17.10.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਨੂੰ ਇੱਕ - ਇੱਕ ਨੂੰ ਪਰੀਸਤਾਨੀ ਬਣਾਉਣਾ ਹੈ, ਤੁਸੀਂ ਹੋ ਸਭ ਦਾ ਕਲਿਆਣ ਕਰਨ ਵਾਲੇ, ਤੁਹਾਡਾ ਕਰ੍ਤਵ੍ ਹੈ ਗਰੀਬਾਂ ਨੂੰ ਸਾਹੂਕਾਰ ਬਣਾਉਣਾ"

ਪ੍ਰਸ਼ਨ:-
ਬਾਪ ਦਾ ਕਿਹੜਾ ਨਾਮ ਭਾਵੇਂ ਸਾਧਾਰਨ ਹੈ ਪਰ ਕਰ੍ਤਵ੍ ਬਹੁਤ ਮਹਾਨ ਹੈ?

ਉੱਤਰ:-
ਬਾਬਾ ਨੂੰ ਕਹਿੰਦੇ ਹਨ ਬਾਗਵਾਨ - ਖਵਈਆ। ਇਹ ਨਾਮ ਕਿੰਨਾ ਸਾਧਾਰਨ ਹੈ ਪਰ ਡੁੱਬਣ ਵਾਲੇ ਨੂੰ ਪਾਰ ਲੈ ਜਾਣਾ, ਇਹ ਕਿੰਨਾ ਮਹਾਨ ਕਰ੍ਤਵ੍ ਹੈ। ਜਿਵੇਂ ਤੈਰਨ ਵਾਲੇ ਤੈਰਾਕ ਇੱਕ - ਦੋ ਨੂੰ ਹੱਥ ਵਿਚ ਹੱਥ ਦੇ ਪਾਰ ਲੈ ਜਾਂਦੇ ਹਨ, ਅਜਿਹੇ ਬਾਪ ਦਾ ਹੱਥ ਮਿਲਣ ਨਾਲ ਤੁਸੀਂ ਸ੍ਵਰਗਵਾਸੀ ਬਣ ਜਾਂਦੇ ਹੋ। ਹੁਣ ਤੁਸੀਂ ਵੀ ਮਾਸਟਰ ਖਵਈਆ ਹੋ। ਤੁਸੀਂ ਹਰ ਇੱਕ ਦੀ ਨਈਆ ਨੂੰ ਪਾਰ ਲਗਾਉਣ ਦਾ ਰਸਤਾ ਦੱਸਦੇ ਹੋ।

ਓਮ ਸ਼ਾਂਤੀ
ਯਾਦ ਵਿੱਚ ਤਾਂ ਬੱਚੇ ਬੈਠੇ ਹੀ ਹੋਣਗੇ। ਆਪਣੇ ਨੂੰ ਆਤਮਾ ਸਮਝਣਾ ਹੈ, ਦੇਹ ਵੀ ਹੈ। ਇਵੇਂ ਨਹੀਂ ਬਗੈਰ ਦੇਹ ਬੈਠੇ ਹੋ। ਪਰ ਬਾਪ ਕਹਿੰਦੇ ਹਨ ਦੇਹ - ਅਭਿਮਾਨ ਛੱਡ - ਦੇਹੀ ਅਭਿਮਾਨੀ ਬਣ ਬੈਠੋ। ਦੇਹੀ - ਅਭਿਮਾਨੀ ਹੈ ਸ਼ੁੱਧ, ਦੇਹ - ਅਭਿਮਾਨ ਹੈ ਅਸ਼ੁੱਧ। ਤੁਸੀਂ ਜਾਣਦੇ ਹੋ ਦੇਹੀ - ਅਭਿਮਾਨੀ ਬਣਨ ਨਾਲ ਅਸੀਂ ਸ਼ੁੱਧ ਪਵਿੱਤਰ ਬਣ ਰਹੇ ਹਾਂ। ਦੇਹ - ਅਭਿਮਾਨੀ ਬਣਨ ਨਾਲ ਅਸ਼ੁੱਧ, ਅਪਵਿੱਤਰ ਬਣ ਗਏ ਸੀ। ਪੁਕਾਰਦੇ ਵੀ ਹਨ ਪਤਿਤ - ਪਾਵਨ ਆਓ। ਪਾਵਨ ਦੁਨੀਆ ਸੀ। ਹੁਣ ਪਤਿਤ ਹੈ ਫਿਰ ਤੋਂ ਪਾਵਨ ਦੁਨੀਆਂ ਜਰੂਰ ਹੋਵੇਗੀ। ਸ੍ਰਿਸ਼ਟੀ ਦਾ ਚੱਕਰ ਫਿਰੇਗਾ। ਜੋ ਇਸ ਸ੍ਰਿਸ਼ਟੀ ਚੱਕਰ ਨੂੰ ਜਾਣਦੇ ਹਨ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸਵਦਰਸ਼ਨ ਚਕ੍ਰਧਾਰੀ। ਤੁਸੀਂ ਹਰ ਇੱਕ ਸਵਦਰਸ਼ਨ ਚਕ੍ਰਧਾਰੀ ਹੋ। ਖੁਦ ਆਤਮਾ ਨੂੰ ਸ੍ਰਿਸ਼ਟੀ ਚੱਕਰ ਦਾ ਗਿਆਨ ਮਿਲਿਆ ਹੈ। ਗਿਆਨ ਕਿਸ ਨੇ ਦਿੱਤਾ? ਜਰੂਰ ਉਹ ਵੀ ਸਵਦਰਸ਼ਨ ਚਕ੍ਰਧਾਰੀ ਹੋਵੇਗਾ। ਸਿਞਾਏ ਬਾਪ ਦੇ ਕੋਈ ਦੂਸਰਾ ਮਨੁੱਖ ਸਿਖਲਾ ਨਾ ਸਕੇ। ਬਾਪ ਸੁਪ੍ਰੀਮ ਰੂਹ ਹੀ ਬੱਚਿਆਂ ਨੂੰ ਸਿਖਲਾਉਦੇ ਹਨ। ਕਹਿੰਦੇ ਹਨ ਬੱਚੇ ਤੁਸੀਂ ਦੇਹੀ ਅਭਿਮਾਨੀ ਬਣੋ। ਸਤਯੁਗ ਵਿੱਚ ਇਹ ਗਿਆਨ ਅਰਥਾਤ ਇਹ ਸਿਖਿਆ ਦੇਣ ਦੀ ਦਰਕਾਰ ਨਹੀਂ ਰਹੇਗੀ। ਨਾ ਉੱਥੇ ਭਗਤੀ ਹੈ। ਗਿਆਨ ਨਾਲ ਵਰਸਾ ਮਿਲਦਾ ਹੈ। ਬਾਪ ਸ਼੍ਰੀਮਤ ਦਿੰਦੇ ਹਨ ਤੁਸੀਂ ਸ਼੍ਰੇਸ਼ਠ ਬਣੋਗੇ। ਤੁਸੀਂ ਜਾਣਦੇ ਹੋ ਅਸੀਂ ਕਬ੍ਰਿਸ੍ਤਾਨੀ ਸੀ, ਹੁਣ ਬਾਪ ਸ਼੍ਰੇਸ਼ਠ ਪਰਿਸਤਾਨੀ ਬਣਾਉਂਦੇ ਹਨ। ਇਹ ਪੁਰਾਣੀ ਦੁਨੀਆਂ ਕਬਰਦਾਖ਼ਿਲ ਹੋਣੀ ਹੈ। ਮ੍ਰਿਤੂਲੋਕ ਨੂੰ ਕਬਰਿਸਤਾਨ ਹੀ ਕਹਾਂਗੇ। ਪਰਿਸਤਾਨ ਨਵੀਂ ਦੁਨੀਆਂ ਨੂੰ ਕਿਹਾ ਜਾਂਦਾ ਹੈ। ਡਰਾਮਾ ਦਾ ਰਾਜ ਬਾਪ ਸਮਝਾਂਉਦੇ ਹਨ। ਇਸ ਸਾਰੀ ਸ਼੍ਰਿਸ਼ਟੀ ਨੂੰ ਬੰਬੋਰ ਕਿਹਾ ਜਾਂਦਾ ਹੈ।

ਬਾਪ ਨੇ ਸਮਝਾਇਆ ਹੈ - ਇਸ ਸਾਰੀ ਸ਼੍ਰਿਸ਼ਟੀ ਉਤੇ ਇਸ ਸਮੇਂ ਰਾਵਣ ਦਾ ਰਾਜ ਹੈ। ਦੁਸ਼ਹਿਰਾ ਵੀ ਮਨਾਉਂਦੇ ਹਨ, ਕਿੰਨਾ ਖੁਸ਼ ਹੁੰਦੇ ਹਨ। ਬਾਪ ਕਹਿੰਦੇ ਹਨ ਸੱਭ ਬੱਚਿਆਂ ਨੂੰ ਦੁੱਖ ਤੋਂ ਛੁਡਾਉਣ ਲਈ ਮੈਨੂੰ ਵੀ ਪੁਰਾਣੀ ਦੁਨੀਆਂ ਵਿੱਚ ਆਉਂਣਾ ਪੈਂਦਾ ਹੈ। ਇੱਕ ਕਥਾ ਸੁਣਾਉਂਦੇ ਹਨ। ਕਿਸੇ ਨੇ ਪੁੱਛਿਆ ਪਹਿਲਾਂ ਤੁਹਾਨੂੰ ਸੁਖ ਚਾਹੀਦਾ ਹੈ ਜਾਂ ਦੁੱਖ? ਤਾਂ ਬੋਲਿਆ ਸੁੱਖ ਚਾਹੀਦਾ ਹੈ। ਸੁੱਖ ਵਿੱਚ ਜਾਵਾਂਗੇ ਤਾਂ ਉੱਥੇ ਕੋਈ ਜਮਦੂਤ ਆਦਿ ਆ ਨਹੀਂ ਸਕਣਗੇ। ਇਹ ਵੀ ਇੱਕ ਕਹਾਣੀ ਹੈ। ਬਾਪ ਦੱਸਦੇ ਹਨ ਸੁਖਧਾਮ ਵਿੱਚ ਤਾਂ ਕਦੀ ਕਾਲ ਨਹੀਂ ਆਉਂਦਾ, ਅਮਰਪੁਰੀ ਬਣ ਜਾਂਦੀ ਹੈ। ਤੁਸੀਂ ਮ੍ਰਿਤੂ ਤੇ ਜਿੱਤ ਪਾਉਦੇ ਹੋ। ਤੁਸੀਂ ਕਿੰਨੇ ਸ੍ਰਵਸ਼ਕਤੀਮਾਨ ਬਣਦੇ ਹੋ। ਉੱਥੇ ਕਦੇ ਇਸ ਤਰ੍ਹਾਂ ਨਹੀਂ ਕਹਿਣਗੇ ਕਿ ਫਲਾਣਾ ਮਰ ਗਿਆ, ਮਰਨ ਦਾ ਨਾਮ ਹੀ ਨਹੀਂ। ਇੱਕ ਚੋਲਾ ਬਦਲ ਕੇ ਦੂਸਰਾ ਲਿਆ। ਸੱਪ ਵੀ ਖਲ ਬਦਲਦਾ ਹੈ ਨਾ। ਤੁਸੀਂ ਵੀ ਪੁਰਾਣੀ ਖੱਲ ਛੱਡ ਨਵੀਂ ਖੱਲ ਮਤਲਬ ਸ਼ਰੀਰ ਵਿੱਚ ਆਵੋਗੇ। ਉੱਥੇ 5 ਤੱਤ ਵੀ ਸਤੋਪ੍ਰਧਾਨ ਬਣ ਜਾਂਦੇ ਹਨ। ਸਾਰੀਆਂ ਚੀਜ਼ਾਂ ਸਤੋਪ੍ਰਧਾਨ ਹੋ ਜਾਂਦੀਆਂ ਹਨ। ਹਰ ਚੀਜ਼ ਫ਼ਲ ਆਦਿ ਦੀ ਬੈਸਟ ਹੁੰਦੇ ਹਨ। ਸਤਯੁਗ ਨੂੰ ਕਿਹਾ ਹੀ ਜਾਂਦਾ ਹੈ ਸਵਰਗ। ਉੱਥੇ ਅਸੀਂ ਬਹੁਤ ਧਨਵਾਨ ਸੀ। ਇਨ੍ਹਾਂ ਵਰਗਾ ਸੁਖੀ ਵਿਸ਼ਵ ਦਾ ਮਾਲਿਕ ਕੋਈ ਹੋ ਨਾ ਸਕੇ। ਹੁਣ ਤੁਸੀਂ ਜਾਣਦੇ ਹੋ ਅਸੀਂ ਹੀ ਇਹ ਸੀ, ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਇੱਕ- ਇੱਕ ਨੂੰ ਪਰਿਸਤਾਨੀ ਬਣਾਉਣਾ ਹੈ, ਬਹੁਤਿਆਂ ਦਾ ਕਲਿਆਣ ਕਰਨਾ ਹੈ। ਤੁਸੀਂ ਬਹੁਤ ਸ਼ਾਹੂਕਾਰ ਬਣਦੇ ਹੋ। ਉਹ ਸਭ ਹਨ ਗਰੀਬ। ਜਦੋਂ ਤੱਕ ਤੁਹਾਡੇ ਹੱਥ ਵਿੱਚ ਹੱਥ ਨਾ ਮਿਲੇ ਉਦੋਂ ਤੱਕ ਸਵਰਗਵਾਸੀ ਬਣ ਨਹੀਂ ਸਕਦੇ। ਬਾਪ ਦਾ ਹੱਥ ਤਾਂ ਸਭ ਨੂੰ ਨਹੀਂ ਮਿਲਦਾ ਹੈ। ਬਾਪ ਦਾ ਹੱਥ ਮਿਲਦਾ ਹੈ ਤੁਹਾਨੂੰ। ਤੁਹਾਡਾ ਹੱਥ ਫਿਰ ਮਿਲਦਾ ਹੈ ਤੁਹਾਨੂੰ। ਹੋਰਾਂ ਦਾ ਫਿਰ ਮਿਲੇਗਾ ਹੋਰਾਂ ਨੂੰ। ਜਿਵੇਂ ਕੋਈ ਤੈਰਨ ਵਾਲੇ ਹੁੰਦੇ ਹਨ ਤਾਂ ਇੱਕ - ਇੱਕ ਨੂੰ ਉਸ ਪਾਰ ਲੈ ਜਾਂਦੇ ਹਨ। ਤੁਸੀਂ ਵੀ ਮਾਸਟਰ ਖਵਈਆ ਹੋ। ਅਨੇਕ ਖਵਈਆ ਬਣ ਰਹੇ ਹਨ। ਤੁਹਾਡਾ ਧੰਧਾ ਹੀ ਇਹ ਹੈ। ਅਸੀਂ ਹਰ ਇੱਕ ਦੀ ਨਈਆ ਪਾਰ ਲਗਾਉਣ ਦਾ ਰਸਤਾ ਦੱਸੀਏ। ਖਵਈਆ ਦੇ ਬੱਚੇ ਖਵਈਆ ਬਣੀਏ। ਨਾਮ ਕਿੰਨਾ ਹਲਕਾ ਹੈ - ਬਾਗਵਾਨ ਖਵਈਆ। ਹੁਣ ਪ੍ਰੈਕਟੀਕਲ ਤੁਸੀਂ ਵੇਖਦੇ ਹੋ। ਤੁਸੀਂ ਪਰੀਸਤਾਨ ਦੀ ਸਥਾਪਨਾ ਕਰ ਰਹੇ ਹੋ। ਤੁਹਾਡੇ ਯਾਦੱਗਰ ਸਾਹਮਣੇ ਖੜ੍ਹੇ ਹਨ। ਹੇਠਾਂ ਰਾਜਯੋਗ ਦੀ ਤੱਪਸਿਆ, ਉੱਪਰ ਵਿੱਚ ਰਾਜਾਈ ਖੜ੍ਹੀ ਹੈ। ਨਾਮ ਵੀ ਦੇਲਵਾੜਾ ਬਹੁਤ ਚੰਗਾ ਹੈ। ਬਾਪ ਸਭ ਦੀ ਦਿਲ ਲੈਂਦੇ ਹਨ। ਸਭ ਦੀ ਸਦਗਤੀ ਕਰਦੇ ਹਨ। ਦਿਲ ਲੈਣ ਵਾਲਾ ਕੌਣ ਹੈ। ਇਹ ਥੋੜ੍ਹੀ ਨਾ ਕਿਸੇ ਨੂੰ ਪਤਾ ਹੈ। ਬ੍ਰਹਮਾ ਦਾ ਵੀ ਬਾਪ ਸ਼ਿਵਬਾਬਾ। ਸਭ ਦਾ ਦਿਲ ਲੈਣ ਵਾਲਾ ਬੇਹੱਦ ਦਾ ਬਾਪ ਹੀ ਹੋਵੇਗਾ। ਤੱਤਵਾਂ ਆਦਿ ਸਭ ਦਾ ਕਲਿਆਣ ਕਰਦੇ ਹਨ, ਇਹ ਵੀ ਬੱਚਿਆਂ ਨੂੰ ਸਮਝਾਇਆ ਹੈ ਹੋਰ ਧਰਮ ਵਾਲਿਆਂ ਦੇ ਸ਼ਾਸਤਰ ਆਦਿ ਕਾਇਮ ਹਨ। ਤੁਹਾਨੂੰ ਗਿਆਨ ਮਿਲਦਾ ਹੀ ਹੈ ਸੰਗਮ ਤੇ, ਫਿਰ ਵਿਨਾਸ਼ ਹੋ ਜਾਂਦਾ ਹੈ ਤਾਂ ਕੋਈ ਸ਼ਾਸਤਰ ਨਹੀਂ ਰਹਿੰਦਾ। ਸ਼ਾਸਤਰ ਹੈ ਭਗਤੀਮਾਰਗ ਦੀ ਨਿਸ਼ਾਨੀ। ਇਹ ਹੈ ਗਿਆਨ। ਫਰਕ ਵੇਖਿਆ ਨਾ। ਭਗਤੀ ਅਥਾਹ ਹੈ, ਦੇਵੀਆਂ ਆਦਿ ਦੀ ਪੂਜਾ ਵਿੱਚ ਕਿੰਨਾ ਖਰਚਾ ਕਰਦੇ ਹਨ। ਬਾਪ ਕਹਿੰਦੇ ਹਨ ਇਨ੍ਹਾਂ ਨਾਲ ਅਲਪਕਾਲ ਦਾ ਸੁੱਖ ਹੈ। ਜਿਵੇਂ - ਜਿਵੇਂ ਦੀ ਭਾਵਨਾ ਰੱਖਦੇ ਹਨ ਉਹ ਪੂਰੀ ਹੁੰਦੀ ਹੈ। ਦੇਵੀਆਂ ਨੂੰ ਸਜਾਉਂਦੇ - ਸਜਾਉਂਦੇ ਕਿਸੇ ਨੂੰ ਸਾਖਸ਼ਾਤਕਾਰ ਹੋਇਆ ਬਸ ਬਹੁਤ ਖੁਸ਼ ਹੋ ਜਾਂਦੇ। ਫਾਇਦਾ ਕੁਝ ਵੀ ਨਹੀਂ। ਮੀਰਾ ਦਾ ਵੀ ਨਾਮ ਗਾਇਆ ਹੋਇਆ ਹੈ। ਭਗਤ ਮਾਲਾ ਹੈ ਨਾ। ਫੀਮੇਲ ਵਿੱਚ ਮੀਰਾਂ, ਮੇਲਜ਼ ਵਿੱਚ ਨਾਰਦ ਸ਼੍ਰੋਮਣੀ ਭਗਤ ਮੰਨੇ ਹੋਏ ਹਨ। ਤੁਸੀਂ ਬੱਚਿਆਂ ਵਿੱਚ ਵੀ ਨੰਬਰਵਾਰ ਹਨ। ਮਾਲਾ ਦੇ ਦਾਣੇ ਤਾਂ ਬਹੁਤ ਹਨ। ਉੱਪਰ ਵਿੱਚ ਬਾਬਾ ਹੈ ਫੁੱਲ, ਫਿਰ ਹਨ ਯੁਗਲ ਮੇਰੂ। ਫੁੱਲ ਨੂੰ ਸਭ ਨਮਸਤੇ ਕਰਦੇ ਹਨ। ਇੱਕ - ਇੱਕ ਦਾਣੇ ਨੂੰ ਨਮਸਤੇ ਕਰਦੇ। ਰੂਦ੍ਰ ਯੱਗ ਰੱਚਦੇ ਹਨ ਤਾਂ ਉਸ ਵਿੱਚ ਵੀ ਜ਼ਿਆਦਾ ਪੂਜਾ ਸ਼ਿਵ ਦੀ ਕਰਦੇ ਹਨ। ਸਾਲੀਗ੍ਰਾਮਾਂ ਦੀ ਇੰਨੀ ਨਹੀਂ ਕਰਦੇ। ਸਾਰਾ ਖਿਆਲ ਸ਼ਿਵ ਵੱਲ ਰਹਿੰਦਾ ਹੈ ਕਿਉਂਕਿ ਸ਼ਿਵਬਾਬਾ ਦਵਾਰਾ ਹੀ ਸਾਲੀਗ੍ਰਾਮ ਅਜਿਹੇ ਤਿੱਖੇ ਬਣੇ ਹਨ, ਜਿਵੇਂ ਹੁਣ ਤੁਸੀਂ ਪਾਵਨ ਬਣ ਰਹੇ ਹੋ। ਪਤਿਤ - ਪਾਵਨ ਬਾਪ ਦੇ ਬੱਚੇ ਤੁਸੀਂ ਵੀ ਮਾਸਟਰ ਪਤਿਤ - ਪਾਵਨ ਹੋ। ਜੇਕਰ ਕਿਸੇ ਨੂੰ ਰਸਤਾ ਨਹੀਂ ਦੱਸਦੇ ਤਾਂ ਪਾਈ - ਪੈਸੇ ਦੀ ਪਦਵੀ ਮਿਲ ਜਾਵੇਗੀ। ਫਿਰ ਵੀ ਬਾਪ ਨੂੰ ਤਾਂ ਮਿਲੇ ਨਾ। ਉਹ ਵੀ ਘੱਟ ਥੋੜ੍ਹੀ ਨਾ ਹੈ। ਸਭਦਾ ਫਾਦਰ ਉਹ ਇੱਕ ਹੈ। ਕ੍ਰਿਸ਼ਨ ਦੇ ਲਈ ਥੋੜ੍ਹੀ ਨਾ ਕਹਾਂਗੇ। ਕ੍ਰਿਸ਼ਨ ਕਿਸ ਦਾ ਫਾਦਰ ਬਣੇਗਾ? ਕ੍ਰਿਸ਼ਨ ਨੂੰ ਫਾਦਰ ਨਹੀਂ ਕਹਾਂਗੇ। ਬੱਚੇ ਨੂੰ ਫਾਦਰ ਥੋੜ੍ਹੀ ਨਾ ਕਹਿ ਸਕਦੇ। ਫਾਦਰ ਉਦੋਂ ਕਿਹਾ ਜਾਂਦਾ ਹੈ ਜਦੋਂ ਯੁਗਲ ਬਣਦੇ, ਬੱਚਾ ਪੈਦਾ ਹੋਵੇ। ਫਿਰ ਉਹ ਬੱਚਾ ਫਾਦਰ ਕਹੇਗਾ। ਦੂਸਰਾ ਕੋਈ ਕਹਿ ਨਾ ਸਕੇ। ਬਾਕੀ ਤਾਂ ਕਿਸੇ ਵੀ ਬਜ਼ੁਰਗ ਨੂੰ ਬਾਪੂ ਜੀ ਕਹਿ ਦਿੰਦੇ ਹਨ। ਇਹ ( ਸ਼ਿਵਬਾਬਾ) ਤਾਂ ਸਭ ਦਾ ਬਾਪ ਹੈ। ਗਾਉਂਦੇ ਵੀ ਹਨ ਬ੍ਰਦਰਹੁਡ। ਈਸ਼ਵਰ ਨੂੰ ਸ੍ਰਵਵਿਆਪੀ ਕਹਿਣ ਨਾਲ ਫਾਦਰਹੁਡ ਹੋ ਜਾਂਦਾ ਹੈ।

ਤੁਸੀਂ ਬੱਚਿਆਂ ਨੂੰ ਵੱਡੀਆਂ -ਵੱਡੀਆਂ ਸਭਾਵਾਂ ਨੂੰ ਸਮਝਾਉਣਾ ਪਵੇਗਾ। ਹਮੇਸ਼ਾਂ ਕਿੱਥੇ ਵੀ ਭਾਸ਼ਣ ਤੇ ਜਾਵੋ ਤਾਂ ਜਿਸ ਟਾਪਿਕ ਤੇ ਭਾਸ਼ਣ ਕਰਨਾ ਹੈ, ਉਸ ਤੇ ਵਿਚਾਰ ਸਾਗਰ ਮੰਥਨ ਕਰ ਲਿਖਣਾ ਚਾਹੀਦਾ ਹੈ। ਬਾਪ ਨੂੰ ਤੇ ਵਿਚਾਰ ਸਾਗਰ ਮੰਥਨ ਨਹੀਂ ਕਰਨਾ ਹੈ। ਕਲਪ ਪਹਿਲਾਂ ਜੋ ਸੁਣਾਇਆ ਸੀ ਉਹ ਸੁਣਾਕੇ ਜਾਣਗੇ। ਤੁਹਾਨੂੰ ਤੇ ਟਾਪਿਕ ਤੇ ਸਮਝਾਉਣਾ ਹੈ। ਪਹਿਲੇ ਲਿਖਕੇ ਫਿਰ ਪੜ੍ਹਨਾ ਚਾਹੀਦਾ ਹੈ। ਭਾਸ਼ਣ ਕਰਨ ਦੇ ਬਾਦ ਫਿਰ ਯਾਦ ਵਿੱਚ ਆਉਂਦਾ ਹੈ - ਇਹ - ਇਹ ਪੁਆਇੰਟਸ ਨਹੀਂ ਸੁਣਾਏ। ਇਹ ਸਮਝਾਉਂਦੇ ਤਾਂ ਚੰਗਾ ਸੀ। ਅਜਿਹਾ ਹੁੰਦਾ ਹੈ, ਕੋਈ ਨਾ ਕੋਈ ਪੁਆਇੰਟਸ ਭੁੱਲ ਜਾਂਦੇ ਹਨ। ਪਹਿਲੇ - ਪਹਿਲੇ ਤਾਂ ਬੋਲਣਾ ਚਾਹੀਦਾ ਹੈ - ਭਾਈ - ਭੈਣੋ ਆਤਮ - ਅਭਿਮਾਨੀ ਹੋਕੇ ਬੈਠੋ। ਇਹ ਤਾਂ ਕਦੇ ਭੁੱਲਣਾ ਨਹੀਂ ਚਾਹੀਦਾ। ਅਜਿਹਾ ਕੋਈ ਸਮਾਚਾਰ ਲਿਖਦੇ ਨਹੀਂ ਹਨ। ਪਹਿਲਾਂ - ਪਹਿਲਾਂ ਸਭਨੂੰ ਕਹਿਣਾ ਹੈ - ਆਤਮਾ - ਅਭਿਮਾਨੀ ਹੋਕੇ ਬੈਠੋ। ਤੁਸੀਂ ਆਤਮਾ ਅਵਿਨਾਸ਼ੀ ਹੋ। ਹੁਣ ਬਾਪ ਆਕੇ ਗਿਆਨ ਦੇ ਰਹੇ ਹਨ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਹੋਣਗੇ। ਕਿਸੇ ਵੀ ਦੇਹਧਾਰੀ ਨੂੰ ਨਾ ਯਾਦ ਕਰੋ। ਆਪਣੇ ਨੂੰ ਆਤਮਾ ਸਮਝੋ, ਅਸੀਂ ਇਥੋਂ ਦੇ ਰਹਿਣ ਵਾਲੇ ਹਾਂ। ਸਾਡਾ ਬਾਬਾ ਕਲਿਆਣਕਾਰੀ ਸ਼ਿਵ ਹੈ, ਅਸੀਂ ਆਤਮਾਵਾਂ ਉਨ੍ਹਾਂ ਦੇ ਬੱਚੇ ਹਾਂ। ਬਾਪ ਕਹਿੰਦੇ ਹਨ ਆਤਮ - ਅਭਿਮਾਨੀ ਬਣੋ। ਮੈਂ ਆਤਮਾ ਹਾਂ। ਬਾਪ ਦੀ ਯਾਦ ਨਾਲ ਵਿਕਰਮ ਵਿਨਾਸ਼ ਹੋਣਗੇ। ਗੰਗਾ ਸ਼ਨਾਨ ਆਦਿ ਨਾਲ ਵਿਕਰਮ ਵਿਨਾਸ਼ ਨਹੀਂ ਹੋਣਗੇ। ਬਾਪ ਦਾ ਡਾਇਰੈਕਸ਼ਨ ਹੈ ਤੁਸੀਂ ਮੈਨੂੰ ਯਾਦ ਕਰੋ। ਉਹ ਲੋਕ ਗੀਤਾ ਪੜ੍ਹਦੇ ਹਨ ਯਦਾ ਯਦਾਹੀ ਧਰਮਸਿਆ...ਕਹਿੰਦੇ ਹਨ ਪਰੰਤੂ ਅਰਥ ਕੁਝ ਨਹੀਂ ਜਾਣਦੇ। ਤਾਂ ਬਾਬਾ ਸਰਵਿਸ ਦੀ ਰਾਏ ਦਿੰਦੇ ਹਨ - ਸ਼ਿਵਬਾਬਾ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਸ਼ਿਵਬਾਬਾ ਨੂੰ ਯਾਦ ਕਰੋ ਉਹ ਸਮਝਦੇ ਹਨ ਕ੍ਰਿਸ਼ਨ ਨੇ ਕਿਹਾ, ਤੁਸੀਂ ਕਹੋਗੇ ਸ਼ਿਵਬਾਬਾ ਸਾਨੂੰ ਬੱਚਿਆਂ ਨੂੰ ਕਹਿੰਦੇ ਹਨ ਮੈਨੂੰ ਯਾਦ ਕਰੋ। ਜਿਨ੍ਹਾਂ ਮੈਨੂੰ ਯਾਦ ਕਰੋਗੇ ਉਨ੍ਹਾਂ ਸਤੋ ਪ੍ਰਧਾਨ ਬਣ ਉੱਚ ਪਦਵੀ ਪਾਵੋਗੇ। ਐਮ ਅਬਜੈਕਟ ਵੀ ਸਾਹਮਣੇ ਹੈ। ਪੁਰਸ਼ਾਰਥ ਨਾਲ ਉੱਚ ਪਦਵੀ ਪਾਉਣੀ ਹੈ। ਉਸ ਪਾਸੇ ਵਾਲੇ ਆਪਣੇ ਧਰਮ ਵਿੱਚ ਉੱਚ ਪਦਵੀ ਪਾਉਣਗੇ, ਅਸੀਂ ਦੂਜੇ ਦੇ ਧਰਮ ਵਿੱਚ ਜਾਂਦੇ ਨਹੀਂ ਹਾਂ। ਉਹ ਤਾਂ ਆਉਂਦੇ ਹੀ ਪਿੱਛੋਂ ਹਨ। ਉਹ ਵੀ ਜਾਣਦੇ ਹਨ ਸਾਡੇ ਤੋਂ ਪਹਿਲਾਂ ਪੈਰਾਡਾਇਜ ਸੀ। ਭਾਰਤ ਸਭਤੋਂ ਪ੍ਰਾਚੀਨ ਹੈ। ਪਰ ਕਦੋਂ ਸੀ, ਉਹ ਕੋਈ ਨਹੀਂ ਜਾਣਦੇ। ਉਨ੍ਹਾਂਨੂੰ ਭਗਵਾਨ - ਭਗਵਤੀ ਵੀ ਕਹਿੰਦੇ ਹਨ ਪ੍ਰੰਤੂ ਬਾਪ ਕਹਿੰਦੇ ਭਗਵਾਨ - ਭਗਵਤੀ ਨਹੀਂ ਕਹਿ ਸਕਦੇ। ਭਗਵਾਨ ਤਾਂ ਇੱਕ ਹੀ ਮੈਂ ਹਾਂ। ਅਸੀਂ ਬ੍ਰਾਹਮਣ ਹਾਂ। ਬਾਪ ਨੂੰ ਤਾਂ ਬ੍ਰਾਹਮਣ ਨਹੀਂ ਕਹਾਂਗੇ। ਉਹ ਹੈ ਉੱਚ - ਉੱਚ ਭਗਵਾਨ, ਉਨ੍ਹਾਂ ਦੇ ਸ਼ਰੀਰ ਦਾ ਨਾਮ ਨਹੀਂ ਹੈ। ਤੁਹਾਡੇ ਸਭ ਦੇ ਸ਼ਰੀਰ ਦੇ ਨਾਮ ਪੈਂਦੇ ਹਨ। ਆਤਮਾ ਤੇ ਆਤਮਾ ਹੀ ਹੈ। ਉਹ ਵੀ ਪਰਮ ਆਤਮਾ ਹੈ। ਉਸ ਆਤਮਾ ਦਾ ਨਾਮ ਸ਼ਿਵ ਹੈ, ਉਹ ਹੈ ਨਿਰਾਕਾਰ। ਨਾ ਸੂਖਸ਼ਮ, ਨਾ ਸਥੂਲ ਸ਼ਰੀਰ ਹੈ। ਇਵੇਂ ਨਹੀਂ ਕਿ ਉਨ੍ਹਾਂ ਦਾ ਆਕਾਰ ਨਹੀਂ ਹੈ। ਜਿਸ ਦਾ ਨਾਮ ਹੈ ਆਕਾਰ ਵੀ ਜਰੂਰ ਹੈ। ਨਾਮ - ਰੂਪ ਬਿਨਾਂ ਕੋਈ ਚੀਜ਼ ਹੈ ਨਹੀਂ। ਪ੍ਰਮਾਤਮਾ ਬਾਪ ਨੂੰ ਨਾਮ ਰੂਪ ਤੋਂ ਨਿਆਰਾ ਕਹਿਣਾ ਕਿੰਨਾ ਵੱਡਾ ਅਗਿਆਨ ਹੈ। ਬਾਪ ਵੀ ਨਾਮ - ਰੂਪ ਤੋਂ ਨਿਆਰਾ, ਬੱਚੇ ਵੀ ਨਾਮ - ਰੂਪ ਤੋਂ ਨਿਆਰੇ ਫਿਰ ਤਾਂ ਕੋਈ ਸ੍ਰਿਸ਼ਟੀ ਹੀ ਨਾ ਹੋਵੇ। ਤੁਸੀਂ ਹੁਣ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਗੁਰੂ ਲੋਕੀ ਪਿਛਾੜੀ ਵਿੱਚ ਸਮਝਣਗੇ। ਹੁਣ ਉਨ੍ਹਾਂ ਦੀ ਬਾਦਸ਼ਾਹੀ ਹੈ।

ਤੁਸੀਂ ਹੁਣ ਡਬਲ ਅਹਿੰਸਕ ਬਣਦੇ ਹੋ। ਅਹਿੰਸਾ ਪਰਮੋ ਦੇਵੀ - ਦੇਵਤਾ ਧਰਮ ਡਬਲ ਅਹਿੰਸਕ ਗਾਇਆ ਹੋਇਆ ਹੈ। ਕਿਸੇ ਨੂੰ ਹੱਥ ਲਗਾਉਣਾ, ਦੁਖ ਦੇਣਾ ਇਹ ਵੀ ਅਹਿੰਸਾ ਹੋ ਗਈ। ਬਾਪ ਰੋਜ਼ -ਰੋਜ਼ ਸਮਝਾਉਂਦੇ ਹਨ - ਮਨਸਾ - ਵਾਚਾ - ਕਰਮਨਾ ਕਿਸੇਨੂੰ ਦੁਖ ਨਹੀਂ ਦੇਣਾ ਹੈ। ਮਨਸਾ ਵਿੱਚ ਆਵੇਗਾ ਜਰੂਰ। ਸਤਿਯੁਗ ਵਿੱਚ ਮਨਸਾ ਵਿੱਚ ਵੀ ਨਹੀਂ ਆਉਂਦਾ। ਇੱਥੇ ਤਾਂ ਮਨਸਾ - ਵਾਚਾ - ਕਰਮਨਾ ਆਉਂਦਾ ਹੈ। ਇਹ ਅੱਖਰ ਤੁਸੀਂ ਇੱਥੇ ਸੁਣੋਗੇ ਵੀ ਨਹੀਂ। ਨਾ ਉੱਥੇ ਕੋਈ ਸਤਿਸੰਗ ਆਦਿ ਹੁੰਦੇ ਹਨ। ਸਤਿਸੰਗ ਹੁੰਦਾ ਹੀ ਹੈ ਸਤ ਦਵਾਰਾ, ਸਤ ਬਣਨ ਦੇ ਲਈ। ਸਤ ਇੱਕ ਹੀ ਬਾਪ ਹੈ। ਬਾਪ ਬੈਠ ਨਰ ਤੋਂ ਨਾਰਾਇਣ ਬਣਨ ਦੀ ਕਥਾ ਸੁਣਾਉਂਦੇ ਹਨ, ਜਿਸ ਨਾਲ ਤੁਸੀਂ ਨਾਰਾਇਣ ਬਣ ਜਾਂਦੇ ਹੋ। ਫਿਰ ਭਗਤੀਮਾਰਗ ਵਿੱਚ ਸਤ- ਨਾਰਾਇਣ ਦੀ ਕਥਾ ਬਹੁਤ ਪਿਆਰ ਨਾਲ ਸੁਣਦੇ ਹਨ। ਤੁਹਾਡਾ ਯਾਦੱਗਰ ਦੇਲਵਾੜਾ ਮੰਦਿਰ ਵੇਖੋ ਕਿੰਨਾ ਚੰਗਾ ਹੈ। ਜਰੂਰ ਸੰਗਮਯੁਗ ਤੇ ਦਿਲ ਲਈ ਹੋਵੇਗੀ। ਆਦਿ ਦੇਵ ਅਤੇ ਦੇਵੀ, ਬੱਚੇ ਬੈਠੇ ਹਨ। ਇਹ ਹੈ ਰੀਅਲ ਯਾਦੱਗਰ। ਉਨ੍ਹਾਂ ਦੀ ਹਿਸਟ੍ਰੀ - ਜੋਗ੍ਰਾਫੀ ਕੋਈ ਨਹੀਂ ਜਾਣਦੇ ਸਿਵਾਏ ਤੁਹਾਡੇ। ਤੁਹਾਡਾ ਹੀ ਯਾਦੱਗਰ ਹੈ। ਇਹ ਵੀ ਵੰਡਰ ਹੈ। ਲਕਸ਼ਮੀ - ਨਰਾਇਣ ਦੇ ਮੰਦਿਰ ਵਿੱਚ ਜਾਵੋਗੇ ਤਾਂ ਤੁਸੀਂ ਕਹੋਗੇ ਇਹ ਅਸੀਂ ਬਣ ਰਹੇ ਹਾਂ। ਕ੍ਰਾਈਸਟ ਵੀ ਇੱਥੇ ਹੈ। ਬਹੁਤ ਕਹਿੰਦੇ ਹਨ ਕ੍ਰਾਈਸਟ ਬੇਗਰ ਦੇ ਰੂਪ ਵਿੱਚ ਹਨ। ਤਮੋਪ੍ਰਧਾਨ ਮਤਲਬ ਬੇਗਰ ਹੋਇਆ ਨਾ। ਪੁਨਰਜਨਮ ਤਾਂ ਜ਼ਰੂਰ ਲੈਣਗੇ ਨਾ। ਸ਼੍ਰੀਕ੍ਰਿਸ਼ਨ ਪ੍ਰਿੰਸ ਸੋ ਹੁਣ ਬੇਗਰ ਹੈ। ਗੋਰਾ ਅਤੇ ਸਾਂਵਰਾ। ਤੁਸੀਂ ਵੀ ਜਾਣਦੇ ਹੋ - ਭਾਰਤ ਕੀ ਸੀ, ਹੁਣ ਕੀ ਹੈ। ਬਾਪ ਤਾਂ ਹਨ ਗ਼ਰੀਬ ਨਵਾਜ਼। ਮਨੁੱਖ ਦਾਨ - ਪੁੰਨ ਵੀ ਗਰੀਬਾਂ ਨੂੰ ਕਰਦੇ ਹਨ ਈਸ਼ਵਰ ਅਰਥ। ਬਹੁਤਿਆਂ ਨੂੰ ਅਨਾਜ਼ ਨਹੀਂ ਮਿਲਦਾ ਹੈ। ਅੱਗੇ ਚੱਲ ਤੁਸੀਂ ਵੇਖੋਗੇ ਵੱਡੇ - ਵੱਡੇ ਸ਼ਾਹੂਕਾਰਾਂ ਨੂੰ ਵੀ ਅਨਾਜ਼ ਨਹੀਂ ਮਿਲੇਗਾ। ਪਿੰਡ - ਪਿੰਡ ਵਿੱਚ ਵੀ ਸ਼ਾਹੂਕਾਰ ਰਹਿੰਦੇ ਹਨ ਨਾ, ਜਿਨ੍ਹਾਂ ਨੂੰ ਫਿਰ ਡਾਕੂ ਲੋਕੀ ਲੁੱਟ ਜਾਂਦੇ ਹਨ। ਮਰਤਬੇ ਵਿੱਚ ਫ਼ਰਕ ਤੇ ਰਹਿੰਦਾ ਹੈ ਨਾ। ਬਾਪ ਕਹਿੰਦੇ ਹਨ ਪੁਰਸ਼ਾਰਥ ਅਜਿਹਾ ਕਰੋ ਜੋ ਨੰਬਰਵਨ ਵਿੱਚ ਜਾਵੋ। ਟੀਚਰ ਦਾ ਕੰਮ ਹੈ ਸਾਵਧਾਨ ਕਰਨਾ। ਪਾਸ ਵਿੱਦ ਆਨਰ ਹੋਣਾ ਹੈ। ਇਹ ਬੇਹੱਦ ਦੀ ਪਾਠਸ਼ਾਲਾ ਹੈ। ਇਹ ਹੈ ਰਾਜਾਈ ਸਥਾਪਨ ਕਰਨ ਦੇ ਲਈ ਰਾਜਯੋਗ। ਫਿਰ ਵੀ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣਾ ਹੈ। ਨਹੀਂ ਤਾਂ ਰਾਜਾਈ ਕਿੱਥੇ ਕਰਨਗੇ। ਇਹ ਤਾਂ ਹੈ ਹੀ ਪਤਿਤ ਧਰਨੀ।

ਮਨੁੱਖ ਕਹਿੰਦੇ ਹਨ - ਗੰਗਾ ਪਤਿਤ - ਪਾਵਨੀ ਹੈ। ਬਾਪ ਕਹਿੰਦੇ ਹਨ ਇਸ ਸਮੇਂ 5 ਤੱਤਵ ਸਭ ਤਮੋਪ੍ਰਧਾਨ ਪਤਿਤ ਹਨ। ਸਾਰਾ ਗੰਦ ਕਿਚੜਾ ਆਦਿ ਉੱਥੇ ਜਾ ਪੈਂਦਾ ਹੈ। ਮਛਲੀਆਂ ਆਦਿ ਵੀ ਉਸ ਵਿੱਚ ਰਹਿੰਦੀਆਂ ਹਨ। ਪਾਣੀ ਦੀ ਵੀ ਇੱਕ ਜਿਹੀ ਦੁਨੀਆਂ ਹੈ। ਪਾਣੀ ਵਿਚ ਜੀਵ ਕਿੰਨੇ ਰਹਿੰਦੇ ਹਨ। ਵੱਡੇ - ਵੱਡੇ ਸਾਗਰ ਤੋਂ ਵੀ ਕਿੰਨਾ ਭੋਜਨ ਮਿਲਦਾ ਹੈ। ਤਾਂ ਪਿੰਡ ਹੋ ਗਿਆ ਨਾ। ਪਿੰਡ ਨੂੰ ਫਿਰ ਪਤਿਤ - ਪਾਵਨ ਕਿਵੇਂ ਕਹਾਂਗੇ। ਬਾਪ ਸਮਝਾਉਂਦੇ ਹੈ - ਮਿੱਠੇ - ਮਿੱਠੇ ਬੱਚੇ, ਪਤਿਤ - ਪਾਵਨ ਇੱਕ ਬਾਪ ਹੈ। ਤੁਹਾਡੀ ਆਤਮਾ ਅਤੇ ਸ਼ਰੀਰ ਪਤਿਤ ਹੋ ਗਿਆ ਹੈ, ਹੁਣ ਮੈਨੂੰ ਯਾਦ ਕਰੋ ਤਾਂ ਪਾਵਨ ਬਣ ਜਾਵੋਗੇ। ਤੁਸੀਂ ਵਿਸ਼ਵ ਦੇ ਮਾਲਿਕ, ਖੂਬਸੂਰਤ ਬਣ ਜਾਂਦੇ ਹੋ। ਉੱਥੇ ਦੂਜਾ ਕੋਈ ਖੰਡ ਹੁੰਦਾ ਨਹੀਂ। ਭਾਰਤ ਦਾ ਹੀ ਆਲਰਾਉਂਡਰ ਪਾਰ੍ਟ ਹੈ। ਤੁਸੀਂ ਸਭ ਆਲਰਾਉਂਡਰ ਹੋ। ਨਾਟਕ ਵਿਚ ਐਕਟਰ ਨੰਬਰਵਾਰ ਆਉਂਦੇ - ਜਾਂਦੇ ਹਨ। ਇਹ ਵੀ ਇਵੇਂ ਹੈ। ਬਾਬਾ ਕਹਿੰਦੇ ਹਨ ਤੁਸੀਂ ਸਮਝੋ ਸਾਨੂੰ ਭਗਵਾਨ ਪੜ੍ਹਾਉਂਦੇ ਹਨ। ਅਸੀਂ ਪਤਿਤ - ਪਾਵਨ ਗਾਡ ਫਾਦਰਲੀ ਸਟੂਡੈਂਟ ਹਾਂ, ਇਸ ਵਿੱਚ ਸਭ ਆ ਗਿਆ। ਪਤਿਤ - ਪਾਵਨ ਵੀ ਹੋ ਗਿਆ, ਗੁਰੂ ਟੀਚਰ ਵੀ ਹੋ ਗਿਆ। ਫਾਦਰ ਵੀ ਹੋ ਗਿਆ। ਸੋ ਵੀ ਨਿਰਾਕਾਰ ਹੈ। ਇਹ ਹੈ ਇਨਕਾਰਪੋਰੀਯਲ ਗਾਡ ਫਾਦਰਲੀ ਵਰਲਡ ਯੂਨੀਵਰਸਿਟੀ। ਕਿੰਨਾ ਚੰਗਾ ਨਾਮ ਹੈ। ਈਸ਼ਵਰ ਦੀ ਕਿੰਨੀ ਮਹਿਮਾ ਕਰਦੇ ਹਨ। ਜੱਦ ਬਿੰਦੀ ਸੁਣਦੇ ਹਨ ਤਾਂ ਵੰਡਰ ਲੱਗਦਾ ਹੈ। ਈਸ਼ਵਰ ਦੀ ਮਹਿਮਾ ਇੰਨੀ ਕਰਦੇ ਅਤੇ ਚੀਜ਼ ਕੀ ਹੈ! ਬਿੰਦੀ। ਉਨ੍ਹਾਂ ਵਿੱਚ ਪਾਰ੍ਟ ਕਿੰਨਾ ਭਰਿਆ ਹੋਇਆ ਹੈ। ਹੁਣ ਬਾਪ ਕਹਿੰਦੇ ਹਨ ਦੇਹ ਹੁੰਦੇ ਹੋਏ, ਗ੍ਰਹਿਸਥ ਵਿਵਹਾਰ ਵਿਚ ਰਹਿੰਦੇ ਹੋਏ ਮਾਮੇਕਮ ਯਾਦ ਕਰੋ। ਭਗਤੀ ਮਾਰਗ ਵਿੱਚ ਜੋ ਨੌਂਧਾ ਭਗਤੀ ਕਰਦੇ ਹਨ, ਉਸ ਨੂੰ ਕਿਹਾ ਜਾਂਦਾ ਹੈ - ਸਤੋਪ੍ਰਧਾਨ ਨੌਧਾ ਭਗਤੀ। ਕਿੰਨੀ ਤੇਜ ਭਗਤੀ ਹੁੰਦੀ ਹੈ। ਹੁਣ ਫਿਰ ਤੇਜ ਰਫਤਾਰ ਚਾਹੀਦੀ ਹੈ - ਯਾਦ ਦੀ। ਤੇਜ ਯਾਦ ਕਰਨ ਵਾਲੇ ਦਾ ਹੀ ਉੱਚ ਨਾਮ ਹੋਵੇਗਾ। ਵਿਜੈ ਮਾਲਾ ਦਾ ਦਾਣਾ ਬਣਨਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਨਰ ਤੋਂ ਨਰਾਇਣ ਬਣਨ ਦੇ ਲਈ ਰੋਜ ਸਤ ਬਾਪ ਤੋਂ ਸੁਣਨਾ ਹੈ। ਸਤ - ਸੰਗ ਕਰਨਾ ਹੈ। ਕਦੇ ਮਨਸਾ - ਵਾਚਾ - ਕਰਮਨਾ ਕਿਸੇ ਨੂੰ ਦੁੱਖ ਨਹੀਂ ਦੇਣਾ ਹੈ।

2. ਵਿਜੈ ਮਾਲਾ ਦਾ ਦਾਣਾ ਬਣਨਾ ਜਾਂ ਪਾਸ ਵਿੱਦ ਓਨਰ ਹੋਣ ਦੇ ਲਈ ਯਾਦ ਦੀ ਰਫਤਾਰ ਤੇਜ ਕਰਨੀ ਹੈ। ਮਾਸਟਰ ਪਤਿਤ - ਪਾਵਨ ਬਣ ਸਭ ਨੂੰ ਪਾਵਨ ਬਣਾਉਣ ਦੀ ਸੇਵਾ ਕਰਨੀ ਹੈ।

ਵਰਦਾਨ:-
ਮਰਜੀਵਾ ਜਨਮ ਦੀ ਸਮ੍ਰਿਤੀ ਨਾਲ ਸਰਵ ਕਰਮਬੰਧਨਾਂ ਨੂੰ ਸਮਾਪਤ ਕਰਨ ਵਾਲੇ ਕਰਮਯੋਗੀ ਭਵ:

ਇਹ ਮਰਜੀਵਾ ਦਿਵਯ ਜਨਮ ਕਰਮਬੰਧਨੀ ਜਨਮ ਨਹੀਂ, ਇਹ ਕਰਮਯੋਗੀ ਜਨਮ ਹੈ। ਇਸ ਅਲੌਕਿਕ ਦਿਵਯ ਜਨਮ ਵਿਚ ਬ੍ਰਾਹਮਣ ਆਤਮਾ ਸਵਤੰਤਰ ਹੈ ਨਾ ਕਿ ਪ੍ਰਤੰਤਰ। ਇਹ ਦੇਹ ਲੋਣ ਵਿਚ ਮਿਲੀ ਹੋਈ ਹੈ, ਸਾਰੇ ਵਿਸ਼ਵ ਦੀ ਸੇਵਾ ਦੇ ਲਈ ਪੁਰਾਣੇ ਸ਼ਰੀਰਾਂ ਵਿਚ ਬਾਪ ਸ਼ਕਤੀ ਭਰਕੇ ਚਲਾ ਰਹੇ ਹਨ, ਜਿੰਮੇਵਾਰੀ ਬਾਪ ਦੀ ਹੈ, ਨਾ ਕਿ ਤੁਹਾਡੀ। ਬਾਪ ਨੇ ਡਾਇਰੈਕਸ਼ਨ ਦਿੱਤਾ ਹੈ ਕਿ ਕਰਮ ਕਰੋ, ਤੁਸੀਂ ਸਵਤੰਤਰ ਹੋ, ਚਲਾਉਣ ਵਾਲਾ ਚਲਾ ਰਿਹਾ ਹੈ। ਇਸੇ ਵਿਸ਼ੇਸ਼ ਧਾਰਨਾ ਨਾਲ ਕਰਮਬੰਧਨਾਂ ਨੂੰ ਸਮਾਪਤ ਕਰ ਕਰਮਯੋਗੀ ਬਣੋ।

ਸਲੋਗਨ:-
ਸਮੇਂ ਦੀ ਸਮੀਪਤਾ ਦਾ ਫਾਊਂਡੇਸ਼ਨ ਹੈ - ਬੇਹੱਦ ਦੀ ਵੈਰਾਗ ਵ੍ਰਿਤੀ ।