17.01.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ - ਤੁਸੀਂ ਇਸ ਪਾਠਸ਼ਾਲਾ ਵਿੱਚ ਆਏ ਹੋ ਸਭ ਤੋਂ ਉੱਚੀ ਤਕਦੀਰ ਬਣਾਉਣ, ਤੁਹਾਨੂੰ ਨਿਰਾਕਾਰ ਬਾਪ ਕੋਲੋਂ ਪੜ੍ਹਕੇ ਰਾਜਿਆਂ ਦਾ ਰਾਜਾ ਬਣਨਾ ਹੈ"

ਪ੍ਰਸ਼ਨ:-
ਕਈ ਬੱਚੇ ਹਨ ਭਾਗਸ਼ਾਲੀ ਪਰ ਬਣ ਜਾਂਦੇ ਹਨ ਦੁਰਭਾਗਸ਼ਾਲੀ ਕਿਵੇਂ?

ਉੱਤਰ:-
ਉਹ ਬੱਚੇ ਭਾਗਸ਼ਾਲੀ ਹਨ - ਜਿਨ੍ਹਾਂ ਨੂੰ ਕੋਈ ਵੀ ਕਰਮਬੰਧਨ ਨਹੀਂ ਹੈ ਮਤਲਬ ਕਰਮ ਬੰਧਨਮੁਕਤ ਹਨ। ਪਰ ਫਿਰ ਵੀ ਜੇਕਰ ਪੜ੍ਹਾਈ ਵਿੱਚ ਅਟੇੰਸ਼ਨ ਨਹੀਂ ਦਿੰਦੇ, ਬੁੱਧੀ ਇਧਰ - ਉਧਰ ਭਟਕਦੀ ਰਹਿੰਦੀ ਹੈ, ਇੱਕ ਬਾਪ ਜਿਸ ਕੋਲੋਂ ਇਨਾ ਭਾਰੀ ਵਰਸਾ ਮਿਲਦਾ, ਉਸਨੂੰ ਯਾਦ ਨਹੀਂ ਕਰਦੇ ਹਨ ਤਾਂ ਭਾਗਸ਼ਾਲੀ ਹੁੰਦੇ ਵੀ ਦੁਰਭਾਗਸ਼ਾਲੀ ਹੀ ਕਹਾਂਗੇ।

ਪ੍ਰਸ਼ਨ :-
ਸ਼੍ਰੀਮਤ ਵਿੱਚ ਕਿਹੜੇ - ਕਿਹੜੇ ਰਸ ਭਰੇ ਹੋਏ ਹਨ?

ਉੱਤਰ:-
ਸ਼੍ਰੀਮਤ ਹੈ ਹੀ- ਜਿਨ੍ਹਾਂ ਵਿੱਚ ਮਾਤਾ - ਪਿਤਾ, ਟੀਚਰ, ਗੁਰੂ ਸਭਦੀ ਮੱਤ ਇਕੱਠੀ ਹੈ। ਸ਼੍ਰੀਮਤ ਜਿਵੇਂ ਸਕਰੀਨ ਹੈ, ਜਿਸ ਵਿੱਚ ਇਹ ਸਭ ਰਸ ਭਰੇ ਹੋਏ ਹਨ।

ਗੀਤ:-
ਤਕਦੀਰ ਜਗਾਕੇ ਆਈ ਹਾਂ...

ਓਮ ਸ਼ਾਂਤੀ
ਸ਼ਿਵ ਭਗਵਾਨੁਵਾਚ, ਮਨੁੱਖ ਜਦੋਂ ਗੀਤਾ ਸੁਣਾਉਂਦੇ ਹਨ ਤਾਂ ਸ਼੍ਰੀ ਕ੍ਰਿਸ਼ਨ ਦਾ ਨਾਮ ਲੈਕੇ ਸੁਣਾਉਂਦੇ ਹਨ। ਇੱਥੇ ਤਾਂ ਜੋ ਸੁਣਾਉਦੇ ਹਨ ਕਹਿੰਦੇ ਹਨ ਸ਼ਿਵ ਭਗਵਾਨੁਵਾਚ। ਖੁਦ ਵੀ ਕਹਿ ਸਕਦੇ ਹਨ ਸ਼ਿਵ ਭਗਵਾਨੁਵਾਚ, ਕਿਉਂਕਿ ਸ਼ਿਵਬਾਬਾ ਖੁਦ ਹੀ ਬੋਲਦੇ ਹਨ। ਦੋਵੇਂ ਇਕੱਠੇ ਵੀ ਬੋਲ ਸਕਦੇ ਹਨ। ਬੱਚੇ ਤੇ ਦੋਵਾਂ ਦੇ ਹਨ। ਬੱਚੇ ਅਤੇ ਬੱਚੀਆਂ ਦੋਵੇਂ ਬੈਠੇ ਹੋਏ ਹਨ। ਤਾਂ ਕਹਿੰਦੇ ਹਨ ਬੱਚੇ ਸਮਝਦੇ ਹੋ ਕਿ ਕੌਣ ਪੜ੍ਹਾਉਂਦੇ ਹਨ? ਕਹਿਣਗੇ ਕੀ ਬਾਪਦਾਦਾ ਪੜ੍ਹਾਉਂਦੇ ਹਨ। ਬਾਪ ਵੱਡੇ ਨੂੰ, ਦਾਦਾ ਛੋਟੇ ਨੂੰ ਮਤਲਬ ਭਰਾ ਨੂੰ ਕਿਹਾ ਜਾਂਦਾ ਹੈ। ਤਾਂ ਬਾਪਦਾਦਾ ਇਕੱਠਾ ਕਿਹਾ ਜਾਂਦਾ ਹੈ। ਹੁਣ ਬੱਚੇ ਵੀ ਜਾਣਦੇ ਹਨ ਕਿ ਅਸੀਂ ਸਟੂਡੈਂਟ ਹਾਂ, ਸਕੂਲ ਵਿੱਚ ਸਟੂਡੈਂਟ ਬੈਠੇ ਹੀ ਹਨ ਤਕਦੀਰ ਬਣਾਉਣ ਦੇ ਲਈ ਕਿ ਅਸੀਂ ਪੜ੍ਹਕੇ ਫਲਾਣਾ ਇਮਤਿਹਾਨ ਪਾਸ ਕਰਾਂਗੇ। ਉਹ ਜਿਸਮਾਨੀ ਇਮਤਿਹਾਨ ਤੇ ਬਹੁਤ ਹੁੰਦੇ ਹਨ। ਇੱਥੇ ਤੁਸੀਂ ਬੱਚਿਆਂ ਦੇ ਦਿਲ ਵਿੱਚ ਹੈ ਕਿ ਸਾਨੂੰ ਬੇਹੱਦ ਦਾ ਬਾਪ ਪਰਮਪਿਤਾ ਪਰਮਾਤਮਾ ਪੜ੍ਹਾਉਦੇ ਹਨ। ਬਾਪ ਇਸ (ਬ੍ਰਹਮਾ) ਨੂੰ ਨਹੀਂ ਕਹਿੰਦੇ ਹੋ। ਨਿਰਾਕਾਰ ਬਾਪ ਸਮਝਦੇ ਹਨ, ਤੁਸੀਂ ਜਾਣਦੇ ਹੋ ਅਸੀਂ ਬਾਪ ਕੋਲੋਂ ਰਾਜਯੋਗ ਸਿੱਖ ਰਾਜਿਆਂ ਦਾ ਰਾਜਾ ਬਣਦੇ ਹਾਂ। ਰਾਜੇ ਵੀ ਹੁੰਦੇ ਹਨ ਅਤੇ ਫਿਰ ਰਾਜਿਆਂ ਦੇ ਰਾਜੇ ਵੀ ਹੁੰਦੇ ਹਨ। ਜੋ ਰਾਜਿਆਂ ਦੇ ਰਾਜੇ ਹਨ, ਉਹਨਾਂ ਨੂੰ ਰਾਜੇ ਵੀ ਪੂਜਦੇ ਹਨ। ਇਹ ਰਿਵਾਜ਼ ਭਾਰਤ ਖੰਡ ਵਿੱਚ ਹੀ ਹੈ। ਪਤਿਤ ਰਾਜੇ ਪਾਵਨ ਰਾਜਿਆਂ ਨੂੰ ਪੂਜਦੇ ਹਨ। ਬਾਪ ਨੇ ਸਮਝਾਇਆ ਹੈ ਮਹਾਰਾਜਾ ਵੱਡੀ ਪ੍ਰਾਪਟੀ ਵਾਲੇ ਨੂੰ ਕਿਹਾ ਜਾਂਦਾ ਹੈ। ਰਾਜੇ ਲੋਕ ਛੋਟੇ ਹੁੰਦੇ ਹਨ। ਅੱਜਕਲ ਤਾਂ ਕਈ - ਕਈ ਰਾਜਿਆਂ ਨੂੰ ਮਹਾਰਾਜਿਆਂ ਤੋਂ ਵੀ ਜ਼ਿਆਦਾ ਪ੍ਰਾਪਰਟੀ ਹੁੰਦੀ ਹੈ। ਕਈ - ਕਈ ਸ਼ਾਹੁਕਾਰਾ ਨੂੰ ਰਾਜਿਆਂ ਤੋਂ ਵੀ ਜਿਆਦਾ ਪ੍ਰਾਪਰਟੀ ਹੁੰਦੀ ਹੈ। ਉੱਥੇ ਇੰਜ ਅਣਲਾਅਫੁੱਲ ਨਹੀਂ ਹੁੰਦਾ। ਉੱਥੇ ਤੇ ਸਭ ਕੁਝ ਕਾਇਦੇ ਅਨੁਸਾਰ ਹੋਵੇਗਾ। ਵੱਡੇ ਮਹਾਰਾਜਾ ਕੋਲ ਵੱਡੀ ਪ੍ਰਾਪਰਟੀ ਹੋਵੇਗੀ। ਤਾਂ ਤੁਸੀਂ ਬੱਚੇ ਜਾਣਦੇ ਹੋ ਸਾਨੂੰ ਬੇਹੱਦ ਦਾ ਬਾਪ ਬੈਠ ਪੜ੍ਹਾਉਂਦੇ ਹਨ। ਪਰਮਾਤਮਾ ਬਿਗਰ ਰਾਜਿਆਂ ਦਾ ਰਾਜਾ, ਸਵਰਗ ਦਾ ਮਾਲਿਕ ਕੋਈ ਬਣਾ ਨਹੀਂ ਸਕਦਾ। ਸਵਰਗ ਦਾ ਰਚਿਯਤਾ ਹੈ ਹੀ ਨਿਰਕਾਰ ਬਾਪ। ਉਹਨਾਂ ਦਾ ਨਾਮ ਵੀ ਗਾਉਦੇ ਹਨ ਹੈਵਿਨਲੀ ਗੋਡ ਫ਼ਾਦਰ। ਬਾਪ ਸਾਫ਼ ਸਮਝਾਉਂਦੇ ਹਨ ਮੈਂ ਤੁਹਾਨੂੰ ਬੱਚਿਆਂ ਨੂੰ ਫਿਰ ਤੋਂ ਸਵਰਾਜ ਦੇਕੇ ਰਾਜਿਆਂ ਦਾ ਰਾਜਾ ਬਣਾਉਂਦਾ ਹਾਂ। ਹੁਣ ਤੁਸੀਂ ਜਾਣਦੇ ਹੋ ਅਸੀਂ ਤਕਦੀਰ ਬਣਾਕੇ ਆਏ ਹਾਂ, ਬੇਹੱਦ ਦੇ ਬਾਪ ਕੋਲੋਂ ਰਾਜਿਆਂ ਦਾ ਰਾਜਾ ਬਣਨ। ਕਿੰਨੀ ਖੁਸ਼ੀ ਦੀ ਗੱਲ ਹੈ। ਬੜਾ ਭਾਰੀ ਇਮਤਿਹਾਨ ਹੈ। ਬਾਬਾ ਕਹਿੰਦੇ ਹਨ ਸ਼੍ਰੀਮਤ ਤੇ ਚੱਲੋ, ਇਸ ਵਿੱਚ ਮਾਤਾ - ਪਿਤਾ, ਟੀਚਰ, ਗੁਰੂ ਆਦਿ ਸਭ ਦੀ ਮਤ ਇਕੱਠੀ ਹੈ। ਸਭਦੀ ਸੈਕਰੀੰਨ ਬਣੀ ਹੋਈ ਹੈ। ਸਭ ਦਾ ਰਸ ਇਕ ਦੇ ਵਿੱਚ ਭਰਿਆ ਹੋਇਆ ਹੈ। ਸਭਦਾ ਸਾਜਨ ਇੱਕ ਹੈ। ਪਤਿਤ ਤੋਂ ਪਾਵਨ ਬਣਾਉਣ ਵਾਲਾ ਉਹ ਬਾਪ ਠਹਿਰਿਆ। ਗੁਰੂ ਨਾਨਕ ਨੇ ਵੀ ਉਹਨਾਂ ਦੀ ਮਹਿਮਾ ਕੀਤੀ ਹੈ ਤਾਂ ਜਰੂਰ ਉਹਨਾਂ ਨੂੰ ਯਾਦ ਕਰਨਾ ਪਵੇ। ਪਹਿਲੇ ਉਹ ਆਪਣੇ ਕੋਲ ਲੈ ਜਾਏਗਾ ਫਿਰ ਪਾਵਨ ਦੁਨੀਆਂ ਵਿੱਚ ਭੇਜ ਦਵੇਗਾ। ਕੋਈ ਵੀ ਆਏ ਤਾਂ ਉਹਨਾਂ ਨੂੰ ਸਮਝਾਉਣਾ ਹੈ - ਇਹ ਗਾਡਲੀ ਕਾਲੇਜ ਹੈ। ਭਗਵਾਨੁਵਾਚ, ਹੋਰ ਸਕੂਲਾਂ ਵਿੱਚ ਤਾਂ ਕਦੀ ਭਗਵਾਨੁਵਾਚ ਨਹੀਂ ਕਹਿਣਗੇ। ਭਗਵਾਨ ਹੈ ਹੀ ਨਿਰਾਕਾਰ ਗਿਆਨ ਦਾ ਸਾਗਰ, ਮਨੁੱਖ ਸ਼੍ਰਿਸਟੀ ਦਾ ਬੀਜ਼ਰੂਪ ਤੁਹਾਨੂੰ ਬੱਚਿਆਂ ਨੂੰ ਬੈਠ ਪੜ੍ਹਾਉਂਦਾ ਹਾਂ। ਇਹ ਗੋਡਲੀ ਨਾਲੇਜ਼ ਹੈ। ਸਰਸਵਤੀ ਨੂੰ ਗੋਡੇਜ ਆਫ ਨਾਲੇਜ਼ ਕਹਿੰਦੇ ਹਨ। ਤਾਂ ਜਰੂਰ ਗੋਡਲੀ ਨਾਲੇਜ਼ ਨਾਲ ਗੌਡ ਗੋਡੇਜ ਹੀ ਬਣਦੇ ਹੋਣਗੇ। ਬੈਰਿਸਟਰੀ ਨਾਲੇਜ ਨਾਲ ਬੈਰਿਸਟਰ ਹੀ ਬਣਨਗੇ। ਇਹ ਹੈ ਗੋਡਲੀ ਨਾਲੇਜ। ਸਰਸਵਤੀ ਨੂੰ ਗੋਡ ਨੇ ਨਾਲੇਜ਼ ਦਿੱਤੀ ਹੈ। ਤਾਂ ਜਿਵੇਂ ਸਰਸਵਤੀ ਗੋਡੇਜ ਆਫ਼ ਨਾਲੇਜ਼ ਹੈ, ਉਵੇਂ ਤੁਸੀਂ ਬੱਚੇ ਵੀ ਹੋ। ਸਰਸਵਤੀ ਦੇ ਬਹੁਤ ਬੱਚੇ ਹਨ ਨਾ। ਪਰ ਹਰ ਇੱਕ ਗੋਡੇਜ ਆਫ਼ ਨਾਲੇਜ਼ ਕਹਾਏ ਜਾਣ, ਇਹ ਨਹੀਂ ਹੋ ਸਕਦਾ। ਇਸ ਸਮੇਂ ਆਪਣੇ ਨੂੰ ਗੋਡੇਜ ਨਹੀਂ ਕਹਿ ਸਕਦੇ ਹਨ। ਉੱਥੇ ਵੀ ਤਾਂ ਦੇਵੀ - ਦੇਵਤਾ ਹੀ ਕਹਿਣਗੇ। ਗੋਡ ਨਾਲੇਜ ਬਰੋਬਰ ਦਿੰਦੇ ਹਨ। ਲੈਸਨ ਇਵੇਂ ਧਾਰਨ ਕਰਦੇ ਹਨ। ਇਹ ਮਰਤਬਾ ਦਿੰਦੇ ਹਨ ਵੱਡਾ। ਬਾਕੀ ਦੇਵਤੇ ਗ਼ੌਡ ਗ਼ੌਡਜ਼ ਤਾਂ ਹੋ ਨਹੀਂ ਸਕਦੇ। ਇਹ ਮਾਤ - ਪਿਤਾ ਤਾਂ ਜਿਵੇਂ ਕਿ ਗ਼ੌਡ ਗ਼ੌਡਜ ਹੋ ਜਾਂਦੇ। ਪਰ ਹਨ ਤਾਂ ਨਹੀਂ ਨਾ। ਨਿਰਾਕਾਰ ਬਾਪ ਨੂੰ ਗ਼ੌਡ ਫ਼ਾਦਰ ਕਹਾਂਗੇ। ਇਹਨਾਂ (ਸਾਕਾਰ) ਨੂੰ ਗ਼ੌਡ ਥੋੜੀ ਹੀ ਕਹਾਂਗੇ। ਇਹ ਬੜੀਆਂ ਗੁਹੇ ਗਲਾਂ ਹਨ। ਆਤਮਾ ਅਤੇ ਪਰਮਾਤਮਾ ਦਾ ਰੂਪ ਅਤੇ ਸੰਬਧ ਕਿੰਨਾ ਗੁਪਤ ਗੱਲਾਂ ਹਨ। ਇਹ ਜਿਸਮਾਨੀ ਸੰਬਧ ਕਾਕਾ, ਚਾਚਾ, ਮਾਮਾ ਆਦਿ ਤਾਂ ਹੈ ਕਾਮਨ। ਇਹ ਤੇ ਹੈ ਹੀ ਰੂਹਾਨੀ ਸੰਬੰਧ। ਸਮਝਾਉਣ ਦੀ ਬੜੀ ਯੁਕਤੀ ਚਾਹੀਦੀ ਹੈ। ਮਾਤ - ਪਿਤਾ ਅੱਖਰ ਗਾਉਂਦੇ ਹਨ ਤਾਂ ਜਰੂਰ ਕੋਈ ਅਰਥ ਹੈ ਨਾ। ਉਹ ਅੱਖਰ ਅਵਿਨਾਸ਼ੀ ਬਣ ਜਾਂਦਾ ਹੈ।

ਤੁਸੀਂ ਬੱਚੇ ਜਾਣਦੇ ਹੋ ਅਸੀਂ ਸਕੂਲ ਵਿਚ ਬੈਠੇ ਹਾਂ। ਪੜਾਉਣ ਵਾਲਾ ਗਿਆਨ ਸਾਗਰ ਹੈ। ਇਨ੍ਹਾਂ ਦੀ ਆਤਮਾ ਵੀ ਪੜਦੀ ਹੈ। ਇਸ ਆਤਮਾ ਦਾ ਬਾਪ ਉਹ ਪਰਮਾਤਮਾ ਹੈ, ਜੋ ਸਭ ਦਾ ਬਾਪ ਹੈ, ਉਹ ਪੜਾਉਂਦੇ ਹਨ। ਉਨ੍ਹਾਂਨੂੰ ਗਰਭ ਵਿਚ ਤੇ ਆਉਣਾ ਨਹੀਂ ਹੈ, ਤਾਂ ਨਾਲੇਜ ਕਿਵੇਂ ਪੜਾਉਣ। ਉਹ ਆਉਂਦੇ ਹਨ ਬ੍ਰਹਮਾ ਦੇ ਤਨ ਵਿਚ। ਉਨ੍ਹਾਂ ਨੇ ਫਿਰ ਬ੍ਰਹਮਾ ਦੇ ਬਦਲੇ ਸ਼੍ਰੀਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਇਹ ਵੀ ਡਰਾਮੇ ਵਿੱਚ ਹੈ। ਕੁਝ ਭੁੱਲ ਹੋਵੇ ਤਾਂ ਤੇ ਬਾਪ ਆਕੇ ਇਸ ਭੁੱਲ ਨੂੰ ਕੁਰੇਕਟ ਕਰ ਅਭੁੱਲ ਬਣਾਏ। ਨਿਰਾਕਾਰ ਨੂੰ ਨਾ ਜਾਨਣ ਦੇ ਕਾਰਣ ਹੀ ਮੂੰਙ ਗਏ ਹਨ। ਬਾਪ ਸਮਝਾਉਂਦੇ ਹਨ ਮੈਂ ਤੁਹਾਡਾ ਬੇਹੱਦ ਦਾ ਬਾਪ ਬੇਹੱਦ ਦਾ ਵਰਸਾ ਦੇਣ ਵਾਲਾ ਹਾਂ। ਲਕਸ਼ਮੀ - ਨਾਰਾਇਣ ਸਵਰਗ ਦੇ ਮਾਲਿਕ ਕਿਵੇਂ ਬਣੇ ਇਹ ਕੋਈ ਵੀ ਨਹੀਂ ਜਾਣਦੇ। ਜਰੂਰ ਕਿਸੇ ਨੇ ਤਾਂ ਕਰਮ ਸਿਖਾਏ ਹੋਣਗੇ ਨਾ ਅਤੇ ਉਹ ਵੀ ਜਰੂਰ ਵੱਡਾ ਹੋਵੇ, ਜੋ ਇਤਨੀ ਉੱਚ ਪਦਵੀ ਪ੍ਰਾਪਤ ਕਰਵਾਏ। ਮਨੁੱਖ ਕੁਝ ਵੀ ਨਹੀਂ ਜਾਣਦੇ। ਬਾਪ ਕਿੰਨੇ ਪਿਆਰ ਨਾਲ ਸਮਝਾਉਂਦੇ ਹਨ, ਕਿੰਨੀ ਵੱਡੀ ਅਥਾਰਟੀ ਹੈ। ਸਾਰੀ ਦੁਨੀਆ ਨੂੰ ਪਤਿਤ ਤੋਂ ਪਾਵਨ ਬਨਾਉਣ ਵਾਲਾ ਮਾਲਿਕ ਹੈ। ਸਮਝਾਉਂਦੇ ਹਨ ਇਹ ਬਣਿਆ ਬਣਾਇਆ ਡਰਾਮਾ ਹੈ। ਤੁਹਾਨੂੰ ਚਕ੍ਰ ਲਗਾਉਣਾ ਹੁੰਦਾ ਹੈ। ਇਸ ਬਣਾਵਟ ਨੂੰ ਕੋਈ ਵੀ ਜਾਣਦੇ ਨਹੀਂ। ਡਰਾਮੇ ਵਿੱਚ ਕਿਵੇਂ ਅਸੀਂ ਐਕਟਰਸ ਹਾਂ, ਇਹ ਚਕ੍ਰ ਕਿਵੇਂ ਫਿਰਦਾ ਹੈ, ਦੁੱਖਧਾਮ ਤੋਂ ਸੁਖਧਾਮ ਕੌਣ ਬਣਾਉਂਦੇ ਹਨ, ਇਹ ਤੁਸੀਂ ਜਾਣਦੇ ਹੋ। ਤੁਹਾਨੂੰ ਸੁਖਧਾਮ ਦੇ ਲਈ ਪੜਾਉਂਦਾ ਹਾਂ। ਤੁਸੀਂ ਹੀ 21 ਜਨਮ ਦੇ ਲਈ ਸਦਾ ਸੁਖੀ ਬਣਦੇ ਹੋ ਹੋਰ ਕੋਈ ਉੱਥੇ ਜਾ ਨਹੀਂ ਸਕਦਾ। ਸੁਖਧਾਮ ਵਿੱਚ ਜਰੂਰ ਘੱਟ ਮਨੁੱਖ ਹੋਣਗੇ। ਸਮਝਾਉਣ ਦੇ ਲਈ ਪੁਆਇੰਟਸ ਬਹੁਤ ਚੰਗੀ ਚਾਹੀਦੀ ਹੈ। ਕਹਿੰਦੇ ਤਾਂ ਹਨ ਬਾਬਾ ਅਸੀਂ ਤੁਹਾਡੇ ਹਾਂ, ਲੇਕਿਨ ਪੂਰਾ ਬਣਨ ਵਿੱਚ ਟਾਇਮ ਲਗਦਾ ਹੈ। ਕਿਸੇ ਦਾ ਕਰਮਬੰਧਨ ਚਟ ਛੁੱਟ ਜਾਂਦਾ ਹੈ, ਕਿਸੇ ਦਾ ਟਾਇਮ ਲਗਦਾ ਹੈ। ਕਈ ਤਾਂ ਅਜਿਹੇ ਭਾਗਸ਼ਾਲੀ ਵੀ ਹਨ ਜਿਨ੍ਹਾਂ ਦਾ ਕਰਨਬੰਧਨ ਟੁੱਟਿਆ ਹੋਇਆ ਹੈ, ਪ੍ਰੰਤੂ ਪੜਾਈ ਵਿਚ ਅਟੈਂਸ਼ਨ ਨਹੀਂ ਦਿੰਦੇ ਹਨ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਦੁਰਭਾਗਸ਼ਾਲੀ। ਪੁਤ੍ਰ, ਪੋਤ੍ਰੇ, ਦੋਤਰੇ ਆਦਿ ਵਿੱਚ ਬੁੱਧੀ ਚਲੀ ਜਾਂਦੀ ਹੈ। ਇੱਥੇ ਤਾਂ ਇੱਕ ਨੂੰ ਹੀ ਯਾਦ ਕਰਨਾ ਹੈ। ਬਹੁਤ ਭਾਰੀ ਵਰਸਾ ਮਿਲਦਾ ਹੈ। ਤੁਸੀਂ ਜਾਣਦੇ ਹੋ ਅਸੀਂ ਰਾਜਿਆਂ ਦੇ ਰਾਜੇ ਬਣਦੇ ਹਾਂ। ਪਤਿਤ ਰਾਜੇ ਕਿਵੇਂ ਬਣਦੇ ਹਨ ਅਤੇ ਪਾਵਨ ਰਾਜਿਆਂ ਦੇ ਰਾਜੇ ਕਿਵੇਂ ਬਣਦੇ ਹਨ, ਉਹ ਵੀ ਬਾਪ ਤੁਹਾਨੂੰ ਸਮਝਾਉਂਦੇ ਹਨ। ਮੈਂ ਖੁਦ ਆਕੇ ਰਾਜਿਆਂ ਦਾ ਰਾਜਾ ਸਵਰਗ ਦਾ ਮਾਲਿਕ ਬਣਾਉਂਦਾ ਹਾਂ - ਉਸ ਰਾਜਯੋਗ ਨਾਲ। ਉਹ ਪਤਿਤ ਰਾਜੇ ਤਾਂ ਦਾਨ ਕਰਨ ਨਾਲ ਬਣਦੇ ਹਨ। ਉਨ੍ਹਾਂ ਨੂੰ ਮੈਂ ਥੋੜ੍ਹੀ ਨਾ ਆਕੇ ਬਣਾਉਂਦਾ ਹਾਂ। ਉਹ ਬਹੁਤ ਦਾਨੀ ਹੁੰਦੇ ਹਨ। ਦਾਨ ਕਰਨ ਨਾਲ ਰਾਜਾਈ ਕੁਲ ਵਿੱਚ ਜਨਮ ਲੈਂਦੇ ਹਨ।

ਮੈਂ ਤਾਂ 21 ਜਨਮਾਂ ਦੇ ਲਈ ਤੁਹਾਨੂੰ ਸੁਖ ਦਿੰਦਾ ਹਾਂ। ਉਹ ਤਾਂ ਇੱਕ ਜਨਮ ਦੇ ਲਈ ਬਣਦੇ ਸੋ ਵੀ ਪਤਿਤ ਦੁਖੀ ਰਹਿੰਦੇ ਹਨ। ਮੈਂ ਤਾਂ ਆਕੇ ਤੁਸੀਂ ਬੱਚਿਆਂ ਨੂੰ ਪਾਵਨ ਬਣਾਉਂਦਾ ਹਾਂ। ਮਨੁੱਖ ਸਮਝਦੇ ਹਨ ਸਿਰਫ ਗੰਗਾ ਸ਼ਨਾਨ ਕਰਨ ਨਾਲ ਪਾਵਨ ਬਣਦੇ ਹਨ। ਕਿੰਨੇ ਧੱਕੇ ਖਾਂਦੇ ਹਨ। ਗੰਗਾ ਜਮੁਨਾ ਆਦਿ ਦੀ ਕਿੰਨੀ ਮਹਿਮਾ ਕਰਦੇ ਹਨ। ਹੁਣ ਇਸ ਵਿਚ ਮਹਿਮਾ ਦੀ ਤੇ ਕੋਈ ਗੱਲ ਹੀ ਨਹੀਂ। ਪਾਣੀ ਸਾਗਰ ਤੋਂ ਆਉਂਦਾ ਹੈ। ਇਵੇਂ ਤਾਂ ਬਹੁਤ ਨਦੀਆਂ ਹਨ। ਵਿਲਾਇਤ ਵਿੱਚ ਵੀ ਵੱਡੀਆਂ - ਵੱਡੀਆਂ ਨਦੀਆਂ ਖੌਦ ਕੇ ਬਣਾਉਂਦੇ ਹਨ, ਇਸ ਵਿੱਚ ਕੀ ਵੱਡੀ ਗੱਲ ਹੈ। ਗਿਆਨ ਸਾਗਰ ਅਤੇ ਗਿਆਨ ਗੰਗਾਵਾਂ ਕੌਣ ਹਨ ਇਹ ਤੇ ਜਾਣਦੇ ਹੀ ਨਹੀਂ। ਸ਼ਕਤੀਆਂ ਨੇ ਕੀ ਕੀਤਾ, ਕੁਝ ਵੀ ਜਾਣਦੇ ਨਹੀਂ। ਅਸਲ ਵਿੱਚ ਗਿਆਨ ਗੰਗਾ ਅਤੇ ਗਿਆਨ ਸਰਸਵਤੀ ਇਹ ਜਗਦੰਬਾ ਹੈ। ਮਨੁੱਖ ਤਾਂ ਜਾਣਦੇ ਹੀ ਨਹੀਂ, ਜਿਵੇਂ ਭੀਲ਼ ਹਨ। ਬਿਲਕੁਲ ਹੀ ਬੁੱਧੂ ਬੇਸਮਝ ਹਨ। ਬਾਪ ਆਕੇ ਬੇਸਮਝ ਨੂੰ ਕਿਨਾਂ ਸਮਝਦਾਰ ਬਣਾਉਂਦੇ ਹਨ। ਤੁਸੀਂ ਦੱਸ ਸਕਦੇ ਹੋ ਉਨ੍ਹਾਂ ਨੂੰ ਰਾਜਿਆਂ ਦਾ ਰਾਜਾ ਕਿਸ ਨੇ ਬਣਾਇਆ। ਗੀਤਾ ਵਿੱਚ ਵੀ ਹੈ ਰਾਜਿਆਂ ਦਾ ਰਾਜਾ ਬਣਾਉਂਦਾ ਹਾਂ। ਮਨੁੱਖ ਤਾਂ ਇਹ ਜਾਣਦੇ ਹੀ ਨਹੀਂ ਅਸੀਂ ਖ਼ੁਦ ਵੀ ਨਹੀਂ ਜਾਣਦੇ ਸੀ। ਇਹ ਜੋ ਖੁਦ ਬਣਿਆ ਸੀ, ਹੁਣ ਨਹੀਂ ਹੈ, ਉਹ ਹੀ ਨਹੀਂ ਜਾਣਦਾ ਤਾਂ ਫਿਰ ਹੋਰ ਕਿਵੇਂ ਜਾਣ ਸਕਦੇ ਹਨ। ਸਰਵਵਿਆਪੀ ਦੇ ਗਿਆਨ ਵਿਚ ਕੁਝ ਵੀ ਹੈ ਨਹੀਂ, ਯੋਗ ਕਿਸ ਦੇ ਨਾਲ ਲਗਾਉਣ, ਪੁਕਾਰਨ ਕਿਸਨੂੰ? ਖੁਦ ਹੀ ਖ਼ੁਦਾ ਹਨ ਫਿਰ ਪ੍ਰਾਥਨਾ ਕਿਸ ਦੀ ਕਰਨਗੇ। ਬਹੁਤ ਵੰਡਰ ਹੈ। ਬਹੁਤ ਭਗਤੀ ਜੋ ਕਰਦੇ ਹਨ ਉਨ੍ਹਾਂ ਦਾ ਮਾਨ ਹੁੰਦਾ ਹੈ। ਭਗਤ ਮਾਲਾ ਵੀ ਹੈ। ਗਿਆਨ ਮਾਲਾ ਹੈ ਰੁਦ੍ਰ ਮਾਲਾ। ਇਹ ਫਿਰ ਭਗਤ ਮਾਲਾ। ਉਹ ਹੈ ਨਿਰਾਕਾਰੀ ਮਾਲਾ। ਸਭ ਆਤਮਾਵਾਂ ਉੱਥੇ ਰਹਿੰਦੀਆਂ ਹਨ। ਉਸ ਵਿੱਚ ਵੀ ਪਹਿਲਾ ਨੰਬਰ ਆਤਮਾ ਕਿਸ ਦੀ ਹੈ? ਜੋ ਨੰਬਰਵਨ ਵਿੱਚ ਜਾਂਦੇ ਹਨ, ਸਰਸਵਤੀ ਦੀ ਆਤਮਾ ਜਾਂ ਬ੍ਰਹਮਾ ਦੀ ਆਤਮਾ ਨੰਬਰਵਨ ਪੜਦੀ ਹੈ। ਇਹ ਆਤਮਾ ਦੀ ਗੱਲ ਹੈ। ਭਗਤੀ ਮਾਰਗ ਵਿੱਚ ਤੇ ਸਭ ਜਿਸਮਾਨੀ ਗੱਲਾਂ ਹਨ - ਫਲਾਣਾ ਭਗਤ ਅਜਿਹਾ ਸੀ, ਉਨ੍ਹਾਂ ਦੇ ਸ਼ਰੀਰ ਦਾ ਨਾਮ ਲੈਣਗੇ। ਤੁਸੀਂ ਮਨੁੱਖ ਨੂੰ ਨਹੀਂ ਕਹੋਗੇ। ਤੁਸੀਂ ਜਾਣਦੇ ਹੋ ਬ੍ਰਹਮਾ ਦੀ ਆਤਮਾ ਕੀ ਬਣਦੀ ਹੈ। ਉਹ ਜਾਕੇ ਸ਼ਰੀਰ ਧਾਰਨ ਕਰ ਰਾਜਿਆਂ ਦਾ ਰਾਜਾ ਬਣਦੇ ਹਨ। ਆਤਮਾ ਸ਼ਰੀਰ ਵਿਚ ਪ੍ਰਵੇਸ਼ ਕਰ ਰਾਜ ਕਰਦੀ ਹੈ। ਹੁਣ ਤਾਂ ਰਾਜੇ ਨਹੀਂ ਹਨ। ਰਾਜ ਕਰਦੀ ਤਾਂ ਆਤਮਾ ਹੈ ਨਾ। ਮੈਂ ਰਾਜਾ ਹਾਂ, ਮੈਂ ਆਤਮਾ ਹਾਂ, ਇਸ ਸ਼ਰੀਰ ਦਾ ਮਾਲਿਕ ਹਾਂ। ਅਹਿਮ ਆਤਮਾ ਸ਼ਰੀਰ ਦਾ ਨਾਮ ਸ਼੍ਰੀ ਨਰਾਇਣ ਧਰਾ ਕੇ ਫਿਰ ਰਾਜ ਕਰਾਂਗੇ। ਆਤਮਾ ਹੀ ਸੁਣਦੀ ਅਤੇ ਧਾਰਨ ਕਰਦੀ ਹੈ। ਆਤਮਾ ਵਿਚ ਸੰਸਕਾਰ ਰਹਿੰਦੇ ਹਨ। ਹੁਣ ਤੁਸੀਂ ਜਾਣਦੇ ਹੋ ਅਸੀ ਬਾਪ ਤੋਂ ਰਾਜਾਈ ਲੈਂਦੇ ਹਾਂ ਸ਼੍ਰੀਮਤ ਤੇ ਚੱਲਣ ਨਾਲ। ਬਾਪਦਾਦਾ ਦੋਵੇਂ ਮਿਲਕੇ ਕਹਿੰਦੇ ਹਨ ਬੱਚੇ, ਦੋਵਾਂ ਨੂੰ ਬੱਚੇ ਕਹਿਣ ਦਾ ਹੱਕ ਹੈ। ਆਤਮਾ ਨੂੰ ਕਹਿੰਦੇ ਹਨ ਨਿਰਾਕਾਰੀ ਬੱਚੇ ਮੈਨੂੰ ਬਾਪ ਨੂੰ ਯਾਦ ਕਰੋ। ਹੋਰ ਕੋਈ ਕਹਿ ਨਹੀਂ ਸਕਦਾ ਕਿ ਹੇ ਨਿਰਾਕਾਰੀ ਬੱਚੇ, ਹੇ ਆਤਮਾਓ ਮੈਨੂੰ ਬਾਪ ਨੂੰ ਯਾਦ ਕਰੋ। ਬਾਪ ਹੀ ਆਤਮਾਵਾਂ ਨਾਲ ਗੱਲ ਕਰਦੇ ਹਨ। ਇਵੇਂ ਨਹੀਂ ਕਹਿੰਦੇ ਹਨ ਪਰਮਾਤਮਾ ਮੈਨੂੰ ਪਰਮਾਤਮਾ ਨੂੰ ਯਾਦ ਕਰੋ। ਕਹਿੰਦੇ ਹਨ, ਹੇ ਆਤਮਾਓ ਮੈਨੂੰ ਬਾਪ ਨੂੰ ਯਾਦ ਕਰੋ ਤਾਂ ਯੋਗ ਅਗਨੀ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਬਾਕੀ ਗੰਗਾ ਸਨਾਨ ਨਾਲ ਕਦੇ ਕੋਈ ਪਾਪ ਆਤਮਾ ਤੋਂ ਪੁੰਨ ਆਤਮਾ ਨਹੀਂ ਬਣ ਸਕਦੇ। ਗੰਗਾ ਸਨਾਨ ਕਰ ਫਿਰ ਘਰ ਵਿਚ ਆਕੇ ਪਾਪ ਕਰਦੇ ਹਨ। ਇਨ੍ਹਾਂ ਵਿਕਾਰਾਂ ਦੇ ਕਾਰਨ ਹੀ ਪਾਪ ਆਤਮਾ ਬਣਦੇ ਹਨ। ਇਹ ਕੋਈ ਸਮਝਦੇ ਨਹੀਂ। ਬਾਪ ਸਮਝਾਉਂਦੇ ਹਨ ਕਿ ਹੁਣ ਤੁਹਾਨੂੰ ਰਾਹੂ ਦਾ ਕੜਾ ਗ੍ਰਹਿਣ ਲੱਗਾ ਹੋਇਆ ਹੈ। ਪਹਿਲਾਂ ਹਲਕਾ ਗ੍ਰਹਿਣ ਹੁੰਦਾ ਹੈ। ਹੁਣ ਦੇ ਦਾਨ ਤਾਂ ਛੁੱਟੇ ਗ੍ਰਹਿਣ। ਪ੍ਰਾਪਤੀ ਬਹੁਤ ਭਾਰੀ ਹੈ। ਤਾਂ ਪੁਰਸ਼ਾਰਥ ਵੀ ਅਜਿਹਾ ਕਰਨਾ ਚਾਹੀਦਾ ਹੈ ਨਾ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਰਾਜਿਆਂ ਦਾ ਰਾਜਾ ਬਣਾਵਾਂਗਾ ਇਸਲਈ ਮੈਨੂੰ ਅਤੇ ਵਰਸੇ ਨੂੰ ਯਾਦ ਕਰੋ। ਆਪਣੇ 84 ਜਨਮਾਂ ਨੂੰ ਯਾਦ ਕਰੋ ਇਸਲਈ ਬਾਬਾ ਨੇ ਨਾਮ ਹੀ ਰੱਖਿਆ ਹੈ "ਸਵਦਰਸ਼ਨ ਚਕਰਧਾਰੀ ਬੱਚੇ।" ਤਾਂ ਸਵਦਰਸ਼ਨ ਦਾ ਗਿਆਨ ਵੀ ਚਾਹੀਦਾ ਹੈ ਨਾ।

ਬਾਪ ਸਮਝਾਉਂਦੇ ਹਨ ਇਹ ਪੁਰਾਣੀ ਦੁਨੀਆ ਖਤਮ ਹੋਣੀ ਹੈ। ਤੁਹਾਨੂੰ ਮੈਂ ਨਵੀਂ ਦੁਨੀਆ ਵਿਚ ਲੈ ਚਲਦਾ ਹਾਂ। ਸੰਨਿਆਸੀ ਸਿਰਫ ਘਰ ਬਾਰ ਨੂੰ ਭੁੱਲਦੇ ਹਨ, ਤੁਸੀਂ ਸਾਰੀ ਦੁਨੀਆ ਨੂੰ ਭੁੱਲਦੇ ਹੋ। ਇਹ ਬਾਪ ਹੀ ਕਹਿੰਦੇ ਹਨ ਕਿ ਅਸ਼ਰੀਰੀ ਬਣੋ। ਮੈਂ ਤੁਹਾਨੂੰ ਨਵੀਂ ਦੁਨੀਆ ਵਿਚ ਲੈ ਚਲਦਾ ਹਾਂ ਇਸਲਈ ਪੁਰਾਣੀ ਦੁਨੀਆ ਤੋਂ, ਪੁਰਾਣੇ ਸ਼ਰੀਰ ਤੋਂ ਮਮਤਵ ਤੋੜੋ। ਫਿਰ ਨਵੀਂ ਦੁਨੀਆ ਵਿਚ ਤੁਹਾਨੂੰ ਨਵਾਂ ਸ਼ਰੀਰ ਮਿਲੇਗਾ। ਦੇਖੋ, ਸ਼੍ਰੀਕ੍ਰਿਸ਼ਨ ਨੂੰ ਸ਼ਾਮ ਸੁੰਦਰ ਕਹਿੰਦੇ ਹਨ। ਸਤਿਯੁਗ ਵਿੱਚ ਉਹ ਗੋਰਾ ਸੀ, ਹੁਣ ਅੰਤਿਮ ਜਨਮ ਵਿੱਚ ਕਾਲਾ ਹੋ ਗਿਆ ਹੈ। ਤਾਂ ਕਹਾਂਗੇ ਨਾ ਸ਼ਾਮ ਹੀ ਸੁੰਦਰ ਬਣਦਾ ਹੈ, ਫਿਰ ਸੁੰਦਰ ਤੋਂ ਸ਼ਾਮ ਬਣਦਾ ਹੈ। ਤਾਂ ਨਾਮ ਰੱਖ ਦਿੱਤਾ ਹੈ ਸ਼ਾਮ - ਸੁੰਦਰ। ਕਾਲਾ ਬਣਾਉਂਦੇ ਹਨ ਪੰਜ ਵਿਕਾਰ ਰਾਵਣ ਅਤੇ ਫਿਰ ਗੋਰਾ ਬਣਾਉਂਦੇ ਹਨ ਪਰਮਪਿਤਾ ਪਰਮਾਤਮਾ। ਚਿੱਤਰ ਵੀ ਵਿਖਾਇਆ ਹੈ ਕਿ ਮੈਂ ਪੁਰਾਣੀ ਦੁਨੀਆ ਨੂੰ ਲੱਤ ਮਾਰ ਗੋਰਾ ਬਣ ਰਿਹਾ ਹਾਂ। ਗੋਰੀ ਆਤਮਾ ਸਵਰਗ ਦੀ ਮਾਲਿਕ ਬਣਦੀ ਹੈ। ਕਾਲੀ ਆਤਮਾ ਨਰਕ ਦੀ ਮਾਲਿਕ ਬਣਦੀ ਹੈ। ਆਤਮਾ ਹੀ ਗੋਰੀ ਅਤੇ ਕਾਲੀ ਬਣਦੀ ਹੈ। ਹੁਣ ਬਾਪ ਕਹਿੰਦੇ ਹਨ ਤੁਹਾਨੂੰ ਪਵਿਤ੍ਰ ਬਣਨਾ ਹੈ। ਉਹ ਹਠਯੋਗੀ ਪਵਿਤ੍ਰ ਬਣਨ ਦੇ ਲਈ ਬਹੁਤ ਹਠ ਕਰਦੇ ਹਨ। ਪਰ ਯੋਗ ਬਿਨਾਂ ਤਾਂ ਪਵਿਤ੍ਰ ਬਣ ਨਹੀਂ ਸਕਦੇ, ਜਾਂ ਤੇ ਸਜਾਵਾਂ ਖਾ ਕੇ ਪਵਿਤ੍ਰ ਬਣਨਾ ਪਵੇ ਇਸਲਈ ਬਾਪ ਨੂੰ ਕਿਓਂ ਨਾ ਯਾਦ ਕਰੀਏ ਅਤੇ ਪੰਜ ਵਿਕਾਰਾਂ ਨੂੰ ਵੀ ਜਿੱਤਣਾ ਹੈ। ਬਾਪ ਕਹਿੰਦੇ ਹਨ ਇਹ ਪੰਜ ਵਿਕਾਰ ਹੀ ਆਦਿ - ਮਧ - ਅੰਤ ਦੁੱਖ ਦੇਣ ਵਾਲਾ ਹੈ। ਜੋ ਵਿਕਾਰਾਂ ਨੂੰ ਨਹੀਂ ਜਿੱਤ ਸਕਦੇ ਉਹ ਬੈਕੁੰਠ ਦੇ ਰਾਜੇ ਥੋੜ੍ਹੀ ਨਾ ਬਣ ਸਕਦੇ ਹਨ। ਇਸਲਈ ਬਾਪ ਕਹਿੰਦੇ ਹਨ ਵੇਖੋ ਮੈਂ ਤੁਹਾਨੂੰ ਕਿੰਨੇ ਚੰਗੇ ਕਰਮ ਸਿਖਾਉਂਦਾ ਹਾਂ - ਬਾਪ, ਟੀਚਰ, ਸਤਿਗੁਰੂ ਰੂਪ ਵਿਚ। ਯੋਗਬਲ ਨਾਲ ਵਿਕਰਮ ਵਿਨਾਸ਼ ਕਰਵਾਕੇ ਵਿਕਰਮਾਂ ਜਿੱਤ ਰਾਜਾ ਬਣਾਉਂਦਾ ਹਾਂ। ਅਸਲ ਵਿੱਚ ਸਤਿਯੁਗ ਦੇ ਦੇਵੀ - ਦੇਵਤਾਵਾਂ ਨੂੰ ਹੀ ਵਿਕ੍ਰਮਾਂਜਿੱਤ ਕਿਹਾ ਜਾਂਦਾ ਹੈ। ਉੱਥੇ ਵਿਕਰਮ ਤਾਂ ਹੁੰਦੇ ਨਹੀਂ। ਵਿਕਰਮਾਂਜੀਤ ਸੰਵਤ ਅਤੇ ਵਿਕਰਮ ਸੰਵਤ ਵੱਖ - ਵੱਖ ਹਨ। ਇੱਕ ਰਾਜਾ ਵਿਕ੍ਰਮ ਵੀ ਹੋ ਕੇ ਗਿਆ ਹੈ ਅਤੇ ਵਿਕਰਮਾਂ ਜਿੱਤ ਰਾਜਾ ਵੀ ਹੋ ਕੇ ਗਿਆ ਹੈ। ਅਸੀਂ ਹੁਣ ਵਿਕਰਮਾਂ ਨੂੰ ਜਿੱਤ ਰਹੇ ਹਾਂ। ਫਿਰ ਦਵਾਪਰ ਤੋਂ ਨਵੇਂ ਸਿਰੇ ਵਿਕਰਮ ਸ਼ੁਰੂ ਹੁੰਦੇ ਹਨ। ਤਾਂ ਨਾਮ ਰੱਖ ਦਿੱਤਾ ਹੈ ਰਾਜਾ ਵਿਕ੍ਰਮ। ਦੇਵਤੇ ਹਨ ਵਿਕ੍ਰਮਾਜਿੱਤ। ਹੁਣ ਅਸੀਂ ਉਹ ਬਣ ਰਹੇ ਹਾਂ ਫਿਰ ਜਦੋਂ ਵਾਮ ਮਾਰਗ ਵਿੱਚ ਆਉਂਦੇ ਹਨ ਤਾਂ ਵਿਕਰਮਾਂ ਦਾ ਖਾਤਾ ਸ਼ੁਰੂ ਹੋ ਜਾਂਦਾ ਹੈ। ਇੱਥੇ ਵਿਕਰਮਾਂ ਦਾ ਖਾਤਾ ਚੂਕਤੂ ਕਰ ਫਿਰ ਵਿਕਰਮਾਜਿੱਤ ਬਣਦੇ ਹਾਂ। ਉੱਥੇ ਕੋਈ ਵਿਕ੍ਰਮ ਤੇ ਹੁੰਦੇ ਨਹੀਂ। ਤਾਂ ਬੱਚਿਆਂ ਨੂੰ ਇਹ ਨਸ਼ਾ ਹੋਣਾ ਚਾਹੀਦਾ ਹੈ ਕਿ ਇੱਥੇ ਅਸੀਂ ਉੱਚ ਤਕਦੀਰ ਬਣਾਉਂਦੇ ਹਾਂ। ਇਹ ਹੈ ਵੱਡੇ ਤੋਂ ਵੱਡੀ ਤਕਦੀਰ ਬਨਾਉਣ ਦੀ ਪਾਠਸ਼ਾਲਾ। ਸਤਿਸੰਗ ਵਿਚ ਤਕਦੀਰ ਬਣਨ ਦੀ ਗੱਲ ਨਹੀਂ ਰਹਿੰਦੀ। ਪਾਠਸ਼ਾਲਾ ਵਿੱਚ ਸਦਾ ਤਕਦੀਰ ਬਣਦੀ ਹੈ। ਤੁਸੀਂ ਜਾਣਦੇ ਹੋ ਅਸੀਂ ਨਰ ਤੋਂ ਨਰਾਇਣ ਅਤੇ ਰਾਜਿਆਂ ਦਾ ਰਾਜਾ ਬਣਾਗੇ। ਬਰੋਬਰ ਪਤਿਤ ਰਾਜੇ, ਪਾਵਨ ਰਾਜਿਆਂ ਨੂੰ ਪੂਜਦੇ ਹਨ। ਮੈਂ ਤੁਹਾਨੂੰ ਪਾਵਨ ਬਣਾਉਂਦਾ ਹਾਂ। ਪਤਿਤ ਦੁਨੀਆ ਵਿਚ ਤੇ ਰਾਜ ਨਹੀਂ ਕਰੋਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬੁੱਧੀ ਵਿੱਚ ਸਵਦਰਸ਼ਨ ਚਕ੍ਰ ਦਾ ਗਿਆਨ ਰੱਖ, ਰਾਹੂ ਦੇ ਗ੍ਰਹਿਣ ਤੋਂ ਮੁਕਤ ਹੋਣਾ ਹੈ। ਸ੍ਰੇਸ਼ਠ ਕਰਮ ਅਤੇ ਯੋਗਬਲ ਨਾਲ ਵਿਕਰਮਾਂ ਦਾ ਖਾਤਾ ਚੁਕਤੂ ਕਰ ਵਿਕਰਮਾਂਜਿੱਤ ਬਣਨਾ ਹੈ।

2. ਆਪਣੀ ਉੱਚੀ ਤਕਦੀਰ ਬਣਾਉਣ ਦੇ ਲਈ ਪੜਾਈ ਤੇ ਪੂਰਾ - ਪੂਰਾ ਧਿਆਨ ਦੇਣਾ ਹੈ।

ਵਰਦਾਨ:-
ਬਾਹਰਮੁਖਤਾ ਦੇ ਰਸਾਂ ਦੀ ਆਕਰਸ਼ਣ ਦੇ ਬੰਧਨ ਤੋਂ ਮੁਕਤ ਰਹਿਣ ਵਾਲੇ ਜੀਵਨਮੁਕਤ ਭਵ।

ਬਾਹਰੀਮੁਖੜਾ ਮਤਲਬ ਵਿਅਕਤੀ ਦੇ ਭਾਵ - ਸੁਭਾਓ ਅਤੇ ਵਿਅਕਤ ਭਾਵ ਦੇ ਵਾਇਬ੍ਰੇਸ਼ਨ, ਸੰਕਲਪ, ਬੋਲ ਅਤੇ ਸੰਬੰਧ ਸੰਪਰਕ ਦਵਾਰਾ ਇੱਕ ਦੂਜੇ ਨੂੰ ਵਿਅਰਥ ਦੇ ਵੱਲ ਉਕਸਾਨ ਵਾਲੇ, ਸਦਾ ਕਿਸੇ ਨਾ ਕਿਸੇ ਤਰ੍ਹਾਂ ਦੇ ਵਿਅਰਥ ਚਿੰਤਨ ਵਿਚ ਰਹਿਣ ਵਾਲੇ, ਆਂਤਰਿਕ ਸੁਖ ਸ਼ਾਂਤੀ ਅਤੇ ਸ਼ਕਤੀ ਤੋਂ ਦੂਰ ਇਹ ਬਾਹਰੀਮੁਖੜਾ ਦੇ ਰਸ ਵੀ ਬਾਹਰ ਤੋਂ ਬਹੁਤ ਆਕਰਸ਼ਿਤ ਕਰਦੇ ਹਨ, ਇਸਲਈ ਪਹਿਲਾਂ ਉਸਨੂੰ ਕੈਂਚੀ ਲਗਾਓ। ਇਹ ਹੋਰ ਹੀ ਸੂਖਸ਼ਮ ਬੰਧਨ ਬਣ ਸਫਲਤਾ ਦੀ ਮੰਜਿਲ ਤੋਂ ਦੂਰ ਕਰ ਦਿੰਦੇ ਹਨ, ਜਦ ਇਨ੍ਹਾਂ ਬੰਧਨਾਂ ਤੋਂ ਮੁਕਤ ਬਣੋ ਤਾਂ ਕਹਾਂਗੇ ਜੀਵਨਮੁਕਤ।

ਸਲੋਗਨ:-
ਜੋ ਚੰਗੇ ਬੁਰੇ ਕਰਮ ਕਰਨ ਵਾਲਿਆਂ ਦੇ ਪ੍ਰਭਾਵ ਦੇ ਬੰਧਨ ਤੋਂ ਮੁਕਤ ਸਕਸ਼ਮ ਅਤੇ ਰਹਿਮਦਿਲ ਹਨ ਉਹ ਹੀ ਤਪੱਸਵੀ ਹਨ।