17.11.19     Avyakt Bapdada     Punjabi Murli     09.03.85     Om Shanti     Madhuban
 


" ਬਾਪ ਅਤੇ ਸੇਵਾ ਨਾਲ ਸਨੇਹ - ਇਹ ਹੀ ਬ੍ਰਾਹਮਣ ਜੀਵਨ ਦਾ ਜੀਅਦਾਨ ਹੈ "


ਅੱਜ ਬਾਪਦਾਦਾ ਸਾਰੇ ਬੱਚਿਆਂ ਦੇ ਪੁਰਸ਼ਾਰਥ ਦੀ ਲਗਨ ਨੂੰ ਵੇਖ ਰਹੇ ਸਨ। ਹਰ ਇੱਕ ਬੱਚਾ ਆਪਣੇ - ਆਪਣੇ ਹਿਮੰਤ - ਉਤਸਾਹ ਨਾਲ ਅੱਗੇ ਵੱਧਦੇ ਜਾ ਰਹੇ ਹਨ। ਹਿਮੰਤ ਵੀ ਸਭ ਵਿੱਚ ਹੈ, ਉਮੰਗ ਉਤਸਾਹ ਵੀ ਸਭ ਵਿੱਚ ਹੈ। ਹਰ ਇੱਕ ਦੇ ਅੰਦਰ ਇੱਕ ਹੀ ਸ੍ਰੇਸ਼ਠ ਸੰਕਲਪ ਵੀ ਹਨ ਕਿ ਅਸੀਂ ਬਾਪਦਾਦਾ ਦੇ ਨੇੜ੍ਹੇ ਦੇ ਰਤਨ, ਨੂਰੇ ਰਤਨ, ਦਿਲ ਤਖਤਨਸ਼ੀਨ ਦਿਲਾਰਾਮ ਦੇ ਪਿਆਰੇ ਬਣਨਾ ਹੀ ਹੈ। ਉਦੇਸ਼ ਵੀ ਸਭ ਦਾ ਸੰਪੰਨ ਬਣਨ ਦਾ ਹੈ। ਸਾਰੇ ਬੱਚਿਆਂ ਦੇ ਦਿਲ ਦੀ ਆਵਾਜ਼ ਇੱਕ ਹੀ ਹੈ ਕਿ ਸਨੇਹ ਦੇ ਰਿਟਰਨ ਵਿੱਚ ਅਸੀਂ ਸਮਾਨ ਅਤੇ ਸੰਪੰਨ ਬਣਨਾ ਹੈ ਅਤੇ ਇਸੇ ਉਦੇਸ਼ ਮੁਤਾਬਿਕ ਅੱਗੇ ਵੱਧਣ ਵਿੱਚ ਸਫ਼ਲ ਵੀ ਹੋ ਰਹੇ ਹਨ। ਕਿਸੇ ਨੂੰ ਵੀ ਪੁਛੋ ਕਿ ਚਾਹੁੰਦੇ ਹੋ? ਤਾਂ ਸਭ ਦਾ ਇੱਕ ਹੀ ਉਮੰਗ ਦਾ ਆਵਾਜ਼ ਹੈ ਕਿ ਸੰਪੂਰਨ ਅਤੇ ਸੰਪੰਨ ਬਣਨਾ ਹੀ ਹੈ। ਬਾਪਦਾਦਾ ਸਭ ਦਾ ਇਹ ਉਮੰਗ ਉਤਸਾਹ ਵੇਖ, ਸ੍ਰੇਸ਼ਠ ਲਕਸ਼ ਵੇਖ ਹਰਸ਼ਿਤ ਹੁੰਦੇ ਹਨ ਅਤੇ ਸਾਰੇ ਬੱਚਿਆਂ ਨੂੰ ਅਜਿਹੇ ਇੱਕ ਉਮੰਗ ਉਤਸਾਹ ਦੀ, ਇੱਕ ਮੱਤ ਦੀ ਆਫ਼ਰੀਨ ਦਿੰਦੇ ਹਨ ਕਿ ਕਿਵੇਂ ਇੱਕ ਬਾਪ, ਇੱਕ ਮੱਤ, ਇੱਕ ਹੀ ਉਦੇਸ਼ ਅਤੇ ਇੱਕ ਹੀ ਘਰ ਵਿਚ, ਇੱਕ ਹੀ ਰਾਜ ਵਿੱਚ ਚੱਲ ਰਹੇ ਹਾਂ ਜਾਂ ਉੱਡ ਰਹੇ ਹਾਂ। ਇੱਕ ਬਾਪ ਅਤੇ ਇੰਨੇ ਯੋਗਿਯ ਅਤੇ ਯੋਗੀ ਬੱਚੇ, ਹਰ ਇੱਕ, ਇੱਕ ਦੋ ਦੀ ਵਿਸ਼ੇਸ਼ਤਾ ਵਿੱਚ ਵਿਸ਼ੇਸ਼ ਅੱਗੇ ਵੱਧ ਰਹੇ ਹਨ। ਸਾਰੇ ਕਲਪ ਵਿੱਚ ਅਜਿਹਾ ਨਾ ਬਾਪ ਹੋਵੇਗਾ ਨਾ ਬੱਚੇ ਹੋਣਗੇ ਜੋ ਕੋਈ ਵੀ ਬੱਚਾ ਉਮੰਗ ਉਤਸਾਹ ਵਿੱਚ ਘੱਟ ਨਾ ਹੋਵੇ। ਵਿਸ਼ੇਸ਼ਤਾ ਸੰਪੰਨ ਹੋਵੇ। ਇੱਕ ਦੀ ਲਗਨ ਵਿੱਚ ਮਗਨ ਹੋਵੇ। ਅਜਿਹਾ ਕਦੇ ਹੋ ਨਹੀਂ ਸਕਦਾ, ਇਸਲਈ ਬਾਪਦਾਦਾ ਨੂੰ ਵੀ ਅਜਿਹੇ ਬੱਚਿਆਂ ਤੇ ਨਾਜ਼ ਹੈ ਅਤੇ ਬੱਚਿਆਂ ਨੂੰ ਬਾਪ ਦਾ ਨਾਜ਼ ਹੈ। ਜਿੱਥੇ ਵੀ ਵੇਖੋ ਇੱਕ ਹੀ ਵਿਸ਼ੇਸ਼ ਆਵਾਜ਼ ਸਭ ਦੇ ਦਿਲ ਅੰਦਰ ਹੈ - ਬਾਬਾ ਅਤੇ ਸੇਵਾ! ਜਿਨ੍ਹਾਂ ਬਾਪ ਨਾਲ ਸਨੇਹ ਹੈ ਉਹਨਾਂ ਸੇਵਾ ਨਾਲ ਵੀ ਸਨੇਹ ਹੈ। ਦੋਵੇਂ ਸਨੇਹ ਹਰੇਕ ਦੇ ਬ੍ਰਾਹਮਣ ਜੀਵਨ ਦਾ ਜੀਅਦਾਨ ਹੈ। ਇਸ ਵਿੱਚ ਹੀ ਸਦਾ ਬਿਜ਼ੀ ਰਹਿਣ ਦਾ ਅਧਾਰ ਮਾਯਾਜੀਤ ਬਣਾ ਰਿਹਾ ਹੈ।

ਬਾਪਦਾਦਾ ਦੇ ਕੋਲ ਸਭ ਬੱਚਿਆਂ ਦੇ ਸੇਵਾ ਦੇ ਉਮੰਗ ਉਤਸਾਹ ਦੇ ਪਲੈਨਜ਼ ਪਹੁੰਚਦੇ ਰਹਿੰਦੇ ਹਨ। ਪਲੈਨਜ਼ ਸਾਰੇ ਚੰਗੇ ਤੋਂ ਚੰਗੇ ਹਨ। ਡਰਾਮਾ ਅਨੁਸਾਰ ਜਿਹੜੀ ਵਿਧੀ ਨਾਲ ਵਾਧੇ ਨੂੰ ਪ੍ਰਾਪਤ ਕਰਦੇ ਆਏ ਹੋ ਉਹ ਆਦਿ ਤੋਂ ਹੁਣ ਤੱਕ ਚੰਗੇ ਤੋਂ ਚੰਗਾ ਹੀ ਕਹਾਂਗੇ। ਹੁਣ ਸੇਵਾ ਦੇ ਜਾਂ ਬ੍ਰਾਹਮਣਾ ਦੇ ਵਿਜੇਈ ਰਤਨ ਬਣਨ ਦੇ ਅਤੇ ਸਫਲਤਾ ਦੇ ਬਹੁਤ ਸਾਲ ਬੀਤ ਚੁੱਕੇ ਹਨ। ਹੁਣ ਗੋਲਡਨ ਜੁਬਲੀ ਤੱਕ ਪਹੁੰਚ ਗਏ ਹੋ। ਗੋਲਡਨ ਜੁਬਲੀ ਕਿਓੰ ਮਨਾ ਰਹੇ ਹੋ? ਕੀ ਦੁਨੀਆਂ ਦੇ ਹਿਸਾਬ ਨਾਲ ਮਨਾ ਰਹੇ ਹੋ ਜਾਂ ਸਮੇਂ ਦੇ ਪ੍ਰਮਾਣ ਵਿਸ਼ਵ ਨੂੰ ਤੇਜ਼ ਗਤੀ ਨਾਲ ਸੁਨੇਹਾ ਦੇਣ ਦੇ ਉਮੰਗ ਨਾਲ ਮਨਾ ਰਹੇ ਹੋ? ਚਾਰੋਂ ਪਾਸੇ ਬੁਲੰਦ ਆਵਾਜ਼ ਦੁਆਰਾ ਸੁੱਤੀਆਂ ਹੋਈਆਂ ਆਤਮਾਵਾਂ ਨੂੰ ਜਗਾਉਣ ਦਾ ਸਾਧਨ ਬਣਾ ਰਹੇ ਹੋ! ਜਿੱਥੇ ਵੀ ਸੁਣੀਏ, ਜਿੱਥੇ ਵੀ ਵੇਖੀਏ ਉੱਥੇ ਚਾਰੋ ਪਾਸੇ ਇਹ ਹੀ ਆਵਾਜ਼ ਗੂੰਜਦੀ ਹੋਈ ਸੁਣਾਈ ਦੇਵੇ ਕਿ ਸਮੇਂ ਪ੍ਰਮਾਣ ਹੁਣ ਗੋਲਡਨ ਏਜ਼ ਸੁਨਹਿਰੀ ਸਮਾਂ ਸੁਨਹਿਰੀ ਯੁੱਗ ਆਉਣ ਦਾ ਸੁਨਹਿਰੀ ਸੁਨੇਹੇ ਦੁਆਰਾ ਖੁਸ਼ਖਬਰੀ ਮਿਲ ਰਹੀ ਹੈ। ਇਸ ਗੋਲਡਨ ਜੁਬਲੀ ਦੁਆਰਾ ਗੋਲਡਨ ਏਜ਼ ਦੇ ਆਉਣ ਦੀ ਵਿਸ਼ੇਸ਼ ਸੂਚਨਾ ਜਾਂ ਸੁਨੇਹਾ ਦੇਣ ਦੇ ਲਈ ਤਿਆਰੀ ਕਰ ਰਹੇ ਹੋ। ਚਾਰੋਂ ਪਾਸੇ ਅਜਿਹੀ ਲਹਿਰ ਫੈਲ ਜਾਵੇ ਕਿ ਹੁਣ ਸੁਨਹਿਰੀ ਯੁੱਗ ਆਇਆ ਕਿ ਆਇਆ ਚਾਰੋ ਪਾਸੇ ਅਜਿਹਾ ਦ੍ਰਿਸ਼ ਵਿਖਾਈ ਦੇਵੇ ਜਿਵੇਂ ਸਵੇਰ ਦੇ ਵੇਲੇ ਹਨ੍ਹੇਰੇ ਦੇ ਬਾਦ ਸੂਰਜ ਉਗਦਾ ਹੈ ਤਾਂ ਸੂਰਜ ਦਾ ਚੜ੍ਹਨਾ ਅਤੇ ਰੋਸ਼ਨੀ ਦੀ ਖੁਸ਼ਖਬਰੀ ਚਾਰੋ ਪਾਸੇ ਫੈਲਣਾ। ਹਨ੍ਹੇਰਾ ਭੁੱਲ ਰੋਸ਼ਨੀ ਵਿੱਚ ਆ ਜਾਂਦੇ। ਅਜਿਹੇ ਵਿਸ਼ਵ ਦੀਆਂ ਆਤਮਾਵਾਂ ਜੋ ਦੁੱਖ ਅਸ਼ਾਂਤੀ ਦੇ ਸਮਾਚਾਰ ਸੁਣ , ਵਿਨਾਸ਼ ਦੇ ਡਰ ਨਾਲ ਡਰੀਆਂ ਹੋਣ, ਦਿਲਸ਼ਿਖਸਤ ਹੋ ਗਈਆਂ ਹੋਣ, ਨਾਉਮੀਦ ਹੋ ਗਈਆਂ ਹੋਣ ਅਜਿਹੇ ਵਿਸ਼ਵ ਦੀਆਂ ਆਤਮਾਵਾਂ ਨੂੰ ਇਸ ਗੋਲਡਨ ਜੁਬਲੀ ਦੁਆਰਾ ਸ਼ੁਭ ਉਮੀਦਾਂ ਦਾ ਸੂਰਜ ਚੜੇ ਹੋਣ ਦਾ ਅਨੁਭਵ ਕਰਵਾਓ। ਜਿਵੇਂ ਵਿਨਾਸ਼ ਦੀ ਲਹਿਰ ਹੈ ਉਵੇਂ ਸਤਯੁਗੀ ਸ੍ਰਿਸ਼ਟੀ ਦੀ ਸਥਾਪਨਾ ਦੀ ਖੁਸ਼ਖਬਰੀ ਦੀ ਲਹਿਰ ਚਾਰੋ ਪਾਸੇ ਫੈਲਾਓ। ਸਭ ਦੇ ਦਿਲ ਵਿੱਚ ਇਹ ਉਮੀਦ ਦਾ ਸਿਤਾਰਾ ਚਮਕਾਓ। ਕੀ ਹੋਵੇਗਾ, ਕੀ ਹੋਵੇਗਾ ਦੀ ਬਜਾਏ ਸਮਝਣ ਕਿ ਹੁਣ ਇਹ ਹੋਵੇਗਾ। ਅਜਿਹੀ ਲਹਿਰ ਫੈਲਾਓ। ਗੋਲਡਨ ਜੁਬਲੀ ਗੋਲਡਨ ਏਜ਼ ਦੇ ਆਉਣ ਦੀ ਖੁਸ਼ਖਬਰੀ ਦਾ ਸਾਧਨ ਹੈ। ਜਿਵੇਂ ਤੁਸੀਂ ਬੱਚਿਆਂ ਨੂੰ ਦੁੱਖਧਾਮ ਵੇਖਦੇ ਹੋਏ ਵੀ ਸੁੱਖਧਾਮ ਸਦਾ ਆਪੇ ਹੀ ਸਮ੍ਰਿਤੀ ਵਿੱਚ ਰਹਿੰਦਾ ਹੈ ਅਤੇ ਸੁੱਖਧਾਮ ਦੀ ਸਮ੍ਰਿਤੀ ਦੁੱਖਧਾਮ ਭੁਲਾ ਦਿੰਦੀ ਹੈ। ਹੋਰ ਸੁੱਖਧਾਮ ਅਤੇ ਸ਼ਾਂਤੀਧਾਮ ਜਾਣ ਦੀ ਤਿਆਰੀ ਵਿੱਚ ਮਗਨ ਰਹਿੰਦੇ ਹੋ। ਜਾਣਾ ਹੈ ਅਤੇ ਸੁੱਖਧਾਮ ਵਿੱਚ ਆਉਣਾ ਹੈ। ਜਾਣਾ ਹੈ ਅਤੇ ਆਉਣਾ ਹੈ- ਇਹ ਸਮ੍ਰਿਤੀ ਸਮਰਥ ਵੀ ਬਣਾ ਰਹੀ ਹੈ ਅਤੇ ਖੁਸ਼ੀ - ਖੁਸ਼ੀ ਨਾਲ ਸੇਵਾ ਦੇ ਨਿਮਿਤ ਵੀ ਬਣਾ ਰਹੀ ਹੈ। ਹੁਣ ਲੋਕੀ ਇਵੇਂ ਦੁੱਖ ਦੀਆਂ ਖਬਰਾਂ ਵੀ ਬਹੁਤ ਸੁਣ ਚੁੱਕੇ ਹਨ। ਹੁਣ ਇਸ ਖੁਸ਼ਖਬਰੀ ਨਾਲ ਦੁੱਖਧਾਮ ਤੋੰ ਸੁੱਖਧਾਮ ਜਾਣ ਦੇ ਲਈ ਖੁਸ਼ੀ - ਖੁਸ਼ੀ ਨਾਲ ਤਿਆਰੀ ਕਰੋ, ਉਨ੍ਹਾਂ ਵਿੱਚ ਵੀ ਇਹ ਲਹਿਰ ਫੈਲ ਜਾਵੇ ਕਿ ਅਸੀਂ ਵੀ ਜਾਣਾ ਹੈ। ਨਾਉਮੀਦ ਵਾਲਿਆਂ ਨੂੰ ਉਮੀਦ ਦਵਾਓ। ਦਿਲਸ਼ਿਖਸਤ ਆਤਮਾਵਾਂ ਨੂੰ ਖੁਸ਼ਖਬਰੀ ਸੁਣਾਓ। ਅਜਿਹੇ ਪਲੈਨ ਬਣਾਓ ਜੋ ਵਿਸ਼ੇਸ਼ ਸਮਾਚਾਰ ਪੱਤਰਾਂ ਵਿੱਚ ਜਾਂ ਜੋ ਵੀ ਆਵਾਜ਼ ਫੈਲਾਉਣ ਦੇ ਸਾਧਨ ਹਨ - ਇੱਕ ਹੀ ਵਕ਼ਤ ਇੱਕ ਹੀ ਖੁਸ਼ਖਬਰੀ ਜਾਂ ਸੁਨੇਹਾ ਚਾਰੋ ਪਾਸੇ ਸਭ ਨੂੰ ਪੁੱਜੇ। ਜਿਥੋਂ ਵੀ ਕੋਈ ਆਵੇ ਤਾਂ ਇਹ ਇੱਕ ਹੀ ਗੱਲ ਸਭ ਨੂੰ ਪਤਾ ਚੱਲੇ। ਅਜਿਹੇ ਤਰੀਕੇ ਨਾਲ ਚਾਰੋ ਪਾਸੇ ਇੱਕ ਹੀ ਆਵਾਜ਼ ਹੋਵੇ। ਨਵੀਨਤਾ ਵੀ ਕਰਨੀ ਹੈ। ਆਪਣੇ ਨਾਲੇਜ਼ਫੁਲ ਸਰੂਪ ਨੂੰ ਪ੍ਰਤੱਖ ਕਰਨਾ ਹੈ। ਹੁਣ ਸਮਝਦੇ ਹਨ ਕਿ ਸ਼ਾਂਤ ਸਰੂਪ ਆਤਮਾਵਾਂ ਹਨ। ਸ਼ਾਂਤੀ ਦਾ ਸਹਿਜ ਰਸਤਾ ਦੱਸਣ ਵਾਲੇ ਹਨ। ਇਹ ਸਰੂਪ ਪ੍ਰਤੱਖ ਹੋਇਆ ਵੀ ਹੈ ਅਤੇ ਹੋ ਵੀ ਰਿਹਾ ਹੈ। ਪਰ ਨਾਲੇਜ਼ਫੁਲ ਬਾਪ ਦੀ ਨਾਲੇਜ਼ ਹੈ ਤਾਂ ਇਹ ਹੀ ਹੈ। ਹੁਣ ਇਹ ਆਵਾਜ਼ ਹੋਵੇ। ਜਿਵੇਂ ਹੁਣ ਕਹਿੰਦੇ ਹਨ ਸ਼ਾਂਤੀ ਦਾ ਸਥਾਨ ਹੈ ਤਾਂ ਇਹ ਹੀ ਹੈ। ਇਵੇਂ ਸਭ ਦੇ ਮੂੰਹ ਤੋਂ ਇਹ ਆਵਾਜ਼ ਨਿਕਲੇ ਕਿ ਸੱਚਾ ਗਿਆਨ ਹੈ ਤਾਂ ਇਹ ਹੀ ਹੈ। ਜਿਵੇਂ ਸ਼ਾਂਤੀ ਅਤੇ ਸਨੇਹ ਦੀ ਸ਼ਕਤੀ ਅਨੁਭਵ ਕਰਦੇ ਹੋ ਉਵੇਂ ਸਚਾਈ ਸਿੱਧ ਹੋਵੇ, ਤਾਂ ਹੋਰ ਸਭ ਕੀ ਹਨ, ਉਹ ਸਿੱਧ ਹੋ ਹੀ ਜਾਵੇਗਾ। ਕਹਿਣ ਦੀ ਲੋੜ ਨਹੀਂ ਪਵੇਗੀ। ਹੁਣ ਉਹ ਸੱਚ ਦੀ ਸ਼ਕਤੀ ਕਿਵ਼ੇਂ ਪ੍ਰਤੱਖ ਕਰੋ, ਉਹ ਵਿਧੀ ਅਪਣਾਓ ਜੋ ਤੁਹਾਨੂੰ ਕਹਿਣਾ ਨਾ ਪਵੇ। ਲੇਕਿਨ ਉਹ ਆਪੇ ਹੀ ਕਹਿਣ ਕਿ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸੱਚਾ ਗਿਆਨ, ਪ੍ਰਮਾਤਮ ਗਿਆਨ ਸ਼ਕਤੀਸ਼ਾਲੀ ਗਿਆਨ ਹੈ ਤਾਂ ਇਹ ਹੀ ਹੈ। ਇਸ ਦੇ ਲਈ ਵਿਧੀ ਫੇਰ ਸੁਣਾਵਾਂਗੇ। ਤੁਸੀਂ ਲੋਕ ਵੀ ਇਸ ਤੇ ਸੋਚਣਾ। ਫੇਰ ਦੂਜੀ ਵਾਰੀ ਸੁਣਾਵਾਂਗੇ। ਸਨੇਹ ਅਤੇ ਸ਼ਾਂਤੀ ਦੀ ਧਰਨੀ ਤਾਂ ਬਣ ਗਈ ਹੈ ਨਾ। ਹਾਲੇ ਗਿਆਨ ਦਾ ਬੀਜ ਪੈਣਾ ਹੈ ਤਾਂ ਹੀ ਤੇ ਗਿਆਨ ਦੇ ਬੀਜ ਦਾ ਫ਼ਲ ਸ੍ਵਰਗ ਦੇ ਵਰਸੇ ਦੇ ਅਧਿਕਾਰੀ ਬਣਨਗੇ।

ਬਾਪਦਾਦਾ ਸਭ ਵੇਖਦੇ- ਸੁਣਦੇ ਰਹਿੰਦੇ। ਕੀ - ਕੀ ਰੂਹ ਰੂਹਾਨ ਕਰਦੇ ਹਨ। ਅੱਛਾ ਪਿਆਰ ਨਾਲ ਬੈਠਦੇ ਹੋ, ਸੋਚਦੇ ਹੋ। ਮੰਥਨੀ ਚੰਗੀ ਚਲਾ ਰਹੇ ਹੋ। ਮੱਖਣ ਖਾਣ ਲਈ ਮੰਥਨ ਤਾਂ ਕਰ ਰਹੇ ਹੋ। ਹਾਲੇ ਗੋਲਡਨ ਜੁਬਲੀ ਦਾ ਮੰਥਨ ਕਰ ਰਹੇ ਹੋ। ਸ਼ਕਤੀਸ਼ਾਲੀ ਮੱਖਣ ਹੀ ਨਿਕਲੇਗਾ। ਸਭਦੇ ਦਿਲ ਵਿੱਚ ਲਹਿਰ ਚੰਗੀ ਹੈ। ਅਤੇ ਇਹ ਹੀ ਦਿਲ ਦੀਆਂ ਉਮੰਗਾਂ ਦੀਆਂ ਲਹਿਰਾਂ ਵਾਯੂਮੰਡਲ ਬਣਾਉਂਦੀਆਂ ਹਨ। ਵਾਯੂਮੰਡਲ ਬਣਦੇ - ਬਣਦੇ ਆਤਮਾਵਾਂ ਵਿੱਚ ਨੇੜ੍ਹੇ ਆਉਣ ਦੀ ਆਕਰਸ਼ਣ ਵੱਧਦੀ ਜਾਂਦੀ ਹੈ। ਹੁਣੇ ਜਾਣਾ ਚਾਹੀਦਾ ਹੈ, ਵੇਖਣਾ ਚਾਹੀਦਾ ਹੈ ਇਹ ਲਹਿਰ ਫੈਲਦੀ ਜਾ ਰਹੀ ਹੈ। ਪਹਿਲਾਂ ਸੀ ਕਿ ਪਤਾ ਨਹੀਂ ਕੀ ਹੈ। ਹੁਣ ਹੈ, ਕੀ ਚੰਗਾ ਹੈ, ਜਾਣਾ ਚਾਹੀਦਾ ਹੈ। ਵੇਖਣਾ ਚਾਹੀਦਾ। ਫੇਰ ਅਖ਼ੀਰ ਕਹਿਣਗੇ ਕਿ ਇਹ ਹੀ ਹੈ। ਹਾਲੇ ਤੁਹਾਡੇ ਦਿਲ ਦਾ ਉਮੰਗ ਉਤਸਾਹ ਉਨ੍ਹਾਂ ਵਿੱਚ ਵੀ ਉਮੰਗ ਪੈਦਾ ਕਰ ਰਿਹਾ ਹੈ। ਹੁਣ ਤੁਹਾਡੀ ਦਿਲ ਨੱਚਦੀ ਹੈ। ਉਨ੍ਹਾਂ ਦੇ ਪੈਰ ਚਲਣੇ ਸ਼ੁਰੂ ਹੁੰਦੇ ਹਨ। ਜਿਵੇਂ ਇੱਥੇ ਕੋਈ ਬਹੁਤ ਵਧੀਆ ਡਾਂਸ ਕਰਦਾ ਹੈ ਤਾਂ ਦੂਰ ਬੈਠਣ ਵਾਲਿਆਂ ਦਾ ਵੀ ਪੈਰ ਚਲਣਾ ਸ਼ੁਰੂ ਹੋ ਜਾਂਦਾ ਹੈ। ਅਜਿਹਾ ਉਮੰਗ ਉਤਸਾਹ ਦਾ ਵਾਤਾਵਰਣ ਅਨੇਕਾਂ ਦੇ ਪੈਰ ਚਲਾਉਣੇ ਸ਼ੁਰੂ ਕਰ ਰਿਹਾ ਹੈ। ਅੱਛਾ-

ਸਦਾ ਆਪਣੇ ਨੂੰ ਗੋਲਡਨ ਦੁਨੀਆਂ ਦੇ ਅਧਿਕਾਰੀ ਅਨੁਭਵ ਕਰਨ ਵਾਲੇ, ਸਦਾ ਆਪਣੀ ਗੋਲਡਨ ਏਜ਼ਡ ਸਥਿਤੀ ਬਣਾਉਣ ਦੇ ਉਮੰਗ ਉਤਸਾਹ ਵਿੱਚ ਰਹਿਣ ਵਾਲੇ, ਸਦਾ ਰਹਿਮਦਿਲ ਬਣ ਸਭ ਆਤਮਾਵਾਂ ਨੂੰ ਗੋਲਡਨ ਏਜ਼ਡ ਦਾ ਰਸਤਾ ਦੱਸਣ ਦੀ ਲਗਨ ਵਿੱਚ ਰਹਿਣ ਵਾਲੇ, ਸਦਾ ਬਾਪ ਦੇ ਹਰ ਇੱਕ ਗੋਲਡਨ ਵਰਸ਼ਨ ਨੂੰ ਜੀਵਨ ਵਿੱਚ ਧਾਰਨ ਕਰਨ ਵਾਲੇ, ਅਜਿਹੇ ਸਦਾ ਬਾਪਦਾਦਾ ਦੇ ਦਿਲ ਤਖਤਨਸ਼ੀਨ, ਸਦਾ ਸਨੇਹ ਵਿੱਚ ਸਮਾਏ ਹੋਏ ਵਿਜੇਈ ਰਤਨਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਬ੍ਰਿਜਿੰਦਰਾ ਦਾਦੀ ਜੀ ਨਾਲ ਅਵਿਅਕਤ ਬਾਪਦਾਦਾ ਦੀ ਮੁਲਾਕਾਤ
ਚਲਾਉਣ ਵਾਲਾ ਚਲਾ ਰਿਹਾ ਹੈ ਨਾ। ਹਰ ਸੈਕਿੰਡ ਕਰਾਵਨਹਾਰ ਨਿਮਿਤ ਬਣਾ ਕਰਵਾ ਰਿਹਾ ਹੈ। ਕਰਵਾਉਣਹਾਰ ਦੇ ਹੱਥ ਵਿੱਚ ਚਾਬੀ ਹੈ। ਉਸੇ ਚਾਬੀ ਨਾਲ ਚੱਲ ਰਹੀ ਹੈ। ਆਟੋਮੈਟਿਕ ਚਾਬੀ ਮਿਲ ਜਾਂਦੀ ਹੈ ਅਤੇ ਚਲਦੇ ਫਿਰਦੇ ਕਿੰਨਾ ਨਿਆਰੇ ਅਤੇ ਪਿਆਰੇਪਨ ਦਾ ਅਨੁਭਵ ਹੁੰਦਾ ਹੈ। ਚਾਹੇ ਕਰਮ ਦਾ ਹਿਸਾਬ ਚੁਕਤੂ ਵੀ ਕਰ ਰਹੇ ਹੋ ਲੇਕਿਨ ਕਰਮ ਦੇ ਹਿਸਾਬ ਨੂੰ ਵੀ ਸਾਕਸ਼ੀ ਹੋ ਵੇਖਦੇ ਹੋਏ, ਸਾਥੀ ਦੇ ਨਾਲ ਮੌਜ ਵਿੱਚ ਰਹਿੰਦੇ ਹਨ। ਅਜਿਹੇ ਹੈ ਨਾ! ਤੁਸੀਂ ਤੇ ਸਾਥੀ ਦੇ ਨਾਲ ਮੌਜ ਵਿੱਚ ਹੋ ਬਾਕੀ ਇਹ ਹਿਸਾਬ - ਕਿਤਾਬ ਸਾਕਸ਼ੀ ਹੋ ਚੁਕਤੂ ਕਿਵ਼ੇਂ ਹੋ ਰਿਹਾ ਹੈ, ਉਹ ਵੇਖਦੇ ਹੋਏ ਵੀ ਮੌਜ ਵਿਚ ਰਹਿਣ ਦੇ ਕਾਰਨ ਲਗਦਾ ਕੁਝ ਨਹੀਂ ਹੈ ਕਿਉਂਕਿ ਜੋ ਆਦਿ ਤੋੰ ਸਥਾਪਨਾ ਦੇ ਨਿਮਿਤ ਬਣੇ ਹਨ ਤਾਂ ਜਦੋਂ ਤੱਕ ਹਨ ਉਦੋਂ ਤੱਕ ਬੈਠੇ ਹਨ ਜਾਂ ਚਲ ਰਹੇ ਹਨ, ਸਟੇਜ਼ ਤੇ ਹੋਣ ਜਾਂ ਘਰ ਵਿੱਚ ਹੋਣ ਲੇਕਿਨ ਮਹਾਵੀਰ ਬੱਚੇ ਸਦਾ ਹੀ ਆਪਣੀ ਸ੍ਰੇਸ਼ਠ ਸਟੇਜ਼ ਤੇ ਹੋਣ ਦੇ ਕਾਰਨ ਸੇਵਾ ਦੀ ਸਟੇਜ਼ ਤੇ ਹਨ। ਡਬਲ ਸਟੇਜ਼ ਤੇ ਹਨ। ਇੱਕ ਆਪਣੀ ਸ੍ਰੇਸ਼ਠ ਸਟੇਜ਼ ਤੇ ਹਨ ਅਤੇ ਦੂਜੀ ਸੇਵਾ ਦੀ ਸਟੇਜ਼ ਤੇ ਹਨ। ਤਾਂ ਸਾਰਾ ਦਿਨ ਕਿੱਥੇ ਰਹਿੰਦੀ ਹੋ? ਮਕਾਨ ਵਿੱਚ ਜਾਂ ਸਟੇਜ਼ ਤੇ? ਬੈੱਡ ਤੇ ਬੈਠਦੀ, ਕੋਚ ਤੇ ਬੈਠਦੀ ਜਾਂ ਸਟੇਜ਼ ਤੇ ਰਹਿੰਦੀ ਹੋ? ਕਿੱਥੇ ਵੀ ਹੋ ਪਰ ਸੇਵਾ ਦੀ ਸਟੇਜ਼ ਤੇ ਹੋ। ਡਬਲ ਸਟੇਜ਼ ਹੈ। ਇਵੇਂ ਹੀ ਅਨੁਭਵ ਹੁੰਦਾ ਹੈ ਨਾ! ਆਪਣੇ ਹਿਸਾਬ ਨੂੰ ਵੀ ਤੁਸੀਂ ਸਾਕਸ਼ੀ ਹੋਕੇ ਵੇਖੋ। ਇਸ ਸ਼ਰੀਰ ਨਾਲ ਜੋ ਵੀ ਪਿਛਲਾ ਕੀਤਾ ਹੋਇਆ ਹੈ ਉਹ ਚੁਕਤੂ ਕਿਵੇਂ ਕਰ ਰਿਹਾ ਹੈ, ਉਹ ਸਾਕਸ਼ੀ ਹੋਕੇ ਵੇਖਦੇ। ਇਸ ਨੂੰ ਕਰਮਭੋਗ ਨਹੀਂ ਕਹਾਂਗੇ। ਭੋਗਣ ਵਿੱਚ ਦੁੱਖ ਹੁੰਦਾ ਹੈ। ਤਾਂ ਭੋਗਣਾ ਸ਼ਬਦ ਨਹੀਂ ਕਹਾਂਗੇ ਕਿਉਂਕਿ ਦੁੱਖ ਦਰਦ ਦੀ ਮਹਿਸੂਸਤਾ ਨਹੀਂ ਹੈ। ਤੁਸੀਂ ਲੋਕਾਂ ਲਈ ਕਰਮਭੋਗ ਨਹੀਂ ਹੈ, ਕਰਮਭੋਗ ਦੀ ਸ਼ਕਤੀ ਨਾਲ ਸੇਵਾ ਦਾ ਸਾਧਨ ਬਣਿਆ ਹੋਇਆ ਹੈ। ਇਹ ਕਰਮ ਭੋਗਣਾ ਨਹੀਂ, ਸੇਵਾ ਦੀ ਯੋਜਨਾ ਹੈ। ਭੋਗਣਾ ਵੀ ਸੇਵਾ ਦੀ ਯੋਜਨਾ ਵਿੱਚ ਬਦਲ ਗਈ। ਇਵੇਂ ਹੈ ਨਾ! ਇਸਲਈ ਸਦਾ ਸਾਥ ਦੀ ਮੌਜ ਵਿੱਚ ਰਹਿਣ ਵਾਲੀ। ਜਨਮ ਤੋਂ ਹੀ ਇਹ ਆਸ ਰਹੀ- ਨਾਲ ਰਹਿਣ ਦੀ। ਇਹ ਆਸ ਭਗਤੀ ਰੂਪ ਵਿੱਚ ਪੂਰੀ ਹੋਈ, ਸਾਕਾਰ ਰੂਪ ਵਿੱਚ ਵੀ ਪੂਰੀ ਹੋਈ ਅਤੇ ਹੁਣ ਅਵਿਅਕਤ ਰੂਪ ਵਿੱਚ ਵੀ ਪੂਰੀ ਹੋ ਰਹੀ ਹੈ। ਤਾਂ ਇਹ ਜਨਮ ਦੀ ਆਸ ਵਰਦਾਨ ਦੇ ਰੂਪ ਵਿੱਚ ਬਣ ਗਈ। ਅੱਛਾ! ਜਿੰਨਾ ਸਾਕਾਰ ਬਾਪ ਨਾਲ ਰਹਿਣ ਦਾ ਅਨੁਭਵ ਇਨ੍ਹਾਂ ਦਾ ਹੈ ਹੋਰ ਕਿਸੇ ਦਾ ਨਹੀਂ। ਨਾਲ ਰਹਿਣ ਦਾ ਵਿਸ਼ੇਸ਼ ਪਾਰਟ ਮਿਲਿਆ, ਇਹ ਘੱਟ ਥੋੜ੍ਹੀ ਨਾ ਹੈ। ਹਰੇਕ ਦਾ ਭਾਗਿਆ ਆਪਣਾ- ਆਪਣਾ ਹੈ। ਤੁਸੀਂ ਵੀ ਕਹੋ- ਵਾਹ ਰੇ ਮੈਂ!

ਆਦਿ ਰਤਨ ਸਦਾ ਸਨ ਸੋਜ਼ ਫਾਦਰ ਕਰਨ ਦੇ ਨਿਮਿਤ ਹਨ। ਹਰ ਕਰਮ ਨਾਲ ਬਾਪ ਦੇ ਚਰਿੱਤਰ ਨੂੰ ਪ੍ਰਤੱਖ ਕਰਨ ਵਾਲੇ ਦਿਵਯ ਦਰਪਨ ਹਨ। ਦਰਪਨ ਕਿੰਨਾ ਜ਼ਰੂਰੀ ਹੁੰਦਾ ਹੈ। ਆਪਣਾ ਦਰਸ਼ਨ ਜਾਂ ਦੂਜੇ ਦਾ ਦਰਸ਼ਨ ਕਰਵਾਉਣ ਦੇ ਲਈ। ਤਾਂ ਤੁਸੀਂ ਸਾਰੇ ਦਰਪਨ ਹੋ ਬਾਪ ਦਾ ਸਾਖਸ਼ਤਕਾਰ ਕਰਵਾਉਣ ਦੇ ਲਈ। ਜੋ ਵਿਸ਼ੇਸ਼ ਆਤਮਾਵਾਂ ਨਿਮਿਤ ਹਨ ਉਨ੍ਹਾਂ ਨੂੰ ਵੇਖ ਸਭ ਨੂੰ ਕੀ ਯਾਦ ਆਉਂਦਾ ਹੈ? ਬਾਪਦਾਦਾ ਯਾਦ ਆ ਜਾਂਦਾ ਹੈ। ਬਾਪ ਕੀ ਕਰਦੇ ਸਨ, ਕਿਵੇਂ ਚਲਦੇ ਸਨ ਇਹ ਯਾਦ ਆਉਂਦਾ ਹੈ ਨਾ। ਤਾਂ ਬਾਪ ਨੂੰ ਪ੍ਰਤੱਖ ਕਰਨ ਦੇ ਦਰਪਨ ਹੋ। ਬਾਪਦਾਦਾ ਅਜਿਹੇ ਵਿਸ਼ੇਸ਼ ਬੱਚਿਆਂ ਨੂੰ ਸਦਾ ਆਪਣੇ ਤੋਂ ਵੀ ਅੱਗੇ ਵਧਾਉਂਦੇ ਹਨ। ਸਿਰ ਦਾ ਤਾਜ ਬਣਾ ਦਿੰਦੇ ਹਨ। ਸਿਰ ਦੇ ਤਾਜ ਦੀ ਚਮਕਦੀ ਹੋਈ ਮਨੀ ਹੋ ਅੱਛਾ!

ਜਗਦੀਸ਼ ਭਾਈ ਨਾਲ :- ਜੋ ਬਾਪਦਾਦਾ ਤੋਂ ਵਰਦਾਨ ਵਿੱਚ ਵਿਸ਼ੇਸ਼ਤਾ ਮਿਲੀ ਹੈ, ਉਨ੍ਹਾਂ ਵਿਸ਼ੇਸ਼ਤਾਵਾਂ ਨੂੰ ਕੰਮ ਵਿੱਚ ਲਿਆਉਂਦੇ ਹੋਏ ਸਦਾ ਵਾਧੇ ਨੂੰ ਪ੍ਰਾਪਤ ਕਰਦੇ ਰਹਿੰਦੇ ਹੋ, ਅੱਛਾ ਹੈ! ਸੰਜੇ ਨੇ ਕੀ ਕੀਤਾ ਸੀ? ਸਭ ਨੂੰ ਦ੍ਰਿਸ਼ਟੀ ਦਿੱਤੀ ਸੀ ਨਾ! ਤਾਂ ਇਹ ਨਾਲੇਜ਼ ਦੀ ਦ੍ਰਿਸ਼ਟੀ ਦੇ ਰਹੇ ਹੋ। ਇਹ ਹੀ ਦਿਵਯ ਦ੍ਰਿਸ਼ਟੀ ਹੈ, ਨਾਲੇਜ਼ ਹੀ ਦਿਵਯ ਹੈ ਨਾ। ਨਾਲੇਜ਼ ਦੀ ਦ੍ਰਿਸ਼ਟੀ ਸਭਤੋਂ ਸ਼ਕਤੀਸ਼ਾਲੀ ਹੈ, ਇਹ ਵੀ ਵਰਦਾਨ ਹੈ। ਨਹੀਂ ਤਾਂ ਇਹਨੇ ਵੱਡੀ ਵਿਸ਼ਵ ਵਿੱਦਿਆਲਿਆ ਦਾ ਕੀ ਨਾਲੇਜ਼ ਹੈ, ਉਸਦਾ ਪਤਾ ਕਿਵ਼ੇਂ ਚਲਦਾ? ਸੁਣਦੇ ਤਾਂ ਬਹੁਤ ਘੱਟ ਹਨ ਨਾ! ਲਿਟ੍ਰੇਚਰ ਤੋਂ ਸਪਸ਼ੱਟ ਹੋ ਜਾਂਦਾ ਹੈ। ਇਹ ਵੀ ਇੱਕ ਵਰਦਾਨ ਮਿਲਿਆ ਹੋਇਆ ਹੈ। ਇਹ ਵੀ ਇੱਕ ਵਿਸ਼ੇਸ਼ ਆਤਮਾ ਦੀ ਵਿਸ਼ੇਸ਼ਤਾ ਹੈ। ਹਰ ਸੰਸਥਾ ਦੀ ਸਭ ਸਾਧਨਾਂ ਤੋਂ ਵਿਸ਼ੇਸ਼ਤਾ ਪ੍ਰਸਿੱਧ ਹੁੰਦੀ ਹੈ। ਜਿਵੇਂ ਭਾਸ਼ਨਾਂ ਨਾਲ, ਸੰਮੇਲਨਾਂ ਨਾਲ, ਇਵੇਂ ਹੀ ਲਿਟ੍ਰੇਚਰ, ਚਿੱਤਰ ਜੋ ਵੀ ਸਾਧਨ ਹਨ, ਇਹ ਵੀ ਸੰਸਥਾ ਜਾਂ ਬਿਸ਼ਵ ਵਿਦਿਆਲਿਆ ਦੀ ਇੱਕ ਵਿਸ਼ੇਸ਼ਤਾ ਪ੍ਰਸਿੱਧ ਕਰਨ ਦਾ ਸਾਧਨ ਹੈ। ਇਹ ਵੀ ਤੀਰ ਹੈ ਜਿਵੇਂ ਤੀਰ ਪੰਛੀ ਨੂੰ ਲੈ ਆਉਂਦਾ ਹੈ ਨਾ - ਇਵੇਂ ਇਹ ਵੀ ਇੱਕ ਤੀਰ ਹੈ ਜੋ ਆਤਮਾਵਾਂ ਨੂੰ ਨੇੜ੍ਹੇ ਲੈ ਆਉਂਦਾ ਹੈ। ਇਹ ਵੀ ਡਰਾਮੇ ਵਿੱਚ ਪਾਰਟ ਮਿਲਿਆ ਹੋਇਆ ਹੈ। ਲੋਕਾਂ ਦੇ ਪ੍ਰਸ਼ਨ ਤਾਂ ਬਹੁਤ ਉੱਠਦੇ ਹਨ, ਜੋ ਪ੍ਰਸ਼ਨ ਉੱਠਦੇ ਹਨ - ਉਸਦੇ ਸਪਸ਼ਟੀਕਰਣ ਦਾ ਸਾਧਨ ਜਰੂਰੀ ਹੈ। ਜਿਵੇਂ ਸਾਹਮਣੇ ਵੀ ਸੁਣਾਉਂਦੇ ਹਨ ਲੇਕਿਨ ਲਿਟ੍ਰੇਚਰ ਵੀ ਚੰਗਾ ਸਾਧਨ ਹੈ। ਇਹ ਵੀ ਜ਼ਰੂਰੀ ਹੈ। ਸ਼ੁਰੂ ਵਿੱਚ ਵੇਖੀ ਬ੍ਰਹਮਾ ਬਾਪ ਨੇ ਕਿੰਨੀ ਰੁਚੀ ਨਾਲ ਇਹ ਸਾਧਨ ਬਣਾਏ। ਦਿਨ ਰਾਤ ਖੁਦ ਬੈਠ ਕੇ ਲਿਖਦੇ ਸਨ ਨਾ। ਕਾਰਡ ਬਣਾ ਬਣਾਕੇ ਤੁਹਾਨੂੰ ਦਿੰਦੇ ਰਹੇ ਨਾ। ਤੁਸੀਂ ਲੋਕ ਉਨ੍ਹਾਂ ਨੂੰ ਰਤਨ ਜੜਤ ਕਰਦੇ ਰਹੇ। ਤਾਂ ਇਹ ਵੀ ਕਰਕੇ ਵਿਖਾਇਆ ਨਾ। ਤਾਂ ਇਹ ਵੀ ਸਾਧਨ ਚੰਗੇ ਹਨ। ਕਾਨਫਰੈਂਸ ਦੇ ਪਿੱਛੇ ਪਿੱਠ ਕਰਨ ਦੇ ਲਈ ਇਹ ਜੋ ( ਚਾਰਟਰ ਆਦਿ ) ਕੱਢਦੇ ਹੋ ਇਹ ਵੀ ਜ਼ਰੂਰੀ ਹੈ। ਪਿੱਠ ਕਰਨ ਦਾ ਕੋਈ ਸਾਧਨ ਜ਼ਰੂਰ ਚਾਹੀਦਾ। ਪਹਿਲੇ ਦਾ ਇਹ ਹੈ, ਦੂਜੇ ਦਾ ਇਹ ਹੈ, ਤੀਜੇ ਦਾ ਇਹ ਹੈ। ਇਸ ਨਾਲ ਉਹ ਲੋਕੀ ਵੀ ਸਮਝਦੇ ਹਨ ਕਿ ਬਹੁਤ ਕਾਇਦੇ ਪ੍ਰਮਾਣ ਇਹ ਵਿਸ਼ਵ ਵਿਦਿਆਲਿਆ ਜਾਂ ਯੂਨਿਵਰਸਟੀ ਹੈ। ਤਾਂ ਇਹ ਚੰਗੇ ਸਾਧਨ ਹਨ। ਮਿਹਨਤ ਕਰਦੇ ਹੋ ਤਾਂ ਉਸ ਵਿੱਚ ਬਲ ਭਰ ਜਾਂਦਾ ਹੈ। ਹੁਣ ਗੋਲਡਨ ਜੁਬਲੀ ਦੇ ਪਲੈਨ ਬਣਾਉਣਗੇ ਫੇਰ ਮਨਾਉਣਗੇ। ਜਿੰਨੇ ਪਲੈਨ ਕਰੋਗੇ ਉਹਨਾਂ ਬਲ ਭਰਦਾ ਜਾਵੇਗਾ। ਸਭ ਦੇ ਸਹਿਯੋਗ ਨਾਲ, ਸਭ ਦੇ ਉਮੰਗ ਉਤਸਾਹ ਦੇ ਸੰਕਲਪ ਨਾਲ ਸਫਲਤਾ ਤਾਂ ਹੋਈ ਪਈ ਹੈ। ਸਿਰ੍ਫ ਰਿਪੀਟ ਕਰਨਾ ਹੈ। ਹਾਲੇ ਤਾਂ ਗੋਲਡਨ ਜੁਬਲੀ ਦਾ ਸੋਚ ਰਹੇ ਹੋ ਨਾ। ਪਹਿਲੇ ਵੱਡਾ ਲਗਦਾ ਹੈ ਫੇਰ ਬਹੁਤ ਸਹਿਜ ਹੋ ਜਾਂਦਾ ਹੈ। ਤਾਂ ਸਹਿਜ ਸਫਲਤਾ ਹੈ ਹੀ। ਸਫ਼ਲਤਾ ਹਰੇਕ ਦੇ ਮਸਤਕ ਤੇ ਲਿਖੀ ਹੋਈ ਹੈ।

ਪਾਰਟੀਆਂ ਨਾਲ :- ਸਦਾ ਡਬਲ ਲਾਈਟ ਹੋ? ਕਿਸੇ ਵੀ ਗੱਲ ਵਿਚ ਖੁਦ ਨੂੰ ਕਦੇ ਵੀ ਭਾਰੀ ਨਾ ਬਣਾਓ। ਸਦਾ ਡਬਲ ਲਾਈਟ ਰਹਿਣ ਨਾਲ ਸੰਗਮਯੁੱਗ ਦੇ ਸੁੱਖ ਦੇ ਦਿਨ ਰੂਹਾਨੀ ਮੌਜਾਂ ਦੇ ਦਿਨ ਸਫਲ ਹੋਣਗੇ। ਜੇਕਰ ਜਰਾ ਵੀ ਬੋਝ ਧਾਰਨ ਕੀਤਾ ਤਾਂ ਕੀ ਹੋਵੇਗਾ? ਮੂੰਝ ਹੋਵੇਗੀ ਜਾਂ ਮੌਜ? ਭਾਰੀਪਨ ਹੈ ਤਾਂ ਮੂੰਝ ਹੈ। ਹਲਕਾਪਨ ਹੈ ਤਾਂ ਮੌਜ ਹੈ! ਸੰਗਮਯੁੱਗ ਦਾ ਇੱਕ - ਇੱਕ ਦਿਨ ਕਿੰਨਾ ਵੈਲਯੂਏਬਲ ਹੈ, ਕਿੰਨਾ ਮਹਾਨ ਹੈ, ਕਿੰਨਾ ਕਮਾਈ ਕਰਨ ਦਾ ਵਕਤ ਹੈ, ਅਜਿਹੇ ਕਮਾਈ ਦੇ ਵਕਤ ਨੂੰ ਸਫ਼ਲ ਕਰਦੇ ਜਾਵੋ। ਰਾਜਯੁਕਤ ਅਤੇ ਯੋਗਯੁਕਤ ਆਤਮਾਵਾਂ ਸਦਾ ਉੱਡਦੀ ਕਲਾ ਦਾ ਅਨੁਭਵ ਕਰਦੀਆਂ ਹਨ। ਤਾਂ ਖ਼ੂਬ ਯਾਦ ਵਿਚ ਰਹੋ, ਪੜ੍ਹਾਈ ਵਿੱਚ, ਸੇਵਾ ਵਿੱਚ ਅੱਗੇ ਜਾਵੋ। ਰੁਕਣ ਵਾਲੇ ਨਹੀਂ। ਪੜ੍ਹਾਈ ਅਤੇ ਪੜ੍ਹਾਉਣ ਵਾਲੇ ਸਦਾ ਨਾਲ ਰਹਿਣ। ਰਾਜਯੁਕਤ ਅਤੇ ਯੋਗਯੁਕਤ ਆਤਮਾਵਾਂ ਸਦਾ ਹੀ ਅੱਗੇ ਹਨ। ਬਾਪ ਦੇ ਜੋ ਵੀ ਇਸ਼ਾਰੇ ਮਿਲਦੇ ਹਨ ਉਨ੍ਹਾਂ ਵਿੱਚ ਸੰਗਠਿਤ ਰੂਪ ਨਾਲ ਅੱਗੇ ਵੱਧਦੇ ਰਹੋ। ਜੋ ਵੀ ਨਿਮਿਤ ਬਣੀ ਹੋਈ ਵਿਸ਼ੇਸ਼ ਆਤਮਾਵਾਂ ਹਨ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਨੂੰ, ਧਾਰਨਾਵਾਂ ਨੂੰ ਕੈਚ ਕਰ, ਉਨ੍ਹਾਂ ਨੂੰ ਫਾਲੋ ਕਰਦੇ ਅੱਗੇ ਵਧਦੇ ਜਾਵੋ। ਜਿਨ੍ਹਾਂ ਬਾਪ ਦੇ ਨੇੜ੍ਹੇ ਉਨ੍ਹਾਂ ਪਰਿਵਾਰ ਦੇ ਨੇੜ੍ਹੇ। ਜੇਕਰ ਪਰਿਵਾਰ ਦੇ ਨੇੜ੍ਹੇ ਨਹੀਂ ਹੋਵੋਗੇ ਤਾਂ ਮਾਲਾ ਵਿੱਚ ਵੀ ਨਹੀਂ ਆਵੋਗੇ। ਅੱਛਾ!

ਵਰਦਾਨ:-
ਇਸ ਅੰਤਿਮ ਜਨਮ ਵਿੱਚ ਮਿਲੀ ਹੋਈ ਸਭ ਪਾਵਰਾਂ ਨੂੰ ਯੂਜ਼ ਕਰਨ ਵਾਲੇ ਵਿਲ ਪਾਵਰ ਸੰਪੰਨ ਭਵ

ਇਹ ਸਵੀਟ ਡਰਾਮਾ ਬਹੁਤ ਵਧੀਆ ਬਣਿਆ ਬਣਾਇਆ ਹੈ, ਇਸ ਨੂੰ ਕੋਈ ਬਦਲ ਨਹੀਂ ਸਕਦਾ। ਪਰ ਡਰਾਮੇ ਵਿੱਚ ਇਸ ਸ੍ਰੇਸ਼ਠ ਬ੍ਰਾਹਮਣ ਜੀਵਨ ਨੂੰ ਬਹੁਤ ਹੀ ਪਾਵਰ ਮਿਲੀ ਹੋਈ ਹੈ। ਬਾਪ ਨੇ ਵਿਲ ਕੀਤਾ ਹੈ ਇਸਲਈ ਵਿਲ ਪਾਵਰ ਹੈ। ਇਸ ਪਾਵਰ ਨੂੰ ਯੂਜ਼ ਕਰੋ - ਜਦੋਂ ਚਾਹੋ ਇਸ ਬੰਧਨ ਤੋਂ ਨਿਆਰੇ ਕਰਮਾਤੀਤ ਸਥਿਤੀ ਵਿੱਚ ਸਥਿਤ ਹੋ ਜਾਵੋ। ਨਿਆਰਾ ਹਾਂ, ਮਾਲਿਕ ਹਾਂ, ਬਾਪ ਦੁਆਰਾ ਨਿਮਿਤ ਆਤਮਾ ਹਾਂ - ਇਸ ਸਮ੍ਰਿਤੀ ਨਾਲ ਮਨ ਬੁੱਧੀ ਨੂੰ ਇਕਾਗਰ ਕਰ ਲਵੋ ਤਾਂ ਕਹਾਂਗੇ ਵਿਲ ਪਾਵਰ ਸੰਪੰਨ।

ਸਲੋਗਨ:-
ਦਿਲ ਨਾਲ ਸੇਵਾ ਕਰੋ ਤਾਂ ਦੁਆਵਾਂ ਦਾ ਖਾਤਾ ਖੁੱਲ ਜਾਵੇਗਾ।