17.11.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ - ਬਾਪ ਆਏ ਹਨ ਵਾਈਸਲੈਸ ਦੁਨੀਆਂ ਬਣਾਉਣ, ਤੁਹਾਡੇ ਕਰੈਕਟਰ ਸੁਧਾਰਨ, ਤੁਸੀਂ ਭਰਾ - ਭਰਾ ਹੋ ਤਾਂ ਤੁਹਾਡੀ ਦ੍ਰਿਸ਼ਟੀ ਬਹੁਤ ਸ਼ੁੱਧ ਹੋਣੀ ਚਾਹੀਦੀ ਹੈ"

ਪ੍ਰਸ਼ਨ:-
ਤੁਸੀਂ ਬੱਚੇ ਬੇਫਿਕਰ ਬਾਦਸ਼ਾਹ ਹੋ ਫਿਰ ਵੀ ਤੁਹਾਨੂੰ ਇੱਕ ਮੂਲ ਫਿਕਰਾਤ ਜਰੂਰ ਹੋਣੀ ਚਾਹੀਦੀ ਹੈ - ਕਿਹੜੀ?

ਉੱਤਰ:-
ਅਸੀਂ ਪਤਿਤ ਤੋਂ ਪਾਵਨ ਕਿਵੇਂ ਬਣੀਏ - ਇਹ ਹੈ ਮੂਲ ਫਿਕਰਾਤ। ਇਵੇਂ ਨਾ ਹੋਵੇ ਬਾਪ ਦਾ ਬਣ ਕੇ ਫਿਰ ਬਾਪ ਦੇ ਅੱਗੇ ਸਜ਼ਾਵਾਂ ਖਾਣੀਆਂ ਪਵੇ। ਸਜ਼ਾਵਾਂ ਤੋਂ ਛੁੱਟਣ ਦੀ ਫਿਕਰਾਤ ਰਹੇ, ਨਹੀਂ ਤਾਂ ਉਸ ਸਮੇਂ ਬਹੁਤ ਲੱਜਾ ਆਏਗੀ। ਬਾਕੀ ਤੁਸੀਂ ਬੇਪਰਵਾਹ ਬਾਦਸ਼ਾਹ ਹੋ, ਸਭ ਨੂੰ ਬਾਪ ਦਾ ਪਰਿਚੈ ਦੇਣਾ ਹੈ। ਕੋਈ ਸਮਝਦਾ ਹੈ ਤਾਂ ਬੇਹੱਦ ਦਾ ਮਾਲਿਕ ਬਣਦਾ, ਨਹੀਂ ਸਮਝਦਾ ਹੈ ਤਾਂ ਉਸ ਦੀ ਤਕਦੀਰ। ਤੁਹਾਨੂੰ ਪਰਵਾਹ ਨਹੀਂ।

ਓਮ ਸ਼ਾਂਤੀ
ਰੂਹਾਨੀ ਬਾਪ ਜਿਸ ਦਾ ਨਾਮ ਸ਼ਿਵ ਹੈ, ਉਹ ਬੈਠ ਆਪਣੇ ਬੱਚਿਆਂ ਨੂੰ ਸਮਝਾਉਂਦੇ ਹਨ। ਰੂਹਾਨੀ ਬਾਪ ਸਾਰਿਆਂ ਦਾ ਇੱਕ ਹੀ ਹੈ। ਪਹਿਲੇ - ਪਹਿਲੇ ਇਹ ਗੱਲ ਸਮਝਾਉਣੀ ਹੈ ਤਾਂ ਫਿਰ ਅੱਗੇ ਸਮਝਾਉਣਾ ਸਹਿਜ ਹੋਵੇਗਾ। ਜੇਕਰ ਬਾਪ ਦਾ ਪਰਿਚੈ ਹੀ ਨਹੀਂ ਮਿਲਿਆ ਹੋਵੇਗਾ ਤਾਂ ਪ੍ਰਸ਼ਨ ਕਰਦੇ ਰਹਿਣਗੇ। ਪਹਿਲੇ - ਪਹਿਲੇ ਤਾਂ ਇਹ ਨਿਸ਼ਚਾ ਕਰਾਉਣਾ ਹੈ। ਸਾਰੀ ਦੁਨੀਆਂ ਨੂੰ ਇਹ ਪਤਾ ਨਹੀਂ ਹੈ ਕਿ ਗੀਤਾ ਦਾ ਭਗਵਾਨ ਕੌਣ ਹੈ। ਉਹ ਕ੍ਰਿਸ਼ਨ ਦੇ ਲਈ ਕਹਿ ਦਿੰਦੇ ਹਨ, ਅਸੀਂ ਕਹਿੰਦੇ ਪਰਮਪਿਤਾ ਪਰਮਾਤਮਾ ਸ਼ਿਵ ਗੀਤਾ ਦਾ ਭਗਵਾਨ ਹੈ। ਉਹ ਹੀ ਗਿਆਨ ਦਾ ਸਾਗਰ ਹੈ। ਮੁਖ ਹੈ ਸ੍ਰਵਸ਼ਾਸਤਰ ਮਈ ਸ਼ਿਰੋਮਣੀ ਗੀਤਾ। ਭਗਵਾਨ ਦੇ ਲਈ ਹੀ ਕਹਿੰਦੇ ਹਨ - ਹੇ ਪ੍ਰਭੂ ਤੇਰੀ ਗਤ ਮਤ ਨਿਆਰੀ। ਕ੍ਰਿਸ਼ਨ ਦੇ ਲਈ ਇਵੇਂ ਨਹੀਂ ਕਹਿਣਗੇ। ਬਾਪ ਜੋ ਸੱਤ ਹੈ ਉਹ ਜਰੂਰ ਸੱਤ ਹੀ ਸੁਣਾਉਣਗੇ। ਦੁਨੀਆਂ ਪਹਿਲੇ ਨਵੀਂ ਸਤੋਪ੍ਰਧਾਨ ਸੀ । ਹੁਣ ਦੁਨੀਆਂ ਪੁਰਾਣੀ ਤਮੋਪ੍ਰਧਾਨ ਹੈ। ਦੁਨੀਆਂ ਨੂੰ ਬਦਲਣ ਵਾਲਾ ਇੱਕ ਬਾਪ ਹੀ ਹੈ। ਬਾਪ ਕਿਵੇਂ ਬਦਲਦੇ ਹੈ ਉਹ ਵੀ ਸਮਝਾਉਣਾ ਚਾਹੀਦਾ ਹੈ। ਆਤਮਾ ਜਦੋਂ ਸਤੋਪ੍ਰਧਾਨ ਬਣੇ ਉਦੋਂ ਦੁਨੀਆਂ ਵੀ ਸਤੋਪ੍ਰਧਾਨ ਸਥਾਪਨ ਹੋਵੇ। ਪਹਿਲੇ - ਪਹਿਲੇ ਤੁਸੀਂ ਬੱਚਿਆਂ ਨੂੰ ਅੰਤਰਮੁਖੀ ਹੋਣਾ ਹੈ। ਜਾਸਤੀ ਤੀਕ - ਤੀਕ ਨਹੀਂ ਕਰਨੀ ਹੈ। ਅੰਦਰ ਘੁਸਦੇ ਹਨ ਤਾਂ ਬਹੁਤ ਚਿੱਤਰ ਵੇਖ ਪੁੱਛਦੇ ਹੀ ਰਹਿੰਦੇ ਹਨ। ਪਹਿਲੇ - ਪਹਿਲੇ ਸਮਝਾਉਣੀ ਹੀ ਇੱਕ ਗੱਲ ਚਾਹੀਦੀ ਹੈ। ਜਾਸਤੀ ਪੁੱਛਣ ਦੀ ਮਾਰਜਿਨ ਨਾ ਮਿਲੇ। ਬੋਲੋ, ਪਹਿਲੇ ਤਾਂ ਇੱਕ ਗੱਲ ਤੇ ਨਿਸ਼ਚਾ ਕਰੋ ਫਿਰ ਅੱਗੇ ਸਮਝਾਵੋ ਫਿਰ ਤੁਸੀਂ 84 ਜਨਮਾਂ ਦੇ ਚੱਕਰ ਤੇ ਲੈ ਕੇ ਆ ਸਕਦੇ ਹੋ। ਬਾਪ ਕਹਿੰਦੇ ਹਨ ਮੈ ਬਹੁਤ ਜਨਮਾਂ ਦੇ ਅੰਤ ਵਿੱਚ ਪ੍ਰਵੇਸ਼ ਕਰਦਾ ਹਾਂ। ਇਨ੍ਹਾਂ ਨੂੰ ਹੀ ਬਾਪ ਕਹਿੰਦੇ ਹਨ - ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। ਬਾਪ ਸਾਨੂੰ ਪ੍ਰਜਾਪਿਤਾ ਬ੍ਰਹਮਾ ਦੁਆਰਾ ਸਮਝਾਉਂਦੇ ਹਨ। ਪਹਿਲੇ - ਪਹਿਲੇ ਅਲਫ਼ ਤੇ ਹੀ ਸਮਝਾਉਂਦੇ ਹਨ। ਅਲਫ਼ ਸਮਝਣ ਨਾਲ ਫਿਰ ਕੋਈ ਸੰਸ਼ੇ ਨਹੀਂ ਹੋਵੇਗਾ। ਬੋਲੋ ਬਾਪ ਸੱਤ ਹੈ, ਉਹ ਵੀ ਅਸੱਤ ਨਹੀਂ ਸੁਣਾਉਂਦੇ। ਬੇਹੱਦ ਦਾ ਬਾਪ ਹੀ ਰਾਜਯੋਗ ਸਿਖਾਉਂਦੇ ਹਨ। ਸ਼ਿਵਰਾਤ੍ਰੀ ਗਾਈ ਜਾਂਦੀ ਹੈ ਤਾਂ ਜਰੂਰ ਸ਼ਿਵ ਇੱਥੇ ਆਏ ਹੋਣਗੇ ਨਾ। ਜਿਵੇਂ ਕ੍ਰਿਸ਼ਨ ਜਯੰਤੀ ਵੀ ਇੱਥੇ ਮਨਾਉਂਦੇ ਹਨ। ਕਹਿੰਦੇ ਹਨ ਮੈਂ ਬ੍ਰਹਮਾ ਦੁਆਰਾ ਸਥਾਪਨਾ ਕਰਦਾ ਹਾਂ। ਉਸ ਇੱਕ ਹੀ ਨਿਰਾਕਾਰ ਬਾਪ ਦੇ ਸਭ ਬੱਚੇ ਹਨ। ਤੁਸੀਂ ਵੀ ਉਨ੍ਹਾਂ ਦੀ ਔਲਾਦ ਹੋ ਅਤੇ ਫਿਰ ਪ੍ਰਜਾਪਿਤਾ ਬ੍ਰਹਮਾ ਦੀ ਵੀ ਔਲਾਦ ਹੋ। ਪ੍ਰਜਾਪਿਤਾ ਬ੍ਰਹਮਾ ਦੁਆਰਾ ਸਥਾਪਨਾ ਕੀਤੀ ਤਾਂ ਜਰੂਰ ਬ੍ਰਾਹਮਣ - ਬ੍ਰਾਹਮਣੀਆਂ ਹੋਣਗੇ। ਭੈਣ - ਭਰਾ ਹੋ ਗਏ, ਇਸ ਵਿੱਚ ਪਵਿੱਤਰਤਾ ਰਹਿੰਦੀ ਹੈ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਪਵਿੱਤਰ ਰਹਿਣ ਦੀ ਇਹ ਹੈ ਭੀਤਿ। ਭੈਣ - ਭਰਾ ਹੈ ਤਾਂ ਕਦੀ ਕ੍ਰਿਮੀਨਲ ਦ੍ਰਿਸ਼ਟੀ ਨਹੀਂ ਹੋਣੀ ਚਾਹੀਦੀ ਹੈ। 21 ਜਨਮ ਦ੍ਰਿਸ਼ਟੀ ਸੁਧਰ ਜਾਂਦੀ ਹੈ। ਬਾਪ ਹੀ ਬੱਚਿਆਂ ਨੂੰ ਸਿੱਖਿਆ ਦੇਣਗੇ ਨਾ। ਕਰੈਕਟਰ ਸੁਧਾਰਦੇ ਹਨ। ਹੁਣ ਸਾਰੀ ਦੁਨੀਆਂ ਦੇ ਕਰੈਕਟਰ ਸੁਧਰਨੇ ਹਨ। ਇਸ ਪੁਰਾਣੀ ਪਤਿਤ ਦੁਨੀਆਂ ਵਿੱਚ ਕੋਈ ਕਰੈਕਟਰ ਨਹੀਂ। ਸਭ ਵਿੱਚ ਵਿਕਾਰ ਹੈ। ਇਹ ਹੈ ਪਤਿਤ ਵਿਸ਼ਸ਼ ਦੁਨੀਆਂ। ਫਿਰ ਵਾਈਸਲੈਸ ਦੁਨੀਆਂ ਕਿਵੇਂ ਬਣੇਗੀ? ਸਿਵਾਏ ਬਾਪ ਦੇ ਕੋਈ ਬਣਾ ਨਾ ਸਕੇ। ਹੁਣ ਬਾਪ ਪਵਿੱਤਰ ਬਣਾ ਰਹੇ ਹਨ। ਇਹ ਹੈ ਸਭ ਗੁਪਤ ਗੱਲਾਂ। ਅਸੀਂ ਆਤਮਾ ਹਾਂ, ਆਤਮਾ ਨੂੰ ਪਰਮਾਤਮਾ ਬਾਪ ਨਾਲ ਮਿਲਣਾ ਹੈ। ਸਭ ਪੁਰਸ਼ਾਰਥ ਕਰਦੇ ਹੀ ਹੈ ਭਗਵਾਨ ਨਾਲ ਮਿਲਣ ਦੇ ਲਈ। ਭਗਵਾਨ ਇੱਕ ਨਿਰਾਕਾਰ ਹੈ। ਲਿਬ੍ਰੇਟਰ, ਗਾਈਡ ਵੀ ਪ੍ਰਮਾਤਮਾ ਨੂੰ ਹੀ ਕਿਹਾ ਜਾਂਦਾ ਹੈ। ਦੂਜੇ ਧਰਮ ਵਾਲੇ ਕਿਸੇ ਨੂੰ ਲਿਬ੍ਰੇਟਰ, ਗਾਈਡ ਨਹੀਂ ਕਹਿਣਗੇ। ਪਰਮਪਿਤਾ ਪਰਮਾਤਮਾ ਹੀ ਆਕੇ ਲਿਬ੍ਰੇਟਰ ਕਰਦੇ ਹਨ ਮਤਲਬ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਾਉਂਦੇ ਹਨ। ਗਾਈਡ ਵੀ ਕਰਦੇ ਹਨ ਤਾਂ ਪਹਿਲੇ - ਪਹਿਲੇ ਇਹ ਇੱਕ ਹੀ ਗੱਲ ਬੁੱਧੀ ਵਿੱਚ ਬਿਠਾਓ। ਜੇ ਨਾ ਸਮਝਣ ਤਾਂ ਛੱਡ ਦੇਣਾ ਚਾਹੀਦਾ ਹੈ। ਅਲਫ਼ ਨੂੰ ਨਹੀਂ ਸਮਝਿਆ ਤਾਂ ਬੇ ਤੋਂ ਕੀ ਫਾਇਦਾ, ਭਾਵੇਂ ਚਲੇ ਜਾਣ। ਤੁਸੀਂ ਮੁੰਝੋਂ ਨਹੀਂ। ਤੁਸੀਂ ਬੇਪਰਵਾਹ ਬਾਦਸ਼ਾਹ ਹੋ। ਅਸੁਰਾਂ ਦੇ ਵਿਘਨ ਪੈਣੇ ਹੀ ਹਨ। ਇਹ ਹੈ ਹੀ ਰੁਦ੍ਰ ਗਿਆਨ ਯੱਗ। ਤਾਂ ਪਹਿਲੇ - ਪਹਿਲੇ ਬਾਪ ਦਾ ਪਰਿਚੈ ਦੇਣਾ ਹੈ। ਬਾਪ ਕਹਿੰਦੇ ਹਨ ਮਨਮਨਾਭਵ। ਜਿੰਨਾ ਪੁਰਸ਼ਾਰਥ ਕਰਨਗੇ ਉਸ ਅਨੁਸਾਰ ਪਦ ਪਾਉਣਗੇ। ਆਦਿ ਸਨਾਤਨ ਦੇਵ - ਦੇਵੀ ਧਰਮ ਦਾ ਰਾਜ ਸਥਾਪਨ ਹੋ ਰਿਹਾ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਦੀ ਡਾਇਨੈਸਟੀ ਹੈ। ਹੋਰ ਧਰਮ ਵਾਲੇ ਕੋਈ ਡਾਇਨੈਸਟੀ ਸਥਾਪਨ ਨਹੀਂ ਕਰਦੇ ਹਨ। ਬਾਪ ਤਾਂ ਆਕੇ ਸਭ ਨੂੰ ਮੁਕਤ ਕਰਦੇ ਹਨ। ਫਿਰ ਆਪਣੇ - ਆਪਣੇ ਸਮੇਂ ਤੇ - ਹੋਰ ਹੋਰ ਧਰਮ ਸਥਾਪਕਾਂ ਨੂੰ ਆਕੇ ਆਪਣਾ ਧਰਮ ਸਥਾਪਨ ਕਰਨਾ ਹੈ। ਵ੍ਰਿਧੀ ਹੋਣੀ ਹੈ। ਪਤਿਤ ਬਣਨਾ ਹੀ ਹੈ। ਪਤਿਤ ਤੋਂ ਪਾਵਨ ਬਣਾਉਣਾ ਇਹ ਤਾਂ ਬਾਪ ਦਾ ਹੀ ਕੰਮ ਹੈ। ਉਹ ਤਾਂ ਸਿਰਫ ਆਕੇ ਧਰਮ ਸਥਾਪਨ ਕਰਨਗੇ। ਉਸ ਵਿੱਚ ਵਡਿਆਈ ਦੀ ਗੱਲ ਹੀ ਨਹੀਂ। ਮਹਿਮਾ ਹੈ ਹੀ ਇੱਕ ਦੀ। ਉਹ ਤਾਂ ਕ੍ਰਾਇਸਟ ਦੇ ਪਿਛਾੜੀ ਕਿੰਨਾ ਕਰਦੇ ਹਨ। ਉਨ੍ਹਾਂਨੂੰ ਵੀ ਸਮਝਾਇਆ ਜਾਵੇ ਲਿਬ੍ਰੇਟਰ ਗਾਈਡ ਗੌਡ ਫਾਦਰ ਹੀ ਹੈ। ਬਾਕੀ ਗੌਡ ਫਾਦਰ ਨੇ ਕੀ ਕੀਤਾ? ਉਨ੍ਹਾਂ ਦੇ ਪਿਛਾੜੀ ਕ੍ਰਿਸ਼ਚਨ ਧਰਮ ਦੀਆਂ ਆਤਮਾਵਾਂ ਆਉਂਦੀਆਂ ਰਹਿੰਦੀਆਂ ਹਨ, ਥਲੇ ਉਤਰਦੀਆਂ ਰਹਿੰਦੀਆਂ ਹਨ। ਦੁੱਖ ਤੋਂ ਛੁਡਾਉਣ ਵਾਲਾ ਤਾਂ ਇੱਕ ਹੀ ਬਾਪ ਹੈ। ਇਹ ਸਭ ਪੁਆਇੰਟਸ ਬੁੱਧੀ ਵਿੱਚ ਚੰਗੀ ਰੀਤੀ ਧਾਰਨ ਕਰਨੀਆਂ ਹਨ। ਇੱਕ ਗੌਡ ਨੂੰ ਹੀ ਮਰਸੀਫੁਲ ਕਿਹਾ ਜਾਂਦਾ ਹੈ। ਕ੍ਰਾਇਸਟ ਕੋਈ ਦਇਆ ਨਹੀਂ ਕਰਦੇ। ਇੱਕ ਵੀ ਮਨੁੱਖ ਕਿਸੇ ਤੇ ਮਰਸੀ ਨਹੀਂ ਕਰਦੇ। ਮਰਸੀ ਹੁੰਦੀ ਹੈ ਬੇਹੱਦ ਦੀ। ਇੱਕ ਬਾਪ ਹੀ ਸਭ ਤੇ ਰਹਿਮ ਕਰਦੇ ਹਨ। ਸਤਯੁਗ ਵਿੱਚ ਸਭ ਸੁਖ - ਸ਼ਾਂਤੀ ਵਿੱਚ ਰਹਿੰਦੇ ਹਨ। ਦੁੱਖ ਦੀ ਗੱਲ ਹੀ ਨਹੀਂ। ਬੱਚੇ ਇੱਕ ਗੱਲ ਅਲਫ਼ ਤੇ ਕਿਸੇ ਨੂੰ ਨਿਸ਼ਚੈ ਕਰਾਉਂਦੇ ਨਹੀਂ, ਹੋਰ - ਹੋਰ ਗੱਲਾਂ ਵਿੱਚ ਚਲੇ ਜਾਂਦੇ ਹਨ ਫਿਰ ਕਹਿੰਦੇ ਗਲਾ ਹੀ ਖਰਾਬ ਹੋ ਗਿਆ। ਪਹਿਲੇ - ਪਹਿਲੇ ਬਾਪ ਦਾ ਪਰਿਚੈ ਦੇਣਾ ਹੈ। ਤੁਸੀਂ ਹੋਰ ਗੱਲਾਂ ਵਿੱਚ ਜਾਓ ਹੀ ਨਹੀਂ। ਬੋਲੋ, ਬਾਪ ਤਾਂ ਸੱਤ ਬੋਲਣਗੇ ਨਾ। ਸਾਨੂੰ ਬੀ. ਕੇ. ਨੂੰ ਬਾਪ ਹੀ ਸੁਣਾਉਂਦੇ ਹਨ। ਇਹ ਚਿੱਤਰ ਸਭ ਉਸ ਨੇ ਬਣਵਾਏ ਹਨ, ਇਸ ਵਿੱਚ ਸੰਸ਼ੇ ਨਹੀਂ ਲਿਆਉਣਾ ਚਾਹੀਦਾ ਹੈ। ਸੰਸ਼ੇਬੁਧੀ ਵਿਸ਼ੰਤੀ। ਪਹਿਲੇ ਤੁਸੀਂ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਹੋਰ ਕੋਈ ਉਪਾਏ ਨਹੀਂ। ਪਤਿਤ - ਪਾਵਨ ਤਾਂ ਇੱਕ ਹੀ ਹੈ ਨਾ। ਬਾਪ ਕਹਿੰਦੇ ਹਨ ਦੇਹ ਦੇ ਸਭ ਸੰਬੰਧ ਛੱਡ ਮਾਮੇਕਮ ਯਾਦ ਕਰੋ। ਬਾਪ ਜਿਸ ਵਿੱਚ ਪ੍ਰਵੇਸ਼ ਕਰਦੇ ਹਨ, ਉਨ੍ਹਾਂ ਨੂੰ ਵੀ ਫਿਰ ਪੁਰਸ਼ਾਰਥ ਕਰ ਸਤੋਪ੍ਰਧਾਨ ਬਣਨਾ ਹੈ। ਬਣਨਗੇ ਪੁਰਸ਼ਾਰਥ ਨਾਲ ਫਿਰ ਬ੍ਰਹਮਾ ਅਤੇ ਵਿਸ਼ਨੂੰ ਦਾ ਕਨੈਕਸ਼ਨ ਵੀ ਦੱਸਦੇ ਹਨ। ਬਾਪ ਤੁਸੀਂ ਬ੍ਰਾਹਮਣਾਂ ਨੂੰ ਰਾਜਯੋਗ ਸਿਖਾਉਂਦੇ ਹਨ ਤਾਂ ਤੁਸੀਂ ਵਿਸ਼ਨੂੰਪੁਰੀ ਦੇ ਮਾਲਿਕ ਬਣਦੇ ਹੋ। ਫਿਰ ਤੁਸੀਂ ਹੀ 84 ਜਨਮ ਲੈ ਅੰਤ ਵਿੱਚ ਸ਼ੂਦ੍ਰ ਬਣਦੇ ਹੋ। ਫਿਰ ਬਾਪ ਆਕੇ ਸ਼ੂਦ੍ਰ ਤੋਂ ਬ੍ਰਾਹਮਣ ਬਣਾਉਂਦੇ ਹਨ। ਇਵੇਂ ਹੋਰ ਕੋਈ ਦੱਸ ਨਾ ਸਕੇ। ਪਹਿਲੀ - ਪਹਿਲੀ ਗੱਲ ਹੈ ਬਾਪ ਦਾ ਪਰਿਚੈ ਦੇਣਾ। ਬਾਪ ਕਹਿੰਦੇ ਹਨ ਮੈਨੂੰ ਹੀ ਪਤਿਤਾਂ ਨੂੰ ਪਾਵਨ ਬਣਾਉਣ ਇੱਥੇ ਆਉਣਾ ਪੈਂਦਾ ਹੈ। ਇਵੇਂ ਨਹੀਂ ਕਿ ਉਪੱਰ ਤੋਂ ਪ੍ਰੇਰਨਾ ਦਿੰਦਾ ਹਾਂ। ਇਨ੍ਹਾਂ ਦਾ ਹੀ ਨਾਮ ਹੈ ਭਗੀਰਥ। ਤਾਂ ਜਰੂਰ ਇਨ੍ਹਾਂ ਵਿੱਚ ਹੀ ਪ੍ਰਵੇਸ਼ ਕਰਨਗੇ। ਇਹ ਹੈ ਵੀ ਬਹੁਤ ਜਨਮਾਂ ਦੇ ਅੰਤ ਦਾ ਜਨਮ। ਫਿਰ ਸਤੋਪ੍ਰਧਾਨ ਬਣਦੇ ਹਨ। ਉਸ ਦੇ ਲਈ ਬਾਪ ਯੁਕਤੀ ਦੱਸਦੇ ਹਨ ਕਿ ਆਪਣੇ ਨੂੰ ਆਤਮਾ ਸਮਝ ਮਾਮੇਕਮ ਯਾਦ ਕਰੋ। ਮੈਂ ਹੀ ਸ੍ਰਵਸ਼ਕਤੀਮਾਨ ਹਾਂ। ਮੈਨੂੰ ਯਾਦ ਕਰਨ ਨਾਲ ਤੁਹਾਡੇ ਵਿੱਚ ਸ਼ਕਤੀ ਆਏਗੀ। ਤੁਸੀਂ ਵਿਸ਼ਵ ਦੇ ਮਾਲਿਕ ਬਣੋਂਗੇ। ਇਹ ਲਕਸ਼ਮੀ - ਨਾਰਾਇਣ ਦਾ ਵਰਸਾ ਇਨ੍ਹਾਂ ਨੂੰ ਬਾਪ ਤੋਂ ਮਿਲਿਆ ਹੈ। ਕਿਵੇਂ ਮਿਲਿਆ ਉਹ ਸਮਝਾਉਂਦੇ ਹਨ। ਪ੍ਰਦਰਸ਼ਨੀ, ਮਿਯੂਜ਼ਿਅਮ ਆਦਿ ਵਿੱਚ ਵੀ ਤੁਸੀਂ ਕਹਿ ਦੇਵੋ ਕਿ ਪਹਿਲੇ ਇੱਕ ਗੱਲ ਨੂੰ ਸਮਝੋ, ਫਿਰ ਹੋਰ ਗੱਲਾਂ ਵਿੱਚ ਜਾਣਾ। ਇਹ ਬਹੁਤ ਜਰੂਰੀ ਹੈ ਸਮਝਣਾ। ਨਹੀਂ ਤਾਂ ਤੁਸੀਂ ਦੁੱਖ ਤੋਂ ਛੁਟ ਨਹੀਂ ਸਕੋਂਗੇ। ਪਹਿਲੇ ਜਦੋਂ ਤੱਕ ਨਿਸ਼ਚਾ ਨਹੀਂ ਕੀਤਾ ਹੈ ਤਾਂ ਤੁਸੀਂ ਕੁਝ ਸਮਝ ਨਹੀਂ ਸਕੋਂਗੇ। ਇਸ ਸਮੇਂ ਹੈ ਹੀ ਭ੍ਰਿਸ਼ਟਾਚਾਰੀ ਦੁਨੀਆਂ। ਦੇਵੀ - ਦੇਵਤਾਵਾਂ ਦੀ ਦੁਨੀਆਂ ਸ਼੍ਰੇਸ਼ਠਾਚਾਰੀ ਸੀ। ਇਵੇਂ - ਇਵੇਂ ਸਮਝਾਉਣਾ ਹੈ। ਮਨੁੱਖਾਂ ਦੀ ਨਬਜ਼ ਵੀ ਵੇਖਣੀ ਚਾਹੀਦੀ ਹੈ - ਕੁਝ ਸਮਝਦਾ ਹੈ ਜਾਂ ਤਵਾਈ ਹੈ? ਜੇ ਤਵਾਈ ਹੈ ਤਾਂ ਫਿਰ ਛੱਡ ਦੇਣਾ ਚਾਹੀਦਾ ਹੈ। ਟਾਈਮ ਵੇਸਟ ਨਹੀਂ ਕਰਨਾ ਚਾਹੀਦਾ ਹੈ। ਚਾਤ੍ਰਕ, ਪਾਤਰ ਨੂੰ ਪਰਖਣ ਦੀ ਵੀ ਬੁੱਧੀ ਚਾਹੀਦੀ ਹੈ। ਜੋ ਸਮਝ ਵਾਲਾ ਹੋਵੇਗਾ ਉਨ੍ਹਾਂ ਦਾ ਚਿਹਰਾ ਹੀ ਬਦਲ ਜਾਏਗਾ। ਪਹਿਲੇ - ਪਹਿਲੇ ਤਾਂ ਖੁਸ਼ੀ ਦੀ ਗੱਲ ਦੇਣੀ ਹੈ। ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਮਿਲਦਾ ਹੈ ਨਾ। ਬਾਬਾ ਜਾਣਦੇ ਹਨ ਯਾਦ ਦੀ ਯਾਤਰਾ ਵਿੱਚ ਬੱਚੇ ਬਹੁਤ ਢਿੱਲੇ ਹਨ। ਬਾਪ ਨੂੰ ਯਾਦ ਕਰਨ ਦੀ ਮਿਹਨਤ ਹੈ। ਉਸ ਵਿੱਚ ਹੀ ਮਾਇਆ ਬਹੁਤ ਵਿਘਨ ਪਾਉਂਦੀ ਹੈ। ਇਹ ਵੀ ਖੇਡ ਬਣਿਆ ਹੋਇਆ ਹੈ। ਬਾਪ ਬੈਠ ਸਮਝਾਉਂਦੇ ਹਨ - ਕਿਵੇਂ ਇਹ ਖੇਡ ਬਣਾ - ਬਣਾਇਆ ਹੈ। ਦੁਨੀਆਂ ਦੇ ਮਨੁੱਖ ਤਾਂ ਰਿੰਚਕ ਵੀ ਨਹੀਂ ਜਾਣਦੇ।

ਬਾਪ ਦੀ ਯਾਦ ਵਿੱਚ ਰਹਿਣ ਨਾਲ ਤੁਸੀਂ ਕਿਸੇ ਨੂੰ ਸਮਝਾਉਣ ਵਿੱਚ ਵੀ ਇਕਰਸ ਹੋਵੋਗੇ। ਨਹੀਂ ਤਾਂ ਕੁਝ ਨਾ ਕੁਝ ਨੁਕਸ (ਕਮੀ) ਨਿਕਾਲਦੇ ਰਹਿਣਗੇ। ਬਾਬਾ ਕਹਿੰਦੇ ਹਨ ਤੁਸੀਂ ਜਾਸਤੀ ਕੁਝ ਵੀ ਤਕਲੀਫ ਨਾ ਲਵੋ। ਸਥਾਪਨਾ ਤਾਂ ਜਰੂਰ ਹੋਣੀ ਹੀ ਹੈ। ਭਾਵੀ ਨੂੰ ਕੋਈ ਵੀ ਟਾਲ ਨਹੀਂ ਸਕਦੇ। ਹੁੱਲਾਸ ਵਿੱਚ ਰਹਿਣਾ ਚਾਹੀਦਾ ਹੈ। ਬਾਪ ਤੋਂ ਅਸੀਂ ਬੇਹੱਦ ਦਾ ਵਰਸਾ ਲੈ ਰਹੇ ਹਾਂ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ। ਬਹੁਤ ਪ੍ਰੇਮ ਨਾਲ ਬੈਠ ਸਮਝਾਉਣਾ ਹੈ। ਬਾਪ ਨੂੰ ਯਾਦ ਕਰਦੇ ਪ੍ਰੇਮ ਵਿੱਚ ਅਥਰੂ ਆ ਜਾਣੇ ਚਾਹੀਦੇ ਹਨ। ਹੋਰ ਤਾਂ ਸਾਰੇ ਸੰਬੰਧ ਹੈ ਕਲਯੁਗੀ। ਇਹ ਹੈ ਰੂਹਾਨੀ ਬਾਪ ਦਾ ਸੰਬੰਧ। ਇਹ ਤੁਹਾਡੇ ਅਥਰੂ ਵੀ ਵਿਜੈਮਾਲਾ ਦੇ ਦਾਣੇ ਬਣਦੇ ਹਨ। ਬਹੁਤ ਥੋੜੇ ਹਨ - ਜੋ ਇਵੇਂ ਪ੍ਰੇਮ ਨਾਲ ਬਾਪ ਨੂੰ ਯਾਦ ਕਰਦੇ ਹਨ। ਕੋਸ਼ਿਸ਼ ਕਰ ਜਿੰਨਾ ਹੋ ਸਕੇ ਆਪਣਾ ਟਾਈਮ ਨਿਕਾਲ ਆਪਣੇ ਭਵਿੱਖ ਨੂੰ ਉੱਚਾ ਬਣਾਉਣਾ ਚਾਹੀਦਾ ਹੈ। ਪ੍ਰਦਰਸ਼ਨੀ ਵਿੱਚ ਇੰਨੇ ਢੇਰ ਬੱਚੇ ਨਹੀਂ ਹੋਣੇ ਚਾਹੀਦੇ ਹਨ। ਨਾ ਇੰਨੇ ਚਿੱਤਰਾਂ ਦੀ ਲੋੜ ਹੈ। ਨੰਬਰਵਨ ਚਿੱਤਰ ਹੈ ਗੀਤਾ ਦਾ ਭਗਵਾਨ ਕੌਣ? ਉਸ ਦੇ ਬਾਜੂ ਵਿੱਚ ਲਕਸ਼ਮੀ - ਨਾਰਾਇਣ ਦਾ, ਸੀੜੀ ਦਾ। ਬਸ। ਬਾਕੀ ਇੰਨੇ ਚਿੱਤਰ ਕੋਈ ਘੱਟ ਦੇ ਨਹੀਂ। ਤੁਸੀਂ ਬੱਚਿਆਂ ਨੂੰ ਜਿੰਨਾ ਹੋ ਸਕੇ ਯਾਦ ਦੀ ਯਾਤਰਾ ਨੂੰ ਵਧਾਉਣਾ ਹੈ। ਮੂਲ ਫਿਕਰਾਤ ਰੱਖਣੀ ਹੈ ਕਿ ਪਤਿਤ ਤੋਂ ਪਾਵਨ ਕਿਵੇਂ ਬਣੀਏ। ਬਾਬਾ ਦਾ ਬਣ ਕੇ ਅਤੇ ਫਿਰ ਬਾਬਾ ਦੇ ਅੱਗੇ ਜਾਕੇ ਸਜ਼ਾ ਖਾਈਏ ਇਹ ਤਾਂ ਬਹੁਤ ਦੁਰਗਤੀ ਦੀ ਗੱਲ ਹੈ। ਹੁਣ ਯਾਦ ਦੀ ਯਾਤਰਾ ਤੇ ਨਹੀਂ ਰਹਿਣਗੇ ਤਾਂ ਫਿਰ ਬਾਪ ਦੇ ਅੱਗੇ ਸਜ਼ਾ ਖਾਣ ਸਮੇਂ ਬਹੁਤ - ਬਹੁਤ ਲੱਜਾ ਆਏਗੀ। ਸਜ਼ਾ ਨਾ ਖਾਣੀ ਪਵੇ, ਇਹ ਸਭ ਤੋਂ ਜਾਸਤੀ ਫੁਰਨਾ ਰੱਖਣਾ ਹੈ। ਤੁਸੀਂ ਰੂਪ ਵੀ ਹੋ, ਬਸੰਤ ਵੀ ਹੋ। ਬਾਬਾ ਵੀ ਕਹਿੰਦੇ ਹਨ ਮੈ ਰੂਪ ਵੀ ਹਾਂ, ਬਸੰਤ ਵੀ ਹਾਂ। ਛੋਟੀ ਜਿਹੀ ਬਿੰਦੀ ਹਾਂ ਅਤੇ ਫਿਰ ਗਿਆਨ ਦਾ ਸਾਗਰ ਵੀ ਹਾਂ। ਤੁਹਾਡੀ ਆਤਮਾ ਵਿੱਚ ਸਾਰਾ ਗਿਆਨ ਭਰਦੇ ਹਨ। 84 ਜਨਮਾਂ ਦਾ ਸਾਰਾ ਰਾਜ਼ ਤੁਹਾਡੀ ਬੁੱਧੀ ਵਿੱਚ ਹੈ। ਤੁਸੀਂ ਗਿਆਨ ਦਾ ਸਵਰੂਪ ਬਣ ਗਿਆਨ ਦੀ ਬਾਰਿਸ਼ ਕਰਦੇ ਹੋ। ਗਿਆਨ ਦਾ ਇੱਕ - ਇੱਕ ਰਤਨ ਕਿੰਨਾ ਅਮੁੱਲ ਹੈ, ਇਨ੍ਹਾਂ ਦੀ ਵੈਲ੍ਯੂ ਕੋਈ ਕਰ ਨਾ ਸਕੇ ਇਸਲਈ ਬਾਬਾ ਕਹਿੰਦੇ ਹਨ ਪਦਮਾਪਦਮ ਭਾਗਿਆਸ਼ਾਲੀ। ਤੁਹਾਡੇ ਚਰਨਾਂ ਵਿੱਚ ਪਦਮ ਦੀ ਨਿਸ਼ਾਨੀ ਵੀ ਵਿਖਾਉਂਦੇ ਹਨ, ਇਨ੍ਹਾਂ ਨੂੰ ਕੋਈ ਸਮਝ ਨਾ ਸਕੇ। ਮਨੁੱਖ ਪਦਮਾਪਤੀ ਨਾਮ ਰੱਖਦੇ ਹਨ। ਸਮਝਦੇ ਹਨ ਇਨ੍ਹਾਂ ਦੇ ਕੋਲ ਬਹੁਤ ਧਨ ਹੈ। ਪਦਮਾਪਤੀ ਦਾ ਇੱਕ ਸਰਨੇਮ ਵੀ ਰੱਖਦੇ ਹਨ। ਬਾਪ ਸਭ ਗੱਲਾਂ ਸਮਝਾਉਂਦੇ ਹਨ। ਫਿਰ ਕਹਿੰਦੇ ਹਨ - ਮੂਲ ਗੱਲ ਹੈ ਕਿ ਬਾਪ ਨੂੰ ਹੋਰ 84 ਦੇ ਚੱਕਰ ਨੂੰ ਯਾਦ ਕਰੋ। ਇਹ ਨਾਲੇਜ ਭਾਰਤਵਾਸਿਆਂ ਦੇ ਲਈ ਹੀ ਹੈ। ਤੁਸੀਂ ਹੀ 84 ਜਨਮ ਲੈਂਦੇ ਹੋ। ਇਹ ਵੀ ਸਮਝ ਦੀ ਗੱਲ ਹੈ ਨਾ। ਹੋਰ ਕੋਈ ਸੰਨਿਆਸੀ ਆਦਿ ਨੂੰ ਸਵਦਰਸ਼ਨ ਚੱਕ੍ਰਧਾਰੀ ਵੀ ਨਹੀਂ ਕਹਾਂਗੇ। ਦੇਵਤਾਵਾਂ ਨੂੰ ਵੀ ਨਹੀਂ ਕਹਾਂਗੇ। ਦੇਵਤਾਵਾਂ ਵਿੱਚ ਗਿਆਨ ਹੁੰਦਾ ਹੀ ਨਹੀਂ। ਤੁਸੀਂ ਕਹੋਗੇ ਸਾਡੇ ਵਿੱਚ ਸਾਰਾ ਗਿਆਨ ਹੈ, ਇਨ੍ਹਾਂ ਲਕਸ਼ਮੀ - ਨਾਰਾਇਣ ਵਿੱਚ ਨਹੀਂ ਹੈ। ਬਾਪ ਤਾਂ ਅਸਲ ਗੱਲ ਸਮਝਾਉਂਦੇ ਹਨ ਨਾ।

ਇਹ ਕਿੰਨਾਂ ਵੱਡਾ ਵੰਡਰਫੁੱਲ ਹੈ। ਤੁਸੀਂ ਕਿੰਨੇ ਗੁਪਤ ਸਟੂਡੈਂਟ ਹੋ। ਤੁਸੀਂ ਕਹੋਗੇ ਅਸੀਂ ਪਾਠਸ਼ਾਲਾ ਵਿੱਚ ਜਾਂਦੇ ਹਾਂ, ਭਗਵਾਨ ਸਾਨੂੰ ਪੜ੍ਹਾਉਂਦੇ ਹਨ। ਏਮ ਆਬਜੈਕਟ ਕੀ ਹੈ? ਅਸੀਂ ਇਹ (ਲਕਸ਼ਮੀ - ਨਾਰਾਇਣ) ਬਣਾਂਗੇ। ਮਨੁੱਖ ਸੁਣ ਕੇ ਵੰਡਰ ਖਾਣਗੇ। ਅਸੀਂ ਆਪਣੇ ਹੈਡ ਆਫਿਸ ਵਿੱਚ ਜਾਂਦੇ ਹਾਂ। ਕੀ ਪੜ੍ਹਦੇ ਹੋ? ਮਨੁੱਖ ਤੋਂ ਦੇਵਤਾ, ਬੈਗਰ ਤੋਂ ਪ੍ਰਿੰਸ ਬਣਨ ਦੀ ਪੜ੍ਹਾਈ ਪੜ੍ਹ ਰਹੇ ਹੋ। ਤੁਹਾਡੇ ਚਿੱਤਰ ਵੀ ਫਸਟਕਲਾਸ ਹਨ। ਧਨ ਦਾਨ ਵੀ ਹਮੇਸ਼ਾ ਪਾਤਰ ਨੂੰ ਕੀਤਾ ਜਾਂਦਾ ਹੈ। ਪਾਤਰ ਤੁਹਾਨੂੰ ਕਿੱਥੇ ਮਿਲਣਗੇ? ਸ਼ਿਵ ਦੇ, ਲਕਸ਼ਮੀ - ਨਾਰਾਇਣ ਦੇ, ਰਾਮ - ਸੀਤਾ ਦੇ ਮੰਦਿਰਾਂ ਵਿੱਚ। ਉੱਥੇ ਜਾਕੇ ਤੁਸੀਂ ਉਨ੍ਹਾਂ ਦੀ ਸੇਵਾ ਕਰੋ। ਆਪਣਾ ਟਾਈਮ ਵੇਸਟ ਨਹੀਂ ਕਰੋ। ਗੰਗਾ ਨਦੀ ਤੇ ਵੀ ਜਾਕੇ ਤੁਸੀਂ ਸਮਝਾਓ - ਪਤਿਤ - ਪਾਵਨੀ ਗੰਗਾ ਹੈ ਜਾਂ ਪਰਮਪਿਤਾ ਪਰਮਾਤਮਾ ਹੈ? ਸਰਵ ਦੀ ਸਦਗਤੀ ਇਹ ਪਾਣੀ ਕਰੇਗਾ ਜਾਂ ਬੇਹੱਦ ਦਾ ਬਾਪ ਕਰੇਗਾ? ਤੁਸੀਂ ਇਸ ਤੇ ਚੰਗੀ ਰੀਤੀ ਸਮਝਾ ਸਕਦੇ ਹੋ। ਵਿਸ਼ਵ ਦਾ ਮਾਲਿਕ ਬਣਨ ਦਾ ਰਸਤਾ ਦੱਸਦੇ ਹੋ। ਦਾਨ ਕਰਦੇ ਹੋ, ਕੌਡੀ ਵਰਗੇ ਮਨੁੱਖ ਨੂੰ ਹੀਰੇ ਜਿਹਾ ਵਿਸ਼ਵ ਦਾ ਮਾਲਿਕ ਬਣਾਉਂਦੇ ਹੋ। ਭਾਰਤ ਵਿਸ਼ਵ ਦਾ ਮਾਲਿਕ ਸੀ ਨਾ। ਤੁਸੀਂ ਬ੍ਰਾਹਮਣਾਂ ਦਾ ਦੇਵਤਾਵਾਂ ਨਾਲੋਂ ਵੀ ਉੱਤਮ ਕੁਲ ਹੈ। ਇਹ ਬਾਬਾ ਤਾਂ ਸਮਝਦੇ ਹਨ - ਮੈਂ ਬਾਪ ਦਾ ਇੱਕ ਹੀ ਸਿਕਿਲੱਧਾ ਬੱਚਾ ਹਾਂ। ਬਾਬਾ ਨੇ ਮੇਰਾ ਇਹ ਸ਼ਰੀਰ ਲੋਨ ਤੇ ਲੀਤਾ ਹੈ। ਤੁਹਾਡੇ ਸਿਵਾਏ ਹੋਰ ਕੋਈ ਵੀ ਇਹ ਗੱਲਾਂ ਸਮਝ ਨਾ ਸਕਦੇ। ਬਾਬਾ ਦੀ ਸਾਡੇ ਤੇ ਸਵਾਰੀ ਹੋਈ ਹੈ। ਅਸੀਂ ਬਾਬਾ ਨੂੰ ਕੰਧੇ ਤੇ ਬਿਠਾਇਆ ਹੈ ਮਤਲਬ ਸ਼ਰੀਰ ਦਿੱਤਾ ਹੈ ਕਿ ਸਰਵਿਸ ਕਰੋ। ਉਨ੍ਹਾਂ ਦਾ ਏਵਜਾ ਫਿਰ ਉਹ ਕਿੰਨਾ ਦਿੰਦੇ ਹਨ। ਜੋ ਸਾਨੂੰ ਸਭ ਤੋਂ ਉੱਚ ਕੰਧੇ ਤੇ ਚੜ੍ਹਾਉਂਦੇ ਹਨ। ਨੰਬਰਵਨ ਲੈ ਜਾਂਦੇ ਹਨ। ਬਾਪ ਨੂੰ ਬੱਚੇ ਪਿਆਰੇ ਲੱਗਦੇ ਹਨ, ਤਾਂ ਉਨ੍ਹਾਂ ਨੂੰ ਕੰਧੇ ਤੇ ਚੜ੍ਹਾਉਂਦੇ ਹਨ ਨਾ। ਮਾਂ ਬੱਚੇ ਨੂੰ ਸਿਰਫ ਗੋਦ ਤੱਕ ਲੈਂਦੀ ਹੈ ਬਾਪ ਤਾਂ ਕੰਧੇ ਤੇ ਚੜ੍ਹਾਉਂਦੇ ਹਨ। ਪਾਠਸ਼ਾਲਾ ਨੂੰ ਕਦੀ ਕਲਪਨਾ ਨਹੀਂ ਕਿਹਾ ਜਾਂਦਾ ਹੈ। ਸਕੂਲ ਵਿੱਚ ਹਿਸਟ੍ਰੀ - ਜੋਗ੍ਰਾਫੀ ਪੜ੍ਹਦੇ ਹਨ ਤਾਂ ਕੀ ਉਹ ਕਲਪਨਾ ਹੋਈ? ਇਹ ਵੀ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਹੈ ਨਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਹੁਤ ਪਿਆਰ ਨਾਲ ਬੈਠ ਕੇ ਰੂਹਾਨੀ ਬਾਪ ਨੂੰ ਯਾਦ ਕਰਨਾ ਹੈ । ਯਾਦ ਵਿੱਚ ਪਿਆਰ ਦੇ ਅਥਰੂ ਆ ਜਾਣ ਤਾਂ ਉਹ ਅਥਰੂ ਵਿਜੈ ਮਾਲਾ ਦਾ ਦਾਣਾ ਬਣ ਜਾਣਗੇ। ਆਪਣਾ ਸਮੇਂ ਭਵਿੱਖ ਪ੍ਰਾਲਬੱਧ ਬਣਾਉਣ ਵਿੱਚ ਸਫਲ ਕਰਨਾ ਹੈ।

2. ਅੰਤਰਮੁਖੀ ਹੋ ਸਭ ਨੂੰ ਅਲਫ਼ ਦਾ ਪਰਿਚੈ ਦੇਣਾ ਹੈ, ਜ਼ਿਆਦਾ ਤੀਕ - ਤੀਕ ਨਹੀਂ ਕਰਨੀ ਹੈ। ਇਕ ਹੀ ਫੁਰਨਾ ਰਹੇ ਕਿ ਇਵੇਂ ਦਾ ਕੋਈ ਕੰਮ ਨਾ ਹੋਵੇ ਜਿਸ ਦੀ ਸਜ਼ਾ ਖਾਣੀ ਪਵੇ।

ਵਰਦਾਨ:-
ਸ਼ੁਭ ਭਾਵਨਾ ਨਾਲ ਸੇਵਾ ਕਰਨ ਵਾਲੇ ਬਾਪ ਸਮਾਨ ਅਪਕਾਰੀਆਂ ਤੇ ਵੀ ਉਪਕਾਰੀ ਭਵ:

ਜਿਵੇਂ ਬਾਪ ਅਪਕਾਰੀਆਂ ਤੇ ਉਪਕਾਰ ਕਰਦੇ ਹਨ, ਇਵੇਂ ਤੁਹਾਡੇ ਸਾਹਮਣੇ ਕਿਵੇਂ ਦੀ ਵੀ ਆਤਮਾ ਹੋਵੇ ਪਰ ਆਪਣੇ ਰਹਿਮ ਦੀ ਵ੍ਰਿਤੀ ਨਾਲ, ਸ਼ੁਭ ਭਾਵਨਾ ਨਾਲ ਉਸ ਨੂੰ ਪਰਿਵਰਤਨ ਕਰ ਦੇਵੋ - ਇਹ ਹੀ ਹੈ ਸੱਚੀ ਸੇਵਾ। ਜਿਵੇਂ ਸਾਇੰਸ ਵਾਲੇ ਰੇਤ ਵਿੱਚ ਵੀ ਖੇਤੀ ਪੈਦਾ ਕਰ ਦਿੰਦੇ ਹਨ ਇਵੇਂ ਸਾਈਲੈਂਸ ਦੀ ਸ਼ਕਤੀ ਨਾਲ ਰਹਿਮਦਿਲ ਬਣ ਅਪਕਾਰੀਆਂ ਤੇ ਵੀ ਉਪਕਾਰ ਕਰ ਧਰਨੀ ਨੂੰ ਪਰਿਵਰਤਨ ਕਰੋ। ਸਵ ਪਰਿਵਰਤਨ ਨਾਲ, ਸ਼ੁਭ ਭਾਵਨਾ ਨਾਲ ਕਿਵੇਂ ਦੀ ਵੀ ਆਤਮਾ ਪਰਿਵਰਤਨ ਹੋ ਜਾਏਗੀ ਕਿਓਂਕਿ ਸ਼ੁਭ ਭਾਵਨਾ ਸਫਲਤਾ ਜਰੂਰ ਪ੍ਰਾਪਤ ਕਰਾਉਂਦੀ ਹੈ।

ਸਲੋਗਨ:-
ਗਿਆਨ ਦਾ ਸਿਮਰਨ ਕਰਨਾ ਹੀ ਹਮੇਸ਼ਾ ਹਰਸ਼ਿਤ ਰਹਿਣ ਦਾ ਆਧਾਰ ਹੈ।