17.02.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਬ੍ਰਾਹਮਣ ਸੋ ਦੇਵਤਾ ਬਣਦੇ ਹੋ, ਤੁਸੀਂ ਹੀ ਭਾਰਤ ਨੂੰ ਸ੍ਵਰਗ ਬਣਾਉਂਦੇ ਹੋ, ਤਾਂ ਤੁਹਾਨੂੰ ਆਪਣੀ ਬ੍ਰਾਹਮਣ ਜਾਤੀ ਦਾ ਨਸ਼ਾ ਚਾਹੀਦਾ ਹੈ"

ਪ੍ਰਸ਼ਨ:-
ਸੱਚੇ ਬ੍ਰਾਹਮਣਾਂ ਦੀ ਮੁੱਖ ਨਿਸ਼ਾਨੀਆਂ ਕੀ ਹੋਣਗੀਆਂ?

ਉੱਤਰ:-
1. ਸੱਚੇ ਬ੍ਰਾਹਮਣਾਂ ਦਾ ਇਸ ਪੁਰਾਣੀ ਦੁਨੀਆ ਤੋਂ ਲੰਗਰ ਉਠਿਆ ਹੋਇਆ ਹੋਵੇਗਾ। ਉਹ ਜਿਵੇਂ ਇਸ ਦੁਨੀਆਂ ਦਾ ਕਿਨਾਰਾ ਛੱਡ ਚੁਕੇ ਹਨ। 2. ਸੱਚੇ ਬ੍ਰਾਹਮਣ ਉਹ ਜੋ ਹੱਥਾਂ ਤੋਂ ਕੰਮ ਕਰਨ ਅਤੇ ਬੁੱਧੀ ਹਮੇਸ਼ਾ ਬਾਪ ਦੀ ਯਾਦ ਵਿੱਚ ਰਹੇ ਮਤਲਬ ਕਰਮਯੋਗੀ ਹੋਣ। 3. ਬ੍ਰਾਹਮਣ ਅਰਥਾਤ ਕਮਲ ਫੁਲ ਸਮਾਨ। 4. ਬ੍ਰਾਹਮਣ ਅਰਥਾਤ ਹਮੇਸ਼ਾ ਆਤਮ - ਅਭਿਮਾਨੀ ਰਹਿਣ ਦਾ ਪੁਰਸ਼ਾਰਥ ਕਰਨ ਵਾਲੇ। 5. ਬ੍ਰਾਹਮਣ ਅਰਥਾਤ ਕਾਮ ਮਹਾਸ਼ਤਰੂ ਤੇ ਵਿਜੈ ਪ੍ਰਾਪਤ ਕਰਨ ਵਾਲੇ।

ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਬੱਚੇ ਕੌਣ? ਇਹ ਬ੍ਰਾਹਮਣ। ਇਹ ਕਦੀ ਭੁੱਲੋ ਨਾ ਕਿ ਅਸੀਂ ਬ੍ਰਾਹਮਣ ਹਾਂ, ਦੇਵਤਾ ਬਣਨ ਵਾਲੇ ਹਾਂ। ਵਰਨਾਂ ਨੂੰ ਵੀ ਯਾਦ ਕਰਨਾ ਪੈਂਦਾ ਹੈ। ਇਥੇ ਤੁਸੀਂ ਆਪਸ ਵਿੱਚ ਸਿਰਫ ਬ੍ਰਾਹਮਣ ਹੀ ਬ੍ਰਾਹਮਣ ਹੋ। ਬ੍ਰਾਹਮਣਾਂ ਨੂੰ ਬੇਹੱਦ ਦਾ ਬਾਪ ਪੜ੍ਹਾਉਂਦੇ ਹਨ। ਇਹ ਬ੍ਰਹਮਾ ਨਹੀਂ ਪੜ੍ਹਾਉਂਦੇ ਹਨ। ਸ਼ਿਵਬਾਬਾ ਪੜ੍ਹਾਉਂਦੇ ਹਨ ਬ੍ਰਹਮਾ ਦਵਾਰਾ ਬ੍ਰਾਹਮਣਾਂ ਨੂੰ ਹੀ ਪੜ੍ਹਾਉਂਦੇ ਹਨ। ਸ਼ੂਦਰ ਤੋਂ ਬ੍ਰਾਹਮਣ ਬਣਨ ਬਗੈਰ ਦੇਵੀ - ਦੇਵਤਾ ਬਣ ਨਹੀਂ ਸਕਣਗੇ। ਵਰਸਾ ਸ਼ਿਵਬਾਬਾ ਤੋਂ ਮਿਲਦਾ ਹੈ। ਉਹ ਸ਼ਿਵਬਾਬਾ ਤਾਂ ਸਭ ਦਾ ਬਾਪ ਹੈ। ਇਸ ਬ੍ਰਹਮਾ ਨੂੰ ਗ੍ਰੇਟ ਗ੍ਰੇਟ ਗ੍ਰੈੰਡ ਫਾਦਰ ਕਿਹਾ ਜਾਂਦਾ ਹੈ। ਲੌਕਿਕ ਬਾਪ ਤਾਂ ਸਭ ਦੇ ਹੁੰਦੇ ਹਨ। ਪਾਰਲੌਕਿਕ ਬਾਪ ਨੂੰ ਭਗਤੀ ਮਾਰਗ ਵਿੱਚ ਯਾਦ ਕਰਦੇ ਹਨ। ਹੁਣ ਤੁਸੀਂ ਬੱਚੇ ਸਮਝਦੇ ਹੋ ਇਹ ਹੈ ਅਲੌਕਿਕ ਬਾਪ ਜਿਨ੍ਹਾਂ ਨੂੰ ਕੋਈ ਨਹੀਂ ਜਾਣਦੇ। ਭਾਵੇਂ ਬ੍ਰਹਮਾ ਦਾ ਮੰਦਿਰ ਹੈ, ਇੱਥੇ ਵੀ ਪ੍ਰਜਾਪਿਤਾ ਆਦਿ ਦੇਵ ਦਾ ਮੰਦਿਰ ਹੈ। ਉਨ੍ਹਾਂ ਨੂੰ ਕੋਈ ਮਹਾਵੀਰ ਕਹਿੰਦੇ ਹਨ, ਦਿਲਵਾਲਾ ਵੀ ਕਹਿੰਦੇ ਹਨ। ਪਰ ਅਸਲ ਵਿੱਚ ਦਿਲ ਲੈਣ ਵਾਲਾ ਹੈ ਸ਼ਿਵਬਾਬਾ, ਨਾ ਕਿ ਪ੍ਰਜਾਪਿਤਾ ਆਦਿ ਦੇਵ ਬ੍ਰਹਮਾ। ਸਭ ਆਤਮਾਵਾਂ ਨੂੰ ਹਮੇਸ਼ਾ ਸੁਖੀ ਬਣਾਉਣ ਵਾਲਾ, ਖੁਸ਼ ਕਰਨ ਵਾਲਾ ਇੱਕ ਹੀ ਬਾਪ ਹੈ। ਇਹ ਵੀ ਸਿਰਫ ਤੁਸੀਂ ਹੀ ਜਾਣਦੇ ਹੋ। ਦੁਨੀਆਂ ਵਿੱਚ ਤਾਂ ਮਨੁੱਖ ਕੁਝ ਨਹੀਂ ਜਾਣਦੇ। ਤੁੱਛ ਬੁੱਧੀ ਹਨ। ਅਸੀਂ ਬ੍ਰਾਹਮਣ ਹੀ ਸ਼ਿਵਬਾਬਾ ਤੋਂ ਵਰਸਾ ਲੈ ਰਹੇ ਹਾਂ। ਤੁਸੀਂ ਵੀ ਇਹ ਘੜੀ - ਘੜੀ ਭੁੱਲ ਜਾਂਦੇ ਹੋ। ਯਾਦ ਹੈ ਬੜੀ ਸਹਿਜ। ਯੋਗ ਅੱਖਰ ਸੰਨਿਆਸੀਆਂ ਨੇ ਰੱਖਿਆ ਹੈ। ਤੁਸੀਂ ਤਾਂ ਬਾਪ ਨੂੰ ਯਾਦ ਕਰਦੇ ਹੋ। ਯੋਗ ਕਾਮਨ ਅੱਖਰ ਹੈ। ਇਨ੍ਹਾਂ ਨੂੰ ਯੋਗ ਆਸ਼ਰਮ ਵੀ ਨਹੀਂ ਕਹਾਂਗੇ, ਬੱਚੇ ਅਤੇ ਬਾਪ ਬੈਠੇ ਹਨ। ਬੱਚਿਆਂ ਦਾ ਫਰਜ ਹੈ - ਬੇਹੱਦ ਦੇ ਬਾਪ ਨੂੰ ਯਾਦ ਕਰਨਾ। ਅਸੀਂ ਬ੍ਰਾਹਮਣ ਹਾਂ, (ਦਾਦੇ) ਤੋਂ ਵਰਸਾ ਲੈ ਰਹੇ ਹਾਂ ਬ੍ਰਹਮਾ ਦਵਾਰਾ ਇਸਲਈ ਸ਼ਿਵਬਾਬਾ ਕਹਿੰਦੇ ਹਨ ਜਿੰਨਾ ਹੋ ਸਕੇ ਯਾਦ ਕਰਦੇ ਰਹੋ। ਚਿੱਤਰ ਵੀ ਭਾਵੇਂ ਰੱਖੋ ਤਾਂ ਯਾਦ ਰਹੇਗੀ। ਅਸੀਂ ਬ੍ਰਾਹਮਣ ਹਾਂ , ਬਾਪ ਤੋਂ ਵਰਸਾ ਲੈਂਦੇ ਹਾਂ। ਬ੍ਰਾਹਮਣ ਕਦੀ ਆਪਣੀ ਜਾਤੀ ਨੂੰ ਭੁੱਲਦੇ ਹਨ ਕੀ? ਤੁਸੀਂ ਸ਼ੂਦਰਾਂ ਦੇ ਸੰਗ ਵਿੱਚ ਆਉਣ ਨਾਲ ਬ੍ਰਾਹਮਣਪਣਾ ਭੁੱਲ ਜਾਂਦੇ ਹੋ। ਬ੍ਰਾਹਮਣ ਤਾਂ ਦੇਵਤਾਵਾਂ ਤੋਂ ਵੀ ਉੱਚ ਹਨ ਕਿਓਂਕਿ ਤੁਸੀਂ ਬ੍ਰਾਹਮਣ ਨਾਲੇਜਫੁਲ ਹੋ। ਭਗਵਾਨ ਨੂੰ ਜਾਣੀ ਜਾਨਣਹਾਰ ਕਹਿੰਦੇ ਹੈ ਨਾ। ਉਸ ਦਾ ਵੀ ਅਰਥ ਨਹੀਂ ਨਹੀਂ ਜਾਣਦੇ। ਇਵੇਂ ਨਹੀਂ ਕਿ ਸਭ ਦੇ ਦਿਲਾਂ ਵਿੱਚ ਕੀ ਹੈ ਉਹ ਬੈਠ ਵੇਖਦੇ ਹਨ। ਨਹੀਂ, ਉਨ੍ਹਾਂ ਨੂੰ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਨਾਲੇਜ ਹੈ। ਉਹ ਬੀਜਰੂਪ ਹਨ। ਝਾੜ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹਨ। ਤਾਂ ਅਜਿਹੇ ਬਾਪ ਨੂੰ ਬਹੁਤ ਯਾਦ ਕਰਨਾ ਹੈ। ਇਨ੍ਹਾਂ ਦੀ ਆਤਮਾ ਵੀ ਉਸ ਬਾਪ ਨੂੰ ਯਾਦ ਕਰਦੀ ਹੈ। ਉਹ ਬਾਪ ਕਹਿੰਦੇ ਹਨ ਇਹ ਬ੍ਰਹਮਾ ਵੀ ਮੈਨੂੰ ਯਾਦ ਕਰਨਗੇ ਤਾਂ ਹੀ ਇਹ ਪਦਵੀ ਪਾਉਣਗੇ। ਤੁਸੀਂ ਵੀ ਯਾਦ ਕਰੋਗੇ ਤਾਂ ਪਦਵੀ ਪਾਵੋਗੇ। ਪਹਿਲੇ - ਪਹਿਲੇ ਤੁਸੀਂ ਅਸ਼ਰੀਰੀ ਆਏ ਸੀ ਫਿਰ ਅਸ਼ਰੀਰੀ ਬਣ ਕੇ ਵਾਪਿਸ ਜਾਣਾ ਹੈ। ਹੋਰ ਸਭ ਤੁਹਾਨੂੰ ਦੁੱਖ ਦੇਣ ਵਾਲੇ ਹਨ, ਉਨ੍ਹਾਂ ਨੂੰ ਕਿਓਂ ਯਾਦ ਕਰੋਗੇ। ਜੱਦ ਕਿ ਮੈਂ ਤੁਹਾਨੂੰ ਮਿਲਿਆ ਹਾਂ, ਮੈਂ ਤੁਹਾਨੂੰ ਨਵੀਂ ਦੁਨੀਆਂ ਵਿੱਚ ਲੈ ਚਲਣ ਆਇਆ ਹਾਂ। ਉੱਥੇ ਕੋਈ ਦੁੱਖ ਨਹੀਂ। ਉਹ ਹੈ ਦੈਵੀ ਸੰਬੰਧ। ਇੱਥੇ ਪਹਿਲੇ - ਪਹਿਲੇ ਦੁੱਖ ਹੁੰਦਾ ਹੈ ਇਸਤਰੀ - ਪੁਰਸ਼ ਦੇ ਸੰਬੰਧ ਵਿੱਚ ਕਿਓਂਕਿ ਵਿਕਾਰੀ ਬਣਦੇ ਹਨ। ਤੁਹਾਨੂੰ ਹੁਣ ਮੈਂ ਉਸ ਦੁਨੀਆਂ ਦੇ ਲਾਇਕ ਬਣਾਉਂਦਾ ਹਾਂ, ਜਿੱਥੇ ਵਿਕਾਰ ਦੀ ਗੱਲ ਨਹੀਂ ਰਹਿੰਦੀ। ਇਹ ਕਾਮ ਮਹਾਸ਼ਤ੍ਰੁ ਗਾਇਆ ਹੋਇਆ ਹੈ ਜੋ ਆਦਿ - ਮੱਧ - ਅੰਤ ਦੁੱਖ ਦਿੰਦਾ ਹੈ। ਕ੍ਰੋਧ ਦੇ ਲਈ ਇਵੇਂ ਨਹੀਂ ਕਹਾਂਗੇ ਕਿ ਇਹ ਆਦਿ - ਮੱਧ - ਅੰਤ ਦੁੱਖ ਦਿੰਦਾ ਹੈ, ਨਹੀਂ। ਕਾਮ ਨੂੰ ਜਿੱਤਣਾ ਹੈ। ਉਹ ਹੀ ਆਦਿ - ਮੱਧ - ਅੰਤ ਦੁੱਖ ਦਿੰਦਾ ਹੈ। ਪਤਿਤ ਬਣਾਉਂਦਾ ਹੈ। ਪਤਿਤ ਅੱਖਰ ਵਿਕਾਰ ਤੇ ਲੱਗਦਾ ਹੈ। ਇਸ ਦੁਸ਼ਮਣ ਤੇ ਜਿੱਤ ਪਾਉਣੀ ਹੈ। ਤੁਸੀਂ ਜਾਣਦੇ ਹੋ ਅਸੀਂ ਸ੍ਵਰਗ ਦੇ ਦੇਵੀ - ਦੇਵਤਾ ਬਣ ਰਹੇ ਹਾਂ। ਜੱਦ ਤੱਕ ਇਹ ਨਿਸ਼ਚਾ ਨਹੀਂ ਤਾਂ ਕੁਝ ਪਾ ਨਹੀਂ ਸਕੋਗੇ।

ਬਾਪ ਸਮਝਾਉਂਦੇ ਹਨ ਬੱਚਿਆਂ ਨੂੰ ਮਨਸਾ - ਵਾਚਾ - ਕਰਮਣਾ ਐਕੁਰੇਟ ਬਣਨਾ ਹੈ। ਮਿਹਨਤ ਹੈ। ਦੁਨੀਆਂ ਵਿੱਚ ਇਹ ਕਿਸੇ ਨੂੰ ਪਤਾ ਨਹੀਂ ਕਿ ਤੁਸੀਂ ਭਾਰਤ ਨੂੰ ਸ੍ਵਰਗ ਬਣਾਉਂਦੇ ਹੋ। ਅੱਗੇ ਚਲਕੇ ਸਮਝਣਗੇ। ਚਾਹੁੰਦੇ ਵੀ ਹਨ ਵਨ ਵਰਲਡ, ਵਨ ਰਾਜ, ਵਨ ਰਿਲੀਜਨ, ਵਨ ਭਾਸ਼ਾ ਹੋਵੇ। ਤੁਸੀਂ ਸਮਝ ਸਕਦੇ ਹੋਵੇ - ਸਤਿਯੁਗ ਵਿੱਚ ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਇੱਕ ਰਾਜ, ਇੱਕ ਧਰਮ ਸੀ ਜਿਸ ਨੂੰ ਸ੍ਵਰਗ ਕਿਹਾ ਜਾਂਦਾ ਹੈ। ਰਾਮਰਾਜ ਅਤੇ ਰਾਵਣ ਰਾਜ ਨੂੰ ਵੀ ਕੋਈ ਨਹੀਂ ਜਾਣਦੇ। 100 ਪ੍ਰਤੀਸ਼ਤ ਤੁੱਛ ਬੁੱਧੀ ਤੋਂ ਹੁਣ ਤੁਸੀਂ ਸਵੱਛ ਬੁੱਧੀ ਬਣਦੇ ਹੋ ਨੰਬਰਵਾਰ ਪੁਰਸ਼ਾਰਥ ਅਨੁਸਾਰ। ਬਾਪ ਬੈਠ ਤੁਹਾਨੂੰ ਪੜ੍ਹਾਉਂਦੇ ਹਨ। ਸਿਰਫ ਬਾਪ ਦੀ ਮੱਤ ਤੇ ਚੱਲੋ। ਬਾਪ ਕਹਿੰਦੇ ਹਨ ਕਿ ਪੁਰਾਣੀ ਦੁਨੀਆਂ ਵਿੱਚ ਰਹਿੰਦੇ ਕਮਲ ਫੁਲ ਸਮਾਨ ਪਵਿੱਤਰ ਰਹੋ। ਮੈਨੂੰ ਯਾਦ ਕਰਦੇ ਰਹੋ। ਬਾਪ ਆਤਮਾਵਾਂ ਨੂੰ ਸਮਝਾਉਂਦੇ ਹਨ। ਮੈਂ ਆਤਮਾਵਾਂ ਨੂੰ ਹੀ ਪੜ੍ਹਾਉਣ ਆਇਆ ਹਾਂ ਇਨ੍ਹਾਂ ਅਰਗਨਸ ਦਵਾਰਾ। ਤੁਸੀਂ ਆਤਮਾਵਾਂ ਵੀ ਆਰਗਨਸ ਦਵਾਰਾ ਸੁਣਦੀਆਂ ਹੋ। ਬੱਚਿਆਂ ਨੂੰ ਆਤਮ - ਅਭਿਮਾਨੀ ਬਣਨਾ ਹੈ। ਇਹ ਤਾਂ ਪੁਰਾਣਾ ਛੀ - ਛੀ ਸ਼ਰੀਰ ਹੈ। ਤੁਸੀਂ ਬ੍ਰਾਹਮਣ ਪੂਜਾ ਦੇ ਲਾਇਕ ਨਹੀਂ ਹੋ। ਤੁਸੀਂ ਗਾਇਨ ਲਾਇਕ ਹੋ, ਪੂਜਣ ਲਾਇਕ ਦੇਵਤੇ ਹਨ। ਤੁਸੀਂ ਸ਼੍ਰੀਮਤ ਤੇ ਵਿਸ਼ਵ ਨੂੰ ਪਵਿੱਤਰ ਸ੍ਵਰਗ ਬਣਾਉਂਦੇ ਹੋ ਇਸਲਈ ਤੁਹਾਡਾ ਗਾਇਨ ਹੈ। ਤੁਹਾਡੀ ਪੂਜਾ ਨਹੀਂ ਹੋ ਸਕਦੀ। ਗਾਇਨ ਸਿਰਫ ਤੁਸੀਂ ਬ੍ਰਾਹਮਣਾਂ ਦਾ ਹੈ, ਨਾ ਕਿ ਦੇਵਤਾਵਾਂ ਦਾ। ਬਾਪ ਤੁਹਾਨੂੰ ਹੀ ਸ਼ੂਦਰ ਤੋਂ ਬ੍ਰਾਹਮਣ ਬਣਾਉਂਦੇ ਹਨ। ਜਗਤ ਅੰਬਾ ਅਤੇ ਬ੍ਰਹਮਾ ਆਦਿ ਦੇ ਮੰਦਿਰ ਬਣਾਉਂਦੇ ਹਨ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਇਹ ਕੌਣ ਹਨ? ਜਗਤ ਪਿਤਾ ਤਾਂ ਬ੍ਰਹਮਾ ਹੋਇਆ ਨਾ। ਉਨ੍ਹਾਂ ਨੂੰ ਦੇਵਤਾ ਨਹੀਂ ਕਹਾਂਗੇ। ਦੇਵਤਾਵਾਂ ਦੀ ਆਤਮਾ ਅਤੇ ਸ਼ਰੀਰ ਦੋਨੋ ਪਵਿੱਤਰ ਹਨ। ਹੁਣ ਤੁਹਾਡੀ ਆਤਮਾ ਪਵਿੱਤਰ ਹੁੰਦੀ ਜਾਵੇਗੀ। ਪਵਿੱਤਰ ਸ਼ਰੀਰ ਨਹੀਂ ਹੈ। ਹੁਣ ਤੁਸੀਂ ਈਸ਼ਵਰ ਦੀ ਮੱਤ ਤੇ ਭਾਰਤ ਨੂੰ ਸ੍ਵਰਗ ਬਣਾ ਰਹੇ ਹੋ। ਤੁਸੀਂ ਵੀ ਸ੍ਵਰਗ ਦੇ ਲਾਇਕ ਬਣ ਰਹੇ ਹੋ। ਸਤੋਪ੍ਰਧਾਨ ਜਰੂਰ ਬਣਨਾ ਹੈ। ਸਿਰਫ ਤੁਸੀਂ ਬ੍ਰਾਹਮਣ ਹੀ ਹੋ ਜਿਨ੍ਹਾਂ ਨੂੰ ਬਾਪ ਬੈਠ ਪੜ੍ਹਾਉਂਦੇ ਹਨ। ਬ੍ਰਾਹਮਣਾਂ ਦਾ ਝਾੜ ਵ੍ਰਿਧੀ ਨੂੰ ਪਉਂਦਾ ਰਹੇਗਾ। ਬ੍ਰਾਹਮਣ ਜੋ ਪੱਕੇ ਬਣ ਜਾਣਗੇ ਉਹ ਫਿਰ ਜਾਕੇ ਦੇਵਤਾ ਬਣਨਗੇ। ਇਹ ਨਵਾਂ ਝਾੜ ਹੈ। ਮਾਇਆ ਦੇ ਤੂਫ਼ਾਨ ਵੀ ਲੱਗਦੇ ਹਨ। ਸਤਿਯੁਗ ਵਿੱਚ ਕੋਈ ਤੂਫ਼ਾਨ ਨਹੀਂ ਲੱਗਦਾ। ਇੱਥੇ ਮਾਇਆ ਬਾਬਾ ਦੀ ਯਾਦ ਵਿੱਚ ਰਹਿਣ ਨਹੀਂ ਦਿੰਦੀ। ਅਸੀਂ ਚਾਹੁੰਦੇ ਹਾਂ ਬਾਬਾ ਦੀ ਯਾਦ ਵਿੱਚ ਰਹੀਏ। ਤਮੋ ਤੋਂ ਸਤੋਪ੍ਰਧਾਨ ਬਣੀਏ। ਸਾਰਾ ਮਦਾਰ ਹੈ ਯਾਦ ਤੇ। ਭਾਰਤ ਦਾ ਪ੍ਰਾਚੀਨ ਯੋਗ ਮਸ਼ਹੂਰ ਹੈ। ਵਿਲਾਇਤ ਵਾਲੇ ਵੀ ਚਾਹੁੰਦੇ ਹਨ ਪ੍ਰਾਚੀਨ ਯੋਗ ਕੋਈ ਆਕੇ ਸਿਖਾਏ। ਹੁਣ ਯੋਗ ਵੀ ਦੋ ਪ੍ਰਕਾਰ ਦੇ ਹਨ - ਇੱਕ ਹੈ ਹਠਯੋਗੀ, ਦੂਜੇ ਹਨ ਰਾਜਯੋਗੀ। ਤੁਸੀਂ ਹੋ ਰਾਜਯੋਗੀ। ਇਹ ਭਾਰਤ ਦਾ ਪ੍ਰਾਚੀਨ ਰਾਜਯੋਗ ਹੈ ਜੋ ਬਾਪ ਹੀ ਸਿਖਾਉਂਦੇ ਹਨ। ਸਿਰਫ ਗੀਤਾ ਵਿੱਚ ਮੇਰੇ ਬਦਲੇ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਕਿੰਨਾ ਫਰਕ ਹੋ ਗਿਆ ਹੈ। ਸ਼ਿਵਜਯੰਤੀ ਹੁੰਦੀ ਹੈ ਤਾਂ ਤੁਹਾਡੀ ਬੈਕੁੰਠ ਦੀ ਵੀ ਜਯੰਤੀ ਹੁੰਦੀ ਹੈ, ਜਿਸ ਵਿੱਚ ਤੁਸੀਂ ਪਵਿੱਤਰ ਬਣ ਜਾਵੋਗੇ। ਕਲਪ ਪਹਿਲੇ ਮੁਅਫਿਕ ਸਥਾਪਨਾ ਕਰਦੇ ਹਨ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਯਾਦ ਨਾ ਕਰਨ ਨਾਲ ਮਾਇਆ ਕੁਝ ਨਾ ਕੁਝ ਵਿਕਰਮ ਕਰਵਾ ਦਿੰਦੀ ਹੈ। ਯਾਦ ਨਹੀਂ ਕੀਤਾ ਅਤੇ ਲੱਗੀ ਚਮਾਟ। ਯਾਦ ਵਿੱਚ ਰਹਿਣ ਨਾਲ ਚਮਾਟ ਨਹੀਂ ਖਾਣਗੇ। ਇਹ ਬਾਕਸਿੰਗ ਹੁੰਦੀ ਹੈ। ਤੁਸੀਂ ਜਾਣਦੇ ਹੋ - ਸਾਡਾ ਦੁਸ਼ਮਣ ਕੋਈ ਮਨੁੱਖ ਨਹੀਂ ਹੈ। ਰਾਵਣ ਹੈ ਦੁਸ਼ਮਣ।

ਬਾਪ ਕਹਿੰਦੇ ਹਨ ਇਸ ਸਮੇਂ ਦੀ ਸ਼ਾਦੀ ਬਰਬਾਦੀ ਹੈ। ਇੱਕ - ਦੋ ਦੀ ਬਰਬਾਦੀ ਕਰਦੇ ਹਨ। (ਪਤਿਤ ਬਣਾ ਦਿੰਦੇ ਹਨ) ਹੁਣ ਪਾਰਲੌਕਿਕ ਬਾਪ ਨੇ ਆਰਡੀਨੈਂਸ ਕੱਡਿਆ ਹੈ, ਬੱਚੇ ਇਹ ਕਾਮ ਮਹਾਸ਼ਤਰੂ ਹੈ। ਇਨ੍ਹਾਂ ਤੇ ਜਿੱਤ ਪਾਓ ਅਤੇ ਪਵਿੱਤਰਤਾ ਦੀ ਪ੍ਰਤਿਗਿਆ ਕਰੋ। ਕੋਈ ਵੀ ਪਤਿਤ ਨਾ ਬਣੇ। ਜਨਮ - ਜਨਮਾਂਤ੍ਰ ਤੁਸੀਂ ਪਤਿਤ ਬਣੇ ਹੋ ਇਸ ਵਿਕਾਰ ਨਾਲ ਇਸਲਈ ਕਾਮ ਮਹਾਸ਼ਤ੍ਰੁ ਕਿਹਾ ਜਾਂਦਾ ਹੈ। ਸਾਧੂ - ਸੰਤ ਸਭ ਕਹਿੰਦੇ ਹਨ ਪਤਿਤ - ਪਾਵਨ ਆਓ। ਸਤਿਯੁਗ ਵਿੱਚ ਪਤਿਤ ਕੋਈ ਹੁੰਦਾ ਨਹੀਂ। ਬਾਪ ਆਕੇ ਗਿਆਨ ਨਾਲ ਸਰਵ ਦੀ ਸਦਗਤੀ ਕਰਦੇ ਹਨ। ਹੁਣ ਸਾਰੇ ਦੁਰਗਤੀ ਵਿੱਚ ਹਨ। ਗਿਆਨ ਦੇਣ ਵਾਲਾ ਕੋਈ ਨਹੀਂ ਹੈ। ਗਿਆਨ ਦੇਣ ਵਾਲਾ ਇੱਕ ਹੀ ਗਿਆਨ ਸਾਗਰ ਹੈ। ਗਿਆਨ ਨਾਲ ਦਿਨ ਹੈ। ਦਿਨ ਹੈ ਰਾਮ ਦਾ, ਰਾਤ ਹੈ ਰਾਵਣ ਦੀ। ਇਨ੍ਹਾਂ ਅੱਖਰਾਂ ਦਾ ਪੂਰਾ ਅਰਥ ਵੀ ਤੁਸੀਂ ਬੱਚੇ ਸਮਝਦੇ ਹੋ। ਸਿਰਫ ਪੁਰਸ਼ਾਰਥ ਵਿੱਚ ਕਮਜ਼ੋਰੀ ਹੈ। ਬਾਪ ਤਾਂ ਬਹੁਤ ਚੰਗੀ ਰੀਤੀ ਸਮਝਾਉਂਦੇ ਹਨ। ਤੁਸੀਂ 84 ਜਨਮ ਪੂਰੇ ਕੀਤੇ ਹਨ, ਹੁਣ ਪਵਿੱਤਰ ਬਣ ਕੇ ਵਾਪਿਸ ਜਾਣਾ ਹੈ। ਤੁਹਾਨੂੰ ਤਾਂ ਸ਼ੁੱਧ ਹੰਕਾਰ ਹੋਣਾ ਚਾਹੀਦਾ ਹੈ। ਅਸੀਂ ਆਤਮਾਵਾਂ ਬਾਬਾ ਦੀ ਮੱਤ ਤੇ ਇਸ ਭਾਰਤ ਨੂੰ ਸ੍ਵਰਗ ਬਣਾ ਰਹੇ ਹਾਂ, ਜਿਸ ਸ੍ਵਰਗ ਵਿੱਚ ਫਿਰ ਰਾਜ ਕਰਣਗੇ। ਜਿਨੀ ਮਿਹਨਤ ਕਰਨਗੇ ਉਨ੍ਹੀ ਪਦਵੀ ਪਾਉਣਗੇ। ਭਾਵੇਂ ਰਾਜਾ - ਰਾਣੀ ਬਣੋ, ਚਾਹੇ ਪਰਜਾ ਬਣੋ। ਰਾਜਾ - ਰਾਣੀ ਕਿਵੇਂ ਬਣਦੇ ਹਨ, ਉਹ ਵੀ ਦੇਖ ਰਹੇ ਹੋ। ਫਾਲੋ ਫਾਦਰ ਗਾਇਆ ਜਾਂਦਾ ਹੈ , ਹੁਣ ਦੀ ਗੱਲ ਹੈ। ਲੌਕਿਕ ਸੰਬੰਧ ਦੇ ਲਈ ਨਹੀਂ ਕਿਹਾ ਜਾਂਦਾ। ਇਹ ਬਾਪ ਮੱਤ ਦਿੰਦੇ ਹਨ - ਮਾਮੇਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਤੁਸੀਂ ਸਮਝਦੇ ਹੋ ਅਸੀਂ ਹੁਣ ਸ਼੍ਰੀਮਤ ਤੇ ਚਲਦੇ ਹਾਂ। ਬਹੁਤਿਆਂ ਦੀ ਸੇਵਾ ਕਰਦੇ ਹਾਂ। ਬੱਚੇ, ਬਾਪ ਦੇ ਕੋਲ ਆਉਂਦੇ ਹਨ ਤਾਂ ਸ਼ਿਵਬਾਬਾ ਵੀ ਗਿਆਨ ਨਾਲ ਬਹਿਲਾਉਂਦੇ ਹਨ। ਇਹ ਵੀ ਤਾਂ ਸਿੱਖਦੇ ਹਨ ਨਾ। ਸ਼ਿਵਬਾਬਾ ਕਹਿੰਦੇ ਹਨ ਮੈਂ ਆਉਂਦਾ ਹਾਂ ਸਵੇਰੇ ਨੂੰ। ਅੱਛਾ ਫਿਰ ਕੋਈ ਮਿਲਣ ਦੇ ਲਈ ਆਉਂਦੇ ਹਨ, ਤਾਂ ਕੀ ਇਹ ਨਹੀਂ ਸਮਝਾਉਣਗੇ। ਇਵੇਂ ਕਹਿਣਗੇ ਕੀ ਕਿ ਬਾਬਾ ਤੁਸੀਂ ਆਕੇ ਸਮਝਾਓ, ਮੈਂ ਨਹੀਂ ਸਮਝਾਵਾਂਗਾ। ਇਹ ਬਹੁਤ ਗੁਪਤ ਗੂੜੀਆਂ ਗੱਲਾਂ ਹਨ ਨਾ। ਮੈਂ ਤਾਂ ਸਭ ਤੋਂ ਚੰਗਾ ਸਮਝਾ ਸਕਦਾ ਹਾਂ। ਤੁਸੀਂ ਇਵੇਂ ਕਿਓਂ ਸਮਝਦੇ ਹੋ ਕਿ ਸ਼ਿਵਬਾਬਾ ਹੀ ਸਮਝਾਉਂਦੇ ਹਨ, ਇਹ ਨਹੀਂ ਸਮਝਾਉਂਦੇ ਹੋਣਗੇ। ਇਹ ਵੀ ਜਾਣਦੇ ਹੋ ਕਲਪ ਪਹਿਲੇ ਇਸ ਨੇ ਸਮਝਾਇਆ ਹੈ, ਤੱਦ ਤਾਂ ਇਹ ਪਦਵੀ ਪਾਈ ਹੈ। ਮੰਮਾ ਵੀ ਸਮਝਾਉਂਦੀ ਸੀ ਨਾ। ਉਹ ਵੀ ਉੱਚ ਪਦਵੀ ਪਾਉਂਦੀ ਹੈ ਮੰਮਾ - ਬਾਬਾ ਨੂੰ ਸੂਕ੍ਸ਼੍ਮਵਤਨ ਵਿੱਚ ਵੇਖਦੇ ਹਨ ਤਾਂ ਬੱਚਿਆਂ ਨੂੰ ਫਾਲੋ ਫਾਦਰ ਕਰਨਾ ਹੈ। ਸਰੈਂਡਰ ਹੁੰਦੇ ਵੀ ਗਰੀਬ ਹਨ, ਸਾਹੂਕਾਰ ਹੋ ਨਾ ਸਕਣ। ਗਰੀਬ ਹੀ ਕਹਿੰਦੇ ਹਨ - ਬਾਬਾ ਇਹ ਸਭ ਕੁਝ ਤੁਹਾਡਾ ਹੈ। ਸ਼ਿਵਬਾਬਾ ਤਾਂ ਦਾਤਾ ਹੈ। ਉਹ ਕਦੀ ਲੈਂਦਾ ਨਹੀਂ ਹੈ। ਬੱਚਿਆਂ ਨੂੰ ਕਹਿੰਦੇ ਹਨ - ਇਹ ਸਭ ਕੁਝ ਤੁਹਾਡਾ ਹੈ। ਮੈਂ ਆਪਣੇ ਲਈ ਮਹਿਲ ਨਾ ਇੱਥੇ, ਨਾ ਉੱਥੇ ਬਣਾਉਂਦਾ ਹਾਂ। ਤੁਹਾਨੂੰ ਸ੍ਵਰਗ ਦਾ ਮਾਲਿਕ ਬਣਾਉਂਦਾ ਹਾਂ। ਹੁਣ ਇਨ੍ਹਾਂ ਗਿਆਨ ਰਤਨਾਂ ਨਾਲ ਝੋਲੀ ਭਰਨੀ ਹੈ। ਮੰਦਿਰ ਵਿੱਚ ਜਾਕੇ ਕਹਿੰਦੇ ਹਨ ਮੇਰੀ ਝੋਲੀ ਭਰੋ। ਪਰ ਕਿਸ ਤਰ੍ਹਾਂ ਦੀ, ਕਿਸ ਚੀਜ਼ ਦੀ ਝੋਲੀ ਭਰ ਦੋ ਝੋਲੀ ਭਰਨ ਵਾਲੀ ਤਾਂ ਲਕਸ਼ਮੀ ਹੈ, ਜੋ ਪੈਸਾ ਦਿੰਦੀ ਹੈ। ਸ਼ਿਵ ਦੇ ਕੋਲ ਤਾਂ ਜਾਂਦੇ ਨਹੀਂ, ਸ਼ੰਕਰ ਦੇ ਕੋਲ ਜਾਕੇ ਕਹਿੰਦੇ ਹਨ। ਸਮਝਦੇ ਹਨ ਸ਼ਿਵ ਅਤੇ ਸ਼ੰਕਰ ਇੱਕ ਹੈ ਪਰ ਇਵੇਂ ਥੋੜੀ ਨਾ ਹੈ।

ਬਾਪ ਆਕੇ ਸੱਚ ਗੱਲਾਂ ਦੱਸਦੇ ਹਨ। ਬਾਪ ਹੈ ਹੀ ਦੁੱਖ ਹਰਤਾ ਸੁੱਖ ਕਰਤਾ। ਤੁਸੀਂ ਬੱਚਿਆਂ ਨੂੰ ਗ੍ਰਹਿਸਥ ਵਿਵਹਾਰ ਵਿੱਚ ਵੀ ਰਹਿਣਾ ਹੈ। ਧੰਧਾ ਵੀ ਕਰਨਾ ਹੈ। ਹਰ ਇੱਕ ਆਪਣੇ ਲਈ ਰਾਏ ਪੁੱਛਦੇ ਹਨ - ਬਾਬਾ ਸਾਨੂੰ ਇਸ ਗੱਲ ਵਿੱਚ ਝੂਠ ਬੋਲਣਾ ਪੈਂਦਾ ਹੈ। ਬਾਪ ਹਰ ਇੱਕ ਦੀ ਨਬਜ਼ ਵੇਖ ਰਾਏ ਦਿੰਦੇ ਹਨ ਕਿਓਂਕਿ ਬਾਪ ਸਮਝਦੇ ਹਨ ਮੈਂ ਕਹਾਂ ਅਤੇ ਕਰ ਨਾ ਸਕਣ ਅਜਿਹੀ ਰਾਏ ਹੀ ਕਿਓਂ ਦਵਾਂ। ਨਬਜ਼ ਵੇਖ ਰਾਏ ਹੀ ਅਜਿਹੀ ਦਿੱਤੀ ਜਾਂਦੀ ਹੈ ਜੋ ਕਰ ਵੀ ਸਕੇ। ਕਹਾਂ ਅਤੇ ਕਰਨ ਨਹੀਂ ਤਾਂ ਨਾਫ਼ਰਮਾਨਦਾਰ ਦੀ ਲਾਈਨ ਵਿੱਚ ਆ ਜਾਣ। ਹਰ ਇੱਕ ਦਾ ਆਪਣਾ - ਆਪਣਾ ਹਿਸਾਬ - ਕਿਤਾਬ ਹੈ। ਸਰਜਨ ਤਾਂ ਇੱਕ ਹੀ ਹੈ, ਉਨ੍ਹਾਂ ਦੇ ਕੋਲ ਆਉਣਾ ਪਵੇ। ਉਹ ਪੂਰੀ ਰਾਏ ਦੇਣਗੇ। ਸਭ ਨੂੰ ਪੁੱਛਣਾ ਚਾਹੀਦਾ ਹੈ - ਬਾਬਾ ਇਸ ਹਾਲਤ ਵਿੱਚ ਸਾਨੂੰ ਕਿਵੇਂ ਚਲਣਾ ਚਾਹੀਦਾ ਹੈ? ਹੁਣ ਕੀ ਕਰੀਏ? ਬਾਪ ਸ੍ਵਰਗ ਵਿੱਚ ਤਾਂ ਲੈ ਜਾਂਦੇ ਹਨ। ਤੁਸੀਂ ਜਾਣਦੇ ਹੋ ਅਸੀਂ ਸ੍ਵਰਗਵਾਸੀ ਤਾਂ ਬਣਨ ਵਾਲੇ ਹਾਂ। ਹੁਣ ਅਸੀਂ ਸੰਗਮਵਾਸੀ ਹਾਂ। ਤੁਸੀਂ ਹੁਣ ਨਾ ਨਰਕ ਵਿੱਚ ਹੋ, ਨਾ ਸ੍ਵਰਗ ਵਿੱਚ ਹੋ। ਜੋ - ਜੋ ਬ੍ਰਾਹਮਣ ਬਣਦੇ ਹਨ ਉਨ੍ਹਾਂ ਦਾ ਲੰਗਰ ਇਸ ਛੀ - ਛੀ ਦੁਨੀਆਂ ਤੋਂ ਉੱਠ ਚੁੱਕਿਆ ਹੈ। ਤੁਸੀਂ ਕਲਯੁਗੀ ਦੁਨੀਆਂ ਦਾ ਕਿਨਾਰਾ ਛੱਡ ਦਿੱਤਾ ਹੈ। ਕੋਈ ਬ੍ਰਾਹਮਣ ਤਿੱਖਾ ਜਾ ਰਿਹਾ ਹੈ ਯਾਦ ਦੀ ਯਾਤਰਾ ਵਿੱਚ, ਕੋਈ ਘੱਟ। ਕੋਈ ਹੱਥ ਛੱਡ ਦਿੰਦੇ ਹਨ ਮਤਲਬ ਫਿਰ ਕਲਯੁਗ ਵਿੱਚ ਚਲੇ ਜਾਂਦੇ ਹਨ। ਤੁਸੀਂ ਜਾਣਦੇ ਹੋ ਖਵਈਆ ਸਾਨੂੰ ਹੁਣ ਲੈ ਜਾ ਰਹੇ ਹਨ। ਇਹ ਯਾਤਰਾ ਤਾਂ ਕਈ ਤਰ੍ਹਾਂ ਦੀ ਹੈ। ਤੁਹਾਡੀ ਇੱਕ ਹੀ ਯਾਤਰਾ ਹੈ । ਇਹ ਬਿਲਕੁਲ ਨਿਆਰੀ ਯਾਤਰਾ ਹੈ। ਹਾਂ ਤੂਫ਼ਾਨ ਆਉਂਦੇ ਹਨ ਜੋ ਯਾਦ ਨੂੰ ਤੋੜ ਦਿੰਦੇ ਹਨ। ਇਸ ਯਾਦ ਦੀ ਯਾਤਰਾ ਨੂੰ ਚੰਗੀ ਤਰ੍ਹਾਂ ਪੱਕਾ ਕਰੋ। ਮਿਹਨਤ ਕਰੋ। ਤੁਸੀਂ ਕਰਮਯੋਗੀ ਹੋ। ਜਿੰਨਾ ਹੋ ਸਕੇ ਹੱਥ ਕਾਰ ਡੇ ਦਿਲ ਯਾਰ ਡੇ ਅੱਧਾਕਲਪ ਤੁਸੀਂ ਆਸ਼ਿਕ ਮਾਸ਼ੂਕ ਨੂੰ ਯਾਦ ਕਰਦੇ ਆਏ ਹੋ। ਬਾਬਾ ਇੱਥੇ ਬਹੁਤ ਦੁੱਖ ਹੈ, ਹੁਣ ਸਾਨੂੰ ਸੁੱਖਧਾਮ ਦਾ ਮਾਲਿਕ ਬਣਾਓ। ਯਾਦ ਦੀ ਯਾਤਰਾ ਵਿੱਚ ਰਹੋਗੇ ਤਾਂ ਤੁਹਾਡੇ ਪਾਪ ਖਲਾਸ ਹੋ ਜਾਣਗੇ। ਤੁਸੀਂ ਹੀ ਸ੍ਵਰਗ ਦਾ ਵਰਸਾ ਪਾਇਆ ਸੀ, ਹੁਣ ਗਵਾਇਆ ਹੈ। ਭਾਰਤ ਸ੍ਵਰਗ ਸੀ ਤਾਂ ਹੀ ਕਹਿੰਦੇ ਹਨ ਪ੍ਰਾਚੀਨ ਭਾਰਤ। ਭਾਰਤ ਨੂੰ ਹੀ ਬਹੁਤ ਮਾਨ ਦਿੰਦੇ ਹਨ। ਸਭ ਤੋਂ ਵੱਡਾ ਵੀ ਹੈ, ਸਭ ਤੋਂ ਪੁਰਾਣਾ ਵੀ ਹੈ। ਹੁਣ ਤਾਂ ਭਾਰਤ ਕਿੰਨਾ ਗਰੀਬ ਹੈ ਇਸਲਈ ਸਭ ਉਨ੍ਹਾਂ ਨੂੰ ਮਦਦ ਕਰਦੇ ਹਨ। ਉਹ ਲੋਕ ਸਮਝਦੇ ਹਨ, ਸਾਡੇ ਕੋਲ ਬਹੁਤ ਅਨਾਜ ਹੋ ਜਾਵੇਗਾ। ਕਿਥੋਂ ਮੰਗਣਾ ਨਹੀਂ ਪਵੇਗਾ ਪਰ ਇਹ ਤਾਂ ਤੁਸੀਂ ਜਾਣਦੇ ਹੋ - ਵਿਨਾਸ਼ ਸਾਹਮਣੇ ਖੜਿਆ ਹੈ ਜੋ ਚੰਗੀ ਤਰ੍ਹਾਂ ਨਾਲ ਸਮਝਦੇ ਹਨ ਉਨ੍ਹਾਂ ਨੂੰ ਅੰਦਰ ਬਹੁਤ ਖੁਸ਼ੀ ਰਹਿੰਦੀ ਹੈ। ਪ੍ਰਦਰਸ਼ਨੀ ਵਿੱਚ ਕਿੰਨੇ ਆਉਂਦੇ ਹਨ। ਕਹਿੰਦੇ ਹਨ ਤੁਸੀਂ ਸੱਤ ਕਹਿੰਦੇ ਹੋ ਪਰ ਇਹ ਸਮਝਣ ਕਿ ਸਾਨੂੰ ਬਾਪ ਤੋਂ ਵਰਸਾ ਲੈਣਾ ਹੈ, ਇਹ ਥੋੜੀ ਬੁੱਧੀ ਵਿੱਚ ਬੈਠਦਾ ਹੈ। ਇੱਥੇ ਤੋਂ ਬਾਹਰ ਨਿਕਲੇ ਖਲਾਸ। ਤੁਸੀਂ ਜਾਣਦੇ ਹੋ ਬਾਬਾ ਸਾਨੂੰ ਸ੍ਵਰਗ ਵਿੱਚ ਲੈ ਜਾਂਦਾ ਹੈ। ਉੱਥੇ ਨਾ ਗਰਭ ਜੇਲ ਵਿੱਚ, ਨਾ ਉਸ ਜੇਲ ਵਿੱਚ ਜਾਣਗੇ। ਹੁਣ ਜੇਲ ਦੀ ਯਾਤਰਾ ਵੀ ਕਿੰਨੀ ਸਹਿਜ ਹੋ ਗਈ ਹੈ। ਫਿਰ ਸਤਿਯੁਗ ਵਿੱਚ ਕਦੀ ਜੇਲ ਦਾ ਮੂੰਹ ਵੇਖਣ ਨੂੰ ਨਹੀਂ ਮਿਲੇਗਾ। ਦੋਨੋ ਜੇਲ ਨਹੀਂ ਰਹੇਗੀ। ਇੱਥੇ ਸਭ ਇਹ ਮਾਇਆ ਦਾ ਪਾਮਪ ਹੈ। ਵੱਡਿਆਂ - ਵੱਡਿਆਂ ਨੂੰ ਜਿਵੇਂ ਖਲਾਸ ਕਰ ਦਿੰਦੇ ਹਨ। ਅੱਜ ਬਹੁਤ ਮਾਨ ਦੇ ਰਹੇ ਹਨ, ਕਲ ਮਾਨ ਹੀ ਖਲਾਸ। ਅੱਜ ਹਰ ਇੱਕ ਗੱਲ ਕਵਿਕ ਹੁੰਦੀ ਹੈ। ਮੌਤ ਵੀ ਕਵਿਕ ਹੁੰਦੇ ਰਹਿਣਗੇ। ਸਤਿਯੁਗ ਵਿੱਚ ਇਵੇਂ ਕੋਈ ਉਪਦ੍ਰਵ ਹੁੰਦੇ ਨਹੀਂ। ਅੱਗੇ ਚਲ ਵੇਖਣਾ ਕੀ ਹੁੰਦਾ ਹੈ। ਬਹੁਤ ਡਰਾਵਣਾ ਸੀਨ ਹੈ। ਤੁਸੀਂ ਬੱਚਿਆਂ ਨੇ ਸਾਖ਼ਸ਼ਾਤਕਾਰ ਵੀ ਕੀਤਾ ਹੈ। ਬੱਚਿਆਂ ਦੇ ਲਈ ਮੁੱਖ ਹੈ ਯਾਦ ਦੀ ਯਾਤਰਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮਨਸਾ - ਵਾਚਾ - ਕਰਮਣਾ ਬਹੁਤ - ਬਹੁਤ ਐਕੁਰੇਟ ਬਣਨਾ ਹੈ। ਬ੍ਰਾਹਮਣ ਬਣ ਕੇ ਕੋਈ ਵੀ ਸ਼ੂਦਰਾਂ ਦੇ ਕਰਮ ਨਹੀਂ ਕਰਨੇ ਹਨ।

2. ਬਾਬਾ ਤੋਂ ਜੋ ਰਾਏ ਮਿਲਦੀ ਹੈ ਉਸ ਤੇ ਪੂਰਾ - ਪੂਰਾ ਚਲਕੇ ਫਰਮਾਨਦਾਰ ਬਣਨਾ ਹੈ। ਕਰਮਯੋਗੀ ਬਣ ਹਰ ਕੰਮ ਕਰਨਾ ਹੈ। ਸਰਵ ਦੀ ਝੋਲੀ ਗਿਆਨ ਰਤਨਾਂ ਨਾਲ ਭਰਨੀ ਹੈ।

ਵਰਦਾਨ:-
ਅੰਮ੍ਰਿਤਵੇਲੇ ਦੇ ਮਹੱਤਵ ਨੂੰ ਸਮਝਕੇ ਸਹੀ ਤਰ੍ਹਾਂ ਨਾਲ ਯੂਜ਼ ਕਰਨ ਵਾਲੇ ਹਮੇਸ਼ਾ ਸ਼ਕਤੀ ਸੰਪਨ ਭਵ:

ਖ਼ੁਦ ਨੂੰ ਸ਼ਕਤੀ ਸੰਪੰਨ ਬਣਾਉਣ 4ਦੇ ਲਈ ਰੋਜ਼ ਅੰਮ੍ਰਿਤਵੇਲੇ ਤਨ ਦੀ ਅਤੇ ਮਨ ਦੀ ਸੈਰ ਕਰੋ। ਜਿਵੇਂ ਅੰਮ੍ਰਿਤਵੇਲੇ ਸਮੇਂ ਦਾ ਵੀ ਸਹਿਯੋਗ ਹੈ, ਬੁੱਧੀ ਸਤੋਪ੍ਰਧਾਨ ਸਟੇਜ ਦਾ ਵੀ ਸਹਿਯੋਗ ਹੈ, ਤਾਂ ਇਵੇਂ ਦੇ ਵਰਦਾਨੀ ਸਮੇਂ ਤੇ ਮਨ ਦੀ ਸਥਿਤੀ ਵੀ ਸਭ ਤੋਂ ਪਾਵਰਫੁੱਲ ਸਟੇਜ ਦੀ ਚਾਹੀਦੀ ਹੈ। ਪਾਵਰਫੁੱਲ ਸਟੇਜ ਮਤਲਬ ਬਾਪ ਸਮਾਨ ਬੀਜਰੂਪ ਸਥਿਤੀ। ਸਾਧਾਰਨ ਸਥਿਤੀ ਵਿੱਚ ਤਾਂ ਕਰਮ ਕਰਦੇ ਵੀ ਰਹਿ ਸਕਦੇ ਹੋ ਪਰ ਵਰਦਾਨ ਦੇ ਸਮੇਂ ਨੂੰ ਚੰਗੀ ਤਰ੍ਹਾਂ ਯੂਜ਼ ਕਰੋ ਤਾਂ ਕਮਜ਼ੋਰੀ ਸਮਾਪਤ ਹੋ ਜਾਵੇਗੀ।

ਸਲੋਗਨ:-
ਆਪਣੇ ਸ਼ਕਤੀਆਂ ਦੇ ਖਜਾਨੇ ਨਾਲ ਸ਼ਕਤੀਹੀਣ, ਪਰਵਸ਼ ਆਤਮਾ ਨੂੰ ਸ਼ਕਤੀਸ਼ਾਲੀ ਬਣਾਓ।