16.11.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਭਾਰਤ ਜੋ ਹੀਰੇ ਜਿਹਾ ਸੀ, ਪਤਿਤ ਬਣਨ ਨਾਲ ਕੰਗਾਲ ਬਣ ਗਿਆ ਹੈ, ਇਸ ਨੂੰ ਫਿਰ ਪਾਵਨ ਹੀਰੇ ਵਰਗਾ ਬਨਾਉਣਾ ਹੈ, ਮਿੱਠੇ ਦੈਵੀ ਝਾੜ ਦਾ ਸੈਪਲਿੰਗ ਲਗਾਉਣਾ ਹੈ।"

ਪ੍ਰਸ਼ਨ:-
ਬਾਪ ਦਾ ਕ੍ਰਤਵਿਆ ਕਿਹੜਾ ਹੈ, ਜਿਸ ਵਿਚ ਬੱਚਿਆਂ ਨੂੰ ਮਦਦਗਾਰ ਬਣਨਾ ਹੈ?

ਉੱਤਰ:-
ਸਾਰੇ ਵਿਸ਼ਵ ਤੇ ਇੱਕ ਡੀ. ਟੀ. ਗੌਰਮਿੰਟ ਸਥਾਪਨ ਕਰਨਾ - ਅਨੇਕ ਧਰਮਾਂ ਦਾ ਵਿਨਾਸ਼ ਕਰ ਇੱਕ ਦੈਵੀ ਧਰਮ ਦੀ ਸਥਾਪਨਾ ਕਰਨਾ - ਇਹ ਹੀ ਬਾਪ ਦਾ ਕ੍ਰਤਵਿਆ ਹੈ। ਤੁਸੀਂ ਬੱਚਿਆਂ ਨੂੰ ਇਸ ਕੰਮ ਵਿੱਚ ਮਦਦਗਾਰ ਬਣਨਾ ਹੈ। ਉੱਚ ਮਰਤਬਾ ਲੈਣ ਦਾ ਪੁਰਸ਼ਾਰਥ ਕਰਨਾ ਹੈ, ਇਵੇਂ ਨਹੀਂ ਸੋਚਣਾ ਹੈ ਕਿ ਅਸੀਂ ਸਵਰਗ ਵਿਚ ਤੇ ਜਾਵਾਂਗੇ ਹੀ।

ਗੀਤ:-
ਤੁਮ੍ਹੀਂ ਹੋ ਮਾਤਾ, ਪਿਤਾ...

ਓਮ ਸ਼ਾਂਤੀ
ਦੁਨੀਆ ਵਿਚ ਮਨੁੱਖ ਗਾਉਂਦੇ ਹਨ ਤੁਸੀਂ ਮਾਤਾ - ਪਿਤਾ… ਪ੍ਰੰਤੂ ਕਿਸ ਦੇ ਲਈ ਗਾਉਂਦੇ ਹਨ, ਇਹ ਨਹੀਂ ਜਾਣਦੇ। ਇਹ ਵੰਡਰਫੁੱਲ ਗੱਲਾਂ ਹਨ। ਸਿਰਫ ਕਹਿਣ ਮਾਤਰ ਕਹਿ ਦਿੰਦੇ ਹਨ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਬਰੋਬਰ ਇਹ ਮਾਤਾ - ਪਿਤਾ ਕੌਣ ਹਨ। ਇਹ ਪਰਮਧਾਮ ਦਾ ਰਹਿਵਾਸੀ ਹੈ। ਪਰਮਧਾਮ ਇੱਕ ਹੀ ਹੈ, ਸਤਿਯੁਗ ਨੂੰ ਪਰਮਧਾਮ ਨਹੀਂ ਕਿਹਾ ਜਾਂਦਾ। ਸਤਿਯੁਗ ਤੇ ਇੱਥੇ ਹੁੰਦਾ ਹੈ ਨਾ, ਪਰਮਧਾਮ ਵਿੱਚ ਰਹਿਣ ਵਾਲੇ ਤਾਂ ਅਸੀਂ ਸਭ ਹਾਂ। ਤਸੀ ਜਾਣਦੇ ਹੋ ਅਸੀਂ ਆਤਮਾਵਾਂ ਪਰਮਧਾਮ, ਨਿਰਵਾਣ ਦੇਸ਼ ਤੋਂ ਆਉਂਦੀਆ ਹਾਂ ਇਸ ਸਾਕਾਰ ਸ੍ਰਿਸ਼ਟੀ ਵਿੱਚ। ਸਵਰਗ ਕੋਈ ਉੱਪਰ ਨਹੀਂ ਹੈ। ਆਉਂਦੇ ਤਾਂ ਤੁਸੀਂ ਵੀ ਪਰਮਧਾਮ ਤੋਂ ਹੋ। ਤੁਸੀਂ ਬੱਚੇ ਹੁਣ ਜਾਣਦੇ ਹੋ ਅਸੀਂ ਆਤਮਾਵਾਂ ਸ਼ਰੀਰ ਦਵਾਰਾ ਪਾਰਟ ਵਜਾ ਰਹੇ ਹਾਂ। ਕਿੰਨੇ ਜਨਮ ਲੈਂਦੇ ਹਨ, ਕਿਵੇਂ ਪਾਰਟ ਵਜਾਉਂਦੇ ਹਨ, ਇਹ ਹੁਣ ਜਾਣਦੇ ਹਾਂ। ਉਹ ਹੈ ਦੂਰ ਦੇਸ਼ ਦਾ ਰਹਿਣ ਵਾਲਾ, ਆਇਆ ਦੇਸ਼ ਪਰਾਏ। ਹੁਣ ਪਰਾਇਆ ਦੇਸ਼ ਕਿਓਂ ਕਿਹਾ ਜਾਂਦਾ ਹੈ? ਤੁਸੀਂ ਭਾਰਤ ਵਿਚ ਆਉਂਦੇ ਹੋ ਨਾ। ਪ੍ਰੰਤੂ ਪਹਿਲੇ - ਪਹਿਲੇ ਤੁਸੀਂ ਬਾਪ ਦੇ ਸਥਾਪਨ ਕੀਤੇ ਹੋਏ ਸਵਰਗ ਵਿਚ ਆਉਂਦੇ ਹੋ ਫਿਰ ਇਹ ਨਰਕ ਰਾਵਣ ਰਾਜ ਹੋ ਜਾਂਦਾ ਹੈ, ਅਨੇਕ ਧਰਮ, ਅਨੇਕ ਗੌਰਮਿੰਟ ਹੋ ਜਾਂਦੀਆਂ ਹਨ। ਫਿਰ ਬਾਪ ਆਕੇ ਇੱਕ ਰਾਜ ਬਣਾਉਂਦੇ ਹਨ। ਹੁਣ ਤਾਂ ਬਹੁਤ ਗੌਰਮਿੰਟ ਹਨ। ਕਹਿੰਦੇ ਰਹਿੰਦੇ ਹਨ ਸਭ ਮਿਲ ਕੇ ਇੱਕ ਹੋਣ। ਹੁਣ ਸਭ ਮਿਲ ਕੇ ਇੱਕ ਹੋਣ - ਇਹ ਕਿਵੇਂ ਹੋ ਸਕਦਾ ਹੈ? ਪੰਜ ਹਜਾਰ ਵਰ੍ਹੇ ਪਹਿਲੇ ਭਾਰਤ ਵਿਚ ਇੱਕ ਗੌਰਮਿੰਟ ਸੀ, ਵਰਲਡ ਆਲਮਾਈਟੀ ਅਥਾਰਟੀ ਲਕਸ਼ਮੀ - ਨਾਰਾਇਣ ਸਨ। ਵਿਸ਼ਵ ਵਿਚ ਰਾਜ ਕਰਨ ਵਾਲੀ ਹੋਰ ਕੋਈ ਅਥਾਰਟੀ ਹੈ ਨਹੀਂ। ਸਭ ਧਰਮ ਇੱਕ ਧਰਮ ਵਿੱਚ ਆ ਨਹੀਂ ਸਕਦੇ। ਸਵਰਗ ਵਿਚ ਇੱਕ ਹੀ ਗੌਰਮਿੰਟ ਸੀ ਇਸਲਈ ਕਹਿੰਦੇ ਹਨ ਕਿ ਇੱਕ ਹੋ ਜਾਈਏ। ਹੁਣ ਬਾਪ ਕਹਿੰਦੇ ਹਨ ਸਾਡਾ ਅਤੇ ਸਭ ਦਾ ਵਿਨਾਸ਼ ਕਰਵਾ ਕੇ ਇੱਕ ਆਦਿ ਸਨਾਤਨ ਡੀ. ਟੀ. ਗੌਰਮਿੰਟ ਸਥਾਪਨ ਕਰ ਰਹੇ ਹਨ। ਤੁਸੀਂ ਵੀ ਇਵੇਂ ਕਹਿੰਦੇ ਹੋ ਨਾ - ਸਰਵਸ਼ਕਤੀਮਾਨ ਵਰਲਡ ਆਲਮਾਇਟੀ ਅਥਾਰਟੀ ਦੇ ਡਾਇਰੈਕਸ਼ਨ ਅਨੁਸਾਰ ਅਸੀਂ ਭਾਰਤ ਵਿੱਚ ਇੱਕ ਡੀ ਟੀ ਗੌਰਮਿੰਟ ਦਾ ਰਾਜ ਸਥਾਪਨ ਕਰ ਰਹੇ ਹਾਂ। ਡੀ ਟੀ ਗੌਰਮਿੰਟ ਦੇ ਸਿਵਾਏ ਹੋਰ ਕੋਈ ਇੱਕ ਗੌਰਮਿੰਟ ਹੁੰਦੀ ਨਹੀਂ। ਪੰਜ ਹਜਾਰ ਵਰ੍ਹੇ ਪਹਿਲਾਂ ਭਾਰਤ ਵਿਚ ਅਤੇ ਸਾਰੇ ਵਿਸ਼ਵ ਵਿਚ ਇੱਕ ਗੌਰਮਿੰਟ ਸੀ, ਹੁਣ ਬਾਪ ਆਇਆ ਹੈ ਵਿਸ਼ਵ ਦੀ ਡੀ ਟੀ ਗੌਰਮਿੰਟ ਫਿਰ ਤੋਂ ਸਥਾਪਨ ਕਰਨ। ਅਸੀ ਬੱਚੇ ਉਨ੍ਹਾਂ ਦੇ ਮਦਦਗਾਰ ਹਾਂ। ਇਹ ਰਾਜ਼ ਗੀਤਾ ਵਿੱਚ ਹੈ। ਇਹ ਹੈ ਰੁਦ੍ਰ ਗਿਆਨ ਯਗ। ਰੁਦ੍ਰ ਨਿਰਾਕਾਰ ਨੂੰ ਕਿਹਾ ਜਾਂਦਾ ਹੈ, ਕ੍ਰਿਸ਼ਨ ਨੂੰ ਨਹੀਂ ਕਹਾਂਗੇ। ਰੁਦ੍ਰ ਨਾਮ ਹੀ ਹੈ ਨਿਰਾਕਾਰ ਦਾ। ਬਹੁਤ ਨਾਮ ਸੁਣ ਮਨੁੱਖ ਸਮਝਦੇ ਹਨ ਰੁਦ੍ਰ ਵੱਖ ਹੈ ਅਤੇ ਸੋਮਨਾਥ ਵੱਖ ਹੈ। ਤਾਂ ਹੁਣ ਇੱਕ ਡੀ ਟੀ ਗੌਰਮਿੰਟ ਸਥਾਪਨ ਹੋਣੀ ਹੈ। ਸਿਰਫ ਇਸ ਵਿੱਚ ਖੁਸ਼ ਨਹੀਂ ਹੋਣਾ ਹੈ ਕਿ ਸਵਰਗ ਵਿਚ ਤੇ ਜਾਵਾਂਗੇ ਹੀ। ਦੇਖੋ ਨਰਕ ਵਿਚ ਮਰਤਬੇ ਦੇ ਲਈ ਕਿੰਨਾਂ ਮੱਥਾ ਮਾਰਦੇ ਹਨ। ਇੱਕ ਤਾਂ ਮਰਤਬਾ ਮੇਰੇ ਤੋਂ ਮਿਲਦਾ ਦੂਸਰਾ ਫਿਰ ਕਮਾਉਂਦੇ ਬਹੁਤ ਹਨ। ਭਗਤਾਂ ਦੇ ਲਈ ਤਾਂ ਇੱਕ ਭਗਵਾਨ ਹੋਣਾ ਚਾਹੀਦਾ, ਨਹੀਂ ਤਾਂ ਭਟਕਣ ਗੇ। ਇੱਥੇ ਤਾਂ ਸਭ ਨੂੰ ਭਗਵਾਨ ਕਹਿ ਦਿੰਦੇ ਹਨ, ਅਨੇਕਾਂ ਨੂੰ ਅਵਤਾਰ ਮੰਨਦੇ ਹਨ। ਬਾਪ ਕਹਿੰਦੇ ਹਨ ਮੈਂ ਤੇ ਇੱਕ ਹੀ ਵਾਰੀ ਆਉਂਦਾ ਹਾਂ। ਗਾਉਂਦੇ ਵੀ ਹਨ ਪਤਿਤ - ਪਾਵਨ ਆਓ। ਸਾਰੀ ਦੁਨੀਆ ਪਤਿਤ ਹੈ, ਉਸ ਵਿੱਚ ਵੀ ਭਾਰਤ ਜਿਆਦਾ ਪਤਿਤ ਹੈ। ਭਾਰਤ ਹੀ ਕੰਗਾਲ ਹੈ, ਭਾਰਤ ਹੀ ਹੀਰੇ ਜਿਹਾ ਸੀ। ਤੁਹਾਨੂੰ ਨਵੀਂ ਦੁਨੀਆ ਵਿਚ ਰਾਜਾਈ ਮਿਲਨੀ ਹੈ। ਤਾਂ ਬਾਪ ਸਮਝਾਉਂਦੇ ਹਨ ਕ੍ਰਿਸ਼ਨ ਨੂੰ ਭਗਵਾਨ ਕਹਿ ਨਹੀਂ ਸਕਦੇ। ਭਗਵਾਨ ਤਾਂ ਇੱਕ ਨਿਰਾਕਾਰ ਪਰਮਪਿਤਾ ਪਰਮਾਤਮਾ ਨੂੰ ਹੀ ਕਿਹਾ ਜਾਂਦਾ ਹੈ, ਜੋ ਜਨਮ - ਮਰਨ ਰਹਿਤ ਹਨ। ਮਨੁੱਖ ਤਾਂ ਫਿਰ ਕਹਿ ਦਿੰਦੇ ਹਨ ਉਹ ਵੀ ਭਗਵਾਨ, ਅਸੀਂ ਵੀ ਭਗਵਾਨ, ਬਸ ਇੱਥੇ ਆਏ ਹਾਂ ਮੌਜ ਕਰਨ। ਬਹੁਤ ਮਸਤ ਰਹਿੰਦੇ ਹਨ। ਬਸ ਜਿਧਰ ਵੇਖਦਾ ਹਾਂ ਤੂੰ ਹੀ ਤੂੰ ਹੈ, ਤੇਰੀ ਹੀ ਰੰਗਤ ਹੈ। ਅਸੀ ਵੀ ਤੁਸੀਂ, ਤੁਸੀਂ ਵੀ ਅਸੀਂ, ਬਸ ਡਾਂਸ ਕਰਦੇ ਰਹਿੰਦੇ ਹਨ। ਹਜਾਰਾਂ ਉਨ੍ਹਾਂ ਦੇ ਫਲੋਅਰਜ਼ ਹਨ। ਬਾਪ ਕਹਿੰਦੇ ਹਨ ਭਗਤ, ਭਗਵਾਨ ਦੀ ਬੰਦਗੀ ਕਰਦੇ ਰਹਿੰਦੇ ਹਨ। ਭਗਤੀ ਵਿਚ ਭਾਵਨਾ ਨਾਲ ਪੂਜਾ ਕਰਦੇ ਹਨ। ਬਾਬਾ ਕਹਿੰਦੇ ਹਨ ਮੈਂ ਉਨ੍ਹਾਂ ਨੂੰ ਸਾਖਸ਼ਾਤਕਾਰ ਕਰਵਾ ਦਿੰਦਾ ਹਾਂ। ਪ੍ਰੰਤੂ ਉਹ ਮੈਨੂੰ ਮਿਲਦੇ ਨਹੀਂ, ਮੈਂ ਤਾਂ ਸਵਰਗ ਦਾ ਰਚਿਅਤਾ ਹਾਂ। ਇਵੇਂ ਨਹੀਂ ਕਿ ਉਨ੍ਹਾਂ ਨੂੰ ਸਵਰਗ ਦਾ ਵਰਸਾ ਦਿੰਦਾ ਹਾਂ। ਭਗਵਾਨ ਤਾਂ ਹੈ ਹੀ ਇੱਕ। ਬਾਪ ਕਹਿੰਦੇ ਹਨ ਸਭ ਪੁਨਰਜਨਮ ਲੈਂਦੇ - ਲੈਂਦੇ ਅਬਲਾ ਹੋ ਗਏ ਹਨ। ਹੁਣ ਮੈਂ ਪਰਮਧਾਮ ਤੋਂ ਆਇਆ ਹਾਂ। ਮੈਂ ਜੋ ਸਵਰਗ ਸਥਾਪਨ ਕਰਦਾ ਹਾਂ ਉਸ ਵਿੱਚ ਫਿਰ ਮੈਂ ਨਹੀਂ ਆਉਂਦਾ। ਬਹੁਤ ਮਨੁੱਖ ਕਹਿੰਦੇ ਅਸੀਂ ਨਿਸ਼ਕਾਮ ਸੇਵਾ ਕਰਦੇ ਹਾਂ। ਪ੍ਰੰਤੂ ਚਾਉਣ ਨਾ ਚਾਉਣ ਫਲ ਤਾਂ ਜਰੂਰ ਮਿਲਦਾ ਹੈ। ਦਾਨ ਕਰਦੇ ਹਨ ਤਾਂ ਫਲ ਤੇ ਜਰੂਰ ਮਿਲੇਗਾ ਨਾ। ਤੁਸੀਂ ਸਾਹੂਕਾਰ ਬਣੇ ਹੋ, ਕਿਓਂਕਿ ਪਾਸਟ ਵਿੱਚ ਦਾਨ - ਪੁੰਨ ਕੀਤਾ ਹੈ, ਹੁਣ ਤੁਸੀ ਪੁਰਸ਼ਾਰਥ ਕਰਦੇ ਹੋ, ਜਿੰਨਾਂ ਪੁਰਸ਼ਾਰਥ ਕਰੋਗੇ ਉਤਨਾ ਭਵਿੱਖ ਵਿਚ ਉੱਚ ਪਦਵੀ ਪਾਵੋਗੇ। ਹੁਣ ਤੁਹਾਨੂੰ ਚੰਗੇ ਕਰਮ ਸਿਖਾਏ ਜਾਂਦੇ ਹਨ - ਭਵਿੱਖ ਜਨਮ - ਜਨਮਾਂਤਰ ਦੇ ਲਈ। ਮਨੁੱਖ ਕਰਦੇ ਹਨ ਦੂਜੇ ਜਨਮ ਦੇ ਲਈ। ਫਿਰ ਕਹਿਣਗੇ ਪਾਸਟ ਕਰਮਾਂ ਦਾ ਫਲ ਹੈ। ਸਤਿਯੁਗ - ਤ੍ਰੇਤਾ ਵਿੱਚ ਇਵੇਂ ਨਹੀਂ ਕਹਿਣਗੇ। ਕਰਮਾਂ ਦਾ ਫਲ 21 ਜਨਮਾਂ ਦੇ ਲਈ ਹੁਣ ਤਿਆਰ ਕਰਵਾਇਆ ਜਾਂਦਾ ਹੈ। ਸੰਗਮਯੁਗ ਦੇ ਪੁਰਸ਼ਾਰਥ ਦੀ ਪ੍ਰਾਲੱਬਧ 21 ਪੀੜ੍ਹੀ ਚਲਦੀ ਹੈ। ਸੰਨਿਆਸੀ ਇਵੇਂ ਕਹਿ ਨਹੀਂ ਸਕਦੇ ਕਿ ਅਸੀਂ ਤੁਹਾਡੀ ਅਜਿਹੀ ਪ੍ਰਾਲਬਧ ਬਣਾਉਂਦੇ ਹਾਂ ਜੋ ਤੁਸੀਂ 21 ਜਨਮ ਸੁਖੀ ਰਹੋਗੇ। ਚੰਗਾ ਜਾਂ ਬੁਰਾ ਫਲ ਤਾਂ ਭਗਵਾਨ ਨੂੰ ਦੇਣਾ ਹੈ ਨਾ। ਤਾਂ ਇੱਕ ਹੀ ਭੁੱਲ ਹੋਈ ਹੈ ਜੋ ਕਲਪ ਦੀ ਆਯੂ ਛੋਟੀ ਕਰ ਦਿੱਤੀ ਹੈ। ਬਹੁਤ ਹਨ ਜੋ ਕਹਿੰਦੇ ਹਨ ਪੰਜ ਹਜਾਰ ਵਰ੍ਹੇ ਦਾ ਕਲਪ ਹੈ। ਤੁਹਾਡੇ ਕੋਲ ਮੁਸਲਮਾਨ ਆਏ ਸਨ, ਬੋਲੇ ਕਲਪ ਦੀ ਆਯੂ ਬਰੋਬਰ ਪੰਜ ਹਜਾਰ ਵਰ੍ਹੇ ਹੈ। ਇੱਥੇ ਦੀਆਂ ਗੱਲਾਂ ਸੁਣੀਆਂ ਹੋਣਗੀਆਂ। ਚਿੱਤਰ ਤਾਂ ਸਭ ਦੇ ਕੋਲ ਜਾਂਦੇ ਹਨ, ਸੋ ਵੀ ਸਾਰੇ ਥੋੜ੍ਹੀ ਨਾ ਮੰਨਣ ਗੇ। ਤੁਸੀਂ ਜਾਣਦੇ ਹੋ ਇਹ ਰੁਦ੍ਰ ਗਿਆਨ ਯਗ ਹੈ, ਜਿਸ ਤੋਂ ਇਹ ਵਿਨਾਸ਼ ਜਵਾਲਾ ਨਿਕਲੀ ਹੈ। ਇਸ ਵਿੱਚ ਸਹਿਜ ਰਾਜਯੋਗ ਸਿਖਲਾਇਆ ਜਾਂਦਾ ਹੈ। ਕ੍ਰਿਸ਼ਨ ਦੀ ਆਤਮਾ ਹੁਣ ਅੰਤਿਮ ਜਨਮ ਵਿੱਚ ਸ਼ਿਵ ( ਰੁਦ੍ਰ ) ਤੋਂ ਵਰਸਾ ਲੈ ਰਹੀ ਹੈ, ਇੱਥੇ ਬੈਠੀ ਹੈ। ਬਾਬਾ ਵੱਖ ਅਤੇ ਇਹ ਵੱਖ ਹੈ। ਬ੍ਰਾਹਮਣ ਖਵਾਉਂਦੇ ਹਨ ਤਾਂ ਆਤਮਾ ਨੂੰ ਬੁਲਾਉਂਦੇ ਹਨ ਨਾ। ਫਿਰ ਉਹ ਆਤਮਾ ਬ੍ਰਾਹਮਣ ਵਿੱਚ ਆਕੇ ਬੋਲਦੀ ਹੈ। ਤੀਰਥਾਂ ਤੇ ਵੀ ਖਾਸ ਜਾਕੇ ਬੁਲਾਉਂਦੇ ਹਨ। ਹੁਣ ਆਤਮਾ ਨੂੰ ਕਿੰਨਾ ਸਮੇਂ ਹੋ ਗਿਆ ਹੈ ਉਹ ਫਿਰ ਆਤਮਾ ਕਿਵੇਂ ਆਉਂਦੀ ਹੈ, ਕੀ ਹੁੰਦਾ ਹੈ ? ਬੋਲਦੀ ਹੈ ਮੈਂ ਬਹੁਤ ਸੁਖੀ ਹਾਂ, ਫਲਾਣੇ ਘਰ ਜਨਮ ਲਿਆ ਹੈ। ਇਹ ਕੀ ਹੁੰਦਾ ਹੈ? ਕੀ ਆਤਮਾ ਨਿਕਲ ਕੇ ਆਈ? ਬਾਪ ਸਮਝਾਉਂਦੇ ਹਨ ਮੈਂ ਭਾਵਨਾ ਦਾ ਭਾੜਾ ਦਿੰਦਾ ਹਾਂ ਅਤੇ ਉਹ ਖੁਸ਼ ਹੋ ਜਾਂਦੇ ਹਨ। ਇਹ ਵੀ ਡਰਾਮੇ ਵਿੱਚ ਰਾਜ਼ ਹੈ। ਬੋਲਦੇ ਹਨ ਤਾਂ ਪਾਰਟ ਚਲਦਾ ਹੈ। ਕਿਸੇ ਨੇ ਨਹੀਂ ਬੋਲਿਆ ਤਾਂ ਉਹ ਨੂੰਧ ਨਹੀਂ ਹੈ। ਬਾਪ ਦੀ ਯਾਦ ਵਿੱਚ ਰਹੋ ਤਾਂ ਵਿਕਰਮ ਵਿਨਾਸ਼ ਹੋਣਗੇ, ਦੂਜਾ ਕੋਈ ਉਪਾ ਨਹੀਂ। ਹਰ ਇੱਕ ਨੂੰ ਸਤੋ - ਰਜੋ - ਤਮੋ ਵਿੱਚ ਆਉਣਾ ਹੀ ਹੈ। ਬਾਪ ਕਹਿੰਦੇ ਹਨ ਤੁਹਾਨੂੰ ਨਵੀਂ ਦੁਨੀਆ ਦਾ ਮਾਲਿਕ ਬਣਾਉਂਦਾ ਹਾਂ। ਫਿਰ ਤੋਂ ਮੈਂ ਪਰਮਧਾਮ ਤੋਂ ਪੁਰਾਣੀ ਦੁਨੀਆ, ਪੁਰਾਣੇ ਤਨ ਵਿੱਚ ਆਉਂਦਾ ਹਾਂ। ਇਹ ਪੂਜੀਏ ਸੀ, ਪੁਜਾਰੀ ਬਣਿਆ ਫਿਰ ਪੂਜੀਏ ਬਣਦਾ ਹੈ। ਤੱਤ ਤਵਮ। ਤੁਹਾਨੂੰ ਵੀ ਬਣਾਉਂਦਾ ਹਾਂ। ਪਹਿਲਾ ਨੰਬਰ ਪੁਰਸ਼ਾਰਥੀ ਇਹ ਹੈ। ਤਾਂ ਤੇ ਮਾਤੇਸ਼ਵਰੀ, ਪਿਤਾ ਸ਼੍ਰੀ ਕਹਿੰਦੇ ਹੋ। ਬਾਪ ਵੀ ਕਹਿੰਦੇ ਹਨ ਤੁਸੀਂ ਤਖ਼ਤਨਸ਼ੀਨ ਹੋਣ ਦਾ ਪੁਰਸ਼ਾਰਥ ਕਰੋ। ਇਹ ਜਗਤ ਅੰਬਾ ਸਭ ਦੀ ਕਾਮਨਾ ਪੂਰਨ ਕਰਦੀ ਹੈ। ਮਾਤਾ ਹੈ ਤਾਂ ਪਿਤਾ ਵੀ ਹੋਵੇਗਾ ਅਤੇ ਬੱਚੇ ਵੀ ਹੋਣਗੇ। ਤੁਸੀਂ ਸਭ ਨੂੰ ਰਸਤਾ ਦੱਸਦੇ ਹੋ, ਸਭ ਕਾਮਨਾਵਾਂ ਤੁਹਾਡੀਆਂ ਪੂਰੀਆਂ ਹੁੰਦੀਆਂ ਹਨ ਸਤਿਯੁਗ ਵਿੱਚ। ਬਾਬਾ ਕਹਿੰਦੇ ਹਨ ਘਰ ਵਿਚ ਰਹਿੰਦੇ ਵੀ ਜੇਕਰ ਪੂਰਾ ਯੋਗ ਲਗਾਇਆ ਤਾਂ ਵੀ ਇੱਥੇ ਵਾਲਿਆਂ ਤੋਂ ਉੱਚ ਪਦਵੀ ਪਾ ਸਕਦੇ ਹਨ।

ਬੰਧੇਲੀਆਂ ਤਾਂ ਬਹੁਤ ਹਨ। ਰਾਤ ਨੂੰ ਵੀ ਹੋਮ ਮਨਿਸਟਰ ਨੂੰ ਸਮਝਾ ਰਹੇ ਸਨ ਨਾ ਕਿ ਇਸ ਦੇ ਲਈ ਕੋਈ ਉਪਾ ਨਿਕਾਲਣਾ ਚਾਹੀਦਾ ਹੈ ਜੋ ਇਨ੍ਹਾਂ ਅਬਲਾਵਾਂ ਤੇ ਅਤਿਆਚਾਰ ਨਾ ਹੋਣ। ਪ੍ਰੰਤੂ ਜਦ ਦੋ - ਚਾਰ ਵਾਰੀ ਸੁਨਣ ਤਾਂ ਖਿਆਲ ਵਿਚ ਆਵੇ। ਤਕਦੀਰ ਵਿੱਚ ਹੋਵੇਗਾ ਤਾਂ ਮੰਨਣਗੇ। ਪੇਂਚਿਲਾ ਗਿਆਨ ਹੈ ਨਾ। ਸਿੱਖ ਧਰਮ ਵਾਲਿਆਂ ਨੂੰ ਵੀ ਪਤਾ ਪਵੇ ਤਾਂ ਸਮਝਣ - ਮਨੁੱਖ ਤੋਂ ਦੇਵਤਾ ਕਿਵੇਂ ਕੀਤੇ… ਕਿਸਨੇ? ਇੱਕ ਉਂਕਾਰ ਸਤਨਾਮ, ਇਹ ਉਨ੍ਹਾਂ ਦੀ ਮਹਿਮਾ ਹੈ ਨਾ। ਅਕਾਲ ਮੂਰਤ। ਬ੍ਰਹਮ ਤੱਤਵ ਉਨ੍ਹਾਂ ਦੀ ਤਖ਼ਤ ਹੈ। ਕਹਿੰਦੇ ਹਨ ਨਾ ਸਿੰਘਾਸਨ ਛੱਡਕੇ ਆਓ। ਬਾਪ ਬੈਠ ਸਮਝਾਉਂਦੇ ਹਨ, ਸਾਰੀ ਸ੍ਰਿਸ਼ਟੀ ਦੇ ਆਦਿ - ਮਧ - ਅੰਤ ਨੂੰ ਜਾਣਦੇ ਹਨ, ਇਵੇਂ ਨਹੀਂ ਸਭ ਦੇ ਦਿਲ ਨੂੰ ਜਾਣਦੇ ਹਨ। ਭਗਵਾਨ ਨੂੰ ਯਾਦ ਕਰਦੇ ਹਨ ਕਿ ਸਦਗਤੀ ਵਿੱਚ ਲੈ ਜਾਵੋ। ਬਾਬਾ ਕਹਿੰਦੇ ਹਨ ਮੈਂ ਆਲਮਾਇਟੀ ਡੀ ਟੀ ਗੌਰਮਿੰਟ ਦੀ ਸਥਾਪਨਾ ਕਰ ਰਿਹਾ ਹਾਂ। ਇਹ ਜੋ ਪਾਰਟੀਸ਼ਨ ਹੋਏ ਹਨ, ਇਹ ਸਭ ਨਿਕਲ ਜਾਣਗੇ। ਸਾਡੇ ਦੇਵੀ - ਦੇਵਤਾ ਧਰਮ ਦੇ ਜੋ ਹਨ ਉਨ੍ਹਾਂ ਦਾ ਹੀ ਕਲਮ ਲਗਾਉਣਾ ਹੈ। ਝਾੜ ਤੇ ਬਹੁਤ ਵੱਡਾ ਹੈ, ਉਨ੍ਹਾਂ ਵਿੱਚ ਮਿੱਠੇ ਤੋਂ ਮਿੱਠੇ ਹਨ ਦੇਵੀ - ਦੇਵਤੇ। ਉਨ੍ਹਾਂ ਦਾ ਫਿਰ ਸੈਪਲਿੰਗ ਲਗਾਉਣਾ ਹੈ। ਦੂਜੇ ਧਰਮ ਵਾਲੇ ਜੋ ਆਉਂਦੇ ਹਨ ਉਹ ਕੋਈ ਸੇਪਲਿੰਗ ਥੋੜ੍ਹੀ ਨਾ ਲਗਾਉਂਦੇ ਹਨ।

ਅੱਛਾ, ਅੱਜ ਸਤਿਗੁਰੂਵਾਰ ਹੈ। ਬਾਪ ਕਹਿੰਦੇ ਹਨ - ਬੱਚੇ, ਸ਼੍ਰੀਮਤ ਤੇ ਚੱਲਕੇ ਪਵਿਤ੍ਰ ਬਣੋ ਤਾਂ ਨਾਲ ਲੈ ਚੱਲਾਂ। ਫਿਰ ਭਾਵੇਂ ਮਖ਼ਮਲ ਦੀ ਰਾਣੀ ਬਣੋ, ਭਾਵੇਂ ਰੇਸ਼ਮ ਦੀ ਰਾਣੀ ਬਣੋ। ਵਰਸਾ ਲੈਣਾ ਹੈ ਤਾਂ ਮੇਰੀ ਮਤ ਤੇ ਚੱਲੋ। ਯਾਦ ਨਾਲ ਹੀ ਤੁਸੀਂ ਅਪਵਿਤ੍ਰ ਤੋਂ ਪਵਿਤ੍ਰ ਬਣ ਜਾਵੋਗੇ। ਅੱਛਾ, ਬਾਪਦਾਦਾ ਅਤੇ ਮਿੱਠੀ ਮੰਮਾ ਦੇ ਸਿਕੀਲੱਧੇ ਬੱਚਿਆਂ ਨੂੰ ਯਾਦ - ਪਿਆਰ ਅਤੇ ਸਲਾਮ - ਮਾਲੇਕਮ

ਧਾਰਨਾ ਲਈ ਮੁੱਖ ਸਾਰ:-
1. ਸੰਗਮਯੁੱਗ ਦੇ ਪੁਰਸ਼ਾਰਥ ਦੀ ਪ੍ਰਾਲਬਧ 21 ਜਨਮ ਚਲਣੀ ਹੈ - ਇਹ ਗੱਲ ਸਮ੍ਰਿਤੀ ਵਿਚ ਰੱਖ ਸ੍ਰੇਸ਼ਠ ਕਰਮ ਕਰਨੇ ਹਨ। ਗਿਆਨ ਦਾਨ ਨਾਲ ਆਪਣੀ ਪ੍ਰਾਲਬਧ ਬਨਾਉਣੀ ਹੈ।

2. ਮਿੱਠੇ ਦੈਵੀ ਝਾੜ ਦਾ ਸੇਪਲਿੰਗ ਲੱਗ ਰਿਹਾ ਹੈ ਇਸਲਈ ਅਤੀ ਮਿੱਠਾ ਬਣਨਾ ਹੈ।

ਵਰਦਾਨ:-
ਬ੍ਰਾਹਮਣ ਜਨਮ ਦੀ ਵਿਸ਼ੇਸ਼ਤਾ ਅਤੇ ਵਚਿੱਤਰਤਾ ਨੂੰ ਸਮ੍ਰਿਤੀ ਵਿਚ ਰੱਖ ਸੇਵਾ ਕਰਨ ਵਾਲੇ ਸਾਖਸ਼ੀ ਭਵ।

ਇਹ ਬ੍ਰਾਹਮਣ ਜਨਮ ਦਿਵਿਯ ਜਨਮ ਹੈ। ਸਧਾਰਨ ਜਨਮਧਾਰੀ ਆਤਮਾਵਾਂ ਆਪਣਾ ਬਰਥ ਡੇ ਵੱਖ ਮਨਾਉਂਦੀਆਂ ਹਨ, ਮੈਰਿਜ ਡੇ, ਫਰੈਂਡਜ ਡੇ ਵੱਖ ਮਨਾਉਂਦੀ, ਲੇਕਿਨ ਤੁਹਾਡਾ ਬਰਥ ਡੇ ਵੀ ਉਹ ਹੀ ਹੈ, ਤਾਂ ਮੈਰਿਜ ਡੇ, ਮਦਰ ਡੇ, ਫਾਦਰ ਡੇ, ਇੰਗੇਜਮੇਂਟ ਡੇ ਸਭ ਇੱਕ ਹੀ ਹੈ ਕਿਉਂਕਿ ਤੁਹਾਡਾ ਸਭ ਦਾ ਵਾਇਦਾ ਹੈ - ਇੱਕ ਬਾਪ ਦੂਜਾ ਨਾ ਕੋਈ। ਤਾਂ ਇਸ ਜਨਮ ਦੀ ਵਿਸ਼ੇਸ਼ਤਾ ਅਤੇ ਵਚਿੱਤਰਤਾ ਨੂੰ ਸਮ੍ਰਿਤੀ ਵਿਚ ਰੱਖ ਸੇਵਾ ਦਾ ਪਾਰਟ ਵਜਾਓ। ਸੇਵਾ ਵਿਚ ਇੱਕ ਦੂਜੇ ਦੇ ਸਾਥੀ ਬਣੋ, ਲੇਕਿਨ ਸਾਖਸ਼ੀ ਹੋਕੇ ਸਾਥੀ ਬਣੋ। ਜਰਾ ਵੀ ਕਿਸੇ ਵਿੱਚ ਵਿਸ਼ੇਸ਼ ਝੁਕਾਅ ਨਾ ਹੋਵੇ।

ਸਲੋਗਨ:-
ਬੇਪਰਵਾਹ ਬਾਦਸ਼ਾਹ ਉਹ ਹੈ ਜਿਸ ਦੇ ਜੀਵਨ ਵਿਚ ਨਿਰਮਾਣਤਾ ਅਤੇ ਅਥਾਰਟੀ ਦਾ ਬੈਲੈਂਸ ਹੋਵੇ।


ਮਾਤੇਸ਼ਵਰੀ ਜੀ ਦੇ ਮਧੁਰ ਮਹਾਵਾਕ

ਆਤਮਾ ਪਰਮਾਤਮਾ ਵਿੱਚ ਅੰਤਰ, ਭੇਦ:-

ਆਤਮਾ ਅਤੇ ਪਰਮਾਤਮਾ ਵੱਖ ਰਹੇ ਬਹੂਕਾਲ ਸੁੰਦਰ ਮੇਲਾ ਕਰ ਦਿੱਤਾ ਜਦ ਸਤਿਗੁਰੂ ਮਿਲਿਆ ਦਲਾਲ… ਜਦ ਅਸੀਂ ਇਹ ਸ਼ਬਦ ਕਹਿੰਦੇ ਹਾਂ ਤਾਂ ਉਸ ਦਾ ਅਸਲ ਅਰਥ ਹੈ ਕਿ ਆਤਮਾ, ਪਰਮਾਤਮਾ ਤੋਂ ਬਹੁਤਕਾਲ ਤੋਂ ਬਿੱਛੜ ਗਈ ਹੈ। ਬਹੁਤਕਾਲ ਦਾ ਅਰਥ ਹੈ ਬਹੁਤ ਸਮੇਂ ਤੋਂ ਆਤਮਾ ਪਰਮਾਤਮਾ ਤੋਂ ਬਿਛੜ ਗਈ ਹੈ, ਤਾਂ ਇਹ ਅੱਖਰ ਸਾਬਿਤ( ਸਿੱਧ ) ਕਰਦੇ ਹਨ ਕਿ ਆਤਮਾ ਅਤੇ ਪਰਮਾਤਮਾ ਵੱਖ - ਵੱਖ ਦੋ ਚੀਜਾਂ ਹਨ, ਦੋਵਾਂ ਵਿਚ ਆਂਤਰਿਕ ਭੇਦ ਹੈ ਪ੍ਰੰਤੂ ਦੁਨਆਵੀ ਮਨੁੱਖਾਂ ਨੂੰ ਪਹਿਚਾਣ ਨਾ ਹੋਣ ਦੇ ਕਾਰਣ ਉਹ ਇਸ ਸ਼ਬਦ ਦਾ ਅਰਥ ਇਵੇਂ ਹੀ ਨਿਕਾਲਦੇ ਹਨ ਕਿ ਮੈਂ ਆਤਮਾ ਹੀ ਪਰਮਾਤਮਾ ਹਾਂ, ਪ੍ਰੰਤੂ ਆਤਮਾ ਦੇ ਉੱਪਰ ਮਾਇਆ ਦਾ ਆਵਰਨ ਚੜਿਆ ਹੋਇਆ ਹੋਣ ਦੇ ਕਾਰਣ ਆਪਣੇ ਅਸਲੀ ਸਵਰੂਪ ਨੂੰ ਭੁੱਲ ਗਏ ਹਨ, ਜਦ ਉਹ ਮਾਇਆ ਦਾ ਆਵਰਣ ਉਤਰ ਜਾਵੇਗਾ ਫਿਰ ਆਤਮਾ ਉਹ ਹੀ ਪਰਮਾਤਮਾ ਹੈ। ਤਾਂ ਉਹ ਆਤਮਾ ਨੂੰ ਵੱਖ ਇਸ ਮਤਲਬ ਨਾਲ ਕਹਿੰਦੇ ਹਨ ਅਤੇ ਦੂਜੇ ਲੋਕ ਫਿਰ ਇਸ ਮਤਲਬ ਨਾਲ ਕਹਿੰਦੇ ਹਨ ਕਿ ਮੈਂ ਆਤਮਾ ਸੋ ਪਰਮਾਤਮਾ ਹਾਂ ਪ੍ਰੰਤੂ ਆਤਮਾ ਆਪਣੇ ਆਪ ਨੂੰ ਭੁੱਲਣ ਦੇ ਕਾਰਣ ਦੁਖੀ ਬਣ ਗਈ ਹੈ। ਜਦ ਆਤਮਾ ਫਿਰ ਆਪਣੇ ਆਪ ਨੂੰ ਪਹਿਚਾਣ ਕੇ ਸ਼ੁਧ ਬਣਦੀ ਹੈ ਤਾਂ ਫਿਰ ਆਤਮਾ ਪਰਮਾਤਮਾ ਵਿੱਚ ਮਿਲ ਇੱਕ ਹੀ ਹੋ ਜਾਣਗੇ। ਤਾਂ ਉਹ ਆਤਮਾ ਨੂੰ ਵੱਖ ਇਸ ਅਰਥ ਨਾਲ ਕਹਿੰਦੇ ਹਨ ਪ੍ਰੰਤੂ ਅਸੀਂ ਤਾਂ ਜਾਣਦੇ ਹਾਂ ਕਿ ਆਤਮਾ ਪਰਮਾਤਮਾ ਦੋਵੇਂ ਵੱਖ ਚੀਜ ਹੈ। ਨਾ ਆਤਮਾ, ਪਰਮਾਤਮਾ ਹੋ ਸਕਦੀ ਅਤੇ ਨਾ ਆਤਮਾ ਪਰਮਾਤਮਾ ਵਿੱਚ ਮਿਲ ਇੱਕ ਹੋ ਸਕਦੀ ਹੈ ਅਤੇ ਨਾ ਫਿਰ ਪਰਮਾਤਮਾ ਦੇ ਉਪਰ ਆਵਰਨ ਚੜ ਸਕਦਾ ਹੈ।