17.11.23 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਬਾਪ
ਦੇ ਗਲੇ ਦਾ ਹਾਰ ਬਣਨ ਦੇ ਲਈ ਗਿਆਨ -ਯੋਗ ਦੀ ਰੇਸ ਕਰੋ, ਤੁਹਾਡਾ ਫਰਜ਼ ਹੈ ਸਾਰੀ ਦੁਨੀਆਂ ਨੂੰ ਬਾਪ
ਦਾ ਪਰਿਚੇ ਦੇਣਾ"
ਪ੍ਰਸ਼ਨ:-
ਕਿਸ ਮਸਤੀ ਵਿੱਚ
ਸਦਾ ਰਹੋ ਤਾਂ ਬਿਮਾਰੀ ਵੀ ਠੀਕ ਹੁੰਦੀ ਜਾਏਗੀ?
ਉੱਤਰ:-
ਗਿਆਨ ਅਤੇ ਯੋਗ ਦੀ ਮਸਤੀ ਵਿੱਚ ਰਹੋ, ਇਸ ਪੁਰਾਣੇ ਸ਼ਰੀਰ ਦਾ ਚਿੰਤਨ ਨਹੀਂ ਕਰੋ। ਜਿਨਾਂ ਸ਼ਰੀਰੀ
ਵਿੱਚ ਬੁੱਧੀ ਜਾਏਗੀ ਲੋਭ ਰੱਖੋਗੇ ਓਨਾ ਹੋਰ ਹੀ ਬਿਮਾਰੀਆਂ ਆਉਦੀਆਂ ਜਾਣਗੀਆਂ। ਇਸ ਸ਼ਰੀਰ ਨੂੰ
ਸ਼ਿੰਗਰਣਾ, ਪਾਊਡਰ, ਕਰੀਮ ਆਦਿ ਲਗਾਉਣਾ - ਇਹ ਸਭ ਫਾਲਤੂ ਸ਼ਿੰਗਾਰ ਹੈ, ਤੁਹਾਨੂੰ ਆਪਣੇ ਨੂੰ ਗਿਆਨ
ਅਤੇ ਯੋਗ ਨਾਲ ਸਜਾਣਾ ਹੈ। ਇਹ ਤੁਹਾਡਾ ਸੱਚਾ -ਸੱਚਾ ਸ਼ਿੰਗਾਰ ਹੈ।
ਗੀਤ:-
ਜੋ ਪਿਆ ਦੇ ਸਾਥ
ਹੈ...
ਓਮ ਸ਼ਾਂਤੀ
ਜੋ ਬਾਪ ਦੇ ਨਾਲ ਹਨ..., ਹੁਣ ਦੁਨੀਆਂ ਵਿੱਚ ਬਾਪ ਤੇ ਬਹੁਤ ਹਨ ਪਰ ਸਭ ਦਾ ਬਾਪ ਰਚਿਯਤਾ ਇੱਕ ਹੈ।
ਉਹ ਹੀ ਗਿਆਨ ਦਾ ਸਾਗਰ ਹੈ। ਇਹ ਜਰੂਰ ਸਮਝਣਾ ਪਵੇ ਕਿ ਪਰਮਪਿਤਾ ਪਰਮਾਤਮਾ ਗਿਆਨ ਦਾ ਸਾਗਰ ਹੈ,
ਗਿਆਨ ਨਾਲ ਸਦਗਤੀ ਹੁੰਦੀ ਹੈ। ਸਦਗਤੀ ਮਨੁੱਖ ਦੀ ਉਦੋਂ ਹੋਵੇ ਜਦੋਂ ਸਤਿਯੁਗ ਦੀ ਸਥਾਪਨਾ ਹੁੰਦੀ
ਹੈ। ਬਾਪ ਨੂੰ ਸਦਗਤੀ ਦਾਤਾ ਕਿਹਾ ਜਾਂਦਾ ਹੈ। ਜਦੋਂ ਸੰਗਮ ਦਾ ਸਮਾਂ ਹੋਵੇ ਤਾਂ ਤੇ ਗਿਆਨ ਦਾ ਸਾਗਰ
ਆਕੇ ਦੁਰਗਤੀ ਤੋਂ ਸਦਗਤੀ ਵਿੱਚ ਲੈ ਜਾਣ। ਸਭਤੋਂ ਪ੍ਰਾਚੀਨ ਭਾਰਤ ਹੈ। ਭਾਰਤਵਾਸੀਆਂ ਦੇ ਨਾਮ ਤੇ ਹੀ
84 ਜਨਮ ਗਾਏ ਹੋਏ ਹਨ। ਜਰੂਰ ਜੋ ਮਨੁੱਖ ਪਹਿਲੇ - ਪਹਿਲੇ ਹੋਣਗੇ ਉਹ ਹੀ 84 ਜਨਮ ਲੈਂਦੇ ਹੋਣਗੇ।
ਦੇਵਤਿਆਂ ਦੇ 84 ਜਨਮ ਕਹਾਂਗੇ ਤਾਂ ਬ੍ਰਾਹਮਣਾਂ ਦੇ ਵੀ 84 ਜਨਮ ਠਹਿਰੇ। ਮੁਖ ਨੂੰ ਹੀ ਉਠਾਇਆ ਜਾਂਦਾ
ਹੈ। ਇਹਨਾਂ ਗੱਲਾਂ ਨੂੰ ਕਿਸੇ ਨੂੰ ਵੀ ਪਤਾ ਨਹੀਂ ਹੈ। ਜਰੂਰ ਬ੍ਰਹਮਾ ਦਵਾਰਾ ਹੀ ਸ਼੍ਰਿਸ਼ਟੀ ਰਚਦੇ
ਹਨ। ਪਹਿਲੇ - ਪਹਿਲੇ ਸੂਕ੍ਸ਼੍ਮ ਲੋਕ ਰਚਨਾ ਹੈ ਫਿਰ ਇਹ ਸਥੂਲ਼ ਲੋਕ। ਇਹ ਬੱਚੇ ਜਾਣਦੇ ਹਨ -
ਸੁੱਖਸ਼ਮ ਲੋਕ ਕਿੱਥੇ ਹੈ, ਮੂਲ ਲੋਕ ਕਿੱਥੇ ਹੈ? ਮੂਲਵਤਨ, ਸੁਖਸ਼ਮਵਤਨ ਸਥੂਲਵਤਨ - ਇਸਨੂੰ ਹੀ
ਤ੍ਰਿਲੋਕ ਕਿਹਾ ਜਾਂਦਾ ਹੈ। ਜਦੋਂ ਤ੍ਰਿਲੋਕੀਨਾਥ ਕਹਿੰਦੇ ਹਨ ਤਾਂ ਉਸਦਾ ਅਰਥ ਵੀ ਚਾਹੀਦਾ ਹੈ ਨਾ ।
ਕੋਈ ਤ੍ਰਿਲੋਕ ਹੋਵੇਗਾ ਨਾ। ਅਸਲ ਵਿੱਚ ਤ੍ਰਿਲੋਕੀਨਾਥ ਇੱਕ ਬਾਪ ਹੀ ਕਹਾ ਸਕਦੇ ਹਨ ਅਤੇ ਉਹਨਾਂ ਦੇ
ਬੱਚੇ ਕਹਾ ਸਕਦੇ ਹਨ। ਇੱਥੇ ਤੇ ਕਈ ਮਨੁੱਖਾਂ ਦੇ ਨਾਮ ਹਨ ਤ੍ਰਿਲੋਕੀਨਾਥ, ਸ਼ਿਵ, ਬ੍ਰਹਮਾ, ਵਿਸ਼ਨੂੰ,
ਸ਼ੰਕਰ ਆਦਿ …ਇਹ ਸਭ ਨਾਮ ਭਾਰਤਵਾਸੀਆਂ ਨੇ ਆਪਣੇ ਉਪਰ ਰੱਖਵਾ ਦਿੱਤੇ ਹਨ। ਡਬਲ ਨਾਮ ਵੀ ਰਖਾਉਂਦੇ ਹਨ
- ਰਾਧੇਕ੍ਰਿਸ਼ਨ, ਲਕਸ਼ਮੀ - ਨਾਰਾਇਣ। ਹੁਣ ਇਹ ਤੇ ਕਿਸੇਨੂੰ ਪਤਾ ਨਹੀਂ, ਰਾਧੇ ਅਤੇ ਕ੍ਰਿਸ਼ਨ ਵੱਖ -ਵੱਖ
ਸਨ। ਉਹ ਇੱਕ ਰਾਜਾਈ ਦਾ ਪ੍ਰਿੰਸ ਸੀ, ਉਹ ਦੂਸਰੀ ਰਾਜਾਈ ਦੀ ਪ੍ਰਿੰਸੈਸ ਸੀ। ਇਹ ਤੁਸੀਂ ਹੁਣ ਹੀ
ਜਾਣਦੇ ਹੋ। ਜੋ ਚੰਗੇ -ਚੰਗੇ ਬੱਚੇ ਹਨ ਉਹਨਾਂ ਦੀ ਬੁੱਧੀ ਵਿੱਚ ਚੰਗੀ - ਚੰਗੀ ਪੁਆਇੰਟਸ ਧਾਰਨ
ਰਹਿੰਦੀ ਹੈ। ਜਿਵੇਂ ਡਾਕਟਰ ਜੋ ਚੰਗਾ ਹੁਸ਼ਿਆਰ ਹੋਵੇਗਾ ਉਹਨਾਂ ਦੇ ਕੋਲ ਤਾਂ ਬਹੁਤ ਦਵਾਈਆਂ ਦੇ ਨਾਮ
ਰਹਿੰਦੇ ਹਨ। ਇੱਥੇ ਵੀ ਇਹ ਨਵੇਂ - ਨਵੇਂ ਪੁਆਇੰਟਸ ਬਹੁਤ ਨਿਕਲਦੇ ਰਹਿੰਦੇ ਹਨ। ਦਿਨ - ਪ੍ਰਤੀ ਦਿਨ
ਇਨਵੇਨਸ਼ਨ ਹੁੰਦੀ ਰਹਿੰਦੀ ਹੈ। ਜਿਨ੍ਹਾਂ ਦੀ ਵਧੀਆ ਪਰੈਕਟਿਸ ਹੋਵੇਗੀ ਉਹ ਨਵੇਂ - ਨਵੇਂ ਪੁਆਇੰਟਸ
ਧਾਰਨ ਕਰਦੇ ਹੋਣਗੇ। ਧਾਰਨਾ ਨਹੀਂ ਕਰਦੇ ਹਨ ਤਾਂ ਮਹਾਂਰਥੀਆਂ ਦੀ ਲਾਇਨ ਵਿੱਚ ਨਹੀਂ ਲਿਆ ਜਾ ਸਕਦਾ।
ਸਾਰਾ ਮਦਾਰ ਬੁੱਧੀ ਤੇ ਹੈ ਅਤੇ ਤਕਦੀਰ ਦੀ ਗੱਲ ਵੀ ਹੈ। ਇਹ ਵੀ ਡਰਾਮਾ ਹੈ ਨਾ। ਡਰਾਮੇ ਨੂੰ ਵੀ
ਕੋਈ ਨਹੀਂ ਜਾਣਦੇ ਹਨ। ਇਹ ਵੀ ਸਮਝਦੇ ਹਨ ਕਰਮਸ਼ੇਤਰ ਤੇ ਅਸੀਂ ਪਾਰ੍ਟ ਵਜਾਉਂਦੇ ਹਾਂ। ਪਰ ਡਰਾਮੇ ਦੇ
ਆਦਿ, ਮੱਧ, ਅੰਤ ਨੂੰ ਨਹੀਂ ਜਾਣਦੇ ਗੋਇਆ ਕੁਝ ਵੀ ਨਹੀਂ ਜਾਣਦੇ। ਤੁਹਾਨੂੰ ਤੇ ਸਭ ਕੁਝ ਜਾਨਣਾ ਹੈ।
ਬਾਪ ਆਏ ਹਨ ਬੱਚਿਆਂ ਨੂੰ
ਪਤਾ ਪਿਆ ਤਾਂ ਬੱਚਿਆਂ ਦਾ ਫਰਜ਼ ਹੈ ਹੋਰਾਂ ਨੂੰ ਵੀ ਪਰਿਚੇ ਦੇਣਾ। ਸਾਰੀ ਦੁਨੀਆਂ ਨੂੰ ਦੱਸਣਾ ਫਰਜ਼
ਹੈ। ਜੋ ਫਿਰ ਇਵੇਂ ਨਾ ਕਹਿਣ ਕਿ ਸਾਨੂੰ ਪਤਾ ਨਹੀਂ ਸੀ। ਤੁਹਾਡੇ ਕੋਲ ਬਹੁਤ ਆਉਣਗੇ। ਲਿਟਰੇਚਰ ਆਦਿ
ਬਹੁਤ ਲੈਣਗੇ। ਬੱਚਿਆਂ ਨੇ ਸ਼ੁਰੂ ਵਿੱਚ ਸਾਕਸ਼ਾਤਕਾਰ ਵੀ ਬਹੁਤ ਕੀਤਾ ਹੈ। ਇਹ ਕ੍ਰਾਇਸਟ, ਇਬ੍ਰਾਹਿਮ
ਭਾਰਤ ਵਿੱਚ ਆਉਂਦੇ ਹਨ। ਬਰੋਬਰ ਭਾਰਤ ਸਭਨੂੰ ਖਿੱਚਦਾ ਰਹਿੰਦਾ ਹੈ। ਅਸਲ ਤਾਂ ਭਾਰਤ ਹੀ ਬੇਹੱਦ ਦੇ
ਬਾਪ ਦਾ ਬਰਥ ਪਲੇਸ ਹੈ ਨਾ। ਪਰ ਉਹ ਲੋਕ ਇਨਾਂ ਕੁਝ ਜਾਣਦੇ ਨਹੀਂ ਹਨ ਕਿ ਇਹ ਭਾਰਤ ਭਗਵਾਨ ਦਾ
ਬਰਥਪਲੇਸ ਹੈ। ਭਾਵੇਂ ਕਹਿੰਦੇ ਵੀ ਹਨ ਸ਼ਿਵ ਪਰਮਾਤਮਾ ਪ੍ਰੰਤੂ ਫਿਰ ਸਭ ਨੂੰ ਪਰਮਾਤਮਾ ਕਹਿ ਦੇਣ ਨਾਲ
ਬੇਹੱਦ ਦੇ ਬਾਪ ਦਾ ਮਹੱਤਵ ਗੁੰਮ ਕਰ ਦਿੱਤਾ ਹੈ। ਹੁਣ ਤੁਸੀਂ ਬੱਚੇ ਸਮਝਦੇ ਹੋ - ਭਾਰਤ ਖੰਡ ਸਭਤੋਂ
ਵੱਡੇ ਤੇ ਵੱਡਾ ਤੀਰਥ ਸਥਾਨ ਹੈ। ਬਾਕੀ ਹੋਰ ਸਭ ਜੋ ਵੀ ਪੈਗੰਬਰ ਆਦਿ ਆਉਂਦੇ ਹਨ, ਉਹ ਆਉਂਦੇ ਹੀ ਹਨ
ਆਪਣਾ - ਆਪਣਾ ਧਰਮ ਸਥਾਪਨ ਕਰਨ। ਉਹਨਾਂ ਦੇ ਪਿਛਾੜੀ ਫਿਰ ਸਭ ਧਰਮਾਂ ਵਾਲੇ ਆਉਂਦੇ - ਜਾਂਦੇ ਹਨ।
ਹੁਣ ਹੈ ਅੰਤ। ਕੋਸ਼ਿਸ਼ ਕਰਦੇ ਹਨ ਵਾਪਿਸ ਜਾਣ। ਪਰ ਤੁਹਾਨੂੰ ਇੱਥੇ ਲਿਆਉਂਦਾ ਕਿਸਨੇ? ਕ੍ਰਾਇਸਟ ਨੇ
ਆਕੇ ਕ੍ਰਿਸ਼ਚਨ ਧਰਮ ਸਥਾਪਨ ਕੀਤਾ, ਉਹਨਾਂ ਨੇ ਤੁਹਾਨੂੰ ਖਿੱਚਕੇ ਲਿਆਂਦਾ। ਹੁਣ ਸਭ ਤੰਗ ਹੋਏ ਹਨ
ਵਾਪਿਸ ਜਾਣ ਦੇ ਲਈ। ਇਹ ਤੁਹਾਨੂੰ ਸਮਝਾਉਣਾਂ ਹੈ, ਸਭ ਆਉਂਦੇ ਹਨ ਆਪਣਾ -ਆਪਣਾ ਪਾਰ੍ਟ ਵਜਾਉਣ।
ਪਾਰ੍ਟ ਵਜਾਉਂਦੇ - ਵਜਾਉਂਦੇ ਦੁੱਖ ਵਿੱਚ ਆਉਣਾ ਹੀ ਹੈ। ਫਿਰ ਉਸ ਦੁੱਖਤੋਂ ਛੱਡਾਕੇ ਸੁਖ ਵਿੱਚ ਲੈ
ਜਾਣਾ - ਬਾਪ ਦਾ ਹੀ ਕੰਮ ਹੈ। ਬਾਪ ਦਾ ਹੀ ਇਹ ਬਰਥ ਪਲੇਸ ਭਾਰਤ ਹੈ, ਇੰਨਾ ਮਹੱਤਵ ਤੁਸੀਂ ਬੱਚਿਆਂ
ਵਿੱਚ ਵੀ ਸਭ ਨਹੀਂ ਜਾਣਦੇ। ਥੋੜੇ ਹਨ ਜੋ ਸਮਝਦੇ ਹਨ ਅਤੇ ਨਸ਼ਾ ਚੜਿਆ ਹੋਇਆ ਹੈ। ਕਲਪ - ਕਲਪ ਬਾਪ
ਭਾਰਤ ਵਿੱਚ ਹੀ ਆਉਂਦੇ ਹਨ। ਇਹ ਸਭਨੂੰ ਦੱਸਣਾ ਹੈ। ਨਿਮੰਤਰਣ ਦੇਣਾ ਹੈ। ਪਹਿਲੇ ਤਾਂ ਇਹ ਸਰਵਿਸ
ਕਰਨੀ ਪਵੇ। ਲਿਟਰੇਚਰ ਤਿਆਰ ਕਰਨਾ ਪਵੇ। ਨਿਮੰਤਰਣ ਤਾਂ ਸਭਨੂੰ ਦੇਣਾ ਹੈ ਨਾ। ਰਚਿਯਤਾ ਅਤੇ ਰਚਨਾ
ਦੀ ਨਾਲੇਜ਼ ਕੋਈ ਵੀ ਨਹੀਂ ਜਾਣਦੇ। ਸਰਵਿਸਏਬਲ ਬਣਕੇ ਆਪਣਾ ਨਾਮ ਬਾਲਾ ਕਰਨਾ ਚਾਹੀਦਾ ਹੈ। ਜੋ ਤਿੱਖੇ
ਬੱਚੇ ਹਨ, ਜਿਨ੍ਹਾਂ ਦੀ ਬੁੱਧੀ ਵਿੱਚ ਬਹੁਤ ਪੁਆਇੰਟਸ ਹਨ, ਉਹਨਾਂ ਦੀ ਮਦਦ ਸਭ ਮੰਗਦੇ ਹਨ। ਉਹਨਾਂ
ਦੇ ਨਾਮ ਹੀ ਜੱਪਦੇ ਰਹਿੰਦੇ। ਇੱਕ ਤਾਂ ਸ਼ਿਵਬਾਬਾ ਨੂੰ ਜਪਣਗੇ ਫਿਰ ਬ੍ਰਹਮਾ ਬਾਬਾ ਨੂੰ ਫਿਰ
ਨੰਬਰਵਾਰ ਬੱਚਿਆਂ ਨੂੰ। ਭਗਤੀਮਾਰਗ ਵਿੱਚ ਹੱਥ ਨਾਲ ਮਾਲਾ ਫੇਰਦੇ ਹਨ। ਹੁਣ ਫਿਰ ਮੁਖ ਨਾਲ ਨਾਮ
ਜੱਪਦੇ ਹਨ - ਫਲਾਣੇ ਬਹੁਤ ਚੰਗੇ ਸਰਵਿਸਏਬੁਲ ਹਨ, ਨਿਰਹੰਕਾਰੀ ਹਨ, ਬੜੇ ਮਿੱਠੇ ਹਨ, ਉਹਨਾਂ ਨੂੰ
ਦੇਹ - ਅਭਿਮਾਨ ਨਹੀਂ ਹੈ। ਕਹਿੰਦੇ ਹਨ ਨਾ ਮਿੱਠਰਾ ਘੁਰ ਤ ਘੁਰਾਏ (ਮਿੱਠੇ ਬਣੋ ਤਾਂ ਸਭ ਮਿੱਠਾ
ਵਿਵਹਾਰ ਕਰਨਗੇ) ਬਾਪ ਕਹਿੰਦੇ ਹਨ ਤੁਸੀਂ ਦੁਖੀ ਬਣੇ ਹੋ, ਹੁਣ ਤੁਸੀਂ ਬੱਚੇ ਮੈਨੂੰ ਯਾਦ ਕਰੋਂਗੇ
ਤਾਂ ਮੈਂ ਵੀ ਮਦਦ ਕਰਾਂਗਾ। ਤੁਸੀਂ ਨਫਰਤ ਕਰੋਂਗੇ ਤਾਂ ਮੈਂ ਕੀ ਕਰਾਂਗਾ। ਇਹ ਤੇ ਗੋਇਆ ਆਪਣੇ ਉੱਪਰ
ਨਫ਼ਰਤ ਕਰਦੇ ਹਨ। ਪਦਵੀ ਨਹੀਂ ਮਿਲੇਗੀ। ਧਨ ਕਿੰਨਾ ਅਥਾਹ ਮਿਲਦਾ ਹੈ। ਕਿਸੇ ਨੂੰ ਲਾਟਰੀ ਮਿਲਦੀ ਹੈ
ਤਾਂ ਕਿੰਨਾ ਖੁਸ਼ ਹੁੰਦੇ ਹਨ। ਉਹਨਾਂ ਵਿੱਚ ਵੀ ਕਿੰਨੇ ਇਨਾਮ ਆਉਂਦੇ ਹਨ। ਫਸਟ ਪ੍ਰਾਇਜ਼, ਫਿਰ
ਸੇਕੇਂਡ ਪ੍ਰਾਈਜ਼, ਥਰਡ ਪ੍ਰਾਈਜ਼ ਹੁੰਦੀ ਹੈ। ਹੂਬਹੂ ਇਹ ਵੀ ਈਸ਼ਵਰੀ ਰੇਸ ਹੈ। ਗਿਆਨ ਅਤੇ ਯੋਗ ਬਲ
ਦੀ ਰੇਸ ਹੈ। ਜੋ ਇਸ ਵਿੱਚ ਤਿੱਖੇ ਜਾਂਦੇ ਹਨ ਉਹ ਹੀ ਗਲੇ ਦਾ ਹਾਰ ਬਣਨਗੇ ਅਤੇ ਤਖ਼ਤ ਤੇ ਨਜ਼ਦੀਕ
ਬੈਠਣਗੇ। ਸਮਝਾਇਆ ਤਾਂ ਬਹੁਤ ਸਹਿਜ ਜਾਂਦਾ ਹੈ। ਆਪਣੇ ਘਰ ਨੂੰ ਸੰਭਾਲੋ ਕਿਉਂਕਿ ਤੁਸੀਂ ਕਰਮ ਯੋਗੀ
ਹੋ। ਕਲਾਸ ਵਿੱਚ ਇੱਕ ਘੰਟਾ ਪੜ੍ਹਣਾ ਹੈ ਫਿਰ ਘਰ ਵਿਚ ਜਾਕੇ ਉਸ ਤੇ ਵਿਚਾਰ ਕਰਨਾ ਹੈ। ਸਕੂਲ ਵਿੱਚ
ਵੀ ਇਵੇਂ ਕਰਦੇ ਹਨ ਨਾ। ਪੜ੍ਹਕੇ ਫਿਰ ਘਰ ਵਿੱਚ ਜਾਕੇ ਹੋਮ ਵਰਕ ਕਰਦੇ ਹਨ। ਬਾਪ ਕਹਿੰਦੇ ਹਨ ਇੱਕ
ਘੜੀ, ਅੱਧੀ ਘੜੀ… ਦਿਨ ਵਿੱਚ 8 ਘੰਟੇ ਘੜੀਆਂ ਹੁੰਦੀਆਂ ਹਨ ਨਾ। ਉਸ ਵਿੱਚ ਵੀ ਬਾਪ ਕਹਿੰਦੇ ਹਨ ਇੱਕ
ਘੜੀ, ਅੱਛਾ ਅੱਧੀ ਘੜੀ। 15 - 20 ਮਿੰਟ ਵੀ ਕਲਾਸ ਅਟੈਂਡ ਕਰ, ਧਾਰਨਾ ਕਰ ਫਿਰ ਆਪਣੇ ਨੂੰ ਧੰਧਾਧੋਰੀ
ਵਿੱਚ ਜਾਕੇ ਲਗਾਓ। ਅੱਗੇ ਬਾਬਾ ਤੁਹਾਨੂੰ ਬਿਠਾਉਂਦੇ ਵੀ ਸੀ ਕਿ ਯਾਦ ਵਿੱਚ ਬੈਠੋ, ਸਵਦਰਸ਼ਨ ਚੱਕਰ
ਫਿਰਾਉ। ਯਾਦ ਦਾ ਨਾਮ ਤੇ ਸੀ ਨਾ। ਬਾਪ ਅਤੇ ਵਰਸੇ ਨੂੰ ਯਾਦ ਕਰਦੇ - ਕਰਦੇ ਸਵਦਰਸ਼ਨ ਚੱਕਰ ਫਿਰਾਉਂਦੇ
- ਫਿਰਾਉਂਦੇ ਜਦੋਂ ਦੇਖੋ ਨੀਂਦ ਆਉਂਦੀ ਹੈ ਤਾਂ ਸੋ ਜਾਓ। ਫਿਰ ਅੰਤ ਮਤਿ ਸੋ ਗਤੀ ਹੋ ਜਾਏਗੀ। ਫਿਰ
ਸਵੇਰੇ ਉੱਠਣਗੇ ਤਾਂ ਉਹ ਹੀ ਪੁਆਇੰਟਸ ਯਾਦ ਆਉੱਦੀ ਰਹੇਗੀ। ਇਵੇਂ ਅਭਿਆਸ ਕਰਦੇ -ਕਰਦੇ ਤੁਸੀਂ ਨੀਂਦ
ਨੂੰ ਜਿੱਤਣ ਵਾਲੇ ਬਣ ਜਾਓਗੇ।
ਜੋ ਕਰੇਗਾ ਸੋ ਪਾਏਗਾ।
ਕਰਨ ਵਾਲੇ ਦਾ ਦੇਖਣ ਵਿੱਚ ਆਉਂਦਾ ਹੈ। ਉਸਦੀ ਚੱਲਣ ਹੀ ਪ੍ਰਤੱਖ ਹੁੰਦੀ ਹੈ। ਨਾ ਕਰਨ ਵਾਲੇ ਦੀ
ਚੱਲਣ ਹੀ ਹੋਰ ਹੁੰਦੀ। ਦੇਖਿਆ ਜਾਂਦਾ ਹੈ ਇਹ ਬੱਚੇ ਵਿਚਾਰ ਸਾਗਰ ਮੰਥਨ ਕਰਦੇ ਹਨ, ਧਾਰਨਾ ਕਰਦੇ ਹਨ।
ਕੋਈ ਲੋਭ ਆਦਿ ਤਾਂ ਨਹੀਂ ਹੈ। ਇਹ ਤੇ ਪੁਰਾਣਾ ਸ਼ਰੀਰ ਹੈ। ਇਹ ਸ਼ਰੀਰ ਠੀਕ ਵੀ ਉਦੋਂ ਰਹੇਗਾ ਜਦੋਂ
ਗਿਆਨ ਅਤੇ ਯੋਗ ਦੀ ਧਾਰਨਾ ਹੋਵੇਗੀ। ਧਾਰਨਾ ਨਹੀਂ ਹੋਵੇਗੀ ਤਾਂ ਸ਼ਰੀਰ ਹੋਰ ਹੀ ਸੜ੍ਹਦਾ ਜਾਏਗਾ। ਨਵਾਂ
ਸ਼ਰੀਰ ਫਿਰ ਭਵਿੱਖ ਵਿੱਚ ਮਿਲਣਾ ਹੈ। ਆਤਮਾ ਨੂੰ ਪਿਓਰ ਬਣਾਉਣਾ ਹੈ। ਇਹ ਤਾਂ ਪੁਰਾਣਾ ਸ਼ਰੀਰ ਹੈ,
ਇਸਨੂੰ ਕਿੰਨਾ ਵੀ ਪਾਊਡਰ, ਲਿਪਸਟਿਕ ਆਦਿ ਲਗਾਓ, ਸ਼ਿੰਗਾਰ ਕਰੋ ਤਾਂ ਵੀ ਵਰਥ ਨੋਟ ਏ ਪੈਣੀ ਹੈ। ਇਹ
ਸ਼ਿੰਗਾਰ ਸਭ ਫਾਲਤੂ ਹੈ।
ਹੁਣ ਤੁਹਾਡੀ ਸਭਦੀ ਸਗਾਈ
ਸ਼ਿਵਬਾਬਾ ਨਾਲ ਹੋਈ ਹੈ। ਜਦੋਂ ਸ਼ਾਦੀ ਹੁੰਦੀ ਹੈ ਤਾਂ ਉਸ ਦਿਨ ਪੁਰਾਣੇ ਕਪੜੇ ਪਾਉਂਦੇ ਹਨ। ਹੁਣ ਇਸ
ਸ਼ਰੀਰ ਨੂੰ ਸ਼ਿੰਗਾਰਨਾ ਨਹੀਂ ਹੈ। ਗਿਆਨ ਅਤੇ ਯੋਗ ਨਾਲ ਆਪਣੇ ਨੂੰ ਸਜਾਓਗੇ ਤਾਂ ਫਿਰ ਭਵਿੱਖ ਵਿੱਚ
ਪ੍ਰਿੰਸ - ਪ੍ਰਿੰਸੈਸ ਬਣੋਂਗੇ। ਇਹ ਹੈ ਗਿਆਨ ਮਾਨ ਸਰੋਵਰ। ਇਸ ਵਿੱਚ ਗਿਆਨ ਦੀ ਡੁਬਕੀ ਮਾਰਦੇ ਰਹੋ
ਤਾਂ ਸਵਰਗ ਦੀ ਪਰੀ ਬਣੋਂਗੇ। ਪ੍ਰਜਾ ਨੂੰ ਤੇ ਪਰੀ ਨਹੀਂ ਕਹਾਂਗੇ। ਕਹਿੰਦੇ ਵੀ ਹਨ ਸ਼੍ਰੀਕ੍ਰਿਸ਼ਨ ਨੇ
ਭਜਾਇਆ। ਫਿਰ ਮਹਾਰਾਣੀ, ਪਟਰਾਣੀ ਬਣਾਇਆ। ਭਜਾਇਆ ਹੀ ਮਹਾਰਾਜਾ - ਮਹਾਰਾਣੀ ਬਨਾਉਣ ਦੇ ਲਈ। ਤੁਹਾਨੂੰ
ਵੀ ਇਹ ਪੁਰਸ਼ਾਰਥ ਕਰਨਾ ਚਾਹੀਦਾ ਹੈ। ਇਵੇਂ ਤਾਂ ਨਹੀਂ ਜੋ ਪਦਵੀ ਮਿਲੇ ਸੋ ਠੀਕ…। ਇੱਥੇ ਮੁਖ ਹੈ
ਪੜ੍ਹਾਈ। ਇਹ ਪਾਠਸ਼ਾਲਾ ਹੈ ਨਾ। ਗੀਤਾ ਪਾਠਸ਼ਾਲਾ ਬਹੁਤ ਖੋਲ੍ਹਦੇ ਹਨ। ਉਹ ਬੈਠ ਸਿਰਫ਼ ਗੀਤਾ ਸੁਣਾਉਂਦੇ
ਹਨ, ਕੰਠ ਕਰਾਉਂਦੇ ਹਨ। ਕੋਈ ਇੱਕ ਸ਼ਲੋਕ ਉਠਾਕੇ ਫਿਰ ਅੱਧਾ ਪੋਣਾ ਘੰਟਾ ਉਸ ਤੇ ਬੋਲਦੇ ਹਨ। ਇਸਨਾਲ
ਤੇ ਫ਼ਾਇਦਾ ਕੁਝ ਵੀ ਨਹੀਂ। ਇੱਥੇ ਤਾਂ ਬਾਪ ਬੈਠ ਪੜ੍ਹਾਉਂਦੇ ਹਨ। ਏਮ - ਆਬਜੈਕਟ ਕਲੀਅਰ ਹੈ। ਹੋਰ
ਕੋਈ ਵੀ ਵੇਦ ਸ਼ਾਸਤਰ, ਜਪ -ਤਪ ਆਦਿ ਕਰਨ ਵਿੱਚ ਕੋਈ ਏਮ ਆਬਜੇਕ੍ਟ ਨਹੀਂ ਹੈ। ਬਸ, ਪੁਰਸ਼ਾਰਥ ਕਰਦੇ
ਰਹੋ। ਪਰ ਮਿਲੇਗਾ ਕੀ? ਜ੍ਦੋ ਬਹੁਤ ਭਗਤੀ ਕਰਦੇ ਹਨ ਉਦੋਂ ਭਗਵਾਨ ਮਿਲਦੇ ਹਨ ਸੋ ਵੀ ਰਾਤ ਦੇ ਬਾਅਦ
ਦਿਨ ਜਰੂਰ ਆਉਣਾ ਹੈ। ਸਮੇਂ ਤੇ ਹੋਵੇਗਾ ਨਾ। ਕਲਪ ਦੀ ਉਮਰ ਕੋਈ ਕੀ ਦੱਸਣਗੇ, ਕੋਈ ਕੀ ਦੱਸਦੇ ਹਨ।
ਸਮਝਾਓ ਤਾਂ ਕਹਿੰਦੇ ਹਨ ਸ਼ਾਸਤਰ ਕਿਵੇਂ ਝੂਠੇ ਹੋਣਗੇ? ਭਗਵਾਨ ਥੋੜੀਹੀ ਝੂਠ ਬੋਲ ਸਕਦਾ। ਸਮਝਾਉਣ ਦੀ
ਸਿਰਫ਼ ਤਾਕਤ ਚਾਹੀਦੀ ਹੈ।
ਤੁਸੀਂ ਬੱਚਿਆਂ ਵਿੱਚ
ਯੋਗ ਦਾ ਬਲ ਚਾਹੀਦਾ ਹੈ। ਯੋਗਬਲ ਨਾਲ ਸਭ ਕੰਮ ਸਹਿਜ ਹੋ ਜਾਂਦੇ ਹਨ। ਕੋਈ ਕੰਮ ਨਹੀਂ ਕਰ ਸਕਦੇ ਹਨ
ਤਾਂ ਗੋਇਆ ਤਾਕਤ ਨਹੀਂ ਹੈ, ਯੋਗ ਨਹੀਂ ਹੈ। ਕਿਤੇ - ਕਿਤੇ ਬਾਬਾ ਵੀ ਮਦਦ ਕਰਦੇ ਹਨ। ਡਰਾਮੇ ਵਿੱਚ
ਜੋ ਨੂੰਧਿਆ ਹੋਇਆ ਹੈ ਉਹ ਰਿਪੀਟ ਹੁੰਦਾ ਹੈ, ਇਹ ਵੀ ਅਸੀਂ ਸਮਝਦੇ ਹਾਂ ਹੋਰ ਕੋਈ ਡਰਾਮੇ ਨੂੰ ਸਮਝਦੇ
ਨਹੀਂ। ਸੈਕਿੰਡ ਬਾਈ ਸੈਕਿੰਡ ਜੋ ਪਾਸ ਹੁੰਦਾ ਜਾਂਦਾ, ਟਿਕ -ਟਿਕ ਹੁੰਦਾ ਜਾਂਦਾ ਹੈ, ਅਸੀਂ ਸ਼੍ਰੀਮਤ
ਤੇ ਐਕਟ ਵਿੱਚ ਆਉਂਦੇ ਹਾਂ। ਸ਼੍ਰੀਮਤ ਤੇ ਨਹੀਂ ਚੱਲਾਂਗੇ ਤਾਂ ਸ਼੍ਰੇਸ਼ਠ ਕਿਵੇਂ ਬਣਾਂਗੇ। ਸਭ ਇੱਕ
ਵਰਗੇ ਬਣ ਨਹੀਂ ਸਕਦੇ। ਇਹ ਲੋਕ ਸਮਝਦੇ ਹਨ ਅਸੀਂ ਇੱਕ ਹੋ ਜਾਈਏ। ਇੱਕ ਦਾ ਅਰਥ ਨਹੀਂ ਸਮਝਦੇ। ਇੱਕ
ਕੀ ਹੋ ਜਾਈਏ? ਕੀ ਇੱਕ ਫ਼ਾਦਰ ਹੋ ਜਾਣਾ ਚਾਹੀਦਾ ਹੈ ਜਾਂ ਇੱਕ ਬ੍ਰਦਰ ਹੋ ਜਾਣਾ ਚਾਹੀਦਾ? ਬ੍ਰਦਰ
ਕਹਿਣ ਤਾਂ ਵੀ ਠੀਕ ਹੈ। ਸ਼੍ਰੀਮਤ ਤੇ ਬਰੋਬਰ ਅਸੀਂ ਇੱਕ ਹੋ ਸਕਦੇ ਹਾਂ। ਤੁਸੀਂ ਸਭ ਇੱਕ ਮਤ ਤੇ
ਚੱਲਦੇ ਹੋ। ਤੁਹਾਡਾ ਬਾਪ, ਟੀਚਰ, ਗੁਰੂ ਇੱਕ ਹੀ ਹੈ। ਜੋ ਪੂਰਾ ਸ਼੍ਰੀਮਤ ਤੇ ਨਹੀਂ ਚੱਲਦੇ ਤਾਂ ਉਹ
ਸ਼੍ਰੇਸ਼ਠ ਵੀ ਨਹੀਂ ਬਣਨਗੇ। ਇਕਦਮ ਨਹੀਂ ਚੱਲਣਗੇ ਤਾਂ ਖ਼ਤਮ ਹੋ ਜਾਣਗੇ। ਰੇਸ ਵਿੱਚ ਉਹਨਾਂ ਨੂੰ ਹੀ
ਕੱਢਦੇ ਹਨ ਜੋ ਲਾਇਕ ਹੁੰਦੇ ਹਨ। ਜਦੋਂ ਕੋਈ ਵੱਡੀ ਰੇਸ ਹੁੰਦੀ ਹੈ ਤਾਂ ਘੋੜੇ ਵੀ ਚੰਗੇ ਫਸਟਕਲਾਸ
ਕੱਢਦੇ ਹਨ ਕਿਉਂਕਿ ਲਾਟਰੀ ਵੱਡੀ ਰੱਖਦੇ ਹਨ। ਇਹ ਵੀ ਅਸ਼ਵ ਰੇਸ ਹੈ। ਹੁਸੈਨ ਦਾ ਘੋੜਾ ਕਹਿੰਦੇ ਹੋ
ਨਾ। ਉਹਨਾਂ ਨੇ ਹੁਸੈਨ ਦੇ ਘੋੜੇ ਤੇ ਲੜਾਈ ਵਿੱਚ ਦਿਖਾਇਆ ਹੈ। ਹੁਣ ਤੁਸੀਂ ਬੱਚੇ ਤਾਂ ਡਬਲ ਅਹਿੰਸਕ
ਹੋ। ਕਾਮ ਦੀ ਹਿੰਸਾ ਹੈ ਨੰਬਰਵਨ। ਇਸ ਹਿੰਸਾ ਨੂੰ ਕੋਈ ਜਾਣਦੇ ਨਹੀਂ। ਸੰਨਿਆਸੀ ਵੀ ਇਵੇਂ ਨਹੀਂ
ਸਮਝਦੇ ਹਨ। ਸਿਰਫ਼ ਕਹਿੰਦੇ ਹਨ ਇਹ ਵਿਕਾਰ ਹੈ। ਬਾਪ ਕਹਿੰਦੇ ਹਨ - ਕਾਮ ਮਹਾਸ਼ਤਰੂ ਹੈ, ਇਹ ਹੀ ਆਦਿ,
ਮੱਧ, ਅੰਤ ਤੁਹਾਨੂੰ ਦੁੱਖ ਦਿੰਦਾ ਹੈ। ਤੁਸੀਂ ਇਹ ਸਿੱਧ ਕਰ ਦੱਸਣਾ ਹੈ ਕਿ ਸਾਡਾ ਪ੍ਰਵ੍ਰਿਤੀ ਮਾਰਗ
ਦਾ ਰਾਜਯੋਗ ਹੈ। ਤੁਹਾਡਾ ਹਠਯੋਗ ਹੈ। ਤੁਸੀਂ ਸ਼ੰਕਰਾਚਾਰਿਆ ਤੋਂ ਹਠਯੋਗ ਸਿੱਖਦੇ ਹੋ, ਅਸੀਂ
ਸ਼ਿਵਾਚਾਰਯ ਤੋਂ ਰਾਜਯੋਗ ਸਿੱਖਦੇ ਹਾਂ। ਇਵੇਂ -ਇਵੇਂ ਦੀਆਂ ਗੱਲਾਂ ਸਮੇਂ ਤੇ ਸੁਨਾਉਣੀਆਂ ਚਾਹੀਦੀਆਂ
ਹਨ।
ਕੋਈ ਤੁਹਾਨੂੰ ਪੁੱਛੇ ਕਿ
ਦੇਵਤਾਵਾਂ ਦੇ 84 ਜਨਮ ਹਨ ਤਾਂ ਭਲਾ ਇਹਨਾਂ ਕ੍ਰਿਸ਼ਚਨ ਆਦਿ ਦੇ ਕਿੰਨੇ ਜਨਮ ਹਨ? ਬੋਲੋ, ਇਹ ਤਾਂ
ਤੁਸੀਂ ਹਿਸਾਬ ਕਰੋ ਨਾ। ਪੰਜ ਹਜ਼ਾਰ ਵਰ੍ਹੇ ਵਿੱਚ 84 ਜਨਮ ਹੋਏ। ਕਰਾਈਸਟ ਨੂੰ 2 ਹਜ਼ਾਰ ਵਰ੍ਹੇ ਹੋਏ।
ਹਿਸਾਬ ਕਰੋ - ਏਵਰੇਜ ਕਿੰਨੇ ਜਨਮ ਹੋਏ? 30 - 32 ਜਨਮ ਹੋਂਣਗੇ। ਇਹ ਤਾਂ ਕਲੀਅਰ ਹੈ। ਜੋ ਬਹੁਤ
ਸੁਖ ਦੇਖਦੇ ਹਨ, ਇਹ ਦੁੱਖ ਵੀ ਬਹੁਤ ਦੇਖਦੇ ਹਨ। ਉਹਨਾਂ ਨੂੰ ਘੱਟ ਸੁਖ, ਘੱਟ ਦੁੱਖ ਮਿਲਦਾ ਹੈ।
ਏਵਰੇਜ ਦਾ ਹਿਸਾਬ ਨਿਕਾਲਣਾ ਹੈ। ਪਿੱਛੇ ਜੋ ਆਉਂਦੇ ਹਨ ਉਹ ਥੋੜ੍ਹੇ - ਥੋੜ੍ਹੇ ਜਨਮ ਲੈਂਦੇ ਹਨ।
ਬੁੱਧ ਦਾ, ਇਬ੍ਰਾਹਿਮ ਦਾ ਵੀ ਹਿਸਾਬ ਨਿਕਾਲ ਸਕਦੇ ਹੋ। ਕਰਕੇ ਇੱਕ -ਦੋ ਜਨਮ ਦਾ ਫ਼ਰਕ ਪਵੇਗਾ। ਤਾਂ
ਇਹ ਸਭ ਗੱਲਾਂ ਵਿਚਾਰ ਸਾਗਰ ਮਥੰਨ ਕਰਨਾ ਚਾਹੀਦਾ ਹੈ। ਕੋਈ ਪੁੱਛੇ ਤਾਂ ਕੀ ਸਮਝਾਵੇਂ? ਫਿਰ ਵੀ ਬੋਲੋ
- ਪਹਿਲੇ ਤਾਂ ਬਾਪ ਕੋਲੋਂ ਵਰਸਾ ਲੈਣਾ ਹੈ ਨਾ। ਤੁਸੀਂ ਬਾਪ ਨੂੰ ਤਾਂ ਯਾਦ ਕਰੋ। ਜਨਮ ਜਿੰਨੇ ਲੈਣੇ
ਹੋਣਗੇ ਓਨਾ ਲੈਣਗੇ। ਬਾਪ ਕੋਲੋਂ ਵਰਸਾ ਤਾਂ ਲੈਣਾ ਹੈ ਨਾ। ਤੁਸੀਂ ਬਾਪ ਨੂੰ ਤੇ ਯਾਦ ਕਰੋ। ਜਨਮ
ਜਿਨੇਂ ਲੈਣੇ ਹੋਣਗੇ ਉਤਨੇ ਲੈਣਗੇ। ਬਾਪ ਤੋਂ ਵਰਸਾ ਤੇ ਲੈ ਲਵੋ। ਚੰਗੀ ਤਰ੍ਹਾਂ ਸਮਝਾਉਣਾ ਚਾਹੀਦਾ
ਹੈ ਮਿਹਨਤ ਦਾ ਕੰਮ ਹੈ। ਮਿਹਨਤ ਤੋਂ ਹੀ ਸਕਸੈਸਫੁੱਲ ਹੋਣਗੇ। ਇਸ ਵਿੱਚ ਬੜੀ ਵਿਸ਼ਾਲ ਬੁੱਧੀ ਚਾਹੀਦੀ
ਹੈ। ਬਾਬਾ ਨਾਲ ਅਤੇ ਬਾਬਾ ਦੇ ਧਨ ਨਾਲ ਬਹੁਤ ਲਵ ਚਾਹੀਦਾ। ਕੋਈ ਤਾਂ ਧਨ ਹੀ ਨਹੀਂ ਲੈਂਦੇ। ਅਰੇ,
ਗਿਆਨ ਰਤਨ ਤਾਂ ਧਾਰਨ ਕਰੋ। ਤਾਂ ਕਹਿੰਦੇ ਹਨ ਅਸੀਂ ਕੀ ਕਰੀਏ? ਅਸੀਂ ਸਮਝਦੇ ਨਹੀਂ। ਨਹੀਂ ਸਮਝਦੇ
ਹੋ ਤਾਂ ਤੁਹਾਡੀ ਭਾਵੀ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਿਸੇ ਨਾਲ
ਵੀ ਨਫ਼ਰਤ ਨਹੀਂ ਕਰਨੀ ਹੈ। ਸਭ ਨਾਲ ਮਿੱਠਾ ਵਿਵਹਾਰ ਕਰਨਾ ਹੈ। ਗਿਆਨ - ਯੋਗ ਵਿੱਚ ਰੇਸ ਕਰਕੇ ਬਾਪ
ਦੇ ਗਲੇ ਦਾ ਹਾਰ ਬਣ ਜਾਣਾ ਹੈ।
2. ਨੀਂਦ ਨੂੰ ਜਿੱਤਣ
ਵਾਲਾ ਬਣ ਸਵੇਰੇ - ਸਵੇਰੇ ਉੱਠ ਬਾਪ ਨੂੰ ਯਾਦ ਕਰਨਾ ਹੈ। ਸਵਦਰਸ਼ਨ ਚੱਕਰ ਫ਼ਿਰੌਣਾ ਹੈ। ਜੋ ਸੁਣਦੇ
ਹਨ ਉਸ ਤੇ ਵਿਚਾਰ ਸਾਗਰ ਮੰਥਨ ਕਰਨ ਦੀ ਆਦਤ ਪਾਉਣੀ ਹੈ।
ਵਰਦਾਨ:-
ਬੁੱਧੀ ਨੂੰ ਡਾਇਰੈਕਸ਼ਨ ਪ੍ਰਮਾਣ ਸ਼੍ਰੇਸ਼ਠ ਸਥਿਤੀ ਵਿੱਚ ਸਥਿਤ ਕਰਨ ਵਾਲੇ ਮਾਸਟਰ ਸਰਵਸ਼ਕਤੀਮਾਨ ਭਵ
ਕਈ ਬੱਚੇ ਜਦੋਂ ਯੋਗ
ਵਿੱਚ ਬੈਠਦੇ ਹਨ ਤਾਂ ਆਤਮ - ਅਭਿਮਾਨੀ ਹੋਣ ਦੇ ਬਦਲੇ ਸੇਵਾ ਯਾਦ ਆਉਂਦੀ ਹੈ, ਪਰ ਇਵੇਂ ਨਹੀਂ ਹੋਣਾ
ਚਾਹੀਦਾ ਕਿਉਂਕਿ ਲਾਸ੍ਟ ਸਮੇਂ ਜੇਕਰ ਅਸ਼ਰੀਰੀ ਬਣਨ ਦੀ ਬਜਾਏ ਸੇਵਾ ਦਾ ਵੀ ਸੰਕਲਪ ਚੱਲਿਆ ਤਾਂ
ਸੈਕਿੰਡ ਦੇ ਪੇਪਰ ਵਿੱਚ ਫੇਲ੍ਹ ਹੋ ਜਾਣਗੇ। ਉਸ ਸਮੇਂ ਸਿਵਾਏ ਬਾਪ ਦੇ, ਨਿਰਾਕਾਰੀ, ਨਿਰਵਿਕਾਰੀ,
ਨਿਰਹੰਕਾਰੀ - ਹੋਰ ਕੁਝ ਯਾਦ ਨਾ ਹੋਵੇ। ਸੇਵਾ ਵਿੱਚ ਫਿਰ ਵੀ ਸਾਕਾਰ ਵਿੱਚ ਆ ਜਾਣਗੇ। ਇਸਲਈ ਇਹ
ਅਭਿਆਸ ਕਰੋ ਕਿ ਜਿਸ ਸਮੇਂ ਜਿਸ ਸਥਿਤੀ ਵਿੱਚ ਸਥਿਤ ਹੋਣਾ ਚਾਹੋ, ਸਥਿਤ ਹੋ ਜਾਣ - ਉਦੋਂ ਕਹਾਂਗੇ
ਮਾਸਟਰ ਸਰਵਸ਼ਕਤੀਮਾਨ, ਕੰਟਰੋਲਿੰਗ ਅਤੇ ਰੂਲਿੰਗ ਪਾਵਰ ਵਾਲੇ।
ਸਲੋਗਨ:-
ਕਿਸੇ ਵੀ
ਪਰਿਸਥਿਤੀ ਨੂੰ ਸਹਿਜ ਪਾਰ ਕਰਨ ਦਾ ਸਾਧਨ ਹੈ - ਇੱਕ ਬਲ, ਇੱਕ ਭਰੋਸਾ।