੁਸੀਂ ਹੁਣ ਗਿਆਨ ਅਤੇ ਯੋਗ ਸਿੱਖਦੇ ਹੋ। ਤੁਸੀਂ ਕਹਿੰਦੇ ਹੋ ਗਿਆਨ ਸਾਗਰ ਬਾਪ ਦਵਾਰਾ ਅਸੀਂ ਗਿਆਨ ਸਿੱਖ ਰਹੇ ਹਾਂ, ਰਾਜ - ਰਾਜੇਸ਼ਵਰੀ ਬਣਨ ਦੇ ਲਈ। ਗਿਆਨ ਸਾਗਰ ਗਿਆਨ ਵੀ ਸਿਖਾਉਂਦੇ ਹਨ, ਰਾਜਯੋਗ ਵੀ ਸਿਖਾਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਮਝਦਾਰ ਬਣ ਮਾਇਆ ਦੇ ਤੁਫਾਨਾਂ ਤੋੰ ਕਦੇ ਹਾਰ ਨਹੀਂ ਖਾਣੀ ਹੈ। ਅੱਖਾਂ ਧੋਖਾ ਦਿੰਦਿਆਂ ਹਨ ਇਸਲਈ ਆਪਣੀ ਸੰਭਾਲ ਕਰਨੀ ਹੈ। ਕੋਈ ਵੀ ਵਿਕਾਰੀ ਗੱਲਾਂ ਇਨ੍ਹਾਂ ਕੰਨਾ ਨਾਲ ਨਹੀਂ ਸੁਣਨੀਆਂ ਹਨ।

2. ਆਪਣੇ ਦਿਲ ਤੋਂ ਪੁੱਛਣਾ ਹੈ ਕਿ ਅਸੀਂ ਕਿੰਨਿਆਂ ਨੂੰ ਆਪ ਸਮਾਨ ਬਣਾਉਂਦੇ ਹਾਂ? ਮਾਸਟਰ ਪਤਿਤ - ਪਾਵਨੀ ਬਣ ਸਭਨੂੰ ਪਾਵਨ ( ਰਾਜ਼ - ਰਾਜੇਸ਼ਵਰ ) ਬਣਾਉਣ ਦੀ ਸੇਵਾ ਕਰ ਰਹੇ ਹਾਂ? ਸਾਡੇ ਵਿੱਚ ਕੋਈ ਅਵਗੁਣ ਤਾਂ ਨਹੀਂ ਹੈ? ਦੈਵੀਗੁਣ ਕਿਥੋਂ ਤੱਕ ਧਾਰਨ ਕੀਤੇ ਹਨ।

ਵਰਦਾਨ:-
ਸਭ ਨੂੰ ਠਿਕਾਉਣਾ ਦੇਣ ਵਾਲੇ ਰਹਿਮਦਿਲ ਬਾਪ ਦੇ ਬੱਚੇ ਰਹਿਮਦਿਲ ਭਵ:

ਰਹਿਮਦਿਲ ਬਾਪ ਦੇ ਰਹਿਮਦਿਲ ਬੱਚੇ ਕਿਸੇ ਨੂੰ ਵੀ ਭਿਖਾਰੀ ਦੇ ਰੂਪ ਵਿੱਚ ਵੇਖਣਗੇ ਤਾਂ ਉਨ੍ਹਾਂਨੂੰ ਰਹਿਮ ਆਵੇਗਾ ਕਿ ਇਸ ਆਤਮਾ ਨੂੰ ਵੀ ਠਿਕਾਣਾ ਮਿਲ ਜਾਵੇ, ਇਸ ਦਾ ਵੀ ਕਲਿਆਣ ਹੋ ਜਾਵੇ। ਉਨ੍ਹਾਂ ਦੇ ਸੰਪਰਕ ਵਿੱਚ ਜੋ ਵੀ ਆਵੇਗਾ ਉਸਨੂੰ ਬਾਪ ਦਾ ਪਰਿਚੈ ਜਰੂਰ ਦੇਣਗੇ। ਜਿਵੇਂ ਕੋਈ ਘਰ ਵਿੱਚ ਆਉਂਦਾ ਹੈ ਤਾਂ ਪਹਿਲਾਂ ਉਸਨੂੰ ਪਾਣੀ ਪੁੱਛਿਆ ਜਾਂਦਾ ਹੈ, ਇਵੇਂ ਹੀ ਚਲਾ ਜਾਵੇ ਤਾਂ ਬੁਰਾ ਸਮਝਦੇ ਹਨ, ਇਵੇਂ ਹੀ ਜੋ ਸੰਪਰਕ ਵਿੱਚ ਆਉਂਦਾ ਹੈ ਉਸ ਨੂੰ ਬਾਪ ਦੇ ਪਰਿਚੈ ਦਾ ਪਾਣੀ ਜਰੂਰ ਪੁੱਛੋ ਮਤਲਬ ਦਾਤਾ ਦੇ ਬੱਚੇ ਦਾਤਾ ਬਣਕੇ ਕੁਝ ਨਾ ਕੁਝ ਦੇਵੋ ਤਾਂਕਿ ਉਸਨੂੰ ਵੀ ਠਿਕਾਣਾ ਮਿਲ ਜਾਵੇ।

ਸਲੋਗਨ:-
ਪੂਰਾ ਵੈਰਾਗ ਵ੍ਰਿਤੀ ਦਾ ਸਹਿਜ ਮਤਲਬ ਹੈ - ਜਿੰਨਾ ਨਿਆਰਾ ਉਤਨਾ ਪਿਆਰਾ ।