17.06.22        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਯਾਦ ਵਿੱਚ ਰਹਿ ਕੇ ਆਪਣੇ ਵਿਕਰਮਾਂ ਦਾ ਪ੍ਰਾਸਚਿਤ ਕਰੋ ਤਾਂ ਵਿਕਰਮਾਂਜੀਤ ਬਣ ਜਾਓਗੇ, ਪੁਰਾਣੇ ਸਭ ਹਿਸਾਬ - ਕਿਤਾਬ ਚੁਕਤੁ ਹੋ ਜਾਣਗੇ"

ਪ੍ਰਸ਼ਨ:-
ਕਿਹੜੇ ਬੱਚਿਆਂ ਤੋਂ ਹਰ ਗੱਲ ਦਾ ਤਿਆਗ ਸਹਿਜ ਹੋ ਜਾਂਦਾ ਹੈ?

ਉੱਤਰ:-
ਜਿਨ੍ਹਾਂ ਬੱਚਿਆਂ ਨੂੰ ਅੰਦਰ ਤੋਂ ਵੈਰਾਗ ਆਉਂਦਾ ਹੈ - ਉਹ ਹਰ ਗੱਲ ਦਾ ਸਹਿਜ਼ ਹੀ ਤਿਆਗ ਕਰ ਲੈਂਦੇ ਹਨ, ਤੁਸੀਂ ਬੱਚਿਆਂ ਦੇ ਅੰਦਰ ਹੁਣ ਇਹ ਇਛਾਵਾਂ ਨਹੀਂ ਹੋਣੀਆਂ ਚਾਹੀਦੀਆਂ ਹਨ ਕਿ ਇਹ ਪਾਵਾਂ, ਇਹ ਖਾਵਾਂ, ਇਹ ਕਰਾਂ। ਦੇਹ ਸਹਿਤ ਸਾਰੀ ਪੁਰਾਣੀ ਦੁਨੀਆਂ ਦਾ ਹੀ ਤਿਆਗ ਕਰਨਾ ਹੈ। ਬਾਪ ਆਏ ਹਨ ਤੁਹਾਨੂੰ ਹਥੇਲੀ ਤੇ ਬਹਿਸ਼ਤ ਦੇਣ ਤਾਂ ਇਸ ਪੁਰਾਣੀ ਦੁਨੀਆਂ ਤੋਂ ਬੁੱਧੀਯੋਗ ਹੱਟ ਜਾਣਾ ਚਾਹੀਦਾ ਹੈ।

ਗੀਤ:-
ਮਾਤਾ ਓ ਮਾਤਾ...

ਓਮ ਸ਼ਾਂਤੀ
ਬੱਚਿਆਂ ਨੇ ਆਪਣੀ ਮਾਂ ਦੀ ਮਹਿਮਾ ਸੁਣੀ। ਬੱਚੇ ਤਾਂ ਬਹੁਤ ਹਨ ਬਰੋਬਰ ਸਮਝਾਇਆ ਜਾਂਦਾ ਹੈ ਬਰੋਬਰ ਬਾਪ ਹਨ ਤਾਂ ਜਰੂਰ ਮਾਂ ਵੀ ਹੈ। ਰਚਨਾ ਦੇ ਲਈ ਮਾਤਾ ਜਰੂਰ ਹੁੰਦੀ ਹੈ। ਭਾਰਤ ਵਿੱਚ ਮਾਤਾ ਦੇ ਲਈ ਬਹੁਤ ਚੰਗੀ ਮਹਿਮਾ ਗਾਈ ਜਾਂਦੀ ਹੈ। ਬੜ੍ਹਾ ਮੇਲਾ ਲੱਗਦਾ ਹੈ ਜਗਤ ਅੰਬਾ ਦਾ, ਕਿਸੇ ਨਾ ਕਿਸੇ ਤਰ੍ਹਾਂ ਮਾਂ ਦੀ ਪੂਜਾ ਹੁੰਦੀ ਹੈ। ਬਾਪ ਦੀ ਵੀ ਹੁੰਦੀ ਹੋਵੇਗੀ ਉਹ ਜਗਤ ਅੰਬਾ ਹੈ ਤਾਂ ਉਹ ਜਗਤ ਪਿਤਾ ਹੈ। ਜਗਤ ਅੰਬਾ ਸਾਕਾਰ ਵਿੱਚ ਹੈ ਤਾਂ ਜਗਤ ਪਿਤਾ ਵੀ ਸਾਕਾਰ ਵਿੱਚ ਹਨ। ਇਹਨਾਂ ਦੋਵੇਂ ਨੂੰ ਰਚੀਯਤਾ ਹੀ ਕਹਾਂਗੇ। ਇੱਥੇ ਤੇ ਸਾਕਾਰ ਹੈ ਨਾ। ਨਿਰਾਕਾਰ ਨੂੰ ਹੀ ਕਿਹਾ ਜਾਂਦਾ ਹੈ ਗੌਡ ਫਾਦਰ। ਮਦਰ ਫਾਦਰ ਦਾ ਰਾਜ਼ ਤੇ ਸਮਝਾਇਆ ਗਿਆ ਹੈ। ਛੋਟੀ ਮਾਂ ਵੀ ਹੈ, ਵੱਡੀ ਮਾਂ ਵੀ ਹੈ। ਮਹਿਮਾ ਛੋਟੀ ਮਾਂ ਦੀ ਹੈ, ਭਾਵੇਂ ਅਡੋਪਟ ਕਰਦੇ ਹੈ ਹਨ, ਮਾਂ ਨੂੰ ਵੀ ਅਡੋਪਟ ਕੀਤਾ ਹੈ, ਤਾਂ ਇਹ ਵੱਡੀ ਮਾਂ ਹੋ ਗਈ। ਪਰ ਮਹਿਮਾ ਸਾਰੀ ਛੋਟੀ ਮਾਂ ਦੀ ਹੈ ਇਹ ਵੀ ਬੱਚੇ ਜਾਣਦੇ ਹਨ ਹਰੇਕ ਨੂੰ ਆਪਣਾ ਕਰਮਭੋਗ ਦਾ ਹਿਸਾਬ - ਕਿਤਾਬ ਚੁਕਤੁ ਕਰਨਾ ਹੈ ਕਿਉਂਕਿ ਵਿਕਰਮਾਂਜੀਤ ਸਨ ਫਿਰ ਰਾਵਣ ਨੇ ਵਿਕਰਮੀ ਬਣਾ ਦਿੱਤਾ ਹੈ। ਵਿਕਰਮ ਸੰਵਤ ਵੀ ਹੈ ਤਾਂ ਵਿਕਰਮਾਂਜੀਤ ਸੰਵਤ ਵੀ ਹੈ। ਪਹਿਲੇ ਅਧਕਲਪ ਵਿਕਰਮਾਂਜੀਤ ਕਹਾਂਗੇ। ਫਿਰ ਅਧਾਕਲਪ ਵਿਕਰਮੀ ਸੰਵਤ ਸ਼ੁਰੂ ਹੁੰਦਾ ਹੈ। ਹੁਣ ਤੁਸੀਂ ਬੱਚੇ ਵਿਕਰਮਾਂ ਤੇ ਜਿੱਤ ਪਾਕੇ ਵਿਕਰਮਾਜੀਤ ਬਣਦੇ ਹੋ। ਪਾਪ ਜੋ ਹਨ ਉਨ੍ਹਾਂਨੂੰ ਯੋਗਬਲ ਨਾਲ ਪ੍ਰਾਸਚਿਤ ਕਰਦੇ ਹੋ। ਪ੍ਰਾਸਚਿਤ ਹੁੰਦਾ ਹੀ ਹੈ ਯਾਦ ਨਾਲ। ਜੋ ਬਾਪ ਸਮਝਾਉਂਦੇ ਹਨ ਕਿ ਬੱਚੇ ਯਾਦ ਕਰੋ ਤਾਂ ਪਾਪਾਂ ਦਾ ਪ੍ਰਾਸਚਿਤ ਹੋ ਜਾਵੇਗਾ ਮਤਲਬ ਕੱਟ ਉਤਰ ਜਾਏਗੀ। ਸਿਰ ਤੇ ਪਾਪਾਂ ਦਾ ਬੋਝ ਵੀ ਬਹੁਤ ਹੈ, ਜਨਮ - ਜਨਮਾਂਨਾਤਰ ਦਾ। ਸਮਝਾਇਆ ਗਿਆ ਹੈ ਕਿ ਜੋ ਨੰਬਰਵਨ ਵਿੱਚ ਪੁੰਨ ਆਤਮਾ ਬਣਦਾ ਹੈ ਉਹ ਹੀ ਫਿਰ ਨੰਬਰਵਨ ਪਾਪ ਆਤਮਾ ਵੀ ਬਣਦਾ ਹੈ। ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪਵੇਗੀ ਕਿਉਂਕਿ ਸਿੱਖਿਅਕ ਬਣਦੇ ਹਨ ਸਿਖਾਉਣ ਦੇ ਲਈ ਤਾਂ ਜਰੂਰ ਮਿਹਨਤ ਕਰਨੀ ਪਵੇਗੀ। ਬਿਮਾਰੀ ਆਦਿ ਹੁੰਦੀ ਹੈ ਤਾਂ ਆਪਣੇ ਹੀ ਕਰਮ ਕਹੇ ਜਾਂਦੇ ਹਨ। ਅਨੇਕ ਜਨਮਾਂ ਦੇ ਵਿਕਰਮ ਕੀਤੇ ਹਨ, ਇਸ ਕਾਰਨ ਭੋਗਣਾ ਹੁੰਦੀ ਹੈ ਇਸਲਈ ਕਦੀ ਵੀ ਇਸ ਤੋਂ ਡਰਨਾ ਨਹੀਂ ਹੈ। ਖੁਸ਼ੀ ਨਾਲ ਪਾਸ ਕਰਨਾ ਹੈ ਕਿਉਂਕਿ ਆਪਣਾ ਹੀ ਕੀਤਾ ਹੋਇਆ ਹਿਸਾਬ - ਕਿਤਾਬ ਹੈ। ਪ੍ਰਾਸਚਿਤ ਹੋਣਾ ਹੀ ਹੈ, ਇੱਕ ਬਾਪ ਦੀ ਯਾਦ ਨਾਲ। ਜਦੋਂ ਤੱਕ ਜਿਉਣਾ ਹੈ ਉਦੋਂ ਤੱਕ ਤੁਸੀਂ ਬੱਚਿਆਂ ਨੂੰ ਗਿਆਨ ਅੰਮ੍ਰਿਤ ਪੀਣਾ ਹੈ। ਯੋਗ ਵਿੱਚ ਰਹਿਣਾ ਹੈ, ਵਿਕਰਮ ਹਨ ਤਾਂ ਤੇ ਖਾਂਸੀ ਆਦਿ ਹੁੰਦੀ ਹੈ। ਖੁਸ਼ੀ ਹੁੰਦੀ ਹੈ, ਇੱਥੇ ਹੀ ਸਭ ਹਿਸਾਬ ਖ਼ਤਮ ਹੋ ਜਾਣ, ਰਹਿ ਜਾਣਗੇ ਤਾਂ ਪਾਸ ਵਿਦ ਓਨਰ ਨਹੀਂ ਹੋਵਾਂਗੇ। ਮੋਚਰਾਂ ਖਾਕੇ ਮਾਨੀ ਮਿਲੇ ਤਾਂ ਵੀ ਬੇਇੱਜਤੀ ਹੈ ਨਾ। ਅਨੇਕ ਤਰ੍ਹਾਂ ਦੇ ਦੁੱਖ ਦੀ ਭੋਗਣਾ ਹੁੰਦੀ ਹੈ। ਇੱਥੇ ਅਨੇਕ ਤਰ੍ਹਾਂ ਦੇ ਦੁੱਖ ਦਾ ਪਾਰਾਵਾਰ ਨਹੀਂ। ਉੱਥੇ ਸੁੱਖ ਦਾ ਪਾਰਾਵਾਰ ਨਹੀਂ ਰਹਿੰਦਾ। ਨਾਮ ਹੀ ਹੈ ਸਵਰਗ। ਕ੍ਰਿਸ਼ਚਨ ਲੋਕ ਕਹਿੰਦੇ ਹਨ ਹੇਵਿਨ। ਹੇਵਿਨਲੀ ਗੋਡ ਫ਼ਾਦਰ, ਇਹਨਾਂ ਗੱਲਾਂ ਨੂੰ ਤੁਸੀਂ ਜਾਣਦੇ ਹੋ। ਨਿਰਵ੍ਰਿਤੀ ਮਾਰਗ ਵਾਲੇ ਸੰਨਿਆਸੀ ਤਾਂ ਕਹਿ ਦਿੰਦੇ ਹਨ ਕਿ ਇਹ ਸਭ ਕਾਗ ਵਿਸ਼ਟਾ ਸਮਾਨ ਸੁੱਖ ਹੈ। ਇਸ ਦੁਨੀਆਂ ਵਿੱਚ ਬਰੋਬਰ ਅਜਿਹਾ ਹੈ। ਭਾਵੇਂ ਕਿੰਨਾ ਵੀ ਕਿਸੇਨੂੰ ਸੁੱਖ ਹੋਵੇ ਪਰ ਉਹ ਹੈ ਅਲਪਕਾਲ ਦਾ ਸੁੱਖ। ਸਥਾਈ ਸੁੱਖ ਤੇ ਬਿਲਕੁਲ ਨਹੀਂ ਹੈ। ਬੈਠੇ - ਬੈਠੇ ਆਪਦਾਵਾਂ ਆ ਜਾਂਦੀਆਂ ਹਨ, ਹਾਰਟਫੇਲ੍ਹ ਹੋ ਜਾਂਦੀ ਹੈ। ਆਤਮਾ ਇੱਕ ਸ਼ਰੀਰ ਛੱਡ ਦੂਸਰੇ ਵਿੱਚ ਜਾਕੇ ਪ੍ਰਵੇਸ਼ ਕਰਦੀ ਹੈ ਤਾਂ ਸ਼ਰੀਰ ਆਪੇਹੀ ਮਿੱਟੀ ਹੋ ਜਾਂਦਾ ਹੈ। ਜਾਨਵਰਾਂ ਦੇ ਸ਼ਰੀਰ ਫਿਰ ਵੀ ਕੰਮ ਵਿੱਚ ਆ ਜਾਂਦੇ ਹਨ, ਮਨੁੱਖ ਦਾ ਕੰਮ ਨਹੀਂ ਆਉਂਦਾ ਹੈ। ਤਮੋਪ੍ਰਧਾਨ ਪਤਿਤ ਸ਼ਰੀਰ ਕਿਸੇ ਕੰਮ ਦਾ ਨਹੀਂ, ਕੌਡੀਆਂ ਮਿਸਲ ਹੈ। ਦੇਵਤਾਵਾਂ ਦੇ ਸ਼ਰੀਰ ਹੀਰੇ ਮਿਸਲ ਹਨ। ਤਾਂ ਦੇਖੋ ਉਹਨਾਂ ਦੀ ਕਿੰਨੀ ਪੂਜਾ ਹੁੰਦੀ ਹੈ। ਇਹ ਸਮਝ ਹੁਣ ਤੁਹਾਨੂੰ ਬੱਚਿਆਂ ਨੂੰ ਮਿਲੀ ਹੈ।

ਇਹ ਹੈ ਬੇਹੱਦ ਦਾ ਬਾਪ, ਜੋ ਮੋਸ੍ਟ ਬਿਲਵਡ ਹਨ, ਜਿਸਨੂੰ ਫਿਰ ਅੱਧਾਕਲਪ ਯਾਦ ਕੀਤਾ ਹੈ। ਜੋ ਬ੍ਰਾਹਮਣ ਬਣਦੇ ਹਨ - ਉਹ ਹੀ ਬਾਪ ਕੋਲੋਂ ਵਰਸਾ ਲੈਣ ਦੇ ਹੱਕਦਾਰ ਹੁੰਦੇ ਹਨ। ਸੱਚੇ ਬ੍ਰਾਹਮਣ ਬਹੁਤ ਪਿਓਰ ਹੋਣੇ ਚਾਹੀਦੇ ਹਨ। ਸੱਚੇ ਗੀਤਾ ਪਾਠੀ ਨੂੰ ਪਵਿੱਤਰ ਤੇ ਰਹਿਣਾ ਹੀ ਹੈ। ਉਹ ਹੀ ਝੂੱਠੇ ਗੀਤਾ ਪਾਠੀ ਪਵਿੱਤਰ ਨਹੀਂ ਰਹਿੰਦੇ। ਹੁਣ ਗੀਤਾ ਵਿੱਚ ਤਾਂ ਲਿਖਿਆ ਹੋਇਆ ਹੈ ਕਾਮ ਮਹਾਸ਼ਤਰੁ ਹੈ। ਫਿਰ ਖੁਦ ਗੀਤਾ ਸੁਣਨ ਵਾਲੇ ਪਵਿੱਤਰ ਕਿੱਥੇ ਰਹਿੰਦੇ ਹਨ। ਗੀਤਾ ਹੈ ਸਰਵ ਸ਼ਾਸਤਰਮਈ ਸਿਰੋਮਣੀ, ਜਿਸਨਾਲ ਬਾਪ ਨੇ ਕੌਡੀ ਤੋਂ ਹੀਰੇ ਤੁਲ੍ਯ ਬਣਾਇਆ ਹੈ। ਇਹ ਵੀ ਤੁਸੀਂ ਸਮਝਦੇ ਹੋ, ਗੀਤਾਪਾਠੀ ਨਹੀਂ ਸਮਝ ਸਕਦੇ। ਉਹ ਤੇ ਤੋਤੇ ਮੁਆਫਿਕ ਪੜ੍ਹਦੇ ਰਹਿੰਦੇ ਹਨ। ਮਹਿਮਾ ਸਾਰੀ ਹੈ ਹੈ ਇੱਕ ਦੀ ਹੋਰ ਕਿਸੀ ਚੀਜ਼ ਦੀ ਮਹਿਮਾ ਨਹੀਂ ਹੈ। ਨਹੀਂ। ਬ੍ਰਹਮਾ ਵਿਸ਼ਨੂੰ ਸ਼ੰਕਰ ਦੀ ਵੀ ਨਹੀਂ। ਤੁਸੀਂ ਉਹਨਾਂ ਦੇ ਅੱਗੇ ਕਿੰਨਾ ਵੀ ਮੱਥਾ ਟੇਕੋ, ਉਹਨਾਂ ਦੇ ਅੱਗੇ ਬਲੀ ਚੜੋ ਤਾਂ ਵੀ ਵਰਸਾ ਨਹੀਂ ਮਿਲੇਗਾ। ਕਾਸ਼ੀ ਵਿੱਚ ਕਾਸ਼ੀ ਕੁਲਵਟ ਵੀ ਖਾਂਦੇ ਹਨ ਨਾ। ਹੁਣ ਗ਼ੌਰਮਿੰਟ ਨੇ ਬੰਦ ਕਰ ਦਿੱਤਾ ਹੈ। ਨਹੀਂ ਤਾਂ ਬਹੁਤ ਕਾਸ਼ੀ ਕਲਵਟ ਖਾਂਦੇ ਸਨ। ਖੂਹ ਵਿੱਚ ਜਾਕੇ ਛਾਲ ਮਾਰਦੇ ਸਨ। ਕੋਈ ਦੇਵੀ ਤੇ ਬਲੀ ਚੜਦੇ ਸਨ, ਕੋਈ ਸ਼ਿਵ ਤੇ। ਦੇਵਤਾਵਾਂ ਦੇ ਉੱਪਰ ਬਲੀ ਚੜਨ ਦਾ ਕੋਈ ਫ਼ਾਇਦਾ ਨਹੀਂ। ਕਾਲੀ ਤੇ ਬਲੀ ਚੜਦੇ, ਕਾਲੀ ਨੂੰ ਕਿੰਨਾ ਕਾਲਾ - ਕਾਲਾ ਬਣਾ ਦਿੱਤਾ ਹੈ। ਹੁਣ ਤੇ ਹਨ ਸਭ ਆਇਰਨ ਏਜ਼ਡ, ਜੋ ਪਹਿਲੇ ਗੋਲਡਨ ਏਜ਼ਡ ਸਨ। ਅੰਬਾਂ ਇੱਕ ਨੂੰ ਹੀ ਕਿਹਾ ਜਾਂਦਾ ਹੈ। ਪਿਤਾ ਨੂੰ ਕਦੀ ਅੰਬਾ ਨਹੀਂ ਕਹਾਂਗੇ। ਹੁਣ ਇਹ ਕੋਈ ਵੀ ਨਹੀਂ ਜਾਣਦੇ। ਜਗਤ ਅੰਬਾ ਸਰਸਵਤੀ ਬ੍ਰਹਮਾ ਦੀ ਬੇਟੀ ਹੈ। ਬ੍ਰਹਮਾ ਜਰੂਰ ਪ੍ਰਜਾਪਿਤਾ ਹੀ ਹੋਵੇਗਾ। ਸੂਕ੍ਸ਼੍ਮਵਤਮ ਵਿੱਚ ਤਾਂ ਨਹੀਂ ਹੋਵੇਗਾ। ਸਮਝਦੇ ਵੀ ਹਨ ਸਰਸਵਤੀ ਬ੍ਰਹਮਾ ਦੀ ਬੇਟੀ ਹੈ। ਬ੍ਰਹਮਾ ਦੀ ਇਸਤਰੀ ਤਾਂ ਦੱਸਦੇ ਨਹੀਂ। ਬਾਪ ਸਮਝਾਉਂਦੇ ਹਨ, ਮੈਂ ਇਸ ਬ੍ਰਹਮਾ ਦਵਾਰਾ ਬੇਟੀ ਸਰਸਵਤੀ ਨੂੰ ਅਡੋਪਟ ਕੀਤਾ ਹੈ ਬੇਟੀ ਵੀ ਸਮਝਦੀ ਹੈ, ਬਾਪ ਅਡੋਪਟ ਕਰਦੇ ਹਨ। ਬ੍ਰਹਮਾ ਨੂੰ ਵੀ ਅਡੋਪਟ ਕੀਤਾ ਹੈ। ਇਹ ਬਹੁਤ ਗੁਹੀਏ ਗੱਲ ਹੈ , ਜੋ ਕਿਸੇ ਦੀ ਵੀ ਬੁੱਧੀ ਵਿੱਚ ਨਹੀਂ ਹੈ। ਬਾਪ ਤੁਹਾਨੂੰ ਆਪਣਾ ਵੀ ਅੰਤ ਬੈਠਕੇ ਦਿੰਦੇ ਹਨ, ਸੋ ਤਾਂ ਜਰੂਰ ਸਮੁੱਖ ਹੀ ਦੇਣਗੇ ਨਾ। ਪ੍ਰੇਰਣਾ ਨਾਲ ਥੋੜੀ ਹੀ ਦੇਣਗੇ। ਭਗਵਾਨੁਵਾਚ ਹੈ ਬੱਚੇ ਸੋ ਜਰੂਰ ਸਾਕਾਰ ਵਿੱਚ ਆਉਣ ਤਾਂ ਤੇ ਕਹਿਣਗੇ ਨਾ, ਨਿਰਾਕਾਰ ਬਾਪ ਇਹਨਾਂ ਦਵਾਰਾ ਬੈਠ ਪੜ੍ਹਾਉਂਦੇ ਹਨ, ਬ੍ਰਹਮਾ ਨਹੀਂ ਪੜਾਉਂਦੇ। ਬ੍ਰਹਮਾ ਨੂੰ ਗਿਆਨ ਸਾਗਰ ਨਹੀਂ ਕਿਹਾ ਜਾਂਦਾ ਹੈ, ਇੱਕ ਹੀ ਬਾਪ ਨੂੰ ਕਿਹਾ ਜਾਂਦਾ ਹੈ। ਆਤਮਾ ਸਮਝਦੀ ਹੈ ਇਹ ਲੌਕਿਕ ਬਾਪ ਨਹੀਂ ਪੜ੍ਹਾਉਂਦੇ, ਪਾਰਲੌਕਿਕ ਬਾਪ ਬੈਠ ਪੜ੍ਹਾਉਂਦੇ ਹਨ, ਜਿਸਤੋਂ ਵਰਸਾ ਲੈ ਰਹੇ ਹਾਂ। ਬੈਕੁੰਠ ਨੂੰ ਪਰਲੋਕ ਨਹੀਂ ਕਿਹਾ ਜਾਂਦਾ। ਉਹ ਹੈ ਅਮਰਲੋਕ, ਇਹ ਹੈ ਮ੍ਰਿਤੂਲੋਕ। ਪਰਲੋਕ ਮਤਲਬ ਜਿੱਥੇ ਅਸੀਂ ਆਤਮਾਵਾਂ ਰਹਿੰਦੀਆਂ ਹਾਂ, ਇਹ ਪਰਲੋਕ ਨਹੀਂ ਹੈ। ਅਸੀਂ ਆਤਮਾਵਾਂ ਆਉਂਦੀਆ ਹਾਂ ਇਸ ਲੋਕ ਵਿੱਚ। ਪਰਲੋਕ ਹੈ ਸਾਡਾ ਆਤਮਾਵਾਂ ਦਾ ਲੋਕ। ਤੁਸੀਂ ਰਾਜ ਇਸ ਭਾਰਤ ਵਿੱਚ ਕੀਤਾ ਹੈ, ਪਰਲੋਕ ਤੇ ਨਹੀਂ। ਪਰਲੋਕ ਦਾ ਰਾਜਾ ਨਹੀਂ ਕਹਾਂਗੇ। ਕਹਿੰਦੇ ਹਨ ਲੋਕ ਪਾਰਲੋਕ ਸੁਹਾਲੇ ਹੋਣ। ਇਹ ਹੈ ਸਥੂਲ ਲੋਕ ਅਤੇ ਫਿਰ ਪਰਲੋਕ ਸੁਹਾਲੇ ਬਣ ਜਾਂਦੇ ਹਨ। ਉਹ ਹੀ ਭਾਰਤ ਬੈਕੁੰਠ ਸੀ ਫਿਰ ਬਣੇਗਾ। ਇਹ ਹੈ ਮ੍ਰਿਤੂਲੋਕ, ਜਿਸ ਲੋਕ ਵਿੱਚ ਮਨੁੱਖ ਰਹਿੰਦੇ ਹਨ। ਕਹਿੰਦੇ ਹਨ ਬੈਕੁੰਠ ਲੋਕ ਵਿੱਚ ਜਾਈਏ। ਦਿਲਵਾੜਾ ਮੰਦਿਰ ਵਿੱਚ ਵੀ ਥੱਲੇ ਤਪੱਸਿਆ ਵਿੱਚ ਬੈਠੇ ਹਨ। ਉਪਰ ਇਹ ਬੈਕੁੰਠ ਦੇ ਚਿੱਤਰ ਬਣਾਏ ਹਨ। ਸਮਝਦੇ ਹਨ ਫਲਾਣਾ ਬੈਕੁੰਠ ਪਧਾਰਿਆ। ਪਰ ਬੈਕੁੰਠ ਤਾਂ ਇੱਥੇ ਹੀ ਹੁੰਦਾ ਹੈ, ਉੱਪਰ ਵਿੱਚ ਨਹੀਂ। ਅੱਜ ਜੋ ਇਹ ਪਤਿਤ ਲੋਕ ਹੈ, ਉਹ ਫਿਰ ਪਾਵਨ ਲੋਕ ਹੋ ਜਾਏਗਾ। ਪਾਵਨ ਲੋਕ ਸੀ ਹੁਣ ਪਾਸਟ ਹੋ ਗਿਆ ਹੈ, ਇਸਲਈ ਕਿਹਾ ਜਾਂਦਾ ਹੈ ਪਰਲੋਕ। (ਪਰੇ ਹੋ ਗਿਆ ਨਾ) ਭਾਰਤ ਸਵਰਗ ਸੀ, ਹੁਣ ਨਰਕ ਹੈ ਤਾਂ ਸਵਰਗ ਹਾਲੇ ਪਰੇ ਹੋ ਗਿਆ ਨਾ। ਫਿਰ ਡਰਾਮੇ ਅਨੁਸਾਰ ਵਾਮ ਮਾਰਗ ਵਿੱਚ ਜਾਂਦੇ ਹਨ ਤਾਂ ਸਵਰਗ ਪਰੇ ਹੋ ਜਾਂਦਾ ਹੈ ਇਸਲਈ ਪਰਲੋਕ ਕਹਿੰਦੇ ਹਨ।

ਹੁਣ ਤੁਸੀਂ ਕਹਿੰਦੇ ਹੋ ਅਸੀਂ ਇੱਥੇ ਆਕੇ ਨਵੀਂ ਦੁਨੀਆਂ ਵਿੱਚ ਫਿਰ ਤੋਂ ਆਪਣਾ ਰਾਜ ਭਾਗ ਕਰਾਂਗੇ। ਹਰ ਇੱਕ ਆਪਣੇ ਲਈ ਪੁਰਸ਼ਾਰਥ ਕਰਦੇ ਹਨ। ਜੋ ਕਰੇਗਾ ਸੋ ਪਏਗਾ। ਸਭ ਤੇ ਨਹੀਂ ਕਰਣਗੇ। ਜੋ ਪੜ੍ਹਣਗੇ ਲਿਖਣਗੇ ਉਹ ਹੋਵੇਗਾ ਬੈਕੁੰਠ ਦਾ ਨਵਾਬ ਮਤਲਬ ਮਾਲਿਕ ਬਣਨਗੇ। ਤੁਸੀਂ ਇਸ ਸ੍ਰਿਸ਼ਟੀ ਨੂੰ ਸੋਨੇ ਦਾ ਬਣਾਉਂਦੇ ਹੋ। ਕਹਿੰਦੇ ਹਨ ਨਾ - ਦਵਾਰਿਕਾ ਸੋਨੇ ਦੀ ਸੀ ਫਿਰ ਸਮੁੰਦਰ ਦੇ ਥੱਲੇ ਚਲੀ ਗਈ। ਕੋਂਈ ਬੈਠੀ ਤਾਂ ਨਹੀਂ ਹੈ ਜੋ ਕੱਢਾਂ ਗੇ। ਭਾਰਤ ਸਵਰਗ ਸੀ, ਦੇਵਤਾ ਰਾਜ ਕਰਦੇ ਸਨ। ਹੁਣ ਤਾਂ ਕੁੱਝ ਨਹੀਂ ਹੈ। ਫਿਰ ਸਭ ਕੁਝ ਸੋਨੇ ਦਾ ਬਣਾਉਣਾ ਪਵੇਗਾ। ਇਵੇਂ ਨਹੀਂ ਉੱਥੇ ਸੋਨੇ ਦੇ ਮਹਿਲ ਨਿਕਾਲਣ ਨਾਲ ਨਿਕਲ ਆਉਣਗੇ, ਸਭ ਕੁਝ ਬਣਾਉਣਾ ਪਵੇਗਾ। ਨਸ਼ਾ ਹੋਣਾ ਚਾਹੀਦਾ ਹੈ ਅਸੀਂ ਪ੍ਰਿੰਸ ਪ੍ਰਿੰਸਸ ਬਣ ਰਹੇ ਹਾਂ। ਇਹ ਹੈ ਪ੍ਰਿੰਸ ਪ੍ਰਿੰਸੇਸ ਬਣਨ ਦਾ ਕਾਲੇਜ। ਉਹ ਹਨ ਪ੍ਰਿੰਸ ਪ੍ਰਿੰਸੇਸ ਦੇ ਪੜ੍ਹਣ ਦੀ ਕਾਲੇਜ। ਤੁਸੀਂ ਰਜਾਈ ਲੈਣ ਦੇ ਲਈ ਪੜ੍ਹ ਰਹੇ ਹੋ। ਉਹ ਪਾਸਟ ਜਨਮ ਵਿੱਚ ਦਾਨ ਪੁੰਨ ਕਰਨ ਨਾਲ ਰਾਜਾ ਦੇ ਘਰ ਵਿੱਚ ਜਨਮ ਲੈ ਪ੍ਰਿੰਸ ਬਣੇ ਹਨ। ਉਹ ਕਾਲੇਜ ਕਿੰਨੀ ਵਧੀਆ ਹੋਵੇਗੀ। ਕਿੰਨੇ ਚੰਗੇ ਕੋਚ ਆਦਿ ਹੋਣਗੇ। ਟੀਚਰ ਦੇ ਲਈ ਵੀ ਚੰਗਾ ਕੋਚ ਹੋਵੇਗਾ। ਸਤਿਯੁਗ ਤ੍ਰੇਤਾ ਵਿੱਚ ਜੋ ਪ੍ਰਿੰਸ ਪ੍ਰਿੰਸੇਸ ਹੋਣਗੇ ਉਹਨਾਂ ਦਾ ਕਾਲੇਜ ਕਿੰਨਾ ਵਧੀਆ ਹੋਵੇਗਾ। ਕਾਲੇਜ ਵਿੱਚ ਤਾਂ ਜਾਂਦੇ ਹੋਣਗੇ ਨਾ। ਭਾਸ਼ਾ ਤਾਂ ਸਿੱਖਣਗੇ ਨਾ। ਉਸ ਸਤਿਯੁਗੀ ਪ੍ਰਿੰਸ ਪ੍ਰਿੰਸੱਸ ਦਾ ਕਾਲੇਜ ਅਤੇ ਦਵਾਪਰ ਦੇ ਵਿਕਾਰੀ ਪ੍ਰਿੰਸ ਪ੍ਰਿੰਸੇਸ ਦਾ ਕਾਲੇਜ ਦੇਖੋ ਅਤੇ ਤੁਸੀਂ ਪ੍ਰਿੰਸ ਪ੍ਰਿੰਸੇਸ ਬਣਨ ਵਾਲਿਆਂ ਦਾ ਕਾਲੇਜ ਦੇਖੋ, ਕਿਵੇਂ ਸਾਧਾਰਣ ਹੈ। ਤਿੰਨ ਪੈਰ ਪ੍ਰਿਥਵੀ ਵੀ ਨਹੀਂ ਮਿਲਦੀ ਹੈ। ਤੁਸੀਂ ਜਾਣਦੇ ਹੋ ਉੱਥੇ ਪ੍ਰਿੰਸ ਕਿਵੇ ਜਾਂਦੇ ਹਨ, ਕਾਲਜਾਂ ਵਿੱਚ। ਉੱਥੇ ਪੈਦਲ ਵੀ ਨਹੀਂ ਕਰਨਾ ਪੈਦਾ। ਮਹਿਲ ਤੋਂ ਨਿਕਲੇ ਅਤੇ ਏਰੋਪਲੇਨ ਉਡਿਆ। ਉੱਥੇ ਦੀ ਕਿਵੇਂ ਦੀ ਵਧੀਆ ਕਾਲੇਜ ਹੋਣਗੀਆਂ। ਕਿਵੇਂ ਸੁੰਦਰ ਬਗੀਚੇ ਮਹਿਲ ਆਦਿ ਹੋਣਗੇ। ਉੱਥੇ ਦੀ ਹਰ ਚੀਜ਼ ਨਵੀ ਸਭਤੋਂ ਉੱਚ ਨੰਬਰਵਨ ਹੁੰਦੀ ਹੈ। 5 ਤੱਤਵ ਹੀ ਸਤੋਪ੍ਰਧਾਨ ਹੋ ਜਾਂਦੇ ਹਨ। ਤੁਹਾਡੀ ਸੇਵਾ ਕੌਣ ਕਰਣਗੇ? ਇਹ 5 ਤੱਤਵ ਚੰਗੇ ਤੇ ਚੰਗੀ ਚੀਜ਼ ਤੁਹਾਡੇ ਲਈ ਪੈਦਾ ਕਰਣਗੇ। ਜਦੋਂ ਕੋਈ ਫਲ ਬਹੁਤ ਵਧੀਆ ਨਿਕਲਦਾ ਹੈ ਤਾਂ ਉਹ ਰਾਜਾ ਰਾਣੀ ਨੂੰ ਸੌਗਾਤ ਭੇਜਦੇ ਹਨ। ਇੱਥੇ ਤਾਂ ਤੁਹਾਡਾ ਬਾਪ ਸ਼ਿਵਬਾਬਾ ਹੈ ਸਭ ਤੋਂ ਉੱਚ, ਉਹਨਾਂ ਨੂੰ ਤੁਸੀਂ ਕੀ ਖਵਾਓਗੇ! ਇਹ ਕਿਸੇ ਵੀ ਚੀਜ਼ ਦੀ ਇੱਛਾ ਨਹੀਂ ਰੱਖਦੇ, ਇਹ ਪਹਿਣਾ, ਇਹ ਖਾਵਾਂ, ਇਹ ਕਰਾਂ ਤੁਸੀਂ ਬੱਚਿਆਂ ਨੂੰ ਵੀ ਇਹ ਇਛਾਵਾਂ ਨਹੀਂ ਹੋਣੀਆਂ ਚਾਹੀਦੀਆਂ ਹਨ। ਇੱਥੇ ਇਹ ਸਭ ਕੀਤਾ ਤਾਂ ਉੱਥੇ ਘੱਟ ਹੋ ਜਾਏਗਾ। ਹੁਣ ਤੇ ਸਾਰੀ ਦੁਨੀਆਂ ਦਾ ਤਿਆਗ ਕਰਨਾ ਹੈ। ਦੇਹ ਸਹਿਤ ਸਭ ਕੁੱਝ ਤਿਆਗ। ਵੈਰਾਗ ਆਉਂਦਾ ਹੈ ਤਾਂ ਤਿਆਗ ਹੋ ਜਾਂਦਾ ਹੈ।

ਬਾਬਾ ਕਹਿੰਦੇ ਹਨ ਮੈਂ ਤੁਸੀਂ ਬੱਚਿਆਂ ਨੂੰ ਹਥੇਲੀ ਤੇ ਬਹਿਸ਼ਤ ਦੇਣ ਆਇਆ ਹਾਂ। ਤੁਸੀਂ ਜਾਣਦੇ ਹੋ ਬਾਬਾ ਸਾਡਾ ਹੈ, ਤਾਂ ਜਰੂਰ ਉਹਨਾਂ ਨੂੰ ਯਾਦ ਕਰਨਾ ਪਵੇ। ਜਿਵੇਂ ਕੰਨਿਆ ਦੀ ਸਗਾਈ ਹੁੰਦੀ ਜਾਂ ਲਗਣ ਜੁੱਟਦੀ ਹੈ ਤਾਂ ਕਦੀ ਨਹੀਂ ਕਹੇਗੀ ਕਿ ਅਸੀਂ ਪਤੀ ਨੂੰ ਯਾਦ ਨਹੀਂ ਕਰਦੀ, ਕਿਉਂਕਿ ਉਹ ਲਾਇਫ ਦਾ ਮੇਲ ਹੋ ਜਾਂਦਾ ਹੈ। ਉਵੇਂ ਬਾਪ ਅਤੇ ਬੱਚਿਆਂ ਦਾ ਮੇਲ ਹੁੰਦਾ ਹੈ। ਪਰ ਮਾਇਆ ਭੁਲਾ ਦਿੰਦੀ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਵਰਸੇ ਨੂੰ ਯਾਦ ਕਰੋ। ਇਸ ਵਿੱਚ ਮੁਕਤੀ ਅਤੇ ਜੀਵਨ - ਮੁਕਤੀ ਆ ਜਾਂਦੀ ਹੈ। ਫਿਰ ਤੁਹਾਡੇ ਕੋਲੋਂ ਇਹ ਭੁੱਲ ਕਿਉਂ ਹੋ ਜਾਂਦੀ ਹੈ। ਇਸ ਵਿੱਚ ਬੁੱਧੀ ਦਾ ਕੰਮ, ਜਬਾਨ ਨਾਲ ਵੀ ਕੁੱਝ ਬੋਲਣਾ ਨਹੀਂ ਹੁੰਦਾ ਹੈ ਅਤੇ ਨਿਸ਼ਚੇ ਕਰਨਾ ਹੈ। ਅਸੀਂ ਜਾਣਦੇ ਹਾਂ, ਪਵਿੱਤਰ ਰਹਿ ਪਵਿੱਤਰ ਦੁਨੀਆਂ ਦਾ ਵਰਸਾ ਲਵਾਂਗੇ। ਇਸ ਵਿੱਚ ਸਮਝਣ ਦੀ ਗੱਲ ਹੈ, ਬੋਲਣ ਦੀ ਗੱਲ ਨਹੀਂ। ਅਸੀਂ ਬਾਬਾ ਦੇ ਬਣੇ ਹਾਂ। ਸ਼ਿਵਬਾਬਾ ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਹੈ। ਕਹਿੰਦੇ ਹਨ ਮੈਨੂੰ ਯਾਦ ਕਰੋ। ਇਸ ਵਿੱਚ ਅਰਥ ਹੀ ਹੈ ਮਨਮਨਾਭਵ। ਉਹਨਾਂ ਨੇ ਫਿਰ ਕ੍ਰਿਸ਼ਨ ਭਗਵਾਨੁਵਾਚ ਲਿੱਖ ਦਿੱਤਾ ਹੈ। ਪਤਿਤ - ਪਾਵਨ ਤਾਂ ਇੱਕ ਹੀ ਹੈ। ਸਰਵ ਦਾ ਸਦਗਤੀ ਦਾਤਾ ਇੱਕ, ਇੱਕ ਨੂੰ ਹੀ ਯਾਦ ਕਰਨਾ ਹੈ। ਕਹਿੰਦੇ ਹਨ ਮੈਨੂੰ ਇੱਕ ਬਾਪ ਨੂੰ ਭੁੱਲਣ ਦੇ ਕਾਰਨ ਕਿੰਨਿਆਂ ਨੂੰ ਯਾਦ ਕਰਦੇ ਰਹਿੰਦੇ ਹੋ। ਹੁਣ ਤੁਸੀਂ ਮੈਨੂੰ ਯਾਦ ਕਰੋ ਤਾਂ ਵਿਕ੍ਰਮਾਂਜੀਤ ਰਾਜਾ ਬਣ ਜਾਓਗੇ। ਵਿਕ੍ਰਮਾਂਜੀਤ ਰਾਜਾ ਅਤੇ ਵਿਕਰਮੀ ਰਾਜਾ ਦਾ ਫ਼ਰਕ ਵੀ ਦੱਸਿਆ ਨਾ। ਪੂਜਯ ਤੋਂ ਪੁਜਾਰੀ ਬਣ ਜਾਂਦੇ। ਥੱਲੇ ਆਉਣਾ ਹੀ ਹੈ। ਵੈਸ਼ ਵੰਸ਼, ਫਿਰ ਸ਼ੂਦ੍ਰ ਵੰਸ਼। ਵੈਸ਼ ਵੰਸ਼ੀ ਬਣਨਾ ਮਾਨਾ ਵਾਮ ਮਾਰਗ ਵਿੱਚ ਆਉਣਾ। ਹਿਸਟ੍ਰੀ - ਜੋਗ੍ਰਾਫੀ ਤਾਂ ਸਾਰੀ ਬੁੱਧੀ ਵਿੱਚ ਹੈ, ਇਸ ਤੇ ਕਹਾਣੀਆਂ ਵੀ ਬਹੁਤ ਹਨ। ਉੱਥੇ ਮੋਹ ਦੀ ਗੱਲ ਨਹੀਂ ਰਹਿੰਦੀ। ਬੱਚੇ ਆਦਿ ਬਹੁਤ ਮੌਜ ਵਿੱਚ ਰਹਿੰਦੇ ਹਨ, ਆਟੋਮੇਟਿਕ ਚੰਗੀ ਤਰ੍ਹਾਂ ਪਲਦੇ ਹਨ। ਦਾਸ ਦਾਸੀਆਂ ਤਾਂ ਅੱਗੇ ਰਹਿੰਦੇ ਹੀ ਹਨ। ਤਾਂ ਆਪਣੀ ਤਕਦੀਰ ਨੂੰ ਦੇਖੋ ਕਿ ਅਸੀਂ ਇਵੇਂ ਦੀ ਕਾਲੇਜ ਵਿੱਚ ਬੈਠੇ ਹਾਂ ਜਿੱਥੋਂ ਤੋਂ ਅਸੀਂ ਭਵਿੱਖ ਵਿੱਚ ਪ੍ਰਿੰਸ ਪ੍ਰਿੰਸੇਸ ਬਣਦੇ ਹਾਂ। ਫ਼ਰਕ ਤੇ ਜਾਣਦੇ ਹੋ ਨਾ। ਉਹ ਕਲਿਯੁਗੀ ਪ੍ਰਿੰਸ ਪ੍ਰਿੰਸੇਸ, ਉਹ ਸਤਿਯੁਗੀ ਪ੍ਰਿੰਸ ਪ੍ਰਿੰਸੇਸ ਉਹ ਮਹਾਰਾਣੀ ਮਹਾਰਾਜਾ, ਉਹ ਰਾਜਾ - ਰਾਣੀ। ਬਹੁਤਿਆਂ ਦੇ ਨਾਮ ਵੀ ਹਨ ਲਕਸ਼ਮੀ -ਨਾਰਾਇਣ, ਰਾਧੇ - ਕ੍ਰਿਸ਼ਨ। ਫਿਰ ਉਹਨਾਂ ਲਕਸ਼ਮੀ - ਨਾਰਾਇਣ ਅਤੇ ਰਾਧੇ - ਕ੍ਰਿਸ਼ਨ ਦੀ ਪੂਜਾ ਕਿਉਂ ਕਰਦੇ ਹਨ। ਨਾਮ ਤਾਂ ਇੱਕ ਹੀ ਹੈ ਨਾ। ਹਾਂ ਉਹ ਸਵਰਗ ਦੇ ਮਾਲਿਕ ਸਨ। ਹੁਣ ਤੁਸੀਂ ਜਾਣਦੇ ਹੋ ਕਿ ਇਹ ਨਾਲੇਜ, ਸ਼ਾਸ਼ਤਰਾਂ ਵਿੱਚ ਨਹੀਂ ਹੈ। ਹੁਣ ਤੁਸੀਂ ਸਮਝ ਗਏ ਹੋ ਯੱਗ ਤਪ ਦਾਨ ਪੁਨ ਆਦਿ ਵਿੱਚ ਕੋਈ ਸਾਰ ਨਹੀਂ ਹੈ। ਡਰਾਮੇ ਅਨੁਸਾਰ ਦੁਨੀਆਂ ਨੂੰ ਪੁਰਾਣਾ ਹੋਣਾ ਹੀ ਹੈ। ਮਨੁੱਖ ਮਾਤਰ ਨੂੰ ਤਮੋਪ੍ਰਧਾਨ ਬਣਨਾ ਹੀ ਹੈ। ਹਰ ਗੱਲ ਵਿੱਚ ਤਮੋਪ੍ਰਧਾਨ, ਕ੍ਰੋਧ, ਲੋਭ ਸਭ ਵਿੱਚ ਤਮੋਪ੍ਰਧਾਨ। ਸਾਡੇ ਟੁਕੜੇ ਤੇ ਇਨ੍ਹਾਂ ਦਾ ਦਖਲ ਕਿਉਂ, ਮਾਰੋ ਗੋਲੀ। ਕਿੰਨੀ ਮਾਰਾਮਾਰੀ ਕਰਦੇ ਹਨ, ਆਪਸ ਵਿੱਚ ਕਿੰਨਾ ਲੜ੍ਹਦੇ ਹਨ। ਇੱਕ ਦੋ ਦਾ ਖੂਨ ਕਰਨ ਵਿੱਚ ਵੀ ਦੇਰੀ ਨਹੀਂ ਕਰਦੇ ਹਨ। ਬੱਚਾ ਸਮਝਦਾ ਕਿੱਥੇ ਬਾਪ ਮਰੇ ਵਰਸਾ ਮਿਲੇ ਅਜਿਹੀ ਤਮੋਪੜ੍ਹਨ ਦੁਨੀਆਂ ਦਾ ਹੁਣ ਵਿਨਾਸ਼ ਹੋਣਾ ਹੀ ਹੈ। ਫਿਰ ਸਤੋਪ੍ਰਧਾਨ ਦੁਨੀਆਂ ਆਏਗੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਪੁੰਨ ਆਤਮਾ ਬਣਨ ਲਈ ਯਾਦ ਦੀ ਮਿਹਨਤ ਕਰਨੀ ਹੈ। ਸਭ ਹਿਸਾਬ - ਕਿਤਾਬ ਸਮਾਪਤ ਕਰ ਪਾਸ ਵਿਦ ਆਨਰ ਹੋ ਇੱਜਤ ਨਾਲ ਜਾਣਾ ਹੈ ਇਸਲਈ ਕਰਮਭੋਗ ਤੋਂ ਡਰਨਾ ਨਹੀਂ ਹੈ, ਖੁਸ਼ੀ - ਖੁਸ਼ੀ ਚੁਕਤੁ ਕਰਨਾ ਹੈ।

2. ਸਦਾ ਇਸੀ ਨਸ਼ੇ ਵਿੱਚ ਰਹਿਣਾ ਹੈ ਕਿ ਅਸੀਂ ਭਵਿੱਖ ਪ੍ਰਿੰਸ - ਪ੍ਰਿੰਸੇਸ ਬਣ ਰਹੇ ਹਾਂ। ਇਹ ਹੈ ਪ੍ਰਿੰਸ - ਪ੍ਰਿੰਸੇਸ ਬਣਨ ਦੀ ਕਾਲੇਜ।

ਵਰਦਾਨ:-
ਅਚਲ ਸਥਿਤੀ ਦਵਾਰਾ ਮਾਸਟਰ ਦਾਤਾ ਬਣਨ ਵਾਲੇ ਵਿਸ਼ਵ ਕਲਿਆਣਕਾਰੀ ਭਵ

ਜੋ ਅਚਲ ਸਥਿਤੀ ਵਾਲੇ ਹਨ ਉਹਨਾਂ ਦੇ ਅੰਦਰ ਇਹ ਹੀ ਸ਼ੁਭ ਭਾਵਨਾ, ਸ਼ੁਭ ਕਾਮਨਾ ਪੈਦਾ ਹੁੰਦੀ ਹੈ ਕਿ ਇਹ ਵੀ ਅਚਲ ਹੋ ਜਾਣ। ਅਚਲ ਸਥਿਤੀ ਵਾਲਿਆਂ ਦਾ ਵਿਸ਼ੇਸ਼ ਗੁਣ ਹੋਵੇਗਾ - ਰਹਿਮਦਿਲ। ਹਰ ਆਤਮਾ ਦੇ ਪ੍ਰਤੀ ਸਦਾ ਦਾਤਾਪਨ ਦੀ ਭਾਵਨਾ ਹੋਵੇਗੀ। ਉਹਨਾਂ ਦਾ ਵਿਸ਼ੇਸ਼ ਟਾਇਟਲ ਹੀ ਹੈ ਵਿਸ਼ਵ ਕਲਿਆਣਕਾਰੀ। ਉਹਨਾਂ ਦੇ ਅੰਦਰ ਕਿਸੀ ਵੀ ਆਤਮਾ ਦੇ ਪ੍ਰਤੀ ਘ੍ਰਿਣਾ ਭਾਵ, ਦਵੇਸ਼ ਭਾਵ, ਇੱਰਖਾ ਭਾਵ ਜਾਂ ਗਲਾਨੀ ਦਾ ਭਾਵ ਪੈਦਾ ਨਹੀਂ ਹੋ ਸਕਦਾ। ਸਦਾ ਹੀ ਕਲਿਆਣ ਦਾ ਭਾਵ ਹੋਵੇਗਾ।

ਸਲੋਗਨ:-
ਸ਼ਾਂਤੀ ਦੀ ਸ਼ਕਤੀ ਹੀ ਦੂਸਰੇ ਦੇ ਕ੍ਰੋਧ ਦੀ ਅਗਨੀ ਨੂੰ ਬੁਝਾਉਣ ਦਾ ਸਾਧਣ ਹੈ।